ਤਾਜਾ ਖ਼ਬਰਾਂ


ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਦਿੱਤੀ ਯੂਕਰੇਨ ਨੂੰ 40 ਅਰਬ ਡਾਲਰ ਦੇ ਪੈਕੇਜ ਨੂੰ ਦੀ ਮਨਜ਼ੂਰੀ
. . .  19 minutes ago
ਨਵੀਂ ਦਿੱਲੀ, 21 ਮਈ-ਅਮਰੀਕਾ ਯੂਕਰੇਨ ਨੂੰ ਫ਼ੌਜ ਸਹਾਇਤਾ ਦੇ ਨਾਲ-ਨਾਲ ਆਰਥਿਕ ਸਹਾਇਤਾ ਵੀ ਕਰ ਰਹੇ ਹਨ। ਰੂਸ ਨਾਲ ਯੁੱਧ ਦੇ ਕਾਰਨ ਯੂਕਰੇਨ ਦੀ ਅਮਰੀਕਾ ਹਰ ਪੱਧਰ 'ਤੇ ਮਦਦ ਕਰ ਰਿਹਾ ਹੈ...
ਹਲਕਾ ਵਿਧਾਇਕ ਉਗੋਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਨਤਮਸਤਕ
. . .  33 minutes ago
ਤਪਾ ਮੰਡੀ, 21 ਮਈ (ਪ੍ਰਵੀਨ ਗਰਗ)-ਆਮ ਆਦਮੀ ਪਾਰਟੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਆਪਣੇ ਸਾਥੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਪਾਰਟੀ ਦੀ ਚੜ੍ਹਦੀ ਕਲਾ ਅਤੇ ਇਲਾਕੇ...
ਮੁੱਖ ਮੰਤਰੀ ਭਗਵੰਤ ਮਾਨ ਨੇ ਮਸਤੂਆਣਾ ਸਾਹਿਬ ਵਿਖੇ ਬਣਨ ਜਾ ਰਹੇ ਨਵੇਂ ਮੈਡੀਕਲ ਕਾਲਜ ਵਾਲੀ ਜਗ੍ਹਾ ਦਾ ਕੀਤਾ ਦੌਰਾ
. . .  48 minutes ago
ਸੰਗਰੂਰ, 21 ਮਈ (ਧੀਰਜ ਪਸ਼ੋਰੀਆ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ੍ਰੀ ਮਸਤੂਆਣਾ ਸਾਹਿਬ ਨੇੜੇ ਬਣਨ ਵਾਲੇ ਮੈਡੀਕਲ ਕਾਲਜ ਦੀ ਜਗ੍ਹਾ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮੈਡੀਕਲ ਕਾਲਜ ਦਾ ਨਿਰਮਾਣ ਕਾਰਜ ਸ਼ੁਰੂ ਕਰਨ ਜਾ ਰਹੇ ਹਾਂ। ਇਹ ਪੰਜਾਬ ਦੀਆਂ ਸਿਹਤ ਸੇਵਾਵਾਂ 'ਚ ਕ੍ਰਾਂਤੀ ਦੀ ਸ਼ੁਰੂਆਤ ਹੈ।
ਫਰੀਦਾਬਾਦ 'ਚ ਬੈਟਰੀ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਅੱਗ, 3 ਲੋਕਾਂ ਦੀ ਮੌਤ
. . .  about 1 hour ago
ਫਰੀਦਾਬਾਦ, 21 ਮਈ-ਫਰੀਦਾਬਾਦ ਦੇ ਸੈਕਟਰ 37 ਨੇੜੇ ਅਨੰਗਪੁਰ ਡੇਅਰੀ 'ਚ ਬੈਟਰੀ ਸੈੱਲ ਬਣਾਉਣ ਵਾਲੀ ਕੰਪਨੀ 'ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਦੇ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਸੂਚਨਾ...
ਵਿਧਾਇਕ ਰਜਨੀਸ਼ ਦਹੀਆ ਪੰਜਾਬ ਵਿਧਾਨ ਸਭਾ ਵਲੋਂ ਭਲਾਈ ਕਮੇਟੀ ਦੇ ਮੈਂਬਰ ਨਿਯੁਕਤ
. . .  about 1 hour ago
ਫਿਰੋਜ਼ਪੁਰ, 21 ਮਈ (ਕੁਲਬੀਰ ਸਿੰਘ ਸੋਢੀ)-ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆ ਨੂੰ ਪੰਜਾਬ ਵਿਧਾਨ ਸਭਾ ਵਲੋਂ ਭਲਾਈ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ...
ਕੈਬਨਿਟ ਮੰਤਰੀ ਵਲੋਂ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ 5 ਕਿਸਾਨਾਂ ਦੇ ਵਾਰਸਾਂ ਨੂੰ 25 ਲੱਖ ਦੇ ਚੈੱਕ ਭੇਟ
. . .  about 1 hour ago
ਮਾਨਸਾ, 21 ਮਈ-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕ ਹਿਤੈਸ਼ੀ ਫ਼ੈਸਲੇ ਲੈ ਕੇ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰਨ ਲਈ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ...
ਕਸਬਾ ਲੋਪੋਕੇ 'ਚ ਚੋਰਾਂ ਨੇ 22 ਤੋਲੇ ਸੋਨੇ ਦੇ ਗਹਿਣਿਆਂ ਸਮੇਤ ਲੱਖਾਂ ਦੀ ਨਕਦੀ ਤੇ ਕੀਤਾ ਹੱਥ ਸਾਫ਼
. . .  about 1 hour ago
ਲੋਪੋਕੇ, 21 ਮਈ (ਗੁਰਵਿੰਦਰ ਸਿੰਘ ਕਲਸੀ)-ਕਸਬਾ ਲੋਪੋਕੇ ਦੇ ਇਕ ਘਰ 'ਚ ਚੋਰ ਵਲੋਂ ਦਾਖ਼ਲ ਹੋ ਕੇ 22 ਤੋਲੇ ਸੋਨੇ ਦੇ ਗਹਿਣਿਆਂ ਸਮੇਤ 2 ਲੱਖ ਨਕਦੀ ਚੋਰੀ ਕਰਨ ਦੀ ਖ਼ਬਰ ਹੈ। ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਗੁਰਮੇਜ ਸਿੰਘ...
ਓਮ ਪ੍ਰਕਾਸ਼ ਚੋਟਾਲਾ ਦੋਸ਼ੀ ਕਰਾਰ,26 ਮਈ ਨੂੰ ਸਜ਼ਾ 'ਤੇ ਹੋਵੇਗੀ ਬਹਿਸ
. . .  about 1 hour ago
ਨਵੀਂ ਦਿੱਲੀ, 21 ਮਈ-ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਲੀ ਦੀ ਰੋਜ਼ ਐਵੇਨਿਊ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ 'ਤੇ ਫ਼ੈਸਲਾ, 26 ਮਈ ਨੂੰ ਸੁਣਾਇਆ ਜਾਵੇਗਾ।
ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਤੋਂ ਮੂੰਗੀ ਖ਼ਰੀਦੇਗੀ ਕੇਂਦਰ ਸਰਕਾਰ
. . .  about 2 hours ago
ਚੰਡੀਗੜ੍ਹ, 21 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੁਝ ਦਿਨ ਪਹਿਲਾਂ ਮੂੰਗੀ 'ਤੇ ਐੱਮ.ਐੱਸ.ਪੀ.ਦੇਣ ਦੀ ਗਾਰੰਟੀ ਦਿੱਤੀ ਸੀ। ਇਸੇ ਬਾਬਤ ਉਨ੍ਹਾਂ ਨੇ ਕੇਂਦਰ ਨੂੰ ਚਿੱਠੀ ਵੀ ਲਿਖੀ ਸੀ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ...
ਬਿਆਨ 'ਤੇ ਸਿਆਸਤ ਭੱਖਣ ਤੋਂ ਬਾਅਦ ਕਾਂਗਰਸੀ ਆਗੂ ਅਧੀਨ ਰੰਜਨ ਚੌਧਰੀ ਨੇ ਦਿੱਤਾ ਸਪੱਸ਼ਟੀਕਰਨ
. . .  about 2 hours ago
ਨਵੀਂ ਦਿੱਲੀ, 21 ਮਈ- ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅਧੀਰ ਰੰਜਨ ਚੌਧਰੀ ਵਲੋਂ ਰਾਜੀਵ ਗਾਂਧੀ ਦੀ ਬਰਸੀ ਮੌਕੇ ਕੀਤੇ ਗਏ ਟਵੀਟ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਅਧੀਰ ਰੰਜਨ ਦੇ ਖ਼ਿਲਾਫ਼ ਮੁਕੱਦਮਾ ਦਰਜ ਹੋਣਾ ਚਾਹੀਦਾ...
ਦਿੱਲੀ ਮੌਸਮ ਖ਼ਰਾਬ ਹੋਣ ਕਾਰਣ 17 ਉਡਾਣਾਂ ਨੂੰ ਅੰਮ੍ਰਿਤਸਰ ਉਤਾਰਿਆ
. . .  about 3 hours ago
ਰਾਜਾਸਾਂਸੀ, 21 ਮਈ (ਹਰਦੀਪ ਸਿੰਘ ਖੀਵਾ)-ਬੀਤੀ ਰਾਤ ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੌਸਮ ਖ਼ਰਾਬ ਹੋਣ ਕਾਰਣ ਕਰੀਬ ਵੱਖ-ਵੱਖ 17 ਉਡਾਣਾਂ ਨੂੰ ਅੰਮ੍ਰਿਤਸਰ ਹਵਾਈ ਅੱਡਾ ਰਾਜਾਸਾਂਸੀ ਵਿਖੇ ਉਤਾਰਿਆ ਗਿਆ। ਦਿੱਲੀ 'ਚ ਮੌਸਮ ਸਾਫ਼ ਹੋਣ ਤੋਂ ਬਾਅਦ ਉਕਤ ਸਾਰੀਆਂ...
ਸਿਵਲ ਹਸਪਤਾਲ ਦੀ ਪਾਰਕਿੰਗ ਨੇੜਿਓਂ ਦਰਖਤ ਨਾਲ ਲਟਕਦੀ ਔਰਤ ਦੀ ਲਾਸ਼ ਬਰਾਮਦ
. . .  about 3 hours ago
ਰਾਜਪੁਰਾ, 21 ਮਈ (ਰਣਜੀਤ ਸਿੰਘ)-ਅੱਜ ਸਵੇਰੇ ਸਿਵਲ ਹਸਪਤਾਲ ਦੀ ਪਾਰਕਿੰਗ ਨੇੜਿਓਂ ਦਰਖਤ ਨਾਲ ਲਟਕਦੀ ਨਾ-ਮਾਲੂਮ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਏ.ਐੱਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪਛਾਣ ਲਈ ਸਿਵਲ...
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ,ਦੁੱਧ ਉਤਪਾਦਕਾਂ ਲਈ ਸਰਕਾਰ ਦੀ ਵੱਡੀ ਸੌਗਾਤ
. . .  about 3 hours ago
ਚੰਡੀਗੜ੍ਹ, 21 ਮਈ (ਲਲਿਤਾ)- ਪੰਜਾਬ ਦੀ ਮਾਨ ਸਰਕਾਰ ਨੇ ਦੁੱਧ ਉਤਪਾਦਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਮਿਲਕਫੈੱਡ ਨੇ ਦੁੱਧ ਦੀ ਖ਼ਰੀਦ ਕੀਮਤ 'ਚ ਵਾਧਾ ਕੀਤਾ ਹੈ। ਇਹ ਵਾਧਾ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਕੀਤਾ ਗਿਆ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ...
ਸਬ-ਡਿਵੀਜ਼ਨ ਤਪਾ 'ਚ ਕਿਸਾਨ ਕਰਨ ਲੱਗੇ ਝੋਨੇ ਦੀ ਸਿੱਧੀ ਬਿਜਾਈ
. . .  about 4 hours ago
ਤਪਾ ਮੰਡੀ, 21 ਮਈ (ਵਿਜੇ ਸ਼ਰਮਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਾਣੀ ਦੇ ਘੱਟ ਰਹੇ ਪੱਧਰ ਨੂੰ ਲੈ ਕੇ ਚਿੰਤਾ ਜਤਾਈ ਹੈ, ਜਿਸ ਕਰਕੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ। ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਸਰਕਾਰ ਵਲੋਂ ਪ੍ਰਤੀ ਏਕੜ ...
11 ਦੇਸ਼ਾਂ 'ਚ ਮਿਲੇ 80 ਮਾਮਲੇ, ਹੋਰ ਵੀ ਆ ਸਕਦੇ ਹਨ ਮਾਮਲੇ: ਡਬਲਿਊ.ਐੱਚ.ਓ. ਦਾ ਰਿਸਰਚ ਜਾਰੀ
. . .  about 4 hours ago
ਨਵੀਂ ਦਿੱਲੀ, 21 ਮਈ-ਵਿਸ਼ਵ ਸਿਹਤ ਸੰਗਠਨ ( ਡਬਲਿਊ.ਐੱਚ.ਓ.) ਨੇ 11 ਦੇਸ਼ਾਂ 'ਚ ਬਾਂਦਰਪੌਕਸ ਦੇ 80 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਸੰਸਥਾ ਇਸ ਨਵੀਂ ਬਿਮਾਰੀ 'ਤੇ ਰਿਸਰਚ ਕਰ ਰਹੀ ਹੈ ਤਾਂ ਜੋ ਇਸ ਦੇ ਪਿੱਛੇ ਕਾਰਨਾਂ ਦੇ ਨਾਲ-ਨਾਲ ਖ਼ਤਰਿਆਂ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਗੋਬਿੰਦਘਾਟ ਤੋਂ ਹੋਈ ਸ਼ੁਰੂ
. . .  about 4 hours ago
ਰਿਸ਼ੀਕੇਸ਼, 21 ਮਈ-ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਗੋਬਿੰਦਘਾਟ ਤੋਂ ਹੋਈ ਸ਼ੁਰੂ
ਕੁਝ ਸਮੇਂ ਤੱਕ ਆਪਣੀ ਸੰਗਰੂਰ ਰਿਹਾਇਸ਼ ਵਿਖੇ ਪਹੁੰਚਣਗੇ ਮੁੱਖ ਮੰਤਰੀ ਭਗਵੰਤ ਮਾਨ
. . .  about 5 hours ago
ਸੰਗਰੂਰ, 21 ਮਈ (ਦਮਨਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਥੋੜੇ ਸਮੇਂ ਤੱਕ ਆਪਣੀ ਸੰਗਰੂਰ ਸਥਿਤ ਰਿਹਾਇਸ਼ ਵਿਖੇ ਪਹੁੰਚ ਰਹੇ ਹਨ। ਮਾਨ ਦੀ ਆਮਦ ਨੂੰ ਲੈ ਕੇ ਪੁਲਿਸ ਵਲੋਂ ਸੰਗਰੂਰ ਦੀ ਡਰੀਮ ਲੈਂਡ ਕਲੋਨੀ ਵਿਖੇ...
ਸੁਨੀਲ ਜਾਖੜ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 21 ਮਈ-ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਸੁਨੀਲ ਜਾਖੜ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਆਗੂ ਵੀ ਮੌਜੂਦ ਸਨ।
ਕਰਨਾਟਕ : ਕਾਰ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ
. . .  about 6 hours ago
ਬੇਂਗਲੁਰੂ (ਕਰਨਾਟਕ), 21 ਮਈ - ਕਰਨਾਟਕ ਦੇ ਕੈਥਰੀਗੁੱਪੇ ਸਰਕਲ ਦੇ ਨੇੜੇ ਬਨਸ਼ੰਕਰੀ ਥਾਣਾ ਖੇਤਰ ਵਿਚ ਫੁੱਟਪਾਥ 'ਤੇ ਪੈਦਲ ਜਾ ਰਹੇ ਸਨ, ਇਕ ਕਾਰ ਦੀ ...
ਵਿਧਾਇਕ ਭਰਾਜ ਪੰਜਾਬ ਵਿਧਾਨ ਸਭਾ ਵੱਲੋਂ ਵਿਸ਼ੇਸ਼ ਅਧਿਕਾਰ ਕਮੇਟੀ ਅਤੇ ਪਟੀਸ਼ਨ ਕਮੇਟੀ ਦੇ ਮੈਂਬਰ ਨਿਯੁਕਤ
. . .  about 6 hours ago
ਸੰਗਰੂਰ, 21 ਮਈ (ਧੀਰਜ ਪਸ਼ੋਰੀਆ ) - ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਪੰਜਾਬ ਵਿਧਾਨ ਸਭਾ ਵਲੋਂ ਵਿਸ਼ੇਸ਼ ਅਧਿਕਾਰ ਕਮੇਟੀ ਅਤੇ ਪਟੀਸ਼ਨ ਕਮੇਟੀ ਦੇ...
ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਮੰਤਰੀ ਜਥੇ: ਤੋਤਾ ਸਿੰਘ ਦੇ ਚਲਾਣੇ 'ਤੇ ਦੁੱਖ ਪ੍ਰਗਟਾਇਆ
. . .  about 6 hours ago
ਅੰਮ੍ਰਿਤਸਰ, 21 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ, ਉੱਘੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਜਥੇਦਾ...
ਜਥੇਦਾਰ ਤੋਤਾ ਸਿੰਘ ਦੇ ਦਿਹਾਂਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੁੱਖ ਦਾ ਪ੍ਰਗਟਾਵਾ
. . .  about 6 hours ago
ਚੰਡੀਗੜ੍ਹ, 21 ਮਈ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ ‘ਤੇ ਮੁੱਖ ਮੰਤਰੀ...
ਸ਼ਿਕਾਗੋ ਦੇ ਡਾਊਨਟਾਊਨ 'ਚ ਇਕ ਸਮੂਹਿਕ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਅਤੇ ਅੱਠ ਹੋਰ ਜ਼ਖ਼ਮੀ
. . .  about 7 hours ago
ਸੈਕਰਾਮੈਂਟੋ, 21 ਮਈ (ਹੁਸਨ ਲੜੋਆ ਬੰਗਾ) - ਵੀਰਵਾਰ ਦੇਰ ਰਾਤ ਸ਼ਿਕਾਗੋ ਦੇ ਡਾਊਨਟਾਊਨ ਵਿਚ ਇਕ ਸਮੂਹਿਕ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਅਤੇ ਅੱਠ ਹੋਰ ਜ਼ਖ਼ਮੀ ਹੋਣ ਤੋਂ ਬਾਅਦ...
ਕਰਨਾਟਕ ਵਿਚ ਬੀਤੀ ਰਾਤ 7 ਲੋਕਾਂ ਦੀ ਮੌਤ
. . .  about 8 hours ago
ਕਰਨਾਟਕ, 21 ਮਈ - ਕਰਨਾਟਕ ਵਿਚ ਬੀਤੀ ਰਾਤ ਨਿਗਾੜੀ, ਧਾਰਵਾੜ ਵਿਚ ਇਕ ਦਰੱਖ਼ਤ ਨਾਲ ਟਕਰਾਉਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। 10 ਲੋਕ ਜ਼ਖ਼ਮੀ ਹੋ ਗਏ...
ਕੰਪਰੈੱਸਡ ਨੈਚੁਰਲ ਗੈਸ ਦੀ ਕੀਮਤ 2 ਰੁਪਏ ਪ੍ਰਤੀ ਕਿੱਲੋਗ੍ਰਾਮ ਵਧਾਈ ਗਈ
. . .  about 9 hours ago
ਨਵੀਂ ਦਿੱਲੀ, 21 ਮਈ - ਇੰਦਰਪ੍ਰਸਥ ਗੈਸ ਲਿਮਿਟੇਡ ਨੇ ਦਿੱਲੀ ਵਿਚ ਕੰਪਰੈੱਸਡ ਨੈਚੁਰਲ ਗੈਸ ਦੀ ਕੀਮਤ 2 ਰੁਪਏ ਪ੍ਰਤੀ ਕਿੱਲੋਗ੍ਰਾਮ ਵਧਾ ਕੇ 75.61 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਕੱਤਕ ਸੰਮਤ 553

ਸੰਗਰੂਰ

ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਜ਼ਿਲ੍ਹਾ ਮਲੇਰਕੋਟਲਾ ਦੇ ਤਿੰਨ ਸਰਕਲ ਪ੍ਰਧਾਨਾਂ ਅਤੇ ਜ਼ਿਲ੍ਹਾ ਜਥੇਬੰਦੀ ਦੇ ਅਹੁਦੇਦਾਰਾਂ ਦਾ ਐਲਾਨ

ਮਲੇਰਕੋਟਲਾ, 25 ਅਕਤੂਬਰ (ਪਰਮਜੀਤ ਸਿੰਘ ਕੁਠਾਲਾ) - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਸਲਾਹ ਮਸ਼ਵਰੇ ਉਪਰੰਤ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਜ਼ਿਲ੍ਹਾ ਮਲੇਰਕੋਟਲਾ ਦਿਹਾਤੀ ਦੇ ਪ੍ਰਧਾਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਵੱਲੋਂ ਤਿੰਨ ਸਰਕਲ ਪ੍ਰਧਾਨਾਂ ਤੋ ਇਲਾਵਾ 10 ਸੀਨੀਅਰ ਮੀਤ ਪ੍ਰਧਾਨ, 11 ਜਨਰਲ ਸਕੱਤਰ, 19 ਮੀਤ ਪ੍ਰਧਾਨ, 12 ਸਕੱਤਰ ਅਤੇ 14 ਵਰਕਿੰਗ ਮੈਂਬਰਾਂ 'ਤੇ ਆਧਾਰਿਤ 71 ਮੈਂਬਰੀ ਜ਼ਿਲ੍ਹਾ ਜਥੇਬੰਦੀ ਦਾ ਐਲਾਨ ਕੀਤਾ ਗਿਆ ਹੈ | ਪਾਰਟੀ ਦੇ ਕੌਮੀ ਮੀਤ ਪ੍ਰਧਾਨ ਹਾਜੀ ਮੁਹੰਮਦ ਤੁਫੈਲ ਮਲਿਕ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ, ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਮੀਤ ਪ੍ਰਧਾਨ ਜਥੇਦਾਰ ਜਗਵੰਤ ਸਿੰਘ ਜੱਗੀ ਅਹਿਮਦਗੜ੍ਹ, ਮਨਸ਼ਾਂਤ ਸਿੰਘ ਜਲਾਲਾਬਾਦ, ਚੇਅਰਮੈਨ ਹਰਬੰਸ ਸਿੰਘ ਚੌਂਦਾ, ਦਰਬਾਰਾ ਸਿੰਘ ਦੁਲਮਾਂ, ਪ੍ਰਮੇਸ਼ਵਰ ਸਿੰਘ ਮੰਨਵੀ ਅਤੇ ਹਰਜੀਤ ਸਿੰਘ ਭੈਣੀ ਆਦਿ ਅਕਾਲੀ ਆਗੂਆਂ ਦੀ ਮੌਜੂਦਗੀ ਵਿਚ ਗੁਰਦੁਆਰਾ ਹਾਅ ਦਾ ਨਾਅਰਾ ਵਿਖੇ ਜਥੇਦਾਰ ਸਰੌਦ ਵੱਲੋਂ ਐਲਾਨੇ ਅਹੁਦੇਦਾਰਾਂ ਵਿਚ ਹਰਨੇਕ ਸਿੰਘ ਪਟਵਾਰੀ ਕੁੱਪ ਕਲਾਂ ਨੂੰ ਸਰਕਲ ਅਹਿਮਦਗੜ੍ਹ ਦਿਹਾਤੀ ਸਰਪ੍ਰਸਤ ਅਤੇ ਜਥੇਦਾਰ ਦਲਵਾਰਾ ਸਿੰਘ ਚਾਹਲ ਨੂੰ ਪ੍ਰਧਾਨ, ਜਥੇਦਾਰ ਹਰਨੇਕ ਸਿੰਘ ਰਾਮਪੁਰ ਛੰਨਾ ਨੂੰ ਸਰਕਲ ਅਮਰਗੜ੍ਹ ਦਾ ਸਰਪ੍ਰਸਤ ਅਤੇ ਜਥੇਦਾਰ ਹਰਜੀਤ ਸਿੰਘ ਸਾਬਕਾ ਸਰਪੰਚ ਭੈਣੀ ਖ਼ੁਰਦ ਨੂੰ ਪ੍ਰਧਾਨ, ਜਥੇਦਾਰ ਬਲਿਹਾਰ ਸਿੰਘ ਢੀਂਡਸਾ ਮੰਨਵੀ ਨੂੰ ਸਰਕਲ ਰੁੜਕੀ ਕਲਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜ਼ਿਲ੍ਹਾ ਅਹੁਦੇਦਾਰਾਂ ਵਿਚ ਅੱਛਰਾ ਸਿੰਘ ਸਾਬਕਾ ਸਰਪੰਚ ਰੁੜਕੀ ਕਲਾਂ, ਤਾਰਾ ਸਿੰਘ ਸਾਬਕਾ ਸਰਪੰਚ ਭੋਗੀਵਾਲ, ਜੱਥੇ. ਕਰਮਜੀਤ ਸਿੰਘ ਬਾਲੇਵਾਲ, ਸਲਾਮਦੀਨ ਸਾਬਕਾ ਸਰਪੰਚ ਭੈਣੀ ਕੰਬੋਂਆਂ, ਜਥੇਦਾਰ ਰਣਧੀਰ ਸਿੰਘ ਦਹਿਲੀਜ਼ ਖ਼ੁਰਦ, ਦਿਲਬਾਗ ਸਿੰਘ ਸਾਬਕਾ ਸਰਪੰਚ ਕੁੱਪ ਕਲਾਂ, ਜਥੇਦਾਰ ਕਰਮ ਸਿੰਘ ਭੂਦਨ ਸਾਬਕਾ ਉਪ ਚੇਅਰਮੈਨ, ਗੁਰਮੇਲ ਸਿੰਘ ਭੈਣੀ ਕਲਾਂ ਸਾਬਕਾ ਪ੍ਰਧਾਨ ਸਹਿਕਾਰੀ ਸਭਾ, ਸਾਬਕਾ ਚੇਅਰਮੈਨ ਜਸਪਾਲ ਸਿੰਘ ਕੁੱਕੂ ਝੁਨੇਰ ਅਤੇ ਸੁਖਦੇਵ ਸਿੰਘ ਕੁਠਾਲਾ ਸਾਬਕਾ ਬਲਾਕ ਸੰਮਤੀ ਮੈਂਬਰ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਨਿਰਮਲ ਸਿੰਘ ਚੌਂਦਾ, ਰਣਜੀਤ ਸਿੰਘ ਭੁਰਥਲਾ ਮੰਡੇਰ ਸਾਬਕਾ ਡਾਇਰੈਕਟਰ, ਪਰਮੇਸ਼ਵਰ ਸਿੰਘ ਮੰਨਵੀ ਸਾਬਕਾ ਸਰਪੰਚ, ਗੁਰਜੀਤ ਸਿੰਘ ਪੰਚ ਬੌੜਹਾਈ ਕਲਾਂ, ਜਗਤਾਰ ਸਿੰਘ ਪਟਵਾਰੀ ਦੁੱਲਮਾਂ ਖ਼ੁਰਦ, ਡਾ. ਸੁਖਵਿੰਦਰ ਸਿੰਘ ਖੜਕੇਵਾਲ ਸਾਬਕਾ ਮੈਂਬਰ ਬਲਾਕ ਸੰਮਤੀ, ਜਗਤਾਰ ਸਿੰਘ ਸਾਬਕਾ ਸਰਪੰਚ ਰੋਹਣੋਂ, ਗੁਰਦੀਪ ਸਿੰਘ ਸਾਬਕਾ ਸਰਪੰਚ ਅਕਬੁਰਪੁਰ ਛੰਨਾ, ਜਸਪਾਲ ਸਿੰਘ ਪਾਲੀ ਅਹਿਮਦਗੜ੍ਹ ਛੰਨਾ ਅਤੇ ਲਖਵੀਰ ਸਿੰਘ ਕਲਿਆਣ ਨੂੰ ਜ਼ਿਲ੍ਹਾ ਜਨਰਲ ਸਕੱਤਰ ਬਣਾਇਆ ਗਿਆ ਹੈ | ਜਥੇਦਾਰ ਜਗਨ ਸਿੰਘ ਅਕਬੁਰਪੁਰ ਛੰਨਾ, ਰਾਜਿੰਦਰ ਸਿੰਘ ਮਾਣਕਮਾਜਰਾ, ਸਰਬਜੀਤ ਸਿੰਘ ਕੰਗਣਵਾਲ, ਬਲਵੀਰ ਸਿੰਘ ਨੰਬਰਦਾਰ ਹੈਦਰਨਗਰ, ਜੰਗੀਰ ਸਿੰਘ ਸਾਬਕਾ ਸਰਪੰਚ ਉਪੋਕੀ, ਪ੍ਰਗਟ ਸਿੰਘ ਸਾਬਕਾ ਸਰਪੰਚ ਸੰਗਾਲਾ, ਜਸਵੀਰ ਸਿੰਘ ਕਾਕਾ ਸਾਬਕਾ ਪੰਚ ਨਾਰੀਕੇ ਕਲਾਂ, ਰਣਜੋਧ ਸਿੰਘ ਨੰਬਰਦਾਰ ਬੋਹੜਾਈ ਕਲਾਂ, ਬਲਵੀਰ ਸਿੰਘ ਨੰਬਰਦਾਰ ਬੇਗੋਵਾਲ, ਹਰਬੰਸ ਸਿੰਘ ਸਾਬਕਾ ਸਰਪੰਚ ਲਸੋਈ, ਹਰਬੰਸ ਸਿੰਘ ਬਿੰਜੋਕੀ ਖੁਰਦ, ਸਾਹਿਬਦੀਨ ਸਾਬਕਾ ਸਰਪੰਚ ਦਲੇਲਗੜ੍ਹ, ਗੁਰਮੇਲ ਸਿੰਘ ਨੱਥੂਮਾਜਰਾ, ਇਕਬਾਲ ਖਾਂ ਨਾਰੋਮਾਜਰਾ, ਸਵਰਨ ਸਿੰਘ ਸਾਬਕਾ ਸਰਪੰਚ ਮੂਲਾਬੰਧਾ, ਪਿੰਦਰ ਸਿੰਘ ਰਟੋਲਾਂ, ਸੁਖਵੀਰ ਸਿੰਘ ਪੱਪੂ ਸਾਬਕਾ ਸਰਪੰਚ ਨੌਸ਼ਹਿਰਾ, ਪ੍ਰੇਮ ਸਿੰਘ ਭੂਦਨ, ਰਣਜੀਤ ਸਿੰਘ ਝਨੇਰ, ਸਕੱਤਰ ਸਿਕੰਦਰ ਸਿੰਘ ਕੰਗਣਵਾਲ, ਡਾ. ਮੁਹੰਮਦ ਜਮੀਲ ਬਿੰਜੋਕੀ ਖ਼ੁਰਦ, ਜੱਥੇ. ਸ਼ੇਰ ਸਿੰਘ ਸੰਘੈਣ, ਦਰਬਾਰਾ ਸਿੰਘ ਥਾਣੇਦਾਰ ਅਲੀਪੁਰ, ਜਗਸੀਰ ਸਿੰਘ ਜੱਗੀ ਫਰੀਦਪੁਰ ਖ਼ੁਰਦ, ਸੁਖਵਿੰਦਰ ਸਿੰਘ ਹਥੋਆ, ਰਮਨਦੀਪ ਸਿੰਘ ਮਹੋਲੀ ਖ਼ੁਰਦ, ਗੁਰਦੀਪ ਸਿੰਘ ਰਾਏਪੁਰ, ਜੱਗਾ ਸਿੰਘ ਗਿੱਲ ਨੱਥੋਹੇੜੀ, ਅਸਗਰ ਇਕਬਾਲ ਫਰੀਦਪੁਰ ਕਲਾਂ, ਨਜੀਰ ਮੁਹੰਮਦ ਜਾਤੀਵਾਲ ਅਰਾਈਆਂ ਅਤੇ ਬਲਵਿੰਦਰ ਸਿੰਘ ਮਹੋਲੀ ਖ਼ੁਰਦ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਵਰਕਿੰਗ ਕਮੇਟੀ ਮੈਂਬਰਾਂ ਵਿਚ ਮਾਸਟਰ ਨਾਜ਼ਰ ਸਿੰਘ ਕੰਗਣਵਾਲ, ਬਿੱਲੂ ਸਿੰਘ ਸਾਬਕਾ ਸਰਪੰਚ ਚੁਪਕਾ, ਸਵਰਨ ਸਿੰਘ ਚੁਪਕਾ, ਜਸਪਾਲ ਸਿੰਘ ਸਰੌਦ ਮੀਤ ਪ੍ਰਧਾਨ ਸਹਿਕਾਰੀ ਸਭਾ, ਬਹਾਦਰ ਸਿੰਘ ਚੁਹਾਣੇ, ਨਿਰਮਲ ਸਿੰਘ ਫਲੌਂਡ ਖ਼ੁਰਦ, ਡਾ. ਮੁਹੰਮਦ ਮੁਸਤਾਕ ਸਰੌਦ, ਜੱਥੇ. ਗੁਲਜ਼ਾਰ ਸਿੰਘ ਚੁਪਕਾ, ਹਰਕੋਮਲ ਸਿੰਘ ਝੁਨੇਰ, ਭੁਪਿੰਦਰ ਸਿੰਘ ਫਰੀਦਪੁਰ ਖ਼ੁਰਦ, ਕਰਨੈਲ ਸਿੰਘ ਮੁਬਾਰਕਪੁਰ, ਸੁਖਵਿੰਦਰ ਸਿੰਘ ਸੰਦੌੜ, ਰਣਜੀਤ ਸਿੰਘ ਫਰਵਾਲੀ, ਨਿਰਭੈ ਸਿੰਘ ਮਹੋਲੀ ਖ਼ੁਰਦ ਸ਼ਾਮਿਲ ਕੀਤੇ ਗਏ ਹਨ | ਇਸ ਮੌਕੇ ਤੇਜਾ ਸਿੰਘ ਦੌਲੋਵਾਲ, ਬਹਾਦਰ ਸਿੰਘ ਢਿੱਲੋਂ ਅਤੇ ਡਾ, ਮੁਹੰਮਦ ਮੁਸਤਾਕ ਸਰੌਦ ਆਦਿ ਅਕਾਲੀ ਆਗੂ ਵੀ ਮੌਜੂਦ ਸਨ |

ਹਲਕਾ ਮਲੇਰਕੋਟਲਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਐਲਾਨੇ ਉਮੀਦਵਾਰ ਬਾਰੇ ਪਾਰਟੀ ਮੁੜ ਵਿਚਾਰ ਕਰੇਗੀ-ਐਡ. ਝੂੰਦਾਂ

ਮਲੇਰਕੋਟਲਾ, 25 ਅਕਤੂਬਰ (ਪਰਮਜੀਤ ਸਿੰਘ ਕੁਠਾਲਾ, ਹਨੀਫ਼ ਥਿੰਦ) -ਹਲਕਾ ਮਲੇਰਕੋਟਲਾ ਤੋਂ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਵਲੋਂ ਸ਼ੁੱਕਰਵਾਰ ਨੂੰ ਐਲਾਨੇ ਉਮੀਦਵਾਰ ਮੁਹੰਮਦ ਯੁਨਸ ਬਖ਼ਸ਼ੀ ਦੇ ਨਾਂ ਉੱਪਰ ਸਥਾਨਕ ਅਕਾਲੀ ਆਗੂਆਂ ਵਲੋਂ ਉਠਾਏ ਸਵਾਲਾਂ ਤੋਂ ਬਾਅਦ ਅੱਜ ...

ਪੂਰੀ ਖ਼ਬਰ »

ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮਨਾਉਂਦਿਆਂ ਯੂਨਾਨੀ ਮੈਡੀਸਨ ਨੂੰ ਪੱ੍ਰਫੁਲਿਤ ਕਰਨ ਦਾ ਦਿੱਤਾ ਸੱਦਾ

ਭਵਾਨੀਗੜ੍ਹ, 25 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਰਹਿਬਰ ਆਯੁਰਵੈਦਿਕ ਅਤੇ ਯੂਨਾਨੀ ਮੈਡੀਕਲ ਕਾਲਜ, ਹਸਪਤਾਲ ਅਤੇ ਰਿਸਰਜ ਸੈਂਟਰ ਵਿਖੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਜਾਣ 'ਤੇ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮਨਾਉਂਦਿਆਂ ਯੂਨਾਨੀ ਮੈਡੀਸਨ ਸਬੰਧੀ ...

ਪੂਰੀ ਖ਼ਬਰ »

ਲੌਂਗੋਵਾਲ 'ਚ ਡੇਂਗੂ ਦੇ ਪ੍ਰਕੋਪ ਸੰਬੰਧੀ ਵਿਰੋਧੀ ਧਿਰ ਨੇ ਚੁੱਕੇ ਸਵਾਲ

ਲੌਂਗੋਵਾਲ, 25 ਅਕਤੂਬਰ (ਵਿਨੋਦ, ਖੰਨਾ) - ਲੌਂਗੋਵਾਲ ਨਗਰ ਕੌਂਸਲ ਦੇ ਵਿਰੋਧੀ ਧਿਰ ਨਾਲ ਸੰਬੰਧਿਤ 6 ਕੌਂਸਲਰਾਂ ਨੇ ਸ਼ਹਿਰ ਅੰਦਰ ਡੇਂਗੂ ਕਾਰਨ ਹੋ ਰਹੀਆਂ ਮੌਤਾਂ ਦਾ ਕਾਰਨ ਨਗਰ ਕੌਂਸਲ ਦੀ ਨਖਿੱਧ ਕਾਰਗੁਜ਼ਾਰੀ ਦੱਸਿਆ ਹੈ | ਪਰਮਿੰਦਰ ਕੌਰ ਬਰਾੜ, ਸੁਸ਼ਮਾ ਰਾਣੀ, ...

ਪੂਰੀ ਖ਼ਬਰ »

ਕੁਕਿੰਗ ਕਾਸਟ ਦੀ ਰਾਸ਼ੀ ਨਾ ਆਉਣ ਕਾਰਨ ਜ਼ਿਲ੍ਹੇ ਦੇ ਸਕੂਲਾਂ 'ਚ ਪੜ੍ਹਦੇ ਇਕ ਲੱਖ ਬੱਚਿਆਂ ਦਾ ਬੰਦ ਹੋ ਸਕਦਾ ਹੈ ਦੁਪਹਿਰ ਦਾ ਖਾਣਾ

ਸੰਗਰੂਰ, 25 ਅਕਤੂਬਰ (ਧੀਰਜ ਪਸ਼ੌਰੀਆ) - ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੰੂ ਦੁਪਹਿਰ ਦਾ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਲਈ ਕਈ ਸਾਲਾਂ ਤੋਂ ਚੱਲ ਰਹੀ ਮਿਡ-ਡੇ-ਮੀਲ ਯੋਜਨਾ 'ਤੇ ਸੰਗਰੂਰ ਜ਼ਿਲ੍ਹੇ 'ਚ ਬੰਦ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ | ਦੱਸਿਆ ਗਿਆ ਹੈ 31 ...

ਪੂਰੀ ਖ਼ਬਰ »

ਨਿੱਜੀ ਬੱਸਾਂ 'ਚ ਵਿਦਿਆਰਥੀਆਂ ਤੋਂ ਕਿਰਾਇਆ ਵਸੂਲਣ ਖ਼ਿਲਾਫ਼ ਪੀ.ਐਸ.ਯੂ. ਨੇ ਸਹਾਇਕ ਕਮਿਸ਼ਨਰ ਨੂੰ ਸੌਂਪਿਆ ਮੰਗ–ਪੱਤਰ

ਮਲੇਰਕੋਟਲਾ, 25 ਅਕਤੂਬਰ (ਪਰਮਜੀਤ ਸਿੰਘ ਕੁਠਾਲਾ) - ਪ੍ਰਾਈਵੇਟ ਬੱਸਾਂ ਵਿਚ ਵਿਦਿਆਰਥੀਆਂ ਤੋਂ ਕਿਰਾਇਆ ਵਸੂਲਣ ਅਤੇ ਬੱਸ ਆਪ੍ਰੇਟਰਾਂ ਵਲੋਂ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਦੁਰਵਿਹਾਰ ਖ਼ਿਲਾਫ਼ ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਪੀ.ਐਸ.ਯੂ.) ਦੇ ਵਿਦਿਆਰਥੀ ...

ਪੂਰੀ ਖ਼ਬਰ »

ਮੰਡੀ ਬੋਰਡ ਵਲੋਂ ਪਾਏ ਸੀਵਰੇਜ ਫ਼ੇਲ੍ਹ ਹੋਣ ਦੇ ਦੋਸ਼ ਲਗਾਉਂਦਿਆਂ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 25 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਲੰਘੇ ਦਿਨੀਂ ਪਈ ਭਾਰੀ ਬਾਰਸ਼ ਦੇ ਕਾਰਨ ਅਨਾਜ ਮੰਡੀ ਵਿਚ ਖੜੇ ਪਾਣੀ ਨਾਲ ਕਿਸਾਨਾਂ ਦਾ ਝੋਨਾ ਖ਼ਰਾਬ ਹੋ ਜਾਣ ਤੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਪੰਥਕ ਚੇਤਨਾ ਲਹਿਰ ਦੇ ਆਗੂਆਂ ਨੇ ...

ਪੂਰੀ ਖ਼ਬਰ »

ਮਨਰੇਗਾ ਫ਼ਰੰਟ ਵਲੋਂ 29 ਨੂੰ ਡੀ.ਸੀ. ਦਫ਼ਤਰ ਵਿਖੇ ਲਗਾਏ ਜਾ ਰਹੇ ਧਰਨੇ ਸੰਬੰਧੀ ਮੀਟਿੰਗ

ਭਵਾਨੀਗੜ੍ਹ, 25 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਬੀ.ਡੀ.ਪੀ.ਓ. ਦਫ਼ਤਰ ਵਿਖੇ ਡੈਮੋਕਰੈਟਿਕ ਮਨਰੇਗਾ ਫ਼ਰੰਟ ਦੇ ਕਾਮਿਆਂ ਵਲੋਂ ਬੀ.ਡੀ.ਪੀ.ਓ ਨੂੰ ਮਨਰੇਗਾ ਕਾਨੂੰਨ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਬਲਾਕ ਪ੍ਰਧਾਨ ਹਰਭਜਨ ਸਿੰਘ ਜੌਲੀਆਂ ਦੀ ਪ੍ਰਧਾਨਗੀ ਹੇਠ ਹੋਈ ...

ਪੂਰੀ ਖ਼ਬਰ »

ਸੰਗਰੂਰ ਜ਼ਿਲ੍ਹੇ 'ਚ ਔਰਬਿਟ ਸਮੇਤ 15 ਸਵਾਰੀ ਬੱਸਾਂ ਕੀਤੀਆਂ ਬੰਦ

ਸੰਗਰੂਰ, 25 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) -ਜ਼ਿਲ੍ਹਾ ਸੰਗਰੂਰ ਦੇ ਆਰ.ਟੀ.ਏ. ਕਰਨਵੀਰ ਸਿੰਘ ਛੀਨਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 17 ਸਵਾਰੀ ਬੱਸਾਂ ਤੇ 12 ਸਕੂਲੀ ਬੱਸਾਂ ਖਿਲਾਫ ਕਾਰਵਾਈ ਕੀਤੀ ਗਈ ਹੈ | ਸਵਾਰੀ ਬੱਸਾਂ 'ਚੋਂ 15 ਨੂੰ ਬੰਦ ਕਰ ਦਿੱਤਾ ...

ਪੂਰੀ ਖ਼ਬਰ »

ਕਸ਼ਮੀਰੀ ਵਿਦਿਆਰਥੀਆਂ ਉੱਪਰ ਹੋਏ ਹਮਲੇ ਵਿਰੁੱਧ ਫਾਸ਼ੀਵਾਦੀ ਤਾਕਤਾਂ ਦੀ ਫੂਕੀ ਅਰਥੀ

ਸੰਗਰੂਰ, 25 ਅਕਤੂਬਰ (ਪਸ਼ੋਰੀਆ) - ਜਮਹੂਰੀ ਅਧਿਕਾਰ ਸਭਾ ਦੇ ਸੱਦੇ 'ਤੇ ਵੱਖ-ਵੱਖ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਸੰਗਰੂਰ ਦੇ ਇੱਕ ਨਿੱਜੀ ਕਾਲਜ ਵਿਚ ਕਸ਼ਮੀਰੀ ਵਿਦਿਆਰਥੀਆਂ ਉੱਪਰ ਹੋਏ ਹਮਲੇ ਦੇ ਵਿਰੋਧ ਵਿਚ ਸਥਾਨਕ ਮਹਾਂਵੀਰ ਚੌਕ ਵਿਚ ਪ੍ਰਦਰਸ਼ਨ ਉਪਰੰਤ ...

ਪੂਰੀ ਖ਼ਬਰ »

ਕਿਸਾਨ ਆਗੂਆਂ ਨੇ ਚਿੱਪ ਵਾਲੇ ਮੀਟਰ ਲਗਾਉਣ ਦਾ ਕੀਤਾ ਵਿਰੋਧ

ਸ਼ੇਰਪੁਰ, 25 ਅਕਤੂਬਰ (ਦਰਸ਼ਨ ਸਿੰਘ ਖੇੜੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਬਲਾਕ ਸ਼ੇਰਪੁਰ ਦੇ ਬਲਾਕ ਆਗੂ ਸੁਖਮਿੰਦਰ ਸਿੰਘ ਲੀਲਾ, ਨਿਰਮਲ ਸਿੰਘ ਭੋਲਾ ਅਤੇ ਬਲਵੰਤ ਸਿੰਘ ਛੰਨਾਂ ਦੀ ਅਗਵਾਈ ਹੇਠ ਅੱਜ ਕਸਬਾ ਸ਼ੇਰਪੁਰ ਵਿਖੇ ਲਗਾਏ ਜਾ ਰਹੇ ਚਿੱਪ ਵਾਲੇ ਬਿਜਲੀ ...

ਪੂਰੀ ਖ਼ਬਰ »

ਗੁਲਜ਼ਾਰ ਬੋਬੀ ਹਲਕਾ ਕਮੇਟੀ ਕੋਆਰਡੀਨੇਟਰ ਨਿਯੁਕਤ

ਸੰਗਰੂਰ, 25 ਅਕਤੂਬਰ (ਧੀਰਜ ਪਸ਼ੌਰੀਆ) - ਆਮ ਆਦਮੀ ਪਾਰਟੀ ਦੀ ਸੂਬਾ ਹਾਈ ਕਮਾਂਡ ਵਲੋਂ ਗੁਲਜ਼ਾਰ ਸਿੰਘ ਬੋਬੀ ਨੂੰ ਐਸ.ਸੀ. ਵਿੰਗ ਦਾ ਹਲਕਾ ਕਮੇਟੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਉਹ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਜ਼ਿਲ੍ਹਾ ਜਨਰਲ ...

ਪੂਰੀ ਖ਼ਬਰ »

ਰੋਸ ਧਰਨੇ 'ਤੇ ਬੈਠੇ ਕਿਸਾਨਾਂ ਨੇ ਮਾਰਕੀਟ ਕਮੇਟੀ 'ਤੇ ਲਗਾਏ ਗ਼ਲਤ ਵਿਵਹਾਰ ਕਰਨ ਦੇ ਦੋਸ਼

ਭਵਾਨੀਗੜ੍ਹ, 25 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸ਼ਹਿਰ ਵਿਖੇ ਅਨਾਜ ਮੰਡੀ ਵਿਚ ਖੜੇ ਪਾਣੀ ਨੂੰ ਲੈ ਕੇ ਸਵੇਰ ਤੋਂ ਰੋਸ ਧਰਨਾ ਲਗਾਈ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਪੰਥਕ ਚੇਤਨਾ ਲਹਿਰ ਦੇ ਆਗੂਆਂ ਨੇ ਮਾਰਕੀਟ ਕਮੇਟੀ ਦੇ ਸੈਕਟਰੀ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੇ ਕੰਨਾਂ 'ਚੋਂ ਵਾਲੀਆਂ ਝਪਟ ਕੇ ਮੋਟਰਸਾਈਕਲ ਸਵਾਰ ਫ਼ਰਾਰ

ਸੁਨਾਮ ਊਧਮ ਸਿੰਘ ਵਾਲਾ, 25 ਅਕਤੂਬਰ (ਧਾਲੀਵਾਲ, ਭੁੱਲਰ) - ਸਥਾਨਕ ਸ਼ਹਿਰ ਦੇ ਇਕ ਮੁਹੱਲੇ 'ਚ ਰਾਹ ਜਾਂਦੀ ਇਕ ਬਜ਼ੁਰਗ ਔਰਤ ਦੀਆਂ ਦਿਨ ਦਿਹਾੜੇ ਇਕ ਝੱਪਟਮਾਰ ਵਲੋਂ ਵਾਲੀਆਂ ਖੋਹ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ | ਇਹ ਸਾਰੀ ਘਟਨਾ ਸੀ. ਸੀ. ਟੀ.ਵੀ.ਕੈਮਰੇ ਵਿਚ ਕੈਦ ਹੋ ਗਈ ...

ਪੂਰੀ ਖ਼ਬਰ »

ਹਸਪਤਾਲਾਂ 'ਚ ਸਟਾਫ਼ ਦੀ ਮੰਗ ਨੂੰ ਲੈ ਕੇ ਰਾਹੁਲ ਸਿੱਧੂ ਨੇ ਉਪ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਲਹਿਰਾਗਾਗਾ, 25 ਅਕਤੂਬਰ (ਅਸ਼ੋਕ ਗਰਗ) - ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਮੀਡੀਆ ਪਨੈਲਿਸਟ ਪੰਜਾਬ ਕਾਂਗਰਸ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ ਸੋਨੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਹਲਕਾ ...

ਪੂਰੀ ਖ਼ਬਰ »

ਜਾਅਲੀ ਬਿੱਲ ਕੱਟ ਕੇ ਫ਼ਰਮ ਨਾਲ ਠੱਗੀ ਮਾਰਨ ਵਲਿਆਂ ਖ਼ਿਲਾਫ਼ ਮਾਮਲਾ ਦਰਜ

ਸੁਨਾਮ ਊਧਮ ਸਿੰਘ ਵਾਲਾ, 25 ਅਕਤੂਬਰ (ਧਾਲੀਵਾਲ, ਭੁੱਲਰ)-ਸ਼ਹਿਰ ਦੇ ਦੋ ਵਿਅਕਤੀਆਂ ਵੱਲੋਂ ਇਕ ਫ਼ਰਮ ਦਾ ਜਾਅਲੀ ਰਿਕਾਰਡ ਤਿਆਰ ਕਰ ਕੇ ਅਤੇ ਫ਼ਰਜ਼ੀ ਬਿੱਲ ਕੱਟ ਕੇ ਫ਼ਰਮ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਕਿਸਾਨ ਖਾਦ ਭੰਡਾਰ ਦਿੜ੍ਹਬਾ ...

ਪੂਰੀ ਖ਼ਬਰ »

ਬਿੰਦਰਪਾਲ ਸ਼ਰਮਾ ਤੇ ਡਾ. ਰੂਪ ਸਿੰਘ ਸ਼ੇਰੋਂ ਸੂਬਾ ਸਕੱਤਰ ਨਿਯੁਕਤ

ਚੀਮਾ ਮੰਡੀ, 25 ਅਕਤੂਬਰ (ਜਗਰਾਜ ਮਾਨ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਬਿੰਦਰਪਾਲ ਸ਼ਰਮਾ ਸਾਬਕਾ ਸਰਪੰਚ ਨਮੋਲ ਅਤੇ ਡਾ. ਰੂਪ ਸਿੰਘ ਸ਼ੇਰੋਂ ਨੂੰ ਸੂਬਾ ਸਕੱਤਰ ਬਣਾਉਣ ਤੇ ਇਲਾਕੇ ਦੇ ਪਾਰਟੀ ਵਰਕਰਾਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ...

ਪੂਰੀ ਖ਼ਬਰ »

ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋਏ ਲੋਕਾਂ ਨਾਲ ਅਕਾਲੀ ਦਲ ਸੰਯੁਕਤ ਦਾ ਕੋਈ ਸੰਬੰਧ ਨਹੀਂ-ਹੰਜਰਾ

ਸੁਨਾਮ ਊਧਮ ਸਿੰਘ ਵਾਲਾ, 25 ਅਕਤੂਬਰ (ਸੱਗੂ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੀ ਜ਼ਿਲ੍ਹਾ ਇਕਾਈ ਵਲੋਂ ਅੱਜ ਇਥੇ ਪੈੱ੍ਰਸ ਕਾਨਫ਼ਰੰਸ ਕਰ ਕੇ ਦੱਸਿਆ ਕਿ ਬੀਤੇ ਦਿਨੀਂ ਸ. ਹਰਦੇਵ ਸਿੰਘ ਹੰਜਰਾ ਵਲੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਣ ਦਾ ਸ਼ੋ੍ਰਮਣੀ ...

ਪੂਰੀ ਖ਼ਬਰ »

ਬੀਬੀ ਖਹਿਰਾ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸੰਗਰੂਰ ਦੀ ਪ੍ਰਧਾਨ ਬਣਾਏ ਜਾਣ 'ਤੇ ਖ਼ੁਸ਼ੀ ਦਾ ਇਜ਼ਹਾਰ

ਮਸਤੂਆਣਾ ਸਾਹਿਬ, 25 ਅਕਤੂਬਰ (ਦਮਦਮੀ) - ਉੱਘੀ ਸਮਾਜਸੇਵੀ ਬੀਬੀ ਚਰਨਜੀਤ ਕੌਰ ਖਹਿਰਾ ਬਹਾਦਰਪੁਰ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸੰਗਰੂਰ ਦੀ ਪ੍ਰਧਾਨ ਬਣਾਏ ਜਾਣ ਤੇ ਜਿੱਥੇ ਪੰਥਕ ਸਫ਼ਾ ਵਿਚ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਉੱਥੇ ਕੌਂਸਲ ਦੇ ਸਕੱਤਰ ...

ਪੂਰੀ ਖ਼ਬਰ »

ਖੇਤਰੀ ਮੇਲੇ ਵਿਚ ਕੀਤਾ ਚੰਗਾ ਪ੍ਰਦਰਸ਼ਨ

ਜਖੇਪਲ, 25 ਅਕਤੂਬਰ (ਮੇਜਰ ਸਿੰਘ ਸਿੱਧੂ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਮੂਨਕ ਵਿਖੇ ਕਰਵਾਏ ਗਏ ਖੇਤਰੀ ਲੋਕ ਮੇਲੇ ਵਿਚ ਬਾਬਾ ਪਰਮਾਨੰਦ ਕੰਨਿਆ ਮਹਾਂਵਿਦਿਆਲਾ ਜਖੇਪਲ ਦੀਆਂ ਵਿਦਿਆਰਥਣਾਂ ਮਮਤਾ ਬੇਗਮ ਨੇ ਖਿੱਦੋ ਬਣਾਉਣ ਵਿਚ ਪਹਿਲਾ, ਪੰਜਾਬੀ ਲੋਕਧਾਰਾ ...

ਪੂਰੀ ਖ਼ਬਰ »

ਐਸ.ਆਰ. ਲੱਧੜ ਨੇ ਭੱਠਾ ਮਾਲਕਾਂ ਅਤੇ ਮਜ਼ਦੂਰਾਂ ਦੀਆਂ ਸੁਣੀਆਂ ਮੁਸ਼ਕਿਲਾਂ

ਦਿੜ੍ਹਬਾ ਮੰਡੀ, 25 ਅਕਤੂਬਰ (ਹਰਬੰਸ ਸਿੰਘ ਛਾਜਲੀ) - ਪਿੰਡ ਸਮੂਰਾਂ ਵਿਖੇ ਐਸ.ਆਰ. ਲੱਧੜ (ਸੇਵਾ-ਮੁੱਕਤ ਆਈ.ਏ.ਐਸ.) ਨੇ ਭੱਠਾ ਮਾਲਕਾਂ ਅਤੇ ਕੰਮ ਕਰ ਰਹੇ ਕਾਮਿਆਂ ਦੀਆਂ ਮੁਸ਼ਕਿਲਾਂ ਸੁਣੀਆਂ | ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੁੱਭਕਰਨ ਸਰਮਾ ਨੇ ਕਿਹਾ ਕਿ ...

ਪੂਰੀ ਖ਼ਬਰ »

ਕਿਸਾਨਾਂ ਨੇ ਤਹਿਸੀਲ ਦੇ ਸ਼ਟਰ ਬੰਦ ਕਰ ਕੇ ਦਿੱਤਾ ਧਰਨਾ ਜਮ੍ਹਾਂਬੰਦੀ ਵਿਚ ਹੋਈਆਂ ਗ਼ਲਤੀਆਂ ਦਰੁਸਤ ਕਰਵਾਉਣ ਦੀ ਕੀਤੀ ਮੰਗ

ਦਿੜ੍ਹਬਾ ਮੰਡੀ, 25 ਅਕਤੂਬਰ (ਸੋਨੰੂ, ਛਾਜਲੀ) - ਚਾਰ ਸਾਲਾਂ ਜਮਾਂਬੰਦੀ ਵਿਚ ਮੁਲਾਜ਼ਮਾਂ ਵਲੋਂ ਕੀਤੀਆਂ ਗਈਆਂ ਗ਼ਲਤੀਆਂ ਨੂੰ ਦਰੁਸਤ ਕਰਵਾਉਣ ਲਈ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਸੁਖਚੈਨ ਸਿੰਘ ਦੀ ਅਗਵਾਈ ਹੇਠ ਤਹਿਸੀਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX