ਤਾਜਾ ਖ਼ਬਰਾਂ


ਉਨ੍ਹਾਂ ਦੀ ਪਾਰਟੀ ਨੇ ਸਾਰੀਆਂ ਵਿਧਾਨ ਸਭਾਵਾਂ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ – ਪੀ.ਟੀ.ਆਈ. ਦੇ ਚੇਅਰਮੈਨ ਇਮਰਾਨ ਖਾਨ
. . .  1 day ago
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਇਕ ਦਿਨਾ ਮੈਚਾਂ ਦੀ ਲੜੀ ਦਾ ਦੂਜਾ ਮੈਚ ਕੱਲ੍ਹ ਸਵੇਰੇ 7 ਵਜੇ ਕ੍ਰਾਈਸਟਚਰਚ 'ਚ
. . .  1 day ago
ਜਾਅਲੀ ਬਿੱਲਾਂ ਰਾਹੀਂ ਲਗ-ਪਗ 2 ਲੱਖ ਦਾ ਘੋਟਾਲਾ ਕਰਨ ਦੇ ਦੋਸ਼ਾਂ ਹੇਠ ਨਗਰ ਕੌਂਸਲ ਦਾ ਈ.ਓ. ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)-ਅੱਜ ਵਿਜੀਲੈਂਸ ਬਿਊਰੋ ਵਲੋਂ ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜਕਾਰੀ ਅਧਿਕਾਰੀ (ਈ.ਓ.) ਅਸ਼ੋਕ ਕੁਮਾਰ ਨੂੰ ਸੂਬਾ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਗਰਾਂਟਾਂ ਵਿਚ ਲਗ-ਪਗ ...
ਸਰਕਾਰੀ ਸਕੂਲ ਦੀ ਇਕ ਕੰਧ ਡਿੱਗੀ, ਛੱਤ ਤੋਂ ਡਿੱਗੇ ਸਕੂਲੀ ਸੱਤ ਬੱਚੇ ਹੋਏ ਜ਼ਖਮੀ
. . .  1 day ago
ਕਰਨਾਲ , 26 ਨਵੰਬਰ ( ਗੁਰਮੀਤ ਸਿੰਘ ਸੱਗੂ )-ਸਰਕਾਰੀ ਆਦਰਸ਼ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਤਰਾਵੜੀ ਦੀ ਛਤ ਦੀ ਚਾਰ ਦੀਵਾਰੀ ਦੀ ਇਕ ਕੰਧ ਉਸ ਸਮੇਂ ਡਿਗ ਗਈ ਜਦ ਸਕੂਲ ਦੇ ਬੱਚੇ ...
ਉੱਤਰ ਪ੍ਰਦੇਸ਼ : ਮੇਰਠ ਦੇ ਮੋਹੀਉਦੀਨਪੁਰ ਵਿਚ ਇੱਕ ਸ਼ੂਗਰ ਮਿੱਲ ਵਿਚ ਲੱਗੀ ਅੱਗ
. . .  1 day ago
ਡੇਰਾਬੱਸੀ ਤੋਂ 2 ਸਾਲ ਦਾ ਬੱਚਾ ਅਗਵਾ, 6 ਦਿਨ ਪਹਿਲਾਂ ਹੋਇਆ ਸੀ ਅਗਵਾ
. . .  1 day ago
ਡੇਰਾਬੱਸੀ, 26 ਨਵੰਬਰ (ਗੁਰਮੀਤ ਸਿੰਘ) - ਡੇਰਾਬੱਸੀ ਤੋਂ ਇਕ 2 ਸਾਲ ਦੇ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਬੀਤੀ 21 ਨਵੰਬਰ ਸ਼ਾਮ ਸਾਡੇ 4 ਵਜੇ ਇਕ ਵਿਅਕਤੀ ਬੱਚੇ ਨੂੰ ਪਾਰਕ ਵਿਚੋਂ ...
ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਫੜੀ, 4 ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 26 ਨਵੰਬਰ - ਗਾਜ਼ੀਆਬਾਦ ਦੀ ਭੋਜਪੁਰ ਪੁਲਿਸ ਅਤੇ ਐਸ.ਓ.ਜੀ. ਗ੍ਰਾਮੀਣ ਗਾਜ਼ੀਆਬਾਦ ਨੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ । ਪੁਲਿਸ ਨੇ ਛਾਪਾ ਮਾਰ ਕੇ ...
ਪ੍ਰੋ. ਰਾਓ ਧਰੇਨਵਰ ਨੇ ਗੀਤਾਂ ਰਾਹੀਂ 'ਗੰਨ ਕਲਚਰ' ਪ੍ਰਮੋਟ ਕਰਨ ਵਾਲਿਆਂ ਖ਼ਿਲਾਫ਼ ਖੋਲ੍ਹਿਆ ਮੋਰਚਾ
. . .  1 day ago
ਜ਼ੀਰਕਪੁਰ, 26 ਨਵੰਬਰ (ਹੈਪੀ ਪੰਡਵਾਲਾ)-ਕਰਨਾਟਕ ਰਾਜ ਨਾਲ ਸੰਬੰਧਿਤ ਅਤੇ ਚੰਡੀਗੜ੍ਹ 'ਚ ਸਿੱਖਿਆ ਪ੍ਰਦਾਨ ਕਰ ਰਹੇ ਪੰਡਿਤ ਪ੍ਰੋ. ਰਾਓ ਧਰੇਨਵਰ ਨੇ ਅੱਜ ਜ਼ੀਰਕਪੁਰ ਦੀਆਂ ਸੜਕਾਂ 'ਤੇ ਹੱਥਾਂ 'ਚ ਬੋਰਡ ਫੜ ਕੇ ਗੀਤਾਂ ਰਾਹੀਂ ਗੰਨ ਕਲਚਰ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਲਾਹਨਤਾਂ...
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਅਕਾਲ ਤਖ਼ਤ ਸਕੱਤਰੇਤ ਪੁੱਜੇ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਵਲੋਂ ਬੀਤੇ ਦਿਨ ਪੰਥ ਚੋਂ ਛੇਕੇ ਗਏ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਇਸ ਹੁਕਮਨਾਮੇ ਦੇ ਵਿਰੁੱਧ ਆਪਣੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹਨ। ਪ੍ਰਾਪਤ ਵੇਰਵਿਆਂ...
ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 26 ਨਵੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ...
ਕਿਸਾਨਾਂ ਵਲੋਂ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 26 ਨਵੰਬਰ (ਅਜਾਇਬ ਸਿੰਘ ਔਜਲਾ)-ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਏ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਸਰਹੱਦ ਉੱਤੇ ਰਾਜਪਾਲ...
ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਪੁਣੇ 'ਚ ਦਿਹਾਂਤ
. . .  1 day ago
ਪੁਣੇ, 26 ਨਵੰਬਰ-ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਅੱਜ ਪੁਣੇ 'ਚ ਦਿਹਾਂਤ ਹੋ ਗਿਆ।ਉਹ ਪਿਛਲੇ ਕਈ ਦਿਨਾਂ ਤੋਂ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਦਾਖ਼ਲ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ 'ਤੇ 2 ਪਲਟੂਨ ਪੁਲਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਗੱਗੋਮਾਹਲ, ਅਜਨਾਲਾ, 26 ਨਵੰਬਰ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ‘ਚ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 26 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੀਤੀ ਸ਼ਾਮ ਸੁਨਾਮ-ਮਾਨਸਾ ਸੜਕ 'ਤੇ ਸਥਾਨਕ ਨਾਮ ਚਰਚਾ ਘਰ ਨੇੜੇ ਹੋਏ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਹੈ।ਇਹ ਹਾਦਸਾ ਉਸ ਸਮੇਂ ਹੋਇਆ...
ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਰਾਜਪਾਲ ਪੰਜਾਬ ਨੂੰ ਮਿਲੇ ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 26 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਪੰਜਾਬ ਦੇ ਰਾਜਪਾਲ ਨੂੰ ਮਿਲੇ। ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਵੀ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ 26 ਨਵੰਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਮਿਊਂਸਪਲ ਭਵਨ ਸੈਕਟਰ-35 ਚੰਡੀਗੜ੍ਹ ਵਿਖੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ...।
ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਸਿੱਖ ਪੰਥ ਵਿਚੋਂ ਖ਼ਾਰਜ, ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਲਾਈ ਧਾਰਮਿਕ ਤਨਖਾਹ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਗੁਰਬਾਣੀ ਦੀਆਂ ਲਗਾਂ ਮਾਤਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਸਿੰਘ ਸਾਹਿਬਾਨ ਵਲੋਂ ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿਚੋਂ...
ਜੇਕਰ ਭਾਰਤ ਏਸ਼ੀਆ ਕੱਪ 'ਚ ਨਹੀਂ ਆਉਂਦਾ ਤਾਂ ਪਾਕਿਸਤਾਨ ਵੀ 2023 ਵਿਸ਼ਵ ਕੱਪ 'ਚ ਨਹੀਂ ਜਾਵੇਗਾ ਭਾਰਤ- ਰਮੀਜ਼ ਰਾਜਾ
. . .  1 day ago
ਇਸਲਾਮਾਬਾਦ, 26 ਨਵੰਬਰ - ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਰਮੀਜ਼ ਰਾਜਾ ਨੇ ਕਿਹਾ ਹੈ ਕਿ ਜੇਕਰ ਭਾਰਤ ਅਗਲੇ ਸਾਲ ਪਾਕਿਸਤਾਨ 'ਚ ਹੋਣ ਵਾਲੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੀ ਚੋਣ...
ਡੀ.ਜੀ.ਪੀ. ਪੰਜਾਬ ਵਲੋਂ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ
. . .  1 day ago
ਚੰਡੀਗੜ੍ਹ, 26 ਨਵੰਬਰ-ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਰਿਆਂ ਨੂੰ ਅਗਲੇ 72 ਘੰਟਿਆਂ ਵਿਚ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਪੰਜਾਬ ਨੇ ਨਿਰਦੇਸ਼...
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗਰੂ ਤੇਗ ਬਹਾਦਰ ਸਾਹਿਬ ਦੇ 28 ਨਵੰਬਰ ਨੂੰ ਆ ਰਹੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ...
ਸੜਕ ਹਾਦਸੇ 'ਚ ਦੋ ਚਚੇਰੇ ਭਰਾਵਾਂ ਦੀ ਮੌਤ
. . .  1 day ago
ਲੌਂਗੋਵਾਲ, 26 ਨਵੰਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਕਸਬੇ ਦੇ 2 ਚਚੇਰੇ ਭਰਾਵਾਂ ਦੀ ਸੜਕ ਹਾਦਸੇ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਹਾਕਮ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸਰਵਨ ਸਿੰਘ ਦੋਵੇਂ ਵਾਸੀ ਪਿੰਡੀ ਬਟੁਹਾ‌...
ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ
. . .  1 day ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਵਿਨੈ ਕੁਮਾਰ ਉਮਰ 28 ਸਾਲ ਪੁੱਤਰ ਲੇਖ ਰਾਜ ਵਾਸੀ ਗਿੱਲ ਰੋਡ ਲੁਧਿਆਣਾ ਆਪਣੇ ਚਾਚਾ ਹਰੀਸ਼ ਕੁਮਾਰ ਪੁੱਤਰ ਚਿਮਨ ਲਾਲ ਮਹੱਲਾ ਕਸ਼ਮੀਰੀਆਂ ਵਾਲਾ ਕੋਟਕਪੂਰਾ ਵਿਖੇ ਆਇਆ...
ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਾ ਸਨਮਾਨ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਲੰਬਾ ਅਰਸਾ ਸੇਵਾਵਾਂ ਨਿਭਾਉਣ ਤੋਂ ਬਾਅਦ ਬੀਤੇ ਦਿਨੀਂ ਸੇਵਾ ਮੁਕਤ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਅੱਜ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਸਮਾਗਮ ਦੌਰਾਨ ਉਨ੍ਹਾਂ...
ਪੇਸ਼ੀ ਲਈ ਲਿਆਂਦਾ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ
. . .  1 day ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਨਵੀਨ ਕੁਮਾਰ ਪੁੱਤਰ ਵੀਰ ਸਿੰਘ ਵਾਸੀ ਅਜੀਤ ਸਿੰਘ ਨਗਰ ਮੋਗਾ ਜੋ ਕਿ ਜੇਲ੍ਹ ਐਕਟ ਤਹਿਤ ਫ਼ਰੀਦਕੋਟ ਦੀ ਮਾਡਰਨ ਜੇਲ 'ਚ ਬੰਦ ਸੀ, ਫ਼ਰੀਦਕੋਟ ਦੀ ਅਦਾਲਤ 'ਚ ਪੇਸ਼ੀ ਲਈ...
ਭਾਰਤ-ਪਾਕਿ ਸਰਹੱਦ ਨੇੜਿਓਂ ਮਿਲਿਆ ਪਾਕਿਸਤਾਨੀ ਗੁਬਾਰਾ
. . .  1 day ago
ਗੁਰੂ ਹਰਸਹਾਏ 26 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਨਜ਼ਦੀਕ ਪੈਂਦੀ ਬੀ.ਐਸ.ਐਫ. ਦੀ ਚੌਂਕੀ ਵਿਖੇ ਬੀਤੀ ਰਾਤ ਕਰੀਬ 2:30 ਵਜੇ ਬੀ.ਐਸ.ਐਫ. 160 ਬਟਾਲੀਅਨ ਦੇ ਜਵਾਨਾਂ ਵਲੋਂ ਬੀ.ਐਸ.ਐਫ. ਚੌਂਕੀ ਬਹਾਦਰ ਕੇ ਪਿੱਲਰ ਨੰਬਰ 217/8 ਦੇ ਨਜ਼ਦੀਕ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਕੱਤਕ ਸੰਮਤ 553

ਸਨਅਤ ਤੇ ਵਪਾਰ

ਲੁਧਿਆਣਾ ਉੱਤਰੀ ਭਾਰਤ ਦਾ ਉਦਯੋਗਿਕ ਧੁਰਾ ਬਣਨ ਦੀ ਰਾਹ 'ਤੇ

ਚੰਡੀਗੜ•੍ਹ, 25 ਅਕਤੂਬਰ (ਅਜੀਤ ਬਿਊਰੋ)-ਲੁਧਿਆਣਾ ਨੂੰ ਉੱਤਰੀ ਭਾਰਤ ਦਾ ਉਦਯੋਗਿਕ ਧੁਰਾ ਬਣਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਪਿੰਡ ਧਨਾਨਸੂ ਵਿਖੇ 378.77 ਏਕੜ ਰਕਬੇ 'ਚ ਹਾਈ-ਟੈਕ ਵੈਲੀ ਵਿਕਸਿਤ ਕੀਤੀ ਜਾ ਰਹੀ ਹੈ | ਇਹ ਵੈਲੀ ਸਰਕਾਰੀ ਸੰਸਥਾ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਵਲੋਂ ਤਿਆਰ ਕੀਤੀ ਜਾ ਰਹੀ ਹੈ | 378.77 ਏਕੜ ਜ਼ਮੀਨ ਦੇ ਪੂਰੇ ਹਿੱਸੇ ਲਈ ਖਾਕਾ ਯੋਜਨਾ, ਚੇਂਜ ਆਫ਼ ਲੈਂਡ ਯੂਜ਼ (ਸੀਐਲਯੂ), ਈ. ਆਈ. ਏ. ਨੋਟੀਫਿਕੇਸ਼ਨ ਅਧੀਨ ਵਾਤਾਵਰਨ ਸਬੰਧੀ ਪ੍ਰਵਾਨਗੀ, ਰੇਰਾ ਆਦਿ ਲਈ ਮਨਜ਼ੂਰੀ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਹੈ | ਇਸ ਪ੍ਰਾਜੈਕਟ 'ਤੇ 365 ਕਰੋੜ ਰੁਪਏ ਦੀ ਲਾਗਤ ਆਵੇਗੀ | ਹੀਰੋ ਸਾਈਕਲਜ਼ ਲਿਮਟਿਡ ਜੋ ਕਿ ਸਾਈਕਲ ਉਦਯੋਗ ਵਿਚ ਇਕ ਪ੍ਰਮੁੱਖ ਸੰਸਥਾ ਹੈ, ਵਲੋਂ ਹਾਈ ਟੈੱਕ ਵੈਲੀ ਅੰਦਰ 100 ਏਕੜ ਰਕਬੇ ਵਿਚ ਬਣੇ ਹੀਰੋ ਇੰਡਸਟ੍ਰੀਅਲ ਪਾਰਕ 'ਚ ਅਤਿ ਆਧੁਨਿਕ ਬਾਈਸਾਈਕਲਾਂ ਅਤੇ ਈ-ਬਾਈਕਾਂ ਦੇ ਨਿਰਮਾਣ ਲਈ ਆਪਣੀ ਅਤਿ ਆਧੁਨਿਕ ਇਕਾਈ ਲਗਾਈ ਗਈ ਹੈ | ਇਸ ਇਕਾਈ ਦਾ ਉਦਘਾਟਨ ਅਪ੍ਰੈਲ 2021 'ਚ ਕੀਤਾ ਗਿਆ ਸੀ | ਹੀਰੋ ਇੰਡਸਟਰੀਅਲ ਪਾਰਕ 'ਚ ਇਸ ਯੂਨਿਟ ਦੀਆਂ ਸਹਾਇਕ ਇਕਾਈਆਂ ਵੀ ਹੋਣਗੀਆਂ | ਇਸੇ ਤਰ•੍ਹਾਂ ਅਦਿੱਤਿਆ ਬਿਰਲਾ ਗਰੁੱਪ, ਫਾਰਚੂਨ 500 ਕੰਪਨੀ, ਨੇ ਆਪਣੀ ਪ੍ਰਮੁੱਖ ਕੰਪਨੀ ਗ੍ਰਾਸਿਮ ਇੰਡਸਟਰੀਜ਼ ਲਿਮਟਿਡ ਜ਼ਰੀਏ ਆਪਣੇ ਆਉਣ ਵਾਲੇ ਪੇਂਟ ਕਾਰੋਬਾਰ ਲਈ ਪੰਜਾਬ ਨੂੰ ਨਿਵੇਸ਼ ਸਥਾਨ ਵਜੋਂ ਚੁਣਿਆ ਹੈ | ਗਰੁੱਪ ਨੇ ਆਪਣੇ ਨਵੇਂ ਉੱਦਮ ਲਈ ਹਾਈ ਟੈਕ ਵੈਲੀ 'ਚ 61.38 ਏਕੜ ਉਦਯੋਗਿਕ ਜ਼ਮੀਨ ਖਰੀਦੀ ਹੈ | ਅਦਿੱਤਿਆ ਬਿਰਲਾ ਦਾ ਆਗਾਮੀ ਪਲਾਂਟ ਨਵੀਨਤਮ ਨਿਰਮਾਣ ਤਕਨਾਲੋਜੀ ਨਾਲ ਲੈਸ ਹੋਵੇਗਾ | ਇਸ ਤੋਂ ਇਲਾਵਾ ਜੇ.ਕੇ. ਪੇਪਰਜ਼ ਲਿਮਟਿਡ ਨੂੰ ਬਕਸਿਆਂ ਅਤੇ ਪੈਕੇਜਿੰਗ ਉਤਪਾਦਾਂ ਦੇ ਨਿਰਮਾਣ ਲਈ ਆਪਣੀ ਯੂਨਿਟ ਸਥਾਪਤ ਕਰਨ ਵਾਸਤੇ 17 ਏਕੜ ਉਦਯੋਗਿਕ ਜ਼ਮੀਨ ਅਲਾਟ ਕੀਤੀ ਗਈ ਹੈ | ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਉੱਚ ਗੁਣਵੱਤਾ ਅਤੇ ਮਿਆਰੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਟੀ. ਸੀ. ਐਲ.) ਵਲੋਂ 30 ਏਕੜ ਜ਼ਮੀਨ 'ਤੇ 400 ਕੇ.ਵੀ. ਦਾ ਬਿਜਲੀ ਗਰਿੱਡ ਸਟੇਸ਼ਨ ਸਥਾਪਿਤ ਕੀਤਾ ਜਾਵੇਗਾ, ਜਿਸ ਲਈ ਜ਼ਮੀਨ ਅਲਾਟ ਕਰ ਦਿੱਤੀ ਗਈ ਹੈ | ਉਨ੍ਹ•ਾਂ ਕਿਹਾ ਕਿ ਪੀ. ਐਸ. ਟੀ. ਸੀ. ਐਲ. ਨੇ ਸਾਈਟ 'ਤੇ ਪਹਿਲਾਂ ਹੀ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਹਨ | ਗੁਰਕੀਰਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਾਈਟੈਕ ਵੈਲੀ ਦਾ ਅੰਦਰੂਨੀ ਵਿਕਾਸ ਭਾਵ 33 ਮੀਟਰ ਅਤੇ 24 ਮੀਟਰ ਚੌੜੀਆਂ ਅੰਦਰੂਨੀ ਕੰਕਰੀਟ ਸੜਕਾਂ ਦਾ ਨਿਰਮਾਣ, ਤੂਫ਼ਾਨੀ ਪਾਣੀ ਦੀ ਨਿਕਾਸੀ ਪ੍ਰਣਾਲੀ, ਸੀਵਰੇਜ ਕੁਲੈਕਸ਼ਨ ਸਿਸਟਮ ਅਤੇ ਐਫਲੂਐਂਟ ਕੁਲੈਕਸ਼ਨ ਸਿਸਟਮ ਦਾ ਕਾਰਜ ਮੁਕੰਮਲ ਕਰ ਲਿਆ ਗਿਆ ਹੈ ਅਤੇ ਹੋਰ ਕੰਮ ਜਾਰੀ ਹਨ | ਉਨ•ਾਂ ਅੱਗੇ ਕਿਹਾ ਕਿ ਹਾਈ ਟੈਕ ਵੈਲੀ ਦਾ ਬੁਨਿਆਦੀ ਅੰਦਰੂਨੀ ਵਿਕਾਸ 28 ਫਰਵਰੀ, 2022 ਤੱਕ ਪੂਰਾ ਹੋ ਜਾਵੇਗਾ |

ਹੀਰੋ ਸਾਈਕਲ ਵਲੋਂ ਲੋਕਾਂ ਨੂੰ ਹਿੱਸੇਦਾਰ ਬਣਾਉਣ ਲਈ ਆਈ.ਪੀ.ਓ. ਲਿਆਉਣ ਦਾ ਐਲਾਨ

ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ)-ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਨਿਰਮਾਤਾ ਕੰਪਨੀ ਹੀਰੋ ਸਾਈਕਲ ਵਲੋਂ ਅਗਲੇ ਦੋ ਸਾਲਾਂ ਵਿਚ ਕਈ ਬਦਲਾਅ ਤੇ ਵਾਧੇ ਕੀਤੇ ਜਾ ਰਹੇ ਹਨ | ਜਿਸ ਤਹਿਤ ਲੋਕਾਂ ਨੂੰ ਕੰਪਨੀ ਦਾ ਹਿੱਸਾ ਬਣਾਉਣ ਲਈ ਛੇਤੀ ਹੀ ਕੰਪਨੀ ਵਲੋਂ ਆਪਣਾ ਸ਼ੇਅਰ ...

ਪੂਰੀ ਖ਼ਬਰ »

ਏਅਰ ਇੰਡੀਆ ਦੇ 18000 ਕਰੋੜ ਰੁਪਏ ਦੇ ਵਿਕਰੀ ਸੌਦੇ ਲਈ ਸਰਕਾਰ ਦਾ ਟਾਟਾ ਸੰਨਜ਼ ਨਾਲ ਸ਼ੇਅਰ ਖ਼ਰੀਦ ਕਰਾਰ

ਨਵੀਂ ਦਿੱਲੀ, 25 ਅਕਤੂਬਰ (ਏਜੰਸੀ)-ਸਰਕਾਰ ਨੇ ਟਾਟਾ ਸੰਨਜ਼ ਨਾਲ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀ ਵਿਕਰੀ ਲਈ ਸੋਮਵਾਰ ਨੂੰ 18000 ਕਰੋੜ ਰੁਪਏ ਦੇ ਇਕ ਸ਼ੇਅਰ ਖਰੀਦ ਸਮਝੌਤੇ 'ਤੇ ਦਸਤਖ਼ਤ ਕੀਤੇ | ਇਸ ਮਹੀਨੇ ਦੀ ਸ਼ੁਰੂਆਤ ਵਿਚ ਸਰਕਾਰ ਨੇ ਟਾਟਾ ਸਮੂਹ ਦੀ ਹੋਲਡਿੰਗ ...

ਪੂਰੀ ਖ਼ਬਰ »

ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਅੱਜ ਤੋਂ

ਐੱਸ. ਏ. ਐੱਸ. ਨਗਰ, 25 ਅਕਤੂਬਰ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਨੇ ਦੱਸਿਆ ਕਿ ਉਦਯੋਗ ਤੇ ਕਾਮਰਸ ਵਿਭਾਗ ਪੰਜਾਬ ਤੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰੋਮੋਸ਼ਨ ਵਲੋਂ 26 ਤੇ 27 ਅਕਤੂਬਰ ਨੂੰ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ-2021 ...

ਪੂਰੀ ਖ਼ਬਰ »

ਸ਼ੈਲਰਾਂ 'ਚ ਝੋਨੇ ਦੀ ਮਿਲਿੰਗ ਨਾ ਕਰਵਾਉਣ 'ਤੇ ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ

ਜਲੰਧਰ, 25 ਅਕਤੂਬਰ (ਸ਼ਿਵ ਸ਼ਰਮਾ)-ਇਕ ਪਾਸੇ ਰਾਜ 'ਚ ਬੇਮੌਸਮੀ ਮੀਂਹ ਕਰਕੇ ਝੋਨੇ ਦੀਆਂ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਦੂਜੇ ਪਾਸੇ ਰਾਜ ਦੇ ਸ਼ੈਲਰ ਮਾਲਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੇਂਦਰ ਨੇ ਰਾਜ ਦੇ ਸ਼ੈਲਰਾਂ 'ਚ ਝੋਨੇ ਦੀ ਮਿਲਿੰਗ ਕਰਨ ਲਈ ਸ਼ੈਲਰਾਂ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX