ਤਾਜਾ ਖ਼ਬਰਾਂ


ਦੱਖਣੀ ਅਫਰੀਕਾ ਨੇ ਦੂਜਾ ਵਨਡੇ ਸੱਤ ਵਿਕਟਾਂ ਨਾਲ ਜਿੱਤਿਆ, ਭਾਰਤ ਸੀਰੀਜ਼ ਹਾਰਿਆ
. . .  about 1 hour ago
4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 4 hours ago
ਚੰਡੀਗੜ੍ਹ, 21 ਜਨਵਰੀ- 4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ...
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂ-ਟਿਊਬ ਚੈਨਲਾਂ ਨੂੰ ਕੀਤਾ ਬੈਨ
. . .  1 minute ago
ਨਵੀਂ ਦਿੱਲੀ, 21 ਜਨਵਰੀ- ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਯੂ-ਟਿਊਬ ਚੈਨਲਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਅਜਿਹੇ 35ਯੂ-ਟਿਊਬ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇਸ ਤੋਂ ਇਲਾਵਾ 2 ਵੈੱਬਸਾਈਟਾਂ, 1 ਟਵਿਟਰ..
ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਵਲੋਂ ਗਰਨੇਡ ਲਾਂਚਰ, ਆਰ.ਡੀ.ਐਕਸ. ਬਰਾਮਦ
. . .  about 4 hours ago
ਗੁਰਦਾਸਪੁਰ, 21 ਜਨਵਰੀ- ਗਣਤੰਤਰ ਦਿਵਸ ਦੇ ਨੇੜੇ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐੱਮ ਐੱਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐੱਮ.ਐੱਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79...
ਮਨੋਹਰ ਲਾਲ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਲੜਨਗੇ ਆਜ਼ਾਦ ਉਮੀਦਵਾਰ ਵਜੋਂ ਚੋਣ
. . .  about 4 hours ago
ਪਣਜੀ, 21 ਜਨਵਰੀ- ਮਰਹੂਮ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਦਾ ਕਹਿਣਾ ਹੈ ਕਿ ਉਹ ਪਣਜੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ...
ਮੁੱਖ ਮੰਤਰੀ ਚੰਨੀ ਨੇ ਭ੍ਰਿਸ਼ਟਾਚਾਰ ਰਾਹੀਂ ਸੈਂਕੜੇ ਕਰੋੜ ਰੁਪਏ ਦੀ ਲੁੱਟ ਕੀਤੀ- ਸੁਖਬੀਰ ਸਿੰਘ ਬਾਦਲ
. . .  about 5 hours ago
ਗਿੱਦੜਬਾਹਾ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰੋਂ 11 ਕਰੋੜ ਰੁਪਏ ਬਰਾਮਦ ਹੋਣਾ ਮਾਮਲੇ ਦਾ ਸਿਰਫ਼ ਰੱਤੀ ਭਰ ਹੈ ਤੇ ਚੰਨੀ ਨੇ ...
ਪੰਜਾਬ ਵਿਧਾਨ ਸਭਾ ਚੋਣਾਂ: 'ਆਪ' ਵਲੋਂ 4 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  about 5 hours ago
ਚੰਡੀਗੜ੍ਹ, 21 ਜਨਵਰੀ- ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਦੀ 12ਵੀਂ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ 'ਚ 4 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ 'ਚ ਸੁਜਾਨਪੁਰ ਤੋਂ ਅਮਿਤਾ ਸਿੰਘ ਮੱਟੋ, ਖਡੂਰ...
ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਿਹਤ ਮੰਤਰਾਲੇ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
. . .  about 5 hours ago
ਨਵੀਂ ਦਿੱਲੀ, 21 ਜਨਵਰੀ- ਸਿਹਤ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਹੁਣ ਆਈਸੋਲੇਸ਼ਨ ਦੀ ਸਹੂਲਤ ਲਾਜ਼ਮੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੈ ਕਿ ਜੇਕਰ ਟੈਸਟ ...
ਭਾਜਪਾ ਵਲੋਂ ਪ੍ਰੈੱਸ ਵਾਰਤਾ ਕਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
. . .  about 5 hours ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ 12 ਕਿਸਾਨ ਪਰਿਵਾਰ ਨਾਲ ਸੰਬੰਧਿਤ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਕਿਹਾ ਕਿ 8 ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਟਿਕਟ ਦਿੱਤੀ ਹੈ | 13 ਸਿੱਖ ਚਿਹਰਿਆਂ ਨੂੰ ਟਿਕਟ....
ਭਾਜਪਾ ਵਲੋਂ ਜਲੰਧਰ 'ਚ ਇਨ੍ਹਾਂ ਤਿੰਨ ਉਮੀਦਵਾਰਾਂ ਦਾ ਐਲਾਨ
. . .  about 5 hours ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਜਲੰਧਰ ਵੈਸਟ ਤੋਂ ਮਹਿੰਦਰਪਾਲ ਭਗਤ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ ਅਤੇ ਜਲੰਧਰ ਨਾਰਥ ਤੋਂ ਕ੍ਰਿਸ਼ਨ ਦੇਵ ਭੰਡਾਰੀ ਨੂੰ...
ਸਾਢੇ ਪੰਜ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਇਕ ਕਾਬੂ
. . .  about 6 hours ago
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ ਸਾਢੇ ਪੰਜ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਐਲਾਨੇ 12 ਉਮੀਦਵਾਰ
. . .  about 5 hours ago
ਚੰਡੀਗੜ੍ਹ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੇ ਦਸਤਖ਼ਤਾਂ ਹੇਠ ਜਾਰੀ ਪਹਿਲੀ ਸੂਚੀ...
ਭਾਜਪਾ ਵਲੋਂ ਪੰਜਾਬ ਦੀਆਂ 34 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
. . .  about 6 hours ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪੰਜਾਬ ਦੀਆਂ 34 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ...
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 6 hours ago
ਕੋਟ ਈਸੇ ਖਾਂ, 21 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਘਲੋਟੀ ਨਾਲ ਸੰਬੰਧਿਤ ਫਿਲਪਾਈਨ ਦੇ ਮਨੀਲਾ ਵਿਖੇ ਫਾਈਨਾਂਸ ਦਾ ਕੰਮ ਕਰਦੇ ਨੌਜਵਾਨ ਪਰਮਿੰਦਰ ਸਿੰਘ ਦੀ ਸਵੇਰ...
ਵਿਕਰਮ ਦੇਵ ਦੱਤ ਬਣੇ ਏਅਰ ਇੰਡੀਆ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ
. . .  about 6 hours ago
ਨਵੀਂ ਦਿੱਲੀ, 21 ਜਨਵਰੀ - ਵਿਕਰਮ ਦੇਵ ਦੱਤ ਐਲ.ਏ.ਐੱਸ. ਨੇ ਏਅਰ ਇੰਡੀਆ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਰਾਜੀਵ ਬਾਂਸਲ ਤੋਂ..
ਓਠੀਆਂ ਵਿਖੇ ਪੁਲਿਸ ਅਤੇ ਪੈਰਾ ਮਿਲਟਰੀ ਵਲੋਂ ਕੱਢਿਆ ਗਿਆ ਫ਼ਲੈਗ ਮਾਰਚ
. . .  about 6 hours ago
ਓਠੀਆਂ, 21 ਜਨਵਰੀ (ਗੁਰਵਿੰਦਰ ਸਿੰਘ ਛੀਨਾ)- ਪੰਜਾਬ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਸ਼ਾਂਤਮਈ ਕਰਾਉਣ ਲਈ ਪੈਰਾ ਮਿਲਟਰੀ ਦੀ ਫੋਰਸ ਅਤੇ ਪੰਜਾਬ ਪੁਲਿਸ ਵਲੋਂ ਓਠੀਆਂ ਵਿਖੇ ਫਲੈਗ ਮਾਰਚ ਕੱਢਿਆ ਗਿਆ। ਥਾਣਾ ਰਾਜਾਸਾਂਸੀ...
ਪੰਜਾਬ ਲੋਕ ਕਾਂਗਰਸ ਵਲੋਂ ਗੋਰਾ ਗਿੱਲ ਪਾਰਟੀ ਦਾ ਬੁਲਾਰਾ ਨਿਯੁਕਤ
. . .  about 7 hours ago
ਭੁਲੱਥ, 21 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ)- ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਇੱਕ ਪੱਤਰ ਜਾਰੀ ਕਰਕੇ ਅਮਨਦੀਪ ਸਿੰਘ ਗੋਰਾ ਗਿੱਲ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ। ਅਮਨਦੀਪ ਸਿੰਘ ਗੋਰਾ ਗਿੱਲ...
'ਅਮਰ ਜਵਾਨ ਜੋਤੀ' ਦੀ ਲਾਟ ਕੌਮੀ ਜੰਗੀ ਯਾਦਗਾਰ 'ਚ ਹੋਈ ਲੀਨ
. . .  about 7 hours ago
ਨਵੀਂ ਦਿੱਲੀ, 21 ਜਨਵਰੀ - ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ ਦੀ ਲਾਟ ਕੌਮੀ ਜੰਗੀ ਯਾਦਗਾਰ 'ਚ ਲੀਨ ਹੋ ਗਈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਇੰਡੀਆ ਗੇਟ 'ਤੇ ਸ਼ਹੀਦਾਂ ਦੇ ਸਨਮਾਨ 'ਚ ਹਮੇਸ਼ਾ ਬਲਦੀ ਰਹਿਣ ਵਾਲੀ 'ਅਮਰ ਜਵਾਨ ਜੋਤੀ' ਨੂੰ ਅੱਜ ਨਵੇਂ ਬਣੇ ਨੈਸ਼ਨਲ ਵਾਰ ਮੈਮੋਰੀਅਲ 'ਚ...
'ਆਪ' ਆਗੂ ਅਨਮੋਲ ਗਗਨਮਾਨ ਨੇ ਈ.ਡੀ. ਦੀ ਰੇਡ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਸਾਧਿਆ ਨਿਸ਼ਾਨਾ
. . .  about 7 hours ago
ਚੰਡੀਗੜ੍ਹ, 21 ਜਨਵਰੀ- 'ਆਪ' ਆਗੂ ਅਨਮੋਲ ਗਗਨਮਾਨ ਨੇ ਈ.ਡੀ. ਦੀ ਰੇਡ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਅਨਮੋਲ ਗਗਨਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਆਪਣੇ ਰਿਸ਼ਤੇਦਾਰਾਂ ਤੋਂ ਭ੍ਰਿਸ਼ਟਾਚਾਰ ...
ਯੁੱਧ ਸਮਾਰਕ ਜਾ ਰਹੀ ਹੈ ਅਮਰ ਜਵਾਨ ਜੋਤੀ
. . .  about 7 hours ago
ਨਵੀਂ ਦਿੱਲੀ, 21 ਜਨਵਰੀ- ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ ਦੀ ਜੋਤ ਨੂੰ ਰਾਸ਼ਟਰੀ ਜੰਗੀ ਯਾਦਗਾਰ 'ਚ ਜੋਤ ਨਾਲ ਮਿਲਾਣ ਦੀ ਰਸਮ ਚੱਲ ਰਹੀ ..
ਨਵਜੋਤ ਸਿੰਘ ਸਿੱਧੂ ਵਲੋਂ ਵੱਖ-ਵੱਖ ਅਹੁਦੇਦਾਰਾਂ ਦੇ ਨਾਵਾਂ ਨੂੰ ਦਿੱਤੀ ਗਈ ਪ੍ਰਵਾਨਗੀ
. . .  about 8 hours ago
ਚੰਡੀਗੜ੍ਹ, 21 ਜਨਵਰੀ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਕਾਨੂੰਨੀ ਮਨੁੱਖੀ ਅਧਿਕਾਰ ਅਤੇ ਆਰ.ਟੀ.ਆਈ. ਵਿਭਾਗ ਦੇ ਹੇਠਲੇ ਅਹੁਦੇਦਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।...
ਐੱਸ.ਐੱਸ.ਐਮ. ਵਲੋਂ ਕਾ. ਜਗਜੀਤ ਸਿੰਘ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਐਲਾਨੇ
. . .  about 8 hours ago
ਕਲਾਨੌਰ, 21 ਜਨਵਰੀ (ਪੁਰੇਵਾਲ) - ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ 'ਚ ਆਪਣੇ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਲਿਸਟ 'ਚ ਇਤਿਹਾਸਕ ਕਸਬਾ ਕਲਾਨੌਰ ਦੇ ਅਗਾਂਹਵਧੂ ਕਿਸਾਨ ਅਤੇ ਸੰਘਰਸ਼ੀ ਯੋਧੇ ਕਾਮਰੇਡ ਜਗਜੀਤ ਸਿੰਘ ਗੋਰਾਇਆ ਨੂੰ...
ਸੰਗਰੂਰ 'ਚ ਅਕਾਲੀ ਦਲ ਨੂੰ ਝਟਕਾ, ਸ਼ਹਿਰੀ ਪ੍ਰਧਾਨ ਨੇ ਦਿੱਤਾ ਅਸਤੀਫ਼ਾ
. . .  about 8 hours ago
ਸੰਗਰੂਰ, 21 ਜਨਵਰੀ (ਧੀਰਜ ਪਸ਼ੋਰੀਆ,ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅੱਜ ਹਲਕਾ ਸੰਗਰੂਰ ਵਿਚ ਅੱਜ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ (ਬ) ਦੇ ਸ਼ਹਿਰੀ ਪ੍ਰਧਾਨ ਰਮਨਦੀਪ ਸਿੰਘ ਢਿੱਲੋਂ ਨੇ ਅੱਜ ਪਾਰਟੀ ਨੂੰ ਆਪਣਾ ਅਸਤੀਫ਼ਾ ਦਿੰਦਿਆਂ..
ਯੂ.ਪੀ. ਚੋਣਾਂ 'ਚ ਮੁੱਖ ਮੰਤਰੀ ਦਾ ਚਿਹਰਾ ਪੁੱਛਣ 'ਤੇ ਪ੍ਰਿਅੰਕਾ ਗਾਂਧੀ ਨੇ ਦਿੱਤਾ ਵੱਡਾ ਬਿਆਨ
. . .  about 9 hours ago
ਨਵੀਂ ਦਿੱਲੀ, 21 ਜਨਵਰੀ-ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਜਦੋਂ ਪੱਤਰਕਾਰਾਂ ਵਲੋਂ ਆਉਣ ਵਾਲੀਆਂ ਯੂ.ਪੀ. ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੀ ਤੁਹਾਨੂੰ ਉੱਤਰ ਪ੍ਰਦੇਸ਼ ਵਿਚ ਕਾਂਗਰਸ...
ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਵੀਕੈਂਡ ਕਰਫ਼ਿਊ ਹਟਾਉਣ ਦਾ ਕੀਤਾ ਐਲਾਨ
. . .  about 9 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿਚ ਕੋਵਿਡ ਦੇ ਮਾਮਲੇ ਘਟੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਫ਼ੈਸਲੇ ਲਏ ਹਨ। ਹੁਣ ਵੀਕੈਂਡ ਕਰਫ਼ਿਊ ਹਟਾ ਦਿੱਤਾ ਜਾਵੇਗਾ। ਪ੍ਰਾਈਵੇਟ ਸੈਕਟਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 11 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਮਤਭੇਦ ਭੁਲਾ ਕੇ ਕਿਸੇ ਖ਼ਾਸ ਕਾਰਜ ਲਈ ਸਾਰੀਆਂ ਧਿਰਾਂ ਦਾ ਇਕ ਹੋ ਜਾਣਾ ਜੀਵਤ ਰਾਸ਼ਟਰ ਦਾ ਲੱਛਣ ਹੈ। -ਬਾਲ ਗੰਗਾਧਰ ਤਿਲਕ

ਸ਼ਹੀਦ ਭਗਤ ਸਿੰਘ ਨਗਰ / ਬੰਗਾ

- ਮਾਮਲਾ ਡਰੱਗ ਇੰਸਪੈਕਟਰ ਵਲੋਂ ਪੁਲਿਸ ਨੂੰ ਨਾਲ ਲੈ ਕੇ ਦੁਕਾਨਾਂ 'ਤੇ ਕੀਤੀ ਛਾਪੇਮਾਰੀ ਦਾ -

ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਚੱਕਾ ਜਾਮ

ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ 'ਚ ਵੱਡੇ ਪੱਧਰ 'ਤੇ ਬਰਾਮਦ ਹੋ ਰਹੀਆਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਤੇ ਟੀਕਿਆਂ ਦੀ ਵਿੱਕਰੀ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸ਼ੁਰੂ ਕੀਤੇ ਸਰਚ-ਅਭਿਆਨ ਮੁਹਿੰਮ ਤਹਿਤ ਡਰੱਗ ਇੰਸਪੈਕਟਰ ਦੀ ਅਗਵਾਈ 'ਚ ਜਦੋਂ ਪੁਲਿਸ ਨੇ ਸ਼ਹਿਰ ਦੀਆਂ ਕੁੱਝ ਦੁਕਾਨਾਂ 'ਤੇ ਨਿਰੀਖਣ ਕਰਨਾ ਸ਼ੁਰੂ ਕੀਤਾ ਤਾਂ ਕੈਮਿਸਟ ਐਸੋਸੀਏਸ਼ਨ ਦੇ ਸਮੂਹ ਆਗੂਆਂ ਤੇ ਵਰਕਰਾਂ ਨੇ ਸ਼ਹਿਰ ਦੀਆਂ ਸਮੂਹ ਦੁਕਾਨਾਂ ਬੰਦ ਕਰ ਕੇ ਸ਼ਾਮ ਸਮੇਂ ਚੰਡੀਗੜ੍ਹ ਚੌਂਕ 'ਚ ਚੱਕਾ ਜਾਮ ਕਰ ਦਿੱਤਾ | ਇਸ ਮਾਮਲੇ ਨੂੰ ਲੈ ਕੇ ਕੈਮਿਸਟ ਐਸੋਸੀਏਸ਼ਨ ਦੇ ਆਗੂ ਹਰਮੇਸ਼ ਪੁਰੀ, ਮਨੋਰੰਜਨ ਕਾਲੀਆ, ਰਵੀ ਗੌਤਮ, ਪੁਸ਼ਪ ਰਾਜ ਕਾਲੀਆ, ਤਰੁਣ ਅਰੋੜਾ ਮੌਂਟੀ, ਸੋਨੂੰ ਬਾਲੀ, ਰਮਨ ਗੱਖੜ, ਪਿੰਕੂ ਪੁਰੀ, ਹਰਵਿੰਦਰ ਕੁਮਾਰ ਬੇਦੀ, ਕੁਲਦੀਪ ਕੁਮਾਰ ਕੇ. ਕੇ, ਵਰਿੰਦਰ ਉਮਟ ਨੇ ਚੰਡੀਗੜ੍ਹ ਚੌਂਕ 'ਚ ਕਿਹਾ ਕਿ ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਦੀ ਪੁਲਿਸ ਬਾਲੀ ਮੈਡੀਕੋਜ਼, ਨਈਅਰ ਤੇ ਸੈਣੀ ਮੈਡੀਕਲ ਸਟੋਰ 'ਤੇ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ, ਜਿਸ ਵਿਚ ਉਨ੍ਹਾਂ ਦੋਸ਼ ਲਾਇਆ ਕਿ ਪ੍ਰਤੀ ਦੁਕਾਨ 'ਤੇ 15-20 ਮੁਲਾਜ਼ਮਾਂ ਵਲੋਂ ਛਾਪੇਮਾਰੀ ਕੀਤੀ ਗਈ, ਜਿਸ ਨਾਲ ਉਹ ਆਪਣੇ ਆਪ ਨੂੰ ਬੇਇੱਜ਼ਤ ਹੋਏ ਮਹਿਸੂਸ ਕਰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਕਸੂਰ ਹੈ ਤਾਂ ਡਰੱਗ ਇੰਸਪੈਕਟਰ ਕਾਨੂੰਨ ਅਨੁਸਾਰ ਕਾਰਵਾਈ ਅਮਲ 'ਚ ਲਿਆ ਸਕਦੇ ਹਨ | ਜਦੋਂ ਇਕ ਘੰਟਾ ਜਾਮ ਲਗਾਏ ਨੂੰ ਹੋ ਗਿਆ ਤਾਂ ਡੀ. ਐੱਸ. ਪੀ. ਦਵਿੰਦਰ ਸਿੰਘ ਘੁੰਮਣ ਤੇ ਐੱਸ.ਐੱਸ.ਪੀ ਜਾਂਚ ਵਜ਼ੀਰ ਸਿੰਘ ਖਹਿਰਾ ਨੇ ਜਥੇਬੰਦੀ ਨੂੰ ਜਾਮ ਖੋਲ੍ਹਣ ਤੇ ਬੈਠ ਕੇ ਗੱਲ ਕਰਨ ਲਈ ਅਪੀਲ ਕੀਤੀ, ਪਰ ਜਥੇਬੰਦੀ ਦੇ ਆਗੂਆਂ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਹੋਰ ਵਰਕਰਾਂ ਨੂੰ ਸੱਦਾ ਦੇ ਦਿੱਤਾ ਜੋ ਰਾਤ ਤੱਕ ਧਰਨੇ 'ਚ ਸ਼ਾਮਿਲ ਹੋ ਗਏ | ਦੂਸਰੇ ਪਾਸੇ ਐੱਸ.ਐੱਸ.ਪੀ. ਕੰਵਰਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਤਿੰਨ ਦਿਨ ਤੋਂ ਸਰਚ-ਅਭਿਆਨ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਹਰੇਕ ਡੀ.ਐੱਸ.ਪੀ. ਦੀ ਅਗਵਾਈ 'ਚ ਪਿੰਡਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਕਾਰਵਾਈ ਡਰੱਗ ਇੰਸਪੈਕਟਰ ਗੁਰਜੀਤ ਸਿੰਘ ਵਲੋਂ ਕੀਤੀ ਗਈ ਸੀ, ਪਰ ਪੁਲਿਸ ਉਨ੍ਹਾਂ ਸਿਹਤ ਵਿਭਾਗ ਦੀ ਟੀਮ ਦੀ ਸੁਰੱਖਿਆ ਵਾਸਤੇ ਦਿੱਤੀ ਗਈ ਸੀ ਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਨਾ 'ਚ ਢਿੱਲ ਨਹੀਂ ਵਰਤੀ ਜਾਵੇਗੀ | ਡਰੱਗ ਇੰਸਪੈਕਟਰ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਨਿਯਮਾਂ ਅਨੁਸਾਰ ਹੀ ਦੁਕਾਨਾਂ ਦਾ ਨਿਰੀਖਣ ਕੀਤਾ ਜਾ ਰਿਹਾ ਸੀ, ਪਰ ਦੁਕਾਨਦਾਰ ਕਿਹੜੀ ਗੱਲ ਤੋਂ ਭੜਕ ਗਏ, ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ | ਇਸ ਮੌਕੇ ਪਰਵਿੰਦਰ ਸਿੰਘ ਕਿੱਤਣਾ ਨਾਲ ਕੁੱਝ ਧਰਨਾਕਾਰੀਆਂ ਦੀ ਬਹਿਸ ਹੋ ਗਈ, ਉਹ ਬਾਈਕ ਲੈ ਕੇ ਅੱਗੇ ਲੰਘਣਾ ਚਾਹੁੰਦੇ ਸਨ, ਜਿਨ੍ਹਾਂ ਨੂੰ ਧਰਨਾਕਾਰੀਆਂ ਵਲੋਂ ਬਾਕੀ ਜਨਤਾ ਦੀ ਤਰ੍ਹਾਂ ਲੰਘਣ ਤੋਂ ਇਨਕਾਰ ਕਰ ਦਿੱਤਾ | ਇਸ 'ਤੇ ਸ੍ਰੀ ਕਿੱਤਣਾ ਨੇ ਟ੍ਰੈਫਿਕ ਜਾਮ ਕਰਨ ਨੂੰ ਅਣਉੱਚਿਤ ਦੱਸਦਿਆਂ ਕਿਹਾ ਕਿ ਇਕ ਪੜ੍ਹੇ-ਲਿਖੇ ਵਰਗ ਦੁਆਰਾ ਟ੍ਰੈਫਿਕ ਜਾਮ ਕਰਨਾ ਗੈਰ ਕਾਨੂੰਨੀ ਹੀ ਨਹੀਂ ਸਗੋਂ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ | ਇਹ ਧਰਨਾ ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ |
ਪੁਲਿਸ ਦੀ ਇਸ ਸਾਲ ਦੀ ਬਰਾਮਦਗੀ-
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਨਸ਼ਾ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 1 ਜਨਵਰੀ 2021 ਤੋਂ 25 ਅਕਤੂਬਰ 2021 ਤੱਕ ਐੱਨ.ਡੀ.ਪੀ.ਐੱਸ.ਐਕਟ ਤਹਿਤ 262 ਮੁਕੱਦਮੇ ਦਰਜ਼ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚ 313 ਦੋਸ਼ੀਆਂ ਪਾਸੋਂ 2 ਕਿੱਲੋ 231 ਗਰਾਮ ਹੈਰੋਇਨ, 7 ਕਿਲੋ 485 ਗਰਾਮ ਅਫ਼ੀਮ, 287 ਕਿੱਲੋ 200 ਗਰਾਮ ਡੋਡੇ ਚੂਰਾ ਪੋਸਤ, 318 ਗਰਾਮ ਚਰਸ, 102 ਕਿਲੋ 950 ਗਰਾਮ ਗਾਂਜਾ, 833 ਗਰਾਮ ਨਸ਼ੀਲਾ ਪਾਊਡਰ, 9584 ਨਸ਼ੇ ਲਈ ਵਰਤੇ ਜਾਣ ਵਾਲੇ ਟੀਕੇ, 34444 ਗੋਲੀਆਂ ਕੈਪਸੂਲ, 1179740 ਨਸ਼ਿਆਂ ਤੋਂ ਕਮਾਈ ਹੋਈ ਬਰਾਮਦ ਕੀਤੀ ਰਕਮ, 9 ਪਿਸਤੌਲ, 88 ਕਾਰਤੂਸ ਅਤੇ 11 ਮੈਗਜ਼ੀਨ ਬਰਾਮਦ ਕੀਤੇ ਜਾ ਚੁੱਕੇ ਹਨ |

ਪੁਲਿਸ ਵਲੋਂ ਹੈਰੋਇਨ ਸਮੇਤ 4 ਕਾਬੂ

ਪੋਜੇਵਾਲ, 26 ਅਕਤੂਬਰ (ਰਮਨ ਭਾਟੀਆ)-ਥਾਣਾ ਪੋਜੇਵਾਲ ਦੇ ਮੁਖੀ ਸਬ ਇੰਸਪੈਕਟਰ ਸੋਢੀ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਅਸੀਮ ਹੰਸ ਸਮੇਤ ਚੌਕੀ ਇੰਚਾਰਜ ਸੜੋਆ ਸਮੇਤ ਪੁਲਿਸ ਪਾਰਟੀ ਚੈਕਿੰਗ ਸਬੰਧੀ ਸੜੋਆ ਤੋਂ ਬੇਗਮਪੁਰ ਨੇੜੇ ਅੰਬਾਂ ਦਾ ਬਾਗ ਮੌਜੂਦ ਸਨ ਤਾਂ ...

ਪੂਰੀ ਖ਼ਬਰ »

ਸੰਤ ਮਹਾਪੁਰਸ਼ਾਂ ਵਲੋਂ ਕਬੱਡੀ ਕੱਪ ਦਾ ਉਦਘਾਟਨ

ਰੱਤੇਵਾਲ, 26 ਅਕਤੂਬਰ (ਸੂਰਾਪੁਰੀ)-ਧੰਨ-ਧੰਨ ਸਤਿਗੁਰੂ ਗੰਗਾ ਨੰਦ ਮਹਾਰਾਜ ਸਪੋਰਟਸ ਕਲੱਬ ਵਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਬੇਟ (ਮੰਡ) ਖੇਤਰ ਦੇ ਪਿੰਡ ਭੇਡੀਆਂ ਮੰਡ ਦੇ ਮੈਦਾਨ 'ਚ ਕਰਵਾਏ ਜਾ ਰਹੇ ਦੋ ਰੋਜ਼ਾ ਪਹਿਲੇ ਕਬੱਡੀ ਕੱਪ ਦਾ ਉਦਘਾਟਨ ਬਾਬਾ ਹਰਮੇਸ਼ ਨਾਥ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਨੇਤਰਹੀਣਾਂ ਲਈ ਐਲਾਨ ਸ਼ਲਾਘਾਯੋਗ- ਵਿਧਾਇਕ ਮੰਗੂਪੁਰ

ਬਲਾਚੌਰ, 26 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਸ਼ਾਮ ਸੁੰਦਰ ਮੀਲੂ)-ਹਲਕਾ ਬਲਾਚੌਰ ਦੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਪੰਜਾਬ ਸਰਕਾਰ ਲੋਕ ਹਿਤਾਂ ਦੀ ਸਰਕਾਰ ਹੈ ਜੋ ਹਮੇਸ਼ਾ ਤੋਂ ਜਨਤਾ ਦੀ ਸੇਵਾ ਲਈ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਤੇ ਖੇਤੀ ਪ੍ਰਦਰਸ਼ਨੀ 1 ਨੂੰ

ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਰਾਜ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਹਾੜੀ 2021-22 ਦੀਆਂ ਫ਼ਸਲਾਂ ਬਾਰੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ...

ਪੂਰੀ ਖ਼ਬਰ »

ਜੂਆ ਖੇਡਦੇ 5 ਕਾਬੂ

ਜਾਡਲਾ, 26 ਅਕਤੂਬਰ (ਬੱਲੀ)-ਪੁਲਿਸ ਚੌਕੀ ਵਲੋਂ ਜੂਆ ਖੇਡਦੇ 5 ਵਿਅਕਤੀਆਂ ਨੂੰ 5000 ਰੁਪਏ ਸਮੇਤ ਕਾਬੂ ਕਰਕੇ ਜੂਆ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ | ਪੁਲਿਸ ਚੌਕੀ ਦੇ ਇੰਚਾਰਜ ਐੱਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਵਿਚ ਪ੍ਰੇਮਪਾਲ, ਅਮਨ, ...

ਪੂਰੀ ਖ਼ਬਰ »

ਪੰਜਾਬੀ ਗਾਇਕਾਂ ਦਾ ਮਾਂ ਬੋਲੀ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ 'ਚ ਵੱਡਾ ਯੋਗਦਾਨ- ਸਰਹਾਲ

ਬੰਗਾ, 26 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬੀ ਮਾਂ ਬੋਲੀ ਤੇ ਪੰਜਾਬੀ ਗਾਇਕੀ ਨੇ ਵਿਸ਼ਵ ਭਰ 'ਚ ਆਪਣੀ ਪ੍ਰਸਿੱਧੀ ਹਾਸਿਲ ਕੀਤੀ ਹੈ | ਵਿਦੇਸ਼ਾਂ 'ਚ ਪੰਜਾਬੀ ਬੋਲੀ ਨੂੰ ਦੂਸਰਾ ਦਰਜਾ ਪ੍ਰਾਪਤ ਕਰਵਾਉਣ 'ਚ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ 'ਚ ਤੇ ਸੱਭਿਆਚਾਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਹਨ ਉਪਰਾਲੇ- ਡੀ. ਸੀ.

ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2021 ਤਹਿਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬਛੌੜੀ ਵਿਖੇ ਟੀਚਰ ਫੈਸਟ 'ਚੋਂ ਅੱਵਲ ਆਏ ਅਧਿਆਪਕਾਂ ਦਾ ਸਨਮਾਨ

ਭੱਦੀ, 26 ਅਕਤੂਬਰ (ਨਰੇਸ਼ ਧੌਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਛੌੜੀ ਵਿਖੇ ਵਰਿੰਦਰ ਸਿੰਘ ਬੰਗਾ ਡੀ. ਐੱਮ. ਸ਼ਹੀਦ ਭਗਤ ਸਿੰਘ ਨਗਰ ਵਲੋਂ ਟੀਚਰ ਫੈਸਟ 'ਚੋਂ ਵੱਖ-ਵੱਖ ਵਿਸ਼ਿਆਂ ਵਿਚ ਪਹਿਲੇ ਨੰਬਰ 'ਤੇ ਰਹਿਣ ਵਾਲੇ ਸਕੂਲ ਦੇ ਦੋ ਅਧਿਆਪਕਾਂ ਨੂੰ ਚੈੱਕ ਦੇ ਕੇ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਜੌਹਲ ਦੀ ਰਵਾਨਗੀ ਮੌਕੇ ਭਾਵੁਕ ਹੋਏ ਕਰਮਚਾਰੀ

ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਐੱਸ. ਡੀ. ਐੱਮ. ਜਗਦੀਸ਼ ਸਿੰਘ ਜੌਹਲ ਦੀ ਰਵਾਨਗੀ ਮੌਕੇ ਮਾਹੌਲ ਉਸ ਸਮੇਂ ਭਾਵੁਕ ਜਿਹਾ ਹੋ ਗਿਆ ਜਦੋਂ ਦਫ਼ਤਰ ਦੇ ਮੁਲਾਜ਼ਮਾਂ ਵਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦੇਣ ਮੌਕੇ ਬੁੱਕੇ ਭੇਟ ਕਰਦਿਆਂ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਪਿੰਡ ਉਧਨਵਾਲ ਵਿਖੇ ਮਜ਼ਦੂਰਾਂ ਦਾ ਇਕੱਠ

ਭੱਦੀ, 26 ਅਕਤੂਬਰ (ਨਰੇਸ਼ ਧੌਲ)-ਬਲਵਿੰਦਰ ਕੌਰ ਤੇ ਗੁਰਮੀਤ ਸਿੰਘ ਬੂਲੇਵਾਲ ਦੀ ਪ੍ਰਧਾਨਗੀ ਹੇਠ ਪਿੰਡ ਉਧਨਵਾਲ ਵਿਖੇ ਮਜ਼ਦੂਰਾਂ ਔਰਤਾਂ ਦਾ ਇਕੱਠ ਕੀਤਾ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਸ਼ੋਕ ਕੁਲਾਰ ਨੇ ਕਿਹਾ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਮੁਫ਼ਤ ਆਨਲਾਈਨ ਕੋਚਿੰਗ ਕਲਾਸਾਂ ਸ਼ੁਰੂ

ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਮਿਸ਼ਨ ਘਰ-ਘਰ ਰੁਜ਼ਗਾਰ ਤਹਿਤ ਨੌਜਵਾਨਾਂ ਨੂੰ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਯੋਗ ਬਣਾਉਣ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਵਲੋਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਹਰ ਵਾਅਦਾ ਪੂਰਾ ਕਰੇਗੀ- ਚੌਧਰੀ ਸੂੰਢ

ਸੰਧਵਾਂ, 26 ਅਕਤੂਬਰ (ਪ੍ਰੇਮੀ ਸੰਧਵਾਂ)- ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੰੂਢ ਨੇ ਕਾਂਗਰਸੀ ਵਰਕਰਾਂ ਦੀ ਇਕੱਤਰਤਾ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ 'ਤੇ ਖਰਾ ਉੱਤਰ ਰਹੀ ਹੈ ਤੇ ਇਕ-ਇਕ ਕਰਕੇ ਵਾਅਦੇ ਪੂਰੇ ...

ਪੂਰੀ ਖ਼ਬਰ »

ਵਿਸ਼ਵ ਬੋਧ ਸੰਘ ਦਾ ਮੁੱਖ ਉਦੇਸ਼ ਭਗਵਾਨ ਬੁੱਧ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ- ਭੰਤੇ ਧਮ ਨਾਗ, ਭੰਤੇ ਚੰਦਰ ਕੀਰਤੀ

ਬਲਾਚੌਰ, 26 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਬੁੱਧ ਰਿਸੋਟਰ ਕੇਂਦਰ ਸੁੰਢ ਤੋਂ ਆਏ 20 ਦੇ ਕਰੀਬ ਭੰਤਿਆਂ ਤੇ ਮਹਾਂਪੁਰਸ਼ਾਂ ਦਾ ਬਲਾਚੌਰ ਵਿਖੇ ਪਹੁੰਚਣ 'ਤੇ ਬੁੱਧ ਧਰਮ ਨਾਲ ਸਬੰਧਤ ਸੰਗਤਾਂ ਵਲੋਂ ਸ਼ਰਧਾ ਨਾਲ ਸਵਾਗਤ ਕੀਤਾ ਗਿਆ | ਸਭ ਤੋਂ ਪਹਿਲਾਂ ਕਲੇਰ ਟਾਇਰ ਵਰਕਸ ...

ਪੂਰੀ ਖ਼ਬਰ »

ਦੁਰਗਾ ਮੂਰਤੀ ਸਥਾਪਨਾ ਉਤਸਵ ਅੱਜ ਤੋਂ- ਕਪਿਲ

ਬਲਾਚੌਰ, 26 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਭਵਾਨੀ ਦੁਰਗਾ ਮੰਦਰ ਕਮੇਟੀ ਬਲਾਚੌਰ ਵਲੋਂ 41ਵਾਂ ਦੁਰਗਾ ਮੂਰਤੀ ਸਥਾਪਨਾ, ਦੂਸਰਾ ਸ੍ਰੀ ਹਨੂਮਾਨ ਮੂਰਤੀ ਸਥਾਪਨਾ ਤੇ 14ਵਾਂ ਬ੍ਰਹਮਲੀਨ ਗੁਰੂ ਮੂਰਤੀ ਸਥਾਪਨਾ ਸਮਾਗਮ 27 ਅਕਤੂਬਰ ਤੋਂ 29 ਅਕਤੂਬਰ ਤੱਕ ਮੰਦਰ ਹਾਲ ਵਿਖੇ ...

ਪੂਰੀ ਖ਼ਬਰ »

ਸਬ ਡਵੀਜ਼ਨ ਪੱਧਰ 'ਤੇ ਸੁਵਿਧਾ ਕੈਂਪ ਨਾਲ ਜਨਤਾ ਨੂੰ ਵੱਡੀ ਸਹੂਲਤ ਮਿਲੇਗੀ- ਵਿਧਾਇਕ ਮੰਗੂਪੁਰ

ਬਲਾਚੌਰ, 26 ਅਕਤੂਬਰ (ਸ਼ਾਮ ਸੁੰਦਰ ਮੀਲੂ)-ਸਬ ਡਵੀਜ਼ਨ ਬਲਾਚੌਰ ਵਿਖੇ ਜਨਤਾ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਸ਼ਾਸਨ ਵਲੋਂ ਸੁਵਿਧਾ ਕੈਂਪ 28 ਅਕਤੂਬਰ ਨੂੰ ਤੇ 29 ਅਕਤੂਬਰ ਨੂੰ ਸਵੇਰੇ 9 ਵਜੇ ...

ਪੂਰੀ ਖ਼ਬਰ »

ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਨਵਾਂਸ਼ਹਿਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨ, ਉਸ ਵਿਰੁੱਧ 120ਬੀ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ...

ਪੂਰੀ ਖ਼ਬਰ »

ਸਿੱਖਿਆ ਸੁਧਾਰ ਟੀਮ ਵਲੋਂ ਨਵੋਦਿਆ ਵਿਦਿਆਲਿਆ ਦਾ ਨਿਰੀਖਣ

ਪੋਜੇਵਾਲ ਸਰਾਂ, 26 ਅਕਤੂਬਰ (ਨਵਾਂਗਰਾਈਾ)-ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਵਲੋਂ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਦਾ ਵਿਸ਼ੇਸ਼ ਨਿਰੀਖਣ ਕੀਤਾ ...

ਪੂਰੀ ਖ਼ਬਰ »

ਕਿਸਾਨ ਆਗੂਆਂ ਐੱਸ. ਐੱਚ. ਓ. ਕਾਠਗੜ੍ਹ ਨੂੰ ਦਿੱਤਾ ਮੰਗ ਪੱਤਰ

ਕਾਠਗੜ੍ਹ, 26 ਅਕਤੂਬਰ (ਬਲਦੇਵ ਸਿੰਘ ਪਨੇਸਰ)-ਕਥਿਤ ਦੋਸ਼ੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਬਰਖ਼ਾਸਤ ਕਰ ਕੇ ਗਿ੍ਫ਼ਤਾਰ ਕੀਤਾ ਜਾਵੇ ਤਾਂਕਿ ਦੇਸ਼ ਦੇ ਲੋਕਾਂ ਦਾ ਕਾਨੂੰਨ ਵਿਚ ਵਿਸ਼ਵਾਸ ਬਹਾਲ ਹੋ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਨ ਸਿੰਘ ਰਾਣਾ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਮੁਕੰਦਪੁਰ, 26 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਖੇਤੀਬਾੜੀ ਵਿਭਾਗ ਵਲੋਂ ਪਰਾਲੀ ਦੀ ਸੁਚੱਜੀ ਸੰਭਾਲ ਤੇ ਬਿਨਾਂ ਅੱਗ ਲਗਾਏ ਖੇਤਾਂ 'ਚ ਨਸ਼ਟ ਕਰਨ ਸਬੰਧੀ ਚਲਾਈ ਜਾ ਰਹੀ ਜਾਗਰੂਕਤਾ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਵਿਖੇ ...

ਪੂਰੀ ਖ਼ਬਰ »

ਵਧ ਰਹੀਆਂ ਤੇਲ ਕੀਮਤਾਂ ਤੇ ਬੇਲਗਾਮ ਮਹਿੰਗਾਈ ਤੋਂ ਸਾਰੇ ਵਰਗ ਦੁਖੀ- ਸਾਹਦੜਾ

ਮਜਾਰੀ/ਸਾਹਿਬਾ, 26 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਰੋਜ਼ਾਨਾ ਵਧ ਰਹੀਆਂ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਤੇ ਵੱਧ ਰਹੀ ਬੇਲਗਾਮ ਮਹਿੰਗਾਈ ਤੋਂ ਦੇਸ਼ ਦਾ ਹਰ ਵਰਗ ਦੁਖੀ ਹੋਇਆ ਪਿਆ ਹੈ | ਇਹ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਵਤਾਰ ਸਿੰਘ ਸਾਹਦੜਾ ...

ਪੂਰੀ ਖ਼ਬਰ »

ਥੋਪੀਆ ਵਿਖੇ ਮਨੀਸ਼ ਚੌਧਰੀ ਨੂੰ ਅੰਤਿਮ ਵਿਦਾਇਗੀ

ਭੱਦੀ, 26 ਅਕਤੂਬਰ (ਨਰੇਸ਼ ਧੌਲ)-ਪਿੰਡ ਥੋਪੀਆ ਵਾਸੀ ਨੌਜਵਾਨ ਮਨੀਸ਼ ਚੌਧਰੀ (26) ਪੁੱਤਰ ਚੌਧਰੀ ਵਾਸਦੇਵ ਚੌਹਾਨ ਜੋ ਲਗਪਗ 4 ਸਾਲ ਪਹਿਲਾਂ ਦੁਬਈ ਵਿਖੇ ਰੋਜ਼ੀ ਰੋਟੀ ਦੀ ਭਾਲ ਵਿਚ ਗਿਆ ਸੀ, ਜਿੱਥੇ ਹੁਣ ਹੈਵੀ ਡਰਾਈਵਰ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ | ਪਰਿਵਾਰਕ ...

ਪੂਰੀ ਖ਼ਬਰ »

ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ- ਸਿਵਲ ਸਰਜਨ

ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਸਿਵਲ ਸਰਜਨ ਡਾ: ਇੰਦਰਮੋਹਨ ਗੁਪਤਾ ਨੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦਾ ਅਚਨਚੇਤ ਦੌਰਾ ਕੀਤਾ ਤੇ ਹਸਪਤਾਲ ਦੇ ਜੱਚਾ-ਬੱਚਾ ਵਾਰਡ, ਜਨਰਲ ਵਾਰਡ, ਐਮਰਜੈਂਸੀ ਵਾਰਡ ਤੇ ਓ.ਪੀ.ਡੀ. ਵਿਖੇ ...

ਪੂਰੀ ਖ਼ਬਰ »

ਵੱਢੀ ਖੋਰਾਂ ਨੂੰ ਨੱਥ ਪਾਉਣ ਲਈ ਵਿਜੀਲੈਂਸ ਵਲੋਂ ਜਾਗਰੂਕਤਾ ਸਪਤਾਹ ਸ਼ੁਰੂ

ਨਵਾਂਸ਼ਹਿਰ, 26 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਵਿਜੀਲੈਂਸ ਬਿਊਰੋ ਪੰਜਾਬ ਵਲੋਂ ਪੰਜਾਬ ਭਰ 'ਚ 1 ਨਵੰਬਰ ਤੱਕ ਵੱਢੀ ਖੋਰਾਂ ਨੂੰ ਨੱਥ ਪਾਉਣ ਵਾਸਤੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ, ਜਿਸ ਤਹਿਤ ਦਲਜਿੰਦਰ ਸਿੰਘ ...

ਪੂਰੀ ਖ਼ਬਰ »

ਬਿਜਲੀ ਤੇ ਪਾਣੀ ਦੇ ਬਿੱਲ ਮੁਆਫ਼ੀ ਕੰਢੀ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਜਿੱਤ- ਰੌੜੀ

ਭੱਦੀ, 26 ਅਕਤੂਬਰ (ਨਰੇਸ਼ ਧੌਲ)-ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਪੀਣ ਵਾਲੇ ਪਾਣੀ ਤੇ ਬਿਜਲੀ ਬਿੱਲਾਂ ਦੀ ਮੁਆਫ਼ੀ ਦਾ ਐਲਾਨ ਕਰਨ ਨੂੰ ਕੰਢੀ ਸੰਘਰਸ਼ ਕਮੇਟੀ, ਸੀਟੂ, ਖੇਤ ਮਜ਼ਦੂਰਾਂ ਅਤੇ ਪੰਜਾਬ ਕਿਸਾਨ ਸਭਾ ਦੇ ਸਾਂਝੇ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX