ਤਾਜਾ ਖ਼ਬਰਾਂ


ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  1 day ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  1 day ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  1 day ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  1 day ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  1 day ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  1 day ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  1 day ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  1 day ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  1 day ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  1 day ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  1 day ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  1 day ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  1 day ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  1 day ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  1 day ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  1 day ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 11 ਕੱਤਕ ਸੰਮਤ 553

ਰਾਸ਼ਟਰੀ-ਅੰਤਰਰਾਸ਼ਟਰੀ

ਅਨੀਤਾ ਅਨੰਦ ਬਣੀ ਕੈਨੇਡਾ ਦੀ ਰੱਖਿਆ ਮੰਤਰੀ

ਟੋਰਾਂਟੋ, 26 ਅਕਤੂਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ• ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਦੀ ਦੇਖ-ਰੇਖ ਹੇਠ ਸਹੁੰ ਚੁੱਕ ਸਮਾਗਮ ਰੀਡੋ ਹਾਲ ਦੇ ਬਾਲ ਰੂਮ 'ਚ ਹੋਇਆ | ਦੇਸ਼ ਦੇ 29ਵੇਂ ਮੰਤਰੀ ਮੰਡਲ ਵਿਚ ਪ੍ਰਧਾਨ ਮੰਤਰੀ ਟਰੂਡੋ ਤੋਂ ਇਲਾਵਾ 38 ਮੰਤਰੀ (19 ਆਦਮੀ ਤੇ 19 ਔਰਤਾਂ) ਹਨ, ਜਿਨ੍ਹਾਂ ਵਿਚ ਭਾਰਤੀ ਮੂਲ ਦੇ 3 ਸੰਸਦ ਮੈਂਬਰ (ਅਨੀਤਾ ਆਨੰਦ, ਹਰਜੀਤ ਸਿੰਘ ਸੱਜਣ ਅਤੇ ਕਮਲ ਖਹਿਰਾ) ਕੈਬਨਿਟ ਮੰਤਰੀ ਬਣੇ | ਟਰੂਡੋ ਕੈਬਨਿਟ 'ਚ ਹਰਜੀਤ ਸਿੰਘ ਸੱਜਣ ਨੂੰ ਹਟਾ ਕੇ ਅਨੀਤਾ ਆਨੰਦ ਨੂੰ ਦੇਸ਼ ਦੀ ਰੱਖਿਆ ਮੰਤਰੀ ਬਣਾਇਆ ਗਿਆ ਹੈ | ਸ. ਸੱਜਣ ਨਵੀਂ ਕੈਬਨਿਟ 'ਚ ਅੰਤਰਰਾਸ਼ਟਰੀ ਵਿਕਾਸ ਮੰਤਰੀ ਬਣੇ ਹਨ | ਇਹ ਵੀ ਕਿ ਇਸ ਕੈਬਨਿਟ ਫੇਰਬਦਲ 'ਚ 7 ਨਵੇਂ ਮੰਤਰੀ ਸ਼ਾਮਿਲ ਕੀਤੇ ਗਏ ਹਨ, ਜਿਨ•੍ਹਾਂ 'ਚ ਬਰੈਂਪਟਨ-ਪੱਛਮੀ ਹਲਕੇ ਤੋਂ ਕਮਲ ਖਹਿਰਾ ਪਹਿਲੀ ਵਾਰੀ ਮੰਤਰੀ ਬਣੀ ਹੈ ਜਿਸ ਨੂੰ ਬਜ਼ੁਰਗਾਂ (ਦੇ ਮਾਮਲਿਆਂ) ਦੀ ਮੰਤਰੀ ਬਣਾਇਆ ਗਿਆ ਹੈ | ਇਸ ਦੇ ਨਾਲ ਹੀ 2015 ਤੋਂ ਟਰੂਡੋ ਦੇ ਮੰਤਰੀ ਮੰਡਲ 'ਚ ਸ਼ਾਮਿਲ ਰਹੀ ਵਾਟਰਲੂ ਹਲਕੇ ਤੋਂ ਸੰਸਦ ਮੈਂਬਰ ਬਰਦੀਸ਼ ਚੱਗਰ ਨੂੰ ਇਸ ਵਾਰੀ ਕੈਬਨਿਟ 'ਚ ਨਹੀਂ ਲਿਆ ਗਿਆ | ਮਾਰਕ ਗਾਰਨੋ ਤੇ ਜਿਮ ਕਾਰ ਵੀ ਇਸ ਵਾਰੀ ਕੈਬਨਿਟ ਮੰਤਰੀ ਨਹੀਂ ਬਣਾਏ ਗਏ | ਕਿ੍ਸਟੀਆ ਫਰੀਲੈਂਡ ਉਪ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਵਿੱਤ ਮੰਤਰੀ ਬਣੇ ਰਹਿਣਗੇ | ਸੀਨ ਫਰੇਜ਼ਰ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ, ਮੇਲਾਨੀ ਜੌਲੀ ਵਿਦੇਸ਼ ਮੰਤਰੀ, ਜੀਨ ਇਵੇਸ ਡੁਕਲੋਸ ਸਿਹਤ ਮੰਤਰੀ, ਓਮਾਰ ਅਲਘਾਬਰਾ ਆਵਾਜਾਈ ਮੰਤਰੀ, ਕਾਰੋਲਿਨ ਬੈਨੇਟ ਮਾਨਸਿਕ ਸਿਹਤ, ਅਮਲ ਅਤੇ ਸਹਾਇਕ ਸਿਹਤ ਮੰਤਰੀ, ਮੈਰੀ ਕਲਾਊਡ ਬੀਬਯੂ ਖੇਤੀਬਾੜੀ ਤੇ ਖੇਤੀ-ਖਾਧ ਪਦਾਰਥ ਮੰਤਰੀ, ਬਿੱਲ ਬਲੇਅਰ ਪਿ੍ਵੀ ਕੌਂਸਲ ਦੇ ਪ੍ਰਧਾਨ, ਰੈਂਡੀ ਬੋਇਸਨਾਲਟ ਸੈਰ-ਸਪਾਟਾ ਅਤੇ ਸਹਾਇਕ ਵਿੱਤ ਮੰਤਰੀ, ਮੋਨਾ ਫੋਰਟੀਏ ਖਜ਼ਾਨਾ ਬੋਰਡ ਦੇ ਪ੍ਰਧਾਨ, ਕਾਰੀਨਾ ਗੋਲਡ ਪਰਿਵਾਰ, ਬੱਚਿਆਂ ਅਤੇ ਸਮਾਜਿਕ ਵਿਕਾਸ ਮੰਤਰੀ, ਸਟੀਵਨ ਗਿੱਲਬੋਲਟ ਵਾਤਾਵਰਨ ਮੰਤਰੀ, ਪੈਟੀ ਹਾਜਡੂ ਆਦੀਵਾਸੀ ਮਾਮਲੇ ਅਤੇ ਮਾਰਕ ਹਾਲੈਂਡ ਸਦਨ (ਲੋਕ ਸਭਾ) ਵਿਚ ਸਰਕਾਰ ਦੇ ਆਗੂ ਬਣੇ ਹਨ | ਅਹਿਮਦ ਹਸਨ ਨੂੰ ਮਕਾਨ, ਵਿਭਿੰਨਤਾ ਅਤੇ (ਸਾਰੇ ਭਾਈਚਾਰਿਆਂ ਦੀ ਬਰਾਬਰ) ਸ਼ਮੂਲੀਅਤ ਦਾ ਮੰਤਰਾਲਾ ਦਿੱਤਾ ਗਿਆ ਹੈ | ਗੁਡੀ ਹੱਚੀਇੰਗਜ਼ ਪੇਂਡੂ ਵਿਕਾਸ ਮੰਤਰੀ, ਮਾਰਸੀ ਈਏਨ ਔਰਤਾਂ, ਲਿੰਗਕ ਸਮਾਨਤਾ ਤੇ ਯੂਥ ਮਾਮਲੇ, ਹੈਲੇਨਾ ਜੇਕਜੇਕ ਦੱਖਣੀ ਉਂਟਾਰੀਓ ਲਈ ਫੈਡਰਲ ਆਰਥਿਕ ਵਿਕਾਸ ਏਜੰਸੀ ਦੇ ਮੰਤਰੀ, ਡੇਵਿਡ ਲਾਮੇਟੀ ਨਿਆਂ ਅਤੇ ਕਾਨੂੰਨ ਮੰਤਰੀ, ਡੋਮਿਨਿਕ ਲੇਬਲਾਂਕ ਅੰਦਰੂਨੀ ਸਰਕਾਰੀ ਮਾਮਲੇ, ਡਿਆਨ ਲੀਬੋਥੀਲੀਏ ਮਾਲ (ਰੈਵੇਨਿਊ) ਮੰਤਰੀ, ਲਾਰੇਂਸ ਮਕੋਲੇ ਸਾਬਕਾ ਫੌਜੀਆਂ ਅਤੇ ਸਹਾਇਕ ਰੱਖਿਆ ਮੰਤਰੀ, ਮਾਰਕੋ ਮੈਂਡੀਚੀਨੋ ਜੰਤਕ ਸੁਰੱਖਿਆ ਮੰਤਰੀ, ਮਾਰਕ ਮਿੱਲਰ ਸਰਕਾਰ-ਆਦੀਵਾਸੀ ਸਬੰਧ ਮੰਤਰੀ, ਜੋਇਸ ਮੂਰੇ ਮੱਛੀ, ਸਾਗਰ ਅਤੇ ਤੱਟੀ ਮਾਮਲੇ ਮੰਤਰੀ, ਮੈਰੀ ਐਨਜੀ ਅੰਤਰਰਾਸ਼ਟਰੀ ਵਪਾਰ, ਨਿਰਯਾਤ ਅਤੇ ਛੋਟੇ ਕਾਰੋਬਾਰ ਅਤੇ ਆਰਥਿਕ ਵਿਕਾਸ ਮੰਤਰੀ, ਸੀਮਸ ਓਰੇਗਨ ਕਿ੍ਤ ਮੰਤਰੀ, ਜੀਨੇਟ ਪੈਟੀਪਾਸ ਟੇਲਰ ਭਾਸ਼ਾ ਮੰਤਰੀ, ਕਾਰਲਾ ਕੁਅਤਰੋ ਰੋਜਗਾਰ ਮੰਤਰੀ, ਪਾਬਲੋ ਰੋਡਰੀਗੁਏਜ਼ ਵਿਰਾਸਤ ਮੰਤਰੀ, ਪਾਸਕਾਲ ਸਟ-ਓਾਜ ਖੇਡ ਮੰਤਰੀ, ਫਿਲੋਮਿਨਾ ਟਾਸੀ ਪਬਲਿਕ ਸਰਵਿਸ ਤੇ ਖਰੀਦਦਾਰੀ ਮੰਤਰੀ, ਡੈਨ ਵਾਂਡਲ ਉੱਤਰੀ (ਖਿੱਤੇ) ਦੇ ਮਾਮਲਿਆਂ ਦੇ ਮੰਤਰੀ ਅਤੇ ਜੋਨਾਥਨ ਵਿਲਕਨਸਨ ਕੁਦਰਤੀ ਸਾਧਨਾਂ ਦੇ ਮੰਤਰੀ ਬਣਾਏ ਗਏ ਹਨ | 2015 ਅਤੇ 2019 ਦੀ ਟਰੂਡੋ ਸਰਕਾਰ 'ਚ ਪ੍ਰਭਾਵਸ਼ਾਲੀ ਮੰਤਰੀ ਰਹਿ ਚੁੱਕੇ ਨਵਦੀਪ ਸਿੰਘ ਬੈਂਸ ਲਿਬਰਲ ਪਾਰਟੀ ਦੇ ਨੈਸ਼ਨਲ ਕੋ-ਚੇਅਰ ਵਜੋਂ ਇਸ ਸਹੁੰ ਚੱੁਕ ਸਮਾਗਮ 'ਚ ਸ਼ਾਮਿਲ ਹੋਏ | ਇਸ ਸਹੁੰ ਚੁੱਕ ਸਮਾਗਮ ਦੀ (ਇਤਿਹਾਸ 'ਚ ਪਹਿਲੀ ਵਾਰ) ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਗਵਰਨਰ ਜਨਰਲ, ਪ੍ਰਧਾਨ ਮੰਤਰੀ, ਸਮੇਤ ਸਮਾਗਮ 'ਚ ਸ਼ਾਮਿਲ ਸਾਰੇ ਵਿਅਕਤੀਆਂ ਨੇ ਰਸਮ ਦੌਰਾਨ ਮਾਸਕ ਪਾ ਕੇ ਰੱਖੇ |

ਕੈਲਗਰੀ ਨਗਰ ਕੌਂਸਲ 'ਚ ਪੰਜਾਬੀ ਮੂਲ ਦੀ ਪਹਿਲੀ ਵਾਰ ਮੇਅਰ ਬਣੀ ਔਰਤ ਨੇ ਚੁੱਕੀ ਸਹੁੰ ਅਤੇ ਚਾਰਜ ਸੰਭਾਲਿਆ

ਕੈਲਗਰੀ 26 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਨਗਰ ਕੌਸਲ ਦੀਆਂ ਹੋਈਆ ਚੋਣਾਂ ਵਿਚ ਪੰਜਾਬੀ ਮੂਲ ਦੀ ਮੇਅਰ ਬਣੀ ਪਹਿਲੀ ਔਰਤ ਜੋਤੀ ਗੌਂਡੇਕ ਨੇ ਸਹੁੰ ਚੁੱਕ ਕੇ ਆਪਣਾ ਚਾਰਜ ਸੰਭਾਲ ਲਿਆ ਹੈ | ਮੇਅਰ ਜੋਤੀ ਗੌਂਡੇਕ ਨੂੰ ਸਹੁੰ ਚੁਕਾਉਣ ਦੀ ਰਸਮ ਜਸਟਿਸ ਜੌਨ ਰੂਕੇ ਨੇ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਦੁਮਾਲਾ ਅਤੇ ਦਸਤਾਰ ਦੇ ਮੁਕਾਬਲੇ

ਬਰੇਸ਼ੀਆ (ਇਟਲੀ) 26 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਸ਼ਹਿਰ ਪਾਰਮਾ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਕਲਤੂਰਾ ਸਿੱਖ ਇਟਲੀ, ਗੁਰਦੁਆਰਾ ਸਿੰਘ ਸਭਾ, ਪਾਰਮਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ...

ਪੂਰੀ ਖ਼ਬਰ »

ਵਾਧੂ ਡਰਾਈਵਿੰਗ ਕਰਨ ਦੇ ਦੋਸ਼ 'ਚ ਟਰੱਕ ਚਾਲਕ ਨੂੰ 27 ਹਜ਼ਾਰ ਯੂਰੋ ਜੁਰਮਾਨਾ

ਵੈਨਿਸ (ਇਟਲੀ), 26 ਅਕਤੂਬਰ (ਹਰਦੀਪ ਸਿੰਘ ਕੰਗ)-ਇਟਲੀ 'ਚ ਇਕ ਟਰੱਕ ਚਾਲਕ ਨੂੰ 27 ਹਜ਼ਾਰ ਯੂਰੋ ਦਾ ਭਾਰੀ ਜੁਰਮਾਨਾ ਹੋਇਆ ਹੈ ਕਿਉਂਕਿ ਇਸ ਟਰੱਕ ਚਾਲਕ ਨੇ ਡਰਾਈਵਿੰਗ ਕਾਨੂੰਨ ਨੂੰ ਤੋੜ ਕੇ ਬਿਨਾਂ ਆਰਾਮ ਕੀਤਿਆਂ 20 ਘੰਟੇ ਤੱਕ ਲਗਾਤਾਰ ਡਰਾਈਵਿੰਗ ਕੀਤੀ ਸੀ | ਬੀਤੇ ਦਿਨ ...

ਪੂਰੀ ਖ਼ਬਰ »

ਆਰੀਅਨ ਕੇਵਲ ਨਸ਼ਾ ਹੀ ਨਹੀਂ ਕਰਦਾ ਸਗੋਂ ਉਸ ਦੀ ਨਾਜਾਇਜ਼ ਤਸਕਰੀ 'ਚ ਵੀ ਸ਼ਾਮਿਲ-ਐਨ. ਸੀ. ਬੀ.

ਮੁੰਬਈ, 26 ਅਕਤੂਬਰ (ਏਜੰਸੀ)-ਐਨ.ਸੀ.ਬੀ. ਨੇ ਕਰੂਜ਼ ਜਹਾਜ਼ ਤੋਂ ਮਿਲੇ ਨਸ਼ੀਲੇ ਪਦਾਰਥ ਮਾਮਲੇ ਵਿਚ ਫਸੇ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਦਾ ਮੰਗਲਵਾਰ ਨੂੰ ਬੰਬੇ ਹਾਈ ਕੋਰਟ ਵਿਚ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਕੇਵਲ ਨਸ਼ੀਲੇ ਪਦਾਰਥਾਂ ਦਾ ਸੇਵਨ ਹੀ ਨਹੀਂ ਕਰਦਾ, ...

ਪੂਰੀ ਖ਼ਬਰ »

ਭੰਗੜਾ ਵਰਲਡ ਕੱਪ ਵਿਚ ਬੈਸਟ ਡਾਂਸਰ ਦਾ ਖਿਤਾਬ ਇੰਦਰਪਾਲ ਦੀ ਝੋਲੀ ਵਿਚ

ਸਿਡਨੀ, 26 ਅਕਤੂਬਰ (ਹਰਕੀਰਤ ਸਿੰਘ ਸੰਧਰ)-ਸੰਸਾਰ ਭਰ ਵਿਚ ਵਸਦੇ ਪੰਜਾਬੀਆਂ ਨੂੰ ਪੰਜਾਬ ਲੋਕ ਨਾਚ ਭੰਗੜਾ ਨਾਲ ਜੋੜਨ ਦੇ ਮਕਸਦ ਨਾਲ ਲਾਇਲਪੁਰ ਖ਼ਾਲਸਾ ਕਾਲਜ ਵਲੋਂ ਆਨਲਾਈਨ ਭੰਗੜਾ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਕੈਨੇਡਾ, ਹਾਂਗਕਾਂਗ, ਆਇਰਲੈਂਡ, ...

ਪੂਰੀ ਖ਼ਬਰ »

ਵੈਨਕੂਵਰ ਦੀ ਪੰਜਾਬਣ ਨੂੰ ਮਿਲੇਗਾ ਕੈਨੇਡਾ ਦੀ ਸ਼ਕਤੀਸ਼ਾਲੀ ਔਰਤ ਦਾ ਸਨਮਾਨ

ਐਬਟਸਫੋਰਡ, 26 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ 'ਚ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਕੰਮ ਕਰ ਰਹੀ ਸੰਸਥਾ ਵੂਮੈਨਜ਼ ਐਕਸਕਿਊਟਵ ਨੈੱਟਵਰਕ ਵਲੋਂ ਸਾਲ 2021 ਲਈ ਕੈਨੇਡਾ 'ਚ ਮੋਸਟ ਪਾਵਰਫੁੱਲ ਵੂਮੈਨ ਟੌਪ-100 ਦੇ ਸਨਮਾਨ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਹੈ | ਇਸ ...

ਪੂਰੀ ਖ਼ਬਰ »

ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ 'ਵਾਲੰਟੀਅਰ ਆਫ ਦਾ ਯੀਅਰ' ਪੁਰਸਕਾਰ ਨਾਲ ਸਨਮਾਨ

ਸੈਕਰਾਮੈਂਟੋ, 26 ਅਕਤੂਬਰ (ਹੁਸਨ ਲੜੋਆ ਬੰਗਾ)-ਹਿਊਸਟਨ ਵਾਸੀ ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੁਆਰਾ 'ਵਾਲੰਟੀਅਰ ਆਫ ਦਾ ਯੀਅਰ' ਪੁਰਸਕਾਰ ਨਾਲ ਸਨਮਾਨ ਕੀਤਾ ਗਿਆ | ਸੇਵਾ ਇੰਟਰਨੈਸ਼ਨਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ...

ਪੂਰੀ ਖ਼ਬਰ »

31 ਨੂੰ ਮਨਾਇਆ ਜਾਵੇਗਾ 'ਹੈਲੋਵੀਨ'

ਟੋਰਾਂਟੋਂ, 26 ਅਕਤੂਬਰ (ਹਰਜੀਤ ਸਿੰਘ ਬਾਜਵਾ)-ਦੁਨੀਆ ਦੇ ਵੱਖ-ਵੱਖ ਅੰਗ੍ਰੇਜ਼ੀ ਮੁਲਕਾਂ ਦੇ ਬੱਚਿਆਂ ਦਾ ਮਨ-ਪਸੰਦ ਤਿਉਹਾਰ 'ਹੈਲੋਵੀਨ' 31 ਅਕਤੂਬਰ ਨੂੰ ਆ ਰਿਹਾ ਹੈ, ਜਿਸ ਲਈ ਬੱਚਿਆਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ | ਬਾਜ਼ਾਰਾਂ ਅਤੇ ਸ਼ਾਪਿੰਗ ਮਾਲਾਂ ਵਿਚ ...

ਪੂਰੀ ਖ਼ਬਰ »

ਆਨਲਾਈਨ ਨਫ਼ਰਤ ਅਤੇ ਕੱਟੜਵਾਦ ਨੂੰ ਫੇਸਬੁੱਕ ਵਧੇਰੇ ਗੰਭੀਰ ਬਣਾ ਰਹੀ ਹੈ-ਫਰਾਂਸੇਸਹੌਗੇਨ

ਲੰਡਨ, 26 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਫੇਸਬੁੱਕ ਦੀ ਸਾਬਕਾ ਡਾਟਾ ਵਿਗਿਆਨੀ ਤੋਂ ਵਿ•ਸਲਬਲੋਅਰ ਬਣੀ ਫਰਾਂਸੇਸ ਹੌਗੇਨ ਨੇ ਬਰਤਾਨੀਆ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਆਨਲਾਈਨ ਨਫ਼ਰਤ ਅਤੇ ਕੱਟੜਵਾਦ ਨੂੰ ਫੇਸਬੁੱਕ ਵਧੇਰੇ ਗੰਭੀਰ ਬਣਾ ਰਹੀ ਹੈ | ...

ਪੂਰੀ ਖ਼ਬਰ »

ਲੰਡਨ ਦੇ ਉੱਘੇ ਨੌਜਵਾਨ ਕਾਰੋਬਾਰੀ ਵਿਵੇਕ ਚੱਢਾ ਦਾ ਦਿਹਾਂਤ

ਲੰਡਨ, 26 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਉੱਘੇ ਪੰਜਾਬੀ ਕਾਰੋਬਾਰੀ ਸ਼ਾਨੂੰ ਚੱਢਾ ਦੇ 33 ਸਾਲਾ ਬੇਟੇ ਵਿਵੇਕ ਚੱਢਾ ਦੀ ਅਚਾਨਕ ਮੌਤ ਹੋ ਗਈ | ਵਿਵੇਕ ਚੱਢਾ ਦਾ ਅਜੇ ਦੋ ਮਹੀਨੇ ਪਹਿਲਾਂ ਹੀ ਮਾਡਲ ਸਟੂਟੀ ਨਾਲ ਵਿਆਹ ਹੋਇਆ ਸੀ | ਬਰਤਾਨੀਆ ਦੀ ਸੱਤਾਧਾਰੀ ...

ਪੂਰੀ ਖ਼ਬਰ »

ਹਰਦੀਪ ਸਿੰਘ ਚੌਹਾਨ ਤੇ ਰੌਸ਼ਨੀ ਚੌਹਾਨ ਨੇ ਨਾਰਥ ਅਮਰੀਕਾ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ

ਸਿਆਟਲ, 26 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਨਾਰਥ ਅਮਰੀਕਾ ਚੈਂਪੀਅਨਸ਼ਿਪ ਪਾਵਰ ਲਿਫਟਿੰਗ 'ਚ ਮਾਸਟਰ ਗਰੁੱਪ (45-49 ਸਾਲ) ਤੱਕ 100 ਕਿੱਲੋ ਭਾਰ ਵਰਗ 'ਚ ਹਰਦੀਪ ਸਿੰਘ ਚੌਹਾਨ ਨੇ ਕੁੱਲ 540 ਕਿੱਲੋਗ੍ਰਾਮ ਭਾਰ ਉਠਾ ਕੇ (ਸਕੈਟ-190 ਕਿੱਲੋ, ਬੈਂਚ-130 ਕਿੱਲੋ ਤੇ ਡੈੱਡਲਿਫਟ-220 ...

ਪੂਰੀ ਖ਼ਬਰ »

ਕੈਲਗਰੀ ਨਗਰ ਕੌਂਸਲ 'ਚ ਪੰਜਾਬੀ ਮੂਲ ਦੀ ਪਹਿਲੀ ਮੇਅਰ ਨੇ ਚਾਰਜ ਸੰਭਾਲਿਆ

ਕੈਲਗਰੀ 26 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਨਗਰ ਕੌਸਲ ਦੀਆਂ ਹੋਈਆ ਚੋਣਾਂ ਵਿਚ ਪੰਜਾਬੀ ਮੂਲ ਦੀ ਮੇਅਰ ਬਣੀ ਪਹਿਲੀ ਔਰਤ ਜੋਤੀ ਗੌਂਡੇਕ ਨੇ ਸਹੁੰ ਚੁੱਕ ਕੇ ਆਪਣਾ ਚਾਰਜ ਸੰਭਾਲ ਲਿਆ ਹੈ | ਮੇਅਰ ਜੋਤੀ ਗੌਂਡੇਕ ਨੂੰ ਸਹੁੰ ਚੁਕਾਉਣ ਦੀ ਰਸਮ ਜਸਟਿਸ ਜੌਨ ਰੂਕੇ ਨੇ ...

ਪੂਰੀ ਖ਼ਬਰ »

ਕੈਲੀਫੋਰਨੀਆ 'ਚ ਕਾਮਿਆਂ ਦੀ ਘਾਟ ਕਾਰਨ ਬੰਦਰਗਾਹਾਂ 'ਤੇ ਸਾਮਾਨ ਲਾਹੁਣ 'ਚ ਹੋ ਰਹੀ ਦੇਰੀ

ਸੈਕਰਾਮੈਂਟੋ 26 ਅਕਤੂਬਰ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੀਆਂ ਵੱਡੀਆਂ ਬੰਦਰਗਾਹਾਂ ਉਪਰ ਵਰਕਰਾਂ ਦੀ ਘਾਟ ਕਾਰਨ ਸਮੁੰਦਰੀ ਜਹਾਜ਼ਾਂ 'ਚੋਂ ਸਾਮਾਨ ਲਾਹੁਣ ਵਿਚ ਹੋ ਰਹੀ ਦੇਰੀ ਦੇ ਸਿੱਟੇ ਵਜੋਂ ਸਪਲਾਈ ਤੇ ਮੰਗ ਵਿਚ ਪਾੜਾ ਵਧ ਰਿਹਾ ਹੈ, ਜਿਸ ਕਾਰਨ ਖਪਤਕਾਰਾਂ ਨੂੰ ...

ਪੂਰੀ ਖ਼ਬਰ »

ਇੰਗਲੈਂਡ 'ਚ ਵੱਡੇ ਪੱਧਰ 'ਤੇ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ

ਲੈਸਟਰ (ਇੰਗਲੈਂਡ), 26 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਸਮੇਤ ਹੋਰਨਾਂ ਗੁਰੂ ਘਰਾਂ 'ਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਲੈਸਟਰ ਵਿਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX