ਤਾਜਾ ਖ਼ਬਰਾਂ


ਈ.ਡੀ. ਛਾਪੇ ਮਾਰੀ - ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਦੇ ਟਿਕਾਣਿਆਂ ਤੋਂ 6 ਕਰੋੜ ਰੁਪਏ ਬਰਾਮਦ
. . .  1 day ago
ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਟੀਮਾਂ ਵਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ...
15-18 ਉਮਰ ਵਰਗ ਦੇ 50% ਤੋਂ ਵੱਧ ਨੌਜਵਾਨਾਂ ਨੇ ਵੈਕਸੀਨ ਦੀ ਲਈ ਪਹਿਲੀ ਖ਼ੁਰਾਕ - ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ
. . .  1 day ago
ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 18 ਜਨਵਰੀ- ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 6,996 ਨਵੇਂ ਮਾਮਲੇ ਆਏ ਸਾਹਮਣੇ, 5 ਮੌਤਾਂ
. . .  1 day ago
ਵਿਸ਼ਾਖਾਪਟਨਮ, 18 ਜਨਵਰੀ-ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 6,996 ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਿਕ 1066 ਰਿਕਵਰੀ ਹੋਈ ਅਤੇ 5 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ 'ਚ ਕੁੱਲ ਕੋਵਿਡ...
ਕੁਲਦੀਪ ਸਿੰਘ ਓਬਰਾਏ ਦੀ ਗ੍ਰਹਿ ਵਿਖੇ ਪੁੱਜੇ ਸੁਖਬੀਰ ਸਿੰਘ ਬਾਦਲ
. . .  1 day ago
ਜਲੰਧਰ, 18 ਜਨਵਰੀ (ਸੁਖਮਿੰਦਰ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਲੰਧਰ ਫੇਰੀ ਦੌਰਾਨ ਅਚਾਨਕ ਸਰਦਾਰ ਕੁਲਦੀਪ ਸਿੰਘ ਓਬਰਾਏ ਜੀ ਦੇ ਗ੍ਰਹਿ ਵਿਖੇ ਪਹੁੰਚੇ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਓਬਰਾਏ ਲਗਾਤਾਰ 4 ਵਾਰ...
ਯੂਥ ਅਕਾਲੀ ਦਲ ਨੇ ਸੈਂਟਰਲ ਹਲਕੇ 'ਚ ਕੀਤੀਆਂ ਨਿਯੁਕਤੀਆਂ
. . .  1 day ago
ਜਲੰਧਰ, 18 ਜਨਵਰੀ (ਸੁਖਮਿੰਦਰ)- ਅੱਜ ਜਲੰਧਰ ਸੈਂਟਰਲ ਦੇ ਵਿਚ ਲੱਧੇਵਾਲੀ ਵਿਖੇ ਇਕ ਮੀਟਿੰਗ ਦਾ ਆਯੋਜਨ ਯੂਥ ਅਕਾਲੀ ਦਲ ਵਲੋਂ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪਾਰਟੀ ਵਿਚ ਪਿਛਲੇ ਲੰਮੇ ਸਮੇਂ ਤੋਂ ਸੇਵਾ...
ਆਬੂਧਾਬੀ ਵਿਖੇ ਡਰੋਨ ਹਮਲੇ 'ਚ ਮਹਿਸਪੁਰ ਦੇ ਨੌਜਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
. . .  1 day ago
ਚੌਂਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ)- ਸੰਯੁਕਤ ਅਰਬ ਅਮੀਰਾਤ ਯੂ.ਏ.ਈ. ਦੀ ਰਾਜਧਾਨੀ ਆਬੂ ਧਾਬੀ ਦੇ ਹਵਾਈ ਅੱਡੇ ਨੇੜੇ ਬੀਤੇ ਕੱਲ੍ਹ ਸ਼ੱਕੀ ਹੂਤੀਆਂ ਵਲੋਂ ਕੀਤੇ ਗਏ ਡਰੋਨ ਹਮਲੇ ਵਿਚ ਦੋ ਭਾਰਤੀਆਂ ਦੀ ਮੌਤ ਹੋਈ ਹੈ। ਇਨ੍ਹਾਂ 'ਚੋਂ ਇਕ ਨੌਜਵਾਨ...
ਵੱਡੀ ਖ਼ਬਰ: ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦਾ ਤਬਾਦਲਾ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਢਿੱਲੋਂ)-ਵੱਡੀ ਖ਼ਬਰ: ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦਾ ਤਬਾਦਲਾ...
ਭਾਜਪਾ ਨੂੰ ਝਟਕਾ, ਕੌਂਸਲਰ ਮਨਜਿੰਦਰ ਸਿੰਘ ਚੱਠਾ ਅਕਾਲੀ ਦਲ 'ਚ ਸ਼ਾਮਿਲ
. . .  1 day ago
ਜਲੰਧਰ, 18 ਜਨਵਰੀ -ਅੱਜ ਸ਼ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਹਲਕਾ ਜਲੰਧਰ ਕੈਂਟ ਤੋਂ ਉਸ ਵੇਲੇ ਭਾਰੀ ਬੱਲ ਮਿਲਿਆ ਜਦ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਾਜਪਾਈ ਕੌਂਸਲਰ ਮਨਜਿੰਦਰ ਸਿੰਘ ਚੱਠਾ ਨੂੰ ਸ਼੍ਰੋਮਣੀ ਅਕਾਲੀ ਦਲ...
ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ ਸਿੰਘ ਭਾਜਪਾ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ, 18 ਜਨਵਰੀ-ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ ਸਿੰਘ ਭਾਜਪਾ ਵਿਚ ਸ਼ਾਮਿਲ..
2 ਟਰੱਕਾਂ ਦੀ ਟੱਕਰ 'ਚ ਪੰਜਾਬੀ ਨੌਜਵਾਨ ਦੀ ਮੌਤ
. . .  1 day ago
ਆਕਲੈਂਡ, 18 ਜਨਵਰੀ (ਹਰਮਨਪ੍ਰੀਤ ਸਿੰਘ)-ਨਿਊਜ਼ੀਲੈਂਡ ਦੇ ਦੱਖਣੀ ਹਿੱਸੇ 'ਚ ਪੈਂਦੇ ਸ਼ਹਿਰ ਕ੍ਰਾਈਮਟਚਰਚ ਤੋਂ ਰੋਲਰਸਟੇਨ ਸ਼ਹਿਰ ਨੂੰ ਜਾਂਦੇ ਸਟੋਰਵੇਅ 'ਤੇ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ..
ਲਖਵਿੰਦਰ ਕੌਰ ਗਰਚਾ ਭਾਜਪਾ 'ਚ ਸ਼ਾਮਿਲ
. . .  1 day ago
ਚੰਡੀਗੜ੍ਹ, 18 ਜਨਵਰੀ-ਵਿਰੋਧੀ ਸਿਆਸੀ ਪਾਰਟੀਆਂ ਦੇ ਦਿੱਗਜ ਆਗੂਆਂ ਵਲੋਂ ਭਾਜਪਾ ਵਿਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਮੁਤਾਬਿਕ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐੱਸ.ਡੀ. ਲਖਵਿੰਦਰ ਕੌਰ ਗਰਚਾ ਭਾਜਪਾ 'ਚ ਸ਼ਾਮਿਲ...
ਕਾਂਗਰਸ ਪਾਰਟੀ ਦੇ ਮੌਜੂਦਾ ਕੌਂਸਲਰ ਰੋਹਿਤ ਸਿਆਲ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ
. . .  1 day ago
ਪਠਾਨਕੋਟ, 18 ਜਨਵਰੀ (ਸੰਧੂ)-ਕਾਂਗਰਸ ਪਾਰਟੀ ਦੇ ਵਾਰਡ ਨੰਬਰ 34 ਤੋਂ ਮੌਜੂਦਾ ਕੌਂਸਲਰ ਰੋਹਿਤ ਸਿਆਲ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਨਸਭਾ...
ਫਿਰੋਜ਼ਪੁਰ 'ਚ ਕੋਰੋਨਾ ਬਲਾਸਟ, 215 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਦੀ ਮੌਤ
. . .  1 day ago
ਫਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)- ਦੁਨੀਆਂ 'ਚ ਫੈਲੀ ਕੋਰੋਨਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫਿਰੋਜ਼ਪੁਰ 'ਚ ਬਲਾਸਟ ਕਰਦਿਆਂ ਜਿੱਥੇ 215 ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਉੱਥੇ ਇਲਾਜ ਅਧੀਨ ਚੱਲਦੇ ਕੋਰੋਨਾ ਮਰੀਜ਼ਾਂ 'ਚੋਂ 3 ਜਣਿਆਂ ਦੀ ਜਾਨ ਵੀ ਲੈ ...
ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨੇ ਜਾਣ ਤੋਂ ਬਾਅਦ ਭੈਣ ਮਨਪ੍ਰੀਤ ਕੌਰ ਦਾ ਬਿਆਨ ਆਇਆ ਸਾਹਮਣੇ
. . .  1 day ago
ਚੰਡੀਗੜ੍ਹ, 18 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨ ਜਾਣ 'ਤੇ ਉਨ੍ਹਾਂ ਦੀ ਭੈਣ ਨੇ ਮਨਪ੍ਰੀਤ ਕੌਰ ਨੇ ਕਿਹਾ ਕਿ ਮੇਰੇ ਭਰਾ ਨੂੰ ਮਿਲ ਰਿਹਾ ਸਤਿਕਾਰ ਅਤੇ ਪਿਆਰ ਦੇਖ ਕੇ ਮੈਂ ਬਹੁਤ...
ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਤੋਂ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਠਾਕੁਰ ਅਮਿਤ ਸਿੰਘ ਮੰਟੂ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ
. . .  1 day ago
ਪਠਾਨਕੋਟ, 18 ਜਨਵਰੀ (ਸੰਧੂ)-ਕਾਂਗਰਸ ਪਾਰਟੀ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਵਿਚ ਹਲਕਾ ਸੁਜਾਨਪੁਰ ਤੋਂ ਨਰੇਸ਼ ਪੁਰੀ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਚੋਣਾਂ ਲੜ ਚੁੱਕੇ ਠਾਕੁਰ ਅਮਿਤ ਸਿੰਘ...
ਕੋਲਕਾਤਾ : ਪਾਰਕ ਸ਼ੋਅ ਸਿਨੇਮਾ ਹਾਲ 'ਚ ਲੱਗੀ ਅੱਗ
. . .  1 day ago
ਕੋਲਕਾਤਾ, 18 ਜਨਵਰੀ - ਪੱਛਮੀ ਬੰਗਾਲ ਵਿਚ ਕੋਲਕਾਤਾ ਦੇ ਪਾਰਕ ਸ਼ੋਅ ਸਿਨੇਮਾ ਹਾਲ 'ਚ ਅੱਗ ਲੱਗ ਗਈ ਹੈ | ਜ਼ਿਕਰਯੋਗ ਹੈ ਕਿ ਮੌਕੇ 'ਤੇ 5 ਫਾਇਰ ਟੈਂਡਰ ਪਹੁੰਚੇ ਹੋਏ ਹਨ, ਜੋ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ...
ਗੱਠਜੋੜ ਦੀ ਸਰਕਾਰ ਬਣਨ 'ਤੇ ਪੰਜਾਬ ਦੇ ਵੱਡੇ ਮਸਲੇ ਵੀ ਕੇਂਦਰ ਤੋਂ ਕਰਵਾਏ ਜਾਣਗੇ ਹੱਲ-ਪਰਮਿੰਦਰ ਸਿੰਘ ਢੀਂਡਸਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਸਿਆਸੀ ਆਗੂਆਂ ਵਲੋਂ ਧੜ-ਧੜਾ...
ਅਵਤਾਰ ਹੈਨਰੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਗਿਆ ਨਿਯੁਕਤ
. . .  1 day ago
ਚੰਡੀਗੜ੍ਹ, 18 ਜਨਵਰੀ-ਅਵਤਾਰ ਹੈਨਰੀ (ਸਾਬਕਾ ਕੈਬਨਿਟ ਮੰਤਰੀ, ਪੰਜਾਬ) ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ...
ਈ.ਡੀ. ਦੀ ਛਾਪੇਮਾਰੀ ਨੂੰ ਲੈ ਕੇ ਜਾਖੜ ਦਾ ਕੇਂਦਰ ਸਰਕਾਰ 'ਤੇ ਤਨਜ਼
. . .  1 day ago
ਚੰਡੀਗੜ੍ਹ, 18 ਜਨਵਰੀ - ਈ. ਡੀ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਠਿਕਾਣਿਆਂ 'ਤੇ ਹੋ ਰਹੀ ਛਾਪੇਮਾਰੀ ਨੂੰ ਲੈ ਕੇ ਸੁਨੀਲ ਜਾਖੜ ਵਲੋਂ ਕੇਂਦਰ ਸਰਕਾਰ 'ਤੇ ਤਨਜ਼ ਕੱਸਿਆ ਗਿਆ...
ਰੇਤਾ ਦੇ ਮੁੱਲ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਇਹ ਬਿਆਨ
. . .  1 day ago
ਚੰਡੀਗੜ੍ਹ, 18 ਜਨਵਰੀ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਰੇਤ ਮਾਈਨਿੰਗ ਤੇ ਕਾਰਪੋਰੇਸ਼ਨ ਬਣਾਉਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੇਤ ਅਤੇ ਟਰਾਂਸਪੋਰਟ ਮਾਫ਼ੀਆ...
ਕਾਂਗਰਸੀ ਕੌਂਸਲਰ ਬੀਬੀ ਸ਼ਰਨਜੀਤ ਕੌਰ ਸੋਢੀ ਹੋਏ ਅਕਾਲੀ ਦਲ 'ਚ ਸ਼ਾਮਿਲ
. . .  1 day ago
ਗੁਰੂ ਹਰ ਸਹਾਏ,18 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਹਲਕੇ ਦੇ ਅਕਾਲੀ ਉਮੀਦਵਾਰ ਵਰਦੇਵ ਸਿੰਘ ਮਾਨ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਨਗਰ ਕੌਂਸਲ ਗੁਰੂ ਹਰ ਸਹਾਏ ਦੇ ਵਾਰਡ ਨੰਬਰ 11 ਤੋਂ ਕਾਂਗਰਸ ਦੀ ਮੌਜੂਦਾ ਕੌਂਸਲਰ ਬੀਬੀ ਸ਼ਰਨਜੀਤ ਕੌਰ ਸੋਢੀ ਨੇ...
ਹੁਸ਼ਿਆਰਪੁਰ ਦੀ ਅਦਾਲਤ 'ਚ ਅੱਜ ਫਿਰ ਪੇਸ਼ ਨਹੀਂ ਹੋਏ ਸ. ਪ੍ਰਕਾਸ਼ ਸਿੰਘ ਬਾਦਲ
. . .  1 day ago
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਏ.ਸੀ.ਜੇ.ਐਮ. ਹੁਸ਼ਿਆਰਪੁਰ ਰੁਪਿੰਦਰ ਸਿੰਘ ਦੀ ਅਦਾਲਤ 'ਚ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਫਿਰ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ...
ਫਿਰੋਜ਼ਪੁਰ ਜੇਲ੍ਹ 'ਚ ਬੰਦ ਗੈਂਗਸਟਰਾਂ ਕੋਲੋਂ 4 ਮੋਬਾਇਲ ਫੋਨ ਤੇ ਸਹਾਇਕ ਸਮਗਰੀ ਬਰਾਮਦ
. . .  1 day ago
ਫਿਰੋਜ਼ਪੁਰ, 18 ਜਨਵਰੀ (ਗੁਰਿੰਦਰ ਸਿੰਘ)- ਸੁਰਖ਼ੀਆਂ 'ਚ ਰਹਿਣ ਵਾਲੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰ ਬੰਦ ਗੈਂਗਸਟਰ ਸੁਖਚੈਨ ਸਿੰਘ ਉਰਫ਼ ਸੁੱਖੀ ਅਤੇ ਗੈਂਗਸਟਰ ਰਜਨੀਸ਼ ਕੁਮਾਰ ਉਰਫ਼ ਪ੍ਰੀਤ ਕੋਲੋਂ ਤਲਾਸ਼ੀ ਦੌਰਾਨ ਵੱਖ-ਵੱਖ ਕੰਪਨੀਆਂ ਦੇ ਚਾਰ ਮੋਬਾਈਲ ਫੋਨ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਹਲਕੇ ਦੇ ਸਿਰਕੱਢ ਆਗੂ ਮੋਖਾ ਸ਼੍ਰੋ.ਅ.ਦ.ਸੰਯੁਕਤ 'ਚ ਸ਼ਾਮਿਲ
. . .  1 day ago
ਸੁਨਾਮ ਊਧਮ ਸਿੰਘ ਵਾਲਾ,18 ਜਨਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਹਲਕਾ ਸੁਨਾਮ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਖ਼ਾਸਕਰ ਢੀਂਡਸਾ ਪਰਿਵਾਰ ਨੂੰ ਉਸ ਵੇਲੇ ਹੋਰ ਵੱਡਾ ਬਲ ਮਿਲਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਗ਼ਲਤੀਆਂ ਨੂੰ ਸੁਧਾਰ ਕੇ ਬਦਲਣ ਦਾ ਸੰਕਲਪ ਲੈਣ ਦਾ ਹੌਸਲਾ ਘੱਟ ਲੋਕਾਂ ਵਿਚ ਹੀ ਹੁੰਦਾ ਹੈ। -ਬੈਂਜਾਮਿਨ ਫ੍ਰੈਂਕਲਿਨ

ਫ਼ਤਹਿਗੜ੍ਹ ਸਾਹਿਬ

ਬੁਲਟ ਮੋਟਰਸਾਈਕਲਾਂ 'ਤੋਂ ਪਟਾਕੇ ਪਾਉਣ ਵਾਲੇ ਸਲੰਸਰ ਉਤਰਵਾਉਣ ਦੇ ਨਾਲ-ਨਾਲ ਨਾਜਾਇਜ਼ ਤੌਰ 'ਤੇ ਚਲਦੇ ਜੁਗਾੜੀ ਵਾਹਨਾਂ ਖ਼ਿਲਾਫ਼ ਵੀ ਸ਼ਿਕੰਜਾ ਕੱਸਿਆ ਜਾਵੇ-ਐਡਵੋਕੇਟ ਧਾਰਨੀ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਇਕ ਪਾਸੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ ਸੰਦੀਪ ਗੋਇਲ ਵਲੋਂ ਜ਼ਿਲ੍ਹੇ ਭਰ ਵਿਚ ਬੁਲਟ ਮੋਟਰਸਾਈਕਲਾਂ 'ਤੇ ਨਾਜਾਇਜ਼ ਤੌਰ 'ਤੇ ਲੱਗੇ ਪਟਾਕੇ ਪਾਉਣ ਵਾਲੇ ਸਾਇਲੰਸਰ ਉਤਰਵਾਉਣ ਦੀ ਪ੍ਰਭਾਵੀ ਢੰਗ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ ਪਰ ਦੂਜੇ ਪਾਸੇ ਜ਼ਿਲ੍ਹੇ ਵਿਚ ਸੜਕੀ ਹਾਦਸਿਆਂ ਦਾ ਵੱਡਾ ਕਾਰਨ ਬਣਨ ਵਾਲੇ ਅਤੇ ਮਾਲ ਦੀ ਢੋਆ-ਢੁਆਈ ਲਈ ਅਣਅਧਿਕਾਰਤ ਤੌਰ 'ਤੇ ਚੱਲਦੇ ਜੁਗਾੜੀ ਵਾਹਨਾਂ ਤੇ ਟਰੈਕਟਰ ਟਰਾਲੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰਾ ਅਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਪੁਲਿਸ ਦੀ ਇਸ ਮੁਹਿੰਮ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸੜਕਾਂ 'ਤੇ ਮੌਤ ਬਣ ਘੁੰਮਦੇ ਇਨ੍ਹਾਂ ਜੁਗਾੜੀ ਵਾਹਨਾਂ ਕੋਲ ਨਾ ਇੰਸ਼ੋਰੈਂਸ, ਨਾ ਆਰ.ਸੀ, ਨਾ ਪ੍ਰਦੂਸ਼ਣ ਸਰਟੀਫਿਕੇਟ ਅਤੇ ਨਾ ਹੀ ਮਾਲ ਦੀ ਢੋਆ-ਢੁਆਈ ਕਰਨ ਲਈ ਮੋਟਰ ਵਹੀਕਲ ਐਕਟ ਮੁਤਾਬਿਕ ਕਾਨੂੰਨੀ ਪ੍ਰਵਾਨਗੀ ਹੈ | ਫਿਰ ਵੀ ਇਨ੍ਹਾਂ ਜੁਗਾੜੀ ਵਾਹਨਾਂ ਅਤੇ ਖੇਤੀਬਾੜੀ ਧੰਦੇ ਲਈ ਵਰਤੇ ਜਾਣ ਵਾਲੇ ਟਰੈਕਟਰ-ਟਰਾਲੀਆਂ ਦੀ ਨਾਜਾਇਜ਼ ਤੌਰ 'ਤੇ ਮਾਲ ਦੀ ਢੋਆ-ਢੁਆਈ ਕਰਨ ਲਈ ਧੜੱਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ | ਐਡਵੋਕੇਟ ਧਾਰਨੀ ਨੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਵਲੋਂ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਪਾਉਣ ਵਾਲਿਆਂ ਖ਼ਿਲਾਫ਼ ਪ੍ਰਭਾਵੀ ਢੰਗ ਨਾਲ ਚਲਾਈ ਮੁਹਿੰਮ 'ਤੇ ਤਨਜ਼ ਕਸਦਿਆਂ ਕਿਹਾ ਕਿ ਨਾਜਾਇਜ਼ ਤੌਰ 'ਤੇ ਚਲਦੇ ਵਾਹਨਾਂ ਖ਼ਿਲਾਫ਼ ਵੀ ਸ਼ਕੰਜਾ ਕੱਸਿਆ ਜਾਣਾ ਚਾਹੀਦਾ ਹੈ |

ਨਾਜਾਇਜ਼ ਕਾਬਜ਼ਕਾਰ ਉਦਯੋਗਪਤੀਆਂ ਨੂੰ ਕੌਡੀਆਂ ਦੇ ਭਾਅ ਸਰਕਾਰੀ ਜ਼ਮੀਨ ਵੇਚਣ ਦੇ ਪਾਸ ਕੀਤੇ ਮਤੇ ਨੂੰ ਹਾਈ ਕੋਰਟ 'ਚ ਚੁਣੌਤੀ ਦੇਵਾਂਗੇ-ਬਾਗੜੀਆ

ਮੰਡੀ ਗੋਬਿੰਦਗੜ੍ਹ, 27 ਅਕਤੂਬਰ (ਬਲਜਿੰਦਰ ਸਿੰਘ)-ਪੰਜਾਬ ਦੀ 'ਏ' ਕਲਾਸ ਸ਼੍ਰੇਣੀ ਵਾਲੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਲੋਂ ਆਪਣੀ 54 ਵਿੱਘੇ ਅਰਬਾਂ ਰੁਪਏ ਦੀ ਕਮਰਸ਼ੀਅਲ ਜ਼ਮੀਨ ਨੂੰ ਨਾਜਾਇਜ਼ ਕਾਬਜ਼ਕਾਰ ਉਦਯੋਗਪਤੀਆਂ ਨੂੰ ਕੌਡੀਆਂ ਦੇ ਭਾਅ ਵੇਚੇ ਜਾਣ ਦੇ ...

ਪੂਰੀ ਖ਼ਬਰ »

ਐਸ. ਵੀ. ਐਮ. ਖਮਾਣੋਂ ਦੇ ਵਿਦਿਆਰਥੀ ਵਿੱਦਿਅਕ ਦੌਰੇ ਲਈ ਸ਼ਿਮਲਾ ਗਏ

ਖਮਾਣੋਂ, 27 ਅਕਤੂਬਰ (ਜੋਗਿੰਦਰ ਪਾਲ)-ਐਸ.ਵੀ.ਐਮ ਖਮਾਣੋਂ ਦੇ ਵਿਦਿਆਰਥੀਆਂ ਦਾ ਵਿੱਦਿਅਕ ਦੌਰੇ ਸ਼ਿਮਲਾ ਗਿਆ, ਜਿਸ ਦਾ ਯੋਗ ਪ੍ਰਬੰਧ ਪਿ੍ੰ. ਗੁਰਪ੍ਰੀਤ ਕੌਰ ਦੁਆਰਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਵਿੱਦਿਅਕ ਦੌਰੇ 'ਚ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ...

ਪੂਰੀ ਖ਼ਬਰ »

ਬਰਗਾੜੀ ਵਿਖੇ ਹੋਣ ਵਾਲੀ ਇਕੱਤਰਤਾ ਹੁਣ 2 ਨਵੰਬਰ ਨੂੰ ਹੋਵੇਗੀ-ਟਿਵਾਣਾ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਪਾਰਟੀ ...

ਪੂਰੀ ਖ਼ਬਰ »

ਉਪਿੰਦਰ ਸਿੰਘ ਸੰਧੂ ਪਦਉੱਨਤ ਹੋ ਕੇ ਲੇਖਾਕਾਰ ਬਣੇ

ਖਮਾਣੋਂ, 27 ਅਕਤੂਬਰ (ਜੋਗਿੰਦਰ ਪਾਲ)-ਮਾਰਕੀਟ ਕਮੇਟੀ ਖਮਾਣੋਂ ਵਿਖੇ ਪਿਛਲੇ ਛੇ ਸਾਲ ਤੋਂ ਬਤੌਰ ਮੰਡੀ ਸੁਪਰਵਾਈਜ਼ਰ ਆਪਣੀਆਂ ਸੇਵਾਵਾਂ ਨਿਭਾ ਰਹੇ ਉਪਿੰਦਰ ਸਿੰਘ ਸੰਧੂ ਪਦਉੱਨਤ ਹੋ ਕੇ ਲੇਖਾਕਾਰ ਬਣ ਗਏ ਹਨ | ਅੱਜ ਉਨ੍ਹਾਂ ਨੇ ਬਤੌਰ ਲੇਖਾਕਾਰ ਮਾਰਕੀਟ ਕਮੇਟੀ ...

ਪੂਰੀ ਖ਼ਬਰ »

ਗੁਰਿੰਦਰ ਸਿੰਘ ਗੈਰੀ ਬੜਿੰਗ ਆਮ ਆਦਮੀ ਪਾਰਟੀ ਦੇ ਹਲਕਾ ਅਮਲੋਹ ਤੋਂ ਇੰਚਾਰਜ ਨਿਯੁਕਤ

ਅਮਲੋਹ, 27 ਅਕਤੂਬਰ (ਕੇਵਲ ਸਿੰਘ, ਰਿਸ਼ੂ ਗੋਇਲ)-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਇੰਚਾਰਜ ਜਰਨੈਲ ਸਿੰਘ ਵਲੋਂ ਜਾਰੀ ਕੀਤੀ ਗਈ ਹਲਕਾ ਇੰਚਾਰਜ ਦੀ ਸੂਚੀ ਵਿਚ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਹਲਕਾ ਅਮਲੋਹ ਦਾ ਇੰਚਾਰਜ ਨਿਯੁਕਤ ਕੀਤਾ ...

ਪੂਰੀ ਖ਼ਬਰ »

ਪਾਵਰਕਾਮ ਦੇ ਜੂਨੀਅਰ ਇੰਜੀਨੀਅਰਾਂ ਨੇ ਸੂਬਾ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਕੀਤੀ ਰੋਸ ਰੈਲੀ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਮਨਪ੍ਰੀਤ ਸਿੰਘ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਵਲੋਂ ਸਟੇਟ ਕਮੇਟੀ ਦੇ ਸੱਦੇ 'ਤੇ ਸੂਬਾ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਖ਼ਿਲਾਫ਼ ਰੋਸ ਰੈਲੀ ਕੀਤੀ ਗਈ | ਜਾਣਕਾਰੀ ਦਿੰਦਿਆਂ ਕੇਂਦਰੀ ਜ਼ੋਨ ਦੇ ਪ੍ਰਧਾਨ ਇੰਜੀ: ਦਵਿੰਦਰ ...

ਪੂਰੀ ਖ਼ਬਰ »

ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਹਲਕਾ ਇੰਚਾਰਜ ਨਿਯੁਕਤ ਹੋਣ 'ਤੇ ਵਲੰਟੀਅਰਾਂ 'ਚ ਖ਼ੁਸ਼ੀ ਦੀ ਲਹਿਰ

ਮੰਡੀ ਗੋਬਿੰਦਗੜ੍ਹ, 27 ਅਕਤੂਬਰ (ਮੁਕੇਸ਼ ਘਈ)-ਆਮ ਆਦਮੀ ਪਾਰਟੀ ਪੰਜਾਬ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਨਵੇਂ ਹਲਕਾ ਇੰਚਾਰਜਾਂ ਦੀ ਨਿਯੁਕਤੀ ਕਰਦਿਆਂ ਨਵੀਂ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਹਲਕਾ ਅਮਲੋਹ ਤੋਂ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ...

ਪੂਰੀ ਖ਼ਬਰ »

ਮੀਂਹ ਕਾਰਨ ਹੋਏ ਨੁਕਸਾਨ ਦਾ ਸਬਜ਼ੀ ਕਾਸ਼ਤਕਾਰਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ

ਖਮਾਣੋਂ, 27 ਅਕਤੂਬਰ (ਮਨਮੋਹਣ ਸਿੰਘ ਕਲੇਰ)-ਬਲਾਕ ਖਮਾਣੋਂ ਦੇ ਵੱਖ-ਵੱਖ ਪਿੰਡਾਂ ਦੇ ਸਬਜ਼ੀ ਕਾਸ਼ਤਕਾਰਾਂ ਨੇ ਪਿਛਲੇ ਦਿਨੀਂ ਮੀਂਹ ਅਤੇ ਗੜੇਮਾਰੀ ਕਾਰਨ ਉਨ੍ਹਾਂ ਦੀਆਂ ਸਬਜ਼ੀ ਦੀਆਂ ਵੱਖ-ਵੱਖ ਫ਼ਸਲਾਂ ਦੇ ਖ਼ਰਾਬੇ ਲਈ ਪੰਜਾਬ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀਆਂ ...

ਪੂਰੀ ਖ਼ਬਰ »

ਬਿਜਲੀ ਬਿੱਲਾਂ ਦੇ ਬਕਾਏ ਮੁਆਫ ਕਰਨ ਸੰਬੰਧੀ ਕੈਂਪ ਲਗਾਇਆ

ਭੜੀ, 27 ਅਕਤੂਬਰ (ਭਰਪੂਰ ਸਿੰਘ ਹਵਾਰਾ)-ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਿਕ ਪਿੰਡ ਬਡਲਾ, ਕੋਟਲਾ ਦੇ 2 ਕਿੱਲੋਵਾਟ ਵਾਲੇ ਬਿਜਲੀ ਖਪਤਕਾਰਾਂ ਦੇ ਪਿਛਲੇ ਖੜੇ ਬਕਾਏ ਮਾਫ਼ ਕਰਨ ਬਾਰੇ ਪਿੰਡ ਬਡਲਾ ਵਿਖੇ ਕੈਂਪ ਲਗਾਇਆ ਗਿਆ | ਜਿਸ ਵਿਚ ਇੰਜੀਨੀਅਰ ਜਗਰੂਪ ...

ਪੂਰੀ ਖ਼ਬਰ »

ਕੁੱਟਮਾਰ ਕਰਨ ਦੇ ਦੋਸ਼ ਹੇਠ 2 ਸਕੇ ਭਰਾਵਾਂ ਖ਼ਿਲਾਫ਼ ਮੁਕੱਦਮਾ ਦਰਜ

ਖਮਾਣੋਂ, 27 ਅਕਤੂਬਰ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਪਿੰਡ ਹਵਾਰਾ ਕਲਾਂ ਵਿਖੇ ਉਸਾਰੀ ਦੇ ਕੰਮ ਦੌਰਾਨ ਆਪਸੀ ਲੜਾਈ ਝਗੜੇ ਵਿਚ ਦੋ ਵਿਅਕਤੀ ਦੀ ਕੁੱਟਮਾਰ ਕਰਨ ਦੇ ਕਥਿਤ ਦੋਸ਼ ਹੇਠ ਦੋ ਸਕੇ ਭਰਾਵਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ...

ਪੂਰੀ ਖ਼ਬਰ »

ਸਰਕਾਰ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ-ਲਖਬੀਰ ਸਿੰਘ ਲੌਟ

ਭਾਦਸੋਂ, 27 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਸੂਬਾ ਸਰਕਾਰ ਤੁਰੰਤ ਮੁਆਵਜ਼ਾ ਦੇਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਭਾਦਸੋਂ ਦੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ ਮੈਂਬਰ ...

ਪੂਰੀ ਖ਼ਬਰ »

ਮਿਲਕ ਪਲਾਂਟ ਲੁਧਿਆਣਾ ਦੀ ਚੋਣ 'ਚ ਜੇਤੂ ਢਿੱਲੋਂ ਨੂੰ ਕੀਤਾ ਸਨਮਾਨਿਤ

ਖਮਾਣੋਂ, 27 ਅਕਤੂਬਰ (ਜੋਗਿੰਦਰ ਪਾਲ)-ਮਿਲਕ ਪਲਾਂਟ ਲੁਧਿਆਣਾ ਦੇ ਜ਼ੋਨ ਨੰ-8 ਖਮਾਣੋਂ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਤੇਜਿੰਦਰ ਸਿੰਘ ਢਿੱਲੋਂ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਖਮਾਣੋਂ ਨੂੰ ਸੁਰਿੰਦਰ ਸਿੰਘ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ ...

ਪੂਰੀ ਖ਼ਬਰ »

ਡੀ. ਏ. ਪੀ. ਖਾਦ ਦੀ ਸਪਲਾਈ ਵਿਚ ਜਲਦ ਹੋਵੇਗਾ ਸੁਧਾਰ-ਤਾਰੀ

ਸੰਘੋਲ, 27 ਅਕਤੂਬਰ (ਹਰਜੀਤ ਸਿੰਘ ਮਾਵੀ)-ਸਹਿਕਾਰੀ ਕਰਮਚਾਰੀ ਯੂਨੀਅਨ ਦੇ ਬਲਾਕ ਖਮਾਣੋਂ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਸਕੱਤਰ ਪੋਹਲੋ ਮਾਜਰਾ ਨੇ ਪੈੱ੍ਰਸ ਰਿਲੀਜ਼ ਜਾਰੀ ਕਰਦਿਆਂ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਜਲਦ ਹੀ ਡੀ.ਏ.ਪੀ. ਖਾਦ ਦੀ ਕਿੱਲਤ ਦੀ ਸਮੱਸਿਆ ਤੋਂ ...

ਪੂਰੀ ਖ਼ਬਰ »

ਅਮਲੋਹ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਡਾਇਰੈਕਟਰਾਂ ਨੇ ਕੈਬਨਿਟ ਮੰਤਰੀ ਕੀਤਾ ਧੰਨਵਾਦ

ਅਮਲੋਹ, 27 ਅਕਤੂਬਰ (ਕੇਵਲ ਸਿੰਘ)-ਦੀ ਅਮਲੋਹ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਨਵੇਂ ਡਾਇਰੈਕਟਰਾਂ ਤੇ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਸਰਪੰਚ ਜਗਵੀਰ ਸਿੰਘ ਸਲਾਣਾ ਵਲੋਂ ਕੈਬਨਿਟ ਮੰਤਰੀ ਰਣਦੀਪ ਸਿੰਘ ਦਾ ਧੰਨਵਾਦ ਕੀਤਾ ਗਿਆ ਅਤੇ ਮੰਤਰੀ ਵਲੋਂ ...

ਪੂਰੀ ਖ਼ਬਰ »

ਪਿੰਡ ਭੱਲਮਾਜਰਾ ਵਿਖੇ ਧਾਰਮਿਕ ਸਮਾਗਮ ਕਰਵਾਇਆ

ਜਖਵਾਲੀ, 27 ਅਕਤੂਬਰ (ਨਿਰਭੈ ਸਿੰਘ)-ਸ੍ਰੀ ਗੁਰਦੁਆਰਾ ਸਾਹਿਬ ਪਿੰਡ ਭੱਲਮਾਜਰਾ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਬਾਬਾ ਦਰਬਾਰਾ ਸਿੰਘ ਮਾਨੋਵਾਲ ਟਿੱਬੀ ਵਾਲੇ, ਕਥਾ ਵਾਚਕ ਦਮਦਮੀ ਟਕਸਾਲ ਜਥਾ ...

ਪੂਰੀ ਖ਼ਬਰ »

ਵਿਧਾਇਕ ਜੀ. ਪੀ. ਵਲੋਂ ਸਰਪੰਚਾਂ ਨਾਲ ਮੀਟਿੰਗ 'ਚ ਵਿਕਾਸ ਕਾਰਜਾਂ ਦਾ ਜਾਇਜ਼ਾ

ਬਸੀ ਪਠਾਣਾਂ, 27 ਅਕਤੂਬਰ (ਰਵਿੰਦਰ ਮੋਦਗਿਲ, ਐਚ.ਐਸ ਗੌਤਮ)-ਬੁੱਧਵਾਰ ਨੂੰ ਪੰਚਾਇਤ ਸੰਮਤੀ ਦਫ਼ਤਰ ਬਸੀ ਪਠਾਣਾਂ ਪਹੁੰਚੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਨੇ ਬਲਾਕ ਅਧੀਨ ਪੈਂਦੇ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੇ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ...

ਪੂਰੀ ਖ਼ਬਰ »

ਹਨੂੰਮਾਨ ਮੰਦਰ 'ਚ ਸ਼ਰਧਾ ਨਾਲ ਮਨਾਇਆ ਸਥਾਪਨਾ ਦਿਵਸ

ਮੰਡੀ ਗੋਬਿੰਦਗੜ੍ਹ, 27 ਅਕਤੂਬਰ (ਮੁਕੇਸ਼ ਘਈ)-ਸਥਾਨਕ ਸ੍ਰੀ ਸਿੱਧ ਪੀਠ ਸ੍ਰੀ ਪੀਪਲ ਵਾਲੇ ਹਨੂੰਮਾਨ ਮੰਦਰ 'ਚ ਸਾਲਾਸਰ ਹਨੂੰਮਾਨ ਦੀ ਦੂਸਰੀ ਮੂਰਤੀ ਸਥਾਪਨਾ ਦਿਵਸ 'ਤੇ ਸ੍ਰੀ ਇੱਛਾਪੂਰਨਾ ਪੀਪਲ ਵਾਲੇ ਹਨੂੰਮਾਨ ਮੰਦਰ ਕਮੇਟੀ ਵਲੋਂ ਸ੍ਰੀ ਸੁੰਦਰ ਕਾਂਡ ਜੀ ਦੇ ਪਾਠ ...

ਪੂਰੀ ਖ਼ਬਰ »

2022 'ਚ ਮੁੜ ਤੋਂ ਪੰਜਾਬ 'ਚ ਕਾਂਗਰਸ ਸਰਕਾਰ ਬਣੇਗੀ-ਰਵਿੰਦਰ ਰਿੰਕੂ

ਬਸੀ ਪਠਾਣਾਂ, 27 ਅਕਤੂਬਰ (ਰਵਿੰਦਰ ਮੌਦਗਿਲ)-ਕਾਂਗਰਸ ਦੇ ਸ਼ਹਿਰੀ ਤੇ ਨਗਰ ਕੌਂਸਲ ਬਸੀ ਪਠਾਣਾਂ ਦੇ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਨੇ ਦਾਅਵਾ ਕੀਤਾ ਕਿ 2022 'ਚ ਮੁੜ ਤੋਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ | ਉਨ੍ਹਾਂ ਦੱਸਿਆ ਕਿ 2022 ਵਿਚ ਕਾਂਗਰਸ ਦੀ ਜਿੱਤ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਲਈ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਯੋਗਦਾਨ-ਸੈਦਪੁਰਾ

ਖਮਾਣੋਂ, 27 ਅਕਤੂਬਰ (ਮਨਮੋਹਣ ਸਿੰਘ ਕਲੇਰ)-ਪਿਛਲੇ ਲਗਪਗ ਇਕ ਸਾਲ ਦਾ ਸਮਾਂ ਹੋਣ ਨੂੰ ਆਉਣ ਵਾਲੇ ਦਿੱਲੀ ਦੇ ਸਰਹੱਦਾਂ 'ਤੇ ਬੈਠੇ ਕਿਸਾਨ ਅੰਦੋਲਨ ਲਈ ਜਿੱਥੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਭਰਪੂਰ ...

ਪੂਰੀ ਖ਼ਬਰ »

ਖਮਾਣੋਂ ਦੇ ਵੱਖ-ਵੱਖ ਵਾਰਡਾਂ 'ਚ ਸ਼ੁਰੂ ਕੀਤੇ ਵਿਕਾਸ ਕਾਰਜ

ਖਮਾਣੋਂ, 27 ਅਕਤੂਬਰ (ਮਨਮੋਹਨ ਸਿੰਘ ਕਲੇਰ)-ਨਗਰ ਪੰਚਾਇਤ ਖਮਾਣੋਂ ਦੇ ਵਾਰਡ ਨੰ-9 ਅਤੇ 10 ਅਧੀਨ ਆਉਂਦੀ ਗਲੀ ਜੋ ਕਾਫ਼ੀ ਨੀਵੀਂ ਹੋ ਗਈ ਸੀ ਤੇ ਬਰਸਾਤੀ ਮੌਸਮ 'ਚ ਮੀਂਹ ਪੈਣ ਕਰਕੇ ਉਕਤ ਗਲੀ ਪਾਣੀ ਨਾਲ ਨੱਕੋ-ਨੱਕ ਭਰ ਜਾਂਦੀ ਸੀ | ਲੋਕਾਂ ਦੀ ਸਮੱਸਿਆ ਨੂੰ ਧਿਆਨ 'ਚ ਰੱਖਦਿਆਂ ...

ਪੂਰੀ ਖ਼ਬਰ »

ਬੇਰੁਜ਼ਗਾਰ ਲਗਾਉਣਗੇ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਅੱਜ ਤੋਂ ਪੱਕਾ ਮੋਰਚਾ

ਖਮਾਣੋਂ, 27 ਅਕਤੂਬਰ (ਜੋਗਿੰਦਰ ਪਾਲ)-ਟੈੱਟ ਪਾਸ ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਦੀ ਇਸ ਵਾਰ ਦੀਵਾਲੀ ਫੇਰ ਨਵੇਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਸ਼ਹਿਰ ਜਲੰਧਰ ਲੱਗਣ ਦਾ ਅੰਦਾਜ਼ਾ ਹੈ ਤੇ ਪਿਛਲੇ ਕਰੀਬ ਚਾਰ ਸਾਲ ਤੋਂ ਬੇਰੁਜ਼ਗਾਰਾਂ ਨੇ ਸਾਰੇ ਤਿਉਹਾਰ ਸੰਗਰੂਰ ...

ਪੂਰੀ ਖ਼ਬਰ »

ਮੋਬਾਈਲ ਖੋਹਣ ਲਈ ਝਪਟਮਾਰਾਂ ਨੇ ਕੀਤਾ ਹਮਲਾ

ਪਟਿਆਲਾ, 27 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਰੰਗੇ ਸਾਹ ਕਾਲੋਨੀ ਲਾਗੇ ਪੈਦਲ ਜਾ ਰਹੇ ਵਿਅਕਤੀ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਨ ਤੋਂ ਬਾਅਦ 2 ਮੁਲਜ਼ਮਾਂ ਨੇ ਪੀੜਤ 'ਤੇ ਤਿੱਖੀ ਚੀਜ਼ ਨਾਲ ਹਮਲਾ ਕਰਨ ਦੇ ਨਾਲ ਉਸ ਦੀ ਕੁੱਟਮਾਰ ਕਰ ਕੇ ਫਰਾਰ ਹੋਣ ਦਾ ਮਾਮਲਾ ...

ਪੂਰੀ ਖ਼ਬਰ »

120 ਬੋਤਲਾਂ ਨਾਜਾਇਜ਼ ਬੀਅਰ ਸਣੇ ਕਾਰ ਸਵਾਰ ਕਾਬੂ

ਰਾਜਪੁਰਾ, 27 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸਦਰ ਦੀ ਜਨਸੂਆ ਚੌਕੀ ਦੀ ਪੁਲਿਸ ਨੇ ਰਾਜਪੁਰਾ-ਚੰਡੀਗੜ੍ਹ ਮਾਰਗ 'ਤੇ ਨਾਕਾਬੰਦੀ ਦੌਰਾਨ ਇਕ ਕਾਰ ਸਵਾਰ ਨੂੰ 120 ਬੀਅਰ ਦੀਆਂ ਬੋਤਲਾਂ ਸਣੇ ਗਿ੍ਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਦੀ ਜਨਸੂਆ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਨੇ ਰਿਊਣਾ ਵਿਖੇ ਕੀਤੀ ਮੀਟਿੰਗ

ਜਖਵਾਲੀ, 27 ਅਕਤੂਬਰ (ਨਿਰਭੈ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੀ ਮੀਟਿੰਗ ਪਿੰਡ ਰਿਊਣਾ ਉੱਚਾ ਵਿਖੇ ਹੋਈ, ਜਿਸ ਵਿਚ ਈਮਾਨ ਸਿੰਘ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਵਿਚ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ...

ਪੂਰੀ ਖ਼ਬਰ »

ਵਾਤਾਵਰਨ ਹਰਿਆ-ਭਰਿਆ ਬਣਾਉਣ ਲਈ ਵਿਸ਼ਵ 'ਵਰਸਿਟੀ 'ਚ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਲੋਂ ਪਵਿੱਤਰ ਗੁਰਬਾਣੀ ਦੇ ਉਪਦੇਸ਼ ਅਤੇ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਵਾਤਾਵਰਨ ਦੀ ਸ਼ੱੁਧਤਾ ਤੇ ਸੰਭਾਲ ਲਈ ਯੂਨੀਵਰਸਿਟੀ 'ਚ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਵਰਕਰਾਂ ਦੀ ਮੀਟਿੰਗ

ਖਮਾਣੋਂ, 27 ਅਕਤੂਬਰ (ਜੋਗਿੰਦਰ ਪਾਲ)-ਖਮਾਣੋਂ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਉਮੀਦਵਾਰ ਬਸਪਾ ਅਤੇ ਸ਼੍ਰੋ.ਅ.ਦ. ਹਲਕਾ ਬਸੀ ਪਠਾਣਾਂ ...

ਪੂਰੀ ਖ਼ਬਰ »

ਕੇਜਰੀਵਾਲ ਬਾਬਰੀ ਮਸਜਿਦ ਗਿਰਾਉਣ ਵਾਲਿਆਂ ਦਾ ਹਿੰਦੂ ਪੱਤਾ ਖੇਡ ਕੇ ਪੰਜਾਬ ਦੀ ਸਿਆਸਤ ਦੀਆਂ ਪੌੜੀਆਂ ਚੜ੍ਹਨ ਦੀ ਤਾਕ 'ਚ-ਮਾਨ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਬਾਬਰੀ ਮਸਜਿਦ ਨੂੰ ਵੱਡੇ ਹਜੂਮ ਵਲੋਂ ਜਬਰੀ ਢਾਹੁਣ ਵਾਲੇ ਹਿੰਦੂਤਵ ਦਾ ਪੱਖ ਪੂਰਦੇ ਹੋਏ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਹਿੰਦੂ ਪੱਤਾ' ਖੇਡ ਕੇ ਪੰਜਾਬ 'ਚ ਸਿਆਸੀ ਪੌੜੀਆਂ ਚੜ੍ਹਨ ਦੀ ਤਾਕ ਵਿਚ ਹਨ | ...

ਪੂਰੀ ਖ਼ਬਰ »

ਰਾਣਾ ਹਸਪਤਾਲ ਨੇ ਲਿਮਕਾ ਬੁੱਕ 'ਚ ਦਰਜ ਕਰਵਾਏ ਨਾਂਅ ਦੀ 8ਵੀਂ ਵਰ੍ਹੇਗੰਢ ਮਨਾਈ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਰਾਣਾ ਹਸਪਤਾਲ ਸਰਹਿੰਦ ਵਲੋਂ ਕੈਂਸਰ ਜਾਗਰੂਕਤਾ ਕੈਂਪ ਅਤੇ ਸੀ.ਪੀ.ਆਰ. ਦੀ ਟ੍ਰੇਨਿੰਗ ਦੇ ਕੇ ਸਾਲ 2013 'ਚ ਲਿਮਕਾ ਬੁੱਕ ਆਫ਼ ਰਿਕਾਰਡਜ਼ 'ਚ ਦਰਜ਼ ਕਰਵਾਏ ਨਾਂਅ ਦੀ 8ਵੀਂ ਵਰ੍ਹੇਗੰਢ ਪਿੰਡਾਂ ਦੇ ਡਾਕਟਰਾਂ ਲਈ ਕੈਂਸਰ ...

ਪੂਰੀ ਖ਼ਬਰ »

ਔਰਤਾਂ ਦੀ ਮਾਨਸਿਕ ਸਿਹਤ ਸੰਬੰਧੀ ਕਰਵਾਇਆ ਵਿਸ਼ੇਸ਼ ਭਾਸ਼ਨ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਆਫ਼ਿਸ ਆਫ਼ ਡੀਨ ਅਕਾਦਮਿਕ ਅਤੇ ਇੰਟਰਨਲ ਕੁਆਲਿਟੀ ਐਸ਼ਿਓਰੈਂਸ ਸੈੱਲ ਵਲੋਂ ਔਰਤਾਂ ਦੀ 'ਮਾਨਸਿਕ ਸਿਹਤ ਸਮੱਸਿਆਵਾਂ ਤੇ ਪ੍ਰੇਸ਼ਾਨੀਆਂ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਜਿਸ ...

ਪੂਰੀ ਖ਼ਬਰ »

ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਕਰਜ਼ਾ ਰਾਹਤ ਤਹਿਤ ਵਿਧਾਇਕ ਨਾਗਰਾ ਨੇ ਸੌਂਪੇ ਕਰੀਬ 4 ਲੱਖ ਦਸਤਾਵੇਜ਼

ਜਖਵਾਲੀ, 27 ਅਕਤੂਬਰ (ਨਿਰਭੈ ਸਿੰਘ)-ਪੰਜਾਬ ਸਰਕਾਰ ਵਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਕਰਜ਼ਾ ਰਾਹਤ ਦੇਣ ਦੀ ਸਹੂਲਤ ਤਹਿਤ ਸਹਿਕਾਰੀ ਸਭਾ ਚਨਾਰਥਲ ਕਲਾਂ ਦੇ 64 ਮੈਂਬਰਾਂ ਤੇ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ...

ਪੂਰੀ ਖ਼ਬਰ »

ਕਤਲ ਕੇਸ ਵਿਚ ਦੋਸ਼ੀ ਦਾ ਪੁਲਿਸ ਰਿਮਾਂਡ 3 ਤੱਕ ਵਧਾਇਆ

ਪਟਿਆਲਾ, 27 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਮੰਗੇਤਰ ਅਤੇ ਪਤਨੀ ਦੇ ਕਤਲ ਕੇਸ ਵਿਚ ਅਰਬਨ ਅਸਟੇਟ ਫੇਜ਼-1ਬੀ ਵਾਸੀ ਨਵਨਿੰਦਰਪ੍ਰੀਤ ਪਾਲ ਸਿੰਘ ਦਾ ਪਿੁਲਸ ਰਿਮਾਂਡ 30 ਅਕਤੂਬਰ ਤੱਕ ਵਧਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਰਬਨ ਅਸਟੇਟ ਪਟਿਆਲਾ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX