ਤਾਜਾ ਖ਼ਬਰਾਂ


ਵੱਡੀ ਖ਼ਬਰ: ਪੁਲਿਸ ਥਾਣਾ ਸਰਹਾਲੀ 'ਤੇ ਰਾਕੇਟ ਲਾਂਚਰ ਨਾਲ ਹਮਲਾ
. . .  11 minutes ago
ਸਰਹਾਲੀ ਕਲਾਂ,10 ਦਸੰਬਰ (ਅਜੇ ਸਿੰਘ ਹੁੰਦਲ)-ਬੀਤੀ ਰਾਤ ਕਰੀਬ 11.15 ਵਜੇ ਪੁਲਿਸ ਥਾਣਾ ਸਰਹਾਲੀ 'ਤੇ ਆਤੰਕੀ ਹਮਲਾ ਹੋਇਆ। ਅਣਪਛਾਤੇ ਹਮਲਾਵਰਾਂ ਨੇ ਨੈਸ਼ਨਲ ਹਾਈਵੇ ਤੋਂ ਰਾਕੇਟ ਲਾਂਚਰ ਨਾਲ ਥਾਣੇ ਦੀ ਇਮਾਰਤ ਨੂੰ ਨਿਸ਼ਾਨਾ...
⭐ਮਾਣਕ-ਮੋਤੀ⭐
. . .  16 minutes ago
⭐ਮਾਣਕ-ਮੋਤੀ⭐
ਕ੍ਰੋਏਸ਼ੀਆ ਤੇ ਅਰਜਨਟੀਨਾ ਸੈਮੀਫਾਈਨਲ 'ਚ -ਪੈਨਲਟੀ ਸ਼ੂਟਆਊਟ 'ਚ ਬ੍ਰਾਜ਼ੀਲ ਤੇ ਨੀਦਰਲੈਂਡ ਨੂੰ ਮਿਲੀ ਹਾਰ
. . .  about 3 hours ago
ਦੋਹਾ, 9 ਦਸੰਬਰ (ਏਜੰਸੀ)-ਦੋਹਾ ਦੇ ਲੁਸੇਲ ਸਟੇਡੀਅਮ 'ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਦੂਸਰੇ ਕੁਆਰਟਰ ਫਾਈਨਲ 'ਚ ਅਰਜਨਟੀਨਾ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ 'ਚ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।
ਘਰ ਨੂੰ ਅੱਗ ਲੱਗਣ 'ਤੇ ਗੈਸ ਸਿਲੰਡਰ ਫਟਣ ਨਾਲ ਅੱਗ ਬੁਝਾਊ ਦਸਤੇ ਦੇ ਚਾਰ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਛੇਹਰਟਾ, 9 ਦਸੰਬਰ (ਵਡਾਲੀ)-ਪੁਲਿਸ ਥਾਣਾ ਇਸਲਾਮਾਬਾਦ ਦੇ ਨੇੜੇ ਇਕ ਘਰ ਨੂੰ ਅੱਗ ਲੱਗ ਗਈ। ਘਰ ਨੂੰ ਲੱਗੀ ਅੱਗ 'ਤੇ ਅੱਗ ਬੁਝਾਊ ਦਸਤੇ ਵਲੋਂ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਤਾਂ ਘਰ ਵਿਚ ਪਏ ਚਾਰ ਗੈਸ ਸਿਲੰਡਰਾਂ ਵਿਚੋਂ 2 ਗੈਸ ਸਿਲੰਡਰ ਅਚਾਨਕ ਫਟ ਗਏ, ਜਿਸ ਨਾਲ...
ਹਿਮਾਚਲ ਪ੍ਰਦੇਸ਼: ਸਾਰੇ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਹਾਈਕਮਾਨ 'ਤੇ ਛੱਡਿਆ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ-ਰਾਜੀਵ ਸ਼ੁਕਲਾ
. . .  1 day ago
ਸ਼ਿਮਲਾ, 9 ਦਸੰਬਰ-ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜੀਵ ਸ਼ੁਕਲਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਅੱਜ ਸੀ.ਐਲ.ਪੀ. ਮੀਟਿੰਗ ਵਿਚ ਸਾਰੇ 40 ਵਿਧਾਇਕਾਂ ਨੇ ਹਿੱਸਾ ਲਿਆ ਅਤੇ ਸਾਰਿਆਂ ਨੇ ਰਾਜ ਦੇ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਪਾਰਟੀ ਹਾਈਕਮਾਨ 'ਤੇ ਛੱਡਣ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ...
11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 9 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਵਿਚ, ਪ੍ਰਧਾਨ ਮੰਤਰੀ 75,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ...
ਰੌਬਨਜੀਤ ਕੌਰ ਗਿੱਲ ਨੂੰ ਤਹਿਸੀਲ ਅਜਨਾਲਾ ‘ਚ ਤਹਿਸੀਲਦਾਰ ਨਿਯੁਕਤ ਕਰਨ ਦੇ ਨਾਲ-ਨਾਲ ਬਾਬਾ ਬਕਾਲਾ ਦਾ ਦਿੱਤਾ ਗਿਆ ਵਾਧੂ ਚਾਰਜ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਲ ਵਿਭਾਗ ਵਲੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਕੀਤੇ ਤਹਿਸੀਲਦਾਰ ਨੂੰ ਅੱਜ ਵੱਖ-ਵੱਖ ਤਹਿਸੀਲਾਂ ਵਿਚ ਨਿਯੁਕਤ ਕਰ ਦਿੱਤਾ ਗਿਆ ਹੈ। ਤਹਿਸੀਲਦਾਰ ਰੌਬਨਜੀਤ ਕੌਰ ਗਿੱਲ ਨੂੰ ਤਹਿਸੀਲ...
ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਪਦਉੱਨਤ ਹੋਏ ਤਹਿਸੀਲਦਾਰ ਤਹਿਸੀਲਾਂ 'ਚ ਕੀਤੇ ਗਏ ਨਿਯੁਕਤ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਲ ਵਿਭਾਗ ਵਲੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਕੀਤੇ ਤਹਿਸੀਲਦਾਰ ਨੂੰ ਅੱਜ ਵੱਖ-ਵੱਖ ਤਹਿਸੀਲਾਂ ਵਿਚ ਨਿਯੁਕਤ ਕਰ ਦਿੱਤਾ ਗਿਆ...
ਸ਼ਿਮਲਾ:ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ, ਹਾਈਕਮਾਨ ਦਾ ਫ਼ੈਸਲਾ ਹੋਵੇਗਾ ਅੰਤਿਮ-ਸੁਖਵਿੰਦਰ ਸਿੰਘ ਸੁੱਖੂ
. . .  1 day ago
ਸ਼ਿਮਲਾ, 9 ਦਸੰਬਰ-ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹਾਂ। ਮੈਂ ਕਾਂਗਰਸ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ, ਵਰਕਰ ਅਤੇ ਵਿਧਾਇਕ ਹਾਂ। ਪਾਰਟੀ ਹਾਈਕਮਾਨ ਦਾ ਫ਼ੈਸਲਾ...
ਹਿਮਾਚਲ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ਸੋਚ ’ਤੇ ਮੋਹਰ ਲਗਾਈ-ਰਾਜਾ ਵੜਿੰਗ
. . .  1 day ago
ਮੁਹਾਲੀ, 9 ਦਸੰਬਰ (ਦਵਿੰਦਰ ਸਿੰਘ)- ਹਿਮਾਚਲ ਚੋਣਾਂ ਵਿਚ ਕਾਂਗਰਸ ਦੀ ਹੋਈ ਜਿੱਤ ’ਤੇ ਬੋਲਦਿਆਂ ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਦੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ...
ਬਾਰ ਐਸੋਸੀਏਸ਼ਨ ਅਮਲੋਹ ਦੀ ਚੋਣ ਵਿੱਚ ਐਡਵੋਕੇਟ ਅਮਰੀਕ ਸਿੰਘ ਔਲਖ ਜਿੱਤ ਦਰਜ ਕਰਕੇ ਪ੍ਰਧਾਨ ਬਣੇ
. . .  1 day ago
ਅਮਲੋਹ, 9 ਦਸੰਬਰ (ਕੇਵਲ ਸਿੰਘ)- ਅੱਜ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉਪ-ਪ੍ਰਧਾਨ ਅਤੇ ਸੈਕਟਰੀ ਦੀ ਚੋਣ ਲਈ ਵੋਟਿੰਗ ਹੋਈ, ਜਿਸ ਵਿਚ ਐਡਵੋਕੇਟ ਅਮਰੀਕ ਸਿੰਘ ਔਲਖ ਪ੍ਰਧਾਨ ਦੀ ਚੋਣ ਜਿੱਤੇ। ਇਮਰਾਨ ਤੱਗੜ ਮੀਤ ਪ੍ਰਧਾਨ ਬਣੇ, ਉਥੇ ਹੀ ਦੂਸਰੇ ਗਰੁੱਪ ਦੇ ਐਡਵੋਕੇਟ ਪ੍ਰਣਵ ਗੁਪਤਾ ਚੋਣ...
ਇਤਿਹਾਸਕ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ 11 ਹਜ਼ਾਰ ਬੂਟੇ ਲਗਾਉਣ ਦੀ ਸ਼ੁਰੂਆਤ
. . .  1 day ago
ਸੰਧਵਾਂ, 9 ਦਸੰਬਰ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਸਰਪੰਚ ਪਰਮਜੀਤ ਸਿੰਘ ਮਾਨ, ਪ੍ਰਧਾਨ ਅਮਰੀਕ ਸਿੰਘ ਸੰਧੂ, ਪ੍ਰਿੰਸੀਪਲ ਤਜਿੰਦਰ ਸ਼ਰਮਾ, ਲੈਕਚਰਾਰ ...
ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ 28 ਦੀ ਥਾਂ 27 ਦਸੰਬਰ ਨੂੰ ਸਜਾਇਆ ਜਾਵੇ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 9 ਦਸੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 29 ਦਸੰਬਰ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਸੰਬੰਧੀ ਸਜਾਇਆ ਜਾਣ ਵਾਲਾ ਨਗਰ ਕੀਰਤਨ 27 ਦਸੰਬਰ ਨੂੰ ਸਜਾਉਣ ਦਾ ਆਦੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ...
ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਨੋਟਿਸ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਸੁਪਰੀਮ ਕੋਰਟ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਔਰਤਾਂ ਲਈ ਵਿਆਹ ਦੀ ਇਕਸਾਰ ਉਮਰ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ ਜਾਰੀ...
ਡੇਰਾ ਪ੍ਰੇਮੀ ਕਤਲ ਮਾਮਲੇ ’ਚ ਗ੍ਰਿਫ਼ਤਾਰ ਸ਼ੂਟਰ ਜਤਿੰਦਰ ਜੀਤੂ ਨੂੰ ਫ਼ਰੀਦਕੋਟ ਅਦਾਲਤ ਵਿਚ ਕੀਤਾ ਪੇਸ਼
. . .  1 day ago
ਫ਼ਰੀਦਕੋਟ, 9 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਕੋਟਕਪੂਰਾ ਵਿਖੇ ਹੋਏ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਛੇਵੇਂ ਸ਼ੂਟਰ ਜਤਿੰਦਰ ਜੀਤੂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ...
ਬੀਬਾ ਬਾਦਲ ਵਲੋਂ ਬੁਲੇਟ ਦੀ ਸਵਾਰੀ, ਪਿੱਛੇ ਬੈਠੇ ਜਗਰੂਪ ਸਿੰਘ ਗਿੱਲ
. . .  1 day ago
ਬਠਿੰਡਾ, 9 ਦਸੰਬਰ (ਨਾਇਬ ਸਿੰਘ ਸਿੱਧੂ)- ਬਠਿੰਡਾ ਵਿਖੇ ਅੱਜ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫੈਡਰੇਸ਼ਨ ਵਲੋਂ 16ਵਾਂ ਵਿਰਾਸਤੀ ਮੇਲਾ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਜਗਰੂਪ ਸਿੰਘ ਗਿੱਲ ਪਹੁੰਚੇ...
ਪੰਜਾਬ ਨੂੰ ਰੰਗਲਾ ਬਣਾਉਣ ਦੀ ਗੱਲ ਕਰਨ ਵਾਲਿਆਂ ਵਲੋਂ ਪੰਜਾਬ ਨੂੰ ਖ਼ੂਨ ਦੇ ਰੰਗ ਵਿਚ ਰੰਗਿਆ ਜਾ ਰਿਹਾ-ਹਰਪ੍ਰਤਾਪ ਸਿੰਘ ਅਜਨਾਲਾ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਹੋਈ ਵੱਡੀ ਜਿੱਤ ਦੀ ਖ਼ੁਸ਼ੀ ਵਿਚ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ‘ਚ ਕਾਂਗਰਸੀ ਕਾਰਕੁੰਨਾਂ...
ਕਾਰਜਪਾਲਿਕਾ ਤੇ ਨਿਆਂਪਾਲਿਕਾ ਦੇ ਸੰਬੰਧ ਹੋਣ ਸ਼ਾਂਤੀਪੂਰਨ-ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਲੋਕ ਸਭਾ ਵਿਚ ਮੁਲਤਵੀ ਪ੍ਰਸਤਾਵ ਨੋਟਿਸ ਲਿਆਉਣ ਸੰਬੰਧੀ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੋਲਦਿਆਂ ਕਿਹਾ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਸ਼ਾਂਤੀਪੂਰਨ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ
. . .  1 day ago
ਨਵੀਂ ਦਿੱਲੀ, 9 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੂਬੇ ਦੇ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਕੀਤੀ ਗਈ, ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਮੁੱਦਿਆਂ...
ਪੰਜਾਬ 'ਚ ਜਲਦ ਹੀ ਲਿਆਂਦੀ ਜਾਵੇਗੀ ਇਲੈਕਟ੍ਰਿਕ ਵਾਹਨ ਪਾਲਿਸੀ: ਮੁੱਖ ਮੰਤਰੀ ਭਗਵੰਤ ਮਾਨ
. . .  1 day ago
ਚੰਡੀਗੜ੍ਹ, 9 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਭਗਵੰਤ ਮਾਨ ਨੇ ਦਿੱਲੀ ਵਿਖੇ ਆਯੋਜਿਤ ਸੀ.ਆਈ.ਆਈ ਉੱਤਰੀ ਖੇਤਰ ਕਾਊਂਸਲ ਦੀ ਸਲਾਨਾ ਪੰਜਵੀਂ ਮੀਟਿੰਗ 'ਚ ਹਿੱਸਾ ਲਿਆ...
ਸ਼ਰਧਾ ਕਤਲ ਕੇਸ: ਆਫ਼ਤਾਬ ਦੇ ਪਰਿਵਾਰਕ ਮੈਂਬਰਾਂ ਨੂੰ ਸਭ ਪਤਾ ਸੀ-ਵਿਕਾਸ ਵਾਕਰ
. . .  1 day ago
ਮੁੰਬਈ, 9 ਦਸੰਬਰ-ਸ਼ਰਧਾ ਕਤਲ ਕੇਸ ਸੰਬੰਧੀ ਉਸ ਦੇ ਪਿਤਾ ਵਿਕਾਸ ਵਾਕਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਸ਼ਰਧਾ ਅਤੇ ਆਫ਼ਤਾਬ ਪੂਨਾਵਾਲਾ ਦੇ ਰਿਸ਼ਤੇ ਦੇ ਖ਼ਿਲਾਫ਼ ਸੀ। ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਸ਼ਰਧਾ ਨੂੰ ਆਫ਼ਤਾਬ ਵਲੋਂ ਘਰੇਲੂ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਸੀ। ਉਨ੍ਹਾਂ...
ਅੱਜ ਜੀ-20 ਨੂੰ ਲੈ ਕੇ ਅਹਿਮ ਮੀਟਿੰਗ,ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਹੋਵੇਗੀ ਮੀਟਿੰਗ
. . .  1 day ago
ਨਵੀਂ ਦਿੱਲੀ, 9 ਦਸੰਬਰ-ਅੱਜ ਜੀ-20 ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਅਹਿਮ ਮੀਟਿੰਗ ਹੋਵੇਗੀ। ਇਸ ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਣਗੇ। ਜਾਣਕਾਰੀ ਮੁਤਾਬਿਕ ਇਹ ਮੀਟਿੰਗ ਵੀਡੀਓ....
ਅਰੁਣਾ ਅਰੋੜਾ ਨੂੰ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ
. . .  1 day ago
ਜਲੰਧਰ, 9 ਦਸੰਬਰ-ਲਤੀਫਪੁਰਾ 'ਚ ਨਾਜਾਇਜ਼ ਕਬਜ਼ੇ ਤੋੜਨ ਤੋਂ ਪਹਿਲਾਂ ਕੌਂਸਲਰ ਅਰੁਣਾ ਅਰੋੜਾ ਨੂੰ ਪੁਲਿਸ ਨੇ ਘਰ 'ਚ ਨਜ਼ਰਬੰਦ ਕਰ ਲਿਆ ਹੈ। ਦਸ ਦੇਈਏ ਕਿ...
ਸੋਨੀਆ ਗਾਂਧੀ ਦਾ 76ਵਾਂ ਜਨਮਦਿਨ ਅੱਜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  1 day ago
ਨਵੀਂ ਦਿੱਲੀ, 9 ਦਸੰਬਰ-ਕਾਂਗਰਸ ਦੀ ਸਾਬਕਾ ਪ੍ਰਧਾਨ ਤੇ ਯੂ.ਪੀ.ਏ. ਦੀ ਚੇਅਰਮੈਨ ਸੋਨੀਆ ਗਾਂਧੀ ਦਾ ਅੱਜ ਜਨਮਦਿਨ ਹੈ। ਕਾਂਗਰਸ ਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੀ ਸੋਨੀਆ ਗਾਂਧੀ ਅੱਜ 76 ਸਾਲ ਦੀ ਹੋ ਗਈ...
ਰਾਘਵ ਚੱਢਾ ਨੇ ਸੰਸਦ 'ਚ ਚੁੱਕਿਆ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਮੁੱਦਾ
. . .  1 day ago
ਨਵੀਂ ਦਿੱਲੀ, 9 ਦਸੰਬਰ-ਆਮ ਆਦਮੀ ਪਾਰਟੀ ਸਾਂਸਦ ਰਾਘਵ ਚੱਢਾ ਨੇ ਸੰਸਦ 'ਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਵਾਲੇ ਸ਼ਰਧਾਲੂਆਂ ਨੂੰ ਆਉਣ ਜਾਣ ਵਾਲੀ ਸਮੱਸਿਆ ਦਾ ਮੁੱਦਾ ਚੁੱਕਿਆ ਹੈ।
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਕੱਤਕ ਸੰਮਤ 553

ਪੰਜਾਬ / ਜਨਰਲ

ਉਦਯੋਗਪਤੀਆਂ ਤੇ ਕਾਰੋਬਾਰੀਆਂ ਵਿਰੁੱਧ ਵੈਟ ਦੇ 40,000 ਕੇਸ ਰੱਦ ਕਰਨ ਦਾ ਐਲਾਨ

ਉਦਯੋਗਿਕ ਨੀਤੀ ਨੂੰ ਲੋੜੀਂਦੀਆਂ ਸੋਧਾਂ ਕਰਕੇ ਨਿਵੇਸ਼ ਪੱਖੀ ਬਣਾਇਆ ਜਾਵੇਗਾ- ਮੁੱਖ ਮੰਤਰੀ

ਨਿਰਮਲ ਸਿੰਘ ਧਾਲੀਵਾਲ
ਮੁੱਲਾਂਪੁਰ-ਦਾਖਾ, 27 ਅਕਤੂਬਰ- ਸੂਬੇ ਦੇ ਵਪਾਰ ਅਤੇ ਉਦਯੋਗ ਨੂੰ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਵਿਰੁੱਧ ਵਿੱਤੀ ਸਾਲ 2014-15, 2015-16 ਅਤੇ 2016-17 ਨਾਲ ਸਬੰਧਤ ਵੈਟ ਦੇ ਕੁੱਲ 48,000 ਕੇਸਾਂ ਵਿੱਚੋਂ 40,000 ਬਕਾਇਆ ਕੇਸਾਂ ਨੂੰ ਮੁੱਢੋਂ ਰੱਦ ਕਰਨ ਦਾ ਐਲਾਨ ਕੀਤਾ ਹੈ | ਇੱਥੇ ਭਾਈਵਾਲੀ, ਆਦਾਨ-ਪ੍ਰਦਾਨ ਅਤੇ ਵਿਕਾਸ ਦੀ ਗਾਥਾ: ਨਿਵੇਸਕਾਂ ਦਾ ਭਰੋਸਾ' ਵਿਸੇ 'ਤੇ ਕਰਵਾਏ ਗਏ ਚੌਥੇ ਪ੍ਰਗਤੀਸੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਉਦਯੋਗਪਤੀਆਂ, ਵਪਾਰੀਆਂ ਅਤੇ ਸੰਭਾਵੀ ਉੱਦਮੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਬੰਧਤ ਵਪਾਰੀਆਂ/ ਉਦਯੋਗਪਤੀਆਂ ਨੂੰ ਕੁੱਲ ਬਕਾਇਆ ਟੈਕਸ ਦੇਣਦਾਰੀ ਦਾ ਸਿਰਫ 30 ਫੀਸਦੀ ਜਮ੍ਹਾਂ ਕਰਵਾਉਣ ਲਈ ਕਹਿ ਕੇ 8000 ਬਕਾਇਆ ਕੇਸਾਂ ਨੂੰ ਆਪਸੀ ਸਹਿਮਤੀ ਨਾਲ ਨਿਪਟਾਇਆ ਜਾਵੇਗਾ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਇਸ ਪੱਖ 'ਤੇ ਹੋਣ ਵਾਲੀਆਂ ਬਹੁਤ ਸਾਰੀਆਂ ਅਸੁਵਿਧਾਵਾਂ ਤੋਂ ਬਚਾਇਆ ਜਾਵੇਗਾ | ਹੋਰ ਰਾਹਤ ਦਿੰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਮੌਜੂਦਾ ਵਿੱਤੀ ਸਾਲ ਦੌਰਾਨ ਉਪਰੋਕਤ ਟੈਕਸ ਦੇਣਦਾਰੀ ਦਾ ਸਿਰਫ 20 ਫੀਸਦ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਬਾਕੀ 80 ਫੀਸਦ ਅਗਲੇ ਸਾਲ ਤੱਕ ਜਮ੍ਹਾਂ ਕਰਵਾਉਣਾ ਹੋਵੇਗਾ | ਸ. ਚੰਨੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਇਹ ਉਦਯੋਗਿਕ ਪੱਖੀ ਪਹਿਲਕਦਮੀ ਵੱਡੇ ਪੱਧਰ 'ਤੇ ਨਿਵੇਸ ਕਰਨ ਲਈ ਉਨ੍ਹਾਂ ਦੇ ਮਨੋਬਲ ਨੂੰ ਹੁਲਾਰਾ ਦੇਵੇਗੀ ਅਤੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਦਯੋਗ ਨੂੰ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ 'ਤੇ ਪਹੁੰਚਾਉਣ ਲਈ ਅਸਲ ਮਦਦਗਾਰ ਅਤੇ ਸਹਿਯੋਗੀ ਵਜੋਂ ਕੰਮ ਕਰੇਗੀ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਨਅਤ ਹੋਰ ਉੱਦਮੀਆਂ ਨੂੰ ਹਰ ਸਹੂਲਤ ਲਈ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਵਪਾਰ ਨੂੰ ਸੁਖਾਲਾ ਅਤੇ ਮਾਹੌਲ ਸਿਰਜਣ ਲਈ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਵਿਸਥਾਰ ਲਈ ਪੰਜਾਬ ਰਾਈਟ-ਟੂ-ਬਿਜ਼ਨਸ ਐਕਟ 2020 'ਚ ਸੋਧਾਂ ਨੂੰ ਕੈਬਨਿਟ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ, ਹੁਣ ਜੀ.ਐੱਸ.ਟੀ. ਅਤੇ ਵੈਟ ਦਾ ਮੁਲਾਂਕਣ ਬਿਨਾਂ ਪੇਸ਼ ਹੋਏ ਕੀਤੇ ਜਾਣ ਦੀ ਪ੍ਰਵਾਨਗੀ ਤਹਿਤ ਉਦਯੋਗਪਤੀਆਂ ਨੂੰ ਇਸ ਆਦੇਸ਼ ਲਈ ਦਫ਼ਤਰਾਂ 'ਚ ਜਾਣ ਦੀ ਲੋੜ ਨਹੀਂ | ਮੁੱਖ ਮੰਤਰੀ ਚੰਨੀ ਕਿਹਾ ਕਿ ਭਿ੍ਸ਼ਟਾਚਾਰ ਨੂੰ ਨੱਥ ਪਾਉਣ ਲਈ ਕਰ-ਵਿਭਾਗ 'ਚ ਮੋਬਾਈਲ ਦਸਤਿਆਂ ਦੀ ਗਿਣਤੀ 14 ਦੀ ਥਾਂ 4 ਕਰ ਦਿੱਤੀ ਗਈ ਹੈ | ਮੱਧ ਵਰਗ ਦੇ ਉਦਯੋਗਾਂ ਲਈ ਬਿਜਲੀ ਕੁਨੈਕਸ਼ਨ ਨਿਰਧਾਰਿਤ ਦਰਾਂ ਅੱਧੀਆਂ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ 150 ਕਰੋੜ ਖ਼ਰਚੇ ਜਾਣ ਦਾ ਮੁੱਖ ਮੰਤਰੀ ਵਲੋਂ ਐਲਾਨ ਕੀਤਾ | ਸੰਮੇਲਨ ਨੂੰ ਉੱਪ ਮੁੱਖ ਮੰਤਰੀ ਸ੍ਰੀ ਓ.ਪੀ. ਸੋਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ, ਖੇਡਾਂ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਪ੍ਰਗਟ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਲੋਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 'ਚ ਪਹੁੰਚੇ ਉਦਯੋਗਪਤੀਆਂ ਤੇ ਨਿਵੇਸ਼ਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਕ ਸੰਗ੍ਰਹਿ ਵੀ ਜਾਰੀ ਕੀਤਾ, ਜਿਸ ਵਿਚ ਨਿਵੇਸ਼ ਪੰਜਾਬ ਵਲੋਂ ਵਪਾਰ ਅਤੇ ਉਦਯੋਗ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਹੋਇਆ ਸੀ | ਇਸ ਮੌਕੇ ਚੇਅਰਮੈਨ ਕੁਲਦੀਪ ਸਿੰਘ ਵੈਦ, ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ, ਕੈਬਨਿਟ ਮੰਤਰੀ ਅਮਰਿੰਦਰ ਰਾਜਾ ਵੜਿੰਗ, ਸੰਸਦ ਮੈਂਬਰ ਡਾ: ਅਮਰ ਸਿੰਘ, ਮੰਤਰੀ ਸੰਗਤ ਸਿੰਘ ਗਿਲਜੀਆ, ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਸੰਜੇ ਤਲਵਾੜ, ਰਾਕੇਸ਼ ਪਾਂਡੇ, ਲਖਵੀਰ ਸਿੰਘ ਲੱਖਾ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਸਵੀਰ ਸਿੰਘ ਖੰਗੂੜਾ, ਸੁਰਿੰਦਰ ਡਾਵਰ, ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਕਾਂਗਰਸ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਅਨੁਰਿਧ ਤਿਵਾੜੀ, ਹੁਸਨ ਲਾਲ, ਕੇ.ਕੇ. ਯਾਦਵ, ਤੇਜਵੀਰ ਸਿੰਘ ਅਤੇ ਰਜਤ ਅਗਰਵਾਲ, ਗੁਰਪ੍ਰੀਤ ਕੌਰ ਜਗਰਾਉਂ, ਮੈਡਮ ਪੁਨੀਤਾ ਸੰਧੂ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ, ਮੁੱਲਾਂਪੁਰ-ਦਾਖਾ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਡਾਇਰੈਕਟਰ ਸੁਖਪਾਲ ਸਿੰਘ ਭਨੋਹੜ, ਪ੍ਰਸ਼ੋਤਮ ਲਾਲ ਖ਼ਲੀਫ਼ਾ ਹੋਰ ਮੌਜੂਦ ਰਹੇ | ਸਮਾਰੋਹ ਦੌਰਾਨ ਮਲਹੋਤਰਾ ਗਰੁੱਪ ਦੀ ਚੇਅਰਮੈਨ ਮੈਡਮ ਮੀਨੂੰ ਮਲਹੋਤਰਾ ਵਲੋਂ ਰੀਅਲ ਅਸਟੇਟ ਸੈਕਟਰ 'ਚ 1600 ਕਰੋੜ, ਵਰਧਮਾਨ ਟੈਕਸਟਾਈਲ ਦੇ ਐੱਮ.ਡੀ ਸ੍ਰੀਮਤੀ ਸੁਚਿਤਾ ਓਸਵਾਲ ਜੈਨ ਨੇ ਆਪਣੀ ਕੰਪਨੀਆਂ ਦੀਆਂ 400 ਕਰੋੜ ਦੇ ਐਲਾਨ ਅਤੇ ਇੰਟਰਨੈਸ਼ਨਲ ਟਰੈਕਟਰਜ਼ ਦੇ ਮੀਤ ਪ੍ਰਧਾਨ.ਏ.ਐੱਸ. ਮਿੱਤਲ ਪੰਜਾਬ ਵਿਚ ਇਕ ਹੋਰ ਅਤਿ ਆਧੁਨਿਕ ਟਰੈਕਟਰ ਫੈਕਟਰੀ ਲਗਾਉਣ ਦਾ ਐਲਾਨ ਕੀਤਾ | ਪੀ.ਐਚ.ਡੀ. ਸੀ.ਸੀ.ਆਈ. ਦੇ ਚੇਅਰਮੈਨ ਕਰਨ ਗਿਲਹੋਤਰਾ, ਸੀਆਈਆਈ ਦੇ ਚੇਅਰਮੈਨ ਭਵਦੀਪ ਸਰਦਾਨਾ, ਸੇਵੀ ਇੰਟਰਨੈਸਨਲ ਲਿਮਟਿਡ ਦੇ ਡਾਇਰੈਕਟਰ ਮੁਕੁਲ ਵਰਮਾ, ਵਿਵਾਚੈਮ ਇੰਟਰਮੀਡੀਏਟਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਵਿਜੇ ਗਰਗ, ਵਾਈਬਰਾਕਾਸਟਿਕਸ ਦੇ ਪ੍ਰਧਾਨ ਜਗਮਿੰਦਰ ਸਿੰਘ ਬਾਵਾ, ਸਨਜਿਨ ਇੰਡੀਆ ਜੀਨੋ ਪਾਰਕ ਦੇ ਐਮਡੀ, ਪ੍ਰਧਾਨ, ਸੀਆਈਸੀਯੂ ਉਪਕਾਰ ਸਿੰਘ ਆਹੂਜਾ, ਗਰੁੱਪ ਚੇਅਰਮੈਨ, ਮਲਹੋਤਰਾ ਗਰੁੱਪ ਮੀਨੂੰ ਮਲਹੋਤਰਾ, ਡਿਵੈਲਪਮੈਂਟ ਸੈਂਟਰ ਹੈੱਡ, ਇਨਫੋਸਿਸ ਸਮੀਰ ਗੋਇਲ, ਵਾਈਸ-ਚੇਅਰਮੈਨ ਅਤੇ ਐਮਡੀ ਨਾਹਰ ਇੰਡਸਟਰੀਜ ਵਰਧਮਾਨ ਟੈਕਸਟਾਈਲ ਕਮਲ ਓਸਵਾਲ ਅਤੇ ਵਾਈਸ ਪ੍ਰੈਜੀਡੈਂਟ, ਇੰਟਰਨੈਸਨਲ ਟਰੈਕਟਰ ਲਿਮਟਿਡ ਏ.ਐੱਸ. ਮਿੱਤਲ ਨੇ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਸੂਬੇ ਵਿੱਚ ਆਰਥਿਕ ਪੁਨਰ-ਉਥਾਨ ਦਾ ਇੱਕ ਨਵਾਂ ਅਧਿਆਏ ਲਿਖਣ ਲਈ ਮੁੱਖ ਮੰਤਰੀ ਸ. ਚੰਨੀ ਦੀ ਦੂਰਅੰਦੇਸੀ ਪਹੁੰਚ ਅਧੀਨ ਉਦਯੋਗਿਕ ਵਿਕਾਸ ਵਿੱਚ ਪਾਏ ਗਏ ਵੱਡੇ ਯੋਗਦਾਨ ਦੀ ਭਰਪੂਰ ਸਲਾਘਾ ਕੀਤੀ |

ਹਲਵਾਰਾ ਹਵਾਈ ਅੱਡਾ 8 ਮਹੀਨਿਆਂ ਦੇ ਅੰਦਰ ਸ਼ੁਰੂ ਕੀਤਾ ਜਾਵੇਗਾ

ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਹਲਵਾਰਾ ਹਵਾਈ ਅੱਡਾ ਆਉਂਦੇ 8 ਮਹੀਨਿਆਂ 'ਚ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਦਾ ਨੀਂਹ ਪੱਥਰ 15 ਨਵੰਬਰ ਨੂੰ ਰੱਖਿਆ ਜਾਵੇਗਾ | ਮੁੱਖ ਮੰਤਰੀ ਚੰਨੀ ਚੌਥੇ ...

ਪੂਰੀ ਖ਼ਬਰ »

ਨਸ਼ੇ ਦੀ ਵੱਧ ਮਾਤਰਾ ਨਾਲ 2 ਨੌਜਵਾਨਾਂ ਦੀ ਮੌਤ

ਸਿੱਧਵਾਂ ਬੇਟ, 27 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ 'ਚ ਬੀਤੇ ਤਿੰਨ ਦਿਨਾਂ 'ਚ ਹੀ ਦਰਿਆ ਸਤਲੁਜ ਦੇ ਕੰਢੇ 'ਤੇ ਵਸੇ ਇਕ ਪਿੰਡ 'ਚ 21 ਤੇ 22 ਸਾਲ ਦੇ 2 ਨੌਜਵਾਨਾਂ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮੌਤ ਦੇ ਮੂੰਹ 'ਚ ਪਏ ਦੋਵੇਂ ...

ਪੂਰੀ ਖ਼ਬਰ »

ਕੈਬਨਿਟ ਸਬ-ਕਮੇਟੀਆਂ ਦੇ ਪੱਤਰ ਫਰੇਮ ਕਰਵਾ ਕੇ ਮੁੱਖ ਮੰਤਰੀ ਨੂੰ ਦੇਣਗੇ ਕੱਚੇ ਮੁਲਾਜ਼ਮ

ਚੰਡੀਗੜ੍ਹ, 27 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ ਨੇ ਕਿਹਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਲਗਦਾ ਹੈ ਕਿ ਕਾਂਗਰਸ ਸਰਕਾਰ ਦੀਆਂ ਕੈਬਨਿਟ ਸਬ ਕਮੇਟੀਆਂ ਸਿਰਫ਼ ਫਰੇਮ ਕਰਵਾ ਕੇ ਹੀ ਰੱਖਣਯੋਗ ਹਨ ...

ਪੂਰੀ ਖ਼ਬਰ »

ਨਿਵੇਸ਼ ਸੰਮੇਲਨ ਵੱਡਾ ਫਲਾਪ ਸ਼ੋਅ-ਅਕਾਲੀ ਦਲ

ਲੁਧਿਆਣਾ, 27 ਅਕਤੂਬਰ (ਅਜੀਤ ਬਿਊਰੋ)- ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਇਥੇ ਹੋਏ ਪੰਜਾਬ ਨਿਵੇਸ਼ਕ ਸੰਮੇਲਨ 2021 ਨੁੰ ਫਲਾਪ ਸ਼ੋਅ ਕਰਾਰ ਦਿੱਤਾ ਹੈ, ਜਿਸ 'ਚ ਨਿਵੇਸ਼ਕ ਕੋਈ ਵੀ ਠੋਸ ਨਿਵੇਸ਼ ਤਜਵੀਜ਼ ਲੈ ਕੇ ਅੱਗੇ ਨਹੀਂ ਆਏ ਕਿਉਂਕਿ ਕਾਂਗਰਸ ਸਰਕਾਰ ਦੀਆਂ ਨੀਤੀਆਂ ...

ਪੂਰੀ ਖ਼ਬਰ »

ਰਾਣਾ ਸੋਢੀ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਮੰਗਿਆ ਸਮਾਂ

ਚੰਡੀਗੜ੍ਹ, 27 ਅਕਤੂਬਰ (ਬਿਊਰੋ ਚੀਫ਼)-ਸਾਬਕਾ ਮੰਤਰੀ ਤੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ | ਸੂਚਨਾ ਅਨੁਸਾਰ ਸ. ਸੋਢੀ ਨੇ ਰਾਹੁਲ ਗਾਂਧੀ ਨਾਲ ਪੰਜਾਬ ਦੀ ਤਾਜ਼ਾ ਰਾਜਨੀਤਕ ਸਥਿਤੀ 'ਤੇ ਗੱਲਬਾਤ ਕੀਤੀ | ...

ਪੂਰੀ ਖ਼ਬਰ »

ਕੈਪਟਨ ਰਸਮੀ ਤੌਰ 'ਤੇ ਭਾਜਪਾ ਦਾ ਅਟੁੱਟ ਹਿੱਸਾ ਬਣਿਆ- ਰੰਧਾਵਾ

ਚੰਡੀਗੜ੍ਹ, 27 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਰਸਮੀ ਤੌਰ 'ਤੇ ਭਾਜਪਾ ਦਾ ਅਟੁੱਟ ਹਿੱਸਾ ਬਣ ਗਏ ਹਨ | ਗੈਰ-ਰਸਮੀ ਤੌਰ 'ਤੇ ਅੰਦਰਖਾਤੇ ਤਾਂ ਉਹ ਬਹੁਤ ਪਹਿਲਾਂ ਹੀ ਕੈਪਟਨ ...

ਪੂਰੀ ਖ਼ਬਰ »

ਨਾਬਾਲਗ ਪੋਤੇ ਵਲੋਂ ਦਾਦਾ-ਦਾਦੀ ਦਾ ਕਤਲ

ਸਮਰਾਲਾ, 27 ਅਕਤੂਬਰ (ਰਾਮ ਗੋਪਾਲ ਸੋਫ਼ਤ/ਕੁਲਵਿੰਦਰ ਸਿੰਘ)- ਇਕ ਨਾਬਾਲਗ ਪੋਤੇ ਨੇ ਆਪਣੇ ਦਾਦਾ ਤੇ ਦਾਦੀ ਨੂੰ ਘਰੇਲੂ ਝਗੜੇ ਕਾਰਨ ਕਤਲ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਸਥਾਨਕ ਥਾਣੇ ਅਧੀਨ ਆਉਂਦੇ ਇਲਾਕੇ ਨੀਲੋਂ ਪੁਲ ਨਜ਼ਦੀਕ ਪਿੰਡ ਲੱਲ ਕਲਾਂ ਦੀ ਇਕ ਕਾਲੋਨੀ 'ਚ ...

ਪੂਰੀ ਖ਼ਬਰ »

ਤਹਿਰੀਕ-ਏ-ਲੈਬਬੈਕ ਨਾਲ ਝੜਪਾਂ 'ਚ 8 ਦੀ ਮੌਤ

ਅੰਮਿ੍ਤਸਰ, 27 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਸਰਕਾਰ ਤੇ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਲੈਬਬੈਕ ਪਾਕਿਸਤਾਨ (ਟੀ.ਐਲ.ਪੀ.) ਵਿਚਾਲੇ ਟਕਰਾਅ ਕਾਫ਼ੀ ਵਧ ਗਿਆ ਹੈ | ਫਰਾਂਸ ਦੇ ਰਾਜਦੂਤ ਨੂੰ ਦੇਸ਼ 'ਚੋਂ ਕੱਢਣ ਸਮੇਤ 4 ਮੰਗਾਂ ਨੂੰ ਲੈ ਕੇ ਟੀ.ਐਲ.ਪੀ. ...

ਪੂਰੀ ਖ਼ਬਰ »

ਦਲ ਬਦਲੂਆਂ ਲਈ ਸਜ਼ਾ ਦੇ ਫ਼ੈਸਲੇ ਸ਼ੁਰੂ ਤੋਂ ਲਾਗੂ ਕੀਤੇ ਜਾਣ-'ਆਪ'

ਚੰਡੀਗੜ੍ਹ, 27 ਅਕਤੂਬਰ (ਐਨ.ਐਸ. ਪਰਵਾਨਾ) - ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਦਲ ਬਦਲੂਆਂ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਫ਼ੈਸਲੇ ਸੁਣਾਏ ਹਨ, ਉਹ ਸ਼ੁਰੂ ਤੋਂ ਹੀ ਲਾਗੂ ਕੀਤੇ ਜਾਣ ਤੇ ਉਨ੍ਹਾਂ ਤੋਂ ਸਰਕਾਰੀ ਖ਼ਜ਼ਾਨੇ 'ਚੋਂ ...

ਪੂਰੀ ਖ਼ਬਰ »

ਸਰਹੱਦ 'ਤੇ ਤਰਨਾਹ ਦਰਿਆ 'ਚ ਪਾਕਿ ਤੋਂ ਆਈ ਕਿਸ਼ਤੀ

ਬਮਿਆਲ, 27 ਅਕਤੂਬਰ (ਰਾਕੇਸ਼ ਸ਼ਰਮਾ)-ਅੱਜ ਸਵੇਰੇ 11 ਵਜੇ ਦੇ ਕਰੀਬ ਭਾਰਤ-ਪਾਕਿਸਤਾਨ ਸਰਹੱਦ ਦੀ ਜ਼ੀਰੋ ਰੇਖਾ 'ਤੇ ਸਥਿਤ ਬੀ.ਐਸ.ਐਫ. ਦੀ ਪੋਸਟ ਸਕੋਲ ਨਜ਼ਦੀਕ ਵਗਦੇ ਤਰਨਾਹ ਦਰਿਆ 'ਚ ਸੁਰੱਖਿਆ ਬਲਾਂ ਵਲੋਂ ਇਕ ਅਵਾਰਾ ਕਿਸ਼ਤੀ ਬਰਾਮਦ ਕੀਤੀ ਗਈ, ਜੋ ਕਿ ਪਾਕਿਸਤਾਨ ਵਲੋਂ ...

ਪੂਰੀ ਖ਼ਬਰ »

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਖੱਟਰ ਜਾਂ ਕੇਂਦਰੀ ਮੰਤਰੀ ਦੀ ਫੇਰੀ ਸਬੰਧੀ ਖ਼ਬਰਾਂ ਸਿਰਫ ਅਫਵਾਹ

ਕਲਾਸਾਂ ਆਮ ਦਿਨਾਂ ਵਾਂਗ ਚੱਲਣਗੀਆਂ

ਐੱਸ.ਏ.ਐੱਸ. ਨਗਰ, 27 ਅਕਤੂਬਰ (ਕੇ. ਐੱਸ. ਰਾਣਾ)-ਚੰਡੀਗੜ੍ਹ ਯੂਨੀਵਰਸਿਟੀ ਦੇ ਬੁਲਾਰੇ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅੱਜ ਯੂਨੀਵਰਸਿਟੀ ਕੈਂਪਸ ਵਿਖੇ ਫੇਰੀ ਸਬੰਧੀ ਖਬਰਾਂ ਨੂੰ ਅਫਵਾਹ ਤੇ ਗੁੰਮਰਾਹਕੁੰਨ ਦੱਸਦਿਆਂ ਕਿਹਾ ਕਿ ਯੂਨੀਵਰਸਿਟੀ ...

ਪੂਰੀ ਖ਼ਬਰ »

ਕੋਵਿਡ ਕਾਰਨ ਮਰੇ ਲੋਕਾਂ ਦੇ ਵਾਰਿਸਾਂ ਨੂੰ ਸਹਾਇਤਾ ਰਾਸ਼ੀ ਜਾਰੀ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ- ਸੋਨੀ

ਚੰਡੀਗੜ੍ਹ, 27 ਅਕਤੂਬਰ (ਅਜੀਤ ਬਿਉਰੋ) -ਪੰਜਾਬ ਸਰਕਾਰ ਵਲੋਂ ਕੋਵਿਡ-19 ਕਾਰਨ ਮਰੇ ਲੋਕਾਂ ਦੇ ਵਾਰਿਸਾਂ ਨੂੰ ਸਹਾਇਤਾ ਰਾਸ਼ੀ ਜਾਰੀ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ | ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਇਸ ...

ਪੂਰੀ ਖ਼ਬਰ »

ਫ਼ੋਰੈਂਸਿਕ ਲੈਬ ਦੀ ਨਵੀਂ ਰਿਪੋਰਟ 'ਚ ਪ੍ਰੇਮੀਆਂ ਵਲੋਂ ਪੋਸਟਰ ਲਿਖੇ ਜਾਣ ਦੀ ਪੁਸ਼ਟੀ

ਸੀ.ਬੀ.ਆਈ. ਵਲੋਂ ਕਰਵਾਈ ਰਿਪੋਰਟ ਰੱਦ

ਫ਼ਰੀਦਕੋਟ, 27 ਅਕਤੂਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਪਿੰਡ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ 'ਚ ਸਤੰਬਰ 2015 'ਚ ਲਗਾਏ ਗਏ ਇਤਰਾਜ਼ਯੋਗ ਪੋਸਟਰਾਂ ਦੀ ਲਿਖਾਈ ਨਵੀਂ ਰਿਪੋਰਟ ਅਨੁਸਾਰ ਡੇਰਾ ਪ੍ਰੇਮੀਆਂ ਦੀ ਹੱਥ ਲਿਖਤ ਨਾਲ ਮਿਲਣ ਦੀ ਪੁਸ਼ਟੀ ਹੋਈ ਹੈ | ...

ਪੂਰੀ ਖ਼ਬਰ »

ਕੇਜਰੀਵਾਲ ਦਾ ਪੰਜਾਬ ਦੌਰਾ ਅੱਜ ਤੋਂ

ਚੰਡੀਗੜ੍ਹ, 27 ਅਕਤੂਬਰ (ਪ੍ਰੋ. ਅਵਤਾਰ ਸਿੰਘ) -ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ 28 ਅਕਤੂਬਰ ਤੋਂ ਦੋ ਦਿਨਾਂ ਲਈ ਪੰਜਾਬ ਦੌਰੇ 'ਤੇ ਆ ਰਹੇ ਹਨ | ਪਹਿਲੇ ਦਿਨ ਮਾਨਸਾ ਵਿਚ ਕਿਸਾਨਾਂ ਨੂੰ ਮਿਲਣਗੇ ਤੇ ਦੂਸਰੇ ਦਿਨ ...

ਪੂਰੀ ਖ਼ਬਰ »

ਅਕਾਲੀ ਦਲ ਨੇ ਬੀਬੀ ਜਸਦੀਪ ਕੌਰ ਨੂੰ ਖੰਨਾ ਤੋਂ ਉਮੀਦਵਾਰ ਐਲਾਨਿਆ

ਚੰਡੀਗੜ੍ਹ, 27 ਅਕਤੂਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਵਿਧਾਨ ਸਭਾ ਚੋਣਾਂ ਸਬੰਧੀ ਵਿਧਾਨ ਸਭਾ ਹਲਕਾ ਖੰਨਾ ਤੋਂ ਬੀਬੀ ਜਸਦੀਪ ਕੌਰ ਪਤਨੀ ਯਾਦਵਿੰਦਰ ਸਿੰਘ ਯਾਦੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਨਾਬਾਲਗ ਪੋਤੇ ਵਲੋਂ ਦਾਦਾ-ਦਾਦੀ ਦਾ ਕਤਲ

ਸਮਰਾਲਾ, 27 ਅਕਤੂਬਰ (ਰਾਮ ਗੋਪਾਲ ਸੋਫ਼ਤ/ਕੁਲਵਿੰਦਰ ਸਿੰਘ)- ਇਕ ਨਾਬਾਲਗ ਪੋਤੇ ਨੇ ਆਪਣੇ ਦਾਦਾ ਤੇ ਦਾਦੀ ਨੂੰ ਘਰੇਲੂ ਝਗੜੇ ਕਾਰਨ ਕਤਲ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਸਥਾਨਕ ਥਾਣੇ ਅਧੀਨ ਆਉਂਦੇ ਇਲਾਕੇ ਨੀਲੋਂ ਪੁਲ ਨਜ਼ਦੀਕ ਪਿੰਡ ਲੱਲ ਕਲਾਂ ਦੀ ਇਕ ਕਾਲੋਨੀ 'ਚ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਤੇ ਪਤਨੀ ਦੋਵੇਂ ਚੋਣ ਲੜਨ ਦੇ ਇੱਛੁਕ

ਚੰਡੀਗੜ੍ਹ, 27 ਅਕਤੂਬਰ (ਐਨ.ਐਸ. ਪਰਵਾਨਾ) - ਜਾਣਕਾਰ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੋਵੇਂ ਰਾਜ ਵਿਧਾਨ ਸਭਾ ਦੀ ਅਗਲੇ ਸਾਲ ਹੋਣ ਵਾਲੀ ਚੋਣ ਲੜਨ ਦੇ ਇੱਛੁਕ ਹਨ | ਇਸ ...

ਪੂਰੀ ਖ਼ਬਰ »

ਔਰਤਾਂ ਦਾ ਮੁਫ਼ਤ ਸਫ਼ਰ ਪੀ.ਆਰ.ਟੀ.ਸੀ. 'ਤੇ ਪੈ ਰਿਹੈ ਭਾਰੂ

ਸਰਕਾਰ ਵਲੋਂ ਮੁਫ਼ਤ ਸਫ਼ਰ ਦੀ 60 ਕਰੋੜ ਦੀ ਰਾਸ਼ੀ ਤਿੰਨ ਮਹੀਨਿਆਂ ਤੋਂ ਨਹੀਂ ਕੀਤੀ ਜਾਰੀ

ਪਟਿਆਲਾ, 27 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬ ਸਰਕਾਰ ਵਲੋਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੀਆਂ ਬੱਸਾਂ 'ਚ ਔਰਤਾਂ ਦਾ ਸਫ਼ਰ ਮੁਫ਼ਤ ਕਰਕੇ ਭਾਵੇਂ ਵੱਡੀ ਸਹੂਲਤ ਦੇਣ ਦਾ ਸਿਹਰਾ ਲਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਸਰਕਾਰ ਵਲੋਂ ਹੀ ਇਸ ...

ਪੂਰੀ ਖ਼ਬਰ »

ਕਿਸਾਨਾਂ ਨੇ ਬਠਿੰਡਾ 'ਚ ਮੁੱਖ ਮੰਤਰੀ ਦੀਆਂ ਫਲੈਕਸਾਂ 'ਤੇ ਫੇਰਿਆ ਕਾਲਾ ਪੋਚਾ

ਬਠਿੰਡਾ, 27 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘਿਰਾਓ ਕਰਕੇ ਬੈਠੇ ਕਿਸਾਨਾਂ ਨੇ ਅੱਜ ਬਠਿੰਡਾ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਸ਼ਹਿਰ 'ਚ ਲੱਗੀਆਂ ਹੋਈਆਂ ਫ਼ਲੈਕਸਾਂ ਤੇ ਸਰਕਾਰੀ ਬੱਸਾਂ ਪਿੱਛੇ ਲੱਗੇ ਬੋਰਡਾਂ ...

ਪੂਰੀ ਖ਼ਬਰ »

ਉਦਯੋਗਪਤੀਆਂ ਵਲੋਂ ਪੰਜਾਬ ਨਿਵੇਸ਼ ਸੰਮੇਲਨ 'ਚ 90 ਫ਼ੀਸਦੀ ਨਿਵੇਸ਼ ਕਰਨ ਦਾ ਐਲਾਨ

ਸਰਕਾਰ ਨੇ ਮੱਧਮ ਸਨਅਤਾਂ ਤੋਂ 175 ਕਰੋੜ ਲੈ ਕੇ 100 ਕਰੋੜ ਦੀ ਰਾਹਤ ਦੇਣ ਦਾ ਕੀਤਾ ਐਲਾਨ

ਲੁਧਿਆਣਾ, 27 ਅਕਤੂਬਰ (ਪੁਨੀਤ ਬਾਵਾ)-ਪੰਜਾਬ ਨਿਵੇਸ਼ ਸੰਮੇਲਨ 'ਚ 90 ਫ਼ੀਸਦੀ ਨਿਵੇਸ਼ ਕਰਨ ਦਾ ਐਲਾਨ ਪੰਜਾਬ ਦੇ ਮੌਜੂਦਾ ਕਾਰਪੋਰੇਟਰਾਂ ਵਲੋਂ ਕੀਤਾ ਗਿਆ ਹੈ, ਜਿੰਨ੍ਹਾਂ ਲਈ ਆਪਣੇ ਕਾਰੋਬਾਰ ਦਾ ਵਿਸਥਾਰ ਕਰਨਾ ਮਜ਼ਬੂਰੀ ਹੈ ਤੇ ਉਨ੍ਹਾਂ ਵਲੋਂ ਨਿਵੇਸ਼ ਕਰਨ ਲਈ ...

ਪੂਰੀ ਖ਼ਬਰ »

ਬਾਬਾ ਨੰਦ ਸਿੰਘ ਦੇ ਜਨਮ ਦਿਹਾੜੇ 'ਤੇ ਬੱਧਨੀ ਕਲਾਂ 'ਚ ਵਿਸ਼ਾਲ ਨਗਰ ਕੀਰਤਨ ਭਲਕੇ

30 ਤੋਂ ਸਜਾਏ ਜਾਣਗੇ ਰਾਤ ਦੇ ਧਾਰਮਿਕ ਦੀਵਾਨ

ਬੱਧਨੀ ਕਲਾਂ, 27 ਅਕਤੂਬਰ (ਸੰਜੀਵ ਕੋਛੜ)-ਬਾਬਾ ਨੰਦ ਸਿੰਘ ਦੇ ਅਵਤਾਰ ਦਿਹਾੜੇ ਦੀ ਖ਼ੁਸ਼ੀ 'ਚ ਅਨੰਦ ਈਸ਼ਵਰ ਦਰਬਾਰ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਰਹਿਨੁਮਾਈ ਹੇਠ ਵਿਸ਼ਾਲ ਨਗਰ ਕੀਰਤਨ ਕਸਬਾ ਬੱਧਨੀ ਕਲਾਂ ਵਿਖੇ ਸਜਾਇਆ ਜਾ ਰਿਹਾ ਹੈ | ਨਗਰ ...

ਪੂਰੀ ਖ਼ਬਰ »

ਬੱਬਰ ਅਕਾਲੀ ਲਹਿਰ ਤੇ ਕਿਸਾਨੀ ਘੋਲ ਨੂੰ ਸਮਰਪਿਤ ਹੋਵੇਗਾ 'ਮੇਲਾ ਗ਼ਦਰੀ ਬਾਬਿਆਂ ਦਾ'

ਜਲੰਧਰ, 27 ਅਕਤੂਬਰ (ਜਸਪਾਲ ਸਿੰਘ)-ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਨੂੰ ਯਾਦ ਕਰਦਿਆਂ ਤੇ ਖੇਤੀ ਕਾਨੂੰਨਾਂ ਖਿਲਾਫ਼ ਲੜੇ ਜਾ ਰਹੇ ਸੰਘਰਸ਼ ਨੂੰ ਸਮਰਪਿਤ ਹੋਵੇਗਾ ਇਸ ਵਾਰ ਦਾ 30ਵਾਂ 'ਮੇਲਾ ਗਦਰੀ ਬਾਬਿਆਂ ਦਾ' ਤੇ ਇਸ ਦੋ ਦਿਨਾ ਮੇਲੇ ਦੀ ਸ਼ੁਰੂਆਤ 31 ਅਕਤੂਬਰ ਨੂੰ ...

ਪੂਰੀ ਖ਼ਬਰ »

ਮਲੇਰਕੋਟਲਾ ਦੇ ਵਿਕਾਸ ਕਾਰਜਾਂ ਲਈ ਰਜ਼ੀਆ ਸੁਲਤਾਨਾ ਨੇ ਹਰੇਕ ਜ਼ਿੰਮੇਵਾਰੀ ਨਿਭਾਈ- ਮੁਹੰਮਦ ਮੁਸਤਫ਼ਾ

2022 'ਚ ਕਾਂਗਰਸ ਵਲੋਂ 100 ਸੀਟਾਂ ਜਿੱਤਣ ਦਾ ਦਾਅਵਾ

ਮਲੇਰਕੋਟਲਾ, 27 ਅਕਤੂਬਰ (ਪਰਮਜੀਤ ਸਿੰਘ ਕੁਠਾਲਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਮੁੱਖ ਰਣਨੀਤਕ ਸਲਾਹਕਾਰ ਤੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੇ ਸਥਾਨਕ ਸਰਹਿੰਦੀ ਗੇਟ ਦੇ ਬਾਹਰ ਕਾਂਗਰਸ ਵਲੋਂ ਕਰਵਾਈ ਵਿਸ਼ਾਲ ਰੈਲੀ ਦੌਰਾਨ ...

ਪੂਰੀ ਖ਼ਬਰ »

ਖੱਟਰ ਖ਼ਿਲਾਫ਼ ਕੇਸ ਦਰਜ ਕਰਨ ਲਈ ਅਦਾਲਤ 'ਚ ਪਟੀਸ਼ਨ

ਨਵੀਂ ਦਿੱਲੀ, 27 ਅਕਤੂਬਰ (ਏਜੰਸੀ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਇਸ ਮਹੀਨੇ ਦੇ ਸ਼ੁਰੂ 'ਚ ਭਾਜਪਾ ਮੈਂਬਰਾਂ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖ਼ਿਲਾਫ਼ ਡਾਂਗਾਂ ਚੁੱਕਣ ਦਾ ਬਿਆਨ ਦੇਣ 'ਤੇ ਕੇਸ ਦਰਜ ਕਰਨ ਲਈ ਇਥੋਂ ਦੀ ਅਦਾਲਤ 'ਚ ਪਟੀਸ਼ਨ ਪਾਈ ਗਈ ...

ਪੂਰੀ ਖ਼ਬਰ »

ਹਰੀਸ਼ ਚੌਧਰੀ ਛੱਡਣਾ ਚਾਹੁੰਦੈ ਮੰਤਰੀ ਦਾ ਅਹੁਦਾ

ਜੈਪੁਰ, 27 ਅਕਤੂਬਰ (ਏਜੰਸੀ)- ਰਾਜਸਥਾਨ ਦੇ ਮਾਲ ਮੰਤਰੀ ਹਰੀਸ਼ ਚੌਧਰੀ ਨੇ ਆਪਣਾ ਮੰਤਰੀ ਦਾ ਅਹੁਦਾ ਛੱਡਣ ਦੀ ਇੱਛਾ ਪ੍ਰਗਟ ਕਰਦਿਆਂ ਇਸ ਬਾਰੇ ਪਾਰਟੀ ਹਾਈ ਕਮਾਂਡ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਜਾਣੂ ਕਰਵਾ ਦਿੱਤਾ ਹੈ | ਕਾਂਗਰਸ ਵਲੋਂ ਹਾਲ ਹੀ 'ਚ ਹਰੀਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX