ਤਾਜਾ ਖ਼ਬਰਾਂ


ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  1 day ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  1 day ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  1 day ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  1 day ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  1 day ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  1 day ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  1 day ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  1 day ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  1 day ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  1 day ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  1 day ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  1 day ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  1 day ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  1 day ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  1 day ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  1 day ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਕੱਤਕ ਸੰਮਤ 553

ਸੰਗਰੂਰ

'ਖ਼ੂਨ ਦੇ ਅੱਥਰੂ' ਕੇਰਨ ਲਈ ਮਜ਼ਬੂਰ ਹੈ 'ਬੇਮੌਸਮੀ ਬਾਰਿਸ਼ ਦਾ ਝੰਬਿਆ' ਕਿਸਾਨ ਵਰਗ

ਕੁੱਪ ਕਲਾਂ, 27 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਪਿਛਲੇ ਦਿਨੀਂ ਪੰਜਾਬ ਦੇ ਅੰਦਰ ਭਾਰੀ ਮੀਂਹ, ਝੱਖੜ ਅਤੇ ਹੋਈ ਗੜ੍ਹੇਮਾਰੀ ਨੇ 'ਕਰਜ਼ੇ ਦੀ ਦਲਦਲ' 'ਚ ਧਸੀ ਕਿਸਾਨੀ ਨੂੰ ਕਿਸੇ 'ਸੁਨਹਿਰੀ ਸਵੇਰ' ਦੇ ਦਰਸ਼ਨ ਹੋਣ ਤੋਂ ਪਹਿਲਾਂ ਹੀ ਆਰਥਿਕ ਅਤੇ ਮਾਨਸਿਕ ਤੌਰ ਤੇ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ | ਇਸ ਬੇਮੌਸਮੀ ਬਾਰਿਸ਼ ਦੇ ਨਾਲ ਜਿੱਥੇ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਉੱਥੇ ਹੀ ਅਗੇਤੀ ਬੀਜੀ ਕਣਕ ਦੇ ਖੇਤਾਂ ਤੋਂ ਇਲਾਵਾ ਬਦਲਵੀਂ ਖੇਤੀ ਵਾਲੇ ਕਿਸਾਨ ਇਸ ਬੇਮੌਸਮੀ ਬਾਰਿਸ਼ ਦੇ ਨਰਸੰਘਾਰੀ ਕਹਿਰ ਤੋਂ ਬਚ ਨਾ ਸਕੇ | ਹਰ ਸਾਲ ਆਪਣੇ ਖੇਤਾਂ ਅੰਦਰ ਬਨਾਸਪਤੀ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਤੇ ਇਹ ਸਮਾਂ ਬੇਹੱਦ ਮੁਸ਼ਕਲ ਭਰੇ ਦੌਰ 'ਚੋਂ ਗੁਜ਼ਰਨ ਵਾਲਾ ਹੈ ਕਿਉਂਕਿ ਬਨਾਸਪਤੀ ਝੋਨੇ ਦੀ ਫ਼ਸਲ ਬਿਲਕੁਲ ਜ਼ਮੀਨ 'ਤੇ ਵਿਛ ਕੇ ਤਬਾਹ ਹੋਣ ਵੱਲ ਵਧ ਰਹੀ ਹੈ | ਕਈ ਇਲਾਕਿਆਂ ਅੰਦਰ ਝੋਨੇ ਦੇ ਖੇਤਾਂ ਵਿਚ ਅਜੇ ਵੀ ਵੱਡੀ ਮਾਤਰਾ ਵਿਚ ਪਾਣੀ ਖੜ੍ਹਾ ਹੋਣ ਦੇ ਚੱਲਦਿਆਂ ਆਉਣ ਵਾਲੇ ਸਮੇਂ ਅੰਦਰ ਹੋਣ ਵਾਲੀ ਤਬਾਹੀ ਦੇ ਮੰਜ਼ਰ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ | ਜਿਹੜੇ ਕਿਸਾਨਾਂ ਵਲੋਂ ਆਪਣਾ ਝੋਨਾ ਭਾਰੀ ਮਿਹਨਤਾਂ ਮੁਸ਼ੱਕਤਾਂ ਤੋਂ ਬਾਅਦ ਵੱਢ ਕੇ ਮੰਡੀਆਂ ਵਿਚ ਢੇਰੀ ਕੀਤਾ ਗਿਆ ਸੀ ਉਨ੍ਹਾਂ ਦੇ ਦਿਲ ਦਾ ਦਰਦ ਵੀ ਵੇਖਿਆਂ ਹੀ ਬਣਦਾ ਹੈ, ਝੋਨੇ ਦੀਆਂ ਢੇਰੀਆਂ ਵਿਚ ਖੜ੍ਹਾ ਪਾਣੀ ਸਾਡੀਆਂ ਸਰਕਾਰਾਂ ਦੇ ਖ਼ਰੀਦ ਪ੍ਰਬੰਧਾਂ ਦੇ ਨਿਕਲੇ ਜਨਾਜ਼ੇ ਦੀ ਮੂੰਹ ਬੋਲਦੀ ਤਸਵੀਰ ਹੈ | ਭਾਵੇਂ ਮੌਸਮ ਦੇ ਇਸ ਖ਼ਰਾਬੇ ਦੇ ਸਦਕਾ ਕਿਸਾਨ ਵਰਗ ਦੇ ਹੋਏ ਨੁਕਸਾਨ ਦੀ ਪੂਰਤੀ ਤਾਂ ਨਹੀਂ ਹੋ ਸਕਦੀ ਪਰ ਉਨ੍ਹਾਂ ਦੇ ਹੰਝੂ ਪੂੰਝਣ ਦੇ ਲਈ ਸਰਕਾਰ ਅਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਕੋਲ ਜਾ ਕੇ ਦੁੱਖ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ | ਉਂਜ ਭਾਵੇਂ ਖ਼ਬਰਾਂ ਜਰੀਏ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦੀ ਪਿਰਤ ਨੂੰ ਬਰਕਰਾਰ ਰੱਖਦਿਆਂ ਵਿਸ਼ੇਸ਼ ਗਿਰਦਾਵਰੀ ਦੇ ਬਿਆਨ ਜ਼ਰੂਰ ਜਾਰੀ ਕੀਤੇ ਪਰ ਅਮਲੀ ਹਕੀਕਤਾਂ ਵਿਚ ਸਮੇਂ ਦੇ ਹਾਲਾਤਾਂ ਨੂੰ ਜਾਣਨ ਦੀ ਕੋਸ਼ਿਸ਼ ਕਿਸੇ ਪਾਸਿਉਂ ਵੀ ਨਹੀਂ ਹੋਈ | ਆਪਣੇ ਏ.ਸੀ. ਦਫ਼ਤਰਾਂ ਵਿਚ ਬੈਠ ਕੇ ਨੀਤੀ ਘਾੜਾ ਬਣਿਆ ਸਾਡੇ ਮੁਲਕ ਦਾ ਸਰਕਾਰੀ ਤੰਤਰ ਅਤੇ ਕੁਰਸੀਆਂ ਦਾ ਨਿੱਘ ਮਾਣ ਰਹੇ ਆਗੂਆਂ ਦਾ ਤਾਣਾ-ਬਾਣਾ ਤਾਂ ਇਸ ਹੱਦ ਤੱਕ ਨਿਕੰਮਾ ਹੋ ਚੁੱਕਿਆ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਪੀੜਤ ਵਿਅਕਤੀ ਦੀਆਂ ਅੱਖਾਂ ਦੇ ਹੰਝੂ ਉਦੋਂ ਤਕ ਵਿਖਾਈ ਨਹੀਂ ਦਿੰਦੇ ਜਦੋਂ ਤਕ ਉਹ ਸੈਲਾਬ ਦਾ ਰੂਪ ਧਾਰਨ ਨਹੀਂ ਕਰਦੇ | ਅਗਾਂਹਵਧੂ ਕਿਸਾਨ ਅਤੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਰਟੋਲ ਫੱਲੇਵਾਲ ਨੇ ਆਖਿਆ ਕਿ ਪਹਿਲਾਂ ਤੋਂ ਹੀ ਖੇਤੀ ਕਾਨੰੂਨਾਂ ਨੂੰ ਲੈ ਕੇ ਆਪਣੇ ਪਰਿਵਾਰਾਂ ਅਤੇ ਛੋਟੇ ਬੱਚਿਆਂ ਸਮੇਤ ਦਿੱਲੀ ਦੀਆਂ ਬਰੰੂਹਾਂ ਤੇ ਕੇਂਦਰੀ ਹਕੂਮਤ ਦੇ ਖ਼ਿਲਾਫ਼ ਜੰਗ ਦਾ ਬਿਗਲ ਬਜਾਈਾ ਬੈਠੇ ਕਿਸਾਨ ਭਾਈਚਾਰੇ ਲਈ ਕੁਦਰਤ ਦੀ ਇਹ ਕਰੋਪੀ ਕਿਸੇ 'ਕਿਆਮਤ ਦੀ ਰਾਤ' ਤੋਂ ਘੱਟ ਨਹੀਂ ਜਾਪ ਰਹੀ | ਅਣਹੋਈਆਂ ਬਿਮਾਰੀਆਂ ਦੇ ਨਾਲ ਜੂਝਣ ਅਤੇ ਕਿਸਾਨੀ ਚੁੱਲਿ੍ਹਆਂ ਦੀ ਬੁਝੀ ਅੱਗ ਤੋਂ ਲੈ ਕੇ ਜੁਆਕਾਂ ਦੀਆਂ ਫ਼ੀਸਾਂ ਭਰਨ ਤੱਕ ਦੇ 'ਅਲਜਬਰੇ' ਨੂੰ ਸਮਝਣ ਤੋਂ ਬੇਵੱਸ ਕਿਸਾਨ ਭਾਈਚਾਰਾ ਡੂੰਘੇ ਸਦਮੇ ਵਿਚ ਵਿਖਾਈ ਦੇਣ ਤੋਂ ਬਾਅਦ ਅਜੇ ਵੀ 'ਰਾਜਸੀ ਨੇਤਾਵਾਂ ਤੋਂ ਕਿਸੇ ਆਸ ਦੀ ਕਿਰਨ' ਵੱਲ ਟਿਕਟਿਕੀ ਲਾਈ ਜ਼ਰੂਰ ਵੇਖ ਰਿਹਾ ਹੈ |

ਸ਼੍ਰੋ.ਅ.ਦ.(ਸ) ਨੇ ਗਿੰਦੀ ਨੂੰ ਬਰਨਾਲੇ ਤੋਂ ਉਮੀਦਵਾਰ ਐਲਾਨਿਆ

ਸੰਗਰੂਰ, 27 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਹਲਕਾ ਬਰਨਾਲਾ ਤੋਂ ਆੳਾੁਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਉਮੀਦਵਾਰ ਹੋਣਗੇ | ਬਰਨਾਲਾ ਜ਼ਿਲੇ੍ਹ ਅੰਦਰ ਸ਼ੋ੍ਰਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਕਿਸਾਨਾਂ ਨੇ ਝੋਨੇ ਦੇ ਮਹਿੰਗੇ ਬੀਜ ਦੇ ਘਟੇ ਝਾੜ ਦੀ ਧੋਖਾਧੜੀ 'ਤੇ ਕਾਰਵਾਈ ਲਈ ਦਿੱਤਾ ਮੰਗ-ਪੱਤਰ

ਧੂਰੀ, 27 ਅਕਤੂਬਰ (ਸੁਖਵੰਤ ਸਿੰਘ ਭੁੱਲਰ)-ਗੰਨਾ ਸੰਘਰਸ਼ ਕਮੇਟੀ ਦੇ ਆਗੂ ਸ. ਹਰਜੀਤ ਸਿੰਘ ਬੁਗਰਾ ਨੇ ਇਲਾਕੇ ਦੇ ਕਿਸਾਨਾਂ ਸਮੇਤ ਐਸ.ਡੀ.ਐਮ. ਧੂਰੀ ਨੰੂ ਮੰਗ ਪੱਤਰ ਸੌਂਪ ਕੇ ਮਹਿੰਗੇ ਮੁੱਲ ਨਾਲ ਵੇਚੇ ਬੀਜ ਨਾਲ ਦਾਅਵੇ ਦੇ ਉਲਟ ਘੱਟ ਨਿਕਲੇ ਝਾੜ ਤੇ ਕਾਰਵਾਈ ਦੀ ਮੰਗ ...

ਪੂਰੀ ਖ਼ਬਰ »

ਝਪਟਮਾਰ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ

ਸੁਨਾਮ ਊਧਮ ਸਿੰਘ ਵਾਲਾ, 27 ਅਕਤੂਬਰ (ਭੁੱਲਰ, ਧਾਲੀਵਾਲ, ਸੱਗੂ)-ਸੁਨਾਮ ਪੁਲਿਸ ਵਲੋਂ ਇਕ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹ ਕੇ ਫ਼ਰਾਰ ਹੋਣ ਵਾਲੇ ਝਪਟਮਾਰ ਦੀ ਸ਼ਨਾਖ਼ਤ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਥਾਣਾ ਸੁਨਾਮ ਸ਼ਹਿਰੀ ਦੇ ਐਸ.ਐਚ.ਓ. ਇੰਸਪੈਕਟਰ ਅਮਨਦੀਪ ...

ਪੂਰੀ ਖ਼ਬਰ »

ਕਾਂਗਰਸ ਦੇ ਅੰਦਰੂਨੀ ਕਲੇਸ਼ ਕਾਰਨ ਸੂਬਾ ਸਰਕਾਰ ਨੇ ਲੋਕਾਂ ਦੇ ਮਸਲਿਆਂ ਨੂੰ ਵਿਸਾਰਿਆ-ਢੀਂਡਸਾ

ਖਨੌਰੀ, 27 ਅਕਤੂਬਰ (ਬਲਵਿੰਦਰ ਸਿੰਘ ਥਿੰਦ)-ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਚੱਲਦਿਆਂ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਸਾਰੇ ...

ਪੂਰੀ ਖ਼ਬਰ »

ਰੁੱਸ ਕੇ ਘਰੋਂ ਗਿਆ ਬੱਚਾ ਪੁਲਿਸ ਨੇ ਲੱਭ ਕੇ ਕੀਤਾ ਮਾਪਿਆਂ ਹਵਾਲੇ

ਸੁਨਾਮ ਊਧਮ ਸਿੰਘ ਵਾਲਾ, 27 ਅਕਤੂਬਰ (ਭੁੱਲਰ, ਧਾਲੀਵਾਲ, ਸੱਗੂ)-ਸੁਨਾਮ ਪੁਲਿਸ ਵਲੋਂ ਰੁੱਸ ਕੇ ਘਰੋਂ ਗਿਆ ਬੱਚਾ 24 ਘੰਟਿਆਂ 'ਚ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ | ਪੁਲਿਸ ਥਾਣਾ ਸੁਨਾਮ ਸ਼ਹਿਰੀ ਦੇ ਐਸ.ਐਚ.ਓ. ਇੰਸਪੈਕਟਰ ਅਮਨਦੀਪ ਤਰੀਕਾ ਨੇ ਦੱਸਿਆ ਕਿ 25 ...

ਪੂਰੀ ਖ਼ਬਰ »

ਸੰਯੁਕਤ ਅਧਿਆਪਕ ਫ਼ਰੰਟ ਵਲੋਂ 31 ਨੂੰ ਮੋਰਿੰਡਾ ਵਿਖੇ ਕੀਤੀ ਜਾਵੇਗੀ ਮਹਾਂ ਰੈਲੀ

ਸੰਗਰੂਰ, 27 ਅਕਤੂਬਰ (ਧੀਰਜ ਪਸ਼ੋਰੀਆ)-ਸੰਯੁਕਤ ਅਧਿਆਪਕ ਫ਼ਰੰਟ ਦੀ ਮੀਟਿੰਗ ਡੀ.ਟੀ.ਐਫ. ਸੰਗਰੂਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮੀਟਿੰਗ ਬਲਵੀਰ ਲੌਂਗੋਵਾਲ ਤੇ ਸਕੱਤਰ ਹਰਭਗਵਾਨ ਗੁਰਨੇ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਆਗੂਆਂ ਨੇ ਦੱਸਿਆ ਕਿ 31 ਅਕਤੂਬਰ ਨੂੰ ...

ਪੂਰੀ ਖ਼ਬਰ »

ਸਿਵਲ ਹਸਪਤਾਲ ਸੰਗਰੂਰ ਦੀਆਂ ਚਾਰੇ ਡਾਇਲਸਿਜ਼ ਮਸ਼ੀਨਾਂ ਚਾਲੂ-ਡਾ. ਵਿਨੋਦ

ਸੰਗਰੂਰ, 27 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਨੋਬਲ ਹੈਲਪਿੰਗ ਹੈਾਡਜ ਫਾੳਾੂਡੇਸ਼ਨ ਨਾਂਅ ਦੀ ਸਮਾਜ ਸੇਵੀ ਸੰਸਥਾ ਵਲੋਂ ਸਿਵਲ ਹਸਪਤਾਲ ਸੰਗਰੂਰ 'ਚ ਖ਼ਰਾਬ ਹੋਈਆਂ ਡਾਇਲਸਿਜ਼ ਮਸ਼ੀਨਾਂ ਦੀ ਮੁਰੰਮਤ ਕਰਵਾਉਣ ਲਈ ਸੰਗਰੂਰ ਦੇ ਲੋਕਾਂ ਤੋਂ ਫ਼ੰਡ ਇਕੱਠੇ ਕਰਨ ਦੇ ਮੰਤਵ ...

ਪੂਰੀ ਖ਼ਬਰ »

ਸੜਕੀ ਹਾਦਸਿਆਂ 'ਚ ਹੋਏ ਜ਼ਖ਼ਮੀਆਂ ਦੀ ਸੰਭਾਲ ਲਈ ਕੇਂਦਰ ਸਰਕਾਰ ਨੇ ਕੀਤਾ ਫ਼ੈਸਲਾ

ਸੰਗਰੂਰ, 27 ਅਕਤੂਬਰ (ਧੀਰਜ ਪਸ਼ੌਰੀਆ)-ਸੜਕ ਹਾਦਸਿਆਂ 'ਚ ਅਜਾਈਾ ਜਾਣ ਵਾਲੀਆਂ ਜਾਨਾਂ ਨੂੰ ਬਚਾਉਣ ਲਈ ਆਵਾਜਾਈ ਤੇ ਸੜਕ ਮੰਤਰਾਲਾ ਭਾਰਤ ਸਰਕਾਰ ਨੇ ਇਕ ਸਕੀਮ ਦੀ ਸ਼ੁਰੂਆਤ ਕੀਤੀ ਹੈ, ਜਿਸ ਅਧੀਨ ਸੜਕ ਹਾਦਸਿਆਂ ਵਿਚ ਗੰਭੀਰ ਜਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ...

ਪੂਰੀ ਖ਼ਬਰ »

ਬੈਂਕ 'ਚ ਜਾ ਕੇ ਮੈਨੇਜਰ ਨਾਲ ਕੀਤੀ ਕੁੱਟਮਾਰ, ਤਿੰਨ ਖ਼ਿਲਾਫ਼ ਮਾਮਲਾ ਦਰਜ

ਸੰਗਰੂਰ, 27 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਨਿੱਜੀ ਬੈਂਕ ਦੇ ਮੈਨੇਜਰ ਦੀ ਕੁੱਟਮਾਰ ਕਰਨ ਅਤੇ ਉਸ ਨੰੂ ਧਮਕੀਆਂ ਦੇਣ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਿਟੀ ਦੇ ...

ਪੂਰੀ ਖ਼ਬਰ »

ਡਾਇਰੈਕਟਰ ਸਿਹਤ ਵਿਭਾਗ ਵਲੋਂ ਸੰਗਰੂਰ ਦਾ ਅਚਨਚੇਤੀ ਦੌਰਾ

ਸੰਗਰੂਰ, 27 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਡਾਇਰੈਕਟਰ ਸਿਹਤ ਵਿਭਾਗ ਪੰਜਾਬ, ਡਾ. ਅੰਦੇਸ਼ ਕੰਗ ਵਲੋਂ ਵੱਧਦੇ ਡੇਂਗੂ ਕੇਸਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਦਫ਼ਤਰ, ਸੰਗਰੂਰ ਦਾ ਅਚਾਨਕ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਜ਼ਿਲੇ੍ਹ ਦੇ ਡੇਂਗੂ, ਕੋਵਿਡ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਵਲੋਂ ਹਲਕਾ ਅਮਰਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ

ਅਹਿਮਦਗੜ੍ਹ, 27 ਅਕਤੂਬਰ (ਰਣਧੀਰ ਸਿੰਘ ਮਹੋਲੀ)-ਲੋਕ ਇਨਸਾਫ਼ ਪਾਰਟੀ ਵਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਹਿਮ ਨਿਯੁਕਤੀਆਂ ਕੀਤੀਆਂ ਗਈਆ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਗੁਆਰਾ ਵਲੋਂ ਮਨਿੰਦਰਪਾਲ ਸਿੰਘ ਮਹੋਲੀ ਨੂੰ ਲੋਕ ਇਨਸਾਫ਼ ਪਾਰਟੀ ਦਾ ...

ਪੂਰੀ ਖ਼ਬਰ »

ਕੇਵਲ ਸਿੰਘ ਜਲਾਣ ਨੂੰ ਸੂਬਾ ਮੀਤ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ

ਭਵਾਨੀਗੜ੍ਹ, 27 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਜਲਾਣ ਵਿਖੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਮੀਤ ਪ੍ਰਧਾਨ ਬਣਨ 'ਤੇ ਕੇਵਲ ਸਿੰਘ ਜਲਾਣ ਨੂੰ ਸਨਮਾਨਿਤ ਕਰਨ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਿੰਡ ਵਾਸੀਆਂ ਨੇ ਪਿੰਡ ਨੂੰ ਇਹ ਵੱਡਾ ਮਾਣ ...

ਪੂਰੀ ਖ਼ਬਰ »

ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੀ ਮੰਗ

ਸ਼ੇਰਪੁਰ, 27 ਅਕਤੂਬਰ (ਸੁਰਿੰਦਰ ਚਹਿਲ)-ਵਾਤਾਵਰਨ ਦੀ ਸ਼ੁੱਧਤਾ ਲਈ ਕੰਮ ਕਰ ਰਹੀ ਸੰਸਥਾ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੇ ਆਗੂ ਸੰਦੀਪ ਸਿੰਘ ਅਮਰਜੀਤ ਸਿੰਘ, ਬਹਾਦਰ ਸਿੰਘ, ਮਾਸਟਰ ਦਿਆਲ ਸਿੰਘ, ਬਲਦੇਵ ਸਿੰਘ ਘਨੌਰੀ, ਨੰਦ ਕੁਮਾਰ ਨੰਦੀ, ਹਰਗੋਬਿੰਦ ਸ਼ੇਰਪੁਰ, ...

ਪੂਰੀ ਖ਼ਬਰ »

ਵਰਕਰਾਂ ਨੇ ਚੈਰੀ ਨੂੰ ਸੁਨਾਮ ਹਲਕੇ ਤੋਂ ਟਿਕਟ ਦੇਣ ਦੀ ਕੀਤੀ ਮੰਗ

ਚੀਮਾ ਮੰਡੀ, 27 ਅਕਤੂਬਰ (ਜਸਵਿੰਦਰ ਸਿੰਘ ਸ਼ੇਰੋਂ)-ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨਜ਼ਦੀਕ ਆ ਰਿਹਾ ਹੈ, ਵੱਖ-ਵੱਖ ਹਲਕਿਆਂ ਤੋਂ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਐਲਾਨ ਕਰ ਰਹੀਆਂ ਹਨ | ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਵਰਕਰਾਂ ਵਲੋਂ ...

ਪੂਰੀ ਖ਼ਬਰ »

ਭਗਵੰਤ ਮਾਨ ਨੇ ਕੇਂਦਰੀ ਯੋਜਨਾਵਾਂ ਦੀ ਕੀਤੀ ਸਮੀਖਿਆ

ਸੰਗਰੂਰ, 27 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਸ੍ਰ. ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਡਿਵੈਲਪਮੈਂਟ ਕੋਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ...

ਪੂਰੀ ਖ਼ਬਰ »

ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰਾਸ਼ਟਰਪਤੀ ਦੇ ਨਾਂਅ ਦਿੱਤਾ ਮੰਗ-ਪੱਤਰ

ਲਹਿਰਾਗਾਗਾ, 27 ਅਕਤੂਬਰ (ਅਸ਼ੋਕ ਗਰਗ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਲਖੀਮਪੁਰ ਖੀਰੀ ਮਾਮਲੇ ਵਿਚ ਅੱਜ ਕਿਸਾਨਾਂ ਨੇ ਤਹਿਸੀਲ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਤਹਿਸੀਲਦਾਰ ਸੁਰਿੰਦਰ ਸਿੰਘ ਰਾਹੀਂ ਰਾਸ਼ਟਰਪਤੀ ਦੇ ਨਾਂਅ ਇਕ ਮੰਗ ਪੱਤਰ ਸੌਂਪਿਆ | ਭਾਰਤੀ ...

ਪੂਰੀ ਖ਼ਬਰ »

ਡਾ. ਮਿਸ਼ਰਾ ਐਸੋਸੀਏਟ ਫੈਲੋ ਦੀ ਉਪਾਧੀ ਨਾਲ ਸਨਮਾਨਿਤ

ਲੌਂਗੋਵਾਲ, 27 ਅਕਤੂਬਰ (ਵਿਨੋਦ, ਖੰਨਾ)-ਸਲਾਈਟ ਡੀਂਮਡ ਟੂ ਬੀ ਯੂਨੀਵਰਸਿਟੀ ਲੌਂਗੋਵਾਲ ਦੇ ਗਣਿਤ ਵਿਭਾਗ ਵਿਖੇ ਤਾਇਨਾਤ ਡਾ. ਆਰ. ਕੇ. ਮਿਸ਼ਰਾ ਨੂੰ ਇੰਟਰਨੈਸ਼ਨਲ ਅਕੈਡਮੀ ਆਫ਼ ਫਿਜ਼ੀਕਲ ਸਾਇੰਸਜ਼ ਵਲੋਂ ਐਸੋਸੀਏਟ ਫੈਲੋ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ

ਅਹਿਮਦਗੜ੍ਹ, 27 ਅਕਤੂਬਰ (ਰਣਧੀਰ ਸਿੰਘ ਮਹੋਲੀ) - ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਯੋਗਦਾਨ ਪਾ ਰਹੀ ਇਲਾਕੇ ਦੀ ਨਾਮਵਰ ਸੰਸਥਾ ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਵਲੋਂ ਬੰਦੀ ਛੋੜ ਦਿਵਸ ਤੇ ਸੰਗਤ ਨੂੰ ਵਾਤਾਵਰਣ ਸ਼ੁੱਧ ਰੱਖਣ ਦੀ ਅਪੀਲ ਕਰਦਿਆਂ ...

ਪੂਰੀ ਖ਼ਬਰ »

ਸ਼ੋ੍ਰ.ਅ.ਦ.(ਬ) ਦੀ ਐਸ.ਓ.ਆਈ. ਇਕਾਈ ਨੇ ਥਾਪੇ ਅਹੁਦੇਦਾਰ

ਧੂਰੀ, 27 ਅਕਤੂਬਰ (ਸੰਜੇ ਲਹਿਰੀ, ਦੀਪਕ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਧੂਰੀ ਦਫ਼ਤਰ ਵਿਖੇ ਐਸ.ਓ.ਆਈ. ਦੇ ਸਰਪ੍ਰਸਤ ਭੀਮ ਵੜੈਚ ਅਤੇ ਪ੍ਰਧਾਨ ਰੋਬਿਨ ਬਰਾੜ ਦੀ ਅਗਵਾਈ ਵਿਚ ਇੱਕ ਮੀਟਿੰਗ ਹੋਈ, ਜਿਸ 'ਚ ਉਨ੍ਹਾਂ ਨੇ ਹਲਕਾ ਧੂਰੀ ਵਿਖੇ ਐਸ.ਓ.ਆਈ. ਦੀ ਨਵੀਂ ਟੀਮ ਦਾ ਗਠਨ ...

ਪੂਰੀ ਖ਼ਬਰ »

ਗਿਆਨ ਯੱਗ ਦਾ ਕੈਲੰਡਰ ਜਾਰੀ

ਲਹਿਰਾਗਾਗਾ, 27 ਅਕਤੂਬਰ (ਅਸ਼ੋਕ ਗਰਗ)-ਸ੍ਰੀ ਗਊਸ਼ਾਲਾ ਕਮੇਟੀ ਲਹਿਰਾਗਾਗਾ ਵਲੋਂ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਸ੍ਰੀ ਮਦ ਭਗਵਤ ਸਪਤਾਹ ਗਿਆਨ ਯੱਗ ਦਾ ਕਲੰਡਰ ਗਊਸ਼ਾਲਾ ਵਿਖੇ ਲਹਿਰਾਗਾਗਾ ਵਿਕਾਸ ਮੰਚ ਦੇ ਸਰਪ੍ਰਸਤ ਬਰਿੰਦਰ ਗੋਇਲ ਐਡਵੋਕੇਟ, ਨਗਰ ...

ਪੂਰੀ ਖ਼ਬਰ »

ਨਿਕਾਸੀ ਨਾਲਾ ਬੰਦ ਕਰਨ ਨਾਲ ਸਫ਼ਾਈ ਪ੍ਰਬੰਧਾਂ ਨੂੰ ਲੱਗਿਆ ਗ੍ਰਹਿਣ

ਲਹਿਰਾਗਾਗਾ, 27 ਅਕਤੂਬਰ (ਪ੍ਰਵੀਨ ਖੋਖਰ) - ਲਹਿਰਾਗਾਗਾ ਦੀ ਖਾਈ ਬਸਤੀ ਨੂੰ ਜਾਂਦੀ ਮੁੱਖ ਸੜਕ ਤੇ ਸਥਿਤ ਡਾ. ਮਹਿੰਦਰ ਪਾਲ ਦੇ ਹਸਪਤਾਲ ਤੋਂ ਲੈ ਕੇ ਡੀ.ਏ.ਵੀ ਸਕੂਲ ਸੜਕ ਨੂੰ ਮਿਲਾਉਂਦੀ ਸੜਕ ਤੱਕ ਬਣੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਨੂੰ ਜ਼ਮੀਨਦੋਜ਼ ਪਾਈਪ ਲਾਈਨ ਨਾਲ ...

ਪੂਰੀ ਖ਼ਬਰ »

ਪਾਵਰਕਾਮ ਮੈਨੇਜਮੈਂਟ ਵਿਰੁੱਧ ਰੋਸ ਪ੍ਰਦਰਸ਼ਨ

ਲਹਿਰਾਗਾਗਾ, 27 ਅਕਤੂਬਰ (ਅਸ਼ੋਕ ਗਰਗ)-ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਲੋਂ ਕੀਤੇ ਫ਼ੈਸਲੇ ਅਨੁਸਾਰ ਅੱਜ ਲਹਿਰਾਗਾਗਾ ਮੰਡਲ ਦੇ ਗੇਟ ਅੱਗੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਹੋਏ ਪਾਵਰਕਾਮ ਦੀ ਮੈਨੇਜਮੈਂਟ ਵਿਰੁੱਧ ਰੋਸ ...

ਪੂਰੀ ਖ਼ਬਰ »

ਪਿ੍ੰਸੀਪਲ ਦੇ ਦਫ਼ਤਰ ਨੂੰ ਲਗਾਇਆ ਜਿੰਦਾ ਦਫ਼ਤਰ ਦੇ ਬਾਹਰ ਬੈਠ ਕੇ ਚਲਾਇਆ ਕੰਮ

ਸੰਗਰੂਰ, 27 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਸਥਾਨਕ ਅਕਾਲ ਕਾਲਜ ਫਾਰ ਵੁਮੈਨ ਦੀ ਸਥਿਤੀ 'ਚ ਉਦੋਂ ਨਵਾਂ ਮੋੜ ਆਇਆ ਜਦ ਕਾਲਜ ਦੀ ਮੈਨੇਜਮੈਂਟ ਨੇ ਕਾਲਜ ਪਿ੍ੰਸੀਪਲ ਡਾ. ਸੁਖਮੀਨ ਸਿੱਧੂ ਨੂੰ ਮੁਅੱਤਲ ਕਰ ਦਿੱਤਾ | ਕਾਲਜ ਪ੍ਰਬੰਧਨ ਦੀ ਕਾਰਵਾਈ 'ਤੇ ਪੰਜਾਬ ਸਰਕਾਰ ਨੇ ...

ਪੂਰੀ ਖ਼ਬਰ »

ਰਾਜਨੀਤਕ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਮੰਗਤੇ ਬਣਾ ਦਿੱਤਾ ਹੈ-ਪੰਮੀ ਬਾਈ

ਲਹਿਰਾਗਾਗਾ, 27 ਅਕਤੂਬਰ (ਪ੍ਰਵੀਨ ਖੋਖਰ)-ਪੰਜਾਬ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਅਤੇ ਉਨ੍ਹਾਂ ਨੂੰ ਇਹ ਸਹੂਲਤਾਂ ਦੇਣ ਦੇ ਵਾਅਦੇ ਕਰ ਕੇ ਲੋਕਾਂ ਨੂੰ ਮੰਗਤੇ ਬਣਾ ਦਿੱਤਾ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਭਾਰੀ ਗਿਣਤੀ 'ਚ ਫ਼ੀਲਡ ਕਾਮੇ ਸ਼ਾਮਿਲ ਹੋਣਗੇ ਮੋਰਿੰਡਾ ਵਿਖੇ ਅੱਜ ਦੇ ਮੁਜ਼ਾਹਰੇ 'ਚ

ਲਹਿਰਾਗਾਗਾ, 27 ਅਕਤੂਬਰ (ਪ੍ਰਵੀਨ ਖੋਖਰ)-ਪੀ.ਡਬਲਿਯੂ.ਡੀ. ਜਲ ਸਪਲਾਈ ਤਾਲਮੇਲ ਕਮੇਟੀ, ਪੰਜਾਬ ਦੇ ਸੱਦੇ 'ਤੇ ਫ਼ੀਲਡ ਕਾਮੇ ਮੁੱਖ ਮੰਤਰੀ ਦੇ ਹਲਕੇ 'ਚ 28 ਅਕਤੂਬਰ ਨੂੰ ਰੋਸ ਮੁਜ਼ਾਹਰੇ 'ਚ ਸ਼ਿਰਕਤ ਕਰਨਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਡਬਲਯੂ.ਡੀ. ਫ਼ੀਲਡ ਐਂਡ ...

ਪੂਰੀ ਖ਼ਬਰ »

ਵਿਜੀਲੈਂਸ ਨੇ ਭਿ੍ਸ਼ਟਾਚਾਰ ਰੋਕਣ ਲਈ ਕੀਤਾ ਜਾਗਰੂਕਤਾ ਸਮਾਗਮ

ਸੰਗਰੂਰ, 27 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਸ੍ਰੀ ਸਿਧਾਰਥ ਚੱਟੋਪਾਧਿਆਏ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਦੀ ...

ਪੂਰੀ ਖ਼ਬਰ »

ਸੰਤ ਗੰਡੇਵਾਲ ਨੂੰ ਭਾਰੀ ਸਦਮਾ, ਸਹੁਰੇ ਦਾ ਦਿਹਾਂਤ

ਸ਼ੇਰਪੁਰ, 27 ਅਕਤੂਬਰ (ਦਰਸ਼ਨ ਸਿੰਘ ਖੇੜੀ)-ਇਲਾਕਾ ਸ਼ੇਰਪੁਰ ਦੀ ਧਾਰਮਿਕ ਅਤੇ ਸਮਾਜਸੇਵੀ ਸ਼ਖ਼ਸੀਅਤ ਸੰਤ ਹਾਕਮ ਸਿੰਘ ਗੰਡੇਵਾਲ ਦੇ ਸਹੁਰਾ ਅਮਰ ਸਿੰਘ 86 ਭੁੱਲਰਹੇੜੀ ਦਾ ਸੰਖੇਪ ਬੀਮਾਰੀ ਪਿੱਛੋਂ ਦਿਹਾਂਤ ਹੋ ਗਿਆ ਹੈ | ਇਨ੍ਹਾਂ ਦੇ ਅਕਾਲ ਚਲਾਣਾ ਕਰਨ 'ਤੇ ਸੰਤ ...

ਪੂਰੀ ਖ਼ਬਰ »

ਦਰਜਨਾਂ ਪਰਿਵਾਰਾਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ

ਧੂਰੀ, 27 ਅਕਤੂਬਰ (ਸੰਜੇ ਲਹਿਰੀ, ਦੀਪਕ) - ਆਮ ਆਦਮੀ ਪਾਰਟੀ ਟਰੇਡ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਸ. ਸਤਿੰਦਰ ਸਿੰਘ ਚੱਠਾ ਵੱਲੋਂ ਹਲਕਾ ਧੂਰੀ ਵਿਖੇ ਆਮ ਆਦਮੀ ਪਾਰਟੀ ਦੇ ਪੱਖ ਵਿਚ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦੋਂ ਪਿੰਡ ...

ਪੂਰੀ ਖ਼ਬਰ »

ਕੁੱਪ ਕਲਾਂ ਵਿਖੇ ਲੋਕ ਮੁਸ਼ਕਿਲਾਂ ਦੇ ਹੱਲ ਲਈ ਵਿਸ਼ੇਸ਼ ਸੁਵਿਧਾ ਕੈਂਪ ਭਲਕੇ

ਕੁੱਪ ਕਲਾਂ, 27 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਲੋਕ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਵਿਚ ਵਿਸ਼ੇਸ਼ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ | ਜਿਸ ਤਹਿਤ ਹਲਕਾ ਅਮਰਗੜ੍ਹ ਦੀ ਸਬ-ਡਵੀਜਨ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਔਰਤ ਦੀ ਚੈਨੀ ਝਪਟ ਕੇ ਫ਼ਰਾਰ

ਸੰਗਰੂਰ, 27 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਥਾਣਾ ਸਿਟੀ ਸੰਗਰੂਰ ਦੀ ਪੁਲਿਸ ਨੇ ਇਕ ਔਰਤ ਦੀ ਚੈਨੀ ਖੋਹੇ ਜਾਣ ਦਾ ਮਾਮਲੇ ਵਿਚ ਨਾ ਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ | ਐਸ.ਐਚ.ਓ. ਸਿਟੀ ਇੰਸਪੈਕਟਰ ਗੁਰਵੀਰ ਸਿੰਘ ਨੇ ਦੱਸਿਆ ਕਿ ਗਗਨਦੀਪ ਕੌਰ ਪਤਨੀ ਗੁਰਸੇਵਕ ...

ਪੂਰੀ ਖ਼ਬਰ »

ਡਰੱਗ ਵਿਭਾਗ ਤੇ ਕੈਮਿਸਟ ਐਸੋਸੀਏਸ਼ਨ ਵਲੋਂ ਨਸ਼ਿਆਂ ਖ਼ਿਲਾਫ਼ ਸੈਮੀਨਾਰ

ਸੁਨਾਮ ਊਧਮ ਸਿੰਘ ਵਾਲਾ, 27 ਅਕਤੂਬਰ (ਭੁੱਲਰ, ਧਾਲੀਵਾਲ)-ਡਰੱਗ ਵਿਭਾਗ ਅਤੇ ਕੈਮਿਸਟ ਐਸੋਸੀਏਸ਼ਨ ਸੁਨਾਮ ਵੱਲੋਂ ਡਰੱਗ ਇੰਸਪੈਕਟਰ ਸੰਤੋਸ਼ ਜਿੰਦਲ ਦੀ ਅਗਵਾਈ ਵਿਚ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਨਸ਼ਿਆਂ ਖਿਲਾਫ ...

ਪੂਰੀ ਖ਼ਬਰ »

ਘਰ ਦੇ ਗੇਟ ਅੱਗੇ ਲੱਗੇ ਬਿਜਲੀ ਦੇ ਖੰਭੇ ਪਰਿਵਾਰ ਲਈ ਬਣੇ ਸਿਰਦਰਦੀ

ਲਹਿਰਾਗਾਗਾ, 27 ਅਕਤੂਬਰ (ਅਸ਼ੋਕ ਗਰਗ)-ਪਾਵਰਕਾਮ ਦੇ ਅਧਿਕਾਰੀਆਂ ਵਲੋਂ ਖਪਤਕਾਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਹੱਲ ਕਰਨ ਦਾ ਭਰੋਸਾ ਦਿਵਾਇਆ ਜਾਂਦਾ ਹੈ ਪਰ ਦੂਸਰੇ ਪਾਸੇ ਖਪਤਕਾਰਾਂ ਲਈ ਪਾਵਰਕਾਮ ਖੁਦ ਹੀ ਮੁਸ਼ਕਲਾਂ ਖੜ੍ਹੀਆਂ ਕਰ ...

ਪੂਰੀ ਖ਼ਬਰ »

ਸ਼ਹੀਦ ਮਨਦੀਪ ਸਿੰਘ ਸਕੂਲ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ

ਲਹਿਰਾਗਾਗਾ, 27 ਅਕਤੂਬਰ (ਪ੍ਰਵੀਨ ਖੋਖਰ)-ਸਿੱਖਿਆ ਵਿਭਾਗ ਬਲਾਕ ਲਹਿਰਾ ਦੇ ਸ਼ਹੀਦ ਮਨਦੀਪ ਸਿੰਘ ਸ.ਮ.ਸ. ਆਲਮਪੁਰ ਦੀ ਨਵੀਂ ਇਮਾਰਤ ਦਾ ਉਦਘਾਟਨ ਪਿੰਡ ਦੀ ਸਰਪੰਚ ਸ਼੍ਰੀਮਤੀ ਹਮੀਰ ਕੌਰ ਅਤੇ ਉਨ੍ਹਾਂ ਦੇ ਸਪੁੱਤਰ ਦਲਵਿੰਦਰ ਸਿੰਘ ਵੱਲੋਂ ਕੀਤਾ ਗਿਆ | ਇਸ ਸਮਾਗਮ ਦੀ ...

ਪੂਰੀ ਖ਼ਬਰ »

ਅਕਾਲੀ ਆਗੂ ਬੀਬੀ ਕੁਲਜੀਤ ਕੌਰ ਵਲੋਂ ਸਾਥੀਆਂ ਸਮੇਤ 'ਆਪ' ਦੀ ਹਮਾਇਤ ਦਾ ਐਲਾਨ

ਕੁੱਪ ਕਲਾਂ, 27 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਪੰਜਾਬ ਅੰਦਰ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਬਦਲ ਰਹੇ ਸਿਆਸੀ ਸਮੀਕਰਨਾਂ ਤਹਿਤ ਅਮਰਗੜ੍ਹ ਹਲਕੇ ਦੇ ਪਿੰਡ ਜਿੱਤਵਾਲ ਖੁਰਦ ਵਿਖੇ ਵੱਡੀ ਗਿਣਤੀ 'ਚ ਅਕਾਲੀ ਪਾਰਟੀ ਨਾਲ ਸਬੰਧਿਤ ਬੀਬੀਆਂ ਵਲੋਂ 'ਆਪ' ...

ਪੂਰੀ ਖ਼ਬਰ »

ਅਮਨ ਅਰੋੜਾ ਵਲੋਂ ਲੌਂਗੋਵਾਲ 'ਚ ਡੇਂਗੂ ਦੇ ਪ੍ਰਕੋਪ ਦਾ ਮਾਮਲਾ ਉਪ ਮੁੱਖ ਮੰਤਰੀ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਸਿਹਤ ਵਿਭਾਗ ਹੋਇਆ ਪੱਬਾਂ ਭਾਰ

ਸੁਨਾਮ ਊਧਮ ਸਿੰਘ ਵਾਲਾ, 27 ਅਕਤੂਬਰ (ਧਾਲੀਵਾਲ, ਭੁੱਲਰ)-ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵਲੋਂ ਸੂਬੇ ਦੇ ਉਪ ਮੁੱਖ ਮੰਤਰੀ/ਸਿਹਤ ਮੰਤਰੀ ਓ.ਪੀ. ਸੋਨੀ ਨੂੰ ਸੂਬੇ 'ਚ ਡੇਂਗੂ ਦੇ ਵੱਧ ਰਹੇ ਪ੍ਰਕੋਪ ਬਾਰੇ ਜਾਣੂ ਕਰਵਾਇਆ ਗਿਆ ਸੀ | ਜਿਸ 'ਤੇ ਡਿਪਟੀ ਸੀ.ਐਮ ਓ.ਪੀ. ...

ਪੂਰੀ ਖ਼ਬਰ »

ਭਾਜਪਾ ਪੰਜਾਬ ਚੋਣਾਂ ਆਪਣੇ ਦਮ 'ਤੇ ਲੜੇਗੀ-ਜਗਪਾਲ ਮਿੱਤਲ

ਸੁਨਾਮ ਊਧਮ ਸਿੰਘ ਵਾਲਾ, 27 ਅਕਤੂਬਰ (ਧਾਲੀਵਾਲ, ਭੁੱਲਰ)-ਭਾਜਪਾ ਸੂਬੇ 'ਚ ਪੂਰੀ ਮਜ਼ਬੂਤੀ ਨਾਲ ਵਿਧਾਨ ਸਭਾ ਚੋਣਾਂ ਲੜੇਗੀ ਅਤੇ ਪੰਜਾਬ ਸਰਕਾਰ ਬਣਾਉਣ ਵਿਚ ਭਾਜਪਾ ਦੀ ਅਹਿਮ ਭੂਮਿਕਾ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਸਾਬਕਾ ਜ਼ਿਲ੍ਹਾ ...

ਪੂਰੀ ਖ਼ਬਰ »

ਕੇਸਰ ਸਿੰਘ ਢੋਟ ਬਣੇ ਬੀ.ਸੀ. ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ

ਸੁਨਾਮ ਊਧਮ ਸਿੰਘ ਵਾਲਾ, 27 ਅਕਤੂਬਰ (ਸੱਗੂ, ਭੁੱਲਰ, ਧਾਲੀਵਾਲ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਸੀਨੀਅਰ ਅਕਾਲੀ ਆਗੂ ਸ੍ਰ ਕੇਸਰ ਸਿੰਘ ਢੋਟ ਨੂੰ ਬੀ.ਸੀ. ਵਿੰਗ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਬਨਾਉਣ 'ਤੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਬੀ.ਸੀ. ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਸਮਾਣਾ ਤੋਂ ਸੰਗਰੂਰ ਰੂਟ 'ਤੇ ਬੱਸ ਚਲਾਉਣ ਲਈ ਦਿੱਤਾ ਮੰਗ-ਪੱਤਰ

ਸੰਗਰੂਰ, 27 ਅਕਤੂਬਰ (ਧੀਰਜ ਪਸ਼ੌਰੀਆ)-ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀਆਂ ਵਲੋਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ 'ਚ ਪੀ.ਆਰ.ਟੀ.ਸੀ. ਦੇ ਅਧਿਕਾਰੀ ਨੂੰ ਮੰਗ-ਪੱਤਰ ਸੌਂਪਿਆ ਗਿਆ | ਵਿਦਿਆਰਥੀ ਆਗੂ ਜਸਮੇਲ ਸਿੰਘ ਨੇ ਕਿਹਾ ਕਿ ਸਮਾਣਾ ਤੋਂ ਸੰਗਰੂਰ ...

ਪੂਰੀ ਖ਼ਬਰ »

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਣਿਆ ਵਿਦੇਸ਼ ਯਾਤਰਾ ਸਬੰਧੀ ਸ਼ਿਕਾਇਤਾਂ ਲਈ ਨੋਡਲ ਪੁਆਇੰਟ

ਸੰਗਰੂਰ, 27 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਵਿਦੇਸ਼ ਜਾ ਕੇ ...

ਪੂਰੀ ਖ਼ਬਰ »

ਸ਼੍ਰੋ.ਅ.ਦ.(ਅ) ਦੇ ਪੰਜ ਜ਼ਿਲਿ੍ਹਆਂ ਦੇ ਆਗੂਆਂ ਤੇ ਵਰਕਰਾਂ ਨੇ ਮਸਤੂਆਣਾ ਸਾਹਿਬ ਵਿਖੇ ਕੀਤੀ ਮੀਟਿੰਗ

ਮਸਤੂਆਣਾ ਸਾਹਿਬ, 27 ਅਕਤੂਬਰ (ਦਮਦਮੀ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਸੰਗਰੂਰ, ਲੁਧਿਆਣਾ, ਪਟਿਆਲਾ, ਮੋਗਾ ਅਤੇ ਮਲੇਰਕੋਟਲਾ ਜ਼ਿਲਿ੍ਹਆਂ ਦੀ ਸਾਂਝੀ ਮੀਟਿੰਗ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਕੀਤੀ ਗਈ | ਮੀਟਿੰਗ ਨੂੰ ਪਾਰਟੀ ਦੇ ਜਨਰਲ ਸਕੱਤਰ ਪ੍ਰੋ. ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕਰਵਾਇਆ

ਅਹਿਮਦਗੜ੍ਹ, 27 ਅਕਤੂਬਰ (ਸੋਢੀ)-ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਰਾਤ ਸਮੇਂ ਕਰਵਾਏ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX