ਤਾਜਾ ਖ਼ਬਰਾਂ


ਇਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ
. . .  10 minutes ago
ਮੱਲਾਂ ਵਾਲਾ, 29 ਮਈ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਨਸ਼ੇ ਦੀ ਓਵਰਡੋਜ਼ ਨਾਲ ਹਰ ਰੋਜ਼ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਮੱਲਾਂਵਾਲਾ ਦਾਣਾ ਅਧੀਨ ਆਉਂਦੀ ਬਸਤੀ ਖੱਚਰ ਵਾਲੀ ਦਾ ਇਕ ਨੌਜਵਾਨ ਗੁਰਜੋਧਾ ਸਿੰਘ 25 ਸਾਲਾ...
ਕੁਰੂਕਸ਼ੇਤਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰਾਂ 'ਤੇ ਸਾਧੇ ਨਿਸ਼ਾਨੇ
. . .  35 minutes ago
ਕੁਰੂਕਸ਼ੇਤਰ, 29 ਮਈ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕੁਰੂਕਸ਼ੇਤਰ ਪਹੁੰਚੇ ਹਨ। ਇਸ ਦੌਰਾਨ ਰੈਲੀ ਨੂੰ ਸੰਬੋਧਿਤ ਕਰਦੇ ਹੋਏ, ਜਿੱਥੇ ਉਨ੍ਹਾਂ ਨੇ ਵਿਰੋਧੀ ਧਿਰਾਂ 'ਤੇ ਨਿਸ਼ਾਨੇ ਸਾਧੇ, ਉੱਥੇ ਹੀ ਉਨ੍ਹਾਂ ਨੇ ਆਪਣੀ ਸਰਕਾਰ ਦੇ ਸੋਹਲੇ ਵੀ ਗਾਏ। ਉਨ੍ਹਾਂ ਨੇ ਕਿਹਾ ਕਿ ਹਰਿਆਣਾ...
ਭਾਰਤ ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਹੈਰੋਇਨ ਬਰਾਮਦ
. . .  about 1 hour ago
ਅਜਨਾਲਾ, 29 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਬੀ.ਐੱਸ.ਐੱਫ. 183 ਬਟਾਲੀਅਨ ਵਲੋਂ 3 ਕਿਲੋ ਤੋਂ ਵਧੇਰੇ ਹੈਰੋਇਨ ਬਰਾਮਦ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹੈਰੋਇਨ ਇਕ ਕਿਸਾਨ...
ਟੈਕਸਾਸ ਸਕੂਲ ਗੋਲੀਬਾਰੀ ਕਾਂਡ-ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਾਰਾਜ਼ ਹਨ ਮਾਪੇ
. . .  about 1 hour ago
ਸੈਕਰਾਮੈਂਟੋ, 29 ਮਈ (ਹੁਸਨ ਲੜੋਆ ਬੰਗਾ)-ਟੈਕਸਾਸ ਦੇ ਰੌਬ ਐਲੀਮੈਂਟਰੀ ਸਕੂਲ ਵਿਚ ਵਾਪਰੇ ਗੋਲੀਕਾਂਡ ਨੂੰ ਲੈ ਕੇ ਮਾਪਿਆਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਮਾਪੇ ਪੁਲਿਸ ਵਲੋਂ ਕੀਤੇ ਜਾ ਰਹੇ ਦਾਅਵੇ ਨੂੰ ਵੀ ਰੱਦ ਕਰ ਰਹੇ ਹਨ ਤੇ ਮੰਗ ਕਰ ਰਹੇ ਹਨ ਕਿ 19 ਬੱਚਿਆਂ...
ਨੇਪਾਲ ’ਚ ਯਾਤਰੀ ਜਹਾਜ਼ ਲਾਪਤਾ, 4 ਭਾਰਤੀਆਂ ਸਮੇਤ 22 ਲੋਕ ਸਵਾਰ
. . .  about 2 hours ago
ਕਾਠਮੰਡੂ, 29 ਮਈ-ਨੇਪਾਲ ਦੇ ਪਹਾੜਾਂ 'ਚ 22 ਯਾਤਰੀਆਂ ਨਾਲ ਛੋਟਾ ਹਵਾਈ ਜਹਾਜ਼ ਅੱਜ ਲਾਪਤਾ ਹੋ ਗਿਆ ਹੈ। ਇਸ 'ਚ 4 ਭਾਰਤੀ ਵੀ ਸਵਾਰ ਸਨ। ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹਵਾਈ ਅੱਡੇ ਦੇ ਟਾਵਰ ਨਾਲ ਸੰਪਰਕ ਟੁੱਟ ਗਿਆ।
ਮੰਗਾਂ ਨਾ ਮੰਨੇ ਜਾਣ ਤੇ ਭੱਠਾ ਮਜ਼ਦੂਰ ਅੱਜ ਫਿਰ ਫਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ਜਾਮ ਕਰਨ ਦੀ ਤਿਆਰੀ 'ਚ
. . .  about 2 hours ago
ਮੰਡੀ ਘੁਬਾਇਆ/ਫਾਜ਼ਿਲਕਾ, 29 ਮਈ (ਅਮਨ ਬਵੇਜਾ)- ਅੱਜ ਫਿਰ ਪੰਜਾਬ ਭੱਠਾ ਵਰਕਰਸ ਯੂਨੀਅਨ (ਏਟਕ) ਵਲੋਂ ਭੱਠਾ ਸੰਚਾਲਕਾਂ ਦੀ ਮਨ ਮਰਜ਼ੀਆਂ ਦੇ ਖ਼ਿਲਾਫ਼ ਫ਼ਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ਜਾਮ ਕਰਨ ਦੀ ਤਿਆਰੀ 'ਚ ਬੈਠੇ ਹਨ। ਮਾਮਲਾ ਭੱਠਾ ਸੰਚਾਲਕਾਂ ਵਲੋਂ ਸਹੀ ਹਿਸਾਬ ਨਾ ਕਰਨ...
ਆਈ.ਪੀ.ਐੱਲ.2022 ਦਾ ਫਾਈਨਲ ਮੈਚ ਅੱਜ, ਗੁਜਰਾਤ ਤੇ ਰਾਜਸਥਾਨ ਵਿਚਾਲੇ ਹੋਵੇਗਾ ਮੁਕਾਬਲਾ
. . .  about 2 hours ago
ਮੁੰਬਈ, 29 ਮਈ-ਆਈ.ਪੀ.ਐੱਲ.2022 ਦਾ ਫਾਈਨਲ ਮੈਚ ਅੱਜ, ਗੁਜਰਾਤ ਤੇ ਰਾਜਸਥਾਨ ਵਿਚਾਲੇ ਹੋਵੇਗਾ ਮੁਕਾਬਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ 'ਮਨ ਕੀ ਬਾਤ' ਨੂੰ ਸੰਬੋਧਿਤ
. . .  about 2 hours ago
ਨਵੀਂ ਦਿੱਲੀ, 29 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 89ਵੇਂ ਐਡੀਸ਼ਨ ਨੂੰ ਸੰਬੋਧਿਤ ਕਰ ਰਹੇ ਹਨ। 'ਮਨ ਕੀ ਬਾਤ' ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ 'ਚ ਸਟਾਰਟਅੱਪਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਗਲੋਬਲ ਮਹਾਂਮਾਰੀ ਦੇ ਸਮੇਂ ਵੀ ਦੇਸ਼ 'ਚ ਸਟਾਰਟਅੱਪਸ...
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਸੂਲਰ ਘਰਾਟ, ਜਨਤਾ ਦੀਆਂ ਸੁਣੀਆਂ ਸਮੱਸਿਆਵਾਂ
. . .  about 3 hours ago
ਸੂਲਰ ਘਰਾਟ, 29 ਮਈ (ਜਸਵੀਰ ਸਿੰਘ ਔਜਲਾ)-ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ। ਉਨ੍ਹਾਂ ਦੇ ਪਹੁੰਚਣ 'ਤੇ ਨਗਰ ਪੰਚਾਇਤ ਤੇ ਕਸਬਾ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੋਕਾਂ...
ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ ਨੇ ਲਿਆ ਫਾਹਾ
. . .  about 3 hours ago
ਲਹਿਰਾਗਾਗਾ, 29 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਪਿੰਡ ਚੋਟੀਆਂ ਵਿਖੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇਕ ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮ੍ਰਿਤਕ ਔਰਤ ਇਕ ਨਾਬਾਲਗ ਬੱਚੇ ਦੀ ਮਾਂ ਸੀ। ਜਾਣਕਾਰੀ ਅਨੁਸਾਰ...
ਅਮਰੀਕਾ ਤੋਂ ਆਏ ਨੇੜਲੇ ਪਿੰਡ ਲਖਮੀਰਵਾਲਾ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  1 minute ago
ਸੁਨਾਮ ਊਧਮ ਸਿੰਘ ਵਾਲਾ, 29 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਬੀਤੀ ਰਾਤ ਸੁਨਾਮ ਦੇ ਫਲਾਈ ਓਵਰ 'ਤੇ ਹੋਏ ਦਰਦਨਾਕ ਸੜਕ ਹਾਦਸੇ 'ਚ ਅਮਰੀਕਾ ਤੋਂ ਆਏ ਨੇੜਲੇ ਪਿੰਡ ਲਖਮੀਰਵਾਲਾ ਦੇ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ...
ਹਾਲੀਵੁੱਡ ਅਦਾਕਾਰ ਬੋਪੰਕਿਸ ਦਾ 80 ਸਾਲ ਦੀ ਉਮਰ 'ਚ ਦਿਹਾਂਤ
. . .  about 4 hours ago
ਨਵੀਂ ਦਿੱਲੀ, 29 ਮਈ-ਹਾਲੀਵੁੱਡ ਅਦਾਕਾਰ ਬੋਪੰਕਿਸ ਦਾ 80 ਸਾਲ ਦੀ ਉਮਰ 'ਚ ਦਿਹਾਂਤ
ਉੱਤਰ ਪ੍ਰਦੇਸ਼ ਦੇ ਬਹਿਰਾਈਚ 'ਚ ਦਰਦਨਾਕ ਹਾਦਸਾ, 2 ਵਾਹਨਾਂ ਦੀ ਟੱਕਰ 'ਚ 5 ਲੋਕਾਂ ਦੀ ਮੌਤ
. . .  about 5 hours ago
ਲਖਨਊ, 29 ਮਈ-ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਮੋਤੀਪੁਰ ਇਲਾਕੇ 'ਚ ਇਕ ਟੈਂਪੂ ਟਰੈਵਲ ਅਤੇ ਟਰੱਕ ਦੀ ਟੱਕਰ ਹੋਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 12 ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਭਾਰਤ 'ਚ ਕੋਵਿਡ-19 ਕੇਸਾਂ 'ਚ 5 ਫ਼ੀਸਦੀ ਵਾਧਾ, ਪਿਛਲੇ 24 ਘੰਟਿਆਂ 'ਚ 2828 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਨਵੀਂ ਦਿੱਲੀ, 29 ਮਈ-ਨਵੀਂ ਦਿੱਲੀ, 29 ਮਈ-ਭਾਰਤ 'ਚ ਪਿਛਲੇ 24 ਘੰਟਿਆਂ 'ਚ 2,828 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2,035 ਮਰੀਜ਼ ਠੀਕ ਹੋਏ ਹਨ। ਪਿਛਲੇ 24 ਘੰਟਿਆਂ 'ਚ ਹੀ 14 ਲੋਕਾਂ ਦੀ ਮੌਤ ਦਰਜ ਹੋਈ ਹੈ...
ਭਾਰਤ-ਬੰਗਲਾਦੇਸ਼ 'ਚ ਅੱਜ ਤੋਂ ਫ਼ਿਰ ਸ਼ੁਰੂ ਹੋਵੇਗੀ ਟਰੇਨ ਸਰਵਿਸ, 2 ਸਾਲ ਤੋਂ ਲੱਗੀ ਸੀ ਰੋਕ
. . .  about 6 hours ago
ਨਵੀਂ ਦਿੱਲੀ, 29 ਮਈ-ਭਾਰਤ ਅਤੇ ਬੰਗਲਾਦੇਸ਼ 'ਚ ਯਾਤਰੀ ਟਰੇਨ ਸੇਵਾਵਾਂ ਅੱਜ ਤੋਂ ਫਿਰ ਸ਼ੁਰੂ ਹੋਣਗੀਆਂ। ਕੋਵਿਡ-19 ਦੇ ਪ੍ਰਸਾਰ ਦੇ ਵਿਰੁੱਧ ਅਹਿਤਿਆਤ ਤੌਰ 'ਤੇ ਮਾਰਚ 2020 'ਚ ਕੋਲਕਾਤਾ ਅਤੇ ਬੰਗਲਾ ਦੇ ਸ਼ਹਿਰ ਵਿਚਕਾਰ ਟਰੇਨ ਸੇਵਾਵਾਂ ਨੂੰ ਮੁਅੱਤਲ ਕਰ...
'ਮਨ ਕੀ ਬਾਤ' ਪ੍ਰੋਗਰਾਮ ਨਾਲ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਨਵੀਂ ਦਿੱਲੀ, 29 ਮਈ-'ਮਨ ਕੀ ਬਾਤ' ਪ੍ਰੋਗਰਾਮ ਨਾਲ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਸਰਕਾਰ ਨੇ 31 ਤੱਕ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਆੜ੍ਹਤੀਏ ਕਰਨਗੇ ਸੰਘਰਸ਼
. . .  1 day ago
ਬੁਢਲਾਡਾ ,28 ਮਈ (ਸਵਰਨ ਸਿੰਘ ਰਾਹੀ)-ਬੀਤੇ ਦਿਨੀਂ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਤੋਂ ਖ਼ਫ਼ਾ ਸੂਬੇ ਦੇ ਆੜ੍ਹਤੀਆਂ ਵਲੋਂ ਸਰਕਾਰ ਖ਼ਿਲਾਫ਼ ਮੋਰਚਾ ...
ਰਾਜ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਿਕਰਮਜੀਤ ਸਿੰਘ ਸਾਹਨੀ ਮਿਲੇ ਅਰਵਿੰਦ ਕੇਜਰੀਵਾਲ ਨੂੰ
. . .  1 day ago
ਉੱਤਰਾਖੰਡ : ਚੰਪਾਵਤ ਉਪ ਚੋਣ ਦੇ ਮੱਦੇਨਜ਼ਰ ਭਾਰਤ-ਨੇਪਾਲ ਸਰਹੱਦ ਸੀਲ, 31 ਮਈ ਨੂੰ ਵੋਟਿੰਗ
. . .  1 day ago
ਬਿਹਾਰ ਵਿਚ ਨਕਸਲੀਆਂ ਖ਼ਿਲਾਫ਼ ਮੁਹਿੰਮ ਦੌਰਾਨ 10 ਵਾਕੀ ਟਾਕੀਜ਼ ਤੇ ਡੈਟੋਨੇਟਰ ਬਰਾਮਦ
. . .  1 day ago
ਪਟਨਾ, 28 ਮਈ - ਬਿਹਾਰ ਦੇ ਮੁੰਗੇਰ ਜ਼ਿਲ੍ਹੇ 'ਚ ਨਕਸਲੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ 10 ਵਾਕੀ ਟਾਕੀਜ਼, ਡੈਟੋਨੇਟਰ, ਤਾਰਾਂ ਅਤੇ ਨਕਸਲੀ ਸਾਹਿਤ ਸਮੇਤ ਕਈ ਅਪਰਾਧਕ ਵਸਤੂਆਂ ਬਰਾਮਦ ...
ਯੋਗੀ ਸਰਕਾਰ ਦਾ ਵੱਡਾ ਹੁਕਮ, ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਔਰਤਾਂ ਕੰਮ ਨਹੀਂ ਕਰਨਗੀਆਂ
. . .  1 day ago
ਡੇਢ ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਰਾਜਪੁਰਾ 28 ਮਈ (ਰਣਜੀਤ ਸਿੰਘ) - ਸੀ.ਆਈ.ਏ ਸਟਾਫ਼ ਰਾਜਪੁਰਾ ਦੇ ਇੰਚਾਰਜ ਕਰਨੈਲ ਸਿੰਘ ਨੇ ਸਮੇਤ ਪੁਲਸ ਪਾਰਟੀ ਇਕ ਵਿਅਕਤੀ ਦੀ ਫੀਡ ਦੀ ਫ਼ੈਕਟਰੀ ਵਿਚੋਂ ਇਕ ਕਿੱਲੋ 700 ਗ੍ਰਾਮ ਅਫ਼ੀਮ...
ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਮਿਲੇ ਸੋਨੂੰ ਸੂਦ
. . .  1 day ago
ਭੁਵਨੇਸ਼ਵਰ, 28 ਮਈ - ਫ਼ਿਲਮੀ ਅਦਾਕਾਰ ਸੋਨੂੰ ਸੂਦ ਨੇ ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਉਨ੍ਹਾਂ ਦੀ ਰਿਹਾਇਸ਼...
ਜੈਕਲੀਨ ਫਰਨਾਂਡਿਜ਼ ਨੂੰ ਵਿਦੇਸ਼ ਜਾਣ ਦੀ ਇਜਾਜ਼ਤ
. . .  1 day ago
ਨਵੀਂ ਦਿੱਲੀ, 28 ਮਈ - ਮਨੀ ਲਾਂਡਰਿੰਗ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਜ਼ ਨੂੰ ਦਿੱਲੀ ਦੀ ਅਦਾਲਤ ਵਲੋਂ ਆਈਫਾ ਐਵਾਰਡ 2022 ਵਿਚ ਸ਼ਾਮਿਲ ਹੋਣ ਲਈ ਆਬੂਧਾਬੀ ਜਾਣ ਦੀ ਇਜਾਜ਼ਤ ਮਿਲ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਕੱਤਕ ਸੰਮਤ 553

ਜਲੰਧਰ

ਨਿਗਮ ਹਾਊਸ ਦੀ ਪ੍ਰੀ-ਮੀਟਿੰਗ ਵਿਚ ਮਤੇ ਨੂੰ ਲੈ ਕੇ ਆਪਸ 'ਚ ਉਲਝੇ ਕਾਂਗਰਸੀ ਆਗੂ

ਸ਼ਿਵ ਸ਼ਰਮਾ
ਜਲੰਧਰ, 27 ਅਕਤੂਬਰ-28 ਅਕਤੂਬਰ ਨੂੰ ਹੋਣ ਵਾਲੀ ਨਿਗਮ ਹਾਊਸ ਦੀ ਮੀਟਿੰਗ ਨੂੰ ਲੈ ਕੇ ਮੇਅਰ ਜਗਦੀਸ਼ ਰਾਜਾ ਵੱਲੋਂ ਸੱਦੀ ਗਈ ਪ੍ਰੀ-ਮੀਟਿੰਗ ਹੰਗਾਮੇ ਵਿਚ ਬਦਲ ਗਈ ਕਿਉਂਕਿ ਕੌਂਸਲਰ ਪਤੀ ਬਲਬੀਰ ਅੰਗੂੂਰਾਲ ਦੇ ਵਾਰਡ ਵਿਚ ਸੀਵਰ ਸਫ਼ਾਈ ਲਈ ਉਨਾਂ ਨੇ ਸੁਪਰ ਸਕਸ਼ਨ ਮਸ਼ੀਨ ਨਾਲ ਦੁਬਾਰਾ ਸਫ਼ਾਈ ਕਰਵਾਉਣ ਲਈ ਮਤਾ ਪੁਆਇਆ ਸੀ ਤਾਂ ਉਸ 'ਤੇ ਮੌਜੂਦ ਓ. ਐਂਡ. ਐਮ. ਕਮੇਟੀ ਦੇ ਚੇਅਰਮੈਨ ਪਵਨ ਕੁਮਾਰ ਵੱਲੋਂ ਇਸ ਮਤੇ ਨੂੰ ਰੱਦ ਕਰਨ ਦੀ ਗੱਲ ਕਹਿਣ 'ਤੇ ਹੰਗਾਮਾ ਹੋ ਗਿਆ | ਕੌਂਸਲਰ ਪਵਨ ਵੱਲੋਂ ਰੱਦ ਕਰਨ ਦੀ ਗੱਲ ਕਹਿਣ ਤੋਂ ਬਾਅਦ ਬਲਬੀਰ ਅੰਗੂਰਾਲ ਭੜਕ ਗਏ ਤੇ ਉਨ੍ਹਾਂ ਨੇ ਕਿਹਾ ਕਿ ਇਹ ਮਤਾ ਰੱਦ ਨਹੀਂ ਕੀਤਾ ਜਾ ਸਕਦਾ ਹੈ | ਹੋਰ ਤਾਂ ਹੋਰ ਦੋਵੇਂ ਕਾਂਗਰਸੀ ਆਗੂਆਂ ਦੇ ਆਪਸ ਵਿਚ ਬਹਿਸ ਵਧਣ ਲੱਗੀ ਸੀ ਤਾਂ ਕਈ ਕੌਂਸਲਰਾਂ ਨੇ ਉੱਠ ਕੇ ਦੋਵਾਂ ਵਿਚਕਾਰ ਵਿਚ ਬਚਾਅ ਕਰਵਾਇਆ | ਦੋਵਾਂ ਵਿਚਕਾਰ ਕਾਫੀ ਸਮੇਂ ਤੱਕ ਬਹਿਸ ਚੱਲਦੀ ਰਹੀ | ਬਾਕੀ ਮੌਜੂਦ ਕੌਂਸਲਰਾਂ ਨੇ ਕਾਫੀ ਮੁਸ਼ਕਲ ਨਾਲ ਪਵਨ ਨੂੰ ਉੱਥੋਂ ਪਾਸੇ ਕਰਵਾਇਆ | ਪਵਨ ਕੌਂਸਲਰ ਦਾ ਕਹਿਣਾ ਸੀ ਕਿ ਸੀਵਰ ਸਫ਼ਾਈ ਲਈ ਅਲੱਗ ਤੋਂ ਜੋਨ ਮੁਤਾਬਕ ਸੁਪਰ ਸਕਸ਼ਨ ਮਸ਼ੀਨ ਕੰਮ ਕਰ ਰਹੀ ਹੈ ਤਾਂ ਫਿਰ ਅੰਗੂਰਾਲ ਨੇ ਆਪਣਾ ਅਲੱਗ ਮਤਾ ਕਿਉਂ ਬਣਵਾਇਆ | ਇਸ ਤੋਂ ਹੀ ਬਲਬੀਰ ਅੰਗੂਰਾਲ ਹੋਰ ਭੜਕ ਗਏ ਕਿ ਉਹ ਆਪਣਾ ਮਤਾ ਰੱਦ ਨਹੀਂ ਹੋਣ ਦੇਣਗੇ ਤੇ ਹੋਰ ਚਾਹੇ ਇਸ ਬਾਰੇ ਦੂਜੇ ਵਾਰਡਾਂ ਦੇ ਮਤੇ ਪੁਆ ਲਏ ਜਾਣ | ਦੱਸਿਆ ਜਾਂਦਾ ਹੈ ਸਮੁੱਚੇ ਹੰਗਾਮੇ ਦੌਰਾਨ ਮੇਅਰ ਜਗਦੀਸ਼ ਰਾਜਾ ਆਪਣੀ ਸੀਟ 'ਤੇ ਹੀ ਬੈਠੇ ਰਹੇ | ਪ੍ਰੀ-ਮੀਟਿੰਗ ਵਿਚ ਕਈ ਕੌਂਸਲਰਾਂ ਨੇ ਐਲ. ਈ. ਡੀ. ਲਾਈਟਾਂ ਨੂੰ ਲੈ ਕੇ ਕਾਫੀ ਨਾਰਾਜ਼ਗੀ ਕੀਤੀ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਠੇਕੇਦਾਰ ਲਾਈਟਾਂ ਠੀਕ ਨਹੀਂ ਕਰ ਰਹੇ ਹਨ | ਕਮੇਟੀ ਦੇ ਚੇਅਰਮੈਨ ਦੇ ਪਤੀ ਗੁਰਨਾਮ ਸਿੰਘ ਮੁਲਤਾਨੀ ਨੇ ਕੌਂਸਲਰਾਂ ਨੂੰ ਭਰੋਸਾ ਦਿੱਤਾ ਕਿ ਹਾਊਸ ਦੀ ਮੀਟਿੰਗ ਤੋਂ ਬਾਅਦ ਉਹ ਮੀਟਿੰਗ ਕਰਕੇ ਮਸਲੇ ਹੱਲ ਕਰਵਾਏ ਜਾਣਗੇ | ਇਸ ਤੋਂ ਇਲਾਵਾ ਕੌਂਸਲਰ ਜਗਦੀਸ਼ ਸਮਰਾਏ ਨੇ ਨਿਗਮ ਵੱਲੋਂ ਪੋਕਲੇਨ ਖ਼ਰੀਦ ਦੇ ਪਾਏ ਮਤੇ ਦਾ ਵਿਰੋਧ ਕਰਦਿਆਂ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਕਾਲਾ ਸੰਘਿਆਂ ਨਾਲੇ ਦੀ ਸਫ਼ਾਈ ਲਈ ਪੋਕਲੇਨ ਖ਼ਰੀਦਣ ਦੀ ਲੋੜ ਨਹੀਂ ਹੈ ਕਿਉਂਕਿ ਇਕ ਪਾਸੇ ਤਾਂ 10 ਕਰੋੜ ਨਾਲ ਨਾਲੇ ਦਾ ਸੁੰਦਰੀਕਰਨ ਕੀਤਾ ਜਾਣਾ ਹੈ ਤੇ ਵਰਿਆਣਾ ਡੰਪ ਲਈ 5 ਕਰੋੜ ਦੀ ਮਸ਼ੀਨਰੀ ਖ਼ਰੀਦਣੀ ਹੈ ਤਾਂ ਪੋਕਲੇਨ ਦੀ ਕੋਈ ਲੋੜ ਨਹੀਂ ਹੈ | ਉਨਾਂ ਕਿਹਾ ਕਿ ਉਹ ਇਸ ਦਾ ਹਾਊਸ ਦੀ ਮੀਟਿੰਗ ਵਿਚ ਵੀ ਮੁੱਦਾ ਉਠਾਉਣਗੇ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਬਲਰਾਜ ਠਾਕੁਰ, ਗਿਆਨ ਚੰਦ, ਬੰਟੀ ਨੀਲਕੰਠ, ਬਚਨ ਲਾਲ, ਰੋਹਨ ਸਹਿਗਲ, ਪ੍ਰਭਦਿਆਲ ਤੇ ਹੋਰ ਵੀ ਹਾਜ਼ਰ ਸਨ |
ਭਾਜਪਾਈ ਉਠਾਉਣਗੇ ਵਿਗਿਆਪਨ ਘੋਟਾਲੇ ਦਾ ਮੁੱਦਾ
22 ਅਕਤੂਬਰ ਦੀ ਹਾਊਸ ਦੀ ਮੁਲਤਵੀ ਹੋਈ ਮੀਟਿੰਗ ਦੌਰਾਨ ਕਈ ਭਾਜਪਾ ਆਗੂ ਤਾਂ ਮੀਟਿੰਗ ਵਿਚ ਨਹੀਂ ਆਏ ਪਰ 28 ਅਕਤੂਬਰ ਦੀ ਮੀਟਿੰਗ ਵਿਚ ਭਾਜਪਾਈ ਬਹੁਚਰਚਿਤ 31 ਨੰਬਰ ਦੇ ਮਤੇ ਅਤੇ ਡੇਂਗੂ ਨੂੰ ਲੈ ਕੇ ਨਿਗਮ ਹਾਊਸ ਵਿਚ ਹੰਗਾਮਾ ਕਰ ਸਕਦੇ ਹਨ | ਭਾਜਪਾ ਦੇ ਕੌਂਸਲਰਾਂ ਦਾ ਕਹਿਣਾ ਸੀ ਕਿ 59 ਇਸ਼ਤਿਹਾਰੀ ਬੋਰਡਾਂ ਨੂੰ ਰੱਦ ਕਰਨ ਦੇ ਮਤੇ ਦੇ ਮਾਮਲੇ ਵਿਚ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਇਸ ਮਾਮਲੇ ਵਿਚ ਜਵਾਬਤਲਬੀ ਕੀਤੀ ਜਾਵੇਗੀ | ਉਂਜ ਮੀਟਿੰਗ ਵਿਚ ਵਰਕਸ਼ਾਪ ਨੂੰ ਸਟੇਡੀਅਮ ਵਿਚ ਬਦਲਣ ਦਾ ਮੁੱਦਾ ਵੀ ਉੱਠਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ |

ਲਤੀਫ਼ਪੁਰਾ ਮਾਮਲੇ ਨੂੰ ਲੈ ਕੇ ਪਿ੍ੰਸੀਪਲ ਸਕੱਤਰ, ਟਰੱਸਟ ਚੇਅਰਮੈਨ ਨੂੰ ਨੋਟਿਸ ਜਾਰੀ

ਜਲੰਧਰ, 27 ਅਕਤੂਬਰ (ਸ਼ਿਵ)-ਲਤੀਫਪੁਰਾ ਦੇ ਕਬਜ਼ਿਆਂ ਦਾ ਮਾਮਲਾ ਇਕ ਵਾਰ ਫਿਰ ਤੂਲ ਫੜ ਗਿਆ ਤੇ ਕਬਜ਼ੇ ਨਾ ਹਟਣ ਦੇ ਮਾਮਲੇ ਵਿਚ ਸ਼ਿਕਾਇਤਕਰਤਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਦੇ ਮਾਮਲੇ ਵਿਚ ਪਾਈ ਗਈ ਪਟੀਸ਼ਨ 'ਤੇ ...

ਪੂਰੀ ਖ਼ਬਰ »

ਅਪਰਾਧ 'ਤੇ ਕਾਬੂ ਪਾਉਣ ਲਈ ਗਤੀਸ਼ੀਲ ਰਹਿਣਗੇ ਮੁਲਾਜ਼ਮ- ਪੁਲਿਸ ਕਮਿਸ਼ਨਰ

ਐੱਮ.ਐੱਸ. ਲੋਹੀਆ ਜਲੰਧਰ, 27 ਅਕਤੂਬਰ - ਆਈ.ਪੀ.ਐਸ. ਅਧਿਕਾਰੀ ਨੌਨਿਹਾਲ ਸਿੰਘ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਦੀ ਕਾਰਗੁਜ਼ਾਰੀ 'ਚ ਸੁਧਾਰ ਲਿਆਉਣ ਲਈ ਜੰਗੀ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ...

ਪੂਰੀ ਖ਼ਬਰ »

ਇਮਾਰਤ ਦੀ ਉੱਪਰਲੀ ਮੰਜ਼ਿਲ ਸੀਲ

ਜਲੰਧਰ, 27 ਅਕਤੂਬਰ (ਸ਼ਿਵ)- ਨਿਗਮ ਦੇ ਏ. ਟੀ. ਪੀ. ਨੇ ਮਸਜਿਦ ਕੁਮਾਰਾਂ ਦੇ ਨਾਲ ਹੀ ਇਕ ਬਣ ਰਹੀ ਇਮਾਰਤ ਦੀ ਉੱਪਰਲੀ ਮੰਜ਼ਿਲ ਨੂੰ ਸੀਲ ਕੀਤਾ ਹੈ | ਏ. ਟੀ. ਪੀ. ਰਜਿੰਦਰ ਕੁਮਾਰ ਦਾ ਕਹਿਣਾ ਸੀ ਕਿ ਇਸ ਬਾਰੇ ਆਈ ਸ਼ਿਕਾਇਤ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ | ਦੂਜੇ ਪਾਸੇ ...

ਪੂਰੀ ਖ਼ਬਰ »

ਥਾਣਾ ਲਾਂਬੜਾ ਦੀ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 5 ਕਾਬੂ

ਲਾਂਬੜਾ, 27 ਅਕਤੂਬਰ (ਪਰਮੀਤ ਗੁਪਤਾ)- ਜਲੰਧਰ ਦਿਹਾਤ ਥਾਣਾ ਲਾਂਬੜਾ ਪੁਲਿਸ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਇਲਾਕੇ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਹੋਇਆਂ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ ...

ਪੂਰੀ ਖ਼ਬਰ »

ਫਾਇਨਾਂਸਰ ਦੇ ਕਰਿੰਦਿਆਂ ਨੇ ਘਰ ਅੰਦਰ ਦਾਖ਼ਲ ਹੋ ਕੇ ਕੀਤਾ ਹਮਲਾ, 2 ਔਰਤਾਂ ਸਮੇਤ 3 ਜ਼ਖ਼ਮੀ

ਜਲੰਧਰ, 27 ਅਕਤੂਬਰ (ਐੱਮ. ਐੱਸ. ਲੋਹੀਆ)- ਪੈਸਿਆਂ ਦੇ ਲੈਣ-ਦੇਣ 'ਚ ਚੱਲ ਰਹੇ ਵਿਵਾਦ ਦੇ ਚੱਲਦਿਆਂ ਅੱਜ ਇਕ ਫਾਇਨਾਂਸਰ ਦੇ ਕਰਿੰਦਿਆਂ ਨੇ ਕਰਤਾਰ ਨਗਰ ਦੇ ਇਕ ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹੱਥਿਆਰਾਂ ਨਾਲ ਹਮਲਾ ਕਰਕੇ, ਘਰ ਦੀਆਂ 2 ਔਰਤਾਂ ਅਤੇ ਇਕ ਵਿਅਕਤੀ ਨੂੰ ਜ਼ਖ਼ਮੀ ...

ਪੂਰੀ ਖ਼ਬਰ »

ਡੇਂਗੂ ਦੇ 23 ਮਰੀਜ਼ ਹੋਰ ਮਿਲਣ ਨਾਲ ਗਿਣਤੀ 241 ਹੋਈ

ਜਲੰਧਰ, 27 ਅਕਤੂਬਰ (ਐੱਮ. ਐੱਸ. ਲੋਹੀਆ)- ਅੱਜ ਵੀ ਜਲੰਧਰ ਜ਼ਿਲ੍ਹੇ 'ਚ ਡੇਂਗੂ ਪੀੜਤ 23 ਮਰੀਜ਼ ਹੋਰ ਮਿਲਣ ਨਾਲ ਡੇਂਗੂ ਪ੍ਰਭਾਵਿਤਾਂ ਦੀ ਕੁੱਲ ਗਿਣਤੀ 241 ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਅਦਿਤਿਆ ਨੇ ਦੱਸਿਆ ਕਿ ਜ਼ਿਲ੍ਹੇ 'ਚ ...

ਪੂਰੀ ਖ਼ਬਰ »

ਬਰਲਟਨ ਪਾਰਕ ਵਿਖੇ ਨਿਰਧਾਰਿਤ ਥਾਵਾਂ 'ਤੇ ਹੀ ਵੇਚੇ ਜਾਣਗੇ ਪਟਾਕੇ- ਡੀ.ਸੀ.ਪੀ.

ਜਲੰਧਰ, 27 ਅਕਤੂਬਰ (ਐੱਮ.ਐੱਸ. ਲੋਹੀਆ)- ਦੀਵਾਲੀ ਦੇ ਤਿਉਹਾਰ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਪੁਲਿਸ ਜਗਮੋਹਨ ਸਿੰਘ ਵਲੋਂ ਪਟਾਕਿਆਂ ਦੀ ਵੇਚ ਸਬੰਧੀ ਹੁਕਮਾਂ ਜਾਰੀ ਕੀਤੇ ਗਏ ਹਨ, ਜਿਸ ਤਹਿਤ ਕਿਹਾ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਤੀਆਂ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 8 ਮਰੀਜ਼ ਹੋਰ ਮਿਲੇ, ਗਿਣਤੀ 63389 ਹੋਈ

ਜਲੰਧਰ, 27 ਅਕਤੂਬਰ (ਐੱਮ.ਐੱਸ. ਲੋਹੀਆ)-ਅੱਜ ਜ਼ਿਲ੍ਹੇ 'ਚ 8 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 63389 ਪਹੁੰਚ ਗਈ ਹੈ | ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 'ਚੋਂ 61857 ਵਿਅਕਤੀ ਸਿਹਤਯਾਬ ਹੋ ਗਏ ਹਨ | ਕੋਰੋਨਾ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ...

ਪੂਰੀ ਖ਼ਬਰ »

ਰਾਤ ਸਮੇਂ ਸ਼ਹਿਰ ਦੇ ਮੁੱਖ ਚੌਕਾਂ 'ਚ ਨਹੀਂ ਨਜ਼ਰ ਆਉਂਦੀ ਪੁਲਿਸ ਪਾਰਟੀ

¸ ਤਿਉਹਾਰਾਂ ਦੇ ਦਿਨਾਂ 'ਚ ਸ਼ਹਿਰ ਦੀ ਸੁਰੱਖਿਆ ਰੱਬ ਆਸਰੇ ¸ ਜਲੰਧਰ ਛਾਉਣੀ, 27 ਅਕਤੂਬਰ (ਪਵਨ ਖਰਬੰਦਾ)-ਤਿਓਹਾਰਾਂ ਦੇ ਦਿਨਾਂ 'ਚ ਸ਼ਰਾਰਤੀ ਅਨਸਰਾਂ 'ਤੇ ਨੱਥ ਪਾਉਣ ਲਈ ਜਿੱਥੇ ਪੁਲਿਸ ਪੂਰੀ ਤਰ੍ਹਾਂ ਮੁਸਤੇਦ ਨਜ਼ਰ ਆਉਂਦੀ ਹੈ ਤੇ ਭੀੜ ਵਾਲੇ ਬਾਜ਼ਾਰਾਂ 'ਚ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਕੀਰਤਨ ਦਰਬਾਰ ਕਰਵਾਇਆ

ਜਲੰਧਰ, 27 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮ ਦਾਸ ਸੇਵਕ ਜਥੇ ਵਲੋਂ ਬੀਤੀ ਸ਼ਾਮ 5 ਤੋਂ ਰਾਤ 10.30 ਵਜੇ ਤੱਕ ਛੋਟੀ ਬਾਰਾਂਦਰੀ ਵਿਖੇ ਸਥਿਤ ਪਿਮਸ ਮੈਡੀਕਲ ਕਾਲਜ ਗੜ੍ਹਾ ਰੋਡ ਨੇੜੇ ਬੱਸ ਸਟੈਡ ...

ਪੂਰੀ ਖ਼ਬਰ »

400 ਸਾਲਾ ਸ਼ਤਾਬਦੀ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਮਾਗਮ ਸੰਬੰਧੀ ਗੁ. ਪਿ੍ਥਵੀ ਨਗਰ ਵਿਖੇ ਪ੍ਰਬੰਧਕਾਂ ਵਲੋਂ ਬੈਠਕ

ਚੁਗਿੱਟੀ/ਜੰਡੂਸਿੰਘਾ, 27 ਅਕਤੂਬਰ (ਨਰਿੰਦਰ ਲਾਗੂ)- ਬੰਦੀ ਛੋੜ ਦਿਵਸ ਦੀ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵੱਲੋਂ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਅੰਮਿ੍ਤਸਰ, ...

ਪੂਰੀ ਖ਼ਬਰ »

90 ਫ਼ੀਸਦੀ ਯੋਗ ਪਰਿਵਾਰਾਂ ਨੂੰ ਕਵਰ ਕਰ ਕੇ ਮੋਹਰੀ ਜ਼ਿਲਿ੍ਹਆਂ 'ਚ ਸ਼ੁਮਾਰ ਹੋਇਆ ਜ਼ਿਲ੍ਹਾ ਜਲੰਧਰ

¸ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ¸ ਜਲੰਧਰ, 27 ਅਕਤੂਬਰ (ਚੰਦੀਪ ਭੱਲਾ)-ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 90 ਫੀਸਦੀ ਯੋਗ ਪਰਿਵਾਰਾਂ ਨੂੰ ਕਵਰ ਕਰ ਕੇ ਜਲੰਧਰ ਜ਼ਿਲ੍ਹਾ ਸੂਬੇ ਦੇ ਮੋਹਰੀ ਜ਼ਿਲਿ੍ਹਆਂ ਵਿਚ ਸ਼ੁਮਾਰ ਹੋ ਗਿਆ ਹੈ | ਇਹ ...

ਪੂਰੀ ਖ਼ਬਰ »

ਨੰਗਲ ਸ਼ਾਮਾ 'ਚ ਨਹੀਂ ਦਾਖ਼ਲ ਹੋਣਗੇ ਟਰੱਕ ਤੇ ਟਿੱਪਰ

ਜਲੰਧਰ ਛਾਉਣੀ, 27 ਅਕਤੂਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਨੰਗਲ ਸ਼ਾਮਾਂ ਗੇਟ ਤੋਂ ਨੰਗਲ ਸ਼ਾਮਾਂ ਖੇਤਰ 'ਚ ਬੀਤੇ ਕੁਝ ਸਮੇਂ ਤੋਂ ਮਿੱਟੀ ਅਤੇ ਰੇਤ ਨਾਲ ਭਰੇ ਹੋਏ ਟਿੱਪਰਾਂ ਤੇ ਟਰੱਕਾਂ ਦੀ ਆਵਾਜਾਈ ਵੱਧ ਜਾਣ ਅਤੇ ਇਸ ਨੂੰ ਰੋਕਣ ਲਈ ਨੰਗਲ ਸ਼ਾਮਾਂ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ ਨੇ ਦਾਖ਼ਲੇ ਦੀ ਅੰਤਿਮ ਤਾਰੀਖ 'ਚ ਕੀਤਾ ਵਾਧਾ

ਜਲੰਧਰ, 27 ਅਕਤੂਬਰ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਵਿਖੇ ਪਹਿਲੇ ਸਾਲ ਡਿਪਲੋਮੇ 'ਚ ਦਾਖ਼ਲਾ ਲੈਣ ਦੀ ਆਖ਼ਰੀ ਤਾਰੀਖ਼ 25 ਅਕਤੂਬਰ ਸੀ, ਜਿਸ 'ਚ ਵਾਧੇ ਦਾ ਐਲਾਨ ਕੀਤਾ ਗਿਆ ਹੈ | ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਏ.ਆਈ.ਸੀ.ਟੀ.ਈ. ਨਵੀਂ ਦਿੱਲੀ ...

ਪੂਰੀ ਖ਼ਬਰ »

ਪੰਜਾਬ ਦੇ ਚੋਣ ਅਫ਼ਸਰ ਵਲੋਂ ਜ਼ਿਲ੍ਹਾ ਚੋਣ ਦਫ਼ਤਰ ਜਲੰਧਰ ਦਾ ਦੌਰਾ

ਜਲੰਧਰ 27 ਅਕਤੂਬਰ (ਚੰਦੀਪ ਭੱਲਾ)-ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ.ਕਰੁਣਾ ਰਾਜੂ ਵਲੋਂ ਸੂਬੇ ਵਿਚ ਅਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਚੋਣ ਅਫ਼ਸਰ ਪੰਜਾਬ ਹਰੀਸ਼ ਕੁਮਾਰ ਵਲੋਂ ਜ਼ਿਲ੍ਹਾ ਚੋਣ ਦਫ਼ਤਰ ...

ਪੂਰੀ ਖ਼ਬਰ »

ਪੀ.ਸੀ.ਐਮ. ਐਸ.ਡੀ. ਕਾਲਜ 'ਚ 'ਭਾਰਤ, ਭਾਰਤੀ ਅਤੇ ਭਾਰਤੀ ਸੰਸਕਿ੍ਤੀ: ਨੌਜਵਾਨਾਂ ਲਈ ਇਕ ਸੰਦੇਸ਼' ਵਿਸ਼ੇ 'ਤੇ ਸੈਮੀਨਾਰ

ਜਲੰਧਰ, 27 ਅਕਤੂਬਰ (ਰਣਜੀਤ ਸਿੰਘ ਸੋਢੀ)-ਪ੍ਰੇਮ ਚੰਦ ਮਾਰਕੰਡਾ ਐੱਸ. ਡੀ. ਕਾਲਜ ਫ਼ਾਰ ਵੁਮੈਨ, ਜਲੰਧਰ ਵਿਚ ਭਾਰਤੀ ਸਿੱਖਿਆ ਮੰਡਲ ਦੇ ਸਹਿਯੋਗ ਨਾਲ 'ਭਾਰਤ, ਭਾਰਤੀ ਅਤੇ ਭਾਰਤੀ ਸੰਸਕਿ੍ਤੀ: ਨੌਜਵਾਨਾਂ ਲਈ ਇੱਕ ਸੰਦੇਸ਼' ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਮੁਕੁਲ ...

ਪੂਰੀ ਖ਼ਬਰ »

¸ 38ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ¸ ਪੰਜਾਬ ਪੁਲਿਸ ਸੈਮੀਫਾਈਨਲ 'ਚ ਦਾਖ਼ਲ

ਜਲੰਧਰ, 27 ਅਕਤੂਬਰ (ਜਤਿੰਦਰ ਸਾਬੀ)- ਪੰਜਾਬ ਪੁਲਿਸ ਜਲੰਧਰ ਨੇ ਆਰਮੀ ਇਲੈਵਨ ਨੂੰ 1-0 ਦੇ ਫਰਕ ਨਾਲ ਹਰਾ ਕੇ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਲਿਆ | ਇਸ ਤੋਂ ਪਹਿਲਾਂ ਹੋਏ ਮੈਚ ਵਿਚ ਇੰਡੀਅਨ ਏਅਰ ਫੋਰਸ ਦਿੱਲੀ ...

ਪੂਰੀ ਖ਼ਬਰ »

ਕੌਂਸਲ ਆਫ ਜੂਨੀਅਨ ਵਲੋਂ ਸਟੋਰਾਂ ਅਤੇ ਲੈਬਾਂ ਦਾ ਬਾਈਕਾਟ

ਜਲੰਧਰ, 27 ਅਕਤੂਬਰ (ਸ਼ਿਵ)-ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਨੇ ਆਪਣਾ ਸੰਘਰਸ਼ ਤੇਜ਼ ਕਰਦੇ ਹੋਏ ਅੱਜ ਪੰਜਾਬ ਦੇ ਸਮੁੱਚੇ ਸਰਕਲ ਹੈਡਕਵਾਟਰ ਅੱਗੇ ਦੁਪਹਿਰ ਨੂੰ ਹੋਰ ਪ੍ਰਦਰਸ਼ਨ ਕੀਤੇ | ਜਥੇਬੰਦੀ ਨੇ ਸਟੋਰ ਅਤੇ ਐਮ. ਈ. ਲੈਬਾਂ ਦਾ ...

ਪੂਰੀ ਖ਼ਬਰ »

ਪੀ.ਟੀ.ਯੂ. ਨੇ ਨੈਡ ਪੋਰਟਲ 'ਤੇ ਸਾਢੇ 8 ਲੱਖ ਵਿਦਿਆਰਥੀਆਂ ਦੇ ਦਸਤਾਵੇਜ਼ ਅਪਲੋਡ ਕਰਕੇ ਦੇਸ਼ 'ਚੋਂ ਤੀਜਾ ਸਥਾਨ ਲਿਆ

ਕਪੂਰਥਲਾ, 27 ਅਕਤੂਬਰ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਸੂਨੀਵਰਸਿਟੀ ਨੇ ਯੂਨੀਵਰਸਿਟੀ ਨਾਲ ਸੰਬੰਧਿਤ ਸਾਢੇ 8 ਲੱਖ ਵਿਦਿਆਰਥੀਆਂ ਦੀ ਡਿਗਰੀ ਤੇ ਡਿਟੇਲ ਮਾਰਕਸ ਕਾਰਡ ਦਾ ਡਾਟਾ ਡਿਜੀਲਾਕਰ ਨੈਸ਼ਨਲ ਅਕੈਡਮਿਕ ਡਿਪੋਜਟਰੀ (ਨੈਡ) ਪੋਰਟਲ 'ਤੇ ਅਪਲੋਡ ...

ਪੂਰੀ ਖ਼ਬਰ »

ਬੀਰ ਚੰਦ ਸੁਰੀਲਾ 'ਆਪ' ਵਲੋਂ ਹਲਕਾ ਕਰਤਾਰਪੁਰ ਦੇ ਕੋਆਰਡੀਨੇਟਰ ਨਿਯੁਕਤ

ਕਰਤਾਰਪੁਰ, 27 ਅਕਤੂਬਰ (ਭਜਨ ਸਿੰਘ)- ਆਮ ਆਦਮੀ ਪਾਰਟੀ ਵੱਲੋਂ ਪੜੇ੍ਹ ਲਿਖੇ ਤੇ ਅਣਥੱਕ ਵਰਕਰ ਨੰਬਰਦਾਰ ਬੀਰ ਚੰਦ ਸੁਰੀਲਾ ਨੂੰ ਆਪ ਦੇ ਹਲਕਾ ਕਰਤਾਰਪੁਰ ਦੇ ਇੰਚਾਰਜ ਬਲਕਾਰ ਸਿੰਘ ਸਾਬਕਾ ਡੀ ਸੀ ਪੀ ਦੀ ਸਿਫਾਰਸ਼ ਤੇ ਹਲਕਾ ਐਸ ਸੀ ਕਮੇਟੀ ਕੋਆਰਡੀਨੇਟਰ ਲਗਾਇਆ ਗਿਆ ...

ਪੂਰੀ ਖ਼ਬਰ »

ਚੌਧਰੀ ਸਮੇਤ ਪ੍ਰਮੁੱਖ ਆਗੂਆਂ ਵਲੋਂ ਅਵਤਾਰ ਸਿੰਘ ਖੱਖ ਨੂੰ ਸ਼ਰਧਾਂਜਲੀਆਂ ਭੇਟ

ਜਲੰਧਰ, 27 ਅਕਤੂਬਰ (ਜਸਪਾਲ ਸਿੰਘ)-ਉੱਘੇ ਸਮਾਜ ਸੇਵਕ ਅਤੇ ਪਿੰਡ ਕੁੱਦੋਵਾਲ ਦੇ 18 ਸਾਲ ਸਰਪੰਚ ਰਹੇ ਸ. ਅਵਤਾਰ ਸਿੰਘ ਖੱਖ ਨਮਿਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੀ ਰਿਹਾਇਸ਼ 'ਤੇ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਪ੍ਰਸਿੱਧ ਕੀਰਤਨੀ ਜੱਥੇ ਵਲੋਂ ਵੈਰਾਗਮਈ ਕੀਰਤਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX