ਤਾਜਾ ਖ਼ਬਰਾਂ


ਈ.ਡੀ. ਛਾਪੇ ਮਾਰੀ - ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਦੇ ਟਿਕਾਣਿਆਂ ਤੋਂ 6 ਕਰੋੜ ਰੁਪਏ ਬਰਾਮਦ
. . .  1 day ago
ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਟੀਮਾਂ ਵਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ...
15-18 ਉਮਰ ਵਰਗ ਦੇ 50% ਤੋਂ ਵੱਧ ਨੌਜਵਾਨਾਂ ਨੇ ਵੈਕਸੀਨ ਦੀ ਲਈ ਪਹਿਲੀ ਖ਼ੁਰਾਕ - ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ
. . .  1 day ago
ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 18 ਜਨਵਰੀ- ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 6,996 ਨਵੇਂ ਮਾਮਲੇ ਆਏ ਸਾਹਮਣੇ, 5 ਮੌਤਾਂ
. . .  1 day ago
ਵਿਸ਼ਾਖਾਪਟਨਮ, 18 ਜਨਵਰੀ-ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 6,996 ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਿਕ 1066 ਰਿਕਵਰੀ ਹੋਈ ਅਤੇ 5 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ 'ਚ ਕੁੱਲ ਕੋਵਿਡ...
ਕੁਲਦੀਪ ਸਿੰਘ ਓਬਰਾਏ ਦੀ ਗ੍ਰਹਿ ਵਿਖੇ ਪੁੱਜੇ ਸੁਖਬੀਰ ਸਿੰਘ ਬਾਦਲ
. . .  1 day ago
ਜਲੰਧਰ, 18 ਜਨਵਰੀ (ਸੁਖਮਿੰਦਰ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਲੰਧਰ ਫੇਰੀ ਦੌਰਾਨ ਅਚਾਨਕ ਸਰਦਾਰ ਕੁਲਦੀਪ ਸਿੰਘ ਓਬਰਾਏ ਜੀ ਦੇ ਗ੍ਰਹਿ ਵਿਖੇ ਪਹੁੰਚੇ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਓਬਰਾਏ ਲਗਾਤਾਰ 4 ਵਾਰ...
ਯੂਥ ਅਕਾਲੀ ਦਲ ਨੇ ਸੈਂਟਰਲ ਹਲਕੇ 'ਚ ਕੀਤੀਆਂ ਨਿਯੁਕਤੀਆਂ
. . .  1 day ago
ਜਲੰਧਰ, 18 ਜਨਵਰੀ (ਸੁਖਮਿੰਦਰ)- ਅੱਜ ਜਲੰਧਰ ਸੈਂਟਰਲ ਦੇ ਵਿਚ ਲੱਧੇਵਾਲੀ ਵਿਖੇ ਇਕ ਮੀਟਿੰਗ ਦਾ ਆਯੋਜਨ ਯੂਥ ਅਕਾਲੀ ਦਲ ਵਲੋਂ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪਾਰਟੀ ਵਿਚ ਪਿਛਲੇ ਲੰਮੇ ਸਮੇਂ ਤੋਂ ਸੇਵਾ...
ਆਬੂਧਾਬੀ ਵਿਖੇ ਡਰੋਨ ਹਮਲੇ 'ਚ ਮਹਿਸਪੁਰ ਦੇ ਨੌਜਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
. . .  1 day ago
ਚੌਂਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ)- ਸੰਯੁਕਤ ਅਰਬ ਅਮੀਰਾਤ ਯੂ.ਏ.ਈ. ਦੀ ਰਾਜਧਾਨੀ ਆਬੂ ਧਾਬੀ ਦੇ ਹਵਾਈ ਅੱਡੇ ਨੇੜੇ ਬੀਤੇ ਕੱਲ੍ਹ ਸ਼ੱਕੀ ਹੂਤੀਆਂ ਵਲੋਂ ਕੀਤੇ ਗਏ ਡਰੋਨ ਹਮਲੇ ਵਿਚ ਦੋ ਭਾਰਤੀਆਂ ਦੀ ਮੌਤ ਹੋਈ ਹੈ। ਇਨ੍ਹਾਂ 'ਚੋਂ ਇਕ ਨੌਜਵਾਨ...
ਵੱਡੀ ਖ਼ਬਰ: ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦਾ ਤਬਾਦਲਾ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਢਿੱਲੋਂ)-ਵੱਡੀ ਖ਼ਬਰ: ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦਾ ਤਬਾਦਲਾ...
ਭਾਜਪਾ ਨੂੰ ਝਟਕਾ, ਕੌਂਸਲਰ ਮਨਜਿੰਦਰ ਸਿੰਘ ਚੱਠਾ ਅਕਾਲੀ ਦਲ 'ਚ ਸ਼ਾਮਿਲ
. . .  1 day ago
ਜਲੰਧਰ, 18 ਜਨਵਰੀ -ਅੱਜ ਸ਼ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਹਲਕਾ ਜਲੰਧਰ ਕੈਂਟ ਤੋਂ ਉਸ ਵੇਲੇ ਭਾਰੀ ਬੱਲ ਮਿਲਿਆ ਜਦ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਾਜਪਾਈ ਕੌਂਸਲਰ ਮਨਜਿੰਦਰ ਸਿੰਘ ਚੱਠਾ ਨੂੰ ਸ਼੍ਰੋਮਣੀ ਅਕਾਲੀ ਦਲ...
ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ ਸਿੰਘ ਭਾਜਪਾ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ, 18 ਜਨਵਰੀ-ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ ਸਿੰਘ ਭਾਜਪਾ ਵਿਚ ਸ਼ਾਮਿਲ..
2 ਟਰੱਕਾਂ ਦੀ ਟੱਕਰ 'ਚ ਪੰਜਾਬੀ ਨੌਜਵਾਨ ਦੀ ਮੌਤ
. . .  1 day ago
ਆਕਲੈਂਡ, 18 ਜਨਵਰੀ (ਹਰਮਨਪ੍ਰੀਤ ਸਿੰਘ)-ਨਿਊਜ਼ੀਲੈਂਡ ਦੇ ਦੱਖਣੀ ਹਿੱਸੇ 'ਚ ਪੈਂਦੇ ਸ਼ਹਿਰ ਕ੍ਰਾਈਮਟਚਰਚ ਤੋਂ ਰੋਲਰਸਟੇਨ ਸ਼ਹਿਰ ਨੂੰ ਜਾਂਦੇ ਸਟੋਰਵੇਅ 'ਤੇ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ..
ਲਖਵਿੰਦਰ ਕੌਰ ਗਰਚਾ ਭਾਜਪਾ 'ਚ ਸ਼ਾਮਿਲ
. . .  1 day ago
ਚੰਡੀਗੜ੍ਹ, 18 ਜਨਵਰੀ-ਵਿਰੋਧੀ ਸਿਆਸੀ ਪਾਰਟੀਆਂ ਦੇ ਦਿੱਗਜ ਆਗੂਆਂ ਵਲੋਂ ਭਾਜਪਾ ਵਿਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਮੁਤਾਬਿਕ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐੱਸ.ਡੀ. ਲਖਵਿੰਦਰ ਕੌਰ ਗਰਚਾ ਭਾਜਪਾ 'ਚ ਸ਼ਾਮਿਲ...
ਕਾਂਗਰਸ ਪਾਰਟੀ ਦੇ ਮੌਜੂਦਾ ਕੌਂਸਲਰ ਰੋਹਿਤ ਸਿਆਲ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ
. . .  1 day ago
ਪਠਾਨਕੋਟ, 18 ਜਨਵਰੀ (ਸੰਧੂ)-ਕਾਂਗਰਸ ਪਾਰਟੀ ਦੇ ਵਾਰਡ ਨੰਬਰ 34 ਤੋਂ ਮੌਜੂਦਾ ਕੌਂਸਲਰ ਰੋਹਿਤ ਸਿਆਲ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਨਸਭਾ...
ਫਿਰੋਜ਼ਪੁਰ 'ਚ ਕੋਰੋਨਾ ਬਲਾਸਟ, 215 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਦੀ ਮੌਤ
. . .  1 day ago
ਫਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)- ਦੁਨੀਆਂ 'ਚ ਫੈਲੀ ਕੋਰੋਨਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫਿਰੋਜ਼ਪੁਰ 'ਚ ਬਲਾਸਟ ਕਰਦਿਆਂ ਜਿੱਥੇ 215 ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਉੱਥੇ ਇਲਾਜ ਅਧੀਨ ਚੱਲਦੇ ਕੋਰੋਨਾ ਮਰੀਜ਼ਾਂ 'ਚੋਂ 3 ਜਣਿਆਂ ਦੀ ਜਾਨ ਵੀ ਲੈ ...
ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨੇ ਜਾਣ ਤੋਂ ਬਾਅਦ ਭੈਣ ਮਨਪ੍ਰੀਤ ਕੌਰ ਦਾ ਬਿਆਨ ਆਇਆ ਸਾਹਮਣੇ
. . .  1 day ago
ਚੰਡੀਗੜ੍ਹ, 18 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨ ਜਾਣ 'ਤੇ ਉਨ੍ਹਾਂ ਦੀ ਭੈਣ ਨੇ ਮਨਪ੍ਰੀਤ ਕੌਰ ਨੇ ਕਿਹਾ ਕਿ ਮੇਰੇ ਭਰਾ ਨੂੰ ਮਿਲ ਰਿਹਾ ਸਤਿਕਾਰ ਅਤੇ ਪਿਆਰ ਦੇਖ ਕੇ ਮੈਂ ਬਹੁਤ...
ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਤੋਂ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਠਾਕੁਰ ਅਮਿਤ ਸਿੰਘ ਮੰਟੂ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ
. . .  1 day ago
ਪਠਾਨਕੋਟ, 18 ਜਨਵਰੀ (ਸੰਧੂ)-ਕਾਂਗਰਸ ਪਾਰਟੀ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਵਿਚ ਹਲਕਾ ਸੁਜਾਨਪੁਰ ਤੋਂ ਨਰੇਸ਼ ਪੁਰੀ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਚੋਣਾਂ ਲੜ ਚੁੱਕੇ ਠਾਕੁਰ ਅਮਿਤ ਸਿੰਘ...
ਕੋਲਕਾਤਾ : ਪਾਰਕ ਸ਼ੋਅ ਸਿਨੇਮਾ ਹਾਲ 'ਚ ਲੱਗੀ ਅੱਗ
. . .  1 day ago
ਕੋਲਕਾਤਾ, 18 ਜਨਵਰੀ - ਪੱਛਮੀ ਬੰਗਾਲ ਵਿਚ ਕੋਲਕਾਤਾ ਦੇ ਪਾਰਕ ਸ਼ੋਅ ਸਿਨੇਮਾ ਹਾਲ 'ਚ ਅੱਗ ਲੱਗ ਗਈ ਹੈ | ਜ਼ਿਕਰਯੋਗ ਹੈ ਕਿ ਮੌਕੇ 'ਤੇ 5 ਫਾਇਰ ਟੈਂਡਰ ਪਹੁੰਚੇ ਹੋਏ ਹਨ, ਜੋ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ...
ਗੱਠਜੋੜ ਦੀ ਸਰਕਾਰ ਬਣਨ 'ਤੇ ਪੰਜਾਬ ਦੇ ਵੱਡੇ ਮਸਲੇ ਵੀ ਕੇਂਦਰ ਤੋਂ ਕਰਵਾਏ ਜਾਣਗੇ ਹੱਲ-ਪਰਮਿੰਦਰ ਸਿੰਘ ਢੀਂਡਸਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਸਿਆਸੀ ਆਗੂਆਂ ਵਲੋਂ ਧੜ-ਧੜਾ...
ਅਵਤਾਰ ਹੈਨਰੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਗਿਆ ਨਿਯੁਕਤ
. . .  1 day ago
ਚੰਡੀਗੜ੍ਹ, 18 ਜਨਵਰੀ-ਅਵਤਾਰ ਹੈਨਰੀ (ਸਾਬਕਾ ਕੈਬਨਿਟ ਮੰਤਰੀ, ਪੰਜਾਬ) ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ...
ਈ.ਡੀ. ਦੀ ਛਾਪੇਮਾਰੀ ਨੂੰ ਲੈ ਕੇ ਜਾਖੜ ਦਾ ਕੇਂਦਰ ਸਰਕਾਰ 'ਤੇ ਤਨਜ਼
. . .  1 day ago
ਚੰਡੀਗੜ੍ਹ, 18 ਜਨਵਰੀ - ਈ. ਡੀ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਠਿਕਾਣਿਆਂ 'ਤੇ ਹੋ ਰਹੀ ਛਾਪੇਮਾਰੀ ਨੂੰ ਲੈ ਕੇ ਸੁਨੀਲ ਜਾਖੜ ਵਲੋਂ ਕੇਂਦਰ ਸਰਕਾਰ 'ਤੇ ਤਨਜ਼ ਕੱਸਿਆ ਗਿਆ...
ਰੇਤਾ ਦੇ ਮੁੱਲ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਇਹ ਬਿਆਨ
. . .  1 day ago
ਚੰਡੀਗੜ੍ਹ, 18 ਜਨਵਰੀ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਰੇਤ ਮਾਈਨਿੰਗ ਤੇ ਕਾਰਪੋਰੇਸ਼ਨ ਬਣਾਉਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੇਤ ਅਤੇ ਟਰਾਂਸਪੋਰਟ ਮਾਫ਼ੀਆ...
ਕਾਂਗਰਸੀ ਕੌਂਸਲਰ ਬੀਬੀ ਸ਼ਰਨਜੀਤ ਕੌਰ ਸੋਢੀ ਹੋਏ ਅਕਾਲੀ ਦਲ 'ਚ ਸ਼ਾਮਿਲ
. . .  1 day ago
ਗੁਰੂ ਹਰ ਸਹਾਏ,18 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਹਲਕੇ ਦੇ ਅਕਾਲੀ ਉਮੀਦਵਾਰ ਵਰਦੇਵ ਸਿੰਘ ਮਾਨ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਨਗਰ ਕੌਂਸਲ ਗੁਰੂ ਹਰ ਸਹਾਏ ਦੇ ਵਾਰਡ ਨੰਬਰ 11 ਤੋਂ ਕਾਂਗਰਸ ਦੀ ਮੌਜੂਦਾ ਕੌਂਸਲਰ ਬੀਬੀ ਸ਼ਰਨਜੀਤ ਕੌਰ ਸੋਢੀ ਨੇ...
ਹੁਸ਼ਿਆਰਪੁਰ ਦੀ ਅਦਾਲਤ 'ਚ ਅੱਜ ਫਿਰ ਪੇਸ਼ ਨਹੀਂ ਹੋਏ ਸ. ਪ੍ਰਕਾਸ਼ ਸਿੰਘ ਬਾਦਲ
. . .  1 day ago
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਏ.ਸੀ.ਜੇ.ਐਮ. ਹੁਸ਼ਿਆਰਪੁਰ ਰੁਪਿੰਦਰ ਸਿੰਘ ਦੀ ਅਦਾਲਤ 'ਚ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਫਿਰ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ...
ਫਿਰੋਜ਼ਪੁਰ ਜੇਲ੍ਹ 'ਚ ਬੰਦ ਗੈਂਗਸਟਰਾਂ ਕੋਲੋਂ 4 ਮੋਬਾਇਲ ਫੋਨ ਤੇ ਸਹਾਇਕ ਸਮਗਰੀ ਬਰਾਮਦ
. . .  1 day ago
ਫਿਰੋਜ਼ਪੁਰ, 18 ਜਨਵਰੀ (ਗੁਰਿੰਦਰ ਸਿੰਘ)- ਸੁਰਖ਼ੀਆਂ 'ਚ ਰਹਿਣ ਵਾਲੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰ ਬੰਦ ਗੈਂਗਸਟਰ ਸੁਖਚੈਨ ਸਿੰਘ ਉਰਫ਼ ਸੁੱਖੀ ਅਤੇ ਗੈਂਗਸਟਰ ਰਜਨੀਸ਼ ਕੁਮਾਰ ਉਰਫ਼ ਪ੍ਰੀਤ ਕੋਲੋਂ ਤਲਾਸ਼ੀ ਦੌਰਾਨ ਵੱਖ-ਵੱਖ ਕੰਪਨੀਆਂ ਦੇ ਚਾਰ ਮੋਬਾਈਲ ਫੋਨ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਹਲਕੇ ਦੇ ਸਿਰਕੱਢ ਆਗੂ ਮੋਖਾ ਸ਼੍ਰੋ.ਅ.ਦ.ਸੰਯੁਕਤ 'ਚ ਸ਼ਾਮਿਲ
. . .  1 day ago
ਸੁਨਾਮ ਊਧਮ ਸਿੰਘ ਵਾਲਾ,18 ਜਨਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਹਲਕਾ ਸੁਨਾਮ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਖ਼ਾਸਕਰ ਢੀਂਡਸਾ ਪਰਿਵਾਰ ਨੂੰ ਉਸ ਵੇਲੇ ਹੋਰ ਵੱਡਾ ਬਲ ਮਿਲਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਗ਼ਲਤੀਆਂ ਨੂੰ ਸੁਧਾਰ ਕੇ ਬਦਲਣ ਦਾ ਸੰਕਲਪ ਲੈਣ ਦਾ ਹੌਸਲਾ ਘੱਟ ਲੋਕਾਂ ਵਿਚ ਹੀ ਹੁੰਦਾ ਹੈ। -ਬੈਂਜਾਮਿਨ ਫ੍ਰੈਂਕਲਿਨ

ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਤੋਂ ਫ਼ਿਰੋਜ਼ਪੁਰ ਸੜਕ ਦੀ ਹਾਲਤ ਬੇਹੱਦ ਖ਼ਸਤਾ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਤੋਂ ਫ਼ਿਰੋਜ਼ਪੁਰ ਨੂੰ ਜਾਂਦੀ ਮੁੱਖ ਸੜਕ ਦੀ ਹਾਲਤ ਬਹੁਤ ਖਸਤਾ ਹੈ ਤੇ ਕੱਚੇ ਰਸਤਿਆਂ ਨਾਲੋਂ ਭੈੜੀ ਹੋ ਚੁੱਕੀ ਹੈ | ਇਸ ਸੜਕ 'ਤੇ ਥਾਂ-ਥਾਂ ਬਣੇ ਖੱਡੇ ਅਤੇ ਆਸਪਾਸ ਪਹਾੜੀ ਕਿੱਕਰਾਂ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ | ਕਈ ਥਾਵਾਂ 'ਤੇ ਸੜਕ ਆਪਣਾ ਬਿਲਕੁਲ ਵਜੂਦ ਗੁਆ ਚੁੱਕੀ ਹੈ ਅਤੇ ਨੀਵੀਂ ਸੜਕ ਵਿਚ ਪਾਣੀ ਖੜ੍ਹਨ ਕਰਕੇ ਆਵਾਜਾਈ ਬੇਹੱਦ ਪ੍ਰਭਾਵਿਤ ਹੋ ਰਹੀ ਹੈ ਤੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ | ਬਿਹਤਰ ਆਵਾਜਾਈ ਸਹੂਲਤਾਂ ਦੇ ਸਰਕਾਰੀ ਦਾਅਵੇ ਬਿਲਕੁਲ ਖੋਖਲੇ ਸਾਬਤ ਹੋ ਰਹੇ ਹਨ | ਇਸ ਸੜਕ 'ਤੇ ਚੱਲਣ ਨਾਲ ਜਿੱਥੇ ਹਰ ਸਮੇਂ ਹਾਦਸੇ ਦਾ ਡਰ ਰਹਿੰਦਾ ਹੈ, ਉੱਥੇ ਗੱਡੀਆਂ ਦੀ ਟੁੱਟ-ਭੱਜ ਹੋ ਰਹੀ ਹੈ | ਸ੍ਰੀ ਮੁਕਤਸਰ ਸਾਹਿਬ ਤੋਂ 55 ਕਿੱਲੋਮੀਟਰ ਦੂਰ ਫ਼ਿਰੋਜ਼ਪੁਰ ਤੱਕ ਜਾਣ ਲਈ ਦੁੱਗਣੇ ਤੋਂ ਵੱਧ ਸਮਾਂ ਲੱਗਦਾ ਹੈ ਜਿਸ ਕਰਕੇ ਰੋਜ਼ਾਨਾ ਡਿਊਟੀਆਂ 'ਤੇ ਆਉਣ ਵਾਲੇ ਕਰਮਚਾਰੀ ਵੀ ਬਹੁਤ ਖੱਜਲ-ਖੁਆਰ ਹੁੰਦੇ ਹਨ | ਇਸ ਸੜਕ ਨੂੰ ਬਣਾਉਣ ਲਈ ਕਦੇ ਵੀ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ | ਫ਼ਿਰੋਜ਼ਪੁਰ ਛਾਉਣੀ ਹੋਣ ਕਰਕੇ ਆਰਮੀ ਦੇ ਸੇਵਾ ਮੁਕਤ ਕਰਮਚਾਰੀਆਂ ਦਾ ਵੀ ਆਉਣ-ਜਾਣ ਰਹਿੰਦਾ ਹੈ | ਇਸ ਤੋਂ ਇਲਾਵਾ ਆਰਮੀ ਦੀ ਆਵਾਜਾਈ ਵੀ ਇਸ ਸੜਕ 'ਤੇ ਰਹਿੰਦੀ ਹੈ ਪਰ ਕੇਂਦਰ ਤੇ ਸੂਬਾ ਸਰਕਾਰ ਦੀ ਇਸ ਸੜਕ ਪ੍ਰਤੀ ਹਮੇਸ਼ਾ ਹੀ ਬੇਧਿਆਨੀ ਰਹੀ ਹੈ |
ਇਸ ਰਸਤੇ ਤੋਂ ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ ਤੇ ਹੋਰ ਜ਼ਿਲਿ੍ਹਆਂ ਦੇ ਲੋਕਾਂ ਦਾ ਆਉਣ-ਜਾਣ ਹੈ | ਇਸ ਸੜਕ 'ਤੇ ਹੀ ਸਾਦਿਕ ਕਸਬਾ ਪੈਂਦਾ ਹੈ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਫ਼ਰੀਦਕੋਟ ਜਾਣ ਲਈ ਵਾਇਆ ਸਾਦਿਕ ਇਹ ਰਸਤਾ ਪੈਂਦਾ ਹੈ | ਬੱਸ ਸੇਵਾਵਾਂ ਵੀ ਬਹੁਤ ਪ੍ਰਭਾਵਿਤ ਹੋ ਰਹੀਆਂ ਹਨ | ਇਸ ਸੜਕ 'ਤੇ ਦਰਜਨਾਂ ਪਿੰਡ ਪੈਂਦੇ ਹਨ | ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਹਾਲਤ ਸੁਧਾਰੀ ਜਾਵੇ ਤੇ ਨਵੇਂ ਸਿਰੇ ਤੋਂ ਇਸ ਸੜਕ ਨੂੰ ਚੌੜੀ ਅਤੇ ਵਧੀਆ ਢੰਗ ਨਾਲ ਬਣਾਇਆ ਜਾਵੇ, ਤਾਂ ਜੋ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ |

ਸਿਆਸੀ ਸਰਗਰਮ ਲਈ ਮਰਾੜ੍ਹ ਪਰਿਵਾਰ ਨੇ ਖੋਲਿ੍ਹਆ ਦਫ਼ਤਰ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ, ਬੱਤਰਾ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸਾਬਕਾ ਵਿਧਾਇਕ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਰਹੇ ਸਵ: ਸੁਖਦਰਸ਼ਨ ਸਿੰਘ ਮਰਾੜ੍ਹ ਦੇ ਪਰਿਵਾਰ ਵਲੋਂ ਮੁੱਖ ਦਫ਼ਤਰ ਖੋਲਿ੍ਹਆ ਗਿਆ, ਜਿਸ ਦਾ ...

ਪੂਰੀ ਖ਼ਬਰ »

ਮਨਿਸਟਰੀਅਲ ਕਾਮਿਆਂ ਵਲੋਂ ਖ਼ਜ਼ਾਨਾ ਦਫ਼ਤਰ ਅੱਗੇ ਧਰਨਾ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਧੀਰ ਸਿੰਘ ਸਾਗੂ)- ਅੱਜ ਮਨਿਸਟਰੀਅਲ ਕਾਮਿਆਂ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਖ਼ਜ਼ਾਨਾ ਦਫ਼ਤਰ ਅੱਗੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਧਰਨਾ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਪਹਿਲਾਂ ਹੀ ਇਨ੍ਹਾਂ ਕਾਮਿਆਂ ਨੇ ਆਪਣੀ ...

ਪੂਰੀ ਖ਼ਬਰ »

ਬਾਹਰੋਂ ਆਏ ਝੋਨੇ ਦੇ ਟਰਾਲੇ ਨੂੰ ਕਿਸਾਨ ਯੂਨੀਅਨ ਨੇ ਕੀਤਾ ਕਾਬੂ

ਗਿੱਦੜਬਾਹਾ, 27 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)- ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਲਖਵੀਰ ਸਿੰਘ ਕੋਟਭਾਈ ਨੇ ਅੱਜ ਆਪਣੀ ਟੀਮ ਸਮੇਤ ਬਾਹਰੀ ਮੰਡੀ ਤੋਂ ਗਿੱਦੜਬਾਹਾ ਦੇ ਕਿਸੇ ਨਿੱਜੀ ਸ਼ੈਲਰ ਵਿਚ ਲਿਆਂਦੇ ਜਾ ਰਹੇ ...

ਪੂਰੀ ਖ਼ਬਰ »

ਸਹਾਇਕ ਮੁਨਸ਼ੀ ਗੁਰਪ੍ਰੀਤ ਸਿੰਘ ਦੀ ਸੜਕ ਹਾਦਸੇ 'ਚ ਮੌਤ

ਮਲੋਟ, 27 ਅਕਤੂਬਰ (ਅਜਮੇਰ ਸਿੰਘ ਬਰਾੜ)- ਥਾਣਾ ਸਦਰ ਮਲੋਟ ਵਿਖੇ ਸਹਾਇਕ ਮੁਨਸ਼ੀ ਵਜੋਂ ਡਿਊਟੀ ਨਿਭਾਉਣ ਵਾਲੇ ਗੁਰਪ੍ਰੀਤ ਸਿੰਘ ਰਾਣੀਵਾਲਾ ਦਾ ਦਿਹਾਂਤ ਹੋ ਗਿਆ ਹੈ | ਟ੍ਰੈਫਿਕ ਦੇ ਮੁੱਖ ਮੁਨਸ਼ੀ ਗੁਰਮੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ...

ਪੂਰੀ ਖ਼ਬਰ »

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 28 ਤੇ 29 ਨੂੰ ਲੱਗਣਗੇ ਵਿਸ਼ੇਸ਼ ਕੈਂਪ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਹਰਮਹਿੰਦਰ ਪਾਲ)-ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 100 ਫ਼ੀਸਦੀ ਯੋਗ ਲਾਭਪਾਤਰੀਆਂ ਨੂੰ ਕਵਰ ਕਰਨ ਦੇ ਉਦੇਸ਼ ਨਾਲ ਪ੍ਰਸ਼ਾਸਨ ਵਲੋਂ 28 ਅਤੇ 29 ਅਕਤੂਬਰ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰਾਂ ਅਤੇ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਟੀਕਾਕਰਨ ਦਾ ਅੰਕੜਾ 6 ਲੱਖ ਤੋਂ ਪਾਰ ਸ੍ਰੀ

ਮੁਕਤਸਰ ਸਾਹਿਬ, 27 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਟੀਕਾਕਰਨ ਮੁਹਿੰਮ ਵੱਡੀ ਪੱਧਰ 'ਤੇ ਚੱਲ ਰਹੀ ਹੈ ਤੇ ਲੋਕ ਕੈਂਪਾਂ ਵਿਚ ਪਹੁੰਚ ਕੇ ਆਪਣਾ ਟੀਕਾਕਰਨ ਕਰਵਾ ਰਹੇ ਹਨ | ਸਿਵਲ ਸਰਜਨ ਡਾ: ਰੰਜੂ ਸਿੰਗਲਾ ਅਤੇ ਜ਼ਿਲ੍ਹਾ ...

ਪੂਰੀ ਖ਼ਬਰ »

ਸਿਹਤ ਕਰਮਚਾਰੀਆਂ ਵਲੋਂ ਖਰੜ ਰੈਲੀ ਲਈ ਤਿਆਰੀ

ਲੰਬੀ, 27 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)- ਸਿਹਤ ਵਿਭਾਗ ਵਿਚ ਲੰਮੇ ਸਮੇਂ ਤੋਂ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ ਕਰਮਚਾਰੀਆਂ ਵਲੋਂ ਖਰੜ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਐਨ.ਐਚ.ਐਮ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ...

ਪੂਰੀ ਖ਼ਬਰ »

ਥਾਂਦੇਵਾਲਾ ਦੀ ਅਨਾਜ ਮੰਡੀ 'ਚ ਬੈਠੇ ਕਿਸਾਨ ਪ੍ਰੇਸ਼ਾਨ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੀਵਾਲਾ ਨੇ ਦੱਸਿਆ ਕਿ ਪਿੰਡ ਥਾਂਦੇਵਾਲਾ ਦੀ ਅਨਾਜ ਮੰਡੀ ਵਿਚ ਪਨਗ੍ਰੇਨ ਏਜੰਸੀ ਵਲੋਂ ਖ਼ਰੀਦ ਕੀਤੀ ਜਾ ਰਹੀ ਹੈ ਪਰ ਕਈ ਦਿਨਾਂ ਤੋਂ ...

ਪੂਰੀ ਖ਼ਬਰ »

ਤਿਉਹਾਰਾਂ ਦੇ ਪਟਾਕੇ ਵੇਚਣ ਲਈ ਡਰਾਅ ਕੱਢੇ, ਗ੍ਰੀਨ ਪਟਾਕਿਆਂ ਦਾ ਕੋਈ ਜ਼ਿਕਰ ਨਹੀਂ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਧੀਰ ਸਿੰਘ ਸਾਗੂ)- ਪੰਜਾਬ ਸਰਕਾਰ ਵਲੋਂ ਇਕ ਪਾਸੇ ਦੀਵਾਲੀ ਤੇ ਗੁਰਪੁਰਬ 'ਤੇ ਪਟਾਕੇ ਚਲਾਉਣ 'ਤੇ ਬੈਨ ਲਗਾਇਆ ਹੋਇਆ ਹੈ, ਸਿਰਫ ਗਰੀਨ ਪਟਾਕੇ ਜਿਨ੍ਹਾਂ ਦਾ ਧੂੰਆਂ ਨਹੀਂ ਨਿਕਲਦਾ, ਸਿਰਫ ਉਹੀ ਦੋ ਘੰਟਿਆਂ ਲਈ ਅੱਠ ਤੋਂ ਦਸ ਵਜੇ ਤੱਕ ...

ਪੂਰੀ ਖ਼ਬਰ »

ਰੈਗੂਲਰ ਪੀ.ਐੱਚ.ਡੀ. ਤੇ ਐੱਮ.ਫਿਲ. ਦੀ ਡਿਗਰੀ ਹਾਸਲ ਵਿਦਿਆਰਥੀਆਂ ਨੂੰ ਵਿਸ਼ੇਸ਼ ਤਵੱਜੋ ਦੇਣ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਸਰਕਾਰੀ ਕਾਲਜਾਂ ਵਿਚ 25 ਵਰਿ੍ਹਆਂ ਤੋਂ ਬਾਅਦ ਹੋ ਰਹੀ ਭਰਤੀ ਨੇ ਖੋਜਾਰਥੀ ਵਿਦਿਆਰਥੀਆਂ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ | ਆਪਣੀ ਜ਼ਿੰਦਗੀ ਦੇ ਤਕਰੀਬਨ 7-8 ਵਰ੍ਹੇ ਜਿਨ੍ਹਾਂ ਵੱਖ-ਵੱਖ ਖੇਤਰਾਂ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ ਤੁਰੰਤ ਜਾਰੀ ਕਰਨ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਰਮਨਜੀਤ ਕੌਰ ਅਤੇ ਜਨਰਲ ਸਕੱਤਰ ਰਾਜਵਿੰਦਰ ਕੌਰ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਨੂੰ ਜਾਰੀ ਕੀਤੇ ਜਾਂਦੇ ਮਾਣ ...

ਪੂਰੀ ਖ਼ਬਰ »

ਬਿਜਲੀ ਯੂਨਿਟਾਂ ਤੇ ਰਿਹਾਇਸ਼ੀ ਪਲਾਟਾਂ ਨੂੰ ਲੈ ਕੇ ਯੂਥ ਕਾਂਗਰਸੀ ਵਰਕਰਾਂ ਵਲੋਂ ਕੈਂਪ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਬਿਜਲੀ ਯੂਨਿਟਾਂ ਤੇ ਰਿਹਾਇਸ਼ੀ ਪਲਾਟਾਂ ਨੂੰ ਲੈ ਕੇ ਕੀਤੇ ਗਏ ਵਾਅਦਿਆਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ | ਇਸੇ ...

ਪੂਰੀ ਖ਼ਬਰ »

ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਏ.ਐੱਸ.ਆਈ. ਰਾਜਵੰਤ ਸਿੰਘ ਦਾ ਅੰਤਿਮ ਸੰਸਕਾਰ

ਰੁਪਾਣਾ, 27 ਅਕਤੂਬਰ (ਜਗਜੀਤ ਸਿੰਘ)- ਪਿੰਡ ਭੰਗਚੜੀ ਦੇ ਵਾਸੀ ਰਾਜਵੰਤ ਸਿੰਘ ਏ.ਐੱਸ.ਆਈ ਪੁੱਤਰ ਸਵ.ਮਾਸਟਰ ਗੁਰਦਿੱਤ ਸਿੰਘ ਜੋ ਕਿ ਪੰਜਾਬ ਪੁਲਿਸ ਮੋਹਾਲੀ ਸ਼ਹਿਰ 'ਚ ਡਿਊਟੀ ਨਿਭਾਅ ਰਿਹਾ ਸੀ, ਜਿਸਦੀ ਬੀਤੇ ਦਿਨੀਂ ਮੋਹਾਲੀ 'ਚ ਹੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਦੇ ਸਮਾਜ ਸ਼ਾਸਤਰ ਵਿਭਾਗ ਦਾ ਯੂਨੀਵਰਸਿਟੀ ਮੈਰਿਟ ਸੂਚੀ 'ਚ ਨਾਂਅ ਦਰਜ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪੋਸਟ ਗਰੈਜੂਏਟ ਸਮਾਜ ਸ਼ਾਸਤਰ ਵਿਭਾਗ ਦੇ ਐੱਮ.ਏ. ਸਮੈਸਟਰ ਚੌਥਾ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਗਸਤ 2021 ਦੀਆਂ ਪ੍ਰੀਖਿਆਵਾਂ ਵਿਚ ...

ਪੂਰੀ ਖ਼ਬਰ »

ਭਾਕਿਯੂ ਏਕਤਾ ਡਕੌਂਦਾ ਇਕਾਈ ਮਰਾੜ੍ਹ ਕਲਾਂ ਦੀ ਸਰਬਸੰਮਤੀ ਨਾਲ ਚੋਣ

ਮੰਡੀ ਬਰੀਵਾਲਾ, 27 ਅਕਤੂਬਰ (ਨਿਰਭੋਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਮਰਾੜ੍ਹ ਕਲਾਂ ਦੀ ਚੋਣ ਵਿਚ ਕੁਲਦੀਪ ਸਿੰਘ ਪ੍ਰਧਾਨ, ਦਿਲਬਾਗ ਸਿੰਘ ਮੀਤ ਪ੍ਰਧਾਨ, ਇਕਬਾਲ ਸਿੰਘ ਜਨਰਲ ਸਕੱਤਰ, ਜਗਦੇਵ ਸਿੰਘ ਖ਼ਜ਼ਾਨਚੀ, ਬੇਅੰਤ ਸਿੰਘ ਸੰਗਠਨ ਸਕੱਤਰ, ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਿਮੁਕਤ ਜਾਤੀਆਂ ਦੀਆਂ ਮੰਗਾਂ ਸਬੰਧੀ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ-ਆਗੂ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਵਿਮੁਕਤ ਕਬੀਲੇ ਬਾਵਰੀਆ ਮਹਾਂ ਸੰਘ ਦਾ ਸੂਬਾ ਪੱਧਰੀ ਵਫ਼ਦ ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਬਰਗਾੜੀ ਤੇ ਜਸਵੀਰ ਸਿੰਘ ਡੂੰਮਵਾਲੀ ਦੀ ਅਗਵਾਈ ਹੇਠ ਚੰਡੀਗੜ੍ਹ ਲਈ ਰਵਾਨਾ ਹੋਇਆ | ਸੰਘ ਦੇ ਸੂਬਾ ...

ਪੂਰੀ ਖ਼ਬਰ »

ਅਲਬੇਲ ਸਿੰਘ ਸਾਬਕਾ ਸਰਪੰਚ ਸਮਾਘ ਨਹੀਂ ਰਹੇ

ਮੰਡੀ ਬਰੀਵਾਲਾ, 27 ਅਕਤੂਬਰ (ਨਿਰਭੋਲ ਸਿੰਘ)- ਅਲਬੇਲ ਸਿੰਘ ਸਾਬਕਾ ਸਰਪੰਚ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ | ਉਨ੍ਹਾਂ ਦੇ ਸਪੁੱਤਰਾਂ ਗੁਰਪ੍ਰੀਤ ਸਿੰਘ, ਕਮਲਦੀਪ ਸਿੰਘ ਨਾਲ ਅੰਮਿ੍ਤਾ ਵੜਿੰਗ, ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਭਾਈ ਹਰਨਿਰਪਾਲ ਸਿੰਘ ...

ਪੂਰੀ ਖ਼ਬਰ »

ਬ੍ਰਦਰ ਹੁੱਡ ਗਰੁੱਪ ਵਲੋਂ ਖ਼ੂਨਦਾਨ ਕੈਂਪ ਲਾਇਆ

ਲੰਬੀ, 27 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)- ਬ੍ਰਦਰ ਹੁੱਡ ਗਰੁੱਪ ਵਲੋਂ ਯੰਗ ਵੈੱਲਫੇਅਰ ਕਲੱਬ ਲੰਬੀ ਦੇ ਸਹਿਯੋਗ ਨਾਲ ਲੰਬੀ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਮੌਕੇ ਅਕਾਸ਼ਦੀਪ ਸਿੰਘ ਮਿੱਡੂਖੇੜਾ, ਰਣਯੋਧ ਸਿੰਘ ਲੰਬੀ, ਜਗਮੀਤ ਸਿੰਘ ਤੱਪਾਖੇੜਾ, ਅੰਗਰੇਜ਼ ਸਿੰਘ ...

ਪੂਰੀ ਖ਼ਬਰ »

ਪਿੰਡ ਤਾਮਕੋਟ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪਿੰਡ ਤਾਮਕੋਟ ਵਿਖੇ ਗੁਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮੇ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾਉਣ ਨੂੰ ਲੈ ਕੇ ਅੱਜ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮੰਗ ਪੱਤਰ ...

ਪੂਰੀ ਖ਼ਬਰ »

ਮਲੋਟ-ਡੱਬਵਾਲੀ ਬਾਈਪਾਸ ਹੇਠ ਆਉਣ ਵਾਲੀ ਜ਼ਮੀਨ ਮਾਲਕਾਂ ਵਲੋਂ ਹਾਲ-ਦੁਹਾਈ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਧੀਰ ਸਿੰਘ ਸਾਗੂ)-'ਰੋਡ ਕਿਸਾਨ ਸੰਘਰਸ਼ ਕਮੇਟੀ' ਦੇ ਪ੍ਰਧਾਨ ਕਮਲਜੀਤ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮਿਲਣ ਆਏ ਵਫ਼ਦ ਵਿਚ ਵਿਚ ਸ਼ਾਮਿਲ ਹਰਬਿਲਾਸ ਸਿੰਘ, ਕੁਲਵਿੰਦਰ ਸਿੰਘ ਦਾਨੇਵਾਲਾ, ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦਾ ਜਨਮ ਦਿਹਾੜਾ ਮਨਾਉਣ ਲਈ ਕਾਰਡ ਜਾਰੀ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਹਰਮਹਿੰਦਰ ਪਾਲ)- ਭਗਤੀ ਲਹਿਰ ਦੇ ਬਾਨੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 751ਵਾਂ ਜਨਮ ਦਿਹਾੜਾ ਲਈ ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਕੱਚਾ ਥਾਂਦੇਵਾਲਾ ਰੋਡ 'ਤੇ ਸਥਿਤ ਬਾਬਾ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਵਲੋਂ ਔਰਤਾਂ ਦੇ ਮਸਲਿਆਂ ਨੂੰ ਲੈ ਕੇ ਸੈਮੀਨਾਰ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਗੁਰਪ੍ਰੀਤ ਕੌਰ ਦਿਉ ਆਈ.ਪੀ.ਐੱਸ. ਕਮਿਊਨਿਟੀ ਅਫੇਰਜ਼ ਡਵੀਜ਼ਨ-ਕਮ-ਵੂਮੈਨ ਐਂਡ ਚਾਈਲਡ ਅਫਰਜ਼ ਪੰਜਾਬ ਦੀਆਂ ਹਦਾਇਤਾਂ ਤਹਿਤ ਸਰਬਜੀਤ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਜ਼ਿਲ੍ਹਾ ਪੁਲਿਸ ਦੇ ਸਮੂਹ ...

ਪੂਰੀ ਖ਼ਬਰ »

ਦ ਗਲੈਡੀਓਲਸ ਸਕੂਲ 'ਚ ਵਾਦ-ਵਿਵਾਦ ਮੁਕਾਬਲਾ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਹਰਮਹਿੰਦਰ ਪਾਲ)- ਦ ਗਲੈਡੀਓਲਸ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਿ੍ੰਸੀਪਲ ਸ੍ਰੀ ਅਮਨ ਕੁਮਾਰ ਦੀ ਦੇਖ-ਰੇਖ ਵਿਚ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ | ਇਸ ਦੀ ਸ਼ੁਰੂਆਤ ਸਾਇੰਸ ਵਿਸ਼ੇ ਦੇ ਅਧਿਆਪਕ ਜਤਿੰਦਰ ਸਿੰਘ ਵਲੋਂ ਕੀਤੀ ...

ਪੂਰੀ ਖ਼ਬਰ »

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਵਲੋਂ ਹੱਕੀ ਮੰਗਾਂ ਦੀ ਪੂਰਤੀ ਲਈ ਰੋਸ ਪ੍ਰਗਟ

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (ਹਰਮਹਿੰਦਰ ਪਾਲ)- ਪ.ਸ.ਸ.ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੀਰਵਾਲੀ-ਭੰਗੇਵਾਲਾ ਦੇ ਜੂਨੀਅਰ ਮੀਤ ਪ੍ਰਧਾਨ ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਸਾਂਝੇ ਮੰਚ ਵਲੋਂ ਹੱਕੀ ਮੰਗਾਂ ਦੀ ਪੂਰਤੀ ਲਈ 27 ਤੋਂ 31 ਅਕਤੂਬਰ ਤੱਕ ਕਲਮ ਛੋੜ ਦੀ ...

ਪੂਰੀ ਖ਼ਬਰ »

ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ਕਮਿਊਨਿਟੀ ਹੈਲਥ ਸੈਂਟਰ ਲੰਬੀ ਦਾ ਕੀਤਾ ਨਿਰੀਖਣ

ਲੰਬੀ, 27 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)- ਸਿਵਲ ਸਰਜਨ ਡਾ: ਰੰਜੂ ਸਿੰਗਲਾ ਵਲੋਂ ਕਮਿਊਨਿਟੀ ਹੈਲਥ ਸੈਂਟਰ ਲੰਬੀ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ ਵੀ ਹਾਜ਼ਰ ਸਨ | ਡਾ:ਰੰਜੂ ਸਿੰਗਲਾ ਨੇ ਹਸਪਤਾਲ ਵਿਚ ਚੱਲ ਰਹੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX