ਨਵਾਂਸ਼ਹਿਰ, 28 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਅਕਾਲੀ-ਬਸਪਾ ਵਰਕਰਾਂ ਦੀ ਸਾਂਝੀ ਮੀਟਿੰਗ ਇੱਥੋਂ ਦੇ ਸਿਲਵਰਲੀਫ ਹੋਟਲ 'ਚ ਹੋਈ, ਜਿਸ ਵਿਚ ਮੱੁਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਮੱੁਖ ਬੁਲਾਰੇ ਤੇ ਸਾਬਕਾ ਕੈਬਨਿਟ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬੇ 'ਚ ਹੁਣ ਇਹ ਹਾਲਾਤ ਬਣ ਗਏ ਹਨ ਕਿ ਕਾਂਗਰਸ 'ਚ ਕੈਪਟਨ ਅਮਰਿੰਦਰ ਸਿੰਘ ਦੇ ਪੱਲੇ ਜ਼ਲਾਲਤ ਤੋਂ ਬਿਨਾ ਹੋਰ ਕੁਝ ਵੀ ਨਹੀਂ ਪੈਣ ਵਾਲਾ, ਕਿਉਂਕਿ ਇਨ੍ਹਾਂ ਵਲੋਂ ਪੰਜਾਬ 'ਚ ਨਵੀਆਂ ਪਾਰਟੀਆਂ ਬਣਾਉਣ ਦੇ ਡਰਾਮੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੇਂਦਰ ਨਾਲ ਰਲ ਕੇ ਇਕ ਵੱਡੀ ਸਾਜ਼ਿਸ਼ ਤਹਿਤ ਸੂਬੇ 'ਚ 50 ਕਿੱਲੋਮੀਟਰ ਤੱਕ ਹਿੱਸਾ ਬੀ.ਐੱਸ.ਐੱਫ. ਨੂੰ ਦਿਵਾਇਆ, ਜਿਸ ਵਾਸਤੇ ਕਾਂਗਰਸ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ | ਡਾ: ਚੀਮਾ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ 'ਚ ਸਰਕਾਰ ਨੂੰ ਚਾਹੀਦਾ ਸੀ ਕਿ ਕਿਸ ਪਾਰਟੀ ਦੇ ਨੁਮਾਇੰਦੇ ਨੇ ਕਿਹੜੀ ਗੱਲ ਰੱਖੀ ਸੀ, ਉਸ ਨੂੰ ਉਹ ਜਨਤਕ ਕਰਦੀ, ਪਰ ਅਗਲੇ ਦਿਨ ਕਾਂਗਰਸ ਪ੍ਰਧਾਨ ਦਾ ਹੀ ਭਾਸ਼ਣ ਲੋਕਾਂ ਸਾਹਮਣੇ ਆਇਆ | ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਦੇ ਆਗੂਆਂ ਨੂੰ ਸਰਬ ਪਾਰਟੀ ਮੀਟਿੰਗ 'ਚ ਬੁਲਾ ਕੇ ਉਨ੍ਹਾਂ ਨੂੰ ਅਪਮਾਨਿਤ ਹੀ ਕੀਤਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਨੇ ਆਪਣੀ ਪਹਿਲੀ ਆਲ ਪਾਰਟੀ ਮੀਟਿੰਗ 'ਚ ਸਾਰੀਆਂ ਪਾਰਟੀਆਂ ਦਾ ਭਰੋਸਾ ਤੋੜਿਆ ਹੈ | ਡਾ: ਚੀਮਾ ਤੇ ਜ਼ਿਲ੍ਹੇ ਦੇ ਅਬਜ਼ਰਵਰ ਸੋਹਣ ਸਿੰਘ ਠੰਡਲ ਵਲੋਂ ਅਕਾਲੀ-ਬਸਪਾ ਵਰਕਰਾਂ ਦੀ ਭਾਈਵਾਲਤਾ ਵਧਾਉਣ ਤੇ ਸਾਂਝੇ ਪ੍ਰੋਗਰਾਮ ਉਲੀਕ ਕੇ ਪਾਰਟੀ ਦੇ 13 ਨੁਕਾਤੀ ਪ੍ਰੋਗਰਾਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਮੂਹ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ ਪਾਸ ਹਲਕਾ ਫਗਵਾੜਾ ਦੀ ਵੀ ਵੱਡੀ ਜ਼ਿੰਮੇਵਾਰੀ ਹੋਣ ਕਰਕੇ ਨਵਾਂਸ਼ਹਿਰ ਹਲਕੇ 'ਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਸਹਿ ਇੰਚਾਰਜ ਵਜੋਂ ਸੇਵਾਵਾਂ ਨਿਭਾਉਣਗੇ | ਇਸ ਮੌਕੇ ਆਗੂਆਂ ਵਲੋਂ ਸਮੂਹ ਵਰਕਰਾਂ ਦੇ ਵਿਚਾਰ ਵੀ ਲਏ ਗਏ | ਇਸ ਮੌਕੇ ਵਿਧਾਇਕ ਡਾ: ਐੱਸ. ਕੇ. ਸੁੱਖੀ, ਡਾ: ਨਛੱਤਰ ਪਾਲ, ਬੱੁਧ ਸਿੰਘ ਬਲਾਕੀਪੁਰ, ਜਰਨੈਲ ਸਿੰਘ ਵਾਹਦ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਥਿਆੜਾ, ਕੁਲਜੀਤ ਸਿੰਘ ਲੱਕੀ, ਜਗਜੀਤ ਸਿੰਘ, ਕੁਲਵਿੰਦਰ ਸਿੰਗਲਾ, ਸੋਹਣ ਲਾਲ ਢੰਡਾ, ਜਥੇ: ਮਹਿੰਦਰ ਸਿੰਘ ਬਜਾਜ, ਭੁਪਿੰਦਰਪਾਲ ਸਿੰਘ ਜਾਡਲਾ, ਪਰਮ ਸਿੰਘ ਖਾਲਸਾ, ਡਾ: ਹਰਮੇਸ਼ ਪੁਰੀ, ਸ਼ੰਕਰ ਦੱੁਗਲ, ਹੇਮੰਤ ਬੌਬੀ, ਸੋਹਣ ਸਿੰਘ ਧੈਂਗੜਪੁਰ, ਹਰਨੇਕ ਸਿੰਘ ਬੜਵਾ, ਮਨਮੋਹਨ ਸਿੰਘ ਗੁਲ੍ਹਾਟੀ, ਚਰਨਜੀਤ ਸਿੰਘ ਮੁਬਾਰਕਪੁਰ, ਸਰਬਜੀਤ ਸਿੰਘ ਜਾਫਰਪੁਰ, ਰਸ਼ਪਾਲ ਮਹਾਲੋਂ, ਜਰਨੈਲ ਸਿੰਘ ਖਾਲਸਾ, ਜਥੇ. ਤਾਰਾ ਸਿੰਘ ਸ਼ੇਖੂਪੁਰ, ਅਮਰੀਕ ਸਿੰਘ ਸ਼ੇਖੂਪੁਰ, ਅਜਮੇਰ ਸਿੰਘ, ਮੰਗਲ ਸਿੰਘ ਰਾਹੋਂ, ਸੋਹਣ ਸਿੰਘ ਉੱਪਲ, ਮਹਿੰਦਰ ਸਿੰਘ ਰਾਏ, ਸਰਤਾਜ ਸਿੰਘ, ਮਲਵਿੰਦਰ ਸਿੰਘ ਮਹਾਲੋਂ, ਇੰਦਰਦੀਪ ਸਿੰਘ ਤੂਰ ਸਮੇਤ ਕੁਝ ਹੋਰ ਆਗੂ ਵੀ ਹਾਜ਼ਰ ਸਨ |
ਨਵਾਂਸ਼ਹਿਰ, 28 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ...
ਨਵਾਂਸ਼ਹਿਰ, 28 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ ਦੀ ਅਗਵਾਈ ਵਿਚ ਤਹਿਸੀਲ ਕੰਪਲੈਕਸ ਨਵਾਂਸ਼ਹਿਰ ਵਿਖੇ ਨੰਬਰਦਾਰਾਂ ਦੀ ਮੀਟਿੰਗ ਹੋਈ, ਜਿਸ ਵਿਚ ਸਾਰੇ ਨੰਬਰਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ...
ਨਵਾਂਸ਼ਹਿਰ, 28 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ: ਇੰਦਰਮੋਹਨ ਗੁਪਤਾ ਨੇ ਜ਼ਿਲ੍ਹੇ 'ਚ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਸਾਰੇ ਪ੍ਰੋਗਰਾਮ ਅਫ਼ਸਰਾਂ ਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮਹੀਨਾਵਾਰ ਰੀਵਿਊ ਮੀਟਿੰਗ ਕੀਤੀ | ਇਸ ...
ਨਵਾਂਸ਼ਹਿਰ, 28 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ/ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ.ਪੀ. ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ: ਇੰਦਰ ਮੋਹਣ ਗੁਪਤਾ ਤੇ ਸਹਾਇਕ ਕਮਿਸ਼ਨਰ (ਫੂਡ) ਮਨੋਜ ...
ਕਟਾਰੀਆਂ, 28 ਅਕਤੂਬਰ (ਨਵਜੋਤ ਸਿੰਘ ਜੱਖੂ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਹੋਣ 'ਤੇ ਸਵਾਲੀਆ ਚਿੰਨ੍ਹ ਲੱਗ ਰਿਹਾ ਹੈ | ਬੇਸ਼ੱਕ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਦਾਅਵੇ ਤੇ ਵਾਅਦੇ ...
ਬੰਗਾ, 28 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਦੀ ਬੰਗਾ ਕੋ-ਅਪ੍ਰੇਟਿਵ ਮਾਰਕੀਟਿੰਗ ਸੋਸਾਇਟੀ ਬੰਗਾ ਦੇ ਪ੍ਰਸ਼ੋਤਮ ਸਿੰਘ ਪੂੰਨੀ ਦੇ ਚੇਅਰਮੈਨ ਤੇ ਅਜਾਇਬ ਸਿੰਘ ਕਲੇਰਾਂ ਦੇ ਵਾਈਸ ਚੇਅਰਮੈਨ ਬਣਨ 'ਤੇ ਸੀਨੀਅਰ ਕਾਂਗਰਸੀ ਆਗੂ ਡਾ: ਹਰਪ੍ਰੀਤ ਸਿੰਘ ਕੈਂਥ ਵਲੋਂ ਉਨ੍ਹਾਂ ...
ਬੰਗਾ, 28 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿਪ ਫਰੀ ਸਟਾਈਲ (ਲੜਕੇ) ਅੰਡਰ-15 ਸਾਲ 2021 ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਟੀਮ ਵਾਸਤੇ 10 ਪਹਿਲਵਾਨਾਂ ਦੀ ਚੋਣ ਕੀਤੀ ...
ਬਲਾਚੌਰ, 28 ਅਕਤੂਬਰ (ਸ਼ਾਮ ਸੁੰਦਰ ਮੀਲੂ)-ਸੂਬਾ ਸਰਕਾਰ ਕੋਲੋਂ ਹੱਕੀ ਮੰਗਾਂ ਮਨਵਾਉਣ ਲਈ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ 31 ਅਕਤੂਬਰ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ...
ਪੋਜੇਵਾਲ ਸਰਾਂ, 28 ਅਕਤੂਬਰ (ਰਮਨ ਭਾਟੀਆ)-ਜਿਵੇਂ ਅੱਜ ਸਰਕਾਰ ਵਲੋਂ ਦੇਸ਼ ਦੇ ਅੰਨਦਾਤੇ ਕਿਸਾਨਾਂ ਨਾਲ ਤਿੰਨ ਕਾਲੇ ਖੇਤੀ ਕਾਨੂੰਨ ਜਬਰੀ ਥੋਪ ਕੇ ਧੱਕਾ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਦੇਸ਼ ਦੇ ਸੈਨਿਕਾਂ ਨਾਲ ਵੀ ਸਰਕਾਰਾਂ ਵਲੋਂ ਧੱਕਾ ਕੀਤਾ ਜਾਂਦਾ ਰਿਹਾ ਹੈ | ...
ਨਵਾਂਸ਼ਹਿਰ, 28 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸਥਾਨਕ ਰੇਲਵੇ ਰੋਡ 'ਤੇ ਸਥਿਤ ਜੈਨ ਉਪਾਸਰਾ ਵਿਖੇ ਹਰ ਮਹੀਨੇ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ | ਮੁੱਖ ...
ਸੰਧਵਾਂ, 28 ਅਕਤੂਬਰ (ਪ੍ਰੇਮੀ ਸੰਧਵਾਂ)-ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਰਾਮ ਭੱਟੀ ਫਗਵਾੜਾ ਨੇ ਇਕ ਵਿਸ਼ੇਸ਼ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਸਦੀਆਂ ਤੋਂ ਲਿਤਾੜੇ ਦੱਬੇ-ਕੁਚਲੇ ਲੋਕਾਂ 'ਤੇ ਜਦੋਂ ਜ਼ੁਲਮਾਂ ਦੀ ...
ਸੰਧਵਾਂ, 28 ਅਕਤੂਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਡਾ: ਜਗਨ ਨਾਥ ਹੀਰਾ ਦੀ ਅਗਵਾਈ 'ਚ ਪਾਰਟੀ ਵਰਕਰਾਂ ਦੀ ਹੋਈ ਮੀਟਿੰਗ ਦੌਰਾਨ ਆਗਾਮੀ ਚੋਣਾ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ...
ਟੱਪਰੀਆਂ ਖੁਰਦ, 28 ਅਕਤੂਬਰ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਾ ...
ਨਵਾਂਸ਼ਹਿਰ, 28 ਅਕਤੂਬਰ (ਸ. ਰਿ.)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ.ਏ.ਐੱਸ. ਨਗਰ ਦੇ ਨਿਰਦੇਸ਼ਾਂ ਤਹਿਤ ਪੈੱਨ ਇੰਡੀਆ ਜਾਗਰੂਕਤਾ ਮੁਹਿੰਮ ਤੇ ਆਜ਼ਾਦੀ ਕਾ ਅੰਮਿ੍ਤ ਮਹਾਂ ਉਤਸਵ ਦੇ ਸੰਬੰਧ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਜ਼ਿਲ੍ਹਾ ...
ਔੜ/ਝਿੰਗੜਾਂ, 28 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਦੇ ਨਵੇਂ ਬਣੇ ਕਾਰਜਕਾਰੀ ਸਰਪੰਚ ਕਿ੍ਸ਼ਨ ਕੁਮਾਰ ਨੇ ਆਪਣੇ ਸਹਿਯੋਗੀ ਪੰਚਾਇਤ ਮੈਂਬਰ ਹਰਦੀਪ ਕੁਮਾਰ ਸ਼ਰਮਾ, ਨਿਰਮਲ ਸਿੰਘ ਮਹਿਮੀ, ਨਿਰਮਲ ਸਿੰਘ ਢੰਡਾ, ਪਰਮਜੀਤ ਸਿੰਘ ਗਰੇਵਾਲ, ਗੁਰਪਾਲ ਕੌਰ ਤੇ ...
ਨਵਾਂਸ਼ਹਿਰ, 28 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਪੁਲਿਸ ਸ਼ਹੀਦੀ ਦਿਵਸ ਹਫ਼ਤੇ ਸਬੰਧੀ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵਲੋਂ ਡੀ. ...
ਮੁਕੰਦਪੁਰ, 28 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਫ਼ਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਸਬੰਧੀ ਜ਼ਿਲ੍ਹਾ ਪੱਧਰ ਦਾ ਕਿਸਾਨ ਜਾਗਰੂਕਤਾ ਕੈਂਪ ਬਲਾਕ ਔੜ ਦੇ ਪਿੰਡ ਤਲਵੰਡੀ ਫੱਤੂ ਵਿਖੇ ਲਗਾਇਆ ਗਿਆ, ਜਿਸ ਵਿਚ ਜ਼ਿਲ੍ਹੇ 250 ਤੋਂ ਵੱਧ ਅਗਾਂਹ ਵਧੂ ਕਿਸਾਨਾਂ ਨੇ ਭਾਗ ਲਿਆ | ...
ਮਜਾਰੀ/ਸਾਹਿਬਾ, 28 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਲਕਸ਼ਿਆ ਫਾਊਾਡੇਸ਼ਨ ਵਲੋਂ ਸਰਪ੍ਰਸਤ ਚੌਧਰੀ ਅਜੇ ਮੰਗੂਪੁਰ ਤੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਦੀ ਅਗਵਾਈ ਹੇਠ ਇਲਾਕੇ ਅੰਦਰ ਪਹਿਲਾਂ ਵਾਲੀਬਾਲ ਲੀਗ ਮੈਚ ਕਰਵਾਏ ਗਏ ਸਨ ਤੇ ਪਿੰਡ ਫਿਰਨੀ ਮਜਾਰਾ ਵਿਖੇ ...
ਸਾਹਲੋਂ, 28 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਲੋਧੀਪੁਰ ਵਿਖੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਨਿਰਪਾਲ ਸ਼ਰਮਾ ਦੀ ਅਗਵਾਈ 'ਚ ਡਾ: ਸ਼ੁਭਕਾਮਨਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਏ ਕੈਂਪ ਦਾ ਉਦਘਾਟਨ ਸਰਪੰਚ ਅਮਰਵੀਰ ਸਿੰਘ ਨੇ ਆਪਣੇ ਮੈਂਬਰ ...
ਪੋਜੇਵਾਲ ਸਰਾਂ, 28 ਅਕਤੂਬਰ (ਰਮਨ ਭਾਟੀਆ, ਨਵਾਂਗਰਾਈਾ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ.ਏ.ਐੱਸ. ਨਗਰ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਪੈੱਨ ਇੰਡੀਆ ਜਾਗਰੂਕਤਾ ...
ਬੰਗਾ, 28 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਆਮ ਗਿਆਨ ਦੇ ਲੇਖ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਾਲਜ ਦੀਆਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਮੁਕਾਬਲੇ 'ਚ ਬੀ.ਐੱਸ.ਸੀ. ...
ਰੱਤੇਵਾਲ, 28 ਅਕਤੂਬਰ (ਸੂਰਾਪੁਰੀ)-ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕਰਨੈਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਰੱਤੇਵਾਲ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਡੇਅਰੀ ਵਿਕਾਸ ਅਫ਼ਸਰ ਹਰਵਿੰਦਰ ਸਿੰਘ ਨੇ ਇਕੱਤਰ ਕਿਸਾਨਾਂ ਨੂੰ ...
ਬਹਿਰਾਮ, 28 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਸਰਕਲ ਬਹਿਰਾਮ ਦੀ ਮੀਟਿੰਗ ਟੋਲ ਪਲਾਜ਼ਾ ਬਹਿਰਾਮ ਵਿਖੇ ਸਰਕਲ ਪ੍ਰਧਾਨ ਬਲਜਿੰਦਰ ਸਿੰਘ ਚੱਕ ਮੰਡੇਰ ਤੇ ਕਿਸਾਨ ਆਗੂ ਹਰਮੇਲ ਸਿੰਘ ਸਾਬਕਾ ਸਰਪੰਚ ...
ਮਜਾਰੀ/ਸਾਹਿਬਾ, 28 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾ ਸਿੰਬਲ ਮਜਾਰਾ ਵਿਖੇ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਹਿਕਾਰੀ ਸਭਾ ਦੇ ਅਧਿਕਾਰੀਆਂ ਤੇ ਸੁਸਾਇਟੀ ਦੇ ਪ੍ਰਧਾਨ ਬਲਿਹਾਰ ਸਿੰਘ ਬੈਂਸ ਵਲੋਂ 26 ...
ਨਵਾਂਸ਼ਹਿਰ, 28 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਅੱਜ ਕੰਪਿਊਟਰ ਦਾ ਯੁੱਗ ਹੈ | ਸਾਡਾ ਸਾਰਾ ਕੰਮ ਕੰਪਿਊਟਰ ਨੇ ਸੰਭਾਲ ਲਿਆ ਹੈ | ਇਸ ਲਈ ਬੱਚਿਆਂ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ | ਇਹ ਵਿਚਾਰ ਕਰਨ ਦੀਵਾਨ ਨੇ ਪ੍ਰਸਿੰਨੀ ਦੇਵੀ ਸਰਕਾਰੀ ਪ੍ਰਾਇਮਰੀ ...
ਬੀਣੇਵਾਲ, 28 ਅਕਤੂਬਰ (ਬੈਜ ਚੌਧਰੀ)-ਅੱਡਾ ਝੁੰਗੀਆਂ (ਬੀਣੇਵਾਲ) ਵਿਚ ਨੈਣਵਾਂ ਨੂੰ ਮੁੜਨ ਵਾਲੀ ਸੜਕ 'ਤੇ ਭੱਠੇ ਵਾਲੇ ਮੋੜ 'ਤੇ ਸੜਕ ਵਿਚ ਬਣੇ ਖੱਡੇ ਨਿਤ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਇਸ ਮੋੜ 'ਤੇ ਸੜਕ ਟੁੱਟ ਚੁੱਕੀ ਹੈ ਅਤੇ ਬਿਲਕੁਲ ਮੋੜ ਤੇ ਖੱਡੇ ਬਣ ਚੁੱਕੇ ...
ਹੁਸ਼ਿਆਰਪੁਰ, 28 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 2 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 28742 ਹੋ ਗਈ ਹੈ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 1816 ...
ਬੀਣੇਵਾਲ, 28 ਅਕਤੂਬਰ (ਬੈਜ ਚੌਧਰੀ)-ਰਾਸ਼ਟਰੀ ਗਊ ਸੇਵਾ ਮਿਸ਼ਨ ਵਲੋਂ 7 ਨਵੰਬਰ ਨੂੰ ਸ੍ਰੀ ਵਰਿੰਦਾਵਨ ਵਾਲੀ ਕੁਟੀਆ ਪਿੰਡ ਬੀਣੇਵਾਲ 'ਚ ਗਊ ਰੱਖਿਆ ਸੰਮੇਲਨ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਰਾਸ਼ਟਰੀ ਗਊ ਸੇਵਾ ਮਿਸ਼ਨ ਦੇ ਰਾਸ਼ਟਰੀ ...
ਹੁਸ਼ਿਆਰਪੁਰ, 28 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕਰਕੇ 2 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮਾਡਲ ਟਾਊਨ ਪੁਲਿਸ ਨੇ ਜਗਦੀਪ ਸਿੰਘ ਉਰਫ ਜੰਗੀ ਵਾਸੀ ਹਰਖੋਵਾਲ ਨੂੰ ਕਾਬੂ ...
ਹੁਸ਼ਿਆਰਪੁਰ, 28 ਅਕਤੂਬਰ (ਬਲਜਿੰਦਰਪਾਲ ਸਿੰਘ)-ਹਲਕਾ ਸ਼ਾਮਚੁਰਾਸੀ ਦੇ ਪਿੰਡ ਸਤੌਰ 'ਚ ਸ਼੍ਰੋਮਣੀ ਅਕਾਲੀ ਦਲ (ਸ) ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਇਕੱਤਰਤਾ ਹੋਈ, ਜਿਸ 'ਚ ਦੇਸ ਰਾਜ ਸਿੰਘ ਧੁੱਗਾ ਸੂਬਾ ਪ੍ਰਧਾਨ ਬੀ.ਸੀ ਵਿੰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ...
ਹੁਸ਼ਿਆਰਪੁਰ, 28 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ ਡੇਂਗੂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ: ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਡੇਂਗੂ ਦੇ 54 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਉਪਰੰਤ 14 ਨਵੇਂ ਕੇਸਾਂ ਦੀ ...
ਹੁਸ਼ਿਆਰਪੁਰ, 28 ਅਕਤੂਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ਵਿਚ ਵਧ ਰਹੇ ਡੇਂਗੂ ਦੇ ਪ੍ਰਭਾਵ ਨੂੰ ਦੇਖਦਿਆਂ ਸਿਹਤ ਵਿਭਾਗ ਵਲੋਂ ਇਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿਚ ਡੇਂਗੂ ਵਲੰਟੀਅਰ ਅਤੇ ਐਂਟੀਲਾਰਵਾ ਵਿੰਗ ਦੇ ਸਟਾਫ਼ ਨੇ ਹਿੱਸਾ ਲਿਆ | ਰੈਲੀ ...
ਭੰਗਾਲਾ, 28 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਧੰਨ-ਧੰਨ ਬਾਬਾ ਮੰਝ ਜੀ, ਧੰਨ-ਧੰਨ ਬਾਬਾ ਤਾਰਾ ਜੀ (ਸ਼ਹੀਦ) ਦੀ ਪਵਿੱਤਰ ਯਾਦ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ 9ਵਾਂ ਵਿਸ਼ਾਲ ਕਬੱਡੀ ਕੱਪ 30 ਅਕਤੂਬਰ ਨੂੰ ਪਿੰਡ ਮੰਝਪੁਰ ਵਿਖੇ ਐੱਨ. ਆਰ. ਆਈ. ਵੀਰਾਂ, ਟੂਰਨਾਮੈਂਟ ...
ਦਸੂਹਾ, 28 ਅਕਤੂਬਰ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ 'ਬੱਡੀ ਪ੍ਰੋਗਰਾਮ ਯੂਨਿਟ ਤੇ ਰੈੱਡ ਰੀਬਨ ਕਲੱਬ' ਵਲੋਂ 'ਵਿਸ਼ਵ ਮਾਨਸਿਕ ਸਿਹਤ' ਦਿਵਸ ਮਨਾਇਆ ਗਿਆ, ਜਿਸ ਦੇ ਪ੍ਰਮੁੱਖ ਬੁਲਾਰੇ ਸਾਈਕੋਲੋਜਿਸਟ ਮਨਪ੍ਰੀਤ ਕੌਰ ਸਿਵਲ ਹਸਪਤਾਲ ਦਸੂਹਾ ਸਨ | ਬੱਡੀ ...
ਔੜ, 28 ਅਕਤੂਬਰ (ਜਰਨੈਲ ਸਿੰਘ ਖੁਰਦ)-ਸਥਾਨਿਕ ਪੁਲਿਸ ਸਟੇਸ਼ਨ ਔੜ ਵਿਖੇ ਨਹਿਰੂ ਯੁਵਾ ਕੇਂਦਰ ਨਵਾਂਸ਼ਹਿਰ ਵਲੋਂ ਜ਼ਿਲ੍ਹਾ ਯੂਥ ਕੁਆਰਡੀਨੇਟਰ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰੋਜੈਕਟ ਅਫ਼ਸਰ ਨਹਿਰੂ ਯੁਵਾ ਕੇਂਦਰ ਨਵਾਂਸ਼ਹਿਰ ਦੀ ਯੋਗ ਅਗਵਾਈ ਹੇਠ ਗੁਰੂ ...
ਭੱਦੀ, 28 ਅਕਤੂਬਰ (ਨਰੇਸ਼ ਧੌਲ)-ਕੁਟੀਆ ਸਾਹਿਬ ਓਾਕਾਰ ਧਾਮ ਪਿੰਡ ਥੋਪੀਆ ਵਿਖੇ ਸਵਾਮੀ ਦਾਸਾ ਨੰਦ ਤੇ ਉਨ੍ਹਾਂ ਦੇ ਚੇਲੇ ਆਚਾਰੀਆ ਨਮਰਤਾ ਨੰਦ ਭੂਰੀ ਵਾਲਿਆਂ ਵਲੋਂ ਸਮੂਹ ਸੇਵਾਦਾਰਾਂ ਤੇ ਸੰਗਤਾਂ ਨਾਲ ਧਾਰਮਿਕ ਕਾਰਜਾਂ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ...
ਨਵਾਂਸ਼ਹਿਰ, 28 ਅਕਤੂਬਰ (ਗੁਰਬਖਸ਼ ਸਿੰਘ ਮਹੇ)-'ਨਰੋਆ ਪੰਜਾਬ' ਸੰਸਥਾ ਦੇ ਸੰਚਾਲਕ ਬਰਜਿੰਦਰ ਸਿੰਘ ਹੁਸੈਨਪੁਰ ਨੇ ਬਾਰਾਂਦਰੀ ਬਾਗ ਲਾਇਬ੍ਰੇਰੀ ਲਈ ਆਪਣੇ ਵਲੋਂ ਪ੍ਰਕਾਸ਼ਤ ਪੁਸਤਕ 'ਠੇਠ ਪੰਜਾਬੀ ਦੀ ਪਹਿਲੀ ਕਿਤਾਬ' ਦੀਆਂ ਕਾਪੀਆਂ ਭੇਟ ਕੀਤੀਆਂ | ਉਨ੍ਹਾਂ ਦੱਸਿਆ ...
ਨਵਾਂਸ਼ਹਿਰ, 28 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਤੇ ਨਿਸ਼ਕਾਮ ਟਿਫ਼ਨ ਸੇਵਾ ਗੁਰੂ ਕੀ ਰਸੋਈ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX