ਮਾਮਲਾ ਔਰਤ ਨੂੰ ਗੰਭੀਰ ਜ਼ਖ਼ਮੀ ਕਰਕੇ ਵਾਲੀਆਂ ਝਪਟਣ ਵਾਲੇ ਦੋਸ਼ੀ ਦੀ ਗਿ੍ਫ਼ਤਾਰੀ ਦਾ
ਪੁਰਾਣਾ ਸ਼ਾਲਾ, 28 ਅਕਤੂਬਰ (ਗੁਰਵਿੰਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਤਾਲਿਬਪੁਰ ਪੰਡੋਰੀ ਨੇੜੇ ਪੈਂਦੇ ਪਿੰਡ ਕਰਵਾਲ ਦੀ ਇਕ ਔਰਤ 'ਤੇ ਹਮਲਾ ਕਰਕੇ ਔਰਤ ਦੀਆਂ ਵਾਲੀਆਂ ਝਪਟਣ ਵਾਲੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਬੇਸ਼ੱਕ ਸਥਾਨਕ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ | ਪਰ ਅੱਜ ਤੱਕ ਉਸ ਹਮਲਾਵਰ ਦੀ ਗਿ੍ਫ਼ਤਾਰੀ ਨਾ ਹੋਣ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਦੁਪਹਿਰ ਪੁਰਾਣਾ ਸ਼ਾਲਾ ਥਾਣੇ ਨੂੰ ਘੇਰਿਆ ਗਿਆ | ਜ਼ੋਨ ਸ਼ਹੀਦ ਬੀਬੀ ਸੁੰਦਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਦੇ ਸਹਿਯੋਗ ਨਾਲ ਜਥੇਬੰਦੀ ਆਗੂ ਅਨੋਖ ਸਿੰਘ ਸੁਲਤਾਨੀ ਅਤੇ ਬੀਬੀ ਦਵਿੰਦਰ ਕੌਰ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਕਿਸਾਨਾਂ ਪੁਰਾਣਾ ਸ਼ਾਲਾ ਥਾਣੇ ਅੰਦਰ ਧਰਨਾ ਦੇ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਜਿਸ ਉਪਰੰਤ ਦੇਰ ਸ਼ਾਮ ਧਰਨਾਕਾਰੀਆਂ ਵਲੋਂ ਸਥਾਨਕ ਬਾਜ਼ਾਰ ਅੰਦਰ ਚੱਕਾ ਜਾਮ ਧਰਨਾ ਦੇ ਕੇ ਮੁਕੇਰੀਆਂ-ਗੁਰਦਾਸਪੁਰ ਮੁੱਖ ਮਾਰਗ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ | 5 ਵਜੇ ਦੇ ਕਰੀਬ ਲੱਗਾ ਇਹ ਧਰਨਾ ਖ਼ਬਰ ਲਿਖੇ ਜਾਣ ਤੱਕ ਦੇਰ ਸ਼ਾਮ ਨਿਰੰਤਰ ਜਾਰੀ ਰਿਹਾ | ਇਸ ਦੌਰਾਨ ਸੈਂਕੜੇ ਰਾਹਗੀਰਾਂ ਦੀ ਭਾਰੀ ਖੱਜਲ ਖ਼ੁਆਰੀ ਹੁੰਦੀ ਨਜ਼ਰ ਆਈ | ਪਰ ਪੁਲਿਸ ਦੀ ਜੱਦੋ-ਜਹਿਦ ਦੇ ਬਾਵਜੂਦ ਵੀ ਧਰਨਾਕਾਰੀ ਆਪਣੀ ਮੰਗ 'ਤੇ ਅੜੇ ਰਹੇ | ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਬੀਤੇ ਅਪੈ੍ਰਲ ਮਹੀਨੇ ਦੌਰਾਨ ਸੱਤਿਆ ਦੇਵੀ ਪਤਨੀ ਪ੍ਰਸ਼ੋਤਮ ਲਾਲ ਵਾਸੀ ਕਰਵਾਲ ਆਪਣੀ ਹਵੇਲੀ 'ਚ ਸਵੇਰੇ 9 ਵਜੇ ਦੇ ਕਰੀਬ ਖੜ੍ਹੀ ਸੀ | ਜਿੱਥੇ ਇਕ ਅਣਪਛਾਤਾ ਨੌਜਵਾਨ ਆ ਕੇ ਸੱਤਿਆ ਦੇਵੀ ਨਾਲ ਗੱਲਾਂ ਕਰਨ ਲਗ ਗਿਆ ਅਤੇ ਇਹ ਨੌਜਵਾਨ ਇਸ ਔਰਤ ਨਾਲ ਕਰੀਬ 45 ਮਿੰਟ ਗੱਲਾਂ-ਬਾਤਾਂ ਕਰਦਾ ਰਹਿੰਦਾ ਹੈ ਤੇ ਫਿਰ ਇਕ ਤੇਜ਼ਧਾਰ ਦਾਤਰ ਨਾਲ ਔਰਤ ਦੇ ਸਿਰ 'ਚ ਜਾਨਲੇਵਾ ਵਾਰ ਕਰਦਾ ਹੈ ਤੇ ਔਰਤ ਦੇ ਕੰਨੀ ਪਈਆਂ ਸੋਨੇ ਨੁੰਮਾ ਆਰਟੀਫੀਸਲ ਵਾਲੀਆਂ ਝਪਟ ਕੇ ਫ਼ਰਾਰ ਹੋ ਜਾਂਦਾ ਹੈ ਤੇ ਔਰਤ ਦੀ ਜਾਨ ਬਚਾਉਣ ਲਈ ਅੱਜ ਤੱਕ ਪਰਿਵਾਰ ਵਲੋਂ ਹਸਪਤਾਲਾਂ 'ਚ ਲੱਖਾਂ ਰੁਪਏ ਲਗਾ ਦਿੱਤੇ ਗਏ ਹਨ | ਪਰ ਪੁਰਾਣਾ ਸ਼ਾਲਾ ਪੁਲਿਸ ਨੂੰ ਹਮਲਾ ਕਰਨ ਵਾਲੇ ਦੋਸ਼ੀ ਦੀ ਪਹਿਚਾਣ ਦੱਸਣ ਦੇ ਬਾਵਜੂਦ ਵੀ ਉਸ ਦੀ ਗਿ੍ਫ਼ਤਾਰੀ ਨਹੀਂ ਹੋ ਸਕੀ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਦੀ ਅਸਲ ਸੱਚਾਈ ਜਾਣਨ ਲਈ ਇਸ ਮਾਮਲੇ ਦੀ ਪੜਤਾਲ ਹਲਕਾ ਡੀ.ਐੱਸ.ਪੀ. ਵਲੋਂ ਜਾਰੀ ਹੈ | ਡੀ.ਐੱਸ.ਪੀ. ਰਾਜਬੀਰ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਦੀ ਪੜਤਾਲ ਜਾਰੀ ਹੈ | ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਅਸਲ ਦੋਸ਼ੀ ਜਲਦ ਹੀ ਪੁਲਿਸ ਅੜਿੱਕੇ 'ਚ ਹੋਵੇਗਾ | ਇਸ ਮੌਕੇ ਧਰਨਾਕਾਰੀਆਂ 'ਚ ਰਘਬੀਰ ਸਿੰਘ ਡੁਗਰੀ, ਰਾਮ ਮੂਰਤੀ, ਚੰਨੀ ਡੋਗਰਾ, ਅਵਤਾਰ ਨਡਾਲਾ, ਰਣਜੀਤ ਚੰਦਰਭਾਨ, ਸੁਰਜੀਤ ਸਿੰਘ ਰੰਧਾਵਾ ਕਾਲੋਨੀ, ਸੁੱਚਾ ਸਿੰਘ ਬਲੱਗਣ, ਜਤਿੰਦਰ ਸਿੰਘ ਚੀਮਾ, ਸੁਖਵਿੰਦਰ ਸਿੰਘ, ਸਤਪਾਲ ਜਗਤਪੁਰ, ਕਰਨੈਲ ਸਿੰਘ, ਬੀਬੀ ਦਵਿੰਦਰ ਕੌਰ, ਰਣਜੀਤ ਕੌਰ, ਹਰਜੀਤ ਕੌਰ, ਕੁਲਵੰਤ ਕੌਰ, ਜਸਬੀਰ ਕੌਰ, ਦਲਜੀਤ ਕੌਰ, ਸੁਖਬੀਰ ਕੌਰ, ਗੁਰਮੀਤ ਕੌਰ ਅਤੇ ਕਰਤਾਰ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਧਰਨਾਕਾਰੀ ਹਾਜ਼ਰ ਸਨ |
ਬਟਾਲਾ, 28 ਅਕਤੂਬਰ (ਕਾਹਲੋਂ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਅੱਜ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਵਿਸ਼ੇਸ਼ ਸੁਵਿਧਾ ਕੈਂਪ ਲਗਾਇਆ ਗਿਆ | ਇਸ ਸੁਵਿਧਾ ਕੈਂਪ ਵਿਚ ਵੱਖ-ਵੱਖ ਵਿਭਾਗਾਂ ਵਲੋਂ ਵਿਸ਼ੇਸ਼ ...
ਬਟਾਲਾ, 28 ਅਕਤੂਬਰ (ਕਾਹਲੋਂ)-ਸਿਵਲ ਸਰਜਨ ਗੁਰਦਾਸਪੁਰ ਸ੍ਰੀ ਵਿਜੇ ਕੁਮਾਰ ਨੇ ਮਾਤਾ ਸੁਲੱਖਣੀ ਹਸਪਤਾਲ ਬਟਾਲਾ ਦਾ ਵਿਸ਼ੇਸ਼ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਹਸਪਤਾਲ 'ਚ ਦਾਖਲ ਡੇਂਗੂ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ | ਇਸ ਮੌਕੇ ਸਿਵਲ ਸਰਜਨ ਡਾ. ਵਿਜੇ ਕੁਮਾਰ ...
ਕਾਦੀਆਂ, 28 ਅਕਤੂਬਰ (ਯਾਦਵਿੰਦਰ ਸਿੰਘ)-ਦਹੇਜ ਦੀ ਖਾਤਰ ਤੰਗ-ਪ੍ਰੇਸ਼ਾਨ ਅਤੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਦੀਆਂ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਕਾਦੀਆਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਚਨਾ ਪੁੱਤਰੀ ਸਤਪਾਲ ਵਾਸੀ ਕ੍ਰਿਸ਼ਨਾ ਨਗਰ ਕਾਦੀਆਂ ...
ਕਾਦੀਆਂ, 28 ਅਕਤੂਬਰ (ਯਾਦਵਿੰਦਰ ਸਿੰਘ)-ਵਿਦੇਸ਼ ਭੇਜਣ ਦੇ ਨਾਂ 'ਤੇ 7 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਖ਼ਿਲਾਫ਼ ਕਾਦੀਆਂ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਹੈ | ਥਾਣਾ ਕਾਦੀਆਂ ਦੇ ਏ.ਐਸ.ਆਈ. ਸਰਵਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਹਰਦੀਪ ...
ਕਲਾਨੌਰ, 28 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ਸ਼ੋ੍ਰਮਣੀ ਅਕਾਲੀ ਦਲ-ਬਸਪਾ ਵਲੋਂ ਸਾਂਝੇ ਤੌਰ 'ਤੇ ਚੋਣ ਮੈਦਾਨ 'ਚ ਉਤਾਰੇ ਗਏ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਬੋਹੜਵਡਾਲਾ ...
ਕਲਾਨੌਰ, 28 ਅਕਤੂਬਰ (ਪੁਰੇਵਾਲ)-ਸੂਬੇ ਦੀ ਕਾਂਗਰਸ ਸਰਕਾਰ ਵਲੋਂ ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਜੋ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰੇ ਕਰਨ ਤੋਂ ਇਲਾਵਾ ਸੂਬੇ ਦੀ ਸਿਆਸਤ 'ਤੇ ਕਾਬਜ਼ ਹੋਏ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ...
ਕਲਾਨੌਰ, 28 ਅਕਤੂਬਰ (ਪੁਰੇਵਾਲ)-ਸਥਾਨਕ ਇਤਿਹਾਸਕ ਕਸਬਾ ਵਿਖੇ ਵਿਕਾਸੀ ਕਾਰਜਾਂ ਸਬੰਧੀ ਯੂਥ ਕਾਂਗਰਸੀ ਆਗੂ ਅਤੇ ਗ੍ਰਾਂਮ ਪੰਚਾਇਤ ਪੀ.ਏ.ਪੀ. ਦੇ ਮੁਹਤਬਰ ਸੁਖਜਿੰਦਰ ਸਿੰਘ ਸੁੱਖਾ ਮੱਲ੍ਹੀ ਵਲੋਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਗਈ | ...
ਪੁਰਾਣਾ ਸ਼ਾਲਾ, 28 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਜ਼ੋਨ ਪਿੰਡ ਨਵਾਂ ਪਿੰਡ ਦੀ ਗ੍ਰਾਮ ਪੰਚਾਇਤ ਨੂੰ 5 ਸਾਲ ਦੌਰਾਨ ਸਿਰਫ਼ 12 ਲੱਖ ਰੁਪਏ ਗ੍ਰਾਂਟ ਵਜੋਂ ਮਿਲੇ ਹਨ, ਜੋ ਕਿ ਜ਼ੋਨ ਦੇ ਸਾਰੇ ਪਿੰਡਾਂ ਤੋਂ ਘੱਟ ਗ੍ਰਾਂਟ ਮਿਲੀ ਹੈ ਅਤੇ ਪਿੰਡ ਦੇ ...
ਦੀਨਾਨਗਰ, 28 ਅਕਤੂਬਰ (ਯਸ਼ਪਾਲ ਸ਼ਰਮਾ)-2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਨਜ਼ਦੀਕ ਆਉਂਦਿਆਂ ਦੇਖ ਜਿੱਥੇ ਸਾਰੀਆਂ ਪਾਰਟੀਆਂ ਸਰਗਰਮ ਹੋ ਗਈਆਂ ਹਨ | ਉੱਥੇ ਪੰਜਾਬ ਦੀ ਕਾਂਗਰਸ ਪਾਰਟੀ ਨੇ ਵੀ 2017 ਦੀਆਂ ਚੋਣਾਂ ਦੀ ਤਰ੍ਹਾਂ ਹੁਣ ਵੀ ਲੋਕਾਂ ਨੂੰ ਝੂਠੇ ਲਾਅਰੇ ਲਗਾਉਣੇ ...
ਗੁਰਦਾਸਪੁਰ, 28 ਅਕਤੂਬਰ (ਆਰਿਫ਼)-ਗੁਰਦਾਸਪੁਰ ਦੀ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ-7 'ਚ ਚੱਲ ਰਹੇ ਗਾਂਧੀ ਸ਼ਿਲਪ ਬਾਜ਼ਾਰ ਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਉਦਘਾਟਨ ਕੀਤਾ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਵੀ ਮੌਜੂਦ ਸਨ | ਇਸ ...
ਪੁਰਾਣਾ ਸ਼ਾਲਾ 28 ਅਕਤੂਬਰ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਨੇੜੇ ਪੈਂਦੇ ਪਿੰਡ ਸਾਹੋਵਾਲ ਵਿਖੇ ਪਿੰਡ ਦਾ ਵਿਕਾਸ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜੰਗੀ ਪੱਧਰ 'ਤੇ ਹੋਇਆ ਹੈ ਅਤੇ ਸਟੇਡੀਅਮ ਦਾ ਕੰਮ ਅਧੂਰਾ ਉਸ ਦੀ ਮੁਰੰਮਤ ਕਰਵਾਈ ਜਾ ਰਹੀ ਹੈ | ਜਦੋਂ ਕਿ ...
ਧਾਰੀਵਾਲ, 28 ਅਕਤੂਬਰ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਆਲੋਵਾਲ ਤੋਂ ਡੇਰਿਆਂ ਨੂੰ ਜਾਂਦੀ ਿਲੰਕ ਸੜਕ ਦਾ ਨੀਂਹ ਪੱਥਰ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਰੱਖਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿੰਡਾਂ ਅਤੇ ਸ਼ਹਿਰਾਂ ਤੋਂ ...
ਵਡਾਲਾ ਗ੍ਰੰਥੀਆਂ, 28 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਇੱਥੋਂ ਨਜ਼ਦੀਕੀ ਪਿੰਡ ਤਲਵੰਡੀ ਝੁੰਗਲਾਂ ਵਿਖੇ ਗੁਰਮਤਿ ਸਮਾਗਮ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਨੀਲਧਾਰੀ ਸੰਪ੍ਰਦਾਇ ਪਿਪਲੀ ਸਾਹਿਬ ...
ਘੁਮਾਣ, 28 ਅਕਤੂਬਰ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬਰਿਆਰ ਨੇੜੇ ਘੁਮਾਣ ਦੇ 58 ਸਾਲਾ ਸੂਬੇਦਾਰ ਲਖਵਿੰਦਰ ਸਿੰਘ ਬਰਿਆਰ ਨÏਜਵਾਨਾਂ ਲਈ ਇਕ ਮਾਰਗ ਦਰਸ਼ਕ ਬਣਦੇ ਜਾ ਰਹੇ ਹਨ | ਫ਼Ïਜ ਵਿਚ ਸੇਵਾ ਨਿਭਾਉਣ ਤੋਂ ਬਾਅਦ ...
ਗੁਰਦਾਸਪੁਰ, 28 ਅਕਤੂਬਰ (ਆਰਿਫ਼)-ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਨੇ ਜਾਣਕਾਰੀ ਦੱਸਿਆ ਕਿ ਗੁਰਦਾਸਪੁਰ ਜ਼ਿਲੇ੍ਹ ਦੀਆਂ ਮੰਡੀਆਂ 'ਚੋਂ 89 ਫ਼ੀਸਦੀ ਫ਼ਸਲ ਦੀ ਚੁਕਾਈ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ 734.8 ਕਰੋੜ ਰੁਪਏ ਦੀ ਅਦਾਇਗੀ ਹੋ ਗਈ ਹੈ ਜੋ 87 ਫ਼ੀਸਦੀ ...
ਬਟਾਲਾ, 28 ਅਕਤੂਬਰ (ਬੁੱਟਰ)-ਪੰਜਾਬ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਵਲੋਂ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਈ 42ਵੀਂ ਪੰਜਾਬ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਬਜ਼ੁਰਗਾਂ ਨੇ ਵਧੀਆ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਂਅ ...
ਦੀਨਾਨਗਰ, 28 ਅਕਤੂਬਰ (ਸੰਧੂ/ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਏ ਗਏ ਯੁਵਕ ਮੇਲੇ ਵਿਚ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਬੀ. ਡਵੀਜ਼ਨ ਦੀ ਰਨਰ ਅੱਪ ਟਰਾਫ਼ੀ 'ਤੇ ਕਬਜ਼ਾ ...
ਗੁਰਦਾਸਪੁਰ, 28 ਅਕਤੂਬਰ (ਗੁਰਪ੍ਰਤਾਪ ਸਿੰਘ)-ਅੱਜ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵਲੋਂ ਇਕ ਨੌਜਵਾਨ ਨੰੂ 164 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐੱਸ.ਐੱਚ.ਓ. ਜ਼ਬਰਜੀਤ ਸਿੰਘ ਨੇ ਦੱਸਿਆ ਕਿ ਤਿਉਹਾਰਾਂ ...
ਡੇਹਰੀਵਾਲ ਦਰੋਗਾ, 28 ਅਕਤੂਬਰ (ਹਰਦੀਪ ਸਿੰਘ ਸੰਧੂ)-ਨਜ਼ਦੀਕੀ ਪਿੰਡ ਮੱਲ੍ਹੀਆਂ ਦੇ ਨਿਵਾਸੀ ਕਾਂਗਰਸੀ ਆਗੂ ਅਜੇਪਾਲ ਸਿੰਘ ਮੱਲ੍ਹੀ, ਸਾਬਕਾ ਪੰਚ ਬਲਜੀਤ ਸਿੰਘ, ਤਲਵਿੰਦਰ ਸਿੰਘ, ਮੰਗਤ ਮਸੀਹ, ਲੰਬੜਦਾਰ ਬਲਕਾਰ ਸਿੰਘ, ਗੁਰਨਾਮ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਸਿੰਘ, ...
ਕਲਾਨੌਰ, 28 ਅਕਤੂਬਰ (ਪੁਰੇਵਾਲ)-ਬੀਤੇ ਦਿਨ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਬਣੇ ਜਗਤਾਰ ਸਿੰਘ ਗੋਸਲ ਦਾ ਹਲਕਾ ਡੇਰਾ ਬਾਬਾ ਨਾਨਕ 'ਚ ਪਹੁੰਚਣ 'ਤੇ ਵੱਖ-ਵੱਖ ਪਿੰਡਾਂ ਦੇ ਮੁਹਤਬਰਾਂ ਸਮੇਤ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ...
ਬਟਾਲਾ, 28 ਅਕਤੂਬਰ (ਕਾਹਲੋਂ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਪਾਰਟੀ ਹਾਈਕਮਾਂਡ ਨੇ ਜੇ ਮੈਨੂੰ ਉਮੀਦਵਾਰ ਬਣਾਇਆ ਤਾਂ ਮੈਂ ਇਹ ਸੀਟ ਜਿੱਤ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਵਾਂਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ...
ਕੋਟਲੀ ਸੂਰਤ ਮੱਲ੍ਹੀ, 28 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਮੁਹਿੰਮ ਨੂੰ ਉਦੋਂ ਭਾਰੀ ਬਲ ਮਿਲਿਆ, ਜਦੋਂ ਨੇੜਲੇ ਪਿੰਡ ਡੇਰਾ ਪਠਾਣਾ 'ਚ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਈ ਟਕਸਾਲੀ ਅਕਾਲੀ ਪਰਿਵਾਰ ...
ਬਟਾਲਾ, 28 ਅਕਤੂਬਰ (ਕਾਹਲੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਅਧੀਨ ਚੱਲ ਰਹੇ ਸਥਾਨਕ ਕਾਲਜ ਗੁਰੂ ਨਾਨਕ ਕਾਲਜ ਬਟਾਲਾ ਦੀ ਜਮਾਤ ਬੀ.ਸੀ.ਏ. ਭਾਗ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਕਾਲਜ ਪਿ੍ੰ. ਡਾ. ਚਰਨਜੀਤ ਸਿੰਘ ਸੰਧੂ ਨੇ ...
ਪੁਰਾਣਾ ਸ਼ਾਲਾ, 28 ਅਕਤੂਬਰ (ਗੁਰਵਿੰਦਰ ਸਿੰਘ ਗੋਰਾਇਆ)-ਇੱਥੋਂ ਥੋੜੀ ਦੂਰੀ 'ਤੇ ਪਿੰਡ ਚੇਚੀਆਂ ਛੋੜੀਆਂ ਅਤੇ ਆਸ-ਪਾਸ ਦੇ ਪਿੰਡਾਂ ਅੰਦਰ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਉਕਤ ਪਿੰਡ ਦੇ ਵਸਨੀਕ ਇਕ ਹੋਣਹਾਰ 23 ਸਾਲਾ ਨੌਜਵਾਨ ਦੀ ਬੀਤੇ ਦਿਨ ਸੜਕ ਹਾਦਸੇ ਵਿਚ ...
ਭੈਣੀ ਮੀਆਂ ਖਾਂ/ਘੱਲੂਘਾਰਾ ਸਾਹਿਬ, 28 ਅਕਤੂਬਰ (ਜਸਬੀਰ ਸਿੰਘ ਬਾਜਵਾ, ਮਿਨਹਾਸ)-ਹਲਕਾ ਕਾਦੀਆਂ ਵਿਚ ਨÏਜਵਾਨ ਅਕਾਲੀ ਆਗੂ ਕੰਵਲਪ੍ਰੀਤ ਸਿੰਘ ਕਾਕੀ ਵਲੋਂ ਆਪਣੇ ਗ੍ਰਹਿ ਵਿਖੇ ਮੀਟਿੰਗ ਰੱਖੀ ਗਈ | ਇਸ ਮÏਕੇ ਬੁਲਾਰਿਆਂ ਨੇ ਕਿਹਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ...
ਘੁਮਾਣ, 28 ਅਕਤੂਬਰ (ਬੰਮਰਾਹ)-ਕੰਪਿਊਟਰ ਅਧਿਆਪਕ ਯੂਨੀਅਨ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਪਿੰਦਰ ਸਿੰਘ ਗਿੱਲ ਅਤੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਘੁਮਾਣ ਨੇ ਦੱਸਿਆ ਕਿ ਪੰਜਾਬ ਸਰਕਾਰ ਲਾਰੇ-ਲੱਪੇ ਵਾਲੀ ਨੀਤੀ ਤੋਂ ਤੰਗ ਆ ਕੇ ਕੰਪਿਊਟਰ ਅਧਿਆਪਕ 31 ...
ਡੇਰਾ ਬਾਬਾ ਨਾਨਕ, 28 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਅੱਜ ਕਸਬਾ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਉੱਪਰ ਬੀ.ਡੀ.ਪੀ.ਓ. ਦਫ਼ਤਰ ਦੇ ਵਿਹੜੇ ਅੰਦਰ ਇਕ ਵਿਸ਼ੇਸ਼ ਸੁਵਿਧਾ ਕੈਂਪ ਲਗਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਵੱਖ-ਵੱਖ ...
ਦੀਨਾਨਗਰ, 28 ਅਕਤੂਬਰ (ਸੰਧੂ/ਸ਼ਰਮਾ)-ਆਮ ਆਦਮੀ ਪਾਰਟੀ ਦੀ ਮੀਟਿੰਗ ਪਿੰਡ ਦਬੂੜੀ ਵਿਖੇ ਹੋਈ | ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਪਿੰਡ ਵਾਸੀਆਂ ਨੰੂ 'ਆਪ' ਦੀਆਂ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ...
ਪੁਰਾਣਾ ਸ਼ਾਲਾ, 28 ਅਕਤੂਬਰ (ਅਸ਼ੋਕ ਸ਼ਰਮਾ)-ਪਿੰਡ ਕਰਾਲ ਵਿਖੇ 11 ਦਿਨਾਂ ਦੀ ਰੋਜਰੀ ਪ੍ਰਾਰਥਨਾ ਸੰਤ ਪਤਰਸ ਚਰਚ ਵਿਚ ਚੱਲ ਰਹੀ ਹੈ | ਇਹ ਰੋਜਰੀ ਪ੍ਰਾਰਥਨਾ ਫਾਦਰ ਜ਼ੋਨ ਪੈਰਿਸ ਪ੍ਰੀਸ਼ਦ ਦੀ ਅਗਵਾਈ ਵਿਚ ਸ਼ੁਰੂ ਕੀਤੀ ਗਈ ਹੈ | ਇਸ ਰੋਜ਼ਰੀ ਪ੍ਰਾਰਥਨਾ ਦੀ ਸਮਾਪਤੀ ਪਿੰਡ ...
ਘੁਮਾਣ, 28 ਅਕਤੂਬਰ (ਬੰਮਰਾਹ)-ਬ੍ਰਹਮ ਗਿਆਨੀ ਸੰਤ ਕਰਤਾਰ ਸਿੰਘ ਪਰਿਵਾਰਾਂ ਵਾਲਿਆਂ ਦੀ 40ਵੀਂ ਸਾਲਾਨਾ ਬਰਸੀ ਘੁਮਾਣ ਦੇ ਨਜ਼ਦੀਕ ਡੇਰਾ ਸੰਤ ਕਰਤਾਰ ਸਿੰਘ ਪਿੰਡ ਬਰਿਆਰ ਵਿਖੇ ਸ਼ਰਧਾ ਅਤੇ ਭਾਵਨਾ ਨਾਲ ਮਨਾਈ ਗਈ | ਬੀਤੀ ਸ਼ਾਮ 6 ਵਜੇ ਤੋਂ 11 ਵਜੇ ਤੱਕ ਰੂਹਾਨੀ ਕੀਰਤਨ ...
ਪੁਰਾਣਾ ਸ਼ਾਲਾ, 28 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਤੋਂ ਚੰਡੀਗੜ੍ਹ ਨੰੂ ਸਵੇਰੇ 4 ਵਜੇ ਜਾਣ ਵਾਲੀ ਬੱਸ ਕਾਫ਼ੀ ਲੰਬੇ ਸਮੇਂ ਤੋਂ ਬੰਦ ਪਈ ਹੋਈ ਸੀ | ਹਲਕਾ ਵਿਧਾਇਕ ਗੁਰਦਾਸਪੁਰ ਬਰਿੰਦਰਮੀਤ ਸਿੰਘ ਪਾਹੜਾ ਨੇ ਪੰਜਾਬ ਰੋਡਵੇਜ਼ ਦੀ ਬੱਸ ਚਲਾ ਕੇ ਮੁਲਾਜ਼ਮਾਂ ਤੇ ...
ਕਿਲ੍ਹਾ ਲਾਲ ਸਿੰਘ, 28 ਅਕਤੂਬਰ (ਬਲਬੀਰ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟ ਫ਼ੈੱਡਰੇਸ਼ਨ (ਗਰੇਵਾਲ) ਦੇ ਕੌਮੀ ਪ੍ਰਧਾਨ ਮੈਂਬਰ ਸ਼ੋ੍ਰਮਣੀ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਭਾਈ ਗੁਰਚਰਨ ...
ਧਾਰੀਵਾਲ, 28 ਅਕਤੂਬਰ (ਜੇਮਸ ਨਾਹਰ)-ਮਿਸ਼ਨ ਹਸਪਤਾਲ ਰੋਡ ਨੇੜੇ ਮਿਸ਼ਨ ਸਕੂਲ ਕੋਲ ਸਥਿਤ ਯੂਨੀਕ ਆਈਲੈਟਸ ਕੋਚਿੰਗ ਸੈਂਟਰ ਵਿਚ ਪੜ੍ਹਦੇ ਵਿਦਿਆਰਥੀਆਂ ਅਕਸਰ ਹੀ ਚੰਗੇ ਬੈਂਡ ਹਾਸਲ ਕਰਕੇ ਵਿਦੇਸ਼ਾਂ ਵਿਚ ਜਾਣ ਲਈ ਆਪਣਾ ਰਾਹ ਪੱਧਰਾ ਕਰ ਰਹੇ ਹਨ | ਇਸੇ ਤਰ੍ਹਾਂ ...
ਕਲਾਨੌਰ, 28 ਅਕਤੂਬਰ (ਪੁਰੇਵਾਲ)-ਸਥਾਨਕ ਕਸਬਾ ਵਾਸੀ ਕਾਂਗਰਸੀ ਆਗੂ ਜਸਪਾਲ ਸਿੰਘ ਨੈਪੀ ਕਾਹਲੋਂ ਬਰੀਲੇ ਵਾਲਿਆਂ ਦੀ 10 ਸਾਲਾ ਪੁੱਤਰੀ ਅਨੁਰੀਤ ਕੌਰ ਦਾ ਅਚਾਨਕ ਦਿਹਾਂਤ ਹੋਣ ਉਪਰੰਤ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਰਾਮ ਸੀਤਾ ...
ਬਟਾਲਾ, 28 ਅਕਤੂਬਰ (ਕਾਹਲੋਂ)-ਸਰਹੱਦੀ ਇਲਾਕਿਆਂ ਦਾ 50 ਕਿਲੋਮੀਟਰ ਦਾ ਇਲਾਕਾ ਬੀ.ਐਸ.ਐਫ. ਨੂੰ ਸੌਂਪਣ ਦੇ ਫੈਸਲੇ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਰਾਜਾਂ ਨਾਲ ਇਕ ਹੋਰ ਧੱਕਾ ਕੀਤਾ ਹੈ, ਜਿਸ ਵਿਚ ਸੀ.ਬੀ.ਐਸ.ਈ. ਦੇ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ 'ਚੋਂ ਬਾਹਰ ...
ਡੇਰਾ ਬਾਬਾ ਨਾਨਕ, 28 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਜੰਗ ਤੇਜ਼ ਹੁੰਦੀ ਨਜ਼ਰ ਆ ਰਹੀ ਹੈ | ਹਲਕੇ ਅੰਦਰ ਪਿਛਲੇ ਅਰਸੇ ਤੋਂ 2022 ਦੀਆਂ ਚੋਣਾਂ ਲਈ ਟਿਕਟ ਹਾਸਲ ਕਰਨ ਦੇ ਮਨਸੂਬੇ ਨਾਲ ...
ਗੁਰਦਾਸਪੁਰ, 28 ਅਕਤੂਬਰ (ਆਰਿਫ਼)-ਆਮ ਆਦਮੀ ਪਾਰਟੀ ਵਲੋਂ ਪਾਰਟੀ ਦਾ ਵਿਸਥਾਰ ਕਰਦੇ ਹੋਏ ਨਵੀਆਂ ਨਿਯੁਕਤੀਆਂ ਕੀਤੀਆਂ ਹਨ | ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਤੋਂ ਨੌਜਵਾਨ ਆਗੂ ਬਘੇਲ ਸਿੰਘ ਬਾਹੀਆਂ ਨੰੂ ਸੂਬਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ...
ਵਡਾਲਾ ਗ੍ਰੰਥੀਆਂ, 28 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਹਰੇਕ ਸਾਲ ਦੀ ਤਰ੍ਹਾਂ ਗੁਰਦੁਆਰਾ ਤਪ-ਅਸਥਾਨ ਬਾਬਾ ਫÏਜਾ ਸਿੰਘ ਮਸਾਣੀਆ ਵਿਖੇ ਲੋੜਵੰਦ ਲੜਕੇ-ਲੜਕੀਆਂ ਦੇ ਕੀਤੇ ਜਾਣ ਵਾਲੇ ਸਮੂਹਿਕ ਵਿਆਹ ਇਸ ਵਾਰ 14 ਨਵੰਬਰ ਨੂੰ ਕੀਤੇ ਜਾ ਰਹੇ ਹਨ | ਇਨ੍ਹਾਂ ...
ਕਲਾਨੌਰ, 28 ਅਕਤੂਬਰ (ਪੁਰੇਵਾਲ)-ਬੇਘਰੇ ਅਤੇ ਬੇ-ਜ਼ਮੀਨੇ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਲਈ ਪੰਜਾਬ ਸਰਕਾਰ ਵਲੋਂ ਕੀਤੇ ਗਏ ਐਲਾਨ ਨੂੰ ਅਮਲੀਜ਼ਾਮਾ ਪਹਿਨਾਉਂਦਿਆਂ ਪਿੰਡ ਲੱਖਣਕਲਾਂ 'ਚ ਸਰਪੰਚ ਰਜਿੰਦਰ ਸਿੰਘ ਦੀ ਅਗਵਾਈ ਹੇਠ ਪੰਚਾਇਤ ਸਕੱਤਰ ਅੰਮਿ੍ਤਪਾਲ ...
ਘੁਮਾਣ, 28 ਅਕਤੂਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਹਲਕੇ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਘੁਮਾਣ ਵਿਖੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ | ਇਸ ਮੌਕੇ ਵਿਧਾਇਕ ਸ: ...
ਬਟਾਲਾ, 28 ਅਕਤੂਬਰ (ਹਰਦੇਵ ਸਿੰਘ ਸੰਧੂ)-ਸਥਾਨਕ ਸੇਂਟ ਸੋਲਜ਼ਰ ਮਾਡਰਨ ਸਕੂਲ ਦੇ ਵਿਦਿਆਰਥੀਆਂ ਨੇ ਬਟਾਲਾ ਸਹੋਦਿਆ ਇੰਟਰਨੈਸ਼ਨਲ ਸਕੂਲ ਮੁਕਾਬਲਿਆਂ 'ਚ ਵਧੀਆ ਦਰਜੇ ਪ੍ਰਾਪਤ ਕਰਦੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਬਾਰੇ ਸਕੂਲ ਪਿ੍ੰ. ਮੀਨੂੰ ਸ਼ਰਮਾ ਨੇ ਦੱਸਿਆ ਕਿ ...
ਘੁਮਾਣ, 28 ਅਕਤੂਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਬੱਦੋਵਾਲ ਦੀ ਫਿਰਨੀ ਬਣਾਉਣ ਲਈ ਇਸ ਦਾ ਨੀਂਹ ਪੱਥਰ ਰੱਖਿਆ ਗਿਆ | ਨੀਂਹ ਪੱਥਰ ਸਮਾਗਮ ਦÏਰਾਨ ਪਹੁੰਚੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਲਗਪਗ ਇਕ ...
ਗੁਰਦਾਸਪੁਰ, 28 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਵਿਖੇ 23 ਤੋਂ 25 ਅਕਤੂਬਰ ਤੱਕ ਹੋਈ ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ 2021 ਵਿਚੋਂ ਜ਼ਿਲ੍ਹਾ ਗੁਰਦਾਸਪੁਰ ਦੇ 18 ਐਥਲੀਟਾਂ ਨੇ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ...
ਪੰਜਗਰਾਈਆਂ, 28 ਅਕਤੂਬਰ (ਬਲਵਿੰਦਰ ਸਿੰਘ)-ਬੇਮÏਸਮੀ ਬਰਸਾਤ ਕਾਰਨ ਜਿਥੇ ਕਿਸਾਨ ਪੁੱਤਾਂ ਵਾਂਗੂੰ ਪਾਲੀ ਫਸਲ ਨੂੰ ਲੈ ਕੇ ਖੱਜਲ-ਖੁਆਰ ਹੋ ਰਹੇ ਹਨ, ਉਥੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਸ਼ੈਲਰ ਮਾਲਕਾਂ ਵਲੋਂ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰਨ ਵਿਚ ਵੀ ਕੋਈ ਕਸਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX