ਅੰਮਿ੍ਤਸਰ, 28 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀਆਂ ਚੋਣਾਂ ਦੇ ਫਸਵੇਂ ਮੁਕਾਬਲੇ ਦਾ ਅੱਜ ਮੁਕੰਮਲ ਨਤੀਜਾ ਐਲਾਨਿਆ ਗਿਆ, ਜਿਸ 'ਚ ਚੋਣ ਨਿਸ਼ਾਨ ਗੁਲਾਬ ਦਾ ਫੁੱਲ ਵਾਲੀ ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੀ ਟੀਮ ਦੇ 8 ਜਦਕਿ ਉ ੱਡਦਾ ਬਾਜ ਦੇ ਚੋਣ ਨਿਸ਼ਾਨ ਵਾਲੀ (ਗਰਚਾ ਧੜੇ) ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਨੇ 9 ਅਹੁਦਿਆਂ ਉੱਪਰ ਜਿੱਤ ਹਾਸਿਲ ਕੀਤੀ ਹੈ |
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈਆਂ ਸਾਲਾਨਾ ਚੋਣਾਂ 'ਚ ਅੰਮਿ੍ਤਸਰ ਤੋਂ ਇਲਾਵਾ ਜਲੰਧਰ ਤੇ ਗੁਰਦਾਸਪੁਰ ਕੈਂਪਸ ਦੇ ਗੈਰ ਅਧਿਆਪਨ ਕਰਮਚਾਰੀਆਂ ਦੀਆਂ ਕੁੱਲ 965 ਵੋਟਾਂ 'ਚੋਂ 907 ਵੋਟਰਾਂ ਦੇ ਆਪਣੇ ਵੋਟ ਦਾ ਇਸਤੇਮਾਲ ਕਰਦਿਆਂ ਕੁੱਲ 34 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕੀਤਾ ਗਿਆ | ਜਾਣਕਾਰੀ ਦਿੰਦਿਆਂ ਚੋਣ ਕਮ ਰਿਟਰਨਿੰਗ ਅਧਿਕਾਰੀ ਪ੍ਰੋ: ਡਾ: ਸਤਨਾਮ ਸਿੰਘ ਦਿਓੁਲ ਨੇ ਦੱਸਿਆ ਕਿ ਉਕਤ ਦੋਵ੍ਹਾਂ ਧੜਿਆਂ ਦੇ ਗਹਿਗੱਚ ਮੁਕਾਬਲੇ 'ਚ ਪ੍ਰਧਾਨ, ਸਕੱਤਰ, ਸੀਨੀਅਰ ਉ ੱਪ ਪ੍ਰਧਾਨ, ਸਕੱਤਰ ਪਬਲਿਕ ਰਿਲੇਸ਼ਨ, ਸੰਯੁਕਤ ਸਕੱਤਰ ਸਮੇਤ 3 ਕਾਰਜਕਾਰੀ ਮੈਂਬਰਾਂ ਦੇ ਅਹੁਦਿਆਂ ਦੇ ਉ ੱਪਰ ਡੈਮੋਕਰੇਟਿਕ ਇੰਪਲਾਈਜ਼ ਫਰੰਟ ਨੇ ਜਿੱਤ ਦਰਜ ਕੀਤੀ ਹੈ ਜਦਕਿ (ਗਰਚਾ ਧੜੇ) ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਨੇ ਉ ੱਪ ਪ੍ਰਧਾਨ ਤੇ ਖਜਾਨਚੀ ਦੇ ਅਹੁਦੇ ਤੋਂ ਇਲਾਵਾ 7 ਮੈਂਬਰ ਜੇਤੂ ਹਨ | ਸਰਪ੍ਰਸਤ ਏ. ਆਰ. ਜਗੀਰ ਸਿੰਘ ਦੀ ਅਗਵਾਈ 'ਚ ਡੀ. ਈ. ਐਫ. ਦੇ ਜੇਤੂ ਉਮੀਦਵਾਰਾਂ 'ਚ ਮੈਡਮ ਹਰਵਿੰਦਰ ਕੌਰ ਪ੍ਰਧਾਨ, ਰਜਨੀਸ਼ ਭਾਰਦਵਾਜ ਸਕੱਤਰ, ਹਰਪਾਲ ਸਿੰਘ ਉ ੱਪ ਪ੍ਰਧਾਨ, ਕੰਵਲਜੀਤ ਕੁਮਾਰ ਸੰਯੁਕਤ ਸਕੱਤਰ, ਡਾ: ਸੁਖਵਿੰਦਰ ਸਿੰਘ ਬਰਾੜ ਸਕੱਤਰ ਪਬਲਿਕ ਰਿਲੇਸ਼ਨ ਅਤੇ ਕੁਲਜਿੰਦਰ ਸਿੰਘ ਬੱਲ, ਸਰਬਜੀਤ ਕੌਰ, ਸਤਵੰਤ ਸਿੰਘ ਬਰਾੜ ਬਤੌਰ ਮੈਂਬਰ ਚੁਣੇ ਗਏ | ਇਸੇ ਤਰ੍ਹਾਂ ਸਰਪ੍ਰਸਤ ਬਲਵੀਰ ਸਿੰਘ ਗਰਚਾ ਤੇ ਮਹਿਲਾ ਸਰਪ੍ਰਸਤ ਮੈਡਮ ਜੋਬਨਜੀਤ ਕੌਰ ਦੀ ਨਿਗਰਾਨੀ ਹੇਠ ਯੂਕੇਡੀਐਫ ਦੇ ਰੇਸ਼ਮ ਸਿੰਘ ਢਿੱਲੋਂ ਉ ੱਪ ਪ੍ਰਧਾਨ, ਰਜਿੰਦਰ ਸਿੰਘ ਖਜਾਨਚੀ ਅਤੇ ਪ੍ਰਗਟ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਭੋਮਾ ਰਾਮ, ਸੁਰਜੀਤ ਸਿੰਘ ਰੰਧਾਵਾ, ਤਰਸੇਮ ਸਿੰਘ ਸਾਰੇ ਕਾਰਜਕਾਰਨੀ ਮੈਂਬਰ ਚੁਣੇ ਗਏ | ਬੀਤੇ ਦਿਨ ਹੋਈ ਸਾਲਾਨਾ ਚੋਣ ਦੇ ਫਸਵੇਂ ਮੁਕਾਬਲੇ 'ਚ ਅਹਿਮ ਅਹੁਦਿਆਂ 'ਤੇ ਸਿਰਫ 19-21 ਦਾ ਫਰਕ ਹੋਣ ਕਰਕੇ ਦੇਰ ਰਾਤ ਤੱਕ ਵੋਟਾਂ ਦੀ ਗਿਣਤੀ ਕਰੀਬ 3-3 ਵਾਰ ਕਰਕੇ ਤਸੱਲੀ ਕੀਤੀ ਗਈ ਤੇ ਕਾਰਜਕਾਰੀ ਮੈਂਬਰਾਂ ਦੇ ਨਤੀਜਿਆਂ ਤੇ ਕੁੱਝ ਤਕਨੀਕੀ ਕਾਰਨਾਂ ਨੂੰ ਲੈ ਕੇ ਐਲਾਨਣ 'ਤੇ ਰੋਕ ਲਗਾ ਦਿੱਤੀ ਗਈ | ਜਿਸ ਦਾ ਨਤੀਜਾ ਅੱਜ ਐਲਾਨਿਆ ਗਿਆ | ਇਸ ਦੌਰਾਨ ਕੁੱਲ 17 ਅਹੁਦੇਦਾਰਾਂ 'ਚੋਂ ਡੀਈਐਫ ਨੇ ਉਪਰਲੇ 5 ਤੇ ਹੇਠਲੇ 3 ਅਹੁਦੇ ਜਿੱਤ ਲਏ ਜਾਣ 'ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਵਨਿਯੁਕਤ ਪ੍ਰਧਾਨ ਹਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਕਾਰਜਕਾਲ ਦੇ ਸਮੇਂ ਵਿਚ ਕਰਮਚਾਰੀਆਂ ਸਾਥੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਵੇਗੀ | ਇਸ ਦੌਰਾਨ ਪ੍ਰਧਾਨ ਮੈਡਮ ਹਰਵਿੰਦਰ ਕੌਰ, ਸਕੱਤਰ ਰਜਨੀਸ਼ ਭਾਰਦਵਾਜ਼, ਸਾਬਕਾ ਸਕੱਤਰ ਤੇ ਪ੍ਰਧਾਨ ਬਲਵੀਰ ਸਿੰਘ ਗਰਚਾ ਤੇ ਸਾਬਕਾ ਸਕੱਤਰ ਤੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਸਮੁੱਚੇ ਗੈਰ ਅਧਿਆਪਨ ਵੋਟਰਾਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ | ਇਸ ਦੌਰਾਨ ਚੋਣ ਕਮ ਰਿਟਰਨਿੰਗ ਅਧਿਕਾਰੀ ਪ੍ਰੋ: ਡਾ: ਸਤਨਾਮ ਸਿੰਘ ਦਿਓੁਲ ਨੇ ਨਾਨ ਟੀਚਿੰਗ ਐਸੋਸੀਏਸ਼ਨ ਦੀ ਸਾਲਾਨਾ ਚੋਣ ਨੂੰ ਅਮਨ ਅਮਾਨ ਨਾਲ ਨੇਪਰੇ ਚਾੜਣ ਲਈ ਸਮੂਹ ਧਿਰਾਂ ਦਾ ਧੰਨਵਾਦ ਕੀਤਾ |
ਅੰਮਿ੍ਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਰਿਹਾਇਸ਼ੀ ਆਬਾਦੀਆਂ 'ਚ ਸਥਾਪਤ ਕੀਤੀਆਂ ਗੈਰ ਕਾਨੂੰਨੀ ਪਟਾਕਾ ਫ਼ੈਕਟਰੀਆਂ 'ਚ ਪਿਛਲੇ ਸਾਲਾਂ ਦੌਰਾਨ ਧਮਾਕਿਆਂ ਦੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ | ਇਸ ਦੇ ਬਾਵਜੂਦ ਸ਼ਹਿਰ ਦੀਆਂ ਵੱਖ-ਵੱਖ ਬਾਹਰੀ ਆਬਾਦੀਆਂ 'ਚ ਅਜੇ ਵੀ ...
ਸੁਲਤਾਨਵਿੰਡ, 28 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਨਿਊ ਅੰਮਿ੍ਤਸਰ ਸਥਿਤ ਪ੍ਰੈੱਸ ਕਲੱਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਹੋਈ ਪ੍ਰੈੱਸ ਕਾਨਫਰੰਸ 'ਚ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ...
ਛੇਹਰਟਾ, 28 ਅਕਤੂਬਰ (ਪੱਤਰ ਪ੍ਰੇਰਕ)-ਅੰਗਹੀਣਾਂ ਦੀ ਇਕੱਤਰਤਾ 29 ਅਕਤੂਬਰ (ਸ਼ੁਕਰਵਾਰ) ਨੂੰ ਸਵੇਰੇ 11 ਵਜੇ ਕਾਂਗਰਸ ਦਿਹਾਤੀ ਅੰਮਿ੍ਤਸਰ ਦੇ ਦਫ਼ਤਰ ਹੋਵੇਗੀ | ਇਹ ਜਾਣਕਾਰੀ ਦਿੰਦਿਆਂ ਮਹਿੰਦਰ ਸਿੰਘ ਅਟਾਰੀ ਨੇ ਦੱਸਿਆ ਕਿ ਮੀਟਿੰਗ 'ਚ ਸੀਨੀਅਰ ਆਗੂ ਵੀ ਸ਼ਾਮਿਲ ...
ਵੇਰਕਾ, 28 ਅਕਤੂਬਰ (ਪਰਮਜੀਤ ਸਿੰਘ ਬੱਗਾ)-ਰੇਲਵੇ ਸਟੇਸ਼ਨ ਵੇਰਕਾ ਵਿਖੇ ਤਾਇਨਾਤ ਜੀ.ਆਰ. ਪੀ. ਪੁਲਿਸ ਨੇ ਗੱਡੀ ਦੀ ਲਪੇਟ 'ਚ ਆ ਕੇ ਮਾਰੇ ਗਏ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ | ਚੌਕੀ ਇੰਚਾਰਜ਼ ਐੱਸ.ਆਈ. ਦਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਘੀ ਸ਼ਾਮ ...
ਅੰਮਿ੍ਤਸਰ, 28 ਅਕਤੂਬਰ (ਰੇਸ਼ਮ ਸਿੰਘ)-ਜ਼ਿਲ੍ਹੇ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਤੇ ਖਰੀਦ ਪ੍ਰਕਿਰਿਆ 'ਚ ਕਾਫੀ ਤੇਜ਼ੀ ਆ ਗਈ ਹੈ ਤੇ ਬੀਤੀ ਸ਼ਾਮ ਤੱਕ ਮੰਡੀਆਂ 'ਚ 376937 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ 'ਚੋਂ ਵੱਖ-ਵੱਖ ਏਜੰਸੀਆਂ ਵਲੋਂ ਹੁਣ ਤੱਕ 376188 ਮੀਟਰਿਕ ਟਨ ਦੀ ...
ਅੰਮਿ੍ਤਸਰ, 28 ਅਕਤੂਬਰ (ਜੱਸ) -ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੋਸ਼ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਾਂਗ ਹੀ ਚਰਨਜੀਤ ਸਿੰਘ ਚੰਨੀ ਸਰਕਾਰ ਚੱਲ ਰਹੀ ਹੈ ਤੇ ਇਸ ਨੂੰ ਕਾਂਗਰਸ ਹਾਈਕਮਾਨ ਵਲੋਂ ਦਿੱਲੀ ਤੋਂ ...
ਅੰਮਿ੍ਤਸਰ, 28 ਅਕਤੂਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਵਲੋਂ ਕੈਨੇਡਾ 'ਚ ਕੈਲਗਰੀ ਵਿਖੇ ਗੁਰਦੁਆਰਾ ਦਸਮੇਸ਼ ਕਲਚਰਲ ਸੈਂਟਰ ਨੂੰ ਜਾਂਦੀ ਸੜਕ ਉਪਰ ਨਸਲੀ ਅਪਸ਼ਬਦ ਲਿਖੇ ਜਾਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਇਸ ਸਬੰਧੀ ਦੀਵਾਨ ਦੀ ਅੱਜ ...
ਅੰਮਿ੍ਤਸਰ, 28 ਅਕਤੂਬਰ (ਜੱਸ)-ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ, ਜੋ ਕਿ ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਵਲੋਂ ਅਰੰਭ ਕੀਤੀ ਗਈ ਸੀ, ਵਲੋਂ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਸਬੰਧੀ ਵੱਖ-ਵੱਖ ਸਕੂਲਾਂ, ...
ਅੰਮਿ੍ਤਸਰ, 28 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਸਕੂਲ ਦੀ ਟੀਮ ਨੇ ਸ਼ਬਦ ਕੀਰਤਨ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ ਹੈ | ਇਸ ਮੁਕਾਬਲੇ 'ਚ 35 ਟੀਮਾਂ ਨੇ ਭਾਗ ਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰ: ਵਿਕਰਮ ...
ਅੰਮਿ੍ਤਸਰ, 28 ਅਕਤੂਬਰ (ਜਸਵੰਤ ਸਿੰਘ ਜੱਸ)-ਪਿਛਲੇ ਲੰਬੇ ਸਮੇਂ ਤੋਂ ਢਾਡੀ ਜਥਿਆਂ ਤੇ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਦਰਮਿਆਨ ਚੱਲ ਰਿਹਾ ਵਿਵਾਦ ਹੱਲ ਹੋਣ ਦਾ ਨਾਂਅ ਨਹੀਂ ਲੈ ਰਿਹਾ | ਇਸੇ ਦੌਰਾਨ ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ...
ਅੰਮਿ੍ਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਤੇ ਜਨਰਲ ਸਕੱਤਰ ਸਮੀਰ ਜੈਨ ਨੇ ਵਪਾਰੀਆਂ ਨਾਲ ਬੈਠਕ 'ਚ ਦੱਸਿਆ ਕਿ ਉਪ ਮੁੱਖ ਮੰਤਰੀ ਓ. ਪੀ. ਸੋਨੀ ਦੇ ਯਤਨਾਂ ਸਦਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧਿਆਨ 'ਚ ...
ਅੰਮਿ੍ਤਸਰ, 28 ਅਕਤੂਬਰ (ਰੇਸ਼ਮ ਸਿੰਘ)ਅੱਖਾਂ ਦੇ ਪੰਦਰਵਾੜੇ ਤੇ ਨੇਤਰਦਾਨ ਮੁਹਿੰਮ ਤਹਿਤ ਕੋਰਨੀਅਲ ਬਲਾਈਾਡਨੈੱਸ (ਅੰਨੇਪਣ) ਨੂੰ ਖ਼ਤਮ ਕਰਨ ਦੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਅੱਖਾਂ ਦੇ ਮਾਹਿਰ ਸਰਜਨ ਡਾ: ਸ਼ਕੀਨ ਸਿੰਘ ਨੇ ਇਕੱਲੇ ਹੀ ਇਕੋ ਦਿਨ 'ਚ 7 ਲੋੜਵੰਦ ...
ਛੇਹਰਟਾ, 28 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)-ਛੇਹਰਟਾ ਇਲਾਕੇ 'ਚ ਦਿਨੋਂ-ਦਿਨ ਹੋ ਰਹੀਆਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਵੱਖ-ਵੱਖ ਇਲਾਕਿਆਂ 'ਚ ਚੋਰੀ ਦੀਆਂ ਵਾਰਦਾਤਾਂ ਵੱਧਣ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸੇ ਤਰ੍ਹਾਂ ਹੀ ਬੀਤੇ ...
ਛੇਹਰਟਾ, 28 ਅਕਤੂਬਰ (ਸੁਰਿੰਦਰ ਸਿੰਘ ਵਿਰਦੀ)-ਬੀਤੇ ਦਿਨੀਂ ਗੁਰਦੁਆਰਾ ਸਾਧ ਸੰਗਤ ਹਰਿਕ੍ਰਿਸ਼ਨ ਨਗਰ ਛੇਹਰਟਾ ਦੀ ਨਵੀਂ ਬਣੀ ਕਮੇਟੀ ਨੂੰ ਤੋੜਣ ਤੇ ਗੁਰਦੁਆਰਾ ਸਾਹਿਬ ਵਿਚ ਆਪਣੀ ਪ੍ਰਧਾਨਗੀ ਜਮ੍ਹਾਉਣ ਲਈ ਇਲਾਕੇ ਦੇ ਕੁਝ ਸ਼ਰਾਰਤੀ ਅਨਸਰ ਇਲਾਕੇ ਦੀ ਸੰਗਤ ਨੂੰ ...
ਅੰਮਿ੍ਤਸਰ-ਸਾਬਕਾ ਸਟੈਂਡਿੰਗ ਕੌਂਸਲ ਗੌਰਮਿੰਟ ਆਫ ਇੰਡੀਆ ਤੇ ਗੁਰੂ ਨਗਰੀ ਦੇ ਨਾਮਵਰ ਐਡਵੋਕੇਟ ਜਗਰਾਜ ਸਿੰਘ ਪੰਨੂੰ ਦੀ ਧਰਮ ਪਤਨੀ ਸਰਬਜੀਤ ਕੌਰ ਪੰਨੂੰ, ਜੋ ਪਿਛਲੇ ਦਿਨੀਂ ਇਸ ਜਹਾਨ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ, ਦਾ ਜਨਮ 2 ਸਤੰਬਰ 1954 ਨੂੰ ਅੰਮਿ੍ਤਸਰ ...
ਅੰਮਿ੍ਤਸਰ, 28 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 2 ਰੋਜ਼ਾ ਇੰਟਰ ਕਾਲਜ ਰਗਬੀ ਖੇਡ ਮੁਕਾਬਲੇ ਸ਼ੁਰੂ ਹੋ ਗਏ | ਉਪ ਕੁਲਪਤੀ ਪ੍ਰੋਫੈ ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ, ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ...
ਅੰਮਿ੍ਤਸਰ, 28 ਅਕਤੂਬਰ (ਰੇਸ਼ਮ ਸਿੰਘ)-ਦੀਵਾਲੀ ਦੀ ਆਮਦ ਮੌਕੇ ਸ਼ਹਿਰ 'ਚ ਜੂਆ ਖੇਡਣ ਵਾਲਿਆਂ ਖ਼ਿਲਾਫ਼ ਪੁਲਿਸ ਨੇ ਸਖ਼ਤੀ ਕਰ ਦਿੱਤੀ ਹੈ, ਜਿਸ ਤਹਿਤ ਇਥੇ ਇਕ ਹੋਟਲ ਦੇ ਕਮਰੇ 'ਚ ਛਾਪੇਮਾਰੀ ਕਰਕੇ ਪੁਲਿਸ ਵਲੋਂ 9 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ 54 ...
ਅੰਮਿ੍ਤਸਰ, 28 ਅਕਤੂਬਰ (ਰੇਸ਼ਮ ਸਿੰਘ)-ਬੱਚਿਆਂ ਵਲੋਂ ਘਰੋਂ ਕੱਢੇ ਇਕ ਬਜ਼ੁਰਗ ਵਿਅਕਤੀ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਹੈ, ਜਿਸ ਨੇ ਦੱਸਿਆ ਕਿ ਉਹ 2 ਸਾਲਾਂ ਤੋਂ ਘਰੋਂ ਬੇਘਰ ਕੀਤਾ ਹੋਇਆ ਹੈ ਤੇ ਇਥੇ ਸ੍ਰੀ ਦਰਬਾਰ ਸਾਹਿਬ ਵਿਖੇ ਰਹਿ ਰਿਹਾ ...
ਅੰਮਿ੍ਤਸਰ, 28 ਅਕਤੂਬਰ (ਜਸਵੰਤ ਸਿੰਘ ਜੱਸ)-ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਦੇ ਚੀਫ਼ ਪਲਾਸਟਿਕ ਸਰਜਨ ਡਾ: ਰਵੀ ਕੁਮਾਰ ਮਹਾਜਨ ਨੂੰ 'ਆਨਲਾਈਨ ਕਾਨਫਰੰਸ ਐਪਸੀਕੋਨ 2021' ਦੌਰਾਨ ਭਾਰਤੀ ਪਲਾਸਟਿਕ ਸਰਜਨਜ਼ ਐਸੋਸੀਏਸ਼ਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ | ...
ਸੁਲਤਾਨਵਿੰਡ, 28 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਪੱਤੀ ਛੇ ਵਾਰਡ ਪੰਡੋਰਾ ਵਿਖੇ ਇਕ ਮਕਾਨ ਦੇ ਲੈਂਟਰ ਨੂੰ ਲੈ ਕੇ ਦੋ ਧਿਰਾਂ ਦੇ ਆਪਸੀ ਟਕਰਾਅ 'ਚ ਚੱਲੇ ਇੱਟਾਂ ਰੋੜਿਆਂ 'ਚ ਇਕ ਵਿਅਕਤੀ ਸਮੇਤ ਦੋ ਔਰਤਾਂ ਜ਼ਖ਼ਮੀ ਹੋ ਗਈਆਂ | ਗੱਲਬਾਤ ਕਰਦਿਆਂ ...
ਅੰਮਿ੍ਤਸਰ, 28 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ 'ਚ ਬਾਸਕਿਟਬਾਲ ਮੁਕਾਬਲੇ ਕਰਵਾਏ ਗਏ, ਜਿਸ 'ਚ ਸੂਬੇ ਦੀਆਂ 10 ਤੋਂ ਵੱਧ ਟੀਮਾਂ ਨੇ ਭਾਗ ਲਿਆ | ਇਨ੍ਹਾਂ ਮੈਚਾਂ 'ਚ ਬਾਸਕਿਟਬਾਲ ਦੀਆਂ ਮਹਿਲਾ ਖਿਡਾਰਨਾਂ ਨੇ ਪੂਲ ਬੀ ਤਹਿਤ ...
ਅੰਮਿ੍ਤਸਰ, 28 ਅਕਤੂਬਰ, (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ ਟੈਕਸ ਦੀ ਅਦਾਇਗੀ ਨਾ ਕਰਨ ਵਾਲੇ ਲੋਕਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸਥਿਤ 36 ਜਾਇਦਾਦਾਂ 'ਤੇ ਕਾਰਵਾਈ ਕੀਤੀ | ਇਸ ਦੌਰਾਨ 18 ਵਪਾਰਕ ...
ਅੰਮਿ੍ਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਬਾਜ਼ਾਰ ਸਜਣੇ ਸ਼ੁਰੂ ਹੋ ਗਏ ਹਨ | ਬਾਜ਼ਾਰਾਂ 'ਚ ਦੀਵਾਲੀ ਦੀ ਖ਼ਰੀਦਦਾਰੀ ਲਈ ਕੱਪੜਿਆਂ, ਸੁਨਿਆਰਿਆਂ, ਫ਼ਰਨੀਚਰ, ਇਲੈਕਟ੍ਰੀਕਲ ਸਾਮਾਨ, ਗਿਫ਼ਟ ਆਈਟਮ ਤੇ ਡਰਾਈ ਫਰੂਟ ਆਦਿ ਦੀਆਂ ...
ਅੰਮਿ੍ਤਸਰ, 28 ਅਕਤੂਬਰ (ਜੱਸ)-ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਤਲ ਕਾਂਡ ਦੇ ਦੌਰਾਨ ਭਾਰਤੀ ਸੁਰੱਖਿਆ ਫੋਰਸਾਂ ਵਲੋਂ ਸ਼ਹੀਦ ਕੀਤੇ ਗਏ ਸ਼ਹੀਦ ਭਾਈ ਬੇਅੰਤ ਸਿੰਘ ਦੀ 37ਵੀਂ ਬਰਸੀ 31 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦ ਪਰਿਵਾਰ ਤੇ ਸੰਗਤਾਂ ...
ਅੰਮਿ੍ਤਸਰ, 28 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਗੁਰੂ ਬਾਜ਼ਾਰ ਵਿਖੇ ਸਵਰਨਕਾਰ ਵੈਲਫੇਅਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਹੋਈ, ਜਿਸ 'ਚ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਅਸ਼ਵਨੀ ਨਾਮੇਸ਼ਾਹ ਤੋਂ ਇਲਾਵਾ ਰਜਿੰਦਰ ਕੁਮਾਰ ਜੱਜ, ਨਰੇਸ਼ ਕੁਮਾਰ ਜੰਗੀ, ...
ਬਟਾਲਾ, 28 ਅਕਤੂਬਰ (ਕਾਹਲੋਂ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਪਾਰਟੀ ਹਾਈਕਮਾਂਡ ਨੇ ਜੇ ਮੈਨੂੰ ਉਮੀਦਵਾਰ ਬਣਾਇਆ ਤਾਂ ਮੈਂ ਇਹ ਸੀਟ ਜਿੱਤ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਵਾਂਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ...
ਅੰਮਿ੍ਤਸਰ, 28 ਅਕਤੂਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ, ਬਸੰਤ ਐਵੀਨਿਊ ਦੇ ਨਾਲ ਲੱਗਦੀ ਨਵੀਂ ਖਰੀਦੀ ਗਈ ਜ਼ਮੀਨ 'ਤੇ ਸਕੂਲ ਦੇ ਨਵੇਂ ਇਮਾਰਤੀ ਬਲਾਕ ਦੀ ਉਸਾਰੀ ਦੀ ਅਰੰਭਤਾ ...
ਅੰਮਿ੍ਤਸਰ, 28 ਅਕਤੂਬਰ (ਰੇਸ਼ਮ ਸਿੰਘ)-ਸਰਕਾਰੀ ਆਈ.ਟੀ.ਆਈ. ਰਣਜੀਤ ਐਵੀਨਿਊ ਵਿਖੇ 11 ਪੰਜਾਬ ਬਟਾਲਿਅਨ ਐਨ.ਸੀ.ਸੀ. ਅੰਮਿ੍ਤਸਰ ਦੁਆਰਾ ਚਲਾਏ ਜਾ ਰਹੇ ਕੈਂਪ ਦਾ ਉਦਘਾਟਨ ਕਰਦੇ ਹੋਏ ਕਮਾਂਡਿੰਗ ਅਫ਼ਸਰ ਕਰਨਲ ਕਰਨੈਲ ਸਿੰਘ ਨੇ ਐਨ.ਸੀ.ਸੀ.ਕੈਡਿਟਾਂ ਨੂੰ ਕੈਂਪ ਦੇ ਦੌਰਾਨ ...
ਰਾਜਾਸਾਂਸੀ, 28 ਅਕਤੂਬਰ (ਹਰਦੀਪ ਸਿੰਘ ਖੀਵਾ)-ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਥੇ: ਵੀਰ ਸਿੰਘ ਲੋਪੋਕੇ ਵਲੋਂ 29 ਅਕਤੂਬਰ ਨੂੰ ਅਟਾਰੀ ਤੋਂ ਸ਼ੁਰੂ ਹੋਣ ਵਾਲੀ ਰੋਸ ਰੈਲੀ ਸਬੰਧੀ ਰਾਜਾਸਾਂਸੀ 'ਚ ਰਵਿੰਦਰ ਸਿੰਘ ਬਿੰਦਾ ਪ੍ਰਧਾਨ ਦੇ ਗ੍ਰਹਿ ਵਿਖੇ ਵਿਸ਼ੇਸ਼ ...
ਅੰਮਿ੍ਤਸਰ, 28 ਅਕਤੂਬਰ (ਜੱਸ)-ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਦਲ -ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਵਲੋਂ ਇਕ ਨਿੱਜੀ ਸੁਪਰ ਸਪੈਸ਼ਲਿਸਟ ਹਸਪਤਾਲ ਦੇ ਸਹਿਯੋਗ ਨਾਲ ਵਾਰਡ ਨੰਬਰ 37 ਵਿਖੇ ਆਮ ਤੇ ਜ਼ਰੂਰਤਮੰਦ ਲੋਕਾਂ ਦੀ ਸਹੂਲਤ ਲਈ ਲਗਾਏ ...
ਅੰਮਿ੍ਤਸਰ, 28 ਅਕਤੂਬਰ (ਰੇਸ਼ਮ ਸਿੰਘ)-ਔਰਤਾਂ ਤੇ ਕੁੜੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਤੇ ਹੱਕਾਂ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਸ਼ਹਿਰੀ ਪੁਲਿਸ ਵਲੋਂ ਇਥੇ ਸਰੂਪ ਰਾਣੀ ਕਾਲਜ਼ ਲੜਕੀਆਂ ਵਿਖੇ ਏ.ਸੀ.ਪੀ. ਡਾ: ਮਨਪ੍ਰੀਤ ਕੌਰ (ਡੀ.ਸੀ.ਪੀ. ਓ.) ਦੀ ਅਗਵਾਈ ਹੇਠ ...
ਅੰਮਿ੍ਤਸਰ, 28 ਅਕਤੂਬਰ (ਰੇਸ਼ਮ ਸਿੰਘ)-ਰਾਤ ਵੇਲੇ ਹੋਟਲਾਂ ਤੇ ਰੈਸਟੋਰੈਂਟਾਂ 'ਚੋਂ ਕੰਮ ਕਰਕੇ ਨਿਕਲੇ ਬਹਿਰਿਆਂ, ਰਸੋਈਏ ਤੇ ਕਾਮਿਆਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੁਲਿਸ ਵਲੋਂ 6 ਲੁਟੇਰਿਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ ...
ਰਾਜਾਸਾਂਸੀ, 28 ਅਕਤੂਬਰ (ਹੇਰ/ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੇ ਅੰਦਰ ਸਥਿਤ ਪੁਲਿਸ ਥਾਣਾ ਹਵਾਈ ਅੱਡਾ ਵਲੋਂ ਖਾਸ ਮੁਖਬਰ ਦੀ ਇਤਲਾਹ 'ਤੇ ਚੋਰੀ ਦੇ 8 ਮੋਟਰਸਾਈਕਲਾਂ ਸਮੇਤ 2 ਵਿਅਕਤੀਆਂ ਨੂੰ ਕਾਬੂ ...
ਅੰਮਿ੍ਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦਾ ਪੁੱਤਰ ਮੁਹੰਮਦ ਯਾਕੂਬ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਆਇਆ ਹੈ | ਇਕ ਟੈਲੀਵਿਜ਼ਨ ਪ੍ਰੋਗਰਾਮ 'ਚ ਅਫ਼ਗਾਨਿਸਤਾਨ ਦੇ ਨਵੇਂ ਰੱਖਿਆ ਮੰਤਰੀ ਮੁਹੰਮਦ ਯਾਕੂਬ ਨੇ ਸਥਾਨਿਕ ਕਾਰੋਬਾਰੀਆਂ ...
ਅੰਮਿ੍ਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਤਾਲਿਬਾਨ ਸਰਕਾਰ ਦੇ ਕਾਰਜਕਾਰੀ ਅਫ਼ਗਾਨ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁਤਾਕੀ ਨੇ ਕਤਰ ਦੀ ਰਾਜਧਾਨੀ ਦੋਹਾ 'ਚ ਅਫ਼ਗਾਨਿਸਤਾਨ ਲਈ ਅਮਰੀਕੀ ਮਿਸ਼ਨ ਦੇ ਮੁਖੀ ਇਆਨ ਮੈਕਕਰੀ ਨਾਲ ਮੁਲਾਕਾਤ ਕੀਤੀ | ਅਫ਼ਗਾਨ ਵਿਦੇਸ਼ ਮੰਤਰਾਲੇ ...
ਰਾਮ ਤੀਰਥ, 28 ਅਕਤੂਬਰ (ਧਰਵਿੰਦਰ ਸਿੰਘ ਅੋੌਲਖ)-ਸਤਿਅਮ ਇੰਸਟੀਚਿਊਟ ਆਫ ਇੰਜੀਨੀਰਿੰਗ ਐਂਡ ਟੈਕਨਾਲੋਜੀ ਰਾਮ ਤੀਰਥ ਵਿਖੇ ਨਵਾਂ ਸੈਸ਼ਨ ਸ਼ੁਰੂ ਹੋਣ 'ਤੇ ਹਵਨ ਕਰਵਾਇਆ ਗਿਆ | ਇਸ ਮੌਕੇ 'ਤੇ ਇੰਸਟੀਚਿਊਟ ਦੇ ਐੱਮ.ਡੀ. ਡਾ. ਰਜੇਸ਼ ਭਾਰਦਵਾਜ਼ ਨੇ ਨਵਾਂ ਸੈਸ਼ਨ ਸ਼ੁਰੂ ...
ਅਜਨਾਲਾ, 28 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਪੈਨਸ਼ਨਰਜ਼ ਫ਼ਰੰਟ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਲਦੇਵ ਸਿੰਘ ਹੇਰ ਤੇ ਮੀਤ ਪ੍ਰਧਾਨ ਅਮਰਜੀਤ ਸਿੰਘ ਸਰਕਾਰੀਆ ਦੀ ਅਗਵਾਈ ਹੇਠ ਹੋਈ ਜਿਸ ਦੌਰਾਨ ਪੈਨਸ਼ਨਰਾਂ ਦੀਆਂ ਮੰਗਾਂ ਤੇ ...
ਚੌਕ ਮਹਿਤਾ, 28 ਅਕਤੂਬਰ (ਜਗਦੀਸ਼ ਸਿੰਘ ਬਮਰਾਹ)-ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਤੇ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਜੀਵਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਅਕੈਡਮੀ ...
ਸਠਿਆਲਾ, 28 ਅਕਤੂਬਰ (ਸਫਰੀ)-ਸ਼ਹੀਦ ਇੰਸ: ਰਘਬੀਰ ਸਿੰਘ ਸਰਕਾਰੀ ਸੀਨੀ: ਸੈਕੰਡਰੀ ਸਕੂਲ ਸਠਿਆਲਾ ਵਿਖੇ ਖੇਡਾਂ ਤੇ ਪੜ੍ਹਾਈ 'ਚ ਅਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਚੈੱਕ ਤਕਸੀਮ ਕੀਤੇ ਗਏ | ਇਸ ਮੌਕੇ ਪਿ੍ੰਸੀਪਲ ਹਰਗੋਪਾਲ ਸਿੰਘ ਨੇ ਦੱਸਿਆ ਕਿ ਬਿਗ੍ਰੇਡੀਅਰ ਸਤਪਾਲ ...
ਬਾਬਾ ਬਕਾਲਾ ਸਾਹਿਬ, 28 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਦੇ ਪਿੰਡ ਵਡਾਲਾ ਕਲਾਂ ਨਿਵਾਸੀ ਦਰਬਾਰਾ ਸਿੰਘ ਬਟਾਲੀਅਨ 80/282, ਜੋ ਕਿ 26 ਜੁਲਾਈ 1990 ਨੂੰ ਅੱਤਵਾਦ ਦੇ ਕਾਲੇ ਦੌਰ ਦੌਰਾਨ ਸ਼ਹਾਦਤ ਦਾ ਜਾਮ ਪੀ ਗਿਆ ਸੀ, ਦੀ ਯਾਦ ਨੂੰ ਤਾਜਾ ...
ਲੋਪੋਕੇ, 28 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸ਼ਹੀਦ ਭਾਈ ਮੇਵਾ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੋਪੋਕੇ ਵਿਖੇ ਰਾਜ ਪੱਧਰੀ ਪਿੁੁਲਸ ਸੋਗ ਯਾਦਗਾਰੀ ਦਿਵਸ ਕਮਾਂਡੈਂਟ 80ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ ਛਾਉਣੀ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ 'ਚ ...
ਜੰਡਿਆਲਾ ਗੁਰੂ, 28 ਅਕਤੂਬਰ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਪਿੰਡ ਬੰਡਾਲਾ ਦੇ ਸ਼ਹੀਦ ਅਜੀਤ ਸਿੰਘ ਬੰਡਾਲਾ ਦੀ ਯਾਦ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਵਿਖੇ ਕਮਿਊਨਿਟੀ ਸਬ ਡਵੀਜ਼ਨ ਸਾਂਝ ਕੇਂਦਰ ਜੰਡਿਆਲਾ ਗੁਰੂ ਦੇ ਇੰਚਾਰਜ ...
ਅੰਮਿ੍ਤਸਰ, 28 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਆਮਦਨ ਕਰ ਵਿਭਾਗ ਵਲੋਂ ਅੰਮਿ੍ਤਸਰ ਦੀ ਮਜੀਠ ਮੰਡੀ ਦੀ ਮਸ਼ਹੂਰ ਡਰਾਈ ਫਰੂਟ ਥੋਕ ਵਿਕਰੇਤਾ ਫਰਮ 'ਤੇ ਅਚਨਚੇਤ ਛਾਪੇਮਾਰੀ ਕੀਤੀ ਗਈ | ਇਸਦੇ ਨਾਲ ਹੀ ਵਿਭਾਗ ਦੀਆਂ ਟੀਮਾਂ ਵਲੋਂ ਫਰਮ ਦੇ ਮਾਲਕ ਦੇ ਘਰ ਵੀ ਛਾਪੇਮਾਰੀ ...
ਅੰਮਿ੍ਤਸਰ, 28 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐਫ. ਓ.) ਵਲੋਂ ਕਰਮਚਾਰੀਆਂ ਦਾ ਸੰਪਰਕ ਬਿਓਰਾ ਸਹੀ ਨਾ ਦੇਣ 'ਤੇ 1300 ਤੋਂ ਵੱਧ ਸੰਸਥਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ | ਜਾਣਕਾਰੀ ਅਨੁਸਾਰ ਈ. ਪੀ. ਐਫ. ਓ. ਨੂੰ ਸ਼ਿਕਾਇਤਾਂ ਆਈਆਂ ਸਨ ...
ਅੰਮਿ੍ਤਸਰ, 28 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਬਹਾਦੁਰਗੜ੍ਹ ਦੇ ਸਹਿਯੋਗ ਨਾਲ ਚੱਲ ਰਹੇ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਘਿਉ ਮੰਡੀ ਵਿਖੇ ਐਜੂਕੇਟ ਪੰਜਾਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX