ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)-ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਮੱਲੀਆ ਦੇ ਮੌਜੂਦਾ ਸਰਪੰਚ ਜਗਜੀਤ ਸਿੰਘ ਜੱਗਾ ਆਪਣੇ ਮੈਂਬਰਾਂ ਸਮੇਤ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਇਸ ਮੌਕੇ ਪਿੰਡ ਮੱਲੀਆ ਪਹੁੰਚੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਸਰਪੰਚ ਜਗਜੀਤ ਸਿੰਘ ਜੱਗਾ ਅਤੇ ਸਾਥੀ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ | ਇਸ ਮੌਕੇ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਹਰ ਵਿਅਕਤੀ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਇਕ ਐਸੀ ਪਾਰਟੀ ਹੈ ਜਿਸ ਨੇ ਹਮੇਸ਼ਾ ਆਪਣੇ ਵਰਕਰਾਂ ਨੂੰ ਬਣਦਾ ਸਨਮਾਨ ਦੇ ਕੇ ਨਿਵਾਜਿਆ ਹੈ ਜਦਕਿ ਦੂਸਰੀਆਂ ਪਾਰਟੀਆਂ ਸਿਰਫ਼ ਵਰਕਰਾਂ ਨੂੰ ਵਰਤ ਕੇ ਛੱਡ ਦਿੰਦੀਆਂ ਹਨ | ਸੰਧੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰ ਕੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵੇਗਾ | ਇਸ ਮੌਕੇ ਮੈਂਬਰ ਅਮਰੀਕ ਸਿੰਘ, ਮੈਂਬਰ ਪ੍ਰਮਜੀਤ ਕੌਰ, ਮੈਂਬਰ ਵਰਦੀਪ ਸਿੰਘ, ਮੈਂਬਰ ਅਨੋਖ ਸਿੰਘ, ਸਰਵਨ ਸਿੰਘ ਪ੍ਰਧਾਨ, ਗੁਰਮੁੱਖ ਸਿੰਘ ਸਾਬਕਾ ਸਰਪੰਚ, ਲਵਲੀ ਪ੍ਰਧਾਨ ਆਦਿ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ | ਇਸ ਮੌਕੇ ਸਾਬਕਾ ਮੈਂਬਰ ਅੰਗਰੇਜ ਸਿੰਘ ਸਾਬਾ, ਅਵਤਾਰ ਸਿੰਘ ਬਸਪਾ ਪ੍ਰਧਾਨ ਤਰਨ ਤਾਰਨ, ਰੁਪਿੰਦਰ ਸਿੰਘ ਰੌਮੀ, ਅਵਤਾਰ ਸਿੰਘ ਤਾਰੀ, ਕੁਲਦੀਪ ਸਿੰਘ, ਸਿੰਕਦਰ ਸਿੰਘ, ਵਜੀਰ ਸਿੰਘ, ਗੁਰਇਕਬਾਲ ਸਿੰਘ, ਲਖਬੀਰ ਸਿੰਘ ਸਾਧਰਾਂ, ਹਰਚਰਨ ਸਿੰਘ, ਤਰਲੋਕ ਸਿੰਘ, ਸੁੱਚਾ ਸਿੰਘ, ਬਲਵਿੰਦਰ ਸਿੰਘ, ਕਾਕੂ ਸਿੰਘ, ਸੁਰਜੀਤ ਸਿੰਘ, ਅਮਰੀਕ ਸਿੰਘ ਮਿਸਤਰੀ, ਦਰਸ਼ਨ ਸਿੰਘ ਥਾਣੇਦਾਰ, ਤੀਰਥ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਰਵੀਸ਼ੇਰ ਸਿੰਘ, ਸਾਬਕਾ ਸਰਪੰਚ ਬਲਰਾਜ ਸਿੰਘ, ਸਰਬਰਿੰਦਰ ਸਿੰਘ ਕੌਂਸਲਰ, ਇੰਦਰਜੀਤ ਸਿੰਘ ਅਲਗੋ ਕੋਠੀ, ਬਲਵੰਤ ਸਿੰਘ , ਜਰਮੇਲ ਸਿੰਘ ਬੀ.ਡੀ.ਓ, ਰਵੀਸ਼ੇਰ ਸਿੰਘ ਗਿੱਲ, ਸੁਪਿੰਦਰ ਸਿੰਘ ਬਿੰਦੂ, ਅਜਮੇਰ ਸਿੰਘ, ਮਨਜੀਤ ਸਿੰਘ ਮੰਨਾ, ਸਿਕੰਦਰ ਸਿੰਘ ਆਦਿ ਮੌਜੂਦ ਸਨ |
ਪੱਟੀ, 28 ਅਕਤੂਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)-ਸ਼ਹੀਦ ਜਗਜੀਤ ਸਿੰਘ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਵਲਾ ਐੱਨ.ਆਰ.ਆਈ.ਨਿਸ਼ਾਨ ਮਾਸਕੋ, ਅਮਨਦੀਪ ਸਿੰਘ ਦੁਬਈ ਅਤੇ ਅਮਨਦੀਪ ਸਿੰਘ ਬਹਰੀਨ ਦੇ ਸਹਿਯੋਗ ਨਾਲ ਜਸਵੀਰ ਕੌਰ ਪਤਨੀ ਮਹਿੰਦਰ ਸਿੰਘ ...
ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਦੀ ਦਾੜੀ ਪੁੱਟਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ...
ਖੇਮਕਰਨ, 28 ਅਕਤੂਬਰ (ਰਾਕੇਸ਼ ਬਿੱਲਾ)-ਬਲਾਕ ਵਲਟੋਹਾ ਦੇ ਸਰਹੱਦੀ ਪਿੰਡ ਰਾਮੂਵਾਲ ਦਾ ਸਰਪੰਚ ਸਤਨਾਮ ਸਿੰਘ ਨੂੰ ਬਣਾਇਆ ਗਿਆ ਹੈ | ਪਿੰਡ ਦੇ ਪਹਿਲੇ ਸਰਪੰਚ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਨਵ ਨਿਯੁਕਤ ਸਰਪੰਚ ...
ਤਰਨ ਤਾਰਨ, 28 ਅਕਤੂਬਰ (ਵਿਕਾਸ ਮਰਵਾਹਾ)-ਆਮ ਆਦਮੀ ਪਾਰਟੀ ਹਲਕਾ ਤਰਨ ਤਾਰਨ ਦੇ ਇੰਚਾਰਜ ਡਾ. ਕਸ਼ਮੀਰ ਸਿੰਘ ਸੋਹਲ ਨੇ ਤਰਨ ਤਾਰਨ ਜ਼ਿਲ੍ਹੇ 'ਚ ਡੇਂਗੂ ਦੇ ਵਧ ਰਹੇ ਪ੍ਰਕੋਪ 'ਤੇ ਚਿੰਤਾ ਜ਼ਾਹਰ ਕਰਦਿਆਂ ਇਸ ਦੀ ਰੋਕਥਾਮ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ | ਡਾ. ...
ਚੋਹਲਾ ਸਾਹਿਬ, 28 ਅਕਤੂਬਰ (ਬਲਵਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ ਵਲੋਂ ਚੋਹਲਾ ਸਾਹਿਬ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਹਰ ਕਿਸਮ ਦੀਆਂ ਮੁਸ਼ਕਿਲਾਂ ਦੀਆਂ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ 500 ਤੋਂ ਵੱਧ ...
ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਵਲੋਂ ਪੁਲਿਸ ਵਿਭਾਗ 'ਚ ਤਬਾਦਲੇ ਕਰਦਿਆਂ ਜ਼ਿਲ੍ਹੇ ਦੇ ਕਈ ਥਾਣਿਆਂ ਦੇ ਐੱਸ.ਐੱਚ.ਓਜ਼, ਚੌਕੀ ਇੰਚਾਰਜ ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ | ਕੀਤੇ ...
ਖਡੂਰ ਸਾਹਿਬ, 28 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਰਾਜਨੀਤਿਕ ਪਾਰਟੀਆਂ ਕਿਸਾਨਾਂ ਦੇ ਅੰਦੋਲਨ 'ਤੇ ਰੋਟੀਆਂ ਸੇਕਣੀਆਂ ਬੰਦ ਕਰਨ | ਇਹ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪਾਰਟੀ ਵਲੋਂ ਪਿੰਡ ...
ਹਰੀਕੇ ਪੱਤਣ, 28 ਅਕਤੂਬਰ (ਸੰਜੀਵ ਕੁੰਦਰਾ)-ਵਿਆਹ ਕਰਵਾਉਣ ਉਪਰੰਤ ਲੜਕੀਆਂ ਵਲੋਂ ਵਿਦੇਸ਼ ਵਿਚ ਪੜ੍ਹਾਈ ਕਰਨ ਲਈ ਜਾਣ ਤੋਂ ਬਾਅਦ ਪਤੀ ਨਾਲ ਰਿਸ਼ਤਾ ਤੋੜ ਲੈਣ ਦੇ ਅਨੇਕਾਂ ਮਾਮਲੇ ਸੂਬੇ ਵਿਚ ਆਏ ਹਨ | ਇਸੇ ਤਰ੍ਹਾਂ ਦਾ ਇਕ ਮਾਮਲਾ ਥਾਣਾ ਹਰੀਕੇ ਦੇ ਪਿੰਡ ਬੂਹ ਹਵੇਲੀਆਂ ...
ਸ਼ਾਹਬਾਜ਼ਪੁਰ, 28 ਅਕਤੂਬਰ (ਪਰਦੀਪ ਬੇਗੇਪੁਰ)-ਪੰਜਾਬ ਰਾਜ ਪਾਵਰਕਾਮ ਵਿਭਾਗ ਵਲੋਂ ਆਪਣੇ ਉਪਭੋਗਤਾਵਾਂ ਦੀ ਸਹੂਲਤ ਲਈ ਸਬੰਧਿਤ ਵਿਭਾਗ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵੱਖ-ਵੱਖ ਫੋਨ ਨੰਬਰ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਹਨ ਜੋ ਮਹਿਜ਼ ਇਕ ਵਿਖਾਵੇ ਦਾ ...
ਹਰੀਕੇ ਪੱਤਣ, 28 ਅਕਤੂਬਰ (ਸੰਜੀਵ ਕੁੰਦਰਾ)-ਥਾਣਾ ਹਰੀਕੇ ਪੱਤਣ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਹਰੀਕੇ ਵਿਖੇ ...
ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਇਕ ਵਿਅਕਤੀ ਨਾਲ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹੇਠ 4 ਵਿਅਕਤੀਆਂ ਤੋਂ ਇਲਾਵਾ 3 ਅਣਪਛਾਤੇ ...
ਪੱਟੀ, 28 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਦੀ ਮੀਟਿੰਗ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਜੀ ਪੱਟੀ ਵਿਖੇ ਹੋਈ | ਇਸ ਵਿਚ ਪੰਜਾਬ ਪ੍ਰਧਾਨ ਭਾਈ ਸਰਦੂਲ ਸਿੰਘ ਚੀਮਾ ਪਹੁੰਚੇ | ਜਿਸ ਵਿਚ ...
ਚੋਹਲਾ ਸਾਹਿਬ, 28 ਅਕਤੂਬਰ (ਬਲਵਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਬੀ.ਐੱਸ.ਐੱਫ. ਦੇ ਵਧਾਏ ਗਏ ਅਧਿਕਾਰ ਖੇਤਰ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ 29 ਅਕਤੂਬਰ ਨੂੰ ਵਾਹਘਾ ਬਾਰਡਰ ਤੋਂ ਅੰਮਿ੍ਤਸਰ ਲਈ ਕੀਤੇ ਜਾ ਰਹੇ ਰੋਸ ...
ਪੱਟੀ, 28 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਦੁੱਬਲੀ ਦਾ 'ਆਪ' ਆਗੂ ਬਲਵਿੰਦਰ ਸਿੰਘ ਬਿੱਲਾ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਵਿਧਾਇਕ ...
ਝਬਾਲ, 28 ਅਕਤੂਬਰ (ਸੁਖਦੇਵ ਸਿੰਘ)-ਸੜਕਾਂ 'ਤੇ ਘੁੰਮਦੇ ਫਿਰਦੇ ਗੁੱਜਰਾਂ ਦੇ ਡੰਗਰਾਂ ਦੇ ਝੁੰਡ ਜਿੱਥੇ ਆਵਾਜਾਈ ਵਿਚ ਵਿਘਨ ਪਾ ਰਹੇ ਹਨ, ਉੱਥੇ ਰਾਹਗੀਰਾਂ ਦੀ ਜਾਨ ਦਾ ਖੌਅ ਵੀ ਬਣੇ ਹੋਏ ਹਨ | ਭਾਵੇਂ ਕਿ ਪ੍ਰਸ਼ਾਸਨ ਵਲੋਂ ਸੜਕਾਂ 'ਤੇ ਡੰਗਰ ਲਿਜਾਣ ਦੀ ਪਾਬੰਦੀ ਲਗਾਈ ...
ਛੇਹਰਟਾ, 28 ਅਕਤੂਬਰ (ਪੱਤਰ ਪ੍ਰੇਰਕ)-ਅੰਗਹੀਣਾਂ ਦੀ ਇਕੱਤਰਤਾ 29 ਅਕਤੂਬਰ (ਸ਼ੁਕਰਵਾਰ) ਨੂੰ ਸਵੇਰੇ 11 ਵਜੇ ਕਾਂਗਰਸ ਦਿਹਾਤੀ ਅੰਮਿ੍ਤਸਰ ਦੇ ਦਫ਼ਤਰ ਹੋਵੇਗੀ | ਇਹ ਜਾਣਕਾਰੀ ਦਿੰਦਿਆਂ ਮਹਿੰਦਰ ਸਿੰਘ ਅਟਾਰੀ ਨੇ ਦੱਸਿਆ ਕਿ ਮੀਟਿੰਗ 'ਚ ਸੀਨੀਅਰ ਆਗੂ ਵੀ ਸ਼ਾਮਿਲ ...
ਤਰਨ ਤਾਰਨ, 28 ਅਕਤੂਬਰ (ਪਰਮਜੀਤ ਜੋਸ਼ੀ)-ਅਦਾਲਤ 'ਚ ਚੱਲ ਰਹੇ ਕੇਸ ਦੌਰਾਨ ਹਾਜ਼ਰ ਨਾ ਹੋਣ 'ਤੇ ਅਦਾਲਤ ਨੇ ਇਕ ਵਿਅਕਤੀ ਨੂੰ ਭਗੌੜਾ ਕਰਾਰ ਦਿੱਤਾ ਹੈ, ਜਿਸ 'ਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਭਗੌੜੇ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ...
ਤਰਨ ਤਾਰਨ, 28 ਅਕਤੂਬਰ (ਪਰਮਜੀਤ ਜੋਸ਼ੀ)-ਗ੍ਰੀਨ ਫੀਲਡਜ਼ ਪਬਲਿਕ ਹਾਈ ਸਕੂਲ ਤਰਨ ਤਾਰਨ ਵਿਖੇ 'ਕੈਰਮ ਬੋਰਡ' ਖੇਡ ਦੀ ਸ਼ੁਰੂਆਤ ਕੀਤੀ ਗਈ | ਇਸ ਖੇਡ ਦੀ ਸ਼ੁਰੂਆਤ ਜ਼ਿਲ੍ਹਾ ਕੈਰਮ ਬੋਰਡ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਜੇਸ਼ ਥਾਪਾ ਵਲੋਂ ਕੀਤੀ ਗਈ | ਇਸ ਮੌਕੇ ਸਕੂਲ ਦੇ ...
ਤਰਨ ਤਾਰਨ, 28 ਅਕਤੂਬਰ (ਵਿਕਾਸ ਮਰਵਾਹਾ)-ਸਾਨੂੰ ਸਮਾਜ ਵਿਚ ਫੈਲੀ ਦਾਜ ਵਰਗੀ ਬੁਰਾਈ ਨੂੰ ਖਤਮ ਕਰਨ ਲਈ ਆਪਣੀ ਸੋਚ ਬਦਲਣੀ ਚਾਹੀਦੀ ਹੈ, ਜਿਸ ਨਾਲ ਦਹੇਜ ਪ੍ਰਥਾ ਨੂੰ ਜੜ੍ਹ ਤੋੋਂ ਖਤਮ ਕੀਤਾ ਜਾ ਸਕਦਾ ਹੈ | ਇਹ ਪ੍ਰਗਟਾਵਾ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ...
ਗੋਇੰਦਵਾਲ ਸਾਹਿਬ, 28 ਅਕਤੂਬਰ (ਸਕੱਤਰ ਸਿੰਘ ਅਟਵਾਲ)-ਬੀਤੇ ਦਿਨੀਂ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਦੀਵਾਲੀ ਨਾਲ ਸੰਬੰਧਤ ਰੰਗੋਲੀ ਮੁਕਾਬਲਾ ਕਰਵਾਇਆ ਗਿਆ | ਜਿਸ ਦਾ ਮਕਸਦ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਦੂਸ਼ਣ ...
ਫਤਿਆਬਾਦ, 28 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਦੀਆਂ ਦੋ ਐੱਸ.ਸੀ ਲੜਕੀਆਂ ਜਿਨ੍ਹਾਂ 'ਚੋਂ ਇਕ ਕੁੱਟਮਾਰ ਦੀ ਸ਼ਿਕਾਰ ਹੋਈ ਲੜਕੀ ਜਦਕਿ ਦੂਜੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਲੜਕੇ ਵਲੋਂ 2 ਸਾਲ ਨਾਜਾਇਜ਼ ਸਬੰਧ ਬਣਾਏ ਜਾਣ 'ਤੇ ਪੁਲਿਸ ਵਲੋਂ ...
ਸਰਾਏ ਅਮਾਨਤ ਖਾਂ, 28 ਅਕਤੂਬਰ (ਨਰਿੰਦਰ ਸਿੰਘ ਦੋਦੇ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦੋ ਕਿਲੋਵਾਟ ਲੋਡ ਤੱਕ ਦੇ ਲੋਕਾਂ ਲਈ ਪਿਛਲੇ ਬਿਜਲੀ ਦੇ ਬਿੱਲ ਬਕਾਏ ਦੀ ਕੀਤੀ ਗਈ ਮੁਆਫੀ ਮੁਹਿੰਮ ਤਹਿਤ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਨਿਰਦੇਸ਼ਾਂ ...
ਪੱਟੀ, 28 ਅਕਤੂਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਪੱਟੀ, ਜ਼ੋਨ ਭਾਈ ਝਾੜੂ ਵਲਟੋਹਾ, ਜ਼ੋਨ ਸੁਰਜਨ ਜੀ ਵਲੋਂ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਜੋਨ ਪ੍ਰਧਾਨ ਗੁਰਭੇਜ ਸਿੰਘ ਧਾਲੀਵਾਲ, ...
ਖਾਲੜਾ, 28 ਅਕਤੂਬਰ (ਜੱਜਪਾਲ ਸਿੰਘ ਜੱਜ)-ਦਿੱਲੀ ਟਿੱਕਰੀ ਬਾਰਡਰ ਧਰਨੇ ਵਿਚ ਵਾਪਰੀ ਮੰਦਭਾਗੀ ਘਟਨਾ ਜਿਸ ਵਿਚ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਮੋਰਚੇ ਵਿਚ ਲੰਬੀ ਹਾਜ਼ਰੀ ਤੋਂ ਬਾਅਦ ਵਾਪਸ ਆਉਣ ਲਈ ਰੇਲਵੇ ਸਟੇਸ਼ਨ 'ਤੇ ਪਹੁੰਚਣ ਵਾਸਤੇ ਝੱਜਰ ਪੁਲ਼ ਥੱਲੇ ਪਾਸੇ ...
ਸਰਾਏ ਅਮਾਨਤ ਖਾਂ, 28 ਅਕਤੂਬਰ (ਨਰਿੰਦਰ ਸਿੰਘ ਦੋਦੇ)-ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਬੀੜ ਰਾਜਾ ਤੇਜਾ ਸਿੰਘ (ਰਸੂਲਪੁਰ) ਦੇ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ | ਇਸ ਸਮੇਂ ਇਕੱਤਰ ਪਿੰਡ ਨਿਵਾਸੀ ਸਰਪੰਚ ਭੋਲੀ ...
ਹਰੀਕੇ ਪੱਤਣ, 28 ਅਕਤੂਬਰ (ਸੰਜੀਵ ਕੁੰਦਰਾ)-ਸਥਾਨਿਕ ਕਸਬੇ ਦੇ ਨਜ਼ਦੀਕ ਪੈਂਦੇ ਗੁਰਦੁਆਰਾ ਰਾਠੀਕੇ ਸਾਹਿਬ ਮਰਹਾਣਾ ਵਿਖੇ ਬਾਬਾ ਰਤਨ ਦੇਵ ਦੀ ਯਾਦ ਵਿਚ ਜੋੜ ਮੇਲਾ 13 ਨਵੰਬਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਪ੍ਰਬੰਧਕਾਂ ਨੇ ...
ਸੁਲਤਾਨਵਿੰਡ, 28 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਨਿਊ ਅੰਮਿ੍ਤਸਰ ਸਥਿਤ ਪ੍ਰੈੱਸ ਕਲੱਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਹੋਈ ਪ੍ਰੈੱਸ ਕਾਨਫਰੰਸ 'ਚ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ...
ਤਰਨ ਤਾਰਨ, 28 ਅਕਤੂੁਬਰ (ਹਰਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ ਵਿਚ ਬੀ.ਐੱਸ.ਐੱਫ. ਦਾ ਦਾਇਰਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਵਧਾਉਣ ਦੇ ਰੋਸ ਵਜੋਂ ਸ਼ੋ੍ਰਮਣੀ ਅਕਾਲੀ ਦਲ ਵਲੋਂ 29 ਅਕਤੂਬਰ (ਅੱਜ) ...
ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)-ਹਰਜਿੰਦਰ ਸਿੰਘ ਡੀ.ਐੱਸ.ਪੀ. ਵਿਜ਼ੀਲੈਂਸ ਤਰਨ ਤਾਰਨ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਵਲੋਂ ਦਫਤਰ ਜ਼ਿਲ੍ਹਾ ਮੈਨੇਜਰ ਸਹਿਕਾਰੀ ਬੈਂਕ ਤਰਨ ਤਾਰਨ ਵਿਖੇ ਵਿਜੀਲੈਂਸ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ...
ਪੱਟੀ, 28 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਦਾ ਜੋ ਵਿਕਾਸ ਕਾਂਗਰਸ ਸਰਕਾਰ ਸਮੇਂ ਹੋਇਆ ਹੈ, ਉਹ ਪਹਿਲਾਂ ਕਦੇ ਵੀ ਨਹੀਂ ਹੋਇਆ | ਇਸੇ ਤਰ੍ਹਾਂ ਹਲਕਾ ਖੇਮਕਰਨ 'ਚ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ 'ਚ ਪਿੰਡਾਂ ਨੂੰ ਸ਼ਹਿਰਾਂ ...
ਪੱਟੀ, 28 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਸਰਕਾਰ ਵਲੋਂ ਜੋ ਦੋ ਕਿੱਲੋਵਾਟ ਲੋਡ ਦੇ ਗ਼ਰੀਬ ਲੋਕਾਂ ਦੇ ਬਿੱਲ ਮੁਆਫ਼ ਕਰਕੇ ਉਨ੍ਹਾਂ ਨੂੰ ਦੁਬਾਰਾ ਮੁਫ਼ਤ ਬਿਜਲੀ ਕੁਨੈਕਸ਼ਨ ਦੇਣ ਦੇ ਫ਼ੈਸਲੇ ਤਹਿਤ ਪੱਟੀ ਹਲਕੇ ਵਿਚ ਵਿਧਾਇਕ ...
ਪੱਟੀ, 28 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਦਾ ਸਭ ਤੋਂ ਵੱਧ ਵਿਕਾਸ ਕਾਂਗਰਸ ਸਰਕਾਰ ਸਮੇਂ ਹੀ ਹੋਇਆ ਹੈ, ਜਦਕਿ ਅਕਾਲੀ ਭਾਜਪਾ ਨੇ ਸਦਾ ਸੂਬੇ ਨੂੰ ਲੁੱਟਿਆ ਅਤੇ ਫਿਰ ਇੱਥੋਂ ਦੇ ਵਸਨੀਕਾਂ ਨੂੰ ਕੁੱਟਿਆ ਹੈ | ਇਹ ਸ਼ਬਦ ਸੀਨੀਅਰ ...
ਗੋਇੰਦਵਾਲ ਸਾਹਿਬ, 28 ਅਕਤੂਬਰ (ਸਕੱਤਰ ਸਿੰਘ ਅਟਵਾਲ)-ਸਥਾਨਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੇ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਹਰ ਨਾਗਰਿਕ ਨੂੰ ਆਇਓਡੀਨ ਦੀ ਮਹੱਤਤਾ ਅਤੇ ਜਾਗਰੂਕ ਕਰਨ ਸੰਬੰਧੀ ਸੈਮੀਨਾਰ ਲਗਾਇਆ ਗਿਆ | ਮੈਡੀਕਲ ਅਫਸਰ ਡਾ. ਮਨਪ੍ਰੀਤ ਕੌਰ ਨੇ ...
ਤਰਨ ਤਾਰਨ, 28 ਅਕਤੂੁਬਰ (ਪਰਮਜੀਤ ਜੋਸ਼ੀ)-ਹਿਊਮਨ ਸਰਵਿਸ ਸੁਸਾਇਟੀ ਤਰਨ ਤਾਰਨ ਵਲੋਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਚਲਾਇਆ ਜਾ ਰਿਹਾ ਮਾਤਾ ਗੰਗਾ ਜੀ ਚੁੱਲ੍ਹਾ, ਜਿਸ ਵਿਚ ਗ਼ਰੀਬ ਅਤੇ ਹਰੇਕ ਲੋੜਵੰਦ ਨੂੰ 10 ਰੁਪਏ ਥਾਲੀ ਰੋਟੀ ਦਿੱਤੀ ਜਾਂਦੀ ਹੈ, ਦੀ ਮੀਟਿੰਗ ...
ਪੱਟੀ, 28 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਨਿਮਰਤਾ ਦੇ ਪੁੰਜ ਸ੍ਰੀ ਗਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ...
ਚੋਹਲਾ ਸਾਹਿਬ, 28 ਅਕਤੂਬਰ (ਬਲਵਿੰਦਰ ਸਿੰਘ)-ਅੱਜ ਦੇਸ਼ ਭਗਤ ਸੁੱਚਾ ਸਿੰਘ ਮੈਮੋਰੀਅਲ ਸੋਸਾਇਟੀ ਦੀ ਇਕੱਤਰਤਾ ਸੁਸਾਇਟੀ ਦੇ ਪ੍ਰਧਾਨ ਸੇਵਾ ਮੁਕਤ ਡੀ.ਆਈ.ਜੀ. ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਵਿਚ ਹੋਰਨਾਂ ਮਸਲਿਆਂ ਤੋਂ ਇਲਾਵਾ ਬਾਬਾ ਜੀ ਦੀ ਨਵੰਬਰ ...
ਹਰੀਕੇ ਪੱਤਣ, 28 ਅਕਤੂਬਰ (ਸੰਜੀਵ ਕੁੰਦਰਾ)-ਟਰੱਕ ਏਕਤਾ ਵੈੱਲਫੇਅਰ ਸੁਸਾਇਟੀ ਤਰਨ ਤਾਰਨ ਨੇ ਓਵਰਲੋਡ ਗੱਡੀਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਰਾਸ਼ਟਰੀ ਮਾਰਗ 54 ਹਰੀਕੇ ਬਾਈਪਾਸ 'ਤੇ ਜਾਗਰੂਕਤਾ ਕੈਂਪ ਲਗਾ ਕੇ ਟਰੱਕ ਡਰਾਈਵਰਾਂ ਤੇ ਮਾਲਕਾਂ ਨੂੰ ਓਵਰਲੋਡ ਤੋਂ ਹੋਣ ...
ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)-ਜਨਗਣਨਾ-2021 ਸੰਬੰਧੀ ਜਨਗਣਨਾ ਵਿਭਾਗ ਪੰਜਾਬ ਦੀ ਟੀਮ ਵਲੋਂ ਇਕ ਮੀਟਿੰਗ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹੇ ਦੇ ਸਮੂਹ ...
ਤਰਨ ਤਾਰਨ, 28 ਅਕਤੂਬਰ (ਪਰਮਜੀਤ ਜੋਸ਼ੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਪੰਜਾਬ ਸਰਕਾਰ ਦੇ ਕੋਲੋਂ ਮਨਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਹੈ ਤੇ ਇਸੇ ਲੜੀ ਤਹਿਤ 31 ਅਕਤੂਬਰ ਦਿਨ ਐਤਵਾਰ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ...
ਖਡੂਰ ਸਾਹਿਬ, 28 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਟਿੱਕਰੀ ਬਾਰਡਰ 'ਤੇ ਤੇਜ਼ ਰਫਤਾਰ ਟਿੱਪਰ ਵਲੋਂ ਕੁਚਲੀਆਂ ਗਈਆਂ ਕਿਸਾਨ ਔਰਤਾਂ 'ਚੋਂ ਤਿੰਨ ਸ਼ਹੀਦ ਹੋਣ ਅਤੇ ਕੁਝ ਦੇ ਜ਼ਖ਼ਮੀ ਹੋਣ ਦਾ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਹਲਕਾ ਬਾਬਾ ਬਕਾਲਾ ਦੇ ਸੀਨੀਅਰ ਯੂਥ ਆਗੂ ...
ਪੱਟੀ, 28 ਅਕਤੂਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਸਿੰਘ ਕਾਲੇਕੇ)-ਪਿੰਡ ਸੁਰਸਿੰਘ 'ਚ ਸੁਸ਼ੋਭਿਤ ਗੁਰਦੁਆਰਾ ਭੰਬਰਾ ਸਾਹਿਬ ਵਿਖੇ ਜੋੜ ਮੇਲਾ ਤੇ ਕਬੱਡੀ ਕੱਪ 31 ਅਕਤੂਬਰ ਨੂੰ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਸੰਪ੍ਰਦਾਇ ਬਾਬਾ ਬਿਧੀ ਚੰਦ ਜੀ ਦੇ ...
ਫਤਿਆਬਾਦ, 28 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੀਂਹ ਦੇ ਕਾਰਨ ਹੋਏ ਨੁਕਸਾਨ ਦਾ ਮੈਂ ਆਪਣੇ ਸਾਥੀਆਂ ਸਮੇਤ ਵੱਖ-ਵੱਖ ਥਾੲੀਂ ਜਾਇਜ਼ਾ ਲਿਆ ਹੈ | ਉਨ੍ਹਾਂ ਦੱਸਿਆ ਕਿ ਇਸ ...
ਤਰਨ ਤਾਰਨ, 28 ਅਕਤੂਬਰ (ਵਿਕਾਸ ਮਰਵਾਹਾ)-ਪੰਜਾਬ ਰਾਜ ਪਾਵਰਕਾਮ ਅਤੇ ਟਰਾਂਸਕੋ 'ਚ ਕੰਮ ਕਰਦੀਆਂ ਜਥੇਬੰਦੀਆਂ ਦਾ ਜੁਆਇੰਟ ਫੋਰਮ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਦਿੱਤੇ ਸਾਂਝੇ ਪ੍ਰੋਗਰਾਮ ਮੁਤਾਬਿਕ 27 ਅਤੇ 28 ਅਕਤੂਬਰ ਨੂੰ ਅਚਨਚੇਤ ਛੁੱਟੀ 'ਤੇ ਜਾਣ ਦੇ ...
ਹਰੀਕੇ ਪੱਤਣ, 28 ਅਕਤੂਬਰ (ਸੰਜੀਵ ਕੁੰਦਰਾ)-ਪੰਜਾਬ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਰਾਹਤ ਦਿੰਦਿਆਂ 2 ਕਿਲੋਵਾਟ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਇਆ ਬਿੱਲ ਮੁਆਫ ਕਰਨ ਦਾ ਐਲਾਨ ਕੀਤਾ ਹੈ | ਜਿਸ ਦੇ ਤਹਿਤ ਬਿੱਲ ਮੁਆਫੀ ਦੇ ਫ਼ਾਰਮ ਭਰਨ ਲਈ ਪਿੰਡਾਂ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX