ਲੁਧਿਆਣਾ, 28 ਅਕਤੂਬਰ (ਅਮਰੀਕ ਸਿੰਘ ਬੱਤਰਾ) - ਨਗਰ ਨਿਗਮ ਵਾਰਡ 83 ਅਧੀਨ ਪੈਂਦੇ ਮੁਹੱਲਾ ਦੀਪ ਨਗਰ ਵਿਚ ਵੀਰਵਾਰ ਸਵੇਰੇ ਸੜਕ ਵਿਚ ਪਾੜ ਪੈ ਜਾਣ ਕਾਰਨ ਵੱਡ ਅਕਾਰੀ ਟੋਇਆ ਬਣ ਗਿਆ ਜਿਸ ਵਿਚ ਸਕੂਟਰ ਸਵਾਰ ਦੋ ਬੱਚੇ ਡਿੱਗ ਗਏ, ਗਨੀਮਤ ਇਹ ਰਹੀ ਕਿ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ | ਬੱਚਿਆਂ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਲੋਕਾਂ ਨੇ ਪੌੜੀ ਦੀ ਮਦਦ ਨਾਲ ਬਾਹਰ ਕੱਢਿਆ ਪਰੰਤੂ ਸਕੂਟਰ ਕਰੀਬ 8 ਘੰਟਿਆਂ ਬਾਅਦ ਬਾਹਰ ਕੱਢਿਆ ਜਾ ਸਕਿਆ | ਪਾੜ ਪੈਣ ਤੋਂ 2-3 ਸੈਂਕਿੰਡ ਪਹਿਲਾਂ ਬੱਚਿਆਂ ਨਾਲ ਭਰੀ ਸਕੂਲੀ ਬੱਸ ਲੰਘੀ ਸੀ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਹਾਦਸਾ ਨਗਰ ਨਿਗਮ ਅਧਿਕਾਰੀਆਂ ਦੀ ਮਾੜੀ ਕਾਰਗੁਜਾਰੀ ਕਾਰਨ ਵਾਪਰਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜਦ ਕਰੀਬ 6 ਮਹੀਨੇ ਪਹਿਲਾਂ ਸੜਕ ਬਣਾਈ ਗਈ ਸੀ ਉਸ ਸਮੇਂ ਵੀ ਇਕ ਟਰਾਲੀ ਟੋਇਆ ਪੈਣ ਵਾਲੀ ਜਗ੍ਹਾ ਵਿਚ ਧੱਸ ਗਈ ਸੀ ਪਰੰਤੂ ਬੀ ਐਂਡ ਆਰ ਸ਼ਾਖਾ ਅਧਿਕਾਰੀਆਂ ਨੇ ਲੋੜੀਂਦੀ ਮੁਰੰਮਤ ਕੀਤੇ ਬਗੈਰ ਸੜਕ ਬਣਵਾ ਦਿੱਤੀ | ਉਨ੍ਹਾਂ ਦੱਸਿਆ ਕਿ ਜਿਸ ਸਥਾਨ 'ਤੇ ਪਾੜ ਪਿਆ ਹੈ ਉਥੇ ਇਕ ਘਰ ਵਿਚ ਪਿਛਲੇ 2-3 ਦਿਨ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਸੀ ਜਿਸ ਦੀ ਦੋ ਕਰਮਚਾਰੀ ਮੁਰੰਮਤ ਕਰਨ ਲਈ ਆਏ ਸਨ ਜਦ ਉਨ੍ਹਾਂ ਨੇ ਨੁਕਸ ਲੱਭਣ ਲਈ ਜ਼ਮੀਨ ਖੋਦੀ ਤਾਂ ਪਤਾ ਚੱਲ ਗਿਆ ਸੀ ਕਿ ਥੱਲਿਓਾ ਮਿੱਟੀ ਖਿਸਕ ਚੁੱਕੀ ਹੈ | ਕਰਮਚਾਰੀ ਇਹ ਕਹਿੰਦੇ ਪਰਤ ਗਏ ਕਿ ਸਵੇਰੇ ਮੁੜ ਆਵਾਂਗੇ, ਕਰਮਚਾਰੀਆਂ ਨੇ ਕੌਂਸਲਰ ਅਤੇ ਉਚ ਅਧਿਕਾਰੀਆਂ ਨੂੰ ਸਥਿਤੀ ਤੋਂ ਜਾਣੂ ਨਹੀਂ ਕਰਾਇਆ ਜਿਸ ਕਾਰਨ ਬੁੱਧਵਾਰ ਸਵੇਰੇ ਘਟਨਾ ਵਾਪਰ ਗਈ | ਉਨ੍ਹਾਂ ਦੱਸਿਆ ਕਿ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਕਿਉਂਕਿ 2-3 ਸੈਕਿੰਡ ਪਹਿਲਾਂ ਹੀ ਸਕੂਲੀ ਬੱਚਿਆਂ ਨਾਲ ਭਰੀ ਬੱਸ ਇਥੋਂ ਗੁਜਰੀ ਸੀ ਜੇਕਰ ਉਸ ਸਮੇਂ ਸੜਕ ਧੱਸ ਜਾਂਦੀ ਤਾਂ ਬੱਚਿਆਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ | ਸੜਕਾਂ ਦੇ ਨਿਰਮਾਣ ਦੌਰਾਨ ਬੀ ਐਂਡ ਆਰ ਸ਼ਾਖਾ ਅਤੇ ਓ ਐਂਡ ਐਮ ਸੈਲ ਅਧਿਕਾਰੀਆਂ ਦਰਮਿਆਨ ਤਾਲਮੇਲ ਨਾ ਹੋਣ ਕਾਰਨ ਸ਼ਹਿਰ ਵਿਚ ਪਿਛਲੇ 3-4 ਸਾਲ ਦੌਰਾਨ ਦਰਜਨਾਂ ਸਥਾਨਾਂ 'ਤੇ ਸੜਕਾਂ ਧੱਸਣ ਦੇ ਹਾਦਸੇ ਵਾਪਰ ਚੁੱਕੇ ਹਨ, ਕਰੀਬ ਚਾਰ ਦਿਨ ਪਹਿਲਾਂ ਵੀ ਹੈਬੋਵਾਲ 'ਚ ਸੜਕ ਧੱਸਣ ਕਾਰਨ ਇਕ ਜੀਪ ਫੱਸ ਗਈ ਸੀ | ਪਿਛਲੇ ਮਹੀਨੇ ਰਾਹੋਂ ਰੋਡ ਤੇ ਜ਼ਮੀਨ ਧੱਸਣ ਕਾਰਨ ਗੱਡੀ ਫੱਸ ਗਈ ਸੀ ਇਸ ਤੋਂ ਪਹਿਲਾਂ ਮਾਡਲ ਟਾਊਨ ਐਕਸਟੈਨਸ਼ਨ ਮੁੱਖ ਸੜਕ ਵਿਚ ਵੱਡਾ ਪਾੜ ਪੈ ਜਾਣ ਕਾਰਨ ਸਰੀਏ ਦਾ ਭਰਿਆ ਫੋਰਵਹੀਲਰ ਫੱਸ ਗਿਆ ਸੀ, ਸ਼ਹਿਰ ਵਿਚ ਸੀਵਰੇਜ ਪ੍ਰਣਾਲੀ ਲਈ 40-50 ਸਾਲ ਪਹਿਲਾਂ ਵਿਛਾਈ ਵੱਡਅਕਾਰੀ ਲਾਈਨ (ਡਾਟ) ਥਾਂ-ਥਾਂ ਤੋਂ ਟੁੱਟਣ ਕਾਰਨ ਸੜਕਾਂ ਵਿਚ ਟੋਏ ਪੈ ਰਹੇ ਹਨ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੋਬਾਈਲ/ਇੰਟਰਨੈਟ ਕੰਪਨੀਆਂ ਵਲੋਂ ਮਨਮਰਜ਼ੀ ਨਾਲ ਅੰਡਰਗਰਾਊਾਡ ਵਿਛੀਆਂ ਤਾਰਾਂ ਕਾਰਨ ਮਿੱਟੀ ਖਿਸਕਣ ਨਾਲ ਵੀ ਪਾੜ ਪੈਣ ਦੇ ਹਾਦਸੇ ਵਾਪਰੇ ਹਨ ਪਰੰਤੂ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ ਅਤੇ ਭਵਿੱਖ 'ਚ ਸੜਕਾਂ ਨਾ ਧੱਸਣ ਇਸ ਲਈ ਸੜਕਾਂ ਦਾ ਨਿਰੀਖਣ ਕਰਨ ਕੋਈ ਰਣਨੀਤੀ ਨਹੀਂ ਬਣਾਈ ਗਈ ਹੈ ਜਿਸ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ | ਸੜਕਾਂ ਦੇ ਨਿਰਮਾਣ ਦੌਰਾਨ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਠੇਕੇਦਾਰਾਂ ਨੂੰ ਘਟੀਆ ਸਮੱਗਰੀ ਵਰਤੇ ਜਾਣ ਕਾਰਨ ਵੀ ਸੜਕਾਂ ਧੱਸਣ ਦੇ ਮਾਮਲੇ ਵੱਧ ਰਹੇ ਹਨ | ਮੇਅਰ ਬਲਕਾਰ ਸਿੰਘ ਸੰਧੂ ਨੂੰ ਘਟਨਾ ਦੀ ਜਾਣਕਾਰੀ ਮਿਲਣ 'ਤੇ ਉਹ ਮੌਕੇ ਤੇ ਪੁੱਜੇ ਅਤੇ ਅਧਿਕਾਰੀਆਂ ਨੂੰ ਸੜਕ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਦੱਸਿਆ ਕਿ ਕੋਤਾਹੀ ਲਈ ਜ਼ਿੰਮੇਵਾਰ ਅਮਲੇ ਨੂੰ ਬਖਸ਼ਿਆ ਨਹੀਂ ਜਾਵੇਗਾ |
ਕਮਿਸ਼ਨਰ ਨੇ ਅਧਿਕਾਰੀਆਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ
ਸ਼ਹਿਰ ਵਿਚ ਪਿਛਲੇ ਚਾਰ ਦਿਨਾਂ ਦੌਰਾਨ ਦੋ ਸੜਕਾਂ ਧੱਸਣ ਕਾਰਨ ਵਾਪਰੇ ਹਾਦਸਿਆਂ ਨੂੰ ਮੁੱਖ ਰੱਖਦੇ ਹੋਏ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਜੋਨ-ਡੀ 'ਚ ਬੀ ਐਂਡ ਆਰ ਸ਼ਾਖਾ 'ਚ ਤੈਨਾਤ ਜੂਨੀਅਰ ਇੰਜੀਨੀਅਰ ਅੰਕੁਸ਼ ਸ਼ਰਮਾ, ਐਸ. ਡੀ. ਓ. ਸੰਜੀਵ ਕੁਮਾਰ ਅਤੇ ਐਕਸੀਅਨ ਰਮਨ ਕੌਂਸਲ ਨੂੰ ਨੋਟਿਸ ਭੇਜਕੇ ਦੋ ਦਿਨ ਅੰਦਰ ਸਪੱਸ਼ਟੀਕਰਨ ਦੇਣ ਦੀ ਹਦਾਇਤ ਦਿੱਤੀ ਹੈ | ਨੋਟਿਸ 'ਚ ਸਪੱਸ਼ਟ ਲਿਖਿਆ ਹੈ ਕਿ ਤੁਹਾਡੀ ਡਿਊਟੀ ਬਣਦੀ ਹੈ ਕਿ ਆਪਣੇ ਅਧੀਨ ਪੈਂਦੇ ਇਲਾਕਿਆਂ ਵਿਚ ਸੜਕ ਨਿਰਮਾਣ /ਰਿਪੇਅਰ ਦਾ ਕੰਮ ਚੱਲ ਰਿਹਾ ਹੈ ਦੀ ਬੇਰੀਕੇਟਿੰਗ ਕਰਾਕੇ ਕੰਮ ਕਰਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਪਰੰਤੂ ਕੁਝ ਦਿਨ ਪਹਿਲਾਂ ਹੈਬੋਵਾਲ ਮੁੱਖ ਸੜਕ ਧੱਸਣ ਦਾ ਮਾਮਲਾ ਮੇਰੇ ਧਿਆਨ ਵਿਚ ਆਇਆ ਸੀ | ਅੱਜ (ਵੀਰਵਾਰ) ਨੂੰ ਦੀਪ ਨਗਰ ਵਿਖੇ ਵੀ ਸੜਕ ਧੱਸਣ ਕਾਰਨ ਇਕ ਖਤਰਨਾਕ ਘਟਨਾ ਹੋਈ ਹੈ ਜਿਸ ਨਾਲ ਵਿਅਕਤੀਆਂ ਦੀ ਜਾਨ ਵੀ ਜਾ ਸਕਦੀ ਸੀ ਇਸ ਤੋਂ ਜਾਪਦਾ ਹੈ ਕਿ ਜਿਥੇ ਆਪ ਵਲੋਂ ਆਪਣੀ ਡਿਊਟੀ ਅਣਗਹਿਲੀ ਵਰਤੀ ਜਾ ਰਹੀ ਹੈ ਉਥੇ ਨਗਰ ਨਿਗਮ ਦੀ ਸ਼ਾਖ ਨੂੰ ਵੀ ਧੱਕਾ ਲੱਗਦਾ ਹੈ ਇਹ ਗੰਭੀਰ ਮਾਮਲਾ ਹੈ ਅਤੇ ਤੁਹਾਡੀ ਆਪਣੀ ਡਿਊਟੀ ਪ੍ਰਤੀ ਘੋਰ ਲਾਪ੍ਰਵਾਹੀ ਅਤੇ ਕੁਤਾਹੀ ਦਾ ਪ੍ਰਗਟਾਵਾ ਕਰਦਾ ਹੈ ਜਿਸ ਕਾਰਨ ਆਪ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਣੀ ਬਣਦੀ ਹੈ ਇਸ ਲਈ ਕਾਰਨ ਦੱਸੋ ਨੋਟਿਸ ਰਾਹੀਂ ਹਦਾਇਤ ਕੀਤੀ ਜਾਣੀ ਹੈ ਕਿ ਆਪਣਾ ਸਪੱਸ਼ਟੀਕਰਨ 2 ਦਿਨ ਅੰਦਰ ਲਿਖਤੀ ਰੂਪ ਵਿਚ ਪੇਸ਼ ਕਰੋ ਜਵਾਬ ਨਾ ਆਉਣ ਤੇ ਅਗੇਤੀ ਕਾਰਵਾਈ ਕੀਤੀ ਜਾਵੇਗੀ |
ਲੁਧਿਆਣਾ, 28 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਦਲਿਤ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਰੋਹ ਵਿਚ ਆਏ ਭਾਈਚਾਰੇ ਵਲੋਂ ਅੱਜ ਭਾਰਤ ਨਗਰ ਚੌਕ 'ਚ ਧਰਨਾ ਦੇ ਕੇ ਅਕਾਲੀ ਆਗੂ ਅਤੇ ਹਲਕਾ ਕੇਂਦਰੀ ਤੋਂ ਉਮੀਦਵਾਰ ਪਿ੍ਤਪਾਲ ਸਿੰਘ ਖ਼ਿਲਾਫ਼ ...
ਲੁਧਿਆਣਾ, 28 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੈਸੇ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਔਰਤ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਹੈਬੋਵਾਲ ਕਲਾਂ ਦੇ ਰਹਿਣ ...
ਲੁਧਿਆਣਾ, 28 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ਼ ਵਲੋਂ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਬਰਾਮਦ ਕੀਤਾ ਹੈ | ਡੀ.ਸੀ.ਪੀ. ਸਿਮਰਤ ਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ...
ਲੁਧਿਆਣਾ, 28 ਅਕਤੂਬਰ (ਪੁਨੀਤ ਬਾਵਾ)-ਝੋਨੇ ਦੀ ਖ਼ਰੀਦ 'ਚ ਤੇਜ਼ੀ ਲਿਆਉਣ ਤੇ ਖਰੀਦ ਦਾ ਕੰਮ ਸਜੀਦਗੀ ਨਾਲ ਚਲਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਆਪਣੇ ਦਫ਼ਤਰ ਵਿਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ...
ਲੁਧਿਆਣਾ, 28 ਅਕਤੂਬਰ (ਜੁਗਿੰਦਰ ਸਿੰਘ ਅਰੋੜਾ) - ਭਾਈ ਮੰਨਾ ਸਿੰਘ ਨਗਰ ਵਿਖੇ ਕਾਰੋਬਾਰੀਆਂ ਦੀ ਇੱਕ ਮਹੱਤਵਪੂਰਨ ਬੈਠਕ ਹੋਈ, ਜਿਸ ਵਿਚ ਵੱਖ-ਵੱਖ ਮੁੱਦਿਆਂ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਬੈਠਕ ਵਿਚ ਵੱਡੀ ਗਿਣਤੀ ਵਿਚ ਕੱਪੜਾ ਕਾਰੋਬਾਰੀ ਅਤੇ ਹੋਰ ਕਾਰੋਬਾਰੀ ...
ਲੁਧਿਆਣਾ, 28 ਅਕਤੂਬਰ (ਪੁਨੀਤ ਬਾਵਾ)-ਆਟੋ ਪਾਰਟ ਮਾਰਕੀਟ ਦੇ ਆਗੂ ਦੀਪਕ ਚਾਵਲਾ ਨੂੰ ਆਮ ਆਦਮੀ ਪਾਰਟੀ ਵਾਰਡ ਨੰਬਰ 49 ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ | ਸ੍ਰੀ ਚਾਵਲਾ ਨੂੰ ਸਕੱਤਰ ਨਿਯੁਕਤ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਹਲਕਾ ਆਤਮ ਨਗਰ ਦੇ ਇੰਚਾਰਜ ਕੁਲਵੰਤ ਸਿੰਘ ...
ਲੁਧਿਆਣਾ, 28 ਅਕਤੂਬਰ (ਪੁਨੀਤ ਬਾਵਾ)- ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ ਫੋਕਲ ਪੁਆਇੰਟ ਫੇਸ-7 ਦੇ ਸਨਅਤਕਾਰ ਬੁਨਿਆਦੀ ਸਹੂਲਤਾਂ ਨਾ ਮਿਲਣ ਕਰਕੇ ਡਾਢੇ ਪੇ੍ਰਸ਼ਾਨ ਹਨ | ਸਨਅਤਕਾਰਾਂ ਨੂੰ ਜਿੱਥੇ ਆਪਣੇ ਕਾਰਖ਼ਾਨਿਆਂ ਤੱਕ ਆਉਣ ਮੁਸ਼ਕਿਲ ਹੋਇਆ ਪਿਆ ਹੈ ਉੱਥੇ ...
ਲੁਧਿਆਣਾ, 28 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਪੰਜ ਦੇ ਘੇਰੇ ਅੰਦਰ ਪੈਂਦੇ ਇਲਾਕੇ ਬੱਸ ਸਟੈਂਡ ਨੇੜੇ ਸਥਿਤ ਹੋਟਲ ਸਟਾਰ ਦਾ ਵਰਕਰ ਮਾਲਕਾਂ ਦੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ...
ਢੰਡਾਰੀ ਕਲਾਂ, 28 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਉਦਯੋਗਿਕ ਇਲਾਕਾ ਸੀ. ਐਕਸਟੈਂਸ਼ਨ ਇਲਾਕੇ ਵਿਚ ਸੜਕ, ਸੀਵਰੇਜ਼ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ | ਸੜਕਾਂ 'ਤੇ ਫੁੱਟਾਂ ਦੇ ਹਿਸਾਬ ਨਾਲ ਡੂੰਘੇ ਖੱਡੇ ਪੈ ਚੁੱਕੇ ਹਨ ਅਤੇ ...
ਲੁਧਿਆਣਾ, 28 ਅਕਤੂਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਾਰਡ ਨੰਬਰ-47 ਵਿਖੇ ਯੂਥ ਵਿੰਗ ਲੁਧਿਆਣਾ ਦੇ ਸ਼ਹਿਰੀ ਪ੍ਰਧਾਨ ਤਲਵਿੰਦਰ ਸਿੰਘ ਟੋਨੀ ਦੀ ਅਗਵਾਈ 'ਚ ਇਹ ਅਹਿਮ ਮੀਟਿੰਗ ਹੋਈ | ਜਿਸ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਹਲਕਾ ਆਤਮ ਨਗਰ ਤੋਂ ...
ਭਾਮੀਆਂ ਕਲਾਂ, 28 ਅਕਤੂਬਰ (ਜਤਿੰਦਰ ਭੰਬੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਅਕਾਲੀ ਆਗੂ ਇੰਦਰਪਾਲ ਸਿੰਘ ਮਰਵਾਹਾ ਨੇ ਕਾਂਗਰਸ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਂਡ ਪੰਜਾਬ ਅੰਦਰ ਸਰਕਾਰ ਬਣਾਉਣ ਦੇ ਸੁਪਨੇ ਲੈਣੇ ਬੰਦ ਕਰੇ, ਕਿਉਂਕਿ ਲੋਕ ...
ਲੁਧਿਆਣਾ, 28 ਅਕਤੂਬਰ (ਕਵਿਤਾ ਖੁੱਲਰ)- ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਹਰ ਉਸ ਅਹੁਦੇਦਾਰ ਦਾ ਮਾਣ-ਸਨਮਾਨ ਕੀਤਾ ...
ਲੁਧਿਆਣਾ, 28 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਲੜਾਈ-ਝਗੜੇ ਦੇ ਮਾਮਲੇ ਵਿਚ ਲੋੜੀਂਦੇ ਭਗੌੜੇ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਦੀਪ ਕਮਲ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ...
ਲੁਧਿਆਣਾ, 28 ਅਕਤੂਬਰ (ਪੁਨੀਤ ਬਾਵਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ 29 ਅਕਤੂਬਰ ਨੂੰ ਵਰਚੁਅਲ ਭੋਜਨ ਉਦਯੋਗ ਅਤੇ ਕਰਾਫਟ ਮੇਲਾ ਲਗਾਇਆ ਜਾ ਰਿਹਾ ਹੈ | ਆਨਲਾਈਨ ਹੋ ਰਿਹਾ ਇਹ ਮੇਲਾ ਉਦਯੋਗ, ਖੋਜ, ਅਕਾਦਮਿਕ ਸੰਸਥਾਵਾਂ, ਭੋਜਨ ਅਤੇ ਇਸ ਲਈ ਕੱਚਾ ਮਾਲ ...
ਲੁਧਿਆਣਾ, 28 ਅਕਤੂਬਰ (ਜੁਗਿੰਦਰ ਸਿੰਘ ਅਰੋੜਾ) - ਖ਼ੁਰਾਕ ਸਪਲਾਈ ਵਿਭਾਵ ਵਲੋਂ ਨਿਯਮਾਂ ਦੀ ਉਲਘੰਣਾਂ ਰੋਕਣ ਲਈ ਜ਼ੋਰਦਾਰ ਕਾਰਵਾਈ ਕੀਤੀਆਂ ਜਾ ਰਹੀਆਂ ਹਨ ਅਤੇ ਵਿਭਾਗ ਇਸ ਸਬੰਧ ਵਿਚ ਕਾਫ਼ੀ ਸਖ਼ਤ ਮੁੜ ਵਿਚ ਨਜ਼ਰ ਆ ਰਿਹਾ ਹੈ | ਇਸ ਦੇ ਨਾਲ-ਨਾਲ ਇਸ ਗੱਲ ਨੂੰ ਯਕੀਨੀ ...
ਮੁੱਲਾਂਪੁਰ-ਦਾਖਾ, 28 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਹਿਕਾਰੀ ਸੰਸਥਾ ਦੀ ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮ: ਲੁਧਿਆਣਾ ਦੇ ਬੋਰਡ ਆਫ ਡਾਇਰੈਕਟਰਾਂ ਦੀ ਚੋਣ ਸਮੇਂ ਮੁੱਲਾਂਪੁਰ ਜ਼ੋਨ ਨੰਬਰ 4 ਲਈ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਜਗਜੀਤ ...
ਡਾਬਾ/ਲੁਹਾਰਾ, 28 ਅਕਤੂਬਰ (ਕੁਲਵੰਤ ਸਿੰਘ ਸੱਪਲ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਮੇਅਰ ਬਲਕਾਰ ਸਿੰਘ ਸੰਧੂ ਅਤੇ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਵਲੋਂ ਲੁਧਿਆਣਾ ਵਾਸੀਆਂ ਦੀਆਂ ਸਹੂਲਤਾਂ ਅਤੇ ਸਮੱਸਿਆਵਾਂ ਨੂੰ ਦੇਖਦੇ ...
ਭਾਮੀਆਂ ਕਲਾਂ, 28 ਅਕਤੂਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ ਨੰ: 24 ਤੋਂ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਚੰਡੀਗੜ੍ਹ ਰੋਡ 'ਤੇ ਸਥਿਤ ਆਪਣੇ ਮੁੱਖ ਦਫ਼ਤਰ ਵਿਖੇ ਸੂਬਾ ਸਰਕਾਰ ...
ਲੁਧਿਆਣਾ, 28 ਅਕਤੂਬਰ (ਸਲੇਮਪੁਰੀ) - ਨਾਮੁਰਾਦ ਬੁਖਾਰ ਡੇਂਗੂ ਦਾ ਪ੍ਰਕੋਪ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਬੁਖਾਰ ਨੂੰ ਲੈ ਕੇ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ...
ਲੁਧਿਆਣਾ, 28 ਅਕਤੂਬਰ (ਅਮਰੀਕ ਸਿੰਘ ਬੱਤਰਾ) - ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ ਤੋਂ ਮਾਰਕੀਟ ਫੀਸ ਦੀ ਕਮੀ ਹੋਣ ਕਾਰਨ ਮਾਰਕੀਟ ਕਮੇਟੀ ਲੁਧਿਆਣਾ ਪ੍ਰਸ਼ਾਸਨ ਵਲੋਂ ਅੰਦਰੂਨੀ ਤੌਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੇ ਨਾਲ ਆੜ੍ਹਤੀਆਂ ਤੇ ਛਾਪੇਮਾਰੀ ਤੇਜ਼ ਕਰ ...
ਫੁੱਲਾਂਵਾਲ, 28 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਹੁਣ ਸਮਾਂ ਬਦਲ ਚੁੱਕਾ ਹੈ ਤੇ ਲੋਕ ਜਾਗਰੂਕ ਹੋ ਚੁੱਕੇ ਹਨ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਹੀ ਪੰਜਾਬ ਦਾ ਭਵਿੱਖ ਸੁਰੱਖਿਅਤ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ...
ਲੁਧਿਆਣਾ, 28 ਅਕਤੂਬਰ ਲੁਧਿਆਣਾ (ਸਲੇਮਪੁਰੀ)-ਜ਼ਿਲ੍ਹਾ ਲੁਧਿਆਣਾ ਵਿਚ ਕੋਰੋਨਾ ਨਾਲ ਨਜਿੱਠਣ ਲਈ ਹਰ ਰੋਜ ਵੱਡੀ ਗਿਣਤੀ ਵਿਚ ਸ਼ੱਕੀ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਲੈਬ ਜਾਂਚ ਕੀਤੀ ਜਾ ਰਹੀ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ...
ਫੁੱਲਾਂਵਾਲ, 28 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਸੂਬੇ ਦੀ ਕਾਂਗਰਸ ਸਰਕਾਰ ਵਲੋਂ ਸੂਬੇ ਦੇ ਬਿਹਤਰ ਭਵਿੱਖ ਲਈ ਹਰ ਕੋਸ਼ਿਸ ਜਾਰੀ ਹੈ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਵਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ 'ਤੇ ...
ਲੁਧਿਆਣਾ, 28 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਅਫ਼ੀਮ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ...
ਲੁਧਿਆਣਾ, 28 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਪਤੀ ਨੂੰ ਅੱਗ ਲਗਾ ਕੇ ਸਾੜਨ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਅਦਾਲਤ ਵਲੋਂ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਮਿ੍ਤਕ ਔਰਤ ਦੀ ਸੱਸ ਸਹੁਰਾ ਤੇ ਨਨਾਣ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ | ...
ਭਾਮੀਆਂ ਕਲਾਂ, 28 ਅਕਤੂਬਰ (ਜਤਿੰਦਰ ਭੰਬੀ) - ਹਲਕਾ ਸਾਹਨੇਵਾਲ ਤੋਂ ਉੱਘੇ ਸਮਾਜ ਸੇਵੀ ਹਰਦੀਪ ਸਿੰਘ ਮੁੰਡੀਆਂ ਪਿਛਲੇ ਦਿਨੀਂ ਕਾਂਗਰਸ ਪਾਰਟੀ ਨੂੰ ਛੱਡ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਸਨ | ਉਨ੍ਹਾਂ ਦਾ ਅੱਜ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੇ 33 ਫੁੱਟ ਰੋਡ ...
ਲੁਧਿਆਣਾ, 28 ਅਕਤੂਬਰ (ਜੁਗਿੰਦਰ ਸਿੰਘ ਅਰੋੜਾ) - ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਲੁਧਿਆਣਾ ਐਲ. ਪੀ.ਜੀ. ਡਿਸਟਿ੍ਬਿਊਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਸਾਡਾ ਸਾਰਿਆ ਦਾ ਫ਼ਰਜ਼ ਬਣਦਾ ਹੈ ਅਤੇ ...
ਲੁਧਿਆਣਾ, 28 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਰਾਸ਼ਨ ਉਧਾਰ ਦੇਣ ਤੋਂ ਇਨਕਾਰ ਕਰਨ 'ਤੇ 2 ਨੌਜਵਾਨ ਵਲੋਂ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪਿੰਡ ਕਾਸਾਬਾਦ ਦੇ ਰਹਿਣ ...
ਲੁਧਿਆਣਾ, 28 ਅਕਤੂਬਰ (ਅ. ਬ.)-ਵਰਧਮਾਨ ਟੈਕਸਟਾਈਲ ਵਲੋਂ ਸ਼ੂਲਿਨੀ ਯੂਨੀਵਰਸਿਟੀ ਨਾਲ ਮਿਲ ਕੇ ਨੈਨੋ ਤਕਨਾਲੌਜੀ ਨਾਲ ਸਬੰਧਿਤ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਇਕ ਲਿਖਤੀ ਸਮਝੌਤੇ ਉਪਰ ਦਸਤਖਤ ਕੀਤੇ ਹਨ | ਵਰਧਮਾਨ ਟੈਕਸਟਾਈਲਜ ਗਰੁੱਪ ਦੇ ਚੇਅਰਮੈਨ ਤੇ ਪ੍ਰਬੰਧ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX