ਰੂਪਨਗਰ, 28 ਅਕਤੂਬਰ (ਸਤਨਾਮ ਸਿੰਘ ਸੱਤੀ)-ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਨਿਵਾਸ ਨੇ ਕਿਹਾ ਕਿ ਅੱਜ ਭਾਜਪਾ ਦੇ ਰਾਜ 'ਚ ਦੇਸ਼ ਦਾ ਅੰਨਦਾਤਾ ਤੇ ਨੌਜਵਾਨ ਬਹੁਤ ਬੁਰੀ ਤਰ੍ਹਾਂ ਨਾਲ ਪ੍ਰੇਸ਼ਾਨ ਹੋ ਗਿਆ ਹੈ ਤੇ ਦੇਸ਼ ਦਾ ਸੰਵਿਧਾਨ ਵੀ ਵੱਡੇ ਖ਼ਤਰੇ ਵਿਚ ਹੈ | ਸ੍ਰੀ ਨਿਵਾਸ ਰੂਪਨਗਰ 'ਚ ਪੰਜਾਬ ਯੂਥ ਕਾਂਗਰਸ ਦੀ ਰੱਖੀ ਇਕ ਮੀਟਿੰਗ ਤੋਂ ਬਾਅਦ ਸਦਭਾਵਨਾ ਰੈਲੀ ਦਾ ਹਿੱਸਾ ਬਣਨ ਲਈ ਆਏ ਸਨ | ਇਸ ਦੌਰਾਨ ਸ੍ਰੀ ਨਿਵਾਸ ਦੀ ਅਗਵਾਈ 'ਚ ਪੰਜਾਬ ਯੂਥ ਕਾਂਗਰਸ ਵਲੋਂ ਸ਼ਹਿਰ 'ਚ ਸਦਭਾਵਨਾ ਰੈਲੀ ਕੱਢੀ ਗਈ ਜਿਸ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਹਿੱਸਾ ਲਿਆ | ਇਸ ਦੌਰਾਨ ਸ੍ਰੀ ਨਿਵਾਸ ਨੇ ਕਿਹਾ ਕਿ ਦੇਸ਼ 'ਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕਈ ਪ੍ਰੋਗਰਾਮ ਕੀਤੇ ਜਾ ਰਹੇ ਹਨ ਤੇ ਇਹ ਸਦਭਾਵਨਾ ਰੈਲੀ ਇਨ੍ਹਾਂ ਪ੍ਰੋਗਰਾਮਾਂ ਦਾ ਹੀ ਹਿੱਸਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਯੂਥ ਕਾਂਗਰਸ ਵਲੋਂ ਹੋਰ ਵੀ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ | ਇਕ ਸਵਾਲ ਦੇ ਜਵਾਬ ਵਿਚ ਸ੍ਰੀ ਨਿਵਾਸ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਤੇ ਪੰਜਾਬ ਪੂਰੀ ਤਰ੍ਹਾਂ ਨਾਲ ਮਜ਼ਬੂਤ ਹੈ ਤੇ ਪਾਰਟੀ ਦੀ ਹੋਰ ਮਜ਼ਬੂਤੀ ਲਈ ਵੱਡੇ ਕੰਮ ਕਰਨ ਦੀਆਂ ਯੋਜਵਾਨਾ ਵੀ ਉਲੀਕੀਆਂ ਜਾ ਰਹੀਆਂ ਹਨ | ਇਸ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸੂਬੇ ਦੇ ਹਿਤਾਂ ਲਈ ਕੀਤੇ ਜਾ ਰਹੇ ਕੰਮਾਂ ਨਾਲ ਜਿਥੇ ਕਿ ਲੋਕ ਰਾਹਤ ਮਹਿਸੂਸ ਕਰ ਰਹੇ ਹਨ ਉਥੇ ਹੀ ਵਿਰੋਧੀ ਪਾਰਟੀਆਂ ਦੀ ਨੀਂਦ ਉੱਡੀ ਹੋਈ ਹੈ ਜਿਸ ਦੇ ਚੱਲਦਿਆਂ ਵਿਰੋਧੀ ਪਾਰਟੀਆਂ ਬੌਖਲਾਹਟ ਵਿਚ ਬੇਤੁਕੀ ਬਿਆਨ ਬਾਜ਼ੀ ਕਰ ਰਹੀਆਂ ਹਨ | ਢਿੱਲੋਂ ਨੇ ਕਿਹਾ ਕਿ ਯੂਥ ਕਾਂਗਰਸ ਦੇ ਨੌਜਵਾਨਾਂ ਵਲੋਂ ਕੋਰੋਨਾ ਕਾਲ ਦੇ ਸਮੇਂ 'ਚ ਸੂਬੇ 'ਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਜਿਸ ਦੀ ਸੂਬੇ ਦੇ ਲੋਕਾਂ ਤੇ ਆਲ ਇੰਡੀਆ ਕਾਂਗਰਸ ਵਲੋਂ ਵੀ ਪ੍ਰਸੰਸਾ ਕੀਤੀ ਗਈ | ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਨੌਜਵਾਨ ਸੂਬੇ ਦੇ ਲੋਕਾਂ ਦੀ ਹੋਰ ਵੱਧ ਚੜ ਕੇ ਮਦਦ ਕਰਨ | ਇਕ ਸਵਾਲ ਦੇ ਜਵਾਬ 'ਚ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਪੰਜਾਬ 'ਚ ਕੋਈ ਆਧਾਰ ਨਹੀਂ ਹੈ ਕਿਉਂਕਿ ਕੇਜਰੀਵਾਲ ਨਾ ਤਾਂ ਪੰਜਾਬ ਤੋਂ ਵਾਕਫ਼ ਹਨ ਤੇ ਨਾ ਹੀ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕਦੇ ਹਨ | ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀਆਂ ਗਰੰਟੀਆਂ ਤੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ | ਇਸ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਬੰਟੀ ਸੈਲਕੇ ਤੇ ਸਹਿ ਇੰਚਾਰਜ ਮੁਕੇਸ਼ ਕੁਮਾਰ ਵੀ ਹਾਜ਼ਰ ਸਨ |
ਰੂਪਨਗਰ, 28 ਅਕਤੂਬਰ (ਸਤਨਾਮ ਸਿੰਘ ਸੱਤੀ)-ਹੋਮ ਗਾਰਡ ਵੈੱਲਫੇਅਰ ਐਸੋ: ਸੇਵਾ-ਮੁਕਤ ਵਲੋਂ ਪੈਨਸ਼ਨਾਂ ਦੀ ਮੰਗ ਨੂੰ ਲੈ ਕੇ ਸੂਬਾ ਪੱਧਰੀ ਧਰਨਾ ਲਾਇਆ ਗਿਆ | ਧਰਨੇ ਦੀ ਅਗਵਾਈ ਸੂਬਾ ਪ੍ਰਧਾਨ ਗੁਰਦੀਪ ਸਿੰਘ ਨੇ ਕੀਤੀ | ਟੋਲ ਪਲਾਜ਼ਾ ਸੋਲਖੀਆ ਨੇੜੇ ਲੱਗੇ ਇਸ ਧਰਨੇ ...
ਸ੍ਰੀ ਅਨੰਦਪੁਰ ਸਾਹਿਬ, 28 ਅਕਤੂਬਰ (ਨਿੱਕੂਵਾਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਕੀਤੇ ਉਪਰਾਲੇ ਦਾ ਸਦਕਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਈ ਪ੍ਰਭਾਤ ਫੇਰੀ ਪਿੰਡ ਲੋਧੀਪੁਰ, ਬਾਸ ਬਰੋਟੂ, ਬੁਰਜ ਤੇ ...
ਨੂਰਪੁਰ ਬੇਦੀ, 28 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਰਕਾਰਾਂ ਦੀ ਅਣਦੇਖੀ ਕਾਰਨ ਪਿੰਡ ਸੁੱਖੇਮਾਜਰਾ ਦਾ ਫੋਕਲ ਪੁਆਇੰਟ ਇਸ ਸਮੇਂ ਬੇਹੱਦ ਜਰਜਰ ਹਾਲਤ 'ਚ ਹੋਣ ਕਾਰਨ ਆਪਣੀ ਦੁਰਦਸ਼ਾ 'ਤੇ ਹੰਝੂ ਵਹਾ ਰਿਹਾ ਹੈ | ਇਮਾਰਤਾਂ 'ਤੇ ਕਰੋੜਾਂ ਰੁਪਏ ਖ਼ਰਚ ਕੇ ਸਰਕਾਰ ਨੇ ...
ਸੰਤੋਖਗੜ੍ਹ, 28 ਅਕਤੂਬਰ (ਮਲਕੀਅਤ ਸਿੰਘ)-ਬੀਤੇ ਦਿਨ ਗੁਰਦੁਆਰਾ ਬਾਬਾ ਬੰਦਾ ਸਿੰਘ ਜੀ ਬਹਾਦਰ ਹੀਰਾਂ (ਊਨਾ) ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਦੀ ਛਤਰ ਛਾਇਆ ਅਧੀਨ ਹੋਏ ਅੰਮਿ੍ਤ ਸੰਚਾਰ 'ਚ 57 ਪ੍ਰਾਣੀਆਂ ਨੇ ਅੰਮਿ੍ਤ ਪਾਨ ਕਰਕੇ ਆਪਣਾ ਜਨਮ ਸਫਲਾ ...
ਘਨੌਲੀ, 28 ਅਕਤੂਬਰ (ਜਸਵੀਰ ਸਿੰਘ ਸੈਣੀ)-ਘਨੌਲੀ ਭਾਖੜਾ ਨਹਿਰ ਪੁਲ ਤੋਂ ਨੂੰ ਹੋ ਰਤਨਪੁਰਾ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਸੰਬੰਧਿਤ ਵਿਭਾਗ ਤੇ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਇਲਾਕਾ ਸੁਧਾਰ ਕਮੇਟੀ ਤੇ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਦੀ ਅਗਵਾਈ ਹੇਠ ਮਾਰਗ ...
ਮੋਰਿੰਡਾ, 28 ਅਕਤੂਬਰ (ਕੰਗ)-ਅੱਜ ਮੋਰਿੰਡਾ ਦੀ ਮੇਜਰ ਕੰਗ ਮਾਰਕੀਟ 'ਚ ਇਲੈਕਟਿ੍ਕ ਸਕੂਟਰਾਂ ਦਾ ਨਵਾਂ ਸ਼ੋਅਰੂਮ ਖੋਲਿ੍ਹਆ ਗਿਆ, ਜਿਸ ਦਾ ਉਦਘਾਟਨ ਸਾਬਕਾ ਏ. ਆਈ. ਜੀ. ਹਰਮੋਹਣ ਸਿੰਘ ਸੰਧੂ ਤੇ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਚਲਾਕੀ ਵਲੋਂ ...
ਬੇਲਾ, 28 ਅਕਤੂਬਰ (ਮਨਜੀਤ ਸਿੰਘ ਸੈਣੀ)-ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਚੌਕੀ ਬੇਲਾ ਦੇ ਇੰਚਾਰਜ ਸ਼ਿੰਦਰਪਾਲ ਵਲੋਂ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੇ ਹਾਲ ਚਾਲ ...
ਪੁਰਖਾਲੀ, 28 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਤੇ ਹੋਰ ਨੇੜਲੇ ਪਿੰਡਾਂ 'ਚ ਪਿਛਲੇ ਦਿਨੀਂ ਹੋਏ ਤੇਜ਼ ਮੀਂਹ, ਹਵਾਵਾਂ ਤੇ ਗੜੇਮਾਰੀ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਿਆ ਜਿਸ ਨਾਲ ਕਿਸਾਨਾਂ ਨੇ ਚੰਗੀ ਫ਼ਸਲ ਹੋਣ ਤੇ ਸੰਜੋਏ ...
ਨੂਰਪੁਰ ਬੇਦੀ, 28 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸੂਬਾ ਸਰਕਾਰ ਵਲੋਂ ਮਨਿਸਟਰੀਅਲ ਸਟਾਫ਼ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਛੇਵੇਂ ਪੇ ਕਮਿਸ਼ਨ 'ਚ ਵਿਤਕਰਾ ਦੂਰ ਨਾ ਕਰਨ ਨੂੰ ਲੈ ਕੇ ਸ਼ੁਰੂ ਕੀਤੀ ਹੜਤਾਲ ਦੇ ਕਾਰਨ ਸੂਬੇ ਦੇ ਲੱਖਾਂ ਕਰਮਚਾਰੀਆਂ ਦੀ ਦੀਵਾਲੀ ਫਿੱਕੀ ...
ਸ੍ਰੀ ਅਨੰਦਪੁਰ ਸਾਹਿਬ, 28 ਅਕਤੂਬਰ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ '23 ਪੀ. ਬੀ. ਬੀ. ਐਨ. ਐਨ. ਸੀ. ਸੀ.' ਆਰਮੀ ਵਿੰਗ ਯੂਨਿਟ ਦੇ ਕੈਡਿਟਸ ਦੀ ਤਿੰਨ ਰੋਜ਼ਾ ਵਰਕਸ਼ਾਪ 28 ਤੋਂ 30 ਅਕਤੂਬਰ 2021 ਤੱਕ ਕਰਵਾਈ ਜਾ ਰਹੀ ਹੈ | ਸ੍ਰੀ ਅਨੰਦਪੁਰ ...
ਸੰਤੋਖਗੜ੍ਹ, 28 ਅਕਤੂਬਰ (ਮਲਕੀਅਤ ਸਿੰਘ)-ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਐੱਚ. ਆਰ. ਟੀ. ਸੀ. ਪ੍ਰਦੇਸ਼ ਆਉਣ ਵਾਲੇ ਤੇ ਪ੍ਰਦੇਸ਼ ਤੋਂ ਬਾਹਰ ਆਪਣੇ-ਆਪਣੇ ਘਰਾਂ ਨੂੰ ਜਾਣ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਦਿੱਲੀ, ਚੰਡੀਗੜ੍ਹ ਤੇ ਬੱਦੀ ਤੋਂ ਵੱਖ-ਵੱਖ ਰੂਟਾਂ 'ਤੇ ...
ਮੋਰਿੰਡਾ, 28 ਅਕਤੂਬਰ (ਕੰਗ)-ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਕਿਸਾਨੀ ਦੇ ਨਾਂਅ 'ਤੇ ਲੋਕਾਂ ਦੇ ਧੀਆਂ-ਪੁੱਤਾਂ ਨੂੰ ਅੱਗੇ ਲਗਾ ਕੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਵਿਰੋਧਤਾ ਕਰਵਾਉਂਦੇ ਰਹੇ ਤੇ ਹੁਣ ਖ਼ੁਦ ਕਾਂਗਰਸ 'ਚ ਸ਼ਾਮਿਲ ਹੋ ਗਏ | ਕਾਂਗਰਸ 'ਚ ...
ਨੂਰਪੁਰ ਬੇਦੀ, 28 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਮਸਤੂਆਣਾ ਸੰਗਰੂਰ ਵਿਖੇ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਵਾਈ 42ਵੀਂ ਪੰਜਾਬ ਮਾਸਟਰਜ਼ ਅਥਲੈਟਿਕ ਮੀਟ 'ਚ ਪਿੰਡ ਬੈਂਸ ਤੋਂ ਮਹਿੰਦਰ ਸਿੰਘ ਗਿੱਲ ਨੇ ਦੋ ਸੋਨ ਤਗਮੇ ਜਦ ਕਿ ਪੈਦਲ ਚੱਲਣ 'ਚ ਮੋਹਨ ਸਿੰਘ ਬਾਹਮਣ ...
ਨੂਰਪੁਰ ਬੇਦੀ, 28 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸੂਬਾ ਸਰਕਾਰ ਵਲੋਂ ਸੂਬੇ ਦੇ ਮੁਲਾਜ਼ਮਾਂ ਨੂੰ ਦਿੱਤੇ ਜਾ ਰਹੇ 6ਵੇਂ ਪੇ ਕਮਿਸ਼ਨ ਵਿਚ 1 ਜਨਵਰੀ 2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤੇ ਜਾਣ ਤੇ ਉਨ੍ਹਾਂ ਨੂੰ ਅਣਗੌਲੇ ਜਾਣ ਦੇ ...
ਨੰਗਲ, 28 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਤਹਿਸੀਲਦਾਰ ਨੰਗਲ ਰਾਮ ਕਿਸ਼ਨ ਨੂੰ ਇਲਾਕਾ ਸੰਘਰਸ਼ ਕਮੇਟੀ ਅਨੰਦਪੁਰ ਸਾਹਿਬ ਤੇ ਕ੍ਰਾਂਤੀਕਾਰੀ ਸੰਘਰਸ਼ ਮੰਚ ਵਲੋਂ ਗ਼ੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਇਕ ਮੰਗ-ਪੱਤਰ ਸੌਂਪਿਆ ਗਿਆ | ਮੰਗ-ਪੱਤਰ 'ਚ ਪ੍ਰਸ਼ਾਸਨ ਕੋਲੋਂ ...
ਨੰਗਲ, 28 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਇੰਟਕ ਦੇ ਨਵੇਂ ਪ੍ਰਧਾਨ ਸੁਰਿੰਦਰ ਸ਼ਰਮਾ ਅਗਵਾਈ ਹੇਠ ਇੰਟਕ ਦੇ ਇਕ ਵਫ਼ਦ ਵਲੋਂ ਪੰਜਾਬ ਦੇ ਉਪ ਮੁੱਖ ਮੰਤਰੀ ਓ. ਪੀ. ਸੋਨੀ ਤੇ ਕੱਚੇ ਮੁਲਾਜ਼ਮਾਂ ਦੇ ਸੰਬੰਧ 'ਚ ...
ਨੂਰਪੁਰ ਬੇਦੀ, 28 ਅਕਤੂਬਰ (ਵਿੰਦਰ ਪਾਲ ਝਾਂਡੀਆ)-ਸੰਸਥਾ ਸੰਤ ਬਾਬਾ ਜਾਨਕੀ ਦਾਸ ਵੈੱਲਫੇਅਰ ਸੋਸਾਇਟੀ ਚਨੌਲੀ ਵਲੋਂ ਸੋਸਵਾ (ਨੌਰਥ) ਪੰਜਾਬ ਤੇ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਦੀ ਮਦਦ ਨਾਲ ਪਿੰਡ ਖੇੜੀ ਵਿਖੇ ਚਲਾਏ ਜਾ ਰਹੇ ਸਕਿਨ ਤੇ ਹੇਅਰ ਕੇਅਰ ਦਾ 6 ਮਹੀਨੇ ਦਾ ...
ਐੱਸ. ਏ. ਐੱਸ. ਨਗਰ, 28 ਅਕਤੂਬਰ (ਕੇ. ਐੱਸ ਰਾਣਾ)-ਪੰਜਾਬ ਦੇ ਉਚੇਰੀ ਸਿੱਖਿਆ, ਖੇਡਾਂ, ਯੁਵਾ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਜਲਦੀ ਹੀ ਸਿੱਖਿਆ ਰੈਗੂਲੇਟਰੀ ਅਥਾਰਟੀ ਦੀ ਸਥਾਪਨਾ ਕਰੇਗਾ | ਉਹ ਰਿਆਤ-ਬਾਹਰਾ ਯੂਨੀਵਰਸਿਟੀ ...
ਮੁੱਲਾਂਪੁਰ ਗਰੀਬਦਾਸ, 28 ਅਕਤੂਬਰ (ਖੈਰਪੁਰ)-ਕਾਂਗਰਸ ਦੇ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਉਨ੍ਹਾਂ ਦੀਆਂ ਲੰਬੇ ਸਮੇਂ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਨਿਊ ਚੰਡੀਗੜ੍ਹ ਨੂੰ ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ...
ਮੋਰਿੰਡਾ, 28 ਅਕਤੂਬਰ (ਕੰਗ)-ਮਗਰਲੇ ਦਿਨੀਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਪਿੰਡ ਢੰਗਰਾਲੀ ਦੇ ਵਿਕਾਸ ਕਾਰਜਾਂ ਲਈ 1 ਕਰੋੜ 5 ਲੱਖ ਤੋਂ ਵੀ ਜ਼ਿਆਦਾ ਦੇ ਫ਼ੰਡ ਜਾਰੀ ਕੀਤੇ ਹਨ ਜੋ ਕਿ ਗ੍ਰਾਮ ਪੰਚਾਇਤ ਢੰਗਰਾਲੀ ਦੇ ਖਾਤੇ ਵਿਚ ਪਹੁੰਚ ਗਏ ਹਨ ਤੇ ...
ਰੂਪਨਗਰ, 28 ਅਕਤੂਬਰ (ਸਤਨਾਮ ਸਿੰਘ ਸੱਤੀ)-ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਰੂਪਨਗਰ ਸ਼ਹਿਰ ਦੀਆਂ ਸਦੀਵੀ ਵਿਛੋੜਾ ਦੇ ਗਈਆਂ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਅੱਜ ਉਹ ਪਹਿਲਾਂ ਸ਼ਹਿਰ ਤੋਂ ...
ਰੂਪਨਗਰ, 28 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ 'ਚ ਥਾਂ-ਥਾਂ ਗੰਦਗੀ ਦੇ ਢੇਰ ਲੱਗਣੇ ਦੁਬਾਰਾ ਸ਼ੁਰੂ ਹੋ ਗਏ ਹਨ, ਜਿਸ ਕਾਰਨ ਰਾਹਗੀਰਾਂ ਤੇ ਸ਼ਹਿਰ ਵਾਸੀਆਂ ਨੂੰ ਬਹੁਤ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੰਦਗੀ ਦੇ ਢੇਰ ਦਿਖਾਉਂਦਿਆਂ ਹਲਕਾ ...
ਰੂਪਨਗਰ, 28 ਅਕਤੂਬਰ (ਸਤਨਾਮ ਸਿੰਘ ਸੱਤੀ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ 'ਲਾਇਬ੍ਰੇਰੀ ਹਫ਼ਤਾ' ਮਨਾਇਆ ਗਿਆ | ਜਿਸ 'ਚ ਸਕੂਲ ਦੇ ਪਹਿਲੀ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਵਜੋਂ ਭਾਗ ਲਿਆ | ਬੱਚਿਆਂ ਨੇ ਹਰ ਦਿਨ ਕੁੱਝ ...
ਰੂਪਨਗਰ, 28 ਅਕਤੂਬਰ (ਸਤਨਾਮ ਸਿੰਘ ਸੱਤੀ)-ਲੋਕ ਭਾਗੀਦਾਰੀ ਯੋਜਨਾ ਮੁਹਿੰਮ (ਪੀ. ਪੀ. ਸੀ-2021) ਤਹਿਤ ਮਨਪ੍ਰੀਤ ਸਿੰਘ, ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੈਡਮ ਈਸ਼ਾਨ ਚੌਧਰੀ, ਬੀ. ਡੀ. ਪੀ. ਓ ਰੂਪਨਗਰ ਦੀ ਅਗਵਾਈ ਹੇਠ ...
ਮੋਰਿੰਡਾ, 28 ਅਕਤੂਬਰ (ਕੰਗ)-ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਸੇ ਅਕੈਡਮਿਕ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਆਉਣਾ ਸੀ, ਪਰ ਜਦੋਂ ਸੰਯੁਕਤ ਕਿਸਾਨ ਮੋਰਚੇ ਤੋਂ ਇਲਾਵਾ ਇਲਾਕੇ ਦੇ ਕਿਸਾਨਾਂ ਨੂੰ ਇਸ ਗੱਲ ਦੀ ਭਣਕ ਲੱਗੀ ਤਾਂ ...
ਮੋਰਿੰਡਾ, 28 ਅਕਤੂਬਰ (ਪਿ੍ਤਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਤਨਗੜ੍ਹ ਵਿਖੇ ਸਮਾਰਟ ਗੇਟ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ ਕੁਮਾਰ ਖੋਸਲਾ ਵਲੋਂ ਕੀਤਾ ਗਿਆ | ਇਸ ਸੰਬੰਧੀ ਸਕੂਲ ਦੀ ਪਿ੍ੰਸੀਪਲ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਗੇਟ ਦੀ ...
ਨੂਰਪੁਰ ਬੇਦੀ, 28 ਅਕਤੂਬਰ (ਵਿੰਦਰ ਪਾਲ ਝਾਂਡੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਵਲੋਂ ਗਰਾਮ ਪੰਚਾਇਤ ਚਨੌਲੀ ਤੇ ਸਰਪੰਚ ਭੁਪਿੰਦਰ ਸਿੰਘ ਦਾ ਪਿਛਲੇ ਸਮੇਂ ਤੋਂ ਸਕੂਲ ਦੀ ਭਲਾਈ ਲਈ ਵੱਖ-ਵੱਖ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਬਦਲੇ ਪਿ੍ੰਸੀਪਲ ...
ਸ੍ਰੀ ਅਨੰਦਪੁਰ ਸਾਹਿਬ, 28 ਅਕਤੂਬਰ (ਜੇ. ਐਸ. ਨਿੱਕੂਵਾਲ)-ਡਾ. ਦਿਆਲ ਸਿੰਘ ਮੈਮੋਰੀਅਲ ਸਕੂਲ ਆਫ਼ ਨਰਸਿੰਗ ਨਿੱਕੂਵਾਲ ਵਿਖੇ ਕੋਵਿਡ ਤੇ ਡੇਂਗੂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਪਹਿਲਾ 52 ਦੇ ਕਰੀਬ ਟੀਕੇ ਲਗਾਏ ਗਏ ਤੇ ਇਸ ਤੋਂ ਬਾਅਦ ਕਾਲਜ ਦੀਆਂ ਸਿਖਿਆਰਥਣਾਂ ਨੂੰ ...
ਮੋਰਿੰਡਾ, 28 ਅਕਤੂਬਰ (ਕੰਗ)-ਅੱਜ ਦੀ ਅਮਰਾਲੀ ਦੁੱਧ ਉਤਪਾਦਕ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਨਿਰਦੇਸ਼ਕ ਹਰਮਨਜੀਤ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ | ਜਿਸ 'ਚ ਮੋਹਣ ਸਿੰਘ ਮੱਲੀ ਨੂੰ ਪ੍ਰਧਾਨ, ਜਸਵੀਰ ਸਿੰਘ ਜੱਸੀ ਨੂੰ ਮੀਤ ਪ੍ਰਧਾਨ ਤੇ ਸਾਬਕਾ ਪ੍ਰਧਾਨ ...
ਸ੍ਰੀ ਅਨੰਦਪੁਰ ਸਾਹਿਬ, 28 ਅਕਤੂਬਰ (ਨਿੱਕੂਵਾਲ)-ਆਮ ਆਦਮੀ ਪਾਰਟੀ ਵਲੋਂ ਇਲਾਕੇ ਦੇ ਸੀਨੀਅਰ ਤੇ ਜੁਝਾਰੂ ਵਰਕਰ ਕਮਿੱਕਰ ਸਿੰਘ ਡਾਢੀ ਨੂੰ ਜ਼ਿਲ੍ਹਾ ਰੂਪਨਗਰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਕਮਿੱਕਰ ਸਿੰਘ ਡਾਹਢੀ ਨੇ ਆਪਣੀ ਇਸ ਨਿਯੁਕਤੀ ਲਈ ਆਮ ...
ਨੂਰਪੁਰ ਬੇਦੀ, 28 ਅਕਤੂਬਰ (ਵਿੰਦਰਪਾਲ ਝਾਂਡੀਆਂ)-ਪੰਜਾਬ ਨੈਸ਼ਨਲ ਕਰੈੱਚ ਯੂਨੀਅਨ ਦਾ ਇਕ ਵਫ਼ਦ ਪ੍ਰਧਾਨ ਸੁਨੀਤਾ ਦੇਵੀ, ਕਿਰਨ ਬਾਲਾ, ਸਕੱਤਰ ਰਜਿੰਦਰ ਕੌਰ ਤੇ ਸੀਮਾ ਦੇਵੀ ਦੀ ਅਗਵਾਈ 'ਚ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਿੰਦਰ ...
ਬੇਲਾ, 28 ਅਕਤੂਬਰ (ਮਨਜੀਤ ਸਿੰਘ ਸੈਣੀ)-ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਪਾਰਦਰਸ਼ਤਾ ਨਾਲ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਦਫ਼ਤਰਾਂ 'ਚ ਖੱਜਲ ਖੁਆਰੀ ਤੋਂ ਬਚਣ ਲਈ ਇਕ ਛੱਤ ਹੇਠ ਵੱਖ-ਵੱਖ ...
ਮੋਰਿੰਡਾ, 28 ਅਕਤੂਬਰ (ਕੰਗ)-ਪੀ. ਡਬਲਿਊ. ਡੀ. ਦੇ ਵੱਖ-ਵੱਖ ਵਿੰਗਾਂ ਦੇ ਅਨ-ਰਿਵਾਇਜ਼ਡ ਤੇ ਪਾਰਸਲੀ ਰਿਵਾਇਜ਼ਡ ਮੁਲਾਜ਼ਮਾਂ ਵਲੋਂ ਤਨਖ਼ਾਹ ਸਕੇਲ 'ਚ ਕਮੀਆਂ ਨੂੰ ਦੂਰ ਕਰਨ ਤੇ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਮੋਰਿੰਡਾ ਵਿਖੇ ਰੋਸ-ਪ੍ਰਦਰਸ਼ਨ ਕੀਤਾ ਗਿਆ | ...
ਰੂਪਨਗਰ, 28 ਅਕਤੂਬਰ (ਸਤਨਾਮ ਸਿੰਘ ਸੱਤੀ)-ਐਸ. ਸੀ./ਬੀ. ਸੀ. ਅਧਿਆਪਕ ਜਥੇਬੰਦੀ ਦੀ ਅਹਿਮ ਮੀਟਿੰਗ ਜਥੇਬੰਦੀ ਪੰਜਾਬ ਦੇ ਮੀਤ ਪ੍ਰਧਾਨ ਪਰਵਿੰਦਰ ਭਾਰਤੀ ਦੀ ਪ੍ਰਧਾਨਗੀ ਹੇਠ ਹੋਈ | ਭਾਰਤੀ ਨੇ ਦੱਸਿਆ ਕਿ ਰੋਸਟਰ ਰਜਿਸਟਰ ਨੂੰ ਪੂਰਾ ਨਾ ਕਰਨ ਵਿਚ ਸਿੱਧੇ ਤੌਰ 'ਤੇ ...
ਰੂਪਨਗਰ, 28 ਅਕਤੂਬਰ (ਸਤਨਾਮ ਸਿੰਘ ਸੱਤੀ)-ਸਵਰਾਜ ਮਾਜਦਾ ਵਰਕਰ ਯੂਨੀਅਨ (ਸੀਟੂ) ਦੀ ਯੂਨੀਅਨ ਬਾਡੀ ਦੀ ਮੀਟਿੰਗ ਪੰਜਾਬ ਸੀਟੂ ਦੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ, ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਗੁਰਦੇਵ ਸਿੰਘ ਬਾਗੀ ਤੇ ਜ਼ਿਲ੍ਹਾ ਨਵਾਂਸ਼ਹਿਰ ਦੇ ਜਨਰਲ ...
ਸ੍ਰੀ ਚਮਕੌਰ ਸਾਹਿਬ, 28 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਸਕੂਲਾਂ 'ਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੁਪਹਿਰ ਦਾ ਖਾਣਾ ਖੁਆਉਣ ਦੀ ਸਕੀਮ ਮਿਡ-ਡੇ-ਮੀਲ ਸਕੀਮ ਸਰਕਾਰੀ ਅਣਦੇਖੀ ਕਾਰਨ ਬੰਦ ਹੋਣ ਦੀ ਕਗਾਰ 'ਤੇ ਹੈ | ਇਸ ਸੰਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ...
ਮੋਰਿੰਡਾ, 28 ਅਕਤੂਬਰ (ਪਿ੍ਤਪਾਲ ਸਿੰਘ)-ਪੰਜਾਬ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫ਼ਰੰਟ ਵਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਨੇੜੇ ਤਿੱਖੀ ਨਾਅਰੇਬਾਜ਼ੀ ਕੀਤੀ ਤੇ ਬੱਸ ਸਟੈਂਡ ਮੋਰਿੰਡਾ ਨੇੜੇ ...
ਨੂਰਪੁਰ ਬੇਦੀ, 28 ਅਕਤੂਬਰ (ਵਿੰਦਰ ਪਾਲ ਝਾਂਡੀਆ, ਰਾਜੇਸ਼ ਚੌਧਰੀ, ਹਰਦੀਪ ਸਿੰਘ ਢੀਂਡਸਾ)-ਭਾਵੇਂ ਸੂਬੇ 'ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਅਜੇ ਕੁੱਝ ਮਹੀਨਿਆਂ ਦਾ ਸਮਾਂ ਬਾਕੀ ਹੈ ਪਰ ਵਿਧਾਨ ਸਭਾ ਹਲਕਾ ਰੂਪਨਗਰ ਦੇ ਇਲਾਕੇ ਨੂਰਪੁਰ ਬੇਦੀ 'ਚ ਇਸ ਸਮੇਂ ਸਿਆਸੀ ਹਲਚਲ ...
ਘਨੌਲੀ, 28 ਅਕਤੂਬਰ (ਜਸਵੀਰ ਸਿੰਘ ਸੈਣੀ)-ਰੂਪਨਗਰ ਹਲਕੇ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਉਨ੍ਹਾਂ ਵਲੋਂ ਆਪਣੇ ਹਲਕੇ ਰੂਪਨਗਰ ਦੇ ਪਿੰਡ ...
ਨੰਗਲ, 28 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਨੂੰ ਇਕੋ ਛੱਤ ਹੇਠ ਪਹੁੰਚਾਉਣ ਦੇ ਮਕਸਦ ਨਾਲ ਅੱਜ ਦੋ ਰੋਜ਼ਾ ਕੈਂਪ ਨੰਗਲ ਵਿਖੇ ਲਗਾਇਆ ਗਿਆ | ਕੈਂਪ 'ਚ ਵੱਖ-ਵੱਖ ਸਰਕਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX