ਜਲੰਧਰ, 28 ਅਕਤੂਬਰ (ਰਣਜੀਤ ਸਿੰਘ ਸੋਢੀ)-ਬੇਰੁਜ਼ਗਾਰ ਬੀ. ਐਡ ਟੈੱਟ ਪਾਸ ਅਧਿਆਪਕਾਂ ਦੇ ਸੰਘਰਸ਼ ਦਾ ਰੁੱਖ ਸੰਗਰੂਰ ਤੋਂ ਜਲੰਧਰ ਵੱਲ ਹੋ ਗਿਆ ਹੈ | ਸੂਬੇ ਭਰ ਦੇ ਸਮਾਜਿਕ ਸਿੱਖਿਆ ਤੇ ਪੰਜਾਬੀ ਵਿਸ਼ੇ ਦੇ ਬੇਰੁਜ਼ਗਾਰ ਬੀ. ਐਡ ਟੈੱਟ ਪਾਸ ਅਧਿਆਪਕਾਂ ਨੇ ਜਲੰਧਰ ਦੇ ਬੱਸ ਸਟੈਂਡ ਵਿਖੇ ਪੱਕਾ ਧਰਨਾ ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ | ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਦੀ ਅਗਵਾਈ 'ਚ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਮੁਨੀਸ਼ ਕੁਮਾਰ ਫ਼ਾਜ਼ਿਲਕਾ ਤੇ ਜਸਵੰਤ ਸਿੰਘ ਘੁਬਾਇਆ ਦੋ ਬੇਰੁਜ਼ਗਾਰ ਅਧਿਆਪਕ ਜਲੰਧਰ ਬੱਸ ਸਟੈਂਡ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ | ਜ਼ਿਕਰਯੋਗ ਹੈ ਕਿ ਮੁਨੀਸ਼ ਕੁਮਾਰ ਫ਼ਾਜ਼ਿਲਕਾ ਪਹਿਲਾਂ ਵੀ ਸੰਗਰੂਰ ਵਿਖੇ 21 ਅਗਸਤ ਤੋਂ ਪਾਣੀ ਵਾਲੀ ਟੈਂਕੀ 'ਤੇ 68 ਦਿਨ ਚੜ੍ਹ ਕੇ ਬੈਠਾ ਰਿਹਾ ਸੀ, ਹੁਣ ਸਿੱਖਿਆ ਮੰਤਰੀ ਪਰਗਟ ਸਿੰਘ ਜਲੰਧਰ ਦੇ ਹੋਣ ਕਰਕੇ ਸੰਘਰਸ਼ ਦਾ ਰੁੱਖ ਜਲੰਧਰ ਵੱਲ ਹੋ ਗਿਆ ਹੈ | ਅਧਿਆਪਕਾਂ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਵੱਲ ਮਾਰਚ ਕੀਤਾ | ਅਧਿਆਪਕਾ ਨੂੰ ਜਿਉਂ ਹੀ ਪੁਲਿਸ ਪ੍ਰਸ਼ਾਸਨ ਨੇ ਕੋਠੀ ਤੋਂ ਦੂਰ ਰੋਕਣਾ ਚਾਹਿਆ ਤਾਂ ਅਧਿਆਪਕ ਕੋਠੀ ਅੱਗੇ ਧਰਨਾ ਲਗਾਉਣ ਲਈ ਬਜ਼ਿਦ ਰਹੇ | ਅੱਗੇ ਵੱਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਮੁਲਾਜਮਾਂ ਤੇ ਅਧਿਆਪਕਾਂ 'ਚ ਧੱਕਾ ਮੁੱਕੀ ਹੋ ਗਈ, ਜਿਸ ਦੌਰਾਨ ਅਧਿਆਪਕਾਂ ਨੇ ਬੈਰੀਕੇਡ ਉਖਾੜ ਦਿੱਤੇ | ਧੱਕਾ-ਮੁੱਕੀ ਦੌਰਾਨ ਦੋ ਬੇਰੁਜ਼ਗਾਰ ਅਧਿਆਪਕਾਂ ਸੁਖਦੀਪ ਕੌਰ ਤੇ ਰਣਜੀਤ ਕੌਰ ਬੇਹੋਸ਼ ਹੋ ਗਈਆਂ, ਜਿਨ੍ਹਾਂ ਨੂੰ ਪਿਮਸ ਹਸਪਤਾਲ ਵਿਖੇ ਲਿਜਾਇਆ ਗਿਆ | ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕ ਬੈਰੀਕੇਡਾਂ ਨੂੰ ਤੋੜ ਕੇ ਧੱਕੇ ਨਾਲ ਕੋਠੀ ਵੱਲ ਵੱਧ ਰਹੇ ਸਨ ਅਤੇ ਧੱਕੇ ਨਾਲ ਪਰਗਟ ਸਿੰਘ ਦੇ ਘਰ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ | ਜਿਸ 'ਤੇ ਪੁਲਿਸ ਵਲੋਂ ਰੋਕੇ ਜਾਣ 'ਤੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਕਰਮਚਾਰੀਆਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਇਸੇ ਦੌਰਾਨ ਸਾਡੇ ਦੋ ਮਹਿਲਾ ਮੁਲਾਜ਼ਮਾਂ ਸਮੇਤ ਚਾਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ |
ਸੁਖਵਿੰਦਰ ਸਿੰਘ ਢਿਲਵਾਂ ਨੇ ਦੱਸਿਆ ਕਿ ਮੋਰਿੰਡਾ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਪੰਜਾਬ ਨਾਲ 29 ਅਕਤੂਬਰ ਦੀ ਪੈਨਲ ਮੀਟਿੰਗ ਤਹਿ ਹੋਈ ਸੀ, ਜਿਸ ਨੂੰ ਐੱਸ. ਡੀ. ਐਮ-1 ਜਲੰਧਰ ਹਰਪ੍ਰੀਤ ਸਿੰਘ ਵਲੋਂ ਪੱਕਾ ਕਰਵਾਇਆ ਗਿਆ ਹੈ | ਅਧਿਆਪਕ ਆਗੂ ਭਲਕੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਜਾਣਗੇ ਤੇ ਫ਼ੈਸਲਾ ਹੋਣ ਤੱਕ ਬੇਰੁਜ਼ਗਾਰ ਅਧਿਆਪਕਾਂ ਦਾ ਟੈਂਕੀ 'ਤੇ ਰੋਸ ਪ੍ਰਦਰਸ਼ਨ ਜਾਰੀ ਰਹੇਗਾ |
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)- ਖੰਨਾ ਨੇੜਲੇ ਪਿੰਡ ਕੌੜੀ ਵਾਸੀ ਰਿਟਾ. ਬਾਕਸਿੰਗ ਕੋਚ ਅਤੇ ਸਮਾਜ ਸੇਵਕ ਲਾਭ ਸਿੰਘ ਦੱਸਿਆ ਕਿ ਉਸ ਵਲੋਂ ਚੰਡੀਗੜ੍ਹ ਦੀ ਅਦਾਲਤ ਵਿਖੇ ਵਿਰੋਧੀ ਧਿਰ ਦੇ ਨੇਤਾ ਤੇ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਕੋਲ ਲੋੜੀਂਦੇ ਵਿਧਾਇਕਾਂ ...
ਘਨੌਲੀ, 28 ਅਕਤੂਬਰ (ਜਸਵੀਰ ਸਿੰਘ ਸੈਣੀ)-2018 ਤੋਂ ਆਪਣੀ ਮਿਆਦ ਪੂਰੀ ਕਰ ਚੁੱਕੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 1 ਨੰਬਰ ਤੇ 2 ਨੰਬਰ ਯੂਨਿਟਾਂ ਨੂੰ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਲੋਂ ਜਿੱਥੇ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਸੀ ਉੱਥੇ ...
ਚੰਡੀਗੜ੍ਹ, 28 ਅਕਤੂਬਰ (ਬਿ੍ਜੇਂਦਰ ਗੌੜ)-ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਦਰਜ ਜਬਰ ਜਨਾਹ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਮੇਂ 'ਤੇ ਮਾਮਲੇ ਦੀ ਜਾਂਚ ਪੂਰੀ ਨਾ ਕਰ ਸਕਣ ਨੂੰ ਲੈ ਕੇ ਸਖ਼ਤ ...
ਫ਼ਤਹਿਗੜ੍ਹ ਸਾਹਿਬ, 28 ਅਕਤੂਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਲੈ ਕੇ ਹੁਣ ਤੱਕ ਕੇਵਲ ਉਹ ਐਲਾਨ ਹੀ ਕਰ ਰਹੇ ਹਨ, ...
ਫਿਲੌਰ, 28 ਅਕਤੂਬਰ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਵੇਰੇ ਸਤਲੁਜ ਦਰਿਆ 'ਤੇ ਲੱਗੇ ਹਾਈਟੈੱਕ ਨਾਕੇ 'ਤੇ ਅਚਨਚੇਤ ਜਾਂਚ ਕੀਤੀ | ਇਸੇ ਦੌਰਾਨ ਇੱਥੇ ਡਿਊਟੀ 'ਤੇ ਤਾਇਨਾਤ ਏ. ਐੱਸ. ਆਈ. ਜਸਵੰਤ ਸਿੰਘ, ਏ.ਐਸ.ਆਈ. ਬਲਵਿੰਦਰ ...
ਅੰਮਿ੍ਤਸਰ, 28 ਅਕਤੂਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਤੋਂ ਮਾਝਾ ਇਲਾਕੇ 'ਚ ਪਿਛਲੇ ਦਿਨੀਂ ਗੜੇਮਾਰੀ ਕਾਰਨ ਪੂਰੀ ਤਰ੍ਹਾਂ ਤਬਾਹ ਹੋਈ ਹਜ਼ਾਰਾਂ ਏਕੜ ਬਾਸਮਤੀ ...
ਚੰਡੀਗੜ੍ਹ, 28 ਅਕਤੂਬਰ (ਐਨ. ਐਸ.ਪਰਵਾਨਾ)-8 ਨਵੰਬਰ ਨੂੰ ਰਾਜ ਵਿਧਾਨ ਸਭਾ ਦਾ ਜੋ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫ਼ੈਸਲਾ ਕੀਤਾ ਹੈ, ਉਸ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਹੀ ਸ਼ਾਮਿਲ ਹੋਣ | ਇਸ 'ਚ ਬੀ.ਐਸ.ਐਫ. ਦਾ ਘੇਰਾ ਵਧਾਉਣ ਸਬੰਧੀ ਕੇਂਦਰੀ ...
ਚੰਡੀਗੜ੍ਹ, 28 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ੋ੍ਰਮਣੀ ਅਕਾਲੀ ਦਲ ਵਿਚ ਅਹਿਮ ਅਹੁਦਿਆਂ 'ਤੇ ਰਹੇ ਸੀਨੀਅਰ ਆਗੂ ਸ. ਪਰਮਿੰਦਰ ਸਿੰਘ ਬਰਾੜ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਸ. ਪਰਮਿੰਦਰ ਸਿੰਘ ਬਰਾੜ ਨੇ ਦਿੱਲੀ ਵਿਚ ਰਾਹੁਲ ਗਾਂਧੀ ਸਮੇਤ ਕਈ ਹੋਰ ...
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਪੰਜਾਬ ਦੇ ਖੇਤੀਬਾੜੀ ਵਿਭਾਗ ਤੇ ਸਨਸਨੀਖ਼ੇਜ਼ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਲ ਕੇਂਦਰ ਸਰਕਾਰ ਵਲੋਂ ਪ੍ਰਦੂਸ਼ਣ ਤੋਂ ਮੁਕਤੀ ਲਈ ਆਏ 386 ਕਰੋੜ ...
ਤਲਵੰਡੀ ਭਾਈ, 28 ਅਕਤੂਬਰ-ਸ: ਭੁਪਿੰਦਰ ਸਿੰਘ ਸੰਘਾ ਦਾ ਜਨਮ 11 ਫਰਵਰੀ 1959 ਨੂੰ ਨਾਨਕੇ ਪਿੰਡ ਡੱਲੇਵਾਲ ਵਿਖੇ ਪਿਤਾ ਸ: ਕਰਨੈਲ ਸਿੰਘ ਸੰਘਾ ਨੰਬਰਦਾਰ ਦੇ ਗ੍ਰਹਿ ਮਾਤਾ ਜਸਮੇਲ ਕੌਰ ਦੀ ਕੁੱਖੋਂ ਹੋਇਆ | ਆਪ ਨੇ ਮੈਟਿ੍ਕ ਤੱਕ ਦੀ ਪੜ੍ਹਾਈ ਕੀਤੀ | ਉਪਰੰਤ ਆਪਣੇ ਪਿਤਾ ਪੁਰਖੀ ...
ਪੰਚਕੂਲਾ, 28 ਅਕਤੂਬਰ (ਕਪਿਲ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੋਈ ਵੀ ਟਕਰਾਅ ਸ਼ੁਰੂ ਕਰਨਾ ਸ਼ਾਂਤੀ ਪਸੰਦ ਭਾਰਤ ਦੀਆਂ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ ਪਰ ਇਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ | ਰਾਜਨਾਥ ਸਿੰਘ ਵਲੋਂ ...
ਚੰਡੀਗੜ੍ਹ, 28 ਅਕਤੂਬਰ (ਬਿ੍ਜੇਂਦਰ ਗੌੜ)- ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਵਲੋਂ ਇਕ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਹੈ | ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਵਿਧਾਨ ਦੇ ਅਨੁਛੇਦ 224 ਦੇ ਕਲਾਜ਼ (1) ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ...
ਚੰਡੀਗੜ੍ਹ, 28 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਵਿਧਾਨ ਸਭਾ ਦੇ ਹਲਕਾ ਏਲਨਾਬਾਦ ਦੀ 30 ਅਕਤੂਬਰ ਨੂੰ ਹੋਣ ਵਾਲੀ ਉਪ ਚੋਣ ਲਈ ਪ੍ਰਚਾਰ ਮੁਹਿੰਮ ਅੱਜ ਸ਼ਾਮ 5 ਵਜੇ ਖ਼ਤਮ ਹੋ ਗਈ | ਮੁੱਖ ਤੌਰ 'ਤੇ ਤਿੰਨ ਉਮੀਦਵਾਰਾਂ ਇਨੈਲੋ ਦੇ ਅਭੈ ਸਿੰਘ ਚੌਟਾਲਾ, ਭਾਜਪਾ ਦੇ ...
ਚੰਡੀਗੜ੍ਹ, 28 ਅਕਤੂਬਰ (ਅਜੀਤ ਬਿਊਰੋ)-ਪੰਜਾਬ ਦੇ ਸਿਹਤ ਵਿਭਾਗ ਵਲੋਂ ਜਾਰੀ ਆਂਕੜਿਆਂ ਮੁਤਾਬਕ ਅੱਜ ਸੂਬੇ ਵਿਚ ਕੋਰੋਨਾ ਦੇ 31 ਨਵੇਂ ਮਾਮਲੇ ਸਾਹਮਣੇ ਆਏ ਹਨ, ਦੂਜੇ ਪਾਸੇ 27 ਮਰੀਜ਼ ਸਿਹਤਯਾਬ ਵੀ ਹੋਏ ਹਨ | ਹੁਣ ਤਕ ਸੂਬੇ ਵਿਚ ਕੋਰੋਨਾ ਨਾਲ 16,556 ਮੌਤਾਂ ਹੋ ਚੁੱਕੀਆਂ ਹਨ ...
ਜੰਡਿਆਲਾ ਮੰਜਕੀ, 28 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਕਲਕੱਤਾ ਦੇ ਉੱਘੇ ਕਾਰੋਬਾਰੀ, ਪ੍ਰਸਿੱਧ ਪੰਜਾਬੀ ਸ਼ਖ਼ਸੀਅਤ ਅਤੇ ਸਾਬਕਾ ਮੁੱਖ ਮੰਤਰੀ ਸ. ਦਰਬਾਰਾ ਸਿੰਘ ਦੇ ਬੇਟੇ ਸ. ਜੋਗਿੰਦਰ ਸਿੰਘ ਜੌਹਲ ਦਾ ਅੱਜ ਚੰਡੀਗੜ੍ਹ ਵਿਚ ਦਿਹਾਂਤ ਹੋ ਗਿਆ | 2 ਫਰਵਰੀ 1939 ਨੂੰ ...
ਤਰਨ ਤਾਰਨ, 28 ਅਕਤੂੁਬਰ (ਹਰਿੰਦਰ ਸਿੰਘ)-ਇਸ ਸਮੇਂ ਵਿਦੇਸ਼ ਵਿਚ ਰਹਿ ਰਹੇ ਏ. ਕੈਟਾਗਿਰੀ ਦੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਬਿਨਾਂ ਵਜ੍ਹਾ ਉਨ੍ਹਾਂ ਦੇ ਪਰਿਵਾਰਾਂ ਅਤੇ ...
ਜਲੰਧਰ, 28 ਅਕਤੂਬਰ (ਜਤਿੰਦਰ ਸਾਬੀ)-ਸਪੈਸ਼ਲ ਉਲੰਪਿਕ ਭਾਰਤ ਚੈਪਟਰ ਪੰਜਾਬ ਤੇ ਸ. ਅਜੀਤ ਸਿੰਘ ਫਾਊਾਡੇਸ਼ਨ ਸੁਸਾਇਟੀ (ਰਜਿ) ਜਲੰਧਰ ਵਲੋਂ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਵਿਖੇ ਯੂਨੀਫਾ ਈਡ ਖੇਡਾਂ ਕਰਵਾਈਆਂ ਗਈਆਂ | ਇਸ ਵਿਚ 250 ਤੋਂ ਵੱਧ ਰਾਸ਼ਟਰੀ ਬਾਲ ਮਜ਼ਦੂਰ ...
ਚੰਡੀਗੜ੍ਹ, 28 ਅਕਤੂਬਰ (ਐਨ. ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ 'ਆਪ' ਨਾਲ ਸਬੰਧਤ 2 ਦਲ ਬਦਲੂ ਵਿਧਾਇਕਾਂ ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਰੋਪੜ ਤੋਂ ਸ. ਅਮਰਜੀਤ ਸਿੰਘ ਸੰਦੋਆ ਨੂੰ 16 ਨਵੰਬਰ ਨੂੰ ਤਲਬ ਕਰ ਲਿਆ ਹੈ | ਇਹ ...
ਲੁਧਿਆਣਾ, 28 ਅਕਤੂਬਰ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤਾ ਐਲਾਨ ਕਿ 24 ਘੰਟੇ ਜਨਤਾ ਲਈ ਉਪਲਬੱਧ ਹਾਂ ਝੂਠ ਦਾ ਪੁਲੰਦਾ ਹੈ | ਉਨ੍ਹਾਂ ...
ਓਠੀਆਂ, 28 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਜ਼ਿਲ੍ਹਾ ਅੰਮਿ੍ਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਕੋਟਲੀ ਸੱਕਾ ਦੇ ਨੌਜਵਾਨ ਕ੍ਰਾਂਤੀਬੀਰ ਸਿੰਘ ਪੁੱਤਰ ਸੂਬਾ ਸਿੰਘ ਦੀ ਅੱਜ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ | ਪ੍ਰਪਾਤ ਜਾਣਕਾਰੀ ਅਨੁਸਾਰ ...
ਚੰਡੀਗੜ੍ਹ, 28 ਅਕਤੂਬਰ (ਅਜੀਤ ਬਿਊਰੋ)-ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਸਹੀ ਦਿਸ਼ਾ ਅਤੇ ਉਚ ਸਿੱਖਿਆ ਖੇਤਰ ਵਿੱਚ ਮਿਆਰੀ ਸੁਧਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਿੱਖਿਆ ਦਾ ਇਕ ਸਾਂਝਾ ਧੁਰਾ ...
ਰੂਪਨਗਰ, 28 ਅਕਤੂਬਰ (ਸਤਨਾਮ ਸਿੰਘ ਸੱਤੀ)-ਸਿਆਸੀ ਰੰਗ 'ਚ ਰੰਗੇ ਪ੍ਰਸਿੱਧ ਖੇਡ ਪ੍ਰਮੋਟਰ ਅਤੇ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ, ਉਨ੍ਹਾਂ ਨੂੰ ਖੇਡ ਸਟੇਡੀਅਮ ਦੇ ਨੀਂਹ ਪੱਥਰ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ...
ਘੁਮਾਣ, 28 ਅਕਤੂਬਰ (ਬੰਮਰਾਹ)-ਸ਼੍ਰੋਮਣੀ ਭਗਤ ਨਾਮਦੇਵ ਦੇ 751ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ, ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ ਅਤੇ ਹੋਰ ਇਲਾਕੇ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ | ...
ਜਲੰਧਰ, 28 ਅਕਤੂਬਰ (ਜਸਪਾਲ ਸਿੰਘ)- ਦਿੱਲੀ ਦੀ ਮਰਹੂਮ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਸਪੁੱਤਰ ਤੇ ਕੁੱਲ ਹਿੰਦ ਕਾਂਗਰਸ ਦੇ ਸਕੱਤਰ ਤੇ ਬੁਲਾਰੇ ਸੰਦੀਪ ਦੀਕਸ਼ਿਤ ਨੇ ਦਿੱਲੀ ਦੀ 'ਆਪ' ਸਰਕਾਰ ਦੇ ਮੁਹੱਲਾ ਕਲੀਨਿਕ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਲੋਕਾਂ ਨਾਲ ...
ਐੱਸ. ਏ. ਐੱਸ. ਨਗਰ, 28 ਅਕਤੂਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਉੱਘੇ ਆਗੂ ਰਜਿੰਦਰ ਸਿੰਘ ਸੰਦਲ (ਜਲੰਧਰ) ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ...
ਤਰਨ ਤਾਰਨ, 28 ਅਕਤੂੁਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਗੋਇੰਦਵਾਲ ਬਾਈਪਾਸ ਸਥਿਤ ਤਾਜਸਿਟੀ ਕਲੋਨੀ ਵਿਖੇ ਭਾਰਤੀ ਫਾਈਨੈਂਸ਼ੀਅਲ ਇੰਨਕਲੁਜ਼ਨ ਲਿਮ. ਕੰਪਨੀ ਦੇ ਦਫ਼ਤਰ ਵਿਚੋਂ 8 ਲੁਟੇਰਿਆਂ ਨੇ ਕੰਪਨੀ ਦੇ ਮੈਨੇਜਰ ਅਤੇ ਇਕ ਹੋਰ ਮੁਲਾਜ਼ਮ ਪਾਸੋਂ ਹਥਿਆਰਾਂ ਦੀ ਨੋਕ ...
ਬੀਜਿੰਗ, 28 ਅਕਤੂਬਰ (ਪੀ. ਟੀ. ਆਈ.)-ਚੀਨ ਨੇ ਕਿਹਾ ਕਿ ਉਸ ਦਾ ਨਵਾਂ ਜ਼ਮੀਨੀ ਸਰਹੱਦ ਕਾਨੂੰਨ ਮੌਜੂਦਾ ਸਰਹੱਦੀ ਸੰਧੀਆਂ ਨੂੰ ਲਾਗੂ ਕਰਨ ਨੂੰ ਪ੍ਰਭਾਵਿਤ ਨਹੀਂ ਕਰੇਗਾ | ਚੀਨ ਨੇ ਸੰਬੰਧਿਤ ਦੇਸ਼ਾਂ ਨੂੰ ਇਕ ਆਮ ਕਾਨੂੰਨ ਬਾਰੇ ਬੇਲੋੜੀਆਂ ਅਟਕਲਾਂ ਲਗਾਉਣ ਤੋਂ ਬਚਣ ਦੀ ...
ਸ੍ਰੀਨਗਰ, 28 ਅਕਤੂਬਰ (ਏਜੰਸੀ)- ਜੰਮ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀ.ਡੀ.ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਜਿਨ੍ਹਾਂ ਨੂੰ ਆਗਰੇ ਦੇ ਇਕ ਕਾਲਜ ਤੋਂ ਟੀ-20 ਵਿਸ਼ਵ ਕੱਪ ਦੇ ...
ਨਵੀਂ ਦਿੱਲੀ, 28 ਅਕਤੂਬਰ (ਏਜੰਸੀ)-ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ਤੋਂ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟਿਕਰੀ ਬਾਰਡਰ 'ਤੇ ਅੱਠ ਪਰਤਾਂ 'ਚ ਲਗਾਈਆਂ ਰੋਕਾਂ 'ਚੋਂ ਦਿੱਲੀ ਪੁਲਿਸ ਨੇ ਚਾਰ ਪਰਤਾਂ ਦੇ ਬੈਰੀਕੇਡ ਹਟਾ ...
ਨਵੀਂ ਦਿੱਲੀ, 28 ਅਕਤੂਬਰ (ਏਜੰਸੀ)- ਸਰਕਾਰ ਨੇ ਨਫ਼ਰਤ ਭਰੇ ਭਾਸ਼ਣ ਤੇ ਜਾਅਲੀ ਖ਼ਬਰਾਂ ਫੈਲਾਉਣ ਵਾਲੀ ਫੇਸਬੁੱਕ ਦੀ ਪ੍ਰਣਾਲੀ ਵਿਚਕਾਰ ਅਮਰੀਕਾ ਸਥਿਤ ਸੋਸ਼ਲ ਮੀਡੀਆ ਦਿੱਗਜ ਵਲੋਂ ਵਰਤੇ ਗਏ 'ਐਲਗੋਰਿਦਮ' ਪ੍ਰਕਿਰਿਆਵਾਂ ਦੇ ਵੇਰਵੇ ਪ੍ਰਦਾਨ ਕਰਨ ਲਈ ਕਿਹਾ ਹੈ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX