ਸੰਗਰੂਰ, 28 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਸਥਾਨਕ ਅਕਾਲ ਕਾਲਜ ਫਾਰ ਵੁਮੈਨ ਦੀ ਸਥਿਤੀ ਵਿਚ ਅੱਜ ਉਸ ਸਮੇਂ ਨਵਾਂ ਮੋੜ ਆਇਆ ਜਦ ਕਾਲਜ ਦੇ ਪਿ੍ੰਸੀਪਲ ਡਾ. ਸੁਖਮੀਨ ਕੌਰ ਸਿੱਧੂ ਨੰੂ ਕਾਲਜ 'ਚ ਦਾਖ਼ਲ ਹੋਣ ਤੋਂ ਮਨ੍ਹਾ ਕਰ ਦਿੱਤਾ ਗਿਆ ਅਤੇ ਕਾਲਜ ਦੇ ਮੁੱਖ ਗੇਟ ਬੰਦ ਕਰ ਦਿੱਤੇ ਗਏ | ਡਾ. ਸੁਖਮੀਨ ਸਿੱਧੂ ਕਾਫ਼ੀ ਸਮਾਂ ਕਾਲਜ ਦੇ ਬਾਹਰ ਸੜਕ 'ਤੇ ਖੜ੍ਹੇ ਰਹੇ ਅਤੇ ਜਿਉਂ ਹੀ ਕਾਲਜ ਦੀਆਂ ਵਿਦਿਆਰਥਣਾਂ ਨੂੰ ਇਸ ਗੱਲ ਦੀ ਭਿਣਕ ਪਈ ਉਹ ਆਪਣੀਆਂ ਕਲਾਸਾਂ ਛੱਡ ਕੇ ਡਾ. ਸੁਖਮੀਨ ਸਿੱਧੂ ਦੇ ਸਮਰਥਨ 'ਚ ਕਾਲਜ ਦੇ ਦੂਸਰੇ ਗੇਟ ਅੱਗੇ ਧਰਨਾ ਦੇ ਕੇ ਬੈਠ ਗਈਆਂ | ਇਸ ਦੇ ਤੁਰੰਤ ਬਾਅਦ ਆਮ ਆਦਮੀ ਪਾਰਟੀ ਦੇ ਕੁਝ ਕਾਰਕੁਨ ਵੀ ਪਹੁੰਚ ਗਏ ਅਤੇ ਤਿੱਖੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸ ਪਿੱਛੋਂ ਕਾਲਜ ਦੇ ਪਿ੍ੰਸੀਪਲ ਨੰੂ ਕਾਲਜ ਵਿਚ ਆਉਣ ਦੀ ਆਗਿਆ ਦੇ ਦਿੱਤੀ ਗਈ ਪਰ ਉਨ੍ਹਾਂ ਦਾ ਦਫ਼ਤਰ ਉਸੇ ਤਰ੍ਹਾਂ ਬੰਦ ਰਿਹਾ | ਜਦ 'ਅਜੀਤ' ਨੇ ਕਾਲਜ ਦੇ ਚੇਅਰਮੈਨ ਸ੍ਰੀ ਕਰਨਬੀਰ ਸਿੰਘ ਸਿਬੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ 23 ਅਕਤੂਬਰ ਨੰੂ ਡਾ. ਸੁਖਮੀਨ ਕੌਰ ਸਿੱਧੂ ਨੰੂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ਨੰੂ ਅਹਿਤਿਆਤ ਵਜੋਂ ਜ਼ਿੰਦਰੇ ਲਗਾ ਦਿੱਤੇ ਗਏ ਸਨ | ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਮੁਅੱਤਲੀ ਰੱਦ ਕਰ ਦਿੱਤੀ ਹੈ ਤਾਂ ਇਸ ਸੂਰਤ 'ਚ ਵੀ ਉਨ੍ਹਾਂ ਦਾ ਦਫ਼ਤਰ ਬੰਦ ਹੈ ਤਾਂ ਸ੍ਰੀ ਸਿਬੀਆ ਨੇ ਕਿਹਾ ਕਿ ਅਜੇ ਉਨ੍ਹਾਂ ਨੰੂ ਪੰਜਾਬ ਸਰਕਾਰ ਦੇ ਆਦੇਸ਼ ਨਹੀਂ ਮਿਲੇ ਇਸ ਲਈ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ | ਥੋੜ੍ਹੀ ਦੇਰ ਬਾਅਦ ਸ੍ਰੀ ਸਿਬੀਆ ਨੇ ਖੁਦ 'ਅਜੀਤ' ਨੂੰ ਫ਼ੋਨ ਕਰ ਕੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ ਮਿਲ ਗਏ ਹਨ ਤੇ ਦਫ਼ਤਰ ਖੋਲ੍ਹ ਦਿੱਤਾ ਗਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕਾਲਜ ਦੀਆਂ ਵਿਦਿਆਰਥਣਾਂ ਨੰੂ ਵਰਗਲਾ ਕੇ ਕਲਾਸਾਂ 'ਚੋਂ ਬਾਹਰ ਲਿਜਾ ਕੇ ਧਰਨਾ ਦਿਵਾਇਆ ਗਿਆ ਜੋ ਸਿੱਖਿਆ ਸਿਧਾਂਤਾਂ ਦੇ ਉਲਟ ਹੈ | ਇਸ ਤੋਂ ਪਹਿਲਾਂ ਧਰਨਾ ਦੇਣ ਵਾਲੀਆਂ ਵਿਦਿਆਰਥਣਾਂ ਵਿਚੋਂ ਹਰਮਨਪ੍ਰੀਤ ਕੌਰ, ਰਾਧਿਕਾ, ਸਵਰਨਜੀਤ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ ਅਤੇ ਹੋਰਨਾਂ ਨੇ ਕਿਹਾ ਕਿ ਕਾਲਜ ਦੇ ਮੈਨੇਜਮੈਂਟ ਪਿਛਲੇ ਲੰਬੇ ਸਮੇਂ ਤੋਂ ਡਾ. ਸੁਖਮੀਨ ਕੌਰ ਸਿੱਧੂ ਨੰੂ ਪ੍ਰੇਸ਼ਾਨ ਕਰ ਰਹੀ ਹੈ ਜੋ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਨੰੂ ਡਰਾਉਣ ਧਮਕਾਉਣ ਲਈ ਅੱਜ ਕਾਲਜ ਵਿਚ ਬਾਹਰੀ ਬੰਦੇ ਬੁਲਾਏ ਗਏ ਹਨ ਪਰ ਉਹ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੀਆਂ ਨਹੀਂ | ਵਿਦਿਆਰਥਣਾਂ ਨੇ ਮੰਗ ਕੀਤੀ ਕਿ ਕਾਲਜ ਦੀਆਂ ਆਰਟਸ ਕਲਾਸਾਂ ਦੇ ਦਾਖ਼ਲੇ ਬਹਾਲ ਕੀਤੇ ਜਾਣ | ਉਧਰ ਅਕਾਲ ਕਾਲਜ ਬਚਾਓ ਮੰਚ ਦੇ ਪ੍ਰਧਾਨ ਡਾ. ਏ.ਐਸ. ਮਾਨ, ਮੋਹਨ ਸ਼ਰਮਾ, ਏ.ਪੀ. ਸਿੰਘ ਬਾਬਾ, ਪ੍ਰੋ. ਸੰਤੋਖ ਕੌਰ ਅਤੇ ਹੋਰਨਾਂ ਨੇ ਕਾਲਜ ਦੀ ਪ੍ਰਬੰਧਕ ਕਮੇਟੀ ਨੰੂ ਅਪੀਲ ਕੀਤੀ ਹੈ ਕਿ ਆਰਟਸ ਦੀਆਂ ਕਲਾਸਾਂ ਬੰਦ ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ |
ਸੰਗਰੂਰ, 28 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ, ਧੀਰਜ ਪਸ਼ੌਰੀਆ) - ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆਪਣੀ 2 ਦਿਨਾ ਪੰਜਾਬ ਫੇਰੀ ਦੇ ਚੱਲਦਿਆਂ 'ਆਪ' ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਦੀ ਰਿਹਾਇਸ਼ ਵਿਖੇ ...
ਸ਼ਹਿਣਾ, 28 ਅਕਤੂਬਰ (ਸੁਰੇਸ਼ ਗੋਗੀ)-ਪਿੰਡ ਨਿੰਮ ਵਾਲਾ ਮੌੜ ਵਿਖੇ ਕੰਬਾਈਨ ਚਲਾ ਰਹੇ ਨੌਜਵਾਨ ਨੂੰ ਤੇਜ ਕਰੰਟ ਲੱਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਪੱੁਤਰ ਮੇਜਰ ਸਿੰਘ ਵਾਸੀ ਸੁਖਪੁਰਾ ਕੰਬਾਈਨ ਨਾਲ ਪਿੰਡ ਨਿੰਮ ਵਾਲਾ ਮੌੜ ਵਿਖੇ ਇਕ ਕਿਸਾਨ ਦੇ ...
ਸੁਨਾਮ ਊਧਮ ਸਿੰਘ ਵਾਲਾ, 28 ਅਕਤੂਬਰ (ਸੱਗੂ, ਧਾਲੀਵਾਲ, ਭੁੱਲਰ)-ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਦੀ ਦਫ਼ਤਰ ਟੀਮ ਵਲੋਂ ਸ਼ਹੀਦ ਊਧਮ ਸਿੰਘ ਧਰਮਸਾਲਾ (ਕੰਪਲੈਕਸ) ਸੀਤਾਸਰ ਰੋਡ ਸੁਨਾਮ ਵਿਚ ਸਮੂਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਰ ਵਰਗ ਲਈ ਵੱਖ-ਵੱਖ ਸਕੀਮਾਂ ਦਾ ...
ਸੁਨਾਮ ਊਧਮ ਸਿੰਘ ਵਾਲਾ, 28 ਅਕਤੂਬਰ (ਭੁੱਲਰ, ਧਾਲੀਵਾਲ)-ਅੱਜ ਸਵੇਰੇ ਸਥਾਨਕ ਪੀਰ ਬੰਨਾ ਬਨੋਈ ਦੇ ਪਿਛਲੇ ਪਾਸੇ ਇਕ ਨੌਜਵਾਨ ਵਲੋਂ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ | ਪੁਲਿਸ ਥਾਣਾ ਸੁਨਾਮ ਸ਼ਹਿਰੀ ਦੇ ਸਹਾਇਕ ਥਾਣੇਦਾਰ ਗੁਰਭਜਨ ਸਿੰਘ ਨੇ ਦੱਸਿਆ ਕਿ ...
ਸੁਨਾਮ ਊਧਮ ਸਿੰਘ ਵਾਲਾ, 28 ਅਕਤੂਬਰ (ਭੁੱਲਰ, ਧਾਲੀਵਾਲ)- ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੀ ਇਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਛਾਜਲੀ ਦੀ ਪ੍ਰਧਾਨਗੀ ਹੇਠ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪੈਨਸ਼ਨਰ ਭਵਨ ਵਿਖੇ ਹੋਈ | ਇਸ ਸਮੇਂ ...
ਸੁਨਾਮ ਊਧਮ ਸਿੰਘ ਵਾਲਾ, 28 ਅਕਤੂਬਰ (ਧਾਲੀਵਾਲ, ਭੁੱਲਰ) - ਸੂਬੇ ਦੀ ਕਾਂਗਰਸ ਸਰਕਾਰ ਮੁਲਾਜ਼ਮ ਮਸਲਿਆਂ ਨੂੰ ਜਾਣ ਬੁੱਝ ਕੇ ਅਣਗੌਲਿਆ ਕਰ ਰਹੀ ਹੈ | ਇਹ ਸ਼ਬਦ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਸੁਨਾਮ ਤੋਂ ਸੰਭਾਵੀ ਉਮੀਦਵਾਰ ਅਮਨਵੀਰ ਸਿੰਘ ਚੈਰੀ ਨੇ ਸੁਨਾਮ ...
ਧੂਰੀ, 28 ਅਕਤੂਬਰ (ਸੁਖਵੰਤ ਸਿੰਘ ਭੁੱਲਰ)-ਝੋਨੇ ਦੇ ਚਾਲੂ ਸੀਜ਼ਨ ਦੌਰਾਨ ਅਨਾਜ ਮੰਡੀ ਧੂਰੀ ਅਤੇ ਇਸ ਦੇ 14 ਸਬ ਖ਼ਰੀਦ ਕੇਂਦਰ 'ਚ 6 ਲੱਖ 84 ਹਜ਼ਾਰ 850 ਕਰੀਬ ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ ਅਤੇ ਬਾਸਮਤੀ ਝੋਨੇ ਦੀ 5250 ਕੁਇੰਟਲ ਦੀ ਆਮਦ ਹੋਈ | ਜਾਣਕਾਰੀ ਦਿੰਦੇ ਹੋਏ ...
ਸ਼ੇਰਪੁਰ, 28 ਅਕਤੂਬਰ (ਦਰਸ਼ਨ ਸਿੰਘ ਖੇੜੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਚਮਕੌਰ ਸਿੰਘ ਵੀਰ ਨੇ ਆਪਣੀਆਂ ਚੋਣ ਸਰਗਰਮੀਆਂ ਵਿਚ ਤੇਜ਼ੀ ਲਿਆਂਦੀ ਹੈ | ਦੀਦਾਰਗੜ੍ਹ ਵਿਖੇ ਇਕ ਸੋਗਮਈ ਭੋਗ ਸਮਾਗਮ ਤੋਂ ਬਾਅਦ ਗੱਲਬਾਤ ...
ਸੰਗਰੂਰ, 28 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਸਮਾਜ ਸੇਵਾ, ਲੋਕ ਭਲਾਈ ਪੈਨਸ਼ਨਰਾਂ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਵਿਭਾਗਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਕਰਮਚਾਰੀਆਂ, ਸਮਾਜਸੇਵੀਆਂ ਦੀ ਸੰਸਥਾ ਸਟੇਟ ਸੋਸ਼ਲ ...
ਚੀਮਾ ਮੰਡੀ, 28 ਅਕਤੂਬਰ (ਜਸਵਿੰਦਰ ਸਿੰਘ ਸ਼ੇਰੋਂ) - ਪਿਛਲੇ ਦਿਨੀਂ ਡਾ. ਰਜਿੰਦਰ ਬਾਂਸਲ ਡੀ.ਐਮ.ਸੀ, ਚੇਅਰਮੈਨ ਰਵਿੰਦਰ ਬਾਂਸਲ ਅਤੇ ਮਹਿੰਦਰਪਾਲ ਬਾਂਸਲ ਦੇ ਪਿਤਾ ਸ੍ਰੀ ਬਿ੍ਜ ਲਾਲ ਅਕਾਲ ਚਲਾਣਾ ਕਰ ਗਏ ਸਨ, ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਭਾਈ ਜਗਜੀਤ ਸਿੰਘ ...
ਸੰਗਰੂਰ, 28 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਮਾਲਵਾ ਲਿਖਾਰੀ ਸਭਾ ਸੰਗਰੂਰ ਦਾ ਸਾਹਿਤਕ ਸਮਾਗਮ 31 ਅਕਤੂਬਰ ਨੂੰ ਸੁਤੰਤਰ ਭਵਨ ਸੰਗਰੂਰ ਵਿਖੇ ਹੋ ਰਿਹਾ ਹੈ, ਜਿਸ ਵਿਚ ਜੁਝਾਰੂ ਲੇਖਕਾ ਸੁਖਵਿੰਦਰ ਕੌਰ ਸਿੱਧੂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ...
ਸੰਗਰੂਰ, 28 ਅਕਤੂਬਰ (ਦਮਨਜੀਤ ਸਿੰਘ)-ਆਸਟੇ੍ਰਲੀਆ ਵਿਖੇ ਪੰਜ ਸਾਲ ਪਹਿਲਾਂ ਨਸਲੀ ਹਮਲੇ ਦਾ ਸ਼ਿਕਾਰ ਹੋ ਕੇ ਫ਼ੌਤ ਹੋਏ ਲਹਿਰਾਗਾਗਾ ਨੇੜਲੇ ਪਿੰਡ ਅਲੀਸ਼ੇਰ ਪਿੰਡ ਦੇ ਨੌਜਵਾਨ ਮਨਮੀਤ ਅਲੀਸ਼ੇਰ ਨੂੰ ਅੱਜ ਉਨ੍ਹਾਂ ਦੀ ਪੰਜਵੀਂ ਬਰਸੀ ਮੌਕੇ ਜ਼ਿਲ੍ਹਾ ਸੰਗਰੂਰ ਦੇ ...
ਸੁਨਾਮ ਊਧਮ ਸਿੰਘ ਵਾਲਾ, 28 ਅਕਤੂਬਰ (ਧਾਲੀਵਾਲ, ਭੁੱਲਰ)-ਭਾਸ਼ਾ ਵਿਭਾਗ ਪੰਜਾਬ ਵਲੋਂ ਸਾਲ 2016 ਦਾ ਪਿ੍ੰਸੀਪਲ ਤੇਜਾ ਸਿੰਘ (ਸੰਪਾਦਨ) ਪੁਰਸ਼ਕਾਰ ਗਦਰ ਪਾਰਟੀ ਦਾ ਸਾਹਿਤ 'ਬਗ਼ਾਵਤ ਦੀ ਚੰਗਿਆੜੀ' ਕਿਤਾਬ ਦੇ ਲੇਖਕ ਸੁਨਾਮ ਸ਼ਹਿਰ ਦੇ ਵਾਸੀ ਉੱਘੇ ਖੋਜੀ ਇਤਿਹਾਸਕਾਰ ...
ਸੰਗਰੂਰ, 28 ਅਕਤੂਬਰ (ਧੀਰਜ ਪਸ਼ੌਰੀਆ)-ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ-ਬਰਨਾਲਾ ਦੇ ਜਥੇਬੰਦਕ ਮੁਖੀ ਮਾਸਟਰ ਪਰਮਵੇਦ, ਮੀਡੀਆ ਸਕੱਤਰ ਸੁਖਦੇਵ ਧੂਰੀ ਅਤੇ ਇਕਾਈ ਸੰਗਰੂਰ ਦੇ ਪ੍ਰਧਾਨ ਸੁਰਿੰਦਰ ਪਾਲ ਉਪਲੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੀ ...
ਲਹਿਰਾਗਾਗਾ, 28 ਅਕਤੂਬਰ (ਪ੍ਰਵੀਨ ਖੋਖਰ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ ਨੇ ਪਿੰਡ ਗੰਢੂਆਂ ਅਤੇ ਸੰਗਤਪੁਰਾ ਵਿਚ ਲੋੜਵੰਦ ਗਰੀਬ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਅਲਾਟ ਕਰਵਾਉਣ ਸਬੰਧੀ ਵੱਡੀ ਗਿਣਤੀ ਵਿਚ ...
ਦਿੜ੍ਹਬਾ ਮੰਡੀ, 28 ਅਕਤੂਬਰ (ਪਰਵਿੰਦਰ ਸੋਨੂੰ)-ਕਿਸੇ ਵੀ ਅਣਸੁਖਾਵੀ ਘਟਨੇ ਤੇ ਸਮੇਂ ਸਿਰ ਕਾਬੂ ਪਾਉਣ ਲਈ ਮਾਰਕੀਟ ਕਮੇਟੀ ਚੇਅਰਮੈਨ ਸਤਨਾਮ ਸਿੰਘ ਘੁਮਾਣ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਦਿੜ੍ਹਬਾ ਦੀ ਅਗਵਾਈ ਹੇਠ ਐਸੋਸੀਏਸ਼ਨ ਦਿੜ੍ਹਬਾ ਵਲੋਂ 14 ਲੱਖ ਦੀ ਲਾਗਤ ...
ਸੰਗਰੂਰ, 28 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਮਾਲਵਾ ਲਿਖਾਰੀ ਸਭਾ ਸੰਗਰੂਰ ਦਾ ਸਾਹਿਤਕ ਸਮਾਗਮ 31 ਅਕਤੂਬਰ ਨੂੰ ਸੁਤੰਤਰ ਭਵਨ ਸੰਗਰੂਰ ਵਿਖੇ ਹੋ ਰਿਹਾ ਹੈ, ਜਿਸ ਵਿਚ ਜੁਝਾਰੂ ਲੇਖਕਾ ਸੁਖਵਿੰਦਰ ਕੌਰ ਸਿੱਧੂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ...
ਮੂਲੋਵਾਲ, 28 ਅਕਤੂਬਰ (ਰਤਨ ਸਿੰਘ ਭੰਡਾਰੀ)-ਪੰਜਾਬ ਭਰ ਦੀਆਂ ਸੱਤ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਵਿਖੇ ਮਜ਼ਦੂਰ ਮੰਗਾਂ ਨੂੰ ਲਾਗੂ ਕਰਵਾਉਣ ਲਈ 29 ਅਕਤੂਬਰ ਨੂੰ ਰੱਖੀ ਗਈ ਰੈਲੀ/ਮੁਜ਼ਾਹਰਾ ਦੀ ...
ਸੰਗਰੂਰ, 28 ਅਕਤੂਬਰ (ਦਮਨਜੀਤ ਸਿੰਘ)-ਸੰਗਰੂਰ ਦੇ ਸਾਬਕਾ ਡਿਪਟੀ ਕਮਿਸ਼ਨਰ ਅਤੇ ਪੰਜਾਬੀ ਸਾਹਿਤਕਾਰ ਡਾ. ਹਰਕੇਸ਼ ਸਿੰਘ ਸਿੱਧੂ ਨੂੰ ਅੱਜ ਇਥੇ ਉਨ੍ਹਾਂ ਦੇ ਜਨਮਦਿਨ ਮੌਕੇ ਸਨਮਾਨਤ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਡਾ. ਸਿੱਧੂ ਨਾਲ ਜੁੜੀਆਂ ਸਾਂਝਾਂ ...
ਅਮਰਗੜ੍ਹ, 28 ਅਕਤੂਬਰ (ਮੰਨਵੀ) - ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਵਿਚ ਮਰਜਿੰਗ ਦੀ ਮੰਗ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਮੋਰਿੰਡਾ ਸ਼ਹਿਰ 'ਚ ਰੋਸ ਰੈਲੀ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕਰਨਗੇ ਅਤੇ ਉੱਥੇ ਹੀ ਸਰਕਾਰ ...
ਮੂਣਕ, 28 ਅਕਤੂਬਰ (ਭਾਰਦਵਾਜ, ਸਿੰਗਲਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਤਰੀਕੇ ਨਾਲ ਲੋਕਾਂ ਨਾਲ ਵਿਚਰ ਰਹੇ ਹਨ ਅਤੇ ਲੋਕ ਭਲਾਈ ਕੰਮਾਂ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਉਸ ਨਾਲ ਕਾਂਗਰਸ ਪਾਰਟੀ ਦਾ ਗਰਾਫ਼ ਇਤਨਾ ਵੱਧ ਚੁੱਕਿਆ ਹੈ ਕਿ ਸੂਬੇ ਵਿਚ ...
ਸੰਗਰੂਰ, 28 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਭਾਰਤ ਦਾ ਕਿਸਾਨ ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਲੜਾਈ ਸਮੇਂ ਦੇ ਹਾਕਮਾਂ ਨਾਲ ਲੜ ਰਿਹਾ ਹੈ | ਇਸ ਲੜਾਈ ਦੌਰਾਨ ਸੈਂਕੜੇ ਕਿਸਾਨ ਸ਼ਹੀਦ ਹੋ ਗਏ ਹਨ ਜਿਨ੍ਹਾਂ ਦੀ ਯਾਦ ਵਿਚ ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਬਾਂਸਲਜ ...
ਖਨੌਰੀ, 28 ਅਕਤੂਬਰ (ਬਲਵਿੰਦਰ ਸਿੰਘ ਥਿੰਦ)-ਪਿਛਲੇ ਦਿਨੀਂ ਨੇੜਲੇ ਪਿੰਡ ਗੁਲਾੜੀ ਦੇ ਸਟੇਡੀਅਮ ਵਿਖੇ ਮਿਲਖਾ ਸਿੰਘ ਅਕੈਡਮੀ ਦੇ ਪ੍ਰਬੰਧਕਾਂ ਰਾਮ ਨਿਵਾਸ ਅਤੇ ਪ੍ਰਵੀਨ ਦੁਆਰਾ ਗਰਾਮ ਪੰਚਾਇਤ ਗੁਲਾੜੀ ਦੇ ਸਹਿਯੋਗ ਨਾਲ ਕਰਵਾਏ ਵੱਡੇ ਦੌੜ ਮੁਕਾਬਲਿਆਂ ਦੌਰਾਨ ...
ਮੂਲੋਵਾਲ, 28 ਅਕਤੂਬਰ (ਰਤਨ ਸਿੰਘ ਭੰਡਾਰੀ) - ਪਿੰਡ ਪੁੰਨਾਵਾਲ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਜਸਵੰਤ ਸਿੰਘ ਸਾਬਕਾ ਜਰਨਲ ਮੈਨੇਜਰ ਸ਼ੂਗਰ ਮਿਲ ਧੂਰੀ ਦੇ ਖ਼ਿਲਾਫ਼ ਆਪਣਾ ਗੁੱਸਾ ਪ੍ਰਗਟ ਕਰਦਿਆ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੂੰ ਝੋਨੇ ਦਾ ਬੀਜ ਇਹ ਕਹਿ ਕੇ ...
ਸੰਗਰੂਰ, 28 ਅਕਤੂਬਰ (ਸੁਖਵਿੰਦਰ ਸਿੰਘ)-ਜ਼ਿਲ੍ਹਾ ਪੱਧਰੀ ਰੋਲਰ ਸਕੇਟਿੰਗ ਅਤੇ ਇਨਲਾਈਨ ਹਾਕੀ ਮੁਕਾਬਲਿਆਂ ਵਿਚ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਕਈ ਮੈਡਲ ਆਪਣੇ ਨਾਂਅ ਕੀਤੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੇ ...
ਲੌਂਗੋਵਾਲ, 28 ਅਕਤੂਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ ਡੇਂਗੂ ਦੇ ਪ੍ਰਕੋਪ ਕਾਰਨ ਪਿਛਲੇ ਦਿਨਾਂ ਦੌਰਾਨ ਹੋਈਆਂ 5 ਮੌਤਾਂ ਦੇ ਮਸਲੇ ਨੂੰ ਹਲਕਾ ਵਿਧਾਇਕ ਅਮਨ ਅਰੋੜਾ ਵਲੋਂ ਸੂਬੇ ਦੇ ਉਪ ਮੁੱਖ ਮੰਤਰੀ ਓ.ਪੀ. ਸੋਨੀ ਦੇ ਧਿਆਨ ਵਿਚ ਲਿਆਂਦੇ ਜਾਣ ਪਿੱਛੋਂ ਉਪ ਮੁੱਖ ...
ਮਲੇਰਕੋਟਲਾ, 28 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਸੂਬਾ ਸਰਕਾਰ ਵਲੋਂ ਸੂਬੇ ਦੇ ਮੁਲਾਜ਼ਮਾਂ ਨੂੰ ਦਿੱਤੇ ਜਾ ਰਹੇ 6ਵੇਂ ਪੇਅ-ਕਮਿਸ਼ਨ ਵਿਚ 1 ਜਨਵਰੀ 2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤੇ ਜਾਣ ਅਤੇ ਉਨ੍ਹਾਂ ਨੂੰ ਅਣਗੌਲੇ ਜਾਣ ਦੇ ...
ਲਹਿਰਾਗਾਗਾ, 28 ਅਕਤੂਬਰ (ਪ੍ਰਵੀਨ ਖੋਖਰ)-ਐਡ. ਅਨਿੱਰੁਧ ਕੌਸ਼ਲ, ਲੋਕ ਚੇਤਨਾ ਮੰਚ ਦੇ ਆਗੂ ਜਗਜੀਤ ਭੁਟਾਲ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਜਲੁੂਰ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਹਰਿੰਦਰ ਲਦਾਲ, ਜਮਹੂਰੀ ਅਧਿਕਾਰ ਸਭਾ ਦੇ ਆਗੂ ਨਾਮਦੇਵ ਭੁਟਾਲ ...
ਸੂਲਰ ਘਰਾਟ, 28 ਅਕਤੂਬਰ (ਜਸਵੀਰ ਸਿੰਘ ਔਜਲਾ)-ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਲੋਕਾਂ ਨੂੰ ਸਹੂਲਤਾਂ ਲਈ ਪਿੰਡਾਂ ਵਿਚ ਸਾਰੇ ਵਿਭਾਗਾਂ ਨੂੰ ਇਕੱਠੇ ਕਰ ਕੇ ਕੈਂਪ ਲਗਾਏ ਜਾ ਰਹੇ ਹਨ ਇਸ ਲੜੀ ਤਹਿਤ ਪਿੰਡ ਢੰਡੋਲੀਕਲਾ ਵਿਖੇ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ...
ਲਹਿਰਾਗਾਗਾ, 28 ਅਕਤੂਬਰ (ਪ੍ਰਵੀਨ ਖੋਖਰ) - ਛੇਵੇਂ ਪੇਅ ਕਮਿਸ਼ਨ ਵਿਚ ਮੁਲਾਜ਼ਮ ਪੱਖੀ ਸੋਧਾਂ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਦੀ ਮੰਗ ਨੂੰ ਲੈ ਕੇ 31 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕੇ ਮੋਰਿੰਡਾ ਵਿਚ ਕੀਤੀ ...
ਅਹਿਮਦਗੜ੍ਹ, 28 ਅਕਤੂਬਰ (ਪੁਰੀ, ਸੋਢੀ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੋਸ਼ ਲਾਇਆਂ ਕਿ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਪਿਛਲੇ ਪੰਜ ਸਾਲਾ ਦੌਰਾਨ ਵਿਕਾਸ ਦੀ ਕੋਈ ਗੱਲ ਨਹੀ ਕੀਤੀ ...
ਸੰਗਰੂਰ, 28 ਅਕਤੂਬਰ (ਧੀਰਜ ਪਸ਼ੌਰੀਆ) - ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈੱਸ ਸਿਲੰਡਰ ਦੀਆਂ ਕੀਮਤਾਂ ਵਿਚ ਕੇਂਦਰ ਸਰਕਾਰ ਵਲੋਂ ਲਗਾਤਾਰ ਕੀਤੇ ਜਾ ਰਹੇ ਵਾਧੇ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਕਚੂਮਰ ਕੱਢ ਰੱਖਿਆ ਹੈ ਨਤੀਜਣ ...
ਲਹਿਰਾਗਾਗਾ, 28 ਅਕਤੂਬਰ (ਪ੍ਰਵੀਨ ਖੋਖਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਿੱਲੀ ਦੇ ਟਿਕਰੀ ਬਾਰਡਰ ਨੇੜੇ ਵਾਪਰੀ ਮੰਦਭਾਗੀ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ...
ਮੂਣਕ, 28 ਅਕਤੂਬਰ (ਭਾਰਦਵਾਜ, ਸਿੰਗਲਾ)-ਪੰਜਾਬ ਨੈਸ਼ਨਲ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਮੂਣਕ ਵਲੋਂ ਲੋਨ ਮੇਲਾ ਲਗਾਇਆ ਗਿਆ, ਜਿਸ ਵਿਚ ਇਲਾਕੇ ਦੇ ਵੱਖ-ਵੱਖ ਬੈਂਕਾਂ ਦੇ ਕਰਮਚਾਰੀਆਂ ਨੇ ਭਾਗ ਲਿਆ ਅਤੇ ਵੱਖ-ਵੱਖ ਲੋਨ ਦੀਆਂ ਸਕੀਮਾਂ ਵਾਰੇ ਜਾਣਕਾਰੀ ਦਿੱਤੀ | ਇਸ ...
ਅਮਰਗੜ੍ਹ, 28 ਅਕਤੂਬਰ (ਜਤਿੰਦਰ ਮੰਨਵੀ)-ਨੇੜਲੇ ਪਿੰਡ ਬਾਗੜੀਆਂ ਵਿਖੇ ਇਲਾਕਾ ਵਾਸੀਆਂ ਨੂੰ ਇੱਕ ਛੱਤ ਥੱਲੇ ਸਰਕਾਰੀ ਸਕੀਮਾਂ ਦਾ ਲਾਹਾ ਪਹੁੰਚਾਉਣ ਦੇ ਮਕਸਦ ਨਾਲ ਪ੍ਰਸ਼ਾਸਨ ਵਲੋਂ ਗਰਾਮ ਪੰਚਾਇਤ ਬਾਗੜੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...
ਸੰਗਰੂਰ, 28 ਅਕਤੂਬਰ (ਧੀਰਜ ਪਸ਼ੌਰੀਆ) - ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈੱਸ ਸਿਲੰਡਰ ਦੀਆਂ ਕੀਮਤਾਂ ਵਿਚ ਕੇਂਦਰ ਸਰਕਾਰ ਵਲੋਂ ਲਗਾਤਾਰ ਕੀਤੇ ਜਾ ਰਹੇ ਵਾਧੇ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਕਚੂਮਰ ਕੱਢ ਰੱਖਿਆ ਹੈ ਨਤੀਜਣ ...
ਦਿੜ੍ਹਬਾ ਮੰਡੀ, 28 ਅਕਤੂਬਰ (ਪਰਵਿੰਦਰ ਸੋਨੂੰ)-ਬੀਤੀ ਕੱਲ੍ਹ ਦਿੜ੍ਹਬਾ ਦੇ ਪਿੰਡ ਕਾਕੂਵਾਲਾ ਵਿਖੇ ਨੈਸ਼ਨਲ ਹਾਈਵੇ. 52 'ਤੇ ਬਣੇ ਪੁਲਿਸ ਚੈੱਕ ਪੋਸਟ 'ਤੇ ਹਰਿਆਣਾ ਤੋਂ ਦਿੜ੍ਹਬਾ ਆ ਰਹੀਆਂ ਝੋਨੇ ਨਾਲ ਭਰੀਆਂ ਤਿੰਨ ਟਰਾਲੀਆਂ ਨੂੰ ਪੁਲਿਸ ਵਲੋਂ ਰੋਕ ਕੇ ਪ੍ਰਸ਼ਾਸਨ ...
ਸੰਗਰੂਰ, 28 ਅਕਤੂਬਰ (ਧੀਰਜ ਪਸ਼ੋਰੀਆ)-ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਬੇਰੁਖ਼ੀ ਕਾਰਨ ਪਹਿਲੀ ਵਾਰ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਦੀ ਦੀਵਾਲੀ ਫਿੱਕੀ ਰਹਿਣ ਦੀ ਪੂਰੀ ਤਰ੍ਹਾਂ ਸੰਭਾਵਨਾ ਬਣ ਗਈ ਹੈ | ਪੰਜਾਬ ਦੇ ਸਮੁੱਚੇ ...
ਅਹਿਮਦਗੜ੍ਹ, 28 ਅਕਤੂਬਰ (ਪੁਰੀ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਹਰ ਵਰਗ ਦੇ ਲੋਕਾਂ ਨੂੰ ਵੱਖ-ਵੱਖ ਸਕੀਮਾਂ ਤਹਿਤ ਸਹੂਲਤਾਂ ਦੇਣ ਲਈ ਅੱਜ ਪਿੰਡ ਦਹਿਲੀਜ਼ ਕਲਾਂ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ | ਐੱਸ.ਡੀ.ਐੱਮ. ਅਹਿਮਦਗੜ੍ਹ ਹਰਬੰਸ ਸਿੰਘ ਦੀ ਨਿਗਰਾਨੀ ਹੇਠ ਲਗਾਏ ...
ਸੰਦੌੜ, 28 ਅਕਤੂਬਰ (ਜਸਵੀਰ ਸਿੰਘ ਜੱਸੀ) - ਸੰਦੌੜ ਜੋ ਦਿਨੋਂ ਦਿਨ ਤਰੱਕੀ ਦੇ ਨਾਲ-ਨਾਲ- ਸਮੱਸਿਆਵਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ ਦੀ ਸਭ ਤੋਂ ਵੱਡੀ ਸਮੱਸਿਆ ਨਜਾਇਜ਼ ਕਬਜ਼ਿਆਂ ਦੀ ਹੈ, ਜੋ ਇਕ ਲਾਇਲਾਜ ਬਿਮਾਰੀ ਵਾਂਗ ਫੈਲ ਰਹੀ ਹੈ | ਸੰਦੌੜ ਦੇ ਬਾਜ਼ਾਰ ਅਤੇ ਮੇਨ ...
ਸੁਨਾਮ ਊਧਮ ਸਿੰਘ ਵਾਲਾ, 28 ਅਕਤੂਬਰ (ਰੁਪਿੰਦਰ ਸਿੰਘ ਸੱਗੂ) - ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਹਾੜਾ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਗੁਰਦੁਆਰਾ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ...
ਧਨੌਲਾ, 28 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਸੀ.ਬੀ.ਐਸ.ਈ. ਬੋਰਡ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਜਨਤਕ ਜੀਵਨ ਵਿਚ ਪਾਰਦਰਸ਼ਤਾ, ਜਵਾਬਦੇਹੀ ਅਤੇ ਅਖੰਡਤਾ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਮਨਾਏ ਜਾਂਦੇ ...
ਸ਼ਹਿਣਾ, 28 ਅਕਤੂਬਰ (ਸੁਰੇਸ਼ ਗੋਗੀ)-ਸੂਬੇਦਾਰ ਅਮਰਜੀਤ ਸਿੰਘ ਸਰਕਾਰੀ ਹਾਈ ਸਕੂਲ ਉੱਗੋਕੇ ਵਿਖੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਡੇਂਗੂ ਤੇ ਸਵਾਈਨ ਫਲੂ ਪ੍ਰਤੀ ਜਾਗਰੂਕ ਕੀਤਾ ਗਿਆ | ਸਿਹਤ ਵਿਭਾਗ ਦੇ ਜਗਦੇਵ ਸਿੰਘ ਅਤੇ ਮੰਗਤ ਸਿੰਘ ਨੇ ...
ਟੱਲੇਵਾਲ, 28 ਅਕਤੂਬਰ (ਸੋਨੀ ਚੀਮਾ)-ਪਿੰਡ ਭੋਤਨਾ ਵਿਖੇ ਸਰਪੰਚ ਬੁੱਧ ਸਿੰਘ ਭੋਤਨਾ ਦੀ ਅਗਵਾਈ ਵਿਚ ਪਿੰਡ ਦੀ ਠੋਸ ਰਹਿੰਦ ਖੂੰਹਦ ਦੇ ਕੂੜੇ ਨੂੰ ਖਾਦ ਵਿਚ ਬਦਲਣ ਲਈ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਮਨਰੇਗਾ ਤਹਿਤ ਤਿਆਰ ਕੀਤੇ ਸਾਲਿਡ ਵੇਸਟ ਮੈਨੇਜਮੈਂਟ ...
ਬਰਨਾਲਾ, 28 ਅਕਤੂਬਰ (ਰਾਜ ਪਨੇਸਰ)-ਉਪ-ਮੁੱਖ ਮੰਤਰੀ ਅਤੇ ਸਿਹਤ ਮੰਤਰੀ ਸ੍ਰੀ ਓ.ਪੀ. ਸੋਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ: ਅੰਦੇਸ਼ ਕੰਗ ਵਲੋਂ ਸਿਵਲ ਹਸਪਤਾਲ ਬਰਨਾਲਾ ਦਾ ਦੌਰਾ ਕੀਤਾ ਗਿਆ | ਉਨ੍ਹਾਂ ਡੇਂਗੂ ਅਤੇ ...
ਬਰਨਾਲਾ, 28 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਬਰਨਾਲਾ ਦੀ ਸਾਲਾਨਾ ਜਨਰਲ ਮੀਟਿੰਗ ਸਥਾਨਕ ਅਰੁਣ ਮੈਮੋਰੀਅਲ ਹਾਲ ਵਿਖੇ ਹੋਈ | ਜਿਸ ਵਿਚ 60 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ | ਮੀਟਿੰਗ ਵਿਚ ਜ਼ਿਲ੍ਹੇ ਵਿਚ ਕਿ੍ਕਟ ਨੂੰ ਹੋਰ ...
ਤਪਾ ਮੰਡੀ, 28 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਵੱਖ-ਵੱਖ ਸਕੀਮਾਂ ਦਾ ਲਾਭ ਬਿਨਾਂ ਕਿਸੇ ਖੱਜਲ ਖੁਆਰੀ ਦੇ ਦੇਣ ਲਈ ਤਪਾ 'ਚ ਤਹਿਸੀਲ ਪੱਧਰ 'ਤੇ ਸੁਵਿਧਾ ਕੈਂਪ ਤਹਿਸੀਲ ਕੰਪਲੈਕਸ ਵਿਖੇ ...
ਸੰਗਰੂਰ, 28 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਲੇਸ ਵਿਖੇ ਪਿ੍ੰਸੀਪਲ ਪ੍ਰਵੀਨ ਮਨਚੰਦਾ ਪ੍ਰਧਾਨਗੀ ਹੇਠ 'ਕਿਸ਼ੋਰਾਂ ਵਿਚ ਖੁਦਕੁਸ਼ੀ ਦੀ ਰੋਕਥਾਮ' 'ਤੇ ਇਕ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ | ਡਾਕਟਰ ਵੀ.ਕੇ. ਅਹੂਜਾ ਨੇ ਇਸ ...
ਸੁਨਾਮ ਊਧਮ ਸਿੰਘ ਵਾਲਾ, 28 ਅਕਤੂਬਰ (ਭੁੱਲਰ, ਧਾਲੀਵਾਲ) - ਲਹਿਰਾ ਵਿਕਾਸ ਮੰਚ ਵਲੋਂ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਅਤੇ ਲੋਕ ਹਿਤ 'ਚ ਕੀਤੇ ਜਾ ਰਹੇ ਕੰਮ 'ਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਆਗਾਮੀ ਵਿਧਾਨ ਸਭਾ ਚੋਣਾਂ 'ਚ ਹਲਕਾ ਲਹਿਰਾ ਸਮੇਤ ਸੁਨਾਮ ...
ਖਨੌਰੀ, 28 ਅਕਤੂਬਰ (ਬਲਵਿੰਦਰ ਸਿੰਘ ਥਿੰਦ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰ ਜੱਛ ਵਿਖੇ ਪਿ੍ੰਸੀਪਲ ਸ੍ਰੀ ਸੁਖਦਰਸਨ ਸਿੰਘ (ਨੈਸ਼ਨਲ ਤੇ ਸਟੇਟ ਐਵਾਰਡੀ) ਦੀ ਅਗਵਾਈ 'ਚ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਦਿਵਸ ਮਨਾਇਆ ਗਿਆ | ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ...
ਮਲੇਰਕੋਟਲਾ, 28 ਅਕਤੂਬਰ (ਕੁਠਾਲਾ) - ਨਵਾਬ ਮਲੇਰਕੋਟਲਾ ਵੱਲੋਂ ਦਾਨ ਕੀਤੀ 27 ਬਿੱਘੇ ਜ਼ਮੀਨ ਉੱਪਰ ਮਹਾਨ ਵਿਦਿਆ ਦਾਨੀ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਵੱਲੋਂ ਬਣਾਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਲੇਰਕੋਟਲਾ ਦੇ ਨਵੇਂ ਦਰਬਾਰ ਹਾਲ ਦੀ ਚੱਲ ਰਹੀ ...
ਸੰਗਰੂਰ, 28 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਨਿਊ ਮੋਤੀ ਬਾਗ ਕਲੱਬ ਪਟਿਆਲਾ ਵਿਖੇ ਨੈਸ਼ਨਲ ਰਾਈਫ਼ਲਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਯੁਵਰਾਜ ਰਣਇੰਦਰ ਸਿੰਘ ਟਿੱਕੂ ਦੀ ਅਗਵਾਈ ਹੇਠ 30 ਵੀ ਆਲ ਇੰਡੀਆ ਜੀ.ਵੀ. ਮੁੂਵਲਾਂਕਰ ਸ਼ਾਟ ਗੰਨ ਸ਼ੂਟਿੰਗ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX