ਰਾਮਪੁਰਾ ਫੂਲ, 28 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ) - ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਅਧੀਨ ਨਸ਼ਾ ਛੁਡਾਊ ਕੇਂਦਰ ਵਿਚੋਂ 30 ਹਜ਼ਾਰ ਗੋਲੀਆਂ ਗ਼ਾਇਬ ਹੋ ਜਾਣ ਦਾ ਮਾਮਲਾ ਬੇਪਰਦ ਹੋਣ ਨਾਲ ਸਿਹਤ ਵਿਭਾਗ 'ਚ ਵੱਡੀ ਬੇਚੈਨੀ ਪੈਦਾ ਹੋ ਗਈ ਹੈ | ਮਾਮਲੇ ਦਾ ਥਹੁ ਪਤਾ ਨਾ ਲੱਗਣ 'ਤੇ ਇਥੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਵਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ | ਹੈਰਾਨੀ ਦੀ ਗੱਲ ਹੈ ਕਿ ਇਸ ਅਤਿ ਗੰਭੀਰ ਮੁੱਦੇ 'ਤੇ ਪੁਲਿਸ ਵਲੋਂ ਐਫ.ਆਈ.ਆਰ. ਦੀ ਬਜਾਇ ਸਿਰਫ਼ ਡੀ.ਡੀ.ਆਰ.ਹੀ ਦਰਜ ਕੀਤੀ ਗਈ ਹੈ | ਇਸ ਨਾਲ ਪੁਲਿਸ ਦੀ ਭੂਮਿਕਾ ਵੀ ਸ਼ੱਕ ਅਤੇ ਸੁਆਲਾਂ ਦੇ ਘੇਰੇ 'ਚ ਆ ਗਈ ਹੈ | ਜਾਣਕਾਰੀ ਮੁਤਾਬਿਕ ਚਿੱਟਾ ਆਦਿ ਦਾ ਨਸ਼ਾ ਕਰਨ ਦੇ ਆਦੀ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਲੋਂ ਨਸ਼ੇ ਦੇ ਬਦਲ ਵਜੋਂ ਹਫ਼ਤੇ 'ਚ 2 ਵਾਰ ਬਿਊਪ੍ਰੋਨੋਰਫਿਨ ਦੀ ਗੋਲੀ ਦਿੱਤੀ ਜਾਂਦੀ ਹੈ | ਇਹ ਗੋਲੀਆਂ ਲੈਣ ਲਈ ਨਸ਼ੇੜੀ ਪੱਬਾਂ ਭਾਰ ਰਹਿੰਦੇ ਹਨ ਅਤੇ ਗੋਲੀਆਂ ਦਿੱਤੇ ਜਾਣ ਵਾਲੇ ਦਿਨ ਕੇਂਦਰ ਵਿਖੇ ਨਸ਼ੇੜੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ | ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਵਿਖੇ ਇਸ ਵਾਰ 90 ਹਜ਼ਾਰ ਗੋਲੀਆਂ ਦਾ ਸਟਾਕ ਆਇਆ ਸੀ, ਵਿਚੋਂ 30 ਹਜ਼ਾਰ ਗੋਲੀਆਂ ਭੇਦਭਰੀ ਹਾਲਤ 'ਚ ਗ਼ਾਇਬ ਹੋ ਗਈਆਂ | ਹਸਪਤਾਲ ਪ੍ਰਬੰਧਕਾਂ ਵਲੋਂ ਇਸ ਦੀ ਆਪਣੇ ਪੱਧਰ 'ਤੇ ਪੜਤਾਲ ਕੀਤੀ ਗਈ, ਪ੍ਰੰਤੂ ਕੋਈ ਖੁਰਾ-ਖੋਜ ਨਹੀਂ ਮਿਲਿਆ | ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਅਜਿਹਾ ਮਾਮਲਾ ਇਕ ਵਾਰ ਪਹਿਲਾਂ ਵੀ ਸਾਹਮਣੇ ਆਇਆ ਸੀ, ਜਿਸ ਵਿਚ ਸਰਕਾਰ ਦੇ ਤਤਕਾਲੀ ਸਿਹਤ ਮੰਤਰੀ ਨੂੰ ਕਾਫੀ ਨਮੋਸ਼ੀ ਅਤੇ ਵਿਰੋਧੀਆਂ ਦੇ ਤਿੱਖੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ | ਜਾਣਕਾਰੀ ਮੁਤਾਬਿਕ ਇਨ੍ਹਾਂ 10 ਗੋਲੀਆਂ ਦੇ ਪੱਤੇ ਦੀ ਕੀਮਤ 380 ਰੁਪਏ ਹੈ, ਪ੍ਰੰਤੂ ਹੰਗਾਮੀ ਹਾਲਤ ਵਿਚ ਨਸ਼ੇੜੀ ਇਕ-ਇਕ ਗੋਲੀ ਦੇ 100-100 ਰੁਪਏ ਵੀ ਦੇਣ ਨੂੰ ਤਿਆਰ ਹੋ ਜਾਂਦੇ ਹਨ | ਇਹ ਵੀ ਪਤਾ ਲੱਗਾ ਹੈ ਕਿ ਕੇਂਦਰ ਦੇ ਮੁਲਾਜ਼ਮਾਂ ਵਲੋਂ ਨਸ਼ੇੜੀਆਂ ਦੇ ਨਾਂਅ 'ਤੇ ਬੋਗਸ ਆਈਡੀਜ਼ ਬਣਾ ਕੇ ਗੋਲੀਆਂ ਦੇਣ ਦੇ ਮਾਮਲੇ ਵਿਚ ਵੱਡੇ ਪੱਧਰ 'ਤੇ ਹੇਰ-ਫੇਰ ਕੀਤੀ ਜਾਂਦੀ ਹੈ | ਤਾਜ਼ਾ ਮਾਮਲੇ 'ਚ ਸ਼ਿਕਾਇਤ ਮਿਲਣ 'ਤੇ ਰਾਮਪੁਰਾ ਸਿਟੀ ਥਾਣੇ ਦੀ ਪੁਲਿਸ ਨੇ ਹਸਪਤਾਲ ਦੇ ਦਰਜਾ ਚਾਰ ਮੁਲਾਜ਼ਮਾਂ ਨੂੰ ਸ਼ੱਕ ਦੇ ਅਧਾਰ 'ਤੇ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਤਾਂ ਰੋਸ ਵਜੋਂ ਰੋਹ 'ਚ ਆਏ ਦਰਜਾ ਚਾਰ ਮੁਲਾਜ਼ਮਾਂ ਨੇ ਹਸਪਤਾਲ ਦੀ ਓ.ਪੀ.ਡੀ. ਦਾ ਗੇਟ ਬੰਦ ਕਰਕੇ ਹਸਪਤਾਲ ਪ੍ਰਬੰਧਕਾਂ ਖ਼ਿਲਾਫ਼ ਜ਼ੋਰਦਾਰ ਵਿਖਾਵਾ ਕੀਤਾ | ਉਨ੍ਹਾਂ ਦੋਸ਼ ਲਾਇਆ ਕਿ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕ ਖ਼ੁਦ ਹੀ ਗੋਲੀਆਂ ਗ਼ਾਇਬ ਕਰਨ ਦੇ ਜ਼ਿੰਮੇਵਾਰ ਹਨ, ਪ੍ਰੰਤੂ ਪ੍ਰੇਸ਼ਾਨ ਉਨ੍ਹਾਂ (ਦਰਜਾ ਚਾਰ ਮੁਲਾਜ਼ਮਾਂ) ਨੂੰ ਕੀਤਾ ਜਾਂਦਾ ਹੈ | ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਹਸਪਤਾਲ ਦੇ ਕੰਪਿਊਟਰ ਆਦਿ ਕਬਜ਼ੇ 'ਚ ਲੈ ਕੇ ਬਾਰੀਕੀ ਨਾਲ ਪੜਤਾਲ ਕਰੇ ਤਾਂ ਰਿੱਝ ਰਹੀ 'ਖਿਚੜੀ' ਵਿਚੋਂ 'ਕੋੜਕੂ' ਬਾਹਰ ਆ ਸਕਦੇ ਹਨ | ਇਹ ਵੀ ਕਿ ਜਦੋਂ ਪੁਲਿਸ ਦੀ ਭੂਮਿਕਾ ਹੀ ਸ਼ੱਕੀ ਹੈ, ਤਾਂ ਫਿਰ ਨਿਰਪੱਖ ਜਾਂਚ ਦੀ ਆਸ ਵੀ ਕਿਸ ਤੋਂ ਕੀਤੀ ਜਾ ਸਕਦੀ ਹੈ?
ਚਿੱਟਾ ਸ਼ਰ੍ਹੇਆਮ ਵਿਕਦਾ
ਸੂਬੇ ਦੀਆਂ ਰੰਗ-ਬਰੰਗਿਆਂ ਸਰਕਾਰਾਂ ਭਾਵੇਂ ਨਸ਼ਾ ਖ਼ਤਮ ਕਰਨ ਦੇ ਲੱਖ ਦਮਗੱਜੇ ਮਾਰੀ ਜਾਣ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸੂਬੇ ਦੇ ਬਾਕੀ ਹਿੱਸਿਆਂ ਵਾਂਗ ਰਾਮਪੁਰਾ ਫੂਲ ਵਿਚ ਵੀ 'ਚਿੱਟਾ' ਸ਼ਰੇਆਮ ਵਿਕ ਰਿਹਾ ਹੈ | ਨਸ਼ੇ ਦੇ ਸੌਦਾਗਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਵਲੋਂ ਹੋਰਨਾਂ ਥਾਵਾਂ ਤੋਂ ਇਲਾਵਾ ਹਸਪਤਾਲ ਅਤੇ ਪੁਲਿਸ ਥਾਣੇ ਦੇ ਨਜ਼ਦੀਕ ਵੀ ਬੜੀ ਦੀਦਾਦਿਲੀ ਨਾਲ ਚਿੱਟਾ ਵੇਚਿਆ ਜਾਂਦਾ ਹੈ | ਚਿੱਟੇ ਦੀ ਇਕ ਡੋਜ਼ ਦੀ ਕੀਮਤ 4500 ਰੁਪਏ ਦੱਸੀ ਜਾਂਦੀ ਹੈ | ਨਸ਼ੇ ਦੇ ਸੌਦਾਗਰਾਂ ਵਲੋਂ ਉਗਰਾਹੀ ਕਰਨ ਦਾ ਕੰਮ ਵੀ ਟੋਲੀਆਂ ਬਣਾ ਕੇ ਕੀਤਾ ਜਾਂਦਾ ਹੈ | ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਦਾ ਨੈਟਵਰਕ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਚਿੱਟਾ ਖ਼ਰੀਦਣ ਵਾਲਿਆਂ ਦੀ ਪਹਿਚਾਣ ਕੋਡ ਵਰਡਾਂ ਰਾਹੀਂ ਕੀਤੀ ਜਾਂਦੀ ਹੈ |
ਸੰਗਤ ਮੰਡੀ, 28 ਅਕਤੂਬਰ (ਰੁਪਿੰਦਰਜੀਤ ਸਿੰਘ) - ਸੰਗਤ ਮੰਡੀ ਅਤੇ ਇਸ ਦੇ ਨਾਲ ਇਲਾਕੇ ਦੇ ਖੇਤਾਂ 'ਚ ਲੱਗੀਆਂ ਟਿਊਬਵੈੱਲ ਮੋਟਰਾਂ ਦੇ ਟਰਾਂਸਫ਼ਾਰਮਰਾਂ 'ਚੋਂ ਤਾਂਬਾ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਪੁਲਿਸ ਥਾਣਾ ਸੰਗਤ ਅਧੀਨ ਪੈਂਦੀ ਪੁਲਿਸ ...
ਬਠਿੰਡਾ, 28 ਅਕਤੂਬਰ (ਸੱਤਪਾਲ ਸਿੰਘ ਸਿਵੀਆਂ) - ਬਠਿੰਡਾ ਪੁਲਿਸ ਵਲੋਂ ਅੱਜ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਨੂੰ ਨਸ਼ਟ ਕੀਤਾ ਗਿਆ ਹੈ | ਇਹ ਉਹ ਨਸ਼ੀਲੇ ਪਦਾਰਥ ਸਨ ਜੋ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਨਸ਼ਾ ਤਸਕਰਾਂ ਤੋਂ ਬਰਾਮਦ ਕੀਤੇ ਗਏ ਸਨ | ਇਸ ਸਬੰਧੀ ...
ਚਾਉਕੇ, 28 ਅਕਤੂਬਰ (ਮਨਜੀਤ ਸਿੰਘ ਘੜੈਲੀ) - ਪਿੰਡ ਜੈਦ ਵਿਖੇ ਇਕ ਖੇਤ ਮਜ਼ਦੂਰ ਵਲੋਂ ਆਪਣੇ ਸਿਰ ਚੜ੍ਹੇ ਕਰਜ਼ੇ ਅਤੇ ਆਰਥਿਕ ਤੰਗੀ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਜੈਦ ਦਾ ਖੇਤ ਮਜ਼ਦੂਰ ਜਸਵੀਰ ਸਿੰਘ ...
ਬਠਿੰਡਾ, 28 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਪੈਸ਼ਲ ਕੈਂਪ ਲਗਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ...
ਬਠਿੰਡਾ, 28 ਅਕਤੂਬਰ (ਵੀਰਪਾਲ ਸਿੰਘ) - ਬਠਿੰਡਾ ਵਿਚ ਵੱਖ-ਵੱਖ ਹਾਦਸਿਆਂ ਵਿਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ | ਸਥਾਨਕ ਥਰਮਲ ਕਲੋਨੀ ਨੇੜੇ ਕਾਰ ਸਵਾਰ ਵਲੋਂ ਮੋਟਰਸਾਈਕਲ ਸਵਾਰ 'ਚ ਟੱਕਰ ਮਾਰੇ ਜਾਣ ਨਾਲ ...
ਬਠਿੰਡਾ, 28 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ) - ਬਠਿੰਡਾ ਸ਼ਹਿਰ ਅੰਦਰ ਡੇਂਗੂ ਮੱਛਰ ਦੇ ਖ਼ਾਤਮੇ ਲਈ ਸਿਹਤ ਵਿਭਾਗ, ਬਠਿੰਡਾ ਦੀਆਂ ਟੀਮਾਂ ਜੁੱਟੀਆਂ ਹੋਈਆਂ ਹਨ | ਬਲਰਾਜ ਨਗਰ, ਬਠਿੰਡਾ ਵਿਚ ਡੇਂਗੂ ਸਰਵੇ ਟੀਮਾਂ ਦੀ ਚੈਕਿੰਗ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ...
ਗੋਨਿਆਣਾ, 28 ਅਕਤੂਬਰ (ਲਛਮਣ ਦਾਸ ਗਰਗ) - ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਅੱਜ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਦੀ ਪ੍ਰਧਾਨਗੀ ਹੇਠ ਪਿੰਡ ਭੋਖੜਾ ਵਿਖੇ ਹੋਈ | ਇਸ ਮੌਕੇ ਉਕਤ ਆਗੂ ਨੇ ਕਿਹਾ ਕਿ 17 ਮਾਰਚ 2021 ਨੂੰ ਹਰਜੀਤ ਸਿੰਘ (ਲਾਲੀ) ਪੁੱਤਰ ...
ਰਾਮਾਂ ਮੰਡੀ, 28 ਅਕਤੂਬਰ (ਅਮਰਜੀਤ ਸਿੰਘ ਲਹਿਰੀ) - ਨੇੜਲੇ ਪਿੰਡ ਜੱਜ਼ਲ ਦੇ ਖਿਡਾਰੀ ਮਾਸਟਰ ਗੁਰਮੀਤ ਸਿੰਘ ਨੇ ਬੀਤੇ ਦਿਨੀਂ ਸੰਗਰੂਰ ਵਿਖੇ ਹੋਈ 42ਵੀਂ ਸੂਬਾ ਪੱਧਰੀ ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ 'ਚ ਸੋਨ ਤਗ਼ਮਾ ਹਾਸਿਲ ਕਰਕੇ ਪਿੰਡ ਨਾਮ ਰੋਸ਼ਨ ਕੀਤਾ ਹੈ | ਪਿੰਡ ...
ਮਹਿਰਾਜ, 28 ਅਕਤੂਬਰ (ਸੁਖਪਾਲ ਮਹਿਰਾਜ) - ਦੀ ਬਠਿੰਡਾ ਸੈਂਟਰਲ ਕੋਆਪ੍ਰੇਟਿਵ ਬੈਂਕ ਮਹਿਰਾਜ ਵਿਖੇ ਗਾਹਕ ਮਿਲਣੀ ਸਾਦਾ ਪਰ ਪ੍ਰ੍ਰਭਾਵਸ਼ਾਲੀ ਸੰਖੇਪ ਸਮਾਗਮ ਕਰਵਾਇਆ ਗਿਆ, ਜਿਸ 'ਚ ਬੈਂਕ ਦੇ ਖਾਤਾਧਾਰਕ ਅਤੇ ਪਿੰਡ ਦੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ, ਉਥੇ ਹੀ ...
ਬਠਿੰਡਾ, 28 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ) - ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ 'ਚ ਇੱਕ ਵੱਡੀ ਜਿੱਤ ਉਸ ਸਮੇਂ ਪ੍ਰਾਪਤ ਹੋਈ ਜਦੋਂ ਕਾਂਗਰਸ ਅਤੇ ਬੀ.ਜੇ.ਪੀ ਦੇ ਸਾਬਕਾ ਕੌਂਸਲਰ ਵਲੋਂ ਆਪ ਪਾਰਟੀ 'ਚ ਸ਼ਾਮਿਲ ਹੋ ਗਏ | ਆਮ ਆਦਮੀ ਪਾਰਟੀ ਦੇ ...
ਰਾਮਾਂ ਮੰਡੀ, 28 ਅਕਤੂਬਰ (ਅਮਰਜੀਤ ਸਿੰਘ ਲਹਿਰੀ) - ਨੇੜਲੇ ਪਿੰਡ ਮਲਕਾਣਾ ਵਿਖੇ ਹਲਕਾ ਤਲਵੰਡੀ ਸਾਬੋ ਤੋਂ ਸ਼ੋ੍ਰਮਣੀ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਅਤੇ ਉਨ੍ਹਾਂ ਦੇ ਸਪੁੱਤਰ ਗੁਰਬਾਜ਼ ਸਿੰਘ ਸਿੱਧੂ ਨੇਲ ਵਰਕਰਾਂ ਨਾਲ ਮੀਟਿੰਗਾਂ ਕਰਕੇ ਪਿੰਡ ...
ਬਠਿੰਡਾ, 28 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ) - ਜ਼ਿਲ੍ਹਾ ਹਸਪਤਾਲ ਬਠਿੰਡਾ ਦੀ ਸਿਹਤ ਸੰਸਥਾ ਅਰਬਨ ਮੁੱਢਲਾ ਸਿਹਤ ਕੇਂਦਰ ਲਾਲ ਸਿੰਘ ਬਸਤੀ ਬਠਿੰਡਾ ਨੂੰ ਆਪਣੀਆਂ ਬਿਹਤਰੀਨ ਸਿਹਤ ਸੇਵਾਵਾਂ ਸਦਕਾ ਭਾਰਤ ਸਰਕਾਰ ਦੇ ਕਾਇਆ ਕਲਪ ਪ੍ਰੋਗਰਾਮ ਤਹਿਤ ਸੂਬੇ ਭਰ ਵਿਚੋਂ ...
ਬਠਿੰਡਾ, 28 ਅਕਤੂਬਰ (ਅਵਤਾਰ ਸਿੰਘ) - ਲੈਫ਼ਟੀਨੈਂਟ ਜਨਰਲ ਜੇ.ਬੀ ਚੌਧਰੀ ਨੇ ਬਠਿੰਡਾ ਮਿਲਟਰੀ ਸਟੇਸ਼ਨ ਵਿਖੇ 32ਵੇਂ ਜਨਰਲ ਅਫ਼ਸਰ ਕਮਾਂਡਿੰਗ ਵਜੋਂ ਚੇਤਕ ਕੋਰ ਦੀ ਕਮਾਂਡ ਦਾ ਚਾਰਜ ਲੈਫ਼ਟੀਨੈਂਟ ਜਨਰਲ ਮਨੋਜ ਕੁਮਾਰ ਮਾਗੋ ਤੋਂ ਸੰਭਾਲਿਆ ਹੈ | ਲੈਫ਼ਟੀਨੈਂਟ ਜਨਰਲ ...
ਗੋਨਿਆਣਾ, 28 ਅਕਤੂਬਰ (ਬਰਾੜ ਆਰ. ਸਿੰਘ) - ਬੀਤੇ ਦਿਨ ਗੋਨਿਆਣਾ ਮਾਰਕੀਟਿੰਗ ਸੁਸਾਇਟੀ (ਬਠਿੰਡਾ) ਦੀ ਇਸ ਦੇ ਡਾਇਰੈਕਰਾਂ ਵਲੋਂ ਕੀਤੀ ਚੋਣ ਦੌਰਾਨ ਕੁਲਦੀਪ ਸਿੰਘ ਬਰਾੜ ਨੂੰ ਸਰਬਸੰਮਤੀ ਨਾਲ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ | ਇਸ ਸੁਸਾਇਟੀ ਦੇ ਡਾਇਰੈਕਟਰਾਂ ...
ਕੋਟਫ਼ੱਤਾ, 28 ਅਕਤੂਬਰ (ਰਣਜੀਤ ਸਿੰਘ ਬੁੱਟਰ) - ਕਾਲੇ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਲਈ ਕਿਸਾਨਾਂ ਦੀ ਸ਼ਮੂਲੀਅਤ ਵਧਾਉਣ ਖਾਤਰ ਪਿੰਡ ਕੋਟਭਾਰਾ ਵਾਸੀਆਂ ਨੇ ਸਰਬ ਸੰਮਤੀ ਨਾਲ ਅਹਿਮ ਤੇ ਵੱਡੇ ...
ਬਠਿੰਡਾ, 28 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਵਧੀਕ ਡਿਪਟੀ ਕਮਿਸ਼ਨਰ ਜਨਰਲ ਵਰਿੰਦਰ ਪਾਲ ਸਿੰਘ ਬਾਜਵਾ ਨੇ ਬਠਿੰਡਾ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਬਾਜਵਾ ਸੈਕਟਰੀ ਆਰਟੀਏ ਜਲੰਧਰ ਵਜੋਂ ...
ਤਲਵੰਡੀ ਸਾਬੋ, 28 ਅਕਤੂਬਰ (ਰਣਜੀਤ ਸਿੰਘ ਰਾਜੂ) - ਹਲਕੇ ਦੀ ਸਿਆਸਤ ਵਿਚ ਪਿਛਲੇ ਦਿਨਾਂ ਤੋਂ ਸਰਗਰਮ ਹੋਏ ਨੌਜਵਾਨ ਅਕਾਲੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਬੀਤੇ ਦਿਨਾਂ ਤੋਂ ਪਿੰਡਾਂ ਵਿਚ ਅਰੰਭੀਆਂ ਵਰਕਰ ਮਿਲਣੀਆਂ ਦੀ ਲੜੀ ਵਿਚ ਅੱਜ ਵੀ ਕਰੀਬ ਅੱਧੀ ਦਰਜਨ ਪਿੰਡਾਂ ...
ਚਾਉਕੇ, 28 ਅਕਤੂਬਰ (ਮਨਜੀਤ ਸਿੰਘ ਘੜੈਲੀ) - ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਚੱਕ ਨੇ ਹਲਕਾ ਮੌੜ ਦੇ ਕਿਸਾਨਾਂ ਦੇ ਇਕ ਵਫ਼ਦ ਸਮੇਤ ਪੰਜਾਬ ਦੇ ਖੇਤੀਬਾੜੀ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੂੰ ਹਲਕੇ ਮੌੜ ਦੇ ਕਿਸਾਨਾਂ ਦੀਆਂ ...
ਲਹਿਰਾ ਮੁਹੱਬਤ, 28 ਅਕਤੂਬਰ (ਸੁਖਪਾਲ ਸਿੰਘ ਸੁੱਖੀ) - ਹਲਕਾ ਭੁੱਚੋ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਚੋਣ 2022 ਲਈ ਐਲਾਨੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ ਤੇ ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ ਵਲੋਂ ਪਿੰਡ ਲਹਿਰਾ ਧੁਰਕੋਟ ਦੇ ...
ਬਠਿੰਡਾ, 28 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਬਾਬਾ ਫ਼ਰੀਦ ਕਾਲਜ ਵਿਖੇ ਨਵੇਂ ਦਾਖ਼ਲ ਹੋਏ ਬੀ.ਟੀ.ਟੀ.ਐਮ. ਅਤੇ ਬੀ.ਬੀ.ਏ. ਪਹਿਲਾ ਸਾਲ ਦੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਨ ਲਈ ਕਾਲਜ ਦੇ ਟੂਰਿਜ਼ਮ ਅਤੇ ਮੈਨੇਜਮੈਂਟ ਵਿਭਾਗ ਵਲੋਂ ਫਰੈਸ਼ਰ ਪਾਰਟੀ 'ਹੋਲਾ ...
ਤਲਵੰਡੀ ਸਾਬੋ, 28 ਅਕਤੂਬਰ (ਰਵਜੋਤ ਸਿੰਘ ਰਾਹੀ) - ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ 'ਵਰਸਿਟੀ ਦੀਆਂ ਪ੍ਰਾਪਤੀਆਂ ਤੇ ਹੋਰਨਾਂ ਗਤੀਵਿਧੀਆਂ ਦੀ ਜਾਣਕਾਰੀ ਦੇਣ ਲਈ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ 'ਵਰਸਿਟੀ ਦੇ ...
ਗੁਰਚੇਤ ਸਿੰਘ ਫੱਤੇਵਾਲੀਆ/ ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 28 ਅਕਤੂਬਰ - ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਫ਼ਦ ਨੇ ਸਥਾਨਕ ਵਿਰਾਸਤ ਪੈਲੇਸ ਵਿਖੇ ਕੁਝ ਮੀਡੀਆ ਕਰਮੀਆਂ ਦੀ ...
ਬਠਿੰਡਾ, 28 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਗੁਲਾਬੀ ਸੁੰਡੀ ਨਾਲ ਨਰਮੇ ਦੀ ਹੋਈ ਭਾਰੀ ਤਬਾਹੀ ਅਤੇ ਗੜੇਮਾਰੀ, ਝੱਖੜ, ਮੀਂਹ ਨਾਲ ਝੋਨੇ ਤੇ ਹੋਰ ਫ਼ਸਲਾਂ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ 'ਚ ...
ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)- ਗੁਰਦੁਆਰਾ ਪ੍ਰਭੂ ਮਿਲਣੇ ਕਾ ਚਾਉ ਰੌਲੀ ਰੋਡ ਮੋਗਾ ਵਿਖੇ 30 ਅਕਤੂਬਰ ਸਨਿੱਚਰਵਾਰ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਭਾਈ ...
ਬਠਿੰਡਾ, 28 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਪੰਜਾਬ ਸਰਕਾਰ ਦੇ ਮੰਤਰੀ ਵੱਡੇ-ਵੱਡੇ ਦਾਅਵੇ ਕਰਦੇ ਥੱਕਦੇ ਨਹੀਂ ਕਿ ਕਿਸਾਨਾਂ ਦੇ ਝੋਨੇ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ | ਪ੍ਰੰਤੂ ਅਸਲੀਅਤ ਇਸ ਦੇ ਉਲਟ ਹੈ ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗੇ ਪਏ ਹਨ, ਕਿਸਾਨ ...
ਸਰਦੂਲਗੜ੍ਹ, 28 ਅਕਤੂਬਰ (ਪ. ਪ.)- ਸਥਾਨਕ ਸਿਹਤ ਵਿਭਾਗ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਦੇ ਨਿਰਦੇਸ਼ਾਂ ਤਹਿਤ ਸ਼ਹਿਰ ਦੇ ਘਰ-ਘਰ ਪਹੁੰਚ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ | ਸਿਹਤ ਇੰਸਪੈਕਟਰ ਹੰਸਰਾਜ ਨੇ ਦੱਸਿਆ ਕਿ ਸਰਦੂਲਗੜ੍ਹ ਬਲਾਕ 'ਚ ...
ਮਾਨਸਾ, 28 ਅਕਤੂਬਰ (ਸਟਾਫ਼ ਰਿਪੋਰਟਰ) - ਪਿਛਲੇ ਦਿਨੀਂ ਪਿੰਡ ਮਾਨਬੀਬੜੀਆਂ ਵਿਖੇ ਛੱਪੜ 'ਚ ਡੁੱਬਣ ਵਾਲੇ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਹਲਕਾ ਮਾਨਸਾ ਦੇ ਵਿਧਾਇਕ ਵਲੋਂ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ | ਉਨ੍ਹਾਂ ਹੁਸਨਪ੍ਰੀਤ ...
ਬੁਢਲਾਡਾ, 28 ਅਕਤੂਬਰ (ਪ. ਪ.) - ਨੇੜਲੇ ਪਿੰਡ ਦਾਤੇਵਾਸ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ...
ਤਲਵੰਡੀ ਸਾਬੋ, 28 ਅਕਤੂਬਰ (ਰਣਜੀਤ ਸਿੰਘ ਰਾਜੂ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬੇ ਦੇ ਕਿਸਾਨਾਂ ਨੂੰ ਅਫ਼ੀਮ ਦੀ ਖੇਤੀ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ ਤਾਂਕਿ ਕਿਸਾਨ ਆਰਥਿਕ ...
ਬਠਿੰਡਾ, 28 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਸਿਵਲ ਹਸਪਤਾਲ ਰਾਮਪੁਰਾ 'ਚੋਂ ਨਸ਼ਾ ਛੁਡਾਉਣ ਲਈ ਨਸ਼ਾ ਪੀੜ੍ਹਤਾਂ ਨੂੰ ਦਿੱਤੀਆਂ ਜਾਣ ਵਾਲੀਆਂ 30000 ਨਸ਼ੀਲੀਆਂ ਗੋਲੀਆਂ ਦੇ ਗਾਇਬ ਹੋਣ ਦਾ ਮਾਮਲਾ ਗਰਮਾ ਗਿਆ ਹੈ | ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ...
ਕੋਟਫੱਤਾ, 28 ਅਕਤੂਬਰ (ਰਣਜੀਤ ਸਿੰਘ ਬੁੱਟਰ) - ਐਨ.ਐਸ.ਯੂ.ਆਈ ਦੇ ਪ੍ਰਧਾਨ ਜਸਪ੍ਰੀਤ ਸਿੰਘ ਸਿੱਧੂ ਨੇ ਆਪਣੇ ਨਗਰ ਕੋਟਸ਼ਮੀਰ ਦੇ ਖਿਡਾਰੀਆਂ ਲਈ ਨਗਰ ਦੇ ਖੇਡ ਸਟੇਡੀਅਮ ਵਿਚ 400 ਮੀਟਰ ਦਾ ਟਰੈਕ ਬਣਾਏ ਜਾਣ ਦੀ ਮੰਗ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ...
ਰਾਮਾਂ ਮੰਡੀ, 28 ਅਕਤੂਬਰ (ਅਮਰਜੀਤ ਸਿੰਘ ਲਹਿਰੀ) - ਨੇੜਲੇ ਪਿੰਡ ਸੁੱਖਲੱਧੀ ਵਿਖੇ ਹਲਕਾ ਤਲਵੰਡੀ ਸਾਬੋ ਦੇ ਸੀਨੀਅਰ ਰਾਜਨੀਤਿਕ ਆਗੂ ਅਤੇ ਸਮਾਜ ਸੇਵੀ ਰਵੀਪ੍ਰੀਤ ਸਿੰਘ ਸਿੱਧੂ ਨੇ ਆਗਾਮੀ ਵਿਧਾਨ ਚੋਣਾਂ ਦੀ ਤਿਆਰੀ ਨੂੰ ਲੈ ਕੇ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ...
ਸੀਂਗੋ ਮੰਡੀ, 28 ਅਕਤੂਬਰ (ਲੱਕਵਿੰਦਰ ਸ਼ਰਮਾ) - ਪਿੰਡਾਂ ਦੇ ਲੋਕਾਂ ਦਾ ਇਲਾਜ ਕਰਦੇ ਮੈਡੀਕਲ ਐਸੋਸੀਏਸ਼ਨ ਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗਾਂ ਮੰਨਣ ਦੀਆਂ ਉਮੀਦਾਂ ਹਨ ਇਸ ਸਬੰਧੀ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ (ਰਜਿ: 295) ਦੇ ਬਲਾਕ ਪ੍ਰਧਾਨ ਰਾਜਵੀਰ ...
ਰਾਮਾਂ ਮੰਡੀ, 28 ਅਕਤੂਬਰ (ਤਰਸੇਮ ਸਿੰਗਲਾ) - ਬੇਮੌਸਮੀਆਂ ਬਾਰਿਸ਼ਾਂ ਅਤੇ ਗੁਲਾਬੀ ਸੁੰਢੀ ਨਾਲ ਖ਼ਰਾਬ ਹੋਏ ਨਰਮੇਂ ਦੇ ਮੁਆਵਜ਼ੇ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮੁਆਵਜ਼ੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ...
ਮਹਿਰਾਜ, 28 ਅਕਤੂਬਰ (ਸੁਖਪਾਲ ਮਹਿਰਾਜ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬਠਿੰਡਾ ਫੇਰੀ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਇਸ ਸਬੰਧੀ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਿਸਾਨ ਵਿੰਗ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ...
ਭਾਗੀਵਾਂਦਰ, 28 ਅਕਤੂਬਰ (ਮਹਿੰਦਰ ਸਿੰਘ ਰੂਪ) - ਭਾਗੀਵਾਂਦਰ ਦੀ 6 ਏਕੜ 'ਚ ਬਣੀ ਅਨਾਜ ਮੰਡੀ 'ਚ ਝੋਨੇ ਦੀ ਰਿਕਾਰਡ ਤੋੜ ਆਮਦ ਹੋਣ ਕਾਰਨ ਨੱਕੋ-ਨੱਕ ਭਰ ਚੁੱਕੀ ਹੈ | ਮੰਡੀ ਦਾ ਸਰਵੇਖਣ ਕਰਨ ਉਪਰੰਤ ਪਾਇਆ ਗਿਆ ਕਿ ਕਿਸਾਨ ਆਪਣੇ ਖੇਤਾਂ 'ਚ ਪੱਕ ਕੇ ਤਿਆਰ ਹੋ ਚੁੱਕਿਆ ਝੋਨਾ ...
ਮਹਿਰਾਜ, 28 ਅਕਤੂਬਰ (ਸੁਖਪਾਲ ਮਹਿਰਾਜ) - ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਿਸਾਨ ਵਿੰਗ ਪ੍ਰਧਾਨ ਜਤਿੰਦਰ ਸਿੰਘ ਭੱਲਾ ਅਤੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਮਹਿਰਾਜ ਨੇ ਪਾਰਟੀ ਵਰਕਰਾਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਿਖ਼ਆਂ ਦੇ ਪਿੰਡ ...
ਬਾਘਾ ਪੁਰਾਣਾ, 28 ਅਕਤੂਬਰ (ਕ੍ਰਿਸ਼ਨ ਸਿੰਗਲਾ)- ਚੰਦ ਪੁਰਾਣਾ ਤੋਂ ਪੀਸੀ (ਲੁੱਕ ਵਾਲੀ ਬਜਰੀ) ਨਾਲ ਭਰੇ ਟਿੱਪਰ ਨਾਲ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦ ਟਿਪਰ ਦਾ ਕੈਬਿਨ ਅੱਗ ਨਾਲ ਸੜ ਕੇ ਸਵਾਹ ਹੋ ਗਿਆ ਜਦ ਕਿ ਡਰਾਈਵਰ ਜਗਦੀਸ਼ ਸਿੰਘ ਪੁੱਤਰ ਪ੍ਰਤਾਪ ਸਿੰਘ ...
ਤਲਵੰਡੀ ਸਾਬੋ, 28 ਅਕਤੂਬਰ (ਰਵਜੋਤ ਸਿੰਘ ਰਾਹੀ) - ਅਕਾਲ ਯੂਨੀਵਰਸਿਟੀ ਵਲੋਂ ਵਣ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਬਾਗਬਾਨੀ ਅਤੇ ਨਰਸਰੀ ਤਕਨੀਕਾਂ ਦੇ ਗਿਆਨ ਵਿਸਥਾਰ ਲਈ ਨਜ਼ਦੀਕੀ ਪਿੰਡ ਭਾਗੀਵਾਂਦਰ ਸਰਕਾਰੀ ਨਰਸਰੀ ਵਿਖੇ ਹੈਂਡ-ਆਨ-ਟ੍ਰੇਨਿੰਗ ...
ਬਠਿੰਡਾ, 28 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ) - ਸਿਹਤ ਵਿਭਾਗ ਬਠਿੰਡਾ ਵਲੋਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਅਤੇ ਫੂਡ ਸੇਫ਼ਟੀ ਅਫ਼ਸਰ ਦਿਵਿਆ ਗੋਸਵਾਮੀ ਦੁਆਰਾ ਦੀਵਾਲੀ ਦੇ ...
ਬਠਿੰਡਾ, 28 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਅੱਜ ਕਮਾਂਡਿੰਗ ਅਫ਼ਸਰ-3 ਪੰਜਾਬ ਨੇਵਲ ਯੂਨਿਟ ਐਨ.ਸੀ.ਸੀ. ਬਠਿੰਡਾ ਦੇ ਏ.ਕੇ. ਪਵਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਰ.ਬੀ.ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬਠਿੰਡਾ ਦੇ ਐਨ.ਸੀ.ਸੀ. ਕੈਡਿਟਾਂ ਨੇ ਸਕੂਲ ਮੁਖੀ ...
ਬਠਿੰਡਾ, 28 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - 75ਵੇਂ ਇਨਫੈਂਟਰੀ (ਪੈਦਲ) ਦਿਵਸ ਮੌਕੇ ਲੈਫ਼ਟੀਨੇਟ ਜਨਰਲ ਮਨੋਜ ਕੁਮਾਰ ਮਾਗੋ, ਜਨਰਲ ਅਫ਼ਸਰ ਕਮਾਂਡਿੰਗ, ਚੇਤਕ ਕਾਪਰਸ ਨੇ ਚੇਤਕ ਕੌਰ ਯੁੱਧ ਸਮਾਰਕ, 'ਯੌਧਾ ਯਾਦਗਰ' 'ਤੇ ਦੇਸ਼ ਲਈ ਕੁਰਬਾਨੀ ਕਰਨ ਵਾਲੇ ਬਹਾਦਰ ...
ਰਾਮਾਂ ਮੰਡੀ, 28 ਅਕਤੂਬਰ (ਅਮਰਜੀਤ ਸਿੰਘ ਲਹਿਰੀ) - ਨੇੜਲੇ ਪਿੰਡ ਸੇਖੂ ਹਲਕਾ ਤਲਵੰਡੀ ਸਾਬੋ ਦੇ ਸੀਨੀਅਰ ਰਾਜਨੀਤਿਕ ਆਗੂ ਅਤੇ ਸਮਾਜ ਸੇਵੀ ਰਵੀਪ੍ਰੀਤ ਸਿੰਘ ਸਿੱਧੂ ਨੇ ਆਗਾਮੀ ਵਿਧਾਨ ਚੋਣਾਂ ਦੀ ਤਿਆਰੀ ਸਬੰਧੀ ਪਿੰਡ ਦਾ ਦੌਰਾ ਕਰਦਿਆਂ ਵਰਕਰਾਂ ਨਾਲ ਮੀਟਿੰਗ ਕੀਤੀ ...
ਸੰਗਤ ਮੰਡੀ, 28 ਅਕਤੂਬਰ (ਅੰਮਿ੍ਤਪਾਲ ਸ਼ਰਮਾ)-ਯੂਨੀਵਰਸਿਟੀ ਕਾਲਜ ਘੁੱਦਾ ਨੇ ਯੂਥ ਫੈਸਟੀਵਲ 'ਚ ਲੋਕ ਕਲਾਵਾਂ ਦੀ ਓਵਰਆਲ ਟਰਾਫ਼ੀ ਜਿੱਤ ਕੇ ਇਲਾਕੇ ਦਾ ਮਾਣ ਵਧਾਇਆ ਹੈ | ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੇ ਪਿ੍ੰਸੀਪਲ ਡਾ. ਜਸਪਾਲ ਸਿੰਘ ਬਰਾੜ ਨੇ ਦੱਸਿਆ ਕਿ ...
ਬਠਿੰਡਾ, 28 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵਪਾਰੀਆਂ ਨੂੰ ਰਾਹਤ ਦੇਣ ਦੇ ਕੀਤੇ ਵੱਡੇ ...
ਬਠਿੰਡਾ, 28 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਵਿਗਿਆਨ ਅਤੇ ਤਕਨਾਲੋਜੀ ਵਿਚ ਨਵੀਨਤਾ ਦਾ ਇੱਕ ਉੱਜਵਲ ਭਵਿੱਖ ਹੈ ਅਤੇ ਭਾਰਤ ਨੂੰ ਆਤਮ-ਨਿਰਭਰ ਬਣਾਏਗਾ | ਪਿਰਾਮਿਡ ਦੇ ਤਲ 'ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਖੋਜ ਨੂੰ ਹੁਲਾਰਾ ਦੇਣ ਲਈ ...
ਬੁਢਲਾਡਾ, 28 ਅਕਤੂਬਰ (ਮਨਚੰਦਾ) - ਸਥਾਨਕ ਗੁਰੂ ਨਾਨਕ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਚਾਰ ਵਿਦਿਆਰਥਣਾਂ ਸੁਸ਼ਮਪ੍ਰੀਤ ਸ਼ਰਮਾ, ਅਮਨਦੀਪ ਕੌਰ ਅਤੇ ਨੇਹਾ ਨੇ ਅਗਰੋਨੋਮੀ ਵਿਚ ਏ.ਐਸ.ਆਰ.ਬੀ/ਆਈ.ਸੀ.ਏ.ਆਰ. ਨੈੱਟ ਅਤੇ ਸੁਮਨਦੀਪ ਕੌਰ ਨੇ ਐਗਰੋਮੈਟਰੋਲੋਜੀ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX