ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)- ਨਗਰ ਕੌਂਸਲ ਖੰਨਾ ਦੀ ਮੀਟਿੰਗ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਪ੍ਰਧਾਨਗੀ ਵਿਚ ਹੋਈ | ਇਸ ਮੌਕੇ ਨਗਰ ਕੌਂਸਲ ਦੇ ਉਪ ਪ੍ਰਧਾਨ ਜਤਿੰਦਰ ਪਾਠਕ ਅਤੇ ਨਗਰ ਸੁਧਾਰ ਟਰੱਸਟ ਖੰਨਾ ਦੇ ਚੇਅਰਮੈਨ ਅਤੇ ਕੌਂਸਲਰ ਗੁਰਮਿੰਦਰ ਸਿੰਘ ਲਾਲੀ, ਈ. ਓ. ਚਰਨਜੀਤ ਸਿੰਘ ਉਭੀ ਵੀ ਹਾਜ਼ਰ ਸਨ | ਮੀਟਿੰਗ ਦੀ ਸ਼ੁਰੂਆਤ ਵਿਚ ਨਗਰ ਸੁਧਾਰ ਟਰੱਸਟ ਖੰਨਾ ਦੇ ਚੇਅਰਮੈਨ ਅਤੇ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਨੇ ਕੌਂਸਲਰ ਜਸਦੀਪ ਕੌਰ ਯਾਦੂ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਖੰਨਾ ਤੋਂ ਉਮੀਦਵਾਰ ਬਣਾਏ ਜਾਣ 'ਤੇ ਵਧਾਈ ਦਿੱਤੀ | ਬਾਅਦ ਵਿਚ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਮੀਤ ਪ੍ਰਧਾਨ ਜਤਿੰਦਰ ਪਾਠਕ ਨੇ ਵੀ ਕੌਂਸਲਰ ਜਸਦੀਪ ਕੌਰ ਨੂੰ ਵਧਾਈ ਦਿੱਤੀ |
9 ਤੇ 17 ਨੂੰ ਛੱਡ ਕੇ ਬਾਕੀ 18 ਮਤੇ ਸਰਬਸੰਮਤੀ ਨਾਲ ਹੋਏ ਪਾਸ
ਮੀਟਿੰਗ ਵਿਚ ਕੁੱਲ 20 ਮਤੇ ਵਿਚਾਰੇ ਗਏ, ਜਿਨ੍ਹਾਂ ਵਿਚੋਂ ਮਤਾ ਨੰਬਰ 9 ਅਤੇ ਮਤਾ ਨੰਬਰ 17 ਨੂੰ ਛੱਡ ਕੇ ਬਾਕੀ ਸਾਰੇ 18 ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ¢ ਮੀਟਿੰਗ 'ਚ ਪਿਛਲੀ ਮੀਟਿੰਗ ਦੀ ਪੁਸ਼ਟੀ ਕਰਨ ਉਪਰੰਤ ਫਾਇਰ ਬਿ੍ਗੇਡ ਸ਼ਾਖਾ ਦੇ ਕਰਮਚਾਰੀਆਂ ਨੂੰ 2 ਲੱਖ 46 ਹਜ਼ਾਰ ਰੁਪਏ ਦੀ ਲਾਗਤ ਨਾਲ ਵਰਦੀਆਂ ਦੇਣ, 2 ਲੱਖ 46 ਹਜ਼ਾਰ ਰੁਪਏ ਦੀ ਲਾਗਤ ਨਾਲ ਨਕਸ਼ਾ ਨਵੀਸਾਂ ਦੀ ਫ਼ੀਸ ਜਮ੍ਹਾ ਕਰਵਾਉਣ ਅਤੇ ਨਕਸ਼ਾ ਨਵੀਸਾਂ ਦਾ ਲਾਇਸੈਂਸ ਦੇ ਨਵੀਨੀਕਰਨ ਦਾ ਮਤਾ ਪਾਸ ਕੀਤਾ ਗਿਆ | ਗੁਰੂ ਅਮਰਦਾਸ ਮਾਰਕੀਟ ਦੀ ਕਾਰ ਪਾਰਕਿੰਗ ਲਈ ਰਾਖਵੀਂ ਕੀਮਤ ਜੋ 10 ਪ੍ਰਤੀਸ਼ਤ ਪ੍ਰਤੀ ਸਾਲ ਵਧਾ ਕੇ 27 ਲੱਖ 23 ਹਜਾਰ 710 ਰੁਪਏ ਹੋ ਗਈ ਸੀ | ਦੀ ਬੋਲੀ ਨਾ ਹੋਣ ਕਾਰਨ ਨਵੀਂ ਕੀਮਤ ਨਿਰਧਾਰਿਤ ਕਰਨ ਦਾ ਫ਼ੈਸਲਾ ਕੀਤਾ ਗਿਆ | ਸੀਵਰੇਜ ਦੀ ਸਾਂਭ ਸੰਭਾਲ ਲਈ ਕੈਬੀ ਮਸ਼ੀਨ 54.20 ਲੱਖ ਰੁਪਏ ਨਾਲ ਖ਼ਰੀਦਣ ਦਾ ਫ਼ੈਸਲਾ ਵੀ ਕੀਤਾ ਗਿਆ | ਇਸ ਮੌਕੇ ਮਾਡਲ ਪੰਜਾਬ ਮਿੳਾੂਸੀਪਲ ਐਕਟ ਅਧੀਨ ਆਵਾਰਾ ਪਸ਼ੂਆਂ ਦਾ ਨਿਯੰਤਰਨ ਅਤੇ ਰਜਿਸਟਰੇਸ਼ਨ ਕਰਨ ਅਤੇ ਪਸ਼ੂਆਂ ਦੇ ਹਮਲੇ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਨ ਦੀ ਮਦ ਵੀ ਪਾਸ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਮਤਾ ਨੰ: 9 ਅਤੇ ਮਤਾ ਨੰ: 17 ਅਧੂਰੀ ਜਾਣਕਾਰੀ ਕਾਰਨ ਪਾਸ ਨਹੀਂ ਹੋ ਸਕੇ | ਇਸ ਦਾ ਵਿਰੋਧ ਅਕਾਲੀ ਕੌਂਸਲਰਾਂ ਸਰਵਦੀਪ ਸਿੰਘ ਕਾਲੀਰਾਓ ਦੇ ਸਾਥੀਆਂ ਨੇ ਕੀਤਾ | ਇਸ ਦਾ ਸਾਥ ਕਾਂਗਰਸੀ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਨੇ ਵੀ ਦਿੱਤਾ ਅਤੇ ਕਿਹਾ ਕਿ ਏਜੰਡੇ ਵਿਚ ਦਿੱਤੀ ਜਾਣਕਾਰੀ ਅਧੂਰੀ ਹੈ | ਇਸ ਮੌਕੇ ਕੌਂਸਲਰ ਸੁਖਵਿੰਦਰ ਕੌਰ, ਗੁਰਮਿੰਦਰ ਸਿੰਘ ਲਾਲੀ, ਅੰਜਨਜੀਤ ਕੌਰ, ਅਮਰੀਸ਼ ਕਾਲੀਆ, ਰੀਟਾ ਰਾਣੀ, ਸੁਨੀਲ ਕੁਮਾਰ ਨੀਟਾ, ਨੀਰੂ ਰਾਣੀ, ਸਰਵਦੀਪ ਕਾਲੀਰਾਓ, ਪ੍ਰਭਜੋਤ ਕੌਰ, ਤਲਵਿੰਦਰ ਰੋਸ਼ਾ, ਗੁਰਮੀਤ ਨਾਗਪਾਲ, ਜਸਦੀਪ ਕੌਰ, ਸੰਦੀਪ ਘਈ, ਪਰਮਜੀਤ ਅਟਵਾਲ, ਪਰਮਪ੍ਰੀਤ ਬਾਪੂ, ਡਾ. ਹਰਦੀਪ ਨੀਨੂ, ਰੂਬੀ ਭਾਟੀਆ ਆਦਿ ਹਾਜ਼ਰ ਸਨ |
ਖੰਨਾ, 28 ਅਕਤੂਬਰ (ਮਨਜੀਤ ਧੀਮਾਨ)- ਸੀ.ਆਈ.ਏ. ਸਟਾਫ਼ ਖੰਨਾ ਪੁਲਿਸ ਵਲੋਂ 1 ਕਿੱਲੋ 5 ਗ੍ਰਾਮ ਅਫ਼ੀਮ ਸਮੇਤ 2 ਕਾਰ ਸਵਾਰ ਵਿਅਕਤੀਆਂ ਨੰੂ ਕਾਬੂ ਕੀਤਾ ਗਿਆ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਇੰਚਾਰਜ ਸਬ ਇੰਸਪੈਕਟਰ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ...
ਸਮਰਾਲਾ, 28 ਅਕਤੂਬਰ (ਗੋਪਾਲ ਸੋਫਤ/ਕੁਲਵਿੰਦਰ ਸਿੰਘ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇਣ ਅਤੇ ਵੱਖ-ਵੱਖ ਵਿਭਾਗਾਂ ਵਿਚ ...
ਖੰਨਾ, 28 ਅਕਤੂਬਰ (ਮਨਜੀਤ ਧੀਮਾਨ)-ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ, ਦਹੇਜ ਮੰਗਣ ਦੇ ਦੋਸ਼ 'ਚ ਪਤੀ, ਸਹੁਰਾ, ਸੱਸ ਤੇ ਥਾਣਾ ਸਿਟੀ ਖੰਨਾ ਵਿਖੇ ਧਾਰਾ 406, 498-ਏ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ...
ਪਾਇਲ, 28 ਅਕਤੂਬਰ (ਨਿਜ਼ਾਮਪੁਰ/ਰਜਿੰਦਰ ਸਿੰਘ)-ਸੂਬੇ ਦੇ ਕਈ ਹਿੱਸਿਆ ਵਿਚ ਹੋਈ ਕਿਸਾਨਾਂ ਨੇ ਆਲੂਆਂ ਦੀ ਅਗੇਤੀ ਬਿਜਾਈ ਕੀਤੀ ਸੀ ¢ ਉਸ ਸਮੇਂ ਪੰਜਾਬ ਵਿਚ ਡੀ.ਏ.ਪੀ ਖਾਦ ਨਾ ਮਿਲਣ ਕਰ ਕੇ ਕਿਸਾਨਾਂ ਨੇ ਹਿੰਮਤ ਕਰ ਕੇ ਦੂਸਰੇ ਰਾਜਾਂ ਤੋ ਖ਼ਰੀਦ ਕਰ ਕੇ ਫ਼ਸਲ ਬੀਜੀ ਸੀ ¢ ...
ਮਲੌਦ, 28 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ ਮਾਰਕੀਟ ਕਮੇਟੀ ਮਲੌਦ ਅਧੀਨ ਪੈਂਦੀ ਦਾਣਾ ਮੰਡੀ ਰਾਮਗੜ੍ਹ ਸਰਦਾਰਾਂ ਵਿਖੇ ਖ਼ਰੀਦ ਕੇਂਦਰ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ, ਮਾਰਕੀਟ ...
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਤਿਉਹਾਰਾਂ ਦੇ ਮੱਦੇਨਜ਼ਰ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਮਾਧੀ ਚੌਕ ਵਿਚ ਐੱਸ.ਪੀ (ਐੱਚ) ਤੇਜਿੰਦਰ ਸਿੰਘ ਸੰਧੂ ਨੇ ਪੀ.ਸੀ.ਆਰ ਟੀਮ ਦੇ ਮੋਟਰਸਾਈਕਲਾਂ ...
ਲੁਧਿਆਣਾ, 28 ਅਕਤੂਬਰ (ਪੁਨੀਤ ਬਾਵਾ)-ਝੋਨੇ ਦੀ ਖ਼ਰੀਦ 'ਚ ਤੇਜ਼ੀ ਲਿਆਉਣ ਤੇ ਖਰੀਦ ਦਾ ਕੰਮ ਸਜੀਦਗੀ ਨਾਲ ਚਲਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਆਪਣੇ ਦਫ਼ਤਰ ਵਿਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ...
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਾਬਕਾ ਕੌਂਸਲਰ ਅਤੇ ਰਾਜਪੂਤ ਸਮਾਜ ਖੰਨਾ ਦੇ ਕਨਵੀਨਰ ਗੁਰਦੀਪ ਸਿੰਘ ਦੀਪਾ ਰੁਮਾਣਾ ਦੀ ਅਗਵਾਈ ਹੇਠ ਖੰਨਾ ਵਿਧਾਨ ਸਭਾ ਹਲਕੇ ਤੋਂ ਜਸਦੀਪ ਕੌਰ ਧਰਮ ਪਤਨੀ ਯਾਦਵਿੰਦਰ ਸਿੰਘ ਯਾਦੂ ਨੂੰ ਅਕਾਲੀ ਦਲ ਦੀ ਟਿਕਟ ਮਿਲਣ 'ਤੇ ਲੱਡੂ ...
ਖੰਨਾ, 28 ਅਕਤੂਬਰ (ਮਨਜੀਤ ਧੀਮਾਨ)-ਸ਼ਹਿਰ ਦੇ ਪੀਰ ਖਾਨਾ ਰੋਡ ਚੌਕ ਨੇੜੇ ਦੇਰ ਸ਼ਾਮ ਉਸ ਸਮੇਂ ਸਨਸਨੀ ਫੈਲ ਗਈ ਜਦੋਂ 3 ਕਾਰ ਸਵਾਰ ਵਿਅਕਤੀਆਂ ਨੇ ਕਥਿਤ ਰੂਪ ਵਿਚ ਇਕ ਫਾਈਨਾਂਸ ਕੰਪਨੀ ਦੇ ਕਰਿੰਦੇ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ¢ ਕਾਰ ਸਵਾਰ ਲੁਟੇਰਿਆਂ ਨੂੰ ...
ਮਲੌਦ, 28 ਅਕਤੂਬਰ (ਸਹਾਰਨ ਮਾਜਰਾ)-ਭਾਜਪਾ ਦੇ ਕੇਡਰ ਵਿਚ ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਡਾ. ਕਰਨੈਲ ਸਿੰਘ ਕਾਲੀਆ ਜੋਗੀਮਾਜਰਾ ਨੇ ਭਾਜਪਾ ਨੂੰ ਅਲਵਿਦਾ ਕਹਿਣ ਤੋਂ ਬਾਅਦ ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਬਸਪਾ ਦੇ ਇੰਚਾਰਜ ਧਰਮਪਾਲ ਸਿੰਘ ਸੌਂਟੀ, ...
ਕੁਹਾੜਾ, 28 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਪਿੰਡ ਭੈਰੋਮੁੰਨਾਂ ਦੀ ਗਊਸ਼ਾਲਾ ਵਿਚ ਪੀ. ਏ. ਯੂ. ਦੇ ਬੀ. ਐੱਸ. ਸੀ. ਖੇਤੀਬਾੜੀ ਦੇ ਪਸਾਰ ਸਿੱਖਿਆ ਵਿਭਾਗ ਵਲੋਂ ਫੂਡ ਪ੍ਰੋਸੈਸਿੰਗ ਸੰਬੰਧੀ ਟਰੇਨਿੰਗ ਕੈਂਪ ਲਗਾਇਆ ਗਿਆ | ਜਿਸ ਵਿਚ ਪ੍ਰੋਫ਼ੈਸਰ ਡਾ. ਮਨਜੀਤ ਕੌਰ, ਡਾ. ...
ਸਮਰਾਲਾ, 28 ਅਕਤੂਬਰ (ਕੁਲਵਿੰਦਰ ਸਿੰਘ) - ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਤਹਿਸੀਲ ਸਮਰਾਲਾ 'ਚ ਸੂਬਾ ਸਕੱਤਰ ਦਲੀਪ ਸਿੰਘ ਬਾਲਿਉ ਦੀ ਰਹਿਨੁਮਾਈ ਹੇਠ ਹੋਈ | ਇਸ ਮੀਟਿੰਗ 'ਚ ਨੰਬਰਦਾਰਾਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ...
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਗਗਨਦੀਪ ਸਿੰਘ ਚੀਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ¢ ਚੀਮਾ ਨੇ ਆਪਣਾ ਅਸਤੀਫ਼ਾ ਯੂਥ ਪ੍ਰਧਾਨ ਮੀਤ ਹੇਅਰ ਨੂੰ ਭੇਜ ਦਿੱਤਾ ਹੈ¢ ਗਗਨਦੀਪ ਸਿੰਘ ਚੀਮਾ ਨੇ ...
ਬੀਜਾ, 28 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਬੀਬੀ ਧਿਆਣੀ ਸਪੋਰਟਸ ਕਲੱਬ ਵਲੋਂ ਛੋਟੇ-ਛੋਟੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਗ੍ਰਾਮ ਪੰਚਾਇਤ, ਨਗਰ, ਇਲਾਕਾ ਨਿਵਾਸੀ, ਐੱਨ ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਸਵ. ਧੰਨਾ ...
ਮਲੌਦ, 28 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਸਹਾਰਨ ਮਾਜਰਾ, ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ, ਹਲਕਾ ਪਾਇਲ ਤੋਂ ਗੱਠਜੋੜ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਅਤੇ ਪਾਰਟੀ ਦੇ ਮੀਤ ...
ਮਲੌਦ, 28 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਵਿਧਾਨ ਸਭਾ ਹਲਕਾ ਖੰਨਾ ਤੋਂ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਦੀ ਪਤਨੀ ਜਸਦੀਪ ਕੌਰ ਨੂੰ ਪਾਰਟੀ ਵਲੋਂ ਟਿਕਟ ਮਿਲਣ ਨਾਲ ਸ਼ੋ੍ਰਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਹੋਈ ਹੈ | ਯਾਦੂ ਦੇ ਨਜ਼ਦੀਕੀ ਐਨ. ...
ਸਮਰਾਲਾ, 28 ਅਕਤੂਬਰ (ਕੁਲਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਸਮਰਾਲਾ ਤੋਂ ਸ਼੍ਰੋ. ਅ. ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਵਲੋਂ ਭਵਿੱਖ 'ਚ ਚੋਣਾਂ ਦੀ ਰਣਨੀਤੀ ਨੂੰ ਤੇਜ਼ ਕਰਨ ਲਈ ਜਥੇਬੰਦੀ ਦੇ ਸਮੁੱਚੇ ਅਹੁਦੇਦਾਰਾਂ ਤੇ ਵਰਕਰਾਂ ਦੀ ...
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਗਰੀਨ ਗਰੋਵ ਪਬਲਿਕ ਸਕੂਲ ਵਲੋਂ ਗਿਆਰ੍ਹਵੀਂ ਜਮਾਤ ਲਈ ਅੰਤਰ ਕਲਾਸ ਬਾਸਕਟਬਾਲ ਮੈਚ ਕਰਵਾਏ ਗਏ ¢ਇਸ ਸਮਾਗਮ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ.ਪੀ.ਐੱਸ ਜੌਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੁਕਾਬਲੇ ਵਿਚ ...
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ ਵਿਚ ਏ. ਐੱਸ. ਕਾਲਜ ਦੇ ਬੀ. ਸੀ. ਏ. ਦੂਜੇ ਸਮੈਸਟਰ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਕਰਨ ਕਪੂਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚੋਂ ...
ਮਲੌਦ, 28 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ ਦੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਰਾਮਗੜ੍ਹ ਸਰਦਾਰਾਂ ਤੇ ਸਿਤਾਰ ਮੁਹੰਮਦ ਦਾ ਪਾਰਟੀ ਦੇ ਮੁੱਖ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ...
ਜੌੜੇਪੁਲ ਜਰਗ, 28 ਅਕਤੂਬਰ (ਪਾਲਾ ਰਾਜੇਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਹਲਕਾ ਖੰਨਾ ਤੋਂ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਦੀ ਧਰਮ ਪਤਨੀ ਬੀਬੀ ਜਸਦੀਪ ਕੌਰ ਨੂੰ ਉਮੀਦਵਾਰ ਬਣਾਏ ਜਾਣ ਤੇ ਪਿੰਡ ਹੋਲ ਅਕਾਲੀ ...
ਅਹਿਮਦਗੜ੍ਹ, 28 ਅਕਤੂਬਰ (ਪੁਰੀ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਹਰ ਵਰਗ ਦੇ ਲੋਕਾਂ ਨੂੰ ਵੱਖ-ਵੱਖ ਸਕੀਮਾਂ ਤਹਿਤ ਸਹੂਲਤਾਂ ਦੇਣ ਲਈ ਪਿੰਡ ਦਹਿਲੀਜ਼ ਕਲਾਂ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ | ਐੱਸ. ਡੀ. ਐੱਮ. ਅਹਿਮਦਗੜ੍ਹ ਹਰਬੰਸ ਸਿੰਘ ਦੀ ਨਿਗਰਾਨੀ ਹੇਠ ਲਗਾਏ ...
ਪਾਇਲ, 28 ਅਕਤੂਬਰ (ਰਾਜਿੰਦਰ ਸਿੰਘ)-ਪੰਜਾਬ ਸਟੇਟ ਸਾਬਕਾ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਗੱਲਬਾਤ ਕਿਹਾ ਕਿ ਅਸਲਾ ਲਾਇਸੰਸ ਰੀਨਿਊ ਕਰਨ ਦੀ ਮੌਜੂਦਾ ਵਿਧੀ ਬਹੁਤ ਹੀ ਗੁੰਝਲਦਾਰ ਹੈ ਤੇ ...
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀਆਂ ਚੋਣਾਂ 'ਚ ਖੰਨਾ ਜ਼ੋਨ ਤੋਂ ਜੇਤੂ ਰਹੇ ਕਾਂਗਰਸ ਦੇ ਉਮੀਦਵਾਰ ਗੁਰਬਿੰਦਰ ਸਿੰਘ ਈਸੜੂ ਦਾ ਬਲਾਕ ਸੰਮਤੀ ਦਫ਼ਤਰ ਖੰਨਾ ਵਿਖੇ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ, ...
ਸਮਰਾਲਾ, 28 ਅਕਤੂਬਰ (ਗੋਪਾਲ ਸੋਫਤ)-ਪੰਜਾਬ ਦੀ ਚੰਨੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਹਰ ਤਰ੍ਹਾਂ ਦੀ ਸਹੂਲਤ ਦੇ ਰਹੀ ਹੈ ਤਾਂ ਜੋ ਇਨ੍ਹਾਂ ਖੇਡ ਮੈਦਾਨਾਂ ਵਿਚੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣ | ਇਹ ...
ਮਲੌਦ, 28 ਅਕਤੂਬਰ (ਸਹਾਰਨ ਮਾਜਰਾ)-ਸੀਨੀਅਰ ਯੂਥ ਆਗੂ ਅਤੇ ਖੇਡ ਪ੍ਰੇਮੀ ਬੱਬੂ ਰੋੜੀਆਂ ਨੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਮਾਰਕਫੈੱਡ ਦਾ ਚੇਅਰਮੈਨ ਬਣਾਏ ਜਾਣ 'ਤੇ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਕਿੱਕੀ ਢਿੱਲੋਂ ਜਿੱਥੇ ਪੰਜਾਬ ਦੀ ਸਿਆਸਤ ਵਿਚ ...
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ (ਪੀ.ਐੱਸ.ਈ.ਬੀ.) ਦੇ ਸਟੇਟ ਕਮੇਟੀ ਵਲੋਂ ਦਿੱਤੇ ਗਏ ਸੱਦੇ 'ਤੇ ਸਰਕਲ ਖੰਨਾ ਅਧੀਨ ਪੈਂਦੇ ਸਮੂਹ ਦਫ਼ਤਰਾਂ ਦੇ ਜੂਨੀਅਰ ਇੰਜੀਨੀਅਰਜ਼ ਵਲੋਂ ਸਰਕਲ ਦਫ਼ਤਰ ਖੰਨਾ ਅੱਗੇ ਵਿਸ਼ਾਲ ਰੋਸ ਰੈਲੀ ...
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਵਾਰਡ ਨੰਬਰ1 ਰਹੌਣ ਵਿਖੇ ਐਸ.ਡੀ.ਓ. ਇੰਜੀਨੀਅਰ ਰਾਜਿੰਦਰ ਕੁਮਾਰ ਦੀ ਅਗਵਾਈ 'ਚ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਬਿਜਲੀ ਬਿੱਲ ਬਕਾਇਆ ਮੁਆਫ਼ੀ ਸਬੰਧੀ ਕੈਂਪ ਲਗਾਇਆ ਗਿਆ¢ ਪਾਵਰਕਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ ...
ਬੀਜਾ, 28 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਖੰਨਾ ਹਲਕੇ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਜਸਦੀਪ ਕੌਰ ਪਤਨੀ ਯਾਦਵਿੰਦਰ ਸਿੰਘ ਯਾਦੂ ਅਸ਼ੀਰਵਾਦ ਲੈਣ ਲਈ ਸੀਨੀਅਰ ਲੀਡਰਸ਼ਿਪ ਸਮੇਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਨਤਮਸਤਕ ...
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੇ ਵਾਰਡ ਨੰ.28 ਭੱਟੀਆਂ ਇਲਾਕੇ ਵਿਚ ਨਵੀਂ ਬਣਾਈ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਉਦਘਾਟਨ ਕੀਤਾ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਲੱਧੜ ਨੇ ਕਿਹਾ ਕੇ ...
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਨਜ਼ਦੀਕੀ ਪਿੰਡ ਦਹਿੜੂ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਸਮਾਗਮ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ | ਸਮਾਗਮ 'ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ...
ਦੋਰਾਹਾ, 28 ਅਕਤੂਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਭਾਜਪਾ ਐੱਸ.ਸੀ. ਮੋਰਚਾ ਪੰਜਾਬ ਦੇ ਸਾਬਕਾ ਸੂਬਾ ਦਫ਼ਤਰੀ ਇੰਚਾਰਜ, ਵਿਧਾਨ ਸਭਾ ਹਲਕਾ ਫਗਵਾੜਾ, ਹਲਕਾ ਅਮਰਗੜ੍ਹ ਤੇ ਹਲਕਾ ਰਾਏਕੋਟ ਦੇ ਸਾਬਕਾ ਪ੍ਰਭਾਰੀ, ਅਨੁਸੂਚਿਤ ਜਾਤੀ ਮੋਰਚਾ ਦੇ ਲਗਾਤਾਰ ਤਿੰਨ ਵਾਰ (9 ਸਾਲ) ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX