ਆਗਰਾ, 28 ਅਕਤੂਬਰ (ਰਤਨਜੀਤ ਸਿੰਘ ਸ਼ੈਰੀ)-ਗੁਰਦੁਆਰਾ ਦਾਤਾ ਬੰਦੀਛੋੜ ਗਵਾਲੀਅਰ ਕਿਲ੍ਹੇ ਤੋਂ ਚੱਲ ਕੇ ਸਰਬਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਨਗਰ ਕੀਰਤਨ ਇਤਿਹਾਸਕ ਨਗਰੀ ਆਗਰਾ ਪੁੱਜਿਆ ਇਹ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਸ਼ਹਾਦਤ ਦੇਣ ਤੋਂ ਪਹਿਲਾਂ ਰੁਕੇ ਸਨ | ਗੁਰਦੁਆਰਾ ਦਾਤਾ ਬੰਦੀਛੋੜ ਗਵਾਲੀਅਰ ਤੋਂ ਸ੍ਰੀ ਅੰਮਿ੍ਤਸਰ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ | ਕੱਲ੍ਹ ਆਗਰਾ ਪੁੱਜਣ 'ਤੇ ਨਗਰ ਕੀਰਤਨ ਦਾ ਸਵਾਗਤ ਬਾਬਾ ਪ੍ਰੀਤਮ ਸਿੰਘ ਅਤੇ ਸਾਰੀਆਂ ਆਗਰੇ ਦੀਆਂ ਸੰਗਤਾਂ ਵਲੋਂ ਕੀਤਾ ਗਿਆ | ਆਗਰੇ ਤੋਂ ਅੱਜ ਸਵੇਰੇ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਬਾਬਾ ਸੇਵਾ ਸਿੰਘ, ਬਾਬਾ ਪ੍ਰੀਤਮ ਸਿੰਘ, ਬਾਬਾ ਲੱਖਾ ਵਲੋਂ 4 ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਵੀ ਸੁਨੇਹਾ ਦਿੱਤਾ ਜਾ ਰਿਹਾ ਹੈ | ਉਪਰੰਤ ਵਿਸ਼ਾਲ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋਇਆ | ਥਾਂ-ਥਾਂ 'ਤੇ ਸੰਗਤਾਂ ਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ | ਸਭ ਤੋਂ ਅੱਗੇ ਚੱਲ ਰਹੇ ਨਗਾਰੇ ਤੇ ਨਰਸਿੰਙੇ ਦੀ ਗੂੰਜਦੀ ਆਵਾਜ਼ ਸਭ ਨੂੰ ਮੋਹ ਰਹੀ ਹੈ | ਨਗਰ ਕੀਰਤਨ ਦੇ ਨਾਲ ਚੱਲ ਰਹੀਆਂ 52 ਮੋਟਰਸਾਈਕਲਾਂ ਖਿੱਚ ਦਾ ਕੇਂਦਰ ਬਣੀਆਂ ਹਨ | ਸਥਾਨਕ ਲੋਕ ਵੀ ਅਗਲੇ ਪੜਾਅ ਤੱਕ ਨਗਰ ਕੀਰਤਨ ਵਿਚ ਸ਼ਾਮਿਲ ਹੋਏ | ਤਕਰੀਬਨ 200 ਵੱਡੀਆਂ-ਛੋਟੀਆਂ ਗੱਡੀਆਂ ਦਾ ਕਾਫ਼ਲਾ ਖ਼ਾਲਸਾਈ ਸ਼ਾਨੋ-ਸ਼ੌਕਤ ਤੇ ਜੈਕਾਰਿਆਂ ਦੀ ਗੂੰਜ ਨਾਲ ਆਗਰੇ ਤੋਂ ਮûਰਾ, ਪਲਵਲ ਹੁੰਦਾ ਹੋਇਆ ਸੈਕਟਰ-15 ਫ਼ਰੀਦਾਬਾਦ (ਹਰਿਆਣਾ) ਲਈ ਰਵਾਨਾ ਹੋਇਆ | ਫੁੱਲਾਂ ਦੀ ਸਜੀ ਸੁੰਦਰ ਗੱਡੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਚੱਲ ਰਹੀ ਹੈ, ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਹਨ | ਭਾਈ ਜਸਵੀਰ ਸਿੰਘ ਵਲਟੋਹਾ ਦਾ ਢਾਡੀ ਜਥਾ ਵੀ ਨਾਲ ਚੱਲ ਰਿਹਾ ਹੈ ਜੋ ਨਾਲ-ਨਾਲ ਵਾਰਾਂ ਨਾਲ ਇਤਿਹਾਸ ਦੱਸ ਰਿਹਾ ਹੈ | ਖਡੂਰ ਸਾਹਿਬ ਦੇ ਬੱਚਿਆਂ ਦਾ ਬੈਂਡ ਵੀ ਨਗਰ ਕੀਰਤਨ 'ਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ | 29 ਨੂੰ ਗੁਰਦੁਆਰਾ ਮਜਨੂੰ ਕਾ ਟਿੱਲਾ ਦਿੱਲੀ, 30 ਨੂੰ ਕਰਨਾਲ, 31 ਨੂੰ ਗੁ: ਫ਼ਤਹਿਗੜ੍ਹ ਸਾਹਿਬ ਤੇ 1 ਨਵੰਬਰ ਨੂੰ ਗੁਰਦੁਆਰਾ ਰੇਰੂ ਸਾਹਿਬ ਪਾ: ਦਸਵੀਂ ਨੰਦਪੁਰ, ਸਾਹਨੇਵਾਲ, 2 ਨਵੰਬਰ ਨੂੰ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਕਰਤਾਰਪੁਰ ਤੇ 3 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿ੍ਤਸਰ ਪੁੱਜੇਗਾ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਅੰਮਿ੍ਤਸਰ ਪੁੱਜਣ 'ਤੇ ਨਗਰ ਕੀਰਤਨ ਦਾ ਇਤਿਹਾਸਕ ਸਵਾਗਤ ਕੀਤਾ ਜਾਵੇਗਾ | ਬਾਬਾ ਦੇਵਿੰਦਰ ਸਿੰਘ ਖ਼ਾਲਸਾ, ਬਾਬਾ ਗੁਰਪ੍ਰੀਤ ਸਿੰਘ, ਜਸਬੀਰ ਸਿੰਘ ਖਡੂਰ ਸਾਹਿਬ ਵਾਲੇ, ਨਵਜੋਤ ਸਿੰਘ, ਪ੍ਰੋ: ਪਰਮਿੰਦਰ ਸਿੰਘ ਅਟਾਰੀ, ਸੁਖਬੀਰ ਸਿੰਘ, ਮਾਸਟਰ ਬਲਦੇਵ ਸਿੰਘ, ਅਵਤਾਰ ਸਿੰਘ ਮੋਟਰਸਾਈਕਲਾਂ ਦੇ ਇੰਚਾਰਜ ਆਦਿ ਨਗਰ ਕੀਰਤਨ ਦੀ ਸੁਚੱਜੀ ਸੇਵਾ ਸੰਭਾਲ ਰਹੇ ਹਨ | ਐਮਰਜੈਂਸੀ ਲਈ ਨਾਲ-ਨਾਲ ਐਂਬੂਲੈਂਸ ਵੀ ਚੱਲ ਰਹੀ ਹੈ | ਹਰ ਪੜਾਅ 'ਤੇ ਬਾਬਾ ਸੇਵਾ ਸਿੰਘ ਵਲੋਂ 4 ਬੂਟੇ ਲਗਾਏ ਜਾ ਰਹੇ ਹਨ |
ਨਵੀਂ ਦਿੱਲੀ, 28 ਅਕਤੂਬਰ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਿਟੀ (ਡੀ.ਡੀ.ਐਮ.ਏ.) ਦੇ ਉਸ ਫੈਸਲੇ ਦਾ ਸਵਾਗਤ ਕੀਤਾ ਹੈ ਜਿਸ ਵਿਚ ਦਿੱਲੀ 'ਚ ਪੂਰਵਾਂਚਲ ਦੇ ਸਭ ਤੋਂ ਵੱਡੇ ਤਿਓਹਾਰ ਛੱਠ ਪੂਜਾ ਮਨਾਉਣ ...
ਜਲੰਧਰ, 28 ਅਕਤੂਬਰ (ਐੱਮ. ਐੱਸ. ਲੋਹੀਆ)- ਪੈਸਿਆਂ ਦੇ ਲੈਣ-ਦੇਣ 'ਚ ਚੱਲ ਰਹੇ ਵਿਵਾਦ ਦੇ ਚੱਲਦਿਆਂ ਅੱਜ ਇਕ ਫਾਇਨਾਂਸਰ ਦੇ ਕਰਿੰਦਿਆਂ ਨੇ ਕਰਤਾਰ ਨਗਰ ਦੇ ਇਕ ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹੱਥਿਆਰਾਂ ਨਾਲ ਹਮਲਾ ਕਰਕੇ, ਘਰ ਦੀਆਂ 2 ਔਰਤਾਂ ਅਤੇ ਇਕ ਵਿਅਕਤੀ ਨੂੰ ਜ਼ਖ਼ਮੀ ...
ਨਵੀਂ ਦਿੱਲੀ, 28 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਅਤੇ ਐੱਨ.ਸੀ.ਆਰ. ਵਿਚ ਪਰਾਲੀ ਦੇ ਧੂੰਏਾ ਨੇ ਫਿਰ ਹਾਲਾਤ ਵਿਗਾੜਨੇ ਸ਼ੁਰੂ ਕਰ ਦਿੱਤੇ ਹਨ | ਸਫ਼ਰ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿਚ ਦਿੱਲੀ ਅਤੇ ਐੱਨ.ਸੀ.ਆਰ. ਦੀ ਹਵਾ ਹੋਰ ਵਿਗੜ ਸਕਦੀ ਹੈ | ਸਫ਼ਰ ...
ਨਵੀਂ ਦਿੱਲੀ, 28 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੇ ਸਰਕਾਰੀ ਅਤੇ ਨਿੱਜੀ ਸਕੂਲ 1 ਨਵੰਬਰ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਪ੍ਰਤੀ ਸਕੂਲਾਂ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ | ਸਕੂਲ ਖੋਲ੍ਹਣ ਤੋਂ ਪਹਿਲਾਂ ਸਕੂਲਾਂ ਨੂੰ ਬੱਚਿਆਂ ...
ਨਵੀਂ ਦਿੱਲੀ, 28 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਚ 14 ਨਵੰਬਰ ਤੋਂ ਲੈ ਕੇ 27 ਨਵੰਬਰ ਤੱਕ ਅੰਤਰਰਾਸ਼ਟਰੀ ਵਪਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਪ੍ਰਤੀ ਆਈ.ਟੀ.ਪੀ.ਓ. ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ | ਇੱਥੇ ਜੋ ਵੀ.ਆਈ.ਪੀ. ਪਾਰਕਿੰਗ ...
ਨਵੀਂ ਦਿੱਲੀ, 28 ਅਕਤੂਬਰ (ਜਗਤਾਰ ਸਿੰਘ)- ਦਿੱਲੀ ਪ੍ਰਦੇਸ਼ ਕਾਂਗਰਸ ਵਲੋਂ ਦਿੱਲੀ ਨਗਰ ਨਿਗਮ ਦੇ 272 ਵਾਰਡਾਂ 'ਚ ਕੱਢੀ ਜਾ ਰਹੀ 'ਪੋਲ ਖੋਲ ਯਾਤਰਾ' ਦੌਰਾਨ ਦਿੱਲੀ ਪ੍ਰਦੇਸ਼ ਪ੍ਰਧਾਨ ਚੌ. ਅਨਿਲ ਕੁਮਾਰ ਨੇ ਕਿਹਾ ਕਿ ਪਿਛਲੇ 15 ਸਾਲਾਂ ਦੇ ਦਿੱਲੀ ਨਗਰ ਨਿਗਮ 'ਚ ਭਾਜਪਾ ...
ਨਵੀਂ ਦਿੱਲੀ, 28 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਨ੍ਹਾਂ ਦਿਨਾਂ 'ਚ ਡੇਂਗੂ ਨੇ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਲਏ ਹਨ ਅਤੇ ਹਸਪਤਾਲਾਂ ਵਿਚ ਰੋਜ਼ਾਨਾ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ | ਹਸਪਤਾਲਾਂ ਵਿਚ ਮਰੀਜ਼ਾਂ ਲਈ ਬੈੱਡ ਵੀ ਨਹੀਂ ਹਨ | ...
ਨਵੀਂ ਦਿੱਲੀ, 28 ਅਕਤੂਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਚਿੱਠੀ ਲਿਖ ਕੇ ਦਿੱਲੀ ਕਮੇਟੀ 'ਚ ਵਿੱਤੀ ਲੈਣ-ਦੇਣ 'ਚ ਪਾਰਦਰਸ਼ਤਾ ਕਾਇਮ ਕਰਨ ਲਈ 'ਫਾਈਨਸ਼ਲ ਰਿਸੀਵਰ' ਨਿਯੁਕਤ ...
ਨਵੀਂ ਦਿੱਲੀ, 28 ਅਕਤੂਬਰ (ਜਗਤਾਰ ਸਿੰਘ)-ਦਿੱਲੀ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਨੇ ਦਿੱਲੀ ਫਾਇਰ ਸਰਵਿਸ ਦੇ ਸ਼ਹੀਦ ਜਵਾਨ ਪ੍ਰਵੀਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਦਿੱਲੀ ਸਰਕਾਰ ਵਲੋਂ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਤਤਕਾਲ ਰੂਪ ...
ਨਵੀਂ ਦਿੱਲੀ, 28 ਅਕਤੂਬਰ (ਜਗਤਾਰ ਸਿੰਘ)-ਪ੍ਰਦੂਸ਼ਣ ਨੂੰ ਘਟਾਉਣ ਦੇ ਮੱਦੇਨਜ਼ਰ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਵੱਲੋਂ 'ਪਟਾਕੇ ਨਹੀਂ ਦੀਵੇ ਜਲਾਓ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਗੋਪਾਲ ਰਾਏ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਵਲੋਂ ਸ਼ੁਰੂ ਕੀਤੀ ਗਈ ...
ਏਲਨਾਬਾਦ, 28 ਅਕਤੂਬਰ (ਜਗਤਾਰ ਸਮਾਲਸਰ)-ਅਗਾਮੀ 30 ਅਕਤੂਬਰ ਨੂੰ ਹੋਣ ਵਾਲੀ ਏਲਨਾਬਾਦ ਜ਼ਿਮਨੀ ਚੋਣ ਦੇ ਮੱਦੇਨਜ਼ਰ ਵਿਧਾਨ ਸਭਾ ਖੇਤਰ ਵਿਚ ਅਤੇ ਨਾਲ ਲੱਗਦੇ ਤਿੰਨ ਕਿਲੋਮੀਟਰ ਦੇ ਖੇਤਰ ਵਿਚ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ | ਉਪ ਆਬਕਾਰੀ ਕਮਿਸ਼ਨਰ ਜਤਿੰਦਰ ...
ਏਲਨਾਬਾਦ, 28 ਅਕਤੂਬਰ (ਜਗਤਾਰ ਸਮਾਲਸਰ) ਜ਼ਿਲ੍ਹਾ ਚੋਣ ਅਧਿਕਾਰੀ ਅਨੀਸ਼ ਯਾਦਵ ਨੇ ਦੱਸਿਆ ਕਿ 30 ਅਕਤੂਬਰ ਨੂੰ ਹੋ ਰਹੀ ਏਲਨਾਬਾਦ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਕੁੱਲ 211 ਬੂਥ ਬਣਾਏ ਗਏ ਹੈ | ਇਨ੍ਹਾਂ ਵਿਚੋਂ 121 ਬੂਥ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਦੀ ...
ਏਲਨਾਬਾਦ, 28 ਅਕਤੂਬਰ (ਜਗਤਾਰ ਸਮਾਲਸਰ)-ਅਗਾਮੀ 30 ਅਕਤੂਬਰ ਨੂੰ ਹੋ ਰਹੀ ਵਿਧਾਨ ਸਭਾ ਹਲਕਾ ਏਲਨਾਬਾਦ ਦੀ ਜ਼ਿਮਨੀ ਚੋਣ ਲਈ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਚੋਣ ਪ੍ਰਚਾਰ ਦਾ ਸ਼ੋਰ 27 ਅਕਤੂਬਰ ਸ਼ਾਮੀ 6 ਵਜੇ ਬੰਦ ਹੋ ਗਿਆ | ਇਸ ਏਲਨਾਬਾਦ ਜ਼ਿਮਨੀ ਚੋਣ ਵਿਚ ਮੁੱਖ ...
ਪਿਹੋਵਾ, 28 ਅਕਤੂਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਉਪ ਮੰਡਲ ਅਫ਼ਸਰ ਨਾਗਰਿਕ ਸੋਨੂੰ ਰਾਮ ਨੇ ਦੱਸਿਆ ਕਿ ਸਬਡਵੀਜ਼ਨ ਪਿਹੋਵਾ 'ਚ ਡੀ.ਏ.ਪੀ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਜੇਕਰ ਕੋਈ ਵੀ ਖਾਦ ਵਿਕ੍ਰੇਤਾ ਜਾਂ ਡੀਲਰ ਡੀ.ਏ.ਪੀ ਖਾਦ ਦੀ ਕਾਲਾਬਾਜ਼ਾਰੀ ਕਰਦਾ ...
ਏਲਨਾਬਾਦ, 28 ਅਕਤੂਬਰ (ਜਗਤਾਰ ਸਮਾਲਸਰ)- ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ ਦੇ ਦਫ਼ਤਰ ਸਕੱਤਰ ਨਛੱਤਰ ਸਿੰਘ ਮਲਹਾਨ ਨੇ ਮੁੱਖ ਚੋਣ ਅਧਿਕਾਰੀ ਨੂੰ ਇਕ ਪੱਤਰ ਲਿਖਕੇ ਭਾਜਪਾ-ਜਜਪਾ ਸਮੱਰਥਕਾਂ ਵਲੋਂ ਪੈਸਾ ਵੰਡਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਿਕਾਇਤ ਕੀਤੀ ਗਈ ...
ਰਤੀਆ, 28 ਅਕਤੂਬਰ (ਬੇਅੰਤ ਕੌਰ ਮੰਡੇਰ)- ਹਲਕਾ ਰਤੀਆ ਤੋਂ ਵਿਧਾਇਕ ਲਕਸ਼ਮਣ ਨਾਪਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹਰਿਆਣਾ ਸਰਕਾਰ ਨੇ ਰਤੀਆ ਵਿਧਾਨ ਸਭਾ ਦੇ ਪਿੰਡ ਬ੍ਰਾਹਮਣਵਾਲਾ ਤੋਂ ਪੰਜਾਬ ਸੀਮਾ ਤੋਂ ਰਾਜਸਥਾਨ ਬਾਰਡਰ ਤੱਕ ਕੌਮੀ ਮਾਰਗ ਨੂੰ ਮਨਜ਼ੂਰੀ ਦੇ ...
ਏਲਨਾਬਾਦ, 28 ਅਕਤੂਬਰ (ਜਗਤਾਰ ਸਮਾਲਸਰ)-ਜ਼ਿਲ੍ਹਾ ਚੋਣ ਅਧਿਕਾਰੀ ਅਨੀਸ਼ ਯਾਦਵ ਨੇ ਏਲਨਾਬਾਦ ਵਿਧਾਨ ਸਭਾ ਜ਼ਿਮਨੀ ਚੋਣ ਦੇ ਮੱਦੇਨਜਰ ਖੇਤਰ ਵਿਚ 31 ਅਕਤੂਬਰ ਸ਼ਾਮ 6 ਵਜੇ ਤੱਕ ਧਾਰਾ 144 ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ | ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ...
ਗੂਹਲਾ-ਚੀਕਾ, 28 ਅਕਤੂਬਰ (ਓ.ਪੀ. ਸੈਣੀ)-ਗੂਹਲਾ ਦੇ ਵਿਧਾਇਕ ਈਸ਼ਵਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੂੰ ਖਾਦ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮਾਮਲੇ ਸਬੰਧੀ ਸੂਬੇ ਦੇ ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਨਾਲ ਗੱਲ ਕੀਤੀ | ਉਨ੍ਹਾਂ ਡੀ.ਏ.ਪੀ ਖਾਦ ਦੀ ...
ਗੂਹਲਾ ਚੀਕਾ, 28 ਅਕਤੂਬਰ (ਓ.ਪੀ. ਸੈਣੀ)-ਪ੍ਰਸਿੱਧ ਸਮਾਜ ਸੇਵੀ ਸੰਸਥਾ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਚੀਕਾ ਜਿੱਥੇ ਸਮਾਜ ਸੇਵਾ ਦੇ ਖੇਤਰ 'ਚ ਵਿਸ਼ਵ ਭਰ ਵਿਚ ਪ੍ਰਸਿੱਧ ਹੈ, ਉੱਥੇ ਸਮੇਂ-ਸਮੇਂ 'ਤੇ ਅਨੇਕਾਂ ਪ੍ਰਕਾਰ ਦੇ ਸਮਾਜ ਸੇਵਾ ਦੇ ਕਾਰਜ ਕਰਕੇ ਉੱਘੇ ਸਥਾਨ ਹਾਸਲ ...
ਯਮੁਨਾਨਗਰ, 28 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਦਿਲ ਦੇ ਰੋਗਾਂ ਅਤੇ ਕੈਂਸਰ ਤੋਂ ਬਾਅਦ ਬ੍ਰੇਨ ਸਟ੍ਰੋਕ ਦੇ ਮਾਮਲਿਆਂ 'ਚ ਚਿੰਤਾਜਨਕ ਇਜ਼ਾਫ਼ਾ ਹੋ ਰਿਹਾ ਹੈ ਅਤੇ ਹੁਣ ਬਜ਼ੁਰਗ ਹੀ ਨਹੀਂ ਸਗੋਂ ਨੌਜਵਾਨ ਵੀ ਇਸ ਦੀ ਮਾਰ ਹੇਠ ਆ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX