ਬੁਢਲਾਡਾ, 28 ਅਕਤੂਬਰ (ਸਵਰਨ ਸਿੰਘ ਰਾਹੀ) - ਮਾਨਸਾ ਜ਼ਿਲੇ੍ਹ ਨਾਲ ਸਬੰਧਿਤ ਪਿੰਡ ਖੀਵਾ ਦਿਆਲੂ ਵਾਲਾ ਦੀਆਂ 3 ਕਿਸਾਨ ਔਰਤਾਂ ਦੇ ਟਿੱਕਰੀ ਸਰਹੱਦ 'ਤੇ ਦਰਦਨਾਕ ਹਾਦਸੇ 'ਚ ਮਾਰੇ ਜਾਣ ਦੀ ਖ਼ਬਰ ਪੁੱਜਦਿਆਂ ਹੀ ਪਿੰਡ 'ਚ ਸਾਰੇ ਪਾਸੇ ਚੁੱਪ ਪਸਰ ਗਈ ਅਤੇ ਇਸ ਅਣਹੋਣੀ 'ਤੇ ਪਿੰਡ ਦਾ ਹਰ ਸ਼ਖ਼ਸ ਅੱਥਰੂ ਵਹਾ ਰਿਹਾ ਸੀ | 'ਅਜੀਤ' ਵਲੋਂ ਇਨ੍ਹਾਂ ਮਿ੍ਤਕ ਔਰਤਾਂ ਦੇ ਪਿਛੋਕੜ ਸਬੰਧੀ ਕਿਸਾਨ ਆਗੂਆਂ ਨਾਲ ਗੱਲ ਸ਼ੁਰੂ ਕਰਨ 'ਤੇ ਜਦ ਕਿਸਾਨ ਬੀਬੀ ਅਮਰਜੀਤ ਕੌਰ ਦਾ ਜ਼ਿਕਰ ਆਇਆ ਤਾਂ ਕਿਸਾਨ ਆਗੂ ਭੋਲਾ ਸਿੰਘ, ਸਰਪੰਚ ਘੁੱਦਰ ਸਿੰਘ ਦੇ ਅੱਥਰੂ ਆਪ ਮੁਹਾਰੇ ਹੀ ਬਹਿ ਤੁਰੇ | ਇਸ ਸੰਘਰਸ਼ਸ਼ੀਲ ਔਰਤ ਬਾਰੇ ਦੱਸਦਿਆਂ ਉਕਤ ਆਗੂਆਂ ਨੇ ਕਿਹਾ ਕਿ ਕਰੀਬ 18 ਸਾਲ ਪਹਿਲਾਂ ਸੱਪ ਲੜਨ ਕਾਰਨ ਆਪਣੇ ਪਤੀ ਹਰਜੀਤ ਸਿੰਘ ਨੂੰ ਗੁਆ ਚੁੱਕੀ ਅਮਰਜੀਤ ਕੌਰ ਨੇ ਪਿਤਾ ਦੇ ਸਾਏ ਤੋਂ ਸੱਖਣੇ ਆਪਣੇ ਧੀ-ਪੁੱਤ ਨੂੰ ਡਾਹਢੀਆਂ ਮੁਸ਼ਕਿਲਾਂ ਨਾਲ ਪਾਲ ਕੇ ਪੁੱਤ ਨੂੰ ਫ਼ੌਜ 'ਚ ਭਰਤੀ ਕਰਵਾਇਆ, ਪਰ ਬਦਕਿਸਮਤੀ ਨਾਲ ਕੁਝ ਸਾਲ ਪਹਿਲਾਂ ਉਹ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਉਹ ਆਪਣਾ ਸੰਤੁਲਨ ਹੀ ਗੁਆ ਬੈਠਾ, ਜੋ ਅੱਜ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦਾ | ਇਸ ਦੇ ਨਾਲ ਹੀ ਇਹ ਮਾਤਾ ਆਪਣੀ ਆਈਲੈਟਸ ਅਤੇ ਨਰਸਿੰਗ ਦਾ ਕੋਰਸ ਪਾਸ 28 ਸਾਲਾ ਬੇਟੀ ਅਤੇ ਬੀ.ਕਾਮ ਪਾਸ ਨੂੰ ਹ ਨਾਲ ਰੱਬ ਦੇ ਭਾਣੇ 'ਚ ਦਿਨ ਕੱਟੀ ਕਰਦੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਮਰਦਾਂ ਦੇ ਮੁਕਾਬਲੇ ਕਿਸਾਨੀ ਦਾ ਝੰਡਾ ਚੁੱਕ ਕੇ ਕਿਸਾਨ ਮੋਰਚੇ ਦਾ ਹਿੱਸਾ ਬਣੀ ਹੋਈ ਸੀ, ਜੋ ਪਿਛਲੀ 15 ਅਕਤੂਬਰ ਤੋਂ ਟਿੱਕਰੀ ਮੋਰਚੇ 'ਤੇ ਆਪਣੀ ਸੇਵਾ ਨਿਭਾਅ ਕੇ ਘਰ ਵਾਪਸ ਪਰਤ ਰਹੀ ਸੀ, ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ | ਕਿਸਾਨ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਦੱਸਿਆ ਕਿ 5 ਏਕੜ ਜ਼ਮੀਨ ਦੇ ਮਾਲਕ ਇਸ ਪਰਿਵਾਰ ਦੀ ਬੇਟੀ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਇਸ ਤੋਂ ਪਹਿਲਾਂ ਘਰੇਲੂ ਮਜ਼ਬੂਰੀਆਂ ਦੇ ਚੱਲਦਿਆਂ 25 ਤੋਂ 30 ਲੱਖ ਦੇ ਕਰੀਬ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਦੇਣਾ ਬਾਕੀ ਖੜ੍ਹਾ ਹੈ |
ਪਤੀ ਦੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਦਿੱਲੀ ਮੋਰਚੇ 'ਚ ਹਿੱਸਾ ਲੈ ਰਹੀ ਸੀ ਗੁਰਮੇਲ ਕੌਰ
ਇਸੇ ਤਰ੍ਹਾਂ ਗੁਰਮੇਲ ਕੌਰ ਪਤਨੀ ਭੋਲਾ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਉਕਤ ਆਗੂਆਂ ਨੇ ਦੱਸਿਆ ਕਿ ਇਹ ਸੰਘਰਸ਼ਸ਼ੀਲ ਔਰਤ ਦਿੱਲੀ ਕਿਸਾਨ ਮੋਰਚਾ ਦਾ ਅਨਿੱਖੜਵਾਂ ਅੰਗ ਬਣੀ ਹੋਈ ਸੀ, ਜੋ ਆਪਣੇ ਪਤੀ ਦੀ ਸਿਹਤ ਠੀਕ ਨਾ ਹੋਣ ਕਰ ਕੇ ਉਸ ਦੀ ਥਾਂ ਕਈ ਵਾਰ ਦਿੱਲੀ ਜਾ ਕੇ ਮੁੜੀ ਸੀ ਪਰ ਇਸ ਵਾਰ ਜਿਉਂਦੀ ਵਾਪਸ ਘਰ ਨਹੀਂ ਮੁੜੀ | ਉਨ੍ਹਾਂ ਦੱਸਿਆ ਕਿ ਇਸ ਔਰਤ ਦੇ ਪਰਿਵਾਰ 'ਚ ਇਕ ਸ਼ਾਦੀਸ਼ੁਦਾ ਬੇਟਾ, ਨੂੰ ਹ, ਪੋਤਰਾ ਤੇ ਪੋਤੀ ਹਨ | 5 ਏਕੜ ਦੀ ਮਾਲਕੀ ਵਾਲੇ ਇਸ ਪਰਿਵਾਰ ਸਿਰ ਵੀ ਸਰਕਾਰੀ ਤੇ ਗੈਰ ਸਰਕਾਰੀ 7 ਕੁ ਲੱਖ ਦਾ ਕਰਜ਼ਾ ਹੈ |
ਦੁੱਖ ਭਰੀ ਕਹਾਣੀ ਹੈ ਸੁਖਵਿੰਦਰ ਕੌਰ ਦੀ
ਸਿਰਫ਼ 2 ਏਕੜ ਦੀ ਮਾਲਕ ਸੁਖਵਿੰਦਰ ਕੌਰ ਦਾ ਅਧਰੰਗ ਬਿਮਾਰੀ ਤੋਂ ਪੀੜਤ ਪਤੀ ਭਗਵਾਨ ਸਿੰਘ ਸਾਲ 2014 'ਚ ਸਵਰਗ ਸਿਧਾਰ ਗਿਆ ਸੀ, ਜਿਸ ਦੇ ਘਰ ਇਕ ਲੜਕਾ ਹੈ | ਇਸ ਪਰਿਵਾਰ ਸਿਰ ਕੁਲ 24-25 ਲੱਖ ਕਰਜ਼ਾ ਬਾਕੀ ਹੈ | ਉਕਤ ਆਗੂਆਂ ਤੋਂ ਇਲਾਵਾ ਹੋਰਨਾਂ ਪਿੰਡ ਵਾਸੀਆਂ ਨੇ ਪੀੜਤ ਪਰਿਵਾਰਾਂ ਲਈ ਯੋਗ ਮੁਆਵਜ਼ੇ ਦੀ ਮੰਗ ਦੇ ਨਾਲ ਹੀ ਇਨ੍ਹਾਂ ਪਰਿਵਾਰਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਅਤੇ 1-1 ਜੀਅ ਨੂੰ ਤੁਰੰਤ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ |
ਗੁਰਚੇਤ ਸਿੰਘ ਫੱਤੇਵਾਲੀਆ/
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 28 ਅਕਤੂਬਰ - ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਫ਼ਦ ਨੇ ਸਥਾਨਕ ਵਿਰਾਸਤ ਪੈਲੇਸ ਵਿਖੇ ਕੁਝ ਮੀਡੀਆ ਕਰਮੀਆਂ ਦੀ ...
ਮਾਨਸਾ, 28 ਅਕਤੂਬਰ (ਸਟਾਫ਼ ਰਿਪੋਰਟਰ) - ਮਹਿੰਦਰਪਾਲ ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ 'ਚ ਝੋਨੇ ਦੀ ਖਰੀਦ ਦਾ ਕੰਮ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ਅਤੇ ਮੰਡੀਆਂ 'ਚ ਕਿਸਾਨਾਂ ਅਤੇ ਹੋਰ ਸਬੰਧਤ ਵਰਗ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾ ...
ਮਾਨਸਾ, 28 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) - ਪੈਨ ਇੰਡੀਆ ਮੁਹਿੰਮ ਤਹਿਤ ਐਸ.ਡੀ.ਕੰਨਿਆ ਮਹਾਂਵਿਦਿਆਲਾ ਮਾਨਸਾ ਵਲੋਂ ਸ਼ਾਂਤੀ ਮਾਰਚ ਕੱਢਿਆ ਗਿਆ | ਇਹ ਮਾਰਚ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਦੀ ਗੁਜ਼ਰਿਆ ਅਤੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ...
ਮਾਨਸਾ, 28 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਨਵੇਂ ਖੇਤੀ ਕਾਨੂੰਨ ਰੱਦ ਅਤੇ ਐਮ. ਐਸ. ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਜ਼ਿਲੇ੍ਹ 'ਚ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਰੋਸ ਧਰਨੇ ਜਾਰੀ ਹਨ | ...
ਜੋਗਾ, 28 ਅਕਤੂਬਰ (ਚਹਿਲ) - ਸਥਾਨਕ ਵਾਰਡ ਨੰਬਰ 9 ਦੇ ਕੌਂਸਲਰ ਪਰਮਜੀਤ ਕੌਰ ਅਤੇ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਨਗਰ ਪੰਚਾਇਤ ਦਫ਼ਤਰ 'ਚ ਲਗਾਤਾਰ ਦਿਨ ਰਾਤ ਲਗਾਇਆ ਧਰਨਾ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਚੁੱਕਿਆ ਗਿਆ | ਇਹ ਧਰਨਾ ਵਾਰਡ ਦੇ ਰੁਕੇ ਹੋਏ ਕੰਮਾਂ ਕਰ ਕੇ ...
ਮਾਨਸਾ, 28 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ) - ਪੰਜਾਬ ਸਰਕਾਰ ਤੋਂ ਪ੍ਰਾਪਤ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ਵਿਚ ਜ਼ਿਲ੍ਹਾ ਮੈਜਿਸਟਰੇਟ ਮਹਿੰਦਰ ਪਾਲ ਨੇ ਜ਼ਿਲ੍ਹਾ ਮਾਨਸਾ 'ਚ ਕੋਵਿਡ ਸਬੰਧੀ ਰੋਕਾਂ ਵਿਚ ਕੁਝ ਹੋਰ ਢਿੱਲ ਦੇਣ ਸਬੰਧੀ ਹੁਕਮਾਂ 'ਚ ਕੁਝ ...
ਬੁਢਲਾਡਾ, 28 ਅਕਤੂਬਰ (ਸਵਰਨ ਸਿੰਘ ਰਾਹੀ) - ਅੱਜ ਇਥੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੈਂਕੜੇ ਮਰਦ-ਔਰਤਾਂ ਨੇ ਬੇਜ਼ਮੀਨੇ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਪ੍ਰਾਪਤੀ ਅਤੇ ਔਰਤਾਂ ਸਿਰ ਚੜੇ੍ਹ ਸਮੁੱਚੇ ਕਰਜ਼ੇ ਮੁਆਫ਼ੀ ਦੀ ਮੰਗ ਨੂੰ ਲੈ ਕੇ ਬੀ.ਡੀ.ਪੀ.ਓ. ਦਫ਼ਤਰ ...
ਬਰੇਟਾ, 28 ਅਕਤੂਬਰ (ਪ. ਪ.) - ਗੁਲਾਬੀ ਸੁੰਡੀ ਦੇ ਮਾਰ ਹੇਠ ਆਈ ਨਰਮੇ ਦੀ ਫ਼ਸਲ ਦੀ ਗਿਰਦਾਵਰੀ ਹੋਣ ਤੋਂ ਕਾਫੀ ਚਿਰ ਬੀਤ ਜਾਣ ਦੇ ਬਾਵਜੂਦ ਮੁਆਵਜ਼ਾ ਰਾਸ਼ੀ ਨਾ ਮਿਲਣ ਕਾਰਨ ਕਿਸਾਨ ਨਿਰਾਸ਼ ਵਿਖਾਈ ਦੇ ਰਹੇ ਹਨ | ਕਿਸਾਨ ਸੁਖਦਰਸ਼ਨ ਸਿੰਘ ਜਰਨੈਲ ਸਿੰਘ, ਛੋਟਾ ਸਿੰਘ ਵਾਸੀ ...
ਬੁਢਲਾਡਾ, 28 ਅਕਤੂਬਰ (ਸੁਨੀਲ ਮਨਚੰਦਾ/ਸਵਰਨ ਸਿੰਘ ਰਾਹੀ)- ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਵੱਖ ਵੱਖ ਵਿਭਾਗਾਂ ਦੁਆਰਾ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੋੜਵੰਦ ਵਿਅਕਤੀਆਂ ਤੱਕ ਪਹੁੰਚਾਉਣ ਦੇ ਮਨੋਰਥ ਨਾਲ ਬੀ.ਡੀ.ਪੀ.ਓ. ਦਫ਼ਤਰ ਵਿਖੇ ਲੋਕ ਸੁਵਿਧਾ ਕੈਂਪ ...
ਭੀਖੀ, 28 ਅਕਤੂਬਰ (ਬਲਦੇਵ ਸਿੰਘ ਸਿੱਧੂ) - ਲੋਕਾਂ ਨੂੰ ਹਰ ਤਰ੍ਹਾਂ ਦੀਆਂ ਪ੍ਰਸ਼ਾਸਨਿਕ ਸੇਵਾਵਾਂ ਪਹਿਲ ਦੇ ਅਧਾਰ 'ਤੇ ਮੁਹੱਈਆ ਕਰਵਾਉਣ ਲਈ ਸਥਾਨਕ ਬੀ.ਡੀ.ਪੀ ਓ. ਦਫ਼ਤਰ ਵਿਖੇ ਬਲਾਕ ਪੱਧਰੀ ਸੁਵਿਧਾ ਕੈਂਪ ਲਗਾਇਆ ਗਿਆ | ਸੂਬਾ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਵਲੋਂ ...
ਮਾਨਸਾ, 28 ਅਕਤੂਬਰ (ਸਟਾਫ਼ ਰਿਪੋਰਟਰ) - ਵੱਖ-ਵੱਖ ਵਿਭਾਗਾਂ ਵਲੋਂ ਹੱਕੀ ਤੇ ਜਾਇਜ਼ ਮੰਗਾਂ ਸਬੰਧੀ 8 ਅਕਤੂਬਰ ਤੋਂ ਚੱਲ ਰਹੀ ਕਲਮਛੋੜ ਹੜਤਾਲ ਜਾਰੀ ਹੈ ਪਰ ਸਰਕਾਰ ਵਲੋਂ ਕੋਈ ਹੁੰਗਾਰਾ ਨਹੀਂ ਭਰਿਆ ਜਾ ਰਿਹਾ | ਜ਼ਿਲ੍ਹਾ ਖਜਾਨਾ ਦਫ਼ਤਰ ਮਾਨਸਾ ਅੱਗੇ ਮੁਲਾਜ਼ਮਾਂ ...
ਬੋਹਾ, 28 ਅਕਤੂਬਰ (ਤਾਂਗੜੀ) - ਸਰਕਾਰੀ ਸੈਕੰਡਰੀ ਸਕੂਲ ਅੱਕਾਂਵਾਲੀ ਵਿਖੇ ਸਵੀਪ ਤਹਿਤ ਨੌਜਵਾਨ ਵੋਟਰਾਂ ਨੂੰ ਵੋਟ ਬਣਾਉਣ ਅਤੇ ਵੋਟ ਦੀ ਸਹੀ ਵਰਤੋਂ ਕਰਨ ਲਈ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਕੰਵਲਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਨੋਡਲ ...
ਜੋਗਾ, 28 ਅਕਤੂਬਰ (ਹਰਜਿੰਦਰ ਸਿੰਘ ਚਹਿਲ) - ਨੇੜਲੇ ਪਿੰਡ ਅਕਲੀਆ ਵਿਖੇ ਖਰੀਦ ਕੇਂਦਰ ਵਿਚੋਂ ਚੁਕਾਈ ਤੇ ਬੋਲੀ ਨਾ ਹੋਣ ਕਾਰਨ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਮਾਰਕਿਟ ਕਮੇਟੀ ਭੀਖੀ ਦੇ ਸਕੱਤਰ ਜਗਤਾਰ ਸਿੰਘ ਤੇ ਇੰਸਪੈਕਟਰ ਰਵੀ ਕੁਮਾਰ ਦਾ ਘਿਰਾਓ ਕੀਤਾ ਗਿਆ | ...
--ਜੀ.ਐਮ.ਅਰੋੜਾ-- ਸਰਦੂਲਗੜ੍ਹ, 28 ਅਕਤੂਬਰ - ਇਥੋਂ 14 ਕਿੱਲੋਮੀਟਰ ਦੇ ਕਰੀਬ ਪਿੰਡ ਮਾਨਖੇੜਾ ਵਿਚ ਭਾਵੇਂ ਵੱਖ-ਵੱਖ ਸਰਕਾਰਾਂ ਵਲੋਂ ਵਿਕਾਸ ਕਰਵਾਏ ਗਏ ਹਨ, ਪਰ ਫਿਰ ਵੀ ਮਾਨਖੇੜਾ ਨੂੰ ਅਜੇ ਵੱਡੇ ਵਿਕਾਸ ਦੀ ਲੋੜ ਹੈ ਤਾਂ ਜੋ ਪਿੰਡ ਦੇ ਲੋਕਾਂ ਨੂੰ ਸ਼ਹਿਰ ਅਤੇ ਹੋਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX