ਜੀ-20 ਸਿਖ਼ਰ ਸੰਮੇਲਨ ਤੋਂ ਪਹਿਲਾਂ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ
ਰੋਮ, 29 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖ਼ਰ ਸੰਮੇਲਨ 'ਚ ਹਿੱਸਾ ਲੈਣ ਲਈ ਅੱਜ ਇਟਲੀ ਪੁੱਜਣ ਤੋਂ ਬਾਅਦ ਯੂਰਪੀਅਨ ਯੂਨੀਅਨ ਆਗੂਆਂ ਨਾਲ ਪਹਿਲੀ ਅਧਿਕਾਰਤ ਬੈਠਕ ਕੀਤੀ | ਇਸ ਦੌਰਾਨ ਉਨ੍ਹਾਂ ਯੂਰਪੀਅਨ ਯੂਨੀਅਨ ਆਗੂਆਂ ਨਾਲ ਰਾਜਨੀਤਕ ਅਤੇ ਸੁਰੱਖਿਆ ਸੰਬੰਧਾਂ, ਵਪਾਰ ਤੇ ਨਿਵੇਸ਼, ਜਲਵਾਯੂ ਪਰਿਵਰਤਨ, ਕੋਰੋਨਾ ਮਹਾਂਮਾਰੀ ਸਮੇਤ ਵਿਸ਼ਵ ਪੱਧਰੀ ਅਤੇ ਖੇਤਰੀ ਘਟਨਾਕ੍ਰਮ 'ਤੇ ਵਿਆਪਕ ਚਰਚਾ ਕੀਤੀ | ਪ੍ਰਧਾਨ ਮੰਤਰੀ ਨੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨਾਲ ਭਾਰਤ-ਯੂਰਪੀਅਨ ਯੂਨੀਅਨ ਮਿੱਤਰਤਾ ਅਤੇ ਵਿਸ਼ੇਸ਼ ਕਰਕੇ ਵਪਾਰ, ਵਣਜ, ਸੱਭਿਆਚਾਰ ਅਤੇ ਵਾਤਾਵਰਨ ਦੇ ਖੇਤਰ ਸੰਬੰਧੀ ਗੱਲਬਾਤ ਕੀਤੀ | ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਵਾਨ ਡੇਰ ਲੇਯੇਨ ਨਾਲ ਮੀਟਿੰਗ ਬਹੁਤ ਵਧੀਆ ਰਹੀ | ਅਸੀਂ ਭਾਰਤ-ਯੂਰਪੀਅਨ ਯੂਨੀਅਨ ਦੀ ਮਿੱਤਰਤਾ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਵਿਸ਼ੇਸ਼ ਤੌਰ 'ਤੇ ਵਣਜ, ਵਪਾਰ, ਸੱਭਿਆਚਾਰ ਅਤੇ ਵਾਤਾਵਰਨ ਵਰਗੇ ਖੇਤਰਾਂ 'ਚ ਸਹਿਯੋਗ ਸਬੰਧੀ ਵਿਆਪਕ ਚਰਚਾ ਕੀਤੀ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਬਣਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਆਗੂਆਂ ਨਾਲ ਵਪਾਰ ਅਤੇ ਨਿਵੇਸ਼ ਸੰਬੰਧਾਂ, ਜਲਵਾਯੂ ਪਰਿਵਰਤਨ, ਕੋਵਿਡ-19, ਵਿਸ਼ਵ ਪੱਧਰੀ ਅਤੇ ਖੇਤਰੀ ਘਟਨਾਕ੍ਰਮ 'ਤੇ ਚਰਚਾ ਕੀਤੀ | ਬੈਠਕ ਦੇ ਬਾਅਦ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਲੇਯੇਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਲੱਗਾ | ਸਾਡੇ ਰਣਨੀਤਕ ਏਜੰਡੇ ਸਹੀ ਮਾਰਗ 'ਤੇ ਹਨ | ਅਸੀਂ ਇਸ 'ਤੇ ਸਹਿਮਤ ਹੋ ਗਏ ਕਿ ਸਾਡੇ ਵਪਾਰ ਵਾਰਤਾਕਾਰ ਕੰਮ ਕਰਨਾ ਸ਼ੁਰੂ ਕਰਨਗੇ | ਅਸੀਂ ਤਕਨਾਲੋਜੀ ਅਤੇ ਖੋਜ ਸਮੇਤ ਜਲਵਾਯੂ 'ਤੇ ਆਪਣਾ ਸਹਿਯੋਗ ਮਜ਼ਬੂਤ ਕਰਾਂਗੇ | ਹਿੰਦ-ਪ੍ਰਸ਼ਾਂਤ 'ਚ ਸਹਿਯੋਗ ਲਈ ਉਤਸ਼ਾਹਿਤ ਹਾਂ | 15ਵਾਂ ਭਾਰਤ-ਯੂਰਪੀਅਨ ਯੂਨੀਅਨ ਸਿਖ਼ਰ ਸੰਮੇਲਨ ਡਿਜੀਟਲ ਮਾਧਿਅਮ ਰਾਹੀ ਜੁਲਾਈ 2020 ਨੂੰ ਹੋਇਆ ਸੀ | ਸਾਲ 2020 ਵਿਚ ਭਾਰਤ ਯੂਰਪੀਅਨ ਯੂਨੀਅਨ ਦਾ 10ਵਾਂ ਸਭ ਤੋਂ ਵੱਡਾ ਵਪਾਰਕ ਸਾਂਝੀਦਾਰ ਸੀ | ਭਾਰਤ-ਯੂਰਪੀਅਨ ਯੂਨੀਅਨ ਦਰਮਿਆਨ ਦੁਵੱਲਾ ਵਪਾਰ 2020 'ਚ 65.30 ਅਰਬ ਯੂਰੋ ਸੀ |
ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਮ 'ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਿਹਾ ਕਿ ਉਨ੍ਹਾਂ ਦੇ ਆਦਰਸ਼ ਵਿਸ਼ਵ ਭਰ 'ਚ ਗੂੰਜਦੇ ਹਨ | ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਰੋਮ 'ਚ ਮੈਨੂੰ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਦੇ ਆਦਰਸ਼ ਦੁਨੀਆ ਭਰ 'ਚ ਲੱਖਾਂ ਲੋਕਾਂ ਨੂੰ ਸਾਹਸ ਅਤੇ ਪ੍ਰੇਰਨਾ ਦਿੰਦੇ ਹਨ | ਇਸ ਮੌਕੇ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਦੇ ਲੋਕ ਹਾਜ਼ਰ ਸਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਕੀਤਾ |
ਬਲਵਿੰਦਰ ਸਿੰਘ ਸੋਢੀ
ਨਵੀਂ ਦਿੱਲੀ, 29 ਅਕਤੂਬਰ -ਖੇਤੀ ਕਾਨੂੰਨਾਂ ਦੇ ਵਿਰੋਧ 'ਚ ਲੰਬੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਕਾਰਨ ਬੰਦ ਪਏ ਰਸਤਿਆਂ ਨੂੰ ਪੁਲਿਸ ਵਲੋਂ ਖੋਲਿ੍ਹਆ ਜਾ ਰਿਹਾ ਹੈ, ਜਿਸ ਕਾਰਨ ਲੰਬੇ ਸਮੇਂ ਬਾਅਦ ਹੁਣ ਦਿੱਲੀ-ਐਨ.ਸੀ.ਆਰ. ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ | ਦਿੱਲੀ-ਉੱਤਰ ਪ੍ਰਦੇਸ਼ ਅਤੇ ਦਿੱਲੀ-ਹਰਿਆਣਾ ਬਾਰਡਰ ਖੋਲ੍ਹੇ ਜਾ ਰਹੇ ਹਨ | ਦਿੱਲੀ ਪੁਲਿਸ ਨੇ ਬੈਰੀਕੇਡ ਹਟਾਉਣ ਦਾ ਕੰਮ ਅੱਜ ਸਵੇਰ ਤੋਂ ਹੀ ਸ਼ੁਰੂ ਕੀਤਾ ਹੋਇਆ ਹੈ | ਰਾਸ਼ਟਰੀ ਰਾਜ ਮਾਰਗ 9 ਅਤੇ 25 ਨੂੰ ਖੋਲ੍ਹ ਦਿੱਤਾ ਗਿਆ ਹੈ |
ਗਾਜ਼ੀਪੁਰ ਬਾਰਡਰ 'ਤੇ ਰਾਸ਼ਟਰੀ ਰਾਜ ਮਾਰਗ 24 'ਤੇ ਜੋ ਰਸਤਾ ਪੁਲਿਸ ਵਲੋਂ ਬੰਦ ਕੀਤਾ ਗਿਆ ਸੀ, ਉਸ ਨੂੰ ਖੋਲਿ੍ਹਆ ਜਾ ਰਿਹਾ ਹੈ | ਬੰਦ ਕੀਤਾ ਗਿਆ ਰਸਤਾ ਜੋ ਦੋਵੇਂ ਸੜਕਾਂ (ਆਉਣ ਜਾਣ) 'ਤੇ ਸੀ, ਉਸ 'ਤੇ ਸੀਮੈਂਟ ਦੇ ਵੱਡੇ-ਵੱਡੇ ਪੱਥਰ, ਦੂਹਰੀ ਕਤਾਰ ਵਿਚ ਲਗਾਏ ਗਏ ਸਨ ਅਤੇ ਨਾਲ ਹੀ ਲੋਹੇ ਦੀ ਤੀਹਰੀ ਬੈਰੀਕੇਡਿੰਗ ਕੀਤੀ ਗਈ ਸੀ | ਇਸ ਤੋਂ ਇਲਾਵਾ ਇਨ੍ਹਾਂ ਬੈਰੀਕੇਡਾਂ 'ਤੇ ਲੋਹੇ ਦੀ ਗੋਲ ਕੰਡੇਦਾਰ ਤਾਰ ਵੀ ਲਗਾਈ ਗਈ ਸੀ | ਇਸ ਨੂੰ ਹਟਾਉਣ ਦਾ ਕੰਮ ਸਵੇਰ ਤੋਂ ਹੀ ਚੱਲ ਰਿਹਾ ਹੈ | ਮਸ਼ੀਨਾਂ ਵੱਡੇ-ਵੱਡੇ ਪੱਥਰਾਂ ਨੂੰ ਹਟਾ ਰਹੀਆਂ ਹਨ ਅਤੇ ਮਲਵਾ ਟਰੱਕ ਤੇ ਟਰਾਲੀ ਵਿਚ ਭਰਿਆ ਜਾ ਰਿਹਾ ਹੈ | ਉਪਰੋਕਤ ਮਾਮਲੇ ਪ੍ਰਤੀ ਭਾਰਤੀ ਕਿਸਾਨ ਮੋਰਚੇ ਦੇ ਐਨ. ਸੀ. ਆਰ. ਦੇ ਪ੍ਰਧਾਨ ਸੁਭਾਸ਼ ਚੌਧਰੀ ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਕੋਲ ਮੰਚ ਹੈ ਅਤੇ ਉਹ ਉਨ੍ਹਾਂ ਦੇ ਪੰਚ ਹਨ, ਜੋ ਉਸ ਦਾ ਫੈਸਲਾ ਹੋਵੇਗਾ ਉਸ 'ਤੇ ਹੀ ਅਮਲ ਕੀਤਾ ਜਾਵੇਗਾ | ਭਾਰਤੀ ਕਿਸਾਨ ਯੂਨੀਅਨ ਦੇ ਗੋਤਮ ਬੁੱਧ ਜ਼ਿਲ੍ਹਾ ਜਨਰਲ ਸਕੱਤਰ (ਯੂ. ਪੀ.) ਪਵਨ ਖਟਾਨਾ ਨੇ ਕਿਹਾ ਕੀ ਇਹ ਰਸਤਾ ਕਿਸਾਨਾਂ ਨੇ ਬੰਦ ਨਹੀਂ ਕੀਤਾ ਸੀ, ਪੁਲਿਸ ਨੇ ਬੰਦ ਕੀਤਾ ਸੀ ਅਤੇ ਪੁਲਿਸ ਹੀ ਖੋਲ੍ਹ ਰਹੀ ਹੈ | ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੁਜ਼ੱਫਰਨਗਰ (ਯੂ. ਪੀ.) ਦੇ ਉਪ ਪ੍ਰਧਾਨ ਰਾਕੇਸ਼ ਚੌਧਰੀ ਨੇ ਕਿਹਾ ਕਿ ਕਿਸਾਨ ਵੀ ਜੰਤਰ ਮੰਤਰ 'ਤੇ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਅਤੇ ਆਪਣੀ ਗੱਲ ਸਰਕਾਰ ਨੂੰ ਕਹਿਣਗੇ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਂਤੀਪੂਰਵਕ ਹੋਵੇਗਾ |
ਹੁਣ ਫ਼ਸਲ ਸੰਸਦ ਭਵਨ ਵੇਚਣ ਜਾਵਾਂਗੇ-ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਆਪਣੀ ਫ਼ਸਲ ਕਿਤੇ ਵੀ ਵੇਚ ਸਕਦੇ ਹਨ | ਰਸਤੇ ਖੁੱਲ੍ਹਣਗੇ ਤਾਂ ਅਸੀਂ ਵੀ ਆਪਣੀ ਫ਼ਸਲ ਵੇਚਣ ਸੰਸਦ ਭਵਨ ਜਾਵਾਂਗੇ |
ਜਲਦ ਹੀ ਖੇਤੀ ਕਾਨੂੰਨ ਵੀ ਰੱਦ ਹੋਣਗੇ-ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਜੇ ਤਾਂ ਸਿਰਫ਼ ਦਿਖਾਵਟੀ ਰੋਕਾਂ ਹਟੀਆਂ ਹਨ, ਜਲਦ ਹੀ ਤਿੰਨੋਂ ਖੇਤੀ ਕਾਨੂੰਨ ਵੀ ਰੱਦ ਹੋ ਜਾਣਗੇ | ਉਨ੍ਹਾਂ ਨੇ ਟਵੀਟ ਕੀਤਾ ਕਿ ਅਜੇ ਤੱਕ ਤਾਂ ਬੈਰੀਕੇਡ ਹਟੇ ਹਨ ਛੇਤੀ ਹੀ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ |
• ਐਡਵੋਕੇਟ ਜਨਰਲ ਦੀ ਨਿਯੁਕਤੀ ਰੱਦ ਹੋਣ ਦੀਆਂ ਅਟਕਲਾਂ • ਚੰਨੀ ਹਾਈਕਮਾਨ ਨੂੰ ਮਿਲ ਕੇ ਵਾਪਸ ਪਰਤੇ
ਚੰਡੀਗੜ੍ਹ, 29 ਅਕਤੂਬਰ (ਹਰਕਵਲਜੀਤ ਸਿੰਘ)- ਕਾਂਗਰਸ ਹਾਈਕਮਾਨ ਵਲੋਂ ਪੰਜਾਬ 'ਚ ਰਾਜ ਸਰਕਾਰ ਅਤੇ ਪਾਰਟੀ ਦਰਮਿਆਨ ਬਿਹਤਰ ਤਾਲਮੇਲ ਪੈਦਾ ਕੀਤੇ ਜਾਣ 'ਤੇ ਜ਼ੋਰ ਦਿੱਤਾ ਗਿਆ ਅਤੇ ਕਿਹਾ ਕਿ ਸਰਕਾਰ ਅਤੇ ਪਾਰਟੀ ਆਪਸੀ ਸਹਿਮਤੀ ਨਾਲ ਕੰਮ ਕਰੇ ਤਾਂ ਜੋ ਮੁੱਦਿਆਂ 'ਤੇ ਟਕਰਾਅ ਵਾਲੀ ਸਥਿਤੀ ਪੈਦਾ ਨਾ ਹੋਵੇ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਨਾਲ ਕੱਲ੍ਹ ਦਿੱਲੀ ਵਿਖੇ ਰਾਹੁਲ ਗਾਂਧੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਪਾਰਟੀ ਦੇ ਜਥੇਬੰਦਕ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵਲੋਂ ਮੀਟਿੰਗ ਕੀਤੀ ਗਈ ਸੀ, ਉਸ 'ਚ ਵੀ ਮੁੱਖ ਤੌਰ 'ਤੇ ਤਾਲਮੇਲ ਦਾ ਮੁੱਦਾ ਭਾਰੂ ਰਿਹਾ ਅਤੇ ਮੁੱਖ ਮੰਤਰੀ ਨੇ ਕੱਲ੍ਹ ਰਾਤ ਚੰਡੀਗੜ੍ਹ ਪੁੱਜਣ ਤੋਂ ਬਾਅਦ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਕਿ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਭਵਨ 'ਚ ਦਾਖ਼ਲ ਨਹੀਂ ਹੋਏ, ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨਾਲ ਇਸ ਮੰਤਵ ਲਈ ਲੰਬੀ ਮੀਟਿੰਗ ਕੀਤੀ | ਅੱਜ ਸਵੇਰੇ ਮੁੱਖ ਮੰਤਰੀ ਮੁਸਤਫ਼ਾ ਨਾਲ ਦੁਬਾਰਾ ਦਿੱਲੀ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਗਏ, ਜਿਥੇ ਉਨ੍ਹਾਂ ਹਰੀਸ਼ ਚੌਧਰੀ ਤੋਂ ਇਲਾਵਾ ਅੰਬਿਕਾ ਸੋਨੀ ਅਤੇ ਅਜੇ ਮਾਕਨ ਨਾਲ ਵੀ ਮੁਲਾਕਾਤਾਂ ਕੀਤੀਆਂ | ਪਤਾ ਲੱਗਾ ਹੈ ਕਿ ਰਾਜ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਜੋ ਕਿ ਮੁੱਖ ਮੰਤਰੀ ਤੇ ਸਿੱਧੂ ਦਰਮਿਆਨ ਟਕਰਾਅ ਵਾਲਾ ਮੁੱਦਾ ਬਣੀ ਹੋਈ ਹੈ, ਸੰਬੰਧੀ ਪਾਰਟੀ ਹਾਈਕਮਾਨ ਵੀ ਹੁਣ ਮਹਿਸੂਸ ਕਰ ਰਹੀ ਹੈ ਕਿ ਸਿੱਧੂ ਨੂੰ ਪਾਰਟੀ ਲਈ ਦੁਬਾਰਾ ਸਰਗਰਮ ਕਰਨ ਲਈ ਉਕਤ ਨਿਯੁਕਤੀ ਰੱਦ ਕਰਨੀ ਪੈ ਸਕਦੀ ਹੈ ਅਤੇ ਉਨ੍ਹਾਂ ਵਲੋਂ ਰੱਖੇ ਜਾ ਰਹੇ ਏਜੰਡੇ ਨੂੰ ਸੰਜੀਦਗੀ ਨਾਲ ਲਿਆ ਜਾਣਾ ਚਾਹੀਦਾ ਹੈ | ਐਡਵੋਕੇਟ ਜਨਰਲ ਵੀ ਅੱਜ ਸਵੇਰੇ ਦਿੱਲੀ ਗਏ ਪਰ ਉਨ੍ਹਾਂ ਦੀ ਨਿਯੁਕਤੀ ਸੰਬੰਧੀ ਭਾਵੇਂ ਸਾਰਾ ਦਿਨ ਅਟਕਲਾਂ ਜਾਰੀ ਰਹੀਆਂ ਪਰ ਇਕ ਦੋ ਦਿਨਾਂ 'ਚ ਸਥਿਤੀ ਸਪੱਸ਼ਟ ਹੋਣ ਦੀ ਸੰਭਾਵਨਾ ਹੈ | ਚਰਚਾ ਹੈ ਕਿ ਮੁੱਖ ਮੰਤਰੀ ਚੰਨੀ ਮੌਜੂਦਾ ਐਡਵੋਕੇਟ ਜਨਰਲ ਨੂੰ ਬਦਲਣ ਲਈ ਰਾਜ਼ੀ ਨਹੀਂ | ਪੰਜਾਬ 'ਚ ਚੋਣਾਂ ਲਈ ਸਮਾਂ ਭਾਵੇਂ ਘਟ ਰਿਹਾ ਹੈ ਪਰ ਪਾਰਟੀ ਤੇ ਸਰਕਾਰ ਦਰਮਿਆਨ ਤਾਲਮੇਲ ਦੀ ਘਾਟ ਕਾਰਨ ਸੂਬੇ 'ਚ ਪਾਰਟੀ ਦਾ ਜਥੇਬੰਦਕ ਢਾਂਚਾ ਵੀ ਗਠਿਤ ਨਹੀਂ ਹੋ ਸਕਿਆ ਅਤੇ ਨਾ ਹੀ ਪ੍ਰਦੇਸ਼ ਕਾਂਗਰਸ ਪ੍ਰਧਾਨ ਵਲੋਂ ਆਪਣਾ ਅਸਤੀਫ਼ਾ ਅਜੇ ਤੱਕ ਵਾਪਸ ਲਿਆ ਗਿਆ ਹੈ, ਜੋ ਕਿ ਪਾਰਟੀ ਲਈ ਹਾਸੋਹੀਣੀ ਸਥਿਤੀ ਬਣੀ ਹੋਈ ਹੈ |
• ਕੀ ਪੰਜਾਬ ਸੁਣ ਰਿਹਾ ਹੈ-ਭਾਜਪਾ • ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ-ਅਕਾਲੀ ਦਲ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 29 ਅਕਤੂਬਰ -ਕਾਂਗਰਸ ਵਲੋਂ 1984 ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਦੇ ਦਿੱਲੀ ਕਾਂਗਰਸ 'ਚ ਸਥਾਈ ਇਨਵਾਈਟੀ ਬਣਾਉਣ ਦੇ ਮੁੱਦੇ 'ਤੇ ਵਿਵਾਦ ਛਿੜ ਗਿਆ ਹੈ | ਜਿਥੇ ਵਿਰੋਧੀ ਧਿਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਸਿੱਖ ਵਿਰੋਧੀ ਕਦਮ ਕਰਾਰ ਦਿੱਤਾ ਹੈ, ਉਥੇ ਕਾਂਗਰਸ ਨੇ ਇਸ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਟਾਈਟਲਰ ਨੂੰ ਕੋਈ ਨਵਾਂ ਅਹੁਦਾ ਨਹੀਂ ਦਿੱਤਾ ਗਿਆ, ਸਗੋਂ ਸਾਬਕਾ ਸੰਸਦ ਮੈਂਬਰ ਪਾਰਟੀ 'ਚ ਸਥਾਈ ਮੈਂਬਰ ਰਹਿੰਦੇ ਹਨ | ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਕਾਂਗਰਸ ਵਲੋਂ ਵੀਰਵਾਰ ਦੇਰ ਸ਼ਾਮ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਕਈ ਕਮੇਟੀਆਂ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ | ਇਨ੍ਹਾਂ ਨਿਯੁਕਤੀਆਂ 'ਚ ਜਗਦੀਸ਼ ਟਾਈਟਲਰ ਤੋਂ ਇਲਾਵਾ ਅਜੈ ਮਾਕਨ, ਕਪਿਲ ਸਿੱਬਲ, ਕ੍ਰਿਸ਼ਣਾ ਤੀਰਥ, ਸੰਦੀਪ ਦੀਕਸ਼ਿਤ ਅਤੇ ਕੀਰਤੀ ਆਜ਼ਾਦ ਨੂੰ ਵੀ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਥਾਈ ਇਨਵਾਈਟੀ ਐਲਾਨਿਆ ਗਿਆ | ਦਿੱਲੀ ਦੰਗਿਆਂ 'ਚ ਸੱਜਣ ਕੁਮਾਰ ਤੋਂ ਬਾਅਦ ਦੂਜਾ ਵੱਡਾ ਨਾਂਅ ਜਗਦੀਸ਼ ਟਾਈਟਲਰ ਦਾ ਹੀ ਆਉਂਦਾ ਹੈ | ਹਾਲਾਂਕਿ ਸੀ. ਬੀ. ਆਈ. ਵਲੋਂ ਟਾਈਟਲਰ ਮਾਮਲੇ 'ਚ 2007, 2009 ਅਤੇ 2014 'ਚ ਕਲੋਜ਼ਰ ਰਿਪੋਰਟ ਵੀ ਦਾਇਰ ਕੀਤੀ ਗਈ ਪਰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਰਿਪੋਰਟ ਖਾਰਜ ਕਰਦਿਆਂ ਪੜਤਾਲੀਆਂ ਏਜੰਸੀ ਨੂੰ ਜਾਂਚ ਜਾਰੀ ਰੱਖਣ ਨੂੰ ਕਿਹਾ |
ਕੀ ਸਿੱਖਾਂ ਦੀ ਜ਼ਿੰਦਗੀ ਦੇ ਮਾਅਨੇ ਨਹੀਂ-ਭਾਜਪਾ
ਭਾਜਪਾ ਦੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵਿੱਟਰ 'ਤੇ ਤਿੱਖੀ ਟਿੱਪਣੀ ਕਰਦਿਆਂ ਸਵਾਲੀਆ ਲਹਿਜ਼ੇ 'ਚ ਪੁੱਛਿਆ ਕਿ ਕਾਂਗਰਸ ਪਾਰਟੀ ਲਈ ਸਿੱਖਾਂ ਦੀ ਜ਼ਿੰਦਗੀ ਮਾਅਨੇ ਨਹੀਂ ਰੱਖਦੀ | ਨਾਲ ਹੀ ਇਹ ਵੀ ਪੁੱਛਿਆ ਕੀ ਪੰਜਾਬ ਸੁਣ ਰਿਹਾ ਹੈ?
ਕਤਲੇਆਮ ਦੇ ਮਾਸਟਰ ਮਾੲੀਂਡ ਨੂੰ ਦਿੱਤਾ ਇਨਾਮ-ਸਿਰਸਾ
ਸ਼੍ਰੋਮਣੀ ਅਕਾਲੀ ਦਲ ਨੇ ਟਾਈਟਲਰ ਦੀ ਨਿਯੁਕਤੀ ਨੂੰ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣਾਂ ਦਸਦਿਆਂ ਕਿਹਾ ਕਿ ਕਤਲੇਆਮ ਦੇ ਮਾਸਟਰ ਮਾੲੀਂਡ ਨੂੰ ਏਨਾ ਵੱਡਾ ਅਹੁਦਾ ਦੇ ਕੇ ਇਨਾਮ ਦਿੱਤਾ ਗਿਆ ਹੈ | ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਟੈਗ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ 'ਚ ਵੀ ਕੋਈ ਇਸ ਫੈਸਲੇ ਤੋਂ ਦੁਖੀ ਹੋਇਆ |
ਕੋਈ ਨਵਾਂ ਅਹੁਦਾ ਨਹੀਂ ਦਿੱਤਾ-ਕਾਂਗਰਸ
ਟਾਈਟਲਰ ਨੂੰ ਲੈ ਕੇ ਛਿੜੇ ਵਿਵਾਦ ਦਰਮਿਆਨ ਦਿੱਲੀ ਕਾਂਗਰਸ ਦੇ ਇੰਚਾਰਜ ਸ਼ਕਤੀ ਸਿੰਘ ਗੋਹਿਲ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਟਾਈਟਲਰ ਨੂੰ ਕੋਈ ਨਵਾਂ ਅਹੁਦਾ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸਾਬਕਾ ਸੰਸਦ ਮੈਂਬਰ ਪਾਰਟੀ 'ਚ ਸਥਾਈ ਮੈਂਬਰ ਹੁੰਦੇ ਹਨ | ਉਨ੍ਹਾਂ ਕਿਹਾ ਜਦੋਂ ਤੋਂ ਕਾਂਗਰਸ ਦੀ ਕਮੇਟੀ ਚੱਲ ਰਹੀ ਹੈ | ਟਾਈਟਲਰ ਪਿਛਲੇ 30 ਸਾਲਾਂ ਤੋਂ ਕਮੇਟੀ 'ਚ ਹਨ |
ਨਵੀਂ ਦਿੱਲੀ, 29 ਅਕਤੂਬਰ (ਏਜੰਸੀ)- ਕੇਂਦਰ ਸਰਕਾਰ ਨੇ ਸੂਰਤ ਸ਼ਹਿਰ ਨੂੰ ਸਰਬੋਤਮ ਜਨਤਕ ਆਵਾਜਾਈ ਪ੍ਰਣਾਲੀ ਅਤੇ ਕੋਚੀ ਨੂੰ ਸਭ ਤੋਂ ਟਿਕਾਊ ਆਵਾਜਾਈ ਪ੍ਰਣਾਲੀ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ | ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਅਨੁਸਾਰ ਸ਼ਾਹਜਹਾਨਾਬਾਦ ਪੁਨਰ ਵਿਕਾਸ ਨਿਗਮ ਦੇ ਪੁਨਰ ਵਿਕਾਸ ਪ੍ਰੋਜੈਕਟ ਲਈ ਦਿੱਲੀ ਨੂੰ ਸਰਬੋਤਮ 'ਗੈਰ-ਮੋਟਰਾਈਜ਼ਡ ਆਵਾਜਾਈ' ਪ੍ਰਣਾਲੀ ਨਾਲ ਸਨਮਾਨਿਤ ਕੀਤਾ ਗਿਆ | ਦਿੱਲੀ ਮੈਟਰੋ ਨੂੰ ਸਭ ਤੋਂ ਵਧੀਆ ਯਾਤਰੀ ਸੇਵਾਵਾਂ ਲਈ, ਇੰਦੌਰ ਨੂੰ ਸਭ ਤੋਂ ਨਵੀਨਤਾਕਾਰੀ ਵਿੱਤੀ ਪ੍ਰਣਾਲੀ ਵਾਲਾ ਸ਼ਹਿਰ ਤੇ ਨਾਸਿਕ ਨੂੰ ਇਸ ਦੀ ਆਵਾਜਾਈ ਯੋਜਨਾ 'ਚ ਜਨਤਕ ਸ਼ਮੂਲੀਅਤ ਦੇ ਸਭ ਤੋਂ ਵਧੀਆ ਰਿਕਾਰਡ ਵਾਲੇ ਸ਼ਹਿਰ ਨਾਲ ਸਨਮਾਨਿਤ ਕੀਤਾ ਗਿਆ ਹੈ |
ਜਲੰਧਰ, 29 ਅਕਤੂਬਰ (ਜਸਪਾਲ ਸਿੰਘ)-ਟਿਕਰੀ ਬਾਰਡਰ 'ਤੇ ਮਾਹੌਲ ਉਸ ਸਮੇਂ ਤਣਾਅ ਪੂਰਨ ਹੋ ਗਿਆ, ਜਦੋਂ ਕਿਸਾਨਾਂ ਨੇ ਪੁਲਿਸ ਵਲੋਂ ਧੱਕੇ ਨਾਲ ਰਸਤੇ ਖੁਲ੍ਹਵਾਉਣ ਦਾ ਵਿਰੋਧ ਕਰਦਿਆਂ ਕੇਂਦਰ ਅਤੇ ਹਰਿਆਣੇ ਦੀ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਕਿਸਾਨ ਆਗੂਆਂ ਨੇ ਕਿਹਾ ਕਿ ਆਮ ਲੋਕਾਂ ਨੂੰ ਸਰਵਿਸ ਲੇਨ ਤੋਂ ਰਸਤਾ ਦਿੱਤਾ ਗਿਆ ਹੈ ਪਰ ਮੁੱਖ ਮਾਰਗ ਨੂੰ ਉਹ ਕਿਸੇ ਵੀ ਕੀਮਤ 'ਤੇ ਖੁੱਲ੍ਹਣ ਨਹੀਂ ਦੇਣਗੇ | ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਯੂਥ ਆਗੂ ਹਰਪ੍ਰੀਤ ਸਿੰਘ ਝਬੇਲਵਾਲੀ, ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਆਗੂ ਬੂਟਾ ਸਿੰਘ ਬੁਰਜਗਿੱਲ ਅਤੇ ਕਿਸਾਨ ਸਭਾ ਦੇ ਆਗੂ ਬਲਕਰਨ ਸਿੰਘ ਬਰਾੜ ਨੇ ਕਿਸਾਨਾਂ ਦੀ ਅਗਵਾਈ ਕਰਦੇ ਹੋਏ ਖੋਲ੍ਹੇ ਗਏ ਰਸਤਿਆਂ ਨੂੰ ਮੁੜ ਬੰਦ ਕਰਵਾਇਆ |
ਰੋਮ, (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਤੋਂ ਅਲੱਗ ਇਟਲੀ ਦੇ ਹਮਰੁਤਬਾ ਮਾਰੀਓ ਦਰਾਗੀ ਨਾਲ ਮੁਲਾਕਾਤ ਕੀਤੀ ਅਤੇ ਦੋਵੇਂ ਆਗੂਆਂ ਨੇ ਦੁਵੱਲੇ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ | ਪ੍ਰਧਾਨ ਮੰਤਰੀ ਮੋਦੀ ਜੋ ਆਪਣੇ ਇਟਲੀ ਦੇ ਹਮਰੁਤਬਾ ਦੇ ਸੱਦੇ 'ਤੇ ਇਥੇ ਪਹੁੰਚੇ ਸਨ, ਦਾ ਪਹਿਲੀ ਬੈਠਕ ਲਈ ਪਲਾਜ਼ੋ ਚਿਗੀ (ਇਟਲੀ ਦੇ ਪ੍ਰਧਾਨ ਮੰਤਰੀ ਦਾ ਸਰਕਾਰੀ ਨਿਵਾਸ) ਪਹੁੰਚਣ 'ਤੇ ਮਾਰੀਓ ਡਰੈਗੀ ਨੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਭਾਰਤ ਇਟਲੀ ਸਾਂਝੇਦਾਰੀ ਦਾ ਤਾਲਮੇਲ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਨਿੱਘਾ ਸਵਾਗਤ ਕੀਤਾ | ਵਫ਼ਦ ਪੱਧਰ ਦੀ ਗੱਲਬਾਤ ਲਈ ਅੱਗੇ ਵਧਣ ਤੋਂ ਪਹਿਲਾਂ ਦੋਵੇਂ ਆਗੂਆਂ ਨੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ |
ਨਵੀਂ ਦਿੱਲੀ, 29 ਅਕਤੂਬਰ (ਉਪਮਾ ਡਾਗਾ ਪਾਰਥ)-ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਵੀਰਵਾਰ ਸ਼ਾਮ ਨੂੰ ਜਾਰੀ ਕੀਤੀ ਅਹੁਦੇਦਾਰਾਂ ਦੀ ਸੂਚੀ 'ਚ ਜਗਦੀਸ਼ ਟਾਈਟਲਰ ਦੇ ਨਾਂਅ ਨੇ ਪੰਜਾਬ ਕਾਂਗਰਸ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਕਰ ਦਿੱਤਾ ਹੈ | ਟਾਈਟਲਰ ਜੋ ਕਿ 1984 ...
ਨਵੀਂ ਦਿੱਲੀ, (ਅ.ਬ.)-ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਾਂਗਰਸ 'ਤੇ ਸਵਾਲ ਚੁਕਦਿਆਂ ਕਿਹਾ ਕਿ ਅਜਿਹਾ ਕਰ ਕੇ ਕਾਂਗਰਸ ਕੀ ਸਾਬਤ ਕਰਨਾ ਚਾਹੁੰਦੀ ਹੈ | ਕਾਂਗਰਸ ਪਾਰਟੀ ਦੇ ਇਸ ਕਦਮ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਨਾਲ ਹੀ ...
ਚੰਡੀਗੜ੍ਹ, (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਨਿਯੁਕਤੀ ਸਿੱਖ ਜ਼ਖ਼ਮਾਂ ਪ੍ਰਤੀ ਸੋਨੀਆ ਗਾਂਧੀ ਤੇ ਕਾਂਗਰਸ ਪਾਰਟੀ ਦੀ ਅਸੰਵੇਦਨਸ਼ੀਲਤਾ ਦਾ ਮੁਜ਼ਾਹਰਾ ਹੈ | ਇਨ੍ਹਾਂ ਲੋਕਾਂ ਨੇ ਆਪਣਾ ਫ਼ੈਸਲਾ ਹਜ਼ਾਰਾਂ ...
ਚੰਡੀਗੜ੍ਹ, (ਅਜੀਤ ਬਿਉਰੋ)- ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਟਾਈਟਲਰ ਦਾ ਮੁੱਦਾ ਪੰਜਾਬ ਵਾਸਤੇ ਹਮੇਸ਼ਾ ਸੰਵੇਦਨਸ਼ੀਲ ਰਿਹਾ ਹੈ ਤੇ ਇਸ ਮੁੱਦੇ 'ਤੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਅਣ ...
ਨਵੀਂ ਦਿੱਲੀ 29 ਅਕਤੂਬਰ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਕਾਰਜਕਾਲ 3 ਸਾਲ ਵਧਾਉਣ ਦਾ ਫੈਸਲਾ ਕੀਤਾ ਹੈ | ਹੁਣ ਦਾਸ ਦਸੰਬਰ 2024 ਤੱਕ ਰਿਜ਼ਰਵ ਬੈਂਕ ਦੇ ਗਵਰਨਰ ਬਣੇ ਰਹਿਣਗੇ | ਜ਼ਿਕਰਯੋਗ ਹੈ ਕਿ ਭਾਜਪਾ ਸਰਕਾਰ ...
ਨਵੀਂ ਦਿੱਲੀ, 29 ਅਕਤੂਬਰ (ਉਪਮਾ ਡਾਗਾ ਪਾਰਥ)-ਸਿੰਘੂ ਬਾਰਡਰ 'ਤੇ ਮਾਰੇ ਗਏ ਲਖਬੀਰ ਸਿੰਘ ਦੇ ਪਰਿਵਾਰ ਨੂੰ ਹਰਿਆਣਾ ਸਰਕਾਰ ਨੇ ਮੁਆਵਜ਼ੇ ਦੀ ਅੱਧੀ ਰਕਮ ਜਾਰੀ ਕਰ ਦਿੱਤੀ ਹੈ | ਇਹ ਜਾਣਕਾਰੀ ਪੱਛੜੀਆਂ ਜਾਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ...
ਪਣਜੀ, 29 ਅਕਤੂਬਰ (ਏਜੰਸੀ)-ਟੈਨਿਸ ਦੇ ਮਹਾਨ ਖਿਡਾਰੀ ਲਿਏਾਡਰ ਪੇਸ ਅੱਜ ਇਥੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ 'ਚ ਤਿ੍ਣਮੂਲ ਕਾਂਗਰਸ (ਟੀ.ਐਮ.ਸੀ.) 'ਚ ਸ਼ਾਮਿਲ ਹੋ ਗਏ | ਗੋਆ ਦੇ ਤਿੰਨ ਦਿਨਾ ਦੌਰੇ 'ਤੇ ਆਈ ਮਮਤਾ ਬੈਨਰਜੀ ਨੇ ਪਾਰਟੀ 'ਚ ਸ਼ਾਮਿਲ ...
ਸੂਰਤ (ਗੁਜਰਾਤ), 29 ਅਕਤੂਬਰ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਇਥੇ ਮੈਜਿਸਟ੍ਰੇਟ ਅਦਾਲਤ ਸਾਹਮਣੇ 'ਮੋਦੀ ਉਪਨਾਂਅ' 'ਤੇ ਆਪਣੀ ਟਿੱਪਣੀ ਖਿਲਾਫ਼ ਦਾਇਰ ਇਕ ਅਪਰਾਧਿਕ ਮਾਣਹਾਨੀ ਮਾਮਲੇ ਦੇ ਸੰਬੰਧ 'ਚ ਆਪਣੇ ਬਿਆਨ ਦਰਜ ਕਰਵਾਉਣ ਲਈ ਪੇਸ਼ ਹੋਏ | ਇਹ ਤੀਸਰੀ ਵਾਰ ਹੈ ...
ਨਵੀਂ ਦਿੱਲੀ, 29 ਅਕਤੂਬਰ (ਏਜੰਸੀ)-ਮੋਦੀ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਈ.ਪੀ.ਐਫ.ਓ. ਦੇ 5 ਕਰੋੜ ਤੋਂ ਜ਼ਿਆਦਾ ਮੈਂਬਰਾਂ ਨੂੰ ਵੱਡੀ ਸੌਗਾਤ ਦਿੱਤੀ ਹੈ | ਸਰਕਾਰ ਨੇ 8.5 ਫ਼ੀਸਦੀ ਦੀ ਦਰ ਨਾਲ ਵਿਆਜ ਦੀ ਰਕਮ ਨੌਕਰੀ ਪੇਸ਼ਾ ਲੋਕਾਂ ਦੇ ਈ.ਪੀ.ਐਫ. ਖਾਤੇ 'ਚ ਪਾਉਣ ਦੀ ਹਰੀ ਝੰਡੀ ...
ਨਵੀਂ ਦਿੱਲੀ, 29 ਅਕਤੂਬਰ (ਏਜੰਸੀਆਂ)-ਕੇਂਦਰੀ ਸੈਕਟਰ ਦੇ ਕਰੋੜਾਂ ਕਰਮਚਾਰੀਆਂ ਅਤੇ ਕਾਮਿਆਂ ਲਈ ਕੇਂਦਰ ਸਰਕਾਰ ਨੇ ਦੀਵਾਲੀ ਮੌਕੇ ਕਾਮਿਆਂ ਨੂੰ ਖ਼ੁਸ਼ਖਬਰੀ ਦਿੱਤੀ ਹੈ | ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ 1.5 ਕਰੋੜ ਕਾਮਿਆਂ ਅਤੇ ਕਰਮਚਾਰੀਆਂ ਦੀ ...
ਚੰਡੀਗੜ੍ਹ, (ਪ੍ਰੋ. ਅਵਤਾਰ ਸਿੰਘ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, 'ਆਪ' ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਸਹਿ. ਇੰਚਾਰਜ ਰਾਘਵ ਚੱਢਾ, ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਟਾਈਟਲਰ ਦੀ ਨਿਯੁਕਤੀ ਕਰਕੇ ...
ਨਵੀਂ ਦਿੱਲੀ, 29 ਅਕਤੂਬਰ (ਉਪਮਾ ਡਾਗਾ ਪਾਰਥ)-ਘੱਟ ਗਿਣਤੀਆਂ ਬਾਰੇ ਰਾਸ਼ਟਰੀ ਕਮਿਸ਼ਨ ਨੇ ਦਿੱਲੀ ਸਮੇਤ 9 ਰਾਜਾਂ ਤੋਂ 1984 ਦੇ ਹੋਏ ਸਿੱਖ ਦੰਗਿਆਂ ਬਾਰੇ ਤਵਸੀਲੀ ਜਾਣਕਾਰੀ ਮੰਗੀ ਹੈ ਜਿਸ 'ਚ ਉਨ੍ਹਾਂ ਤੋਂ ਪੀੜਤਾਂ ਬਾਰੇ ਜਾਣਕਾਰੀ, ਹਾਲੇ ਤੱਕ ਉਨ੍ਹਾਂ ਨੂੰ ਦਿੱਤਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX