ਪਟਿਆਲਾ, 29 ਅਕਤੂਬਰ (ਮਨਦੀਪ ਸਿੰਘ ਖਰੌੜ)-ਰੰਜਿਸ਼ ਦੇ ਚਲਦਿਆਂ ਬੀਤੀ 4 ਅਕਤੂਬਰ ਨੂੰ ਪਿੰਡ ਬੋਸਰ ਕਲ੍ਹਾ ਬੀੜ ਲਾਗੇ ਗੱਡੀ 'ਚ ਜਾ ਰਹੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਅਤੇ 12 ਅਕਤੂਬਰ 2020 ਨੂੰ ਚਚੇਰੀ ਭੈਣ ਦਾ ਕਤਲ ਕਰ ਕੇ ਰੂਪੋਸ਼ ਹੋਏ ਮੁਲਜ਼ਮ ਨੂੰ ਪਟਿਆਲਾ ਦੇ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਦੀ ਅਗਵਾਈ 'ਚ ਸੀ.ਆਈ.ਏ. ਪਟਿਆਲਾ ਦੇ ਮੁਖੀ ਇੰਸਪੈਕਟਰ ਸਮਿੰਦਰ ਸਿੰਘ ਦੀ ਪੁਲਿਸ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਵਰਤੇ ਗਏ ਪਿਸਟਲ ਅਤੇ ਚਾਰ ਦੇਸੀ ਕੱਟੇ ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਬਰਾਮਦ ਕਰ ਲਏ ਹਨ | ਮੁਲਜ਼ਮਾਂ ਦੀ ਪਹਿਚਾਣ ਗੁਰਿੰਦਰ ਸਿੰਘ (29) ਵਾਸੀ ਪਿੰਡ ਬੋਲੜ ਕਲ੍ਹਾਂ ਅਤੇ ਉਸ ਦੀ ਸਾਥਣ ਮਨਜੀਤ ਕੌਰ ਵਾਸੀ ਪਟਿਆਲਾ ਵਜੋਂ ਹੋਈ ਹੈ | ਉਕਤ ਮੁਲਜ਼ਮ ਦੀ ਗਿ੍ਫ਼ਤਾਰੀ ਤੋਂ ਬਾਅਦ ਸਨੌਰ ਥਾਣੇ ਦਰਜ ਤਿੰਨ ਮਾਮਲੇ ਅਤੇ ਇਕ ਥਾਣਾ ਸਿਵਲ ਲਾਈਨ ਦੀ ਕੇਸ ਹੱਲ ਹੋ ਗਿਆ ਹੈ | ਇਸ ਸਬੰਧੀ ਐਸ.ਐਸ.ਪੀ. ਹਰਚਰਨ ਸਿੰਘ ਭੁੁੱਲਰ ਨੇ ਦੱਸਿਆ ਕਿ ਮੁਲਜ਼ਮ ਵਰਿੰਦਰ ਸਿੰਘ ਉਰਫ਼ ਬਾਨੀਆ ਵਾਸੀ ਪਿੰਡ ਬੋਸਰ ਕਲਾਂ ਦੀ ਸਨੌਰ ਵਿਖੇ ਮੋਬਾਈਲਾਂ ਦੀ ਦੁਕਾਨ 'ਤੇ ਉਸ ਦਾ ਸਾਲਾ ਸਹਿਜਪ੍ਰੀਤ ਸਿੰਘ ਵੀ ਕੰਮ ਕਰਦਾ ਸੀ | ਇਸ ਦੌਰਾਨ ਸਹਿਜਪ੍ਰੀਤ ਸਿੰਘ ਦਾ ਗੁਰਿੰਦਰ ਸਿੰਘ ਦੇ ਚਾਚੇ ਦੀ ਲੜਕੀ ਹਰਨੀਤ ਕੌਰ ਨਾਲ ਪ੍ਰੇਮ ਹੋ ਗਿਆ ਸੀ | ਜਿਸ ਤਹਿਤ ਵਰਿੰਦਰ ਸਿੰਘ ਉਨ੍ਹਾਂ ਦੋਨਾਂ ਦਾ ਵਿਆਹ ਕਰਵਾਉਣ ਚਾਹੁੰਦਾ ਸੀ | ਇਸ ਮਾਮਲੇ ਸਬੰਧੀ ਪਲੰਬਰ ਦਾ ਕੰਮ ਕਰਦੇ ਗੁਰਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੀ ਚਚੇਰੀ ਭੈਣ ਹਰਨੀਤ ਕੌਰ ਦੀ 12 ਅਕਤੂਬਰ 2020 ਨੂੰ ਗੋਲੀਆਂ ਮਾਰ ਕੇ ਹੱਤਿਆ ਕਰਕੇ ਫਰਾਰ ਹੋ ਗਿਆ | ਬਾਅਦ 'ਚ ਮੁਲਜ਼ਮ ਨੇ ਪੁਲਿਸ ਅਤੇ ਲੋਕਾਂ ਦੀ ਨਜ਼ਰਾਂ 'ਚ ਰੂਪੋਸ਼ ਹੋਣ ਲਈ ਆਪਣੀ ਆਤਮ ਹੱਤਿਆ ਦਾ ਡਰਾਮਾ ਕਰ ਕੇ ਮਾਲੋਜਾਰਾ ਨੇੜੇ ਭਾਖੜਾ ਨਹਿਰ 'ਤੇ ਆਪਣੇ ਮੋਟਰਸਾਈਕਲ ਅਤੇ ਸੁਸਾਈਡ ਨੋਟ ਛੱਡ ਦਿੱਤਾ | ਜਿਸ 'ਚ ਲਿਖਿਆ ਸੀ ਕਿ ਹਰਨੀਤ ਕੌਰ ਅਤੇ ਸਹਿਜਪ੍ਰੀਤ ਦੇ ਪ੍ਰੇਮ ਸਬੰਧਾਂ ਕਾਰਨ ਪਰਿਵਾਰ ਦੀ ਬਹੁਤ ਬਦਨਾਮੀ ਹੋਈ ਤੇ ਇਸ ਤੋਂ ਤੰਗ ਆ ਕੇ ਉਹ ਨਹਿਰ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਰਿਹਾ ਹੈ | ਐਸ. ਐਸ. ਪੀ. ਭੁੱਲਰ ਨੇ ਦੱਸਿਆ ਇਸ ਕੇਸ ਦੀ ਸੀ.ਆਈ.ਏ. ਪਟਿਆਲਾ ਦੀ ਟੀਮ ਨੂੰ ਬਾਰੀਕੀ ਨਾਲ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਾ ਮੁਲਜ਼ਮ ਗੁਰਿੰਦਰ ਸਿੰਘ ਜਿਉਂਦਾ ਹੈ | ਜਿਸ ਤਹਿਤ ਪੁਲਿਸ ਨੇ ਮੁਲਜ਼ਮ ਨੂੰ ਦੇਵੀਗੜ੍ਹ ਲਾਗੇ ਗਿ੍ਫ਼ਤਾਰ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਗੁਰਿੰਦਰ ਨੇ ਮੰਨਿਆ ਕਿ ਉਸ ਨੇ 4 ਅਕਤੂਬਰ ਨੂੰ ਵਰਿੰਦਰ ਸਿੰਘ ਉਰਫ਼ ਬਾਨੀਆ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ | ਇਸ ਹੱਤਿਆ ਲਈ ਵਰਤਿਆ ਪਿਸਟਲ ਉਸ ਦੀ ਸਾਥਣ ਮਨਜੀਤ ਕੌਰ ਨੇ ਜਗਦੀਸ਼ ਆਸ਼ਰਮ ਰੋਡ ਪਟਿਆਲਾ ਵਿਖੇ ਇਕ ਘਰ 'ਚੋਂ ਚੋਰੀ ਕਰ ਕੇ ਉਸ ਨੂੰ ਦਿੱਤਾ ਸੀ | ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਚਚੇਰੀ ਭੈਣ ਦੀ ਗੋਲੀਆਂ ਮਾਰ ਕੇ ਕਤਲ ਕਰ ਕੇ ਆਪ ਯੂ.ਪੀ. ਕੰਬਾਈਨ 'ਤੇ ਚਲਾ ਗਿਆ ਸੀ | ਪੁੱਛਗਿੱਛ ਦੌਰਾਨ ਪੁਲਿਸ ਨੇ ਮੁਲਜ਼ਮ ਤੋਂ ਚਾਰ ਦੇਸੀ ਕੱਟੇ ਵੀ ਬਰਾਮਦ ਹੋਏ ਜਿਹੜੇ ਕਿ ਉਹ ਯੂ.ਪੀ. ਤੋਂ ਪੰਜਾਬ ਲਿਆਇਆ ਸੀ | ਗੁਰਿੰਦਰ ਨੇ ਪੁਲਿਸ ਕੋਲ ਦੱਸਿਆ ਕਿ ਉਸ ਨੇ ਹਾਲੇ ਇਕ ਕਤਲ ਹੋਰ ਕਰਨਾ ਸੀ | ਐਸ.ਐਸ.ਪੀ. ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਉਕਤ ਕੇਸ ਨੂੰ ਹੱਲ ਕਰਨ ਲਈ ਉਨ੍ਹਾਂ ਐਸ.ਪੀ.ਡੀ. ਮਹਿਤਾਬ ਸਿੰਘ ਦੀ ਅਗਵਾਈ 'ਚ ਡੀ.ਐਸ.ਪੀ. ਦਿਹਾਤੀ ਸੁਖਮਿੰਦਰ ਸਿੰਘ ਚੌਹਾਨ, ਡੀ.ਐਸ.ਪੀ. ਜਾਂਚ ਮੋਹਿਤ ਅਗਰਵਾਲ ਅਤੇ ਸੀ.ਆਈ.ਏ. ਪਟਿਆਲਾ ਦੇ ਮੁਖੀ ਇੰਸਪੈਕਟ ਸਮਿੰਦਰ ਸਿੰਘ ਦੀ ਟੀਮ ਗਠਿਤ ਕੀਤੀ ਸੀ |
ਪਟਿਆਲਾ ਪੁਲਿਸ ਨੇ 14 ਦਿਨਾਂ 'ਚ ਪੰਜ ਅੰਨ੍ਹੇ ਕਤਲਾਂ ਦੀ ਗੁੱਥੀ ਸੁਲਝਾਈ
ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ 14 ਦਿਨਾਂ ਦੌਰਾਨ ਪਟਿਆਲਾ ਪੁਲਿਸ ਅਤੇ ਸੀ.ਆਈ.ਏ. ਪਟਿਆਲਾ ਦੀ ਟੀਮ ਨੇ ਪੰਜ ਅੰਨੇ ਕਤਲਾਂ ਦੀ ਗੁੱਥੀ ਨੂੰ ਸੁਲਝਾ ਕੇ ਖ਼ਤਰਨਾਕ ਅਪਰਾਧੀਆਂ ਨੂੰ ਆਪਣੇ ਅੰਜਾਮ ਤੱਕ ਪਹੁੰਚਾਇਆ ਹੈ | ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਵਲੋਂ ਬਕਾਇਆ ਪਏ ਕੇਸਾਂ ਨੂੰ ਹੱਲ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਜਿਸ ਤਹਿਤ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਪਟਿਆਲਾ ਪੁਲਿਸ ਵਲੋਂ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਅਪਰਾਧੀ ਪਿਛੋਕੜ ਵਾਲੇ ਹਰ ਵਿਅਕਤੀ ਅਤੇ ਤਸਕਰਾਂ 'ਤੇ ਪਟਿਆਲਾ ਪੁਲਿਸ ਦੀ ਤਿੱਖੀ ਨਜ਼ਰ ਹੈ |
ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਫਸਰ ਤੇ ਮੁਲਾਜ਼ਮ ਦਾ ਹੋਵੇਗਾ ਸਨਮਾਨ
ਪਟਿਆਲਾ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਸਮਾਜ ਨੂੰ ਅਪਰਾਧ ਮੁਕਤ ਕਰਨ ਲਈ ਵਧੀਆ ਕੰਮ ਕਰਨ ਵਾਲੇ ਪੁਲਿਸ ਅਫਸਰਾਂ ਅਤੇ ਮੁਲਾਜਮਾਂ ਸਬੰਧੀ ਉਹ ਡੀ.ਜੀ.ਪੀ. ਪੰਜਾਬ ਨੂੰ ਲਿਖ ਕੇ ਭੇਜਣ ਦੇ ਨਾਲ ਉਨ੍ਹਾਂ ਦਾ ਵੀ ਸਨਮਾਨ ਕੀਤਾ ਜਾਵੇਗਾ | ਜ਼ਿਲ੍ਹੇ ਦੇ ਵਾਸੀਆਂ ਨੂੰ ਬਿਹਤਰ ਪੁਲਿਸ ਸੇਵਾਵਾ ਦੇਣ ਵਾਲੇ ਹਰ ਪੁਲਿਸ ਅਫਸਰ ਅਤੇ ਮੁਲਾਜ਼ਮਾਂ ਨੂੰ ਉਨ੍ਹਾਂ ਵਲੋਂ ਸਨਮਾਨਿਤ ਕੀਤਾ ਜਾਵੇਗਾ |
ਸ਼ੁਤਰਾਣਾ, 29 ਅਕਤੂਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਵਿਖੇ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਦੀ ਚੋਣ ਨੇ ਉਸ ਸਮੇਂ ਰਾਜਨੀਤਿਕ ਰੰਗਤ ਲੈ ਲਈ ਜਦੋਂ ਚੋਣ ਦੌਰਾਨ ਪੁਲਿਸ ਵਲੋਂ ਇਕ ਮੈਂਬਰ ਨੂੰ ਹਿਰਾਸਤ 'ਚ ਲੈਣ 'ਤੇ ਮਾਹੌਲ ਕਾਫ਼ੀ ਤਣਾਅਪੂਰਨ ਬਣ ਗਿਆ ਤੇ ...
ਪਟਿਆਲਾ, 29 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਮੰਗੇਤਰ ਅਤੇ ਪਤਨੀ ਦੇ ਕਤਲ ਕੇਸ 'ਚ ਅਰਬਨ ਅਸਟੇਟ ਫੇਸ 1-ਬੀ ਵਾਸੀ ਨਵਨਿੰਦਰਪ੍ਰੀਤ ਪਾਲ ਸਿੰਘ ਦੇ ਪਿਤਾ ਬਲਵੰਤ ਸਿੰਘ ਨੂੰ ਪੁਲਿਸ ਵਲੋਂ ਸਬੂਤਾਂ ਅਤੇ ਮਿ੍ਤਕਾ ਛਪਿੰਦਰਪਾਲ ਕੌਰ ਦੀ ਲਾਸ਼ ਨੂੰ ਖ਼ੁਰਦ ਬੁਰਦ ਕਰਨ 'ਚ ...
ਬਨੂੜ, 29 ਅਕਤੂਬਰ (ਭੁਪਿੰਦਰ ਸਿੰਘ)-ਬਨੂੜ-ਜ਼ੀਰਕਪੁਰ ਕੌਮੀ ਮਾਰਗ 'ਤੇ ਪੈਂਦੇ ਪਿੰਡ ਕਰਾਲਾ ਵਿਖੇ ਸਥਿਤ ਰੋਇਲ ਸਿਟੀ ਚੰਡੀਗੜ੍ਹ ਵਿਚ ਇਕ 17 ਸਾਲਾ ਲੜਕੇ ਦੀ ਡੇਂਗੂ ਕਾਰਨ ਮੌਤ ਹੋ ਗਈ | ਪਿੰਡ ਕਰਾਲਾ ਵਿਚ ਇਹ ਚੌਥੀ ਮੌਤ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਮੋਦ ...
ਸਮਾਣਾ, 29 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਥਾਣਾ ਸਦਰ ਪੁਲਿਸ ਵਲੋਂ ਤਿੰਨ ਵੱਖ-ਵੱਖ ਥਾਵਾਂ 'ਤੇ ਕੀਤੀ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ ਕੀਤੀ ਹੈ | ਥਾਣਾ ਸਦਰ ਦੇ ਮੁੱਖ ਅਫ਼ਸਰ ਇੰਸਪੈਕਟਰ ਅੰਕੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਨਾਭਾ, 29 ਅਕਤੂਬਰ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਦੀਆਂ ਜੇਲ੍ਹਾਂ 'ਚੋਂ ਮੋਬਾਈਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਭਾਵੇਂ ਕਿ ਵੱਡੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਜੇਲ੍ਹ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਵਲੋਂ ਕੀਤੇ ਜਾਂਦੇ ਹਨ ਪਰ ...
ਦੇਵੀਗੜ੍ਹ, 29 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਇੱਥੇ ਗੁਰੂ ਨਾਨਕ ਮੋਦੀਖਾਨਾ ਅਤੇ ਸੁਪਰ ਕਿਸਾਨ ਮਾਰਕੀਟ ਦਾ ਉਦਘਾਟਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਕੀਤਾ ਗਿਆ | ਮੌਲ ਪੱਧਰ ਦੇ ਇਸ ਮੋਦੀਖਾਨੇ ਦੇ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ...
ਪਾਤੜਾਂ, 29 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਸ਼ਹਿਰ ਦੀ ਪੁਲਿਸ ਵਲੋਂ ਐਕਸਾਈਜ਼ ਵਿਭਾਗ ਨਾਲ ਮਿਲ ਕੇ ਕੀਤੀ ਗਈ ਛਾਪੇਮਾਰੀ ਦੌਰਾਨ ਤਿੰਨ ਵਿਅਕਤੀਆਂ ਦੇ ਘਰਾਂ 'ਚੋਂ 250 ਲੀਟਰ ਲਾਹਣ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ ਅਤੇ ਇਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ...
ਰਾਜਪੁਰਾ, 29 ਅਕਤੂਬਰ (ਜੀ.ਪੀ. ਸਿੰਘ)-ਇਕ ਜ਼ਮੀਨੀ ਮਾਮਲੇ 'ਚ ਅਸਲ ਮਾਲਕਾਂ ਨੂੰ ਮਰਿਆ ਦਿਖਾ ਕੇ ਜਾਅਲੀ ਬੰਦਾ ਖੜ੍ਹਾ ਕਰ ਕੇ ਉਸ ਦੇ ਨਾਂਅ ਜ਼ਮੀਨ ਦਾ ਇੰਤਕਾਲ ਕੀਤੇ ਜਾਣ 'ਤੇ ਥਾਣਾ ਸਦਰ ਦੀ ਪੁਲਿਸ ਨੇ 3 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ...
ਨਾਭਾ, 29 ਅਕਤੂਬਰ (ਅਮਨਦੀਪ ਸਿੰਘ ਲਵਲੀ)-ਇਥੋਂ ਦੇ ਦੁਲੱਦੀ ਗੇਟ ਸਥਿਤ ਮਹਾਰਾਜਾ ਹੀਰਾ ਸਿੰਘ ਪਾਰਕ ਵਿਖੇ ਭਾਵੇਂ ਕਿ ਉੱਥੋਂ ਦੀ ਪ੍ਰਬੰਧਕ ਕਮੇਟੀ ਵਲੋਂ ਮਿਹਨਤ ਕਰ ਆਮ ਜਨਤਾ ਦੇ ਬੈਠਣ, ਉੱਠਣ ਅਤੇ ਸੈਰ ਕਰਨ ਦੇ ਨਾਲ-ਨਾਲ ਛੋਟੇ ਬੱਚਿਆਂ ਦੇ ਖੇਡਣ ਅਤੇ ਝੂਟਿਆਂ ਦਾ ...
ਖਮਾਣੋਂ, 29 ਅਕਤੂਬਰ (ਮਨਮੋਹਣ ਸਿੰਘ ਕਲੇਰ)-ਪੰਜਾਬ ਸਰਕਾਰ ਪਿਛਲੇ ਪੌਣੇ ਪੰਜ ਸਾਲ ਤੋਂ ਸੂਬੇ ਅੰਦਰ ਸੁਵਿਧਾ ਕੈਂਪ ਲਗਾਉਣ ਦੇ ਨਾਂਅ 'ਤੇ ਡਰਾਮੇ ਕਰ ਕੇ ਪੰਜਾਬ ਦੀ ਜਨਤਾ ਨੂੰ ਬੁੱਧੂ ਬਣਾਉਣ ਤੋਂ ਇਲਾਵਾ ਕੁਝ ਨਹੀ ਕਰ ਸਕੀ | ਇਹ ਟਿੱਪਣੀ ਗੁਰਮੀਤ ਸਿੰਘ ਨਾਨੋਵਾਲ ...
ਸਮਾਣਾ, 29 ਅਕਤੂਬਰ (ਗੁਰਦੀਪ ਸ਼ਰਮਾ)-ਕੇਂਦਰ ਸਰਕਾਰ ਵਲੋਂ ਪੰਜਾਬ ਦੇ ਸਰਹੱਦੀ ਇਲਾਕੇ ਨੂੰ 50 ਕਿੱਲੋਮੀਟਰ ਤੱਕ ਬੀ.ਐਸ.ਐਫ. ਹਵਾਲੇ ਕਰਨ ਦਾ ਫ਼ੈਸਲਾ ਸਰਾਸਰ ਗ਼ਲਤ ਹੈ ਤੇ ਇਸ ਫ਼ੈਸਲੇ ਨਾਲ ਪੰਜਾਬ ਦਾ ਮਾਹੌਲ ਦੁਬਾਰਾ ਖ਼ਰਾਬ ਹੋਣ ਦਾ ਖ਼ਤਰਾ ਹੈ | ਇਹ ਪ੍ਰਗਟਾਵਾ ...
ਪਟਿਆਲਾ, 29 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਪਿਛਲੇ ਕਈ ਦਿਨਾਂ ਤੋਂ ਡੇਂਗੂ ਬੁਖ਼ਾਰ ਨਾਲ ਜੂਝ ਰਹੇ ਪਨਸੀਡ ਦੇ ਸਾਬਕਾ ਚੇਅਰਮੈਨ ਅਤੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ ਨੂੰ ਸਿਹਤਯਾਬੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ 'ਤੇ ਉਨ੍ਹਾਂ ਦਾ ਹਾਲ ...
ਪਾਤੜਾਂ, 29 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਅਮਰਜੀਤ ਸਿੰਘ ਘੱਗਾ ਨੂੰ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਨੇ ਹਲਕਾ ਸ਼ੁਤਰਾਣਾ ਤੋਂ ਉਮੀਦਵਾਰ ਐਲਾਨਿਆ ਹੈ | ਇਹ ਐਲਾਨ ਪਾਰਟੀ ਦੇ ਪ੍ਰਧਾਨ ਸਾਬਕਾ ਪਿ੍ੰਸੀਪਲ ਸੈਕਟਰੀ ਐੱਸ.ਆਰ. ਲੱਧੜ ਵਲੋਂ ਪਾਤੜਾਂ ਵਿਖੇ ਸਾਬਕਾ ...
ਪਟਿਆਲਾ, 29 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸਵਰਨ ਸਿੰਘ ਨੇ ਪੰਕਜ ਗੌਤਮ ਮੋਹਾਲੀ ਅਤੇ ਮਨਜੀਤ ਸਿੰਘ ਪਟਿਆਲਾ ਨੂੰ ਪਾਰਟੀ 'ਚ ਸ਼ਾਮਿਲ ਕੀਤਾ ਅਤੇ ਨਾਲ ਹੀ ਜ਼ਿੰਮੇਵਾਰੀਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ...
ਪਟਿਆਲਾ, 29 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਪੰਜਾਬ 'ਚ 85ਵੀਂ ਸੰਵਿਧਾਨਿਕ ਸੋਧ ਲਾਗੂ ਕਰਨ ਦੇ ਸਬੰਧ 'ਚ ਸ਼ੁਰੂ ਕੀਤੀ ਪ੍ਰਕਿਆ ਦੇ ਵਿਰੋਧ 'ਚ ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਵਲੋਂ ਪਟਿਆਲਾ ਵਿਖੇ ਮੀਟਿੰਗ ਕੁਲਜੀਤ ਸਿੰਘ ਰਟੋਲ ਦੀ ...
ਪਾਤੜਾਂ, 29 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਕੋਆਪਰੇਟਿਵ ਸੁਸਾਇਟੀ ਸ਼ੁਤਰਾਣਾਂ ਦੀ ਪ੍ਰਧਾਨਗੀ ਚੋਣ ਦੌਰਾਂਨ ਪ੍ਰਧਾਨਗੀ ਦੇ ਦਆਵੇਦਾਰ ਰਾਜ ਸਿੰਘ ਝੱਬਰ ਨੂੰ ਗਿ੍ਫਤਾਰ ਕਰ ਕੇ ਪਾਤੜਾਂ ਪੁਲਿਸ ਵਲੋਂ ਸ਼ਹਿਰੀ ਚੌਂਕੀ ਪਾਤੜਾਂ ਵਿਖੇ ਲਿਆਂਦਾ ਗਿਆ | ਇਸ ਦਾ ਪਤਾ ...
ਪਟਿਆਲਾ, 29 ਅਕਤੂਬਰ (ਮਨਦੀਪ ਸਿੰਘ ਖਰੌੜ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਨੇ ਦੱਸਿਆ ਕਿ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਲੋਕਾਂ ਨੂੰ ਕਾਨੂੰਨੀ ਅਧਿਕਾਰਾਂ ਅਤੇ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਲਈ ਸੂਬੇ ਦੇ ਹਰੇਕ ...
ਸਮਾਣਾ, 29 ਅਕਤੂਬਰ (ਗੁਰਦੀਪ ਸ਼ਰਮਾ)-ਕਾਂਗਰਸ ਪਾਰਟੀ ਦੀ ਸਾਢੇ ਚਾਰ ਸਾਲ ਦੌਰਾਨ ਅਤੇ ਹੁਣ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਉਪਰੰਤ ਹਲਕਾ ਸਮਾਣਾ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਹਲਕਾ ਵਿਕਾਸ ਪੱਖੋਂ ਪਛੜ ਕੇ ਰਹਿ ਗਿਆ ਹੈ | ਜਦੋਂ ਕਿ ...
ਫ਼ਤਹਿਗੜ੍ਹ ਸਾਹਿਬ, 29 ਅਕਤੂਬਰ (ਰਾਜਿੰਦਰ ਸਿੰਘ)-ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਅੰਮਿ੍ਤ ਸੰਚਾਰ ਦਾ ਸਮਾਗਮ ਕੀਤਾ ਗਿਆ ਜਿਸ ਵਿਚ 121 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਕੰਗ ਮੈਨੇਜਰ ਤੇ ...
ਫ਼ਤਹਿਗੜ੍ਹ ਸਾਹਿਬ, 29 ਅਕਤੂਬਰ (ਬਲਜਿੰਦਰ ਸਿੰਘ)-ਸਰਹਿੰਦ ਪਬਲਿਕ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਦੀਵੇ, ਮੋਮਬਤੀਆਂ, ਗੜਬੜੇ ਅਤੇ ਹਟੜੀ ਸਜਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ | ਜਿਸ ਵਿਚ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਬਲਾਕਾਂ ਦੇ ਵਿਦਿਆਰਥੀਆਂ ਨੇ ...
ਪਟਿਆਲਾ, 29 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਥ ਆਗੂ ਅਤੇ ਪੰਜਾਬੀ ਯੂਨੀਵਰਸਿਟੀ ਬਚਾਓ ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਮਾਲਵੇ ਦੀ ਵੱਡੀ ਸਿੱਖਿਆ ਸੰਸਥਾ ਹੈ | ਇਸ ਨੂੰ ...
ਪਟਿਆਲਾ, 29 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ 'ਤੇ ਪਾਵਰ ਜੂਨੀਅਰ ਇੰਜੀਨੀਅਰਾਂ ਵਲੋਂ ਫ਼ੀਲਡ ਵੈਰੀਫਿਕੇਸ਼ਨ, ਚੈਕਿੰਗ, ਐਮ.ਈ. ਅਤੇ ਸਟੋਰਾਂ ਆਦਿ ਕੰਮਾਂ ਦਾ ਬਾਈਕਾਟ ਅੱਜ ਤੀਸਰੇ ਦਿਨ ਵੀ ...
ਬਸੀ ਪਠਾਣਾਂ, 29 ਅਕਤੂਬਰ (ਐਚ.ਐਸ ਗੌਤਮ, ਰਵਿੰਦਰ ਮੌਦਗਿਲ)-ਸਥਾਨਕ ਸ਼ਹਿਰ ਤੇ ਆਲ਼ੇ ਦੁਆਲੇ ਦੇ ਪਿੰਡਾਂ ਵਿਚ ਅਹੋਈ ਅਸ਼ਟਮੀ ਜਿਸ ਨੂੰ ਮਹਾਂਦੇਵ ਪਾਰਵਤੀ ਦੇ ਅਹੋਈ ਸਰੂਪ ਵਜੋਂ ਜਾਣਿਆ ਜਾਂਦਾ ਹੈ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ...
ਫ਼ਤਹਿਗੜ੍ਹ ਸਾਹਿਬ, 29 ਅਕਤੂਬਰ (ਬਲਜਿੰਦਰ ਸਿੰਘ)-ਭੂਮੀ, ਜਲ ਸੰਭਾਲ, ਬਾਗ਼ਬਾਨੀ, ਰੁਜ਼ਗਾਰ ਉਤਪਤੀ ਅਤੇ ਸਿਖਲਾਈ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਰਾਜੇਸ਼ ਵਸ਼ਿਸਠ ਮੁੱਖ ਭੂਮੀਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੰਡਲ ਐਸ.ਏ.ਐਸ. ਨਗਰ ਵਲੋਂ ਖੇਤੀਬਾੜੀ ...
ਖਮਾਣੋਂ, 29 ਅਕਤੂਬਰ (ਮਨਮੋਹਣ ਸਿੰਘ ਕਲੇਰ)-ਕਾਂਗਰਸ ਪਾਰਟੀ ਵਲੋਂ ਸਾਲ 1984 ਦਿੱਲੀ ਸਿੱਖ ਨਸਲਕੁਸ਼ੀ ਲਈ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਨੂੰ ਕੌਮੀ ਕਾਰਜਕਾਰਨੀ ਦਾ ਵਿਸ਼ੇਸ਼ ਸੱਦਾ ਮੈਂਬਰ ਨਿਯੁਕਤ ਕਰ ਕੇ ਕੁੱਲ ਦੁਨੀਆਂ ਭਰ 'ਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ...
ਫ਼ਤਹਿਗੜ੍ਹ ਸਾਹਿਬ, 29 ਅਕਤੂਬਰ (ਬਲਜਿੰਦਰ ਸਿੰਘ)-ਜੇਕਰ ਕਣਕ ਦੀ ਬਿਜਾਈ ਸਮੇਂ ਕਿਸਾਨਾਂ ਲਈ ਆਗਾਮੀ 2 ਦਿਨਾਂ ਦੇ ਅੰਦਰ ਸਹਿਕਾਰੀ ਸਭਾਵਾਂ ਵਿਚ ਡੀ.ਏ.ਪੀ. ਖਾਦ ਦੀ ਉਪਲਬਧਤਾ ਨੂੰ ਯਕੀਨੀ ਨਾ ਬਣਾਇਆ ਗਿਆ ਤਾਂ ਕਿਸਾਨ ਕਿਸਾਨ ਜਥੇਬੰਦੀ ਵਲੋਂ ਡਿਪਟੀ ਕਮਿਸ਼ਨਰ ...
ਚੁੰਨ੍ਹੀ, 29 ਅਕਤੂਬਰ (ਗੁਰਪ੍ਰੀਤ ਸਿੰਘ ਬਿਲਿੰਗ)-ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਬਤੌਰ ਗੈੱਸਟ ਪ੍ਰੋਫੈਸਰ ਕੰਮ ਕਰਦੇ ਪ੍ਰੋਫ਼ੈਸਰਾਂ ਦਾ ਇਕ ਵਫ਼ਦ ਆਪਣੀਆਂ ਜਾਇਜ਼ ਤੇ ਜ਼ਰੂਰੀ ਮੰਗਾਂ ਨੂੰ ਵਿਚਾਰਨ ਲਈ ਸਰਕਾਰੀ ਕਾਲਜ ਗੈੱਸਟ ਫੈਕਲਟੀ ...
ਅਮਲੋਹ, 29 ਅਕਤੂਬਰ (ਰਿਸ਼ੂ ਗੋਇਲ)-ਨਹਿਰੂ ਯੁਵਾ ਕੇਂਦਰ ਫ਼ਤਹਿਗੜ੍ਹ ਸਾਹਿਬ ਯੁਵਾ ਤੇ ਖੇਡ ਮਾਮਲੇ ਭਾਰਤ ਸਰਕਾਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਨੇਹਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਰਜਿ. ਕਪੂਰਗੜ੍ਹ ...
ਜਖਵਾਲੀ, 29 ਅਕਤੂਬਰ (ਨਿਰਭੈ ਸਿੰਘ)-ਸਹਿਕਾਰੀ ਸਭਾ ਬਾਗੜੀਆਂ ਦੇ ਨਵੇਂ ਚੁਣੇ ਗਏ ਪ੍ਰਧਾਨ ਹਰਨੈਲ ਸਿੰਘ ਗੁਣੀਆ ਮਾਜਰਾ ਤੇ ਮੈਂਬਰਾਂ ਦੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹੌਸਲਾ ਅਫ਼ਜਾਈ ਕੀਤੀ ਤੇ ਸਨਮਾਨ ਕੀਤਾ ਅਤੇ ਪੂਰੀ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਆ | ...
ਮੰਡੀ ਗੋਬਿੰਦਗੜ੍ਹ, 29 ਅਕਤੂਬਰ (ਮੁਕੇਸ਼ ਘਈ)-ਗੋਬਿੰਦਗੜ੍ਹ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਮਈ 2021 'ਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਈਆਂ ਗਈਆਂ ਬੀ. ਸੀ. ਏ. ਤੇ ਪੀ. ਜੀ. ਡੀ. ਸੀ. ਏ-2 ਸਮੈਸਟਰ ਦੀਆਂ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਕਾਲਜ ...
ਖਮਾਣੋਂ, 29 ਅਕਤੂਬਰ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਦੱਸਿਆ ...
ਖਮਾਣੋਂ, 29 ਅਕਤੂਬਰ (ਜੋਗਿੰਦਰ ਪਾਲ)-ਐਸ.ਵੀ.ਐਮ ਖਮਾਣੋਂ ਦੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੋਟ ਬਣਾਉਣ ਲਈ ਜਾਗਰੂਕ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦੇਣ ਲਈ ਦਫ਼ਤਰ ਜ਼ਿਲ੍ਹਾ ਚੋਣ ਅਫ਼ਸਰ ਫ਼ਤਹਿਗੜ੍ਹ ਸਾਹਿਬ ਵਲੋਂ ਮਨਪ੍ਰੀਤ ਸ਼ਰਮਾ ...
ਮੰਡੀ ਗੋਬਿੰਦਗੜ੍ਹ, 29 ਅਕਤੂਬਰ (ਮੁਕੇਸ਼ ਘਈ)-ਰਾਮਗੜ੍ਹੀਆ ਅਕਾਲ ਜਥੇਬੰਦੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਟੀਮ ਵਲੋਂ ਧਰਮਸ਼ਾਲਾ ਗੁਰੂ ਨਾਨਕ ਕਾਲੋਨੀ, ਮੰਡੀ ਗੋਬਿੰਦਗੜ੍ਹ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਲੋਟੇ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ...
ਖਮਾਣੋਂ, 29 ਅਕਤੂਬਰ (ਜੋਗਿੰਦਰ ਪਾਲ)-ਸਬ ਡਿਵੀਜ਼ਨ ਸਾਂਝ ਸੋਸਾਇਟੀ ਖਮਾਣੋਂ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ 'ਬੇਟੀ ਬਚਾਓ, ਬੇਟੀ ਪੜ੍ਹਾਓ' ਤੇ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਵਿਖੇ ...
ਨੰਦਪੁਰ ਕਲੌੜ, 29 ਅਕਤੂਬਰ (ਜਰਨੈਲ ਸਿੰਘ ਧੁੰਦਾ)-ਦੀਵਾਲੀ ਨੂੰ ਪ੍ਰਦੂਸ਼ਣ ਰਹਿਤ ਢੰਗ ਨਾਲ ਮਨਾਉਣ ਦਾ ਹੋਕਾ ਦਿੰਦੇ ਹੋਏ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਵਲੋਂ ਪਿਛਲੇ ਲੰਮੇ ਸਮੇਂ ਤੋਂ ਸ਼ੁਰੂ ਕੀਤੀ ਹੋਈ ਲਹਿਰ 'ਰੁੱਖਾਂ ਦੀ ਸਭ ਕਰੋਂ ਸੰਭਾਲ, ਸਾਡਾ ਜੀਵਨ ...
ਪਟਿਆਲਾ, 29 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਚਾਹਲ ਦੀ ਸੂਬਾਈ ਮੀਟਿੰਗ ਮੌਕੇ ਜਥੇਬੰਦੀ ਦੇ ਮੁੱਖ ਦਫ਼ਤਰ ਵਿਖੇ ਝੰਡਾ ਲਹਿਰਾਇਆ ਗਿਆ | ਇਸ ਮੌਕੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਗੁਰਵੇਲ ਸਿੰਘ ...
ਰਾਜਪੁਰਾ, 29 ਅਕਤੂਬਰ (ਜੀ.ਪੀ. ਸਿੰਘ)-ਆਮ ਆਦਮੀ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਜ਼ਮੀਨੀ ਪੱਧਰ ਦੇ ਆਗੂ ਰਘੁਬੀਰ ਸਿੰਘ ਗੋਪਾਲਪੁਰ ਨੂੰ ਅੱਜ ਦੀਆਂ ਮਿਹਨਤ ਸਦਕਾ ਪਾਰਟੀ ਵਲੋਂ ਪੂਰਾ ਸਨਮਾਨ ਦਿੰਦੇ ਹੋਏ ਸੂਬਾ ਦੀ ਯੂਥ ਵਿੰਗ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ...
ਪਟਿਆਲਾ, 29 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐਮ.ਐਮ.ਆਰ.ਸੀ.) ਵਿਖੇ ਨਵ-ਨਿਯੁਕਤ ਡਾਇਰੈਕਟਰ ਦਲਜੀਤ ਅੰਮੀ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ | ਉਨ੍ਹਾਂ ਦੇ ਅਹੁਦਾ ਸੰਭਾਲਣ ...
ਪਟਿਆਲਾ, 29 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਪਟਿਆਲਾ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਨੇ ਭਾਵੇਂ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਕਾਂਗਰਸ ਪਾਰਟੀ ਨਾਲ ਬਣੇ ਰਹਿਣਗੇ ਜਾਂ ਆਪਣੇ ਕਰੀਬੀ ...
ਸਮਾਣਾ, 29 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਥਾਣਾ ਸ਼ਹਿਰੀ ਪੁਲਿਸ ਵਲੋਂ ਪੁਰਾਣੀ ਰਿੰਜਸ਼ ਦੇ ਚੱਲਦਿਆਂ ਹੋਈ ਲੜਾਈ ਦੌਰਾਨ ਇਕ ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਚਾਰ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮਲਕਾਣਾ ਪੱਤੀ ਦੇ ਰਹਿਣ ਵਾਲੇ ਬਲਵਿੰਦਰ ...
ਪਟਿਆਲਾ, 29 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਦੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਨੇ 'ਸਰਟੀਫਾਈਡ ਮੈਨੇਜਮੈਂਟ ਅਕਾਊਾਟੈਂਟ (ਸੀ.ਐੱਮ.ਏ.) ਜਾਗਰੂਕਤਾ' ਵਿਸ਼ੇ 'ਤੇ ਆਨਲਾਈਨ ਵੈਬੀਨਾਰ ਕਰਵਾਇਆ | ਇਸ ਮੌਕੇ ਮਾਈਲਜ਼ ...
ਪਟਿਆਲਾ, 29 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪਿਛਲੇ ਦਿਨੀਂ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਵਲੋਂ ਸਰਕਾਰੀ ਕਾਲਜਾਂ ਸਹਾਇਕ ਪ੍ਰੋਫੈਸਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਪੋਸਟਾਂ ਕੱਢੀਆਂ ਗਈਆਂ ਸਨ | ਵਿਦਿਆਰਥੀ ਜਥੇਬੰਦੀ ਸੈਕੂਲਰ ਯੂਥ ਫੈਡਰੇਸ਼ਨ ...
ਬਹਾਦਰਗੜ੍ਹ, 29 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ, ਰਾਜਪੁਰਾ ਰੋਡ ਪਿੰਡ ਕੌਲੀ ਵਿਖੇ ਚੱਲ ਰਹੇ ਯੁਵਕ ਮੇਲੇ ਅਤੇ ਲੋਕ ਮੇਲੇ ਦੇ ਅੱਜ ਦੂਜੇ ਦਿਨ ਵਿਦਿਆਰਥੀਆਂ ਦੇ ਕਲਾਸੀਕਲ ਇੰਸਟਰੂਮੈਂਟ ਪੱਛਮੀ ਸੋਲੋ, ਪੱਛਮੀ ਸਮੂਹ ...
ਸਨੌਰ, 29 ਅਕਤੂਬਰ (ਸੋਖਲ)-ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਅੱਜ ਨਗਰ ਕੌਂਸਲ ਦੇ ਪ੍ਰਧਾਨ ਇੰਦਰ ਕੁਮਾਰ ਛਿੰਦੀ ਦੇ ਨਿਵਾਸ 'ਤੇ ਪਹੁੰਚੇ ਜਿਸ ਤੋਂ ਸਿਆਸੀ ਗਲਿਆਰਿਆਂ 'ਚ ਤਰ੍ਹਾਂ-ਤਰ੍ਹਾਂ ਦੇ ਚਰਚੇ ਸਨੌਰ ਹਲਕੇ 'ਚ ਚੱਲ ਪਏ | ਇਸ ਮੌਕੇ ਸਾਂਸਦ ਪ੍ਰਨੀਤ ਕੌਰ ਨੇ ਕਿਹਾ ਕਿ ...
ਰਾਜਪੁਰਾ, 29 ਅਕਤੂਬਰ (ਰਣਜੀਤ ਸਿੰਘ)-ਨੇੜਲੇ ਪਿੰਡ ਖਡੋਲੀ ਵਿਖੇ ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਿਟੀ ਵਲੋਂ ਕਾਨੂੰਨੀ ਜਾਗਰੂਕਤਾ ਸੈਮੀਨਾਰ ਸਰਪੰਚ ਜੋਰਾ ਸਿੰਘ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲਾਇਆ ਗਿਆ | ਇਸ ਮੌਕੇ ਜੱਜ ਸਾਹਿਬ ਮਾੈਬਰ ਸੈਕਟਰੀ ...
ਸਮਾਣਾ, 29 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਥਾਣਾ ਸ਼ਹਿਰੀ ਪੁਲਿਸ ਕੋਲ ਪ੍ਰਤਾਪ ਕਾਲੋਨੀ ਦੀ ਰਹਿਣ ਵਾਲੀ ਰੀਚਾ ਸਿੰਗਲਾ ਪੁੱਤਰੀ ਸੁਖਦਰਸ਼ਨ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਜਦੋਂ ਉਹ ਪੈਦਲ ਘਰ ਜਾ ਰਹੀ ਸੀ ਤਾਂ ਇਕ ਵਿਅਕਤੀ ਜੋ ਮੋਟਰਸਾਈਕਲ ਨੰ. ...
ਪਟਿਆਲਾ, 29 ਅਕਤੂਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਪਿੰਡ ਕੌਰਜੀਵਾਲਾ ਲਾਗੇ ਮੋਟਰਸਾਈਕਲ 'ਤੇ ਜਾ ਰਹੇ ਵਿਅਕਤੀ ਨੂੰ ਟਰੈਕਟਰ ਚਾਲਕ ਨੇ ਫੇਟ ਦਿੱਤੀ ਸੀ | ਇਸ ਹਾਦਸੇ 'ਚ ਦੋ ਪਹੀਆ ਵਾਹਨ ਚਾਲਕ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਉਪਰੰਤ ਉਸ ਨੂੰ ਰਾਜਿੰਦਰਾ ਹਸਪਤਾਲ 'ਚ ...
ਸਮਾਣਾ, 29 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਸੂਬੇ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਅਧਿਕਾਰੀ ਮੁੱਖ ਚੋਣ ਅਫ਼ਸਰ ਡਾ. ਐੱਸ. ਕਰੁਣਾ ਰਾਜੂ ਵਲੋਂ ਜਾਰੀ ਹਦਾਇਤਾਂ ਤਹਿਤ ਨੌਜਵਾਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਟਰਾਂਸਪੋਰਟ ਵਿਭਾਗ ਨੂੰ ...
ਦੇਵੀਗੜ੍ਹ, 29 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਕਾਂਗਰਸ ਪਾਰਟੀ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰ ਕੇ ਪੰਜਾਬ ਦੇ ਲੋਕਾਂ ਦੀ ਹਿਤੈਸ਼ੀ ਪਾਰਟੀ ਹੋਣ ਦਾ ਸਬੂਤ ਦਿੱਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ...
ਪਟਿਆਲਾ, 29 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ, ਵਿਖੇ ਅੰਤਰ-ਕਾਲਜ ਜੂਡੋ ਚੈਂਪੀਅਨਸ਼ਿਪ ਕਰਵਾਈ ਗਈ | ਇਨ੍ਹਾਂ ਮੁਕਾਬਲਿਆਂ 'ਚ ਮੁਲਤਾਨੀ ਮੱਲ ਮੋਦੀ ਕਾਲਜ ਦੀਆਂ ਲੜਕੀਆਂ ਦੀ ਟੀਮ 4 ਸੋਨ, 3 ਚਾਂਦੀ ਮੈਡਲ ਲੈ ਕੇ ਕੁੱਲ 29 ਅੰਕਾਂ ਨਾਲ ਪਹਿਲੇ ...
ਪਟਿਆਲਾ, 29 ਅਕਤੂਬਰ (ਮਨਦੀਪ ਸਿੰਘ ਖਰੌੜ)-ਸਟੋ੍ਰਕ ਬਿਮਾਰੀ ਦੀ ਜਾਗਰੂਕਤਾ ਅਤੇ ਜਲਦੀ ਇਲਾਜ ਸਬੰਧੀ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਪਿ੍ੰਸ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਸਟੋ੍ਰਕ ਦਿਵਸ ਮਾਤਾ ਕੁਸ਼ੱਲਿਆ ਹਸਪਤਾਲ ਦੀ ਟ੍ਰੇਨਿੰਗ ...
ਪਟਿਆਲਾ, 29 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਲੋਂ ਉਪ-ਕੁਲਪਤੀ ਪ੍ਰੋ. ਅਰਵਿੰਦ ਦੀ ਅਗਵਾਈ 'ਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ (ਡੀ. ਐੱਲ.ਐੱਸ.ਏ.) ਦੇ ਸਹਿਯੋਗ ਨਾਲ ਕਾਨੂੰਨੀ ਸਹਾਇਤਾ ਸੰਬੰਧੀ ਜਾਗਰੂਕਤਾ ਪੈਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX