ਅੰਮਿ੍ਤਸਰ/ਅਟਾਰੀ, 29 ਅਕਤੂਬਰ (ਜਸਵੰਤ ਸਿੰਘ ਜੱਸ, ਗੁਰਦੀਪ ਸਿੰਘ ਅਟਾਰੀ, ਸੁਖਵਿੰਦਰਜੀਤ ਸਿੰਘ ਘਰਿੰਡਾ) -ਕੇਂਦਰ ਸਰਕਾਰ ਵਲੋਂ ਬੀ.ਐਸ. ਐਫ. ਦੇ ਅਧਿਕਾਰ ਖੇਤਰ 'ਚ ਵਾਧਾ ਕਰਨ ਦੇ ਵਿਰੋਧ 'ਚ ਅੱਜ ਸ਼ੋ੍ਰਮਣੀ ਅਕਾਲੀ ਦਲ ਵਲੋਂ ਅਟਾਰੀ ਤੋਂ ਅੰਮਿ੍ਤਸਰ ਤੱਕ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਕੀਤੇ ਵਿਸ਼ਾਲ ਮੋਟਰ ਸਾਈਕਲ ਰੋਸ ਮਾਰਚ ਕੱਢਿਆ ਗਿਆ | ਰੋਸ ਮਾਰਚ 'ਚ ਕਰੀਬ 20 ਹਜ਼ਾਰ ਮੋਟਰ ਸਾਈਕਲ ਸਵਾਰ ਸ਼ਾਮਿਲ ਹੋਏ, ਜਿਨ੍ਹਾਂ ਅਟਾਰੀ ਸਰਹੱਦ ਤੋਂ ਲੈ ਕੇ ਗੋਲਡਨ ਗੇਟ ਤੱਕ ਕੇਂਦਰ ਸਰਕਾਰ ਦੇ ਫ਼ੈਸਲੇ ਵਿਰੁੱਧ ਰੋਸ ਪ੍ਰਗਟਾਇਆ | ਰੋਸ ਮਾਰਚ ਦੀ ਆਰੰਭਤਾ ਮੌਕੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਪ੍ਰੋ: ਵਿਰਸਾ ਸਿੰਘ ਵਲਟੋਹਾ, ਅਨਿਲ ਜੋਸ਼ੀ, ਤਲਬੀਰ ਸਿੰਘ ਗਿੱਲ, ਡਾ: ਦਲਬੀਰ ਸਿੰਘ ਵੇਰਕਾ, ਰਵੀਕਰਨ ਸਿੰਘ ਕਾਹਲੋਂ, ਵੀਰ ਸਿੰਘ ਲੋਪੋਕੇ, ਬੋਨੀ ਅਮਰਪਾਲ ਸਿੰਘ ਅਜਨਾਲਾ, ਹਰਮੀਤ ਸਿੰਘ ਸੰਧੂ, ਸੁਖਬੀਰ ਸਿੰਘ ਵਾਹਲਾ, ਰਾਣਾ ਧਾਲੀਵਾਲ ਅਤੇ ਚੌਧਰੀ ਅਸ਼ੋਕ ਮੰਨਣ ਆਦਿ ਸ਼ਾਮਿਲ ਸਨ | ਇਸ ਦੌਰਾਨ ਜਿਥੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਕੇਸਰੀ ਝੰਡੀਆਂ ਫੜ੍ਹੀਆਂ ਹੋਈਆਂ ਸਨ ਉਥੇ ਤਿਰੰਗਾ ਝੰਡਾ ਵੀ ਮਾਰਚ ਦੀ ਸ਼ਾਨ ਬ ਣਿਆ ਹੋਇਆ ਸੀ | ਵੱਖ-ਵੱਖ ਥਾਵਾਂ 'ਤੇ ਲੋਕਾਂ ਵਲੋਂ ਸੁਖਬੀਰ ਤੇ ਮਜੀਠੀਆ ਨੂੰ ਸਿਰੋਪਾਓ ਤੇ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਮਾਰਚ ਦੀ ਸਮਾਪਤੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਕੇਂਦਰ ਦਾ ਦਖਲ ਨਹੀਂ ਚਾਹੁੰਦੀ | ਉਨ੍ਹਾਂ ਕਿਹਾ ਕਿ ਲੋਕਾਂ ਨੇ ਸਪੱਸ਼ਟ ਸੰਕੇਤ ਦਿੰਤਾ ਹੈ ਕਿ ਉਹ ਬੀ.ਐਸ.ਐਫ. ਦੇ ਅਧਿਕਾਰ ਖੇਤਰ ਤੇ ਸੰਘੀ ਢਾਂਚੇ ਨੂੰ ਖੋਰਾ ਲਾ ਕੇ ਸੂਬੇ ਨੂੰ ਕੇਂਦਰ ਅਧੀਨ ਲਿਆਉਣ ਦੇ ਕਿਸੇ ਵੀ ਯਤਨ ਨੂੰ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਉਹ ਤਸਵੀਰਾਂ ਖਿਚਵਾਉਣ ਨਾਲੋਂ ਸਿੱਧੇ ਹੋ ਕੇ ਕੰਮ ਕਰਨ | ਉਨ੍ਹਾਂ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਤੇ ਕੇਂਦਰ ਦਾ ਅਧਿਕਾਰ ਖੇਤਰ ਵਧਾਉਣ ਦੇ ਮਾਮਲੇ 'ਤੇ ਤਾਨਾਸ਼ਾਹੀ ਰਵੱਈਆ ਅਪਨਾਉਣ ਦੀ ਵੀ ਨਿਖੇਧੀ ਕੀਤੀ | ਉਨ੍ਹਾਂ ਕੇਂਦਰ ਸਰਕਾਰ ਵਲੋਂ ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ ਦਾ ਵੀਜ਼ਾ ਰੱਦ ਕਰਨ ਦੀ ਵੀ ਨਿਖੇਧੀ ਕੀਤੀ | ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬੀ. ਐਸ. ਐਫ. ਨੂੰ ਸਿਰਫ ਸਰਹੱਦਾਂ ਦੀ ਰਾਖੀ ਦੀ ਜ਼ਿੰਮੇਵਾਰੀ ਤੱਕ ਸੀਮਤ ਰਹਿਣਾ ਚਾਹੀਦਾ ਹੈ ਤੇ ਇਸ ਨੂੰ ਅੰਦਰੂਨੀ ਸੁਰੱਖਿਆ 'ਚ ਦਖਲ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ | ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਨਾਲ ਰਲ ਕੇ ਅਜਿਹਾ ਕੀਤਾ ਹੋਵੇ ਤੇ ਪਹਿਲਾਂ ਵੀ ਸਰਕਾਰ ਸੂਬੇ ਦੀਆਂ ਜੇਲ੍ਹਾਂ ਦੀ ਜ਼ਿੰਮੇਵਾਰੀ ਸੀ.ਆਰ.ਪੀ.ਐਫ. ਹਵਾਲੇ ਕਰਨ ਦੀ ਗੱਲ ਕਰਦੀ ਰਹੀ ਹੈ |
ਅੰਮਿ੍ਤਪਾਲ ਸਿੰਘ ਵਲ੍ਹਾਣ
ਬਠਿੰਡਾ, 29 ਅਕਤੂਬਰ-'ਆਪ' ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਨੂੰ ਅਪਰਾਧੀਆਂ, ਗੁੰਡਿਆਂ, ਭਿ੍ਸ਼ਟਾਚਾਰੀਆਂ ਤੇ ਇੰਸਪੈਕਟਰੀ ਰਾਜ ...
ਹਰਕਵਲਜੀਤ ਸਿੰਘ
ਚੰਡੀਗੜ੍ਹ, 29 ਅਕਤੂਬਰ-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਮੁਲਾਕਾਤ ਲਈ ਸਮਾਂ ਨਾ ਮਿਲਣ ਕਾਰਨ ਕਾਂਗਰਸ ਹਾਈਕਮਾਂਡ ਵਲੋਂ ਵੀ ਕੈਪਟਨ 'ਤੇ ਡੋਰੇ ਪਾਉਣ ਦੀਆਂ ਕੋਸ਼ਿਸ਼ਾਂ ਵਾਪਸ ਲੈ ਲਈਆਂ ...
ਚੰਡੀਗੜ੍ਹ, 29 ਅਕਤੂਬਰ (ਅ.ਬ.)-ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੇ ਚੱਲ ਰਹੇ ਖਰੀਦ ਸੀਜ਼ਨ ਲਈ ਪੰਜਾਬ ਵਾਸਤੇ ਸੀ.ਸੀ.ਐਲ. ਦੀ ਮਿਆਦ ਨਵੰਬਰ 2021 ਤੱਕ ਵਧਾ ਦਿੱਤੀ ਹੈ | ਰਿਜ਼ਰਵ ਬੈਂਕ ਨੇ 6300.20 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ (ਸੀ.ਸੀ.ਐਲ.) ਨਵੰਬਰ 2021 ਦੇ ਅਖ਼ੀਰ ਤੱਕ ਵਧਾ ...
ਚਾਉਕੇ, 29 ਅਕਤੂਬਰ (ਮਨਜੀਤ ਸਿੰਘ ਘੜੈਲੀ)-ਦਿੱਲੀ ਵਿਖੇ ਕਿਸਾਨ ਮੋਰਚੇ 'ਚ ਸ਼ਾਮਿਲ ਸਥਾਨਕ ਪਿੰਡ ਜੇਠੂਕੇ ਦੇ 2 ਕਿਸਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ | ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਨਿੱਕਾ ਸਿੰਘ ਜੇਠੂਕੇ ਨੇ ਦੱਸਿਆ ਕਿ ਕਿਸਾਨ ਧਰਮ ਸਿੰਘ (54) ਤੇ ਰਿਪਨ ਸਿੰਘ (51) ਦੀ ...
ਹੁਸ਼ਿਆਰਪੁਰ, 29 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਅਦਾਲਤ 'ਚ ਚੱਲ ਰਹੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਦਾਲਤ ਨੇ 22 ਨਵੰਬਰ ਨੂੰ ਤਲਬ ਕੀਤਾ ਹੈ | ਇਸ ਮਾਮਲੇ 'ਚ ...
ਕਾਲਾ ਅਫਗਾਨਾ, 29 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਦਿੱਲੀ ਦੇ ਸਿੰਘੂ ਬਾਰਡਰ 'ਤੇ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਮੁਰੀਦਕੇ ਦੇ ਬਾਬਾ ਸੋਹਣ ਸਿੰਘ (85) ਪੁੱਤਰ ਗੰਡਾ ਸਿੰਘ ਦੀ ਅਚਾਨਕ ਮੌਤ ਹੋ ਗਈ | ਪਰਿਵਾਰਕ ਮੈਂਬਰ ਮੁਖ਼ਤਾਰ ...
ਦਵਿੰਦਰ ਪਾਲ ਸਿੰਘ
ਫ਼ਾਜ਼ਿਲਕਾ, 29 ਅਕਤੂਬਰ-ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ 'ਚ ਬਾਸਮਤੀ 1121 ਦੀ ਆਮਦ ਤੇਜ਼ੀ ਫੜ੍ਹ ਗਈ ਹੈ | ਕੌਮਾਂਤਰੀ ਮਾਰਕੀਟ 'ਚ ਵਧੀ ਮੰਗ ਕਾਰਨ ਝੋਨੇ ਦਾ ਭਾਅ ਸ਼ੁਰੂਆਤੀ ਦੌਰ ਤੋਂ ਜੋ ਕਿ 3200 ਤੋਂ ਸ਼ੁਰੂ ਹੋਇਆ ਸੀ, ਉਹ ਹੁਣ 3500 ਰੁਪਏ ਪ੍ਰਤੀ ...
ਚੰਡੀਗੜ੍ਹ, 29 ਅਕਤੂਬਰ (ਐਨ. ਐਸ. ਪਰਵਾਨਾ) -ਆਮ ਆਦਮੀ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਨ੍ਹਾਂ ਦਾ ਪੰਜਾਬ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ 'ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਲੈਣ-ਦੇਣ ਜਾਂ ...
ਲੁਧਿਆਣਾ, 29 ਅਕਤੂਬਰ (ਪੁਨੀਤ ਬਾਵਾ)-ਪੰਜਾਬ ਮੁਕਤੀ ਮੋਰਚਾ ਦੀ ਸੂਬਾ ਪੱਧਰੀ ਮੀਟਿੰਗ 'ਚ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਤਰੁਣ ਜੈਨ ਬਾਵਾ ਕੌਮੀ ਪ੍ਰਧਾਨ ਭਾਰਤੀ ਆਰਥਿਕ ਪਾਰਟੀ, ਰਛਪਾਲ ਸਿੰਘ ਰਾਜੂ ਚੇਅਰਮੈਨ ਪੰਜਾਬ ਬਹੁਜਨ ਸਮਾਜ ਪਾਟੀ, ...
ਤਲਵੰਡੀ ਭਾਈ, 29 ਅਕਤੂਬਰ (ਰਵਿੰਦਰ ਸਿੰਘ ਬਜਾਜ)-ਨਜ਼ਦੀਕੀ ਪਿੰਡ ਚੋਟੀਆਂ ਖ਼ੁਰਦ ਦੇ ਦੋ ਵਾਰ ਸਰਪੰਚ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੋਗਾ, ਮੈਂਬਰ ਜ਼ਿਲ੍ਹਾ ਪਲਾਨਿੰਗ ਬੋਰਡ ਮੋਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਆਗੂ ਰਹੇ ਭੁਪਿੰਦਰ ਸਿੰਘ ਸੰਘਾ ਦੇ ਅਕਾਲ ਚਲਾਣੇ ...
ਫ਼ਰੀਦਕੋਟ, 29 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਐਡੀਸ਼ਨਲ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਸਪੈਸ਼ਲ ਅਦਾਲਤ 'ਚ ਅੱਜ ਬਹਿਬਲ ਕਲਾਂ ਗੋਲੀਕਾਂਡ ਸਬੰਧੀ ਚੱਲ ਰਹੀ ਸੁਣਵਾਈ ਦੌਰਾਨ ਇਸ ਮਾਮਲੇ 'ਚ ਨਾਮਜ਼ਦ ਸਾਬਕਾ ਐਸ.ਐਸ.ਪੀ. ਚਰਨਜੀਤ ਸਿੰਘ ਸ਼ਰਮਾ ਨੇ ਅਦਾਲਤ 'ਚ ...
ਮਮਦੋਟ, 29 ਅਕਤੂਬਰ (ਸੁਖਦੇਵ ਸਿੰਘ ਸੰਗਮ)-ਨਗਰ ਪੰਚਾਇਤ ਮਮਦੋਟ ਅਧੀਨ ਪਿੰਡ ਸਾਹਨ ਕੇ ਵਿਖੇ ਪਿਛਲੇ ਤਿੰਨ ਦਿਨਾਂ ਦੌਰਾਨ ਦੂਜੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਗਗਨ ਉਰਫ਼ ਗੱਗੀ (18) ਪੁੱਤਰ ਸੋਨੂੰ ਸੰਧੂ ...
ਚੰਡੀਗੜ੍ਹ, 29 ਅਕਤੂਬਰ (ਬਿ੍ਜੇਂਦਰ ਗੌੜ)-ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਅੱਜ 5 ਨਵੇਂ ਵਧੀਕ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ | ਇਨ੍ਹਾਂ 'ਚ ਜਸਟਿਸ ਵਿਕਾਸ ਸੂਰੀ, ਜਸਟਿਸ ਸੰਦੀਪ ਮੋਦਗਿਲ, ਜਸਟਿਸ ਵਿਨੋਦ ਸ਼ਰਮਾ ਭਾਰਦਵਾਜ, ਜਸਟਿਸ ਪੰਕਜ ਜੈਨ ਤੇ ਜਸਟਿਸ ...
ਫ਼ਰੀਦਕੋਟ, 29 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕੋਟਕਪੂਰਾ ਜਬਰ ਜਨਾਹ ਦੇ ਦੋਸ਼ੀਆਂ ਦੀ ਗਿ੍ਫ਼ਤਾਰੀ ਨਾ ਕੀਤੇ ਜਾਣ ਦਾ ਸਖ਼ਤ ਨੋਟਿਸ ਲਿਆ ਹੈ | ਇਸ ਮਾਮਲੇ 'ਚ ਸ਼ੁੱਕਰਵਾਰ ਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ...
ਸੰਗਰੂਰ, 29 ਅਕਤੂਬਰ (ਧੀਰਜ ਪਸ਼ੌਰੀਆ)-ਪ੍ਰੇਮ ਸਬੰਧਾਂ ਦੇ ਚੱਲਦਿਆਂ 21 ਸਾਲਾਂ ਪਹਿਲਾਂ ਜ਼ਿਲ੍ਹਾ ਸੰਗਰੂਰ 'ਚ ਕੈਨੇਡੀਅਨ ਮੁਟਿਆਰ ਜਸਵਿੰਦਰ ਕੌਰ ਜੱਸੀ (24) ਦੇ ਕਤਲ ਸਬੰਧੀ ਸੰਗਰੂਰ ਅਦਾਲਤ 'ਚ ਚੱਲ ਰਹੀ ਕਰਵਾਈ ਦੇ ਚੱਲਦਿਆਂ ਅੱਜ ਕੇਸ ਦੇ ਮੁਦੱਈ ਤੇ ਜੱਸੀ ਦੇ ਪਤੀ ...
ਚੰਡੀਗੜ੍ਹ, 29 ਅਕਤੂਬਰ (ਐਨ. ਐਸ. ਪਰਵਾਨਾ)-ਉੱਚ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਇਥੇ 1 ਨਵੰਬਰ ਨੂੰ ਬੁਲਾਈ ਹੈ, ਜਿਸ 'ਚ ਸੰਭਵ ਹੈ ਕਿ ਦੀਵਾਲੀ ਦੇ ਮੌਕੇ 'ਤੇ ਸਰਕਾਰੀ ...
ਸੰਗਰੂਰ, 29 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਉਘੇ ਲੇਖਕ ਮੋਹਨ ਸ਼ਰਮਾ ਦੀ ਪੁਸਤਕ 'ਨਸ਼ਿਆਂ ਦਾ ਸੰਤਾਪ' ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਐਸ.ਐਸ.ਪੀ. ਸਵਪਨ ਸ਼ਰਮਾ ਤੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਦੀ ...
ਫ਼ਿਰੋਜ਼ਪੁਰ/ਤਲਵੰਡੀ ਭਾਈ/ਫ਼ਿਰੋਜ਼ਸ਼ਾਹ, 29 ਅਕਤੂਬਰ (ਗੁਰਿੰਦਰ ਸਿੰਘ, ਕੁਲਜਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਧਾਲੀਵਾਲ)-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸੰਸਦੀ ਸਕੱਤਰ ਰਵਿੰਦਰ ਸਿੰਘ ਸੰਧੂ ਬੱਬਲ (ਰੱਤਾ ਖੇੜਾ) ਅਕਾਲ ਚਲਾਣਾ ਕਰ ਗਏ | ਉਹ ਕਰੀਬ 67 ਵਰਿ੍ਹਆਂ ਦੇ ...
ਬੱਧਨੀ ਕਲਾਂ, 29 ਅਕਤੂਬਰ (ਸੰਜੀਵ ਕੋਛੜ)-ਬਾਬਾ ਨੰਦ ਸਿੰਘ ਦੇ ਜਨਮ ਦਿਹਾੜੇ ਦੀ ਖ਼ੁਸ਼ੀ 'ਚ ਅਨੰਦ ਈਸ਼ਵਰ ਦਰਬਾਰ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਰਹਿਨੁਮਾਈ ਹੇਠ ਕਸਬਾ ਬੱਧਨੀ ਕਲਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਵਿਸ਼ੇਸ਼ ...
ਪਟਿਆਲਾ, 29 ਅਕਤੂਬਰ (ਭਗਵਾਨ ਦਾਸ)- ਭਾਰਤ ਐਗਰੋ ਕੈਮੀਕਲਜ਼ ਦਾ ਵੱਡਾ ਨਿਰਮਾਤਾ ਹੈ | ਇਸ ਦਾ ਵਿਸ਼ਵ 'ਚ ਚੌਥਾ ਦਰਜਾ ਹੈ | ਤਿੰਨ- ਚੌਥਾਈ ਐਗਰੋ ਕੈਮੀਕਲ, ਕਰਾਪ ਕੇਅਰ ਫੈਡਰੇਸ਼ਨ ਆਫ ਇੰਡੀਆ (ਸੀ.ਸੀ.ਐਫ.ਆਈ) ਦੀ ਮੈਂਬਰ ਕੰਪਨੀਆਂ ਜਿਨਾਂ ਨੇ ਉਦਯੋਗ 'ਚ ਬੜੀ ਲਾਗਤ ਕੀਤੀ ਹੋਈ ...
ਚੰਡੀਗੜ੍ਹ, 29 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਨੇ 10 ਆਈ. ਪੀ. ਐਸ. ਤੇ 62 ਪੀ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ | ਆਈ.ਪੀ.ਐਸ ਅਧਿਕਾਰੀਆਂ 'ਚ ਜੇ. ਏਲੇਨਚੇਜਿਅਨ ਨੂੰ ਜੁਆਇੰਟ ਪੁਲਿਸ ਕਮਿਸ਼ਨਰ (ਸਿਟੀ) ਤੇ ਟਰੈਫਿਕ ਲੁਧਿਆਣਾ, ਦੀਪਕ ਪਾਰੀਕ ਨੂੰ ...
ਚੰਡੀਗੜ੍ਹ, 29 ਅਕਤੂਬਰ (ਬਿ੍ਜੇਂਦਰ ਗੌੜ)-6,635 ਈ.ਟੀ.ਟੀ. ਪੋਸਟਾਂ ਦੀ ਨਿਯੁਕਤੀ ਪ੍ਰਕਿਰਿਆ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ | 11 ਨਵੰਬਰ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ | ਹਾਲਾਂਕਿ ਦੇਰ ਸ਼ਾਮ ਤੱਕ ਸਬੰਧਿਤ ਆਦੇਸ਼ ...
ਚੰਡੀਗੜ੍ਹ, 29 ਅਕਤੂਬਰ (ਬਿ੍ਜੇਂਦਰ ਗੌੜ)- ਬੇਅਦਬੀ ਤੇ ਇਸ ਨਾਲ ਜੁੜੇ ਮਾਮਲਿਆਂ 'ਚ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ਼ ਨੂੰ ਵਿਸ਼ੇਸ਼ ਪਬਲਿਕ ਪ੍ਰੋਸੀਕਿਊਟਰ ਲਾਏ ਜਾਣ ਸਬੰਧੀ ਨੋਟੀਫਿਕੇਸ਼ਨ ਨੂੰ ਬਾਜਾਖਾਨਾ ਥਾਣੇ ਦੇ ਸਾਬਕਾ ਐਸ.ਐਚ.ਓ ਅਮਰਜੀਤ ...
ਲੁਧਿਆਣਾ, 29 ਅਕਤੂਬਰ (ਪੁਨੀਤ ਬਾਵਾ)-ਲੋਕ ਇਨਸਾਫ ਪਾਰਟੀ ਦੇ ਮਾਝਾ, ਮਾਲਵਾ ਤੇ ਦੁਆਬਾ ਜੋਨ ਦੇ ਇੰਚਾਰਜਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਕੀਤੀ ਗਈ, ...
ਅੰਮਿ੍ਤਸਰ, 29 ਅਕਤੂਬਰ (ਸੁਰਿੰਦਰ ਕੋਛੜ)-ਪਾਕਿ ਦੀ ਇਸਲਾਮਿਕ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਕਿ ਲੜਕੀਆਂ ਦੇ ਵਿਆਹ ਲਈ ਘੱਟੋ-ਘੱਟ ਉਮਰ ਹੱਦ ਤੈਅ ਕਰਨਾ ਇਸਲਾਮ ਦੀਆਂ ਸਿੱਖਿਆਵਾਂ ਖ਼ਿਲਾਫ਼ ਨਹੀਂ ਹੈ | ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਬਾਲ ਵਿਆਹ ਰੋਕੂ ...
ਅੰਮਿ੍ਤਸਰ, 29 ਅਕਤੂਬਰ (ਸੁਰਿੰਦਰ ਕੋਛੜ)-ਪਾਕਿ ਸਰਕਾਰ ਤਹਿਰੀਕ-ਏ-ਲੈਬਬੈਕ ਪਾਕਿਸਤਾਨ (ਟੀ. ਐਲ. ਪੀ.) ਦੇ ਪ੍ਰਦਰਸ਼ਨਾਂ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹੈ | ਟੀ. ਐਲ. ਪੀ. ਨੇਤਾ ਸਾਦ ਹੁਸੈਨ ਰਿਜ਼ਵੀ ਦੀ ਗਿ੍ਫ਼ਤਾਰੀ ਤੋਂ ਬਾਅਦ ਉਸ ਦੇ ਸਮਰਥਨ 'ਚ ਆਏ ਲੋਕ ਵੀ ਬੇਕਾਬੂ ...
ਚੰਡੀਗੜ੍ਹ, 29 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਦੀ ਮਿੱਡ ਡੇ ਮੀਲ ਸੁਸਾਇਟੀ ਵਲੋਂ ਪੱਤਰ ਜਾਰੀ ਕਰਕੇ ਪਹਿਲਾਂ ਤੋਂ ਵੱਖ-ਵੱਖ ਬੈਂਕਾਂ 'ਚ ਸਕੂਲਾਂ ਦੇ ਚੱਲ ਰਹੇ ਮਿੱਡ-ਡੇ-ਮੀਲ ਸਕੀਮ ਦੇ ਖਾਤੇ ਬੰਦ ਕਰਕੇ ਤੁਰੰਤ ਕੇਨਰਾ ਬੈਂਕ 'ਚ ਖੁਲ੍ਹਵਾਉਣ ਦੇ ਹੁਕਮ ...
ਪੱਟੀ, 29 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲਕੇ)-16 ਅਕਤੂਬਰ ਨੂੰ ਗੁਰਦੁਆਰਾ ਭੱੱੱੱੱਠ ਸਾਹਿਬ ਵਿਖੇ ਕਬਜ਼ੇ ਦੇ 13 ਦਿਨ ਬੀਤਣ ਦੇ ਬਾਵਜੂਦ ਉਥੇ ਇਕ ਕਮਰੇ 'ਚ ਬੰਦ ਮਾਸੂਮ ਬੱਚਿਆਂ ਦਾ ਮਾਮਲਾ ਹਾਈਕੋਰਟ ਪਹੁੰਚ ਗਿਆ ਹੈ | ਸ਼ਿਕਾਇਤਕਰਤਾ ਨਰਬੀਰ ...
ਚੰਡੀਗੜ੍ਹ 29 ਅਕਤੂਬਰ (ਅਜੀਤ ਬਿਊਰੋ) -ਪੰਜਾਬ ਸਰਕਾਰ ਵੱਲੋਂ ਪਿਛਲੀ ਕੈਬਨਿਟ ਮੀਟਿੰਗ ਚ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਸਬੰਧੀ ਫ਼ੈਸਲਾ ਕੀਤਾ ਗਿਆ ਸੀ ਅਤੇ ਇਸ ਸਬੰਧੀ ਅੱਜ ਵਿਧਾਨ ਸਭਾ ਦੇ ਸਕੱਤਰ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਇਜਲਾਸ ਅੱਠ ...
ਚੰਡੀਗੜ੍ਹ, 29 ਅਕਤੂਬਰ (ਅਜੀਤ ਬਿਊਰੋ)-ਸੂਬੇ 'ਚ ਕੋਰੋਨਾ ਦੇ 31 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਗੁਰਦਾਸਪੁਰ 'ਚ 1 ਮੌਤ ਦਰਜ ਕੀਤੀ ਗਈ ਹੈ | 25 ਮਰੀਜ਼ ਠੀਕ ਵੀ ਹੋਏ ਹਨ | ਅੱਜ ਸਭ ਤੋਂ ਵੱਧ ਨਵੇਂ ਮਾਮਲੇ ਰੋਪੜ ਜ਼ਿਲ੍ਹੇ 'ਚ (7) ਦਰਜ ਕੀਤੇ ਗਏ | ਐਸ.ਏ.ਐਸ. ਨਗਰ 'ਚ 5, ਅੰਮਿ੍ਤਸਰ ...
ਐੱਸ. ਏ. ਐੱਸ. ਨਗਰ, 29 ਅਕਤੂਬਰ (ਕੇ. ਐੱਸ. ਰਾਣਾ)-ਜਗਦੀਸ਼ ਟਾਈਟਲਰ ਦੀ ਕਾਂਗਰਸ 'ਚ ਨਿਯੁਕਤੀ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਕਾਂਗਰਸ ਅੱਜ ਕੱਲ੍ਹ ਸਿੱਖ ਕੌਮ ਦੇ ਹਿਰਦਿਆਂ ਨੂੰ ...
ਨਵੀਂ ਦਿੱਲੀ, 29 ਅਕਤੂਬਰ (ਏਜੰਸੀ)-ਡੀ. ਜੀ. ਸੀ. ਏ. ਨੇ ਕੋਰੋਨਾ ਮਹਾਂਮਾਰੀ ਕਾਰਨ ਨਿਰਧਾਰਿਤ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ 30 ਨਵੰਬਰ ਤੱਕ ਵਧਾ ਦਿੱਤੀ ਹੈ | ਹਾਲਾਂਕਿ ਸਮਰੱਥ ਅਥਾਰਿਟੀ ਵਲੋਂ ਮਾਮਲੇ ਦੇ ਆਧਾਰ 'ਤੇ ਚੋਣਵੇਂ ਹਵਾਈ ਮਾਰਗਾਂ 'ਤੇ ਨਿਰਧਾਰਿਤ ...
ਪੁਣੇ, 29 ਅਕਤੂਬਰ (ਏਜੰਸੀ)-ਭਾਰਤੀ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਰਾਸ਼ਟਰੀ ਰੱਖਿਆ ਅਕਾਦਮੀ (ਐਨ.ਡੀ.ਏ.) 'ਚ ਮਹਿਲਾ ਕੈਡੇਟਾਂ ਦੇ ਸ਼ਾਮਿਲ ਹੋਣ ਦੀ ਪ੍ਰਸੰਸਾ ਕੀਤੀ ਤੇ ਇਸ ਨੂੰ ਹਥਿਆਰਬੰਦ ਸੈਨਾਵਾਂ 'ਚ ਲਿੰਗ ਸਮਾਨਤਾ ਦੀ ਦਿਸ਼ਾ 'ਚ ਪਹਿਲਾ ਕਦਮ ਦੱਸਿਆ | ਨਰਵਾਣੇ ...
ਨਵੀਂ ਦਿੱਲੀ, 29 ਅਕਤੂਬਰ (ਏਜੰਸੀ)-ਇਕ ਅਧਿਕਾਰਕ ਬਿਆਨ 'ਚ ਕਿਹਾ ਗਿਆ ਹੈ ਕਿ ਰੱਖਿਆ ਮੰਤਰਾਲੇ ਨੇ 7ਵੇਂ ਕੇਂਦਰੀ ਤਨਖਾਹ ਕਮਿਸ਼ਨ (ਸੀ.ਪੀ.ਸੀ.) ਅਨੁਸਾਰ ਮਾਤਾ-ਪਿਤਾ ਦੋਵਾਂ ਲਈ ਇਕ ਬੱਚੇ ਜਾਂ ਬੱਚਿਆਂ ਨੂੰ ਅਦਾਇਗੀ ਯੋਗ ਦੋ ਪਰਿਵਾਰਕ ਪੈਨਸ਼ਨਾਂ ਦੀ ਵੱਧ ਤੋਂ ਵੱਧ ਹੱਦ ...
ਨਵੀਂ ਦਿੱਲੀ, 29 ਅਕਤੂਬਰ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਅੱਤਵਾਦ ਖ਼ਿਲਾਫ਼ ਨਾ ਸਿਰਫ਼ ਸਰਹੱਦ ਦੇ ਇਸ ਪਾਸੇ ਬਲਕਿ ਲੋੜ ਪੈਣ 'ਤੇ ਸਰਹੱਦ ਦੇ ਪਾਰ ਵੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਇਕ ...
ਜਲੰਧਰ, 29 ਅਕਤੂਬਰ (ਸ਼ਿਵ ਸ਼ਰਮਾ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਰਾਜ 'ਚ ਕਿਸਾਨਾਂ ਤੇ ਕਾਰੋਬਾਰੀਆਂ ਨੂੰ ਆਪਣੇ ਨਾਲ ਜੋੜਨ ਲਈ ਧਿਆਨ ਕੇਂਦਰਿਤ ਕਰ ਲਿਆ ਹੈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕੁਝ ਸਮੇਂ 'ਚ ਹੀ ਕੀਤੇ ਕਈ ...
ਨਵੀਂ ਦਿੱਲੀ, 29 ਅਕਤੂਬਰ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਸਪਸ਼ਟ ਕੀਤਾ ਕਿ ਦੂਸਰਿਆਂ ਦੀ ਸਿਹਤ ਦੀ ਕੀਮਤ 'ਤੇ ਤਿਉਹਾਰ ਨਹੀਂ ਮਨਾਇਆ ਜਾ ਸਕਦਾ ਅਤੇ ਕਿਸੇ ਵੀ ਅਥਾਰਿਟੀ ਨੂੰ ਉਸ ਦੇ ਨਿਰਦੇਸ਼ਾਂ ਦੀ ਉਲੰਘਣਾ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਅਤੇ ਤਿਉਹਾਰਾਂ ਦੇ ...
ਮਿਰਜ਼ਾਪੁਰ (ਯੂ.ਪੀ.), 28 ਅਕਤੂਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਦੇ ਅਹਰੌਰਾ ਥਾਣੇ ਅਧੀਨ ਸਦਭਾਵਨਾ ਸਿੱਖਿਆ ਸੰਸਥਾਨ ਜੂਨੀਅਰ ਹਾਈ ਸਕੂਲ ਦੇ ਪ੍ਰਿੰਸੀਪਲ ਖ਼ਿਲਾਫ਼ ਨਰਸਰੀ ਦੇ ਵਿਦਿਆਰਥੀ ਨੂੰ ਛੱਤ ਤੋਂ ਪੁੱਠਾ ਲਟਕਾਉਣ ਦੇ ਦੋਸ਼ 'ਚ ਪੁਲਿਸ ਨੇ ਕੇਸ ਦਰਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX