ਮਾਛੀਵਾੜਾ ਸਾਹਿਬ, 29 ਅਕਤੂਬਰ (ਸੁਖਵੰਤ ਸਿੰਘ ਗਿੱਲ)-ਸਤਲੁਜ ਦਰਿਆ 'ਤੇ ਬਣੇ ਪੁਲ ਦੀ ਫਿਰ ਤੋਂ ਸਲੈਬ ਧਸਣ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਬੰਦ ਕਰਨਾ ਪਿਆ, ਜਿਸ ਕਾਰਨ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਤਲੁਜ ਦਰਿਆ 'ਤੇ ਬਣੇ ਕਰੀਬ 1 ਕਿੱਲੋਮੀਟਰ ਲੰਬੇ ਪੁਲ ਦਾ ਉਦਘਾਟਨ 2007 'ਚ ਹੋਣ ਤੋਂ ਕੁੱਝ ਸਾਲ ਬਾਅਦ ਹੀ 2 ਵਾਰ ਇਸ ਦੀਆਂ ਸਲੈਬਾਂ ਵਿਚ ਕਰੈਕ ਆ ਜਾਣ 'ਤੇ ਪੁਲ ਨੂੰ ਬਣਾਉਣ ਸਮੇਂ ਵਰਤੀ ਗਈ ਅਣਗਹਿਲੀ ਦੀਆਂ ਖ਼ਬਰਾਂ ਚਰਚਾ ਵਿਚ ਰਹੀਆਂ, ਪਰ ਕਿਸੇ ਵੀ ਸਰਕਾਰ ਨੇ ਪੁਲ ਦੇ ਨਿਰਮਾਣ ਵਿਚ ਵਰਤੇ ਮੈਟੀਰੀਅਲ ਦੀ ਜਾਂਚ-ਪਰਖ ਕਰਵਾ ਕਿਸੇ ਦੀ ਵੀ ਹਲੇ ਤੱਕ ਜ਼ਿੰਮੇਵਾਰੀ ਤੈਅ ਨਹੀਂ ਕੀਤੀ | ਲੋਕ ਨਿਰਮਾਣ ਵਿਭਾਗ ਪਹਿਲਾਂ 2 ਵਾਰ ਪੁਲ ਦੀਆਂ ਸਲੈਬਾਂ ਦੀ ਰਿਪੇਅਰ ਕਰਵਾ ਚੁੱਕਾ ਹੈ | ਸਵੇਰ ਸਮੇਂ ਜਦੋਂ ਰਾਹਗੀਰਾਂ ਨੂੰ ਪੁਲ ਦੀ ਸਲੈਬ ਧਸਣ ਦਾ ਪਤਾ ਲੱਗਾ ਤਾਂ ਰਾਹੋਂ ਵਾਲੇ ਪਾਸੇ ਬਣੀ ਪੁਲਿਸ ਚੌਂਕੀ ਦੇ ਕਰਮਚਾਰੀਆਂ ਨੇ ਕਿਸੇ ਵੱਡਾ ਹਾਦਸਾ ਹੋਣ ਤੋਂ ਬਚਾਅ ਲਈ ਦੋਵਾਂ ਪਾਸਿਆਂ ਤੋਂ ਬੈਰੀਕੇਡ ਲਗਾ ਕੇ ਭਾਰੀ ਵਾਹਨਾਂ ਦਾ ਲੰਘਣਾ ਬੰਦ ਕਰ ਦਿੱਤਾ, ਜਿਸ ਕਾਰਨ ਨਵਾਂਸ਼ਹਿਰ ਤੋਂ ਖੰਨਾ ਆਉਣ-ਜਾਣ ਵਾਲੀਆਂ ਬੱਸਾਂ ਦੀਆਂ ਸਵਾਰੀਆਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਪੁਲ ਤੋਂ ਜੰਮੂ-ਕਸ਼ਮੀਰ, ਪਠਾਨਕੋਟ ਤੇ ਹਿਮਾਚਲ ਤੋਂ ਬਜ਼ਰੀ ਤੇ ਹੋਰ ਭਾਰੀ ਵਾਹਨ ਗੁਜ਼ਰਦੇ ਹਨ, ਜਿਸ ਕਾਰਨ ਇਸ ਪੁਲ ਦੀਆਂ ਸਲੈਬਾਂ ਵਿਚ ਧਸਦੀਆਂ ਹਨ | ਜਦੋਂ ਇਸ ਸੰਬੰਧੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਾ ਹੋ ਸਕਿਆ |
ਦੋਰਾਹਾ, 29 ਅਕਤੂਬਰ (ਜਸਵੀਰ ਝੱਜ)-ਇਕ ਧਾਰਮਿਕ ਸਥਾਨ ਦੇ ਪ੍ਰਧਾਨ ਅਤੇ ਅਕਾਲੀ ਨੇਤਾ ਪਿ੍ਤਪਾਲ ਸਿੰਘ ਪਾਲੀ ਖ਼ਿਲਾਫ਼ ਵਾਲਮੀਕੀ ਭਾਈਚਾਰੇ ਦਾ ਗ਼ੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ | ਜਿਸ ਖ਼ਿਲਾਫ਼ ਵਾਲਮੀਕੀ ਭਾਈਚਾਰੇ ਬਾਰੇ ਵਰਤੀ ਗਈ ਭੱਦੀ ਭਾਸ਼ਾ ਦੇ ਮਾਮਲੇ ਸਬੰਧੀ, ...
ਖੰਨਾ, 29 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਐੱਸ. ਡੀ. ਐੱਮ. ਮਨਜੀਤ ਕੌਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੀ ਸ਼ੁਰੂਆਤ 1 ਨਵੰਬਰ ਤੋਂ 30 ਨਵੰਬਰ ਤੱਕ ਹੋਣ ਜਾ ਰਹੀ ਹੈ | 1 ਜਨਵਰੀ 2022 ਤੱਕ 18 ਸਾਲ ਦੇ ...
ਖੰਨਾ, 29 ਅਕਤੂਬਰ (ਹਰਜਿੰਦਰ ਸਿੰਘ ਲਾਲ)-ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਰੋਡ ਖੰਨਾ ਦੇ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਖੰਨਾ ਵਿਖੇ ਹੋਏ ਵੱਖ -ਵੱਖ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ...
ਕੁਹਾੜਾ, 29 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਵਲੋਂ ਨਾਬਾਲਗ ਲੜਕੀ ਦੇ ਲਾਪਤਾ ਹੋਣ ਤਹਿਤ ਰਾਜ ਕੁਮਾਰ ਪੁੱਤਰ ਬਸੰਤ ਕੁਮਾਰ ਵਾਸੀ ਜੰਡਿਆਲੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਜਸਵੰਤ ਲਾਲ ਅਨੁਸਾਰ ਸ਼ਿਕਾਇਤ ...
ਖੰਨਾ, 29 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ.ਐੱਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਚ ਸੰਪੰਨ ਹੋਈ ਲੁਧਿਆਣਾ ਜ਼ਿਲ੍ਹਾ ਜਿਮਨਾਸਟਿਕ ਚੈਂਪੀਅਨਸ਼ਿਪ ਵਿਚ ਹਿੰਦੀ ਪੁੱਤਰੀ ਸੀਨੀਅਰ ਸੈਕੰਡਰੀ ਪਾਠਸ਼ਾਲਾ ਦੇ ਖਿਡਾਰੀਆਂ ਜੈਸਮੀਨ ਨੇ ਅੰਡਰ-15 ਉਮਰ ਵਰਗ ਦੇ ਵੱਖ ...
ਖੰਨਾ, 29 ਅਕਤੂਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਧੀਮਾਨ)-ਅੱਜ ਪੰਜਾਬ ਐਂਡ ਸਿੰਧ ਬੈਂਕ ਮੇਨ ਬਰਾਂਚ ਜੀ.ਟੀ ਰੋਡ ਖੰਨਾ ਵਲੋਂ ਵਿਜੀਲੈਂਸ ਜਾਗਰੂਕਤਾ ਸਪਤਾਹ ਮੌਕੇ ਇਕ ਬਾਈਕ ਰੈਲੀ ਕੱਢੀ ਗਈ | ਇਹ ਰੈਲੀ ਅਨਾਜ ਮੰਡੀ ਬੈਂਕ ਦੀ ਬਰਾਂਚ ਵਿਖੇ ਸਮਾਪਤ ਹੋਈ | ਇਸ ਰੈਲੀ ਵਿਚ ...
ਖੰਨਾ, 29 ਅਕਤੂਬਰ (ਮਨਜੀਤ ਧੀਮਾਨ)-ਮੋਟਰਸਾਈਕਲ ਦੀ ਹੋਈ ਟੱਕਰ 'ਚ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਥਾਣਾ ਸਦਰ ਖੰਨਾ ਦੇ ਏ.ਐੱਸ.ਆਈ ਬਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲਿਸ ਨੂੰ ਲਿਖਾਏ ਬਿਆਨਾਂ 'ਚ ਸ਼ਿਕਾਇਤਕਰਤਾ ਸ਼ੇਰ ਸਿੰਘ ਵਾਸੀ ਪਿੰਡ ...
ਖੰਨਾ, 29 ਅਕਤੂਬਰ (ਮਨਜੀਤ ਧੀਮਾਨ)-ਇੱਥੇ ਨੇੜਲੇ ਪਿੰਡ ਫੈਜ਼ਗੜ੍ਹ ਵਿਖੇ ਕਿਸਾਨ ਦੇ ਖੇਤ ਵਿਚ ਖੜਾ ਝੋਨਾ ਚੋਰੀ ਵੱਢਣ ਦੇ ਦੋਸ਼ ਵਿਚ ਥਾਣਾ ਸਦਰ ਖੰਨਾ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ...
ਖੰਨਾ, 29 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸੰਯੁਕਤ ਕਿਸਾਨ ਸਭਾ ਵਲੋਂ ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020 ਅਤੇ ਚਾਰ ਲੇਬਰ ਕੋਡ ਬਿੱਲ ਰੱਦ ਕਰਵਾਉਣ ਲਈ ਸ਼ੁਰੂ 'ਪੱਕਾ ਮੋਰਚਾ' ਅੱਜ 34ਵੇਂ ਦਿਨ ਵੀ ਜਾਰੀ ਰਿਹਾ | ਜਥੇਦਾਰ ਹਰਚੰਦ ਸਿੰਘ ਰਤਨਹੇੜੀ ਸੂਬਾ ਪ੍ਰਧਾਨ ਅਤੇ ...
ਮਾਛੀਵਾੜਾ ਸਾਹਿਬ, 29 ਅਕਤੂਬਰ (ਮਨੋਜ ਕੁਮਾਰ)-ਕੁੱਝ ਮਹੀਨਿਆਂ ਦੇ ਅੰਤਰਾਲ ਤੋਂ ਬਾਦ ਇਕ ਵਾਰ ਫਿਰ ਇੰਸਪੈਕਟਰ ਰਾਜੇਸ਼ ਠਾਕੁਰ ਨੂੰ ਮਾਛੀਵਾੜਾ ਥਾਣੇ ਦੀ ਕਮਾਨ ਸੌਂਪਦਿਆਂ ਐੱਸ. ਐੱਚ. ਓ. ਲਗਾਇਆ ਗਿਆ ਹੈ ਤੇ ਜਿਹਨਾਂ ਸ਼ੁੱਕਰਵਾਰ ਨੂੰ ਆਪਣਾ ਚਾਰਜ ਵੀ ਸੰਭਾਲ ਲਿਆ ਹੈ ...
ਖੰਨਾ, 29 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਜਸਦੀਪ ਕੌਰ ਨੇ ਅੱਜ ਸ਼ਾਮ ਨੂੰ ਖੰਨਾ ਦੀ ਗੋਵਰਧਨ ਗਊਸ਼ਾਲਾ ਅਤੇ ਭਗਵਾਨ ਵਾਲਮੀਕੀ ਮੰਦਰ ਵਿਖੇ ਮੱਥਾ ਟੇਕਿਆ¢ ਉਨ੍ਹਾਂ ਦੇ ਨਾਲ ...
ਮਾਛੀਵਾੜਾ ਸਾਹਿਬ, 29 ਅਕਤੂਬਰ (ਮਨੋਜ ਕੁਮਾਰ)-ਇੱਕ ਦੌਰ ਸੀ, ਜਦੋ ਕਿਸੇ ਘਰ ਟਰੱਕ ਹੁੰਦਾ ਤਾਂ ਲੋਕ ਦੂਰੋਂ ਦੂਰੋਂ ਝਾਤ ਮਾਰਨ ਆਉਂਦੇ ਤੇ ਇਲਾਕੇ ਵਿਚ ਸ਼ਾਨਦਾਰ ਵਪਾਰੀ ਹੋਣ ਦਾ ਅਹਿਸਾਸ ਹੁੰਦਾ, ਪਰ ਅੱਜ ਇਹ ਹਾਲਾਤ ਹਨ ਕਿ ਟਰੱਕ ਮਾਲਕ ਹੋਣਾ ਇੱਕ ਜਿਉਂਦਾ ਜਾਗਦਾ ...
ਰਾੜਾ ਸਾਹਿਬ, 29 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਘੁਡਾਣੀ ਕਲਾਂ ਦੇ ਸ਼ਹੀਦ ਸੁਖਚੈਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋਕ ਲਹਿਰ ਮਹੰਤ ਭਗਤ ਰਾਮ ਕੰਨਿਆ ਕਲੱਬ ਵਲੋਂ ਸਕੂਲ ਵਿਚ ਲੋੜਵੰਦ ਲੜਕੀਆਂ ਨੂੰ ਚੁੰਨੀਆਂ ਅਤੇ ਲੜਕਿਆਂ ਨੂੰ ...
ਪਾਇਲ, 29 ਅਕਤੂਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਹਲਕਾ ਪਾਇਲ ਤੋਂ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਨੇ ਪਾਇਲ ਦਾਣਾ ਮੰਡੀ ਵਿਚ ਕਿਸਾਨਾਂ ਤੇ ...
ਮਲੌਦ, 29 ਅਕਤੂਬਰ (ਸਹਾਰਨ ਮਾਜਰਾ)-ਸ਼ੋ੍ਰਮਣੀ ਅਕਾਲੀ ਦਲ ਐੱਸ. ਸੀ. ਵਿੰਗ ਮਾਲਵਾ ਜ਼ੋਨ-3 ਦੇ ਮੀਡੀਆ ਇੰਚਾਰਜ ਗੁਰਦੀਪ ਸਿੰਘ ਅੜੈਚਾ, ਸਾਬਕਾ ਪ੍ਰਧਾਨ ਨਗਰ ਪੰਚਾਇਤ ਮਲੌਦ ਬਾਵੂ ਸੁਰਿੰਦਰ ਕੁਮਾਰ ਬਗਈ ਅਤੇ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਮਾ. ਮਲਕੀਤ ਸਿੰਘ ਸਹਾਰਨ ...
ਕੁਹਾੜਾ, 29 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਸਰਗਰਮ ਨੌਜਵਾਨ ਭਾਜਪਾ ਆਗੂ ਸੰਦੀਪ ਸਿੰਘ ਭੈਣੀ ਸਾਹਿਬ ਜ਼ਿਲ੍ਹਾ ਜਨਰਲ ਸਕੱਤਰ ਲੁਧਿਆਣਾ ਦਿਹਾਤੀ ਵਲੋਂ ਕੇਂਦਰੀ ਮੰਤਰੀ ਅਤੇ ਵਿਧਾਨ ਸਭਾ 2022 ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ...
ਦੋਰਾਹਾ, 29 ਅਕਤੂਬਰ (ਪੱਤਰ ਪ੍ਰੇਰਕਾਂ ਰਾਹੀਂ)-ਪਿੰਡ ਬੇਗੋਵਾਲ ਦੀ ਪਾਣੀ ਵਾਲੀ ਟੈਂਕੀ ਦਾ ਪਿਛਲੇ ਬਿਜਲੀ ਬਿੱਲ ਦਾ ਕੁੱਲ ਬਕਾਇਆ ਜੋ 26 ਲੱਖ ਰੁਪਏ ਬਣਦਾ ਸੀ, ਓਹ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਹਿਣੀ ਦੀ ਕਰਨੀ ਤੇ ਪੂਰੇ ਉੱਤਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ...
ਖੰਨਾ, 29 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਖੰਨਾ ਇੰਚਾਰਜ ਸੁਖਵੰਤ ਸਿੰਘ ਟਿੱਲੂ ਨੇ ਕਿਹਾ ਹੈ ਕਿ ਕਾਂਗਰਸ, ਬਾਦਲ ਤੇ 'ਆਪ' ਮੌਕਾ-ਪ੍ਰਸਤ ਪਾਰਟੀਆਂ ਹਨ ਤੇ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਲਈ ਉਤਾਵਲੀਆਂ ...
ਡੇਹਲੋਂ, 29 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਸਰਪੰਚ ਯੂਨੀਅਨ ਬਲਾਕ ਡੇਹਲੋਂ ਦੇ ਸਰਪ੍ਰਸਤ ਸਰਪੰਚ ਮਹਾਂ ਸਿੰਘ ਰੁੜਕਾ ਅਤੇ ਨਿਰਮਲ ਸਿੰਘ ਕੈਨੇਡਾ ਦੇ ਸਵਰਗੀ ਮਾਤਾ ਹਰਬੰਸ ਕੌਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਰੁੜਕਾ ...
ਖੰਨਾ, 29 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ.ਐੱਸ.ਗਰੁੱਪ ਆਫ਼ ਇੰਸਟੀਚਿਊਸ਼ਨ, ਖੰਨਾ ਵਿਖੇ ਡਿਜੀਟਲ ਮਾਰਕੀਟਿੰਗ ਵਿਸ਼ੇ 'ਤੇ ਗੈੱਸਟ ਲੈਕਚਰ ਦਾ ਆਯੋਜਨ ਕੀਤਾ ਗਿਆ¢ ਇਸ ਪ੍ਰੋਗਰਾਮ ਵਿਚ ਅਸ਼ੀਸ਼ ਜਲੋਟਾ (ਕੋ. ਫਾਊਾਡਰ. ਸੀ. ਈ. ਓ.) ਅਤੇ ਨਵੀਨ ਅੰਸ਼ ਇਨਫੋਟੈਕ ਰਿਸੋਰਸ ...
ਬੀਜਾ, 29 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਵਾਤਾਵਰਨ ਬਚਾਉਣ ਨੂੰ ਆਪਣੀ ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਮੰਨਦੇ ਹਨ ਅਗਾਂਹਵਧੂ ਕਿਸਾਨ ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪਿੰਡ ਕਿਸ਼ਨਗੜ੍ਹ ਅਗਾਂਹਵਧੂ ਕਿਸਾਨ ਜਸਪ੍ਰੀਤ ਸਿੰਘ ਪੁੱਤਰ ਜੱਬਰਸ਼ੇਰ ਸਿੰਘ ...
ਖੰਨਾ, 29 ਅਕਤੂਬਰ (ਹਰਜਿੰਦਰ ਸਿੰਘ ਲਾਲ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਸੂਲੜਾ ਦੇ ਦੋ ਵਿਦਿਆਰਥੀਆਂ ਨੇ ਖੇਡਾਂ 'ਚ ਮੱਲ੍ਹਾਂ ਮਾਰਦੇ ਹੋਏ 2 ਤਗਮੇ ਜਿੱਤੇ | 12ਵੀਂ ਜਮਾਤ ਦੇ ਯੁਵਰਾਜ ਸਿੰਘ ਨੇ ਪਟਿਆਲਾ ਵਿਖੇ ਹੋਈ ਪੰਜਾਬ ਸਟੇਟ ਬੈਂਚ ਪੈੱ੍ਰਸ ...
ਪਾਇਲ, 29 ਅਕਤੂਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਸਥਾਨਕ ਕੱਦੋਂ ਰੋਡ 'ਤੇ ਸਥਿਤ ਗੋਲਡਨ ਪਾਮ ਪੈਲੇਸ ਵਿਖੇ ਵੱਖ ਵੱਖ ਭਲਾਈ ਸਕੀਮਾਂ ਤਹਿਤ ਐੱਸ.ਡੀ.ਐਮ ਦੀਪਜੋਤ ਕੌਰ ਦੀ ਸਰਪ੍ਰਸਤੀ ਹੇਠ ਸੁਵਿਧਾ ਕੈਂਪ ਲਗਾਇਆ ਗਿਆ ¢ ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਲਖਵੀਰ ...
ਹੁਸ਼ਿਆਰਪੁਰ, 29 ਅਕਤੂਬਰ (ਹਰਪ੍ਰੀਤ ਕੌਰ)-ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 37 ਤਹਿਸੀਲਦਾਰਾਂ ਅਤੇ 61 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ | ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਮਜੀਠਾ ਤੋਂ ਤਰਨਤਾਰਨ, ਹਰਫ਼ੂਲ ਸਿੰਘ ਗਿੱਲ ਨੂੰ ਲੋਪੇਕੇ ਤੋਂ ...
ਸਮਰਾਲਾ, 29 ਅਕਤੂਬਰ (ਕੁਲਵਿੰਦਰ ਸਿੰਘ)-ਹਲਕਾ ਸਮਰਾਲਾ 'ਚ ਪਿੰਡ ਭਰਥਲਾ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰਫੁਲਿਤ ਕਰਨ ਦੇ ਮੰਤਵ ਨਾਲ ਕਰਨਵੀਰ ਸਿੰਘ ਢਿੱਲੋਂ ਨੇ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਵੰਡੀਆਂ | ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ...
ਖੰਨਾ, 29 ਅਕਤੂਬਰ (ਹਰਜਿੰਦਰ ਸਿੰਘ ਲਾਲ)-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਅਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੰਨਾ ਦੇ ਵਾਰਡ ਨੰ. 26 ਵਿਖੇ ਲੋਕ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਾਰੇ ...
ਖੰਨਾ, 29 ਅਕਤੂਬਰ (ਹਰਜਿੰਦਰ ਸਿੰਘ ਲਾਲ)-ਨੈਸ਼ਨਲ ਇੰਸਟੀਚਿਊਟ ਫ਼ਾਰ ਫਾਉਂਡੇਸ਼ਨ ਟੀਚਰਜ਼ ਵਲੋਂ 'ਟੀਚਰ ਇੰਪਰੂਵਮੈਂਟ ਵਰਕਸ਼ਾਪ ਫ਼ਾਰ ਫਾਊਾਡੇਸ਼ਨ ਈਅਰਜ਼' ਦਾ ਸੈਮੀਨਾਰ ਕੀਤਾ ਗਿਆ | ਇਸ ਮੌਕੇ ਤੇ ਆਲ ਇੰਡੀਆ ਪਿ੍ੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਭਾਰਦਵਾਜ ...
ਖੰਨਾ, 29 ਅਕਤੂਬਰ (ਮਨਜੀਤ ਧੀਮਾਨ)-ਵਿਆਹ ਵਿਚ ਕਾਰ ਦੀ ਮੰਗ ਪੂਰੀ ਨਾ ਕਰਨ, ਵਿਆਹੁਤਾ ਨੂੰ ਤੰਗ ਪ੍ਰੇਸ਼ਾਨ, ਕੁੱਟਮਾਰ ਕਰਨ ਦੇ ਦੋਸ਼ 'ਚ ਪਤੀ, ਸੱਸ ਦੇ ਖ਼ਿਲਾਫ਼ ਧਾਰਾ 323, 498ਏ, 406, 506 ਅਧੀਨ ਥਾਣਾ ਸਿਟੀ 2 ਖੰਨਾ ਵਿਕੇ ਕੇਸ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਂਚ ਕਰ ਰਹੇ ...
ਮਲੌਦ, 29 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਨਿਧੜਕ ਅਕਾਲੀ ਆਗੂ ਸੁਖਪ੍ਰੀਤ ਸਿੰਘ ਸੁੱਖਾ ਕਰੋਦੀਆਂ ਨੇ ਬੀਬੀ ਜਸਦੀਪ ਕੌਰ ਪਤਨੀ ਯਾਦਵਿੰਦਰ ਸਿੰਘ ਯਾਦੂ ਨੂੰ ਖੰਨਾ ਵਿਧਾਨ ਸਭਾ ਹਲਕਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ ਦੇਣ 'ਤੇ ...
ਡੇਹਲੋਂ, 29 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਖੇੜਾ ਪੰਚਾਇਤ ਵਲੋਂ ਸਰਪੰਚ ਚਰਨ ਸਿੰਘ ਅਤੇ ਪੰਚ ਜਗਮੇਲ ਸਿੰਘ ਦੀ ਅਗਵਾਈ ਵਿਚ ਪਿੰਡ ਦੇ ਲਾਭਪਾਤਰੀਆਂ ਨੂੰ ਮੁਫ਼ਤ ਸਰਕਾਰੀ ਕਣਕ ਦੀ ਵੰਡ ਕੀਤੀ ਗਈ ¢ ਸਰਪੰਚ ਚਰਨ ਸਿੰਘ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ...
ਖੰਨਾ, 29 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਬੀ.ਕਾਮ-2 ਸਮੈਸਟਰ ਦੇ ਐਲਾਨੇ ਨਤੀਜੇ ਵਿਚ ਏ.ਐੱਸ ਕਾਲਜ ਖੰਨਾ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਕਾਲਜ ਦੇ ਪਿ੍ੰਸੀਪਲ ਡਾ.ਆਰ.ਐੱਸ ਝਾਂਜੀ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਆਯੂਸ਼ੀ ...
ਦੋਰਾਹਾ, 29 ਅਕਤੂਬਰ (ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਐਨ.ਸੀ.ਸੀ. ਯੂਨਿਟ ਵਲੋਂ ਕੇਂਦਰ ਸਰਕਾਰ ਦੇ ਯੁਵਾ ਅਤੇ ਖੇਡ ਵਿਭਾਗ ਦੀਆਂ ਹਦਾਇਤਾਂ ਅਨੁਸਾਰ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਮਨਾਉਂਦਿਆਂ ਸਾਫ਼ ਭਾਰਤ ਮੁਹਿੰਮ ਤਹਿਤ ਸਫ਼ਾਈ ਮੁਹਿੰਮ ...
ਮਲੌਦ, 29 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪਿੰਡ ਸਿਆੜ ਵਿਖੇ ਪੰਜਾਬ ਪੁਲਿਸ ਵਲੋਂ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਉਚੇਚੇ ਤੌਰ 'ਤੇ ਪਹੁੰਚੇ ਡੀ. ਐੱਸ. ਪੀ. (ਐਨ. ਡੀ. ਪੀ. ਸੀ.) ਮਨਮੋਹਨ ਸਰਨਾ ਨੇ ਕਿਹਾ ਕਿ ਜੇਕਰ ...
ਪਾਇਲ/ਜੌੜੇਪੁਲ ਜਰਗ, 29 ਅਕਤੂਬਰ (ਪੱਤਰ ਪ੍ਰੇਰਕਾਂ ਰਾਹੀਂ)-ਪੰਜਾਬ ਵਿਧਾਨ ਸਭਾ ਦੀਆਂ 2022 ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਸਾਂਝੀ ਸਰਕਾਰ ਬਣਾਉਣ ਲਈ ਸੂਬੇ ਦੇ ਲੋਕ ਉਤਾਵਲੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ...
ਕੁਹਾੜਾ, 29 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਜੰਡਿਆਲੀ ਪਿੰਡ ਦੀ ਧੀ ਬੀਬੀ ਜਸਦੀਪ ਕੌਰ ਪਤਨੀ ਯਾਦਵਿੰਦਰ ਸਿੰਘ ਯਾਦੂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਹਲਕਾ ਖੰਨਾ ਤੋਂ ਟਿਕਟ ਮਿਲਣ ਤੇ ਜੰਡਿਆਲੀ ਪਿੰਡ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX