ਮੁੰਬਈ, 29 ਅਕਤੂਬਰ (ਏਜੰਸੀ)- ਹਾਈਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਭਿਨੇਤਾ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਇਕ ਲੱਖ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਏਨੀ ਹੀ ਇਕ ਜਾਂ ਦੋ ਜ਼ਮਾਨਤ ਰਾਸ਼ੀਆਂ ਜਮ੍ਹਾ ਕਰਵਾਉਣ 'ਤੇ ਛੱਡਿਆ ਜਾਵੇਗਾ | ਇਸ ਦੇ ਨਾਲ ਹੀ ਆਰੀਅਨ ਨੂੰ ਆਪਣਾ ਪਾਸਪੋਰਟ ਵੀ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ | ਜਸਟਿਸ ਐਨ. ਡਬਲਿਊ ਸਾਂਬਰੇ ਨੇ ਸ਼ੁੱਕਰਵਾਰ ਨੂੰ 5 ਪੰਨਿਆਂ ਦੀ ਪ੍ਰਭਾਵੀ ਅੰਸ਼ ਦੀ ਕਾਪੀ 'ਤੇ ਹਸਤਾਖਰ ਕੀਤੇ | ਇਸ ਨਾਲ ਆਰੀਅਨ ਦੇ ਵਕੀਲਾਂ ਨੂੰ ਉਨ੍ਹਾਂ ਨੂੰ ਮੱਧ ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਰਿਹਾਅ ਕਰਨ 'ਚ ਮਦਦ ਮਿਲੇਗੀ | ਆਰੀਅਨ ਦੇ ਵਕੀਲ ਹੁਣ ਹਾਈਕੋਰਟ ਦੇ ਹੁਕਮ ਦੀ ਕਾਪੀ ਵਿਸ਼ੇਸ਼ ਅਦਾਲਤ 'ਚ ਲੈ ਜਾਣਗੇ, ਜੋ ਐਨ.ਡੀ.ਪੀ.ਐਸ. ਕਾਨੂੰਨ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ ਕਰ ਰਹੀ ਹੈ | ਹਾਈਕੋਰਟ ਨੇ ਆਪਣੇ ਆਦੇਸ਼ 'ਚ ਆਰੀਅਨ ਤੇ ਉਸ ਦੇ ਸਹਿਯੋਗੀਆਂ ਅਰਬਾਜ਼ ਤੇ ਮੁਨਮੁਨ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਲਈ 14 ਸ਼ਰਤਾਂ ਲਗਾਈਆਂ ਹਨ | ਆਰੀਅਨ ਦੇ ਸਹਿਯੋਗੀਆਂ ਨੂੰ ਵੀ 1-1 ਲੱਖ ਦਾ ਨਿੱਜੀ ਮੁਚੱਲਕਾ ਭਰਨ ਲਈ ਕਿਹਾ ਗਿਆ ਹੈ |
ਜ਼ਮਾਨਤ ਪੇਪਰ ਸਮੇਂ 'ਤੇ ਨਾ ਪੁੱਜਣ ਕਾਰਨ ਇਕ ਰਾਤ ਹੋਰ ਜੇਲ੍ਹ 'ਚ ਗੁਜ਼ਾਰੇਗਾ ਆਰੀਅਨ
ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਰੀਅਨ ਖ਼ਾਨ ਦੇ ਰਿਹਾਈ ਪੇਪਰ ਸਮੇਂ ਸਿਰ ਨਾ ਪੁੱਜਣ ਕਾਰਨ ਉਸ ਨੂੰ ਇਕ ਰਾਤ ਹੋਰ ਜੇਲ੍ਹ 'ਚ ਕੱਟਣੀ ਪਵੇਗੀ | ਅਸੀਂ ਕਿਸੇ ਨੂੰ ਵਿਸ਼ੇਸ਼ ਸਹੂਲਤ ਨਹੀਂ ਦੇ ਸਕਦੇ | ਕਾਨੂੰਨ ਸਾਰਿਆਂ ਲਈ ਬਰਾਬਰ ਹੈ | ਜ਼ਮਾਨਤ ਦੇ ਕਾਗਜ਼ਾਂ ਦਾ ਸ਼ਾਮ 5.30 ਵਜੇ ਤੱਕ ਪੁੱਜਣਾ ਲਾਜ਼ਮੀ ਸੀ, ਜੋ ਇਸ ਸਮੇਂ ਤੱਕ ਨਾ ਪੁੱਜ ਸਕੇ | ਜਿਸ ਕਰਕੇ ਆਰੀਅਨ ਨੂੰ ਸ਼ੁੱਕਰਵਾਰ ਨੂੰ ਰਿਹਾਅ ਨਾ ਕੀਤਾ ਜਾ ਸਕਿਆ |
ਬੈਂਗਲੁਰੂ, 29 ਅਕਤੂਬਰ (ਏਜੰਸੀ)- ਜਾਣੇ ਪਛਾਣੇ ਕੰਨ੍ਹੜ ਕਲਾਕਾਰ ਪੁਨੀਤ ਰਾਜਕੁਮਾਰ ਦਾ ਇੱਥੇ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | 46 ਸਾਲਾ ਸਟਾਰ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ ਲਿਜਾਇਆ ਗਿਆ | ਇਸ ਤੋਂ ਪਹਿਲਾਂ ਹਸਪਤਾਲ ...
ਸੈਕਰਾਮੈਂਟੋ, 29 ਅਕਤੂਬਰ (ਹੁਸਨ ਲੜੋਆ ਬੰਗਾ)- ਕੋਵਿਡ-19 ਵੈਕਸੀਨ ਲਾਜ਼ਮੀ ਕਰਨ ਦੇ ਵਿਰੋਧ 'ਚ ਨਿਊਯਾਰਕ 'ਚ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮਾਂ ਵਲੋਂ ਇਕ ਵਿਸ਼ਾਲ ਰੈਲੀ ਕੱਢੀ ਗਈ | ਮੁਲਾਜ਼ਮ ਮੇਅਰ ਦੀ ਸਰਕਾਰੀ ਰਿਹਾਇਸ਼ ਗਰੇਸੀ ਮੈਨਸ਼ਨ ਵਿਖੇ ਇਕੱਠੇ ਹੋਏ ਤੇ ਕੋਵਿਡ ...
ਲੰਡਨ, 29 ਅਕਤੂਬਰ (ਏਜੰਸੀ)-ਬਿ੍ਟੇਨ 'ਚ ਰਹਿਣ ਵਾਲੇ ਭਾਰਤੀ ਕਲਾਕਾਰ ਅਤੇ ਸੰਗੀਤਕਾਰ ਸੌਮਿਕ ਦੱਤ ਦੀ ਜਲਵਾਯੂ ਪਰਿਵਰਤਨ 'ਤੇ ਕੇਂਦਰਤ ਫ਼ਿਲਮ 'ਸਾਂਗਜ਼ ਆਫ ਦ ਅਰਥ' ਗਲਾਸਗੋ 'ਚ ਅਗਲੇ ਹਫ਼ਤੇ ਸੀ.ਓ.ਪੀ. 26 ਸੰਮੇਲਨ 'ਚ ਦਿਖਾਈ ਜਾਵੇਗੀ | ਇਹ ਉਨ੍ਹਾਂ ਦੇ ਨਿਰਦੇਸ਼ਨ 'ਚ ਬਣੀ ...
ਵਾਸ਼ਿੰਗਟਨ, 29 ਅਕਤੂਬਰ (ਏਜੰਸੀ)- ਐਚ1 ਬੀ ਵੀਜ਼ਾ ਕਰਮਚਾਰੀਆਂ ਨੂੰ ਵੱਡੀ ਜਿੱਤ ਦਿਵਾਉਂਦੇ ਹੋਏ ਸੰਘੀ ਅਦਾਲਤ ਨੇ ਇਕ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਤਹਿਤ ਅਮਰੀਕੀ ਨਾਗਰਿਕਤਾ ਤੇ ਪ੍ਰਵਾਸੀ ਸੇਵਾ ਹੁਣ ਬਾਜ਼ਾਰ ਖੋਜ ਵਿਸ਼ਲੇਸ਼ਕ ਨੂੰ ਵਿਸ਼ੇਸ਼ ...
ਲੰਡਨ, 29 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇਕ ਨਵੇਂ ਗਲੋਬਲ ਜਲਵਾਯੂ ਅਧਿਐਨ ਅਨੁਸਾਰ ਪ੍ਰਦੂਸ਼ਣ 'ਚ ਵਾਧੇ ਕਾਰਨ ਵਾਤਾਵਰਣ ਸਬੰਧੀ ਨੁਕਸਾਨ ਅਤੇ ਮਨੁੱਖ ਦੇ ਕਾਰਨ ਧਰਤੀ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਭਾਰਤੀ ਲੋਕ ਚਿੰਤਤ ਹਨ | ਇਕ ਮੁੱਖ ਖੋਜ ਏਜੰਸੀ ...
ਐਡੀਲੇਡ, 29 ਅਕਤੂਬਰ (ਗੁਰਮੀਤ ਸਿੰਘ ਵਾਲੀਆ)- ਦੱਖਣੀ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ 'ਚ ਭਾਰੀ ਗੜੇਮਾਰੀ, ਮੀਂਹ ਤੇ ਤੂਫ਼ਾਨ ਨੇ ਜ਼ਾਇਦਾਦ ਤੇ ਫ਼ਸਲਾਂ ਦਾ ਕਈ ਥਾਵਾਂ 'ਤੇ ਭਾਰੀ ਨੁਕਸਾਨ ਸਮੇਤ ਬਿਜਲੀ ਬੰਦ ਕਰ ਦਿੱਤੀ | ਬਿਜਲੀ ਤੋਂ ਬਿਨਾਂ ਘਰਾਂ ਅਤੇ ...
ਪਾਲਘਰ (ਮਹਾਰਾਸ਼ਟਰ), 29 ਅਕਤੂਬਰ (ਏਜੰਸੀ)- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਪੁਲਿਸ ਨੇ ਕਰੂਜ਼ ਡਰੱਗ ਮਾਮਲੇ 'ਚ ਐਨ.ਸੀ.ਬੀ. ਦੇ ਆਜ਼ਾਦ ਗਵਾਹ ਪ੍ਰਭਾਕਰ ਸੈਲ ਦੇ ਵਿਰੁੱਧ ਇਸ ਗੱਲ ਨੂੰ ਲੈ ਕੇ ਗੈਰ-ਪਛਾਣਯੋਗ ਅਪਰਾਧ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ ਕਿ ਉਸ ਨੇ ...
ਲੰਡਨ/ਲੈਸਟਰ, 29 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)- ਯੂ.ਕੇ. ਨੇ ਕੋਵਿਡ ਯਾਤਰਾ ਲਾਲ ਸੂਚੀ 'ਚੋਂ ਆਖਰੀ ਸੱਤ ਦੇਸ਼ਾਂ-ਕੋਲੰਬੀਆ, ਡੋਮਿਨਿਕਨ ਰਿਪਬਲਿਕ, ਇਕਵਾਡੋਰ, ਹੈਤੀ, ਪਨਾਮਾ, ਪੇਰੂ ਅਤੇ ਵੈਨੇਜ਼ੁਏਲਾ ਨੂੰ ਵੀ ਬਾਹਰ ਕਰ ਦਿੱਤਾ ਹੈ | ...
ਲੈਸਟਰ (ਇੰਗਲੈਂਡ), 29 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)- ਮੈਟਰੋਪਾਲੀਟਨ ਪੁਲਿਸ ਅਧਿਕਾਰੀ 'ਤੇ ਅਨੇਕਾਂ ਬੱਚਿਆਂ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ | ਹਾਰਟਫੋਰਡਸ਼ਾਇਰ ਪੁਲਿਸ ਤੋਂ ਜਾਣਕਾਰੀ ਅਨੁਸਾਰ ਸਟੇਵਨੇਜ ਦੇ 51 ਸਾਲ ਦੇ ਡੇਟ ਕੋਨ ਫਰਾਂਕੋਸਿਸ ਨੂੰ ...
ਲੈਸਟਰ (ਇੰਗਲੈਂਡ), 29 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਸਕਾਟਲੈਂਡ ਸਰਹੱਦ ਨੇੜਲੇ ਡਮਫਰਾਈਸ ਤੇ ਗੈਲੋਵੇਅ ਇਲਾਕਿਆਂ 'ਚ ਹੜ੍ਹਾਂ ਦੇ ਪਾਣੀ 'ਚ 2 ਪੁਲ ਰੁੜ੍ਹ ਗਏ, ਜਦਕਿ ਅਨੇਕਾਂ ਘਰਾਂ 'ਚ ਪਾਣੀ ਵੜ ਗਿਆ | ਜਾਣਕਾਰੀ ਅਨੁਸਾਰ ਹਾਲਾਤ ਇਹੋ ਰਹੇ ਤਾਂ ਸਕੂਲ ਬੰਦ ਕਰਨੇ ਪੈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX