ਜਲੰਧਰ, 29 ਅਕਤੂਬਰ (ਸ਼ਿਵ ਸ਼ਰਮਾ)- 28 ਅਕਤੂਬਰ ਨੂੰ ਨਗਰ ਨਿਗਮ ਦੀ ਹਾਊਸ ਮੀਟਿੰਗ ਚਾਹੇ 35 ਮਿੰਟ 'ਚ ਹੀ ਖ਼ਤਮ ਹੋ ਗਈ ਤੇ ਇਕ ਮਿੰਟ ਵਿਚ 77 ਮਤਿਆਂ ਵਾਲਾ ਚਾਹੇ ਏਜੰਡਾ ਪਾਸ ਕਰਵਾ ਲਿਆ ਸੀ, ਪਰ ਉਸ ਵੇਲੇ ਕਈ ਕੌਂਸਲਰਾਂ ਨੇ ਮਤਿਆਂ 'ਤੇ ਇਤਰਾਜ਼ ਸੀ | ਮੀਟਿੰਗ ਵਿਚ ਉਨ੍ਹਾਂ ਵਲੋਂ ਮਤਿਆਂ 'ਤੇ ਇਤਰਾਜ਼ ਨਹੀਂ ਕੀਤਾ ਗਿਆ, ਪਰ ਹੁਣ ਇਤਰਾਜ਼ ਉਠਾਉਣ ਵਾਲੇ ਮਤਿਆਂ ਨੂੰ ਰੱਦ ਕਰਵਾਉਣ ਲਈ ਬਾਕੀ ਲੋੜੀਂਦੀ ਗਿਣਤੀ ਵਿਚ ਕੌਂਸਲਰਾਂ ਦਾ ਸਮਰਥਨ ਲੈਣ ਲਈ ਘਰ-ਘਰ ਜਾ ਰਹੇ ਹਨ | ਸੂਤਰਾਂ ਦੀ ਮੰਨੀਏ ਤਾਂ ਮੇਅਰ ਜਗਦੀਸ਼ ਰਾਜਾ ਨਾਲ ਤਾਂ ਬੀਤੇ ਦਿਨੀਂ ਕਈ ਕੌਂਸਲਰਾਂ ਦੀ ਅੰਦਰਖਾਤੇ ਇਹ ਮੀਟਿੰਗ ਹੋਈ ਸੀ ਕਿ ਕੁਝ ਮਤਿਆਂ 'ਤੇ ਇਤਰਾਜ਼ ਹੈ ਤੇ ਇਨ੍ਹਾਂ 'ਤੇ ਚਰਚਾ ਕਰਕੇ ਇਸ ਨੂੰ ਰੱਦ ਕਰਵਾਇਆ ਜਾਵੇਗਾ, ਪਰ ਕਈ ਕੌਂਸਲਰ 28 ਦੀ ਮੀਟਿੰਗ ਦੇ ਸਿਰਫ਼ 35 ਮਿੰਟ ਵਿਚ ਹੀ ਖ਼ਤਮ ਹੋਣ ਤੋਂ ਕਾਫੀ ਹੈਰਾਨ ਸੀ ਕਿ ਮੇਅਰ ਨੇ ਬਿਨਾਂ ਕਿਸੇ ਮਤੇ 'ਤੇ ਚਰਚਾ ਕੀਤੇ ਮੀਟਿੰਗ ਖ਼ਤਮ ਕਰ ਦਿੱਤੀ ਤੇ ਏਜੰਡਾ ਇਕ ਮਿੰਟ ਵਿਚ ਪਾਸ ਕਰਵਾ ਲਿਆ | ਕਾਂਗਰਸ ਦੇ ਕੌਂਸਲਰ ਨਿਰਮਲ ਸਿੰਘ ਨਿੰਮਾਂ ਨੂੰ ਨਰੇਸ਼ ਕੁਮਾਰ ਮਹਿਤਾ ਸਮੇਤ ਸਮਾਰਟ ਸਿਟੀ ਵਿਚ ਰੱਖੇ ਗਏ ਸੇਵਾਮੁਕਤ ਅਫ਼ਸਰਾਂ ਨੂੰ ਸੇਵਾ-ਕਾਲ ਦਾ ਵਾਧਾ ਨਾ ਕਰਨ ਦਾ ਇਤਰਾਜ਼ ਕੀਤਾ ਸੀ | ਇਸ ਲਈ ਉਨ੍ਹਾਂ ਨੇ 52 ਕੌਂਸਲਰਾਂ 'ਚੋਂ ਮੌਜੂਦ ਕੁਝ ਕੌਂਸਲਰਾਂ ਦੀ ਸਹਿਮਤੀ ਲੈ ਲਈ ਸੀ ਤਾਂ ਕਈਆਂ ਦੀ ਉਨ੍ਹਾਂ ਨੇ ਅੱਜ ਸਹਿਮਤੀ ਲਈ | ਦੱਸਿਆ ਜਾਂਦਾ ਹੈ ਕਿ ਕਾਂਗਰਸ ਦੇ ਕੌਂਸਲਰ ਪਵਨ ਕੁਮਾਰ ਨੂੰ ਵੀ ਟਰੀਟਮੈਂਟ ਪਲਾਂਟ ਦੇ ਮਤਿਆਂ ਬਾਰੇ ਕੋਈ ਇਤਰਾਜ਼ ਸੀ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਉਨਾਂ ਨੇ ਅੱਜ ਕਈ ਕੌਂਸਲਰਾਂ ਦੇ ਸਮਰਥਨ ਲਈ ਉਨਾਂ ਦੇ ਹਸਤਾਖ਼ਰ ਲੈਣ ਲਈ ਉਹ ਕਈ ਕੌਂਸਲਰਾਂ ਦੇ ਘਰ ਗਏ | ਦੇਸ ਰਾਜ ਜੱਸਲ ਕੋਲ ਵੀ ਉਨ੍ਹਾਂ ਨੇ ਇਸ ਬਾਰੇ ਸਹਿਮਤੀ ਲਈ | ਇਸੇ ਤਰਾਂ ਨਾਲ ਟਰੈਕਟਰ-ਟਰਾਲੀਆਂ ਦੇ ਮਤੇ ਨੂੰ ਰੱਦ ਕਰਵਾਉਣ ਲਈ ਬੰਟੀ ਨੇ ਤਾਂ 28 ਅਕਤੂਬਰ ਨੂੰ ਲੈਟਰ ਹੈੱਡ 'ਤੇ ਹੀ ਕਈ ਕੌਂਸਲਰਾਂ ਦੀ ਸਹਿਮਤੀ ਲੈ ਲਈ ਸੀ ਤੇ ਕਈਆਂ ਦੀ ਅੱਜ ਸਹਿਮਤੀ ਲੈਣ ਲਈ ਕਈ ਕੌਂਸਲਰਾਂ ਦੇ ਘਰ ਗਏ | ਬੰਟੀ ਨੀਲਕੰਠ ਨੇ ਆਪਣੇ ਲੈਟਰ ਹੈੱਡ 'ਤੇ ਕਈ ਕੌਂਸਲਰਾਂ ਕੋਲ 28 ਨੂੰ ਹੀ ਸਹਿਮਤੀ ਲੈ ਲਈ ਸੀ | ਕਈਆਂ ਕੋਲ ਉਨ੍ਹਾਂ ਨੇ ਅੱਜ ਸਹਿਮਤੀ ਲਈ | ਕਈ ਕੌਂਸਲਰਾਂ ਤਾਂ ਸੰਪਰਕ ਕਰਨ 'ਤੇ ਨਹੀਂ ਮਿਲੇ | ਨਿਯਮ ਐਕਟ ਮੁਤਾਬਕ 52 ਮੌਜੂਦ ਕੌਂਸਲਰਾਂ 'ਚ 27 ਕੌਂਸਲਰਾਂ ਦੀ ਸਹਿਮਤੀ ਜ਼ਰੂਰੀ ਹੈ | ਇਹ ਮਾਮਲਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |
ਜਲੰਧਰ, 29 ਅਕਤੂਬਰ (ਰਣਜੀਤ ਸਿੰਘ ਸੋਢੀ)- ਪਿਛਲੇ ਸਾਢੇ ਚਾਰ ਸਾਲ ਤੋਂ ਰੁਜ਼ਗਾਰ ਮੰਗਦੇ ਬੀ.ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਪੰਜਾਬ ਨਾਲ ਤੈਅ ਮੀਟਿੰਗ ਅੱਜ ਸਾਮ ਨੂੰ ਹੋਣ ਦੀ ਪੱਕਾ ਕਰਵਾਈ ਸੀ, ਜੋ ਨਾ ਹੋਣ ਕਾਰਨ ...
ਜਲੰਧਰ, 29 ਅਕਤੂਬਰ (ਐੱਮ.ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਜਲੰਧਰ 'ਚ ਆਪਣੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਆਈ.ਪੀ.ਐਸ. ਅਧਿਕਾਰੀ ਨੌਨਿਹਾਲ ਸਿੰਘ ਨੇ ਪੁਲਿਸ ਦੀ ਕਾਰਗੁਜ਼ਾਰੀ 'ਚ ਉਸਾਰੂ ਢੰਗ ਨਾਲ ਬਦਲਾਅ ਲਿਆਂਦਾ ਹੈ, ਜੋ ਜ਼ਮੀਨੀ ਪੱਧਰ 'ਤੇ ਦੇਖਣ ਨੂੰ ਵੀ ਮਿਲ ...
ਜਲੰਧਰ, 29 ਅਕਤੂਬਰ (ਸ਼ਿਵ)- ਨਿਗਮ ਹਾਊਸ ਦੀ ਮੀਟਿੰਗ ਦੇ ਦੂਜੇ ਦਿਨ ਬਿਲਡਿੰਗ ਵਿਭਾਗ ਨੇ ਨਾਜਾਇਜ ਉਸਾਰੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ | 9 ਦੁਕਾਨਾਂ ਸਮੇਤ ਫ਼ੈਕਟਰੀ, ਦੋ ਤੇ ਦੋ ਨਾਜਾਇਜ ਬਿਲਡਿੰਗ ਸੀਲ ਕੀਤੀ ਹੈ | ਕਾਰਵਾਈ ਏ.ਟੀ.ਪੀ. ਵਿਕਾਸ ਦੂਆ ਤੇ ਇੰਸਪੈਕਟਰ ...
ਮਕਸੂਦਾ, 29 ਅਕਤੂਬਰ (ਸਤਿੰਦਰ ਪਾਲ ਸਿੰਘ)- ਦੇਰ ਸ਼ਾਮ ਜਲੰਧਰ ਦੇ ਪਠਾਨਕੋਟ ਬਾਈਪਾਸ ਦੇ ਸ੍ਰੀਮਨ ਹਸਪਤਾਲ ਨਜ਼ਦੀਕ ਜਲੰਧਰ-ਪਠਾਨਕੋਟ ਮੁੱਖ ਮਾਰਗ 'ਤੇ ਵਾਪਰੇ ਸੜਕ ਹਾਦਸੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ 'ਚੋਂ ਚਾਲਕ ਦੀ ਹੋਈ ਮੌਤ ਹੋ ਗਈ | ਜਾਣਕਾਰੀ ਅਨੁਸਾਰ ...
ਜਲੰਧਰ, 29 ਅਕਤੂਬਰ (ਐੱਮ.ਐੱਸ. ਲੋਹੀਆ) - ਬੁਲਟ ਮੋਟਰਸਾਈਕਲ ਚਲਾਉਂਦੇ ਸਮੇਂ ਸਾਈਲੈਂਸਰ 'ਚ ਤਕਨੀਕੀ ਫੇਰਬਦਲ ਕਰਵਾ ਕੇ ਪਟਾਕੇ ਆਦਿ ਚਲਾਉਣ ਵਾਲੇ ਵਾਹਨ ਚਾਲਕਾਂ 'ਤੇ ਡਿਪਟੀ ਕਮਿਸ਼ਨਰ ਪੁਲਿਸ ਜਗਮੋਹਨ ਸਿੰਘ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹੱਦ ਅੰਦਰ ਪੂਰਨ ...
ਜਲੰਧਰ, 29 ਅਕਤੂਬਰ (ਐੱਮ. ਐੱਸ. ਲੋਹੀਆ) - ਸੂਬਾ ਸਰਕਾਰ ਵਲੋਂ ਰੋਜ਼ਾਨਾ ਵੱਡੇ ਪੱਧਰ 'ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਕਮਿਸ਼ਨਰੇਟ ਜਲੰਧਰ ਅਤੇ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਵੀ ਕਈ ਅਧਿਕਾਰੀਆਂ ਦੀ ਬਦਲੀ ਹੋ ਗਈ ਹੈ ਅਤੇ ਕੁਝ ...
ਜਲੰਧਰ, 29 ਅਕਤੂਬਰ (ਐੱਮ.ਐੱਸ. ਲੋਹੀਆ)- ਅੱਜ ਜ਼ਿਲ੍ਹੇ 'ਚ 4 ਹਾਜ਼ਾਰ ਤੋਂ ਵੱਧ ਵਿਅਕਤੀਆਂ ਨੇ ਆਪਣਾ ਕੋਰੋਨਾ ਟੀਕਾਕਰਨ ਕਰਵਾਇਆ | ਸਨਿਚਰਵਾਰ ਨੂੰ ਵੀ ਸਾਰੇ ਹੀ ਟੀਕਾਕਰਨ ਕੇਂਦਰਾਂ 'ਤੇ ਟੀਕਾਕਰਨ ਦਾ ਕੰਮ ਕੀਤਾ ਜਾਵੇਗਾ | ਇਸ ਤੋਂ ਇਲਾਵਾ ਅੱਜ 3 ਮਰੀਜ਼ ਹੋਰ ਮਿਲਣ ਨਾਲ ...
ਜਲੰਧਰ, 29 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਬਲਵਿੰਦਰ ਪੁੱਤਰ ਪਿਆਰਾ ਸਿੰਘ ਵਾਸੀ ਆਜ਼ਾਦ ਨਗਰ ਸ਼ਾਹਕੋਟ ਨੂੰ 6 ਮਹੀਨੇ ਦੀ ਕੈਦ ਅਤੇ 10 ...
ਜਲੰਧਰ, 29 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਆਲਮ 'ਚ ਕੁੱਝ ਲੋਕਾਂ ਲਈ ਦੇਸੀ ਜੁਗਾੜ ਉਨ੍ਹਾਂ ਦੇ ਰੁਜ਼ਗਾਰ ਦਾ ਅਹਿਮ ਸਾਧਨ ਬਣ ਗਿਆ ਹੈ | ਇਨ੍ਹਾਂ ਲੋਕਾਂ ਵਲੋਂ ਮੋਟਰਸਾਈਕਲ ਦੀਆਂ ਰੇਹੜੀਆਂ ਬਣਾ ਕੇ ਢੋਆ-ਢੁਆਈ ਲਈ ਵਰਤਿਆ ਜਾਣ ਲੱਗਾ ...
ਜਲੰਧਰ, 29 ਅਕਤੂਬਰ (ਜਸਪਾਲ ਸਿੰਘ)-ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 31 ਅਕਤੂਬਰ ਤੋਂ ਸ਼ੁਰੂ ਹੋ ਰਿਹਾ 30ਵਾਂ ਮੇਲਾ ਗ਼ਦਰੀ ਬਾਬਿਆਂ ਦਾ ਨਵੇਂ ਮੁਕਾਮ ...
ਜਲੰਧਰ, 29 ਅਕਤੂਬਰ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਸੋਈ) ਦੁਆਬਾ ਜ਼ੋਨ-1 ਦੇ ਢਾਂਚੇ ਦਾ ਵਿਸਤਾਰ ਕਰਦਿਆਂ ਜਲੰਧਰ ਤੇ ਨਵਾਂਸ਼ਹਿਰ ਜਿਲਿ੍ਹਆਂ ਦੇ ਪ੍ਰਧਾਨ ਕੀਤੇ | ਇਸ ਮੌਕੇ ਸ. ...
ਜਲੰਧਰ, 29 ਅਕਤੂਬਰ (ਸ਼ਿਵ)- ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਆਸ਼ੀਰਵਾਦ ਦੇ ਨਾਲ ਅਤੇ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਲ ਅਮਰਜੀਤ ਸਿੰਘ ਅਮਰ ਦੀ ਅਗਵਾਈ ਹੇਠ ਰਣਜੀਤ ਪਵਾਰ ਪ੍ਰਧਾਨ ਅੰਬੇਡਕਰ ਫੋਰਸ ਪੰਜਾਬ ਭਾਜਪਾ 'ਚ ਸ਼ਾਮਿਲ ਹੋ ਗਏ, ਜਿਸ ਵਿਚ ਪਵਾਰ ਦੇ ...
ਜਲੰਧਰ ਛਾਉਣੀ, 29 ਅਕਤੂਬਰ (ਪਵਨ ਖਰਬੰਦਾ)-ਦੁਆਬੇ ਦੀ ਉੱਘੇ ਧਾਰਮਿਕ ਸਥਾਨ ਗੁ. ਡੇਰਾ ਸੰਤ ਸਾਗਰ (ਚਾਹਵਾਲਾ) ਪਿੰਡ ਜੌਹਲ ਵਿਖੇ ਮੁਫ਼ਤ ਡਿਸਪੈਂਸਰੀ ਦੀ ਆਰੰਭਤਾ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਗੁ. ਡੇਰਾ ਸੰਤ ਸਾਗਰ ਚਾਹਵਾਲਾ ਸਥਾਨ ਦੇ ...
ਕਪੂਰਥਲਾ, 29 ਅਕਤੂਬਰ (ਅਮਰਜੀਤ ਕੋਮਲ)- ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਤੇ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ ਨਾਲ ਸਬੰਧਿਤ ਵਿਦਿਆਰਥੀ 20 ਵੱਖ-ਵੱਖ ਸੇਵਾਵਾਂ ਸੁਵਿਧਾ ਕੇਂਦਰਾਂ ਰਾਹੀਂ ਪ੍ਰਾਪਤ ਕਰ ਸਕਣਗੇ | ਇਸ ...
ਜਲੰਧਰ, 29 ਅਕਤੂਬਰ (ਰਣਜੀਤ ਸਿੰਘ ਸੋਢੀ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਕਲਾਵਾਂ, ਕਲਾ ਰਸੀਆਂ ਅਤੇ ਮਾਰਗ ਦਰਸ਼ਕਾਂ ਨੂੰ ਵੀ ਯਾਦ ਰੱਖਦਾ ਹੈ | ਇਸੇ ਲੜੀ ਵਿਚ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਤਹਿਤ ...
ਜਲੰਧਰ, 29 ਅਕਤੂਬਰ (ਐੱਮ.ਐੱਸ. ਲੋਹੀਆ) - ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚਲਾਏ ਜਾ ਰਹੇ ਸਰਕਾਰੀ ਕਾਲਜ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਜਲੰਧਰ 'ਚ ਚੱਲ ਰਹੇ ਮਾਸਟਰ ਆਫ਼ ਸਾਇੰਸ ਇਨ ਆਈ. ਟੀ. ਦੇ ਦੂਜੇ ...
ਜਲੰਧਰ, 29 ਅਕਤੂਬਰ (ਜਸਪਾਲ ਸਿੰਘ)- ਜ਼ਿਲ੍ਹਾ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਪੋਕਸਪਰਸਨ ਸ੍ਰੀਮਤੀ (ਡਾ.) ਜਸਲੀਨ ਸੇਠੀ ਕੌਂਸਲਰ ਵਾਰਡ ਨੰਬਰ-20 ਨੇ ਦੱਸਿਆ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ...
ਜਲੰਧਰ, 29 ਅਕਤੂਬਰ (ਐੱਮ.ਐੱਸ. ਲੋਹੀਆ)- ਸਿਹਤ ਵਿਭਾਗ ਦੀ ਟੀਮ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲੇ ਕੇ ਡੇਂਗੂ ਪੀੜਤਾਂ ਦੇ ਰਿਹਾਇਸ਼ੀ ਖੇਤਰ 'ਚ ਕੀਤੇ ਸਰਵੇ ਦੌਰਾਨ 3 ਵਿਅਕਤੀਆਂ ਦੇ ਚਾਲਾਨ ਕੱਟੇ ਹਨ | ਜ਼ਿਲ੍ਹਾ ਐਪੇਡੀਮੋਲੋਜਿਸਟ ਡਾ. ਅਦਿਤਿਆ ਨੇ ਦੱਸਿਆ ਕਿ ਅੱਜ ...
ਮਕਸੂਦਾਂ, 29 ਅਕਤੂਬਰ (ਸਤਿੰਦਰ ਪਾਲ ਸਿੰਘ)- ਥਾਣਾ ਮਕਸੂਦਾਂ ਅਧੀਨ ਪੈਂਦੇ ਨੂਰਪੁਰ ਰਾਓਵਲੀ ਦੇ ਇੰਡਸਟ੍ਰੀਅਲ ਜ਼ੋਨਾਂ ਦੇ ਖੇਤਰਾਂ ਵਿਚ ਲੁੱਟ-ਖੋਹ, ਚੋਰੀ ਤੇ ਨਸ਼ਾ ਸਮਗਲਿੰਗ ਨੂੰ ਰੋਕਣ ਲਈ ਡੀ.ਐੱਸ.ਪੀ. ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਦੇਰ ...
ਜਲੰਧਰ, 29 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਸਮਾਲ ਨਿਊਜ਼ ਪੇਪਰਜ਼ ਕੌਂਸਲ ਪੰਜਾਬ ਚੈਪਟਰ ਦੀ ਸਾਲਾਨਾ ਕਾਨਫਰੰਸ 30 ਅਕਤੂਬਰ ਨੂੰ ਸਵੇਰੇ 10 ਵਜੇ ਸਥਾਨਕ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਹੋਵੇਗੀ | ਕੌਂਸਲ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਤੇ ਜਨਰਲ ਸਕੱਤਰ ਮੇਜਰ ...
ਜਲੰਧਰ, 29 ਅਕਤੂਬਰ (ਜਸਪਾਲ ਸਿੰਘ)- ਸੀਨੀਅਰ ਕਾਂਗਰਸੀ ਆਗੂ ਅਤੇ ਇਨਫੋਟੈੱਕ ਪੰਜਾਬ ਦੇ ਡਾਇਰੈਕਟਰ ਸੁਰਜੀਤ ਸਿੰਘ ਦੀ ਰਿਹਾਇਸ਼ 'ਤੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਪਰਗਟ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਸੁਰਜੀਤ ...
ਜਲੰਧਰ, 29 ਅਕਤੂਬਰ (ਸਾਬੀ)- ਐੱਲ.ਪੀ.ਯੂ. ਦੀ ਫਿਜ਼ੀਕਲ ਐਜੂਕੇਸ਼ਨ ਸਾਇੰਸ ਦੇ ਤੀਜੇ ਭਾਗ ਦੀ ਵਿਦਿਆਰਥਣ ਕਿਰਨਜੋਤ ਕੌਰ ਨੇ ਰੂਸ ਵਿਖੇ ਕਰਵਾਏ ਗਏ ਮਾਰਸ਼ਲ ਆਰਟ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ | ਬੀਤੇ ਦਿਨੀ ਰੂਸ ਦੇ ਸੇਂਟ ਪੀਟਰਬਰਗ ਆਯੋਜਿਤ ਕੀਤੀ ਗਈ ...
ਜਲੰਧਰ, 29 ਅਕਤੂਬਰ (ਜਤਿੰਦਰ ਸਾਬੀ)- ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ 'ਚ ਸਾਈ (ਸਪੋਰਟਸ ਅਥਾਰਿਟੀ ਆਫ਼ ਇੰਡੀਆ) ਦਾ ਕੇਂਦਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਅੱਜ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ...
ਚੁਗਿੱਟੀ/ਜੰਡੂਸਿੰਘਾ, 29 ਅਕਤੂਬਰ (ਨਰਿੰਦਰ ਲਾਗੂ)-400 ਸਾਲਾ ਬੰਦੀਛੋੜ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਸ੍ਰੀ ਅੰਮਿ੍ਤਸਰ, ਜਲੰਧਰ ਸ਼ਹਿਰ ਦੀਆਂ ਸਮੂਹ ...
ਜਲੰਧਰ, 29 ਅਕਤੂਬਰ (ਸ਼ਿਵ)- ਸ਼ਹਿਰ ਵਿਚ ਕਈ ਜਗ੍ਹਾ ਇਸ ਵੇਲੇ ਸੜਕਾਂ ਬਣਾਉਣ ਤੋੜਨ ਦਾ ਕੰਮ ਚੱਲ ਰਿਹਾ ਹੈ, ਪਰ ਕੁਆਲਿਟੀ ਦੇ ਮਾਮਲੇ ਵਿਚ ਅਜੇ ਵੀ ਕਿਸੇ ਤਰਾਂ ਦੀ ਕੋਈ ਜਾਂਚ ਨਹੀਂ ਕੀਤੀ ਜਾ ਰਹੀ ਹੈ | ਕਈ ਵਾਰ ਵਿਧਾਇਕਾਂ ਅਤੇ ਕੌਂਸਲਰ ਵੀ ਕਈ ਜਗ੍ਹਾ ਬਣ ਰਹੀਆਂ ਸੜਕਾਂ ...
ਜਲੰਧਰ, 29 ਅਕਤੂਬਰ (ਸ਼ਿਵ)- ਵਾਰਡ ਨੰਬਰ 72 ਦੇ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਲੋਕਾਂ ਨੇ ਕਈ ਦਿਨਾਂ ਤੋਂ ਪਾਣੀ ਦੀ ਕਮੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ | ਕਾਂਗਰਸੀ ਆਗੂ ਰਾਜ ਕੁਮਾਰ ਸੇਤੀਆ, ਬਲਬੀਰ ਕੌਰ, ਇੰਦੂ, ਸੁਨੀਤਾ, ਭੋਲਾ, ਬਿੰਦੂ, ਸੀਮਾ ਤੇ ਹੋਰਾਂ ਨੇ ...
ਚੁਗਿੱਟੀ/ਜੰਡੂਸਿੰਘਾ, 29 ਅਕਤੂਬਰ (ਨਰਿੰਦਰ ਲਾਗੂ)-ਪੰਜਾਬ ਦੇ ਲੋਕਾਂ ਦੇ ਭਲੇ ਅਤੇ ਵਧੇਰੇ ਵਿਕਾਸ ਲਈ ਹੰਭਲਾ ਮਾਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗੀ | ਇਹ ਦਾਅਵਾ ਪਾਰਟੀ ਵਰਕਰਾਂ ਨਾਲ ...
ਜਲੰਧਰ, 29 ਅਕਤੂਬਰ (ਸਾਬੀ)- ਪੰਜਾਬ ਦੀਆਂ ਖੇਡਾਂ ਤੇ ਸਮਾਜ ਭਲਾਈ ਦੇ ਕੰਮਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਗਾਖਲ ਪਰਿਵਾਰ ਦਾ ਅਹਿਮ ਯੋਗਦਾਨ ਹੈ | ਇਹ ਵਿਚਾਰ ਪੰਜਾਬ ਦੇ ਸਿੱਖਿਆ ਤੇ ਖੇਡ ਮੰਤਰੀ ਪਦਮਸ੍ਰੀ ਪਰਗਟ ਸਿੰਘ ਨੇ ਸਾਂਝੇ ਕੀਤੇ ਤੇ ਪਿੰਡ ਗਾਖਲ (ਜਲੰਧਰ) ਵਿਖੇ ...
ਜਲੰਧਰ, 29 ਅਕਤੂਬਰ (ਸਾਬੀ)- ਸੀਨੀਅਰ ਪੰਜਾਬ ਸਟੇਟ ਫੁੱਟਬਾਲ ਦੇ ਜ਼ੋਨਲ ਕੁਆਲੀਫੀਕੇਸ਼ਨ ਮੁਕਾਬਲੇ 7 ਤੋਂ 11 ਨਵੰਬਰ ਤੱਕ ਅੰਮਿ੍ਤਸਰ ਵਿਖੇ ਕਰਵਾਏ ਜਾ ਰਹੇ ਹਨ | ਇਸ ਦੇ ਵਿਚ ਹਿੱਸਾ ਲੈਣ ਵਾਲੀ ਜ਼ਿਲ੍ਹਾ ਜਲੰਧਰ ਦੀ ਫੁੱਟਬਾਲ ਟੀਮ ਦੇ ਚੋਣ ਟਰਾਇਲ 3 ਨਵੰਬਰ ਨੂੰ ਸਵੇਰੇ 10 ...
ਜਲੰਧਰ, 29 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਦੋਆਬੇ ਦੇ ਕੇਂਦਰੀ ਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸ਼ਹਿਰ ਦੇ ਸਿੱਖ ਨੌਜਵਾਨਾਂ ਵਲੋਂ ਇਕ ਭਰਵੀਂ ਮੀਟਿੰਗ ਕੀਤੀ ਗਈ ਜਿਸ 'ਚ ਵੱਖ-ਵੱਖ ਜਥੇਬੰਦੀਆਂ ਦੇ ਨੌਜਵਾਨ ਆਗੂਆਂ ਨੇ ਸ਼ਿਰਕਤ ਕੀਤੀ | ਇਹ ...
ਜਲੰਧਰ, 29 ਅਕਤੂਬਰ (ਰਣਜੀਤ ਸਿੰਘ ਸੋਢੀ)- ਏ.ਪੀ.ਜੇ. ਸਕੂਲ ਮਹਾਂਵੀਰ ਮਾਰਗ ਜਲੰਧਰ ਵਿਖੇ 'ਦੀਵਾਲੀ ਧਮਾਲ' ਮੇਲਾ ਕਰਵਾਇਆ ਗਿਆ, ਜਿਸ 'ਚ ਮੁਖ ਮਹਿਮਾਨ ਵਜੋਂ ਸ੍ਰੀਮਤੀ ਸੀਮਾ ਆਨੰਦ ਚੋਪੜਾ ਸੁਪਤਨੀ ਅਰਵਿੰਦ ਚੋਪੜਾ ਡਾਇਰੈਕਟਰ ਪੰਜਾਬ ਕੇਸਰੀ ਗਰੁੱਪ, ਵਾਈਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX