ਤਾਜਾ ਖ਼ਬਰਾਂ


ਸ੍ਰੀ ਅਨੰਦਪੁਰ ਸਾਹਿਬ ਵਿਖੇ ਆਮ ਆਦਮੀ ਕਲੀਨਿਕ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਲੋਕ ਅਰਪਣ
. . .  13 minutes ago
ਸ੍ਰੀ ਅਨੰਦਪੁਰ ਸਾਹਿਬ, 15 ਅਗਸਤ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾ ਅਤੇ ਭੂ-ਵਿਗਿਆਨ, ਜੇਲ੍ਹਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸ੍ਰੀ ...
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਵਿਖੇ ਕੀਤਾ 'ਆਮ ਆਦਮੀ ਕਲੀਨਿਕ' ਦਾ ਉਦਘਾਟਨ
. . .  about 1 hour ago
ਗੜ੍ਹਸ਼ੰਕਰ, 15 ਅਗਸਤ (ਧਾਲੀਵਾਲ)- 75ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਸੂਬੇ ਵਿਚ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾਣ ਦੇ ਸਬੰਧ ਵਿਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ...
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਲੋਂ ਗੁਰੂ ਹਰ ਸਹਾਏ ਚ ਕੀਤਾ ਮੁਹੱਲਾ ਕਲੀਨਿਕ ਦਾ ਉਦਘਾਟਨ
. . .  about 1 hour ago
ਗੁਰੂ ਹਰ ਸਹਾਏ ,15 ਅਗਸਤ (ਹਰਚਰਨ ਸਿੰਘ ਸੰਧੂ)- ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਸਸਤੇ ਰੇਟਾਂ ’ਤੇ ਇਲਾਜ ਕਰਨ ਦੀ ਕੀਤੀ ਗਈ ਗਰੰਟੀ ਤਹਿਤ ਉਸ ਨੂੰ ਪੂਰਾ ਕਰਦਿਆਂ ਗੁਰੂ ਹਰ ਸਹਾਏ ਵਿਖੇ ਮੁਹੱਲਾ ਕਲੀਨਿਕ ...
16 ਅਗਸਤ ਨੂੰ ਜਲੰਧਰ ਤੇ ਕਪੂਰਥਲਾ ਦੇ ਸਾਰੇ ਸਕੂਲਾਂ 'ਚ ਛੁੱਟੀ ਹੋਵੇਗੀ, ਜਲੰਧਰ 'ਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕੀਤਾ ਐਲਾਨ
. . .  about 2 hours ago
ਵਿਧਾਇਕਾ ਬਲਜਿੰਦਰ ਕੌਰ ਨੇ ਤਲਵੰਡੀ ਸਾਬੋ ’ਚ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ
. . .  about 2 hours ago
ਤਲਵੰਡੀ ਸਾਬੋ ,15 ਅਗਸਤ ,15 ਅਸਗਤ (ਰਣਜੀਤ ਸਿੰਘ ਰਾਜੂ)- ਦੇਸ਼ ਦੀ ਆਜ਼ਾਦੀ ਦੇ 75ਵੇਂ ਦਿਹਾੜੇ ਮੌਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਤਰਜ਼ ’ਤੇ ...
ਸਿੱਖ ਜਥੇਬੰਦੀਆਂ ਵਲੋਂ ਮੀਨਾਰ- ਏ- ਫ਼ਤਿਹ ਨੂੰ ਰੌਸ਼ਨੀਆਂ ਦੇ ਜ਼ਰੀਏ ਤਿਰੰਗਾ ਰੰਗ ਦੇਣ ਦੇ ਵਿਰੋਧ ਵਿਚ ਰੋਸ ਧਰਨਾ
. . .  about 2 hours ago
ਐਸ ਏ ਐਸ ਨਗਰ, 15 ਅਗਸਤ (ਕੇ. ਐਸ.ਰਾਣਾ)-ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਨੂੰ ਫ਼ਤਿਹ ਕਰਨ ਦੀ ਯਾਦ ਵਿਚ ਚੱਪੜ ਚਿੜੀ ਵਿਖੇ ਬਣੀ ਯਾਦਗਾਰ ਮੀਨਾਰ- ਏ- ਫ਼ਤਿਹ ਨੂੰ ਰੋਸ਼ਨੀਆਂ ...
ਲੰਬੇ ਸੰਘਰਸ਼ ਤੇ ਕੁਰਬਾਨੀਆਂ ਮਗਰੋਂ ਮਿਲੀ ਆਜ਼ਾਦੀ ਦੀ ਰੱਖਿਆ ਕਰਨੀ ਹਰ ਨਾਗਰਿਕ ਦਾ ਪਰਮ ਕਰਤੱਵ : ਬ੍ਰਹਮ ਸ਼ੰਕਰ
. . .  about 2 hours ago
ਐਸ.ਏ.ਐਸ. ਨਗਰ, 15 ਅਗਸਤ (ਕੇ. ਐਸ.ਰਾਣਾ)- ਸਾਡੇ ਪੁਰਖਿਆਂ, ਦੇਸ਼ ਭਗਤਾ ਵਲੋਂ ਲੰਬੇ ਸੰਘਰਸ਼ ਅਤੇ ਲੱਖਾਂ ਕੁਰਬਾਨੀਆਂ ਦੇਣ ਮਗਰੋਂ ਅੱਜ ਅਸੀਂ ਸਮੂਹ ਦੇਸ਼ ਵਾਸੀ ...
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਹਲਕਾ ਵਿਧਾਇਕ ਕਟਾਰੀਆ ਵਲੋਂ ਜ਼ੀਰਾ ਵਿਚ ਮੁਹੱਲਾ ਕਲੀਨਿਕ ਦਾ ਉਦਘਾਟਨ
. . .  about 2 hours ago
ਜ਼ੀਰਾ ,15 ਅਸਗਤ (ਪ੍ਰਤਾਪ ਸਿੰਘ ਹੀਰਾ )-ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਉਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ 75ਮੁਹੱਲਾ ਕਲੀਨਿਕ ਸਥਾਪਤ ਕਰ ਕੇ ਅੱਜ ਆਜ਼ਾਦੀ ਦਿਹਾੜੇ...
ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਰਾਣਾ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਹਿਰਾਇਆ ਰਾਸ਼ਟਰੀ ਝੰਡਾ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ, 15 ਅਗਸਤ (ਕਰਨੈਲ ਸਿੰਘ, ਜੇ. ਐੱਸ. ਨਿੱਕੂਵਾਲ)-ਆਜ਼ਾਦੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀ. ਸੈਕੰ. ਸਕੂਲ ਵਿਖੇ ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਰਾਣਾ ਆਈ.ਏ.ਐੱਸ. ਨੇ ...
ਮੁੱਖ ਮੰਤਰੀ ਮਾਨ ਨੇ ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਕੀਤੀ, ਸ਼ਹੀਦ ਦੀ ਪਤਨੀ ਚਰਨਜੀਤ ਕੌਰ ਨੂੰ ਕੀਤਾ ਸਨਮਾਨਿਤ
. . .  about 3 hours ago
ਖੰਨਾ ,15 ਅਗਸਤ(ਹਰਜਿੰਦਰ ਸਿੰਘ ਲਾਲ )-ਅੱਜ ਖੰਨਾ ਨੇੜੇ ਈਸੜੂ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਅਦਮੱਕਦ ਬੁੱਤ ਨੂੰ ਫੁਲ ...
ਜੈਤੋ ’ਚ ਉਪ ਮੰਡਲ ਮੈਜਿਸਟਰੇਟ ਡਾ: ਨਿਰਮਲ ਓਸੇਪਚਨ ਨੇ ਲਹਿਰਾਇਆ ਕੌਮੀ ਝੰਡਾ
. . .  about 3 hours ago
ਜੈਤੋ, 15 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਦੇ ਖੇਡ ਸਟੇਡੀਅਮ ਵਿਖੇ ਦੇਸ਼ ਦਾ 75ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਝੰਡਾ ਲਹਿਰਾਉਣ ਦੀ ...
ਡੀ.ਸੀ. ਵਲੋਂ ਕਪੂਰਥਲਾ’ਚ ਭੰਡਾਲ ਬੇਟ ਤੇ ਸੂਜੋ ਕਾਲੀਆ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ
. . .  about 3 hours ago
ਕਪੂਰਥਲਾ , 15 ਅਗਸਤ (ਅਮਰਜੀਤ ਕੋਮਲ )-ਪੰਜਾਬ ਸਰਕਾਰ ਵਲੋਂ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਤੇ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ 2 ਥਾਂਵਾਂ ਸੂਜੋ ਕਾਲੀਆ ਤੇ ਭੰਡਾਲ ਬੇਟ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ...
ਆਈ.ਸੀ.ਪੀ ਅਟਾਰੀ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ
. . .  about 3 hours ago
ਅੰਮ੍ਰਿਤਸਰ, 15 ਅਗਸਤ (ਸੁਰਿੰਦਰ ਕੋਛੜ, ਗੁਰਦੀਪ ਸਿੰਘ ਅਟਾਰੀ ਬਾਰਡਰ)-ਅੰਮ੍ਰਿਤਸਰ ਕਸਟਮ ਵਲੋਂ ਆਈ.ਸੀ.ਪੀ ਅਟਾਰੀ ਵਿਖੇ 75ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਸ੍ਰੀ ਰਾਹੁਲ ਨਾਂਗਰੇ ਕਮਿਸ਼ਨਰ ਨੇ ਤਿਰੰਗਾ ਲਹਿਰਾਇਆ ...
ਪਾਇਲ ਵਿਚ ਐਸ.ਡੀ.ਐਮ. ਨੇ ਲਹਿਰਾਇਆ ਤਿਰੰਗਾ ਝੰਡਾ
. . .  1 minute ago
ਪਾਇਲ, 15 ਅਗਸਤ (ਗ.ਸ.ਨਿਜ਼ਾਮਪੁਰ) - ਪਾਇਲ ਵਿਖੇ ਸਤੁੰਤਰਤਾ ਦਿਵਸ 'ਤੇ ਉਪ ਮੰਡਲ ਮੈਜਿਸਟਰੇਟ ਜਸਲੀਨ ਕੌਰ ਭੁੱਲ਼ਰ ਨੇ ਕੌਮੀ ਝੰਡਾ ਲਹਿਰਾਇਆ ਤੇ ਪਰੇਡ ਤੋਂ ਸਲਾਮੀ ਲਈ। ਕੌਮੀ ਝੰਡਾ ਲਹਿਰਾਉਣ ਉਪਰੰਤ ਐਸ.ਡੀ.ਐਮ. ਨੇ ਆਪਣੇ ਸੰਖੇਪ ਕੂੰਜੀਵਤ ਭਾਸ਼ਣ ਵਿਚ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ...
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਵਲੋਂ ਕੱਢਿਆ ਗਿਆ ਖ਼ਾਲਸਾਈ ਨਿਸ਼ਾਨ ਸਾਹਿਬ ਮਾਰਚ
. . .  about 4 hours ago
ਟਾਂਡਾ ਉੜਮੁੜ , 15 ਅਗਸਤ (ਭਗਵਾਨ ਸਿੰਘ ਸੈਣੀ) - ਟਾਂਡਾ ਸ਼ਹਿਰ ਅੰਦਰ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਘਰ ਘਰ ਤਿਰੰਗਾ ਮੁਹਿੰਮ ਨੂੰ ਰੱਦ ਕਰਦੇ ਹੋਏ ਆਜ਼ਾਦੀ ਦਿਵਸ ਮੌਕੇ ਅੱਜ ਮੋਟਰਸਾਈਕਲਾ, ਕਾਰਾ ਅਤੇ ਜੀਪਾਂ 'ਤੇ ਖ਼ਾਲਸਾਈ ਝੰਡੇ ਲੈ ਕੇ ਖ਼ਾਲਸਾਈ ਨਿਸ਼ਾਨ ਸਾਹਿਬ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ...
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਮਿਲੀ ਧਮਕੀ
. . .  about 3 hours ago
ਮੁੰਬਈ, 15 ਅਗਸਤ - ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦੇਣ ਵਾਲੀਆਂ ਕਾਲਾਂ ਪ੍ਰਾਪਤ ਕਰਨ ਦੀ ਸ਼ਿਕਾਇਤ ਮੁੰਬਈ ਪੁਲਿਸ ਕੋਲ ਦਰਜ...
ਲੋਕਾ ਨੂੰ ਧੁੱਪੇ ਬੈਠ ਦੇਖਣਾ ਪਿਆ 75ਵਾਂ ਆਜ਼ਾਦੀ ਦਿਹਾੜਾ
. . .  about 4 hours ago
ਸਰਦੂਲਗੜ੍ਹ 15 ਅਗਸਤ (ਜੀ.ਐਮ.ਅਰੋੜਾ) - ਅੱਜ 75 ਵਾਂ ਸੁਤੰਤਰਤਾ ਦਿਵਸ ਸਵ. ਬਲਰਾਜ ਸਿੰਘ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੇ ਗਰਾਊਡ ਵਿਖੇ ਮਨਾਇਆ ਗਿਆ, ਜਿਸ ਦੋਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟਰੇਟ...
ਆਜ਼ਾਦੀ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੇ ਲਹਿਰਾਇਆ ਤਿਰੰਗਾ ਝੰਡਾ
. . .  about 5 hours ago
ਮਲੇਰਕੋਟਲਾ, 15 ਅਗਸਤ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਦੇ ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਆਜ਼ਾਦੀ ਦਿਵਸ 'ਤੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਜਨਾਬ ਸੰਯਮ ਅਗਰਵਾਲ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਤੇ ਪਰੇਡ ਤੋਂ ਸਲਾਮੀ ਲਈ ਗਈ ।ਕੌਮੀ ਝੰਡਾ ਲਹਿਰਾਉਣ ਉਪਰੰਤ ਡਿਪਟੀ ਕਮਿਸ਼ਨਰ...
ਰਾਏਕੋਟ 'ਚ ਐਸ.ਡੀ.ਐਮ. ਨੇ ਲਹਿਰਾਇਆ ਕੌਮੀ ਝੰਡਾ
. . .  about 5 hours ago
ਰਾਏਕੋਟ, 15 ਅਗਸਤ (ਸੁਸ਼ੀਲ) - ਆਜ਼ਾਦੀ ਦਿਹਾੜੇ ਮੌਕੇ ਰਾਏਕੋਟ ਵਿਖੇ ਤਹਿਸੀਲ ਪੱਧਰੀ ਸਮਾਗਮ ਸਥਾਨਕ ਅਨਾਜ ਮੰਡੀ ਵਿਚ ਕਰਵਾਇਆ ਗਿਆ, ਜਿੱਥੇ ਕਿ ਦੇਸ਼ ਦਾ ਕੌਮੀ ਝੰਡਾ ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ ਵਲੋਂ ਲਹਿਰਾਇਆ ਗਿਆ। ਇਸ ਮੌਕੇ ਸਕੂਲੀ ਬੱਚਿਆਂ...
ਜਲੰਧਰ 'ਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਲਹਿਰਾਇਆ ਤਿਰੰਗਾ ਝੰਡਾ
. . .  about 3 hours ago
ਜਲੰਧਰ, 15 ਅਗਸਤ - ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਸਮਾਗਮ 'ਚ ਪਹੁੰਚੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ...
7ਵੇਂ ਦਿਨ ਮਿਲਿਆ ਗੰਦੇ ਨਾਲੇ 'ਚ ਡਿਗਿਆ ਬੱਚਾ
. . .  about 5 hours ago
ਕਪੂਰਥਲਾ, 15 ਅਗਸਤ (ਅਮਰਜੀਤ ਕੋਮਲ) - ਸ਼ਾਲੀਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ 'ਚ 9 ਅਗਸਤ ਨੂੰ ਡਿਗਿਆ ਬੱਚਾ ਸੱਤਵੇਂ ਦਿਨ ਸਵੇਰੇ ਹੋਈ ਤੇਜ ਬਾਰਿਸ਼ ਦੇ ਵਹਾਅ ਦੇ ਨਾਲ ਐਨ.ਡੀ.ਆਰ.ਐਫ. ਤੇ ਨਗਰ ਨਿਗਮ ਵਲੋਂ ਲਗਾਏ ਗਏ ਜੰਗਲੇ...
ਅਟਾਰੀ ਵਾਹਗਾ ਸਰਹੱਦ 'ਤੇ ਬੀ.ਐਸ.ਐਫ. ਅਤੇ ਪਾਕਿਸਤਾਨ ਰੇਂਜਰਜ਼ ਵਲੋਂ ਮਠਿਆਈਆਂ ਦਾ ਆਦਾਨ ਪ੍ਰਦਾਨ
. . .  about 3 hours ago
ਅਟਾਰੀ, 15 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ) - ਭਾਰਤ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸ਼ੁਭ ਦਿਹਾੜੇ ਮੌਕੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਮਠਿਆਈਆਂ ਦੇ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ। ਦੱਸ ਦਈਏ ਕਿ ਅਟਾਰੀ ਵਾਹਗਾ ਸਰਹੱਦ 'ਤੇ ਹਲਕੀ ਵਰਖਾ ਹੋ ਰਹੀ ਸੀ। ਖੁਸ਼ਗਵਾਰ ਮੌਸਮ ਵਿਚ ਦੋਹਾਂ...
ਸੰਗਰੂਰ ਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ
. . .  about 6 hours ago
ਸੰਗਰੂਰ, 15 ਅਗਸਤ (ਧੀਰਜ ਪਸ਼ੋਰੀਆ) - ਸੰਗਰੂਰ ਦੇ ਜ਼ਿਲ੍ਹਾ ਲਾਇਬ੍ਰੇਰੀ ਕੰਪਲੈਕਸ ਵਿਚ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ।ਉਨ੍ਹਾਂ ਕਿਹਾ ਕਿ ਅੱਜ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਪੰਜਾਬ ਵਿੱਚ 75 ਆਮ ਆਦਮੀ...
75ਵੇਂ ਆਜ਼ਾਦੀ ਦਿਹਾੜੇ 'ਤੇ ਭਾਰਤ ਨੇ ਪਾਕਿਸਤਾਨ ਨੂੰ ਭੇਂਟ ਕੀਤੀਆਂ ਮਠਿਆਈਆਂ
. . .  1 minute ago
ਫ਼ਾਜ਼ਿਲਕਾ, 15 ਅਗਸਤ (ਪ੍ਰਦੀਪ ਕੁਮਾਰ) - 75ਵੇਂ ਆਜ਼ਾਦੀ ਦਿਹਾੜੇ 'ਤੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਫ਼ਾਜ਼ਿਲਕਾ ਦੀ ਸਾਦਕੀ ਚੌਂਕੀ 'ਤੇ ਬੀ.ਐਸ.ਐਫ.ਦੇ ਡੀ.ਆਈ.ਜੀ. ਵੀ.ਪੀ. ਬਡੋਲਾ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ...
ਜ਼ਿਲ੍ਹਾ ਪਠਾਨਕੋਟ ਦੇ ਸਾਰੇ ਹੀ ਸਕੂਲਾਂ 'ਚ 16 ਅਗਸਤ ਨੂੰ ਛੁੱਟੀ ਦਾ ਐਲਾਨ
. . .  about 6 hours ago
ਪਠਾਨਕੋਟ, 15 ਅਗਸਤ (ਸੰਧੂ) - ਪਠਾਨਕੋਟ ਦੇ ਮਲਟੀਪਰਪਜ਼ ਖੇਡ ਸਟੇਡੀਅਮ ਲਮੀਨੀ ਵਿਖੇ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ. ਹਰਬੀਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਧੂਮ ਧਾਮ ਨਾਲ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 19 ਕੱਤਕ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਲਾਚੋਵਾਲ ਟੋਲ ਪਲਾਜ਼ੇ 'ਤੇ ਕਿਸਾਨਾਂ ਵਲੋਂ ਲਗਾਇਆ ਧਰਨਾ ਜਾਰੀ

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੰੂਨਾਂ ਵਿਰੁੱਧ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਵਲੋਂ ਲਾਚੋਵਾਲ ਟੋਲ ਪਲਾਜ਼ੇ 'ਤੇ ਲਗਾਇਆ ਰੋਸ ਧਰਨਾ ਲਗਾਤਾਰ ਜਾਰੀ ਰਿਹਾ | ਇਸ ਮੌਕੇ ਕਿਸਾਨ ਆਗੂਆਂ ਗੁਰਦੀਪ ਸਿੰਘ ਖੁਣ-ਖੁਣ, ਉਂਕਾਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ, ਪਰਮਿੰਦਰ ਸਿੰਘ ਲਾਚੋਵਾਲ, ਕਰਨੈਲ ਸਿੰਘ ਢੱਡੇ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨੀ ਸੰਘਰਸ਼ ਨੂੰ ਫੇਲ੍ਹ ਕਰਨ ਲਈ ਚਾਲਾਂ ਚਲੀਆਂ ਜਾ ਰਹੀਆਂ ਪ੍ਰੰਤੂ ਦੇਸ਼ ਦੇ ਕਿਸਾਨ ਹਾਰ ਮੰਨਣ ਵਾਲੇ ਨਹੀ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਏਕਤਾ ਬਰਕਰਾਰ ਹੈ ਤੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਹਰਪ੍ਰੀਤ ਸਿੰਘ ਲਾਲੀ ਪਰਮਿੰਦਰ ਸਿੰਘ ਪੰਨੂ ਜਗਤ ਸਿੰਘ ਮਨਜੀਤ ਸਿੰਘ ਨੰਬਰਦਾਰ ਰਾਮ ਸਿੰਘ ਚੱਕੋਵਾਲ, ਗੁਰਸਿਮਰਤ ਸਿੰਘ ਲਾਚੋਵਾਲ, ਨਿਰਮਲ ਸਿੰਘ ਨੂਰਪੁਰ, ਬਾਬਾ ਦਵਿੰਦਰ ਸਿੰਘ, ਰਾਮ ਸਿੰਘ ਧੁੱਗਾ, ਗੁਰਮੇਲ ਸਿੰਘ, ਮਨਜੀਤ ਸਿੰਘ ਨੰਬਰਦਾਰ, ਗੁਰਬਚਨ ਸਿੰਘ ਸਗੀ, ਕਰਨੈਲ ਸਿੰਘ ਢੱਡੇ, ਚੰਨਣ ਸਿੰਘ, ਗੁਰਮੁਖ ਸਿੰਘ, ਬਲਵੀਰ ਸਿੰਘ, ਬਲਦੇਵ ਸਿੰਘ, ਅਕਬਰ ਸਿੰਘ, ਸੋਹਣ ਸਿੰਘ ਮੁਲਤਾਨੀ, ਬਾਬਾ ਬੂਆ ਸਿੰਘ, ਬਾਬਾ ਕਿਰਪਾਲ ਸਿੰਘ, ਰੇਸ਼ਮ ਸਿੰਘ, ਗੁਰਬਚਨ ਸਿੰਘ, ਸਤਵੰਤ ਸਿੰਘ, ਗੁਰਬਖਸ਼ ਸਿੰਘ, ਯੁਵਰਾਜ ਸਿੰਘ ਨਿਹੰਗ, ਹਰਮੇਸ਼ ਲਾਲ, ਮਹਿੰਗਾ ਸਿੰਘ ਆਦਿ ਸ਼ਾਮਿਲ ਸਨ |

ਖੇਤੀ ਕਾਨੂੰਨਾਂ ਖ਼ਿਲਾਫ਼ ਚੌਲਾਂਗ ਟੋਲ ਪਲਾਜ਼ਾ 'ਤੇ ਲਗਾਇਆ ਧਰਨਾ ਜਾਰੀ

ਚੌਲਾਂਗ, 3 ਨਵੰਬਰ (ਸੁਖਦੇਵ ਸਿੰਘ)- ਖੇਤੀ ਕਾਨੂੰਨਾਂ ਖ਼ਿਲਾਫ਼ ਦੋਆਬਾ ਕਿਸਾਨ ਕਮੇਟੀ ਵਲੋਂ ਚੌਲਾਂਗ ਟੋਲ ਪਲਾਜ਼ਾ 'ਤੇ ਧਰਨਾਂ 395ਵੇਂ ਦਿਨ ਵਿੱਚ ਦਾਖਿਲ ਹੋ ਗਿਆ | ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਪ੍ਰਧਾਨ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜੀ. ਸੰਜੀਵ ਗੌਤਮ ਦਾ ਸਨਮਾਨ

ਦਸੂਹਾ, 3 ਨਵੰਬਰ (ਭੁੱਲਰ)- ਅੱਜ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਇੰਜੀਨੀਅਰ ਸੰਜੀਵ ਗੌਤਮ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੈਨੇਜਰ ਰਤਨ ਸਿੰਘ ਕੰਗ ਵਲੋਂ ਉਨ੍ਹਾਂ ਨੂੰ ਸਿਰੋਪਾਉ ਭੇਟ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਦੀ ਮੀਟਿੰਗ ਹੋਈ

ਟਾਂਡਾ ਉੜਮੁੜ, 1 ਨਵੰਬਰ (ਭਗਵਾਨ ਸਿੰਘ ਸੈਣੀ)- ਯੂਥ ਅਕਾਲੀ ਦਲ ਦੀ ਇੱਕ ਵਿਸ਼ੇਸ਼ ਮੀਟਿੰਗ ਸ. ਸਤਿੰਦਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਦੀ ਅਗਵਾਈ 'ਚ ਟਾਂਡਾ ਵਿਖੇ ਹੋਈ | ਮੀਟਿੰਗ ਦੌਰਾਨ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਜਗਦੀਸ਼ ਟਾਈਟਲਰ ...

ਪੂਰੀ ਖ਼ਬਰ »

ਸਟਾਰ ਪਬਲਿਕ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ

ਮੁਕੇਰੀਆਂ, 3 ਨਵੰਬਰ (ਰਾਮਗੜ੍ਹੀਆ)-ਸਥਾਨਕ ਸਟਾਰ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਉੱਤੇ ਨੌਵੀਂ ਅਤੇ ਦਸਵੀਂ ਜਮਾਤ ਦੇ ਬੱਚਿਆਂ ਦੇ ਫੈਸਟੀ ਕੁਕਿੰਗ ਦੇ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ ਕਲਸ਼ ਅਤੇ ਰੰਗੋਲੀ ਦੇ ...

ਪੂਰੀ ਖ਼ਬਰ »

ਸਪੈਸ਼ਲ ਸਕੂਲ ਜਹਾਨਖੇਲ੍ਹਾਂ ਦੇ ਵਿਦਿਆਰਥੀਆਂ ਨੇ ਦੀਵਾਲੀ ਤਿਉਹਾਰ ਲਈ ਪ੍ਰਦਰਸ਼ਨੀ ਲਗਾਈ

ਹੁਸ਼ਿਆਰਪੁਰ, 1 ਨਵੰਬਰ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਤੇ ਸਕੱਤਰ ਰਿਟਾ ਪਿੰ੍ਰਸੀਪਲ ਡੀ. ਐਲ. ਆਨੰਦ ਦੇ ਮਾਰਗ ਦਰਸ਼ਨ 'ਚ ਚੱਲ ਰਹੀ ਸੰਸਥਾ ਡੀ. ਏ. ਵੀ. ਕਾਲਜ ਆਫ ਐਜੁਕੇਸ਼ਨ ਹੁਸ਼ਿਆਰਪੁਰ 'ਚ ਜੇ. ਐਸ. ਐਸ. ਆਸ਼ਾ ...

ਪੂਰੀ ਖ਼ਬਰ »

ਡੀ. ਏ. ਵੀ. ਪਬਲਿਕ ਸਕੂਲ 'ਚ ਵੱਖ-ਵੱਖ ਮੁਕਾਬਲੇ ਕਰਵਾਏ

ਦਸੂਹਾ, 3 ਨਵੰਬਰ (ਭੁੱਲਰ)- ਐਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਵਿਖੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਲੇਅ ਮਾਡਲਿੰਗ , ਕਾਰਡ ਮੇਕਿੰਗ ਰੰਗੋਲੀ ਤੇ ਪੂਜਾ ਥਾਲੀ ਡੈਕੋਰੇਸ਼ਨ ਦਾ ਮੁਕਾਬਲਾ ਕਰਵਾਇਆ ਗਿਆ | ਇਹ ਮੁਕਾਬਲੇ ...

ਪੂਰੀ ਖ਼ਬਰ »

ਨੰਬਰਦਾਰਾ ਯੂਨੀਅਨ ਦੀ ਮੀਟਿੰਗ 11 ਨੂੰ

ਗੜ੍ਹਸ਼ੰਕਰ, 3 ਨਵੰਬਰ (ਧਾਲੀਵਾਲ)- ਪੰਜਾਬ ਨੰਬਰਦਾਰਾ ਯੂਨੀਅਨ ਵਲੋਂ 11 ਨਵੰਬਰ ਨੂੰ ਸਵੇਰੇ 11 ਵਜੇ ਐੱਸ.ਡੀ.ਐੱਮ. ਦਫ਼ਤਰ ਕੰਪਲੈਕਸ ਵਿਚ ਸਥਿਤ ਰੈੱਡ ਕਰਾਸ ਭਵਨ ਵਿਖੇ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਸੂਬਾ ਪ੍ਰਧਾਨ ਗੁਰਮੀਤ ਸਿੰਘ ਲੋਹਗੜ੍ਹ ਅਤੇ ਵੱਖ-ਵੱਖ ਜ਼ਿਲਿ੍ਹਆ ...

ਪੂਰੀ ਖ਼ਬਰ »

ਚੋਰਾਂ ਨੇ ਖੇਤਾਂ 'ਚੋਂ ਟ੍ਰਾਂਸਫਾਰਮਰ ਕੀਤਾ ਚੋਰੀ

ਹੁਸ਼ਿਆਰਪੁਰ, 3 ਨਵੰਬਰ (ਨਰਿੰਦਰ ਸਿੰਘ ਬੱਡਲਾ)- ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਰਾਜਪੁਰ ਭਾਂਈਆਂ ਦੇ ਖੇਤਾਂ 'ਚ ਮੋਟਰ 'ਤੇ ਲੱਗੇ ਟ੍ਰਾਂਸਫਾਰਮਰ ਨੂੰ ਚੋਰੀ ਕਰ ਲੈਣ ਦਾ ਸਮਾਚਾਰ ਹੈ | ਇਸ ਸਬੰਧੀ ਜਮੀਨ ਦੀ ਠੇਕੇ 'ਤੇ ਵਹਾਈ ਕਰਨ ਵਾਲੇ ਕਿਸਾਨ ਗੁਰਨਾਮ ਸਿੰਘ ...

ਪੂਰੀ ਖ਼ਬਰ »

ਖਰੀਦ ਏਜੰਸੀਆਂ ਦੀ ਮਿਲੀਭੁਗਤ ਨਾਲ ਸ਼ੈਲਰਾਂ ਵਾਲੇ ਆੜ੍ਹਤੀਆਂ ਦੀ ਲੁੱਟ ਕਰ ਰਹੇ ਹਨ- ਰਾਠਾਂ

ਗੜ੍ਹਸ਼ੰਕਰ, 3 ਨਵੰਬਰ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਗੱਲਬਾਤ ਦੌਰਾਨ ਦੋਸ਼ ਲਗਾਇਆ ਕਿ ਗੜ੍ਹਸ਼ੰਕਰ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਦਾਣਾ ਮੰਡੀਆਂ 'ਚ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਡੇਂਗੂ ਦੇ 23 ਨਵੇਂ ਮਰੀਜ਼ਾਂ ਦੀ ਪੁਸ਼ਟੀ

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ਵਿਚ ਡੇਂਗੂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ: ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਡੇਂਗੂ ਦੇ 61 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਉਪਰੰਤ 23 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ...

ਪੂਰੀ ਖ਼ਬਰ »

ਪੁਲਿਸ ਵਲੋਂ ਚੋਰੀ ਦੇ 2 ਮਾਮਲੇ ਦਰਜ-2 ਨਾਮਜ਼ਦ

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਪੁਲਿਸ ਨੇ ਚੋਰੀ ਦੇ ਦੋ ਮਾਮਲੇ ਦਰਜ ਕਰਕੇ ਇੱਕ ਮਾਮਲੇ 'ਚ ਦੋ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਜਨੌਹਾ ਦੇ ਵਾਸੀ ਗੁਰਪ੍ਰੀਤ ਸਿੰਘ ਨੇ ਥਾਣਾ ਮੇਹਟੀਆਣਾ ਪੁਲਿਸ ਕੋਲ ਦਰਜ ਕਰਵਾਈ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 2 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 2 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 28750 ਹੋ ਗਈ ਹੈ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 2116 ਸੈਂਪਲਾਂ ਦੀ ਪ੍ਰਾਪਤ ...

ਪੂਰੀ ਖ਼ਬਰ »

ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਗਾਈ

ਗੜ੍ਹਸ਼ੰਕਰ, 3 ਨਵੰਬਰ (ਧਾਲੀਵਾਲ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਗੜ੍ਹਸ਼ੰਕਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਸਾਂਝੇ ਤੌਰ 'ਤੇ ਇਥੇ ਖੇਤੀਬਾੜੀ ਭਵਨ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਗਾਈ ਗਈ | ਇਸ ...

ਪੂਰੀ ਖ਼ਬਰ »

ਗੋਲੀ ਲੱਗਣ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ

ਦਸੂਹਾ, 3 ਨਵੰਬਰ (ਭੁੱਲਰ)- ਦਸੂਹਾ ਦੇ ਮੁਹੱਲਾ ਕੈਂਥਾਂ ਨਜ਼ਦੀਕ ਮਿਆਣੀ ਰੋਡ ਵਿਖੇ ਇਕ ਸ਼ਕਰਕੰਦੀਆਂ ਦੀ ਰੇਹੜੀ ਕੋਲ ਹੋਈ ਦੋ ਧਿਰਾਂ ਵਿਚ ਬਹਿਸ ਦੌਰਾਨ ਇੱਕ ਵਿਅਕਤੀ ਵਲੋਂ ਰਿਵਾਲਵਰ ਨਾਲ ਚਲਾਈਆਂ ਗੋਲੀਆਂ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ...

ਪੂਰੀ ਖ਼ਬਰ »

ਦਰਜਾ-4 ਕਰਮਚਾਰੀਆਂ ਵਲੋਂ ਵਿੱਤ ਮੰਤਰੀ ਦੀ ਅਰਥੀ ਫੂਕ ਕੇ ਪ੍ਰਦਰਸ਼ਨ

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ 'ਚ ਕੰਮ ਕਰਦੇ ਦਰਜਾ-4 ਕਰਮਚਾਰੀਆਂ ਤੇ ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਸਮੇਤ ਪਾਰਟ ਟਾਈਮ ਕਰਮਚਾਰੀਆਂ ਨੇ ...

ਪੂਰੀ ਖ਼ਬਰ »

ਤਿਵਾੜੀ ਵਲੋਂ ਹਾਜੀਪੁਰ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ

ਗੜ੍ਹਸ਼ੰਕਰ, 3 ਨਵੰਬਰ (ਧਾਲੀਵਾਲ)- ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵਲੋਂ ਇਥੋਂ ਦੇ ਪਿੰਡ ਹਾਜੀਪੁਰ ਵਿਖੇ ਛੱਪੜ ਦੇ ਪਾਣੀ ਦੇ ਨਿਕਾਸ ਲਈ ਪਾਈ ਪਾਈਪ ਲਾਈਨ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਤਿਵਾੜੀ ਨੇ ਪਿੰਡ ਦੇ ...

ਪੂਰੀ ਖ਼ਬਰ »

ਨੈਸ ਸਰਵੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅਗਾਊਾ ਯੋਜਨਾਬੰਦੀ ਕੀਤੀ ਗਈ - ਇੰਜ. ਗੌਤਮ

ਦਸੂਹਾ, 3 ਨਵੰਬਰ (ਭੁੱਲਰ)- ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਇੰਜੀਨੀਅਰ ਸੰਜੀਵ ਗੌਤਮ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 12 ਨਵੰਬਰ ਨੂੰ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਵਿਚ ਬਿਹਤਰ ਪ੍ਰਦਰਸ਼ਨ ਕਰਨ ਲਈ ਫ਼ੀਲਡ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਬਿਜਲੀ ਸਸਤੀ ਕਰਨ 'ਤੇ ਲੋਕਾਂ ਵਿਚ ਖ਼ੁਸ਼ੀ - ਅਸ਼ਵਨੀ ਕੁਮਾਰ

ਐਮਾਂ ਮਾਂਗਟ, 3 ਨਵੰਬਰ (ਭੰਮਰਾ)- ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਲੋਕਾਂ ਲਈ ਬਿਜਲੀ ਦੀਆਂ ਦਰਾਂ ਵਿਚ ਕਟੌਤੀ ਕਰਕੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਭਾਰ ਹਲਕਾ ਕਰ ਦਿੱਤਾ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ...

ਪੂਰੀ ਖ਼ਬਰ »

ਰੇਨੂੰ ਨੇ ਇੰਟਰ ਕਾਲਜ ਬਾਕਸਿੰਗ 'ਚ ਜਿੱਤਿਆ ਸੋਨ ਤਗਮਾ

ਹੁਸ਼ਿਆਰਪੁਰ, 3 ਨਵੰਬਰ (ਨਰਿੰਦਰ ਸਿੰਘ ਬੱਡਲਾ)- ਪੁਲਿਸ ਲਾਈਨ ਹੁਸ਼ਿਆਰਪੁਰ ਦੀ ਵਾਸੀ ਰੇਨੂੰ ਪੁੱਤਰੀ ਸੁਮਿੱਤਰ ਸਿੰਘ ਇੰਚਾਰਜ ਟੈਕਨੀਕਲ ਸਰਵਿਸਿਜ਼ ਥਾਣਾ ਸਦਰ ਨੇ ਖਾਲਸਾ ਕਾਲਜ ਅਮਿ੍ਤਸਰ 'ਚ ਹੋਈਆਂ ਇੰਟਰ ਕਾਲਜ ਖੇਡਾਂ 'ਚ ਭਾਗ ਲੈਦਿਆਂ ਬਾਕਸਿੰਗ 'ਚ ਗੋਲਡ ਮੈਡਲ ...

ਪੂਰੀ ਖ਼ਬਰ »

ਰੇਨੂੰ ਨੇ ਇੰਟਰ ਕਾਲਜ ਬਾਕਸਿੰਗ 'ਚ ਜਿੱਤਿਆ ਸੋਨ ਤਗਮਾ

ਹੁਸ਼ਿਆਰਪੁਰ, 3 ਨਵੰਬਰ (ਨਰਿੰਦਰ ਸਿੰਘ ਬੱਡਲਾ)- ਪੁਲਿਸ ਲਾਈਨ ਹੁਸ਼ਿਆਰਪੁਰ ਦੀ ਵਾਸੀ ਰੇਨੂੰ ਪੁੱਤਰੀ ਸੁਮਿੱਤਰ ਸਿੰਘ ਇੰਚਾਰਜ ਟੈਕਨੀਕਲ ਸਰਵਿਸਿਜ਼ ਥਾਣਾ ਸਦਰ ਨੇ ਖਾਲਸਾ ਕਾਲਜ ਅਮਿ੍ਤਸਰ 'ਚ ਹੋਈਆਂ ਇੰਟਰ ਕਾਲਜ ਖੇਡਾਂ 'ਚ ਭਾਗ ਲੈਦਿਆਂ ਬਾਕਸਿੰਗ 'ਚ ਗੋਲਡ ਮੈਡਲ ...

ਪੂਰੀ ਖ਼ਬਰ »

ਲਾਲੀ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ, ਖੁਰਾਲਗੜ੍ਹ ਆਉਣ ਦਾ ਸੱਦਾ

ਗੜ੍ਹਸ਼ੰਕਰ, 3 ਨਵੰਬਰ (ਧਾਲੀਵਾਲ)- ਕੁਲ ਹਿੰਦ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਮਰਪ੍ਰੀਤ ਸਿੰਘ ਲਾਲੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਤਿਹਾਸਕ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਆਉਣ ਦਾ ਸੱਦਾ ਦਿੱਤਾ ਗਿਆ ਹੈ | ਸ. ...

ਪੂਰੀ ਖ਼ਬਰ »

ਆਦੇਸ਼ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਮਿਆਣੀ, 3 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)- ਆਦੇਸ਼ ਇੰਟਰਨੈਸ਼ਨਲ ਸਕੂਲ ਲਖਿੰਦਰ ਮਿਆਣੀ ਵਿਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਲਖਮੀਰ ਸਿੰਘ ਚੌਧਰੀ ਅਤੇ ਪਿ੍ੰ. ਵਿਨੋਦ ਕੁਮਾਰ ਨੇ ਇਸ ਪਵਿੱਤਰ ਤਿਉਹਾਰ ਦੀਆਂ ...

ਪੂਰੀ ਖ਼ਬਰ »

ਜੀ. ਐੱਸ. ਸਨਰਾਈਜ਼ ਪਬਲਿਕ ਸਕੂਲ 'ਚ ਗਰੀਨ ਦੀਵਾਲੀ ਮਨਾਈ

ਘੋਗਰਾ, 3 ਨਵੰਬਰ (ਆਰ.ਐੱਸ.ਸਲਾਰੀਆ)- ਜੇ. ਐੱਸ. ਸਨਰਾਈਜ਼. ਪਬਲਿਕ ਹਾਈ ਸਕੂਲ ਬਿੱਸੋਚੱਕ ਵਿਖੇ ਦੀਵਾਲੀ ਮੌਕੇ 'ਤੇ ਰੰਗੋਲੀ ਪ੍ਰਤੀਯੋਗਤਾ ਕਰਵਾਈ ਗਈ | ਇਸ ਮੌਕੇ 'ਤੇ ਐਮ. ਡੀ. ਰਾਜੇਸ਼ ਕੁਮਾਰ ਨੇ ਦੀਵਾਲੀ ਦੇ ਤਿਉਹਾਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਗਰੀਨ ...

ਪੂਰੀ ਖ਼ਬਰ »

ਲੋਕ ਇਸ ਵਾਰ ਅਕਾਲੀ ਦਲ ਦੀਆਂ ਨੀਤੀਆਂ 'ਤੇ ਮੋਹਰ ਲਗਾਉਣਗੇ- ਚੀਫ਼ ਨਿਰਮਲ ਸਿੰਘ

ਐਮਾਂ ਮਾਂਗਟ, 3 ਨਵੰਬਰ (ਗੁਰਾਇਆ)- ਪੰਜਾਬ ਦੇ ਲੋਕ ਹੁਣ ਸਮਝਦਾਰ ਹੋ ਗਏ ਹਨ ਕਿ ਇਸ ਵਾਰ ਚੋਣਾਂ ਵਿਚ ਅਕਾਲੀ ਦਲ ਦੀਆਂ ਨੀਤੀਆਂ 'ਤੇ ਮੋਹਰ ਲਗਾ ਕੇ ਅਕਾਲੀ ਦਲ ਦੀ ਸਰਕਾਰ ਹੀ ਲਿਆਉਣਗੇ | ਇਸ ਗੱਲ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦੇ ਸੀਨੀਅਰ ਨੇਤਾ ਚੀਫ਼ ਨਿਰਮਲ ਸਿੰਘ ...

ਪੂਰੀ ਖ਼ਬਰ »

ਮੁਲਾਜ਼ਮ ਨੂੰ ਦਿੱਤਾ ਡੀ.ਏ. ਨਿਰਾ ਚੋਣ ਸਟੰਟ - ਮੰਝਪੁਰ

ਮੁਕੇਰੀਆਂ, 3 ਨਵੰਬਰ (ਰਾਮਗੜ੍ਹੀਆ)- ਪੰਜਾਬ ਸਰਕਾਰ ਵਲੋਂ ਪਿਛਲੇ ਦਿਨ ਅਨਾੳਾੂਸ ਕੀਤਾ ਗਿਆ ਡੀ.ਏ ਇੱਕ ਚੋਣ ਸਟੰਟ ਹੈ ਅਤੇ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਕਰਾਰ ਦਿੱਤਾ ਹੈ | ਮੁਲਾਜ਼ਮ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਈਸ਼ਰ ਸਿੰਘ ਮੰਝਪੁਰ ਨੇ ਆਖਿਆ ...

ਪੂਰੀ ਖ਼ਬਰ »

ਪੰਜਾਬ ਨੋ ਤੰਬਾਕੂ ਜਾਗਰੂਕਤਾ ਸੈਮੀਨਾਰ ਲਗਾਇਆ

ਭੰਗਾਲਾ, 3 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਰਮਿੰਦਰ ਕੌਰ ਅਤੇ ਐੱਸ.ਐੱਮ.ਓ. ਬੁੱਢਾਬੜ ਡਾ. ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਐੱਚ.ਸੀ. ਬੁੱਢਾਬੜ ਵਿਖੇ ਪੰਜਾਬ ਨੋ ਤੰਬਾਕੂ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਲਗਾਇਆ ...

ਪੂਰੀ ਖ਼ਬਰ »

ਸਪੈਸ਼ਲ ਸਕੂਲ ਜਹਾਨਖੇਲਾਂ 'ਚ ਦੀਵਾਲੀ ਮੌਕੇ ਸਮਾਗਮ

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)- ਜੇ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲ੍ਹਾਂ ਹੁਸ਼ਿਆਰਪੁਰ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ¢ ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਲਾਹਕਾਰ ਪਰਮਜੀਤ ਸਿੰਘ ਸਚਦੇਵਾ ਨੇ ਸਾਰੇ ਸਕੂਲ ਸਟਾਫ ਦੇ ...

ਪੂਰੀ ਖ਼ਬਰ »

ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕਰ ਰਹੀ ਹੈ: ਅਪਰਾਜਿਤਾ ਜੋਸ਼ੀ

ਮੁਕੇਰੀਆਂ, 3 ਨਵੰਬਰ (ਰਾਮਗੜ੍ਹੀਆ)- ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਪਰਾਜਿਤਾ ਜੋਸ਼ੀ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਮਰਜੋਤ ਭੱਟੀ ਦੇ ਨਿਰਦੇਸ਼ਾਂ 'ਤੇ ਨਾਲਸਾ, ਨਵੀਂ ਦਿੱਲੀ ...

ਪੂਰੀ ਖ਼ਬਰ »

ਅਰਸ਼ਪ੍ਰੀਤ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ 'ਚ ਚਾਂਦੀ ਦਾ ਤਗਮਾ ਜਿੱਤਿਆ

ਚੱਬੇਵਾਲ, 3 ਨਵੰਬਰ (ਥਿਆੜਾ)-ਪਿਛਲੇ ਦਿਨੀਂ ਮਾਨਸਾ ਵਿਖੇ ਹੋਏ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਆਕਸਫੋਰਡ ਇੰਟਰਨੈਸ਼ਨਲ ਸਕੂਲ ਜਿਆਣ, ਹੁਸ਼ਿਆਰਪੁਰ ਦੀ ਹੋਣਹਾਰ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਗੜ੍ਹੀ ਮਾਨਸੋਵਾਲ ਦਾ ਸੇਵਾ ਕੇਂਦਰ ਬੰਦ ਕਰਨ ਨਾਲ ਲੋਕ ਪ੍ਰੇਸ਼ਾਨ

ਬੀਣੇਵਾਲ, 3 ਨਵੰਬਰ (ਬੈਜ ਚੌਧਰੀ)-ਸ਼੍ਰੋਮਣੀ ਅਕਾਲੀ ਦਲ -ਭਾਜਪਾ ਸਰਕਾਰ ਵਲੋਂ ਆਪਣੇ ਕਾਰਜਕਾਲ ਦੇ ਆਖ਼ਰੀ ਸਾਲ ਆਮ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਦੇਣ ਲਈ ਸੇਵਾ ਕੇਂਦਰ ਖੋਲ੍ਹੇ ਗਏ ਸਨ ਪਰ ਪੰਜਾਬ ਵਿਚ ਸੱਤਾ ਪਰਿਵਰਤਨ ਹੁੰਦਿਆਂ ਹੀ ...

ਪੂਰੀ ਖ਼ਬਰ »

ਫਾਰਮੇਸੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਦੀਵਾਲੀ ਮਨਾਈ

ਹੁਸ਼ਿਆਰਪੁਰ, 3 ਨਵੰਬਰ (ਹਰਪ੍ਰੀਤ ਕੌਰ)-ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਇਕਾਈ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਰੋਸ ਵਜੋਂ ਕਾਲੇ ਬਿੱਲੇ ਲਗਾ ਕੇ ਕਾਲੀ ਦੀਵਾਲੀ ਮਨਾਈ | ...

ਪੂਰੀ ਖ਼ਬਰ »

ਹਲਕੇ ਦੇ ਵਿਕਾਸ ਲਈ ਅਕਾਲੀ ਦਲ ਸੰਯੁਕਤ ਦਾ ਸਾਥ ਦਿੱਤਾ ਜਾਵੇ-ਧੁੱਗਾ, ਢੱਟ

ਗੜ੍ਹਦੀਵਾਲਾ, 3 ਨਵੰਬਰ (ਚੱਗਰ)-ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਹਲਕਾ ਉੜਮੁੜ ਦੇ ਇੰਚਾਰਜ ਮਨਜੀਤ ਸਿੰਘ ਦਸੂਹਾ ਵਲੋਂ ਅੱਜ ਇੱਥੇ ਕੋਈ ਰੋਡ ਵਿਖੇ ਪਾਰਟੀ ਦਾ ਦਫ਼ਤਰ ਖੋਲਿ੍ਹਆ ਗਿਆ, ਜਿਸ ਦਾ ਉਦਘਾਟਨ ਪਾਰਟੀ ਦੇ ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਦੇਸ ਰਾਜ ਸਿੰਘ ਧੁੱਗਾ ...

ਪੂਰੀ ਖ਼ਬਰ »

ਡੀ. ਐੱਸ. ਪੀ. ਰਣਜੀਤ ਸਿੰਘ ਬੰਦੇਸ਼ਾ ਦਾ ਸਨਮਾਨ

ਦਸੂਹਾ, 3 ਨਵੰਬਰ (ਭੁੱਲਰ)-ਡੀ. ਐੱਸ. ਪੀ. ਦਸੂਹਾ ਰਣਜੀਤ ਸਿੰਘ ਬੰਦੇਸ਼ਾ ਦਾ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸਨਮਾਨ ਕੀਤਾ ਗਿਆ | ਇਸ ਮੌਕੇ ਗ੍ਰੰਥੀ ਸਿੰਘ ਸਰਬਜੀਤ ਸਿੰਘ, ਗੁਰ ਬਿਕਰਮ ਸਿੰਘ ਬਾਜਵਾ, ਪ੍ਰਚਾਰਕ ਭਾਈ ਕਲਿਆਣ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਚੌਲਾਂਗ 3 ਨਵੰਬਰ (ਸੁਖਦੇਵ ਸਿੰਘ )- ਨਜਦੀਕੀ ਪਿੰਡ ਜ਼ਹੂਰਾ ਵਿਖੇ ਇਕ ਨੌਜਵਾਨ ਦੀ ਕਰੰਟ ਨਾਲ ਮੌਤ ਹੋਣ ਦਾ ਸਮਾਚਾਰ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਲੱਡੂ ਪੁੱਤਰ ਅਮਰੀਕ ਸਿੰਘ ਵਾਸੀ ਜ਼ਹੂਰਾ ਜੋ ਆਪਣੇ ਖੇਤਾਂ 'ਚ ਕੰਬਾਇਨ ਨਾਲ ਝੋਨਾ ਵੱਢਾ ਰਿਹਾ ...

ਪੂਰੀ ਖ਼ਬਰ »

ਲੇਬਰ ਪਾਰਟੀ ਦੇ ਪ੍ਰਧਾਨ ਧੀਮਾਨ ਨੇ ਰੇਹੜੀ-ਫੜ੍ਹੀ ਵਾਲਿਆਂ ਦੀਆਂ ਮੁਸ਼ਕਿਲਾਂ ਸੁਣੀਆਂ

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਬੀਤੇ ਕੱਲ੍ਹ ਜ਼ਿਲ੍ਹਾ ਕਚਹਿਰੀਆਂ ਦੇ ਆਸ-ਪਾਸ ਅਤੇ ਨਗਰ ਨਿਗਮ ਹੁਸ਼ਿਆਰਪੁਰ ਦੀ ਹੱਦ ਅੰਦਰ ਪਿਛਲੇ 15-15 ਸਾਲਾਂ ਤੋਂ ਰੇਹੜੀ-ਫੜ੍ਹੀਆਂ ਲਗਾ ਕੇ ਆਪਣੇ ਪਰਿਵਾਰਾਂ ਦਾ ...

ਪੂਰੀ ਖ਼ਬਰ »

ਲੇਬਰ ਪਾਰਟੀ ਦੇ ਪ੍ਰਧਾਨ ਧੀਮਾਨ ਨੇ ਰੇਹੜੀ-ਫੜ੍ਹੀ ਵਾਲਿਆਂ ਦੀਆਂ ਮੁਸ਼ਕਿਲਾਂ ਸੁਣੀਆਂ

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਬੀਤੇ ਕੱਲ੍ਹ ਜ਼ਿਲ੍ਹਾ ਕਚਹਿਰੀਆਂ ਦੇ ਆਸ-ਪਾਸ ਅਤੇ ਨਗਰ ਨਿਗਮ ਹੁਸ਼ਿਆਰਪੁਰ ਦੀ ਹੱਦ ਅੰਦਰ ਪਿਛਲੇ 15-15 ਸਾਲਾਂ ਤੋਂ ਰੇਹੜੀ-ਫੜ੍ਹੀਆਂ ਲਗਾ ਕੇ ਆਪਣੇ ਪਰਿਵਾਰਾਂ ਦਾ ...

ਪੂਰੀ ਖ਼ਬਰ »

ਕਾਂਗਰਸ ਅਤੇ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਨੂੰ ਲੁੱਟਿਆ : ਰਾਜਾ

ਟਾਂਡਾ ਉੜਮੁੜ, 3 ਨਵੰਬਰ (ਕੁਲਬੀਰ ਸਿੰਘ ਗੁਰਾਇਆ)- ਪੰਜਾਬ ਦੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਤੋਂ ਲੋਕ ਬਹੁਤ ਦੁਖੀ ਹਨ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਨੂੰ ਲੁੱਟਿਆ ਹੈ ਪਰ ਲੋਕ ਇਸ ਵਾਰ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਅਤੇ ਨਾ ਹੀ ਇਹਨਾਂ ...

ਪੂਰੀ ਖ਼ਬਰ »

ਵਿਭਾਗਾਂ ਵਲੋਂ ਉਗਰਾਹੀ ਦੀਵਾਲੀ ਕਾਰਨ ਦੁਕਾਨਦਾਰਾਂ 'ਚ ਗੁੱਝਾ ਰੋਸ, ਸਰਕਾਰ ਦੀ ਕਾਰਗੁਜ਼ਾਰੀ 'ਤੇ ਉੱਠੇ ਸਵਾਲ

ਗੜ੍ਹਸ਼ੰਕਰ, 3 ਨਵੰਬਰ (ਧਾਲੀਵਾਲ)- ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਭਾਵੇਂ ਬਾਜ਼ਾਰਾਂ 'ਚ ਦੁਕਾਨਾਂ ਦੀ ਸਜਾਵਟ ਅਤੇ ਲੋਕਾਂ ਦੀ ਚਹਿਲ-ਪਹਿਲ ਨਾਲ ਮਾਹੌਲ ਭੀੜ ਵਾਲਾ ਬਣਿਆ ਹੋਇਆ ਹੈ ਪਰ ਖ਼ਰੀਦਦਾਰੀ ਮੱਠੀ ਹੋਣ ਨੂੰ ਲੈ ਕੇ ਦੁਕਾਨਦਾਰਾਂ 'ਚ ਨਿਰਾਸ਼ਾ ਪਾਈ ਜਾ ਰਹੀ ...

ਪੂਰੀ ਖ਼ਬਰ »

ਕੇ. ਐੱਮ. ਐੱਸ. ਕਾਲਜ 'ਚ ਰੰਗੋਲੀ ਪ੍ਰਤੀਯੋਗਤਾ ਕਰਵਾਈ

ਦਸੂਹਾ, 3 ਨਵੰਬਰ (ਭੁੱਲਰ)- ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਪਤ ਕੇ.ਐੱਮ.ਐੱਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਵਿਖੇ ਦੀਵਾਲੀ ਦੀ ਪੂਰਵ ...

ਪੂਰੀ ਖ਼ਬਰ »

ਭਾਰਤੀਯ ਕਿਸਾਨ ਸੰਘ ਵਲੋਂ ਐੱਸ.ਡੀ.ਐਮ. ਨੂੰ ਮੰਗ ਪੱਤਰ

ਮੁਕੇਰੀਆਂ, 3 ਨਵੰਬਰ (ਰਾਮਗੜ੍ਹੀਆ)-ਭਾਰਤੀ ਕਿਸਾਨ ਸੰਘ ਦੇ ਆਗੂਆਂ ਵਲੋਂ ਐੱਸ.ਡੀ.ਐਮ. ਮੁਕੇਰੀਆਂ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿਚ ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਮੁਕੇਰੀਆਂ ਅਧੀਨ ਪੈਂਦੀਆਂ ਮੰਡੀਆਂ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਪੂਸਾ ਅਤੇ 122 ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨੂੰ ਪ੍ਰੋ. ਮੁਲਤਾਨੀ ਨੇ ਵੰਡੇ ਇਨਾਮ

ਮੁਕੇਰੀਆਂ, 3 ਨਵੰਬਰ (ਰਾਮਗੜ੍ਹੀਆ)-ਤੇਜ਼ ਜ਼ਿੰਦਗੀ ਵਿਚ ਦਿਮਾਗ਼ ਨੂੰ ਸ਼ਾਂਤ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਬਹੁਤ ਜ਼ਰੂਰੀ ਹਨ ਅਤੇ ਖੇਡਣ ਨਾਲ ਸਰੀਰ ਦੇ ਨਾਲ-ਨਾਲ ਦਿਮਾਗ਼ ਅਤੇ ਦਿਲ ਵੀ ਤਾਕਤਵਰ ਬਣਦਾ ਹੈ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ...

ਪੂਰੀ ਖ਼ਬਰ »

ਸਕੌਟਲੈਂਡ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ

ਦਸੂਹਾ, 3 ਨਵੰਬਰ (ਕੌਸ਼ਲ)-ਸਕੌਟਲੈਂਡ ਹਾਈ ਪ੍ਰੀਮੀਅਮ ਬਿ੍ਟਿਸ਼ ਸਕੂਲ ਦਸੂਹਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਦੀਵਾ- ਮੋਮਬੱਤੀ ਸਜਾਉਣੀ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ, ਜਿਸ 'ਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਇਸ ...

ਪੂਰੀ ਖ਼ਬਰ »

ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਦਿਵਾਲੀ ਸਬੰਧੀ ਸਮਾਗਮ

ਅੱਡਾ ਸਰਾਂ, 3 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਬੈਚਾਂ ਵਿਖੇ ਦੀਵਾਲੀ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਨਰਸਰੀ ਤੋਂ ਪਹਿਲੀ ਜਮਾਤ ਦੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਤਿਓਹਾਰ ਦੇ ਸੰਬੰਧ ਵਿੱਚ ਨਰਸਰੀ ...

ਪੂਰੀ ਖ਼ਬਰ »

ਵੀਜ਼ਾ ਅਪਲਾਈ ਕਰਨ ਸਮੇਂ ਇਮੀਗ੍ਰੇਸ਼ਨ ਕਾਨੂੰਨ ਦੇ ਮਾਹਿਰ ਪਾਸੋਂ ਹੀ ਸੇਵਾਵਾਂ ਲਈਆਂ ਜਾਣ-ਕੌਸ਼ਲ

ਗੜ੍ਹਸ਼ੰਕਰ, 3 ਨਵੰਬਰ (ਧਾਲੀਵਾਲ)- ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ.ਸੀ.ਸੀ.ਆਰ.ਸੀ. ਤੇ ਡਾਇਰੈਕਟਰ ਕੌਂਸ਼ਲ ਇਮੀਗ੍ਰੇਸ਼ਨ ਬੀਰਮਪੁਰ ਰੋਡ ਗੜ੍ਹਸ਼ੰਕਰ ਨੇ ਕੈਨੇਡਾ ਤੋਂ ਪਰਤਣ 'ਤੇ ਇਥੇ ਗੱਲਬਾਤ ਕਰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਵੀਜ਼ਾ ਅਪਲਾਈ ਕਰਨ ਸਮੇਂ ਇਮੀਗ੍ਰੇਸ਼ਨ ਕਾਨੂੰਨ ਦੇ ਮਾਹਿਰ ਪਾਸੋਂ ਹੀ ਸੇਵਾਵਾਂ ਲਈਆਂ ਜਾਣ-ਕੌਸ਼ਲ

ਗੜ੍ਹਸ਼ੰਕਰ, 3 ਨਵੰਬਰ (ਧਾਲੀਵਾਲ)- ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ.ਸੀ.ਸੀ.ਆਰ.ਸੀ. ਤੇ ਡਾਇਰੈਕਟਰ ਕੌਂਸ਼ਲ ਇਮੀਗ੍ਰੇਸ਼ਨ ਬੀਰਮਪੁਰ ਰੋਡ ਗੜ੍ਹਸ਼ੰਕਰ ਨੇ ਕੈਨੇਡਾ ਤੋਂ ਪਰਤਣ 'ਤੇ ਇਥੇ ਗੱਲਬਾਤ ਕਰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਪਰਾਲੀ ਦੀ ਸੰਭਾਲ ਸਬੰਧੀ ਬਲਾਕ ਪੱਧਰੀ ਕੈਂਪ ਲਗਾਇਆ

ਦਸੂਹਾ, 3 ਨਵੰਬਰ (ਕੌਸ਼ਲ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਸੂਹਾ ਵਲੋਂ ਇਨ ਸੀਟੂ ਸੀ ਆਰ ਐੱਮ ਸਕੀਮ ਅਧੀਨ ਫ਼ਸਲਾਂ ਦੀ ਰਹਿੰਦ ਖੂੰਹਦ ਦਾ ਖੇਤਾਂ ਵਿਚ ਪ੍ਰਬੰਧਨ ਸਬੰਧੀ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਕਿਰਨਜੀਤ ਸਿੰਘ ਖੇਤੀਬਾੜੀ ਵਿਕਾਸ ...

ਪੂਰੀ ਖ਼ਬਰ »

ਦੀਵਾਲੀ ਦੇ ਤਿਉਹਾਰ ਸੰਬੰਧੀ ਵੱਖ-ਵੱਖ ਮੁਕਾਬਲੇ ਕਰਵਾਏ

ਦਸੂਹਾ, 3 ਨਵੰਬਰ (ਕੌਸ਼ਲ) -ਗੁਰੂ ਤੇਗ਼ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਸੂਹਾ ਦੇ ਪਿ੍ੰਸੀਪਲ ਡਾ. ਸੁਰਜੀਤ ਕੌਰ ਬਾਜਵਾ ਦੀ ਅਗਵਾਈ ਹੇਠ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਦੀਵਾਲੀ ਤਿਉਹਾਰ ਸੰਬੰਧੀ ਵੱਖ-ਵੱਖ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਮਨਾਇਆ ਦੀਵਾਲੀ ਦਾ ਤਿਉਹਾਰ

ਭੰਗਾਲਾ, 3 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਯੂ ਕੇ ਜੀ ਦੇ ਬੱਚਿਆਂ ਨੇ ਕੈਂਡਲ ਡੈਕੋਰੇਸ਼ਨ ਐਕਟੀਵਿਟੀ ਕੀਤੀ | ਸਾਰੇ ਬੱਚਿਆਂ ਨੇ ਬਹੁਤ ਸੁੰਦਰ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ 'ਚ ਮਨਾਇਆ ਦੀਵਾਲੀ ਦਾ ਤਿਉਹਾਰ

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ.ਅਨੂਪ ਕੁਮਾਰ, ਸਕੱਤਰ ਡੀ.ਐਲ.ਆਨੰਦ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਕਾਲਜ ਪਿ੍ੰਸੀਪਲ ਡਾ. ਵਿਨੈ ਕੁਮਾਰ ਦੀ ਅਗਵਾਈ 'ਚ ਕਾਲਜ ਕੈਂਪਸ ਵਿਚ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ¢ ਇਸ ...

ਪੂਰੀ ਖ਼ਬਰ »

ਪੰਜਾਬ ਨਰਸਿੰਗ ਐਸੋਸੀਏਸ਼ਨ ਵਲੋਂ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਪਾਲ ਸਿੰਘ)-ਜੁਆਇੰਟ ਐਕਸ਼ਨ ਕਮੇਟੀ ਯੂ.ਟੀ ਤੇ ਪੰਜਾਬ ਭਰ ਦੇ ਨਰਸਿੰਗ ਸਟਾਫ ਵੱਲੋਂ 29 ਅਕਤੂਬਰ ਤਾੋ 6ਵੇਂ ਪੈ ਕਮਿਸ਼ਨ ਦੀਆਂ ਤਰੂਟੀਆ ਦੇ ਰੋਸ ਵਜੋਂ ਕਾਲੇ ਬਿੱਲੇ ਲਗਾ ਕੇ ਆਪਣਾ ਕੰਮ ਕਰ ਰਹੇ ਹਨ ¢ਪਿਛਲੇ ਲੰਮੇ ਸਮੇ ਤੋਂ ਨਰਸਿੰਗ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ 'ਚ ਦੀਵਾਲੀ ਸਬੰਧੀ ਪ੍ਰਤੀਯੋਗਤਾ ਕਰਵਾਈ

ਦਸੂਹਾ, 3 ਨਵੰਬਰ (ਭੁੱਲਰ)-ਅੱਜ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਭੱਟੀਆਂ ਵਿਖੇ ਦੀਵਾਲੀ ਦੇ ਪਵਿੱਤਰ ਤਿਉਹਾਰ ਸਬੰਧੀ ਪ੍ਰਤੀਯੋਗਤਾ ਕਰਵਾਈ ਗਈ | ਇਸ ਮੌਕੇ ਬੱਚਿਆਂ ਵੱਲੋਂ ਰੰਗੋਲੀ ਤਿਆਰ ਕੀਤੀ ਗਈ ਅਤੇ ਦੀਵੇ ਤੇ ਮੋਮਬਤੀਆਂ ਜਗਾਈਆਂ ਗਈਆਂ | ਇਸ ਮੌਕੇ ਬੱਚਿਆਂ ...

ਪੂਰੀ ਖ਼ਬਰ »

ਫਿਊਚਰ ਟੀਚ ਇੰਸਟੀਚਿਊਟ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ

ਭੰਗਾਲਾ, 3 ਨਵੰਬਰ (ਬਲਵਿਦਰਜੀਤ ਸਿੰਘ ਸੈਣੀ)-ਸਥਾਨਕ ਫਿਊਚਰ ਟੀਚ ਇੰਸਟੀਚਿਊਟ ਵਿਖੇ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸਮੇਂ ਕਰਵਾਏ ਸਮਾਰੋਹ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਜਨ, ਕਵਿਤਾਵਾਂ, ਗੀਤਾਂ ਤੇ ਪ੍ਰੇਰਣਾਦਾਇਕ ਭਾਸ਼ਣਾਂ ਨਾਲ ...

ਪੂਰੀ ਖ਼ਬਰ »

ਕਈ ਭਾਜਪਾ ਆਗੂ ਹੋਏ ਕਾਂਗਰਸ 'ਚ ਸ਼ਾਮਿਲ

ਬੁੱਲ੍ਹੋਵਾਲ, 3 ਨਵੰਬਰ (ਲੁਗਾਣਾ)-ਸੂਬਾ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਕਰਵਾਏ ਵਿਕਾਸ ਕਾਰਜਾਂ, ਹਰ ਵਰਗ ਲਈ ਸਹੂਲਤਾਂ ਜਾਰੀ ਕਰਨ ਕਾਰਨ ਹੁਣ ਹੋਰ ਸਾਰੀਆਂ ਹੀ ਪਾਰਟੀਆਂ ਦੇ ਲੋਕ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣਾ ਆਪਣੀ ਸ਼ਾਨ ਸਮਝਣ ਲੱਗ ਪਏ ਹਨ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX