ਕਲਾਨੌਰ, 3 ਨਵੰਬਰ (ਪੁਰੇਵਾਲ, ਕਾਹਲੋਂ)-ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਤਹਿਤ ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜੇ ਖੇਤਰ ਦੇ ਪਿੰਡਾਂ 'ਚ ਪੰਜਾਬ ਪੁਲਿਸ ਵਲੋਂ ਫਲੈਗ ਮਾਰਚ ਕੀਤਾ ਗਿਆ | ਇਸ ਸਬੰਧ 'ਚ ਸਥਾਨਕ ਕਸਬੇ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਤੋਂ ਇਲਾਵਾ ਮੁੱਖ ਮਾਰਗਾਂ 'ਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਵਲੋਂ ਫਲੈਗ ਮਾਰਚ ਕਰਦਿਆਂ ਲੋਕਾਂ ਨੂੰ ਬਿਨਾਂ ਭੈਅ ਦੇ ਤਿਉਹਾਰ ਖੁਸ਼ੀ-2 ਮਨਾਉਣ ਦੀ ਸੰਦੇਸ਼ ਦਿੱਤਾ | ਇਸ ਮੌਕੇ 'ਤੇ ਐਸ.ਐਚ.ਓ. ਸ੍ਰੀ ਸਰਬਜੀਤ ਸਿੰਘ ਚਾਹਲ ਨੇ ਦੱਸਿਆ ਕਿ ਉੱਚ ਪੁਲਿਸ ਅਕਿਕਾਰੀਆਂ ਦੀਆਂ ਹਦਾਇਤਾਂ ਤਹਿਤ ਅੱਜ ਸਰਹੱਦੀ ਖੇਤਰਾਂ 'ਚ ਪੁਲਿਸ ਵਲੋਂ ਫਲੈਗ ਮਾਰਚ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੁਲਿਸ ਪਬਲਿਕ ਦੀ ਸੁਰੱਖਿਆ ਲਈ ਦਿਨ ਰਾਤ ਸੰਜੀਦਗੀ ਨਾਲ ਡਿਊਟੀ ਕਰ ਰਹੀ ਹੈ, ਜਦਕਿ ਫਿਰ ਵੀ ਸਮਾਜ 'ਚ ਕੁਝ ਸ਼ਰਾਰਤੀ ਅਨਸਰ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਨਿਯਤ ਰੱਖਦੇ ਹਨ ਅਤੇ ਪੁਲਿਸ ਦੀ ਸ਼ਰਾਰਤੀ ਅਨਸਰਾਂ 'ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਦੇ ਧਿਆਨ 'ਚ ਲਿਆਂਦਾ ਜਾਵੇ | ਇਸ ਮੌਕੇ 'ਤੇ ਮੁਨਸ਼ੀ ਸਤਨਾਮ ਸਿੰਘ, ਏ.ਐਸ.ਆਈ. ਬਲਜਿੰਦਰ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ ਗੋਰਾਇਆ, ਏ.ਐਸ.ਆਈ. ਸਵਿੰਦਰਪਾਲ, ਚੌਂਕੀ ਇੰਚਾਰਜ ਸਤਿੰਦਰਪਾਲ ਸਿੰਘ, ਏ.ਐਸ.ਆਈ. ਰਛਪਾਲ ਸਿੰਘ ਬੱਲ, ਇੰਸ. ਬਿਕਰਮਜੀਤ ਸਿੰਘ, ਕੁਲਵੰਤ ਸਿੰਘ, ਰਮੇਸ਼ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜ਼ਰ ਹੋਏ |
ਬਟਾਲਾ, 3 ਨਵੰਬਰ (ਸਚਲੀਨ ਸਿੰਘ ਭਾਟੀਆ)-ਸਥਾਨਕ ਕਾਦੀ ਹੱਟੀ ਦੀ ਰਹਿਣ ਵਾਲੀ ਇਕ ਵਿਆਹੁਤਾ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ | ਪੇਕਾ ਪਰਿਵਾਰ ਨੇ ਸਹੁਰਿਆਂ 'ਤੇ ਕੋਠੇ ਤੋਂ ਧੱਕਾ ਦੇ ਕੇ ਮਾਰਨ ਦੇ ਦੋਸ਼ ਲਗਾਏ ਹਨ | ਜਦ ਕਿ ਸਹੁਰਿਆਂ ਨੇ ਦੋਸ਼ ਨਕਾਰੇ ਹਨ | ਔਲਾ ਮੁਹੱਲਾ ਦੇ ...
ਬਟਾਲਾ, 3 ਨਵੰਬਰ (ਕਾਹਲੋਂ)-ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਸਰਕਾਰੀ ਕਾਲਜ ਲਾਧੂਪੁਰ ਦੇ ਸਹਾਇਕ ਪ੍ਰੋਫੈਸਰਾਂ ਨੇ ਕਾਲੀ ਦੀਵਾਲੀ ਮਨਾਉਂਦਿਆਂ ਆਪਣੀਆਂ ਨੌਕਰੀਆਂ ਸੁਰੱਖਿਅਤ ਕਰਨ ਦੀ ਮੰਗ ਕੀਤੀ | ਹੜਤਾਲ ਦੇ ...
ਗੁਰਦਾਸਪੁਰ, 3 ਨਵੰਬਰ (ਭਾਗਦੀਪ ਸਿੰਘ ਗੋਰਾਇਆ)-ਇੱਥੋਂ ਨਜ਼ਦੀਕ ਪੈਂਦੇ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋਣ ਜਾਣ ਤੇ ਦੂਜੇ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ...
ਬਟਾਲਾ, 3 ਨਵੰਬਰ (ਕਾਹਲੋਂ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਜਿਸ 'ਤੇ ਜ਼ਿਲ੍ਹਾ ਗੁਰਦਾਸਪੁਰ ਹੀ ਨਹੀਂ, ਬਲਕਿ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਸਭ ਤੋਂ ਸਖਤ ਮੁਕਾਬਲੇ ਵਾਲੀ ਵਿਧਾਨ ਸਭਾ ਸੀਟ ਡੇਰਾ ਬਾਬਾ ਨਾਨਕ ਤੋਂ ਪਾਰਟੀ ਪ੍ਰਧਾਨ ਸ: ਸੁਖਬੀਰ ...
ਗੁਰਦਾਸਪੁਰ, 3 ਨਵੰਬਰ (ਆਰਿਫ਼)-ਹਰ ਸਾਲ ਦੀਵਾਲੀ ਦੇ ਤਿਉਹਾਰ ਦੇ ਮੌਕੇ ਸਰਕਾਰਾਂ ਆਮ ਜਨਤਾ ਲਈ ਕਈ ਐਲਾਨਾਂ ਦੀਆਂ ਝੜੀਆਂ ਲਾਉਂਦੀਆਂ ਹਨ | ਪੰਜਾਬ ਦੇ ਕੱਚੇ ਮੁਲਾਜ਼ਮ ਪਿਛਲੇ 16-17 ਸਾਲਾਂ ਤੋਂ ਦੀਵਾਲੀ ਦੇ ਤੋਹਫ਼ੇ ਨੂੰ ਉਡੀਕਦੇ ਆ ਰਹੇ ਹਨ ਅਤੇ ਸਮੇਂ-ਸਮੇਂ ਦੀਆਂ ...
ਕਲਾਨੌਰ, 3 ਨਵੰਬਰ (ਪੁਰੇਵਾਲ)-ਬਲਾਕ ਕਲਾਨੌਰ ਤੋਂ ਯੂਥ ਕਾਂਗਰਸੀ ਕਮਲਪ੍ਰੀਤ ਸਿੰਘ ਮੰਨੂੰ ਕਾਹਲੋਂ ਸਰਪੰਚ ਦੇ ਚਾਚਾ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਆਗੂ ਜਸਦੀਪ ਸਿੰਘ ਠੇਠਰਕੇ ਵਲੋਂ ਮਾਰਕਫੈੱਡ ਵਿਭਾਗ ਪੰਜਾਬ ਦਾ ਬਤੌਰ ਉਪ ਚੇਅਰਮੈਨ ...
ਤਲਵੰਡੀ ਰਾਮਾਂ, 3 ਨਵੰਬਰ (ਹਰਜਿੰਦਰ ਸਿੰਘ ਖਹਿਰਾ)-ਸਥਾਨਕ ਕਸਬੇ ਦੇ ਲਾਗਲੇ ਪਿੰਡ ਨਿੱਕੀ ਨਿਕੋਸਰਾਂ ਦੇ ਸਰਪੰਚ ਚਰਨਜੀਤ ਸਿੰਘ ਗੋਲਡੀ ਦੀ ਪ੍ਰੇਰਣਾ ਸਦਕਾ ਕਰੀਬ ਅੱਧੀ ਦਰਜਨ ਅਕਾਲੀ ਪਰਿਵਾਰਾਂ ਨੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ...
ਦੀਨਾਨਗਰ, 3 ਨਵੰਬਰ (ਸੰਧੂ, ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਵਲੋਂ ਦੀਨਾਨਗਰ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰਕੇ ਪਾਰਟੀ ਹਾਈਕਮਾਂਡ ਤੋਂ ਦੀਨਾਨਗਰ ਵਿਧਾਨ ਸਭਾ ਦੀ ਟਿਕਟ ਸਰਗਰਮ ਅਕਾਲੀ ਆਗੂ ਕਮਲਜੀਤ ਚਾਵਲਾ ਨੂੰ ਦਿੱਤੇ ਜਾਣ ਦੀ ...
ਗੁਰਦਾਸਪੁਰ, 3 ਨਵੰਬਰ (ਭਾਗਦੀਪ ਸਿੰਘ ਗੋਰਾਇਆ)-ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ:) ਪੰਜਾਬ ਦੇ ਸਾਬਕਾ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੇਅਰਮੈਨ ਪਾਵਰ ਕਾਮ ਪਟਿਆਲ ਨੇ ਮੁਲਾਜ਼ਮ ਤੇ ਪੈਨਸ਼ਨਰਜ਼ ਸੰਘਰਸ਼ ...
ਧਾਰੀਵਾਲ, 3 ਨਵੰਬਰ (ਸਵਰਨ ਸਿੰਘ)-ਦੀਵਾਲੀ ਦੇ ਪਵਿੱਤਰ ਦਿਹਾੜ੍ਹੇ ਨੂੰ ਸਮਰਪਿਤ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਵਿਖੇ ਹੋਣ ਵਾਲੇ ਅੰਮਿ੍ਤ ਸੰਚਾਰ ਵਿਚ ਅੰਮਿ੍ਤਪਾਨ ਕਰਨ ਲਈ ਇਕ ਜਥਾ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਤੋਂ ਰਵਾਨਾ ਕੀਤਾ ਗਿਆ | ਇਸ ਜਥੇ ...
ਗੁਰਦਾਸਪੁਰ, 3 ਨਵੰਬਰ (ਆਰਿਫ਼)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਗੁਰਦਾਸਪੁਰ ਦੇ ਜਨਰਲ ਸਕੱਤਰ ਅਸ਼ਵਨੀ ਫੱਜੂਪੁਰ ਤੇ ਸੂਬਾਈ ਆਗੂ ਹਰਪ੍ਰੀਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਕਾਰਨ ਪੰਜਾਬ ਦੇ ...
ਵਡਾਲਾ ਗ੍ਰੰਥੀਆਂ, 3 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਪੰਜਾਬ ਸਰਕਾਰ ਵਲੋਂ 6 ਜ਼ਿਲਿ੍ਹਆਂ ਦੀਆਂ 281 ਮੰਡੀਆਂ 'ਚ ਝੋਨੇ ਦੀ ਕੀਤੀ ਜਾ ਰਹੀ ਖ਼ਰੀਦ ਬੰਦ ਕਰਨ ਦੇ ਹੁਕਮਾਂ ਨਾਲ ਕਿਸਾਨਾਂ ਅਤੇ ਆੜ੍ਹਤੀਆਂ 'ਚ ਹੜਕੰਪ ਮਚ ਗਿਆ ਹੈ | ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ...
ਬਟਾਲਾ, 3 ਨਵੰਬਰ (ਕਾਹਲੋਂ)-ਡੀ.ਆਰ. ਹੈਰੀਟੇਜ ਪਬਲਿਕ ਸਕੂਲ ਬਟਾਲਾ ਵਿਖੇ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਸਕੂਲ ਦੇ ਮੈਨੇਜਰ ਸੰਜੀਵ ਕੁਮਾਰ, ਪਿ੍ੰ. ਸ੍ਰੀਮਤੀ ਹਰਪ੍ਰੀਤ ਕੌਰ, ਸਾਰੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਸਨ | ਇਸ ...
ਸ੍ਰੀ ਹਰਿਗੋਬਿੰਦਪੁਰ, 3 ਨਵੰਬਰ (ਕੰਵਲਜੀਤ ਸਿੰਘ ਚੀਮਾ)-ਕਾਂਗਰਸੀ ਆਗੂ ਜਸਵਿੰਦਰ ਸਿੰਘ ਭਗਤ ਵਾਸੀ ਸਮਰਾਏ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਸਮਰਾਏ ਵਿਖੇ ਪਿਆ | ਉਪਰੰਤ ਇਤਿਹਾਸਕ ਗੁਰਦੁਆਰਾ ਦਮਦਮਾ ...
ਕਾਹਨੂੰਵਾਨ, 3 ਨਵੰਬਰ (ਜਸਪਾਲ ਸਿੰਘ ਸੰਧੂ)-ਮਾਰਕੀਟ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਢੀਂਡਸਾ ਦੇ ਪਿਤਾ ਹਰਭਜਨ ਸਿੰਘ ਢੀਂਡਸਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਯਾਦ ਵਿਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਮਿ੍ਤਕ ਦੀ ਯਾਦ ਵਿਚ ...
ਬਟਾਲਾ, 3 ਨਵੰਬਰ (ਹਰਦੇਵ ਸਿੰਘ ਸੰਧੂ)-ਪਿਛਲੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸ: ਸਰਬਜੀਤ ਸਿੰਘ ਟੋਨੀ ਬਾਜਵਾ ਸਪੁੱਤਰ ਮਹੰਤ ਗੁਰਦਿਆਲ ਸਿੰਘ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਅਰਬਨ ਅਸਟੇਟ ...
ਬਟਾਲਾ, 3 ਨਵੰਬਰ (ਕਾਹਲੋਂ)-ਅੱਜ ਜਿੱਥੇ ਸਕੂਲਾਂ ਦੇ ਵਿਦਿਆਰਥੀ ਆਪਣੇ-ਆਪਣੇ ਸਕੂਲਾਂ ਵਿਚ ਦੀਵਾਲੀ ਮਨਾ ਰਹੇ ਹਨ, ਉਥੇ ਹੀ ਜੇ.ਯੂ.ਐੱਸ.ਐੱਸ. ਇੰਟਰਨੈਸ਼ਨਲ ਸਕੂਲ ਸੇਖਵਾਂ (ਬਟਾਲਾ-ਕਾਹਨੂੰਵਾਨ ਰੋਡ) ਦੇ ਵਿਦਿਆਰਥੀਆਂ ਵਲੋਂ ਸਕੂਲ ਦੇ ਮਾਲਕ ਸਵਰਗਵਾਸੀ ਜਥੇਦਾਰ ਸੇਵਾ ...
ਬਟਾਲਾ, 3 ਨਵੰਬਰ (ਕਾਹਲੋਂ)-ਦੀਵਾਲੀ ਭਾਰਤ ਦਾ ਸੰਸਕ੍ਰਿਤਕ ਤਿਉਹਾਰ ਹੈ, ਵਿਸ਼ਵ ਭਰ ਵਿਚ ਧੂਮ-ਧਾਮ ਨਾਲ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿਚ ਵੀ ਪੂਰੀਆਂ ਖੁਸ਼ੀਆਂ ਤੇ ਚਾਵਾਂ ਨਾਲ ਮਨਾਇਆ ਗਿਆ | ਇਸ ਮÏਕੇ ਸਕੂਲ ਦੇ ...
ਗੁਰਦਾਸਪੁਰ, 3 ਨਵੰਬਰ (ਗੁਰਪ੍ਰਤਾਪ ਸਿੰਘ, ਭਾਗਦੀਪ ਸਿੰਘ ਗੋਰਾਇਆ)-ਦੀਵਾਲੀ ਅਤੇ ਆਉਣ ਵਾਲੇ ਹੋਰ ਤਿਉਹਾਰਾਂ ਨੰੂ ਮੁੱਖ ਰੱਖ ਕੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵਲੋਂ ਐਸ.ਐਚ.ਓ. ਜਬਰਜੀਤ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਸਾਰੇ ਸ਼ਹਿਰ ਅੰਦਰ ਕੀਤਾ ਗਿਆ | ...
ਪੁਰਾਣਾ ਸ਼ਾਲਾ, 3 ਨਵੰਬਰ (ਗੁਰਵਿੰਦਰ ਸਿੰਘ ਗੋਰਾਇਆ)-ਸਥਾਨਕ ਬਾਜ਼ਾਰ 'ਚ ਲੰਬੇ ਸਮੇਂ ਸੁਨਿਆਰ ਦਾ ਕੰਮ ਕਰਦੇ ਆ ਰਹੇ ਵਰਮਾ ਪਰਿਵਾਰ ਦੇ ਵਾਰਸ ਡਰੋਨ ਵਰਮਾ ਪੁੱਤਰ ਵਿਜੇ ਵਰਮਾ ਵਲੋਂ ਮੇਨ ਚੌਂਕ 'ਚ ਨਵੀਂ ਉਸਾਰੀ ਗਈ ਸੁਨਿਆਰ ਦੀ ਦੁਕਾਨ 'ਤੇ ਲੱਖਾਂ ਰੁਪਏ ਲਗਾ ਕੇ ...
ਹਰਚੋਵਾਲ, 3 ਨਵੰਬਰ (ਭਾਮ, ਢਿੱਲੋਂ)-ਜ਼ਿਲ੍ਹਾ ਗੁਰਦਾਸਪੁਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਸੰਕਲਪ ਵਲੋਂ ਹਰ ਸਾਲ ਕਰਵਾਈਆਂ ਜਾਣ ਵਾਲੀਆਂ ''ਖੇਡਾਂ ਪਿੰਡ ਹਰਚੋਵਾਲ ਦੀਆਂ'' ਦੀ ਸ਼ੁਰੂਆਤ 8 ਨਵੰਬਰ ਨੂੰ ਹੋਵੇਗੀ | ਤਿੰਨ ਦਿਨਾਂ ਚੱਲਣ ਵਾਲੀਆਂ ਖੇਡਾਂ ਬਾਰੇ ਸੰਕਲਪ ...
ਗੁਰਦਾਸਪੁਰ, 3 ਨਵੰਬਰ (ਆਰਿਫ਼)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐੱਡ. ਸਮੈਸਟਰ ਪਹਿਲੇ ਦੇ ਨਤੀਜੇ ਵਿਚੋਂ ਟੈਗੋਰ ਕਾਲਜ ਦੀਆਂ ਵਿਦਿਆਰਥਣਾਂ ਦਾ ਨਤੀਜਾ ਸੌ ਫੀਸਦੀ ਰਿਹਾ | ਇਸ ਸਬੰਧੀ ਚੇਅਰਮੈਨ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ...
ਬਟਾਲਾ, 3 ਨਵੰਬਰ (ਕਾਹਲੋਂ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 'ਬੰਦੀ ਛੋੜ ਦਿਵਸ ਤੇ ਦੀਵਾਲੀ' ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਵਲੋਂ ਦੀਵਾਲੀ ਦੇ ਮੌਕੇ 'ਤੇ ਰਸਭਿੰਨੇ ਸ਼ਬਦ ਕੀਰਤਨ ਦਾ ...
ਬਟਾਲਾ, 3 ਨਵੰਬਰ (ਕਾਹਲੋਂ)-ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਹੀ ਸਰਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ ਗਿਆ |¢ਨਰਸਰੀ ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਸਜਾਵਟ ਦਾ ਸਾਮਾਨ ਬਣਾਇਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX