ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)-ਦੀਵਾਲੀ ਦੇ ਤਿਓਹਾਰ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਪਿਛਲੇ ਕਾਫ਼ੀ ਦਿਨਾਂ ਤੋਂ ਸ਼ਹਿਰ ਵਿਚ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਹਲਵਾਈ ਦੀ ਦੁਕਾਨਾਂ ਉਪਰ ਜਾ ਕੇ ਚੈਕਿੰਗ ਕੀਤਾ ਜਾ ਰਹੀ ਹੈ ਤੇ ਜਿੱਥੇ ਘਟੀਆ ਕਿਸਮ ਦਾ ਸਮਾਨ ਤਿਆਰ ਹੁੰਦਾ ਹੈ, ਉਸ ਦੇ ਸੈਂਪਲ ਭਰ ਕੇ ਲੈਬਾਰਟਰੀ ਭੇਜ ਕੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ | ਸਿਹਤ ਵਿਭਾਗ ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਜਿੱਥੇ ਵੀ ਘਟੀਆ ਕਿਸਮ ਦਾ ਸਮਾਨ ਤਿਆਰ ਹੁੰਦਾ ਹੈ, ਉਸ ਸਮਾਨ ਨੂੰ ਜਬਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਉਨ੍ਹਾਂ ਵਲੋਂ 2 ਪੇਠਾ ਭੰਡਾਰ ਫੈਕਟਰੀਆਂ 'ਤੇ ਛਾਪੇਮਾਰੀ ਕੀਤੀ ਗਈ, ਜਿੱਥੇ ਕਿ ਘਟੀਆ ਕਿਸਮ ਦਾ ਪੇਠਾ ਤਿਆਰ ਕੀਤਾ ਜਾ ਰਿਹਾ ਸੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਫੂਡ ਕਮਿਸ਼ਨਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਤਰਨ ਤਾਰਨ ਨਜ਼ਦੀਕ 2 ਪੇਠਾ ਬਣਾਉਣ ਵਾਲੀਆਂ ਫੈਕਟਰੀਆਂ ਵਿਚ ਘਟੀਆ ਕਿਸਮ ਦਾ ਪੇਠਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਖਰਾਬ ਹੋ ਸਕਦੀ ਹੈ ਤਾਂ ਤੁਰੰਤ ਉਨ੍ਹਾਂ ਸੂਚਨਾ ਦੇ ਅਧਾਰ 'ਤੇ ਪੇਠਾ ਬਣਾਉਣ ਵਾਲੀ ਫੈਕਟਰੀ 'ਤੇ ਪੁਲਿਸ ਦੀ ਟੀਮ ਨਾਲ ਚੈਕਿੰਗ ਕੀਤੀ ਤਾਂ ਦੇਖਿਆ ਕਿ ਬਹੁਤ ਹੀ ਘਟੀਆ ਕਿਸਮ ਦਾ ਪੇਠਾ ਤਿਆਰ ਹੋ ਰਿਹਾ ਸੀ, ਜਿਸ ਦੇ ਸੈਂਪਲ ਭਰ ਕੇ ਜਾਂਚ ਲਈ ਲੈਬਾਰਟਰੀ ਲਈ ਭੇਜੇ ਗਏ ਤੇ ਤਿਆਰ ਕੀਤੇ ਗਏ 2 ਕੁਵਿੰਟਲ ਪੇਠੇ ਨੂੰ ਜਬਤ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਸੈਂਪਲ ਦੀ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਜ਼ਿਲ੍ਹੇ ਭਰ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਫ਼ ਸੁਥਰਾ ਸਮਾਨ ਹੀ ਵੇਚਣ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਕੋਈ ਮਿਲਾਵਟੀ ਸਮਾਨ ਵੇਚਿਆ ਤਾਂ ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਫੂਡ ਇੰਸਪੈਕਟਰ ਅਸ਼ਵਨੀ ਕੁਮਾਰ ਤੇ ਐੱਸ. ਆਈ. ਬਲਜੀਤ ਕੌਰ ਆਦਿ ਹਾਜ਼ਰ ਸਨ |
ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦਾ ਜੰਮਪਾਲ ਜਸ਼ਨਦੀਪ ਸਿੰਘ ਸੱਪਲ ਨੇ 'ਨੀਟ' 2021 ਦੀ ਪ੍ਰੀਖਿਆ ਦਿੱਤੀ, ਜਿਸ ਵਿਚ ਉਸ ਨੇ 720 ਵਿਚੋਂ 665 ਅੰਕ ਪ੍ਰਾਪਤ ਕਰ ਕੇ ਆਲ ਇੰਡੀਆ ਵਿਚੋਂ ਲਗਪਗ 16 ਲੱਖ ਬੱਚਿਆਂ ਵਿਚੋਂ 2016 ਵਾਂ ਰੈਂਕ ਪ੍ਰਾਪਤ ਕੀਤਾ ਹੈ | ਹੁਣ ਜਸ਼ਨਦੀਪ ...
ਚੋਹਲਾ ਸਾਹਿਬ, 3 ਨਵੰਬਰ (ਬਲਵਿੰਦਰ ਸਿੰਘ)-ਇਤਿਹਾਸਕ ਕਸਬਾ ਚੋਹਲਾ ਸਾਹਿਬ ਵਿਖੇ ਦੀਵਾਲੀ ਦੇ ਮੱਦੇਨਜ਼ਰ ਪੁਲਿਸ ਥਾਣਾ ਚੋਹਲਾ ਸਾਹਿਬ ਵਲੋਂ ਥਾਣਾ ਮੁਖੀ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸੁਰੱਖਿਆ ਦੇ ਮੱਦੇਨਜ਼ਰ ਸਮੂਹ ਬਾਜ਼ਾਰਾਂ ਵਿਚ ਫਲੈਗ ਮਾਰਚ ਕੀਤਾ | ਇਸ ...
ਫਤਿਆਬਾਦ, 3 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵਲੋਂ ਕਸਬਾ ਫਤਿਆਬਾਦ ਸਥਿਤ ਦਫ਼ਤਰ ਵਿਖੇ ਪਹੁੰਚ ਕੇ ਹਲਕੇ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ 34 ਲੱਖ ਦੀ ...
ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਜਾਤੀਸੂਚਕ ਸ਼ਬਦ ਕਹਿਣ ਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ 8 ਵਿਅਕਤੀਆਂ ਤੋਂ ਇਲਾਵਾ 10 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ ...
ਪੱਟੀ, 3 ਨਵੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)¸ਪੱਟੀ ਤੋਂ ਖੇਮਕਰਨ ਰੋਡ 'ਤੇ ਪਿੰਡ ਠੱਕਰਪੁਰਾ ਦੇ ਨਜ਼ਦੀਕ ਸਥਿਤ ਰੰਧਾਵਾ ਰਿਜੋਰਟ ਦੇ ਬਾਹਰ ਲੱਗਾ ਬਿਜਲੀ ਦਾ ਟਰਾਸਫਾਰਮਰ, ਜਿਸ ਨੂੰ ਬੀਤੀ ਰਾਤ ਕਿਸੇ ਓਵਰਲੋਡ ਅਣਪਛਾਤੇ ਵਾਹਨ ਵਲੋਂ ਟੱਕਰ ...
ਝਬਾਲ, 3 ਨਵੰਬਰ (ਸਰਬਜੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਬਾਲ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਗਿਆ | ਇਸ ਸਮੇਂ ਵਿਦਿਆਰਥੀਆਂ ਵਲੋਂ ਦੀਵਾਲੀ ਨਾਲ ਸਬੰਧਤ ਕਵਿਤਾਵਾਂ, ਲੈਕਚਰ ਆਦਿ ਪੇਸ਼ ਕੀਤੇ ਗਏ ਤੇ ਜਮਾਤਾਂ ਦੀ ਵਧੀਆ ...
ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)-ਬਾਬਾ ਸਿਧਾਣਾ ਪਬਲਿਕ ਸਕੂਲ ਸੇਰੋਂ ਵਿਖੇ ਦੀਵਾਲੀ ਦਾ ਤਿਓਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਆਪਣੇ ਕਮਰਿਆਂ ਦੀ ਸਜਾਵਟ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਅਤੇ ਵੱਖ-ਵੱਖ ਤਰ੍ਹਾਂ ਦੀਆਂ ਰੰਗੋਲੀਆਂ ...
ਫਤਿਆਬਾਦ, 3 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਰੋਸ਼ਨੀਆ ਦੇ ਤਿਓਹਾਰ ਦੀਵਾਲੀ (ਦੀਪਾਵਲੀ) ਨੂੰ ਪ੍ਰਦੂਸ਼ਣ ਮੁਕਤ ਮਨਾਉਣ ਦੀ ਪ੍ਰੈੱਸ ਰਾਹੀ ਅਪੀਲ ਕਰਦੇ ਹੋਏ ਗ੍ਰਾਮ ਪੰਚਾਇਤ ਫਤਿਆਬਾਦ ਦੇ ਸਰਪੰਚ ਦੀਪਕ ਕੁਮਾਰ ਦਾਰਾ ਚੋਪੜਾ, ਸੁੱਖ ਆਸਣ ਸੇਵਾ ਸੁਸਾਇਟੀ ਦੇ ...
ਚੇਅ. ਸੁਬੇਗ ਸਿੰਘ ਧੁੰਨ ਚੋਹਲਾ ਸਾਹਿਬ, 4 ਨਵੰਬਰ (ਬਲਵਿੰਦਰ ਸਿੰਘ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਘਰੇਲੂ ਬਿਜਲੀ ਯੂਨਿਟ 3 ਰੁਪਏ ਸਸਤਾ ਕਰ ਕੇ ਲੋਕਾਂ ਦਾ ਦਿਲ ...
ਪੱਟੀ, 3 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਪੱਟੀ ਵਿਖੇ ਸਕੂਲ ਮੈਨੇਜ਼ਮੈਂਟ ਦੀ ਅਗਵਾਈ ਹੇਠ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ ਕੀਤਾ ਗਿਆ | ਇਸ ਵਿਚ ਸਕੂਲ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ | ਸਕੂਲ ਦੇ ...
ਫਤਿਆਬਾਦ, 3 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਫਤਿਆਬਾਦ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਪਹਿਲੀ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਰੰਗੋਲੀ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ...
ਫਤਿਆਬਾਦ, 3 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਫਤਿਆਬਾਦ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਪਹਿਲੀ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਰੰਗੋਲੀ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ...
ਫਤਿਆਬਾਦ, 3 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਬੀਤੇ ਰੋਜ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡੀ. ਏ. ਪੀ. ਖ਼ਾਦ ਦੀ ਕਾਲਾਬਾਜ਼ਾਰੀ ਵਿਰੁੱਧ ਲਗਾਏ ਧਰਨੇ ਨੂੰ ਪ੍ਰਸ਼ਾਸਨ ਵਲੋਂ ਭਰੋਸਾ ਦੇ ਕੇ ਧਰਨਾ ਚਕਵਾਇਆ ਸੀ, ਪਰ ਪ੍ਰਸ਼ਾਸਨ ਉਨ੍ਹਾਂ ਸ਼ਰਤਾਂ ਤੋਂ ਮੁਕਰ ਗਿਆ ...
ਭਿੱਖੀਵਿੰਡ, 3 ਨਵੰਬਰ (ਬੌਬੀ)-ਕਾਂਗਰਸ ਸਰਕਾਰ ਨੇ ਆਪਣੇ ਕਰੀਬ ਪੰਜ ਸਾਲ ਦੇ ਰਾਜ ਵਿਚ ਪੰਜਾਬ ਦੇ ਹਰ ਵਰਗ ਨੂੰ ਬਣਦੀਆਂ ਸੁੱਖ ਸਹੂਲਤਾਂ ਦਿੱਤੀਆਂ ਹਨ ਤੇ ਆਪਣੇ ਚੋਣ ਵਾਅਦੇ ਪੂਰੇ ਕੀਤੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX