ਅੰਮਿ੍ਤਸਰ, 3 ਨਵੰਬਰ (ਜੱਸ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਸਬੰਧੀ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਆਰੰਭ ਹੋਏ, ਜਿਸ ਤਹਿਤ ਅੱਜ ਗਵਾਲੀਅਰ ਤੋਂ ਪੁੱਜੇ ਨਗਰ ਕੀਰਤਨ ਦਾ ਇਥੇ ਭਰਵਾਂ ਸਵਾਗਤ ਕੀਤਾ ਗਿਆ | ਬੰਦੀ ਛੋੜ ਦਿਹਾੜੇ ਦੇ 400 ਸਾਲਾ ਨੂੰ ਸਮਰਪਿਤ ਇਹ ਨਗਰ ਕੀਰਤਨ 27 ਅਕਤੂਬਰ ਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਤੋਂ ਆਰੰਭ ਹੋਇਆ ਸੀ, ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਕੇ ਅੱਜ ਸੰਪੰਨ ਹੋਇਆ | ਨਗਰ ਕੀਰਤਨ ਦਾ ਗੋਲਡਨ ਗੇਟ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਬੀਬੀ ਜਗੀਰ ਕੌਰ ਨੇ ਪੰਜ ਪਿਆਰੇ ਸਾਹਿਬਾਨ, ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕੀਤੇ | ਇਸ ਮੌਕੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਵਿਸ਼ਾਲ ਲੰਗਰ ਲਗਾਇਆ ਤੇ ਦਲ ਬਾਬਾ ਬਿਧੀ ਚੰਦ ਦੇ ਮੁੱਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਗੱਜਣ ਸਿੰਘ ਤਰਨਾ ਦਲ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ | ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਭਲਕੇ (4 ਨਵੰਬਰ) ਬੰਦ ਛੋੜ ਦਿਵਸ ਮੌਕੇ ਸ਼ਾਮ 5 ਵਜੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਨਾਂਅ ਸੰਦੇਸ਼ ਦੇਣਗੇ | ਇਸ ਮੌਕੇ ਸੁਰਜੀਤ ਸਿੰਘ ਭਿੱਟੇਵੱਡ, ਭਗਵੰਤ ਸਿੰਘ ਸਿਆਲਕਾ, ਹਰਜਿੰਦਰ ਸਿੰਘ ਧਾਮੀ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਸੁਖਦੇਵ ਸਿੰਘ ਭੂਰਾਕੋਹਨਾ, ਕੁਲਵਿੰਦਰ ਸਿੰਘ ਰਮਦਾਸ, ਗੁਰਿੰਦਰ ਸਿੰਘ ਮਥਰੇਵਾਲ ਆਦਿ ਮੌਜੂਦ ਸਨ |
ਸੰਗਰੂਰ, 3 ਨਵੰਬਰ (ਸੁਖਵਿੰਦਰ ਸਿੰਘ ਫੁੱਲ)- ਕਿਸਾਨੀ ਹੱਕਾਂ ਲਈ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੀ 9 ਨਵੰਬਰ ਨੰੂ ਦਿੱਲੀ 'ਚ ਮੀਟਿੰਗ ਬੁਲਾ ਲਈ ਗਈ ਹੈ | ਸੰਯੁਕਤ ਕਿਸਾਨ ਮੋਰਚੇ ਦੇ ਅੰਗ ਕੁਲ ਹਿੰਦ ਕਿਸਾਨ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਕਿਰਨਜੀਤ ...
ਰਾਮਾਂ ਮੰਡੀ, 3 ਨਵੰਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਨਜ਼ਦੀਕ ਸਥਿਤ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ 'ਚ ਐਨ. ਸੀ. ਸੀ. ਕੰਪਨੀ 'ਚ ਕੰਮ ਕਰਦੇ ਸਮੇਂ ਟਾਵਰ ਤੋਂ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ 1 ਗੰਭੀਰ ਜ਼ਖ਼ਮੀ ਹੋ ਗਿਆ | ਕੰਪਨੀ ਦੀ ਭੜਕੇ ...
ਅੰਮਿ੍ਤਸਰ, 3 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਅੱਜ ਸ਼ੋ੍ਰਮਣੀ ਕਮੇਟੀ ਦੇ 11 ਸਾਲ ਪ੍ਰਧਾਨ ਰਹੇ ਸਵ: ਜਥੇਦਾਰ ਅਵਤਾਰ ਸਿੰਘ ਮੱਕੜ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਸੰਤ ਹਰਦੇਵ ਸਿੰਘ ...
ਮਾਨਸਾ, 3 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਕੈਦੀ ਦੀ ਜੇਲ੍ਹ ਸੁਪਰਡੈਂਟ ਵਲੋਂ ਕੁੱਟਮਾਰ ਕਰਨ ਉਪਰੰਤ ਉਸ ਦੀ ਪਿੱਠ 'ਤੇ ਅੱਤਵਾਦੀ ਲਿਖ ਦਿੱਤਾ | ਬੀਤੀ 2 ਨਵੰਬਰ ਨੂੰ ਵਾਪਰੀ ਇਸ ਘਟਨਾ ਦਾ ਖੁਲਾਸਾ ਅੱਜ ਉਸ ਸਮੇਂ ਹੋਇਆ ਜਦੋਂ ਮਾਨਸਾ ...
ਨਵੀਂ ਦਿੱਲੀ, 3 ਨਵੰਬਰ (ਏਜੰਸੀ)-ਹਵਾਈ ਫ਼ੌਜ ਨੇ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ ਲਈ ਗਰੁੱਪ ਕੈਪਟਨ ਦੇ ਰੈਂਕ ਨੂੰ ਮਨਜੂਰੀ ਦੇ ਦਿੱਤੀ ਹੈ | ਜ਼ਿਕਰਯੋਗ ਹੈ ਕਿ ਅਭਿਨੰਦਨ ਨੇ ਫਰਵਰੀ 2019 'ਚ ਪਾਕਿਸਤਾਨ ਨਾਲ ਹਵਾਈ ਜੰਗ ਦੌਰਾਨ ਦੁਸ਼ਮਨ ਦੇ ਜਹਾਜ਼ ਨੂੰ ਹੇਠਾਂ ਸੁੱਟ ...
ਨਵੀਂ ਦਿੱਲੀ, 3 ਨਵੰਬਰ (ਪੀ. ਟੀ. ਆਈ.)- ਕੇਂਦਰ ਨੇ ਦੱਸਿਆ ਕਿ ਉਸ ਨੇ ਦੇਸ਼ ਭਰ ਦੇ ਪ੍ਰਮੁੱਖ ਬਾਜ਼ਾਰਾਂ 'ਚ ਆਪਣੇ 'ਬਫਰ ਸਟਾਕ' ਤੋਂ ਹੁਣ ਤੱਕ 1.11 ਲੱਖ ਟਨ ਪਿਆਜ਼ ਜਾਰੀ ਕੀਤਾ ਹੈ, ਜਿਸ ਨਾਲ ਪ੍ਰਚੂਨ ਕੀਮਤਾਂ 'ਚ 5-12 ਰੁਪਏ ਪ੍ਰਤੀ ਕਿੱਲੋ ਦੀ ਗਿਰਾਵਟ ਆਈ ਹੈ | ਪਿਆਜ਼ ਦੇ ਉਕਤ ...
ਲਖੀਮਪੁਰ ਖੀਰੀ, 3 ਨਵੰਬਰ (ਏਜੰਸੀ)- ਪਿਛਲੇ ਮਹੀਨੇ ਲਖੀਮਪੁਰ ਖੀਰੀ ਹਿੰਸਾ ਦੌਰਾਨ 4 ਕਿਸਾਨਾਂ ਸਮੇਤ ਮਾਰੇ ਗਏ 8 ਲੋਕਾਂ ਦੇ ਹੱਤਿਆ ਮਾਮਲੇ ਦੀ ਜਾਂਚ ਕਰ ਰਹੀ ਉੱਤਰ ਪ੍ਰਦੇਸ਼ ਪੁਲਿਸ ਦੀ ਐਸ.ਆਈ.ਟੀ. ਨੇ ਭਾਜਪਾ ਵਰਕਰਾਂ ਦੀ ਹੱਤਿਆ 'ਚ ਕਥਿਤ ਭੂਮਿਕਾ ਨੂੰ ਲੈ ਕੇ 2 ਲੋਕਾਂ ...
ਅੰਮਿ੍ਤਸਰ, 3 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਸੁਧਨੋਤੀ ਜ਼ਿਲ੍ਹੇ 'ਚ ਇਕ ਬੱਸ ਦੇ ਖੱਡ 'ਚ ਡਿੱਗਣ ਕਾਰਨ ਔਰਤਾਂ ਤੇ ਬੱਚਿਆਂ ਸਮੇਤ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 8 ਹੋਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ 40 ...
ਪਟਿਆਲਾ, 3 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ, ਸੰਗਠਨ ਸਕੱਤਰ ਨੇਤ ਸਿੰਘ ਧਾਲੀਵਾਲ, ਗਗਨਦੀਪ ਸਿੰਘ, ਪਿ੍ੰਸੀਪਲ ਅੰਜੂ ਕੌੜਾ, ਪਿ੍ੰਸੀਪਲ ਧਰਮਿੰਦਰ ਸਿੰਘ, ਮਲਕੀਤ ਸਿੰਘ ...
ਚੰਡੀਗੜ੍ਹ, 3 ਨਵੰਬਰ (ਅਜੀਤ ਬਿਊਰੋ) - ਅੱਜ ਪੰਜਾਬ ਵਿਚ ਕੋਰੋਨਾ ਦੇ 34 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 19 ਮਰੀਜ਼ ਸਿਹਤਯਾਬ ਹੋਏ ਹਨ ਅਤੇ ਐਸ.ਏ.ਐਸ. ਨਗਰ ਤੋਂ ਇਕ ਮਰੀਜ਼ ਦੀ ਮੌਤ ਦੀ ਖ਼ਬਰ ਹੈ | ਨਵੇਂ ਮਾਮਲਿਆਂ 'ਚ ਜਲੰਧਰ ਤੋਂ 7, ਪਠਾਨਕੋਟ ਤੋਂ 4, ਅੰਮਿ੍ਤਸਰ ਤੋਂ 3, ...
ਸੰਗਰੂਰ, 3 ਨਵੰਬਰ (ਧੀਰਜ ਪਸ਼ੌਰੀਆ)-21 ਸਾਲ ਪਹਿਲਾਂ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਜੱਸੀ ਵਲੋਂ ਪੰਜਾਬ ਆ ਕੇ ਕਰਵਾਏ ਪ੍ਰੇਮ ਵਿਆਹ ਤੋਂ ਬਾਅਦ ਹੋਏ ਉਸ ਦੇ ਕਤਲ ਸਬੰਧੀ ਸੰਗਰੂਰ ਪੁਲਿਸ ਕੋਲ ਦਰਜ ਮਾਮਲੇ ਦੀ ਵਧੀਕ ਸੈਸ਼ਨ ਜੱਜ ਸਮਿ੍ਤੀ ਧੀਰ ਦੀ ...
ਚੰਡੀਗੜ੍ਹ, 3 ਨਵੰਬਰ (ਬਿ੍ਜੇਂਦਰ ਗੌੜ)- ਪੰਜਾਬ ਸਰਕਾਰ ਵਲੋਂ ਕੋਵਿਡ ਡਿਊਟੀ ਦੌਰਾਨ ਮਾਰੇ ਜਾਣ ਵਾਲੇ ਸਰਕਾਰੀ ਮੁਲਾਜ਼ਮਾਂ ਦੇ ਪਰਿਵਾਰ ਲਈ 50 ਲੱਖ ਰੁਪਏ ਦੀ ਮੁਆਵਜ਼ਾ ਰਕਮ ਜਾਰੀ ਕਰਨ ਵਾਲੇ ਨੋਟੀਫ਼ਿਕੇਸ਼ਨ ਦੇ ਬਾਵਜੂਦ ਪੂਰੀ ਰਕਮ ਨਾ ਮਿਲਣ 'ਤੇ ਇਕ ਮਿ੍ਤਕ ਏ.ਐਸ.ਆਈ. ...
ਬਠਿੰਡਾ, 3 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਪੁਲਿਸ ਵਲੋਂ ਨਾਮੀ ਗੈਂਗਸਟਰ ਲਾਰੇਂਸ ਬਿਸ਼ਨੋਈ ਗਰੁੱਪ ਦੇ ਇਕ ਸਰਗਨੇ ਤੇ ਉਸ ਦੇ ਸਾਥੀਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ | ਇਹ ਗੈਂਗ ਦੀਵਾਲੀ ਮੌਕੇ ਬਠਿੰਡਾ ਦੇ ਕਿਸੇ ਵਪਾਰੀ ਤੋਂ ਪੈੈਸੇ ਦੀ ਲੁੱਟ ਕਰਨ ...
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਰਣਜੀਤ ਸਿੰਘ ਢਿੱਲੋਂ)- ਪਰਜਾਪਤ ਸਮਾਜ ਸਾਡੇ ਦੇਸ਼ ਦਾ ਅਹਿਮ ਹਿੱਸਾ ਹੈ, ਜਿਨ੍ਹਾਂ ਦੁਆਰਾ ਹੱਥੀਂ ਕਿਰਤ ਕਰਕੇ ਤਿਆਰ ਕੀਤਾ ਸਾਮਾਨ ਦੀਵਾਲੀ ਦੇ ਤਿਉਹਾਰ ਨੂੰ ਰੁਸ਼ਨਾਉਂਦਾ ਹੈ | ਵਿਸ਼ਵ ਦੀ ਸਭ ਤੋਂ ਪੁਰਾਤਨ ਕਲਾ ਮਿੱਟੀ ਦੇ ਬਰਤਨ ...
ਕਲਾਨੌਰ, 3 ਨਵੰਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਜ਼ੀਦੀਕੀ ਲੈਂਡਮਾਰਟਗੇਜ ਬੈਂਕ ਦੇ ਸਾ. ਚੇਅਰਮੈਨ ਜਗਤਾਰ ਸਿੰਘ ਗੋਸਲ ਵਲੋਂ ਲੇਬਰਫੈੱਡ ਵਿਭਾਗ ਪੰਜਾਬ ਦਾ ਬਤੌਰ ਚੇਅਰਮੈਨ ਅਹੁਦਾ ਸੰਭਾਲ ...
ਚੰਡੀਗੜ੍ਹ, 3 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਾਜਨੀਤਕ ਸਲਾਹਕਾਰ ਅਤੇ ਸਾਬਕਾ ਆਈ.ਪੀ.ਐਸ. ਅਧਿਕਾਰੀ ਮੁਹੰਮਦ ਮੁਸਤਫ਼ਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਇਕ ਵਾਰ ਫਿਰ ਤਿੱਖੇ ਹਮਲੇ ਕੀਤੇ ...
ਜਲੰਧਰ, 3 ਨਵੰਬਰ (ਅ.ਬ)-ਲਾਚਾਰੀ ਵਿਅਕਤੀ ਨੂੰ ਤਾਕਤਵਰ ਜਾਂ ਕਮਜ਼ੋਰ ਬਣਾ ਦਿੰਦੀ ਹੈ | ਲਾਟਰੀ ਟਿਕਟ ਦੇ ਗੁਆਚਣ ਨਾਲ ਗੁੱਲੀ ਕਮਜ਼ੋਰ ਹੋ ਜਾਂਦਾ ਹੈ, ਜਿਸ ਨੇ ਸੋਚਿਆ ਸੀ ਕਿ ਲਾਟਰੀ ਦੀ ਜਿੱਤ ਨਾਲ ਉਸ ਦੀ ਕਿਸਮਤ ਬਦਲ ਜਾਵੇਗੀ | 5 ਨਵੰਬਰ, 2021 ਨੂੰ ਰਿਲੀਜ਼ ਹੋਣ ਵਾਲੀ ...
ਚੰਡੀਗੜ੍ਹ, 3 ਨਵੰਬਰ (ਬਿ੍ਜੇਂਦਰ ਗੌੜ)-ਆਮਦਨ ਟੈਕਸ ਦੇ ਮਾਮਲੇ ਵਿਚ ਫਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਹਾਈਕੋਰਟ ਨੇ ਬੀਤੇ 8 ਸਤੰਬਰ ਨੂੰ ਦਿੱਤੀ ਰਾਹਤ ਨੂੰ ਕੇਸ ਦੀ ਅਗਲੀ ਸੁਣਵਾਈ ਤੱਕ ਜਾਰੀ ਰੱਖਿਆ ਹੈ | ...
ਨਵੀਂ ਦਿੱਲੀ, 3 ਨਵੰਬਰ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਹੁਣ ਤੱਕ 114 ਕਰੋੜ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਕੇਂਦਰ ਦੇ ਮੁਫਤ ਚੈਨਲ ਰਾਹੀਂ ਤੇ ਸਿੱਧੀ ਸੂਬੇ ਖਰੀਦ ਸ਼੍ਰੇਣੀ ਰਾਹੀਂ ...
ਨਵੀਂ ਦਿੱਲੀ, 3 ਨਵੰਬਰ (ਏਜੰਸੀ)- ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵਲੋਂ ਬੁੱਧਵਾਰ ਨੂੰ ਸੰਜੈ ਭੱਟਾਚਾਰੀਆ ਨੂੰ ਸਵਿਟਜ਼ਰਲੈਂਡ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ | ਵਿਦੇਸ਼ ਮੰਤਰਾਲੇ ਵਲੋਂ ਦੱਸਿਆ ਗਿਆ ਹੈ ਕਿ ਸੰਜੈ ਭੱਟਾਚਾਰੀਆ 1987 ਬੈਚ ਦੇ ਭਾਰਤੀ ...
ਜੰਮੂ, 3 ਨਵੰਬਰ (ਏਜੰਸੀ)- ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਪੁਣਛ 'ਚ ਕੰਟਰੋਲ ਰੇਖਾ ਨੇੜੇ ਬੁੱਧਵਾਰ ਨੂੰ ਹੋਏ ਇਕ ਬਾਰੂਦੀ ਸੁਰੰਗ ਧਮਾਕੇ 'ਚ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ | ਅਧਿਕਾਰਤ ਸੂਤਰਾਂ ਵਲੋਂ ਦੱਸਿਆ ਗਿਆ ਹੈ ਕਿ ਪੁਣਛ ਦੇ ਬਾਂਦੀਚੇਚੀਅਨ ਇਲਾਕੇ ...
ਐੱਸ.ਏ.ਐੱਸ. ਨਗਰ, 3 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10 ਨਵੰਬਰ ਨੂੰ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਪ੍ਰੀਖਿਆਰਥੀਆਂ ਦੇ ਰੋਲ ਨੰਬਰ 3 ਨਵੰਬਰ ਨੂੰ ਵੈੱਬਸਾਈਟ 'ਤੇ ਅੱਪਲੋਡ ਕਰ ਦਿੱਤੇ ਗਏ ਹਨ | ਬੋਰਡ ਵਲੋਂ ਜਾਰੀ ਜਾਣਕਾਰੀ ...
ਅੰਮਿ੍ਤਸਰ, 3 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੂਜੇ ਦੇਸ਼ਾਂ 'ਚ ਤਾਇਨਾਤ ਦੇਸ਼ ਦੇ ਰਾਜਦੂਤਾਂ ਨੂੰ ਕਿਹਾ ਹੈ ਕਿ ਉਹ ਸਬੰਧਤ ਦੇਸ਼ਾਂ 'ਚ ਪਾਕਿ ਲਈ ਲਾਬਿੰਗ ਕਰਨ ਅਤੇ ਪ੍ਰੈਸ਼ਰ ਗਰੁੱਪ ਬਣਾਉਣ ਤਾਂ ਜੋ ਦੇਸ਼ ਦਾ ...
ਅੰਮਿ੍ਤਸਰ, 3 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮੀਰ ਸਿੰਘ ਅਤੇ ਸਿੱਖ ਆਗੂ ਬਿਸ਼ਨ ਸਿੰਘ ਨੇ ਕਰਤਾਰਪੁਰ ਲਾਂਘਾ ਖੁਲ੍ਹਵਾਉਣ 'ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ...
ਅੰਮਿ੍ਤਸਰ, 3 ਨਵੰਬਰ (ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਰੰਭ ਕੀਤੀ 'ਘਰਿ ਘਰਿ ਅੰਦਰਿ ਧਰਮਸਾਲ' ਲਹਿਰ ਤਹਿਤ ਮਾਝਾ ਜ਼ੋਨ ਦਾ ਵਿਸ਼ੇਸ਼ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਇਆ ਗਿਆ ਜਿਸ ਦੌਰਾਨ ਸ੍ਰੀ ...
ਚੰਡੀਗੜ੍ਹ, 3 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਕਾਂਗਰਸੀ ਆਗੂਆਂ ਦੇ ਨਾਂਅ ਜਨਤਕ ਕਰਨੇ ਚਾਹੀਦੇ ਹਨ, ...
ਅੰਮਿ੍ਤਸਰ, 3 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ 'ਚ ਰਹਿੰਦੇ ਸਿੱਖ ਭਾਈਚਾਰੇ ਨੂੰ ਜਨਤਕ ਤੌਰ 'ਤੇ ਸ੍ਰੀ ਸਾਹਿਬ ਲੈ ਕੇ ਜਾਣ ਦੀ ਇਜਾਜ਼ਤ ਨਹੀਂ | ਇਸ ਲਈ ਉਹ ਸਰਕਾਰ ਤੋਂ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ | ਸੂਬਾਈ ਅਸੈਂਬਲੀ ਦੇ ...
ਅੰਮਿ੍ਤਸਰ, 3 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਤੇ ਤਿਹਾੜ ਜੇਲ੍ਹ 'ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਬੰਦੀ ਛੋੜ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਸਿੱਖ ਕੌਮ ਦੇ ਨਾਂਅ ਜਾਰੀ ਸੰਦੇਸ਼ 'ਚ ਕਿਹਾ ਕਿ ਸਿੱਖ ਪੰਥ ਨੂੰ ...
ਚੰਡੀਗੜ੍ਹ, 3 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਐਨ.ਆਰ.ਆਈ. ਦਰਸ਼ਨ ਸਿੰਘ ਰੱਖੜਾ ਅਤੇ ਅਮਰੀਕ ਸਿੰਘ ਸਪੇਨ ਨੂੰ ਫਾਰਨਰ ਆਰਡਰ 1948 ਦੇ ਸੈਕਸ਼ਨ-6 ਤਹਿਤ ਹਵਾਈ ਅੱਡੇ ਤੋਂ ਵਾਪਸ ਭੇਜਣ ਦੇ ਮੁੱਦੇ ਨੂੰ ਫਿਰ ...
ਐੱਸ.ਏ.ਐੱਸ. ਨਗਰ, 3 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-12 ਨਵੰਬਰ ਨੂੰ ਹੋ ਰਹੀ ਨੈਸ਼ਨਲ ਅਚੀਵਮੈਂਟ ਸਰਵੇ ਦੀ ਕੌਮਾਂਤਰੀ ਪੱਧਰੀ ਪ੍ਰੀਖਿਆ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ ਦੀ ਨਵੰਬਰ 2021 ਪ੍ਰੀਖਿਆ ਲਈ ਜਾਰੀ ਕੀਤੀ ਡੇਟਸ਼ੀਟ ...
ਚੰਡੀਗੜ੍ਹ, 3 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ 'ਚ ਗੈਰ ਪੰਜਾਬੀਆਂ ਦੀ ਹੋਈ ਭਰਤੀ ਬਾਰੇ ਛਪੀਆਂ ਮੀਡੀਆ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਤੋਂ ਭਰਤੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX