ਤਾਜਾ ਖ਼ਬਰਾਂ


ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਲੋਂ ਗੁਰੂ ਹਰ ਸਹਾਏ ਚ ਕੀਤਾ ਮੁਹੱਲਾ ਕਲੀਨਿਕ ਦਾ ਉਦਘਾਟਨ
. . .  1 minute ago
ਗੁਰੂ ਹਰ ਸਹਾਏ ,15 ਅਗਸਤ (ਹਰਚਰਨ ਸਿੰਘ ਸੰਧੂ)- ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਸਸਤੇ ਰੇਟਾਂ ’ਤੇ ਇਲਾਜ ਕਰਨ ਦੀ ਕੀਤੀ ਗਈ ਗਰੰਟੀ ਤਹਿਤ ਉਸ ਨੂੰ ਪੂਰਾ ਕਰਦਿਆਂ ਗੁਰੂ ਹਰ ਸਹਾਏ ਵਿਖੇ ਮੁਹੱਲਾ ਕਲੀਨਿਕ ...
16 ਅਗਸਤ ਨੂੰ ਜਲੰਧਰ ਤੇ ਕਪੂਰਥਲਾ ਦੇ ਸਾਰੇ ਸਕੂਲਾਂ 'ਚ ਛੁੱਟੀ ਹੋਵੇਗੀ, ਜਲੰਧਰ 'ਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕੀਤਾ ਐਲਾਨ
. . .  42 minutes ago
ਵਿਧਾਇਕਾ ਬਲਜਿੰਦਰ ਕੌਰ ਨੇ ਤਲਵੰਡੀ ਸਾਬੋ ’ਚ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ
. . .  47 minutes ago
ਤਲਵੰਡੀ ਸਾਬੋ ,15 ਅਗਸਤ ,15 ਅਸਗਤ (ਰਣਜੀਤ ਸਿੰਘ ਰਾਜੂ)- ਦੇਸ਼ ਦੀ ਆਜ਼ਾਦੀ ਦੇ 75ਵੇਂ ਦਿਹਾੜੇ ਮੌਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਤਰਜ਼ ’ਤੇ ...
ਸਿੱਖ ਜਥੇਬੰਦੀਆਂ ਵਲੋਂ ਮੀਨਾਰ- ਏ- ਫ਼ਤਿਹ ਨੂੰ ਰੌਸ਼ਨੀਆਂ ਦੇ ਜ਼ਰੀਏ ਤਿਰੰਗਾ ਰੰਗ ਦੇਣ ਦੇ ਵਿਰੋਧ ਵਿਚ ਰੋਸ ਧਰਨਾ
. . .  51 minutes ago
ਐਸ ਏ ਐਸ ਨਗਰ, 15 ਅਗਸਤ (ਕੇ. ਐਸ.ਰਾਣਾ)-ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਨੂੰ ਫ਼ਤਿਹ ਕਰਨ ਦੀ ਯਾਦ ਵਿਚ ਚੱਪੜ ਚਿੜੀ ਵਿਖੇ ਬਣੀ ਯਾਦਗਾਰ ਮੀਨਾਰ- ਏ- ਫ਼ਤਿਹ ਨੂੰ ਰੋਸ਼ਨੀਆਂ ...
ਲੰਬੇ ਸੰਘਰਸ਼ ਤੇ ਕੁਰਬਾਨੀਆਂ ਮਗਰੋਂ ਮਿਲੀ ਆਜ਼ਾਦੀ ਦੀ ਰੱਖਿਆ ਕਰਨੀ ਹਰ ਨਾਗਰਿਕ ਦਾ ਪਰਮ ਕਰਤੱਵ : ਬ੍ਰਹਮ ਸ਼ੰਕਰ
. . .  56 minutes ago
ਐਸ.ਏ.ਐਸ. ਨਗਰ, 15 ਅਗਸਤ (ਕੇ. ਐਸ.ਰਾਣਾ)- ਸਾਡੇ ਪੁਰਖਿਆਂ, ਦੇਸ਼ ਭਗਤਾ ਵਲੋਂ ਲੰਬੇ ਸੰਘਰਸ਼ ਅਤੇ ਲੱਖਾਂ ਕੁਰਬਾਨੀਆਂ ਦੇਣ ਮਗਰੋਂ ਅੱਜ ਅਸੀਂ ਸਮੂਹ ਦੇਸ਼ ਵਾਸੀ ...
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਹਲਕਾ ਵਿਧਾਇਕ ਕਟਾਰੀਆ ਵਲੋਂ ਜ਼ੀਰਾ ਵਿਚ ਮੁਹੱਲਾ ਕਲੀਨਿਕ ਦਾ ਉਦਘਾਟਨ
. . .  about 1 hour ago
ਜ਼ੀਰਾ ,15 ਅਸਗਤ (ਪ੍ਰਤਾਪ ਸਿੰਘ ਹੀਰਾ )-ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਉਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ 75ਮੁਹੱਲਾ ਕਲੀਨਿਕ ਸਥਾਪਤ ਕਰ ਕੇ ਅੱਜ ਆਜ਼ਾਦੀ ਦਿਹਾੜੇ...
ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਰਾਣਾ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਹਿਰਾਇਆ ਰਾਸ਼ਟਰੀ ਝੰਡਾ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 15 ਅਗਸਤ (ਕਰਨੈਲ ਸਿੰਘ, ਜੇ. ਐੱਸ. ਨਿੱਕੂਵਾਲ)-ਆਜ਼ਾਦੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀ. ਸੈਕੰ. ਸਕੂਲ ਵਿਖੇ ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਰਾਣਾ ਆਈ.ਏ.ਐੱਸ. ਨੇ ...
ਮੁੱਖ ਮੰਤਰੀ ਮਾਨ ਨੇ ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਕੀਤੀ, ਸ਼ਹੀਦ ਦੀ ਪਤਨੀ ਚਰਨਜੀਤ ਕੌਰ ਨੂੰ ਕੀਤਾ ਸਨਮਾਨਿਤ
. . .  1 minute ago
ਖੰਨਾ ,15 ਅਗਸਤ(ਹਰਜਿੰਦਰ ਸਿੰਘ ਲਾਲ )-ਅੱਜ ਖੰਨਾ ਨੇੜੇ ਈਸੜੂ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਅਦਮੱਕਦ ਬੁੱਤ ਨੂੰ ਫੁਲ ...
ਜੈਤੋ ’ਚ ਉਪ ਮੰਡਲ ਮੈਜਿਸਟਰੇਟ ਡਾ: ਨਿਰਮਲ ਓਸੇਪਚਨ ਨੇ ਲਹਿਰਾਇਆ ਕੌਮੀ ਝੰਡਾ
. . .  about 2 hours ago
ਜੈਤੋ, 15 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਦੇ ਖੇਡ ਸਟੇਡੀਅਮ ਵਿਖੇ ਦੇਸ਼ ਦਾ 75ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਝੰਡਾ ਲਹਿਰਾਉਣ ਦੀ ...
ਡੀ.ਸੀ. ਵਲੋਂ ਕਪੂਰਥਲਾ’ਚ ਭੰਡਾਲ ਬੇਟ ਤੇ ਸੂਜੋ ਕਾਲੀਆ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ
. . .  about 2 hours ago
ਕਪੂਰਥਲਾ , 15 ਅਗਸਤ (ਅਮਰਜੀਤ ਕੋਮਲ )-ਪੰਜਾਬ ਸਰਕਾਰ ਵਲੋਂ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਤੇ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ 2 ਥਾਂਵਾਂ ਸੂਜੋ ਕਾਲੀਆ ਤੇ ਭੰਡਾਲ ਬੇਟ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ...
ਆਈ.ਸੀ.ਪੀ ਅਟਾਰੀ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ
. . .  about 2 hours ago
ਅੰਮ੍ਰਿਤਸਰ, 15 ਅਗਸਤ (ਸੁਰਿੰਦਰ ਕੋਛੜ, ਗੁਰਦੀਪ ਸਿੰਘ ਅਟਾਰੀ ਬਾਰਡਰ)-ਅੰਮ੍ਰਿਤਸਰ ਕਸਟਮ ਵਲੋਂ ਆਈ.ਸੀ.ਪੀ ਅਟਾਰੀ ਵਿਖੇ 75ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਸ੍ਰੀ ਰਾਹੁਲ ਨਾਂਗਰੇ ਕਮਿਸ਼ਨਰ ਨੇ ਤਿਰੰਗਾ ਲਹਿਰਾਇਆ ...
ਪਾਇਲ ਵਿਚ ਐਸ.ਡੀ.ਐਮ. ਨੇ ਲਹਿਰਾਇਆ ਤਿਰੰਗਾ ਝੰਡਾ
. . .  about 2 hours ago
ਪਾਇਲ, 15 ਅਗਸਤ (ਗ.ਸ.ਨਿਜ਼ਾਮਪੁਰ) - ਪਾਇਲ ਵਿਖੇ ਸਤੁੰਤਰਤਾ ਦਿਵਸ 'ਤੇ ਉਪ ਮੰਡਲ ਮੈਜਿਸਟਰੇਟ ਜਸਲੀਨ ਕੌਰ ਭੁੱਲ਼ਰ ਨੇ ਕੌਮੀ ਝੰਡਾ ਲਹਿਰਾਇਆ ਤੇ ਪਰੇਡ ਤੋਂ ਸਲਾਮੀ ਲਈ। ਕੌਮੀ ਝੰਡਾ ਲਹਿਰਾਉਣ ਉਪਰੰਤ ਐਸ.ਡੀ.ਐਮ. ਨੇ ਆਪਣੇ ਸੰਖੇਪ ਕੂੰਜੀਵਤ ਭਾਸ਼ਣ ਵਿਚ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ...
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਵਲੋਂ ਕੱਢਿਆ ਗਿਆ ਖ਼ਾਲਸਾਈ ਨਿਸ਼ਾਨ ਸਾਹਿਬ ਮਾਰਚ
. . .  about 3 hours ago
ਟਾਂਡਾ ਉੜਮੁੜ , 15 ਅਗਸਤ (ਭਗਵਾਨ ਸਿੰਘ ਸੈਣੀ) - ਟਾਂਡਾ ਸ਼ਹਿਰ ਅੰਦਰ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਘਰ ਘਰ ਤਿਰੰਗਾ ਮੁਹਿੰਮ ਨੂੰ ਰੱਦ ਕਰਦੇ ਹੋਏ ਆਜ਼ਾਦੀ ਦਿਵਸ ਮੌਕੇ ਅੱਜ ਮੋਟਰਸਾਈਕਲਾ, ਕਾਰਾ ਅਤੇ ਜੀਪਾਂ 'ਤੇ ਖ਼ਾਲਸਾਈ ਝੰਡੇ ਲੈ ਕੇ ਖ਼ਾਲਸਾਈ ਨਿਸ਼ਾਨ ਸਾਹਿਬ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ...
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਮਿਲੀ ਧਮਕੀ
. . .  about 2 hours ago
ਮੁੰਬਈ, 15 ਅਗਸਤ - ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦੇਣ ਵਾਲੀਆਂ ਕਾਲਾਂ ਪ੍ਰਾਪਤ ਕਰਨ ਦੀ ਸ਼ਿਕਾਇਤ ਮੁੰਬਈ ਪੁਲਿਸ ਕੋਲ ਦਰਜ...
ਲੋਕਾ ਨੂੰ ਧੁੱਪੇ ਬੈਠ ਦੇਖਣਾ ਪਿਆ 75ਵਾਂ ਆਜ਼ਾਦੀ ਦਿਹਾੜਾ
. . .  about 3 hours ago
ਸਰਦੂਲਗੜ੍ਹ 15 ਅਗਸਤ (ਜੀ.ਐਮ.ਅਰੋੜਾ) - ਅੱਜ 75 ਵਾਂ ਸੁਤੰਤਰਤਾ ਦਿਵਸ ਸਵ. ਬਲਰਾਜ ਸਿੰਘ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੇ ਗਰਾਊਡ ਵਿਖੇ ਮਨਾਇਆ ਗਿਆ, ਜਿਸ ਦੋਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟਰੇਟ...
ਆਜ਼ਾਦੀ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੇ ਲਹਿਰਾਇਆ ਤਿਰੰਗਾ ਝੰਡਾ
. . .  about 3 hours ago
ਮਲੇਰਕੋਟਲਾ, 15 ਅਗਸਤ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਦੇ ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਆਜ਼ਾਦੀ ਦਿਵਸ 'ਤੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਜਨਾਬ ਸੰਯਮ ਅਗਰਵਾਲ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਤੇ ਪਰੇਡ ਤੋਂ ਸਲਾਮੀ ਲਈ ਗਈ ।ਕੌਮੀ ਝੰਡਾ ਲਹਿਰਾਉਣ ਉਪਰੰਤ ਡਿਪਟੀ ਕਮਿਸ਼ਨਰ...
ਰਾਏਕੋਟ 'ਚ ਐਸ.ਡੀ.ਐਮ. ਨੇ ਲਹਿਰਾਇਆ ਕੌਮੀ ਝੰਡਾ
. . .  about 4 hours ago
ਰਾਏਕੋਟ, 15 ਅਗਸਤ (ਸੁਸ਼ੀਲ) - ਆਜ਼ਾਦੀ ਦਿਹਾੜੇ ਮੌਕੇ ਰਾਏਕੋਟ ਵਿਖੇ ਤਹਿਸੀਲ ਪੱਧਰੀ ਸਮਾਗਮ ਸਥਾਨਕ ਅਨਾਜ ਮੰਡੀ ਵਿਚ ਕਰਵਾਇਆ ਗਿਆ, ਜਿੱਥੇ ਕਿ ਦੇਸ਼ ਦਾ ਕੌਮੀ ਝੰਡਾ ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ ਵਲੋਂ ਲਹਿਰਾਇਆ ਗਿਆ। ਇਸ ਮੌਕੇ ਸਕੂਲੀ ਬੱਚਿਆਂ...
ਜਲੰਧਰ 'ਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਲਹਿਰਾਇਆ ਤਿਰੰਗਾ ਝੰਡਾ
. . .  about 2 hours ago
ਜਲੰਧਰ, 15 ਅਗਸਤ - ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਸਮਾਗਮ 'ਚ ਪਹੁੰਚੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ...
7ਵੇਂ ਦਿਨ ਮਿਲਿਆ ਗੰਦੇ ਨਾਲੇ 'ਚ ਡਿਗਿਆ ਬੱਚਾ
. . .  about 3 hours ago
ਕਪੂਰਥਲਾ, 15 ਅਗਸਤ (ਅਮਰਜੀਤ ਕੋਮਲ) - ਸ਼ਾਲੀਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ 'ਚ 9 ਅਗਸਤ ਨੂੰ ਡਿਗਿਆ ਬੱਚਾ ਸੱਤਵੇਂ ਦਿਨ ਸਵੇਰੇ ਹੋਈ ਤੇਜ ਬਾਰਿਸ਼ ਦੇ ਵਹਾਅ ਦੇ ਨਾਲ ਐਨ.ਡੀ.ਆਰ.ਐਫ. ਤੇ ਨਗਰ ਨਿਗਮ ਵਲੋਂ ਲਗਾਏ ਗਏ ਜੰਗਲੇ...
ਅਟਾਰੀ ਵਾਹਗਾ ਸਰਹੱਦ 'ਤੇ ਬੀ.ਐਸ.ਐਫ. ਅਤੇ ਪਾਕਿਸਤਾਨ ਰੇਂਜਰਜ਼ ਵਲੋਂ ਮਠਿਆਈਆਂ ਦਾ ਆਦਾਨ ਪ੍ਰਦਾਨ
. . .  about 2 hours ago
ਅਟਾਰੀ, 15 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ) - ਭਾਰਤ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸ਼ੁਭ ਦਿਹਾੜੇ ਮੌਕੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਮਠਿਆਈਆਂ ਦੇ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ। ਦੱਸ ਦਈਏ ਕਿ ਅਟਾਰੀ ਵਾਹਗਾ ਸਰਹੱਦ 'ਤੇ ਹਲਕੀ ਵਰਖਾ ਹੋ ਰਹੀ ਸੀ। ਖੁਸ਼ਗਵਾਰ ਮੌਸਮ ਵਿਚ ਦੋਹਾਂ...
ਸੰਗਰੂਰ ਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ
. . .  about 4 hours ago
ਸੰਗਰੂਰ, 15 ਅਗਸਤ (ਧੀਰਜ ਪਸ਼ੋਰੀਆ) - ਸੰਗਰੂਰ ਦੇ ਜ਼ਿਲ੍ਹਾ ਲਾਇਬ੍ਰੇਰੀ ਕੰਪਲੈਕਸ ਵਿਚ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ।ਉਨ੍ਹਾਂ ਕਿਹਾ ਕਿ ਅੱਜ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਪੰਜਾਬ ਵਿੱਚ 75 ਆਮ ਆਦਮੀ...
75ਵੇਂ ਆਜ਼ਾਦੀ ਦਿਹਾੜੇ 'ਤੇ ਭਾਰਤ ਨੇ ਪਾਕਿਸਤਾਨ ਨੂੰ ਭੇਂਟ ਕੀਤੀਆਂ ਮਠਿਆਈਆਂ
. . .  about 4 hours ago
ਫ਼ਾਜ਼ਿਲਕਾ, 15 ਅਗਸਤ (ਪ੍ਰਦੀਪ ਕੁਮਾਰ) - 75ਵੇਂ ਆਜ਼ਾਦੀ ਦਿਹਾੜੇ 'ਤੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਫ਼ਾਜ਼ਿਲਕਾ ਦੀ ਸਾਦਕੀ ਚੌਂਕੀ 'ਤੇ ਬੀ.ਐਸ.ਐਫ.ਦੇ ਡੀ.ਆਈ.ਜੀ. ਵੀ.ਪੀ. ਬਡੋਲਾ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ...
ਜ਼ਿਲ੍ਹਾ ਪਠਾਨਕੋਟ ਦੇ ਸਾਰੇ ਹੀ ਸਕੂਲਾਂ 'ਚ 16 ਅਗਸਤ ਨੂੰ ਛੁੱਟੀ ਦਾ ਐਲਾਨ
. . .  1 minute ago
ਪਠਾਨਕੋਟ, 15 ਅਗਸਤ (ਸੰਧੂ) - ਪਠਾਨਕੋਟ ਦੇ ਮਲਟੀਪਰਪਜ਼ ਖੇਡ ਸਟੇਡੀਅਮ ਲਮੀਨੀ ਵਿਖੇ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ. ਹਰਬੀਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਧੂਮ ਧਾਮ ਨਾਲ...
ਕੌਮਾਂਤਰੀ ਅਟਾਰੀ ਰੇਲਵੇ ਸਟੇਸ਼ਨ 'ਤੇ ਲਹਿਰਾਇਆ ਝੰਡਾ
. . .  about 5 hours ago
ਅਟਾਰੀ, 15 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ) 75ਵੇਂ ਆਜ਼ਾਦੀ ਦਿਹਾੜੇ ਮੌਕੇ ਕੌਮਾਂਤਰੀ ਅਟਾਰੀ ਰੇਲਵੇ ਸਟੇਸ਼ਨ ਤੇ ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਰੇਲਵੇ ਸਟੇਸ਼ਨ ਦੇ ਐਸ ਐਸ ਏ ਕੇ ਗੁਪਤਾ ਵੱਲੋਂ ਲਹਿਰਾਇਆ...
ਬੰਗਾ 'ਚ ਐਸ.ਡੀ.ਐਮ. ਨੇ ਲਹਿਰਾਇਆ ਕੌਮੀ ਝੰਡਾ
. . .  about 5 hours ago
ਬੰਗਾ, 15 ਅਗਸਤ (ਜਸਬੀਰ ਸਿੰਘ ਨੂਰਪੁਰ ) - ਬੰਗਾ ਵਿਖੇ ਆਜ਼ਾਦੀ ਦਿਵਸ 'ਤੇ ਨਵਨੀਤ ਕੌਰ ਬੱਲ ਐਸ.ਡੀ.ਐਮ. ਬੰਗਾ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਤੇ ਪਰੇਡ ਤੋਂ ਸਲਾਮੀ ਲਈ ਗਈ ।ਕੌਮੀ ਝੰਡਾ ਲਹਿਰਾਉਣ ਉਪਰੰਤ ਐਸ.ਡੀ.ਐਮ.ਨਵਨੀਤ ਕੌਰ ਬੱਲ ਨੇ ਆਖਿਆ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 19 ਕੱਤਕ ਸੰਮਤ 553

ਸੰਪਾਦਕੀ

ਕੈਪਟਨ ਦੀ ਚਿੱਠੀ

ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪਾਰਟੀ ਤੋਂ ਆਪਣਾ ਅਸਤੀਫ਼ਾ ਭੇਜਦਿਆਂ ਇਕ ਚਿੱਠੀ ਲਿਖੀ ਹੈ ਜੋ ਵੱਡੇ ਧਿਆਨ ਦੀ ਮੰਗ ਕਰਦੀ ਹੈ। ਕੈਪਟਨ ਅਮਰਿੰਦਰ ਸਿੰਘ ਇਕ ਨਫ਼ੀਸ ਇਨਸਾਨ ਹਨ। ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਇਕ ਵੱਡੇ ਸ਼ਾਹੀ ਘਰਾਣੇ ਨਾਲ ਰਿਹਾ ਹੈ। ਉਨ੍ਹਾਂ ਨੇ ਚੰਗੀ ਤਾਲੀਮ ਹਾਸਲ ਕੀਤੀ ਹੈ। ਉਨ੍ਹਾਂ ਦੀ ਗੱਲਬਾਤ ਅਤੇ ਸੰਬੰਧਾਂ ਵਿਚ ਸ਼ਿਸ਼ਟਾਚਾਰ ਝਲਕਦਾ ਹੈ। ਅੱਜ ਦੇ ਲੋਕਤੰਤਰੀ ਯੁੱਗ ਵਿਚ ਉਨ੍ਹਾਂ ਦਾ ਸਿਆਸਤ ਦਾ ਤਜਰਬਾ ਵੀ 5 ਦਹਾਕੇ ਪੁਰਾਣਾ ਹੈ। ਉਹ ਲੰਮਾ ਸਮਾਂ ਕਾਂਗਰਸ ਵਿਚ ਵੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਉਨ੍ਹ੍ਹਾਂ ਦਾ ਯੋਗਦਾਨ ਰਿਹਾ ਹੈ। ਸੂਬੇ ਦੇ ਇਕ ਵੱਡੇ ਸਿਆਸਤਦਾਨ ਹੋਣ ਕਾਰਨ ਉਨ੍ਹਾਂ ਤੋਂ ਲੋਕਾਂ ਨੂੰ ਵੱਡੀਆਂ ਉਮੀਦਾਂ ਵੀ ਰਹੀਆਂ ਹਨ। ਸੂਬਾ ਸਰਕਾਰ ਦਾ ਕੰਮ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਵੀ ਕੰਮ ਕੀਤਾ ਹੈ। ਪੰਜਾਬ ਦੇ ਲੋਕਾਂ ਨੇ ਸਮੇਂ-ਸਮੇਂ ਉਨ੍ਹਾਂ ਨੂੰ ਵੱਡਾ ਮਾਣ ਵੀ ਦਿੱਤਾ ਹੈ।
ਸੂਬੇ ਵਿਚ ਅਕਾਲੀ-ਭਾਜਪਾ ਦੇ 10 ਸਾਲ ਦੇ ਪ੍ਰਸ਼ਾਸਨ ਤੋਂ ਬਾਅਦ ਲੋਕਾਂ ਨੇ ਕਾਂਗਰਸ 'ਤੇ ਇਹ ਉਮੀਦ ਲਗਾਈ ਸੀ ਕਿ ਉਹ ਲਗਾਤਾਰ ਹਰ ਪੱਖੋਂ ਰਸਾਤਲ ਵਿਚ ਜਾ ਰਹੇ ਸੂਬੇ ਨੂੰ ਇਕ ਨਵੀਂ ਦਿਸ਼ਾ ਦੇਵੇਗੀ। ਕੈਪਟਨ ਅਮਰਿੰਦਰ ਸਿੰਘ 'ਤੇ ਵੀ ਅਜਿਹੀਆਂ ਹੀ ਆਸਾਂ ਲਗਾਈਆਂ ਗਈਆਂ ਸਨ। ਇਸੇ ਲਈ ਸਾਢੇ 4 ਸਾਲ ਪਹਿਲਾਂ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਲੋਕਾਂ ਨੇ ਉਨ੍ਹਾਂ ਦੀ ਅਗਵਾਈ ਵਿਚ ਪਾਰਟੀ ਨੂੰ ਵੱਡਾ ਹੁੰਗਾਰਾ ਦਿੱਤਾ ਸੀ। ਵੱਡੀ ਬਹੁਗਿਣਤੀ ਵਿਚ ਜਿੱਤ ਪ੍ਰਾਪਤ ਕਰਨ ਨਾਲ ਲੋਕਾਂ ਦੀਆਂ ਉਮੀਦਾਂ ਵੀ ਵੱਡੀਆਂ ਹੋ ਗਈਆਂ ਸਨ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਆਸਾਂ ਤੇ ਉਮੀਦਾਂ 'ਤੇ ਪੂਰਾ ਉਤਰ ਸਕੇ? ਕੀ ਜਿਨ੍ਹਾਂ ਵਾਅਦਿਆਂ 'ਤੇ ਚੋਣ ਲੜ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ, ਉਹ ਵਾਅਦੇ ਪੂਰੇ ਹੋ ਸਕੇ? ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਨੇ ਪੂਰੀ ਤਰ੍ਹਾਂ ਭੰਨ ਦਿੱਤਾ ਸੀ। ਕੈਪਟਨ ਸਾਹਿਬ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਖ਼ਤਮ ਕਰਨ ਦੀ ਸਹੁੰ ਖਾਧੀ ਸੀ। ਕੀ ਉਹ ਇਸ ਅਰਸੇ ਵਿਚ ਇਸ ਕਾਰੋਬਾਰ ਨੂੰ ਖ਼ਤਮ ਕਰਨ ਵਿਚ ਸਫਲ ਹੋਏ ਹਨ? ਕੀ ਫੈਲਿਆ ਇਹ ਜਾਲ ਟੁੱਟ ਸਕਿਆ ਹੈ? ਇਸ ਪੱਖੋਂ ਵੇਖਦਿਆਂ ਵੱਡੀ ਨਿਰਾਸ਼ਾ ਹੀ ਹੱਥ ਲਗਦੀ ਹੈ। ਕਦੇ-ਕਦਾਈਂ ਇਸ ਖੇਤਰ ਵਿਚ ਯਤਨ ਜ਼ਰੂਰ ਕੀਤੇ ਜਾਂਦੇ ਰਹੇ ਪਰ ਅੱਜ ਵੀ ਇਹ ਯਤਨ ਅੱਧੇ-ਅਧੂਰੇ ਹੀ ਜਾਪਦੇ ਹਨ। ਅੱਜ ਵੀ ਸੂਬਾ ਨਸ਼ਿਆਂ ਦੀ ਗਲਤਾਨ ਵਿਚ ਫਸਿਆ ਹੋਇਆ ਹੈ। ਪਹਿਲੀ ਹਕੂਮਤ ਵਿਚ ਰੇਤ ਮਾਫੀਆ ਦੀ ਗੱਲ ਲਗਾਤਾਰ ਉੱਠਦੀ ਰਹੀ ਸੀ। ਕੀ ਉਹ ਕੀਤੇ ਜਾਂਦੇ ਇਸ ਵੱਡੇ ਅਪਰਾਧ ਨੂੰ ਨੱਥ ਪਾ ਸਕੇ ਹਨ? ਉਹ ਆਪ ਮੰਨਦੇ ਹਨ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੇ ਸਮੇਂ ਵਿਚ ਵੀ ਉਨ੍ਹਾਂ ਦੇ ਕਈ ਵਜ਼ੀਰਾਂ ਅਤੇ ਅਧਿਕਾਰੀਆਂ ਵਲੋਂ ਇਹ ਕਾਲਾ ਧੰਦਾ ਲਗਾਤਾਰ ਚਲਦਾ ਰਿਹਾ ਹੈ। ਉਹ ਹੁਣ ਇਸ ਦੇ ਭਾਗੀ ਆਪਣੇ ਸਾਥੀ ਵਜ਼ੀਰਾਂ ਤੇ ਹੋਰ ਸਿਆਸਤਦਾਨਾਂ ਦੇ ਨਾਂਅ ਜੱਗ-ਜ਼ਾਹਰ ਕਰਨ ਦੀ ਵੀ ਗੱਲ ਕਰਦੇ ਹਨ। ਪਰ ਇਸ ਤੋਂ ਵੱਡੀ ਨਾ-ਅਹਿਲੀਅਤ ਦੀ ਹੋਰ ਕੀ ਗੱਲ ਹੋ ਸਕਦੀ ਹੈ ਕਿ ਮੁੱਖ ਮੰਤਰੀ ਹੁੰਦਿਆਂ ਉਹ ਇਹ ਸਾਰਾ ਕੁਝ ਵੇਖਦੇ ਰਹੇ ਹਨ। ਉਹ ਕੀ ਕਾਰਨ ਰਹੇ ਹਨ, ਜਿਨ੍ਹਾਂ ਕਰਕੇ ਉਹ ਕੋਈ ਕਾਰਵਾਈ ਕਰਨ ਤੋਂ ਅਸਮਰੱਥ ਰਹੇ ਹਨ। ਸ਼ਾਇਦ ਇਸ ਦਾ ਬਿਆਨ ਉਹ ਨਾ ਕਰ ਸਕਣ। ਉਹ ਵੀ ਸਮੇਂ-ਸਮੇਂ ਕੁਰਸੀ 'ਤੇ ਬੈਠੇ ਸਿਆਸਤਦਾਨਾਂ ਵਾਂਗ ਮੁਫ਼ਤ ਵਿਚ ਪੰਜਾਬ ਦਾ ਮਾਲ ਲੁਟਾਉਣ ਵਾਲੀਆਂ ਗੱਲਾਂ ਕਰਦੇ ਰਹੇ ਹਨ। ਇਸੇ ਕੜੀ ਵਿਚ ਹੀ ਉਨ੍ਹਾਂ ਨੇ ਚੋਣ ਜਿੱਤਣ ਲਈ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਦੇ ਐਲਾਨ ਕੀਤੇ ਸਨ। ਪਰ ਇਸ ਚਰਖੇ ਨਾਲ ਉਹ ਕਿੰਨੀਆਂ ਕੁ ਪੂਣੀਆਂ ਕੱਤ ਸਕੇ ਹਨ, ਇਸ ਦਾ ਹਿਸਾਬ ਵੀ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ। ਪੰਜਾਬ ਦੇ ਹੋਰ ਅਨੇਕਾਂ ਲਟਕਦੇ ਮਸਲਿਆਂ ਨੂੰ ਉਹ ਕਿੰਨਾ ਕੁ ਸੁਲਝਾਉਣ ਦੇ ਸਮਰੱਥ ਹੋਏ ਹਨ, ਇਸ ਸੰਬੰਧੀ ਕੀਤੇ ਉਨ੍ਹਾਂ ਦੇ ਦਾਅਵੇ ਵੱਡੀ ਹੱਦ ਤੱਕ ਫੋਕੇ ਹੀ ਜਾਪਦੇ ਹਨ। ਹਾਂ, ਇਨ੍ਹਾਂ ਪਿਛਲੇ ਸਾਲਾਂ ਵਿਚ ਪਹਿਲਾਂ ਵਾਂਗ ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਵਧੀ ਹੈ ਤੇ ਬੇਰੁਜ਼ਗਾਰੀ ਖ਼ਤਮ ਕਰਨ ਸੰਬੰਧੀ ਉਨ੍ਹਾਂ ਦੀਆਂ ਯੋਜਨਾਵਾਂ ਬਹੁਤੀਆਂ ਪ੍ਰਭਾਵਸ਼ਾਲੀ ਸਿੱਧ ਨਹੀਂ ਹੋਈਆਂ।
ਪਿਛਲੇ ਸਮੇਂ ਵਿਚ ਜੇਕਰ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਆਪਣੇ ਹੀ ਸਾਥੀ ਦਿੱਲੀ ਦਰਬਾਰ ਜਾ ਕੇ ਉਨ੍ਹਾਂ ਦੇ ਵਿਰੁੱਧ ਭੜਾਸ ਕੱਢਦੇ ਰਹੇ ਹਨ ਤਾਂ ਇਸ ਲਈ ਕਿਸੇ ਹੋਰ ਨੂੰ ਕਸੂਰਵਾਰ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਲਿਖੀ ਆਪਣੀ ਚਿੱਠੀ ਵਿਚ ਕੇਂਦਰੀ ਲੀਡਰਸ਼ਿਪ ਵਲੋਂ ਅਪਣਾਏ ਬੇਰੁਖ਼ੀ ਵਾਲੇ ਵਤੀਰੇ ਦੀ ਗੱਲ ਕੀਤੀ ਹੈ। ਅਸੀਂ ਉਨ੍ਹਾਂ ਦੀ ਇਸ ਭਾਵਨਾ ਨਾਲ ਜ਼ਰੂਰ ਸਹਿਮਤ ਹਾਂ ਕਿਉਂਕਿ ਪਿਛਲੇ 6 ਮਹੀਨੇ ਤੋਂ ਸੂਬੇ ਦੀਆਂ ਕਾਂਗਰਸੀ ਸਫ਼ਾਂ ਵਿਚ ਜੋ ਕੁੱਕੜ-ਖੋਹ ਹੁੰਦੀ ਦਿਖਾਈ ਦਿੰਦੀ ਰਹੀ ਹੈ, ਉਸ ਪ੍ਰਤੀ ਹਾਈਕਮਾਨ ਨੇ ਅੱਖਾਂ ਬੰਦ ਕੀਤੀ ਰੱਖੀਆਂ ਸਨ। ਵੱਡੇ ਆਗੂਆਂ ਵਲੋਂ ਇਕ-ਦੂਸਰੇ 'ਤੇ ਬਿਆਨਾਂ ਰੂਪੀ ਚਿੱਕੜ ਸੁੱਟਣ ਦਾ ਵੀ ਉਸ ਨੇ ਕੋਈ ਨੋਟਿਸ ਨਹੀਂ ਲਿਆ, ਜਿਸ ਨਾਲ ਪਾਰਟੀ ਅੰਦਰਲਾ ਮਾਹੌਲ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ ਅਤੇ ਗੜਬੜਾ ਗਿਆ। ਅੱਜ ਵੀ ਪਾਰਟੀ ਅੰਦਰ ਅਜਿਹਾ ਸਿਲਸਿਲਾ ਜਾਰੀ ਹੈ ਜੋ ਕੇਂਦਰੀ ਆਗੂਆਂ ਦੀ ਲਾਪਰਵਾਹੀ ਅਤੇ ਕਮਜ਼ੋਰੀ ਵਾਲੀ ਅਵਸਥਾ ਬਿਆਨ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਗੁੱਸੇ ਅਤੇ ਗਿਲਿਆਂ ਭਰਪੂਰ ਚਿੱਠੀ ਲਿਖ ਕੇ ਆਪਣੀ ਭੜਾਸ ਵੀ ਕੱਢ ਲਈ ਹੈ ਅਤੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਐਲਾਨ ਵੀ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿਚ ਇਹ ਕਾਂਗਰਸ ਦਾ ਕਿੰਨਾ ਕੁ ਨੁਕਸਾਨ ਕਰ ਸਕਦੀ ਹੈ ਅਤੇ ਲੋਕ ਮਨਾਂ ਵਿਚ ਆਪਣੀ ਕਿੰਨੀ ਕੁ ਥਾਂ ਬਣਾ ਸਕਦੀ ਹੈ, ਇਹ ਜ਼ਰੂਰ ਵੇਖਣ ਵਾਲੀ ਗੱਲ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

ਹਾਸ਼ੀਏ 'ਤੇ ਧੱਕੇ ਗਏ ਲੋਕਾਂ ਦੀ ਦੀਵਾਲੀ ਕਿਹੋ ਜਿਹੀ ਹੋਵੇਗੀ ?

ਪਿਛਲੇ ਦਿਨੀਂ ਰਾਸ਼ਟਰ ਦੇ ਨਾਂਅ ਸੰਬੋਧਨ ਵਿਚ ਉਤਸਵ ਪ੍ਰੇਮੀ ਪ੍ਰਧਾਨ ਮੰਤਰੀ ਨੇ ਫ਼ਰਮਾਇਆ ਹੈ ਕਿ ਦੇਸ਼ਵਾਸੀ ਧੂਮ-ਧੜੱਕੇ ਨਾਲ ਦੀਵਾਲੀ ਮਨਾਉਣ। ਉਨ੍ਹਾਂ ਦਾ ਇਹ ਫ਼ਰਮਾਨ ਆਮ ਆਦਮੀ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਰਗਾ ਹੈ। ਇਸ ਲਈ ਕਿ ਬਗੈਰ ਸੋਚੀ-ਸਮਝੀ ਨੋਟਬੰਦੀ ਅਤੇ ...

ਪੂਰੀ ਖ਼ਬਰ »

ਚੋਣ ਵਾਅਦਿਆਂ ਦੀ ਕਾਨੂੰਨੀ ਜਵਾਬਦੇਹੀ ਹੋਵੇ

ਇੰਜ ਲਗਦਾ ਹੈ ਚੋਣ ਤੇ ਵੋਟ ਦੀ ਰਾਜਨੀਤੀ ਨੇਤਾਵਾਂ ਦੀ ਮਜਬੂਰੀ ਬਣ ਗਈ ਹੈ। ਸਭ ਰਾਜਨੀਤਕ ਪਾਰਟੀਆਂ ਦੇ ਲੀਡਰ ਚੋਣਾਂ ਦੇ ਕਰੀਬ ਦੋ ਸਾਲ ਬਾਕੀ ਰਹਿੰਦਿਆਂ ਹੀ ਨਵੀਂਆਂ ਨੀਤੀਆਂ ਤੇ ਵਾਅਦਿਆਂ ਦੀ ਖੋਜ ਵਿਚ ਲੱਗ ਜਾਂਦੇ ਹਨ। ਉਹ ਮੌਜੂਦਾ ਸਰਕਾਰ ਦੀਆਂ ਅਸਫਲਤਾਵਾਂ ...

ਪੂਰੀ ਖ਼ਬਰ »

ਹਿੰਸਾ ਦੇ ਮਾਹੌਲ ਵਿਚ ਕੋਈ ਵੀ ਸੁਰੱਖਿਅਤ ਨਹੀਂ ਰਹਿੰਦਾ

ਭੇੜੀਏ ਤੇ ਮੇਮਣੇ ਵਾਲੀ ਕਹਾਣੀ ਕਿ ਜਦੋਂ ਭੇੜੀਏ ਦਾ ਮਨ ਮੇਮਣੇ ਨੂੰ ਖਾਣ 'ਤੇ ਆਇਆ ਤਾਂ ਉਸ ਨੇ ਮਨ ਘੜੰਤ ਗੱਲਾਂ ਬਣਾ ਕੇ ਅਤੇ ਮੇਮਣੇ 'ਤੇ ਪਾਣੀ ਨੂੰ ਗੰਧਲਾ ਕਰਨ ਦੀ ਕਹਾਣੀ ਰਚ ਕੇ ਮੇਮਣੇ 'ਤੇ ਦੋਸ਼ ਲਾਇਆ ਅਤੇ ਬਾਅਦ ਵਿਚ ਉਸ ਨੂੰ ਖਾ ਲਿਆ। ਅੱਜ ਦੀ ਸਥਿਤੀ ਵਿਚ ਮਨੁੱਖੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX