ਸ਼ਿਵ ਸ਼ਰਮਾ
ਜਲੰਧਰ, 3 ਨਵੰਬਰ- ਸੁਪਰੀਮ ਕੋਰਟ ਵਲੋਂ ਪ੍ਰਦੂਸ਼ਣ ਫੈਲਾਉਣ ਵਾਲਿਆਂ 'ਤੇ ਸਖ਼ਤੀ ਕਰਕੇ ਇਸ ਵਾਰ ਬਰਲਟਨ ਪਾਰਕ ਦੀ ਪ੍ਰਸਿੱਧ ਪਟਾਕਾ ਮਾਰਕੀਟ ਵਿਚ ਗਰੀਨ ਪਟਾਕਿਆਂ ਦੀ ਵਿੱਕਰੀ ਵਿਚ ਤੇਜ਼ੀ ਰਹੀ | ਅਦਾਲਤ ਵਲੋਂ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ 'ਤੇ ਸਖ਼ਤੀ ਤੋਂ ਬਾਅਦ ਹੁਣ ਪ੍ਰਸਿੱਧ ਪਟਾਕਾ ਕੰਪਨੀਆਂ ਨੇ ਇਸ ਵਾਰ ਬਾਜ਼ਾਰ ਵਿਚ ਗਰੀਨ ਪਟਾਕੇ ਵੀ ਉਤਾਰੇ ਸਨ ਤੇ ਲੋਕ ਵੀ ਇਨ੍ਹਾਂ ਗਰੀਨ ਪਟਾਕਿਆਂ ਦੀ ਮੰਗ ਕਰਦੇ ਨਜ਼ਰ ਆਏ | ਬਰਲਟਨ ਪਾਰਕ ਵਿਚ ਇਕ ਕਾਰੋਬਾਰੀ ਦਾ ਕਹਿਣਾ ਸੀ ਕਿ ਵੱਡੀਆਂ ਕੰਪਨੀਆਂ ਵਲੋਂ ਗਰੀਨ ਪਟਾਕੇ ਉਪਲਬਧ ਹਨ ਜਿਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਧੂੰਆਂ ਨਹੀਂ ਹੁੰਦਾ ਹੈ | ਗਰੀਨ ਪਟਾਕਿਆਂ 'ਚ ਇਕ ਖ਼ਾਸ ਤਰ੍ਹਾਂ ਦਾ ਪ੍ਰਦੂਸ਼ਣ ਫੈਲਾਉਣ ਵਾਲਾ ਬੋਰੀਅਮ ਸਾਲਟ ਨਹੀਂ ਪਾਇਆ ਗਿਆ ਹੈ | ਗਰੀਨ ਪਟਾਕੇ ਪ੍ਰਦੂਸ਼ਣ ਮੁਕਤ ਹਨ | ਰੋਕ ਲੱਗਣ ਤੋਂ ਬਾਅਦ ਹੀ ਵੱਡੀਆਂ ਕੰਪਨੀਆਂ ਦੇ ਗਰੀਨ ਪਟਾਕੇ ਬਾਜ਼ਾਰ ਵਿਚ ਆ ਗਏ ਹਨ | ਇਸ ਤੋਂ ਇਲਾਵਾ ਅਦਾਲਤ ਵਲੋਂ ਲੜੀਆਂ ਵਾਲੇ ਪਟਾਕਿਆਂ 'ਤੇ ਰੋਕ ਲਗਾਈ ਸੀ | ਇਹ ਲੜੀਆਂ 5000 ਰੁਪਏ ਤੋਂ ਲੈ ਕੇ ਇਸ ਤੋਂ ਵੀ ਜ਼ਿਆਦਾ ਕੀਮਤ 'ਤੇ ਵਿਕਦੀਆਂ ਰਹੀਆਂ ਹਨ | ਅਦਾਲਤੀ ਆਦੇਸ਼ ਆਉਣ ਤੋਂ ਬਾਅਦ ਕੰਪਨੀਆਂ ਨੇ ਲੜੀਆਂ ਵਾਲੇ ਪਟਾਕੇ ਬਣਾਉਣ ਦਾ ਕੰਮ ਬੰਦ ਕਰ ਦਿੱਤਾ ਸੀ ਤੇ ਦੂਜੇ ਪਾਸੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਕਈਆਂ ਕੋਲ ਜੇਕਰ ਪਿਛਲੇ ਸਾਲ ਦੀਆਂ ਲੜੀਆਂ ਵਾਲੇ ਪਟਾਕੇ ਸਟਾਕ ਵਿਚ ਬਚੇ ਹਨ, ਉਨ੍ਹਾਂ ਦੀਆਂ ਜ਼ਰੂਰ ਮਨਮਾਨੀਆਂ ਕੀਮਤਾਂ ਵਸੂਲ ਕੀਤੀਆਂ ਜਾ ਰਹੀਆਂ ਹਨ | ਉਂਜ ਕਈ ਸਥਾਨਕ ਬਣੇ ਪਟਾਕੇ ਵੀ ਬਾਜ਼ਾਰ ਵਿਚ ਕਾਫ਼ੀ ਵਿਕ ਰਹੇ ਹਨ | ਬਰਲਟਨ ਪਾਰਕ ਵਿਚ ਕਈ ਸਾਲਾਂ ਤੋਂ ਪਟਾਕੇ ਦੀਆਂ ਦੁਕਾਨਾਂ ਲੱਗ ਰਹੀਆਂ ਹਨ ਜਿੱਥੇ ਕਿ ਕਰੋੜਾਂ ਰੁਪਏ ਦੇ ਪਟਾਕੇ ਵੇਚੇ ਜਾਂਦੇ ਹਨ | ਇਸ ਵੇਲੇ 17 ਦੁਕਾਨਾਂ ਬਣਾਈਆਂ ਗਈਆਂ ਹਨ ਜਦਕਿ ਇਸ ਤੋਂ ਕੁਝ ਜ਼ਿਆਦਾ ਦੁਕਾਨਾਂ ਵਿਚ ਪਟਾਕੇ ਵਿਕਦੇ ਰਹੇ ਹਨ | ਬਰਲਟਨ ਪਾਰਕ ਵਿਚ ਨਿਗਮ ਵਲੋਂ ਟੀਨ ਦੀਆਂ ਦੁਕਾਨਾਂ ਬਣਾ ਕੇ ਦਿੱਤੀਆਂ ਜਾਂਦੀਆਂ ਹਨ | ਪਟਾਕਿਆਂ ਦੀ ਕੀਮਤਾਂ ਬਾਰੇ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਪਟਾਕੇ ਪਿਛਲੇ ਸਾਲ ਨਾਲੋਂ ਜ਼ਿਆਦਾ ਮਹਿੰਗੇ ਨਹੀਂ ਹਨ ਪਰ ਡੀਜ਼ਲ ਮਹਿੰਗਾ ਹੋਣ ਕਰਕੇ ਕਿਰਾਏ ਵੱਧ ਗਿਆ ਤੇ ਜਿਸ ਕਰਕੇ ਹੀ ਪਟਾਕਿਆਂ ਦੀ ਕੀਮਤ 'ਚ ਥੋੜਾ ਫ਼ਰਕ ਆਇਆ ਹੈ |
ਚੁਗਿੱਟੀ/ਜੰਡੂਸਿੰਘਾ, 3 ਨਵੰਬਰ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਫਲਾਈਓਵਰ ਲਾਗੇ ਬੁੱਧਵਾਰ ਨੂੰ ਗਰੀਸ ਤੇ ਹੋਰ ਸਾਮਾਨ ਦੇ ਡੱਬਿਆਂ ਨਾਲ ਭਰਿਆ ਇਕ ਟਰੱਕ ਪਲਟ ਗਿਆ, ਜਿਸ ਕਾਰਨ ਜਲੰਧਰ-ਅੰਮਿ੍ਤਸਰ ਮਾਰਗ 'ਤੇ ਵਾਹਨਾਂ ਦੇ ਲੱਗੇ ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ...
ਜਲੰਧਰ, 3 ਨਵੰਬਰ (ਰਣਜੀਤ ਸਿੰਘ ਸੋਢੀ) - ਸੂਬੇ ਦੇ ਸਰਕਾਰੀ ਕਾਲਜਾਂ 'ਚ ਲੰਮੇ ਸਮੇਂ ਤੋਂ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨਾਲ ਪੰਜਾਬ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਸਰਕਾਰ ਗੈਸਟ ਫੈਕਲਟੀ ਸਹਾਇਕ ...
ਨਕੋਦਰ, 3 ਨਵੰਬਰ (ਗੁਰਵਿੰਦਰ ਸਿੰਘ, ਤਿਲਕਰਾਜ ਸ਼ਰਮਾ)- ਨਕੋਦਰ ਨੇੜਲੇ ਪਿੰਡ ਸ਼ੰਕਰ ਵਿਖੇ ਸ਼ੰਕਰ ਤੋਂ ਬੋਪਾਰਾਏ ਰੋਡ 'ਤੇ ਪੁਰਾਣੇ ਵੀਰਾਨ ਇੱਟਾਂ ਦੇ ਭੱਠੇ ਵਾਲੀ ਸੁੰਨਸਾਨ ਸੜਕ 'ਤੇ ਸ਼ੰਕਰ ਵਾਸੀ ਅਕਸ਼ੇ ਪੁੱਤਰ ਕਿਸ਼ੋਰੀ ਲਾਲ ਦੀ ਭੇਦਭਰੇ ਹਾਲਾਤ 'ਚ ਲਾਸ਼ ਮਿਲਣ ...
ਫਿਲੌਰ, 3 ਨਵੰਬਰ (ਸਤਿੰਦਰ ਸ਼ਰਮਾ)- ਬੀਤੀ ਰਾਤ ਨੇੜਲੇ ਪਿੰਡ ਮੁਠੱਡਾ ਕਲਾਂ ਦੇ 22 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਜਿਸ ਨਾਲ ਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ | ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਜੱਸੀ ਪੁੱਤਰ ਸੁਦਾਗਰ ਰਾਮ ਆਪਣੇ ਸਾਥੀਆਂ ਨਾਲ ...
ਜਲੰਧਰ, 3 ਨਵੰਬਰ (ਐੱਮ. ਐੱਸ. ਲੋਹੀਆ) - ਸਿਵਲ ਸਰਜਨ ਡਾ: ਰਣਜੀਤ ਸਿੰਘ ਘੋਤੜਾ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ, ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਕਿ ਦੀਵਾਲੀ ਸਾਡਾ ਸਭ ਦਾ ...
ਜਲੰਧਰ ਛਾਉਣੀ, 3 ਨਵੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਦਕੋਹਾ ਦੀ ਪੁਲਿਸ ਪਾਰਟੀ ਨੇ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਵਿਰਕ ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ ਚੋਰੀ ਦੇ ਮੋਬਾਈਲਾਂ ਸਮੇਤ ਇਕ ਦੋਸ਼ੀ ਨੂੰ ਕਾਬੂੂ ਕੀਤਾ ਹੈ, ਜਿਸ ...
ਇਸ ਵਾਰ ਪਟਾਕਾ ਮਾਰਕੀਟ ਤੋਂ ਇਲਾਵਾ ਬਾਜ਼ਾਰਾਂ ਤੇ ਗਲੀਆਂ ਵਿਚ ਮੰਜੇ ਅਤੇ ਫੜੀਆਂ ਲਗਾ ਕੇ ਪਟਾਕੇ ਵੇਚਣ ਵਾਲੇ ਕਾਫ਼ੀ ਬਾਗ਼ੋ-ਬਾਗ਼ ਹਨ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲੁਧਿਆਣਾ ਵਿਚ ਪੰਜਾਬ ਪੁਲਿਸ ਨੂੰ ਹਦਾਇਤ ਦਿੱਤੀ ਸੀ ਕਿ ਪਟਾਕੇ ਵੇਚਣ ਦੇ ...
ਜਲੰਧਰ, 3 ਨਵੰਬਰ (ਜਤਿੰਦਰ ਸਾਬੀ)- ਪੰਜਾਬ ਸਰਕਾਰ ਨੇ ਉਲੰਪਿਕ, ਏਸ਼ੀਆਈ ਤੇ ਰਾਸ਼ਟਰਮੰਡਲ ਖੇਡਾਂ ਤੇ ਵਿਸ਼ਵ ਕੱਪ ਦੇ ਤਗਮਾ ਜੇਤੂ ਖਿਡਾਰੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਸਰਕਾਰੀ ਨੌਕਰੀ ਦੇਣ ਲਈ ਅਰਜ਼ੀਆਂ ਮੰਗੀਆਂ ਹਨ | ਇਹ ਖ਼ੁਲਾਸਾ ਸੂਬੇ ਦੇ ਖੇਡ ਮੰਤਰੀ ...
ਜਲੰਧਰ, 3 ਨਵੰਬਰ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਸਰਕਾਰੀ ਸਕੂਲਾਂ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ ਅਤੇ ਸਥਾਨਕ ਅਬਾਦਪੁਰਾ ਰਿਸੋਰਸ ਕੇਂਦਰ 'ਚ ਇਕ ਪ੍ਰਦਰਸ਼ਨੀ ਦੌਰਾਨ ਉਨ੍ਹਾਂ ਵੱਲੋਂ ਤਿਆਰ ...
ਜਲੰਧਰ, 3 ਨਵੰਬਰ (ਐੱਮ. ਐੱਸ. ਲੋਹੀਆ) - ਆਰਥਿਕ ਤੰਗੀ ਨੂੰ ਦੂਰ ਕਰਨ ਲਈ ਨਸ਼ੇ ਸਪਲਾਈ ਕਰ ਰਹੇ ਨੌਜਵਾਨ ਨੂੰ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ 74 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਰਣਜੀਤ ਰਾਮ ...
ਜਲੰਧਰ, 3 ਨਵੰਬਰ (ਜਸਪਾਲ ਸਿੰਘ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੀਨੀਅਰ ਮਹਿਲਾ ਆਗੂ ਰਾਜਵਿੰਦਰ ਕੌਰ, ਰਮਣੀਕ ਰੰਧਾਵਾ, ਸੁਰਿੰਦਰ ਸਿੰਘ ਸੋਢੀ ਅਤੇ ਪ੍ਰੇਮ ਕੁਮਾਰ ਨੇ ਕਈ-ਕਈ ਸਾਲਾਂ ਤੋਂ ਸੜਕਾਂ 'ਤੇ ਰੁਲ ਰਹੇ ਪੰਜਾਬ ਦੇ ਬੇਰੁਜ਼ਗਾਰਾਂ ਦੇ ਮਸਲੇ 'ਤੇ ਬੋਲਦੇ ਹੋਏ ...
ਜਲੰਧਰ, 3 ਨਵੰਬਰ (ਜਤਿੰਦਰ ਸਾਬੀ)- ਖੇਲੋ ਇੰਡੀਆ ਯੂਥ ਗੇਮਜ਼ ਜੋ ਅਗਲੇ ਸਾਲ 5 ਤੋਂ 14 ਫਰਵਰੀ, 2022 ਤੱਕ ਹਰਿਆਣਾ ਦੇ ਸ਼ਹਿਰ ਪੰਚਕੁਲਾ ਵਿਖੇ ਕਰਵਾਈਆਂ ਜਾ ਰਹੀਆਂ ਹਨ ਤੇ ਪੰਜਾਬ ਖੇਡ ਵਿਭਾਗ ਨੇ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੀਆਂ ਬਾਕੀ ਟੀਮਾਂ ਦੇ ਚੋਣ ਟਰਾਇਲ ਤਾਂ ...
ਮਕਸੂਦਾ, 3 ਨਵੰਬਰ (ਸਤਿੰਦਰ ਪਾਲ ਸਿੰਘ)- ਡ੍ਰੀਮਲੈਂਡ ਪਬਲਿਕ ਸਕੂਲ ਜਨਤਾ ਕਾਲੋਨੀ ਮਕਸੂਦਾ ਵਿਚ ਮੰਗਾਲ ਵੀਰਾ ਸੋਸ਼ਲ ਤੇ ਚੈਰੀਟੇਬਲ ਟਰੱਸਟ ਵੱਲੋਂ ਬੱਚਿਆਂ ਤੇ ਬਜ਼ੁਰਗਾਂ ਨੂੰ ਮੁਫ਼ਤ ਨਜ਼ਰ ਦੀਆ ਐਨਕਾ ਦਿੱਤੀਆਂ ਗਈਆਂ | ਸੰਸਥਾ ਦੇ ਟਰੱਸਟੀ ਅਰਮਾਨ ਸਾਂਦਲ, ਅਜੈ ...
ਜਲੰਧਰ, 3 ਨਵੰਬਰ (ਐੱਮ. ਐੱਸ. ਲੋਹੀਆ)- ਜ਼ਿਲ੍ਹੇ 'ਚ ਸਰਕਾਰੀ ਹਸਪਤਾਲਾਂ 'ਚ ਜਣੇਪੇ ਦੀ ਸੀਜੇਰੀਅਨ ਦਰ 30 ਫੀਸਦੀ ਅਤੇ ਨਿੱਜੀ ਹਸਪਤਾਲਾਂ 'ਚ 60 ਤੋਂ 65 ਫੀਸਦੀ ਹੈ, ਜੋ ਕਿ ਬਹੁਤ ਜ਼ਿਆਦਾ ਹੈ, ਜਦਕਿ ਸਿਹਤ ਵਿਭਾਗ ਵਲੋਂ 25 ਤੋਂ 30 ਫੀਸਦੀ ਜਣੇਪੇ ਦੀ ਸੀਜੇਰੀਅਨ ਦਰ ਹੀ ...
ਸ਼ਾਹਕੋਟ, 3 ਨਵੰਬਰ (ਸਚਦੇਵਾ)- ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਉੱਪ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਅਤੇ ਪਿ੍ੰਸੀਪਲ ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਦੂਜੀ ਐਥਲੈਟਿਕਸ ਮੀਟ ਕਰਵਾਈ ਗਈ | ਕੋਰੋਨਾ ਮਹਾਂਮਾਰੀ ਦੇ ...
ਸ਼ਾਹਕੋਟ, 3 ਨਵੰਬਰ (ਸੁਖਦੀਪ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਾਹਕੋਟ ਤੋਂ ਵੱਖ-ਵੱਖ ਧਾਰਮਿਕ ਸਥਾਨਾਂ ਲਈ ਯਾਤਰਾ 21 ਨਵੰਬਰ ਦਿਨ ਐਤਵਾਰ ਨੂੰ ਜਾਵੇਗੀ | ਜਾਣਕਾਰੀ ਦਿੰਦਿਆਂ ਪ੍ਰਧਾਨ ਹਰਬੰਸ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਝੀਤਾ, ...
ਚੁਗਿੱਟੀ/ਜੰਡੂਸਿੰਘਾ, 3 ਨਵੰਬਰ (ਨਰਿੰਦਰ ਲਾਗੂ)-ਗੋਇੰਦਵਾਲ ਸਾਹਿਬ ਤੋਂ ਬਦਲ ਕੇ ਜਲੰਧਰ ਆਏ ਐੱਸ.ਐੱਚ.ਓ. ਨਵਦੀਪ ਸਿੰਘ ਵਲੋਂ ਥਾਣਾ ਰਾਮਾਮੰਡੀ ਦੇ ਇੰਚਾਰਜ ਵਲੋਂ ਚਾਰਜ ਸੰਭਾਲ ਲਿਆ ਗਿਆ | 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਆਖਿਆ ਕਿ ਪੁਲਿਸ ਮਹਿਕਮੇ ਪ੍ਰਤੀ ...
ਫਿਲੌਰ, 3 ਨਵੰਬਰ (ਵਿਪਨ ਗੈਰੀ)- ਜਿਵੇਂ ਹੀ ਚੋਣਾਂ ਨੇੜੇ ਆ ਰਹੀਆਂ ਤਿਵੇਂ ਹੀ ਰਾਜਨੀਤੀ ਕਰਨ ਵਾਲੇ ਆਪਣੇ ਰੰਗ ਦਿਖਾਉਣ ਵਿਚ ਪਿੱਛੇ ਨਹੀਂ ਹਟਦੇ ਜਿਸ ਦੀ ਮਿਸਾਲ ਸ਼੍ਰੋਮਣੀ ਅਕਾਲੀ ਦਲ ਫਿਲੌਰ ਐੱਸ. ਸੀ. ਸੈੱਲ ਦੇ ਜਨਰਲ ਸਕੱਤਰ ਸ਼ਾਮ ਲਾਲ ਭੱਟੀ ਦੀ ਕੱਟੀ ਗਈ ਵੋਟ ਤੋਂ ...
ਮਹਿਤਪੁਰ, 3 ਨਵੰਬਰ (ਮਿਹਰ ਸਿੰਘ ਰੰਧਾਵਾ)- ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੋਰੋਵਾਲੀਆਂ ਨੇ ਜੀ. ਜੀ. ਐਚ. ਜੀ. ਬੇਟ ਖਾਲਸਾ ਸੀਨੀਅਰ ਸਕੈਡੰਰੀ ਸਕੂਲ ਮਹਿਤਪੁਰ ਵਿਖੇ ਇਕ ਸਾਦੇ ਸਮਾਗਮ ਦੌਰਾਨ 2 ਲੱਖ ਦਾ ਚੈੱਕ ਅਕਬਰਪੁਰ ਕਲਾਂ ਦੀ ਯੂਥ ਕਲੱਬ ਨੂੰ ਜਿੰਮ ਦਾ ਸਾਮਾਨ ...
ਸ਼ਾਹਕੋਟ, 3 ਨਵੰਬਰ (ਸਚਦੇਵਾ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਤੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਰੇੜਵਾਂ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਥੇਬੰਦੀ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਇਸ ਵਾਰ ...
ਸ਼ਾਹਕੋਟ, 3 ਨਵੰਬਰ (ਸੁਖਦੀਪ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨੰਗਲ ਅੰਬੀਆਂ (ਸ਼ਾਹਕੋਟ) ਦੇ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਜਸਵੰਤ ਰਾਏ ਆਪਣੀਆਂ 32 ਸਾਲ ਦੀਆਂ ਬੇਦਾਗ ਸੇਵਾਵਾਂ ਤੋਂ ਬਾਅਦ ਬੀਤੀ 31 ਅਕਤੂਬਰ ਨੂੰ ਸੇਵਾ-ਮੁਕਤ ਹੋ ਗਏ ਹਨ, ...
ਮੱਲ੍ਹੀਆਂ ਕਲਾਂ, 3 ਨਵੰਬਰ (ਮਨਜੀਤ ਮਾਨ)- ਪਿੰਡ ਰਸੂਲਪੁਰ ਕਲਾਂ ਵਿਖੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਸਾਬੀ ਰਸੂਲਪੁਰੀ ਦੋਆਬਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਯੂਥ ਵਿੰਗ ਪੰਜਾਬ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਹੋਈ | ਮੀਟਿੰਗ 'ਚ ਪਿੰਡ ਤੇ ...
ਮਲਸੀਆਂ, 3 ਨਵੰਬਰ (ਸੁਖਦੀਪ ਸਿੰਘ)- ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਸ਼-ਵਿਦੇਸ਼ ਵਿਚ ਵਸਦੀ ਗੁਰੂ ਪਿਆਰੀ ਸੰਗਤ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਧਾਈਆਂ ਦਿੰਦਿਆਂ ਕਿਹਾ ਕਿ ਖੁਸ਼ੀਆਂ ਦੇ ਇਨ੍ਹਾਂ ਤਿਉਹਾਰਾਂ 'ਚ ਅਜੋਕੇ ਸਮੇਂ ...
ਜਲੰਧਰ, 3 ਨਵੰਬਰ (ਅ.ਬ)-ਸਿਟੀਜ਼ਨ ਅਰਬਨ ਕੋਆਪ੍ਰੇਟਿਵ ਬੈਂਕ ਦੇ ਸਮੂਹ ਬੋਰਡ ਆਫ਼ ਡਾਇਰੈਕਟਰ ਅਤੇ ਸਟਾਫ਼ ਵਲੋਂ ਬੈਂਕ ਦੇ ਸਾਰੇ ਮੈਂਬਰਾਂ ਅਤੇ ਖ਼ਪਤਕਾਰਾਂ ਨੂੰ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੰਦਾ ਹਾਂ | ਚੇਅਰਮੈਨ ਪ੍ਰਦੁਮਨ ...
ਜਲੰਧਰ, 3 ਨਵੰਬਰ (ਐੱਮ.ਐੱਸ. ਲੋਹੀਆ)- ਅੱਜ ਕੋਰੋਨਾ ਪ੍ਰਭਾਵਿਤ 5 ਹੋਰ ਮਿਲਣ ਨਾਲ ਹੁਣ ਤੱਕ ਜ਼ਿਲ੍ਹੇ 'ਚ 63405 ਵਿਅਕਤੀ ਕੋਰੋਨਾ ਪ੍ਰਭਾਵਿਤ ਹੋ ਚੁੱਕੇ ਹਨ | ਰਾਹਤ ਦੀ ਗੱਲ ਹੈ ਕਿ ਇਨ੍ਹਾਂ 'ਚੋਂ 61877 ਵਿਅਕਤੀ ਆਪਣਾ ਇਲਾਜ ਕਰਵਾ ਕੇ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ...
ਜਲੰਧਰ, 3 ਨਵੰਬਰ (ਐੱਮ.ਐੱਸ. ਲੋਹੀਆ) - ਰਜਿਸਟਰਡ ਆਯੂਰਵੈਦਿਕ ਮੈਡੀਕਲ ਪ੍ਰੈਕਟੀਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਆਯੂਰਵੈਦਿਕ ਮਹਾਂਸੰਮੇਲਨ ਕਰਵਾਇਆ ਗਿਆ | ਐਸੋਸੀਏਸ਼ਨ ਦੇ ਚੇਅਰਮੈਨ ਡਾ: ਬੀ.ਡੀ. ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸੰਮੇਲਨ 'ਚ ਪੰਜਾਬ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX