ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ 'ਤੇ ਸ੍ਰੀ ਮੁਕਤਸਰ ਸਾਹਿਬ ਇਕਾਈ ਵਲੋਂ ਕਨਵੀਨਰ ਮਨੋਹਰ ਲਾਲ ਸ਼ਰਮਾ, ਪਵਨ ਕੁਮਾਰ, ਅੰਗਰੇਜ਼ ਸਿੰਘ ਰੋਡਵੇਜ਼ ਅਤੇ ਸੁਖਵਿੰਦਰ ਸਿੰਘ ਦੋਦਾ ਦੀ ਅਗਵਾਈ ਹੇਠ ਸਥਾਨਕ ਜਨਰਲ ਬੱਸ ਸਟੈਂਡ ਦੇ ਬਾਹਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਰਥੀ ਫ਼ੂਕੀ ਗਈ | ਇਸ ਤੋਂ ਪਹਿਲਾਂ ਬੱਸ ਸਟੈਂਡ ਅੰਦਰ ਇਕੱਤਰ ਹੋਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਹਿੰਮਤ ਸਿੰਘ, ਮਲਕੀਤ ਸਿੰਘ ਅਤੇ ਹਰਦੇਵ ਸਿੰਘ, ਪੀ.ਐੱਸ.ਐੱਮ.ਯੂ. ਆਗੂ ਕਰਮਜੀਤ ਸ਼ਰਮਾ, ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਆਗੂ ਬਸੰਤ ਸਿੰਘ, ਟੀ.ਐੱਮ.ਯੂ. ਆਗੂ ਸੁਬੇਗ ਸਿੰਘ ਅਤੇ ਦਰਜਾਚਾਰ ਦੇ ਆਗੂ ਰੇਵਤ ਸਿੰਘ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੇ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਗ਼ਲਤ ਬਿਆਨਬਾਜ਼ੀ ਕਰ ਕੇ ਅਤੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਸਾਬਤ ਕਰਨਾ ਚਾਹੁੰਦੀ ਹੈ ਕਿ ਉਨ੍ਹਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜੇਬਾਂ ਭਰ ਦਿੱਤੀਆਂ ਹਨ, ਜਦਕਿ ਹਕੀਕਤ ਇਸ ਦੇ ਬਿਲਕੁਲ ਉਲਟ ਹੈ | ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਤਨਖ਼ਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ ਸਭ ਨੂੰ ਇਕ ਸਮਾਨ ਉੱਚਤਮ ਗੁਣਾਂਕ 2.72 ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਾਣ ਭੱਤੇ ਵਾਲੇ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜਰਤ ਦੇਣ, 11 ਫ਼ੀਸਦੀ ਮਹਿੰਗਾਈ ਭੱਤਾ ਨਵੰਬਰ ਦੀ ਥਾਂ ਜੁਲਾਈ 2021 ਤੋਂ ਦੇਣ, 2011 ਵਿਚ ਸੋਧੇ ਤਨਖ਼ਾਹ ਸਕੇਲਾਂ ਨੂੰ ਬਹਾਲ ਰੱਖੇ ਜਾਣ ਦੀਆਂ ਮੰਗਾਂ ਅੱਜ ਵੀ ਉਵੇਂ ਦੀਆਂ ਉਵੇਂ ਹੀ ਖੜ੍ਹੀਆਂ ਹਨ | ਉਕਤ ਮੰਗਾਂ ਦੇ ਪੂਰੇ ਹੋਣ ਤੱਕ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਪ੍ਰਗਟ ਜੰਬਰ, ਮਨਜੀਤ ਸਿੰਘ ਥਾਂਦੇਵਾਲਾ, ਚਮਕੌਰ ਸਿੰਘ, ਪਰਮਜੀਤ ਸਿੰਘ, ਗੁਰਮੇਲ ਸਿੰਘ, ਸਤੀਸ਼ ਕੁਮਾਰ, ਦਰਸ਼ਨ ਸਿੰਘ ਰੋਡਵੇਜ਼, ਰਣਜੀਤ ਸਿੰਘ, ਕੁਲਜੀਤ ਸਿੰਘ, ਪ੍ਰੇਮ ਸਾਗਰ, ਸੁਭਾਸ਼ ਚੰਦ, ਹਰਵਿੰਦਰ ਸਿੰਘ ਮੰਟਾ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ |
ਲੰਬੀ, 3 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਹਲਕਾ ਲੰਬੀ ਦੇ ਪਿੰਡ ਚੰਨੂੰ ਦੇ ਕਿਸਾਨ ਦੀ ਦਿੱਲੀ ਵਿਖੇ ਕਿਸਾਨ ਸੰਘਰਸ਼ ਵਿਚੋਂ ਘਰ ਆਉਣ 'ਤੇ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਜਾਣਕਾਰੀ ਅਨੁਸਾਰ ਪਿੰਡ ਚੰਨੂੰ ਦਾ ਕਿਸਾਨ ਗੁਰਜੰਟ ਸਿੰਘ (58) ...
ਚੰਡੀਗੜ੍ਹ, 3 ਨਵੰਬਰ (ਅਜੀਤ ਬਿਊਰੋ) - ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸਣ ਆਸ਼ੂ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਦੀਆਂ 6 ਮੰਡੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਮੰਡੀਆਂ ਦੇ ਆਸ-ਪਾਸ ਦੇ ਖੇਤਰਾਂ ਵਿਚ ...
ਲੰਬੀ, 3 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਲੰਬੀ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੰੂ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਦਰਜਨ ਤੋਂ ਵੱਧ ਪਰਿਵਾਰ ਕਾਂਗਰਸ ਅਤੇ 'ਆਪ' ਨੰੂ ਛੱਡ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ...
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਰਣਜੀਤ ਸਿੰਘ ਢਿੱਲੋਂ)-ਗ਼ਰੀਬ ਮਜ਼ਦੂਰ ਵੈੱਲਫ਼ੇਅਰ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ | ਇਸ ਮੌਕੇ ਪ੍ਰਧਾਨ ਬੱਗਾ ਸਿੰਘ ਨੇ ਦੱਸਿਆ ਕਿ 5 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਪਾਰਕ ਕੋਟਕਪੂਰਾ ਰੋਡ ਦੇ ਸਾਹਮਣੇ ਬਾਬਾ ...
ਮੰਡੀ ਬਰੀਵਾਲਾ, 3 ਨਵੰਬਰ (ਨਿਰਭੋਲ ਸਿੰਘ)-ਥਾਣਾ ਬਰੀਵਾਲਾ ਦੀ ਪੁਲਿਸ ਨੇ ਕੁਲਦੀਪ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਮਾਣੂਕੇ ਗਿੱਲ ਦੀ ਸ਼ਿਕਾਇਤ 'ਤੇ ਛੋਟੇ ਹਾਥੀ ਨਾਲ ਫੇਟ ਮਾਰਨ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਧਾਰਾ 279,337,427 ਅਧੀਨ ਮੁਕੱਦਮਾ ਨੰ: 111 ਦਰਜ ਕਰ ਲਿਆ ...
ਲੰਬੀ, 3 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਹਲਕੇ ਦੇ ਪਿੰਡ ਧੌਲਾ ਦੇ ਵਾਸੀ ਇਕ ਨੌਜਵਾਨ ਦਾ ਭੇਦਭਰੇ ਹਾਲਾਤ ਵਿਚ ਲਾਪਤਾ ਹੋਣ ਦਾ ਸਮਾਚਾਰ ਹੈ | ਇਕੱਤਰ ਜਾਣਕਾਰੀ ਅਨੁਸਾਰ ਪਿੰਡ ਧੌਲਾ ਦਾ ਨੌਜਵਾਨ ਗੁਰਮੀਤ ਸਿੰਘ ਆਪਣੇ ਭਰਾ ਨਾਲ ਖੇਤ ਕਣਕ ਦੀ ਬਿਜਾਈ ਕਰ ਰਿਹਾ ਸੀ | ਉਸਦੇ ...
ਗਿੱਦੜਬਾਹਾ, 3 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਵੱਧ ਰਹੇ ਡੇਂਗੂ ਅਤੇ ਮਲੇਰੀਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਇਸੇ ਤਹਿਤ ਜ਼ਿਲ੍ਹਾ ਐਪੀਡਮੈਲੋਜਿਸਟ ਡਾ:ਵਿਕਰਮ ਅਸੀਜਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ...
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਰਣਜੀਤ ਸਿੰਘ ਢਿੱਲੋਂ)-ਆਜ਼ਾਦੀ ਦੇ 74 ਸਾਲਾਂ ਬਾਅਦ ਵੀ ਖੇਤ ਮਜ਼ਦੂਰਾਂ ਦੇ ਸੁਪਨਿਆਂ ਨੂੰ ਬੂਰ ਨਹੀਂ ਪਿਆ | ਉਨ੍ਹਾਂ ਦੇ ਸਿਰਾਂ 'ਤੇ ਛੱਤ ਦਾ ਸਹਾਰਾ ਨਹੀਂ ਹੈ ਅਤੇ ਸਰਕਾਰਾਂ ਦੇ ਲਾਰੇ ਵੀ ਝੂਠੇ ਸਾਬਤ ਹੋਏ ਹਨ | ਪੰਜਾਂ ਸਾਲਾਂ ਬਾਅਦ ...
ਮੰਡੀ ਬਰੀਵਾਲਾ, 3 ਨਵੰਬਰ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਮਰਾੜ੍ਹ ਕਲਾਂ ਇਕਾਈ ਦੀ ਚੋਣ ਜਸਵੀਰ ਸਿੰਘ ਸਰਾਏਨਾਗਾ ਬਲਾਕ ਪ੍ਰਧਾਨ ਬਰੀਵਾਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਚੋਣ ਵਿਚ ਮਨਜੀਤ ਸਿੰਘ ਨੂੰ ਮਰਾੜ੍ਹ ਕਲਾਂ ਦਾ ਇਕਾਈ ਪ੍ਰਧਾਨ, ...
ਮਲੋਟ, 3 ਨਵੰਬਰ (ਅਜਮੇਰ ਸਿੰਘ ਬਰਾੜ)-ਡੀ.ਏ.ਵੀ. ਕਾਲਜ ਮਲੋਟ ਵਿਖੇ ਪਿ੍ੰਸੀਪਲ ਡਾ: ਏਕਤਾ ਖੋਸਲਾ ਦੀ ਅਗਵਾਈ ਹੇਠ ਦੀਵਾਲੀ ਮੇਲਾ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਮੋਮਬੱਤੀਆਂ ਨਾਲ ਰੰਗੋਲੀ ਬਣਾ ਕੇ ਕੀਤੀ ਗਈ | ਇਸ ਸ਼ੁੱਭ ਦਿਹਾੜੇ 'ਤੇ ਪਿ੍ੰਸੀਪਲ ਡਾ: ਏਕਤਾ ਖੋਸਲਾ ...
ਰਣਜੀਤ ਸਿੰਘ ਢਿੱਲੋਂ ਸ੍ਰੀ ਮੁਕਤਸਰ ਸਾਹਿਬ, 3 ਨਵੰਬਰ- ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰ ਵਿਚ ਅੱਜ ਪੂਰੀ ਰੌਣਕ ਰਹੀ ਅਤੇ ਦੁਕਾਨਦਾਰਾਂ ਵਲੋਂ ਵੱਖ-ਵੱਖ ਸਾਮਾਨ ਨਾਲ ਸਜੀਆਂ ਦੁਕਾਨਾਂ ਤੋਂ ਲੋਕਾਂ ਨੇ ਖ਼ਰੀਦਦਾਰੀ ਕੀਤੀ, ਪਰ ਦੀਵਾਲੀ ਦੇ ਤਿਉਹਾਰ 'ਤੇ ...
ਮਲੋਟ, 3 ਨਵੰਬਰ (ਅਜਮੇਰ ਸਿੰਘ ਬਰਾੜ)-ਮਸਤੂਆਣ ਸਾਹਿਬ ਵਿਖੇ ਹੋਈ ਪਿਛਲੇ ਦਿਨੀਂ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਬਾਪੂ ਇੰਦਰ ਸਿੰਘ ਸਿੱਧੂ ਨੇ 3 ਸੋਨ ਤਗਮੇ ਜਿੱਤੇ | 90 ਸਾਲ ਦੀ ਉਮਰ ਦੇ ਬਾਪੂ ਇੰਦਰ ਸਿੰਘ ਸਿੱਧੂ ਪੁੱਤਰ ਸ: ਜੰਗਾ ਸਿੰਘ ਸਿੱਧੂ ...
ਗਿੱਦੜਬਾਹਾ, 3 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਸਰਹਿੰਦ ਫੀਡਰ ਨਹਿਰ ਦੀ ਇਸ ਵਾਰ 40 ਕਿੱਲੋਮੀਟਰ ਰਿਲਾਈਨਿੰਗ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ 22 ਨਵੰਬਰ ਤੋਂ ਲੈ ਕੇ 27 ਨਵੰਬਰ ਤੱਕ ਸਰਹਿੰਦ ਫੀਡਰ ਨਹਿਰ ਦੀ ਬੰਦੀ ਰਹੇਗੀ | ਰਿਲਾਈਨਿੰਗ ਦਾ ਕੰਮ ਸ਼ੁਰੂ ਹੋਣ ਤੋਂ ...
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਤੇ ਸੀ.ਐੱਚ.ਸੀ. ਚੱਕ ਸ਼ੇਰੇਵਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸੁਨੀਲ ਕੁਮਾਰ ਬਾਂਸਲ ਦੀ ਅਗਵਾਈ ਵਿਚ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ...
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਰਣਧੀਰ ਸਿੰਘ ਸਾਗੂ)-ਗੁਰੂ ਅੰਗਦ ਦੇਵ ਨਗਰ ਦੀਆਂ ਗਲੀਆਂ ਵਿਚ ਖੱਡੇ ਪਏ ਹੋਏ ਸਨ | ਹਰੇਕ ਨਗਰ ਵਾਸੀ ਉੱਥੋਂ ਬਹੁਤ ਪ੍ਰੇਸ਼ਾਨ ਹੋ ਕੇ ਲੰਘਦੇ ਸਨ | ਇਸ ਨਗਰ ਦੇ ਵਾਸੀਆਂ ਨੇ ਆਪਣੀ ਵੈੱਲਫ਼ੇਅਰ ਸੁਸਾਇਟੀ ਬਣਾਈ, ਜਿਸ ਦੇ ਅੱਜਕੱਲ੍ਹ ਦਰਸ਼ਨ ...
ਮਲੋਟ, 3 ਨਵੰਬਰ (ਪਾਟਿਲ)-ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸੀਨੀਅਰ ਅਫ਼ਸਰਾਂ ਦੇ ਹੁਕਮ ਅਨੁਸਾਰ ਫਾਇਰ ਬਿ੍ਗੇਡ ਮਲੋਟ ਦੇ ਇੰਚਾਰਜ ਗੁਰਸ਼ਰਨ ਸਿੰਘ ਬਿੱਟੂ ਫਾਇਰ ਅਫ਼ਸਰ ਅਤੇ ਜਰਨੈਲ ਸਿੰਘ ਸਬ ਫਾਇਰ ਅਫ਼ਸਰ ਅਤੇ ਬਲਜੀਤ ਸਿੰਘ ਸਬ ਫਾਇਰ ਅਫ਼ਸਰ, ਜਸਬੀਰ ...
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਰਣਜੀਤ ਸਿੰਘ ਢਿੱਲੋਂ)-ਦ ਗਲੈਡੀਓਲਸ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਿ੍ੰਸੀਪਲ ਸ੍ਰੀ ਅਮਨ ਕੁਮਾਰ ਕੰਵਰ ਦੀ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਕੂਲ ਵਿਚ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ | ਇਸ ...
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਰਣਜੀਤ ਸਿੰਘ ਢਿੱਲੋਂ)-ਮਾਸਟਰ ਕਾਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਵਸ਼ਿੰਗਟਨ ਸਿੰਘ ਸਮੀਰੋਵਾਲ, ਬਲਜਿੰਦਰ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸੁਖਰਾਜ ਸਿੰਘ ਬੁੱਟਰ ਨੇ ...
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਰਣਜੀਤ ਸਿੰਘ ਢਿੱਲੋਂ)-ਡਾ: ਸਤਿੰਦਰ ਸਿੰਘ ਸੰਧੂ ਅਤੇ ਜਤਿੰਦਰ ਸਿੰਘ ਸੰਧੂ ਦੇ ਪਿਤਾ ਅਤੇ ਜਗਜੀਤ ਸਿੰਘ ਮਾਨ ਸਟੇਟ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਹਿਮਾਚਲ ਪ੍ਰਦੇਸ਼ ਦੇ ਸਹੁਰਾ ਸਾਹਿਬ ਸ: ਸੁਰਜੀਤ ਸਿੰਘ ਸੰਧੂ (ਪੀ.ਈ.ਐੱਸ.-1) ...
ਮੰਡੀ ਲੱਖੇਵਾਲੀ, 3 ਨਵੰਬਰ (ਮਿਲਖ ਰਾਜ)-ਪੰਜਾਬ ਪਬਲਿਕ ਸਕੂਲ ਮੰਡੀ ਲੱਖੇਵਾਲੀ ਵਿਚ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਰੰਗੋਲੀ, ਮਹਿੰਦੀ, ਦੀਵੇ ਸਜਾਉਣ, ਥਾਲੀ ਸਜਾਉਣ ਤੇ ਹਾਊਸ ਬੋਰਡ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਬੱਚਿਆਂ ਨੇ ਬੜੇ ਹੀ ...
ਲੰਬੀ, 3 ਨਵੰਬਰ (ਮੇਵਾ ਸਿੰਘ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਵਿਖੇ ਕਰਵਾਏ ਪ੍ਰੋਗਰਾਮ ਵਿਚ ਸਮੂਹ ਸਟਾਫ਼ ਤੇ ਬੱਚਿਆਂ ਨੂੰ ਆਸ-ਪਾਸ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ, ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਗਰੀਨ ...
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਰਣਧੀਰ ਸਿੰਘ ਸਾਗੂ)-ਪਿੰਡ ਚੱਕ ਬੀੜ ਸਰਕਾਰ ਦੇ ਵਾਟਰ ਵਰਕਸ ਵਲੋਂ ਪਿੰਡ ਨੂੰ ਪਾਣੀ ਦੀ ਸਪਲਾਈ ਬੰਦ ਕੀਤੀ ਹੋਈ ਹੈ | ਇਕ ਪਾਸੇ ਤਾਂ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ, ਉੱਪਰੋਂ ਪਾਣੀ ਦੀ ਸਪਲਾਈ ਪਿਛਲੇ ਇਕ ਹਫ਼ਤੇ ਤੋਂ ਬੰਦ ਪਈ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX