ਤਾਜਾ ਖ਼ਬਰਾਂ


ਅਮਰੀਕਾ 'ਚ ਆਜ਼ਾਦੀ ਦਿਵਸ ਪਰੇਡ 'ਚ ਅੰਨ੍ਹੇਵਾਹ ਗੋਲੀਬਾਰੀ
. . .  1 day ago
ਪੋਰਟ ਬਲੇਅਰ, ਅੰਡੇਮਾਨ ਅਤੇ ਨਿਕੋਬਾਰ ਵਿਚ ਭੂਚਾਲ ਦੇ ਮਹਿਸੂਸ ਕੀਤੇ ਗਏ ਝਟਕੇ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਬੱਸ ਹਾਦਸੇ ਵਿਚ ਇਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ 13 ਹੋਈ
. . .  1 day ago
ਵਿੱਦਿਅਕ ਅਦਾਰਿਆਂ ਦੇ ਬਾਹਰ ਖ਼ਾਲਿਸਤਾਨ ਦੇ ਨਾਅਰੇ ਲਿਖਣ ਦੇ ਦੋਸ਼ ਹੇਠ ਪੁਲਿਸ ਨੇ ਇਕ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਕਰਨਾਲ, 4 ਜੁਲਾਈ (ਗੁਰਮੀਤ ਸਿੰਘ ਸੱਗੂ )- ਬੀਤੀ 20 ਜੂਨ ਦੀ ਅੱਧੀ ਰਾਤ ਨੂੰ ਸੀ.ਐਮ.ਸਿਟੀ ਹਰਿਆਣਾ ਕਰਨਾਲ ਦੇ ਦੋ ਵਿੱਦਿਅਕ ਅਦਾਰਿਆਂ ਦੀ ਬਾਹਰਲੀਆਂ ਕੰਧਾਂ ਤੇ ਖ਼ਾਲਿਸਤਾਨ ਦੇ ਸਮਰਥਨ ਵਿਚ ਲਿਖੇ ਗਏ ਨਾਅਰਿਆਂ ...
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5 ਜੁਲਾਈ ਨੂੰ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
. . .  1 day ago
ਐੱਸ.ਏ.ਐੱਸ. ਨਗਰ, 4 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ )- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਜੇ.ਆਰ. ਮਹਿਰੋਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ...
ਕੱਲ੍ਹ ਨੂੰ ਹੋਣ ਵਾਲੀ ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਹੁਣ 6 ਨੂੰ
. . .  1 day ago
ਬੁਢਲਾਡਾ, 4 ਜੁਲਾਈ (ਸਵਰਨ ਸਿੰਘ ਰਾਹੀ)- ਪੰਜਾਬ ਮੰਤਰੀ ਪ੍ਰੀਸ਼ਦ ਦੀ ਕੱਲ੍ਹ 5 ਜੁਲਾਈ ਦਿਨ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦਾ ਦਿਨ ਤਬਦੀਲ ਕਰ ਦਿੱਤਾ ਗਿਆ ਹੈ । ਇਹ ਮੀਟਿੰਗ ਹੁਣ 5 ਜੁਲਾਈ ਦੀ ...
ਅਮਨ ਅਰੋੜਾ ਦੇ ਕੈਬਨਿਟ ਮੰਤਰੀ ਬਣਨ ਦੀ ਖ਼ੁਸ਼ੀ 'ਚ ਸਮਰਥਕਾਂ ਨੇ ਲੱਡੂ ਵੰਡੇ
. . .  1 day ago
ਸੁਨਾਮ ਊਧਮ ਸਿੰਘ ਵਾਲਾ,4 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਤੋਂ ਪੰਜਾਬ ਭਰ 'ਚ ਸਭ ਤੋਂ ਵੱਧ ਵੋਟਾਂ ਲੈ ਕੇ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ...
ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਅਜਨਾਲਾ ਵਾਸੀਆਂ ਨੇ ਵੰਡੇ ਲੱਡੂ
. . .  1 day ago
ਅਜਨਾਲਾ , 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੇ ਜੰਪਪਲ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ ਵਿਚ ਅੱਜ ਅਜਨਾਲਾ ਸ਼ਹਿਰ 'ਚ ਸਥਿਤ ...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 5 ਜੁਲਾਈ ਨੂੰ
. . .  1 day ago
ਪੰਜਾਬ ਸਰਕਾਰ ਦੇ ਨਵੇਂ ਮੰਤਰੀਆਂ ਨੂੰ ਮਿਲਣ ਵਾਲੀਆਂ ਸਰਕਾਰੀ ਇਨੋਵਾ ਗੱਡੀਆਂ ਪਹੁੰਚੀਆਂ ਰਾਜ ਭਵਨ
. . .  1 day ago
ਪੰਜਾਬ ਕੈਬਨਿਟ ਦਾ ਵਿਸਥਾਰ
. . .  1 day ago
ਜਸਕੀਰਤ ਸਿੰਘ ਉਰਫ਼ ਜੱਸੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਤਿੰਨ ਦੋਸ਼ੀਆਂ ਨੂੰ ਤਾਅ ਉਮਰ ਦੀ ਕੈਦ
. . .  1 day ago
ਕਪੂਰਥਲਾ, 4 ਜੁਲਾਈ (ਅਮਰਜੀਤ ਕੋਮਲ)-ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਨੇ ਅੱਜ ਸ਼ਹਿਰ ਦੇ ਇਕ ਸਨਅਤਕਾਰ ਦੇ 14 ਸਾਲਾ ਪੁੱਤਰ ਜਸਕੀਰਤ ਸਿੰਘ ਉਰਫ਼ ਜੱਸੀ ਦੀ ਬੇਰਹਿਮੀ ਨਾਲ ਹੱਤਿਆ ...
ਰਾਜਸਥਾਨ : ਅਲਵਰ ਬੈਂਕ 'ਚ ਦਿਨ-ਦਿਹਾੜੇ ਲੁੱਟ, 1 ਕਰੋੜ ਦੀ ਨਕਦੀ ਤੇ ਸੋਨਾ ਲੈ ਕੇ 6 ਵਿਅਕਤੀ ਫ਼ਰਾਰ
. . .  1 day ago
ਬੈਂਸ ਜਬਰ ਜਨਾਹ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੂਜੇ ਦੋਸ਼ੀ ਸੁਖਚੈਨ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ
. . .  1 day ago
ਲੁਧਿਆਣਾ ,4 ਜੁਲਾਈ (ਰੁਪੇਸ਼ ਕੁਮਾਰ) -ਲੋਕ ਇਨਸਾਫ਼ ਪਾਰਟੀ ਪ੍ਰਮੁੱਖ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੱਤ ਦੋਸ਼ੀਆਂ ਖ਼ਿਲਾਫ਼ ਦਰਜ ਹੋਏ ਜਬਰ ਜਨਾਹ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੂਜੇ ...
ਫੌਜਾ ਸਿੰਘ ਸਰਾਰੀ ਬਣੇ ਕੈਬਨਿਟ ਮੰਤਰੀ
. . .  1 day ago
ਅਨਮੋਲ ਗਗਨ ਮਾਨ ਬਣੀ ਕੈਬਨਿਟ ਮੰਤਰੀ, ਚੁੱਕੀ ਸਹੁੰ
. . .  1 day ago
ਚੇਤਨ ਸਿੰਘ ਜੌੜਾ ਮਾਜਰਾ ਬਣੇ ਕੈਬਨਿਟ ਮੰਤਰੀ, ਚੁੱਕੀ ਸਹੁੰ
. . .  1 day ago
ਅਮਨ ਅਰੋੜਾ ਬਣੇ ਕੈਬਨਿਟ ਮੰਤਰੀ
. . .  1 day ago
ਅਜਨਾਲਾ ਦੇ ਜੰਮਪਲ ਡਾ. ਇੰਦਰਬੀਰ ਸਿੰਘ ਨਿੱਜਰ ਬਣੇ ਕੈਬਨਿਟ ਮੰਤਰੀ
. . .  1 day ago
ਅਜਨਾਲਾ ,4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਕਸਬਾ ਅਜਨਾਲਾ 'ਚ ਜੰਮੇ ਪਲੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ ਇੰਦਰਬੀਰ ਸਿੰਘ ਨਿੱਜਰ ...
ਭਾਰਤ ਨੇ ਆਪਣੀ 90% ਬਾਲਗ ਆਬਾਦੀ ਦਾ ਕੋਵਿਡ-19 ਦਾ ਪੂਰਾ ਕੀਤਾ ਟੀਕਾਕਰਨ - ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ
. . .  1 day ago
ਸਿੱਧੂ ਮੂਸੇਵਾਲਾ ਹੱਤਿਆ ਕੇਸ : ਸਚਿਨ ਭਿਵਾਨੀ ਅਤੇ ਅੰਕਿਤ ਸਿਰਸਾ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ
. . .  1 day ago
ਨਵੀਂ ਦਿੱਲੀ, 4 ਜੁਲਾਈ - ਦਿੱਲੀ ਪੁਲਿਸ ਨੇ ਸਚਿਨ ਭਿਵਾਨੀ ਅਤੇ ਅੰਕਿਤ ਸਿਰਸਾ ਨੂੰ ਪਟਿਆਲਾ ਕੋਰਟ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਦੋਵਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ...
ਆਈ.ਪੀ.ਐਸ. ਅਧਿਕਾਰੀ ਗੌਰਵ ਯਾਦਵ ਅੱਜ ਸੰਭਾਲਣਗੇ ਡੀ.ਜੀ.ਪੀ. ਪੰਜਾਬ ਦਾ ਚਾਰਜ
. . .  1 day ago
ਲੁਧਿਆਣਾ, 4 ਜੁਲਾਈ (ਪਰਮਿਮਦਰ ਸਿੰਘ ਅਹੂਜਾ) - ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਦੇ ਛੁੱਟੀ 'ਤੇ ਜਾਣ ਦੇ ਚਲਦੇ ਪੰਜਾਬ ਸਰਕਾਰ ਨੇ 1992 ਬੈਚ ਦੇ ਆਈ.ਪੀ.ਐਸ ਅਧਿਕਾਰੀ ਗੌਰਵ ਯਾਦਵ ਨੂੰ ਡੀ.ਜੀ.ਪੀ. ਦਾ ਚਾਰਜ ਦੇ ਦਿੱਤਾ ਹੈ। ਭਾਵਰਾ ਅੱਜ ਉਨ੍ਹਾਂ ਨੂੰ ਡੀ ਜੀ ਪੀ ਦਾ ਚਾਰਜ...
ਅੰਡੇਮਾਨ ਤੇ ਨਿਕੋਬਾਰ 'ਚ ਆਇਆ ਭੂਚਾਲ
. . .  1 day ago
ਪੋਰਟ ਬਲੇਅਰ, 4 ਜੁਲਾਈ - ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਪੋਰਟ ਬਲੇਅਰ ਦੇ 256 ਕਿੱਲੋਮੀਟਰ ਦੱਖਣ ਪੂਰਬ 'ਚ ਅੱਜ ਦੁਪਹਿਰ 3.02 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.4 ਮਾਪੀ...
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਿਆ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਦਾ ਹਾਲ
. . .  1 day ago
ਅੰਮ੍ਰਿਤਸਰ, 4 ਜੁਲਾਈ (ਜਸਵੰਤ ਸਿੰਘ ਜੱਸ )- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਕਰਵਾ ਰਹੇ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਦਾ ਹਾਲ ਚਾਲ...
ਕੁੱਲੂ ਬੱਸ ਹਾਦਸਾ : ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੀਤਾ ਹਾਦਸੇ ਵਾਲੀ ਥਾਂ ਦਾ ਦੌਰਾ
. . .  1 day ago
ਕੁੱਲੂ, 4 ਜੁਲਾਈ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੁੱਲੂ ਵਿਖੇ ਦੁਰਘਟਨਾਗ੍ਰਸਤ ਹੋਈ ਬੱਸ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦ ਘਟਨਾ ਹੈ। ਹਾਦਸੇ 'ਚ 12 ਲੋਕਾਂ ਦੀ ਮੌਤ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਮੱਘਰ ਸੰਮਤ 553

ਸੰਪਾਦਕੀ

ਚੀਨ ਦੀਆਂ ਵਧਦੀਆਂ ਨਾਪਾਕ ਹਰਕਤਾਂ

ਦੇਸ਼ ਦੀ ਵਿਦੇਸ਼ ਨੀਤੀ ਅਤੇ ਖ਼ਾਸ ਤੌਰ 'ਤੇ ਭਾਰਤ-ਚੀਨ ਰਿਸ਼ਤਿਆਂ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ ਹਾਲ ਹੀ 'ਚ ਆਇਆ ਬਿਆਨ ਨਾ ਸਿਰਫ਼ ਏਸ਼ਿਆਈ ਖੇਤਰ, ਸਗੋਂ ਪੂਰੇ ਵਿਸ਼ਵ ਦੀ ਸ਼ਾਂਤੀ-ਵਿਵਸਥਾ ਦੇ ਪੱਖ ਤੋਂ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਚੀਨ ਨੇ ਬੀਤੇ ਕੁਝ ਸਮੇਂ ਤੋਂ ਭਾਰਤ ਦੇ ਨਾਲ ਰਿਸ਼ਤਿਆਂ ਦੀ ਪੱਧਰ 'ਤੇ ਅਤੇ ਦੱਖਣ ਏਸ਼ਿਆਈ ਖੇਤਰ ਵਿਚ ਕੁਝ ਅਜਿਹੇ ਕੰਮ ਕੀਤੇ ਹਨ, ਜਿਨ੍ਹਾਂ ਨਾਲ ਖੇਤਰੀ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਪ੍ਰਭਾਵਿਤ ਹੋਇਆ ਹੈ। ਅਜਿਹਾ ਕਰਕੇ ਚੀਨ ਨੇ ਅੰਤਰਰਾਸ਼ਟਰੀ ਤੇ ਦੁਵੱਲੇ ਕਈ ਸਮਝੌਤਿਆਂ ਦਾ ਉਲੰਘਣ ਕੀਤਾ ਹੈ। ਇਸ ਕਾਰਨ ਦੋਵਾਂ ਦੇਸ਼ਾਂ ਦੇ ਸੰਬੰਧ ਵਰਤਮਾਨ 'ਚ ਇਤਿਹਾਸ ਦੇ ਸਭ ਤੋਂ ਖ਼ਰਾਬ ਦੌਰ 'ਚੋਂ ਲੰਘ ਰਹੇ ਹਨ।
ਦੇਸ਼ ਦੇ ਵਿਦੇਸ਼ ਮੰਤਰੀ ਦਾ ਇਹ ਬਿਆਨ ਇਸ ਲਈ ਵੀ ਅਹਿਮ ਹੋ ਜਾਂਦਾ ਹੈ ਕਿ ਤਿੱਬਤ ਖੇਤਰ 'ਚ ਭਾਰਤ-ਚੀਨ ਸਰਹੱਦ 'ਤੇ ਪੈਦਾ ਹੋਏ ਤਣਾਅ ਤੋਂ ਬਾਅਦ ਹੁਣ ਚੀਨ ਦੀਆਂ ਹੋਰ ਭਾਰਤੀ ਖੇਤਰਾਂ ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਦੀਆਂ ਸਰਹੱਦਾਂ 'ਤੇ ਤਾਜ਼ਾ ਸਰਗਰਮੀਆਂ ਨੇ ਤਣਾਅ ਨੂੰ ਹੋਰ ਵਧਾਇਆ ਹੈ। ਇਸ ਨਾਲ ਬੇਵਜ੍ਹਾ ਟਕਰਾਅ ਦੀਆਂ ਸੰਭਾਵਨਾਵਾਂ ਵਧੀਆਂ ਹਨ। ਚੀਨ ਦੀ ਜ਼ਿਦ ਦੀ ਹੱਦ ਇਹ ਵੀ ਹੈ ਕਿ ਗੁਆਂਢੀ ਛੋਟੇ ਜਿਹੇ ਦੇਸ਼ ਭੂਟਾਨ ਦੀਆਂ ਸਰਹੱਦਾਂ ਅੰਦਰ ਘੁਸਪੈਠ ਕਰਕੇ ਕਈ ਨਵੇਂ ਪਿੰਡ ਵਸਾ ਲਏ ਹਨ, ਜੋ ਭਵਿੱਖ 'ਚ ਭਾਰਤ ਲਈ ਇਕ ਵੱਡੀ ਚੁਣੌਤੀ ਬਣ ਸਕਦੇ ਹਨ, ਕਿਉਂਕਿ ਭੂਟਾਨ ਦੀ ਰੱਖਿਆ ਅਤੇ ਸੁਰੱਖਿਆ ਦਾ ਵੱਡਾ ਫ਼ਰਜ਼ ਭਾਰਤ ਦਾ ਹੈ। ਇਹ ਵੀ ਇਕ ਵੱਡੀ ਗੱਲ ਹੈ ਕਿ ਚੀਨ ਦੇ ਕੋਲ ਆਪਣੀਆਂ ਇਨ੍ਹਾਂ ਹਮਲਾਵਰ ਨੀਤੀਆਂ ਦੇ ਪੱਖ ਵਿਚ ਪੇਸ਼ ਕਰਨ ਲਈ ਨਾ ਕੋਈ ਤਰਕ ਹੈ, ਨਾ ਕੋਈ ਸਾਰਥਿਕ ਜਵਾਬ। ਇਸ ਕਾਰਨ ਭਾਰਤ ਦੀਆਂ ਚਿੰਤਾਵਾਂ ਵਧੀਆਂ ਹੀ ਹਨ, ਏਸ਼ੀਆ ਦੇ ਕਈ ਹੋਰ ਦੇਸ਼ਾਂ ਨਾਲ ਵੀ ਚੀਨ ਦੇ ਸੰਬੰਧ ਵਿਗੜੇ ਹਨ।
ਬੇਸ਼ੱਕ ਚੀਨ ਦੀਆਂ ਮੌਜੂਦਾ ਵਿਸਥਾਰਵਾਦੀ ਨੀਤੀਆਂ ਦੇ ਕਾਰਨ ਭਾਰਤ ਦੀਆਂ ਚਿੰਤਾਵਾਂ ਦਾ ਵਧਣਾ ਸੁਭਾਵਿਕ ਹੈ। ਚੀਨ ਵਲੋਂ ਤਾਇਵਾਨ ਨਾਲ ਆਪਣੇ ਵਿਵਾਦ ਨੂੰ ਵਰਤਮਾਨ 'ਚ ਵਧਾਏ ਜਾਣ ਦਾ ਮਾਮਲਾ ਵੀ ਖੇਤਰੀ ਸ਼ਾਂਤੀ ਨੂੰ ਖ਼ਤਰੇ 'ਚ ਪਾਉਣ ਵਾਲਾ ਮੁੱਦਾ ਹੈ। ਚੀਨ ਜੇਕਰ ਤਾਇਵਾਨ ਨੂੰ ਲੈ ਕੇ ਕੋਈ ਨਾ ਸਹਿਣ ਯੋਗ ਕਾਰਵਾਈ ਕਰਦਾ ਹੈ ਤਾਂ ਇਸ ਮੁੱਦੇ 'ਤੇ ਸੰਘਰਸ਼ ਕਿਸੇ ਵੱਡੀ ਲੜਾਈ 'ਚ ਬਦਲ ਸਕਦਾ ਹੈ। ਜਾਪਾਨ ਅਤੇ ਵੀਅਤਨਾਮ ਦੇ ਨਾਲ ਵੀ ਚੀਨ ਨੇ ਸਰਹੱਦੀ ਵਿਵਾਦਾਂ ਨੂੰ ਭਖਦੇ ਰੱਖਿਆ ਹੋਇਆ ਹੈ। ਚੀਨ ਦੇ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਵਲੋਂ ਖ਼ੁਦ ਨੂੰ ਅਜੀਵਨ ਸੱਤਾਧਾਰੀ ਐਲਾਨੇ ਜਾਣ ਦੇ ਨਾਲ ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਨੇ ਆਪਣੇ ਫਨ ਦੂਰ ਤੱਕ ਫੈਲਾਏ ਹਨ। ਬੇਸ਼ੱਕ ਭਾਰਤ ਨੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਦਾ ਸਹਾਰਾ ਲੈਣ ਦਾ ਭਰਪੂਰ ਯਤਨ ਕੀਤਾ ਹੈ ਅਤੇ ਇਸ ਲਈ ਦੋਵਾਂ ਵਲੋਂ 13 ਦੌਰ ਦੀਆਂ ਬੈਠਕਾਂ ਵੀ ਹੋ ਚੁੱਕੀਆਂ ਹਨ, ਪਰ ਹਰ ਵਾਰ ਚੀਨੀ ਪੱਖ ਵਲੋਂ ਜ਼ਿੱਦਪੁਣੇ ਦੇ ਦਾਇਰੇ ਨੂੰ ਵਧਾ ਦਿੱਤਾ ਜਾਂਦਾ ਹੈ। ਚੀਨ ਦੀ ਇਸ ਮਾਨਸਿਕਤਾ ਨੂੰ ਇਸ ਤਰ੍ਹਾਂ ਬਿਹਤਰ ਸਮਝਿਆ ਜਾ ਸਕਦਾ ਹੈ ਕਿ ਉਹ ਹਰ ਨਵੇਂ ਦਿਨ ਕੋਈ ਨਵਾਂ ਵਿਵਾਦ ਛੇੜ ਦਿੰਦਾ ਹੈ, ਤਾਂ ਕਿ ਪਿਛਲੀਆਂ ਵਧੀਕੀਆਂ 'ਤੇ ਪਰਦਾ ਪਾਇਆ ਜਾ ਸਕੇ। ਇਸ ਗੱਲ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਚੀਨ ਵਲੋਂ ਕਈ ਭਾਰਤੀ ਖੇਤਰਾਂ 'ਚ ਨਵੇਂ ਵਿਵਾਦ ਸ਼ੁਰੂ ਕਰ ਦਿੱਤੇ ਜਾਣ ਨਾਲ ਸੁਭਾਵਿਕ ਤੌਰ 'ਤੇ ਚੀਨ ਵਲੋਂ 1962 ਦੀ ਜੰਗ ਰਾਹੀਂ ਕਬਜ਼ੇ ਹੇਠ ਲਏ ਗਏ ਵੱਡੇ ਭਾਰਤੀ ਖੇਤਰਾਂ ਦਾ ਮਾਮਲਾ ਪਿਛੋਕੜ 'ਚ ਚਲਾ ਗਿਆ ਹੈ।
ਅਸੀਂ ਸਮਝਦੇ ਹਾਂ ਕਿ ਇਸ ਮਾਮਲੇ 'ਤੇ ਏਸ਼ਿਆਈ ਖੇਤਰ ਦੇ ਇਨ੍ਹਾਂ ਦੋ ਵੱਡੇ ਦੇਸ਼ਾਂ ਦੇ ਨੇਤਾਵਾਂ ਨੂੰ ਜ਼ਿਆਦਾ ਵਿਆਪਕ ਮਨੁੱਖੀ ਦ੍ਰਿਸ਼ਟੀਕੋਣ ਨਾਲ ਸੋਚਣ ਦੀ ਜ਼ਰੂਰਤ ਹੈ। ਦੋਵੇਂ ਵੱਡੇ ਦੇਸ਼ ਹਨ ਅਤੇ ਦੋਵਾਂ ਦੇ ਕੋਲ ਪ੍ਰਮਾਣੂ ਸਮਰੱਥਾ ਵੀ ਹੈ। ਬੇਸ਼ੱਕ ਵਿਸ਼ਵ ਦੀਆਂ ਕੁਝ ਵੱਡੀਆਂ ਸ਼ਕਤੀਆਂ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਵਧਾਈ ਰੱਖਣਾ ਚਾਹੁੰਦੀਆਂ ਹਨ, ਪਰ ਇਸ ਤਣਾਅ ਨਾਲ ਜਿੱਥੇ ਇਨ੍ਹਾਂ ਦੀ ਆਪਣੀ ਆਬਾਦੀ ਪ੍ਰਭਾਵਿਤ ਹੋਵੇਗੀ, ਉੱਥੇ ਵਿਸ਼ਵ ਸ਼ਾਂਤੀ ਲਈ ਵੀ ਇਸ ਦਾ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਅੱਜ ਵਿਸ਼ਵ ਦੀ ਕੁੱਲ ਜਨਸੰਖਿਆ ਦਾ ਇਕ ਵੱਡਾ ਹਿੱਸਾ ਇਨ੍ਹਾਂ ਦੋ ਦੇਸ਼ਾਂ ਭਾਰਤ ਤੇ ਚੀਨ 'ਚ ਵਸਦਾ ਹੈ। ਦੋਵਾਂ ਦੇਸ਼ਾਂ ਦੇ ਵਿਚਾਲੇ ਕਿਸੇ ਵੱਡੀ ਲੜਾਈ ਦਾ ਖ਼ਮਿਆਜ਼ਾ ਇਨ੍ਹਾਂ ਦੀ ਕਰੋੜਾਂ ਦੀ ਜਨਸੰਖਿਆ ਨੂੰ ਭੁਗਤਣਾ ਪੈ ਸਕਦਾ ਹੈ। ਅਖੀਰ ਦੋਵਾਂ ਦੇਸ਼ਾਂ ਨੂੰ ਕਿਸੇ ਵੀ ਅਜਿਹੀ ਸੰਭਾਵਨਾ ਤੋਂ ਬਚਣਾ ਹੋਵੇਗਾ, ਜਿਸ ਨਾਲ ਮਾਨਵਤਾ, ਸ਼ਾਂਤੀ ਤੇ ਸਦਭਾਵਨਾ ਦੇ ਪਰਿੰਦਿਆਂ ਦੀ ਉਡਾਣ ਖ਼ਤਰੇ 'ਚ ਪੈਂਦੀ ਹੋਵੇ। ਫਿਰ ਵੀ ਭਾਰਤ ਨੂੰ ਆਪਣੀਆਂ ਸ਼ਾਂਤੀ ਕੋਸ਼ਿਸ਼ਾਂ ਜਾਰੀ ਰੱਖਦੇ ਹੋਏ ਆਪਣੀ ਸਰਹੱਦੀ ਅਖੰਡਤਾ ਦੀ ਰੱਖਿਆ ਲਈ ਵੀ ਆਪਣੇ ਯਤਨਾਂ ਨੂੰ ਜਾਰੀ ਰੱਖਣਾ ਹੋਵੇਗਾ। ਇਹ ਤਾਂ ਤੈਅ ਹੈ ਕਿ ਚੀਨ ਨਾ ਤਾਂ ਨਵੇਂ-ਨਵੇਂ ਵਿਵਾਦਾਂ ਨੂੰ ਜਨਮ ਦੇਣ ਤੋਂ ਰੁਕੇਗਾ ਅਤੇ ਨਾ ਹੀ ਉਹ ਭਾਰਤ ਦੀ ਗ਼ੈਰ-ਕਾਨੂੰਨੀ ਢੰਗ ਨਾਲ ਕਬਜ਼ੇ 'ਚ ਲਈ ਗਈ ਜ਼ਮੀਨ ਦਾ ਇਕ ਇੰਚ ਵੀ ਵਾਪਸ ਕਰਨ ਦੀ ਪਹਿਲ ਕਰੇਗਾ। ਇਸ ਦੇ ਉਲਟ ਉਹ ਇੰਚ-ਇੰਚ ਭਾਰਤੀ ਧਰਤੀ 'ਤੇ ਹੋਰ ਅੱਗੇ ਵਧਦਾ ਜਾ ਰਿਹਾ ਹੈ, ਉਸ ਦਾ ਅਸਲ ਮਕਸਦ ਭਾਰਤ ਦੇ ਹੋਰ ਇਲਾਕਿਆਂ 'ਤੇ ਕਬਜ਼ਾ ਕਰਨ ਲਈ ਕੋਸ਼ਿਸ਼ਾਂ ਜਾਰੀ ਰੱਖਣਾ ਹੈ। ਇਸ ਲਈ ਉਹ ਭਾਰਤ ਨੂੰ ਨਵੇਂ ਤੋਂ ਨਵੇਂ ਵਿਵਾਦਾਂ 'ਚ ਉਲਝਾਈ ਰੱਖਣਾ ਚਾਹੁੰਦਾ ਹੈ। ਭਾਰਤ ਨੂੰ ਜਿੱਥੇ ਚੀਨ ਨਾਲ ਲਗਦੀ ਆਪਣੀ ਲੰਬੀ ਸਰਹੱਦ 'ਤੇ ਬਾਜ਼ ਵਰਗੀ ਨਜ਼ਰ ਬਣਾਈ ਰੱਖਣੀ ਪਵੇਗੀ, ਉੱਥੇ ਕੌਮਾਂਤਰੀ ਭਾਈਚਾਰੇ ਦੇ ਸਹਿਯੋਗ ਨਾਲ ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਵਿਰੁੱਧ ਦਬਾਅ ਵੀ ਬਣਾ ਕੇ ਰੱਖਣਾ ਪਵੇਗਾ।

 

'ਨੀਟ' ਪ੍ਰੀਖਿਆ ਤੇ ਗ਼ਰੀਬ ਵਿਦਿਆਰਥੀ

ਜਿਸ ਕਿਸੇ ਨੇ ਵੀ ਡਾਕਟਰ ਬਣਨਾ ਹੋਵੇ, ਉਸ ਨੂੰ ਨੀਟ ਦਾ ਪੇਪਰ ਦੇਣਾ ਹੀ ਪੈਂਦਾ ਹੈ। ਨੀਟ ਦਾ ਮਤਲਬ ਹੈ 'ਨੈਸ਼ਨਲ ਅਲਿਜੀਬਿਲੀਟੀ ਐਂਟਰੈਸ ਟੈਸਟ', ਜਿਸ ਨੂੰ ਪਾਸ ਕਰਨ ਤੋਂ ਬਾਅਦ ਹੀ ਤੁਸੀਂ ਐਮ.ਬੀ.ਬੀ.ਐਸ. ਅਤੇ ਬੀ.ਡੀ.ਐਸ. ਕਰ ਸਕਦੇ ਹੋ। ਅਸਲ 'ਚ ਕੁਆਲੀਫ਼ਾਈ ਕਰਨ ਲਈ 50 ...

ਪੂਰੀ ਖ਼ਬਰ »

ਇਹ ਕਿਸਾਨਾਂ ਦੇ ਮਸਲਿਆਂ 'ਤੇ ਰਾਜਨੀਤੀ ਕਰਨ ਦਾ ਸਮਾਂ ਨਹੀਂ-ਪ੍ਰਧਾਨ ਮੰਤਰੀ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਹਿੱਤ ਵਿਚ

ਇਸ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹੇ ਜਾਣ ਦੇ ਐਲਾਨ ਸਦਕਾ ਬਹੁਤ ਹੀ ਖ਼ਾਸ ਬਣ ਗਿਆ। ਕੋਈ ਵੀ ਰਾਸ਼ਟਰਵਾਦੀ ਅਤੇ ...

ਪੂਰੀ ਖ਼ਬਰ »

ਪੂਰੀ ਦੁਨੀਆ ਲਈ ਘਾਤਕ ਹੈ ਵਿਗੜ ਰਿਹਾ ਵਾਤਾਵਰਨ ਸੰਤੁਲਨ

(ਕੱਲ੍ਹ ਤੋਂ ਅੱਗੇ) ਅੰਦਾਜ਼ਾ ਹੈ ਕਿ ਸਦੀ ਦੇ ਅੰਤ ਤੱਕ ਆਲਮੀ ਤਪਸ਼ 2.7 ਡਿਗਰੀ ਸੈਂਟੀਗਰੇਡ ਤੱਕ ਪਹੁੰਚ ਜਾਵੇਗੀ ਜੋ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਉਪਰ ਹੋਵੇਗੀ। ਇਹ ਸੰਯੁਕਤ ਰਾਸ਼ਟਰ ਸੰਘ ਦੀ ਭਵਿੱਖਬਾਣੀ ਹੈ। ਦੁਨੀਆ ਦੇ ਦੋ ਵੱਡੇ ਕਾਰਬਨ ਪੈਦਾ ਕਰਨ ਵਾਲੇ ਦੇਸ਼ਾਂ ਚੀਨ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਤੇ ਸਰਕਾਰ ਵਿਚਕਾਰ ਅਜੇ ਵੀ ਸਭ ਕੁਝ ਸਹੀ ਨਹੀਂ

ਪੰਜਾਬ 'ਚ ਕਾਂਗਰਸ 'ਫ਼ਰੀ ਫ਼ਾਰ ਆਲ' ਹੈ। ਕੋਈ ਵੀ ਨੇਤਾ ਕਿਸੇ ਬਾਰੇ 'ਚ ਕੁਝ ਵੀ ਬੋਲ ਸਕਦਾ ਹੈ ਸਰਕਾਰ ਦੇ ਫ਼ੈਸਲਿਆਂ 'ਤੇ ਟਿੱਪਣੀ ਕਰ ਸਕਦਾ ਹੈ ਅਤੇ ਸੰਗਠਨ ਦੇ ਮਾਮਲੇ 'ਚ ਦਖ਼ਲ ਦੇ ਸਕਦਾ ਹੈ। ਇਸ ਤਰ੍ਹਾਂ ਦੀ ਸਥਿਤੀ ਕਾਂਗਰਸ ਦੇ ਸ਼ਾਸਨ ਵਾਲੇ ਦੂਜੇ ਸੂਬਿਆਂ 'ਚ ਜਾਂ ਹੋਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX