ਪਟਿਆਲਾ, 24 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਨਾਲ ਲਗਾਤਾਰ ਤਿੰਨ ਦਿਨਾਂ ਤੋਂ ਮੁਲਾਜ਼ਮ ਮਸਲੇ ਹੱਲ ਕਰਨ ਦੇ ਯਤਨਾਂ ਦੇ ਬਾਵਜੂਦ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਇੰਪਲਾਈਜ਼ ਫੈਡਰੇਸ਼ਨ ਏਟਕ, ਇੰਪਲਾਈਜ਼ ਫੈਡਰੇਸ਼ਨ ਚਾਹਲ, ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈਡਰੇਸ਼ਨ ਪਾਵਰ ਕਾਮ ਤੇ ਟਰਾਂਸਕੋ ਵਲੋਂ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਸਾਹਮਣੇ ਬਾਰਡਰ ਜ਼ੋਨ ਅੰਮਿ੍ਤਸਰ ਦੇ ਗੁਰਦਾਸਪੁਰ, ਤਰਨਤਾਰਨ, ਅੰਮਿ੍ਤਸਰ ਦਿਹਾਤੀ ਤੇ ਸ਼ਹਿਰੀ ਸਰਕਲ ਦੇ ਮੁਲਾਜ਼ਮਾਂ ਨੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ | ਬਿਜਲੀ ਮੁਲਾਜ਼ਮਾਂ ਦੇ ਇਹ ਪ੍ਰਦਰਸ਼ਨ 26 ਨਵੰਬਰ ਤੱਕ ਦਿਨ ਰਾਤ 24 ਘੰਟੇ ਜਾਰੀ ਰਹਿਣਗੇ | ਇਸ ਮੌਕੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ ਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਜਥੇਬੰਦੀ ਦੇ ਸੱਦੇ 'ਤੇ ਸਮੁੱਚੇ ਪੰਜਾਬ ਦੇ ਬਿਜਲੀ ਕਾਮੇ ਆਪਣੀਆਂ ਮੰਗਾਂ ਦੇ ਹੱਕ 'ਚ 18 ਨਵੰਬਰ ਤੋਂ ਲਗਾਤਾਰ ਅਚਨਚੇਤ ਛੁੱਟੀ 'ਤੇ ਚੱਲ ਰਹੇ ਹਨ | ਉਨ੍ਹਾਂ ਦੱਸਿਆ ਕਿ ਮਨੈਜਮੈਟ ਤੇ ਸਰਕਾਰ ਦੀ ਗੈਰ ਸੰਜੀਦਗੀ ਕਾਰਨ ਪੰਜਾਬ 'ਚ ਬਿਜਲੀ ਸਪਲਾਈ 'ਚ ਵਿਘਨ ਪੈਣ ਦਾ ਖ਼ਤਰਾ ਪੈਦਾ ਹੋ ਗਿਆ ਹੈ | ਮੰਚ ਦੇ ਆਗੂਆਂ ਨੇ ਮਨੈਜਮੇਟ 'ਤੇ ਦੋਸ਼ ਲਗਾਇਆ ਕਿ ਉਹ ਬਿਜਲੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਰਜ਼ 'ਤੇ 1.12.11 ਤੋਂ ਪੇ-ਬੈਂਡ ਬਣਦਾ ਫਰਕ ਰੱਖ ਕੇ ਲਾਗੂ ਨਹੀਂ ਕਰ ਰਹੀ, ਮਿ੍ਤਕਾਂ ਦੇ ਵਾਰਸਾਂ ਨੂੰ ਅਗੇਤ ਆਧਾਰ 'ਤੇ ਨੌਕਰੀ ਨਹੀਂ ਦੇ ਰਹੀ | ਪ੍ਰਦਰਸ਼ਨ ਨੂੰ ਜਥੇਬੰਦੀਆਂ ਦੇ ਸੂਬਾਈ ਆਗੂਆਂ ਗੁਰਵੇਲ ਸਿੰਘ ਬੱਲਪੁਰੀਆਂ, ਗੁਰਪੀਤ ਸਿੰਘ ਗੰਡੀਵਿੱਡ, ਨਰਿੰਦਰ ਬੱਲ, ਪੂਰਨ ਸਿੰਘ ਖਾਈ, ਦਵਿੰਦਰ ਸਿੰਘ ਪਸੋਰ, ਮਹਿੰਦਰ ਸਿੰਘ ਰੂੜੈਕੇ, ਸੁਰਿੰਦਰ ਪਾਲ ਲਹੋਰੀਆਂ, ਮੰਗਲ ਸਿੰਘ ਠਰੂ, ਬਲਵਿੰਦਰ ਸਿੰਘ ਉਦੀਪੁਰ, ਬਲਜਿੰਦਰ ਕੌਰ, ਬਲਵਿੰਦਰ ਸਿੰਘ ਭੱਠੇਭੈਣੀ, ਮਨਜੀਤ ਸਿੰਘ ਬਾਸਰਕੇ, ਪਵਨ ਕੁਮਾਰ ਪਠਾਨਕੋਟ, ਸਲਵਿੰਦਰ ਕੁਮਾਰ, ਰਾਜਬੀਰ ਸਿੰਘ ਢਿੱਲੋਂ, ਦਵਿੰਦਰ ਸਿੰਘ, ਜ਼ੋਰਾਵਰ ਸਿੰਘ, ਜੀਵਨ ਸਿੰਘ, ਰਿਸੂ ਅਰੋੜ, ਬਲਕਾਰ ਸਿੰਘ ਚੰਡੋਲੀ, ਕਮਲਜੀਤ ਕੌਰ, ਬਲਜਿੰਦਰ ਸਿੰਘ ਪਲਾਸੋਰ, ਜਸਵਿੰਦਰ ਸਿੰਘ ਦੀਨਾਨਗਰ, ਹਰਜੀਤ ਸਿੰਘ, ਅਸ਼ਵਨੀ ਕੁਮਾਰ, ਲਖਵਿੰਦਰ ਸਿੰਘ ਤਰਨਤਾਰਨ ਨੇ ਸੰਬੋਧਨ ਕੀਤਾ |
ਦੇਵੀਗੜ੍ਹ, 24 ਨਵੰਬਰ (ਰਾਜਿੰਦਰ ਸਿੰਘ ਮੌਜੀ)-''ਬੇਰੁਜ਼ਗਾਰੀ ਤੇ ਸਿੱਖਿਆ ਹਲਕੇ ਦੇ ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਹਨ | ਜਿਨ੍ਹਾਂ ਦਾ ਹੱਲ ਕਾਂਗਰਸ ਦੀ ਅਗਲੀ ਸਰਕਾਰ ਬਣਨ ਤੇ ਹੈਰੀਮਾਨ ਦੇ ਵਿਧਾਇਕ ਚੁਣੇ ਜਾਣ 'ਤੇ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ...
ਦੇਵੀਗੜ੍ਹ, 24 ਨਵੰਬਰ (ਰਾਜਿੰਦਰ ਸਿੰਘ ਮੌਜੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇਵੀਗੜ੍ਹ ਵਿਖੇ ਪਿ੍ੰਸੀਪਲ ਸੁਨੀਤਾ ਕੁਮਾਰੀ ਦੀ ਅਗਵਾਈ ਹੇਠ ਸਾਲਾਨਾ ਸਮਾਗਮ ਕਰਾਇਆ ਗਿਆ | ਜਿਸ ਦਾ ਆਗਾਜ਼ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਕੁਮਾਰ ਖੋਸਲਾ ਨੇ ...
ਨਾਭਾ, 24 ਨਵੰਬਰ (ਅਮਨਦੀਪ ਸਿੰਘ ਲਵਲੀ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਮੋਗਾ ਵਿਖੇ ਦਿੱਤੀ ਤੀਜੀ ਗਰੰਟੀ ਤਹਿਤ ਪੰਜਾਬ ਦੀਆਂ 18 ਸਾਲ ਤੋਂ ਵੱਧ ਭੈਣਾਂ ਤੇ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000 ਦੇਣ ਦੇ ਐਲਾਨ ਨਾਲ ਪੂਰੇ ਪੰਜਾਬ ਦੀਆ ...
ਨਾਭਾ, 24 ਨਵੰਬਰ (ਕਰਮਜੀਤ ਸਿੰਘ)-ਹਿੰਮਤ ਫਾਊਾਡੇਸ਼ਨ ਨਾਭਾ ਵਲੋਂ ਸਥਾਨਕ ਆਰ.ਐਸ. ਜੈਨ ਪਬਲਿਕ ਸਕੂਲ ਵਿਖੇ ਕਰੀਬ 75 ਵਿਦਿਆਰਥੀਆਂ ਨੂੰ ਬੂਟ ਤੇ ਕੋਟੀਆਂ ਦਿੱਤੀਆਂ ਗਈਆਂ, ਇਹ ਸੰਸਥਾ ਪਿਛਲੇ ਕੁਝ ਸਾਲਾਂ ਤੋਂ ਸਕੂਲਾਂ 'ਚ ਬੱਚਿਆਂ ਨੂੰ ਕੋਟੀਆਂ, ਬੂਟ ਤੇ ਕਿਤਾਬਾਂ ...
ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੌੜ)-ਨਾਭਾ ਰੋਡ 'ਤੇ ਪੀ.ਆਰ.ਟੀ.ਸੀ. ਵਰਕਸ਼ਾਪ ਲਾਗੇ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲੈਣ ਦੌਰਾਨ ਮੁਲਜ਼ਮ ਦੇ ਕਬਜ਼ੇ 'ਚੋਂ 5 ਪੇਟੀਆਂ ਪੰਜਾਬ ਦੀ ਦੇਸੀ ਸ਼ਰਾਬ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਬਰਾਮਦ ਹੋਈ ਹੈ ...
ਗੂਹਲਾ ਚੀਕਾ, 24 ਨਵੰਬਰ (ਓ.ਪੀ. ਸੈਣੀ)-ਰਿਲਾਇੰਸ ਪੈਟਰੋਲ ਪੰਪ ਚੀਕਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹੜਤਾਲ ਅੱਜ 345ਵੇਂ ਦਿਨ 'ਚ ਦਾਖ਼ਲ ਹੋ ਗਈ | ਅੱਜ ਧਰਨੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਸਲੇਮਪੁਰ ਇਕਾਈ ਦੇ ਵਰਕਰਾਂ ਤੇ ...
ਪਟਿਆਲਾ, 24 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸੰਪਰਦਾਇਕ ਸਦਭਾਵਨਾ ਉਸ ਸਿਧਾਂਤ ਨੂੰ ਦਰਸਾਉਂਦੀ ਹੈ ਜੋ ਸਮਾਜ ਨੂੰ ਆਪਸੀ ਟੀਚਿਆਂ ਦੀ ਪ੍ਰਾਪਤੀ ਲਈ ਸ਼ਾਂਤੀ ਨਾਲ ਰਹਿਣ ਲਈ ਮਾਰਗ ਦਰਸ਼ਨ ਕਰਦਾ ਹੈ | ਇਹ ਸ਼ਬਦ ਡੀ.ਏ.ਵੀ. ਸਕੂਲ ਦੇ ਪਿ੍ੰਸੀਪਲ ਵਿਵੇਕ ਤਿਵਾਰੀ ਨੇ ...
ਰਾਜਪੁਰਾ, 24 ਨਵੰਬਰ (ਰਣਜੀਤ ਸਿੰਘ)-ਸਾਡੇ ਸਮਾਜ 'ਚ ਬਦਲਾਅ ਲਿਆਉਣ 'ਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ | ਇਸ ਲਈ ਸਖ਼ਤ ਮਿਹਨਤ ਤੇ ਲਗਨ ਦੀ ਲੋੜ ਹੁੰਦੀ ਹੈ, ਸਕੂਲਾਂ ਦੀਆਂ ਸਟੇਜਾਂ ਨੇ ਕਈ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਕਲਾਕਾਰ ਪੈਦਾ ਕੀਤੇ ਹਨ | ਇਨ੍ਹਾਂ ...
ਪਟਿਆਲਾ, 24 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਯੂਥ ਇਕਾਈ ਐੱਸ.ਓ.ਆਈ ਨੂੰ ਸੂਬੇ ਅੰਦਰ ਬੂਥ ਪੱਧਰ ਤੱਕ ਤੇ ਯੂਥ ਅਕਾਲੀ ਦਲ 'ਚ ਚੰਗੀਆਂ ਸੇਵਾਵਾਂ ਨਿਭਾਅ ਚੁੱਕੇ ਯੂਥ ਆਗੂ ਕਿ੍ਸ਼ਨ ਧਨੌਲਾ ਨੂੰ ਯੂਥ ਅਕਾਲੀ ਦਲ ਦੇ ਪ੍ਰਧਾਨ ...
ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੌੜ)-1971 ਦੀ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੇ 50 ਸਾਲ ਪੂਰੇ ਹੋਣ 'ਤੇ ਮਨਾਏ ਜਾ ਰਹੇ ਜਸ਼ਨਾਂ ਤਹਿਤ ਅੱਜ ਏਰਾਵਤ ਡਵੀਜ਼ਨ ਵਲੋਂ ਸਾਈਕਲ ਰੈਲੀ ਕਰਵਾਈ ਗਿਆ | ਇਸ ਮੌਕੇ ਏਅਰਾਵਤ ਡਿਵੀਜ਼ਨ ਦੇ ਜਨਰਲ ਅਫ਼ਸਰ ਕਮਾਂਡਿੰਗ ਮੇਜਰ ਜਨਰਲ ...
ਪਟਿਆਲਾ, 24 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਅੱਜ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬੀ ਯੂਨੀਵਰਸਿਟੀ ਵਿਖੇ ਇਕ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਤਾਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ, ਗੈਸਟ ਫੈਕਲਟੀ ਅਧਿਆਪਕ ਯੂਨੀਅਨ, ਕੋਵਿਡ ...
ਪਟਿਆਲਾ, 24 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 'ਪੇਂਡੂ ਕਾਰੋਬਾਰੀ ਪਹਿਲਕਦਮੀ ਤੇ ਹੁਨਰ ਵਿਕਾਸ ਕੇਂਦਰ' ਦੇ ਉਦਘਾਟਨੀ ਸਮਾਗਮ ਵਿਚ ਸ਼ਿਰਕਤ ਕੀਤੀ | ਇਸ ਮੌਕੇ ਸਿੰਡੀਕੇਟ ਮੈਂਬਰ ...
ਪਟਿਆਲਾ, 24 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸ਼ਾਹੀ ਸ਼ਹਿਰ ਦੇ ਮੇਅਰ ਦੀ ਕੁਰਸੀ ਨੂੰ ਲੈ ਕੇ ਚੱਲ ਰਹੀ ਸਿਆਸੀ ਜੱਦੋ-ਜਹਿਦ ਦੇ ਸਿੱਟੇ ਅੱਜ ਜਰਨਲ ਹਾਊਸ ਦੀ ਬੈਠਕ ਤੋਂ ਬਾਅਦ ਨਿਕਲ ਆਉਣਗੇ ਜਿਸ ਨੂੰ ਲੈ ਕੇ ਲੋਕਾਂ 'ਚ ਉਤਸੁਕਤਾ ਬਣੀ ਹੋਈ ਹੈ | ਪਿਛਲੇ ਦਿਨਾਂ ਤੋਂ ਮੇਅਰ ...
ਪਟਿਆਲਾ, 24 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਪੰਜਾਬੀ ਯੂਨੀਵਰਸਿਟੀ ਦੇ ਦੌਰੇ ਦੌਰਾਨ ਯੂਨੀਵਰਸਿਟੀ ਦੀ ਮਾੜੀ ਹਾਲਤ ਨੂੰ ਮੁੱਖ ਰੱਖਦੇ ਹੋਏ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ...
ਪਟਿਆਲਾ, 24 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਇੰਜ. ਦਵਿੰਦਰ ਸਿੰਘ ਸੂਬਾ ਜਨਰਲ ਸਕੱਤਰ ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਵਲੋਂ ਦੱਸਿਆ ਕਿ ਪਾਵਰ ਜੂਨੀਅਰ ਇੰਜੀਨੀਅਰਜ਼ ਦੀ 17 ਨਵੰਬਰ, 2021 ਤੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਅੱਜ 8ਵੇਂ ਦਿਨ ਜੇ.ਈਜ਼ ਕੌਂਸਲ ਦੀ ...
ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਦੀ ਪੁਲਿਸ ਲਾਈਨ 'ਚ ਰਾਜ ਦੇ ਥਾਣਿਆਂ 'ਚ ਪਏ ਜਨਤਾ ਦੇ ਸਮਾਨ ਤੇ ਵਾਹਨਾਂ ਨੂੰ ਲੋਕਾਂ ਦੇ ਸਪੁਰਦ ਕਰਨ ਲਈ ਪੰਜਾਬ ਪੁਲਿਸ ਵਲੋਂ ਅਰੰਭੀ ਰਾਜ ਪੱਧਰੀ ਮੁਹਿੰਮ ...
ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤ ਦੇ ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਸੰਦੀਪ ਕੌਰ ਵਾਸੀ ਘਨੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ...
ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਰਾਜਪੁਰਾ ਕਾਲੋਨੀ ਲਾਗੇ 6 ਸਾਲਾ ਜੈਸਮੀਨ ਆਪਣੇ ਦਾਦਾ ਨਾਲ ਰਿਕਸ਼ੇ 'ਤੇ ਬੈਠੀ ਜਾ ਰਹੀ ਸੀ, ਇਸ ਦੌਰਾਨ ਇਕ ਅਣਪਛਾਤੇ ਮੋਟਰਸਾਈਕਲ ਚਾਲਕ ਨੇ ਉਨ੍ਹਾਂ ਦੇ ਰਿਕਸ਼ੇ ਨੂੰ ਟੱਕਰ ਮਾਰ ਕਾਰਨ ਇਸ ਹਾਦਸੇ 'ਚ ਜੈਸਮੀਨ ਕੌਰ ...
ਪਟਿਆਲਾ, 24 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਤਹਿਸੀਲ ਪਟਿਆਲਾ ਦੇ ਪ੍ਰਧਾਨ ਟਹਿਲ ਸਿੰਘ ਮੱਲ੍ਹੇਵਾਲ ਦੀ ਪ੍ਰਧਾਨਗੀ ਹੇਠ ਹੋਈ | ਮੱਲੇ੍ਹਵਾਲ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਜੋ ਕਿ ਜ਼ਿਲ੍ਹਾ ...
ਪਟਿਆਲਾ, 24 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮਾਂ ਦੀਆਂ 14 ਪ੍ਰਮੁੱਖ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆਂ ਵਲੋਂ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਲਗਾਤਾਰ ਨੌਵੇਂ ਦਿਨ ਹੈੱਡ ਆਫ਼ਿਸ ਪਟਿਆਲਾ ਦੇ ਤਿੰਨੇ ਮੁੱਖ ਗੇਟਾਂ 'ਤੇ ਰੋਸ ...
ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਰਵਿੰਦਰ ਮੌਦਗਿਲ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਹਰਵਿੰਦਰ ਸਿੰਘ ਵਲੋਂ ਪੀ.ਐਚ.ਸੀ. ਨੰਦਪੁਰ ਕਲੌੜ ਦਾ ਅਚਨਚੇਤ ਦੌਰਾ ਕੀਤਾ ਗਿਆ | ਜਿਸ ਦੌਰਾਨ ਉਨ੍ਹਾਂ ਸਰਕਾਰ ਵਲੋਂ ਲੋਕਾਂ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ...
ਖਮਾਣੋਂ, 24 ਨਵੰਬਰ (ਮਨਮੋਹਣ ਸਿੰਘ ਕਲੇਰ)-ਸਰਪੰਚ ਐਸੋਸੀਏਸ਼ਨ ਬਲਾਕ ਖਮਾਣੋਂ ਦੇ ਸਰਪ੍ਰਸਤ ਤੇ ਸੀਨੀਅਰ ਕਿਸਾਨ ਆਗੂ ਦਵਿੰਦਰ ਸਿੰਘ ਮਾਜਰੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਨੂੰ ਪੰਜਾਬ ਵਾਸੀਆਂ ਨੇ ਆਪਣੇ ਸਹਿਯੋਗ ...
ਪਟਿਆਲਾ, 24 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜੰਗਲੀ ਜੀਵ-ਜੰਤੂਆਂ 'ਚ ਝਾਤ ਮਾਰਨ ਤੇ ਜਾਨਵਰਾਂ ਪ੍ਰਤੀ ਪਿਆਰ ਪੈਦਾ ਕਰਨ ਤੇ ਉਨ੍ਹਾਂ ਨੂੰ ਇਹ ਸੋਚਣ ਲਈ ਕਿ ਮਨੁੱਖ ਬੁੱਧੀ 'ਚ ਉੱਤਮ ਹੈ ਤੇ ਦੂਜੀਆਂ ਨਸਲਾਂ ਦੇ ਵਿਕਾਸ 'ਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ, ਇਕ ਫੈਂਸੀ ...
ਪਟਿਆਲਾ, 24 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵਲੋਂ ਉਪ ਕੁਲਪਤੀ ਪ੍ਰੋ. ਅਰਵਿੰਦ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਪੰਜਾਬੀ ਯੂਨੀਵਰਸਿਟੀ ਦੀ 58ਵੀਂ ਸਾਲਾਨਾ ਐਥਲੈਟਿਕ ਮੀਟ, 2021-22 ਅੱਜ ਆਰੰਭ ਹੋ ਗਈ | ਡਾ. ਗੁਰਦੀਪ ਕੌਰ ...
ਗੂਹਲਾ ਚੀਕਾ/ਕੈਥਲ, 24 ਨਵੰਬਰ (ਓ.ਪੀ. ਸੈਣੀ)-ਕੈਥਲ 'ਚ ਸੁਚਾਰੂ ਤੇ ਸੁਰੱਖਿਅਤ ਟ੍ਰੈਫਿਕ ਵਿਵਸਥਾ ਸਥਾਪਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਟ੍ਰੈਫਿਕ ਪੁਲਿਸ ਦੀ ਟੀਮ ਵਲੋਂ ਐੱਸ.ਪੀ. ਲੋਕੇਂਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮੇਟੀ ਚੌਂਕ ਤੋਂ ਪੁਰਾਣੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX