ਟੋਰਾਂਟੋ, 24 ਨਵੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਡਿਗਣ ਦਾ ਖਤਰਾ ਇਸ ਚੱਲ ਰਹੇ ਸਾਲ ਦੌਰਾਨ ਟਲ ਗਿਆ ਹੈ | ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਬੀਤੇ ਕੱਲ੍ਹ ਸੈਨੇਟ 'ਚ ਗਵਰਨਰ ਜਨਰਲ ਮੈਰੀ ਸਾਈਮਨ ਨੇ 'ਥਰੋਨ ਸਪੀਚ' (ਸਿੰਘਾਸਨ ਭਾਸ਼ਣ ਭਾਵ ਰਾਸ਼ਟਰਪਤੀ ਭਾਸ਼ਣ) ਪੜਿ੍ਹਆ ਜਿਸ ਨੂੰ ਹਾਊਸ ਆਫ ਕਾਮਨਜ਼ ਦੇ ਮੈਂਬਰਾਂ ਨੇ ਵੀ ਸੁਣਿਆ | ਇਹ ਭਾਸ਼ਣ ਸੱਤ੍ਹਾਧਾਰੀ ਲਿਬਰਲ ਪਾਰਟੀ ਵਲੋਂ ਆਪਣੇ ਚੋਣ ਏਜੰਡੇ ਮੁਤਾਬਿਕ ਸਰਕਾਰ ਦੀਆਂ ਨੀਤੀਆਂ ਅਨੁਸਾਰ ਤਿਆਰ ਕੀਤਾ ਗਿਆ ਸੀ | ਇਸ 'ਚ ਮੁੱਖ ਤੌਰ 'ਤੇ ਕੋਰੋਨਾ ਵਾਇਰਸ 'ਤੇ ਕਾਬੂ ਅਤੇ ਆਰਥਿਕਤਾ ਨੂੰ ਲੀਹਾਂ ਉਪਰ ਰੱਖਣ ਅਤੇ ਆਦੀਵਾਸੀ ਭਾਈਚਾਰਿਆਂ ਨਾਲ ਨੇੜਤਾ ਵਧਾਉਣ ਦੇ ਮੁੱਦਿਆਂ ਉਪਰ ਅਧਾਰਿਤ ਹੈ | ਭਾਸ਼ਨ ਦੀ ਸਮਾਪਤੀ ਤੋਂ ਬਾਅਦ ਵਿਰੋਧੀ ਧਿਰ ਕੰਜਰਵੇਟਿਵ ਪਾਰਟੀ ਦੇ ਆਗੂ ਏਰਿਨ ਓਟੂਲ ਨੇ ਸੰਸਦ ਵਿਚ ਇਸ ਦੀ ਹਿਮਾਇਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ | ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਹਿਮਾਇਤ ਕਰਨ ਦਾ ਸਪੱਸ਼ਟ ਐਲਾਨ ਨਹੀਂ ਕੀਤਾ ਪਰ ਬਲਾਕ ਕਿਊਬਕ ਦੇ ਆਗੂ ਇਵੇਸ ਫਰਾਂਸੂਆ ਬਲਾਂਸ਼ੇ ਨੇ ਆਖਿਆ ਕਿ ਭਾਸ਼ਣ ਰਾਹੀਂ ਪੇਸ਼ ਕੀਤੇ ਗਏ ਸਰਕਾਰ ਦੇ ਏਜੰਡੇ ਨੂੰ ਬਰਦਾਸ਼ਤ ਕਰ ਸਕਦੇ ਹਨ | ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਇਸ ਦੇ ਹੱਕ ਵਿਚ ਵੋਟ ਪਾਉਣਗੇ | ਸ੍ਰੀ ਟਰੂਡੋ ਨੂੰ ਸੰਸਦ ਵਿੱਚ ਭਰੋਸਾ ਬਰਕਰਾਰ ਰੱਖਣ ਲਈ ਉਪਰੋਕਤ ਤਿੰਨ 'ਚੋਂ ਕਿਸੇ ਇਕ ਵਿਰੋਧੀ ਪਾਰਟੀ ਦੀ ਮਦਦ ਚਾਹੀਦੀ ਹੁੰਦੀ ਹੈ | ਹੁਣ 2022 'ਚ ਬਜਟ ਤੱਕ ਕੈਨੇਡਾ ਦੀ ਮੌਜੂਦਾ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ |
ਹਾਂਗਕਾਂਗ, 24 ਨਵੰਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ਸਰਕਾਰੀ ਭਵਨ ਵਿਖੇ ਸਮਾਜ ਵਿਚ ਵੱਖੋ-ਵੱਖ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ 232 ਸ਼ਖ਼ਸੀਅਤਾਂ ਨੂੰ ਸਨਮਾਨ ਅਤੇ ਪੁਰਸਕਾਰ ਪ੍ਰਦਾਨ ਕੀਤੇ | ਇਨ੍ਹਾਂ ਵਿਚੋਂ 80 ਨੂੰ ਮੈਡਲ ...
ਕੋਪਨਹੇਗ, 24 ਨਵੰਬਰ (ਪੀ.ਟੀ.ਆਈ.)-ਸਵੀਡਨ ਦੀ ਸੰਸਦ ਨੇ ਬੁੱਧਵਾਰ ਨੂੰ ਮੇਗਦਾਲੇਨਾ ਐਂਡਰਸਨ ਨੂੰ ਪ੍ਰਧਾਨ ਮੰਤਰੀ ਚੁਣ ਲਿਆ | ਉਹ ਇਸ ਅਹੁਦੇ ਲਈ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਹੋਵੇਗੀ | ਐਂਡਰਸਨ ਨੂੰ ਸੋਸ਼ਲ ਡੈਮੋਕ੍ਰੇਟਿਕ ਪਾਰਨੀ ਦੀ ਨਵੀਂ ਨੇਤਾ ਚੁਣਿਆ ਗਿਆ ...
ਕੋਪਨਹੈਗਨ, 24 ਨਵੰਬਰ (ਏਜੰਸੀ)-ਸਵੀਡਨ ਦੀ ਬਣੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮੈਗਡਾਲੋਨਾ ਐਂਡਰਸਨ ਨੇ ਪ੍ਰਧਾਨ ਮੰਤਰੀ ਬਣਨ ਦੇ ਕੁਝ ਘੰਟਿਆਂ ਬਾਅਦ ਹੀ ਅਸਤੀਫ਼ਾ ਦੇ ਦਿੱਤਾ | ਮੈਗਡਾਲੋਨਾ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਉਸ ਲਈ ਇਹ ਸਨਮਾਨ ਦੀ ਗੱਲ ਹੈ ਪਰ ਉਹ ...
ਵਾਸ਼ਿੰਗਟਨ, 24 ਨਵੰਬਰ (ਪੀ.ਟੀ.ਆਈ.)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਬਾਹਰੋਂ ਆਉਣ ਵਾਲੇ ਸਾਰੇ ਯਾਤਰੀਆਂ ਜਿਨ੍ਹਾਂ 'ਚ ਟਰੱਕ ਚਾਲਕ, ਸਰਕਾਰੀ ਅਤੇ ਹੰਗਾਮੀ ਸੇਵਾ ਅਧਿਕਾਰੀ ਆਦਿ ਸ਼ਾਮਿਲ ਹਨ ਲਈ ਪੂਰਨ ਟੀਕਾਕਰਨ ਲਾਜ਼ਮੀ ਕਰਾਰ ਦਿੱਤਾ ਹੈ ਅਤੇ ਇਹ ਨਿਯਮ 22 ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਬੀ.ਬੀ.ਸੀ. ਵਲੋਂ ਪਿ੍ੰਸ ਵਿਲੀਅਮ ਅਤੇ ਹੈਰੀ ਦੇ ਸੰਬੰਧਾਂ ਬਾਰੇ ਪ੍ਰਸਤਾਰਿਤ ਨਵੀਂ ਦਸਤਾਵੇਜ਼ੀ ਫ਼ਿਲਮ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ | ਭਾਰਤੀ ਮੂਲ ਦੇ ਪੱਤਰਕਾਰ ...
ਸੈਕਰਾਮੈਂਟੋ, 24 ਨਵੰਬਰ (ਹੁਸਨ ਲੜੋਆ ਬੰਗਾ)-ਇਸ ਸਾਲ ਅਪ੍ਰੈਲ 'ਚ ਇੰਡਿਆਨਾਪੋਲਿਸ 'ਚ ਫੈੱਡਏਕਸ ਦੇ ਦਫ਼ਤਰ 'ਚ ਹੋਈ ਗੋਲੀਬਾਰੀ ਦੇ ਪੀੜਤ 3 ਸਿੱਖ ਪਰਿਵਾਰਾਂ ਨੇ ਮੁਆਵਜ਼ੇ ਲਈ ਕੀਤੇ ਦਾਅਵੇ ਵਿਚ ਕਿਹਾ ਹੈ ਕਿ ਸਥਾਨਕ ਅਧਿਕਾਰੀ ਅਦਾਲਤ ਵਿਚ 'ਸ਼ੂਟਰਾਂ' ਦੇ ਹਥਿਆਰ ਲੈਣ ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸੋਸ਼ਲ ਮੀਡੀਆ ਦਾ ਅਕਸਰ ਹੀ ਗਲਤ ਅਨਸਰਾਂ ਵਲੋਂ ਦੁਰਉਪਯੋਗ ਕੀਤਾ ਜਾਂਦਾ ਹੈ | ਬੀ.ਬੀ.ਸੀ. ਦੀ ਇਕ ਤਾਜ਼ਾਂ ਰਿਪੋਰਟ 'ਚ ਸਿੱਖਾਂ ਨੂੰ ਬਦਨਾਮ ਕਰਨ ਲਈ ਵਰਤੇ ਜਾਂਦੇ ਅਜਿਹੇ ਸੋਸ਼ਲ ਮੀਡੀਆ ਖ਼ਾਤਿਆਂ ਦਾ ਪਰਦਾਫਾਸ਼ ਕੀਤਾ ...
ਆਕਲੈੈਂਡ, 24 ਨਵੰਬਰ (ਹਰਮਨਪ੍ਰੀਤ ਸਿੰਘ)-ਮਾਰਚ 2022 'ਚ ਕੋਰੋਨਾ ਦੀ ਮਹਾਂਮਾਰੀ ਕਾਰਨ ਬੰਦ ਕੀਤੀਆਂ ਗਈਆਂ ਨਿਊਜ਼ੀਲੈਂਡ ਦੀਆਂ ਸਰਹੱਦਾਂ ਨੂੰ ਖੋਲ੍ਹਣ ਦਾ ਐਲਾਨ ਸਰਕਾਰ ਵਲੋਂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਹੁਣ ਜਨਵਰੀ 2022 'ਚ ਸਰਹੱਦਾਂ ਨੂੰ ਖੋਲ੍ਹੇ ਜਾਣ ਦਾ ਕੰਮ ...
ਲੈਸਟਰ (ਇੰਗਲੈਂਡ), 24 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨਵੀਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸ਼ੋਸ਼ਲ ਮੀਡੀਆ 'ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਜਾਅਲੀ ਪ੍ਰੋਫਾਈਲ ਬਣਾਉਣ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ ...
ਪੈਰਿਸ, 24 ਨਵੰਬਰ (ਹਰਪ੍ਰੀਤ ਕੌਰ ਪੈਰਿਸ)-ਫਰਾਂਸ 'ਚ ਗੁਰਦੁਆਰਾ ਸਿੰਘ ਸਭਾ ਬੋਬਿਨੀ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਸ਼ਾਨੋ-ਸ਼ੌਕਤ ਸਹਿਤ ਰੰਗ-ਬਿਰੰਗੀਆਂ ਰੌਸ਼ਨੀਆਂ ਦੀ ਜਗਮਗਾਹਟ ਤੇ ਦੀਪ ਮਾਲਾ ਕਰ ...
ਸਿਆਟਲ, 24 ਨਵੰਬਰ (ਗੁਰਚਰਨ ਸਿੰਘ ਢਿੱਲੋਂ)-ਪੰਜਾਬ ਦੇ ਮਸ਼ਹੂਰ ਉੱਘੇ ਕਾਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ ਨੂੰ ਸਿਆਟਲ ਦੇ ਮੁੱਖ ਗੁਰਦੁਆਰਾ ਸਿੰਘ ਸਭਾ ਰੈਨਟਨ ਦੇ ਹੈੱਡ ਗ੍ਰੰਥੀ ਭਾਈ ਦਵਿੰਦਰ ਸਿੰਘ ਨੇ ਗੁਰੂ ਘਰ ਵਲੋਂ ਸਿਰੋਪਾਓ ਦੇ ਕੇ ਨਿਵਾਜਿਆ | ਗੁਰਪ੍ਰੀਤ ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਆਲੇ-ਦੁਆਲੇ ਸਮੁੰਦਰੀ ਤੱਟ ਹਜ਼ਾਰਾਂ ਸਮੁੰਦਰੀ ਜਹਾਜ਼ਾਂ ਦੇ ਮਲਬੇ ਨਾਲ ਭਰਿਆ ਹੋਇਆ ਹੈ ਅਤੇ ਹਰੇਕ ਦਾ ਆਪਣਾ ਵਿਲੱਖਣ ਇਤਿਹਾਸ ਹੈ | ਬਿ੍ਟੇਨ ਦੇ ਤੱਟ 'ਤੇ ਹੋਈਆਂ ਕੁਝ ਵੱਡੀਆਂ ਖੋਜਾਂ 'ਤੇ ਨਜ਼ਰ ਮਾਰੀਏ ...
ਐਬਟਸਫੋਰਡ, 24 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਲੋਗਨ ਲੇਕ ਨੇੜੇ ਵਾਪਰੇ ਸੜਕ ਹਾਦਸੇ 'ਚ 6 ਸਾਲਾ ਅੰਗਰੇਜ਼ਣ ਬੱਚੀ ਐਂਬਰ ਯੰਗ ਦੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਜੌਰਡਨ ਯੰਗ ਤੇ ਛੋਟੀ ਭੈਣ 5 ਸਾਲਾ ਹਲੇ ਯੰਗ ਗੰਭੀਰ ਜ਼ਖ਼ਮੀ ਹੋ ...
ਫਰੈਂਕਫਰਟ, 24 ਨਵੰਬਰ (ਸੰਦੀਪ ਕੌਰ ਮਿਆਣੀ)-ਜਰਮਨੀ ਕੋਵਿਡ -19 ਦੇ ਚਲਦਿਆਂ ਸਖ਼ਤ ਪਾਬੰਦੀਆਂ ਬਾਰੇ ਫ਼ੈਸਲਾ ਕਰਨ ਲਈ ਤਿਆਰ ਹੈ ਅਤੇ ਰੋਜ਼ਾਨਾ ਨਵੇਂ ਕੋਰੋਨਾ ਕੇਸਾਂ ਅਤੇ ਹਸਪਤਾਲਾਂ 'ਤੇ ਵੱਧ ਰਹੇ ਦਬਾਅ ਵਿਚਕਾਰ ਪੂਰੀ ਤਰ੍ਹਾਂ ਤਾਲਾਬੰਦੀ ਦੀ ਚੋਣ ਵੀ ਕਰ ਸਕਦਾ ਹੈ | ...
ਲੰਡਨ 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-3 ਖੇਤੀ ਕਾਨੂੰਨਾਂ ਦਾ ਵਾਪਸ ਹੋਣਾ ਕਿਸਾਨਾਂ ਅਤੇ ਮਜ਼ਦੂਰਾਂ ਦੀ ਇਤਿਹਾਸਕ ਜਿੱਤ ਹੈ, ਇਹ ਵਿਚਾਰ ਲੰਡਨ 'ਚ ਇੰਡੀਅਨ ਓਵਰਸੀਜ਼ ਕਾਂਗਰਸ ਦੀ ਹੋਈ ਇਕ ਮੀਟਿੰਗ ਦੌਰਾਨ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਪ੍ਰਗਟ ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਥੇਮਸ ਨਦੀ 'ਚੋਂ 13 ਸਾਲਾ ਸਕੂਲੀ ਬੱਚੇ ਦੀ ਲਾਸ਼ 8 ਦਿਨ ਬਾਅਦ ਬਰਾਮਦ ਕੀਤੀ ਗਈ ਸੀ | ਲੰਡਨ ਕੋਰੋਨਰ ਅਦਾਲਤ 'ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਐਲੀਫੈਂਟ ਐਂਡ ਕਾਸਲ ਦੇ ਆਰਕ ਗਲੋਬ ਅਕੈਡਮੀ 'ਚ 8ਵੀਂ ਜਮਾਤ 'ਚ ...
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਲੇਖਕ ਬਲਵੰਤ ਸਿੰਘ ਗਿੱਲ ਦਾ ਪਲੇਠੀ ਕਹਾਣੀ ਸੰਗ੍ਰਹਿ 'ਵਲਾਇਤੀ ਵਾਂਢਾ ਅਤੇ ਹੋਰ ਕਹਾਣੀਆਂ' ਬੈਡਫੋਰਡ ਵਿਖੇ ਕਰਵਾਏ ਗਏ ਇਕ ਸਾਹਿਤਕ ਸਮਾਗਮ ਦੌਰਾਨ ਮਹਿੰਦਰਪਾਲ ਸਿੰਘ ਧਾਲੀਵਾਲ, ਕੁਲਵੰਤ ਕੌਰ ਢਿਲੋਂ, ...
ਸੈਕਰਾਮੈਂਟੋ, 24 ਨਵੰਬਰ (ਹੁਸਨ ਲੜੋਆ ਬੰਗਾ)-ਓਕ ਬਰੁੱਕ, ਲੀਨੋਇਸ ਵਿਚ ਇਕ ਸਟੋਰ 'ਚ ਜ਼ਬਰਦਸਤੀ ਵੜ੍ਹ ਕੇ ਲੁਟੇਰੇ ਇਕ ਲੱਖ ਡਾਲਰ ਤੋਂ ਵੱਧ ਦਾ ਸਮਾਨ ਲੁੱਟ ਕੇ ਫ਼ਰਾਰ ਹੋ ਗਏ | ਲੁੱਟਮਾਰ ਦੀ ਇਹ ਘਟਨਾ ਓਕ ਬਰੁੱਕ ਦੇ ਲੋਇਸ ਵੂਇਟਨ ਸਟੋਰ ਵਿਚ ਵਾਪਰੀ | ਓਕ ਬਰੁੱਕ ਪੁਲਿਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX