ਜਲੰਧਰ, 24 ਨਵੰਬਰ (ਰਣਜੀਤ ਸਿੰਘ ਸੋਢੀ)-ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਜਲੰਧਰ ਨਿਵਾਸੀ ਧਰਨਿਆਂ ਵਾਲਾ ਮੰਤਰੀ ਕਹਿਣ ਲੱਗ ਪਏ ਹਨ | ਪਰਗਟ ਸਿੰਘ ਦੇ ਮੰਤਰੀ ਬਣਨ ਉਪਰੰਤ ਉਸ ਦੇ ਘਰ ਦਾ ਘਿਰਾਓ ਕਰਨ ਸੂਬੇ ਭਰ 'ਚੋਂ ਕੋਈ ਨਾ ਕੋਈ ਜਥੇਬੰਦੀ ਸ਼ਮੂਲੀਅਤ ਕਰਦੀ ਹੈ | ਅੱਜ ਪਰਗਟ ਸਿੰਘ ਦੀ ਕੋਠੀ ਦੇ ਇਕ ਪਾਸੇ ਦਾ ਘਿਰਾਓ ਬੀ. ਐੱਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਦੂਸਰੇ ਪਾਸੇ ਦਾ ਘਿਰਾਓ ਮੈਰੀਟੋਰੀਅਸ ਸਕੂਲ ਦ ਐਮ. ਫਿੱਲ, ਪੀ. ਐੱਚ. ਡੀ. ਯੂ. ਜ਼ੀ.. ਸੀ. ਨੈੱਟ ਕਲੀਅਰ ਗੋਲਡ ਮੈਡਲਿਸਟ ਅਧਿਆਪਕਾਂ ਨੇ ਕੀਤਾ | ਜਲੰਧਰ ਦੇ ਪੰਜਾਬੀ ਬਾਗ ਇਲਾਕੇ 'ਚ ਦਸਮੇਸ਼ ਐਵੀਨਿਉ, ਡੀ. ਸੀ. ਕਾਲੋਨੀ ਤੇ ਮਿੱਠਾ ਪੁਰ ਰੋਡ 'ਤੇ ਕਿਊਰੋ ਸਟਰੀਟ 'ਤੇ ਰਹਿਣ ਵਾਲੇ ਲੋਕ ਇਲਾਕੇ ਦੇ ਪੁਲਿਸ ਛਾਉਣੀ 'ਚ ਤਬਦੀਲ ਹੋਣ ਕਾਰਨ ਕਾਫੀ ਪ੍ਰੇਸ਼ਾਨ ਹਨ ਤੇ ਲੋਕਾਂ ਨੂੰ ਆਪਣੇ ਘਰਾਂ 'ਚ ਜਾਣ ਲਈ ਸਾਰੇ ਸ਼ਹਿਰ 'ਚੋਂ ਘੁੰਮ ਘੰੁਮਾ ਕੇ ਜਾਣਾ ਪੈਂਦਾ ਹੈ | ਬੇਰੁਜ਼ਗਾਰ ਅਧਿਆਪਕਾਂ ਨੇ ਪੰਜਵੀਂ ਵਾਰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਮੌਕੇ ਪੁਲਿਸ ਵਲੋਂ ਬਲ ਦੀ ਵਰਤੋਂ ਕੀਤੀ ਗਈ, ਜਿਸ 'ਚ ਤਿੰਨ ਅਧਿਆਪਕਾਵਾਂ ਵੀਨਾ ਰਾਣੀ ਜਲਾਲਾਬਾਦ, ਸੁਨੀਤਾ ਰਾਣੀ ਲਾਧੂਕਾ ਮੰਡੀ ਜ਼ਿਲ੍ਹਾ ਫ਼ਾਜ਼ਿਲਕਾ ਤੇ ਕੁਲਵਿੰਦਰ ਕੌਰ ਫ਼ਾਜ਼ਿਲਕਾ ਜ਼ਖ਼ਮੀ ਹੋ ਗਈਆਂ, ਜੋ ਕਿ ਖ਼ਬਰ ਲਿਖੇ ਜਾਣ ਤੱਕ ਸਿਵਲ ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ ਸਨ | ਅਧਿਆਪਕ ਆਗੂ ਸੰਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਸ਼ ਪੁਲਿਸ ਮੁਲਾਜ਼ਮਾਂ ਨੇ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਨੂੰ ਢਿੱਡ 'ਚ ਤੇ ਛਾਤੀਆਂ 'ਤੇ ਡਾਂਗਾਂ ਨਾਲ ਗੁੱਝੀਆਂ ਸੱਟਾਂ ਮਾਰੀਆਂ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਦੌੜਾ ਦੌੜਾ ਕੇ ਥੱਪੜਾਂ ਨਾਲ ਕੁੱਟ ਮਾਰ ਵੀ ਕੀਤੀ | ਇਸ ਦੌਰਾਨ ਕਈ ਅਧਿਆਪਕ ਬੇਹੋਸ਼ ਤੇ ਜ਼ਖ਼ਮੀ ਹੋ ਗਏ | ਨੌਕਰੀ ਮੰਗਣ ਆਏ ਬੇਰੁਜ਼ਗਾਰ ਬੀ. ਐਡ ਟੈੱਟ ਪਾਸ ਅਧਿਆਪਕਾਂ ਨੇ ਪੰਜਵੀ ਵਾਰ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ, ਪਹਿਲੀ ਵਾਰ 28 ਅਕਤੂਬਰ, ਦੂਸਰੀ ਵਾਰ 4 ਨਵੰਬਰ, ਤੀਸਰੀ ਵਾਰ 12 ਨਵੰਬਰ, ਚੌਥੀ ਵਾਰ 23 ਨਵੰਬਰ ਤੇ ਪੰਜਵੀਂ ਵਾਰ 24 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਵਿਖੇ ਆਪਣੀ ਹੱਕੀ ਮੰਗਾ ਸਬੰਧੀ ਯਾਦ ਦਿਵਾਉਣ ਤੇ ਪੂਰੀਆਂ ਕਰਵਾਉਣ ਲਈ ਗਏ, ਪਰ ਸਰਕਾਰ ਵਲੋਂ ਲਾਰਿਆਂ ਤੇ ਧੱਕਾਮੁੱਕੀ ਤੋਂ ਸਿਵਾਏ ਬੇਰੁਜ਼ਗਾਰ ਅਧਿਆਪਕਾਂ ਦੇ ਪੱਲੇ ਕੁੱਝ ਵੀ ਨਹੀਂ ਪਾਇਆ | ਪੁਲਿਸ ਪ੍ਰਸ਼ਾਸਨ ਵਲੋਂ 66 ਫੁੱਟੀ ਕਿਊਰੋ ਸਟਰੀਟ ਤੇ ਮਿੱਠਾਪੁਰ ਨੂੰ ਮਿਲਾਉਂਦੀ ਪੰਜਾਬੀ ਬਾਗ ਵਾਲੀ ਸੜਕ ਨੰੂ ਦੋਨਾਂ ਪਾਸਿਆਂ ਤੋਂ ਕੀਤਾ ਬੰਦ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਆਪਣੇ ਘਰਾਂ 'ਚ ਜਾਣ ਲਈ ਘੁੰਮ-ਘੁੰਮਾਕੇ ਜਾਣਾ ਪਿਆ |
ਪਰਗਟ ਸਿੰਘ ਦੀ ਪਤਨੀ ਨੇ ਧਰਨੇ ਪ੍ਰਦਰਸ਼ਨ ਦੀ ਕਵਰੇਜ ਕਰਨ ਗਏ ਮੀਡੀਆ ਕਰਮੀਆਂ 'ਤੇ ਪਰਚੇ ਦਰਜ ਕਰਨ ਦੀ ਦਿੱਤੀ ਧਮਕੀ
ਬੇਰੁਜ਼ਗਾਰ ਅਧਿਆਪਕਾਂ ਦੀ ਕਵਰੇਜ ਕਰਨ ਗਏ ਮੀਡੀਆ ਕਰਮਚਾਰੀਆਂ ਜਦੋਂ ਬੈਰੀਕੇਡ ਕੋਲ ਕੰਧਾ 'ਤੇ ਖੜ੍ਹ ਕੇ ਕਵਰੇਜ ਕਰ ਰਹੇ ਸਨ ਤਾਂ ਉਨ੍ਹਾਂ ਨੇ ਆਪਣੇ ਘਰੋਂ ਲੰਘ ਰਹੇ ਮੀਡੀਆ ਕਰਮੀਆਂ ਨੂੰ ਕਿਹਾ ਕਿ ਕੰਧਾ 'ਤੇ ਚੜ੍ਹ ਕੇ ਕਵਰੇਜ ਕਰਨ ਵਾਲਿਆਂ ਖ਼ਿਲਾਫ਼ ਪਰਚੇ ਦਰਜ ਕਰਨ ਦੀ ਧਮਕੀ ਦਿੱਤੀ | ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀ ਇਨ੍ਹਾਂ ਦੀ ਨਿੱਤ ਦਿਨ ਦੀ ਇਸ ਕਵਾਇਦ ਤੋਂ ਪੇ੍ਰਸ਼ਾਨ ਹਨ ਤੇ ਸਾਡੇ ਪਾਸ ਸ਼ਿਕਾਇਤ ਕਰਦੇ ਹਨ | ਪਰਗਟ ਸਿੰਘ ਦੀ ਪਤਨੀ ਨੇ ਪੁਲਿਸ ਮੁਲਾਜ਼ਮਾਂ ਨੂੰ ਮੁਖਾਤਿਬ ਹੁੰਦਿਆਂ ਇਹ ਵੀ ਕਿਹਾ ਕਿ ਜਿਨ੍ਹਾਂ ਦੇ ਘਰਾਂ ਦੀਆਂ ਕੰਧਾਂ 'ਤੇ ਮੀਡੀਆ ਵਾਲੇ ਖੜ੍ਹੇ ਹਨ ਉਨ੍ਹਾਂ ਘਰ ਵਾਲਿਆਂ ਤੋਂ ਲਿਖਤੀ ਸ਼ਿਕਾਇਤ ਲੈ ਕੇ ਕਾਰਵਾਈ ਕੀਤੀ ਜਾਵੇ |
ਜਲੰਧਰ ਵਿਖੇ ਬੇਰੁਜ਼ਗਾਰ ਬੀ. ਐੱਡ ਟੈਟ ਪਾਸ ਅਧਿਆਪਕ ਦੇਰ ਰਾਤ ਵੀ ਪੁਲਿਸ ਪ੍ਰਸ਼ਾਸ਼ਨ ਨਾਲ ਧੱਕਾ-ਮੁੱਕੀ ਹੁੰਦੇ ਰਹੇ, ਜਿਸ ਦੌਰਾਨ ਅਧਿਆਪਕ ਆਗੂਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਦੋਸ਼ ਲਗਾਏ ਕਿ ਸ਼ਰਾਬ ਪੀ. ਕੇ ਮੁਲਾਜ਼ਮਾਂ ਨੇ ਸਾਡੇ ਨਾਲ ਵਧੀਕੀ ਕੀਤੀ ਤੇ ਮਹਿਲਾਂ ਅਧਿਆਪਕਾਂ ਨਾਲ ਵੀ ਗੁੱਥਮ ਗੁੱਥੀ ਹੋੲ ਤੇ ਬੇਰੁਜ਼ਗਾਰ ਅਧਿਆਪਕਾਂ ਨੇ ਪੁਲਿਸ 'ਤੇ ਇਹ ਦੋਸ ਵੀ ਲਗਾਏ ਕਿ ਉਨਵਾਂ ਨੇ ਮਹਿਲਾ ਅਧਿਆਪਕਾਂ ਨਾਲ ਗਾਲੀ ਗਲੋਚ ਵੀ ਕੀਤੀ |
ਪਰਗਟ ਸਿੰਘ ਨੇ ਮੰਤਰੀ ਬਣ ਕੇ ਪਾਏ ਪੁਆੜੇ-ਰਾਹਗੀਰ
ਪੰਜਾਬੀ ਬਾਗ ਵਾਸੀ ਤੇ ਇਲਾਕਾ ਨਿਵਾਸੀ ਰਾਹਗੀਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਰਗਟ ਸਿੰਘ ਨੇ ਮੰਤਰੀ ਬਣ ਕੇ ਪੁਆੜੇ ਪਾਏ ਹਨ | ਆਪ ਜਦੋਂ ਘਰੋਂ ਨਿਕਲਣਾ ਹੁੰਦਾ ਹੈ ਤਾਂ ਪੁਲਿਸ ਦੀ ਮਦਦ ਨਾਲ ਬੈਰੀਕੇਡ ਪਾਸੇ ਕਰਕੇ ਚਲੇ ਜਾਂਦੇ ਹਨ ਤੇ ਇਲਾਕਾ ਨਿਵਾਸੀਆਂ ਨੂੰ ਆਪਣੇ ਕੰਮੀ ਕਾਰੀ ਜਾਮ ਲਈ ਪੁਲਿਸ ਪੇ੍ਰਸ਼ਾਨ ਕਰਦੀ ਹੈ ਰਸਤੇ ਬੰਦ ਕਰ ਦਿੰਦੀ ਹੈ | ਕੁੱਝ ਲੋਕਾਂ ਨੇ ਕਿਹਾ ਕਿ ਜੇ ਬੈਰੀਕੇਡ ਲਗਾਉਣੇ ਹਨ ਤਾਂ ਪਰਗਟ ਸਿੰਘ ਦੀ ਕੋਠੀ ਦੇ ਬਾਹਰ ਲਗਾਏ ਜਾਣ ਨਾਂ ਕਿ ਮੁੱਖ ਸੜਕਾਂ ਨੂੰ ਬੰਦ ਕਰਕੇ ਇਲਾਕਾ ਨਿਵਾਸੀਆਂ ਨੂੰ ਪਰੇਸ਼ਾਨ ਕੀਤਾ ਜਾਵੇ |
ਆਦਮਪੁਰ, 24 ਨਵੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਆਦਮਪੁਰ ਵਿਖੇ ਮੁੱਖ ਮਾਰਗ 'ਤੇ ਸਥਿਤ ਕਿ੍ਸ਼ਨਾ ਪੁਸਤਕ ਭੰਡਾਰ ਨੂੰ ਕਰੀਬ ਰਾਤ 2 ਵਜੇ ਅੱਗ ਲੱਗਾਉਣ ਆਏ 3 ਵਿਅਕਤੀ ਖੁਦ ਹੀ ਇਸ ਅੱਗ ਦਾ ਸ਼ਿਕਾਰ ਹੋ ਗਏ, ਜਿੱਥੇ ਇਕ ਵਿਅਕਤੀ ਪਰਦੀਪ ਵਾਸੀ ਬਸਤੀ ਬਾਵਾ ਖੇਲ ਦੀ ਮੌਕੇ ...
ਗੁਰਾਇਆ, 24 ਨਵੰਬਰ (ਚਰਨਜੀਤ ਸਿੰਘ ਦੁਸਾਂਝ)- ਨਜ਼ਦੀਕੀ ਕਮਿਊਨਿਟੀ ਹੈੱਲਥ ਸੈਂਟਰ ਬੜਾ ਪਿੰਡ 'ਚ ਪਿੰਡ ਵਾਸੀਆਂ ਵਲੋਂ ਸਟਾਫ ਪੂਰਾ ਨਾ ਹੋਣ ਕਾਰਨ ਪੰਚਾਇਤ ਅਤੇ ਪਿੰਡ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸਰਪੰਚ ਸਨਦੀਪ ਸਿੰਘ ਨੇ ਦੋਸ਼ ਲਗਾਉਂਦੇ ਕਿਹਾ ਕਿ ...
ਜਲੰਧਰ ਛਾਉਣੀ, 24 ਨਵੰਬਰ (ਅ.ਬ)-ਉੱਘੇੇ ਕਾਰੋਬਾਰੀ ਸ. ਪਿਆਰਾ ਸਿੰਘ ਮੰਡ ਜੋ ਕਿ ਬੀਤੀ 17 ਨਵੰਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਵਿਰਾਜੇ ਸਨ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਅੱਜ ...
ਜਲੰਧਰ, 24 ਨਵੰਬਰ (ਸ਼ੈਲੀ)- ਬੀਤੀ ਦੇਰ ਰਾਤ ਥਾਣਾ 5 'ਚ ਪੈਂਦੇ ਮਾਡਲ ਹਾਊਸ ਵਿਚ ਰਾਜਪੂਤ ਨਗਰ ਵਿਚ ਹੋਸ਼ਿਆਰਪੁਰ ਵਿਖੇ ਵਿਜੀਲੈਂਸ ਵਿਭਾਗ ਵਿਚ ਤੈਨਾਤ ਡੀਐਸਪੀ ਨਿਰੰਜਨ ਸਿੰਘ ਦੇ ਪੁਸ਼ਤੈਨੀ ਘਰ ਜਿੱਥੇ ਉਨ੍ਹਾਂ ਦੇ ਤਿੰਨ ਭਰਾ ਰਹਿੰਦੇ ਹਨ ਦੇ ਪਰਿਵਾਰ 'ਤੇ ਕੁਝ ...
ਜਲੰਧਰ, 24 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ.ਗੋਇਲ ਦੀ ਅਦਾਲਤ ਨੇ ਡੋਡਿਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਬਲਵਿੰਦਰ ਕੁਮਾਰ ਉਰਫ ਕਾਕੂ ਪੁੱਤਰ ਮਦਨ ਲਾਲ ਵਾਸੀ ਪੱਤੀ ਰਤਨ ਸਿੰਘ,ਪਿੰਡ ਬੇਲਾ ਰਾਮਗੜ੍ਹ, ਥਾਣਾ ਨੰਗਰ, ਜ਼ਿਲ੍ਹਾ ...
ਆਦਮਪੁਰ, 24 ਨਵੰਬਰ (ਰਮਨ ਦਵੇਸਰ)-ਆਦਮਪੁਰ ਨੇੜੇ ਪਿੰਡ ਖੁਰਦਪੁਰ 'ਚ ਪ੍ਰਵਾਸੀ ਮਜ਼ਦੂਰ ਦੇ ਇਕ 6 ਸਾਲਾ ਬੱਚੇ ਦੀ ਛੱਪੜ 'ਚ ਡੁੱਬਣ ਨਾਲ ਮੌਤ ਹੋ ਗਈ | ਮਿ੍ਤਕ ਬੱਚੇ ਦੀ ਪਛਾਣ ਬੱਬਾ ਵਜੋਂ ਹੋਈ ਹੈ | ਉਸ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਦੁਪਹਿਰ ਸਮੇਂ ਜਦ ਸਾਨੂੰ ਬੱਚਾ ...
ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕੱਲ੍ਹੇ ਦੇ ਜਿੰਮੀਦਾਰ ਪਰਿਵਾਰ ਦੇ ਨੌਜਵਾਨ ਜਗਜੀਵਨ ਸਿੰਘ ਕੰਗ ਨੇ 'ਇੰਡੀਅਨ ਨੇਵੀ' ਵਿਚ ਕਮਾਂਡਰ ਦਾ ਅਹੁਦਾ ਹਾਸਲ ਕਰ ਲਿਆ ਹੈ | ਉਨ੍ਹਾਂ ਦੇ ਪਿਤਾ ਦਲਬੀਰ ਸਿੰਘ ਕੰਗ ਭਾਰਤੀ ਫ਼ੌਜ ਦੇ ਸਿਗਨਲ ...
ਚੁਗਿੱਟੀ/ਜੰਡੂਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਬੀਤੇ ਦਿਨੀਂ ਸੁੱਚੀ ਪਿੰਡ ਲਾਗੇ ਸਥਿਤ ਇਕ ਗੈਰਾਜ 'ਚ ਨਕਾਬਪੋਸ਼ 4 ਲੁਟੇਰਿਆਂ ਵਲੋਂ ਪਿਸਤੌਲ ਦੀ ਨੌਕ 'ਤੇ ਕੀਤੀ ਗਈ 20,000 ਨਕਦੀ ਦੀ ਲੁੱਟ ਦੇ ਮਾਮਲੇ ਸੰਬੰਧੀ ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ...
ਜਲੰਧਰ, 24 ਨਵੰਬਰ (ਸ਼ਿਵ)- ਨਗਰ ਨਿਗਮ ਨੇ ਕੁਝ ਦਿਨ ਪਹਿਲਾਂ ਲੋਕਾਂ ਨੂੰ ਸਹੂਲਤ ਦੇਣ ਲਈ ਇਕਹਿਰੀ ਪੁਲੀ ਦੇ ਅੰਦਰਲੇ ਪਾਸੇ ਤਿੰਨ ਐਲ. ਈ. ਡੀ. ਲਾਈਟਾਂ ਲਗਾਈਆਂ ਸੀ, ਉਨ੍ਹਾਂ ਵਿਚ ਇਕ ਲਾਈਟ ਨੂੰ ਚੋਰਾਂ ਨੇ ਚੋਰੀ ਕਰ ਲਿਆ ਹੈ | ਇਨ੍ਹਾਂ ਲਾਈਟਾਂ ਦੇ ਲੱਗਣ ਨਾਲ ਲੋਕਾਂ ਨੇ ...
ਲੋਹੀਆਂ ਖਾਸ, 24 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਸ਼ਾਹਕੋਟ ਤੋਂ ਐਲਾਨੇ ਸਾਂਝੇ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੇ ਹੱਕ ਵਿਚ ਸ਼ਾਹਕੋਟ 'ਚ ਪਹਿਲੀ ਰੈਲੀ 3 ਦਸੰਬਰ, ਦਿਨ ਸ਼ੁਕਰਵਾਰ ਨੂੰ ਦੁਪਹਿਰ 12 ਵਜੇ ...
ਜਲੰਧਰ, 24 ਨਵੰਬਰ (ਸਟਾਫ ਰਿਪੋਰਟਰ)-ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ ਦਾਸੂਪੁਰ ਨੂੰ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਆਪਣੀ ਨਿਯੁਕਤੀ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ...
ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀ. ਸੀ. ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੀ ਮਨਜ਼ੂਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੋਆਬਾ ਜ਼ੋਨ ਦੇ ਜਥੇਬੰਦਕ ਢਾਂਚੇ ਦਾ ...
ਜਲੰਧਰ, 24 ਨਵੰਬਰ (ਰਣਜੀਤ ਸਿੰਘ ਸੋਢੀ)-ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ, ਪੰਜਾਬ ਵੱਲੋੰ ਸਿੱਖਿਆ ਮੰਤਰੀ ਦੀ ਜਲੰਧਰ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੇ 2018 ਵਿਚ ਐੱਸ. ਐੱਸ. ਏ/ਰਮਸਾ ਦੇ ਅਧਿਆਪਕਾਂ ...
ਜਲੰਧਰ/ਫਗਵਾੜਾ, (ਅ.ਬ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬੀਤੇ ਦਿਨੀਂ ਮੋਗਾ ਵਿਖੇ ਰੈਲੀ ਦੌਰਾਨ ਪੰਜਾਬ ਦੀ ਮਾਂ-ਨੂੰਹ, ਬੇਟੀ ਅਤੇ ਹਰ ਉਸ ਮਹਿਲਾ ਜਿਸ ਦੀ ਉਮਰ 18 ਸਾਲ ਤੋਂ ਵੱਧ ਹੈ, ਦੇ ਖਾਤੇ ਵਿਚ ਹਰ ਮਹੀਨੇ 1000 ਰੁਪਏ ਦੇਣ ਦੇ ਐਲਾਨ ਨਾਲ ਪੰਜਾਬ ਦੀ ...
ਮਕਸੂਦਾ, 24 ਨਵੰਬਰ (ਸਤਿੰਦਰ ਪਾਲ ਸਿੰਘ)- ਥਾਣਾ ਡਵੀਜ਼ਨ 1 ਅਧੀਨ ਆਉਂਦੇ ਖੇਤਰ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਬਾਹਰ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਦੀ ਖਬਰ ਹੈ। ਨੌਜਵਾਨ ਦੀ ਪਛਾਣ ਆਕਾਸ਼ (23) ਪੁੱਤਰ ਰਾਕੇਸ਼ ਕੁਮਾਰ ਵਾਸੀ ਡੀ 154 ਨਿਊ ਦਸਮੇਸ਼ ਨਗਰ ਘਾਹ ਮੰਡੀ ਜਲੰਧਰ ...
ਜਲੰਧਰ, 24 ਨਵੰਬਰ (ਚੰਦੀਪ ਭੱਲਾ)-ਬੀਤੇ ਦਿਨੀਂ ਹੁਸ਼ਿਆਰਪੁਰ ਦੇ ਮਾਹਿਲਪੁਰ ਵਿਖੇ ਵਿਜੀਲੈਂਸ ਵਲੋਂ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਮਨਜੀਤ ਸਿੰਘ ਖਿਲਾਫ਼ ਬਿਨਾਂ ਕਿਸੇ ਜਾਂਚ ਦੇ ਪਰਚਾ ਦਰਜ ਕਰਕੇ ਗ੍ਰਿਫ਼ਤਾਰੀ ਕਰਨ ਦੇ ਵਿਰੋਧ 'ਚ ਅੱਜ ਵੀ ਪੰਜਾਬ ਰੈਵੀਨਿਊ ...
ਚੁਗਿੱਟੀ/ਜੰਡੂਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਬਾਬਾ ਜੇ ਗੁਰੂ ਦੇਵ ਆਸ਼ਰਮ ਕਰੋਲ ਬਾਗੀ ਦੀ ਪ੍ਰਬੰਧਕੀ ਕਮੇਟੀ ਵਲੋਂ ਸੂਰੀਆ ਇਨਕਲੇਵ ਵਿਖੇ ਬੁੱਧਵਾਰ ਨੂੰ ਸਤਿਸੰਗ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਰਮ ਸੰਤ ਬਾਬਾ ਜੈ ਗੁਰੂਦੇਵ ਦੇ ਅਧਿਆਤਮਕ ਉਤਰਾਧਿਕਾਰੀ ਸੰਤ ...
ਜਲੰਧਰ ਛਾਉਣੀ, 24 ਨਵੰਬਰ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਚੱਲ ਰਹੇ ਲੰਗਰ ਦੌਰਾਨ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਵਿੱਕੀ ਚੱਢਾ ਵਲੋਂ ਪੰਗਤ 'ਚ ਬੈਠ ਕੇ ਲੰਗਰ ਛੱਕ ਰਹੇ ਇਕ ...
ਚੁਗਿੱਟੀ/ਜੰਡੂਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁ: ਸ੍ਰੀ ਗੁਰੂ ਤੇਗ ਬਹਾਦਰ, ਲੋਕ ਸਭਾ ਪ੍ਰਿਥਵੀ ਨਗਰ, ਨੇੜੇ ਲੰਮਾ ਪਿੰਡ ਵਿਖੇ ਸਮੂਹ ਸੰਗਤਾਂ ਵਲੋਂ ਬੜੀ ...
ਜਲੰਧਰ, 24 ਨਵੰਬਰ (ਚੰਦੀਪ ਭੱਲਾ)-ਲੋਕਾਂ ਨੂੰ ਨਿਰਧਾਰਿਤ ਦਰਾਂ 'ਤੇ ਰੇਤ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ ਜ਼ਿਲ੍ਹੇ ਵਿਚ ਰੇਤ ਦੀਆਂ ਨਿਰਧਾਰਿਤ ਦਰਾਂ ਤੋਂ ਵੱਧ ਕੀਮਤ ਵਸੂਲ ਕਰਨ ਦਾ ਪਰਦਾਫਾਸ਼ ਕਰਨ ਵਾਲੇ ਸਟਿੰਗ ਲਈ 25,000 ...
ਮਹਿਤਪੁਰ, 24 ਨਵੰਬਰ (ਲਖਵਿੰਦਰ ਸਿੰਘ)- ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਪਿ੍ੰਸੀਪਲ ਮੈਡਮ ਅਮਨਦੀਪ ਕੌਰ ਦੀ ਦੇਖ ਰੇਖ ਹੇਠ ਦੋ ਰੋਜ਼ਾ ਸ਼ਾਨਦਾਰ ਐਥਲੈਟਿਕ ਪ੍ਰੋਗਰਾਮ ਦਾ ਆਗਾਜ਼ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਕੀਤਾ ਗਿਆ | ਇਸ ਖੇਡ ਸਮਾਰੋਹ ਦੇ ਪਹਿਲੇ ਦਿਨ ਵਿਚ ...
ਸ਼ਾਹਕੋਟ, 24 ਨਵੰਬਰ (ਬਾਂਸਲ)- ਏ.ਪੀ.ਐਸ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਸੀ.ਐਚ.ਸੀ. ਸ਼ਾਹਕੋਟ ਵੱਲੋਂ ਕੋਰੋਨਾ ਟੀਕਾਕਰਨ ਮੁਹਿੰਮ ਦÏਰਾਨ ਬਲਾਕ ਸ਼ਾਹਕੋਟ ਵਿੱਚ ਲਗਾਏ ਗਏ ਟੀਕਾਕਰਨ ਕੈਂਪਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕੀਤਾ ...
ਮੱਲ੍ਹੀਆਂ ਕਲਾਂ, 24 ਨਵੰਬਰ (ਮਨਜੀਤ ਮਾਨ)-ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿਦਿਅਕ ਕਲੱਸਟਰ ਪੱਧਰੀ ਮੁਕਾਬਲੇ ਸ.ਪ੍ਰ.ਸ. ਖੀਵਾ ਵਿਖੇ ਕਰਵਾਏ ਗਏ, ਜਿਸ ਵਿਚ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸ. ਪ੍ਰ. ਸ. ਈਦਾ. ਦੇ ਵਿਦਿਆਰਥੀਆਂ ਨੇ ਮੱਲ੍ਹਾਂ ...
ਨੂਰਮਹਿਲ, 24 ਨਵੰਬਰ (ਜਸਵਿੰਦਰ ਲਾਂਬਾ)-ਬਲਾਕ ਨੂਰਮਹਿਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਚੂਹੇਕੀ ਵਿਚ ਲਿਖਾਈ, ਭਾਸ਼ਣ, ਕਵਿਤਾ ਪੜ੍ਹਨ, ਚਿੱਤਰਕਲਾ, ਕਹਾਣੀ ਆਦਿ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ | ਜਿਸ ਵਿੱਚ ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ...
ਕਿਸ਼ਨਗੜ੍ਹ, 24 ਨਵੰਬਰ (ਹੁਸਨ ਲਾਲ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਵਿਚ ਹੋਰ ਵਾਧਾ ਕਰਦੇ ਹੋਏ ਪੰਜਾਬ ਸਰਕਾਰ ਨੇ ਚਿੱਟਾ ਮੋਤੀਆ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਉਲੀਕੀ ਹੈ | ਮੁੱਖ ਮੰਤਰੀ ਪੰਜਾਬ ਮੋਤੀਆ ...
ਸ਼ਾਹਕੋਟ, 24 ਨਵੰਬਰ (ਸਚਦੇਵਾ)- ਸ਼ਹੀਦ ਬਾਬਾ ਸੁੰਦਰ ਸਿੰਘ ਪਬਲਿਕ ਸਕੂਲ ਮਾਣਕਪੁਰ ਦੀ ਚੇਅਰਪਰਸਨ ਸ਼੍ਰੀਮਤੀ ਕੁਲਵਿੰਦਰ ਕੌਰ, ਬਲਵਿੰਦਰ ਸਿੰਘ ਯੂ.ਐੱਸ.ਏ ਤੇ ਲਖਵਿੰਦਰ ਸਿੰਘ ਦੇ ਪਿਤਾ ਦਲੀਪ ਸਿੰਘ ਸਾਬਕਾ ਸਰਪੰਚ ਮਾਣਕਪੁਰ ਦਾ ਕੁਝ ਦਿਨ ਪਹਿਲਾ ਦਿਹਾਂਤ ਹੋ ਗਿਆ ...
ਸ਼ਾਹਕੋਟ, 24 ਨਵੰਬਰ (ਬਾਂਸਲ)- ਤੇਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਮਹਿੰਗਾਈ ਏਨੀ ਵਧ ਗਈ ਹੈ ਕਿ ਰੋਜ਼ਾਨਾ ਲੋੜ ਦੀਆਂ ਵਸਤਾਂ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕ੍ਰਿਸਚੀਅਨ ਮੂਵਮੈਂਟ ਪੰਜਾਬ ਦੇ ...
ਗੁਰਾਇਆ, 24 ਨਵੰਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਅੱਟਾ ਦੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਖਪਤਕਾਰਾਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਰਾਜ ਕਾਰਪੋਰੇਸ਼ਨ ਜਾਣ ਬੁੱਝ ਕੇ ਉਨ੍ਹਾਂ ਦੇ ਮੀਟਰਾਂ ਦੀ ਖਪਤ ਰੀਡਿੰਗ ਤਿੰਨ ਤਿੰਨ ਮਹੀਨੇ ਨਹੀਂ ਲੈਂਦਾ ਹੈ ਜਿਸ ਨਾਲ ...
ਆਦਮਪੁਰ, 24 ਨਵੰਬਰ (ਰਮਨ ਦਵੇਸਰ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਦਮਪੁਰ ਵਿਖੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੰਜਾਬ ਪ੍ਰੀਸ਼ਦ ਵਲੋਂ ਸਾਇੰਸ ਵਿਸ਼ੇ 'ਚ ਰੁਚੀ ਵਧਾਉਣ ਦੇ ਮਕਸਦ ਤਹਿਤ ਪਿੰ੍ਰਸੀਪਲ ਰਾਮ ਆਸਰਾ ਅਤੇ ਬਲਾਕ ਨੋਡਲ ਅਫਸਰ ...
ਨੂਰਮਹਿਲ, 24 ਨਵੰਬਰ (ਜਸਵਿੰਦਰ ਸਿੰਘ ਲਾਂਬਾ)- ਦਿਹਾਤੀ ਵਿਕਾਸ ਅਤੇ ਪੰਚਾਇਤ ਡਾਇਰੈਕਟਰ ਮਨਪ©ੀਤ ਸਿੰਘ ਨੇ ਪਿੰਡ ਸੁੰਨੜ ਕਲਾਂ ਦੀ ਸਰਪੰਚ ਸ਼©ੀਮਤੀ ਸੁਮਨ ਰਾਣੀ ਅਤੇ ਮੈਂਬਰ ਪੰਚਾਇਤ ਸੁਰਿੰਦਰਪਾਲ ਨੂੰ ਮੁਅੱਤਲ ਕਰ ਦਿੱਤਾ ਹੈ | ਡਾਇਰੈਕਟਰ ਨੇ ਆਪਣੇ ਹੁਕਮ ਵਿਚ ...
ਜੰਡਿਆਲਾ ਮੰਜਕੀ, 24 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਅੱਜ ਪਿੰਡ ਸਮਰਾਏ ਵਿਖੇ ਪੇਂਡੂ ਮਜਦੂਰ ਯੂਨੀਅਨ ਵੱਲੋਂ ਰੈਲੀ ਕਰ ਕੇ ਪੰਜਾਬ ਸਰਕਾਰ ਤੋਂ ਸਮਰਾਏ ਦੀ ਸੁਸਾਇਟੀ ਵਿਚ ਮਜਦੂਰਾਂ ਦੇ ਕਰਜੇ ਮੁਆਫੀ ਅਤੇ ਪੰਜ ਪੰਜ ਮਰਲੇ ਪਲਾਟਾਂ ਦੀ ਮੰਗ ਕੀਤੀ ਗਈ | ਇਕੱਠ ਨੂੰ ...
ਮੱਲ੍ਹੀਆਂ ਕਲਾਂ ,24 ਨਵੰਬਰ (ਮਨਜੀਤ ਮਾਨ)- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ 3 ਦਸੰਬਰ ਨੂੰ ਹੋਣ ਵਾਲੀ ਰੈਲੀ ਨੂੰ ਸਫ਼ਲ ਕਰਨ ਲਈ ਅੱਜ ਪਿੰਡ ਉੱਗੀ, ਗਾਂਧਰਾਂ, ਹੇਰਾਂ ਬਿਲਗਾ, ਨੂਰਮਹਿਲ ਵਿਖੇ ਭਰਵੀਂ ਮੀਟਿੰਗਾਂ ਕੀਤੀਆ ਗਈਆਂ | ਇਨ੍ਹਾਂ ਭਰਵੀਆਂ ...
ਨੂਰਮਹਿਲ, 24 ਨਵੰਬਰ (ਜਸਵਿੰਦਰ ਸਿੰਘ ਲਾਂਬਾ)- ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸਿਆਮ ਥੋਰੀ ਨੇ ਨੂਰਮਹਿਲ ਬਲਾਕ ਦੇ ਪਿੰਡਾਂ ਵਿਚ ਘਰਾਂ ਅੱਗੇ ਨੰਬਰ ਪਲੇਟਾਂ ਲਾਉਣ ਵਿਚ ਹੋਈ ਘਪਲੇਬਾਜ਼ੀ ਦੀ ਜਾਂਚ ਹੁਕਮ ਜਾਰੀ ਕੀਤੇ ਹਨ | ਇਹ ਜਾਂਚ ਫਿਲੌਰ ਦੇ ਐਸ.ਡੀ.ਐੱਮ ਅਰਵਿੰਦਰ ...
ਕਿਸ਼ਨਗੜ੍ਹ, 24 ਨਵੰਬਰ (ਹੁਸਨ ਲਾਲ)- ਡੇਰਾ ਸੰਤ ਸਰਵਣ ਦਾਸ ਬੱਲਾਂ ਵਿਖੇ ਇਤਿਹਾਸਕ ਸਾਂਝੀਵਾਲਤਾ ਯਾਤਰਾ ਪਹੁੰਚਣ 'ਤੇ ਸ਼ੋਭਾ ਯਾਤਰਾ ਦਾ ਸਤਿਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ (ਯੂਪੀ) ਅਤੇ ਡੇਰੇ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX