ਮਾਨਸਾ, 24 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਾਵਰਕਾਮ ਦੇ ਕਰਮਚਾਰੀਆਂ ਨੇ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ 'ਤੇ ਹੱਕੀ ਮੰਗਾਂ ਨਾ ਮੰਨਣ ਦੇ ਰੋਸ 'ਚ ਸਮੂਹਿਕ ਛੁੱਟੀ ਲੈ ਕੇ ਸਥਾਨਕ ਦਫ਼ਤਰ ਵਿਖੇ 10ਵੇਂ ਦਿਨ ਵੀ ਰੋਸ ਧਰਨਾ ਜਾਰੀ ਰੱਖਿਆ | ਸੰਬੋਧਨ ਕਰਦਿਆਂ ਬਿੱਕਰ ਸਿੰਘ ਮਾਖ਼ਾ, ਕਰਤਾਰ ਸਿੰਘ, ਅਸ਼ੋਕ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਨਾਲ ਜੋ ਸਮਝੌਤੇ ਹੋਏ ਸਨ, ਨੂੰ ਲਾਗੂ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਮੰਗ ਕੀਤੀ ਕਿ ਪੇ-ਬੈਂਡ ਦੇਣ ਦੇ ਨਾਲ ਡੀ. ਈ. ਦੀਆਂ ਦੀਆਂ ਕਿਸ਼ਤਾਂ ਦਿੱਤੀਆਂ ਜਾਣ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਤੋਂ ਇਲਾਵਾ ਹੋਰ ਸਾਰੀਆਂ ਮੰਗਾਂ ਮੰਨੀਆਂ ਜਾਣ | ਉੱਧਰ ਦੂਜੇ ਪਾਸੇ ਕਰਮਚਾਰੀਆਂ ਦੀ ਸਮੂਹਿਕ ਛੁੱਟੀ ਕਾਰਨ ਦਫ਼ਤਰੀ ਕੰਮਕਾਜ ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ | ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ, ਜਤਿੰਦਰ ਸਿੰਘ ਮੂਸਾ, ਗੁਰਦਰਸ਼ਨ ਸਿੰਘ ਟਾਹਲੀਆਂ, ਗੁਰਦਿੱਤ ਸਿੰਘ, ਨਵਦੀਪ ਸਿੰਘ, ਸੁਖਵਿੰਦਰ ਸਿੰਘ, ਜਗਸੀਰ ਸਿੰਘ ਕੋਟਲੱਲੂ, ਸੁਖਵੀਰ ਸਿੰਘ ਹਨੀ, ਮੇਜਰ ਸਿੰਘ ਦੂਲੋਵਾਲ, ਬਿੱਕਰ ਸਿੰਘ ਮੰਘਾਣੀਆ, ਮਨਿੰਦਰ ਸਿੰਘ, ਲਖਨ ਲਾਲ ਮੌੜ ਆਦਿ ਹਾਜ਼ਰ ਸਨ |
ਬਿਜਲੀ ਮੁਲਾਜ਼ਮਾਂ ਨੇ ਕੀਤੀ ਰੋਸ ਰੈਲੀ
ਬਰੇਟਾ ਤੋਂ ਪਾਲ ਸਿੰਘ ਮੰਡੇਰ ਅਨੁਸਾਰ-ਸਬ ਡਵੀਜਨ ਬਰੇਟਾ ਦੇ ਬਿਜਲੀ ਮੁਲਾਜਮਾਂ ਵਲੋਂ ਦਫਤਰ ਵਿਖੇ ਮੈਨੇਜਮੈੇਟ ਬੋਰਡ ਤੇ ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਖ਼ਿਲਾਫ਼ ਲਗਤਾਰ ਰੋਸ ਰੈਲੀ ਕੀਤੀ ਗਈ | ਸੰਬੋਧਨ ਕਰਦਿਆਂ ਆਗੂ ਤਰਸੇਮ ਸਿੰਘ, ਹਰਜੀਤ ਸਿੰਘ, ਬਲਕਾਰ ਸਿੰਘ ਨੇ ਕਿਹਾ ਕਿ ਮੈਨੇਜਮੈਂਟ ਬੋਰਡ ਤੇ ਪੰਜਾਬ ਸਰਕਾਰ ਮੁਲਾਜਮਾਂ ਨਾਲ ਵਾਅਦੇ ਕਰ ਕੇ ਵਾਰ-ਵਾਰ ਮੁੱਕਰ ਰਹੀ ਹੈ | ਇਸ ਮੌਕੇ ਭਾਨਾ ਸਿੰਘ, ਜਰਨੈਲ ਸਿੰਘ, ਸੋਨੀ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |
ਸਰਦੂਲਗੜ੍ਹ 'ਚ ਬਿਜਲੀ ਕਾਮਿਆਂ ਦਾ ਧਰਨਾ ਜਾਰੀ
ਸਰਦੂਲਗੜ੍ਹ ਤੋਂ ਪ੍ਰਕਾਸ਼ ਸਿੰਘ ਜ਼ੈਲਦਾਰ ਅਨੁਸਾਰ-ਸਥਾਨਕ ਸ਼ਹਿਰ ਵਿਖੇ ਪਾਵਰਕਾਮ ਮੈਨੇਜਮੈਂਟ ਦੇ ਖ਼ਿਲਾਫ਼ ਬਿਜਲੀ ਕਾਮਿਆਂ ਦਾ ਧਰਨਾ ਜਾਰੀ ਹੈ | ਆਗੂ ਇਕਬਾਲ ਸਿੰਘ ਜਟਾਣਾ, ਪਰਮਜੀਤ ਸਿੰਘ ਬਾਜੇਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਮੁਲਾਜ਼ਮਾਂ ਦੀ ਮੰਨੀਆਂ ਮੰਗਾਂ ਨੂੰ ਮੰਨ ਰਹੀ, ਜਿਸ ਕਾਰਨ ਮੁਲਾਜ਼ਮਾਂ 'ਚ ਰੋਸ ਹੈ | ਇਸ ਮੌਕੇ ਬਲਕਰਨ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਨਗੌਰ ਸਿੰਘ ਫੱਤਾ, ਗੁਰਜੰਟ ਸਿੰਘ ਆਦਿ ਹਾਜ਼ਰ ਸਨ |
ਬੋਹਾ ਵਿਖੇ ਬਿਜਲੀ ਮੁਲਾਜ਼ਮਾਂ ਨੇ ਦਿੱਤਾ ਰੋਸ ਧਰਨਾ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ-ਇੰਪਲਾਈਜ਼ ਫੋਰਮ ਦੇ ਸੱਦੇ 'ਤੇ ਸਥਾਨਕ ਬਿਜਲੀ ਦਫ਼ਤਰ ਵਿਖੇ ਮੁਲਾਜ਼ਮਾਂ ਵਲੋਂ ਰੋਸ ਧਰਨਾ ਦਿੱਤਾ ਗਿਆ | ਧਰਨੇ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਬੁਢਲਾਡਾ ਦੇ ਉਮੀਦਵਾਰ ਡਾ. ਨਿਸ਼ਾਨ ਸਿੰਘ ਹਾਕਮਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ | ਬਿਜਲੀ ਕਾਮਿਆਂ ਤੋਂ ਇਲਾਵਾ ਵੱਖ -ਵੱਖ ਵਿਭਾਗਾਂ ਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਰੋਸ ਰੈਲੀਆਂ ਤੇ ਧਰਨੇ ਦੇ ਰਹੇ ਹਨ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ | ਬੁਲਾਰਿਆਂ ਨੇ ਕਿਹਾ ਕਿ ਜੇਕਰ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਹ ਤਿੱਖਾ ਸੰਘਰਸ ਉਲੀਕਣਗੇ | ਇਸ ਮੌਕੇ ਜ਼ੋਨ ਕਨਵੀਨਰ ਰਾਜਿੰਦਰ ਸਿੰਘ ਰਿਉਂਦ, ਮਹਾਂ ਸਿੰਘ ਰਾਏਪੁਰੀ, ਗੁਰਜੰਟ ਸਿੰਘ, ਬਿਕਰਮਜੀਤ ਸਿੰਘ, ਕਪਤਾਨ ਸਿੰਘ ਆਦਿ ਹਾਜ਼ਰ ਸਨ |
ਦਫ਼ਤਰਾਂ ਦਾ ਕੰਮਕਾਜ ਬੰਦ, ਖਪਤਕਾਰ ਹੋਏ ਖੱਜਲ਼-ਖ਼ੁਆਰ
ਭੀਖੀ ਤੋਂ ਬਲਦੇਵ ਸਿੰਘ ਸਿੱਧੂ ਅਨੁਸਾਰ-ਸਾਂਝੀ ਤਾਲਮੇਲ ਸੰਘਰਸ਼ ਕਮੇਟੀ ਵਲੋਂ ਸਬ ਡਵੀਜ਼ਨ ਭੀਖੀ ਵਿਖੇ ਰੋਸ ਰੈਲੀ ਕੀਤੀ ਗਈ | ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਬੀਤੇ ਕੱਲ੍ਹ ਦੇਰ ਰਾਤ ਜੁਆਇੰਟ ਫੋਰਮ ਨਾਲ ਮੀਟਿੰਗ ਕਰਦੀ ਰਹੀ | ਆਗੂਆਂ ਨੇ ਕਿਹਾ ਕਿ ਮੈਨੇਜਮੈਂਟ ਮੁਲਾਜ਼ਮਾਂ ਦੇ ਪੇ-ਬੈਂਡ ਦੇਣ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ 'ਚ ਰੋਸ ਵਧਦਾ ਜਾ ਰਿਹਾ ਹੈ | ਅੱਜ 10ਵੇਂ ਦਿਨ ਵੀ ਬਿਜਲੀ ਬੋਰਡ ਦੇ ਦਫ਼ਤਰਾਂ ਦਾ ਕੰਮਕਾਜ ਬੰਦ ਰਿਹਾ ਤੇ ਖਪਤਕਾਰ ਖੱਜਲ-ਖ਼ੁਆਰ ਹੁੰਦੇ ਰਹੇ | ਬਹੁਤ ਸਾਰੇ ਇਲਾਕਿਆਂ 'ਚ ਬਿਜਲੀ ਵੀ ਬੰਦ ਪਾਈ ਗਈ | ਰੋਸ ਰੈਲੀ 'ਚ ਜਗਤਾਰ ਸਿੰਘ, ਮਿੱਠਾ ਸਿੰਘ, ਬਿੱਕਰ ਸਿੰਘ, ਨਾਜਰ ਸਿੰਘ, ਕਰਮਜੀਤ ਸਿੰਘ ਖੀਵਾ, ਉੱਗਰ ਸਿੰਘ, ਜਸਪਾਲ ਸਿੰਘ ਅਤਲਾ ਆਦਿ ਹਾਜ਼ਰ ਸਨ |
ਮਾਨਸਾ, 24 ਮਾਨਸਾ (ਵਿ. ਪ੍ਰ.)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਇਕੱਤਰਤਾ ਮਾਘ ਸਿੰਘ ਮਾਖ਼ਾ ਦੀ ਪ੍ਰਧਾਨਗੀ ਹੇਠ ਪਿੰਡ ਜੌੜਕੀਆਂ ਵਿਖੇ ਹੋਈ | ਸਰਬਸੰਮਤੀ ਨਾਲ ਪਿੰਡ ਇਕਾਈ ਦੀ ਚੋਣ ਕੀਤੀ ਗਈ, ਜਿਸ 'ਚ ਲੀਲਾ ਸਿੰਘ ਸੰਧੂ ਪ੍ਰਧਾਨ, ਯਾਦਵਿੰਦਰ ਸਿੰਘ ਗਿੱਲ ਮੀਤ ...
ਭੀਖੀ, 24 ਨਵੰਬਰ (ਗੁਰਿੰਦਰ ਸਿੰਘ ਔਲਖ)-ਕਸਬੇ 'ਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਕਈ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਕੀਤੀਆਂ | ਜਾਣਕਾਰੀ ਮੁਤਾਬਿਕ ਸਥਾਨਕ ਮਾਨਸਾ ਰੋਡ 'ਤੇ ਇਕ ਸੀਮੈਂਟ ਦੀ ਦੁਕਾਨ ਦੇ ਤਾਲੇ ਤੋੜ ਕੇ ਨਕਦੀ ਅਤੇ ਮੋਬਾਈਲਾਂ ਤੋਂ ...
ਬੋਹਾ, 24 ਨਵੰਬਰ (ਰਮੇਸ਼ ਤਾਂਗੜੀ)- ਲੰਘੀ ਰਾਤ ਪਿੰਡ ਸੈਦੇਵਾਲਾ, ਅਚਾਨਕ ਆਦਿ ਪਿੰਡਾਂ ਦੇ ਨਜ਼ਦੀਕੀ ਬੋਹਾ ਰਜਬਾਹੇ ਦੇ ਨਹਿਰੀ ਪੁਲ ਕੋਲ 2 ਧੜਿਆਂ 'ਚ ਆਪੋ-ਆਪਣੇ ਬੰਦੇ 'ਤੇ ਲਾਮ ਲਸ਼ਕਰ ਸਮੇਤ ਡਾਂਗਾਂ, ਸੋਟੀਆਂ, ਇੱਟਾਂ, ਵੱਟੇ ਆਦਿ ਲੈ ਕੇ ਪੁੱਜੇ ਨੌਜਵਾਨਾਂ 'ਚ ਸਿੱਧਮ ...
ਮਾਨਸਾ, 24 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਰਾਜ ਬਿਜਲੀ ਨਿਗਮ ਦੇ 2 ਕਿੱਲੋਵਾਟ ਤੱਕ ਦੇ ਬਿਜਲੀ ਲੋਡ ਵਾਲੇ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਆਰੰਭੀ ਬਿਜਲੀ ਬਿਲ ਮੁਆਫ਼ੀ ਸਕੀਮ ਦਾ ਮਾਨਸਾ ...
ਮਾਨਸਾ, 24 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿਹਤ ਵਿਭਾਗ 'ਚ ਕੌਮੀ ਸਿਹਤ ਮਿਸ਼ਨ ਤਹਿਤ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਵਲੋਂ ਮੰਗਾਂ ਨਾ ਮੰਨਣ ਦੇ ਰੋਸ 'ਚ 9ਵੇਂ ਦਿਨ ਵੀ ਧਰਨੇ ਲਗਾ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ | ਮਾਨਸਾ ਵਿਖੇ ਧਰਨੇ ਨੂੰ ਸੰਬੋਧਨ ...
ਬੁਢਲਾਡਾ, 24 ਨਵੰਬਰ (ਸੁਨੀਲ ਮਨਚੰਦਾ)- ਸਥਾਨਕ ਸਰਕਾਰੀ ਸਿਵਲ ਹਸਪਤਾਲ ਵਿਖੇ ਆਸ਼ਾ ਵਰਕਰਾਂ ਅਤੇ ਫੈਲਿੀਟੇਟਰ ਯੂਨੀਅਨ ਵਲੋਂ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ ...
ਬੋਹਾ, 24 ਨਵੰਬਰ (ਰਮੇਸ਼ ਤਾਂਗੜੀ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਪਿੰਡ ਇਕਾਈ ਸੈਦੇਵਾਲਾ ਅਤੇ ਪੰਜਗਰਾਈ ਬੋਹਾ ਦੀਆਂ ਚੋਣਾਂ ਦਿਲਬਾਗ ਸਿੰਘ ਕਲੀਪੁਰ ਜ਼ਿਲ੍ਹਾ ਪ੍ਰਧਾਨ ਮੇਵਾ ਸਿੰਘ ਕੁਲਾਣਾ ਜ਼ਿਲ੍ਹਾ ਯੂਥ ਪ੍ਰਧਾਨ, ਸਾਧੂ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ...
ਮਾਨਸਾ, 24 ਨਵੰਬਰ (ਸ. ਰਿ.)-ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਜ਼ਿਲੇ੍ਹ ਦੇ ਪਿੰਡ ਬੀਰ ਖੁਰਦ ਦੇ ਸਾਬਕਾ ਸਰਪੰਚ ਨਾਜਮ ਸਿੰਘ ਬੀਰ ਨੂੰ ਪਾਰਟੀ ਦੇ ਕਿਸਾਨ ਵਿੰਗ ਦਾ ਜ਼ਿਲ੍ਹਾ ਕਨਵੀਨਰ ਨਿਯੁਕਤ ਕੀਤਾ ਹੈ | ਪਾਰਟੀ ਦੇ ਸੀਨੀਅਰ ਆਗੂ ...
ਮਾਨਸਾ, 24 ਨਵੰਬਰ (ਸ. ਰਿ.)-ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਜ਼ਿਲੇ੍ਹ ਦੇ ਪਿੰਡ ਬੀਰ ਖੁਰਦ ਦੇ ਸਾਬਕਾ ਸਰਪੰਚ ਨਾਜਮ ਸਿੰਘ ਬੀਰ ਨੂੰ ਪਾਰਟੀ ਦੇ ਕਿਸਾਨ ਵਿੰਗ ਦਾ ਜ਼ਿਲ੍ਹਾ ਕਨਵੀਨਰ ਨਿਯੁਕਤ ਕੀਤਾ ਹੈ | ਪਾਰਟੀ ਦੇ ਸੀਨੀਅਰ ਆਗੂ ...
ਮਾਨਸਾ, 24 ਨਵੰਬਰ (ਸ.ਰਿ.)- ਰੋਟਰੀ ਕਲੱਬ ਮਾਨਸਾ ਰੋਇਲ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਅਗਵਾਈ ਹੇਠ ਮਾਨਸਾ ਤੋਂ ਪਹਿਲਾ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਾਬਕਾ ਗਵਰਨਰ ...
ਮਾਨਸਾ, 24 ਨਵੰਬਰ (ਵਿ.ਪ੍ਰਤੀ.)-ਸਥਾਨਕ ਆਈਲੈਟਸ ਪੁਆਇੰਟ ਦੇ ਵਿਦਿਆਰਥੀ ਅਨਮੋਲ ਸਿੰਘ ਪੁੱਤਰ ਪ੍ਰਸ਼ੋਤਮ ਸਿੰਘ ਵਾਸੀ ਪਿੱਪਲੀਆਂ ਨੇ ਆਈਲੈਟਸ ਦੀ ਪ੍ਰੀਖਿਆ 'ਚੋਂ ਓਵਰਆਲ 6.5 ਬੈਂਡ ਹਾਸਲ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਲਿਆ ਹੈ | ਸੰਸਥਾ ਦੇ ਐੱਮ. ਡੀ. ...
ਮਾਨਸਾ, 24 ਨਵੰਬਰ (ਵਿ.ਪ੍ਰਤੀ.)-ਸਥਾਨਕ ਜੀ. ਐੱਚ. ਇੰਮੀਗ੍ਰੇਸ਼ਨ ਦੇ ਵਿਦਿਆਰਥੀ ਜਿੱਥੇ ਆਈਲੈਟਸ 'ਚੋਂ ਚੰਗੇ ਬੈਂਡ ਹਾਸਲ ਕਰ ਰਹੇ ਹਨ, ਉੱਥੇ ਸੰਸਥਾ ਵਲੋਂ ਸਟੱਡੀ ਵੀਜ਼ੇ ਵੀ ਵੱਡੇ ਪੱਧਰ 'ਤੇ ਲਗਵਾਏ ਜਾਂਦੇ ਹਨ | ਸੰਸਥਾ ਦੇ ਐੱਮ. ਡੀ. ਨਿਰਵੈਰ ਸਿੰਘ ਬੁਰਜ ਹਰੀ ਨੇ ਦੱਸਿਆ ...
ਬਲਦੇਵ ਸਿੰਘ ਸਿੱਧੂ ਭੀਖੀ, 24 ਨਵੰਬਰ-ਪਿੰਡ ਮੋਹਰ ਸਿੰਘ ਵਾਲਾ ਭੀਖੀ-ਪਟਿਆਲਾ ਮੁੱਖ ਸੜਕ ਤੋਂ ਲਗਪਗ 4 ਕਿੱਲੋਮੀਟਰ ਪਿੱਛੇ ਵਸਿਆ ਹੋਇਆ ਹੈ | ਪਿੰਡ 'ਚ ਗਲੀਆਂ-ਨਾਲੀਆਂ ਦੀ ਸਥਿਤੀ ਬੇਸ਼ੱਕ ਸੰਤੁਸ਼ਟੀਜਨਕ ਹੈ ਪਰ ਬਹੁਤੀਆਂ ਬੁਨਿਆਦੀ ਸਹੂਲਤਾਂ ਤੋਂ ਲੋਕ ਅਜੇ ਵੀ ...
ਬਲਦੇਵ ਸਿੰਘ ਸਿੱਧੂ ਭੀਖੀ, 24 ਨਵੰਬਰ-ਪਿੰਡ ਮੋਹਰ ਸਿੰਘ ਵਾਲਾ ਭੀਖੀ-ਪਟਿਆਲਾ ਮੁੱਖ ਸੜਕ ਤੋਂ ਲਗਪਗ 4 ਕਿੱਲੋਮੀਟਰ ਪਿੱਛੇ ਵਸਿਆ ਹੋਇਆ ਹੈ | ਪਿੰਡ 'ਚ ਗਲੀਆਂ-ਨਾਲੀਆਂ ਦੀ ਸਥਿਤੀ ਬੇਸ਼ੱਕ ਸੰਤੁਸ਼ਟੀਜਨਕ ਹੈ ਪਰ ਬਹੁਤੀਆਂ ਬੁਨਿਆਦੀ ਸਹੂਲਤਾਂ ਤੋਂ ਲੋਕ ਅਜੇ ਵੀ ...
ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 24 ਨਵੰਬਰ- ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੀ ਪ੍ਰਧਾਨਗੀ ਹਾਸਲ ਕਰਨ ਲਈ ਕਈ ਕਾਂਗਰਸ ਆਗੂ ਪੱਬਾਂ ਭਾਰ ਹੋਏ ਫਿਰਦੇ ਹਨ | ਇਹ ਅਹੁਦਾ ਪ੍ਰਾਪਤ ਕਰਨ ਲਈ ਉਹ ਆਪਣੇ ਅਕਾਵਾਂ ਰਾਹੀਂ ਸੂਬੇ ਦੀ ਹਾਈਕਮਾਨ ਤੱਕ ਪਹੁੰਚ ਕਰ ਰਹੇ ਹਨ | ...
ਮਾਨਸਾ, 24 ਨਵੰਬਰ (ਰਵੀ)- ਬ੍ਰਾਹਮਣ ਸਭਾ ਮਾਨਸਾ ਵਲੋਂ ਸਥਾਨਕ ਸ਼ਹਿਰ 'ਚ ਸਮਾਗਮ ਕੀਤਾ ਗਿਆ | ਇਸ ਮੌਕੇ ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਸ਼ੇਖਰ ਸ਼ੁਕਲਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ...
ਬਰੇਟਾ, 24 ਨਵੰਬਰ (ਪਾਲ ਸਿੰਘ ਮੰਡੇਰ)- ਸਥਾਨਕ ਸੀ. ਐੱਚ. ਸੀ. ਬਰੇਟਾ ਵਿਖੇ ਅੱਖਾਂ ਦੀ ਬਿਮਾਰੀਆਂ ਦੀ ਜਾਂਚ ਸੰਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ | ਅੱਖਾਂ ਦੇ ਮਾਹਿਰ ਡਾ. ਸੁਸ਼ਾਕ ਸੂਦ, ਅਪਥਾਲਮਿਕ ਅਫ਼ਸਰ ਮੋਹਨ ਲਾਲ ਅਤੇ ਇੰਦਰ ਰਾਜ ਸਿੰਗਲਾ ਨੇ 85 ਮਰੀਜ਼ਾਂ ਦੀਆਂ ...
ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 24 ਨਵੰਬਰ- ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੀ ਪ੍ਰਧਾਨਗੀ ਹਾਸਲ ਕਰਨ ਲਈ ਕਈ ਕਾਂਗਰਸ ਆਗੂ ਪੱਬਾਂ ਭਾਰ ਹੋਏ ਫਿਰਦੇ ਹਨ | ਇਹ ਅਹੁਦਾ ਪ੍ਰਾਪਤ ਕਰਨ ਲਈ ਉਹ ਆਪਣੇ ਅਕਾਵਾਂ ਰਾਹੀਂ ਸੂਬੇ ਦੀ ਹਾਈਕਮਾਨ ਤੱਕ ਪਹੁੰਚ ਕਰ ਰਹੇ ਹਨ | ...
ਮਾਨਸਾ, 24 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨ ਸੰਸਦ 'ਚ ਰੱਦ ਕਰਨ ਅਤੇ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਨੇ ਧਰਨੇ ਜਾਰੀ ਰੱਖੇ | ਸਥਾਨਕ ਰੇਲਵੇ ...
ਮਾਨਸਾ, 24 ਨਵੰਬਰ (ਵਿ. ਪ੍ਰ.)-ਭਾਰਤੀ ਸਟੇਟ ਬੈਂਕ ਵਲੋਂ ਯੋਨੋ ਐਪ ਦੀ ਚੌਥੀ ਵਰੇ੍ਹਗੰਢ ਮੌਕੇ ਸਥਾਨਕ ਸ਼ਹਿਰ 'ਚ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ | ਰੈਲੀ ਨੂੰ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਅਤੇ ਬੈਂਕ ਦੇ ਡੀ. ਜੀ. ...
ਮਾਨਸਾ, 24 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ੇ 'ਤੇ ਬਲਾਕ ਝੁਨੀਰ ਤੇ ਸਰਦੂਲਗੜ੍ਹ ਦੇ ਭਾਸ਼ਣ ਮੁਕਾਬਲੇ ਇੱਥੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਵੱਖ-ਵੱਖ ਯੂਥ ਕਲੱਬਾਂ, ਰਾਸ਼ਟਰੀ ...
ਮਾਨਸਾ, 24 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲਾ ਵਲੋਂ ਖੇਤੀ ਪੈਦਾਵਾਰ ਵਧਾਉਣ ਲਈ ਨਵੀਂ ਦਿਸ਼ਾ ਤਹਿਤ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਮਾਨਸਾ ਤੇ ਬਠਿੰਡਾ ਜ਼ਿਲ੍ਹੇ ਦੇ 26 ਪਿੰਡਾਂ ਦੇ 1400 ਤੋਂ ਜ਼ਿਆਦਾ ਕਿਸਾਨ ਇਸ ਦਾ ...
ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਨੇ ਆਪਣੀ ਜਿੱਤਾਂ ਦੀ ਲੜੀ ਨੂੰ ਬਰਕਰਾਰ ਰੱਖਦੇ ਹੋਏ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਰੈਸਲਿੰਗ ਪ੍ਰਤੀਯੋਗਤਾ ਜੋ ਪਿਛਲੇ ਦਿਨੀਂ ...
ਮਹਿਮਾ ਸਰਜਾ, 24 ਨਵੰਬਰ (ਰਾਮਜੀਤ ਸ਼ਰਮਾ)-ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਸਿੰਘ ਕੇਜਰੀਵਾਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਕਲੀ ਕੇਜਰੀਵਾਲ ਦੇ ਦਿੱਤੇ ਬਿਆਨ ਤੇ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੇ ਕਿਹਾ ਕਿ ਇਹ ...
ਮਹਿਮਾ ਸਰਜਾ, 24 ਨਵੰਬਰ (ਰਾਮਜੀਤ ਸ਼ਰਮਾ)-ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਸਿੰਘ ਕੇਜਰੀਵਾਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਕਲੀ ਕੇਜਰੀਵਾਲ ਦੇ ਦਿੱਤੇ ਬਿਆਨ ਤੇ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੇ ਕਿਹਾ ਕਿ ਇਹ ...
ਮੌੜ ਮੰਡੀ, 24 ਨਵੰਬਰ (ਗੁਰਜੀਤ ਸਿੰਘ ਕਮਾਲੂ)-ਜੁਆਇੰਟ ਫੋਰਮ 'ਚ ਸ਼ਾਮਿਲ ਸਾਰੇ ਬਿਜਲੀ ਕਾਮਿਆਂ ਵਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਰੋਸ ਰੈਲੀ ਅਤੇ ਧਰਨਾ ਦਿੱਤਾ ਗਿਆ | ਇਸ ਵਿਚ ਬਿਜਲੀ ਕਾਮਿਆਂ ਦੇ ਸੰਘਰਸ਼ ਨੂੰ ਉਦੋਂ ਵੱਡੀ ਸਫਲਤਾ ਮਿਲੀ, ...
ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕਿਸਾਨ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ...
ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕਿਸਾਨ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ...
ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਯੂਨਾਈਟਿਡ ਅਕਾਲੀ ਦਲ ਵਲੋਂ ਪੰਜਾਬ ਮੁਕਤੀ ਮੋਰਚੇ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਨਿਵਾਸ ਵੱਲ 25 ਨਵੰਬਰ ਨੂੰ ਕੀਤਾ ਜਾਣ ਵਾਲਾ ਰੋਸ ਮਾਰਚ ਮੁਲਤਵੀ ਕਰਕੇ 8 ਦਸੰਬਰ ਨੂੰ 11 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ...
ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਯੂਨਾਈਟਿਡ ਅਕਾਲੀ ਦਲ ਵਲੋਂ ਪੰਜਾਬ ਮੁਕਤੀ ਮੋਰਚੇ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਨਿਵਾਸ ਵੱਲ 25 ਨਵੰਬਰ ਨੂੰ ਕੀਤਾ ਜਾਣ ਵਾਲਾ ਰੋਸ ਮਾਰਚ ਮੁਲਤਵੀ ਕਰਕੇ 8 ਦਸੰਬਰ ਨੂੰ 11 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ...
ਭਾਈਰੂਪਾ,24 ਨਵੰਬਰ (ਵਰਿੰਦਰ ਲੱਕੀ)-ਪਿੰਡ ਹਰਨਾਮ ਸਿੰਘ ਵਾਲਾ ਵਿਖੇ ਨਾਨਕੇ ਘਰ ਰਹਿ ਰਹੇ ਇਕ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਜਦਕਿ ਮਿ੍ਤਕ ਦੇ ਮਾਮੇ ਵਲੋਂ ਥਾਣਾ ਫੂਲ ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨ 'ਚ ਖ਼ਦਸ਼ਾ ਪ੍ਰਗਟ ...
ਬਠਿੰਡਾ, 24 ਨਵੰਬਰ (ਵੀਰਪਾਲ ਸਿੰਘ)- ਸਟੇਟ ਕਮੇਟੀ ਦੇ ਸੱਦੇ 'ਤੇ ਜੁਆਇੰਟ ਐਕਸ਼ਨ ਕਮੇਟੀ ਅਕਾਊਾਟਸ ਕੇਡਰ ਬਠਿੰਡਾ ਜ਼ੋਨ ਵਲੋਂ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਅਕਾਊਾਟਸ ਕੇਡਰ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਇੰਜੀਨੀਅਰ ਪੱਛਮੀ ਜ਼ੋਨ ਬਠਿੰਡਾ ਦੇ ਦਫ਼ਤਰ ਵਿਖੇ ...
ਭਗਤਾ ਭਾਈਕਾ, 24 ਨਵੰਬਰ (ਸੁਖਪਾਲ ਸਿੰਘ ਸੋਨੀ)-ਬੀਤੇ ਵਰ੍ਹੇ ਦੀ 20 ਨਵੰਬਰ ਨੂੰ ਸਥਾਨਕ ਸ਼ਹਿਰ ਵਿਖੇ ਡੇਰਾ ਪ੍ਰੇਮੀ ਮਨੋਹਰ ਲਾਲ ਅਰੋੜਾ ਨੂੰ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਦੋ ਕਥਿਤ ਦੋਸ਼ੀਆਂ ਨੂੰ ਨੈਸ਼ਨਲ ਜਾਂਚ ਏਜੰਸੀ ਵਲੋਂ ਅੱਜ ਬਾਅਦ ...
ਭਗਤਾ ਭਾਈਕਾ, 24 ਨਵੰਬਰ (ਸੁਖਪਾਲ ਸਿੰਘ ਸੋਨੀ)-ਬੀਤੇ ਵਰ੍ਹੇ ਦੀ 20 ਨਵੰਬਰ ਨੂੰ ਸਥਾਨਕ ਸ਼ਹਿਰ ਵਿਖੇ ਡੇਰਾ ਪ੍ਰੇਮੀ ਮਨੋਹਰ ਲਾਲ ਅਰੋੜਾ ਨੂੰ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਦੋ ਕਥਿਤ ਦੋਸ਼ੀਆਂ ਨੂੰ ਨੈਸ਼ਨਲ ਜਾਂਚ ਏਜੰਸੀ ਵਲੋਂ ਅੱਜ ਬਾਅਦ ...
ਬਠਿੰਡਾ, 24 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਸਥਾਨਕ ਸੁਰਖਪੀਰ ਰੋਡ ਗਲੀ ਨੂੰ 12 ਬਠਿੰਡਾ ਵਿੱਖੇ ਰਾਜੇਸ਼ ਕੁਮਾਰ ਪੁੱਤਰ ਕਿ੍ਸ਼ਨ ਲਾਲ ਦੇ ਘਰ 'ਚ ਉਸ ਦੇ ਛੋਟੇ ਭਰਾ ਰਾਜ ਕੁਮਾਰ ਜੋ ਕਿ ਮਾਨਸਿਕ ਰੋਗੀ ਦੁਆਰਾ ਘਰ ਨੂੰ ਅੱਗ ਲਗਾ ਦਿੱਤੀ ਗਈ ਜਦਕਿ ਘਰ 'ਚ ਉਸ ਸਮੇਂ ...
ਬਠਿੰਡਾ, 24 ਨਵੰਬਰ (ਵੀਰਪਾਲ ਸਿੰਘ)- ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਸੰਘਰਸ਼ ਕਮੇਟੀ ਵਲੋਂ ਓ. ਪੀ. ਟੀ. ਬਲਾਕ ਬਠਿੰਡਾ ਦੇ ਸਿਵਲ ਹਸਪਤਾਲ ਅੱਗੇ ਐੈੱਨ. ਐੱਚ. ਐੱਮ. ਅਧੀਨ ਕੰਮ ਕਰਦੇ ਸਮੂਹ ਹੈਲਥ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ | ...
ਭਗਤਾ ਭਾਈਕਾ, 24 ਨਵੰਬਰ (ਸੁਖਪਾਲ ਸਿੰਘ ਸੋਨੀ)-ਅੱਜ ਸ਼ਾਮ ਸਮੇਂ ਸਥਾਨਕ ਬਾਜਾਖਾਨਾ ਰੋਡ ਉੱਪਰ ਸਥਿਤ ਸ਼ਰਾਬ ਦੇ ਠੇਕੇ ਨੰੂ ਮੋਟਰਸਾਈਕਲ ਸਵਾਰ 2 ਵਿਅਕਤੀਆਂ ਵਲੋਂ ਲੁੱਟਣ ਲਈ ਗੋਲੀਆਂ ਵੀ ਚਲਾਈਆਂ ਗਈਆਂ | ਘਟਨਾ ਦੌਰਾਨ ਦੋਵੇਂ ਕਥਿਤ ਦੋਸ਼ੀਆਂ ਦੇ ਜ਼ਖ਼ਮੀ ਹੋਣ ਦੀ ਵੀ ...
ਤਲਵੰਡੀ ਸਾਬੋ, 24 ਨਵੰਬਰ (ਰਣਜੀਤ ਸਿੰਘ ਰਾਜੂ)-ਨਸ਼ਾ ਤਸਕਰਾਂ ਖ਼ਿਲਾਫ਼ ਪਿਛਲੇ ਸਮੇਂ ਤੋਂ ਆਰੰਭੀ ਮੁਹਿੰਮ ਤਹਿਤ ਅੱਜ ਤਲਵੰਡੀ ਸਾਬੋ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਮਿਲੀ, ਜਦੋਂ ਪਿੰਡ ਜਗਾ ਰਾਮ ਤੀਰਥ ਤੋਂ ਵੱਡੀ ਮਾਤਰਾ 'ਚ ਹਰਿਆਣਾ ਮਾਰਕਾ ਸ਼ਰਾਬ ਸਮੇਤ 3 ਲੋਕਾਂ ...
ਬੁਢਲਾਡਾ, 24 ਨਵੰਬਰ (ਸੁਨੀਲ ਮਨਚੰਦਾ)-ਸਥਾਨਕ ਸ਼ਹਿਰ ਦੇ ਵਿਕਾਸ ਲਈ ਨਗਰ ਕੌਂਸਲ ਪੂਰੀ ਤਰ੍ਹਾਂ ਵਚਨਬੱਧ ਹੈ | ਇਹ ਪ੍ਰਗਟਾਵਾ ਵਾਰਡ ਨੰਬਰ-14 ਵਿਖੇ ਇਕ ਸੜਕ ਦੇ ਨਿਰਮਾਣ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਦੇ ਸਥਾਨਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX