ਤਾਜਾ ਖ਼ਬਰਾਂ


ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਅਤੇ ਸਰਬੀਆ ਦੀ ਆਪਣੀ ਪਹਿਲੀ ਰਾਜ ਯਾਤਰਾ ਦੀ ਸਮਾਪਤੀ ਤੋਂ ਬਾਅਦ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪਹੁੰਚੇ
. . .  1 day ago
ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਸੂਬਾ ਇੰਚਾਰਜ ਬਿਪਲਬ ਦੇਬ ਨਾਲ ਕੀਤੀ ਮੀਟਿੰਗ
. . .  1 day ago
ਚੰਡੀਗੜ੍ਹ,9 ਜੂਨ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਵਿਚ ਸੂਬਾ ਇੰਚਾਰਜ ਬਿਪਲਬ ਕੁਮਾਰ ਦੇਬ ਨਾਲ ਮੀਟਿੰਗ ਕੀਤੀ ...
ਬੰਗਾਲ: ਪੰਚਾਇਤ ਚੋਣ ਨਾਮਜ਼ਦਗੀ ਨੂੰ ਲੈ ਕੇ ਹੋਈ ਹਿੰਸਾ, ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਅਮਰੀਕਾ ਨੇ ਯੂਕਰੇਨ ਲਈ 2.1 ਬਿਲੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ
. . .  1 day ago
ਈ.ਡੀ. ਨੇ ਪੇਪਰ ਲੀਕ ਮਾਮਲੇ ਵਿਚ ਵੱਖ-ਵੱਖ ਲੋਕਾਂ ਦੇ ਰਿਹਾਇਸ਼ 'ਤੇ ਚਲਾਈ ਤਲਾਸ਼ੀ ਮੁਹਿੰਮ
. . .  1 day ago
ਨਵੀਂ ਦਿੱਲੀ, 9 ਜੂਨ - ਈ.ਡੀ. ਨੇ ਸੀਨੀਅਰ ਟੀਚਰ ਗ੍ਰੇਡ II ਪੇਪਰ ਲੀਕ ਮਾਮਲੇ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ 5.6.2023 ਨੂੰ ਰਾਜਸਥਾਨ ਦੇ ਜੈਪੁਰ, ਜੋਧਪੁਰ, ਉਦੈਪੁਰ, ਅਜਮੇਰ, ਡੂੰਗਰਪੁਰ, ਬਾੜਮੇਰ...
ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ, 9 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਯਾਤਰਾ, ਠਹਿਰਨ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ...
ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਕੀਤਾ ਨਿਯੁਕਤ
. . .  1 day ago
ਨਵੀਂ ਦਿੱਲੀ, 9 ਜੂਨ - ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਅਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਨਿਯੁਕਤ ਕੀਤਾ ਹੈ।
ਮੇਰੇ ਘਰ ਕੋਈ ਨਹੀਂ ਆਇਆ- ਬਿ੍ਜ ਭੂਸ਼ਣ
. . .  1 day ago
ਨਵੀਂ ਦਿੱਲੀ, 9 ਜੂਨ- ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸਿੰਘ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਪੁਲਿਸ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਨਹੀਂ ਆਇਆ।
ਮਨੀਪੁਰ ਹਿੰਸਾ: ਜਾਂਚ ਲਈ ਸਿੱਟ ਦਾ ਗਠਨ
. . .  1 day ago
ਨਵੀਂ ਦਿੱਲੀ, 9 ਜੂਨ- ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਦੇ ਸੰਬੰਧ ਵਿਚ ਛੇ ਮਾਮਲੇ....
ਸੰਘਰਸ਼ ਕਮੇਟੀ ਸਾਦੀਹਰੀ ਨੇ ਐਸ.ਡੀ.ਐਮ. ਦਫ਼ਤਰ ਅੱਗੇ ਪਸ਼ੂ ਬੰਨ ਕੇ ਕੀਤਾ ਪ੍ਰਦਰਸ਼ਨ
. . .  1 day ago
ਦਿੜ੍ਹਬਾ ਮੰਡੀ, 9 ਜੂਨ (ਹਰਬੰਸ ਸਿੰਘ ਛਾਜਲੀ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਦੀਹਰੀ ਵਲੋਂ ਐਸ.ਡੀ.ਐਮ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਪਸ਼ੂ ਨਾਲ ਲਿਆ ਕੇ....
ਭਾਰਤੀ ਫ਼ੌਜ ਨੇ ਸੰਯੁਕਤ ਆਪ੍ਰੇਸ਼ਨ ਦੌਰਨ ਨਾਰਕੋ ਟੈਰਰ ਮੂਲ ਦੇ 3 ਸੰਚਾਲਕ ਕੀਤੇ ਗਿ੍ਫ਼ਤਾਰ
. . .  1 day ago
ਸ੍ਰੀਨਗਰ, 9 ਜੂਨ- ਭਾਰਤੀ ਫ਼ੌਜ ਵਲੋਂ ਸੁੰਦਰਬਨੀ ਨਾਰਕੋਟਿਕਸ ਰਿਕਵਰੀ ਕੇਸ, ਜੇ.ਕੇ.ਪੀ. ਪੁੰਛ ਅਤੇ ਜੇ.ਕੇ.ਪੀ. ਸੁੰਦਰਬਨੀ ਦੇ ਪੁੰਛ ਜ਼ਿਲ੍ਹੇ ਵਿਚ ਕਈ ਸੰਯੁਕਤ ਆਪ੍ਰੇਸ਼ਨ ਕੀਤੇ ਗਏ, ਜਿਸ ਵਿਚ ਉਨ੍ਹਾਂ ਵਲੋਂ....
ਬਿ੍ਜ ਭੂਸ਼ਣ ਦੀ ਗਿ੍ਫ਼ਤਾਰੀ ਜ਼ਰੂਰੀ- ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ, 9 ਜੂਨ- ਮਹਿਲਾ ਪਹਿਲਵਾਨਾਂ ਦੇ ਪੁਲਿਸ ਨਾਲ ਬਿ੍ਜ ਭੂਸ਼ਣ ਦੇ ਘਰ ਜਾਣ ਦੀਆਂ ਆ ਰਹੀਆਂ ਖ਼ਬਰਾਂ ਦੇ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ....
ਦੇਸ਼ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਹੀ ਕਦਮ ਚੁੱਕਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ੀ ਨਿਵੇਸ਼ ਵਿਚ ਪਹਿਲੇ ਸਥਾਨ ’ਤੇ ਹਾਂ, ਪਰ ਇਹ ਉਹ ਸਥਾਨ ਨਹੀਂ ਹੈ ਜਿੱਥੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ, ਅਸੀਂ ਇਸ ਨੂੰ ਹੋਰ.....
ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ
. . .  1 day ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ.....
ਉਤਮ ਗਾਰਡਨ ਕਾਲੋਨੀ ਮਨਵਾਲ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ
. . .  1 day ago
ਪਠਾਨਕੋਟ/ਸ਼ਾਹਪੁਰ ਕੰਢੀ, 9 ਜੂਨ (ਆਸ਼ੀਸ਼ ਸ਼ਰਮਾ/ਰਣਜੀਤ ਸਿੰਘ)- ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੀ ਉਤਮ ਗਾਰਡਨ ਕਾਲੋਨੀ ਮਨਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ.....
ਕਿਸਾਨਾਂ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਰਨ ਵਰਤ ਸ਼ੁਰੂ
. . .  1 day ago
ਪਟਿਆਲਾ, 9 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ਦੀ ਮਾਲ ਰੋਡ ’ਤੇ ਸਥਿਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਧਰਨੇ ’ਤੇ ਬੈਠੇ ਕਿਸਾਨਾਂ ਵਲੋਂ ਮਰਨ ਵਰਤ ਆਰੰਭ ਦਿੱਤਾ....
ਸੜਕ ਹਾਦਸੇ ਵਿਚ ਇਕ ਦੀ ਮੌਤ
. . .  1 day ago
ਭਵਾਨੀਗੜ੍ਹ, 9 ਜੂਨ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਲਦ ਕਲਾਂ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਲੱਡੀ ਦੇ ਵਾਸੀ ਗੁਰਮੇਲ.....
ਮੀਡੀਆ ਨੂੰ ਦਬਾਉਣ ਦਾ ਖ਼ਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਮੀਡੀਆ ਦੀ ਆਜ਼ਾਦੀ ਸੰਬੰਧੀ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਬੋਲਣ ਦਾ ਅਧਿਕਾਰ ਦੇਸ਼ ਦੇ ਹਰ ਨਾਗਰਿਕ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਵਲੋਂ ਅਜਿਹੀਆਂ ਗੱਲਾਂ ਨੂੰ.....
ਭਗਵੰਤ ਮਾਨ ਪਹਿਲਾਂ ਨਸ਼ਿਆਂ ’ਤੇ ਪਾਵੇ ਠੱਲ੍ਹ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਭਗਵੰਤ ਮਾਨ ਵਲੋਂ ਡਿਜ਼ੀਟਲ ਜੇਲ੍ਹਾਂ ਬਣਾਉਣ ਸੰਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਜੇਲ੍ਹਾਂ....
ਪਹਿਲਵਾਨਾਂ ਨੇ ਨਫ਼ਰਤ ਭਰੇ ਭਾਸ਼ਣ ਨਹੀਂ ਦਿੱਤੇ- ਦਿੱਲੀ ਪੁਲਿਸ
. . .  1 day ago
ਦਿੱਲੀ, 9 ਜੂਨ- ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਮਾਮਲੇ ’ਚ ਦਿੱਲੀ ਪੁਲਿਸ ਨੇ ਬਮ ਬਮ ਮਹਾਰਾਜ ਨੌਹਟੀਆ ਦੀ ਸ਼ਿਕਾਇਤ ’ਤੇ ਏ.ਟੀ.ਆਰ. ਦਾਇਰ ਕੀਤੀ ਹੈ, ਜਿਸ ਵਿਚ....
34 ਸਾਲ ਬਾਅਦ ਭਾਰਤ ਨੂੰ ਮਿਲੀ ਨਵੀਂ ਸਿੱਖਿਆ ਨੀਤੀ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਅੱਜ ਜਲੰਧਰ ਪੁੱਜੇ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਜਾਂ ਦਹਿਸ਼ਤ ਫ਼ੈਲਾਉਣ ਦੀਆਂ ਕੋਸ਼ਿਸ਼ਾਂ ’ਤੇ ਸਾਰੇ ਰਾਜਾਂ ਦੇ ਸਰਹੱਦੀ ਖੇਤਰਾਂ ਵਿਚ ਸਖ਼ਤ ਕਾਰਵਾਈ....
ਸ਼ੈਰੀ ਮਾਨ ਛੱਡ ਰਹੇ ਹਨ ਗਾਇਕੀ, ਇੰਸਟਾਗ੍ਰਾਮ ਸਟੋਰੀ ਨੇ ਫ਼ੈਨਜ਼ ਪਾਏ ਦੁਚਿੱਤੀ ਵਿਚ
. . .  1 day ago
ਚੰਡੀਗੜ੍ਹ, 9 ਜੂਨ- ਪੰਜਾਬੀ ਗਾਇਕ ਸ਼ੈਰੀ ਮਾਨ ਸੰਬੰਧੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਗਾਇਕੀ ਦੇ ਕਰੀਅਰ ਦੀ ਆਖ਼ਰੀ ਐਲਬਮ ਦਾ ਐਲਾਨ ਕਰ....
ਮਸ਼ਹੂਰ ਪੰਜਾਬੀ ਗਾਇਕ ਦੇ ਪਿਤਾ ’ਤੇ ਝੂਠਾ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਕੇ ਸਰਕਾਰੀ ਨੌਕਰੀ ਕਰਨ ਦਾ ਲੱਗਾ ਦੋਸ਼
. . .  1 day ago
ਚੰਡੀਗੜ੍ਹ, 9 ਜੂਨ- ਅਨੁਸੂਚਿਤ ਜਾਤੀ ਦੇ ਝੂਠੇ ਸਰਟੀਫਿਕੇਟ ਬਣਾ ਕੇ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਇਕ ਵਿਅਕਤੀ ਵਲੋਂ ਸਰਕਾਰੀ ਨੌਕਰੀ ਹਾਸਿਲ ਕਰ ਕੇ 34 ਸਾਲ ਤੋਂ ਵੱਧ ਨੌਕਰੀ ਦਾ ਆਨੰਦ ਮਾਨਣ ਦੇ ਦੋਸ਼ ਲੱਗਣ ਦੀ ਇਕ ਖ਼ਬਰ ਦਾ ਸਖ਼ਤ ਨੋਟਿਸ ਲੈਂਦਿਆਂ ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਡ....
ਮੋਦੀ ਜੀ ਨੇ ਮੁਫ਼ਤ ਇਲਾਜ ਰਾਹੀਂ ਕਈ ਗਰੀਬ ਪਰਿਵਾਰਾਂ ਦੀ ਜਾਨਾਂ ਬਚਾਈਆਂ- ਮਨਸੁੱਖ ਮਾਂਡਵੀਆ
. . .  1 day ago
ਚੰਡੀਗੜ੍ਹ, 9 ਜੂਨ- ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁੱਖ ਮਾਂਡਵੀਆ ਅੱਜ ਸੀ.ਜੀ.ਐਚ.ਐਸ. ਵੈਲਨੈਸ ਸੈਂਟਰ ਦੇ ਉਦਘਾਟਨ ਦੌਰਾਨ ਇੱਥੇ ਪੁੱਜੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ....
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਪਟਿਆਲਾ
. . .  1 day ago
ਪਟਿਆਲਾ, 9 ਜੂਨ (ਗੁਰਵਿੰਦਰ ਸਿੰਘ ਔਲਖ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਪੂਰੇ ਦੇਸ਼ ਭਰ ਵਿਚ ਭਾਜਪਾ ਵਲੋਂ ਕਰਵਾਏ ਜਾ ਰਹੇ....
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਮੱਘਰ ਸੰਮਤ 553

ਖੰਨਾ / ਸਮਰਾਲਾ

ਰਾਜਨੀਤਕ ਪਾਰਟੀਆਂ ਦਾ ਲਲਹੇੜੀ ਰੋਡ 'ਤੇ 6 ਦਿਨਾ ਤੋਂ ਚੱਲ ਰਿਹਾ ਧਰਨਾ ਸਮਾਪਤ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਲਲਹੇੜੀ ਰੋਡ 'ਤੇ ਸਾਰੀਆਂ ਵਿਰੋਧੀ ਸਿਆਸੀਆਂ ਪਾਰਟੀਆਂ ਵਲੋਂ ਜਿਨ੍ਹਾਂ 'ਚ ਸ਼ੋ੍ਰਮਣੀ ਅਕਾਲੀ ਦਲ ਬਾਦਲ, ਸੰਯੁਕਤ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧ ਸ਼ਾਮਿਲ ਸਨ, ਵਲੋਂ ਪਿਛਲੇ 6 ਦਿਨਾਂ ਤੋਂ ਚੱਲ ਰਿਹਾ ਧਰਨਾ ਅੱਜ ਦੇਰ ਰਾਤ ਅਚਾਨਕ ਖ਼ਤਮ ਕਰਨ ਦਾ ਫ਼ੈਸਲਾ ਕਰ ਕੇ ਧਰਨਾ ਚੁੱਕ ਦਿੱਤਾ ਗਿਆ | ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਧਰਨੇ ਦੇ ਦਬਾਅ ਕਾਰਨ ਪ੍ਰਸ਼ਾਸਨ ਨੇ ਕੰਮ ਸ਼ੁਰੂ ਕਰਨ ਲਈ ਜ਼ਰੂਰੀ ਸਮੱਗਰੀ ਗਟਕਾ, ਟਾਈਲਾਂ ਆਦਿ ਭੇਜ ਦਿੱਤੀਆਂ ਹਨ ਜਿਸ ਕਰ ਕੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਕਿ ਫਿਲਹਾਲ ਧਰਨਾ ਉਠਾ ਦਿੱਤਾ ਜਾਵੇ | ਲੇਕਿਨ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਜੇਕਰ ਸੜਕ ਬਣਨ ਦਾ ਕੰਮ ਸੋਮਵਾਰ ਤੱਕ ਸ਼ੁਰੂ ਨਾ ਕੀਤਾ ਗਿਆ ਤਾਂ ਸੋਮਵਾਰ ਸਵੇਰੇ ਮੀਟਿੰਗ ਕਰ ਕੇ ਮੰਗਲਵਾਰ ਦੋਬਾਰਾ ਧਰਨਾ ਲਾ ਦਿੱਤਾ ਜਾਵੇਗਾ | ਇਸ ਮੌਕੇ ਅਕਾਲੀ ਨੇਤਾ ਇਕਬਾਲ ਸਿੰਘ ਚੰਨੀ, ਯਾਦਵਿੰਦਰ ਸਿੰਘ ਯਾਦੂ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਰੁਨਪ੍ਰੀਤ ਸਿੰਘ ਸੌਂਦ, ਸ. ਗਰੇਵਾਲ, ਸੰਯੁਕਤ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਵੰਤ ਸਿੰਘ ਟਿੱਲੂ, ਬੀਬੀ ਇੰਦਰਜੀਤ ਕੌਰ ਪੰਧੇਰ, ਗਗਨਦੀਪ ਸਿੰਘ, ਪਰਮਿੰਦਰ ਕੌਰ ਆਦਿ ਵੀ ਹਾਜਰ ਸਨ | ਇਸ ਮੌਕੇ ਗੁਰਦੀਪ ਸਿੰਘ ਦੀਪੂ ਅਤੇ ਐਡ. ਜਤਿੰਦਰਪਾਲ ਸਿੰਘ ਨੇ ਲੋਕਾਂ ਦਾ ਧੰਨਵਾਦ ਕੀਤਾ |

ਦੋਰਾਹਾ ਲੈਂਡ ਮਾਰਟਗੇਜ ਬੈਂਕ ਦੀ ਪ੍ਰਬੰਧਕੀ ਕਮੇਟੀ 'ਤੇ ਕਾਂਗਰਸ ਪਾਰਟੀ ਦਾ ਮੁਕੰਮਲ ਕਬਜ਼ਾ

ਦੋਰਾਹਾ, 25 ਨਵੰਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਲੈਂਡ ਮਾਰਟਗੇਜ ਬੈਂਕ (ਸਹਿਕਾਰੀ ਖੇਤੀਬਾੜੀ ਬੈਂਕ) ਦੋਰਾਹਾ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਅੱਜ ਚੋਣ ਰਿਟਰਨਿੰਗ ਅਫ਼ਸਰ ਹਰਜੀਤ ਸਿੰਘ ਤਪਾ ਸਹਾਇਕ ਰਜਿਸਟਰਾਰ ਅਤੇ ਸੰਦੀਪ ਕੌਰ ਸਹਾਇਕ ਰਜਿਸਟਰਾਰ ਦੀ ਸਾਂਝੀ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਨੇ ਲੈਂਡ ਮਾਰਟਗੇਜ ਬੈਂਕ ਦੋਰਾਹਾ ਦੀ ਚੋਣ ਧੱਕੇਸ਼ਾਹੀ ਨਾਲ ਜਿੱਤੀ- ਮਿਹਰਬਾਨ

ਦੋਰਾਹਾ, 25 ਨਵੰਬਰ (ਜਸਵੀਰ ਝੱਜ/ ਮਨਜੀਤ ਸਿੰਘ ਗਿੱਲ)-ਅੱਜ ਦੋਰਾਹਾ ਵਿਖੇ ਲੈੱਡ ਮਾਰਟਗੇਜ ਬੈਂਕ ਦੀ ਪ੍ਰਬੰਧਕੀ ਕਮੇਟੀ ਦੀ ਚੋਣ 'ਚ ਕਾਂਗਰਸ ਪਾਰਟੀ ਦੇ ਸਾਰੇ ਹੀ 9 ਉਮੀਦਵਾਰ ਨਿਰਵਿਰੋਧ ਚੁਣੇ ਜਾਣ 'ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਮੋਗਾ ਰੈਲੀ 'ਚ ਸਮਰਾਲਾ ਤੋਂ ਵੱਡੇ ਕਾਫ਼ਲੇ ਹੋਣਗੇ ਰਵਾਨਾ- ਪਰਮਜੀਤ ਸਿੰਘ ਢਿੱਲੋਂ

ਸਮਰਾਲਾ, 25 ਨਵੰਬਰ (ਕੁਲਵਿੰਦਰ ਸਿੰਘ/ਗੋਪਾਲ ਸੋਫ਼ਤ)-ਸ਼੍ਰੋ. ਅ. ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਸੂਬੇ ਦੀ ਖੇਤਰੀ ਤੇ ਲੋਕ ਹਿਤੈਸ਼ੀ ਪਾਰਟੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਮੋਗੇ 'ਚ ਕੀਤੀ ਜਾ ਰਹੀ ਪੰਜਾਬ ਪੱਧਰ ਦੀ ਰੈਲੀ 'ਚ ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਦਾ ਸਸਤੀ ਬਿਜਲੀ ਵਾਲਾ ਐਲਾਨ ਸਿਰਫ ਹੋਰਡਿੰਗਾਂ ਤੱਕ ਸੀਮਤ-ਬਾਬੂ ਸੁਰਿੰਦਰ ਕੁਮਾਰ

ਮਲੌਦ, 25 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬਿਜਲੀ ਖਪਤਕਾਰਾਂ ਲਈ ਬਿਜਲੀ ਦਰਾਂ 'ਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕਰਨ ਦਾ ਐਲਾਨ ਕੀਤੇ ਨੂੰ 24 ਦਿਨ ਲੰਘ ਗਏ ਹਨ¢ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦੇਣ ਉਪਰੰਤ ਜਥੇਬੰਦੀਆਂ ਨੇ ਧਰਨਾ ਚੁੱਕਿਆ

ਮਾਛੀਵਾੜਾ ਸਾਹਿਬ, 25 ਨਵੰਬਰ (ਸੁਖਵੰਤ ਸਿੰਘ ਗਿੱਲ)-ਖਸਤਾ ਹਾਲ ਹੋ ਚੁੱਕੀਆਂ ਸੜਕਾਂ ਨੂੰ ਲੈ ਕੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਗਨੀ ਖਾਂ ਨਬੀ ਖਾਂ ਗੇਟ ਕੋਲ ਰੋਸ ਧਰਨਾ ਲਗਾ ਕੇ ਕੀਤੇ ਗਏ ਚੱਕਾ ਜਾਮ ਨੂੰ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਅਤੇ ਲੋਕ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਕੁਹਾੜਾ, 25 ਨਵੰਬਰ (ਸੰਦੀਪ ਸਿੰਘ ਕੁਹਾੜਾ)-ਸਮੁੱਚੀਆਂ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਲਈ ਸਮੂਹਿਕ ਛੁੱਟੀ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੀ ਲੜੀ ਤਹਿਤ ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਉਪ ਮੰਡਲ ਦਫ਼ਤਰ ਕੁਹਾੜਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਤਹਿਸੀਲਦਾਰ ਬੈਂਸ ਦੇ ਭਰੋਸੇ ਤੋਂ ਬਾਅਦ 'ਆਪ' ਨੇ ਚੁੱਕਿਆ ਧਰਨਾ

ਪਾਇਲ, 25 ਨਵੰਬਰ (ਰਜਿੰਦਰ ਸਿੰਘ)-ਸਥਾਨਕ ਦਾਊਮਾਜਰਾ ਰੋਡ 'ਤੇ ਸੀਵਰੇਜ ਦੇ ਪਾਣੀ ਦੀ ਲੀਕੇਜ ਸਬੰਧੀ ਆਮ ਆਦਮੀ ਪਾਰਟੀ ਵਲੋਂ 'ਆਪ' ਆਗੂ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ 'ਚ ਦੂਜੇ ਦਿਨ ਨਗਰ ਕੌਂਸਲ ਦਫ਼ਤਰ ਪਾਇਲ ਧਰਨਾ ਦਿੱਤਾ ਗਿਆ | ਇਸ ਸਮੇਂ ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਪਾਲ ਹੰੁਡਈ ਖੰਨਾ 'ਚ ਪਾਣੀ ਬਚਾਓ ਚੁਣੌਤੀ ਕੈਂਪ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਹੰੁਡਈ ਮੋਟਰ ਇੰਡੀਆ ਕੰਪਨੀ ਵਲੋਂ ਪਾਲ ਹੰੁਡਈ ਖੰਨਾ ਵਿਚ ਪਾਣੀ ਬਚਾਓ ਚੁਣੌਤੀ ਅਤੇ ਸੁੱਕੀ ਧੁਆਈ ਦਾ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਉਦਘਾਟਨ ਜ਼ੋਨਲ ਪਾਰਟਸ ਐਂਡ ਸਰਵਿਸ ਹੈੱਡ ਅਨੁਰਾਗ ਕੁਮਾਰ, ਰਿਜਨਲ ਪਾਰਟਸ ਐਂਡ ਸਰਵਿਸ ...

ਪੂਰੀ ਖ਼ਬਰ »

24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਕੁਹਾੜਾ, 25 ਨਵੰਬਰ (ਸੰਦੀਪ ਸਿੰਘ ਕੁਹਾੜਾ)-ਥਾਣਾ ਜਮਾਲਪੁਰ ਅਧੀਨ ਪੈਂਦੀ ਪੁਲਿਸ ਚੌਕੀ ਰਾਮਗੜ੍ਹ ਵਲੋਂ ਓਮ ਪ੍ਰਕਾਸ਼ ਪੁੱਤਰ ਸਤਿਆਦੇਵ ਵਾਸੀ ਸਰਪੰਚ ਕਾਲੋਨੀ ਰਾਮਗੜ੍ਹ ਨੂੰ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਸਹਾਇਕ ...

ਪੂਰੀ ਖ਼ਬਰ »

ਦੜ੍ਹਾ ਸੱਟਾ ਲਗਾਉਂਦੇ ਨਕਦੀ ਸਮੇਤ ਕਾਬੂ

ਕੁਹਾੜਾ, 25 ਨਵੰਬਰ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਦੜਾ ਸੱਟਾ ਲਗਾਉਣ ਤਹਿਤ ਰਾਜ ਗੋਪਾਲ ਪੁੱਤਰ ਸਾਧੂ ਰਾਮ ਵਾਸੀ ਕਟਾਣੀ ਖ਼ੁਰਦ ਅਤੇ ਮਨੀ ਪੁੱਤਰ ਭੀਮ ਸੈਨ ਵਾਸੀ ਰਾਹੋਂ ਰੋਡ ਕਿ੍ਸ਼ਨਾ ਕਾਲੋਨੀ ਲੁਧਿਆਣਾ ਨੂੰ 4780 ਰੁਪਏ ਦੀ ਨਕਦੀ ਸਮੇਤ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਲਈ 5 ਦਸੰਬਰ ਨੂੰ ਮੋਰਿੰਡਾ ਵਿਖੇ ਕੀਤੀ ਜਾਵੇਗੀ ਮਹਾਂ ਰੈਲੀ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵਲੋਂ ਅਮਨਦੀਪ ਸਿੰਘ ਜਲਾਜਣ, ਭੁਪਿੰਦਰ ਤਿ੍ਵੇਦੀ, ਚਰਨਜੀਤ ਸਿੰਘ ਸੇਹ ਆਦਿ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 5 ਦਸੰਬਰ ਨੂੰ ਮੋਰਿੰਡਾ ਵਿਖੇ ਮਹਾਂ ਰੈਲੀ ਦੀਆ ...

ਪੂਰੀ ਖ਼ਬਰ »

ਜਰਖੜ ਵਿਖੇ ਕੁਸ਼ਤੀਆਂ ਅਤੇ ਕਬੱਡੀ ਮੁਕਾਬਲੇ ਕੱਲ੍ਹ ਤੋਂ-ਚੇਅਰਮੈਨ ਘਵੱਦੀ

ਡੇਹਲੋਂ, 25 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)- ਮਾਤਾ ਸਾਹਿਬ ਕੌਰ ਜੀ ਸਪੋਰਟਸ ਕਲੱਬ ਜਰਖੜ, ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਮੰਜੀ ਸਾਹਿਬ ਜਰਖੜ ਪ੍ਰਬੰਧਕ ਕਮੇਟੀ ਮੈਂਬਰਾਂ, ਗ੍ਰਾਮ ਪੰਚਾਇਤ ਸਮੇਤ ਨਗਰ ਨਿਵਾਸੀਆਂ ਵਲੋਂ 27 ਅਤੇ 28 ਨਵੰਬਰ ਨੂੰ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਨੈਸ਼ਨਲ ਬੈਂਚ ਪੈੱ੍ਰਸ ਚੈਂਪੀਅਨਸ਼ਿਪ 'ਚ ਖੰਨਾ ਦੇ ਖਿਡਾਰੀਆਂ ਨੇ ਜਿੱਤੇ 3 ਤਗਮੇ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਪਾਵਰ ਲਿਫ਼ਟਿੰਗ ਇੰਡੀਆ ਵੱਲੋਂ ਗੋਆ ਵਿਖੇ ਕਰਵਾਈ ਗਈ ਨੈਸ਼ਨਲ ਬੈਂਚ ਪੈੱ੍ਰਸ ਚੈਂਪੀਅਨਸ਼ਿਪ ਅਧੀਨ ਸਬ-ਜੂਨੀਅਰ, ਜੂਨੀਅਰ, ਸੀਨੀਅਰ ਅਤੇ ਮਾਸਟਰਜ਼ (ਮੈਨ ਐਂਡ ਵੂਮੈਨ) ਦੇ ਵੱਖ-ਵੱਖ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ | ਜਿਸ ...

ਪੂਰੀ ਖ਼ਬਰ »

ਬਲਾਕ ਸੰਮਤੀ ਚੇਅਰਮੈਨ ਸੋਨੀ ਰੋਹਣੋਂ ਅਤੇ ਸਰਪੰਚ ਕੁਲਵਿੰਦਰ ਕੌਰ ਦਾ ਪਿੰਡ ਦੀ ਨੁਹਾਰ ਬਦਲਣ ਲਈ ਸਨਮਾਨ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਪਿੰਡ ਰੋਹਣੋਂ ਕਲਾਂ ਵਿਖੇ ਇੱਕ ਸਨਮਾਨ ਸਮਾਗਮ ਪਿੰਡ ਦੇ ਫੁਲਕਾਰੀ ਲੇਡੀਜ਼ ਕਲੱਬ ਵਲੋਂ ਕੀਤਾ ਗਿਆ¢ ਇਸ ਸਮਾਗਮ ਦੌਰਾਨ ਕਲੱਬ ਦੀਆਂ ਮੈਂਬਰਾਂ ਨੇ ਖੰਨਾ ਦੇ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਅਤੇ ...

ਪੂਰੀ ਖ਼ਬਰ »

ਖੰਨਾ ਤੇ ਸ਼ਰਮਾ ਵਲੋਂ ਗੈਸਟ ਫੈਕਲਟੀ ਟੀਚਰਾਂ 'ਤੇ ਲਾਠੀਚਾਰਜ ਦੀ ਨਿੰਦਾ

ਗੁਰਦਾਸਪੁਰ, 25 ਨਵੰਬਰ (ਆਰਿਫ਼)-ਆਪਣੀਆਂ ਮੰਗਾਂ ਨੰੂ ਲੈ ਕੇ ਸੰਘਰਸ਼ ਕਰ ਰਹੇ ਗੈੱਸਟ ਫੈਕਲਟੀ ਟੀਚਰਾਂ 'ਤੇ ਪੰਜਾਬ ਸਰਕਾਰ ਵਲੋਂ ਕੀਤੀ ਲਾਠੀਚਾਰਜ ਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ | ਇਹ ਪ੍ਰਗਟਾਵਾ ਟੀ.ਐਸ.ਯੂ ਦੇ ...

ਪੂਰੀ ਖ਼ਬਰ »

ਮੁੱਖ ਚੌਕ ਡੇਹਲੋਂ ਵਿਖੇ ਪੈਨਸ਼ਨ ਬਹਾਲ ਨਾ ਕਰਨ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ

ਡੇਹਲੋਂ, 25 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਮੁੱਖ ਚੌਕ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਡੇਹਲੋਂ ਦੇ ਐਨ. ਪੀ. ਐੱਸ. ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ ...

ਪੂਰੀ ਖ਼ਬਰ »

ਵਿਧਾਇਕ ਲੱਖਾ ਦੀ ਹਾਜ਼ਰੀ 'ਚ ਟਿੰਬਰਵਾਲ ਦੇ 5 ਪਰਿਵਾਰ ਕਾਂਗਰਸ 'ਚ ਸ਼ਾਮਿਲ

ਪਾਇਲ, 25 ਨਵੰਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਹਲਕਾ ਪਾਇਲ ਅੰਦਰ ਪੈਂਦੇ ਟਿੰਬਰਵਾਲ ਦੇ 5 ਪਰਿਵਾਰ ਰਛਪਾਲ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਸਿੰਘ, ਅਜੀਤ ਸਿੰਘ ਤੇ ਸਤਵੀਰ ਸਿੰਘ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ...

ਪੂਰੀ ਖ਼ਬਰ »

'ਮਾਂ ਬੋਲੀ' ਨੂੰ ਸਮਰਪਿਤ ਕਰਵਾਏ ਵਿੱਦਿਅਕ ਮੁਕਾਬਲੇ

ਸਮਰਾਲਾ, 25 ਨਵੰਬਰ (ਕੁਲਵਿੰਦਰ ਸਿੰਘ)-ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ 'ਚ ਪੜ੍ਹਨ-ਲਿਖਣ ਦੀ ਰੁਚੀ ਨੂੰ ਹੋਰ ਉਤਸ਼ਾਹਿਤ ਕਰਨ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਮਰਾਲਾ (ਕੁੜੀਆਂ) ਵਿਖੇ 'ਮਾਂ ਬੋਲੀ' ਨੂੰ ਸਮਰਪਿਤ ਕਲੱਸਰ ਪੱਧਰ 'ਤੇ ਵਿੱਦਿਅਕ ਤੇ ...

ਪੂਰੀ ਖ਼ਬਰ »

ਧਰਨਾਕਾਰੀਆਂ ਨੂੰ ਵਿਧਾਇਕ ਸਮਰਾਲਾ ਦੀ ਅਗਵਾਈ 'ਚ ਹੋਇਆ ਹੋਰ ਵਿਕਾਸ ਨਜ਼ਰ ਨਹੀਂ ਆਉਂਦਾ -ਤਿਵਾੜੀ

ਮਾਛੀਵਾੜਾ ਸਾਹਿਬ, 25 ਨਵੰਬਰ (ਮਨੋਜ ਕੁਮਾਰ)-ਵਿਭਿੰਨ ਸਮਾਜ ਸੇਵੀ ਸੰਸਥਾਵਾਂ ਦੇ ਸੱਦੇ 'ਤੇ ਸਥਾਨਕ ਗਨੀ ਖਾਂ ਨਬੀ ਖਾਂ ਗੇਟ ਕੋਲ ਟੁੱਟੀਆਂ ਸੜਕਾਂ ਨੂੰ ਲੈ ਕਿ ਗੂੰਜੇ ਮਾਹੌਲ 'ਤੇ ਗੱਲਬਾਤ ਕਰਦਿਆਂ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਕਿਹਾ ਕਿ ...

ਪੂਰੀ ਖ਼ਬਰ »

ਨਗਰ ਕੌਂਸਲ ਖੰਨਾ 'ਚ ਸਫ਼ਾਈ ਸੇਵਕਾਂ ਦੀ ਭਰਤੀ ਯੋਗਤਾ ਅਨੁਸਾਰ-ਪਾਠਕ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਦੀ ਇੰਟਰਵਿਊ ਲਈ ਗਈ ਜਿਸ ਵਿਚ ਕਮੇਟੀ ਦੇ ਅਫ਼ਸਰ ਭਲਾਈ ਅਫ਼ਸਰ ਗੌਰਵ ਅਰੋੜਾ,ਮੁੱਖ ਸਫ਼ਾਈ ਅਫ਼ਸਰ ਹਰਵਿੰਦਰ ਸਿੰਘ, ਅਕਾਉਂਟੈਂਟ ਹਰੀਸ਼ ਕੁਮਾਰ, ਇੰਸਪੈਕਟਰ ਮਲਕੀਤ ਸਿੰਘ, ...

ਪੂਰੀ ਖ਼ਬਰ »

ਕੁਲਾਰ ਹਸਪਤਾਲ ਬੀਜਾ ਵਿਖੇ 12 ਸਾਲਾਂ ਤੋਂ ਲਾਚਾਰ ਔਰਤ ਦੇ ਦੋਨੋਂ ਗੋਡਿਆਂ ਦਾ ਸਫਲ ਆਪ੍ਰੇਸ਼ਨ

ਬੀਜਾ, 25 ਨਵੰਬਰ (ਕਸ਼ਮੀਰਾ ਸਿੰਘ ਬਗਲ਼ੀ)-ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ਸਿੰਘ ਕੁਲਾਰ ਦੀ ਅਗਵਾਈ ਵਿਚ ਕਈ ਦਹਾਕਿਆਂ ਤੋਂ ਸਫਲਤਾਪੂਰਵਕ ਨਾਲ ਚੱਲ ਰਹੇ ਆਰਥੋ ਵਿਭਾਗ ਦੇ ਮੁਖੀ ਡਾਕਟਰ ਦੀਪਕ ਮਹਿਤਾ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਨੇ ਰੋਸ ਰੈਲੀ ਕਰ ਕੇ ਅਰਥੀ ਸਾੜੀ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ., ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਰਜਿ., ਐੱਸ.ਸੀ.ਬੀ.ਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ, ਸਾਂਝਾ ਫੋਰਮ ਅਤੇ ਪੀ.ਐੱਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਚਾਹਲ, ਪਾਵਰਕਾਮ/ ...

ਪੂਰੀ ਖ਼ਬਰ »

ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਮੁਕਤੀ ਚਾਹੁੰਦੇ ਹਨ-ਰੁਪਾਲੋਂ

ਬੀਜਾ, 25 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਪੂਰੇ ਪੰਜਾਬ ਅੰਦਰ ਇਸ ਵਕਤ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ, ਰਵਾਇਤੀ ਪਾਰਟੀਆਂ ਲੋਕਾਂ ਨੂੰ ਭਰਮਾਉਣ ਲਈ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹਨ | ਲੋਕਾਂ ਨੂੰ ਚੰਗਾ ਸਿਸਟਮ ਦੇਣ ਦੀ ਬਜਾਏ ਕੇਵਲ ਡੰਗ ਟਪਾਊ ਨੀਤੀਆਂ ...

ਪੂਰੀ ਖ਼ਬਰ »

ਚੰਨੀ ਤੇ ਸਿੱਧੂ ਵਲੋਂ ਸੂਬੇ ਦੇ ਹਿੱਤ 'ਚ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹਾਂ-ਜੱਗਾ ਹਿੱਸੋਵਾਲ

ਰਾਏਕੋਟ, 25 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ...

ਪੂਰੀ ਖ਼ਬਰ »

ਉੱਘੇ ਕਥਾਵਾਚਕ ਚਰਨਜੀਤ ਸਿੰਘ ਖ਼ਾਲਸਾ ਦਾ ਸਨਮਾਨ

ਬੀਜਾ, 25 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਬਗ਼ਲੀ ਕਲਾਂ ਵਿਖੇ ਗੁਰਦੁਆਰਾ ਸ੍ਰੀ ਬੇਗਮਪੁਰਾ ਸਾਹਿਬ ਜੀ ਦੇ ਦਰਬਾਰ ਸਾਹਿਬ ਦੀ ਚੱਲ ਰਹੀ ਕਾਰ ਸੇਵਾ ਦਾ ਸੰਗਤਾਂ 'ਚ ਬਹੁਤ ਹੀ ਉਤਸ਼ਾਹ ਹੈ¢ ਅੱਜ ਉਚੇਚੇ ਤੌਰ 'ਤੇ ਸਿੱਖ ਧਰਮ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ, ...

ਪੂਰੀ ਖ਼ਬਰ »

ਕਿਸਾਨਾਂ ਤੇ ਮਜ਼ਦੂਰਾਂ ਦੇ ਸੰਘਰਸ਼ ਨੇ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਕੀਤਾ ਮਜਬੂਰ-ਜਥੇ. ਟਿੱਲੂ/ਤੋਚੀ ਘੁੰਗਰਾਲੀ

ਬੀਜਾ, 25 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ਨਾਲ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਦੀ ਵੱਡੀ ਜਿੱਤ ਪ੍ਰਾਪਤ ਕੀਤੀ ਗਈ¢ ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ...

ਪੂਰੀ ਖ਼ਬਰ »

ਸਵ: ਪ੍ਰੋਫੈਸਰ ਹਮਦਰਵੀਰ ਨੌਸ਼ਹਿਰਵੀ ਯਾਦਗਾਰੀ ਸਾਹਿਤਕ ਸਮਾਗਮ 1 ਦਸੰਬਰ ਨੂੰ

ਸਮਰਾਲਾ, 25 ਨਵੰਬਰ (ਗੋਪਾਲ ਸੋਫਤ)-ਪੰਜਾਬੀ ਸਾਹਿਤ ਦੇ ਉੱਘੇ ਅਤੇ ਸਨਮਾਨਿਤ ਹਸਤਾਖ਼ਰ ਸਵ. ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਸ਼ਾਲ ਸਾਹਿਤਕ ਸਮਾਗਮ 1 ਦਸੰਬਰ ਦਿਨ ਬੁੱਧਵਾਰ ਸਵੇਰੇ 10:00 ਵਜੇ ਸੰਘੂ ਬੈਂਕੁਇਟ ਹਾਲ, ਖੰਨਾ ਰੋਡ ਸਮਰਾਲਾ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਸਮਰਾਲਾ ਵਲੋਂ ਨਾਵਲਕਾਰ ਜਸਵੀਰ ਮੰਡ ਨਾਲ ਰੂ-ਬਰੂ

ਸਮਰਾਲਾ, 25 ਨਵੰਬਰ (ਗੋਪਾਲ ਸੋਫਤ)-ਪੰਜਾਬੀ ਸਾਹਿਤ ਸਭਾ ਸਮਰਾਲਾ ਵਲੋਂ ਮੀਟਿੰਗ ਦੌਰਾਨ ਨਾਵਲਕਾਰ ਜਸਬੀਰ ਮੰਡ ਨਾਲ ਰੂ-ਬਰੂ ਕਰਵਾਇਆ ਗਿਆ¢ ਸਮਾਗਮ ਵਿਚ ਡਾ. ਪਰਮਵੀਰ ਸਿੰਘ ਹੈੱਡ ਇੰਨਸੈਕਲੋਪੀਡੀਆ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਬੱਚਿਆਂ ਦੇ ਪੰਜਾਬੀ ਦੇ ਵਿੱਦਿਅਕ ਮੁਕਾਬਲੇ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਸਰਕਾਰੀ ਪ੍ਰਾਇਮਰੀ ਸਕੂਲ,ਖੰਨਾ-8 ਵਿਖੇ ਬੱਚਿਆਂ ਦੇ ਪੰਜਾਬੀ ਬੋਲੀ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ¢ ਜਿਸ ਵਿਚ ਬੱਚਿਆਂ ਨੇ ਸੁੰਦਰ ਲਿਖਾਈ, ਬੋਲ ਲਿਖਤ, ਚਿੱਤਰਕਲਾ, ਪੰਜਾਬੀ ਪੜ੍ਹਨ, ਕਹਾਣੀ, ਕਵਿਤਾ ਉਚਾਰਣ ਤੇ ਭਾਸ਼ਣ ...

ਪੂਰੀ ਖ਼ਬਰ »

ਸ਼ੈਲਰ ਮਾਲਕਾਂ ਨੇ ਖੰਨਾ ਪੁੱਜੇ ਐਫ. ਸੀ. ਆਈ. ਦੇ ਡਾਇਰੈਕਟਰ ਗਰਗ ਨੂੰ ਦੱਸੀਆਂ ਮੁਸ਼ਕਿਲਾਂ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਸ਼ੈਲਰ ਮਾਲਕ ਸਟਾਕ ਨਾ ਚੁੱਕੇ ਜਾਣ ਕਾਰਨ ਪ੍ਰੇਸ਼ਾਨ ਹਨ | ਇਨ੍ਹਾਂ ਸ਼ੈਲਰ ਮਾਲਕਾਂ ਨੇ ਖੰਨਾ ਪੁੱਜੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਡਾਇਰੈਕਟਰ ਜੀਵਨ ਗਰਗ ਨੂੰ ਆਪਣੀਆਂ ਮੁਸ਼ਕਿਲਾਂ ਦੱਸੀਆਂ | ਉਨ੍ਹਾਂ ਦੀ ਸਭ ...

ਪੂਰੀ ਖ਼ਬਰ »

ਸਹਿਕਾਰੀ ਖੰਡ ਮਿੱਲ ਬੁੱਢੇਵਾਲ ਵਲੋਂ 35ਵੇਂ ਪਿੜਾਈ ਸੀਜ਼ਨ ਦੀ ਸ਼ੁਰੂਆਤ

ਕੁਹਾੜਾ, 25 ਨਵੰਬਰ (ਸੰਦੀਪ ਸਿੰਘ ਕੁਹਾੜਾ)-ਸਹਿਕਾਰੀ ਖੰਡ ਬੁੱਢੇਵਾਲ ਲੁਧਿਆਣਾ ਵਲੋਂ 35ਵਾਂ ਪਿੜਾਈ ਸੀਜ਼ਨ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ਼ੁਰੂ ਕੀਤੀ ਗਈ | ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਪਿੜਾਈ ਸੀਜ਼ਨ ਦਾ ਉਦਘਾਟਨ ...

ਪੂਰੀ ਖ਼ਬਰ »

ਖੇਤੀ ਕਾਨੂੰਨ ਵਾਪਸ ਲੈਣ 'ਤੇ ਦਾਣਾ ਮੰਡੀ ਗੁੱਜਰਵਾਲ ਵਿਖੇ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਖ਼ੁਸ਼ੀ 'ਚ ਲੱਡੂ ਵੰਡੇ

ਜੋਧਾਂ, 25 ਨਵੰਬਰ (ਗੁਰਵਿੰਦਰ ਸਿੰਘ ਹੈਪੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਜਿੱਥੇ ਹਰ ਪਾਸੇ ਖ਼ੁਸ਼ੀ ਦਾ ਮਾਹੌਲ ਹੈ, ਉੱਥੇ ਦਾਣਾ ਮੰਡੀ ਗੁੱਜਰਵਾਲ ਵਿਖੇ ਆੜ੍ਹਤੀ ਜਸਵਿੰਦਰ ਸਿੰਘ ਬੱਬੂ ਗਰੇਵਾਲ ...

ਪੂਰੀ ਖ਼ਬਰ »

ਐਨ.ਐਚ.ਐਮ. ਤੇ ਆਸ਼ਾ ਵਰਕਰਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਆਪਣੀਆਂ ਮੰਗਾਂ ਮਨਵਾਉਣ ਲਈ ਹੜਤਾਲ 'ਤੇ ਬੈਠੇ ਐਨ. ਐਚ. ਐਮ. (ਨੈਸ਼ਨਲ ਹੈਲਥ ਮਿਸ਼ਨ) ਦੇ ਵਰਕਰਾਂ ਅਤੇ ਆਸ਼ਾ ਵਰਕਰਾਂ ਨੇ ਅੱਜ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ¢ ਇਸ ਦੌਰਾਨ ਸਿਵਲ ...

ਪੂਰੀ ਖ਼ਬਰ »

ਪਿੰਡ ਸਿਹੌੜਾ ਤੋਂ ਦਿੱਲੀ ਕਿਸਾਨ ਅੰਦੋਲਨ ਦੀ ਵਰੇ੍ਹਗੰਢ ਮਨਾਉਣ ਲਈ ਜਥਾ ਰਵਾਨਾ

ਮਲੌਦ, 25 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਅੱਜ 26 ਨਵੰਬਰ ਨੂੰ ਵਰੇ੍ਹਗੰਢ ਮਨਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਭਾਰਤੀ ...

ਪੂਰੀ ਖ਼ਬਰ »

ਘੁਡਾਣੀ ਕਲਾਂ ਤੋਂ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ

ਰਾੜਾ ਸਾਹਿਬ, 25 ਨਵੰਬਰ (ਸਰਬਜੀਤ ਸਿੰਘ ਬੋਪਾਰਾਏ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪਿੰਡ ਘੁਡਾਣੀ ਕਲਾਂ ਵਲੋਂ ਵੱਡੀ ਗਿਣਤੀ ਵਿਚ 26 ਨਵੰਬਰ ਨੂੰ ਦਿੱਲੀ ਬਾਰਡਰਾਂ ਤੇ ਵਰ੍ਹੇਗੰਢ ਮਨਾਉਣ ਲਈ ਕਾਫ਼ਲੇ ਰਵਾਨਾ ਹੋਏ | ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ...

ਪੂਰੀ ਖ਼ਬਰ »

21 ਕਾਲਜਾਂ ਦੇ 1700 ਵਿਦਿਆਰਥੀ ਹਿੱਸਾ ਲੈਣਗੇ-ਪਿ੍ੰਸੀਪਲ ਡਾ. ਅਵਿਨਾਸ਼ ਕੌਰ
ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਯੁਵਕ ਅਤੇ ਵਿਰਾਸਤੀ ਮੇਲਾ 28 ਤੋਂ

ਡੇਹਲੋਂ, 25 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਯੂਨੀਵਰਸਿਟੀ ਦੇ ਮੋਗਾ-ਫਿਰੋਜ਼ਪੁਰ ਜ਼ੋਨ-ਏ ਦਾ ਯੁਵਕ ਅਤੇ ਵਿਰਾਸਤੀ ਮੇਲਾ ਇਸ ਵਾਰ ਗੋਵਿੰਦ ਨੈਸ਼ਨਲ ਕਾਲਜ ਵਿਖੇ ਹੋ ਰਿਹਾ ਹੈ¢ ਇਹ ਮੇਲੇ ਪੂਰੇ ਪੰਜ ਦਿਨ 28 ਨਵੰਬਰ ਤੋਂ 2 ਦਸੰਬਰ ਤੱਕ ਹੋਵੇਗਾ¢ ਇਸ ਯੁਵਕ ਅਤੇ ...

ਪੂਰੀ ਖ਼ਬਰ »

ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੀ ਯਾਦ ਨੂੰ ਸਮਰਪਿਤ ਸੋਮਲ ਖੇੜੀ ਵਿਖੇ ਕਬੱਡੀ ਪੇਂਡੂ ਖੇਡ ਮੇਲੇ ਦਾ ਪੋਸਟਰ ਜਾਰੀ

ਮਲੌਦ, 25 ਨਵੰਬਰ (ਸਹਾਰਨ ਮਾਜਰਾ)-ਮਾਤਾ ਗੁਰਚਰਨ ਕੌਰ ਸਪੋਰਟਸ ਕਲੱਬ ਸੋਮਲ ਖੇੜੀ ਵਲੋਂ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਰੋੜੀਆਂ ਦੀ ਯਾਦ ਨੂੰ ਸਮਰਪਿਤ ਸੰਤ ਬਾਬਾ ਅਵਤਾਰ ਸਿੰਘ ਬਾਬਰਪੁਰ ਵਾਲ਼ਿਆਂ ਦੀ ਸਰਪ੍ਰਸਤੀ ਹੇਠ ਪੰਜਵਾਂ ਕਬੱਡੀ ਪੇਂਡੂ ਖੇਡ ਮੇਲਾ ...

ਪੂਰੀ ਖ਼ਬਰ »

ਪਾਵਰਕਾਮ ਸਬ ਡਿਵੀਜ਼ਨ ਚਾਵਾ ਦੇ ਮੁਲਾਜ਼ਮਾਂ ਵਲੋਂ ਗੇਟ ਰੈਲੀ

ਬੀਜਾ, 25 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਪਾਵਰਕਾਮ ਸਬ ਡਿਵੀਜ਼ਨ ਚਾਵਾਂ ਦੇ ਮੁਲਾਜ਼ਮਾਂ ਵਲੋਂ ਗੇਟ ਰੈਲੀ ਕੀਤੀ ਗਈ ¢ ਜਿਸ ਵਿਚ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਪਾਵਰਕਾਮ ਟਰਾਂਸਕੋ ਮੈਨੇਜਮੈਂਟ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜੋ ਮੰਨੀਆਂ ਜਾ ...

ਪੂਰੀ ਖ਼ਬਰ »

ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸੈਂਟਰ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ

ਬੀਜਾ, 25 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਵਿਖੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸੈਂਟਰ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ¢ ਜਿਸ ਵਿਚ ਸੈਂਟਰ ਦੇ ਸਾਰੇ ਸਕੂਲਾਂ ਨੇ ਭਾਗ ਲਿਆ¢ ਇਨ੍ਹਾਂ ਮੁਕਾਬਲਿਆਂ ...

ਪੂਰੀ ਖ਼ਬਰ »

ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਯੁਵਕ ਅਤੇ ਵਿਰਾਸਤੀ ਮੇਲਾ 28 ਤੋਂ

ਡੇਹਲੋਂ, 25 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਯੂਨੀਵਰਸਿਟੀ ਦੇ ਮੋਗਾ-ਫਿਰੋਜ਼ਪੁਰ ਜ਼ੋਨ-ਏ ਦਾ ਯੁਵਕ ਅਤੇ ਵਿਰਾਸਤੀ ਮੇਲਾ ਇਸ ਵਾਰ ਗੋਵਿੰਦ ਨੈਸ਼ਨਲ ਕਾਲਜ ਵਿਖੇ ਹੋ ਰਿਹਾ ਹੈ¢ ਇਹ ਮੇਲੇ ਪੂਰੇ ਪੰਜ ਦਿਨ 28 ਨਵੰਬਰ ਤੋਂ 2 ਦਸੰਬਰ ਤੱਕ ਹੋਵੇਗਾ¢ ਇਸ ਯੁਵਕ ਅਤੇ ...

ਪੂਰੀ ਖ਼ਬਰ »

ਜੰਡਿਆਲੀ ਦਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਕੁਹਾੜਾ, 25 ਨਵੰਬਰ (ਸੰਦੀਪ ਸਿੰਘ ਕੁਹਾੜਾ)-ਗ੍ਰਾਮ ਪੰਚਾਇਤ, ਸਪੋਰਟਸ ਕਲੱਬ, ਐਨ. ਆਰ. ਆਈ. ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਰਜੇਸ਼ ਕੁਮਾਰ ਦੀ ਯਾਦ ਵਿਚ ਕਰਵਾਇਆ ਚਾਰ ਰੋਜ਼ਾ ਆਲ ਓਪਨ ਫੁੱਟਬਾਲ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ ਹੈ | ...

ਪੂਰੀ ਖ਼ਬਰ »

ਪੈ੍ਰਕਟੀਸ਼ਨਰ ਐਸੋਸੀਏਸ਼ਨ ਡਾਕਟਰਾਂ ਬੀਜਾ ਯੂਨਿਟ ਵਲੋਂ ਮੀਟਿੰਗ

ਬੀਜਾ, 25 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਬੀਜਾ ਯੂਨਿਟ ਵਲੋਂ ਪ੍ਰਧਾਨ ਡਾ. ਮੇਲਾ ਸਿੰਘ ਲਾਲੀ ਦੀ ਅਗਵਾਈ ਹੇਠ ਪਾਇਲ ਰੋਡ ਤੇ ਸਥਿਤ ਬਿਜਲੀ ਘਰ ਦੇ ਨਜ਼ਦੀਕ ਇਕ ਮੀਟਿੰਗ ਕੀਤੀ ਗਈ¢ ਇਸ ਮੀਟਿੰਗ ਨੂੰ ਵੱਖ-ਵੱਖ ਡਾਕਟਰਾਂ ਵਲੋਂ ਸੰਬੋਧਨ ...

ਪੂਰੀ ਖ਼ਬਰ »

ਵੋਟਰਾਂ ਨੂੰ ਜਾਗਰੂਕ ਕਰਨ ਲਈ ਕਰਵਾਏ ਰੰਗੋਲੀ ਅਤੇ ਚਾਰਟ ਮੇਕਿੰਗ ਮੁਕਾਬਲੇ

ਬੀਜਾ, 25 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਮੁੱਖ ਅਧਿਆਪਕ ਹਰਪ੍ਰੀਤ ਸਿੰਘ ਸ.ਹ.ਸ.ਦਹਿੜੂ ਦੀ ਅਗਵਾਈ ਵਿਚ ਸਕੂਲੀ ਵਿਦਿਆਰਥੀਆਂ ਲਈ ਰੰਗੋਲੀ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ¢ ਇਨ੍ਹਾਂ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਵੋਟਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ...

ਪੂਰੀ ਖ਼ਬਰ »

ਸਹਿਕਾਰੀ ਸਭਾ ਚੀਮਾ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ

ਈਸੜੂ, 25 ਨਵੰਬਰ (ਬਲਵਿੰਦਰ ਸਿੰਘ)-ਤਿੰਨ ਪਿੰਡਾਂ ਚੀਮਾ, ਕਰੌਦੀਆਂ ਅਤੇ ਦਾਊਮਾਜਰਾ ਦੀ ਸਾਂਝੀ ਸਹਿਕਾਰੀ ਸਭਾ ਦੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ¢ ਪਿੰਡ ਕਰੌਦੀਆਂ ਤੋਂ ਯਾਦਵਿੰਦਰ ਸਿੰਘ, ਜਸਪ੍ਰੀਤ ਕੌਰ, ਗਗਨਦੀਪ ਸਿੰਘ, ਪਿੰਡ ਚੀਮਾ ਤੋਂ ਸੁਖਵਿੰਦਰ ...

ਪੂਰੀ ਖ਼ਬਰ »

ਗੁਰਨਾਜ ਸਿੰਘ ਜੀਰਖ ਯੂਥ ਕਾਂਗਰਸ ਬਲਾਕ ਮਲੌਦ ਦੇ ਪ੍ਰਧਾਨ ਬਣੇ

ਮਲੌਦ, 25 ਨਵੰਬਰ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਮਲੌਦ ਵਿਖੇ ਯੂਥ ਕਾਂਗਰਸ ਬਲਾਕ ਮਲੌਦ ਦੀ ਮੀਟਿੰਗ ਹੋਈ, ਜਿਸ ਵਿਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਤਿਵਾੜੀ ਅਤੇ ਹਲਕਾ ਪਾਇਲ ਦੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਜਥਾ ਸਿੰਘੂ ਬਾਰਡਰ ਲਈ ਰਵਾਨਾ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਸੰਯੁਕਤ ਕਿਸਾਨ ਮੋਰਚੇ ਵਲੋਂ 26 ਨਵੰਬਰ ਨੂੰ ਦਿੱਲੀ ਅੰਦੋਲਨ ਦੀ ਸਾਲਾਨਾ ਵਰੇ੍ਹਗੰਢ ਮੌਕੇ ਭਾਰੀ ਇਕੱਠ ਕਰਨ ਦੇ ਐਲਾਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਇਕ ਜਥਾ ਰੇਲਵੇ ਸਟੇਸ਼ਨ ਖੰਨਾ ਤੋਂ ਸਿੰਘੂ ਬਾਰਡਰ ਲਈ ...

ਪੂਰੀ ਖ਼ਬਰ »

ਬਿਜਲੀ ਬੋਰਡ ਦੇ ਰੈਗੂਲਰ ਕਾਮਿਆਂ ਤੇ ਆਊਟ ਸੋਰਸਿੰਗ ਕਾਮਿਆਂ ਵਲੋਂ ਸਾਂਝੀ ਰੋਸ ਰੈਲੀ

ਦੋਰਾਹਾ, 25 ਨਵੰਬਰ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਬਿਜਲੀ ਬੋਰਡ ਡਵੀਜ਼ਨ ਦਫ਼ਤਰ ਦੋਰਾਹਾ ਦੇ ਗੇਟ ਅੱਗੇ ਰੈਗੂਲਰ ਤੇ ਆਊਟ ਸੋਰਸਿੰਗ ਕਾਮਿਆਂ ਦੀਆਂ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ.ਐੱਸ. ਈ.ਬੀ ਇੰਪਲਾਈਜ਼ ਫੈੱਡਰੇਸ਼ਨ, ਟੈਕਨੀਕਲ ਸਰਵਿਸਿਜ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX