ਚੰਡੀਗੜ੍ਹ, 27 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਚੰਡੀਗੜ੍ਹ ਸੈਕਟਰ ਚਾਰ ਵਿਚ ਪੈਂਦੇ ਵਿਧਾਇਕਾਂ ਦੇ ਫਲੈਟਾਂ ਸਾਹਮਣੇ ਪੰਜਾਬ ਦਾ ਇਕ ਈ.ਟੀ.ਟੀ. ਅਧਿਆਪਕ ਸੋਹਣ ਸਿੰਘ ਆਪਣੀਆਂ ਮੰਗਾਂ ਨੂੰ ਲੈ ਕੇ ਬੀ.ਐਸ.ਐਨ.ਐਲ. ਦੇ ਟਾਵਰ 'ਤੇ ਚੜ ਗਿਆ | ਇਸ ਸੈਕਟਰ ਵਿਚ ਪੁਲਿਸ ਦੀ ਸਖ਼ਤ ਸੁਰੱਖਿਆ ਹੋਣ ਦੇ ਬਾਵਜੂਦ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਕਿਸ ਸਮੇਂ ਅਧਿਆਪਕ ਟਾਵਰ ਉੱਪਰ ਜਾ ਬੈਠਾ | ਸਵੇਰੇ 9 ਵਜੇ ਦੇ ਕਰੀਬ ਕਿਸੇ ਨੇ ਜਦ ਨੇ ਇਸ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਤਾਂ ਪੁਲਿਸ ਨੂੰ ਹੱਥਾਂ ਪੈਰਾ ਦੀ ਪੈ ਗਈ | ਸਥਾਨਕ ਪੁਲਿਸ ਸਮੇਤ, ਫਾਇਰ ਬ੍ਰੀਗੇਡ ਅਤੇ ਸਿਵਲ ਡਿਫੈਂਸ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ | ਸੀਨੀਅਰ ਡਿਫੈਂਸ ਅਧਿਕਾਰੀ ਸੰਜੀਵ ਕੋਹਲੀ ਵਲੋਂ ਹਾਈਡਰੋਲਿਕ ਪੌੜੀ ਦੀ ਮਦਦ ਨਾਲ ਅਧਿਆਪਕ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਟਾਵਰ ਤੋਂ ਉੱਤਰਨ ਤੋਂ ਇਨਕਾਰ ਕਰ ਦਿੱਤਾ | ਇਲਾਕਾ ਡੀ.ਐਸ.ਪੀ. ਸ. ਚਰਨਜੀਤ ਸਿੰਘ ਚੰਨੀ ਨੇ ਮੌਕੇ 'ਤੇ ਪਹੁੰਚ ਕੇ ਅਧਿਆਪਕ ਦੀ ਗੱਲ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਕਰਵਾਈ ਅਤੇ ਅਧਿਆਪਕ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਉਸ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇਗਾ | ਇਸ ਦੌਰਾਨ ਜਦ ਟੀਮਾਂ ਨੇ ਅਧਿਆਪਕ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖ਼ੁਦ 'ਤੇ ਤੇਲ ਪਾ ਕੇ ਅੱਗ ਲਗਾਉਣ ਦੀ ਧਮਕੀ ਵੀ ਦਿੱਤੀ | ਇਸ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰ ਸ. ਬਿਕਰਮ ਸਿੰਘ ਮਜੀਠੀਆ ਨੇ ਵੀ ਮੌਕੇ 'ਤੇ ਪਹੁੰਚ ਕੇ ਅਧਿਆਪਕ ਨਾਲ ਗੱਲ ਕੀਤੀ | ਅਧਿਆਪਕ ਸੋਹਣ ਸਿੰਘ ਨੇ ਦੱਸਿਆ ਕਿ ਪੰਜ ਸਾਲ ਦੀ ਨੌਕਰੀ ਤੋਂ ਬਾਅਦ 180 ਈ.ਟੀ.ਟੀ. ਅਧਿਆਪਕਾਂ ਨੂੰ ਪੱਕਾ ਕਰਨ ਲਈ ਤਿੰਨ ਸਾਲ ਦੇ ਪ੍ਰੋਬੇਸ਼ਨ ਪੀਰੀਅਡ ਵਿਚ ਭੇਜ ਭੇਜ ਕੇ ਉਨ੍ਹਾਂ ਦੀ ਤਨਖ਼ਾਹ ਨੂੰ 65 ਹਜ਼ਾਰ ਰੁਪਏ ਤੋਂ ਘਟਾ ਕੇ 25 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ | ਸੋਹਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫਾਈਲ ਫਾਈਨਾਂਸ ਸੈਕਟਰੀ ਕੋਲ ਪਈ ਹੋਈ ਹੈ ਜਿੱਥੇ ਸਿਰਫ਼ ਇਕ ਦਸਤਖ਼ਤ ਹੋਣੇ ਬਾਕੀ ਹਨ ਜਦਕਿ ਸਰਕਾਰ ਪਹਿਲਾ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਚੁੱਕੀ ਹੈ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਟਾਵਰ ਤੋਂ ਹੇਠਾਂ ਨਹੀਂ ਉੱਤਰਨਗੇ |
ਚੰਡੀਗੜ੍ਹ, 27 ਨਵੰਬਰ (ਅਜੀਤ ਬਿਊਰੋ) - ਪੰਜਾਬ ਪ੍ਰਦੇਸ਼ ਮਹਿਲਾਂ ਕਾਂਗਰਸ ਦੀ ਨਵੀਂ ਪ੍ਰਧਾਨ ਬਲਵੀਰ ਕੌਰ ਰਾਣੀ ਸੋਢੀ ਦਾ ਤਾਜਪੋਸ਼ੀ ਸਮਾਰੋਹ ਸੈਕਟਰ 15 ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਹੋਇਆ | ਇਸ ਦੌਰਾਨ ਮਹਿਲਾਂ ਕਾਂਗਰਸ ਵਰਕਰਾਂ ਵੱਡੀ ਗਿਣਤੀ 'ਚ ...
ਚੰਡੀਗੜ੍ਹ, 27 ਨਵੰਬਰ (ਅਜਾਇਬ ਸਿੰਘ ਔਜਲਾ) - ਸਥਾਨਕ ਲਾਅ ਭਵਨ ਵਿਖੇ ਅੱਜ ਬਹੁਪੱਖੀ ਸ਼ਖ਼ਸੀਅਤ ਕੈਪਟਨ ਨਰਿੰਦਰ ਸਿੰਘ ਸਾਬਕਾ ਆਈ.ਏ.ਐਸ ਵਲੋਂ ਲਿਖੀ ਪੁਸਤਕ 'ਵਾਈਬ੍ਰੈਂਟ ਕਲਰਜ਼ ਆਫ਼ ਪੰਜਾਬ' ਦਾ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ ਜੋ ਸਰੋਤਿਆਂ ਵਲੋਂ ਰੀਝ ਨਾਲ ਮਾਣਿਆ ...
ਚੰਡੀਗੜ੍ਹ, 27 ਨਵੰਬਰ (ਪ੍ਰੋ. ਅਵਤਾਰ ਸਿੰਘ)- ਸਿੱਖ ਐਜੂਕੇਸ਼ਨਲ ਸੋਸਾਇਟੀ ਵੱਲੋਂ ਸਾਲਾਨਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਐਵਾਰਡ ਸਮਾਗਮ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਵਿਖੇ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਉੱਘੇ ...
ਚੰਡੀਗੜ੍ਹ, 27 ਨਵੰਬਰ (ਵਿਕਰਮਜੀਤ ਸਿੰਘ ਮਾਨ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਮਰਨ ਵਰਤ 'ਤੇ ਬੈਠਣ ਦਾ ਸਿਰਫ਼ ਡਰਾਮਾ ਹੀ ਰਚ ਰਹੇ ਹਨ, ...
ਚੰਡੀਗੜ੍ਹ, 27 ਨਵੰਬਰ (ਬਿ੍ਜੇਂਦਰ ਗੌੜ) - ਮੁਹਾਲੀ ਫੇਜ਼-7 ਦੇ ਕਬੀਰ ਇਲੈਕਟੋ੍ਰਨਿਕਸ ਤੋਂ ਖ਼ਰੀਦੇ 34,200 ਰੁਪਏ ਦੇ ਇਕ ਡੇਢ ਟਨ ਦੇ ਏਅਰ ਕੰਡੀਸ਼ਨਰ (ਏ.ਸੀ) ਦੇ ਵਰੰਟੀ ਪੀਰੀਅਡ ਵਿਚ ਬਾਰ-ਬਾਰ ਖ਼ਰਾਬ ਹੋਣ ਕਰਕੇ ਸ਼ਿਕਾਇਤਕਰਤਾ ਨੂੰ ਆਪਣੀ ਬੇਟੀ ਦੀ ਰਿੰਗ ਸੈਰੇਮਨੀ ...
ਚੰਡੀਗੜ੍ਹ, 27 ਨਵੰਬਰ (ਵਿਕਰਮਜੀਤ ਸਿੰਘ ਮਾਨ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਚੰਡੀਗੜ੍ਹ ਦੇ ਅਬਜ਼ਰਵਰ ਡਾ. ਦਲਜੀਤ ਸਿੰਘ ਚੀਮਾ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਸੀਨੀਅਰ ਡਿਪਟੀ ...
ਚੰਡੀਗੜ੍ਹ, 27 ਨਵੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬੀ ਜੌਨ ਦਾ ਯੂਥ ਫ਼ੈਸਟੀਵਲ ਜੋ ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵੁਮੈਨ ਝਾੜ ਸਾਹਿਬ ਵਿਖੇ ਹੋਇਆ, ਇਸ ਵਿਚ ਪੋਸਟ ਗਰੈਜੂਏਟ ਸਰਕਾਰੀ ਕਾਲਜ (ਲੜਕੀਆਂ) ਸੈਕਟਰ 42 ਦੀਆਂ ਵਿਦਿਆਰਥਣਾਂ ...
ਚੰਡੀਗੜ੍ਹ, 27 ਨਵੰਬਰ (ਐਨ.ਐਸ.ਪਰਵਾਨਾ) - ਤੁਸੀਂ ਮੰਨੋ ਜਾਂ ਨਾ ਪਰ ਇਹ ਇਕ ਸੱਚਾਈ ਹੈ ਕਿ ਹਲਕਾ ਰਾਏਕੋਟ ਜ਼ਿਲ੍ਹਾ ਲੁਧਿਆਣਾ ਨੇ ਪੰਜਾਬ ਵਿਧਾਨ ਸਭਾ ਦੇ ਹਲਕਾ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਪਿਛਲੇ 4 ਸਾਲਾਂ 'ਚ ਤਿੰਨ ਪਾਰਟੀਆਂ ਬਦਲੀਆਂ ਹਨ | ਉਹ ਪੌਣੇ ...
ਚੰਡੀਗੜ੍ਹ, 27 ਨਵੰਬਰ (ਅਜਾਇਬ ਸਿੰਘ ਔਜਲਾ)-ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਵਲੋਂ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਹਾਣੀਕਾਰ ਮੋਹਨ ਭੰਡਾਰੀ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਆਪਣੇ ਸ਼ੋਕ ਸੰਦੇਸ਼ ਵਿਚ ਪਰਗਟ ...
ਚੰਡੀਗੜ੍ਹ, 27 ਨਵੰਬਰ (ਐਨ.ਐਸ.ਪਰਵਾਨਾ) - ਅਣਵੰਡੇ ਭਾਰਤ ਦੇ ਮਹਾਨ ਸੁਤੰਤਰਤਾ ਸੈਨਾਨੀ ਚੌਧਰੀ ਰਨਬੀਰ ਸਿੰਘ ਹੁੱਡਾ ਦੀ 107ਵੀਂ ਜੈਯੰਤੀ ਰੋਹਤਕ ਵਿਚ ਮਨਾਈ ਗਈ | ਇਸ ਮੌਕੇ 'ਤੇ ਪਿੰਡ ਖੇੜੀ ਸਾਧ 'ਤੇ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿਚ ਹੁੱਡਾ, ਕਈ ਵਿਧਾਇਕ, ਗਾਂਧੀ ਵਾਦੀ ...
ਚੰਡੀਗੜ੍ਹ, 27 ਨਵੰਬਰ (ਅ.ਬ)-ਅੰਬਾਲਾ ਕੈਂਟ, ਸੈਕਟਰ 42 ਵਿਖੇ ਏ.ਟੀ.ਐਫ.ਐਲ. ਹਰਮਨ ਸਿਟੀ, ਜਗਾਧਰੀ ਰੋਡ (ਨੈਸ਼ਨਲ ਹਾਈਵੇ) 'ਤੇ 50 ਏਕੜ 'ਚ ਫੈਲੀ ਹਰਿਆਣਾ ਸਰਕਾਰ ਦੁਆਰਾ ਮੰਜ਼ੂਰਸ਼ੁਦਾ ਦੀਨ ਦਿਆਲ ਜਨ ਆਵਾਸ ਯੋਜਨਾ ਦੇ ਅਧੀਨ ਪਹਿਲੀ ਪਲਾਨਡ ਟਾਉਨਸ਼ਿਪ ਹੈ | ਇਸ ਵਿਚ ਪੂਰੀ ...
ਚੰਡੀਗੜ੍ਹ, 27 ਨਵੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਜੌਨ-ਏ ਦਾ 62ਵਾਂ ਚਾਰ ਰੋਜ਼ਾ ਯੁਵਕ ਅਤੇ ਵਿਰਾਸਤੀ ਮੇਲਾ ਅੱਜ ਇੱਥੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ 46 ਵਿਖੇ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ...
ਚੰਡੀਗੜ੍ਹ, 27 ਨਵੰਬਰ (ਅਜਾਇਬ ਸਿੰਘ ਔਜਲਾ) - ਵੂਮੈਨਜ਼ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਡਬਲਿਊ.ਆਈ.ਸੀ.ਸੀ.ਆਈ.) ਦੀ ਚੰਡੀਗੜ੍ਹ ਇਕਾਈ ਨੇ ਸੀ.ਆਈ.ਆਈ., ਉੱਤਰੀ ਜ਼ੋਨ, ਸੈਕਟਰ 31 ਚੰਡੀਗੜ੍ਹ ਵਿਖੇ ਸਾਲ 2021 ਲਈ ਆਪਣੀ ਸਾਲਾਨਾ ਮੇਲਾ ਕਰਵਾਇਆ ਗਿਆ | ਇਹ ਇਵੈਂਟ ...
ਖਰੜ, 27 ਨਵੰਬਰ (ਗੁਰਮੁੱਖ ਸਿੰਘ ਮਾਨ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਫ਼ੈਸਲੇ ਮੁਤਾਬਿਕ ਖਰੜ-ਚੰਡੀਗੜ੍ਹ ਹਾਈਵੇਅ 'ਤੇ ਠੇਕਾ ਮੁਲਾਜ਼ਮਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਵਲੋਂ ਜ਼ਿਲ੍ਹੇ ਦੇ ਸਮੂਹ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕਰਦੇ ਚੋਣਾਂ ਸੰਬੰਧੀ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਹਦਾਇਤ ਕੀਤੀ ਕਿ ਚੋਣਾਂ ਲਈ ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ)-ਐੱਨ. ਐੱਚ. ਐੱਮ. ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਖੇ ਸਰਕਾਰ ਖ਼ਿਲਾਫ਼ ਅੱਜ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ...
ਖਰੜ, 27 ਨਵੰਬਰ (ਗੁਰਮੁੱਖ ਸਿੰਘ ਮਾਨ)-ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵਲੋਂ ਰੋਸ ਰੈਲੀ ਕੱਢਦੇ ਹੋਏ ਪੁਰਾਣੀ ਮੋਰਿੰਡਾ ਸੜਕ ਜਾਮ ਰੱਖੀ ਗਈ | ਇਸ ਮੌਕੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੌਲਾ ਨੇ ...
ਡੇਰਾਬੱਸੀ, 27 ਨਵੰਬਰ (ਗੁਰਮੀਤ ਸਿੰਘ/ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਸ਼ਹਿਰ ਨੂੰ ਇਕ ਆਧੁਨਿਕ ਬੱਸ ਸਟੈਂਡ ਦੇਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਅਤੇ ਬੱਸ ਸਟੈਂਡ ਦਾ ਨਕਸ਼ਾ ਬਣਾਉਣ ਲਈ ਦਿੱਲੀ ਦੀ ਇਕ ਕੰਪਨੀ ਨੂੰ ਹਾਇਰ ਕੀਤਾ ਗਿਆ ਹੈ | ਇਨ੍ਹਾਂ ਵਿਚਾਰਾਂ ਦਾ ...
ਜ਼ੀਰਕਪੁਰ, 27 ਨਵੰਬਰ (ਅਵਤਾਰ ਸਿੰਘ)-ਜ਼ੀਰਕਪੁਰ-ਅੰਬਾਲਾ ਸੜਕ 'ਤੇ ਸਥਿਤ ਮੋਤੀਆ ਰਾਇਲ ਸਿਟੀ ਸੁਸਾਇਟੀ ਲਾਗੇ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ | ਸੂਚਨਾ ਮਿਲਣ 'ਤੇ ਜ਼ੀਰਕਪੁਰ ...
ਖਰੜ, 27 ਨਵੰਬਰ (ਗੁਰਮੁੱਖ ਸਿੰਘ ਮਾਨ) - ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਸਪਾ ਦੇ ਖਰੜ-ਚੰਡੀਗੜ੍ਹ ਮੁੱਖ ਮਾਰਗ 'ਤੇ ਸਥਿਤ ਸ਼ਹੀਦੀ ਸਮਾਰਕ ਵਿਖੇ ਬਸਪਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਸਾਂਝੇ ਤੌਰ 'ਤੇ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਖਰੜ ਹਲਕੇ ...
ਖਰੜ, 27 ਨਵੰਬਰ (ਗੁਰਮੁੱਖ ਸਿੰਘ ਮਾਨ) - ਵਿੱਦਿਆ ਵੈਲੀ ਸਕੂਲ ਨਿਊ ਸੰਨੀ ਇਨਕਲੇਵ ਖਰੜ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਜਿਥੇ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਪਾਲਣਾ ਕਰਨ ਦੀ ਸਹੁੰ ਚੁਕਾਈ ਗਈ, ਉਥੇ ਹੀ ਸੰਵਿਧਾਨ ਦੀ ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ) - ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਪੰਜਾਬ ਵਿਚ ਕਿਸ ਆਧਾਰ ਤੇ ...
ਖਰੜ, 27 ਨਵੰਬਰ (ਗੁਰਮੁੱਖ ਸਿੰਘ ਮਾਨ)-ਆਗਾਮੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਬਸਪਾ ਗੱਠਜੋੜ ਦੇ ਸੱਤਾ 'ਤੇ ਕਾਬਜ਼ ਹੋਣ ਉਪਰੰਤ ਵਿਧਾਨ ਸਭਾ ਹਲਕਾ ਖਰੜ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਈਆਂ ਜਾਣਗੀਆਂ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ-ਬਸਪਾ ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ) - ਪੰਜਾਬ ਦੇ ਮੁਸਲਮਾਨਾਂ ਦੀ ਕਾਂਗਰਸ ਪ੍ਰਤੀ ਨਾਰਾਜ਼ਗੀ ਨੂੰ ਦੇਖਦੇ ਹੋਏ ਘੱਟ ਗਿਣਤੀਆਂ ਕਾਂਗਰਸ ਸੈੱਲ ਜ਼ਿਲ੍ਹਾ ਮੁਹਾਲੀ ਦੇ ਚੇਅਰਮੈਨ ਡਾ. ਅਨਵਰ ਹੁਸੈਨ ਦੇ ਮੁਹਾਲੀ ਸਥਿਤ ਦਫ਼ਤਰ ਵਿਖੇ ਧਾਰਮਿਕ/ਸਮਾਜਿਕ ਅਤੇ ...
ਡੇਰਾਬੱਸੀ, 27 ਨਵੰਬਰ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਨੇੜੇ ਪੈਂਦੇ ਪਿੰਡ ਖੇੜੀ ਜੱਟਾਂ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਦਹੇਜ ਲਈ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਵਾਇਆ ਹੈ | ਪੁਲਿਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ...
ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਅੱਜ ਸ਼ਾਮ ਲਾਲੜੂ ਮੰਡੀ ਵਿਖੇ ਵਪਾਰੀਆਂ ਦੀ ਇਕ ਮੀਟਿੰਗ ਹੋਈ, ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਡੇਰਾਬੱਸੀ ਦੇ ਵਿਧਾਇਕ ਐਨ. ਕੇ. ਸ਼ਰਮਾ ਨੇ ਅਕਾਲੀ ਦਲ ਦੇ ਵਪਾਰ ਮੰਡਲ ਦਾ ਪੁਨਰ ਗਠਨ ਕਰਦਿਆਂ ...
ਕੁਰਾਲੀ, 27 ਨਵੰਬਰ (ਬਿੱਲਾ ਅਕਾਲਗੜ੍ਹੀਆ) - ਸਥਾਨਕ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਦੀਆਂ ਕਰੀਬ 13 ਪੇਟੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ. ਐਚ. ਓ. ਮਲਕੀਤ ਸਿੰਘ ਨੇ ਦੱਸਿਆ ਕਿ ...
ਡੇਰਾਬੱਸੀ, 27 ਨਵੰਬਰ (ਗੁਰਮੀਤ ਸਿੰਘ/ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਦੇ ਨਜ਼ਦੀਕੀ ਪਿੰਡ ਈਸਾਂਪੁਰ ਨੇੜੇ ਵਗਦੇ ਗੰਦੇ ਪਾਣੀ ਦੇ ਨਾਲੇ ਵਿਚੋਂ ਇਕ ਗਲੀ-ਸੜੀ ਲਾਸ਼ ਮਿਲਣ ਕਾਰਨ ਖੇਤਰ 'ਚ ਦਹਿਸ਼ਤ ਫੈਲ ਗਈ | ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜੇ. ਸੀ. ...
ਚੰਡੀਗੜ੍ਹ, 27 ਨਵੰਬਰ (ਬਿ੍ਜੇਂਦਰ ਗੌੜ)- ਹਾਈਕੋਰਟ ਨੇ ਇਕ ਅਹਿਮ ਫ਼ੈਸਲੇ ਵਿਚ ਕਿਹਾ ਹੈ ਕਿ ਕਿਸੇ ਵਿਅਕਤੀ ਦਾ ਗੁਪਤ ਅੰਗ ਕੱਟਣ ਵਰਗਾ ਕੰਮ ਕਰਨ ਵਾਲਾ ਮੁਲਜ਼ਮ ਰਹਿਮ ਦਾ ਹੱਕਦਾਰ ਨਹੀਂ | ਮੌਜੂਦਾ ਮਾਮਲੇ ਵਿਚ ਦੋਸ਼ ਮੁਤਾਬਕ ਮੁਲਜ਼ਮ (ਪਟੀਸ਼ਨਰ) ਨੇ ਇਕ ਨੌਜਵਾਨ ਦਾ ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ) - ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ 'ਚ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਦਰਸ਼ਨੀ ਡਿਊਢੀ ਦੇ ਨੇੜੇ ਪੁਆਧ ਇਲਾਕੇ (ਮੁਹਾਲੀ) ਦੇ ਸਹਿਯੋਗ ਨਾਲ ਜਾਰੀ ਲੜੀਵਾਰ ਭੁੱਖ ਹੜਤਾਲ ਅੱਜ 175ਵੇਂ ਦਿਨ 'ਚ ਦਾਖ਼ਲ ਹੋ ਗਈ | ਅੱਜ ...
ਮਾਜਰੀ, 27 ਨਵੰਬਰ (ਕੁਲਵੰਤ ਸਿੰਘ ਧੀਮਾਨ) - ਪਿੰਡ ਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੀ. ਪੀ. ਈ. ਓ. ਨੀਨਾ ਰਾਣੀ ਦੀ ਅਗਵਾਈ ਹੇਠ ਸਿੱਖਿਆ ਬਲਾਕ ਮਾਜਰੀ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ...
ਡੇਰਾਬੱਸੀ, 27 ਨਵੰਬਰ (ਰਣਬੀਰ ਸਿੰਘ)-ਪੰਜਾਬ ਸਰਕਾਰ ਵਲੋਂ ਲਘੂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਫੋਕਲ ਪੁਆਇੰਟਾਂ ਦੇ ਵਿਸਥਾਰ ਸੰਬੰਧੀ ਮਾਰੇ ਜਾਂਦੇ ਦਮਗਜ਼ੇ ਡੇਰਾਬੱਸੀ ਦੇ ਉਦਯੋਗਿਕ ਫੋਕਲ ਪੁਆਇੰਟ ਵਿਚ ਝੂਠੇ ਸਾਬਤ ਹੋ ਰਹੇ ਹਨ | ਇਥੇ ਕਾਂਗਰਸ ਸਰਕਾਰ ਬਣਨ ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ) - ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੀ ਜ਼ਿਲ੍ਹਾ ਮੁਹਾਲੀ ਇਕਾਈ ਨੇ ਪੂਰੀ ਤਰ੍ਹਾਂ ਕਮਰਕੱਸੇ ਕਰ ਲਏ ਹਨ | ਇਸ ਉਦੇਸ਼ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਹਲਕਾ ਇੰਚਾਰਜ ਸੰਜੀਵ ਵਸ਼ਿਸ਼ਟ ...
ਚੰਡੀਗੜ੍ਹ, 27 ਨਵੰਬਰ (ਨਵਿੰਦਰ ਸਿੰਘ)-ਨਗਰ ਨਿਗਮ ਚੰਡੀਗੜ੍ਹ ਦੇ ਸੈਕਟਰ 53 'ਚ ਪੈਂਦੇ ਪਾਰਕ ਗਾਰਡਨ ਆਫ਼ ਸਪਰਿੰਗਜ ਵਿਚ ਸਫ਼ਾਈ ਦੀ ਘਾਟ ਦੇ ਚੱਲਦਿਆਂ ਰੋਜ਼ਾਨਾ ਸੈਰ ਕਰਨ ਵਾਲੇ ਲੋਕ ਪੇ੍ਰਸ਼ਾਨ ਹੋ ਰਹੇ ਹਨ ਪਰ ਨਗਰ ਨਿਗਮ ਦੇ ਅਧਿਕਾਰੀਆਂ ਇਸ ਪਾਰਕ ਦੀ ਸਫ਼ਾਈ ਵੱਲ ...
ਐੱਸ. ਏ. ਐੱਸ. ਨਗਰ, 27 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਰਵ-ਸਿੱਖਿਆ ਅਭਿਆਨ ਦੇ ਕਰਮਚਾਰੀਆ ਵਲੋਂ ਸਿੱਖਿਆ ਭਵਨ ਦੇ ਬਾਹਰ ਪੰਜ ਦਿਨਾਂ ਤੋਂ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਅੱਜ ਰੋਸ ਰੈਲੀ ਕਰਨ ਉਪਰੰਤ ਕੱਚੇ ਮੁਲਾਜ਼ਮਾਂ ਵਲੋਂ ਏਅਰਪੋਰਟ ਰੋਡ ਤੱਕ ਮਾਰਚ ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ)-ਪਿੰਡ ਕੁੰਭੜਾ ਦੇ ਵਾਰਡ ਨੰ. 28 ਨੇੜੇ ਨੀਮ ਨਾਥ ਮੰਦਰ ਦੇ ਵਸਨੀਕਾਂ ਵਲੋਂ ਪੰਜਾਬ ਸਰਕਾਰ, ਨਗਰ ਨਿਗਮ ਮੁਹਾਲੀ ਅਤੇ ਪਿੰਡ ਦੇ ਕੌਂਸਲਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਵਾਰਡ ਨੰ. 28 ਦੇ ਵਸਨੀਕਾਂ ਨੇ ਗਲੀਆਂ ਅਤੇ ...
ਐੱਸ. ਏ. ਐੱਸ. ਨਗਰ, 27 ਨਵੰਬਰ (ਕੇ. ਐੱਸ. ਰਾਣਾ) - ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ 2 ਕਰੋੜ ਰੁਪਏ ਦੇ ਵਿਕਾਸ ਕਾਰਜ ਆਰੰਭ ਕਰਵਾਏ ਗਏ | ਇਨ੍ਹਾਂ 'ਚ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ...
ਡੇਰਾਬੱਸੀ, 27 ਨਵੰਬਰ (ਰਣਬੀਰ ਸਿੰਘ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵਲੋਂ ਯੂਥ ਅਕਾਲੀ ਦਲ ਦੇ ਢਾਂਚੇ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਦੌਰਾਨ ਵਿਧਾਨ ਸਭਾ ਹਲਕਾ ਡੇਰਾਬੱਸੀ ...
ਖਰੜ, 27 ਨਵੰਬਰ (ਗੁਰਮੁੱਖ ਸਿੰਘ ਮਾਨ) - ਖਰੜ ਵਿਖੇ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਭਾਜਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਭਾਜਪਾ ਆਗੂਆਂ ਨੇ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਖਰੜ ...
ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਆਮ ਆਦਮੀ ਪਾਰਟੀ ਸੰਯੋਜਕ ਅਰਵਿੰਦ ਕੇਜਰੀਵਾਲ ਵਲੋਂ 'ਮਿਸ਼ਨ ਪੰਜਾਬ' ਤਹਿਤ ਤਿੰਨ ਨਵੀਂਆਂ ਗਰੰਟੀਆਂ ਦੇਣ ਤੋਂ ਬਾਅਦ ਆਪ ਦੇ ਹਲਕਾ ਡੇਰਾਬੱਸੀ ਦੇ ਇੰਚਾਰਜ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਆਪ ਆਗੂਆਂ ਵਲੋਂ ਹਲਕੇ 'ਚ ...
ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਰੰਭੇ ਸੰਘਰਸ਼ ਦੀ ਪਹਿਲੀ ਵਰੇ੍ਹਗੰਢ ਨੂੰ ਜਿੱਤ ਦੇ ਜਸ਼ਨ ਵਜੋਂ ਮਨਾਉਂਦੇ ਹੋਏ ਅੱਜ ਦੱਪਰ ਟੋਲ ਪਲਾਜ਼ਾ 'ਤੇ ਕਿਸਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX