ਨੰਗਲ, 27 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਨੰਗਲ ਡਿੱਪੂ ਵਲੋਂ ਭਰਵੀਂ ਗੇਟ ਰੈਲੀ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਜਨਰਲ ਸਕੱਤਰ ਸੁਖਰਾਜ ਸਿੰਘ ਅਤੇ ਅਮਰਜੀਤ ਭੱਟੀ ਨੇ ਕਿਹਾ ਕਿ ਸੱਤਾ ਹਾਸਿਲ ਕਰਨ ਵਾਲੀ ਕਾਂਗਰਸ ਸਰਕਾਰ ਪਹਿਲੀ ਕੈਬਨਿਟ ਮੀਟਿੰਗ ਵਿਚ ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮ ਪੱਕੇ ਕਰਨ ਵਾਲੀ ਸਰਕਾਰ ਅੱਜ ਵੀ ਲਾਰੇ ਲੱਪੇ ਲਗਾ ਕੇ ਟਾਈਮ ਟਪਾਊ ਨੀਤੀ ਵਰਤ ਰਹੀ ਹੈ | ਜਿਸ ਦੇ ਰੋਸ ਵਜੋਂ ਪਨਬੱਸ ਅਤੇ ਪੀ. ਆਰ. ਟੀ. ਸੀ. ਮੁਲਾਜ਼ਮਾਂ ਵਲੋਂ 23 ਨਵੰਬਰ ਦੀ ਅਣਮਿਥੇ ਸਮੇਂ ਦੀ ਹੜਤਾਲ ਦੇ ਨੋਟਿਸ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੂੰ ਦਿੱਤੇ ਗਏ ਸਨ | ਜਿਸ ਦੇ ਸਿੱਟੇ ਵਜੋਂ ਟਰਾਂਸਪੋਰਟ ਮੰਤਰੀ ਪੰਜਾਬ ਨਾਲ 22 ਨਵੰਬਰ ਨੂੰ ਮੀਟਿੰਗ ਪਨਬੱਸ, ਪੀ. ਆਰ. ਟੀ. ਸੀ. ਦੇ ਮੁੱਖ ਨੁਮਾਇੰਦਿਆਂ ਨਾਲ ਹੋਈ | ਜਿਸ ਵਿਚ ਸਰਕਾਰ ਅਤੇ ਯੂਨੀਅਨ ਵਿਚ ਸਹਿਮਤੀ ਬਣ ਗਈ ਸੀ ਕਿ ਆਉਣ ਵਾਲੀ ਪਹਿਲੀ ਕੈਬਨਿਟ ਮੀਟਿੰਗ ਵਿਚ ਤੁਹਾਡੀਆਂ ਜਾਇਜ਼ ਮੰਗਾ ਦਾ ਹੱਲ ਕਰ ਦਿੱਤਾ ਜਾਵੇਗਾ | ਜੋ ਨਵੇਂ ਬਣ ਰਹੇ ਟਾਈਮ ਟੇਬਲ ਮਾਣਯੋਗ ਟਰਾਂਸਪੋਰਟ ਮੰਤਰੀ ਵਲੋਂ ਬਾਰ ਬਾਰ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਸ ਵਿਚ ਟਰਾਂਸਪੋਰਟ ਮਾਫ਼ੀਆ ਬਿਨਾ ਵਜਾ ਅੜਿੱਕਾ ਡਾਹ ਰਿਹਾ ਹੈ ਅਤੇ ਸਰਕਾਰੀ ਟਰਾਂਸਪੋਰਟ ਖ਼ਤਮ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ | ਯੂਨੀਅਨ ਮੰਗ ਕਰਦੀ ਹੈ ਕਿ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ 60-40 ਦੀ ਰੇਸ਼ੋ ਮੁਤਾਬਿਕ ਟਾਈਮ ਟੇਬਲ ਬਣਾ ਕੇ ਚਲਾਏ ਜਾਣ | ਮੀਟਿੰਗ ਦੌਰਾਨ ਹੋਏ ਫ਼ੈਸਲੇ ਤੇ ਸਰਕਾਰ ਪੂਰਾ ਨਾ ਉਤਰੀ ਤਾਂ ਤੁਰੰਤ ਯੂਨੀਅਨ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਨੂੰ ਸਟੈਂਡ ਕੀਤਾ ਜਾਵੇਗਾ ਜਿਸ ਦੇ ਨੋਟਿਸ ਪਹਿਲਾਂ ਹੀ ਸਰਕਾਰ ਨੇ ਦਿੱਤੇ ਹੋਏ ਹਨ | ਇਸ ਹੜਤਾਲ 'ਚ ਹੋਣ ਵਾਲੇ ਨੁਕਸਾਨ ਦੀ ਜਿਮੇਦਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਹੋਵੇਗੀ | ਇਸ ਮੌਕੇ ਅਮਰਜੀਤ ਬੈਂਸ, ਲਖਵੀਰ ਸਿੰਘ, ਹਰਪਾਲ ਸਿੰਘ, ਮੋਹਿੰਦਰ ਸਿੰਘ, ਬਲਵਿੰਦਰ ਸਿੰਘ, ਮੰਗਲ ਸਿੰਘ, ਪਵਨ ਕੁਮਾਰ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਸੁਖਵਿੰਦਰ ਕੁਮਾਰ, ਦੀਪਕ ਕੁਮਾਰ, ਅਮਨਦੀਪ ਗੌਤਮ ਅਤੇ ਗੁਰਪਾਲ ਸਿੰਘ ਹਾਜ਼ਰ ਸਨ |
ਨੰਗਲ, 27 ਨਵੰਬਰ (ਪ੍ਰੀਤਮ ਸਿੰਘ ਬਰਾਰੀ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਅੱਜ ਇੱਥੇ ਨੰਗਲ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟ੍ਰੈੱਕਟ ਵਰਕਰ ਯੂਨੀਅਨ ਵਲੋਂ ਸਰਕਾਰ ਦੀ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦੇ ਠੇਕਾ ...
ਰੂਪਨਗਰ, 27 ਨਵੰਬਰ (ਸਤਨਾਮ ਸਿੰਘ ਸੱਤੀ) - ਘੱਟ ਗਿਣਤੀ ਵਰਗਾਂ ਵਿਚ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਸਿੱਖਿਆ ਅਤੇ ਰੁਜ਼ਗਾਰ ਨਾਲ ਸਬੰਧਿਤ ਭਲਾਈ ਸਕੀਮਾਂ ਨੂੰ ਉਤਸ਼ਾਹਿਤ ਕਰਨ ਦੀ ਅਜੇ ਵੀ ਲੋੜ ਹੈ | ਇਹ ਪ੍ਰਗਟਾਵਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ...
ਮੋਰਿੰਡਾ, 27 ਨਵੰਬਰ (ਕੰਗ) - ਅੱਜ ਆਊਟਸੋਰਸਿੰਗ ਜਲ-ਸਪਲਾਈ ਵਰਕਰ ਯੂਨੀਅਨ ਕਜੌਲੀ ਵਲੋਂ ਮਾਣ-ਭੱਤਾ ਕੱਚਾ ਕੰਟਰੈਕਟ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਮੁੱਖ ਮੰਤਰੀ ਪੰਜਾਬ ਦੀ ਰੋਸ ਵਜੋਂ ਅਰਥੀ ਫੂਕੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਊਟਸੋਰਸਿੰਗ ...
ਪੁਰਖਾਲੀ, 27 ਨਵੰਬਰ (ਬੰਟੀ) - ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੇ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਨੂੰ ਘਰ ਘਟ ਪੁਜਾਉਣ ਅਤੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਨਣ ਲਈ ...
ਨੰਗਲ, 27 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਬਿਜਲੀ ਮੁਲਾਜ਼ਮਾਂ ਵਲੋਂ 66 ਕੇਵੀ ਸਬ ਸਟੇਸ਼ਨ ਨੰਗਲ ਵਿਖੇ ਰੋਸ ਰੈਲੀ ਕੀਤੀ ਗਈ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਸਮੂਹ ...
ਘਨੌਲੀ, 27 ਨਵੰਬਰ (ਜਸਵੀਰ ਸਿੰਘ ਸੈਣੀ)-ਪੀ. ਐਸ. ਈ. ਬੀ. ਈ. ਏ. ਦੀ ਕਾਰਜਕਾਰਨੀ ਕਮੇਟੀ ਦੀ ਅਹਿਮ ਨੂੰ ਹੋਂ ਕਲੋਨੀ ਵਿਖੇ ਮੀਟਿੰਗ ਹੋਈ | ਇਸ ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਹੋਏ ਕਿਹਾ ਕਿ ਪਾਵਰ ਸੈਕਟਰ ਮੁਲਾਜ਼ਮਾਂ ਨੂੰ ਉਹ ਲਾਭ ਜੋ ਪਹਿਲਾਂ ...
ਸ਼੍ਰੀ ਚਮਕੌਰ ਸਾਹਿਬ, 27 ਨਵੰਬਰ (ਜਗਮੋਹਣ ਸਿੰਘ ਨਾਰੰਗ) - ਪੰਜਾਬ ਦੇ ਜਨਰਲ ਕੈਟਾਗਰੀ ਦੇ ਲੋਕਾਂ ਵਲ਼ੋਂ ਜਨਰਲ ਕੈਟਾਗਰੀ ਫੈਡਰੇਸ਼ਨ ਪੰਜਾਬ (ਰਜਿ) ਦੀ ਅਗਵਾਈ ਵਿਚ ਜਨਰਲ ਕੈਟਾਗਰੀ ਕਮਿਸ਼ਨ ਅਤੇ ਜਨਰਲ ਕੈਟਾਗਰੀ ਭਲਾਈ ਬੋਰਡ ਬਣਾਉਣ ਲਈ ਮੁੱਖ ਮੰਤਰੀ ਪੰਜਾਬ ...
ਭਰਤਗੜ੍ਹ, 27 ਨਵੰਬਰ (ਜਸਬੀਰ ਸਿੰਘ ਬਾਵਾ) - ਭਾਵੇਂ ਕਿ ਭਰਤਗੜ੍ਹ 'ਚ ਕੌਮੀ ਮਾਰਗ 'ਤੇ ਪੁਲਿਸ ਵਿਭਾਗ ਵਲੋਂ ਵਾਹਨ ਆਵਾਜਾਈ ਨੂੰ ਸੁਚਾਰੂ ਰੂਪ 'ਚ ਬਹਾਲ ਕਰਨ ਦੇ ਮੰਤਵ ਨਾਲ ਨਿਯਮਾਂ ਨੂੰ ਅਪਣਾਉਣ ਲਈ ਬੋਰਡ ਲਗਾ ਕੇ ਸੰਭਾਵੀ ਹਾਦਸਿਆਂ ਤੋਂ ਸੁਚੇਤ ਕੀਤਾ ਹੋਇਆ ਹੈ, ਪਰ ...
ਮੋਰਿੰਡਾ, 27 ਨਵੰਬਰ (ਪਿ੍ਤਪਾਲ ਸਿੰਘ)-ਅਧਿਆਪਕ ਭੁਪਿੰਦਰ ਸਿੰਘ ਨੇ ਦਫ਼ਤਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਰਿੰਡਾ ਵਿਖੇ ਬਤੌਰ ਬੀ. ਪੀ. ਈ. ਓ ਦਾ ਅਹੁਦਾ ਸੰਭਾਲ ਲਿਆ ਹੈ | ਅਧਿਆਪਕ ਭੁਪਿੰਦਰ ਸਿੰਘ ਇਸ ਤੋਂ ਪਹਿਲਾਂ ਸੈਂਟਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ...
ਨੰਗਲ, 27 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ) - ਇਲਾਕੇ ਦੀਆਂ ਵੱਖ- ਵੱਖ ਸੰਸਥਾਵਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈਿ ਕ ਸੋਸ਼ਲ ਮੀਡੀਆ 'ਤੇ ਸਿੱਖ ਭਾਈਚਾਰੇ ਨੂੰ ਇੱਕ ਵੱਡੀ ਸਾਜ਼ਿਸ਼ ਅਧੀਨ ਬਦਨਾਮ ਕਰਨ ਵਾਲੇ ਡਿਜੀਟਲ ਅਪਰਾਧੀਆਂ ਨੂੰ ਸਖ਼ਤ ਸਜਾ ਦਿੱਤੀ ਜਾਵੇ | ...
ਨੂਰਪੁਰ ਬੇਦੀ, 27 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ) - ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਵਿਚ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਮਾਜਰਾ (ਝਾਂਡੀਆਂ ਕਲਾਂ) ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਨ੍ਹਾਂ ਦਾ ਸਕੂਲ ...
ਸੁਖਸਾਲ, 27 ਨਵੰਬਰ (ਧਰਮ ਪਾਲ)-ਪਿੰਡ ਮਹਿਲਵਾ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਨੇ ਵੱਧ-ਚੜ੍ਹ ਕੇ ਹਾਜ਼ਰੀਆਂ ਲਗਵਾਈਆਂ | ਰਾਗੀ ਜੱਥਾ ਸੰਤ ਬਾਬਾ ਸਰੂਪ ਸਿੰਘ ...
ਨੰਗਲ, 27 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ) - ਸਿੱਖਿਆ ਵਿਭਾਗ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ 'ਚ ਸਰਕਾਰੀ ਐਲੀਮੈਂਟਰੀ ਸਕੂਲ ਈ. ਈ. ਬਲਾਕ ਦੀ ਵਿਦਿਆਰਥਣ ਨਿਧੀ ਚੰਦੇਲ ਨੇ ਕਵਿਤਾ ਗਾਇਣ ਮੁਕਾਬਲੇ 'ਚ ਬਲਾਕ 'ਚੋਂ ਪਹਿਲਾ ਸਥਾਨ ਪ੍ਰਾਪਤ ...
ਕਾਹਨਪੁਰ ਖੂਹੀ, 27 ਨਵੰਬਰ (ਗੁਰਬੀਰ ਸਿੰਘ ਵਾਲੀਆ)-ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਦੇ ਮਕਸਦ ਨਾਲ, ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ, ਨੋਡਲ ਅਫ਼ਸਰ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਅਤੇ ਤਜਿੰਦਰ ਸਿੰਘ ਬੀ. ਐੱਮ. ਦੀ ਅਗਵਾਈ ਹੇਠ, ...
ਬੇਲਾ, 27 ਨਵੰਬਰ (ਮਨਜੀਤ ਸਿੰਘ ਸੈਣੀ) - ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਹਾਕੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਮੁਕਾਬਲਿਆਂ ਵਿਚ ਹਾਕੀ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਮ ਸੁਨਹਿਰੀ ਅੱਖਰਾਂ ...
ਬੁੰਗਾ ਸਾਹਿਬ, 27 ਨਵੰਬਰ (ਸੁਖਚੈਨ ਸਿੰਘ ਰਾਣਾ) - ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਮਨਾਏ ਜਾ ਰਹੇ ਸਪਤਾਹ ਦੌਰਾਨ ਬਲਾਕ ਸ੍ਰੀ ਕੀਰਤਪੁਰ ਸਾਹਿਬ ਦੇ ਸੀਨੀਅਰ ਸੈਕੰਡਰੀ ਅਤੇ ਮਿਡਲ ਸਕੂਲਾਂ ...
ਬੇਲਾ, 27 ਨਵੰਬਰ (ਮਨਜੀਤ ਸਿੰਘ ਸੈਣੀ) - ਮਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਗਰੁੱਪ ਡਾਂਸ ਵਿਚ ਇਨਾਮ ਜਿੱਤਿਆ | ਸਕੂਲ ਦੇ ਪਿ੍ੰਸੀਪਲ ਅਮਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਕਲਾ ਮੰਚ (ਰਜਿ) ...
ਰੂਪਨਗਰ, 27 ਨਵੰਬਰ (ਸਤਨਾਮ ਸਿੰਘ ਸੱਤੀ) - ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਇੰਟਰ ਹਾਊਸ ਦੋ ਰੋਜ਼ਾ ਸਾਲਾਨਾ ਖੇਡਾਂ ਦਾ ਆਗਾਜ਼ ਕੀਤਾ | ਖੇਡ ਸਮਾਗਮ ਦਾ ਆਰੰਭ ਸੰਤ ਬਾਬਾ ਅਵਤਾਰ ਸਿੰਘ ਕੋਟ ਪੁਰਾਣ ਹੈੱਡ ਦਰਬਾਰ ਵਲੋਂ ਕੀਤਾ ਗਿਆ | ਝੰਡਾ ਲਹਿਰਾਉਣ ਦੀ ਰਸਮ ...
ਸ੍ਰੀ ਚਮਕੌਰ ਸਾਹਿਬ, 27 ਨਵੰਬਰ (ਜਗਮੋਹਣ ਸਿੰਘ ਨਾਰੰਗ) - ਸ੍ਰੀ ਗੁਰੂ ਨਾਨਕ ਸਪੋਰਟਸ ਅਤੇ ਵੈੱਲਫੇਅਰ ਕਲੱਬ ਪਿੰਡ ਖੇੜੀ ਸਲਾਬਤਪੁਰ ਦੀ ਇੱਕ ਅਹਿਮ ਮੀਟਿੰਗ ਬੀਤੇ ਦਿਨ ਗੁਰੂ ਨਾਨਕ ਸਟੇਡੀਅਮ ਵਿਚ ਹੋਈ ਜਿਸ ਵਿਚ 59ਵਾਂ ਗੁਰੂ ਨਾਨਕ ਟੂਰਨਾਮੈਂਟ ਕਰਵਾਉਣ ਸਬੰਧੀ ...
ਰੂਪਨਗਰ, 27 ਨਵੰਬਰ (ਸਤਨਾਮ ਸਿੰਘ ਸੱਤੀ) - ਬਾਬਾ ਸਾਹਿਬ ਡਾਕਟਰ ਭੀਮ ਰਾਓ ਜਾਗਿ੍ਤੀ ਮੰਚ ਵਲੋਂ ਸੰਵਿਧਾਨ ਦਿਵਸ ਮੰਚ ਦੇ ਪ੍ਰਧਾਨ ਰਾਜੇਸ਼ ਬੱਗਣ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿਚ ਸ਼ਾਮਿਲ ਬਨ੍ਹਵਾਰੀ ਲਾਲ ਮੱਟੂ, ਮਾਸਟਰ ਜਗਦੀਸ਼ ਸਿੰਘ ਹਵੇਲੀ, ਬਨ੍ਹਵਾਰੀ ਲਾਲ ...
ਸ੍ਰੀ ਚਮਕੌਰ ਸਾਹਿਬ, 27 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਬੀ. ਪੀ. ਈ. ਓ. ਦਵਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਅੱਜ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਹਿ-ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਸ੍ਰੀ ਚਮਕੌਰ ...
ਸ੍ਰੀ ਚਮਕੌਰ ਸਾਹਿਬ, 27 ਨਵੰਬਰ (ਜਗਮੋਹਣ ਸਿੰਘ ਨਾਰੰਗ) - ਗੜ੍ਹੀ ਚਮਕੌਰ ਦੇ ਸ਼ਹੀਦਾਂ ਦੀ ਯਾਦ ਵਿਚ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਸੇਵਾ ਦਲ ਮੰਡੀ ਗੋਬਿੰਦਗੜ੍ਹ ਵਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 28 ਨਵੰਬਰ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਗੁ: ਸ੍ਰੀ ...
ਸ੍ਰੀ ਚਮਕੌਰ ਸਾਹਿਬ, 27 ਨਵੰਬਰ (ਜਗਮੋਹਣ ਸਿੰਘ ਨਾਰੰਗ) - ਨੇੜਲੇ ਪਿੰਡ ਰੁੜਕੀਹੀਰਾਂ ਦੇ ਗਰੀਨਵੇਜ਼ ਸਕੂਲ ਵਿਖੇ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ 50 ਦੇ ਕਰੀਬ ਮਾਡਲ ਪ੍ਰਦਰਸ਼ਿਤ ਕੀਤੇ ਗਏ | ਇਸ ਪ੍ਰਦਰਸ਼ਨੀ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਗੁਰਮੁੱਖ ...
ਪੁਰਖਾਲੀ, 27 ਨਵੰਬਰ (ਬੰਟੀ) - ਪੀ. ਆਰ. ਟੀ. ਸੀ. ਦੇ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਕਿਹਾ ਕਿ ਸਰਕਾਰ ਵਲੋਂ ਇਲਾਕੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇਗਾ | ਪਿੰਡ ਹਿਰਦਾ ਪੁਰ ਵਿਖੇ ਇੱਕ ਸਮਾਗਮ ਦੌਰਾਨ ਉਨ੍ਹਾਂ ਬੋਲਦਿਆਂ ਕਿਹਾ ...
ਸ੍ਰੀ ਅਨੰਦਪੁਰ ਸਾਹਿਬ, 27 ਨਵੰਬਰ (ਕਰਨੈਲ ਸਿੰਘ) - ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਪੀ. ਜੀ. ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਬੜੇ ਹੀ ਉਤਸ਼ਾਹ ਨਾਲ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਮੌਕੇ ਵਿਭਾਗ ਵਲੋਂ ਭਾਰਤੀ ਸੰਵਿਧਾਨ ਦੇ ਬੁਨਿਆਦੀ ਸਿਧਾਂਤ' ...
ਸ੍ਰੀ ਅਨੰਦਪੁਰ ਸਾਹਿਬ, 27 ਨਵੰਬਰ (ਨਿੱਕੂਵਾਲ)-ਹਰਮੇਸ਼ ਸਿੰਘ ਜਨਰਲ ਸਕੱਤਰ ਕਰਮਚਾਰੀ ਦਲ, ਪੰਜਾਬ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਜਿਸ ਵਿਚ ਪਿੰਡ ਭੈਣੀ ਥਾਨਾ ਨੂਰਪੁਰ ਬੇਦੀ ਵਿਖੇ ਨਜਾਇਜ਼ ਮਾਈਨਿੰਗ ਕਰਨ ਵਾਲੇ ਅਨਸਰਾਂ ਵਲੋਂ ਜਲ ਨਿਕਾਸ ਕਮ ਮਾਈਨਿੰਗ ...
ਨੂਰਪੁਰ ਬੇਦੀ, 27 ਨਵੰਬਰ (ਹਰਦੀਪ ਸਿੰਘ ਢੀਂਡਸਾ)-ਸ੍ਰੀ ਚਮਕੌਰ ਸਾਹਿਬ ਦੀ ਯਾਤਰਾ ਲਈ ਇੱਕ ਵਿਸ਼ੇਸ਼ ਜਥਾ ਨੂਰਪੁਰ ਬੇਦੀ ਬਲਾਕ ਤੋਂ ਰਵਾਨਾ ਹੋਇਆ | ਕਾਂਗਰਸ ਦੇ ਓਬੀਸੀ ਸੈੱਲ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਬਿੱਲਾ ਦੀ ਅਗਵਾਈ ਵਿਚ ਇਸ ਜਥੇ ਨੇ ਚਮਕੌਰ ਸਾਹਿਬ ਦੇ ...
ਨੂਰਪੁਰ ਬੇਦੀ, 27 ਨਵੰਬਰ (ਹਰਦੀਪ ਸਿੰਘ ਢੀਂਡਸਾ) - ਮਾਸਟਰ ਕਾਡਰ ਯੂਨੀਅਨ ਦੇ ਸੂਬਾਈ ਆਗੂਆਂ ਵਾਸ਼ਿੰਗਟਨ ਸਿੰਘ ਸਮੀਰੋਵਾਲ, ਮਹਿੰਦਰ ਸਿੰਘ ਰਾਣਾ ਜ਼ਿਲ੍ਹਾ ਪ੍ਰਧਾਨ, ਬਲਜਿੰਦਰ ਸਿੰਘ ਸ਼ਾਂਤਪੁਰੀ ਜਨਰਲ ਸਕੱਤਰ, ਭਵਨ ਸਿੰਘ ਨੇ ਅੱਜ ਪ੍ਰੈੱਸ ਨੋਟ ਜਾਰੀ ਕਰਦਿਆਂ ...
ਰੂਪਨਗਰ, 27 ਨਵੰਬਰ (ਸਤਨਾਮ ਸਿੰਘ ਸੱਤੀ) - ਜ਼ਿਲ੍ਹਾ ਰੂਪਨਗਰ ਦੇ ਤਿੰਨ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ, ਅਨੰਦਪੁਰ ਸਾਹਿਬ ਅਤੇ ਰੂਪਨਗਰ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਜ਼ਿਲ੍ਹਾ ਪੱਧਰ ਦੇ ਸਵੀਪ ਗਤੀਵਿਧੀਆਂ ਅਧੀਨ ਮੁਕਾਬਲੇ ਸਰਕਾਰੀ ਕੰਨਿਆ ਸੀ.ਸੈਕ. ਸਕੂਲ ...
ਰੂਪਨਗਰ, 27 ਨਵੰਬਰ (ਸਤਨਾਮ ਸਿੰਘ ਸੱਤੀ)-ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਨਾਲ ਉਨ੍ਹਾਂ ਦੀ ਮਾਤਾ ਸਵ. ਰਾਜ ਰਾਣੀ ਦਾ ਦੇਹਾਂਤ ਹੋਣ ਕਰਕੇ ਦੁੱਖ ਸਾਂਝਾ ਕੀਤਾ | ਵੱਖ-ਵੱਖ ...
ਮੋਰਿੰਡਾ, 27 ਨਵੰਬਰ (ਕੰਗ)-ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ, ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਨਵੀ ਮੁੱਖ ਮਹਿਮਾਨ ...
ਸ੍ਰੀ ਚਮਕੌਰ ਸਾਹਿਬ, 27 ਨਵੰਬਰ (ਜਗਮੋਹਣ ਸਿੰਘ ਨਾਰੰਗ) - ਅੱਜ ਆਊਟ ਸੋਰਸਿੰਗ ਕਰਮਚਾਰੀ ਯੂਨੀਅਨ ਤਹਿਸੀਲ ਸ੍ਰੀ ਚਮਕੌਰ ਸਾਹਿਬ ਵਲੋਂ ਸਥਾਨਕ ਐਸ. ਡੀ. ਐਮ. ਪਰਮਜੀਤ ਸਿੰਘ ਰਾਹੀਂ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੇਜਿਆ ਗਿਆ ਜਿਸ ...
ਨੂਰਪੁਰ ਬੇਦੀ, 27 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਨੂਰਪੁਰ ਬੇਦੀ ਵਿਖੇ ਬੀ.ਪੀ.ਈ.ਓ. ਗੁਰਨਾਮ ਚੰਦ, ਬੀ. ਐੱਮ. ਟੀ. ਰਕੇਸ਼ ਭੰਡਾਰੀ ਤੇ ਬੀ. ਐੱਮ. ਟੀ. ਸੰਜੀਵ ਕੁਮਾਰ ਦੀ ਅਗਵਾਈ ਹੇਠ ਬਲਾਕ ਪੱਧਰੀ ਸਹਿ ਵਿੱਦਿਅਕ ਮੁਕਾਬਲੇ ਕਰਵਾਏ ...
ਮੋਰਿੰਡਾ, 27 ਨਵੰਬਰ (ਪਿ੍ਤਪਾਲ ਸਿੰਘ) - ਮੋਰਿੰਡਾ ਨੇੜੇ ਪਿੰਡ ਚਲਾਕੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ...
ਮੋਰਿੰਡਾ, 27 ਨਵੰਬਰ (ਕੰਗ) - ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਅਸੈਸਮੈਂਟ ਕੈਂਪ ਲਗਾਇਆ ਗਿਆ | ਇਸ ...
ਕਾਹਨਪੁਰ ਖੂਹੀ, 27 ਨਵੰਬਰ (ਗੁਰਬੀਰ ਸਿੰਘ ਵਾਲੀਆ) - ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਨਜ਼ਦੀਕੀ ਪਿੰਡ ਕਲਵਾਂ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ, ...
ਮੋਰਿੰਡਾ, 27 ਨਵੰਬਰ (ਕੰਗ)-ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਵਿਖੇ ਦੋ ਦਿਨਾ ਵਿਗਿਆਨ ਮੇਲਾ ਆਯੋਜਿਤ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮੇਂਟਰ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਵਿਗਿਆਨ ਮੇਲੇ ਵਿਚ ਪਹਿਲੇ ਦਿਨ ਛੇਵੀਂ ਤੋਂ ਅੱਠਵੀਂ ...
ਨੰਗਲ, 27 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸਿਵਲ ਹਸਪਤਾਲ ਨੰਗਲ ਵਿਖੇ ਮਰੀਜ਼ਾਂ ਨੂੰ ਆਪਣੀਆਂ ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੇ ਮੈਡੀਸਨ ਸਪੈਸ਼ਲਿਸਟ ਡਾ. ਵਨੀਤ ਸ਼ਰਮਾ ਨੂੰ ਸੋਸ਼ਲ ਵੈੱਲਫੇਅਰ ਕਮੇਟੀ ਨਵਾਂ ਨੰਗਲ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ...
ਘਨੌਲੀ, 27 ਨਵੰਬਰ (ਜਸਵੀਰ ਸਿੰਘ ਸੈਣੀ)-ਰਾਊਾਡ ਗਲਾਸ ਫਾਊਾਡੇਸ਼ਨ ਦੇ ਅਧੀਨ ਚੱਲ ਰਹੇ ਘਨੌਲੀ ਫੁੱਟਬਾਲ ਸਿਖਲਾਈ ਕੇਂਦਰ ਵਿਖੇ ਫਾਊਾਡੇਸ਼ਨ ਦੇ ਅਹੁਦੇਦਾਰਾਂ ਵਲੋਂ 10 ਰੋਜ਼ਾ ਫੁੱਟਬਾਲ ਸਿਖਲਾਈ ਕੈਂਪ ਸ਼ੁਰੂ ਹੋ ਗਿਆ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ...
ਨੂਰਪੁਰ ਬੇਦੀ, 27 ਨਵੰਬਰ (ਵਿੰਦਰ ਪਾਲ ਝਾਂਡੀਆ)-ਪੀ. ਡਬਲਿਯੂ. ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਨੂਰਪੁਰ ਬੇਦੀ ਵਿਖੇ ਅੱਜ ਝੰਡਾ ਮਾਰਚ ਦੀਆਂ ਤਿਆਰੀਆਂ ਸਬੰਧੀ ਅਹਿਮ ਮੀਟਿੰਗ ਜ਼ੋਨ ਪ੍ਰਧਾਨ ਕਰਮ ਸਿੰਘ ਜੇਤੇਵਾਲ ਤੇ ਮਹੇਸ਼ ਕੁਮਾਰ ਝੱਜ ਦੀ ਅਗਵਾਈ 'ਚ ...
ਰੂਪਨਗਰ, 27 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਕਾਂਗਰਸ ਐਸ. ਸੀ. ਡਿਪਾਰਟਮੈਂਟ ਚੰਡੀਗੜ੍ਹ ਦੇ ਚੇਅਰਮੈਨ ਰਾਜ ਕੁਮਾਰ ਚਬਰੇਵਾਲ ਵਲੋਂ ਉਲੀਕੇ ਗਏ ਪ੍ਰੋਗਰਾਮ 'ਸਨਮਾਨ' ਯਾਤਰਾ ਰੋਪੜ ਵਿਖੇ ਚੌਧਰੀ ਰਵਿੰਦਰ ਰੋਜ਼ੀ ਅਬਜ਼ਰਵਰ ਦੀ ਪ੍ਰਧਾਨਗੀ ਹੇਠ ਕੱਢੀ ਗਈ ਇਸ ਮੌਕੇ ...
ਸ੍ਰੀ ਅਨੰਦਪੁਰ ਸਾਹਿਬ, 27 ਨਵੰਬਰ (ਜੇ. ਐਸ. ਨਿੱਕੂਵਾਲ) - ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਫੋਰਟਿਸ ਹਸਪਤਾਲ ਮੁਹਾਲੀ ਦੇ ਸਹਿਯੋਗ ਨਾਲ ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਸਾਹ ਅਤੇ ਛਾਤੀ ਦੇ ਰੋਗਾਂ ਦਾ ਮੁਫ਼ਤ ਜਾਂਚ ...
ਬੇਲਾ, 27 ਨਵੰਬਰ (ਮਨਜੀਤ ਸਿੰਘ ਸੈਣੀ)-ਪੰਜਾਬ ਸਰਕਾਰ ਰੋਜ਼ਾਨਾ ਵੱਡੇ-ਵੱਡੇ ਐਲਾਨ ਕਰ ਰਹੀ ਹੈ ਪ੍ਰੰਤੂ ਜਿਹੜੇ ਪਹਿਲਾਂ ਐਲਾਨ ਕੀਤੇ ਹਨ ਉਹ ਪੂਰੇ ਨਹੀਂ ਹੋ ਰਹੇ | ਨੇੜਲੇ ਪਿੰਡ ਸਲਾਹਪੁਰ ਦੇ ਮਨਰੇਗਾ ਮਜ਼ਦੂਰਾਂ ਨੂੰ ਆਪਣੇ ਕੀਤੀ ਮਿਹਨਤ ਦਾ ਮਿਹਨਤਾਂ ਨਾ ਮਿਲਣ ...
ਰੂਪਨਗਰ, 27 ਨਵੰਬਰ (ਸਤਨਾਮ ਸਿੰਘ ਸੱਤੀ) - ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਨੂੰ ਟਰਾਈਸਾਈਕਲ, ਵੀਲ ਚੇਅਰਜ, ਕੈਲੀਪਰਜ, ਨਕਲੀ ਅੰਗ, ਫੌੜੀਆਂ, ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ ਮੁਫ਼ਤ ਪ੍ਰਦਾਨ ਕਰਨ ਲਈ ...
ਨੂਰਪੁਰ ਬੇਦੀ, 27 ਨਵੰਬਰ (ਵਿੰਦਰ ਪਾਲ ਝਾਂਡੀਆਂ) - ਹਲਕਾ ਰੂਪਨਗਰ ਤੋਂ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਬੀ.ਸੀ. ਵਿੰਗ ਦੇ ਨਵ ਨਿਯੁਕਤ ਆਬਿਆਣਾ ਸਰਕਲ ਦੇ ਪ੍ਰਧਾਨ ਤੇ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਧਰਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX