ਪਾਤੜਾਂ, 27 ਨਵੰਬਰ (ਜਗਦੀਸ਼ ਸਿੰਘ ਕੰਬੋਜ) - ਹਲਕਾ ਸ਼ੁਤਰਾਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਇਕ ਬੈਠਕ ਪਾਤੜਾਂ ਵਿਖੇ ਹੋਈ ਅਕਾਲੀ-ਬਸਪਾ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਸਾਬਕਾ ਵਿਧਾਇਕਾ ਹਲਕਾ ਸ਼ੁਤਰਾਣਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨਾਂ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਜਾ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਬੰਧ ਵਿਚ ਵੱਧ ਤੋਂ ਵੱਧ ਸੰਗਤ ਨੂੰ ਲਿਆਉਣ ਲਈ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ | ਇਸ ਮੀਟਿੰਗ ਦੌਰਾਨ ਬੀਬੀ ਵਨਿੰਦਰ ਕੌਰ ਲੂੰਬਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਵੇਂ ਖੇਤੀ ਕਾਨੂੰਨ ਬਣਾ ਕੇ ਦੇਸ਼ ਦੇ ਹਰ ਵਰਗ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਦਿੱਤੀ ਸੀ | ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ 1 ਸਾਲ ਤੋਂ ਧਰਨਿਆਂ ਵਿਚ ਬੈਠੇ ਕਿਸਾਨਾਂ ਵਿਚੋਂ ਸੈਂਕੜੇ ਹੀ ਕਿਸਾਨ ਸ਼ਹੀਦ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਪਾਤੜਾਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਰੱਖੇ ਜਾ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 1 ਦਸੰਬਰ ਨੂੰ ਅਰਦਾਸ ਵਿਚ ਸ਼ਾਮਿਲ ਹੋਣ ਵਾਸਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਸਮੇਤ ਹੋਰ ਬਹੁਤ ਸਾਰੇ ਆਗੂ ਪੁੱਜ ਰਹੇ ਹਨ | ਇਸ ਮੌਕੇ ਮਹਿੰਦਰ ਸਿੰਘ ਲਾਲਵਾ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ, ਗੁਰਦੀਪ ਸਿੰਘ ਡਰੋਲੀ, ਬਲਿਹਾਰ ਸਿੰਘ ਹਰਿਆਊ, ਸਰਕਲ ਪ੍ਰਧਾਨਾਂ 'ਚ ਗੁਰਦੀਪ ਸਿੰਘ ਖਾਂਗ, ਗੋਬਿੰਦ ਸਿੰਘ ਸਿੰਘ ਵਿਰਦੀ, ਸੁਖਵਿੰਦਰ ਸਿੰਘ ਬਰਾਸ, ਰਣਜੀਤ ਸਿੰਘ ਸ਼ਾਹੀ, ਜੋਗਿੰਦਰ ਸਿੰਘ ਬਾਵਾ, ਗੁਰਮੁਖ ਸਿੰਘ, ਤਰਲੋਕ ਸਿੰਘ ਚੁਪਕੀ, ਗੁਰਿੰਦਰ ਸਿੰਘ ਭੰਗੂ, ਡਾ. ਮੁਕੇਸ਼ ਕੁਮਾਰ, ਬੀ.ਸੀ. ਵਿੰਗ ਦੇ ਅਹੁਦੇਦਾਰਾਂ 'ਚ ਅਮਰੀਕ ਸਿੰਘ ਠੇਕੇਦਾਰ, ਐੱਸ.ਸੀ. ਵਿੰਗ ਦੇ ਅਹੁਦੇਦਾਰਾਂ 'ਚ ਕਰਿਸ਼ਨ ਸਿੰਘ ਦੁਗਾਲ, ਯੂਥ ਅਕਾਲੀ ਦਲ ਦੇ ਹਲਕਾ ਮੁਖੀ ਕੁਲਦੀਪ ਸਿੰਘ ਕਕਰਾਲਾ, ਬੰਟੀ ਘੱਗਾ, ਐੱਸ.ਓ.ਆਈ. ਦੇ ਮੁਖੀ ਬਿੱਟੂ ਘੱਗਾ, ਬਸਪਾ ਦੇ ਜ਼ਿਲ੍ਹਾ ਇੰਚਾਰਜ ਗੁਰਮੇਲ ਸਿੰਘ ਘੱਗਾ, ਹਲਕਾ ਸ਼ੁਤਰਾਣਾ ਇੰਚਾਰਜ ਸਤਵੀਰ ਸਿੰਘ ਨਾਈਵਾਲਾ ਅਤੇ ਮੀਤ ਪ੍ਰਧਾਨ ਸਰਦੀਪ ਸਿੰਘ ਗਾਗਟ ਕੌਂਸਲਰ ਸੋਨੀ ਜਲੂਰ, ਵਰੁਣ ਕੁਮਾਰ ਕਾਂਸਲ ਆਦਿ ਮੌਜੂਦ ਸਨ |
ਰਾਜਪੁਰਾ, 27 ਨਵੰਬਰ (ਜੀ.ਪੀ. ਸਿੰਘ) - ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸਰਪ੍ਰਸਤ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ 1 ਸਾਲ ਤੋਂ ਸੰਘਰਸ਼ ...
ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 27 ਨਵੰਬਰ-ਪਿਛਲੇ 15 ਸਾਲਾਂ ਤੋਂ ਜ਼ਿਲੇ੍ਹ ਵਿਚ ਸ਼੍ਰੋਮਣੀ ਅਕਾਲੀ ਦਲ 'ਚ ਇਕ ਛਤਰ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੇ ਸਿਆਸੀ ਕੱਦ ਨੂੰ ਹੁਣ ਵੱਡੀ ਢਾਹ ਲੱਗਦੀ ਨਜ਼ਰ ਆ ਰਹੀ ਹੈ | ...
ਨਾਭਾ, 27 ਨਵੰਬਰ (ਕਰਮਜੀਤ ਸਿੰਘ)-ਥਾਣਾ ਕੋਤਵਾਲੀ ਨਾਭਾ ਵਿਚ ਰਾਜ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਬਾਂਸਾਂ ਸਟਰੀਟ ਨਾਭਾ ਦੀ ਸ਼ਿਕਾਇਤ 'ਤੇ ਚਰਨਜੀਤ ਕੌਰ ਪਤਨੀ ਵਿਜੇ ਕੁਮਾਰ, ਮਨਪ੍ਰੀਤ ਕੌਰ ਪੁੱਤਰੀ ਸ਼ਿੰਗਾਰਾ ਸਿੰਘ, ਵਾਸੀਆਨ ਆਦਰਸ਼ ਕਾਲੋਨੀ ਬੈਕਸਾਈਡ ਥਾਪਰ ...
ਪਾਤੜਾਂ, 27 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਿੰਡ ਮੌਲਵੀਵਾਲਾ ਦੀ ਇਕ ਔਰਤ ਦੀ ਜ਼ਮੀਨ ਦਾ ਫ਼ਰਜ਼ੀ ਬਿਆਨਾਂ ਕਰਕੇ ਉਸ ਦੇ ਘਰ ਅਤੇ ਜ਼ਮੀਨ 'ਤੇ ਕਬਜ਼ਾ ਕੀਤੇ ਜਾਣ ਦੇ ਦੋਸ਼ ਵਿਚ 5 ਵਿਅਕਤੀਆਂ ਦੇ ਖ਼ਿਲਾਫ਼ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ...
ਪਟਿਆਲਾ, 27 ਨਵੰਬਰ (ਗੁਰਪ੍ਰੀਤ ਸਿੰਘ ਚੱਠਾ) - ਬੀਤੇ ਦਿਨੀਂ ਆਪਣੀਆਂ ਮੰਗਾਂ ਲਈ ਚੰਡੀਗੜ੍ਹ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਵੱਲ ਜਾ ਰਹੇ ਅਧਿਆਪਕ ਜਥੇਬੰਦੀਆਂ ਦੇ ਕਾਰਕੁਨਾਂ 'ਤੇ ਚੰਡੀਗੜ੍ਹ ਪੁਲਿਸ ਵਲੋਂ ਸ਼ਕਤੀ ਬਲ ਦੀ ਵਰਤੋਂ ਕੀਤੀ ਗਈ | ...
ਬਨੂੜ, 27 ਨਵੰਬਰ (ਭੁਪਿੰਦਰ ਸਿੰਘ)-ਐਕਸਾਈਜ਼ ਵਿਭਾਗ ਨੇ ਬੀਤੀ ਰਾਤ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ 'ਤੇ ਪਿੰਡ ਜੰਗਪੁਰਾ ਨੇੜਿਉਂ ਦੋ ਕਾਰਾਂ 'ਚੋਂ 17 ਕੈਨੀਆਂ ਸਪਰਿਟ/ਅਲਕੋਹਲ ਦੀਆਂ ਬਰਾਮਦ ਕੀਤੀਆਂ ਹਨ | ਉਨ੍ਹਾਂ ਮੌਕੇ ਤੋਂ ਚਾਰ ਵਿਅਕਤੀਆਂ ਨੂੰ ਵੀ ...
ਨਾਭਾ, 27 ਨਵੰਬਰ (ਕਰਮਜੀਤ ਸਿੰਘ)-ਥਾਣਾ ਕੋਤਵਾਲੀ ਨਾਭਾ ਵਿਚ ਰਵੀ ਬੱਤਰਾ ਪੁੱਤਰ ਚੰਦਰ ਪ੍ਰਕਾਸ਼ ਵਾਸੀ ਬਠਿੰਡੀਆਂ ਮੁਹੱਲਾ ਦੀ ਸ਼ਿਕਾਇਤ 'ਤੇ ਅਜੈਬ ਖਾਂ ਪੁੱਤਰ ਮੈਂਗਲ ਖਾਨ, ਇਕਬਾਲ ਖਾਨ ਪੁੱਤਰ ਅਜੈਬ ਖਾਨ, ਬਾਲ ਮੁਹੰਮਦ ਪੁੱਤਰ ਅਜੈਬ ਖਾਨ, ਵਾਸੀ 40 ਨੰਬਰ ਫਾਟਕ ...
ਰਾਜਪੁਰਾ, 27 ਨਵੰਬਰ (ਰਣਜੀਤ ਸਿੰਘ)-ਹਲਕੇ ਦੇ ਪਿੰਡਾਂ ਨੂੰ ਸਾਫ਼ ਸੁਥਰਾ ਨਹਿਰੀ ਪਾਣੀ ਦੀ ਸਪਲਾਈ ਦੇ ਪੋ੍ਰਜੈਕਟ ਲੱਗਣ ਕਾਰਨ ਹਲਕੇ ਦੇ ਲੱਖਾਂ ਹੀ ਲੋਕਾਂ ਦੀ ਜਾਨ ਅਣ ਆਈ ਮੌਤ ਦੇ ਮੂੰਹ ਪੈਣ ਤੋਂ ਬਚ ਜਾਵੇਗੀ ਅਤੇ ਅੱਧੇ ਤੋਂ ਵੱਧ ਬਿਮਾਰੀਆਂ ਤਾਂ ਬਿਨਾਂ ਕਿਸੇ ਵੀ ...
ਭੁੱਨਰਹੇੜੀ, 27 ਨਵੰਬਰ (ਧਨਵੰਤ ਸਿੰਘ) - ਆਮ ਆਦਮੀ ਪਾਰਟੀ ਵਲੋਂ ਭੁੱਨਰਹੇੜੀ ਵਿਖੇ ਇਕ ਨਿੱਜੀ ਪੈਲਿਸ ਵਿਚ ਛੋਟੇ ਕਾਰੋਬਾਰੀਆਂ ਅਤੇ ਵਪਾਰੀਆਂ ਦੀ ਅਹਿਮ ਬੈਠਕ ਕੀਤੀ ਗਈ | ਜਿਸ ਵਿਚ ਕੁੰਵਰ ਵਿਜੇ ਪ੍ਰਤਾਪ ਨੇ ਵਪਾਰੀਆਂ ਨੂੰ ਦਰਪੇਸ਼ ਆਉਂਦੇ ਮਸਲਿਆਂ ਸਬੰਧੀ ਵਿਚਾਰ ...
ਭਾਦਸੋਂ, 27 ਨਵੰਬਰ (ਪ੍ਰਦੀਪ ਦੰਦਰਾਲਾ)-ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਸਪੁੱਤਰ ਤੇ ਮੀਤ ਪ੍ਰਧਾਨ ਯੂਥ ਕਾਂਗਰਸ ਪੰਜਾਬ ਮੋਹਿਤ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਵੇਖਦਿਆਂ 2022 ਦੀਆਂ ਵਿਧਾਨ ...
ਪਟਿਆਲਾ, 27 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਹਲਕਾ ਘਨੌਰ 'ਚ ਅਕਾਲੀ ਦਲ ਨੂੰ ਉਸ ਸਮੇਂ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਕਈ ਦਰਜ਼ਨ ਪਰਿਵਾਰਾਂ ਨੇ ਜਗਤਾਰ ਸਿੰਘ, ਦਵਿੰਦਰ ਸਿੰਘ, ਹਰਚੰਦ ਸਿੰਘ ਨਰੜੂ, ਜਗਦੀਸ਼ ਸਿੰਘ ਨੰਬਰਦਾਰ, ਦੀ ਪ੍ਰੇਰਨਾ ਸਦਕਾ ਕਾਂਗਰਸ ਨੂੰ ...
ਸਮਾਣਾ, 27 ਨਵੰਬਰ (ਗੁਰਦੀਪ ਸ਼ਰਮਾ)-ਸਥਾਨਕ ਪਬਲਿਕ ਕਾਲਜ ਸਮਾਣਾ ਦੇ ਇਕਨਾਮਿਕਸ ਵਿਭਾਗ ਵਲੋਂ ਕਾਲਜ ਪਿ੍ੰਸੀਪਲ ਡਾ. ਜਤਿੰਦਰ ਦੇਵ ਦੀ ਅਗਵਾਈ ਹੇਠ ਕਿਸਾਨ ਅੰਦੋਲਨ ਅਤੇ ਪੰਜਾਬ ਦੀ ਆਰਥਿਕਤਾ ਦਾ ਭਵਿੱਖ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ 'ਚ ...
ਭਾਦਸੋਂ, 27 ਨਵੰਬਰ (ਪ੍ਦੀਪ ਦੰਦਰਾਲਾ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਧ ਪੀਠ ਪ੍ਰਾਚੀਨ ਮੰਦਿਰ ਮਾਤਾ ਹਿੰਗਲਾਜ ਦੰਦਰਾਲਾ ਖਰੌਡ ਵਿਖੇ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ 33ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ ਜਿਸ 'ਚ ਮੁੱਖ ਮਹਿਮਾਨ ਦੇ ...
ਬਨੂੜ, 27 ਨਵੰਬਰ (ਭੁਪਿੰਦਰ ਸਿੰਘ)-ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਾਇਸ ਪਿ੍ੰਸੀਪਲ ਪਰਮਜੀਤ ਕੌਰ ਦੀ ਅਗਵਾਈ ਦੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਵਿਖੇ ਬਲਾਕ ਪੱਧਰੀ ਪੰਜਾਬੀ ਜ਼ੁਬਾਨ ਨੂੰ ਸਮਰਪਿਤ ਮੁਕਾਬਲੇ ...
ਰਾਜਪੁਰਾ, 27 ਨਵੰਬਰ (ਜੀ.ਪੀ. ਸਿੰਘ)-ਅੱਜ ਰਾਜਪੁਰਾ ਦੇ ਵਾਰਡ ਨੰਬਰ 22 'ਚ ਪੈਂਦੇ ਪਿੰਡ ਇਸਲਾਮਪੁਰ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਖੇ ਕੌਂਸਲਰ ਬਲਵਿੰਦਰ ਸਿੰਘ ਸਰਾਓ ਅਤੇ ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਸੇਵਾਮੁਕਤ ਚੀਫ਼ ਬੈਂਕ ਮੈਨੇਜਰ ਪਾਲ ...
ਭੁੱਨਰਹੇੜੀ, 27 ਨਵੰਬਰ (ਧਨਵੰਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਕ ਵਿਸ਼ੇਸ਼ ਬੈਠਕ ਭੁਨਰਹੇੜੀ 'ਚ ਬੁਲਾਈ ਗਈ | ਜਿਸ ਦੀ ਪ੍ਰਧਾਨਗੀ ਸਰਕਲ ਪ੍ਰਧਾਨ ਗੁਰਜੀਤ ਸਿੰਘ ਉਪਲੀ ਨੇ ਕੀਤੀ | ਜਿਸ ਵਿਚ ਵੱਧ ਵੱਧ ਪਿੰਡਾਂ ਤੋਂ ਅਕਾਲੀ ਵਰਕਰ ਸ਼ਾਮਲ ਹੋਏ | ਇਸ ਮੌਕੇ ਹਲਕਾ ...
ਸਮਾਣਾ, 27 ਨਵੰਬਰ (ਪ੍ਰੀਤਮ ਸਿੰਘ ਨਾਗੀ)-ਪੰਜਾਬ 'ਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ 'ਚ ਚੱਲ ਰਹੇ ਵਿਕਾਸ ਦੇ ਕੰਮਾਂ 'ਚ ਕਾਫੀ ਤੇਜ਼ੀ ਆਈ ਹੈ ਤੇ ਲੋਕ ਚੰਨੀ ਸਰਕਾਰ ਤੋਂ ਕਾਫੀ ਖ਼ੁਸ਼ ਹਨ ਤੇ ਪੰਜਾਬ 'ਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ...
ਪਟਿਆਲਾ, 27 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਹਲਕਾ ਸਨੌਰ ਅਤੇ ਘਨੌਰ ਦੇ ਵੱਡੀ ਗਿਣਤੀ 'ਚ ਜੁੜੇ ਨੌਜਵਾਨਾਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ 'ਚ ਵਿਸ਼ੇਸ਼ ਤੌਰ 'ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਐਡਵੋਕੇਟ ਸਿਮਰਨਜੀਤ ਸਿੰਘ ...
ਸਮਾਣਾ, 27 ਨਵੰਬਰ (ਸਾਹਿਬ ਸਿੰਘ)-ਦਰਦੀ ਕਲੋਨੀ ਸਮਾਣਾ ਵਿਖੇ ਦੋ ਅਣਪਛਾਤੇ ਮੋਟਰਸਾਇਕਲ ਸਵਾਰ ਨੌਜਵਾਨ ਇਕ ਬਜ਼ੁਰਗ ਔਰਤ ਤੋਂ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ ਹਨ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ...
ਨਾਭਾ, 27 ਨਵੰਬਰ (ਕਰਮਜੀਤ ਸਿੰਘ)-ਥਾਣਾ ਸਦਰ ਨਾਭਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਵੱਖ-ਵੱਖ ਮਾਮਲਿਆਂ 'ਚ 47 ਬੋਤਲਾਂ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ | ਪੁਲਿਸ ਅਨੁਸਾਰ ਪਿੰਡ ਬਨੇਰਾ ਕਲਾਂ ਦੀ ਅਨਾਜ ਮੰਡੀ ਲਾਗੇ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ...
ਪਟਿਆਲਾ, 27 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਦੀ ਜਾਇਦਾਦ ਸਬ ਕਮੇਟੀ ਵੱਲੋਂ ਨਗਰ ਕੀਰਤਨ ਅਤੇ ਮਹਾਨ ਗੁਰਮਤਿ ਸਮਾਗਮ ਕਰਵਾਉਣ ਦਾ ...
ਪਟਿਆਲਾ, 27 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਿਖੇ ਸਵੈ ਰੋਜ਼ਗਾਰ ਖੋਲ੍ਹਣ ਦੇ ਚਾਹਵਾਨ ਨੌਜਵਾਨਾਂ ਲਈ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਸਵੈ ਰੋਜ਼ਗਾਰ ਲੋਨ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ 'ਚ 432 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX