ਤਾਜਾ ਖ਼ਬਰਾਂ


ਦੱਖਣੀ ਅਫਰੀਕਾ ਨੇ ਦੂਜਾ ਵਨਡੇ ਸੱਤ ਵਿਕਟਾਂ ਨਾਲ ਜਿੱਤਿਆ, ਭਾਰਤ ਸੀਰੀਜ਼ ਹਾਰਿਆ
. . .  26 minutes ago
4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 3 hours ago
ਚੰਡੀਗੜ੍ਹ, 21 ਜਨਵਰੀ- 4 ਆਈ.ਏ.ਐੱਸ. ਤੇ 3 ਪੀ.ਸੀ.ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ...
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂ-ਟਿਊਬ ਚੈਨਲਾਂ ਨੂੰ ਕੀਤਾ ਬੈਨ
. . .  about 3 hours ago
ਨਵੀਂ ਦਿੱਲੀ, 21 ਜਨਵਰੀ- ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਯੂ-ਟਿਊਬ ਚੈਨਲਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਅਜਿਹੇ 35ਯੂ-ਟਿਊਬ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇਸ ਤੋਂ ਇਲਾਵਾ 2 ਵੈੱਬਸਾਈਟਾਂ, 1 ਟਵਿਟਰ..
ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਵਲੋਂ ਗਰਨੇਡ ਲਾਂਚਰ, ਆਰ.ਡੀ.ਐਕਸ. ਬਰਾਮਦ
. . .  about 3 hours ago
ਗੁਰਦਾਸਪੁਰ, 21 ਜਨਵਰੀ- ਗਣਤੰਤਰ ਦਿਵਸ ਦੇ ਨੇੜੇ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐੱਮ ਐੱਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐੱਮ.ਐੱਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79...
ਮਨੋਹਰ ਲਾਲ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਲੜਨਗੇ ਆਜ਼ਾਦ ਉਮੀਦਵਾਰ ਵਜੋਂ ਚੋਣ
. . .  about 3 hours ago
ਪਣਜੀ, 21 ਜਨਵਰੀ- ਮਰਹੂਮ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਾਲ ਪਾਰੀਕਰ ਦਾ ਕਹਿਣਾ ਹੈ ਕਿ ਉਹ ਪਣਜੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ...
ਮੁੱਖ ਮੰਤਰੀ ਚੰਨੀ ਨੇ ਭ੍ਰਿਸ਼ਟਾਚਾਰ ਰਾਹੀਂ ਸੈਂਕੜੇ ਕਰੋੜ ਰੁਪਏ ਦੀ ਲੁੱਟ ਕੀਤੀ- ਸੁਖਬੀਰ ਸਿੰਘ ਬਾਦਲ
. . .  about 4 hours ago
ਗਿੱਦੜਬਾਹਾ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰੋਂ 11 ਕਰੋੜ ਰੁਪਏ ਬਰਾਮਦ ਹੋਣਾ ਮਾਮਲੇ ਦਾ ਸਿਰਫ਼ ਰੱਤੀ ਭਰ ਹੈ ਤੇ ਚੰਨੀ ਨੇ ...
ਪੰਜਾਬ ਵਿਧਾਨ ਸਭਾ ਚੋਣਾਂ: 'ਆਪ' ਵਲੋਂ 4 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  about 4 hours ago
ਚੰਡੀਗੜ੍ਹ, 21 ਜਨਵਰੀ- ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਦੀ 12ਵੀਂ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ 'ਚ 4 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ 'ਚ ਸੁਜਾਨਪੁਰ ਤੋਂ ਅਮਿਤਾ ਸਿੰਘ ਮੱਟੋ, ਖਡੂਰ...
ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸਿਹਤ ਮੰਤਰਾਲੇ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਸਿਹਤ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਹੁਣ ਆਈਸੋਲੇਸ਼ਨ ਦੀ ਸਹੂਲਤ ਲਾਜ਼ਮੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੈ ਕਿ ਜੇਕਰ ਟੈਸਟ ...
ਭਾਜਪਾ ਵਲੋਂ ਪ੍ਰੈੱਸ ਵਾਰਤਾ ਕਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
. . .  about 4 hours ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ 12 ਕਿਸਾਨ ਪਰਿਵਾਰ ਨਾਲ ਸੰਬੰਧਿਤ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਕਿਹਾ ਕਿ 8 ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਟਿਕਟ ਦਿੱਤੀ ਹੈ | 13 ਸਿੱਖ ਚਿਹਰਿਆਂ ਨੂੰ ਟਿਕਟ....
ਭਾਜਪਾ ਵਲੋਂ ਜਲੰਧਰ 'ਚ ਇਨ੍ਹਾਂ ਤਿੰਨ ਉਮੀਦਵਾਰਾਂ ਦਾ ਐਲਾਨ
. . .  about 4 hours ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਜਲੰਧਰ ਵੈਸਟ ਤੋਂ ਮਹਿੰਦਰਪਾਲ ਭਗਤ ਨੂੰ ਟਿਕਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ ਅਤੇ ਜਲੰਧਰ ਨਾਰਥ ਤੋਂ ਕ੍ਰਿਸ਼ਨ ਦੇਵ ਭੰਡਾਰੀ ਨੂੰ...
ਸਾਢੇ ਪੰਜ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਇਕ ਕਾਬੂ
. . .  about 5 hours ago
ਲੁਧਿਆਣਾ, 21 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ ਸਾਢੇ ਪੰਜ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਐਲਾਨੇ 12 ਉਮੀਦਵਾਰ
. . .  about 4 hours ago
ਚੰਡੀਗੜ੍ਹ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੇ ਦਸਤਖ਼ਤਾਂ ਹੇਠ ਜਾਰੀ ਪਹਿਲੀ ਸੂਚੀ...
ਭਾਜਪਾ ਵਲੋਂ ਪੰਜਾਬ ਦੀਆਂ 34 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
. . .  about 5 hours ago
ਨਵੀਂ ਦਿੱਲੀ, 21 ਜਨਵਰੀ - ਭਾਜਪਾ ਵਲੋਂ ਪੰਜਾਬ ਦੀਆਂ 34 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ...
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 5 hours ago
ਕੋਟ ਈਸੇ ਖਾਂ, 21 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਘਲੋਟੀ ਨਾਲ ਸੰਬੰਧਿਤ ਫਿਲਪਾਈਨ ਦੇ ਮਨੀਲਾ ਵਿਖੇ ਫਾਈਨਾਂਸ ਦਾ ਕੰਮ ਕਰਦੇ ਨੌਜਵਾਨ ਪਰਮਿੰਦਰ ਸਿੰਘ ਦੀ ਸਵੇਰ...
ਵਿਕਰਮ ਦੇਵ ਦੱਤ ਬਣੇ ਏਅਰ ਇੰਡੀਆ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ
. . .  about 6 hours ago
ਨਵੀਂ ਦਿੱਲੀ, 21 ਜਨਵਰੀ - ਵਿਕਰਮ ਦੇਵ ਦੱਤ ਐਲ.ਏ.ਐੱਸ. ਨੇ ਏਅਰ ਇੰਡੀਆ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਰਾਜੀਵ ਬਾਂਸਲ ਤੋਂ..
ਓਠੀਆਂ ਵਿਖੇ ਪੁਲਿਸ ਅਤੇ ਪੈਰਾ ਮਿਲਟਰੀ ਵਲੋਂ ਕੱਢਿਆ ਗਿਆ ਫ਼ਲੈਗ ਮਾਰਚ
. . .  about 6 hours ago
ਓਠੀਆਂ, 21 ਜਨਵਰੀ (ਗੁਰਵਿੰਦਰ ਸਿੰਘ ਛੀਨਾ)- ਪੰਜਾਬ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਸ਼ਾਂਤਮਈ ਕਰਾਉਣ ਲਈ ਪੈਰਾ ਮਿਲਟਰੀ ਦੀ ਫੋਰਸ ਅਤੇ ਪੰਜਾਬ ਪੁਲਿਸ ਵਲੋਂ ਓਠੀਆਂ ਵਿਖੇ ਫਲੈਗ ਮਾਰਚ ਕੱਢਿਆ ਗਿਆ। ਥਾਣਾ ਰਾਜਾਸਾਂਸੀ...
ਪੰਜਾਬ ਲੋਕ ਕਾਂਗਰਸ ਵਲੋਂ ਗੋਰਾ ਗਿੱਲ ਪਾਰਟੀ ਦਾ ਬੁਲਾਰਾ ਨਿਯੁਕਤ
. . .  about 6 hours ago
ਭੁਲੱਥ, 21 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ)- ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਇੱਕ ਪੱਤਰ ਜਾਰੀ ਕਰਕੇ ਅਮਨਦੀਪ ਸਿੰਘ ਗੋਰਾ ਗਿੱਲ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ। ਅਮਨਦੀਪ ਸਿੰਘ ਗੋਰਾ ਗਿੱਲ...
'ਅਮਰ ਜਵਾਨ ਜੋਤੀ' ਦੀ ਲਾਟ ਕੌਮੀ ਜੰਗੀ ਯਾਦਗਾਰ 'ਚ ਹੋਈ ਲੀਨ
. . .  about 6 hours ago
ਨਵੀਂ ਦਿੱਲੀ, 21 ਜਨਵਰੀ - ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ ਦੀ ਲਾਟ ਕੌਮੀ ਜੰਗੀ ਯਾਦਗਾਰ 'ਚ ਲੀਨ ਹੋ ਗਈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਇੰਡੀਆ ਗੇਟ 'ਤੇ ਸ਼ਹੀਦਾਂ ਦੇ ਸਨਮਾਨ 'ਚ ਹਮੇਸ਼ਾ ਬਲਦੀ ਰਹਿਣ ਵਾਲੀ 'ਅਮਰ ਜਵਾਨ ਜੋਤੀ' ਨੂੰ ਅੱਜ ਨਵੇਂ ਬਣੇ ਨੈਸ਼ਨਲ ਵਾਰ ਮੈਮੋਰੀਅਲ 'ਚ...
'ਆਪ' ਆਗੂ ਅਨਮੋਲ ਗਗਨਮਾਨ ਨੇ ਈ.ਡੀ. ਦੀ ਰੇਡ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਸਾਧਿਆ ਨਿਸ਼ਾਨਾ
. . .  about 6 hours ago
ਚੰਡੀਗੜ੍ਹ, 21 ਜਨਵਰੀ- 'ਆਪ' ਆਗੂ ਅਨਮੋਲ ਗਗਨਮਾਨ ਨੇ ਈ.ਡੀ. ਦੀ ਰੇਡ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਅਨਮੋਲ ਗਗਨਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਆਪਣੇ ਰਿਸ਼ਤੇਦਾਰਾਂ ਤੋਂ ਭ੍ਰਿਸ਼ਟਾਚਾਰ ...
ਯੁੱਧ ਸਮਾਰਕ ਜਾ ਰਹੀ ਹੈ ਅਮਰ ਜਵਾਨ ਜੋਤੀ
. . .  about 6 hours ago
ਨਵੀਂ ਦਿੱਲੀ, 21 ਜਨਵਰੀ- ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ ਦੀ ਜੋਤ ਨੂੰ ਰਾਸ਼ਟਰੀ ਜੰਗੀ ਯਾਦਗਾਰ 'ਚ ਜੋਤ ਨਾਲ ਮਿਲਾਣ ਦੀ ਰਸਮ ਚੱਲ ਰਹੀ ..
ਨਵਜੋਤ ਸਿੰਘ ਸਿੱਧੂ ਵਲੋਂ ਵੱਖ-ਵੱਖ ਅਹੁਦੇਦਾਰਾਂ ਦੇ ਨਾਵਾਂ ਨੂੰ ਦਿੱਤੀ ਗਈ ਪ੍ਰਵਾਨਗੀ
. . .  about 7 hours ago
ਚੰਡੀਗੜ੍ਹ, 21 ਜਨਵਰੀ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਕਾਨੂੰਨੀ ਮਨੁੱਖੀ ਅਧਿਕਾਰ ਅਤੇ ਆਰ.ਟੀ.ਆਈ. ਵਿਭਾਗ ਦੇ ਹੇਠਲੇ ਅਹੁਦੇਦਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।...
ਐੱਸ.ਐੱਸ.ਐਮ. ਵਲੋਂ ਕਾ. ਜਗਜੀਤ ਸਿੰਘ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਐਲਾਨੇ
. . .  about 7 hours ago
ਕਲਾਨੌਰ, 21 ਜਨਵਰੀ (ਪੁਰੇਵਾਲ) - ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ 'ਚ ਆਪਣੇ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਲਿਸਟ 'ਚ ਇਤਿਹਾਸਕ ਕਸਬਾ ਕਲਾਨੌਰ ਦੇ ਅਗਾਂਹਵਧੂ ਕਿਸਾਨ ਅਤੇ ਸੰਘਰਸ਼ੀ ਯੋਧੇ ਕਾਮਰੇਡ ਜਗਜੀਤ ਸਿੰਘ ਗੋਰਾਇਆ ਨੂੰ...
ਸੰਗਰੂਰ 'ਚ ਅਕਾਲੀ ਦਲ ਨੂੰ ਝਟਕਾ, ਸ਼ਹਿਰੀ ਪ੍ਰਧਾਨ ਨੇ ਦਿੱਤਾ ਅਸਤੀਫ਼ਾ
. . .  about 7 hours ago
ਸੰਗਰੂਰ, 21 ਜਨਵਰੀ (ਧੀਰਜ ਪਸ਼ੋਰੀਆ,ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅੱਜ ਹਲਕਾ ਸੰਗਰੂਰ ਵਿਚ ਅੱਜ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ (ਬ) ਦੇ ਸ਼ਹਿਰੀ ਪ੍ਰਧਾਨ ਰਮਨਦੀਪ ਸਿੰਘ ਢਿੱਲੋਂ ਨੇ ਅੱਜ ਪਾਰਟੀ ਨੂੰ ਆਪਣਾ ਅਸਤੀਫ਼ਾ ਦਿੰਦਿਆਂ..
ਯੂ.ਪੀ. ਚੋਣਾਂ 'ਚ ਮੁੱਖ ਮੰਤਰੀ ਦਾ ਚਿਹਰਾ ਪੁੱਛਣ 'ਤੇ ਪ੍ਰਿਅੰਕਾ ਗਾਂਧੀ ਨੇ ਦਿੱਤਾ ਵੱਡਾ ਬਿਆਨ
. . .  about 8 hours ago
ਨਵੀਂ ਦਿੱਲੀ, 21 ਜਨਵਰੀ-ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਜਦੋਂ ਪੱਤਰਕਾਰਾਂ ਵਲੋਂ ਆਉਣ ਵਾਲੀਆਂ ਯੂ.ਪੀ. ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੀ ਤੁਹਾਨੂੰ ਉੱਤਰ ਪ੍ਰਦੇਸ਼ ਵਿਚ ਕਾਂਗਰਸ...
ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਵੀਕੈਂਡ ਕਰਫ਼ਿਊ ਹਟਾਉਣ ਦਾ ਕੀਤਾ ਐਲਾਨ
. . .  about 8 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿਚ ਕੋਵਿਡ ਦੇ ਮਾਮਲੇ ਘਟੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਫ਼ੈਸਲੇ ਲਏ ਹਨ। ਹੁਣ ਵੀਕੈਂਡ ਕਰਫ਼ਿਊ ਹਟਾ ਦਿੱਤਾ ਜਾਵੇਗਾ। ਪ੍ਰਾਈਵੇਟ ਸੈਕਟਰ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 14 ਮੱਘਰ ਸੰਮਤ 553
ਿਵਚਾਰ ਪ੍ਰਵਾਹ: ਕੰਮ ਕਰਨ ਤੋਂ ਪਹਿਲਾਂ ਸੋਚਣਾ ਬੁੱਧੀਮਾਨੀ ਹੈ, ਕੰਮ ਕਰਦੇ ਸਮੇਂ ਸੋਚਣਾ ਚਤੁਰਾਈ ਹੈ, ਕੰਮ ਤੋਂ ਬਾਅਦ ਸੋਚਣਾ ਮੂਰਖਤਾ ਹੈ। -ਜਾਰਜ ਬਰਨਾਰਡ ਸ਼ਾਅ

ਸੰਗਰੂਰ

ਢੀਂਡਸਾ ਤੇ ਕੈਪਟਨ ਦੀ ਚੋਣ ਰਣਨੀਤੀ ਤੇ ਕਿਸਾਨ ਜਥੇਬੰਦੀਆਂ ਦਾ ਫ਼ੈਸਲਾ ਤੈਅ ਕਰੇਗਾ ਹਲਕਾ ਅਮਰਗੜ੍ਹ ਦੀ ਵਿਧਾਨ ਸਭਾ ਚੋਣ ਦਾ ਭਵਿੱਖ

ਮਲੇਰਕੋਟਲਾ, 28 ਨਵੰਬਰ (ਪਰਮਜੀਤ ਸਿੰਘ ਕੁਠਾਲਾ) - ਜ਼ਿਲ੍ਹਾ ਮਲੇਰਕੋਟਲਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੀ ਸਿਆਸਤ ਉੱਪਰ ਦਹਾਕਿਆਂ ਤੋਂ ਭਾਰੂ ਰਹੀ ਖੇਤੀ ਸਹਿਕਾਰੀ ਸਭਾਵਾਂ ਦੀ ਰਾਜਨੀਤੀ ਭਾਵੇਂ ਸਹਿਕਾਰਤਾ ਲਹਿਰ ਦੇ ਕਮਜ਼ੋਰ ਪੈਣ ਨਾਲ ਮੱਠੀ ਪੈ ਗਈ ਹੈ ਪ੍ਰੰਤੂ ਰਵਾਇਤੀ ਸਿਆਸੀ ਪਾਰਟੀਆਂ ਅੰਦਰ ਚੱਲ ਰਹੀ ਟੁੱਟ ਭੱਜ ਤੇ ਧੜੇਬੰਦੀ ਕਾਰਨ ਹਲਕੇ ਦੀ ਸਿਆਸਤ ਕਿਸੇ ਸਿਆਸੀ ਸੋਚ ਦੀ ਬਜਾਏ ਸਿਆਸੀ ਸ਼ਖ਼ਸੀਅਤਾਂ ਦੁਆਲੇ ਲਾਮਬੰਦ ਹੁੰਦੀ ਵਿਖਾਈ ਦੇ ਰਹੀ ਹੈ ਜਿਸ ਦਾ ਸਪਸ਼ਟ ਪ੍ਰਗਟਾਵਾ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਵਿਖਾਈ ਦੇਵੇਗਾ | ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦਾ ਹਿੱਸਾ ਅਤੇ 156256 ਵੋਟਰਾਂ ਵਾਲਾ ਹਲਕਾ ਅਮਰਗੜ੍ਹ ਨਗਰ ਕੌਂਸਲ ਮਲੇਰਕੋਟਲਾ ਤੇ ਅਹਿਮਦਗੜ੍ਹ ਸਮੇਤ ਨਗਰ ਪੰਚਾਇਤ ਅਮਰਗੜ੍ਹ ਅਤੇ 120 ਗਰਾਮ ਪੰਚਾਇਤਾਂ ਤੱਕ ਫੈਲਿਆ ਹੋਇਆ ਹੈ | ਇਸ ਵੇਲੇ ਕਾਂਗਰਸ ਪਾਰਟੀ ਦੇ ਤੇਜ ਤਰਾਰ ਆਗੂ ਸੁਰਜੀਤ ਸਿੰਘ ਧੀਮਾਨ ਹਲਕਾ ਅਮਰਗੜ੍ਹ ਤੋਂ ਵਿਧਾਇਕ ਹਨ | ਪਿਛਲੀ ਵਿਧਾਨ ਸਭਾ ਚੋਣ 2017 ਵਿਚ ਸ੍ਰੀ ਧੀਮਾਨ ਨੇ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੂੰ 11879 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ ਜਦਕਿ ਆਮ ਆਦਮੀ ਪਾਰਟੀ ਨਾਲ ਚੋਣ ਗੱਠਜੋੜ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਤੀਜੇ ਸਥਾਨ 'ਤੇ ਰਹੇ ਸਨ | ਲੰਘੇ ਪੌਣੇ ਪੰਜ ਵਰਿ੍ਹਆਂ ਦੇ ਕਾਂਗਰਸੀ ਰਾਜ ਭਾਗ ਦੌਰਾਨ ਕਾਂਗਰਸ ਪਾਰਟੀ ਅੰਦਰਲੀ ਬਗਾਵਤੀ ਰੱਦੋਬਦਲ, ਸ਼ੋ੍ਰਮਣੀ ਅਕਾਲੀ ਦਲ ਅੰਦਰ ਹੋਈ ਟੁੱਟ ਭੱਜ ਤੇ ਭਾਜਪਾ ਨਾਲੋਂ ਹੋਏ ਤੋੜ ਵਿਛੋੜੇ ਅਤੇ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦਰਮਿਆਨ ਟੁੱਟੇ ਗੱਠਜੋੜ ਪਿੱਛੋਂ ਹਲਕਾ ਅਮਰਗੜ੍ਹ ਦੀ ਰਾਜਨੀਤੀ ਦਾ ਸਮੁੱਚਾ ਵਜੂਦ ਹੀ ਬਦਲ ਗਿਆ ਹੈ | ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕਰਨ ਅਤੇ ਮੁੱਖ ਮੰਤਰੀ ਨੂੰ ਗੱਦੀਓਾ ਲਹੁਣ ਵਿਚ ਮੋਹਰੀ ਰਹੇ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਸ. ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਦਿਆਂ ਹੀ ਨਵੀਂ ਕੈਬਨਿਟ ਵਿਚ ਪਛੜੀਆਂ ਸ਼੍ਰੇਣੀਆਂ ਲਈ ਦੋ ਵਜ਼ੀਰੀਆਂ ਦੀ ਕੀਤੀ ਮੰਗ ਦੇ ਬਾਵਜੂਦ ਮੁੱਖ ਮੰਤਰੀ ਵਲੋਂ ਮੰਤਰੀ ਮੰਡਲ ਦੇ ਗਠਿਨ ਵੇਲੇ ਸ. ਧੀਮਾਨ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦੇਣ ਦੀ ਕਾਰਵਾਈ ਕਰ ਕੇ ਭਾਵੇਂ ਹਲਕੇ ਦੇ ਕਾਂਗਰਸੀ ਕਾਫੀ ਨਿਰਾਸ਼ਤਾ ਵਿਚ ਵਿਖਾਈ ਦੇ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ 2022 ਦੀ ਵਿਧਾਨ ਸਭਾ ਚੋਣ ਵਿਚ ਸ੍ਰੀ ਧੀਮਾਨ ਦੇ ਹੀ ਮੁੜ ਕਾਂਗਰਸੀ ਉਮੀਦਵਾਰ ਹੋਣ ਦਾ ਪੱਕਾ ਯਕੀਨ ਹੈ | ਜਾਣਕਾਰੀ ਮੁਤਾਬਿਕ ਭਾਵੇਂ ਅਗਲੀ ਵਿਧਾਨ ਸਭਾ ਚੋਣ ਲਈ ਸ੍ਰੀ ਧੀਮਾਨ ਦੀ ਟਿਕਟ ਨੂੰ ਕੋਈ ਖ਼ਤਰਾ ਵਿਖਾਈ ਨਹੀਂ ਦਿੰਦਾ ਪ੍ਰੰਤੂ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੀ ਸਾਬਕਾ ਚੇਅਰਪਰਸਨ ਮਾਈ ਰੂਪ ਕੌਰ ਬਾਗੜੀਆਂ ਅਤੇ ਇਕ ਯੂਥ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਵਲੋਂ ਵੀ ਕਾਂਗਰਸ ਪਾਰਟੀ ਆਗੂ ਪ੍ਰਗਟ ਸਿੰਘ ਜਲਾਲਾਬਾਦ ਵਲੋਂ ਵੀ ਚੋਣ ਮੈਦਾਨ ਵਿਚ ਕੁੱਦਣ ਦਾ ਐਲਾਨ ਕਰ ਦਿਤਾ ਗਿਆ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਪ੍ਰਧਾਨ ਅਤੇ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਦੀ ਟਿਕਟ ਪਹਿਲਾਂ ਹੀ ਐਲਾਨੀ ਜਾ ਚੁੱਕੀ ਹੈ ਜਦਕਿ ਆਮ ਆਦਮੀ ਪਾਰਟੀ ਨੇ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਕੇ ਵਰਕਰਾਂ ਦੇ ਮਨਾਂ ਨੂੰ ਟੋਹਣ ਦਾ ਯਤਨ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਦੀ ਟਿਕਟ ਲਈ ਸਤਬੀਰ ਸਿੰਘ ਸੀਰਾ ਅਤੇ ਨਵਜੋਤ ਸਿੰਘ ਜਰਗ ਦੇ ਨਾਂ ਵੀ ਪਾਰਟੀ ਲੀਡਰਸ਼ਿਪ ਦੇ ਵਿਚਾਰ ਅਧੀਨ ਹਨ | ਦੱਸਿਆ ਜਾਂਦਾ ਹੈ ਕਿ ਪ੍ਰੋ. ਗੱਜਣਮਾਜਰਾ ਦੀ ਹਲਕਾ ਇੰਚਾਰਜ ਵਜੋਂ ਨਿਯੁਕਤੀ ਵੇਲੇ ਆਪ ਆਗੂ ਸਤਬੀਰ ਸਿੰਘ ਸੀਰਾ ਵਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਵਹਾਏ ਅੱਥਰੂਆਂ ਨੇ ਪਾਰਟੀ ਹਾਈਕਮਾਂਡ ਨੂੰ ਹਲੂਣਾ ਜ਼ਰੂਰ ਦਿਤਾ ਹੈ ਅਤੇ ਇਹ ਅੱਥਰੂ ਆ ਰਹੀ ਵਿਧਾਨ ਸਭਾ ਚੋਣ ਵਿਚ ਕਿਸੇ ਵੀ ਆਗੂ ਦੀਆਂ ਵੀ ਜੜਾਂ ਵਿਚ ਬਹਿ ਸਕਦੇ ਹਨ | ਸ਼ੋ੍ਰਮਣੀ ਅਕਾਲੀ ਦਲ 'ਸੰਯੁਕਤ' ਵਲੋਂ ਹਲਕਾ ਅਮਰਗੜ੍ਹ ਤੋਂ ਸਾਬਕਾ ਸੂਚਨਾ ਕਮਿਸ਼ਨਰ ਜਥੇਦਾਰ ਅਜੀਤ ਸਿੰਘ ਚੰਦੂਰਾਈਆਂ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਪੱਕੀ ਸੰਭਾਵਨਾ ਹੈ ਜਦਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਦੇ ਫ਼ਰਜ਼ੰਦ ਅਮਰਿੰਦਰ ਸਿੰਘ ਚੀਮਾ ਵੀ ਅਮਰਗੜ੍ਹ ਤੋਂ ਟਿਕਟ ਦੇ ਅਹਿਮ ਦਾਅਵੇਦਾਰ ਦੱਸੇ ਜਾ ਰਹੇ ਹਨ | ਜਥੇਦਾਰ ਚੰਦੂਰਾਈਆਂ ਅਤੇ ਜਥੇਦਾਰ ਮੰਡੀਆਂ ਦੋਵੇਂ ਹੀ ਸ਼ੋ੍ਰਮਣੀ ਅਕਾਲੀ ਦਲ 'ਸੰਯੁਕਤ' ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਦੇ ਅਤਿ ਕਰੀਬੀਆਂ ਵਿਚ ਸ਼ਾਮਿਲ ਹਨ | ਜਥੇਦਾਰ ਚੰਦੂਰਾਈਆਂ 2012 ਦੀ ਵਿਧਾਨ ਸਭਾ ਚੋਣ ਵਿਚ ਪੀਪਲਜ਼ ਪਾਰਟੀ ਦੇ ਉਮੀਦਵਾਰ ਵਜੋਂ ਹਲਕਾ ਅਮਰਗੜ੍ਹ ਤੋਂ ਚੋਣ ਲੜ ਕੇ 23347 ਵੋਟਾਂ ਹਾਸਲ ਕਰ ਚੁੱਕੇ ਹਨ ਜਦਕਿ ਜਥੇਦਾਰ ਮੰਡੀਆਂ ਅਤੇ ਉਨ੍ਹਾਂ ਦੀ ਸੁਪਤਨੀ ਬੀਬੀ ਕਰਮਜੀਤ ਕੌਰ ਮੰਡੀਆਂ ਇਸੇ ਹਲਕੇ ਨਾਲ

ਸਬੰਧਤ ਚੋਣ ਖੇਤਰ ਤੋਂ ਦੋ ਬਾਰ ਸ਼ੋ੍ਰਮਣੀ ਕਮੇਟੀ ਮੈਂਬਰ ਚੁਣੇ ਜਾ ਚੁਕੇ ਹਨ |
ਮੌਜੂਦਾ ਸਿਆਸੀ ਸਥਿਤੀ : ਹਲਕੇ ਦੀ ਮੌਜੂਦਾ ਸਿਆਸੀ ਸਥਿਤੀ ਮੁਤਾਬਿਕ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਆਪਣੇ ਸਿਆਸੀ ਵਿਰੋਧੀਆਂ ਨਾਲੋਂ ਪਹਿਲਾਂ ਆਪਣੀ ਪਾਰਟੀ ਅੰਦਰਲੀ ਧੜੇਬੰਦੀ ਨਾਲ ਦੋ ਚਾਰ ਹੋਣਾ ਪਵੇਗਾ | ਮਾਈ ਰੂਪ ਕੌਰ ਬਾਗੜੀਆਂ, ਗੁਰਜੋਤ ਸਿੰਘ ਢੀਂਡਸਾ ਅਤੇ ਪ੍ਰਗਟ ਸਿੰਘ ਜਲਾਲਾਬਾਦ ਸਮੇਤ ਹਲਕੇ ਅੰਦਰ ਬਣੇ ਛੋਟੇ ਛੋਟੇ ਧੜੇ ਸ੍ਰੀ ਧੀਮਾਨ ਲਈ ਵੱਡੀਆਂ ਔਕੜਾਂ ਖੜ੍ਹੀਆਂ ਕਰ ਸਕਦੇ ਹਨ | ਪਿਛਲੇ ਦਿਨੀਂ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਚੰਡੀਗੜ੍ਹ ਕਾਂਗਰਸ ਭਵਨ ਵਿਖੇ ਹੋਈ ਹਲਕੇ ਦੇ ਕਾਂਗਰਸੀਆਂ ਦੀ ਮੀਟਿੰਗ ਦੌਰਾਨ ਵਿਧਾਇਕ ਧੀਮਾਨ ਦੀ ਹਾਜ਼ਰੀ ਵਿਚ ਕਾਂਗਰਸ ਦੀ ਇਹ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ | ਅਮਰਗੜ੍ਹ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸ਼ੀਰਵਾਦ ਨਾਲ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰਦਿਆਂ ਪਰਗਟ ਸਿੰਘ ਜਲਾਲਾਬਾਦ ਨੇ ਕਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਵਲੋਂ 2004 ਵਿਚ ਨੋਟੀਫ਼ਿਕੇਸ਼ਨ ਦੁਬਾਰਾ ਸੋਧ ਕੇ ਆਪਣੇ ਭਰਾ ਨੂੰ ਮਾਰਕੀਟ ਕਮੇਟੀ ਅਮਰਗੜ੍ਹ ਦਾ ਚੇਅਰਮੈਨ ਬਣਾਏ ਜਾਣ ਦਾ ਅਹਿਸਾਨ ਕਦੇ ਵੀ ਭੁਲਾ ਨਹੀਂ ਸਕਦੇ | ਉਂਝ ਸ੍ਰੀ ਧੀਮਾਨ ਦੇ ਸਿਆਸੀ ਸਲਾਹਕਾਰ ਤੇਜ਼ੀ ਕਮਾਲਪੁਰ ਦਾ ਦਾਅਵਾ ਹੈ ਕਿ ਸ੍ਰੀ ਧੀਮਾਨ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੋਣ ਨਾ ਲੜਨ ਦੇ ਕੀਤੇ ਐਲਾਨ ਪਿੱਛੋਂ ਕੁੱਝ ਆਗੂਆਂ ਨੇ ਟਿੱਕਟ ਹਾਸਲ ਕਰਨ ਲਈ ਭੱਜ ਦੌੜ ਜ਼ਰੂਰ ਸ਼ੁਰੂ ਕੀਤੀ ਸੀ ਪ੍ਰੰਤੂ ਹੁਣ ਸਭ ਕੁੱਝ ਬਦਲ ਗਿਆ ਹੈ ਅਤੇ ਧੀਮਾਨ ਹੀ ਕਾਂਗਰਸ ਦੇ ਉਮੀਦਵਾਰ ਹੋਣਗੇ | ਸ਼ੋ੍ਰਮਣੀ ਅਕਾਲੀ ਦਲ ਵਲੋਂ ਐਲਾਨੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਲਈ ਵੱਖ ਹੋਏ ਸ. ਸੁਖਦੇਵ ਸਿੰਘ ਢੀਂਡਸਾ ਦੇ ਸ਼ੋ੍ਰਮਣੀ ਅਕਾਲੀ ਦਲ 'ਸੰਯੁਕਤ' ਨਾਲ ਸਬੰਧਤ ਆਗੂ ਕਿੰਨੀ ਕੁ ਚੁਣੌਤੀ ਦੇ ਸਕਦੇ ਹਨ? ਇਹ ਤਾਂ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ ਪ੍ਰੰਤੂ ਆਗੂਆਂ ਦੀ ਇਕ ਵੱਡੀ ਟੀਮ ਦੇ ਪਾਰਟੀ ਨਾਲੋਂ ਟੁੱਟਣ ਦਾ ਸ. ਝੂੰਦਾਂ ਨੂੰ ਕੁੱਝ ਨਾ ਕੁਝ ਖ਼ਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ | ਉਂਝ ਐਡਵੋਕੇਟ ਝੂੰਦਾਂ ਦਾ ਦਾਅਵਾ ਹੈ ਕਿ ਹਲਕੇ ਦੇ ਜਿਹੜੇ ਆਗੂ ਸ਼ੋ੍ਰਮਣੀ ਅਕਾਲੀ ਦਲ ਨੂੰ ਛੱਡ ਕੇ ਢੀਂਡਸਾ ਧੜੇ ਨਾਲ ਚਲੇ ਗਏ ਹਨ ਉਨ੍ਹਾਂ ਨੇ ਪਹਿਲਾਂ ਵੀ ਕਦੇ ਉਨ੍ਹਾਂ ਝੂੰਦਾਂ ਨੂੰ ਵੋਟ ਨਹੀਂ ਪਾਈ | ਉਨ੍ਹਾਂ ਤਸੱਲੀ ਨਾਲ ਕਿਹਾ ਕਿ ਹਲਕਾ ਅਮਰਗੜ੍ਹ ਅੰਦਰ ਪਾਰਟੀ ਪੂਰੀ ਤਰ੍ਹਾਂ ਇੱਕ ਜੁੱਟ ਹੈ | ਝੂੰਦਾਂ ਮੁਤਾਬਿਕ ਸ਼ੋ੍ਰਮਣੀ ਅਕਾਲੀ ਦਲ ਦੇ ਭਾਜਪਾ ਨਾਲ ਹੋਏ ਤੋੜ ਵਿਛੋੜੇ ਦਾ ਸਭ ਤੋਂ ਵੱਧ ਲਾਭ ਉਨ੍ਹਾਂ ਨੂੰ ਮਿਲੇਗਾ ਕਿਉਂ ਕਿ ਭਾਜਪਾ ਨਾਲ ਸਮਝੌਤੇ ਕਾਰਨ ਸ਼ੋ੍ਰਮਣੀ ਅਕਾਲੀ ਦਲ ਤੋਂ ਕਿਨਾਰਾ ਕਰ ਗਈ ਹਲਕੇ ਅੰਦਰਲੀ ਕਰੀਬ 25 ਹਜ਼ਾਰ ਮੁਸਲਿਮ ਵੋਟ ਹੁਣ ਖੁੱਲ੍ਹ ਕੇ ਸ਼ੋ੍ਰਮਣੀ ਅਕਾਲੀ ਦਲ ਨੂੰ ਭੁਗਤੇਗੀ ਜਦਕਿ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਪਿੱਛੋਂ ਐਸ.ਸੀ. ਭਾਈਚਾਰੇ ਦੀ ਸਰਗਰਮ ਹਿਮਾਇਤ ਸ਼ੋ੍ਰਮਣੀ ਅਕਾਲੀ ਦਲ ਦੀ ਜਿੱਤ ਨੂੰ ਹੋਰ ਵਧੇਰੇ ਯਕੀਨੀ ਬਣਾਏਗੀ | ਉਨ੍ਹਾਂ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਪਿਛਲੇ ਦਸ ਵਰਿ੍ਹਆਂ ਦੌਰਾਨ ਹਲਕਾ ਅਮਰਗੜ੍ਹ ਅੰਦਰ ਸਰਕਾਰੀ ਕਾਲਜ, ਵੱਡਾ ਘੱਲੂਘਾਰਾ ਸਮਾਰਕ, ਡਰਾਈਵਿੰਗ ਸਕੂਲ, ਅਹਿਮਦਗੜ੍ਹ ਨੂੰ ਸਬ ਡਿਵੀਜ਼ਨ ਅਤੇ ਅਮਰਗੜ੍ਹ ਨੂੰ ਨਗਰ ਪੰਚਾਇਤ ਦਾ ਦਰਜਾ ਦੇਣ ਸਮੇਤ ਅਨੇਕਾ ਵੱਡੇ ਵਿਕਾਸ ਪ੍ਰੋਜੈਕਟ ਮਿਲੇ ਹਨ ਜਿਨ੍ਹਾਂ ਦੇ ਮੁਕਾਬਲੇ ਕਾਂਗਰਸ ਦਾ ਮੌਜੂਦਾ ਰਾਜ ਭਾਗ ਕਿਧਰੇ ਵੀ ਨਹੀਂ ਖੜ੍ਹਦਾ | ਸ਼ੋ੍ਰਮਣੀ ਅਕਾਲੀ ਦਲ 'ਸੰਯੁਕਤ' ਵਲੋਂ ਟਿਕਟ ਦੇ ਮੁੱਖ ਦਾਅਵੇਦਾਰ ਜਥੇਦਾਰ ਅਜੀਤ ਸਿੰਘ ਚੰਦੂਰਾਈਆਂ ਅਤੇ ਜਥੇਦਾਰ ਜੈਪਾਲ ਸਿੰਘ ਮੰਡੀਆਂ ਨੂੰ ਹਲਕੇ ਦੀ ਰਿਵਾਇਤੀ ਧੜੇਬੰਦੀ ਦੇ ਦੋ ਅਹਿਮ ਆਗੂ ਮੰਨਿਆਂ ਜਾਂਦਾ ਹੈ | ਜਥੇਦਾਰ ਚੰਦੂਰਾਈਆਂ ਹਲਕਾ ਮਲੇਰਕੋਟਲਾ ਤੋਂ ਵਿਧਾਨ ਸਭਾ ਚੋਣ-2002 ਵਿਚ ਆਜ਼ਾਦ ਉਮੀਦਵਾਰ ਵਜੋਂ ਕਾਂਗਰਸੀ ਉਮੀਦਵਾਰ ਬੀਬੀ ਰਜ਼ੀਆ ਸੁਲਤਾਨਾ ਤੋਂ ਕੇਵਲ 179 ਵੋਟਾਂ ਨਾਲ ਹਾਰ ਗਏ ਸਨ ਜਦ ਕਿ ਉਨ੍ਹਾਂ 2012 ਦੀ ਵਿਧਾਨ ਸਭਾ ਚੋਣ ਵਿਚ ਹਲਕਾ ਅਮਰਗੜ੍ਹ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਉਮੀਦਵਾਰ ਵਜੋਂ ਚੋਣ ਲੜਕੇ 23347 ਵੋਟਾਂ ਪ੍ਰਾਪਤ ਕੀਤੀਆਂ ਸਨ | ਦੂਜੇ ਅਹਿਮ ਦਾਅਵੇਦਾਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਦਾ ਪਰਿਵਾਰ ਵੀ ਲੰਬੇ ਸਮੇਂ ਤੋਂ ਇਸ ਖ਼ਿੱਤੇ ਅੰਦਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਗਾਤਾਰ ਚੋਣ ਜਿੱਤਦਾ ਆ ਰਿਹਾ ਹੈ | ਦਿਨੋ ਦਿਨ ਕਰਵਟ ਬਦਲ ਰਹੇ ਪੰਜਾਬ ਦੇ ਸਿਆਸੀ ਮਾਹੌਲ ਵਿਚ ਹਲਕਾ ਅਮਰਗੜ੍ਹ ਅੰਦਰ ਸ਼ੋ੍ਰਮਣੀ ਅਕਾਲੀ ਦਲ 'ਸੰਯੁਕਤ' ਦੇ ਉਮੀਦਵਾਰ ਕੋਈ ਵੀ ਕਿ੍ਸ਼ਮਾ ਕਰਨ ਦੇ ਸਮਰੱਥ ਜਾਪ ਰਹੇ ਹਨ | ਆਮ ਆਦਮੀ ਪਾਰਟੀ ਨੇ ਭਾਵੇਂ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਦਿਤਾ ਹੈ ਪ੍ਰੰਤੂ ਟਿਕਟ ਦੇ ਦੂਜੇ ਦਾਅਵੇਦਾਰਾਂ ਸਤਵੀਰ ਸਿੰਘ ਸ਼ੀਰਾ ਤੇ ਨਵਜੋਤ ਸਿੰਘ ਜਰਗ ਵਰਗੇ ਧਰਾਤਲ ਨਾਲ ਜੁੜੇ ਆਗੂਆਂ ਦੀ ਦਾਅਵੇਦਾਰੀ ਨੂੰ ਵੀ ਪਾਰਟੀ ਵਲੋਂ ਨਜ਼ਰ ਅੰਦਾਜ਼ ਕਰਨਾ ਸੁਖਾਲਾ ਨਹੀਂ ਜਾਪ ਰਿਹਾ | ਪਿਛਲੇ ਇਕ ਵਰ੍ਹੇ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਭਾਰਤੀ ਕਿਸਾਨ ਯੂਨੀਅਨ 'ਕਾਦੀਆਂ' ਦੇ ਦੋ ਪ੍ਰਮੁੱਖ ਆਗੂ ਭੁਪਿੰਦਰ ਸਿੰਘ ਬਨਭੌਰਾ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਅਖ਼ਤਿਆਰ ਕੀਤਾ ਪੈਂਤੜਾ ਵੀ ਹਲਕੇ ਦਾ ਸਿਆਸੀ ਭਵਿੱਖ ਤੈਅ ਕਰਨ ਵਿਚ ਅਹਿਮ ਭੂਮਿਕਾ ਅਦਾ ਕਰੇਗਾ | ਹਲਕਾ ਅਮਰਗੜ੍ਹ ਦੇ ਸਿਆਸੀ ਗਲਿਆਰਿਆਂ ਵਿਚ ਸ਼ੋ੍ਰਮਣੀ ਅਕਾਲੀ ਦਲ 'ਅੰਮਿ੍ਤਸਰ' ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵਲੋਂ ਵੀ ਅਮਰਗੜ੍ਹ ਤੋਂ ਵਿਧਾਨ ਸਭਾ ਚੋਣ ਲੜਨ ਦੀ ਛਿੜੀ ਚਰਚਾ ਨੇ ਇਸ ਹਲਕੇ ਦੇ ਚੋਣ ਦੰਗਲ ਨੂੰ ਹੋਰ ਵਧੇਰੇ ਦਿਲਚਸਪ ਬਣਾ ਦਿੱਤਾ ਹੈ | ਹਲਕਾ ਅਮਰਗੜ੍ਹ ਦੇ ਚੋਣ ਅਲਜ਼ਬਰੇ ਦੇ ਜਾਣੂ ਸਿਆਸੀ ਮਾਹਿਰਾਂ ਮੁਤਾਬਿਕ ਪਿਛਲੇ 20 ਵਰਿ੍ਹਆਂ ਤੋਂ ਹਲਕੇ ਦੀ ਸਿਆਸਤ ਦੇ ਕੇਂਦਰ ਵਿਚ ਸਰਗਰਮ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਦਾ ਖੇਮਾ ਚੋਣਾਂ ਵਿਚ ਬਣਦੇ ਜਾ ਰਹੇ ਚਾਰ ਜਾਂ ਪੰਜ ਕੋਨੇ ਮੁਕਾਬਲੇ ਨੂੰ ਭਾਵੇਂ ਆਪਣੇ ਲਈ ਸ਼ੁੱਭ ਸ਼ਗਨ ਮੰਨ ਰਿਹਾ ਹੈ ਪ੍ਰੰਤੂ ਕੈਪਟਨ-ਭਾਜਪਾ ਸੰਭਾਵੀ ਗੱਠਜੋੜ ਬਾਰੇ ਸੰਯੁਕਤ ਅਕਾਲੀ ਦਲ ਦੀ ਪਹੁੰਚ ਅਤੇ ਦਿੱਲੀ ਦੀਆਂ ਬਰੂਹਾਂ 'ਤੇ ਡਟੀਆਂ ਕਿਸਾਨ ਜਥੇਬੰਦੀਆਂ ਦਾ ਵਿਧਾਨ ਸਭਾ ਚੋਣਾਂ ਬਾਰੇ ਫ਼ੈਸਲਾ ਹੀ ਹਲਕਾ ਅਮਰਗੜ੍ਹ ਦਾ ਭਵਿੱਖ ਤੈਅ ਕਰੇਗਾ |
<br/>

ਚੋਰੀ ਦੇ 12 ਮੋਟਰਸਾਈਕਲਾਂ ਸਮੇਤ 3 ਕਾਬੂ

ਸੰਗਰੂਰ, 28 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਥਾਣਾ ਸਿਟੀ ਸੰਗਰੂਰ ਦੀ ਪੁਲਿਸ ਨੇ ਚੋਰੀ ਦੇ 12 ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਐਸ.ਐਚ.ਓ. ਇੰਸਪੈਕਟਰ ਗੁਰਵੀਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਰਭਜਨ ਸਿੰਘ ਨੂੰ ਇਤਲਾਹ ਮਿਲੀ ਕਿ ...

ਪੂਰੀ ਖ਼ਬਰ »

ਅਣਪਛਾਤਿਆਂ ਨੇ ਇਕ ਘਰ 'ਤੇ ਹਮਲਾ ਕਰ ਕੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੀਤਾ ਗੰਭੀਰ ਜ਼ਖਮੀ

ਨਦਾਮਪੁਰ, ਚੰਨੋ, 28 ਨਵੰਬਰ (ਹਰਜੀਤ ਸਿੰਘ ਨਿਰਮਾਣ) - ਸਥਾਨਕ ਨਗਰ ਚੰਨੋੰ ਵਿਚ ਬੀਤੀ ਦੇਰ ਸ਼ਾਮ ਦੋ ਕਾਰਾਂ ਅਤੇ ਮੋਟਰਸਾਈਕਲਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਡੇਢ ਦਰਜਨ ਦੇ ਕਰੀਬ ਅਣਪਛਾਤੇ ਲੋਕਾਂ ਨੇ ਇਕ ਘਰ ਵਿਚ ਦਾਖਲ ਕੇ ਪਰਿਵਾਰ ਦੇ ਮੈਂਬਰਾਂ ਦੀ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚੋਂ ਕੈਮਿਸਟ ਬਰੀ

ਸੰਗਰੂਰ, 28 ਨਵੰਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਸਾਰੂ ਮਹਿਤਾ ਕੋਸ਼ਿਕ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਵਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਮਲੇਰਕੋਟਲਾ ਦੇ ਇਕ ਕੈਮਿਸਟ ਨੂੰ ...

ਪੂਰੀ ਖ਼ਬਰ »

ਸਾਬਕਾ ਮੰਤਰੀ ਨੁਸਰਤ ਇਕਰਾਮ ਖਾਨ ਬੱਗਾ ਹੋਣਗੇ ਮਲੇਰਕੋਟਲਾ ਤੋਂ ਸ਼ੋ੍ਰਮਣੀ ਅਕਾਲੀ ਦਲ-ਬਸਪਾ ਉਮੀਦਵਾਰ

ਮਲੇਰਕੋਟਲਾ, 28 ਨਵੰਬਰ (ਕੁਠਾਲਾ, ਹਨੀਫ਼ ਥਿੰਦ) - ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਮੰਤਰੀ ਨੁਸਰਤ ਇਕਰਾਮ ਖਾਨ ਬੱਗਾ ਨੂੰ ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼ੋ੍ਰਮਣੀ ...

ਪੂਰੀ ਖ਼ਬਰ »

ਅਕਾਲ ਅਕੈਡਮੀ ਚੀਮਾ ਵਿਖੇ ਮੁਫ਼ਤ ਮੈਡੀਕਲ ਕੈਂਪ ਦੌਰਾਨ 700 ਮਰੀਜ਼ਾਂ ਦਾ ਮੁਆਇਨਾ

ਚੀਮਾ ਮੰਡੀ, 28 ਨਵੰਬਰ (ਜਸਵਿੰਦਰ ਸਿੰਘ ਸ਼ੇਰੋਂ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੀਮਾ ਸਾਹਿਬ ਵਿਖੇ ਨਿਸ਼ਕਾਮ ਮੈਡੀਕਲ ਕੇਅਰ ਸੁਸਾਇਟੀ ਪਟਿਆਲਾ ਦੇ ਸਹਿਯੋਗ ਨਾਲ 81ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਸ੍ਰ. ...

ਪੂਰੀ ਖ਼ਬਰ »

ਸਮਾਜ ਸੇਵੀ ਤੇ ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਬਲਦੇਵ ਸਿੰਘ ਗੋਸਲ ਸਮੇਤ ਕਈ ਸ਼ਖ਼ਸੀਅਤਾਂ ਸਨਮਾਨਿਤ

ਸੰਗਰੂਰ, 28 ਨਵੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਕਰਮਚਾਰੀਆਂ, ਸਮਾਜ ਸੇਵੀਆਂ ਦੀ ਸੰਸਥਾ ਸਟੇਟ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਜੋ ਕਿ ਸਮਾਜ ਸੇਵਾ, ...

ਪੂਰੀ ਖ਼ਬਰ »

ਅਣਪਛਾਤੀ ਲਾਸ਼ ਮਿਲੀ

ਲਹਿਰਾਗਾਗਾ, 28 ਨਵੰਬਰ (ਗਰਗ, ਢੀਂਡਸਾ) - ਸਥਾਨਕ ਬੱਸ ਸਟੈਂਡ ਦੇ ਬਾਹਰ ਇਕ ਵਿਅਕਤੀ ਦੀ ਅਣਪਛਾਤੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ | ਲਹਿਰਾਗਾਗਾ ਪੁਲਿਸ ਨੇ ਮੌਕੇ ਉੱਪਰ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਮੂਨਕ ਵਿਖੇ ਭੇਜ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਵਿਆਹੁਤਾ ਦੀ ਮੌਤ

ਧੂਰੀ, 28 ਨਵੰਬਰ (ਦੀਪਕ) - ਸਥਾਨਕ ਸ਼ਿਵਪੁਰੀ ਮੁਹੱਲਾ ਦੇ ਰਹਿਣ ਵਾਲੇ ਸੁਸ਼ੀਲ ਕੁਮਾਰ ਦੀ ਪੁੱਤਰੀ ਨੇਹਾ ਜੋ ਕਿ ਬਰਨਾਲਾ ਦੇ ਪੁਨੀਤ ਕੁਮਾਰ ਪੁੱਤਰ ਸ਼ਿਵ ਕੁਮਾਰ (ਸੰਘੇੜੇ ਵਾਲੇ) ਨਾਲ ਵਿਆਹੀ ਹੋਈ ਸੀ, ਦੀ ਪੰਚਕੂਲਾ ਵਿਖੇ ਬੀਤੇ ਦਿਨੀਂ ਭੇਦ ਭਰੀ ਹਾਲਤ ਵਿਚ ਮੌਤ ਹੋਣ ...

ਪੂਰੀ ਖ਼ਬਰ »

ਸ਼ਰਾਬ ਬਰਾਮਦ, ਦੋ ਖ਼ਿਲਾਫ਼ ਮੁਕੱਦਮਾ ਦਰਜ

ਲਹਿਰਾਗਾਗਾ, 28 ਨਵੰਬਰ (ਗਰਗ, ਢੀਂਡਸਾ) - ਲਹਿਰਾਗਾਗਾ ਪੁਲਿਸ ਨੇ ਮੁਖ਼ਬਰੀ ਦੇ ਆਧਾਰ 'ਤੇ ਇਕ ਸਵਿਫ਼ਟ ਕਾਰ ਵਿਚੋਂ ਵੱਡੀ ਮਾਤਰਾ ਵਿਚ ਹਰਿਆਣਾ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ...

ਪੂਰੀ ਖ਼ਬਰ »

ਵਿਦੇਸ਼ ਲਿਜਾਣ ਬਦਲੇ 35 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ

ਧੂਰੀ, 28 ਨਵੰਬਰ (ਸੁਖਵੰਤ ਸਿੰਘ ਭੁੱਲਰ) - ਥਾਣਾ ਸਦਰ ਧੂਰੀ 'ਚ ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਸੰਬੰਧੀ 35 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ਾਂ ਤਹਿਤ ਵਿਆਹੁਤਾ ਲੜਕੀ ਸਮੇਤ ਹੋਰ 4 'ਤੇ ਮੁਕੱਦਮਾ ਦਰਜ ਕੀਤਾ ਹੈ | ਇਸ ਸੰਬੰਧੀ ਡੀ.ਐਸ.ਪੀ. ਧੂਰੀ ਸ. ਪਰਮਿੰਦਰ ਸਿੰਘ ਨੇ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਵਲੋਂ 11 ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਰੈਲੀ ਦਾ ਐਲਾਨ

ਮਲੇਰਕੋਟਲਾ, 28 ਨਵੰਬਰ (ਪਰਮਜੀਤ ਸਿੰਘ ਕੁਠਾਲਾ) -ਪੰਜਾਬ ਨੰਬਰਦਾਰ ਯੂਨੀਅਨ (ਸਮਰਾ ਗਰੁੱਪ) ਦੀ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜੱਗੀ ਨੱਥੋਹੇੜੀ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਵਿਖੇ ਹੋਈ ਮੀਟਿੰਗ ਵਿਚ ਜਿੱਥੇ ਨੰਬਰਦਾਰਾਂ ਨੂੰ ...

ਪੂਰੀ ਖ਼ਬਰ »

ਗੱਡੀਆਂ ਦੇ ਸਟਾਪੇਜ ਤੇ ਰੇਲਵੇ ਕੰਧ ਲਈ ਰੇਲ ਮੰਤਰੀ ਨੂੰ ਜਲਦ ਮਿਲਿਆ ਜਾਵੇਗਾ-ਪ੍ਰੇਮ ਗੁਗਨਾਨੀ

ਸੁਨਾਮ ਊਧਮ ਸਿੰਘ ਵਾਲਾ, 28 ਨਵੰਬਰ (ਰੁਪਿੰਦਰ ਸਿੰਘ ਸੱਗੂ) - ਸਥਾਨਕ ਸ਼ਹਿਰ 'ਚ ਕਈ ਟਰੇਨਾਂ ਨਾ ਰੁਕਣ ਕਰ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਜਲਦ ਹੀ ਰੇਲ ਮੰਤਰੀ ਸ੍ਰੀ ਅਸ਼ਵਨੀ ਵੈਸ਼ਨੋ ਨੂੰ ਮਿਲਿਆ ਜਾਵੇਗਾ | ਰਾਸ਼ਟਰੀ ਭਾਜਪਾ ਨੇਤਾ ਸ੍ਰੀ ਪ੍ਰੇਮ ...

ਪੂਰੀ ਖ਼ਬਰ »

ਡਾ. ਕਮਲਜੀਤ ਸਿੰਘ ਟਿੱਬਾ ਦੀ ਖੋਜ ਪੁਸਤਕ 'ਸਿੱਖ ਇਨਕਲਾਬ ਦਾ ਫ਼ਲਸਫ਼ਾ ਜਪੁਜੀ' ਲੋਕ ਅਰਪਣ

ਮਲੇਰਕੋਟਲਾ, 28 ਨਵੰਬਰ (ਪਰਮਜੀਤ ਸਿੰਘ ਕੁਠਾਲਾ) - ਸ੍ਰੀ ਗੁਰੁ ਨਾਨਕ ਦੇਵ ਜੀ ਵਲੋਂ ਰਚੀ ਜਪੁਜੀ ਬਾਣੀ ਬਾਰੇ ਪ੍ਰਸਿੱਧ ਵਿਦਵਾਨ ਪਿ੍ੰਸੀਪਲ ਡਾ. ਕਮਲਜੀਤ ਸਿੰਘ ਟਿੱਬਾ ਵੱਲੋਂ ਲਿਖੀ ਖੋਜ ਤੇ ਵਿਆਖਿਆ ਭਰਪੂਰ ਪੁਸਤਕ 'ਸਿੱਖ ਇਨਕਲਾਬ ਦਾ ਫ਼ਲਸਫ਼ਾ ਜਪੁਜੀ' ਅੱਜ ਨੇੜਲੇ ...

ਪੂਰੀ ਖ਼ਬਰ »

ਪੀ. ਐਸ. ਈ. ਬੀ. ਦੀਆਂ ਵੱਖ-ਵੱਖ ਜਥੇਬੰਦੀਆਂ ਹੋਈਆਂ ਇਕੱਠੀਆਂ

ਸੁਨਾਮ ਊਧਮ ਸਿੰਘ ਵਾਲਾ, 28 ਨਵੰਬਰ (ਭੁੱਲਰ, ਧਾਲੀਵਾਲ) - ਪੀ.ਐਸ.ਈ.ਬੀ. ਦੀਆਂ ਵੱਖ-ਵੱਖ ਜਥੇਬੰਦੀਆਂ ਇੰਪਲਾਈਜ਼ ਫੈਡਰੇਸ਼ਨ ਟੀ.ਐਸ.ਯੂ., ਇੰਪਲਾਈਜ ਫੈਡਰੇਸ਼ਨ ਏਕ, ਇੰਪਲਾਈਜ ਫੈਡਰੇਸ਼ਨ ਆਈ.ਟੀ.ਆਈ., ਇੰਪਲਾਈਜ ਫੈਡਰੇਸ਼ਨ ਐਮ.ਐਸ.ਯੂ., ਇੰਪਲਾਈਜ ਫੈਡਰੇਸ਼ਨ ਪਹਿਲਵਾਨ ...

ਪੂਰੀ ਖ਼ਬਰ »

48 ਘੰਟਿਆਂ 'ਚ ਚਾਰ ਨਸ਼ਾ ਤਸਕਰ ਪੁਲਿਸ ਦੀ ਗਿ੍ਫ਼ਤ 'ਚ - ਡੀ.ਐਸ.ਪੀ. ਸੰਦੀਪ ਵਡੇਰਾ

ਅਮਰਗੜ੍ਹ, 28 ਨਵੰਬਰ (ਜਤਿੰਦਰ ਮੰਨਵੀ) - ਅਮਰਗੜ੍ਹ ਇਲਾਕੇ 'ਚ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦੇ ਵੱਧ ਰਹੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਸਥਾਨਕ ਪੁਲਿਸ ਵਲੋਂ ਨਸ਼ਾ ਤਸ਼ਕਰਾਂ ਖਿਲਾਫ ਵੱਡੀ ਕਾਰਵਾਈ ਵਿੱਢਦਿਆਂ ਮਹਿਜ਼ 48 ਘੰਟਿਆਂ ਵਿਚ ਦੋ ਔਰਤਾਂ ਸਣੇ ਚਾਰ ਜਣਿਆ ਨੂੰ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ-ਸ਼ੇਰਪੁਰ

ਸ਼ੇਰਪੁਰ, 28 ਨਵੰਬਰ (ਸੁਰਿੰਦਰ ਚਹਿਲ) - ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸੇ ਗੁਰੂ ਸਹਿਬਾਨਾਂ ਦੇ ਸੰਦੇਸ਼ ਨੂੰ ਲੋੜ ਹੈ ਪੂਰੀ ਦੁਨੀਆ ਵਿਚ ਪ੍ਰਚਾਰਨ ਦੀ ਕਿਉਂਕਿ ਸਿੱਖ ਧਰਮ ਵਿਚ ਜਿੱਥੇ ਜਾਤਾਂ ਪਾਤਾਂ ਨੂੰ ਖ਼ਤਮ ਕੀਤਾ ਹੈ ਉਥੇ ਸਰਬੱਤ ਦੇ ਭਲੇ ...

ਪੂਰੀ ਖ਼ਬਰ »

ਗਊ ਤੇ ਗਰੀਬ ਦੀ ਸੇਵਾ ਕਰਨਾ ਸਭ ਤੋ ਵੱਡਾ ਪੁੰਨ-ਲੌਂਗੋਵਾਲ

ਲਹਿਰਾਗਾਗਾ, 28 ਨਵੰਬਰ (ਪ੍ਰਵੀਨ ਖੋਖਰ) - ਜੈ ਸ਼੍ਰੀ ਮਹਾਂਕਾਲੀ ਮੰਦਰ ਕਮੇਟੀ ਅਤੇ ਸੰਕੀਰਤਨ ਮੰਡਲ (ਰਜ਼ਿ) ਵੱਲੋ ਸਥਾਨਕ ਮੰਦਰ ਵਿਖੇ 5ਵਾਂ ਖਲ ਵੰਡ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਸ਼ਿਰਕਤ ਕੀਤੀ | ਇਸ ...

ਪੂਰੀ ਖ਼ਬਰ »

ਅੱਖਾਂ ਦੀ ਜਾਂਚ ਤੇ ਲੈਂਜ਼ ਪਾਉਣ ਦਾ ਕੈਂਪ

ਅਹਿਮਦਗੜ੍ਹ, 28 ਨਵੰਬਰ (ਸੋਢੀ, ਪੁਰੀ, ਮਹੋਲੀ) - ਲਾਇਨਜ਼ ਕਲੱਬ (ਗ੍ਰੇਟਰ) ਦੀ ਅਹਿਮਦਗੜ੍ਹ ਸ਼ਾਖ਼ਾਂ ਵਲੋਂ ਸਥਾਨਕ ਹਿੰਦ ਹਸਪਤਾਲ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਅਤੇ ਲੈਂਜ਼ ਪਾਉਣ ਦਾ ਕੈਂਪ ਲਗਾਇਆਂ ਗਿਆ | ਹਿੰਦ ਹਸਪਤਾਲ ਦੇ ਐਮ. ਡੀ. ਡਾ. ਸੁਨੀਤ ਹਿੰਦ ਦੇ ਵਿਸ਼ੇਸ਼ ...

ਪੂਰੀ ਖ਼ਬਰ »

ਰਾਮੂਵਾਲੀਆ ਵਲੋਂ ਬੀਬੀ ਕਿਰਨਜੋਤ ਕੌਰ ਨੂੰ ਐਸ.ਜੀ.ਪੀ.ਸੀ. ਦਾ ਪ੍ਰਧਾਨ ਬਣਾਉਣ ਦੀ ਅਪੀਲ

ਲੁਧਿਆਣਾ, 28 ਨਵੰਬਰ (ਪੁਨੀਤ ਬਾਵਾ)-ਲੋਕ ਭਲਾਈ ਪਾਰਟੀ ਦੇ ਪ੍ਰਧਾਨ, ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ...

ਪੂਰੀ ਖ਼ਬਰ »

ਕੀ ਕਰਨਗੇ ਸੰਗਰੂਰ ਦੇ ਅਕਾਲੀ, ਜਦੋਂ ਹਲਕਾ ਹੀ ਪਿਆ ਖਾਲੀ

ਸੰਗਰੂਰ, 28 ਨਵੰਬਰ (ਦਮਨਜੀਤ ਸਿੰਘ) - ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਤਿਓਾ-ਤਿਓਾ ਜ਼ੋਰ ਫੜ੍ਹਦੀਆਂ ਜਾ ਰਹੀਆਂ ਹਨ | ਵਿਧਾਨ ਸਭਾ ਹਲਕਾ ਸੰਗਰੂਰ ਦੀ ਗੱਲ ਕਰੀਏ ਤਾਂ ਇੱਥੇ ਭਾਵੇਂ ਸੱਤਾਧਿਰ ...

ਪੂਰੀ ਖ਼ਬਰ »

ਜਗਤਜੀਤ ਗਰੁੱਪ ਚੀਮਾ ਖਿਲਾਫ ਸੋਸ਼ਲ ਮੀਡੀਆ 'ਤੇ ਭੰਡੀ ਪ੍ਰਚਾਰ ਕਰਨ ਵਾਲਾ ਚੀਮਾ ਪੁਲਿਸ ਵਲੋਂ ਗਿ੍ਫ਼ਤਾਰ

ਚੀਮਾ ਮੰਡੀ, 28 ਨਵੰਬਰ (ਦਲਜੀਤ ਸਿੰਘ ਮੱਕੜ, ਜਗਰਾਜ ਮਾਨ) - ਜਦੋਂ ਕੋਈ ਇਨਸਾਨ ਆਪਣੀ ਮਿਹਨਤ ਦੇ ਬਲਬੂਤੇ 'ਤੇ ਬੁਲੰਦੀਆਂ ਨੂੰ ਛੂਹ ਰਿਹਾ ਹੋਵੇ, ਉਦੋਂ ਬਹੁਤ ਸਾਰੇ ਲੋਕ ਅਜਿਹੇ ਸਫਲ ਵਿਅਕਤੀਆਂ ਨੂੰ ਹੇਠਾਂ ਲਾਹੁਣ ਦੇ ਮਨਸੂਬਿਆਂ ਨਾਲ ਕਈ ਤਰ੍ਹਾਂ ਦੀਆਂ ਚਾਲਾਂ ਨੂੰ ...

ਪੂਰੀ ਖ਼ਬਰ »

ਕਹਾਣੀਕਾਰ ਮੋਹਨ ਭੰਡਾਰੀ ਦੇ ਤੁਰ ਜਾਣ 'ਤੇ ਸੋਗ 'ਚ ਡੁੱਬਿਆ ਬਨਭੌਰਾ

ਅਮਰਗੜ੍ਹ, 28 ਨਵੰਬਰ (ਸੁਖਜਿੰਦਰ ਸਿੰਘ ਝੱਲ) - 'ਮੈਨੂੰ ਟੈਗੋਰ ਬਣਾ ਦੇ ਮਾਂ' ਸਮੇਤ 65 ਕਹਾਣੀਆਂ ਦੇ ਸਿਰਜਕ ਕਹਾਣੀਕਾਰ ਮੋਹਨ ਭੰਡਾਰੀ ਦੇ ਤੁਰ ਜਾਣ ਨਾਲ ਪਿੰਡ ਬਨਭੌਰਾ ਸੋਗ 'ਚ ਡੁੱਬ ਗਿਆ | ਉਨ੍ਹਾਂ ਜਿਸ ਘਰ ਵਿਚ ਜਨਮ ਲਿਆ, ਉਸ ਘਰ ਨੂੰ ਪੱਕੇ ਦਰਵਾਜ਼ੇ ਤੋਂ ਜਾਂਦੀ ਲੰਮੀ ...

ਪੂਰੀ ਖ਼ਬਰ »

ਕੈਬਨਿਟ ਮੀਟਿੰਗ 'ਚ ਆਰਟ ਐਂਡ ਕਰਾਫ਼ਟ ਅਧਿਆਪਕਾਂ ਦੀਆਂ 5000 ਖ਼ਾਲੀ ਅਸਾਮੀਆਂ ਭਰਨ ਦੀ ਮਨਜ਼ੂਰੀ ਦੇਵੇ ਪੰਜਾਬ ਸਰਕਾਰ - ਰਟੋਲ

ਸੂਲਰ ਘਰਾਟ, 28 ਨਵੰਬਰ (ਜਸਵੀਰ ਸਿੰਘ ਔਜਲਾ) - ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਅਧਿਆਪਕ ਯੂਨੀਅਨ ਦੇ ਸੂਬਾ ਪੈੱ੍ਰਸ ਸਕੱਤਰ ਸਸਪਾਲ ਸਿੰਘ ਰਟੋਲ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲ ਸਿੱਖਿਆ ਵਿਭਾਗ ਵਿਚ ਵੱਖ-ਵੱਖ ਕੇਡਰ ਦੀਆਂ 15000 ...

ਪੂਰੀ ਖ਼ਬਰ »

ਕੇਂਦਰ ਸਰਕਾਰ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਕਰੇ-ਜਥੇਦਾਰ ਰਾਮ ਸਿੰਘ

ਕੌਹਰੀਆਂ, 28 ਨਵੰਬਰ (ਮਾਲਵਿੰਦਰ ਸਿੰਘ ਸਿੱਧੂ) - ਭਾਵੇਂ ਕਿ ਪ੍ਰਧਾਨ ਮੰਤਰੀ ਵਲੋਂ ਤਿੰਨੋ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਪਰ ਇਕ ਸਾਲ ਦੇ ਕਰੀਬ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿਚ ਸੱਤ ਸੌ ਦੇ ਕਰੀਬ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਨੌਜਵਾਨਾਂ ਦਾ ਵਫ਼ਦ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਮਿਲਿਆ

ਸੰਗਰੂਰ, 28 ਨਵੰਬਰ (ਧੀਰਜ ਪਸ਼ੋਰੀਆ) - ਫੌਜ ਦੀ ਭਰਤੀ ਸੰਬੰਧੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਅਤੇ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਸੰਬੰਧੀ ਕੁਝ ਸਮੱਸਿਆਵਾਂ ਨੰੂ ਲੈ ਕੇ ਨੌਜਵਾਨਾਂ ਦਾ ਇਕ ਵਫਦ ਲੋਕ ਸਭਾ ਮੈਂਬਰ ਭਗਵੰਤ ਮਾਨ ਨੰੂ ਮਿਲਿਆ | ਭਗਵੰਤ ...

ਪੂਰੀ ਖ਼ਬਰ »

ਚੈਰੀ ਨੇ ਗਤੀਵਿਧੀਆਂ ਤੇਜ਼ ਕੀਤੀਆਂ

ਲੌਂਗੋਵਾਲ, 28 ਨਵੰਬਰ (ਵਿਨੋਦ, ਖੰਨਾ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਦੇ ਓ.ਐੱਸ.ਡੀ. ਅਤੇ ਨੌਜਵਾਨ ਆਗੂ ਅਮਨਬੀਰ ਸਿੰਘ ਚੈਰੀ ਨੂੰ ਪਾਰਟੀ ਵਲੋਂ ਸੁਨਾਮ ਹਲਕੇ ਤੋਂ ਉਮੀਦਵਾਰ ਦਾ ਇਸ਼ਾਰਾ ਮਿਲਣ ਤੋਂ ਬਾਅਦ ਅਮਨਬੀਰ ਸਿੰਘ ਚੈਰੀ ...

ਪੂਰੀ ਖ਼ਬਰ »

22ਵੇਂ ਮੈਂਗਲ ਸਿੰਘ ਯਾਦਗਾਰੀ ਵਾਲੀਬਾਲ ਕੱਪ 'ਤੇ ਅਮਰਗੜ੍ਹ ਕਾਬਜ਼

ਅਮਰਗੜ੍ਹ, 28 ਨਵੰਬਰ (ਸੁਖਜਿੰਦਰ ਸਿੰਘ ਝੱਲ) - ਸਵ. ਮੈਂਗਲ ਸਿੰਘ ਟਰੱਸਟ ਅਮਰਗੜ੍ਹ ਵਲੋਂ ਬਿਕਰਮਜੀਤ ਸਿੰਘ ਘੁੰਮਣ ਝੂੰਦਾਂ ਦੀ ਅਗਵਾਈ ਹੇਠ ਕਰਵਾਏ ਗਏ 22ਵੇਂ ਮੈਂਗਲ ਸਿੰਘ ਯਾਦਗਾਰੀ ਵਾਲੀਬਾਲ ਕੱਪ ਉੱਪਰ ਸਪੋਰਟਸ ਕਲੱਬ ਤਰਨਤਾਰਨ ਦੀ ਟੀਮ ਨੂੰ ਹਰਾਉਂਦਿਆਂ ...

ਪੂਰੀ ਖ਼ਬਰ »

ਮੋਹ ਦੀਆਂ ਤੰਦਾਂ ਪਾਠ ਪੁਸਤਕਾਂ ਜਾਰੀ

ਧੂਰੀ, 28 ਨਵੰਬਰ (ਸੰਜੇ ਲਹਿਰੀ, ਦੀਪਕ) - ਉੱਘੇ ਸਿੱਖਿਆ ਸ਼ਾਸਤਰੀ ਡਾ. ਜਗਜੀਤ ਸਿੰਘ ਧੂਰੀ ਵਲੋਂ ਸੰਪਾਦਤ ਪੁਸਤਕਾਂ ਮੋਹ ਦੀਆਂ ਤੰਦਾਂ ਰਿਲੀਜ਼ ਕੀਤੀਆਂ ਗਈਆਂ ਅਤੇ ਇਸ ਸਮਾਗਮ ਵਿਚ ਉੱਘੇ ਲੇਖਕ ਅਤੇ ਕਵੀ ਸ. ਜਸਵੰਤ ਸਿੰਘ ਜ਼ਫ਼ਰ ਅਤੇ ਜਗਤ ਪੰਜਾਬੀ ਸਭਾ ਕੈਨੇਡਾ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX