ਤਾਜਾ ਖ਼ਬਰਾਂ


ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  5 minutes ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  about 1 hour ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  about 1 hour ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  about 2 hours ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  about 3 hours ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  about 4 hours ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  about 4 hours ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  about 4 hours ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  about 5 hours ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  1 minute ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  about 6 hours ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  about 6 hours ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  about 6 hours ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  about 6 hours ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  about 5 hours ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  about 7 hours ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  about 6 hours ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  about 7 hours ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  about 7 hours ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  about 8 hours ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  about 8 hours ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  about 8 hours ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  about 8 hours ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  about 9 hours ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਧਵਨ, ਰੋਹਿਤ ਤੋਂ ਬਾਅਦ ਕੋਹਲੀ ਵੀ ਆਊਟ, 13.3 ਓਵਰਾਂ ਤੋਂ ਬਾਅਦ ਭਾਰਤ 57/3
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 14 ਮੱਘਰ ਸੰਮਤ 553

ਜਲੰਧਰ

19 ਦਸੰਬਰ ਨੂੰ ਹੋਣਗੀਆਂ ਜਿੰਮਖਾਨਾ ਕਲੱਬ ਦੀਆਂ ਚੋਣਾਂ

ਸ਼ਿਵ ਸ਼ਰਮਾ
ਜਲੰਧਰ, 28 ਨਵੰਬਰ -ਸ਼ਹਿਰ ਦੀ ਪ੍ਰਸਿੱਧ ਜਿੰਮਖਾਨਾ ਕਲੱਬ ਦੀਆਂ ਚੋਣਾਂ 19 ਦਸੰਬਰ ਨੂੰ ਕਰਵਾਈਆਂ ਜਾਣਗੀਆਂ | ਇਸ ਦਾ ਐਲਾਨ ਜਿੰਮਖਾਨਾ ਕਲੱਬ ਦੀ ਹੋਈ ਏ. ਜੀ.ਐਮ. ਦੀ ਮੀਟਿੰਗ ਵਿਚ ਕੀਤਾ ਗਿਆ ਜਿਸ ਵਿਚ ਮੌਜੂਦ ਮੈਂਬਰਾਂ ਨੇ ਹੱਥ ਖੜੇ ਕਰਕੇ ਚੋਣਾਂ ਕਰਵਾਉਣ ਦੇ ਮਤੇ ਨੂੰ ਹੱਥ ਖੜੇ ਕਰਕੇ ਪਾਸ ਕਰ ਦਿੱਤਾ | ਜਿੰਮਖਾਨਾ ਕਲੱਬ ਦਾ ਕੰਮ ਚਲਾਉਣ ਵਾਲੀ ਕਮੇਟੀ ਦਾ ਕਾਰਜਕਾਲ ਦੋ ਸਾਲ ਦਾ ਹੁੰਦਾ ਹੈ ਤੇ ਹੁਣ 15 ਦਸੰਬਰ ਤੋਂ ਬਾਅਦ ਕਲੱਬ ਦੀ ਨਵੀਂ ਕਮੇਟੀ ਹੋਂਦ ਵਿਚ ਆਵੇਗੀ | ਏ. ਜੀ. ਐਮ. ਦੀ ਮੀਟਿੰਗ ਵਿਚ ਕਲੱਬ ਦੇ ਪ੍ਰਧਾਨ ਵੀ.ਕੇ. ਮੀਨਾ, ਸੀਨੀਅਰ ਮੀਤ ਪ੍ਰਧਾਨ ਸ੍ਰੀ ਘਣਸ਼ਿਆਮ ਥੋਰੀ, ਅਮਰਜੀਤ ਸਿੰਘ ਬੈਂਸ, ਡਾ: ਜੈ ਇੰਦਰ ਸਿੰਘ, ਸਕੱਤਰ ਤਰੁਨ ਸਿੱਕਾ, ਅਮਿਤ ਕੁਕਰੇਜਾ ਵੀ ਹਾਜ਼ਰ ਸਨ | 19 ਦਸੰਬਰ ਨੂੰ ਚੋਣਾਂ ਕਰਵਾਉਣ ਲਈ ਉਮੀਦਵਾਰਾਂ ਵਲੋਂ 5 ਤੋਂ ਲੈ ਕੇ 10 ਦਸੰਬਰ ਤੱਕ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣਗੀਆਂ ਜਦਕਿ ਨਾਮਜ਼ਦਗੀਆਂ ਵਾਪਸ ਕਰਨ ਬਾਰੇ ਮੈਂਬਰਾਂ ਨੂੰ ਬਾਅਦ ਵਿਚ ਸੂਚਿਤ ਕਰ ਦਿੱਤਾ ਜਾਵੇਗਾ | ਮੀਟਿੰਗ ਤੈਅ ਸਮੇਂ 4 ਵਜੇ ਸ਼ੁਰੂ ਹੋਈ ਜਿਸ ਵਿਚ ਪ੍ਰਧਾਨ ਸ੍ਰੀ ਮੀਨਾ ਨੇ ਕਿਹਾ ਕਿ ਮੈਂਬਰ ਚੋਣਾਂ ਕਰਵਾਉਣ ਲਈ ਸਹਿਮਤ ਹਨ ਤਾਂ ਇਸ ਦਾ ਮਤਾ ਪਾਸ ਕਰਨਾ ਚਾਹੀਦਾ ਹੈ ਕਿਉਂਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾਣੀਆਂ ਹਨ ਜਾਂ ਫਿਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਲੱਬ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਕਿਉਂਕਿ ਇਸ ਵੇਲੇ ਕੋਰੋਨਾ ਦੀ ਤੀਜੀ ਲਹਿਰ ਦਾ ਵੀ ਖ਼ਤਰਾ ਬਣ ਰਿਹਾ ਹੈ ਤੇ ਜੇਕਰ ਹੁਣ ਚੋਣਾਂ ਨਹੀਂ ਹੁੰਦੀਆਂ ਤਾਂ ਫਿਰ 6 ਮਹੀਨੇ ਤੱਕ ਚੋਣਾਂ ਲਟਕ ਸਕਦੀਆਂ ਹਨ ਜਿਸ 'ਤੇ ਮੈਂਬਰਾਂ ਨੇ ਚੋਣਾਂ ਕਰਵਾਉਣ ਦਾ ਮਤਾ ਪਾਸ ਕਰ ਦਿੱਤਾ | ਸੰਬੋਧਨ ਕਰਦੇ ਹੋਏ ਸ੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਚੋਣਾਂ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਡਾ. ਜੈ ਇੰਦਰ ਸਿੰਘ, ਅਮਰਜੀਤ ਸਿੰਘ ਬੈਂਸ ਚੋਣ ਅਧਿਕਾਰੀ ਵਜੋਂ ਕੰਮ ਕਰਨਗੇ ਤੇ ਉਨ੍ਹਾਂ ਦੀ ਅਗਵਾਈ ਵਿਚ ਚੋਣਾਂ ਸਮਾਪਤ ਕਰਵਾਈਆਂ ਜਾਣਗੀਆਂ | ਕਲੱਬ ਦੇ ਕਰੀਬ 3778 ਵੋਟਰ ਹਨ | ਮੈਂਬਰਾਂ ਵਲੋਂ ਚਾਰ ਵੱਡੇ ਅਹੁਦੇ ਤੇ 10 ਕਾਰਜਕਾਰਨੀ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ | ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਤੇ ਡੀ. ਸੀ. ਘਣਸ਼ਿਆਮ ਥੋਰੀ ਨੇ ਮੈਂਬਰਾਂ ਨੂੰ ਆਗਾਹ ਕਰਦਿਆਂ ਕਿਹਾ ਕਿ ਨਵੇਂ ਵੇਰੀਐਂਟ ਨੂੰ ਦੇਖਦਿਆਂ ਚੋਣਾਂ ਵਿਚ ਵੀ ਸਾਵਧਾਨੀ ਜ਼ਰੂਰੀ ਹੈ |
ਸਰਗਰਮੀਆਂ ਹੋਣਗੀਆਂ ਤੇਜ਼
ਏ. ਜੀ. ਐਮ. ਦੀ ਮੀਟਿੰਗ ਵਿਚ ਚਾਹੇ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਤੇ ਹੁਣ ਚੋਣ ਲੜਨ ਦੇ ਚਾਹਵਾਨਾਂ ਵਲੋਂ ਸਰਗਰਮੀਆਂ ਤੇਜ਼ ਕੀਤੇ ਜਾਣ ਦੀ ਸੰਭਾਵਨਾ ਹੈ | ਉਮੀਦਵਾਰਾਂ ਵਲੋਂ ਮੈਂਬਰ ਨਾਲ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ | ਅਜੇ ਤੱਕ ਸਾਰੇ ਗਰੁੱਪ ਪੂਰੀ ਤਰ੍ਹਾਂ ਨਾਲ ਹੋਂਦ ਵਿਚ ਨਹੀਂ ਆਏ ਹਨ ਪਰ ਹੁਣ ਚੋਣ ਐਲਾਨ ਤੋਂ ਬਾਅਦ ਗਰੁੱਪਾਂ ਲਈ ਸਰਗਰਮੀ ਤੇਜ਼ ਹੋ ਜਾਵੇਗੀ | ਉਂਜ ਪਿਛਲੀ ਵਾਰ ਚਾਹੇ ਤਰੁਨ ਸਿੱਕਾ ਸਕੱਤਰ ਚੁਣੇ ਗਏ ਸਨ ਪਰ ਉਨ੍ਹ•ਾਂ ਲਈ ਇਸ ਵਾਰ ਰਸਤਾ ਆਸਾਨ ਨਹੀਂ ਹੋਏਗਾ ਤੇ ਚੋਣਾਂ ਵਿਚ ਕਈ ਬੈਲੰਸ ਸ਼ੀਟ ਤੋਂ ਲੈ ਕੇ ਕਈ ਮੁੱਦਿਆਂ ਦੇ ਉਠਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ |
ਏ. ਜੀ. ਐਮ. ਵਲੋਂ ਪੇਸ਼ ਕੀਤਾ ਹਿਸਾਬ ਪਾਸ
ਏ. ਜੀ. ਐਮ. ਦੀ ਮੀਟਿੰਗ ਵਿਚ ਚੋਣਾਂ ਦਾ ਐਲਾਨ ਹੋਣ ਦੇ ਨਾਲ-ਨਾਲ ਮੈਂਬਰਾਂ ਨੇ ਸਰਬਸੰਮਤੀ ਨਾਲ ਇਕ ਸਾਲ ਦੇ ਪੇਸ਼ ਕੀਤੇ ਗਏ ਖਰਚਿਆਂ ਦੇ ਹਿਸਾਬ ਨੂੰ ਵੀ ਪਾਸ ਕਰ ਦਿੱਤਾ | ਮੀਟਿੰਗ ਤੋਂ ਪਹਿਲਾਂ ਚਾਹੇ ਕੁਝ ਮੈਂਬਰ ਅੰਦਰਖਾਤੇ ਜ਼ਰੂਰ ਚਰਚਾ ਕਰਦੇ ਨਜ਼ਰ ਆਏ | ਉਂਜ ਸੂਤਰਾਂ ਦੀ ਮੰਨੀਏ ਤਾਂ ਇਕ ਲਾਬੀ ਚੋਣਾਂ ਬਾਅਦ 'ਚ ਕਰਵਾਉਣ ਦੇ ਹੱਕ ਵਿਚ ਸੀ ਕਿਉਂਕਿ ਕੁਝ ਮੈਂਬਰਾਂ ਤਾਂ ਇਕ ਸਾਲ ਦੀ ਬੈਲੰਸ ਸ਼ੀਟ ਮੀਟਿੰਗ ਵਿਚ ਨਾ ਰੱਖਣ ਤੋਂ ਵੀ ਨਾਰਾਜ਼ ਸੀ ਪਰ ਬਾਅਦ 'ਚ ਸਕੱਤਰ ਵਲੋਂ ਦੋਵੇਂ ਸਾਲ ਦਾ ਹਿਸਾਬ ਪੇਸ਼ ਕੀਤਾ ਗਿਆ ਜਿਸ ਨੂੰ ਪਾਸ ਕਰ ਦਿੱਤਾ ਗਿਆ | ਸਕੱਤਰ ਤਰੁਨ ਸਿੱਕਾ ਨੇ ਇਸ ਮਾਮਲੇ ਵਿਚ ਆਪਣੀ ਗ਼ਲਤੀ ਮੰਨੀ | ਦੂਜੇ ਪਾਸੇ ਸੀਨੀਅਰ ਮੈਂਬਰ ਕੋਕੀ ਬਹਿਲ ਦਾ ਕਹਿਣਾ ਸੀ ਕਿ ਉਨ੍ਹ•ਾਂ ਨੂੰ 2018 ਦੀ ਬੈਲੰਸ ਸ਼ੀਟ ਨਹੀਂ ਮਿਲੀ ਤੇ ਇਸ ਨੂੰ ਪਾਸ ਨਹੀਂ ਮੰਨਣਾ ਚਾਹੀਦਾ | ਸ੍ਰੀ ਆਰ.ਕੇ. ਗਾਂਧੀ ਦਾ ਕਹਿਣਾ ਸੀ ਕਿ ਚੋਣ ਮਾਹੌਲ ਚੰਗਾ ਰੱਖਣ ਲਈ ਪਰਿਲਾਂ ਕਲੱਬ ਵਿਚ ਚਰਚਾ ਕਰਵਾਉਣੀ ਚਾਹੀਦੀ ਹੈ ਤੇ ਇਸ ਆਧਾਰ 'ਤੇ ਹੀ ਮੈਂਬਰ ਆਪਣੇ ਮਨਪਸੰਦ ਉਮੀਦਵਾਰ ਨੂੰ ਵੋਟ ਪਾ ਸਕਦੇ ਹਨ | ਪ੍ਰਸਿੱਧ ਸਨਅਤਕਾਰ ਐੱਸ. ਬੀ. ਹੰਸ ਨੇ ਦੱਸਿਆ ਕਿ ਉਹ 51 ਸਾਲ ਦੇ ਕਰੀਬ ਕਲੱਬ ਦੇ ਮੈਂਬਰ ਹਨ ਪਰ ਉਨ੍ਹਾਂ ਨੇ ਆਪਣੀ 80 ਸਾਲ ਦੀ ਉਮਰ ਵਿਚ ਬਦਲਾਅ ਪਹਿਲੀ ਵਾਰ ਦੇਖਿਆ ਹੈ | ਸਨਅਤਕਾਰ ਚਰਨਜੀਤ ਸਿੰਘ ਮੈਂਗੀ ਨੇ ਕਲੱਬ 'ਚ ਕਰਵਾਏ ਗਏ ਸੁੰਦਰੀਕਰਨ ਦੇ ਕੰਮਾਂ ਦੀ ਸ਼ਲਾਘਾ ਕੀਤੀ | 2019-20 ਦੀ ਬੈਲੰਸ ਸ਼ੀਟ ਨੂੰ ਪਾਸ ਕਰ ਦਿੱਤਾ ਗਿਆ | ਏ. ਜੀ. ਐਮ. ਦੀ ਮੀਟਿੰਗ ਵਿਚ ਕਈ ਮੈਂਬਰਾਂ ਨੇ ਕਲੱਬ ਦੀ ਸੁੰਦਰਤਾ ਬਣਾਈ ਰੱਖਣ ਲਈ ਕਈ ਸੁਝਾਅ ਦਿੱਤੇ ਕਿ ਕਲੱਬ ਵਿਚ ਦਰਖਤਾਂ ਨੂੰ ਨਹੀਂ ਕੱਟਣਾ ਚਾਹੀਦਾ ਹੈ ਤੇ ਕਈ ਮੈਂਬਰਾਂ ਦਾ ਕਹਿਣਾ ਸੀ ਕਿ ਕਲੱਬ ਮੈਂਬਰਾਂ ਦੇ ਮਾਤਾ-ਪਿਤਾ ਨੂੰ ਵੀ ਕਲੱਬ ਵਿਚ ਆਉਣ ਦੀ ਸੁਵਿਧਾ ਹੋਣੀ ਚਾਹੀਦੀ ਹੈ ਤਾਂ ਜੋ ਉਹ ਵੀ ਕਲੱਬ ਦੀਆਂ ਸਹੂਲਤਾਂ ਦਾ ਆਨੰਦ ਮਾਣ ਸਕਣ | ਇਸ ਮੌਕੇ ਡਾ: ਪੁਨੀਤ ਸੇਠੀ, ਰਾਜੂ ਵਿਰਕ, ਸੌਰਭ ਖੁੱਲਰ, ਅਨੂੰ ਮਾਟਾ,ਗੁਲਸ਼ਨ ਸ਼ਰਮਾ ਤੇ ਕਾਰਜਕਾਰਨੀ ਮੈਂਬਰ ਵੀ ਮੌਜੂਦ ਸਨ |

ਡੀ.ਟੀ.ਐੱਫ. ਨੇ ਬੇਰੁਜ਼ਗਾਰਾਂ ਤੇ ਕੱਚੇ ਮੁਲਾਜ਼ਮਾਂ 'ਤੇ ਤਸ਼ੱਦਦ ਖਿਲਾਫ਼ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਜਲੰਧਰ, 28 ਨਵੰਬਰ (ਜਤਿੰਦਰ ਸਾਬੀ)- ਸਿੱਖਿਆ ਦੇ ਮਿਆਰ ਨੂੰ ਬੁਨਿਆਦੀ ਤੌਰ 'ਤੇ ਸੁਧਾਰਨ ਦੀ ਥਾਂ ਕੇਵਲ ਫੋਕੀ ਇਸ਼ਤਿਹਾਰਬਾਜ਼ੀ ਕਰਨ ਵਾਲੀ ਪੰਜਾਬ ਦੀ ਚੰਨੀ ਸਰਕਾਰ ਖ਼ਿਲਾਫ਼, ਡੈਮੋਕਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ.) ਪੰਜਾਬ ਦੀ ਸੂਬਾ ਕਮੇਟੀ ਨੇ ਮੀਟਿੰਗ ਉਪਰੰਤ ...

ਪੂਰੀ ਖ਼ਬਰ »

ਕੋਵਿਡ ਦੇ ਨਵੇਂ ਰੂਪ 'ਓਮੀਕਰੋਨ' ਤੋ ਚੌਕਸ ਰਹਿਣ ਦੀ ਲੋੜ- ਘਨਸ਼ਿਆਮ ਥੋਰੀ

ਜਲੰਧਰ, 28 ਨਵੰਬਰ (ਹਰਵਿੰਦਰ ਸਿੰਘ ਫੁੱਲ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ•ਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ 'ਓਮੀਕਰੋਨ' ਤੋਂ ਘਬਰਾਉਣ ਦੀ ਲੋੜ ਨਹੀਂ ਪਰ ਇਸ ਪ੍ਰਤੀ ਪੂਰੀ ਚੌਕਸੀ ਵਰਤੀ ਜਾਵੇ ਤਾਂ ਜੋ ਇਸ ਵਾਇਰਸ ਤੋਂ ਬਚਿਆ ...

ਪੂਰੀ ਖ਼ਬਰ »

ਵਿਕਾਸ ਕਾਰਜ ਨਾ ਹੋਣ ਤੋਂ ਨਾਰਾਜ਼ ਸੂਰੀਆ ਐਨਕਲੇਵ ਐਕਸਟੈਨਸ਼ਨ ਦੇ ਅਲਾਟੀਆਂ ਵਲੋਂ ਨਾਅਰੇਬਾਜ਼ੀ

ਜਲੰਧਰ, 28 ਨਵੰਬਰ (ਸ਼ਿਵ)- ਸੂਰੀਆ ਐਨਕਲੇਵ ਐਕਸਟੈਨਸ਼ਨ ਦੇ ਅਲਾਟੀਆਂ ਵਲੋਂ ਇਲਾਕੇ 'ਚ ਵਿਕਾਸ ਦੇ ਕੰਮ ਨਾ ਕਰਵਾਉਣ 'ਤੇ ਸਿਰਫ਼ ਨੀਂਹ ਪੱਥਰ ਹੀ ਰੱਖਣ ਦੇ ਰੋਸ ਵਜੋਂ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਐਮ. ਐਲ. ਸਹਿਗਲ ਦੀ ਅਗਵਾਈ 'ਚ ਨਾਅਰੇਬਾਜ਼ੀ ਕੀਤੀ ਗਈ | ਸ੍ਰੀ ਸਹਿਗਲ ...

ਪੂਰੀ ਖ਼ਬਰ »

ਵਾਹਨਾਂ 'ਚੋਂ ਬੈਟਰੀਆਂ ਚੋਰੀ ਕਰਨ ਵਾਲਾ ਗਿ੍ਫ਼ਤਾਰ

ਜਲੰਧਰ, 28 ਨਵੰਬਰ (ਐੱਮ.ਐੱਸ. ਲੋਹੀਆ) — ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਖੜ੍ਹੇ ਵਾਹਨਾਂ 'ਚੋਂ ਬੈਟਰੀਆਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਚੋਰੀਸ਼ੁਦਾ 11 ਬੈਟਰੀਆਂ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ...

ਪੂਰੀ ਖ਼ਬਰ »

10 ਤੋਂ ਬਾਅਦ ਜਲੰਧਰ ਦੇ ਸਾਰੇ ਹਲਕਿਆਂ 'ਚ ਭਾਜਪਾ ਕਰੇਗੀ ਮਹਾਂਸੰਮੇਲਨ- ਅਸ਼ਵਨੀ ਸ਼ਰਮਾ

ਸ਼ਿਵ ਸ਼ਰਮਾ ਜਲੰਧਰ, 28 ਨਵੰਬਰ-ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਬਿਗਲ ਵਜਾਉਂਦੇ ਹੋਏ ਜਿੱਥੇ ਚਾਰੇ ਹਲਕਿਆਂ ਵਿਚ ਪਾਰਟੀ ਅਹੁਦੇਦਾਰਾਂ, ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਚੋਣਾਂ ਲਈ ਡਟ ਜਾਣ ਦਾ ਸੱਦਾ ...

ਪੂਰੀ ਖ਼ਬਰ »

28 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਨਕੋਦਰ, 28 ਨਵੰਬਰ (ਗੁਰਵਿੰਦਰ ਸਿੰਘ)- ਥਾਣਾ ਸਦਰ ਅਧੀਨ ਆਉਂਦੇ ਪਿੰਡ ਚੱਕ ਵੇਂਡਲ ਵਿਚ ਅੱਜ ਤੜਕਸਾਰ ਪਿੰਡੋਂ ਬਾਹਰ ਮੰਗਲ ਸਿੰਘ ਦੇ ਖੂਹ 'ਤੇ ਉਸ ਦੇ ਸਾਲੇ ਮਨਦੀਪ ਸਿੰਘ ਉਮਰ ਤਕਰੀਬਨ 28 ਸਾਲ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ | ਮਾਮਲੇ ਬਾਰੇ ਜੋ ਜਾਣਕਾਰੀ ...

ਪੂਰੀ ਖ਼ਬਰ »

ਲੋਹੀਆਂ 'ਚ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਚਲਾਈ ਗੋਲੀ ਨਾਲ 1 ਵਿਅਕਤੀ ਜਖਮੀਂ

ਲੋਹੀਆਂ ਖਾਸ, 28 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਬਲਵਿੰਦਰ ਸਿੰਘ ਵਿੱਕੀ)- ਨੈਸ਼ਨਲ ਹਾਈਵੇ 'ਤੇ ਪੈਂਦੀ ਲੋਹੀਆਂ-ਮੱਖੂ ਸੜਕ 'ਤੇ ਪਿੰਡ ਮਾਣਕ ਨੇੜੇ ਜਾ ਰਹੇ ਮੋਟਰਸਾਈਕਲ ਸਵਾਰ ਜੋੜੇ 'ਤੇ ਪਿੱਛਿਓਾ ਆ ਰਹੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਚਲਾਈ ਗੋਲੀ ...

ਪੂਰੀ ਖ਼ਬਰ »

ਗਲਤ ਦਵਾਈ ਖਾਣ ਨਾਲ ਲੜਕੀ ਦੀ ਮੌਤ

ਲੋਹੀਆਂ ਖਾਸ, 28 ਨਵੰਬਰ (ਬਲਵਿੰਦਰ ਸਿੰਘ ਵਿੱਕੀ)- ਲੋਹੀਆਂ ਖਾਸ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਪ੍ਰਵਾਸੀ ਮਜਦੂਰ ਦੀ ਲੜਕੀ ਰਾਬਿਦਾ ਖਾਤੂਨ (14) ਪੁੱਤਰੀ ਮੁਹੰਮਦ ਜ਼ੁਬਰੈਲ ਵਾਸੀ ਬਿਹਾਰ ਹਾਲ ਵਾਸੀ ਕਰ•ਾ ਰਾਮ ਸਿੰਘ ...

ਪੂਰੀ ਖ਼ਬਰ »

ਕੇਵਲ ਵਿੱਗ ਐਵਾਰਡ-2021 ਡਾ: ਐੱਸ.ਐੱਸ. ਛੀਨਾ ਤੇ ਲਾਲ ਅਠੌਲੀ ਵਾਲੇ ਹੋਣਗੇ ਸਨਮਾਨਿਤ

ਜਲੰਧਰ, 28 ਨਵੰਬਰ (ਹਰਵਿੰਦਰ ਸਿੰਘ ਫੁੱਲ)- ਕੇਵਲ ਵਿੱਗ ਫਾਊਾਡੇਸ਼ਨ ਨੇ ਸਾਲ 2021 ਦੇ ਲਈ 'ਕੇਵਲ ਵਿੱਗ ਐਵਾਰਡ' ਦਾ ਐਲਾਨ ਕਰ ਦਿੱਤਾ ਹੈ | ਅੱਜ ਇਕ ਪ੍ਰੈੱਸ ਰਿਲੀਜ਼ ਵਿਚ ਦੱਸਿਆ ਗਿਆ ਕਿ 'ਜਨਤਾ ਸੰਸਾਰ' ਮੈਗਜ਼ੀਨ ਦੇ ਬਾਨੀ ਸੰਪਾਦਕ ਕੇਵਲ ਵਿੱਗ ਦੀ ਮਿੱਠੀ ਅਤੇ ਨਿੱਘੀ ਯਾਦ ...

ਪੂਰੀ ਖ਼ਬਰ »

'ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ' 'ਚ ਅੱਜ ਤੋਂ ਮਰੀਜ਼ਾਂ ਨੂੰ ਮਿਲੇਗੀ ਇਲਾਜ ਦੀ ਸਹੂਲਤ

ਜਲੰਧਰ, 28 ਨਵੰਬਰ (ਐੱਮ.ਐੱਸ. ਲੋਹੀਆ) - ਨਾੜੀਆਂ, ਰੀੜ੍ਹ ਦੀ ਹੱਡੀ ਤੇ ਆਮ ਬਿਮਾਰੀਆਂ ਦੇ ਇਲਾਜ ਲਈ 'ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ' ਖੁੱਲ੍ਹ ਗਿਆ ਹੈ | ਅਰਬਨ ਅਸਟੇਟ, ਫੇਸ-2 'ਚ ਸਨਰਾਈਜ਼ ਪੈਟਰੋਲ ਪੰਪ ਨੇੜੇ ਖੋਲ੍ਹੇ ਗਏ ਇਸ ਕਲੀਨਿਕ ਬਾਰੇ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਦੁਕਾਨਦਾਰ ਤੇ ਆਸ-ਪਾਸ ਦੇ ਲੋਕ ਹੋਏ ਪ੍ਰੇਸ਼ਾਨ
ਮੁਰੰਮਤ ਦੇ ਸਿਲਸਿਲੇ 'ਚ ਦੂਜੇ ਦਿਨ ਬੰਦ ਰਿਹਾ ਗੁਰੂ ਨਾਨਕਪੁਰਾ ਰੇਲਵੇ ਫਾਟਕ

ਚੁਗਿੱਟੀ/ਜੰਡੂਸਿੰਘਾ, 28 ਨਵੰਬਰ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ਨੂੰ ਮੁਰੰਮਤ ਦੇ ਸਿਲਸਿਲੇ 'ਚ ਅੱਜ ਵੀ ਸਾਰਾ ਦਿਨ ਬੰਦ ਰੱਖੇ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਮੌਕੇ 'ਤੇ ਗੱਲਬਾਤ ਕਰਦੇ ਹੋਏ ਵਿਪਨ ਸ਼ਰਮਾ, ...

ਪੂਰੀ ਖ਼ਬਰ »

ਕੰਪਰੈਸ਼ਰ ਚੋਰੀ ਕਰਨ ਵਾਲਾ ਪੁਲਿਸ ਵਲੋਂ ਗਿ੍ਫ਼ਤਾਰ

ਮਕਸੂਦਾਂ, 28 ਨਵੰਬਰ (ਸਤਿੰਦਰ ਪਾਲ ਸਿੰਘ)- ਜਲੰਧਰ ਵਿਖੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ ਏਦਾਂ ਦੇ ਹੀ ਇੱਕ ਹੋਰ ਮਾਮਲਾ ਜਲੰਧਰ ਦੇ ਥਾਣਾ ਮਕਸੂਦਾਂ ਦੇ ਅਧੀਨ ਪੈਂਦੇ ਨੂਰਪੁਰ ਅੱਡੇ ਦੇ ਕੋਲ ਦੇਖਣ ਨੂੰ ਮਿਲਿਆ ਜਿੱਥੇ ਕਿ ਨੂਰਪੁਰ ਅੱਡੇ ਦੇ ...

ਪੂਰੀ ਖ਼ਬਰ »

ਬਿਨਾਂ ਯੋਜਨਾ ਤੋਂ ਭੋਗਪੁਰ ਦੀ ਸੀਵਰੇਜ ਪ੍ਰਣਾਲੀ ਦਾ ਰੱਖਿਆ ਜਾ ਰਿਹੈ ਨੀਂਹ ਪੱਥਰ

ਭੋਗਪੁਰ, 28 ਨਵੰਬਰ (ਅ.ਬ)- ਨਜ਼ਦੀਕੀ ਪਿੰਡ ਲੜੋਈ ਦੇ ਤਿੰਨ ਧਾਰਮਿਕ ਅਸਥਾਨਾਂ ਦੇ ਆਗੂਆਂ, ਸ਼ਰਧਾਲੂਆਂ, ਪਿੰਡ ਦੀ ਸਮੂਹ ਪੰਚਾਇਤ ਸਮੇਤ ਪਿੰਡ ਨਿਵਾਸੀਆਂ ਨੇ ਪੰਜਾਬ ਸੀਵਰੇਜ ਬੋਰਡ ਵੱਲੋਂ ਭੋਗਪੁਰ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਬਣਾਏ ਜਾਣ ਵਾਲੇ ਸੀਵਰੇਜ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

ਜਲੰਧਰ, 28 ਨਵੰਬਰ (ਹਰਵਿੰਦਰ ਸਿੰਘ ਫੁੱਲ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਨਗਰ ...

ਪੂਰੀ ਖ਼ਬਰ »

ਲੋਹੀਆਂ 'ਚ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਆਰੰਭ

ਲੋਹੀਆਂ ਖਾਸ, 28 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਮਹੰਤ ਸ਼ਾਂਤੀ ਗਿਰੀ ਦੇ ਅਸ਼ੀਰਵਾਦ ਅਤੇ ਮਹੰਤ ਰਵਿੰਦਰਾ ਗਿਰੀ ਦੀ ਅਗਵਾਈ ਹੇਠ ਸ਼ਿਵ ਮੰਦਿਰ ਲੋਹੀਆਂ ਵਿਖੇ ਕਰਵਾਈ ਜਾ ਰਹੀ 'ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ' ਦਾ ਆਰੰਭ ਹੋ ਗਿਆ ਹੈ | ਇਸ ਤੋਂ ਪਹਿਲਾਂ ਕੱਲ੍ਹ ...

ਪੂਰੀ ਖ਼ਬਰ »

ਸਤਨਾਮ ਸਿੰਘ ਔਲਖ ਬਣੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੀਤ ਪ੍ਰਧਾਨ

ਨਕੋਦਰ, 28 ਨਵੰਬਰ (ਗੁਰਵਿੰਦਰ ਸਿੰਘ)- ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਵਿਸ਼ੇਸ਼ ਮੀਟਿੰਗ ਰਾਹੀਂ ਸਤਨਾਮ ਸਿੰਘ ਔਲਖ ਰਿਟਾਇਰ ਮੈਨੇਜਰ ਕੋ ਆਪ੍ਰੇਟਿਵ ਬੈਂਕ ਨੂੰ ਸ਼੍ਰੋਮਣੀ ਅਕਾਲੀ ਦਲ ਜ਼ਿਲ•ਾ ਜਲੰਧਰ ਦਾ ਮੀਤ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪਰਿਵਾਰ ਨਿਯੋਜਨ 'ਚ ਪੁਰਸ਼ਾਂ ਦੀ ਭਾਗੀਦਾਰੀ ਜ਼ਰੂਰੀ-ਡਾ. ਬੈਂਸ

ਜਮਸ਼ੇਰ ਖ਼ਾਸ, 28 ਨਵੰਬਰ (ਅਵਤਾਰ ਤਾਰੀ)-ਵਧਦੀ ਆਬਾਦੀ ਨੂੰ ਕਾਬੂ ਵਿਚ ਰੱਖਣ ਲਈ ਸੀਮਤ ਪਰਿਵਾਰ ਰੱਖਣ ਦੇ ਅਭਿਆਨ ਨੂੰ ਜਾਰੀ ਰੱਖਦਿਆਂ ਸਿਹਤ ਵਿਭਾਗ ਵਲੋਂ 21 ਨਵੰਬਰ, 2021 ਤੋਂ ਸ਼ੁਰੂ ਨਸਬੰਦੀ ਪੰਦਰ੍ਹਵਾੜੇ ਦੀ ਦੂਜੀ ਮਿੁਹੰਮ ਦੌਰਾਨ 28 ਨਵੰਬਰ ਤੋਂ 21 ਦਸੰਬਰ ਤੱਕ ...

ਪੂਰੀ ਖ਼ਬਰ »

ਵਿਧਾਇਕ ਬਾਵਾ ਹੈਨਰੀ ਤੇ ਕੌਂਸਲਰ ਰਾਜਾ ਵਲੋਂ ਅਰਜੁਨ ਸਿੰਘ ਨਗਰ ਵਿਖੇ ਸੜਕਾਂ ਦਾ ਉਦਘਾਟਨ

ਚੁਗਿੱਟੀ/ਜੰਡੂਸਿੰਘਾ, 28 ਨਵੰਬਰ (ਨਰਿੰਦਰ ਲਾਗੂ)-ਬਲਦੇਵ ਨਗਰ ਨਾਲ ਲਗਦੇ ਮੁਹੱਲਾ ਅਰਜੁਨ ਸਿੰਘ ਨਗਰ ਵਿਖੇ ਸਰਕਾਰ ਵਲੋਂ ਬਣਾਈਆਂ ਗਈਆਂ ਸੜਕਾਂ ਦਾ ਉਦਘਾਟਨ ਹਲਕਾ ਵਿਧਾਇਕ ਬਾਵਾ ਹੈਨਰੀ ਵਲੋਂ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨਾਲ ਵਾਰਡ ਨੰ. 58 ਦੇ ਕੌਂਸਲਰ ...

ਪੂਰੀ ਖ਼ਬਰ »

ਮੀਰੀ-ਪੀਰੀ ਨੌਜਵਾਨ ਸਭਾ ਵਲੋਂ ਪਹਿਲਾ ਕੀਰਤਨ ਦਰਬਾਰ 3 ਨੂੰ

ਚੁਗਿੱਟੀ/ਜੰਡੂਸਿੰਘਾ, 28 ਨਵੰਬਰ (ਨਰਿੰਦਰ ਲਾਗੂ)-ਮੀਰੀ-ਪੀਰੀ ਨੌਜਵਾਨ ਸਭਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਮਾਤਾ ਗੁਜਰ ਕੌਰ ਜੀ ਤੇ ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਅਲੌਕਿਕ ਕੀਰਤਨ ਦਰਬਾਰ ਗੁਰਦੁਆਰਾ ...

ਪੂਰੀ ਖ਼ਬਰ »

ਨਿੱਕੂ ਪਾਰਕ 'ਚ ਲੋਕਾਂ ਦੀ ਵਧੀ ਭੀੜ

ਜਲੰਧਰ, 28 ਨਵੰਬਰ (ਸ਼ਿਵ)-ਕੋਰੋਨਾ ਕਾਲ ਵਿਚ ਜਿੱਥੇ ਕਾਰੋਬਾਰ ਸਮੇਤ ਨਿੱਕੂ ਪਾਰਕ ਵੀ ਬੰਦ ਵਰਗੇ ਹਾਲਾਤ ਰਹੇ ਸੀ ਤੇ ਹੁਣ ਹਾਲਾਤ ਦੇ ਹੌਲੀ ਹੌਲੀ ਸੁਧਰਨ 'ਤੇ ਨਿੱਕੂ ਪਾਰਕ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧਣ ਲੱਗ ਪਈ ਹੈ | ਲੰਬੇ ਸਮੇਂ ਬਾਅਦ ਨਿੱਕੂ ਪਾਰਕ ਵਿਚ ਜਾ ...

ਪੂਰੀ ਖ਼ਬਰ »

ਜਗਬੀਰ ਸਿੰਘ ਬਰਾੜ ਵਲੋਂ ਨਵ-ਨਿਯੁਕਤ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਸਨਮਾਨ

ਜਲੰਧਰ, 28 ਨਵੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਛਾਉਣੀ ਹਲਕੇ ਤੋਂ ਉਮੀਦਵਾਰ ਜਗਬੀਰ ਸਿੰਘ ਬਰਾੜ ਵਲੋਂ ਆਪਣੇ ਗ੍ਰਹਿ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਸ਼੍ਰੌਮਣੀ ਯੂਥ ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਸਾਫ-ਸਫਾਈ ਦੇ ਸਰਵੇ ਲਈ ਮਾਰਕੀਟਾਂ 'ਚ ਘੁੰਮ ਰਹੀਆਂ ਨਿਗਮ ਦੀਆਂ ਟੀਮਾਂ

ਜਲੰਧਰ, 28 ਨਵੰਬਰ (ਸ਼ਿਵ)-ਸਵੱਛਤਾ ਸਰਵੇ ਲਈ ਵਧੀਆ ਥਾਵਾਂ ਦੀ ਚੋਣ ਕਰਨ ਲਈ ਨਿਗਮ ਦੀਆਂ ਟੀਮਾਂ ਅਲੱਗ-ਅਲੱਗ ਮਾਰਕੀਟਾਂ 'ਚ ਜਾ ਕੇ ਉੱਥੋਂ ਦੀ ਸਾਫ਼ ਸਫ਼ਾਈ ਬਾਰੇ ਜਾਣਕਾਰੀਆਂ ਲੈ ਰਹੀਆਂ ਹਨ ਜਿਨ੍ਹਾਂ ਨੂੰ ਸਰਵੇ ਵਿਚ ਸ਼ਾਮਿਲ ਕੀਤਾ ਜਾਵੇਗਾ | ਸਿਹਤ ਅਫ਼ਸਰ ਡਾ. ...

ਪੂਰੀ ਖ਼ਬਰ »

ਰਾਜਪਾਲ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ 'ਚ 28 ਪਰਿਵਾਰ ਹੋਏ ਸ਼ਾਮਿਲ

ਜਲੰਧਰ 28 ਨਵੰਬਰ (ਹਰਿਵੰਦਰ ਸਿੰਘ ਫੁੱਲ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ ਆਪਣੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਦੀ ਅਗਵਾਈ ਹੇਠ ਇਕ ਰਸਮੀ ਮੀਟਿੰਗ ...

ਪੂਰੀ ਖ਼ਬਰ »

ਰਾਜਾ ਸਾਹਿਬ ਕਿ੍ਕਟ ਕਲੱਬ ਨੇ ਦਕੋਹਾ ਇਲੈਵਨ ਨੂੰ 64 ਦੌੜਾਂ ਨਾਲ ਹਰਾਇਆ

ਜਲੰਧਰ ਛਾਉਣੀ, 28 ਨਵੰਬਰ (ਪਵਨ ਖਰਬੰਦਾ)- ਰਾਜਾ ਸਾਹਿਬ ਕਿ੍ਕਟ ਕਲੱਬ ਅਤੇ ਦਕੋਹਾ ਇਲੈਵਨ ਵਿਚਕਾਰ ਅੱਜ ਪੀ. ਏ. ਪੀ. ਮੈਦਾਨ ਵਿਖੇ ਮੈਚ ਖੇਡਿਆ ਗਿਆ ਜਿਸ ਦੌਰਾਨ ਰਾਜਾ ਸਾਹਿਬ ਕਿ੍ਕਟ ਕਲੱਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਕੋਹਾ ਇਲੈਵਨ ਨੂੰ 20 ਓਵਰਾਂ ਵਿਚ 218 ਦਾ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ 'ਚ ਸ਼ਖਸੀਅਤ ਉਸਾਰੂ ਵਰਕਸ਼ਾਪ ਲਗਾਈ

ਜਲੰਧਰ, 28 ਨਵੰਬਰ (ਹਰਵਿੰਦਰ ਸਿੰਘ ਫੁੱਲ)- ਪ੍ਰਧਾਨ ਅਜੀਤ ਸਿੰਘ ਸੇਠੀ ਤੇ ਸਮੂਹ ਪ੍ਰਬੰਧਕ ਕਮੇਟੀ ਦੀ ਸੁਚੱਜੀ ਦੇਖ-ਰੇਖ ਵਿੱਚ ਚੱਲ ਰਹੇ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਪ੍ਰਾਇਮਰੀ ਵਿੰਗ ਵਿੱਚ ਅਧਿਆਪਕਾਂ ਵਾਸਤੇ 'ਵਿਅਕਤੀਤਵ ਨਿਖਾਰਨ ਲਈ ਵਰਕਸ਼ਾਪ' ਲਗਾਈ ਗਈ | ਜਿਸ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਡਿਫੈਂਸ ਕਾਲੋਨੀ ਵਿਖੇ ਕੀਰਤਨ ਦਰਬਾਰ ਕਰਵਾਇਆ

ਜਲੰਧਰ, 28 ਨਵੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਡਿਫੈਂਸ ਕਾਲੋਨੀ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਵਿਚ ਡਾ. ਅਲੰਕਾਰ ਸਿੰਘ, ਭਾਈ ਬਲਜੀਤ ਸਿੰਘ ਅਤੇ ਭਾਈ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਵਲੋਂ ਭੋਡੇ ਸਪਰਾਏ ਵਿਖੇ 46.73 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਪੋਰਟਸ ਪਾਰਕ ਦਾ ਉਦਘਾਟਨ

ਜਮਸ਼ੇਰ ਖ਼ਾਸ, 28 ਨਵੰਬਰ (ਅਵਤਾਰ ਤਾਰੀ)-ਅੱਜ ਪਿੰਡ ਭੋਡੇ ਸਪਰਾਏ ਵਿਖੇ ਹਲਕਾ ਵਿਧਾਇਕ ਖੇਡਾਂ ਅਤੇ ਸਿੱਖਿਆ ਮੰਤਰੀ ਪਦਮਸ੍ਰੀ ਪਰਗਟ ਸਿੰਘ ਵਲੋਂ 46.73 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਪੋਰਟਸ ਪਾਰਕ ਦੀ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ | ਖੇਡਾਂ ਅਤੇ ...

ਪੂਰੀ ਖ਼ਬਰ »

ਗਗਨ ਥਿੰਦ ਤੇ ਪ੍ਰਵੀਨ ਭਾਰਟਾ ਦਾ ਟਰੈਕ 'ਅੱਖ ਦਾ ਡੰਗ' ਹੋਇਆ ਰਿਲੀਜ਼

ਮੱਲ੍ਹੀਆਂ ਕਲਾਂ, 28 ਨਵੰਬਰ (ਮਨਜੀਤ ਮਾਨ)- ਆਪਣੇ ਵੱਖ ਵੱਖ ਪੰਜਾਬੀ ਗੀਤਾਂ ਨਾਲ ਚਰਚਾ ਵਿੱਚ ਆਏ ਗਾਇਕ ਗਗਨ ਥਿੰਦ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕਾ ਪ੍ਰਵੀਨ ਭਾਰਟਾ ਦਾ ਪੰਜਾਬੀ ਗੀਤ 'ਅੱਖ ਦਾ ਡੰਗ' ਸੰਗੀਤਕ ਕੰਪਨੀ ਐੱਚ ਐੱਸ ਟਿਊਨਸ ਦੇ ਬੈਨਰ ਹੇਠ ...

ਪੂਰੀ ਖ਼ਬਰ »

ਹਰਪਾਲ ਚੀਮਾ ਦੀ ਮੀਟਿੰਗ ਨੂੰ ਸਫ਼ਲ ਬਣਾਉਣ ਲਈ ਆਮ ਆਦਮੀ ਪਾਰਟੀ ਵਲੋਂ ਮੀਟਿੰਗ

ਨਕੋਦਰ, 28 ਨਵੰਬਰ (ਗੁਰਵਿੰਦਰ ਸਿੰਘ)- ਆਮ ਆਦਮੀ ਪਾਰਟੀ ਨਕੋਦਰ ਦੀ ਅਹਿਮ ਮੀਟਿੰਗ ਹੋਈ ਜਿਸ ਦੀ ਅਗਵਾਈ ਬੀਬੀ ਇੰਦਰਜੀਤ ਕੌਰ ਮਾਨ ਨੇ ਕੀਤੀ | ਮੀਟਿੰਗ ਦਾ ਏਜੰਡਾ ਸੀ ਕਿ 29 ਨੂੰ ਮਿਸ਼ਨ ਪੰਜਾਬ ਤਹਿਤ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਇਕ ਨਵੇਂ ਪ੍ਰੋਗਰਾਮ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਨਾਮਦੇਵ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ ਸਮਾਪਤ

ਲੋਹੀਆਂ ਖਾਸ, 28 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਨਾਮਦੇਵ ਭਵਨ ਲੋਹੀਆਂ ਵਿਖੇ ਸਮਾਪਤ ਹੋ ਗਿਆ | ਨਾਮਦੇਵ ਸਭਾ ਲੋਹੀਆਂ ਵੱਲੋਂ ਕਰਵਾਏ ਗਏ ਇਨ੍ਹਾ ਸਮਾਗਮਾਂ ਦੌਰਾਨ ਅਖੰਡ ਪਾਠ ਦੇ ਭੋਗ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਖਾਲਸਾ ਕਾਲਜ-ਸਕੂਲ ਢੰਡੋਵਾਲ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਸ਼ਾਹਕੋਟ, 28 ਨਵੰਬਰ (ਬਾਂਸਲ)- ਮਾਤਾ ਸਾਹਿਬ ਕÏਰ ਖਾਲਸਾ ਕਾਲਜ-ਸਕੂਲ ਢੰਡੋਵਾਲ (ਸ਼ਾਹਕੋਟ) ਵਿਖੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ | ਇਸ ਮÏਕੇ ਸਕੂਲ ਦੀਆਂ ...

ਪੂਰੀ ਖ਼ਬਰ »

ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਿਜਾਏ ਤਸ਼ੱਦਦ 'ਤੇ ਉੱਤਰੀ ਪੰਜਾਬ ਸਰਕਾਰ - ਡੀ.ਟੀ.ਐਫ. ਆਗੂ

ਮਲਸੀਆਂ, 28 ਨਵੰਬਰ (ਸੁਖਦੀਪ ਸਿੰਘ)- ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ, ਕੰਪਿਊਟਰ ਟੀਚਰਾਂ, ਕੱਚੇ ਅਧਿਆਪਕਾਂ ਤੇ ਕੱਚੇ ਮੁਲਾਜ਼ਮਾਂ ਸਮੇਤ ਹਰੇਕ ਸੰਘਰਸ਼ਸ਼ੀਲਾਂ ਦੀਆਂ ਮੰਗਾਂ ਮੰਨਣ ਦੀ ਬਿਜਾਏ ਸੂਬਾ ਸਰਕਾਰ ਉਨ੍ਹਾਂ ਦੀ ...

ਪੂਰੀ ਖ਼ਬਰ »

'ਸ਼ਾਹਕੋਟ ਰੈਲੀ' ਵਿਰੋਧੀਆਂ ਦੇ ਭੁਲੇਖੇ ਦੂਰ ਕਰੇਗੀ- ਕੋਹਾੜ

ਸ਼ਾਹਕੋਟ, 28 ਨਵੰਬਰ (ਪ.ਪ)- ਸ਼ਾਹਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਿਤੀ 3 ਦਸੰਬਰ ਨੂੰ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੇ ਸਬੰਧੀ ਸਵ. ਜਥੇ: ਅਜੀਤ ਸਿੰਘ ਕੋਹਾੜ ਸਾਬਕਾ ਕੈਬਨਿਟ ਮੰਤਰੀ ਦੇ ਪੁੱਤਰ ਨਾਇਬ ਸਿੰਘ ਕੋਹਾੜ ਸਾਬਕਾ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਵਿਖੇ 'ਅਵੰਤਿਕਾ ਡਾ: ਏ.ਪੀ.ਜੇ. ਅਬਦੁਲ ਕਲਾਮ ਪੁਰਸਕਾਰ' ਸਮਾਰੋਹ ਕਰਵਾਇਆ

ਗੁਰਾਇਆ, 28 ਨਵੰਬਰ (ਬਲਵਿੰਦਰ ਸਿੰਘ)- ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ ਵਿਖੇ ਗੁਰੂ ਨਾਨਕ ਖ਼ਾਲਸਾ ਕਾਲਜ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ 'ਅਵੰਤਿਕਾ ਡਾ: ਏ.ਪੀ.ਜੇ. ਅਬਦੁਲ ਕਲਾਮ ਪੁਰਸਕਾਰ' ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਡਾ: ...

ਪੂਰੀ ਖ਼ਬਰ »

ਧਰਮਪਾਲ ਧੰਮਾ ਦਾ 'ਵੀ.ਆਈ.ਪੀ.ਜੱਟ' ਸਿੰਗਲ ਟਰੈਕ ਰਿਲੀਜ਼

ਫਿਲੌਰ, 28 ਨਵੰਬਰ (ਵਿਪਨ ਗੈਰੀ)- ਪੰਜਾਬ ਪ੍ਰਸਿੱਧ ਗਾਇਕ ਧਰਮਪਾਲ ਧੰਮਾ ਵੱਲੋਂ ਅੱਜ ਫਿਲੌਰ ਵਿਖੇ ਸਿੰਗਲ ਟਰੈਕ 'ਵੀ.ਆਈ.ਪੀ.ਜੱਟ' ਰਿਲੀਜ਼ ਕੀਤਾ ਗਿਆ | ਇਸ ਮੌਕੇ ਗਾਇਕ ਧੰਮਾ ਨੇ ਕਿਹਾ ਕਿ ਗਾਇਕੀ ਉਨ੍ਹਾਂ ਦਾ ਸ਼ੌਕ ਹੈ ਤੇ ਉਨ੍ਹਾਂ ਆਪਣੇ ਸ਼ੌਕ ਨੂੰ ਜਿੰਦਾ ਰੱਖਣ ਲਈ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

ਜਲੰਧਰ, 28 ਨਵੰਬਰ (ਹਰਵਿੰਦਰ ਸਿੰਘ ਫੁੱਲ)- ਗੁਰੂ ਨਾਨਕ ਦੇਵ ਜੀ ਦੇ 552 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੱਸਾ ਸਿੰਘ ਰਾਮਗੜ੍ਹੀਆ ਤਰਨਾ ਦਲ ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਤਿਲਕ ਨਗਰ ਵਲੋਂ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਭਾਈ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਦੇ ਕਤਲ ਦੇ ਦੋਵੇਂ ਮੁਲਜ਼ਮ ਗਿ੍ਫ਼ਤਾਰ, 2 ਦਿਨ ਪੁਲਿਸ ਰਿਮਾਂਡ 'ਤੇ

ਨਕੋਦਰ, 28 ਨਵੰਬਰ (ਤਿਲਕ ਰਾਜ ਸ਼ਰਮਾ)-ਪਿੰਡ ਭੰਗਾਲਾ ਦੇ ਨੇੜੇ ਬੇਆਬਾਦ ਜ਼ਮੀਨ 'ਤੇ ਬਣੇ ਕਮਰੇ 'ਚ 8 ਨਵੰਬਰ ਨੂੰ 22 ਸਾਲਾ ਨੌਜਵਾਨ ਗੁਰਪ੍ਰੀਤ ਸਿਘ ਦੀ ਲਾਸ਼ ਮਿਲਣ 'ਤੇ ਮਿ੍ਤਕ ਦੇ ਪਿਤਾ ਅਮਰਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਧਾਲੀਵਾਲ ਦੇ ਬਿਆਨਾਂ 'ਤੇ ਦੋ ...

ਪੂਰੀ ਖ਼ਬਰ »

ਪਿੰਡ ਫਰੀਦਪੁਰ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ

ਕਿਸ਼ਨਗੜ੍ਹ, 28 ਨਵੰਬਰ (ਹੁਸਨ ਲਾਲ)- ਨਜ਼ਦੀਕੀ ਪਿੰਡ ਫਰੀਦਪੁਰ ਵਿਖੇ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਸਮੂਹ ਨਗਰ ਨਿਵਾਸੀਆਂ ਤੇ ਵਿਸ਼ੇਸ਼ ਤੌਰ 'ਤੇ ਸੇਵਾਦਾਰ ਚਰਨਜੀਤ ਸਿੰਘ ਹੋਠੀ ਤੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਸਤਿਕਾਰ ...

ਪੂਰੀ ਖ਼ਬਰ »

ਮਾਣ ਭੱਤਾ ਕੱਚਾ-ਕੰਟਰੈਕਟ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਆਦਮਪੁਰ, 28 ਨਵੰਬਰ (ਰਮਨ ਦਵੇਸਰ)- ਮਾਣ ਭੱਤਾ ਕੱਚਾ- ਕੰਟਰੈਕਟ ਮੁਲਾਜ਼ਮ ਮੋਰਚਾ ਪੰਜਾਬ ਜ਼ਿਲ੍ਹਾ ਜਲੰਧਰ ਦੇ ਬਲਾਕ ਆਦਮਪੁਰ ਵਲੋਂ ਪੀ.ਐਚ.ਸੀ ਆਦਮਪੁਰ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਹਾਜ਼ਰ ...

ਪੂਰੀ ਖ਼ਬਰ »

ਬਲਦੇਵ ਸਿੰਘ ਨੰਬਰਦਾਰ ਸਕੱਤਰ ਨਿਯੁਕਤ

ਨੂਰਮਹਿਲ, 28 ਨਵੰਬਰ (ਜਸਵਿੰਦਰ ਸਿੰਘ ਲਾਂਬਾ)- ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਨੂਰਮਹਿਲ ਹਲਕੇ ਦੇ ਕੋਟ ਬਾਦਲ ਖਾਂ ਪਿੰਡ ਦੇ ਵਸਨੀਕ ਬਲਦੇਵ ਸਿੰਘ ਨੰਬਰਦਾਰ ਨੂੰ ਪਾਰਟੀ ਦਾ ਸਕੱਤਰ ਨਿਯੁਕਤ ਕੀਤਾ | ਨਿਯੁਕਤੀ ਪੱਤਰ ਹਾਸਲ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਇਨਸਾਫ਼ ਲਈ ਥਾਣੇ ਮੋਹਰੇ ਧਰਨਾ

ਕਰਤਾਰਪੁਰ, 28 ਨਵੰਬਰ (ਭਜਨ ਸਿੰਘ)- ਆਮ ਲੋਕਾਂ, ਨਬਾਲਗ ਬੱਚੀ, ਔਰਤਾਂ ਤੇ ਹੋਰ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਖੱਜਲਖੁਆਰੀ ਦੇ ਰੋਸ ਵਜੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਥਾਣਾ ਕਰਤਾਰਪੁਰ ...

ਪੂਰੀ ਖ਼ਬਰ »

ਸ਼ਹਿਰ ਨੂੰ ਕੂੜਾ ਰਹਿਤ ਕਰਨ ਲਈ ਲੱਗੇ ਪ੍ਰੋਜੈਕਟ ਐੱਮ.ਆਰ.ਐੱਫ਼. ਅਤੇ ਆਰਗੈਨਿਕ ਕੰਪੋਸਟ ਪਿੱਟਸ ਤੇ ਕੰਮ ਰੁਕਿਆ

ਨਕੋਦਰ, 28 ਨਵੰਬਰ (ਤਿਲਕ ਰਾਜ ਸ਼ਰਮਾ)-ਕੇਂਦਰ ਦੀ ਸਰਕਾਰ ਅਤੇ ਰਾਜ ਸਰਕਾਰਾਂ ਸਮੇਂ-ਸਮੇਂ ਲੋਕਾਂ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਲਈ ਕਰੋੜਾਂ ਦੀ ਲਾਗਤ ਨਾਲ ਵੱਡੇ ਪੱਧਰ 'ਤੇ ਕਈ ਪ੍ਰਕਾਰ ਦੇ ਪ੍ਰੋਜੈਕਟ ਸ਼ੁਰੂ ਕਰਦੀਆਂ ਨੇ ਪਰ ਬਹੁਤੀ ਵਾਰ ਜ਼ਮੀਨੀ ਪੱਧਰ 'ਤੇ ਇਸ ਦੀ ...

ਪੂਰੀ ਖ਼ਬਰ »

ਲੋਹੀਆਂ 'ਚ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਆਰੰਭ

ਲੋਹੀਆਂ ਖਾਸ, 28 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਮਹੰਤ ਸ਼ਾਂਤੀ ਗਿਰੀ ਦੇ ਅਸ਼ੀਰਵਾਦ ਅਤੇ ਮਹੰਤ ਰਵਿੰਦਰਾ ਗਿਰੀ ਦੀ ਅਗਵਾਈ ਹੇਠ ਸ਼ਿਵ ਮੰਦਿਰ ਲੋਹੀਆਂ ਵਿਖੇ ਕਰਵਾਈ ਜਾ ਰਹੀ 'ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ' ਦਾ ਆਰੰਭ ਹੋ ਗਿਆ ਹੈ | ਇਸ ਤੋਂ ਪਹਿਲਾਂ ਕੱਲ੍ਹ ...

ਪੂਰੀ ਖ਼ਬਰ »

ਸਤਨਾਮ ਸਿੰਘ ਔਲਖ ਬਣੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੀਤ ਪ੍ਰਧਾਨ

ਨਕੋਦਰ, 28 ਨਵੰਬਰ (ਗੁਰਵਿੰਦਰ ਸਿੰਘ)- ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਵਿਸ਼ੇਸ਼ ਮੀਟਿੰਗ ਰਾਹੀਂ ਸਤਨਾਮ ਸਿੰਘ ਔਲਖ ਰਿਟਾਇਰ ਮੈਨੇਜਰ ਕੋ ਆਪ੍ਰੇਟਿਵ ਬੈਂਕ ਨੂੰ ਸ਼੍ਰੋਮਣੀ ਅਕਾਲੀ ਦਲ ਜ਼ਿਲ•ਾ ਜਲੰਧਰ ਦਾ ਮੀਤ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਦਰਬਾਰਾ ਸਿੰਘ ਮੈਮੋਰੀਅਲ ਸਕੂਲ ਮਲਸੀਆਂ ਵਿਖੇ ਕਰਵਾਏ ਬਲਾਕ ਪੱਧਰੀ ਸਹਿ-ਵਿੱਦਿਅਕ ਮੁਕਾਬਲੇ

ਮਲਸੀਆਂ, 28 ਨਵੰਬਰ (ਸੁਖਦੀਪ ਸਿੰਘ)- ਸ. ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਲਸੀਆਂ ਵਿਖੇ ਪਿ੍ੰਸੀਪਲ-ਕਮ-ਬਲਾਕ ਨੋਡਲ ਅਫ਼ਸਰ ਸ਼ਾਹਕੋਟ-2 ਹਰਪ੍ਰੀਤ ਸਿੰਘ ਸੋਂਧੀ ਦੀ ਅਗਵਾਈ ਤੇ ਪੰਜਾਬੀ ਲੈਕਚਰਾਰ ਰਾਜਵਿੰਦਰ ਕੌਰ, ਪੰਜਾਬੀ ਅਧਿਆਪਕਾ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲਾ 1 ਤੇ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ 2 ਕਾਬੂ

ਸ਼ਾਹਕੋਟ, 28 ਨਵੰਬਰ (ਸੁਖਦੀਪ ਸਿੰਘ)- ਸ਼ਾਹਕੋਟ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲਾ ਇਕ ਅਤੇ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਐੱਸ.ਐੱਚ.ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਦੀਪਕਾ ਪਤਨੀ ਰਾਕੇਸ਼ ਕੁਮਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX