ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 44ਵੇਂ ਪ੍ਰਧਾਨ ਬਣਨ 'ਤੇ ਜਿਥੇ ਜ਼ਿਲ੍ਹੇ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ, ਉਥੇ ਉਨ੍ਹਾਂ ਦੇ ਗ੍ਰਹਿ ਪਿੰਡ ਪਿੱਪਲਾਂਵਾਲਾ ਵਿਖੇ ਵੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ | ਜ਼ਿਕਰਯੋਗ ਹੈ ਕਿ ਐਡਵੋਕੇਟ ਧਾਮੀ 1996 ਤੋਂ ਲਗਾਤਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਲੇ ਆ ਰਹੇ ਹਨ ਤੇ ਉਨ੍ਹਾਂ ਸ਼ੋ੍ਰਮਣੀ ਕਮੇਟੀ ਦੇ ਵੱਖ-ਵੱਖ ਅਹੁਦਿਆਂ 'ਤੇ ਬਾਖ਼ੂਬੀ ਸੇਵਾ ਨਿਭਾਉਂਦਿਆਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਹਿਮ ਰੋਲ ਨਿਭਾਇਆ | ਐਡਵੋਕੇਟ ਧਾਮੀ ਦੇ ਪ੍ਰਧਾਨ ਬਣਨ 'ਤੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਹਲਕਿਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ |
ਜਥੇ: ਬਾਬਾ ਨਿਹਾਲ ਸਿੰਘ ਤੇ ਮਹੰਤ ਰਮਿੰਦਰ ਦਾਸ ਵਲੋਂ ਧਾਮੀ ਨੂੰ ਵਧਾਈ
ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ, ਮਹੰਤ ਰਮਿੰਦਰ ਦਾਸ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ ਨਾਲ ਜਿਥੇ ਪੰਥਕ ਹਲਕਿਆਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ, ਉਥੇ ਉਹ ਹੁਣ ਪੰਥ ਦੀ ਸੇਵਾ ਹੋਰ ਵੀ ਤਨਦੇਹੀ ਨਾਲ ਨਿਭਾਅ ਸਕਣਗੇ | ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਨੂੰ ਇਹ ਸੇਵਾ ਦੇ ਕੇ ਪ੍ਰਮਾਤਮਾ ਨੇ ਵੱਡਾ ਮਾਣ ਬਖ਼ਸ਼ਿਆ ਹੈ, ਜੋ ਉਨ੍ਹਾਂ ਦੀ ਸੇਵਾ ਭਾਵਨਾ ਤੇ ਇਮਾਨਦਾਰੀ ਦਾ ਨਤੀਜਾ ਹੈ |
ਬਾਜਵਾ, ਭੁੱਲੇਵਾਲ ਰਾਠਾਂ, ਠੰਡਲ, ਲਾਲੀ ਤੇ ਹੋਰਨਾਂ ਵਲੋਂ ਖ਼ੁਸ਼ੀ ਪ੍ਰਗਟ
ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਕੌਮੀ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ, ਹਰਦੇਵ ਸਿੰਘ ਕੋਠੇ ਜੱਟਾਂ ਮੈਂਬਰ ਪੀ. ਏ. ਸੀ. ਅਕਾਲੀ ਦਲ, ਵਰਿੰਦਰ ਸਿੰਘ ਪਰਹਾਰ ਉਮੀਦਵਾਰ ਬਸਪਾ-ਅਕਾਲੀ ਦਲ ਹਲਕਾ ਹੁਸ਼ਿਆਰਪੁਰ, ਸ਼ਿਵਦੇਵ ਸਿੰਘ ਦੋਆਬਾ ਰੋਡਵੇਜ਼, ਹਰਜਿੰਦਰ ਸਿੰਘ ਰੀਹਲ ਜ਼ਿਲ੍ਹਾ ਸਕੱਤਰ ਜਨਰਲ, ਤਜਿੰਦਰ ਸਿੰਘ ਸੋਢੀ, ਪ੍ਰੇਮ ਸਿੰਘ ਪਿੱਪਲਾਂਵਾਲਾ ਸਾਬਕਾ ਸੀਨੀਅਰ ਡਿਪਟੀ ਮੇਅਰ, ਜ਼ੋਰਾਵਰ ਸਿੰਘ ਚੌਹਾਨ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਮੇਤ ਹੋਰਨਾਂ ਆਗੂਆਂ ਨੇ ਵਧਾਈ ਦਿੰਦਿਆਂ ਕਿਹਾ ਕਿ ਐਡਵੋਕੇਟ ਧਾਮੀ ਮਿਹਨਤੀ, ਇਮਾਨਦਾਰ ਤੇ ਬੇਦਾਗ਼ ਆਗੂ ਹਨ, ਜਿਨ੍ਹਾਂ ਦੇ ਪ੍ਰਧਾਨ ਬਣਨ ਨਾਲ ਜ਼ਿਲ੍ਹੇ ਦਾ ਮਾਣ ਵਧਿਆ ਹੈ, ਉਥੇ ਪੰਥਕ ਹਲਕਿਆਂ 'ਚ ਵੀ ਖ਼ੁਸ਼ੀ ਦੀ ਲਹਿਰ ਦੌੜ ਗਈ |
ਐਡ: ਧਾਮੀ ਦੇ ਪ੍ਰਧਾਨ ਬਣਨ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਣ ਵਧਿਆ-ਲੱਖੀ ਗਿਲਜੀਆਂ
ਲਖਵਿੰਦਰ ਸਿੰਘ ਲੱਖੀ ਗਿਲਜੀਆਂ ਉਮੀਦਵਾਰ ਹਲਕਾ ਉੜਮੁੜ ਬਸਪਾ-ਅਕਾਲੀ ਗੱਠਜੋੜ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ 'ਤੇ ਜਿਥੇ ਜ਼ਿਲ੍ਹੇ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ, ਉਥੇ ਲੰਮੇ ਸਮੇਂ ਤੋਂ ਸ਼ੋ੍ਰਮਣੀ ਕਮੇਟੀ 'ਚ ਬਤੌਰ ਮੈਂਬਰ, ਐਗਜ਼ੈਕਟਿਵ ਕਮੇਟੀ ਮੈਂਬਰ, ਜਨਰਲ ਸਕੱਤਰ ਤੇ ਮੁੱਖ ਸਕੱਤਰ ਦੇ ਅਹੁਦਿਆਂ 'ਤੇ ਰਹਿੰਦਿਆਂ ਉਨ੍ਹਾਂ ਵਲੋਂ ਨਿਭਾਈਆਂ ਜ਼ਿਕਰਯੋਗ ਸੇਵਾਵਾਂ ਦੇ ਚੱਲਦਿਆਂ ਸਮੂਹ ਮੈਂਬਰਾਂ ਵਲੋਂ ਉਨ੍ਹਾਂ ਨੂੰ ਪ੍ਰਧਾਨ ਬਣਾਉਣਾ ਇਕ ਇਤਿਹਾਸਕ ਫ਼ੈਸਲਾ ਹੈ |
ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ ਨਾਲ ਖ਼ੁਸ਼ੀ ਦੀ ਲਹਿਰ-ਇੰਜ.ਸੰਧਰ
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ 'ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵਧਾਈ ਦਿੰਦਿਆਂ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਬਸਪਾ-ਅਕਾਲੀ ਦਲ ਗੱਠਜੋੜ ਦੇ ਸਾਂਝੇ ਉਮੀਦਵਾਰ ਇੰਜ. ਮਹਿੰਦਰ ਸਿੰਘ ਸੰਧਰ ਨੇ ਕਿਹਾ ਕਿ ਐਡਵੋਕੇਟ ਧਾਮੀ ਜੋ ਕਿ ਪਿਛਲੇ ਲਗਪਗ 25 ਸਾਲਾਂ ਤੋਂ ਐਸ. ਜੀ. ਪੀ. ਸੀ. 'ਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ | ਉਨ੍ਹਾਂ ਦੀ ਨਵੀਂ ਨਿਯੁਕਤੀ ਨਾਲ ਸਿੱਖ ਪੰਥ ਵਿਚ ਖ਼ੁਸ਼ੀ ਦੀ ਲਹਿਰ ਹੈ | ਇੰਜ. ਸੰਧਰ ਨੇ ਅੱਗੇ ਕਿਹਾ ਕਿ ਸ.ਹਰਜਿੰਦਰ ਸਿੰਘ ਧਾਮੀ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ, ਉਹ ਉਸ ਨੂੰ ਬਾਖ਼ੂਬੀ ਨਿਭਾਉਣਗੇ | ਉਨ੍ਹਾਂ ਨੇ ਕਿਹਾ ਕਿ ਜ਼ਿਲੇ੍ਹ ਹੁਸ਼ਿਆਰਪੁਰ ਲਈ ਅੱਜ ਬੜੇ ਮਾਣ ਵਾਲਾ ਦਿਨ ਹੈ ਤੇ ਉਨ੍ਹਾਂ ਦੀ ਨਿਯੁਕਤੀ ਨਾਲ ਹਰ ਪਾਸੇ ਖ਼ੁਸ਼ੀ ਦੀ ਲਹਿਰ ਹੈ |
ਸਿੱਖ ਵੈੱਲਫੇਅਰ ਸੁਸਾਇਟੀ ਵਲੋਂ ਖ਼ੁਸ਼ੀ ਪ੍ਰਗਟ
ਸਿੱਖ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ: ਅਜਵਿੰਦਰ ਸਿੰਘ, ਜਨਰਲ ਸਕੱਤਰ ਜਸਵਿੰਦਰ ਸਿੰਘ ਪਰਮਾਰ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣੇ ਜਾਣ 'ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਤੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਸਿੱਖੀ ਦੀ ਚੜ੍ਹਦੀਕਲਾ ਲਈ ਜ਼ਿਕਰਯੋਗ ਕੰਮ ਕੀਤੇ ਹਨ | ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਦੇ ਪ੍ਰਧਾਨ ਬਣਨ ਨਾਲ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਵੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨ ਕਰੇਗੀ |
ਯੂਥ ਅਕਾਲੀ ਦਲ ਵਲੋਂ ਵਧਾਈਆਂ
ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਵਰਿੰਦਰਜੀਤ ਸਿੰਘ ਸੋਨੂੰ ਟੇਰਕਿਆਣਾ, ਬਲਰਾਜ ਸਿੰਘ ਚੌਹਾਨ, ਹਰਸਿਮਰਨ ਸਿੰਘ ਹਰਜੀ ਬਾਜਵਾ, ਅਰਵਿੰਦਰ ਸਿੰਘ ਪਿ੍ੰਸ, ਹਰਦੀਪ ਸਿੰਘ ਸਾਬੂ, ਚਰਨਜੀਤ ਸਿੰਘ, ਯੁਗਰਾਜ ਸਿੰਘ ਘੁੰਮਣ, ਲਵਦੀਪ ਸਿੰਘ, ਬਰਿੰਦਰ ਸਿੰਘ ਪਰਮਾਰ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ 44ਵੇਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਡਵੋਕੇਟ ਧਾਮੀ ਦੇ ਪ੍ਰਧਾਨ ਬਣਨ ਨਾਲ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੀ ਨਹੀਂ, ਬਲਕਿ ਸਮੁੱਚੇ ਪੰਜਾਬ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |
ਧਾਮੀ ਦੇ ਪ੍ਰਧਾਨ ਬਣਨ 'ਤੇ ਆਗੂਆਂ ਵਲੋਂ ਖ਼ੁਸ਼ੀ ਪ੍ਰਗਟ
ਗੜ੍ਹਦੀਵਾਲਾ, (ਚੱਗਰ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਜਾਣ 'ਤੇ ਸੰਤ ਸੇਵਾ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਰਾਮਪੁਰ ਖੇੜਾ, ਮੈਨੇਜਰ ਰਤਨ ਸਿੰਘ ਗਰਨਾ ਸਾਹਿਬ, ਹਲਕਾ ਉੜਮੁੜ ਦੇ ਅਕਾਲੀ ਦਲ ਦੇ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਭਾਈ ਕਲਿਆਣ ਸਿੰਘ ਪ੍ਰਚਾਰਕ, ਭਾਈ ਰਸ਼ਮੀਤ ਸਿੰਘ ਪ੍ਰਚਾਰਕ, ਭਾਈ ਅਮਰਜੀਤ ਸਿੰਘ ਜੰਡੀ ਪ੍ਰਚਾਰਕ, ਬਸਪਾ ਦੇ ਹਲਕਾ ਇੰਚਾਰਜ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਜੌਹਲ, ਕਮਲਜੀਤ ਸਿੰਘ ਕੁਲਾਰ, ਸਰਪੰਚ ਗੁਰਸ਼ਮਿੰਦਰ ਸਿੰਘ ਰੰਮੀ ਢੋਲੋਵਾਲ, ਹਰਵਿੰਦਰ ਸਿੰਘ ਸਮਰਾ, ਸਰਪੰਚ ਬਲਵਿੰਦਰ ਸਿੰਘ ਚਿਪੜਾ, ਸਰਕਲ ਪ੍ਰਧਾਨ ਗੁਰਦੀਪ ਸਿੰਘ ਦਾਰਪੁਰ, ਕੁਲਦੀਪ ਸਿੰਘ ਬੁੱਟਰ, ਮੈਨੇ. ਸ਼ਿਵਦੇਵ ਸਿੰਘ ਸੰਧਰ, ਪਿ੍ੰਸੀਪਲ ਤਰਸੇਮ ਸਿੰਘ ਧੁੱਗਾ, ਡਾ. ਗੁਰਪ੍ਰੀਤ ਸਿੰਘ ਯੂ. ਐਸ. ਏ., ਮੈਨੇ. ਫਕੀਰ ਸਿੰਘ ਸਹੋਤਾ, ਦੀਪਗਗਨ ਸਿੰਘ ਹਨੀ ਦਸੂਹਾ, ਪਿੰ੍ਰਸੀਪਲ ਅਰਵਿੰਦਰ ਕੌਰ ਗਿੱਲ, ਪਿੰ੍ਰਸੀਪਲ ਜਗਜੀਤ ਸਿੰਘ ਰੀਹਲ, ਰਸ਼ਪਾਲ ਸਿੰਘ ਸਹੋਤਾ, ਇਕਬਾਲ ਸਿੰਘ ਬਾਹਗਾ, ਸਤਨਾਮ ਸਿੰਘ ਧੁੱਗਾ, ਡਾ. ਕਰਮ ਸਿੰਘ ਜੌਹਲ, ਪਰਮਜੀਤ ਸਿੰਘ ਜੌਹਲ, ਪ੍ਰਦਾਨ ਅਵਤਾਰ ਸਿੰਘ ਸਹੋਤਾ, ਜਗਤਾਰ ਸਿੰਘ ਬਲਾਲਾ, ਮਨਜੀਤ ਸਿੰਘ ਰੌਬੀ, ਚਰਨਜੀਤ ਸਿੰਘ ਸੰਧਲ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਜਥੇ. ਧਾਮੀ ਦੇ ਪ੍ਰਧਾਨ ਬਣਨ ਨਾਲ ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਲਈ ਹੋਰ ਵੀ ਯਤਨਸ਼ੀਲ ਹੋਵੇਗੀ |
ਠੰਡਲ ਵਲੋਂ ਐਡ: ਧਾਮੀ ਦੇ ਪ੍ਰਧਾਨ ਬਣਨ 'ਤੇ ਵਧਾਈ
ਕੋਟਫ਼ਤੂਹੀ, (ਅਟਵਾਲ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ 'ਤੇ ਵਧਾਈ ਦਿੰਦਿਆਂ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਕੌਮ ਨੇ ਉਨ੍ਹਾਂ ਨੂੰ ਇਕ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ, ਜਿਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ, ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਉਚਾਈਆਂ ਨੂੰ ਛੂਹੇਗੀ | ਇਸ ਮੌਕੇ ਪਰਮਜੀਤ ਸਿੰਘ ਰੱਕੜ, ਹਰਮੇਲ ਸਿੰਘ ਮੋਲੀ, ਗੁਰਬਖ਼ਸ਼ ਸਿੰਘ, ਜਸਵਿੰਦਰ ਸਿੰਘ, ਮਨਦੀਪ ਸਿੰਘ, ਸਰਵਿੰਦਰ ਸਿੰਘ ਠੀਡਾਂ, ਧਰਮਿੰਦਰ ਪਾਰਸ ਆਦਿ ਹਾਜ਼ਰ ਸਨ
ਐਡ: ਧਾਮੀ ਦੇ ਐਸ. ਜੀ. ਪੀ. ਸੀ. ਪ੍ਰਧਾਨ ਬਣਨ 'ਤੇ ਖੁਸ਼ੀ ਪ੍ਰਗਟ
ਹਰਿਆਣਾ, (ਹਰਮੇਲ ਸਿੰਘ ਖੱਖ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਅੰਮਿ੍ਤਸਰ ਦੀ ਚੋਣ ਮੌਕੇ ਐਡ. ਹਰਜਿੰਦਰ ਸਿੰਘ ਧਾਮੀ ਦਾ ਪ੍ਰਧਾਨ ਬਣਨ ਨਾਲ ਹਲਕਾ ਸ਼ਾਮਚੁਰਾਸੀ 'ਚ ਲੋਕਾਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ (ਸ਼ਹਿਰੀ), ਜਸਵਿੰਦਰ ਸਿੰਘ ਖੁਣ ਖੁਣ, ਹਰਦੇਵ ਸਿੰਘ ਕੋਠੇਜੱਟਾਂ ਮੈਬਰ ਪੀ. ਏ. ਸੀ., ਇੰਜ਼: ਮਹਿੰਦਰ ਸਿੰਘ ਸੰਧਰ, ਪਰਮਜੀਤ ਸਿੰਘ ਪੰਮੀ ਸਰਕਲ ਪ੍ਰਧਾਨ ਭੂੰਗਾ, ਉਪਕਾਰ ਸਿੰਘ ਭੱਕਲਾਂ ਇੰਚਾਰਜ ਹਲਕਾ ਸ਼ਾਮ ਚੁਰਾਸੀ ਯੂਥ ਵਿੰਗ, ਪਿ੍ੰਸੀਪਲ ਹਰਜਿੰਦਰ ਸਿੰਘ, ਸਤਪਾਲ ਸਿੰਘ ਭੁੁਲਾਣਾ, ਜਗਪਾਲ ਸਿੰਘ ਖੱਬਲ ਸਰਕਲ ਪ੍ਰਧਾਨ ਬੁੱਲੋਵਾਲ, ਕੇਹਰ ਸਿੰਘ ਲਾਲਪੁਰ ਸਰਕਲ ਪ੍ਰਧਾਨ ਢੋਲਵਾਹਾ, ਅਮਰਜੀਤ ਸਿੰਘ ਨੀਲਾ ਨਲੋਆ, ਪਰਮਜੀਤ ਸਿੰਘ ਬੈਂਸ, ਬਲਵੀਰ ਸਿੰਘ ਕਲੋਟੀ, ਸੂਬੇ: ਗੁਰਭਜਨ ਸਿੰਘ ਹਰਿਆਣਾ, ਹਰਦੀਪ ਸਿੰਘ ਨੌਸ਼ਹਿਰਾ, ਜਸਪਾਲ ਸਿੰਘ ਚੱਕ ਗੁੱਜਰਾਂ ਜਿਲ੍ਹਾ ਸੀਨੀ: ਮੀਤ ਪ੍ਰਧਾਨ, ਹਰਜੀਤ ਸਿੰਾਘ ਨੰਗਲ, ਹਰਵਿੰਦਰ ਸਿੰਘ ਡੱਲੇਵਾਲ ਪ੍ਰਧਾਨ ਆਰਮੀ ਵਿੰਗ ਹਲਕਾ ਸ਼ਾਮ ਚੁਰਾਸੀ, ਅਮਰੀਕ ਸਿੰਘ ਭਾਗੋਵਾਲ, ਸੁਖਵਿੰਦਰ ਸਿੰਘ ਰਿਆੜ, ਹਰਮੇਸ਼ ਸਿੰਘ ਬਰਿਆਣਾ ਮਨਜੀਤ ਸਿੰਘ ਭਾਟੀਆ, ਅਮਰਜੀਤ ਸਿੰਘ ਕੰਗ, ਇੰਜ਼: ਭੁਪਿੰਦਰ ਸਿੰਘ ਮਹਿੰਦੀਪੁਰ ਸਰਕਲ ਪ੍ਰਧਾਨ, ਪ੍ਰੇਮ ਸਿੰਘ ਪਿੱਪਲਾਂਵਾਲਾ ਸਾਬਕਾ ਡਿਪਟੀ ਮੇਹਰ, ਸਰਵਣ ਸਿੰਘ, ਸੁੱਚਾ ਸਿੰਘ ਚੱਕ ਗੁੱਜਰ, ਅਵਤਾਰ ਸਿੰਘ ਤਾਰੀ, ਮੁਕੇਸ਼ ਕੁਮਾਰ ਹਰਿਆਣਾ, ਹਰਪ੍ਰੀਤ ਸਿੰਘ ਮਿੱਠੇਵਾਲ ਲਖਵਿੰਦਰ ਸਿੰਘ ਠੱਕਰ, ਨੰ: ਜਸਵੰਤ ਸਿੰਘ, ਗੁਲਜ਼ਾਰ ਸਿੰਘ, ਜਤਿੰਦਰ ਸਿੰਘ ਬੂਟਾ ਤੇ ਹੋਰਨਾ ਨੇ ਐਡ. ਧਾਮੀ ਦੇ ਪ੍ਰਧਾਨ ਬਣਨ 'ਤੇ ਖੁਸ਼ੀ ਦਾ ਇਜਹਾਰ ਕੀਤਾ |
ਰਾਠਾਂ ਤੇ ਹੋਰਾਂ ਵਲੋਂ ਸਵਾਗਤ
ਗੜ੍ਹਸ਼ੰਕਰ, (ਧਾਲੀਵਾਲ)-ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਤੇ ਹੋਰਾਂ ਨੇ ਸਵਾਗਤ ਕਰਦਿਆਂ ਜਥੇਦਾਰ ਧਾਮੀ ਨੂੰ ਪ੍ਰਧਾਨ ਬਣਨ ਦੀ ਵਧਾਈ ਦਿੱਤੀ | ਇਸੇ ਤਰ੍ਹਾਂ ਅਕਾਲੀ ਆਗੂ ਹਰਜੀਤ ਸਿੰਘ ਭਾਤਪੁਰ, ਜੋਗਾ ਸਿੰਘ ਇਬਰਾਹੀਮਪੁਰ, ਅਰਵਿੰਦਰ ਸਿੰਘ ਨੀਟਾ, ਬੂਟਾ ਸਿੰਘ ਅਲੀਪੁਰ, ਅਮਰਜੀਤ ਸਿੰਘ ਮੋਰਾਂਵਾਲੀ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਰਾਜਿੰਦਰ ਸਿੰਘ ਚੱਕ ਸਿੰਘਾ, ਗਿਆਨ ਸਿੰਘ ਸਮੁੰਦੜਾ, ਜਗਦੇਵ ਸਿੰਘ ਮਨਸੋਵਾਲ, ਜਿੰਦਰ ਸਿੰਘ ਗਿੱਲ, ਸੁੱਚਾ ਸਿੰਘ ਬਿਲੜੋਂ, ਅਵਤਾਰ ਸਿੰਘ ਨਾਨੋਵਾਲ, ਡਾ. ਬਲਵੀਰ ਸਿੰਘ ਸ਼ੇਰਗਿੱਲ, ਯਾਦਵਿੰਦਰ ਸਿੰਘ ਹੈਬੋਵਾਲ, ਸ਼ਿਵਚਰਨ ਸਿੰਘ ਧਮਾਈ, ਸੁਖਵਿੰਦਰ ਸਿੰਘ ਘਾਗੋਂ, ਰਸ਼ਪਾਲ ਸਿੰਘ ਕੁੱਕੜਾ, ਪਰਮਿੰਦਰ ਸਿੰਘ ਪੈਂਸਰਾਂ ਤੇ ਹੋਰਾਂ ਜਥੇਦਾਰ ਧਾਮੀ ਨੂੰ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ |
ਐਡਵੋਕੇਟ ਧਾਮੀ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ 'ਤੇ ਖ਼ੁਸ਼ੀ ਦੀ ਲਹਿਰ
ਦਸੂਹਾ, (ਭੁੱਲਰ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਣ 'ਤੇ ਖ਼ੁਸ਼ੀ ਦੀ ਲਹਿਰ ਦੌੜ ਗਈ | ਇਸ ਮੌਕੇ ਕਾਰ ਸੰਪਰਦਾਇ ਮੁਖੀ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ, ਜਥੇਦਾਰ ਤਾਰਾ ਸਿੰਘ ਸੱਲਾ ਮੈਂਬਰ ਐੱਸ. ਜੀ. ਪੀ. ਸੀ, ਸੁਰਜੀਤ ਸਿੰਘ ਕੈਰੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ, ਸੰਪੂਰਨ ਸਿੰਘ ਘੋਗਰਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬੀ. ਸੀ. ਵਿੰਗ, ਕੈਲਗਰੀ ਤੋਂ ਸਤਿੰਦਰ ਸਿੰਘ ਮਿੱਠੀ, ਬਲਵਿੰਦਰ ਸਿੰਘ ਕਾਲਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ, ਬੀਬੀ ਜਤਿੰਦਰ ਕੌਰ ਠੁਕਰਾਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ, ਮੈਨੇਜਰ ਰਤਨ ਸਿੰਘ ਕੰਗ, ਮੈਨੇਜਰ ਜਸਵਿੰਦਰ ਸਿੰਘ, ਹਰਪਾਲ ਸਿੰਘ ਬਿੱਟਾ ਸਰਕਲ ਪ੍ਰਧਾਨ ਅੱਡਾ ਸ੍ਰੀ ਗਰਨਾ ਸਾਹਿਬ, ਬਾਬਾ ਲਖਵਿੰਦਰ ਸਿੰਘ ਚੱਕ ਬਾਮੂ, ਨੌਜਵਾਨ ਆਗੂ ਪਿ੍ਤਪਾਲ ਸਿੰਘ ਚੱਕ ਬਾਮੂ, ਰਣਜੀਤ ਸਿੰਘ ਭਿੰਡਰ, ਚੈਨ ਸਿੰਘ ਚੱਕਰਵਰਤੀ, ਗੁਰ ਬਿਕਰਮ ਸਿੰਘ ਬਾਜਵਾ, ਸਤਪਾਲ ਸਿੰਘ ਬਿੱਟੂ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ, ਮਨਦੀਪ ਸਿੰਘ ਢੀਂਡਸਾ ਪ੍ਰਧਾਨ ਮੀਰੀ ਪੀਰੀ ਸੇਵਾ ਸੁਸਾਇਟੀ, ਸੁਖਵਿੰਦਰ ਸਿੰਘ ਬੋਦਲ ਪ੍ਰਧਾਨ ਸਿੱਖੀ ਵਿਰਸਾ ਬਚਾਓ ਸੇਵਾ ਸੁਸਾਇਟੀ, ਸਤਨਾਮ ਸਿੰਘ ਖੁਣਖੁਣ ਕਲਾਂ ਪ੍ਰਧਾਨ ਅਕਾਲ ਸਹਾਇ ਵੈੱਲਫੇਅਰ ਸੁਸਾਇਟੀ, ਜਸਵਿੰਦਰ ਸਿੰਘ ਮਣਕੂ, ਪ੍ਰਚਾਰਕ ਕਲਿਆਣ ਸਿੰਘ, ਸਰਬਜੀਤ ਸਿੰਘ, ਬਲਬੀਰ ਸਿੰਘ, ਗਿਆਨੀ ਸਲਵਿੰਦਰ ਸਿੰਘ, ਪਰਮਜੀਤ ਸਿੰਘ ਚੱਕ, ਸੁਖਵਿੰਦਰ ਸਿੰਘ ਕੁਰਾਲਾ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ |
ਹੁਸ਼ਿਆਰਪੁਰ, 29 ਨਵੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਦੇਸੀ ਪਿਸਤੌਲ ਤੇ ਜ਼ਿੰਦਾ ਰੌਂਦ ਸਮੇਤ ਗਿ੍ਫ਼ਤਾਰ ਕੀਤਾ ਹੈ | ਬੀਤੀ ਰਾਤ ਪੁਲਿਸ ਪਾਰਟੀ ਨੇ ਸ਼ਨੀ ਮੰਦਰ ਬਹਾਦੁਰ ਦੇ ਨੇੜੇ ਕੀਤੀ ਨਾਕਾਬੰਦੀ ਦੌਰਾਨ ਪੈਦਲ ਘੁੰਮ ...
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)- ਥਾਣਾ ਸਿਟੀ ਪੁਲਿਸ ਨੇ ਚੋਰੀ ਦੇ ਦੋਸ਼ 'ਚ ਇਕ ਦੋਸ਼ੀ ਨੰੂ ਨਾਮਜ਼ਦ ਕਰਕੇ ਗਿ੍ਫਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਸੈਨਿਕ ਭਲਾਈ ਕਾਰਜਕਾਰੀ ਦਫਤਰ ਦੇ ਕਰਮਚਾਰੀ ਬਲਰਾਜ ਸਿੰਘ ਨੇ ਦੱਸਿਆ ਕਿ ਉਸ ਦੇ ਦਫਤਰ 'ਚੋਂ ਗੌਰਵ ...
ਗੜ੍ਹਸ਼ੰਕਰ, 29 ਨਵੰਬਰ (ਧਾਲੀਵਾਲ)-ਪਿੰਡ ਸ਼ਾਹਪੁਰ ਨੇੜਿਓਾ ਲੰਘਦੀ ਕੰਢੀ ਨਹਿਰ ਤੋਂ ਇਕ ਮੋਟਰਸਾਈਕਲ ਲਾਵਾਰਿਸ ਹਾਲਤ 'ਚ ਮਿਲਿਆ ਹੈ | ਕੰਢੀ ਨਹਿਰ ਦੇ ਨਾਲ ਪਏ ਮੋਟਰਸਾਈਕਲ ਨੂੰ ਦੇਖਣ ਤੋਂ ਬਾਅਦ ਇਕ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ | ਏ. ਐੱਸ. ਆਈ. ਰਾਜ ਕੁਮਾਰ ...
ਗੜ੍ਹਸ਼ੰਕਰ, 29 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ-ਨੰਗਲ ਸੜਕ 'ਤੇ ਇਕ ਟਿੱਪਰ ਵਲੋਂ ਦੁੱਧ ਵਾਲੇ ਟੈਂਪੂ ਤੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦੇਣ ਦੇ ਮਾਮਲੇ 'ਚ ਗੜ੍ਹਸ਼ੰਕਰ ਪੁਲਿਸ ਨੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਕੋਲ ਗੁਰਪ੍ਰੀਤ ਸਿੰਘ ਪੁੱਤਰ ...
ਹਰਿਆਣਾ, 29 ਨਵੰਬਰ (ਹਰਮੇਲ ਸਿੰਘ ਖੱਖ)-ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਕਥਿਤ ਦੋਸ਼ 'ਚ ਇਨਕੁਆਰੀ ਤੋਂ ਬਾਅਦ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਕੀਤੀ ਸ਼ਿਕਾਇਤ 'ਚ ਪੀੜਤ ਲੜਕੀ ਦੀ ਮਾਂ ਰਾਣੋ ਪਤਨੀ ਅਨੰਦਪਾਲ ਵਾਸੀ ਸ਼ਹਾਬੂਦੀਨ ਨੇ ...
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 28845 ਤੇ 1 ਮਰੀਜ਼ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 992 ਹੋ ਗਈ ਹੈ | ਇਸ ਸੰਬੰਧੀ ਸਿਹਤ ...
ਚੌਲਾਂਗ, 29 ਨਵੰਬਰ (ਸੁਖਦੇਵ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਜੌੜਾ ਵਿਖੇ ਗੇਟ ਨੂੰ ਲੈ ਕੇ ਹੋਏ ਝਗੜੇ ਦੌਰਾਨ ਅਣਪਛਾਤੇ ਨੌਜਵਾਨਾਂ 'ਤੇ ਪਰਚਾ ਦਰਜ ਕਰਨ ਦਾ ਸਮਾਚਾਰ ਮਿਲਿਆ | ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਪਤਨੀ ਮਲਕੀਤ ਸਿੰਘ ਵਾਸੀ ਜੋੜਾ ਦੇ ਘਰ ਨਜ਼ਦੀਕ ਸਤਨਾਮ ...
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)-ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਦੌਰਾਨ ਜੇਲ੍ਹ ਦੀ ਇਕ ਬੈਰਕ 'ਚ ਕੈਦੀ ਕੋਲੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ | ਇਸ ਸੰਬੰਧੀ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਕੇਂਦਰੀ ...
ਹੁਸ਼ਿਆਰਪੁਰ, 29 ਨਵੰਬਰ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਬਲਾਕ-2 ਦੇ ਪਿੰਡ ਖਨੌੜਾ ਦੀ ਸਾਂਝੀ ਜ਼ਮੀਨ 'ਚੋਂ ਪਿੱਪਲ ਦਾ ਇਕ ਹਰਾ ਰੁੱਖ ਕਟਵਾਏ ਜਾਣ ਦੇ ਦੋਸ਼ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪਿੰਡ ਦੇ ਸਰਪੰਚ ਤੇ ਚਾਰ ਪੰਚਾਂ ਨੂੰ ਅਹੁਦੇ ਤੋਂ ਮੁਅੱਤਲ ਕਰ ...
ਹੁਸ਼ਿਆਰਪੁਰ, 29 ਨਵੰਬਰ (ਹਰਪ੍ਰੀਤ ਕੌਰ, ਬੱਡਲਾ)-ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ 39.57 ਲੱਖ ਰੁਪਏ ਦੀ ਲਾਗਤ ਨਾਲ ਸ਼ੇਰਗੜ੍ਹ ਬਾਈਪਾਸ ਤੋਂ ਸ੍ਰੀ ਗੁਰੂ ਰਵਿਦਾਸ ਨਗਰ ਮਿਊਾਸਪਲ ਲਿਮਟ ਤੱਕ ਤੇ ਪਿੰਡ ਸ਼ੇਰਗੜ੍ਹ ਦੀ ਗਲੀ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਕਰਵਾਈ | ਇਸ ...
ਹੁਸ਼ਿਆਰਪੁਰ, 29 ਨਵੰਬਰ (ਨਰਿੰਦਰ ਸਿੰਘ ਬੱਡਲਾ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਿੱਖਾਂ ਦੀ ਸਿਰਮੋਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੰਦਿਆਂ ਸੰਤ ਮਨਜੀਤ ਸਿੰਘ ਮੁੱਖ ਸੇਵਾਦਾਰ ਡੇਰਾ ਸੰਤਗੜ੍ਹ ਹਰਖੋਵਾਲ ਨੇ ...
ਗੜ੍ਹਦੀਵਾਲਾ, 29 ਨਵੰਬਰ (ਚੱਗਰ)-ਗੜ੍ਹਦੀਵਾਲਾ ਪੁਲਿਸ ਨੇ ਇਲਾਕਾ ਗਸ਼ਤ ਬਾ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ 56 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਥਾਣਾ ਮੁਖੀ ਅਫਸਰ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਪੁਲਿਸ ਪਾਰਟੀ ...
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)-ਕਾਂਗਰਸ ਸਰਕਾਰ ਵਲੋਂ ਲਗਾਤਾਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੇ ਲੋੜਵੰਦਾਂ ਲਈ ਸ਼ੁਰੂ ਕੀਤੀਆਂ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਛੱਡ ਕੇ ਅਨੇਕਾਂ ਵਿਅਕਤੀ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਰਹੇ ...
ਹਾਜੀਪੁਰ, 29 ਨਵੰਬਰ (ਜੋਗਿੰਦਰ ਸਿੰਘ)-ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਇੱਕੋ-ਇਕ ਉਦੇਸ਼ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਦੀ ਪ੍ਰਾਪਤੀ ਕਰਨਾ ਹੈ ਜਦ ਕਿ ਅਕਾਲੀ ਦਲ-ਬਸਪਾ ਰਾਜ ਨਹੀਂ ਸੇਵਾ ਦੀ ਸੋਚ ਨਾਲ ਲੋਕਾਂ 'ਚ ਵਿਚਰ ਰਹੇ ਹਨ ਤੇ ਇਸ ਸੋਚ ਨੂੰ ...
ਦਸੂਹਾ, 29 ਨਵੰਬਰ (ਕੌਸ਼ਲ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੂੰ ਚੋਣਾਂ ਦਰਮਿਆਨ ਤੇ ਚੋਣ ਰੈਲੀਆਂ 'ਚ ਲੋਕਾਂ ਦਾ ਭਰਪੂਰ ਸਮਰਥਨ ਤੇ ਪਿਆਰ ਮਿਲ ਰਿਹਾ ਹੈ | ਇਸ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵਰਕਰਾਂ ਅਤੇ ਅਹੁਦੇਦਾਰਾਂ ਵਿਚ ਹੋਰ ਜੋਸ਼ ਭਰ ਰਿਹਾ ...
ਮੁਕੇਰੀਆਂ, 29 ਨਵੰਬਰ (ਰਾਮਗੜ੍ਹੀਆ)-ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਯਕੀਨੀ ਬਣਾਉਣ ਸੰਬੰਧੀ ਪਿੰਡ ਮਹਿੰਦੀਪੁਰ ਤੋਂ ਕਿਸਾਨਾਂ ਦਾ ਜਥਾ ਜਸਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ | ਇਸ ਮੌਕੇ ਸ. ਰੰਧਾਵਾ ਨੇ ਕਿਹਾ ਕਿ ਲੰਬਾ ਸਮਾਂ ਸੰਘਰਸ਼ ਤੇ ...
ਮੁਕੇਰੀਆਂ, 29 ਨਵੰਬਰ (ਰਾਮਗੜ੍ਹੀਆ)-ਐੱਸ. ਪੀ. ਐਨ. ਆਫ਼ ਨਰਸਿੰਗ ਮੁਕੇਰੀਆਂ ਵਿਖੇ ਡਿਪਟੀ ਕਮਿਸ਼ਨਰ ਮੈਡਮ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ. ਡੀ. ਐਮ. ਨਵਨੀਤ ਕੌਰ ਬੱਲ ਦੀ ਅਗਵਾਈ ਸਦਕਾ ਸਵੀਪ ਟੀਮ ਮੁਕੇਰੀਆਂ 039 ਵਲੋਂ ਸਵਾਮੀ ਪ੍ਰੇਮਾਨੰਦ ਕਾਲਜ ਆਫ਼ ...
ਹੁਸ਼ਿਆਰਪੁਰ, 29 ਨਵੰਬਰ (ਹਰਪ੍ਰੀਤ ਕੌਰ)-ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਬਿੱਲ ਪਾਰਲੀਮੈਂਟ 'ਚ ਪਾਸ ਹੋਣ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇ ਕਾਨੂੰਨ ...
ਹੁਸ਼ਿਆਰਪੁਰ, 29 ਨਵੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਭਾਸ਼ਾ ਵਿਭਾਗ ਪੰਜਾਬ ਵਲੋਂ 30 ਨਵੰਬਰ ਤੱਕ ਮਨਾਏ ਜਾ ਰਹੇ ਪੰਜਾਬੀ ਮਾਹ ਤਹਿਤ ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਭਾਸ਼ਣ ਤੇ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਦੀ ...
ਹੁਸ਼ਿਆਰਪੁਰ, (ਨਰਿੰਦਰ ਸਿੰਘ ਬੱਡਲਾ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ 'ਤੇ ਵਧਾਈ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ (ਸ਼ਹਿਰੀ) ਗੁਰਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਐਡਵੋਕੇਟ ਧਾਮੀ ਇਕ ...
ਸ਼ਾਮਚੁਰਾਸੀ, 29 ਨਵੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 44ਵੇਂ ਪ੍ਰਧਾਨ ਬਣਨ ਦੀ ਖ਼ਬਰ ਸੁਣ ਕੇ ਖੁਸ਼ੀ ਐਡਵੋਕੇਟ ਪਰਮਜੀਤ ਸਿੰਘ ਥਿਆੜਾ ਸਾਬਕਾ ਵਧੀਕ ਐਡਵੋਕੇਟ ਜਨਰਲ ਤੇ ਐਡਵੋਕੇਟ ...
ਦਸੂਹਾ, 29 ਨਵੰਬਰ (ਕੌਸ਼ਲ)-ਐਸ. ਜੀ. ਪੀ. ਸੀ. ਮੈਂਬਰ ਹਰਜਿੰਦਰ ਸਿੰਘ ਧਾਮੀ ਜੋ ਕਿ ਲੰਬੇ ਸਮੇਂ ਤੋਂ ਕੌਮ ਦੀ ਸੇਵਾ 'ਚ ਹਨ, ਉਨ੍ਹਾਂ ਦੇ ਅੱਜ ਐਸ. ਜੀ. ਪੀ. ਸੀ. ਦੇ ਪ੍ਰਧਾਨ ਬਣਨ 'ਤੇ ਦੁਨੀਆ ਭਰ 'ਚ ਖ਼ੁਸ਼ੀ ਦੀ ਲਹਿਰ ਹੈ | ਇਹ ਪ੍ਰਗਟਾਵਾ ਸਾਬਕਾ ਮੀਤ ਪ੍ਰਧਾਨ ਐਨ. ਆਰ. ਆਈ. ਵਿੰਗ ...
ਨੰਗਲ ਬਿਹਾਲਾਂ, 29 ਨਵੰਬਰ (ਵਿਨੋਦ ਮਹਾਜਨ)-ਪੰਜਾਬ ਦੇ ਪਿੰਡਾਂ 'ਚ ਸਰਵਪੱਖੀ ਵਿਕਾਸ ਕਰਨ ਲਈ ਕਾਂਗਰਸ ਸਰਕਾਰ ਵਚਨਬੱਧ ਹੈ ਤੇ ਮੁਕੇਰੀਆਂ ਹਲਕੇ ਦੇ ਸਾਰੇ ਪਿੰਡਾਂ 'ਚ ਬਿਨਾਂ ਭੇਦ-ਭਾਵ ਵਿਕਾਸ ਕਾਰਜ ਕੀਤੇ ਜਾ ਰਹੇ ਹਨ | ਉਕਤ ਪ੍ਰਗਟਾਵਾ ਹਲਕਾ ਮੁਕੇਰੀਆਂ ਵਿਧਾਇਕਾ ...
ਐਮਾ ਮਾਂਗਟ, 29 ਨਵੰਬਰ (ਗੁਰਾਇਆ)-ਉਪ ਮੰਡਲ ਮੁਕੇਰੀਆਂ ਦੇ ਕਸਬਾ ਐਮਾਂ ਮਾਂਗਟ ਨਜ਼ਦੀਕ ਪੈਂਦੇ ਪਿੰਡ ਪੰਡੋਰੀ ਦੇ ਬੂਥ 250 'ਤੇ ਬੀ. ਐਲ. ਓ. ਸ਼ਿੰਦਪਾਲ ਦੁਆਰਾ 18 ਸਾਲ ਤੋਂ ਵੱਧ ਦੀ ਉਮਰ ਹੋ ਚੁੱਕੇ ਵੋਟਰਾਂ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਤੇ ਹੋਰ ਲੋਕਾਂ ...
ਮੁਕੇਰੀਆਂ, 29 ਨਵੰਬਰ (ਰਾਮਗੜ੍ਹੀਆ)-ਵੁੱਡਬਰੀ ਵਰਲਡ ਸਕੂਲ ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ 'ਸ਼ੋਅ ਐਂਡ ਟੇਲ' ਮੁਕਾਬਲਾ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਕਿੰਡਰਗਾਰਟਨ ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ...
ਭੰਗਾਲਾ, 29 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਖ਼ਾਸ ਆਗੂ ਖ਼ੁਦ ਨੂੰ ਲੋਕਾਂ ਦੀ ਕਚਹਿਰੀ 'ਚ ਆਮ ਬੰਦੇ ਵਜੋਂ ਪੇਸ਼ ਕਰਨ ਲਈ ਪੂਰਾ ਜ਼ੋਰ ਲਗਾ ਰਹੇ ਹਨ ਪਰ ਸੂਬੇ ਦੇ ਲੋਕ ਇਨ੍ਹਾਂ ਧੋਖੇਬਾਜ਼ਾਂ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਤੇ ...
ਰਾਮਗੜ੍ਹ ਸੀਕਰੀ, 29 ਨਵੰਬਰ (ਕਟੋਚ)-ਇਲਾਕੇ ਦੇ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸਿਰਮੌਰ ਆਗੂ ਮੈਂਬਰ ਪੀ. ਏ. ਸੀ. ਠਾਕੁਰ ਜੋਗਿੰਦਰ ਸਿੰਘ ਮਿਨਹਾਸ ਦੇ ਹੋਣਹਾਰ ਸਪੁੱਤਰ ਠਾਕੁਰ ਯਾਦਵਿੰਦਰ ਸਿੰਘ ਮਿਨਹਾਸ ਨੂੰ ਪਾਰਟੀ ਦੇ ਯੂਥ ਵਿੰਗ ਦਾ ਜ਼ਿਲ੍ਹਾ ਸੀਨੀਅਰ ਉਪ ਪ੍ਰਧਾਨ ...
ਗੜ੍ਹਸ਼ੰਕਰ, 29 ਨਵੰਬਰ (ਧਾਲੀਵਾਲ)-ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਸੋਸ਼ਲ ਸਾਇੰਸ ਵਿਭਾਗ ਵਲੋਂ ਚਲੰਤ ਮਾਮਲਿਆਂ 'ਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ 'ਚ ਬੀ. ਏ. ਤੇ ਬੀ. ਏ. ਬੀ. ਐੱਡ. ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਸੋਸ਼ਲ ਸਾਇੰਸ ...
ਹੁਸ਼ਿਆਰਪੁਰ, 29 ਨਵੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਵਿਧਾਇਕ ਡਾ. ਰਾਜ ਕੁਮਾਰ ਨੇ ਪਿੰਡ ਟੋਹਲੀਆਂ ਦਾ ਦੌਰਾ ਕੀਤਾ ਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਡਾ. ਰਾਜ ਨੇ ਪਿੰਡ ਦੀ ਧਰਮਸ਼ਾਲਾ ਤੇ ਪਿੰਡ ਦੀ ਬਾਹਰ ਵਾਲੀ ਫਿਰਨੀ ਦਾ ਉਦਘਾਟਨ ਕੀਤਾ | ...
ਸੈਲਾ ਖੁਰਦ, 29 ਨਵੰਬਰ (ਹਰਵਿੰਦਰ ਸਿੰਘ ਬੰਗਾ)-ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਲਵ ਕੁਮਾਰ ਗੋਲਡੀ ਵਲੋਂ ਪਿੰਡ ਕੱੁਕੜਾਂ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਨੰੰੂ ਸੁਣਨ ਤੋਂ ਬਾਅਦ ਜਨਤਕ ਇਕੱਠ ਨੰੂ ਸੰਬੋਧਨ ਕਰਦਿਆਂ 4.50 ਲੱਖ ਦਾ ...
ਦਸੂਹਾ, 29 ਨਵੰਬਰ (ਕੌਸ਼ਲ)-ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਖੇਡ ਵਿਭਾਗ ਦੇ ਵਿਦਿਆਰਥੀਆਂ ਵਲੋਂ ਇਸ ਸਾਲ ਵੀ ਪਿਛਲੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਜਾਂਦੇ ਖੇਡ ਮੁਕਾਬਲਿਆਂ 'ਚ ਆਪਣਾ ਸਿੱਕਾ ਜਮਾਇਆ ਤੇ ਆਪਣੀ ...
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੀ. ਜੇ. ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ 11 ਦਸੰਬਰ ਨੂੰ ਲਗਾਈ ਜਾਣ ਵਾਲੀ ਰਾਸ਼ਟਰੀ ਲੋਕ ਅਦਾਲਤ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਦੇ ਮੱਦੇਨਜ਼ਰ ਬੀ. ਡੀ. ਪੀ. ...
ਦਸੂਹਾ, 29 ਨਵੰਬਰ (ਭੁੱਲਰ, ਕੌਸ਼ਲ)-ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ ਵਲੋਂ ਪਿੰਡ ਗਾਲੋਵਾਲ ਵਿਖੇ 2.3 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਤਿਆਰ ਕੀਤੇ ਪੁਲ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਹਲਕਾ ਬੇਟ ਦੇ ਇਲਾਕਾ ਵਾਸੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX