ਕੋਟ ਈਸੇ ਖਾਂ, 29 ਨਵੰਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਪਿੰਡ ਖੋਸਾ ਰਣਧੀਰ ਦੇ ਕਿਸਾਨ ਰੇਸ਼ਮ ਸਿੰਘ ਉੱਪਰ ਭੱਠੇ 'ਤੇ ਕੰਮ ਕਰਦੀ ਔਰਤ ਵਲੋਂ ਬੁਰੀ ਨਜ਼ਰ, ਗਾਲੀ-ਗਲੋਚ, ਧਮਕੀਆਂ ਦੇ ਇਲਜ਼ਾਮ ਦੀ ਥਾਣਾ ਕੋਟ ਈਸੇ ਖਾਂ 'ਚ ਦਿੱਤੀ ਦਰਖਾਸਤ 'ਤੇ ਕੋਈ ਕਾਰਵਾਈ ਨਾ ਹੋਣ ਦੇ ਚੱਲਦਿਆਂ ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾ ਦੀ ਅਗਵਾਈ 'ਚ ਭੱਠਾ ਮਜ਼ਦੂਰਾਂ ਵਲੋਂ ਮਾਰਚ ਉਪਰੰਤ ਥਾਣੇ ਮੂਹਰੇ ਧਰਨਾ ਦਿੱਤਾ ਗਿਆ | ਪ੍ਰਵਾਸੀ ਮਜ਼ਦੂਰ ਰਾਜ ਕੁਮਾਰੀ ਪਤਨੀ ਪੀਕੂ ਸਾਹਨੀ ਵਾਸੀ ਹਾਲ ਆਬਾਦ ਖੋਸਾ ਰਣਧੀਰ ਤੇ ਹੋਰਨਾਂ ਭੱਠਾ ਮਜ਼ਦੂਰਾਂ ਮੁਤਾਬਿਕ ਜਗਤਾਰ ਸਿੰਘ ਦੇ ਭੱਠੇ 'ਤੇ ਕੰਮ ਕਰਦੇ ਹਨ ਅਤੇ ਪਥੇਰ ਦੇ ਨਾਲ ਲੱਗਦੀ ਜ਼ਮੀਨ ਦਾ ਮਾਲਕ ਰੇਸ਼ਮ ਸਿੰਘ ਜੋ ਪਹਿਲਾਂ ਵੀ ਮਾੜੀ ਨੀਅਤ ਰੱਖਦਾ ਸੀ ਤੇ 21 ਨਵੰਬਰ ਨੂੰ ਰਾਜ ਕੁਮਾਰੀ ਦੀ ਰਿਹਾਇਸ਼ ਅੰਦਰ ਆ ਕੇ ਛੇੜਛਾੜ ਕੀਤੀ ਤੇ ਨਾਲਦਿਆਂ ਵਲੋਂ ਰੋਕਣ 'ਤੇ ਰੇਸ਼ਮ ਸਿੰਘ ਨੇ ਜਾਤੀ ਸੂਚਕ ਸ਼ਬਦ ਵਰਤਦਿਆਂ ਧਮਕੀਆਂ ਤੱਕ ਦਿੱਤੀਆਂ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਗੱਲਬਾਤ ਸੁਣਨ ਉਪਰੰਤ ਥਾਣੇ 'ਚ ਮੌਜੂਦ ਏ.ਐਸ.ਆਈ. ਮੇਜਰ ਸਿੰਘ ਨੇ ਤੁਰੰਤ ਹਰਕਤ 'ਚ ਆਉਂਦਿਆਂ ਜ਼ਿਮੀਂਦਾਰ ਰੇਸ਼ਮ ਸਿੰਘ ਨੂੰ ਥਾਣੇ ਲਿਆਂਦਾ ਤੇ ਪੂਰੀ ਛਾਣਬੀਣ ਉਪਰੰਤ ਹੀ ਕਾਰਵਾਈ ਕਰਨ ਦੀ ਗੱਲ ਕਹੀ ਜਦ ਕਿ ਰੋਸ ਕਰਦਿਆਂ ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾ ਜਨਰਲ ਸੈਕਟਰੀ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਮਾਮਲਾ ਹਫ਼ਤਾ ਕੁ ਪਹਿਲਾਂ ਸਬੰਧਿਤ ਥਾਣਾ ਮੁਖੀ ਦੇ ਧਿਆਨ 'ਚ ਵੀ ਲਿਆਂਦਾ ਸੀ ਪਰ ਕਾਰਵਾਈ ਨਾ ਹੋਣ ਕਰ ਕੇ ਅੱਜ ਧਰਨੇ ਲਈ ਮਜਬੂਰ ਹੋਣਾ ਪਿਆ | ਉਨ੍ਹਾਂ ਕਿਹਾ ਕਿ ਹੁਣ ਵੀ ਇਨਸਾਫ਼ ਦੇਣ ਦੀ ਬਜਾਏ ਸਬੰਧਿਤ ਏ.ਐਸ.ਆਈ. ਵਲੋਂ ਉਲਟਾ ਸਾਡੇ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਇਨਸਾਫ਼ ਲੈ ਕੇ ਹੀ ਰਹਾਂਗੇ | ਧਰਨਾਕਾਰੀ ਆਗੂਆਂ ਨਾਲ ਡੀ.ਐਸ.ਪੀ. ਮਨਜੀਤ ਸਿੰਘ ਵਲੋਂ ਫ਼ੋਨ 'ਤੇ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਤਫ਼ਤੀਸ਼ ਕਰ ਕੇ ਬਣਦੀ ਕਾਰਵਾਈ ਜ਼ਰੂਰ ਹੋਵੇਗੀ | ਭਰੋਸਾ ਮਿਲਣ ਉਪਰੰਤ ਧਰਨਾ ਚੁੱਕਣ ਦੇ ਨਾਲ ਹੀ ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਦੇ ਅੰਦਰ ਭੱਠਾ ਮਜ਼ਦੂਰਾਂ ਨੂੰ ਪੁਲਿਸ ਨੇ ਇਨਸਾਫ਼ ਨਾ ਦਿੱਤਾ ਤਾਂ ਮਜ਼ਦੂਰਾਂ ਦਾ ਵੱਡਾ ਇਕੱਠ ਕਰ ਕੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਜਾਵੇਗਾ | ਇਸ ਧਰਨੇ ਦੌਰਾਨ ਯੂਨੀਅਨ ਦੇ ਸੂਬਾ ਖ਼ਜ਼ਾਨਚੀ ਪ੍ਰਕਾਸ਼ ਸਿੰਘ ਹਿੱਸੋਵਾਲ, ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਨਿੰਮਾ, ਸਟੇਟ ਕਮੇਟੀ ਮੈਂਬਰ ਚਰਨਜੀਤ ਸਿੰਘ ਹਿਮਾਯੂਪੁਰਾ, ਸੁਰਜੀਤ ਸਿੰਘ, ਡਾ. ਅਮਰਜੀਤ ਸਿੰਘ, ਰਣਜੀਤ ਸਿੰਘ ਜਨੇਰ, ਸ਼ਿੰਦਾ ਸਿੰਘ ਜਨੇਰ, ਬਲਵਿੰਦਰ ਸਿੰਘ ਜਨੇਰ ਤੋਂ ਇਲਾਵਾ ਵੱਡੀ ਗਿਣਤੀ 'ਚ ਭੱਠਾ ਮਜ਼ਦੂਰ ਮੌਜੂਦ ਸਨ |
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਪੁਲਿਸ ਦੀ ਭਰਤੀ ਵਿਚ ਹੋਏ ਘਪਲੇ ਨੂੰ ਲੈ ਮੋਗਾ ਵਿਖੇ ਨੌਜਵਾਨ ਲੜਕੇ-ਲੜਕੀਆਂ ਵਲੋਂ ਫ਼ਿਰੋਜ਼ਪੁਰ ਲੁਧਿਆਣਾ ਰੋਡ ਵਿਖੇ ਸੜਕ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ...
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਨਛੱਤਰ ਸਿੰਘ ਹਾਲ ਮੋਗਾ ਵਿਖੇ ਮਾਸਟਰ ਗੁਰਜੀਤ ਸਿੰਘ ਬਰਾੜ ਵਲੋਂ ਲਿਖੀ ਪੁਸਤਕ 'ਮੇਰੇ ਪਿੰਡ ਦਿਆਂ ਰਾਹਾਂ ਦੇ ਪਾਂਧੀ' ਲੋਕ ਅਰਪਣ ਕੀਤੀ ਗਈ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲੈਫ਼ਟੀਨੈਂਟ ਕਰਨਲ ...
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਵੋਟ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ, ਇਸ ਲਈ ਹਰ ਇਕ ਯੋਗ ਉਮੀਦਵਾਰ ਨੂੰ ਆਪਣੀ ਵੋਟ ਜ਼ਰੂਰ ਬਣਾਉਣੀ ਚਾਹੀਦੀ ਹੈ ਅਤੇ ਇਸ ਦੀ ਉਚਿੱਤ ਵਰਤੋਂ ਕਰਨੀ ਚਾਹੀਦੀ ਹੈ | ਇਨ੍ਹਾਂ ...
ਮੋਗਾ, 29 ਨਵੰਬਰ (ਅਸ਼ੋਕ ਬਾਂਸਲ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸਿੰਘ ਖ਼ਾਲਸਾ, ਸੂਬਾ ਕਮੇਟੀ ਮੈਂਬਰ ਅਮਰਦੀਪ ਸਿੰਘ ਅਤੇ ਸੀਨੀਅਰ ਆਗੂ ਹਰਭਗਵਾਨ ਸਿੰਘ ਸਿੱਧੂ ਨੇ ਦੱਸਿਆ ਕਿ 1 ਦਸੰਬਰ ਨੂੰ ਪੂਰੇ ਪੰਜਾਬ ਭਰ 'ਚੋਂ ਹਜ਼ਾਰਾਂ ਦੀ ...
ਮੋਗਾ, 29 ਨਵੰਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਨਗਰ ਸੁਧਾਰ ਟਰੱਸਟ ਮੋਗਾ ਵਲੋਂ ਈ ਨਿਲਾਮੀ ਰਾਹੀ ਮਿਤੀ 12 ਅਕਤੂਬਰ 2021 ਨੂੰ ਵੇਚੀਆਂ ਗਈਆਂ ਪ੍ਰਾਪਰਟੀਆਂ ਦੇ ਅਲਾਟਮੈਂਟ ਪੱਤਰ ਚੇਅਰਮੈਨ ਵਿਨੋਦ ਬਾਂਸਲ ਵਲੋਂ ਮਾਲਕਾਂ ਨੂੰ ਦੇ ਕੇ ਉਨ੍ਹਾਂ ਨੂੰ ਵਧਾਈਆਂ ...
ਮੋਗਾ, 29 ਨਵੰਬਰ (ਗੁਰਤੇਜ ਸਿੰਘ)-ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਦੱਲੂਵਾਲਾ 'ਚ ਗੱਡੀ ਕਰਾਸ ਕਰਨ ਨੂੰ ਲੈ ਕੇ ਹੋਈ ਤੂੰ ਤੂੰ ਮੈਂ ਦੌਰਾਨ ਹਵਾਈ ਫਾਇਰ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਪੁਲਿਸ ਵਲੋਂ ਦੋ ਅਣਪਛਾਤਿਆਂ ਸਮੇਤ ਚਾਰ ਜਾਣਿਆਂ ਖ਼ਿਲਾਫ਼ ...
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਗਜ਼ੈਕਟਿਵ ਕਮੇਟੀ ਦਿਹਾਤੀ ਦੀ ਅਹਿਮ ਮੀਟਿੰਗ ਵਿਧਾਨ ਸਭਾ ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ...
ਫ਼ਤਿਹਗੜ੍ਹ ਪੰਜਤੂਰ, 29 ਨਵੰਬਰ (ਜਸਵਿੰਦਰ ਸਿੰਘ ਪੋਪਲੀ)-ਥਾਣਾ ਫ਼ਤਿਹਗੜ੍ਹ ਪੰਜਤੂਰ ਦੇ ਮੁੱਖ ਅਫ਼ਸਰ ਐਸ.ਐਚ.ਓ. ਬੇਅੰਤ ਸਿੰਘ ਭੱਟੀ ਦੀ ਅਗਵਾਈ ਹੇਠ ਏ.ਐਸ.ਆਈ. ਅਜੀਤ ਸਿੰਘ ਦੀ ਪੁਲਿਸ ਪਾਰਟੀ ਵਲੋਂ ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋਸ਼ੀ ਨੂੰ ਕਾਬੂ ਕਰਨ ਦਾ ...
ਨਿਹਾਲ ਸਿੰਘ ਵਾਲਾ, 29 ਨਵੰਬਰ (ਪਲਵਿੰਦਰ ਸਿੰਘ ਟਿਵਾਣਾ)-ਫੂਡ ਗਰੇਨ ਐਂਡ ਅਲਾਈਡ ਵਰਕਰਜ਼ ਯੂਨੀਅਨ ਨਿਹਾਲ ਸਿੰਘ ਵਾਲਾ ਤੇ ਡੀਪੂ ਬੱਧਨੀ ਕਲਾਂ ਦੀ ਨਿਹਾਲ ਸਿੰਘ ਵਾਲਾ ਦੇ ਦਫ਼ਤਰ ਵਿਚ ਪ੍ਰਧਾਨ ਗੁਰਬਖ਼ਸ਼ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ ਵਿਚ ...
ਅਜੀਤਵਾਲ, 29 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ, ਹਰਦੇਵ ਸਿੰਘ ਮਾਨ)-ਅਕਾਲੀ ਦਲ ਆਪਣਾ 101 ਵਾਂ ਸਥਾਪਨਾ ਦਿਨ ਵੱਡੀ ਪੱਧਰ ਤੇ ਮਨਾਏਗਾ, 14 ਦਸੰਬਰ ਨੂੰ ਅਜੀਤਵਾਲ ਦੇ ਚੜ੍ਹਦੇ ਪਾਸੇ ਪਿੰਡ ਕਿਲੀ ਚਾਹਲਾਂ ਹੋਣ ਵਾਲੀ ਰੈਲੀ 'ਚ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਤੋਂ 100-100 ...
ਮੋਗਾ, 29 ਨਵੰਬਰ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਵਿਖੇ ਫੂਡ ਪ੍ਰੋਸੈਸਿੰਗ ਐਂਡ ਕੁਆਲਿਟੀ ਮੈਨੇਜਮੈਂਟ ਵਿਭਾਗ ਵਲੋਂ ਭੋਜਨ ਸੁਰੱਖਿਆ ਦੀ ਨਵੀਂ ਤਕਨੀਕ ਉੱਚ ਦਬਾਅ ਦੀ ਪ੍ਰਕਿਰਿਆ ਵਿਸ਼ੇ ਤਹਿਤ ਵੈਬੀਨਾਰ ਕਰਵਾਇਆ | ਪਿ੍ੰਸੀਪਲ ਡਾ. ਨੀਨਾ ...
ਬਾਘਾ ਪੁਰਾਣਾ, 29 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਭੋਲਾ ਸਿੰਘ ਬਰਾੜ ਸਮਾਧ ਭਾਈ ਨੂੰ ਕਾਂਗਰਸ ਪਾਰਟੀ ਦੇ ਹਲਕਾ ਬਾਘਾ ਪੁਰਾਣਾ ਤੋਂ ਅਗਲੇ ਉਮੀਦਵਾਰ ਘੋਸ਼ਿਤ ਕਰਨ ਨੂੰ ਲੈ ਕੇ ਹਲਕੇ ਦੇ ਲੋਕਾਂ ਵਲੋਂ ਭੋਲਾ ਸਿੰਘ ਬਰਾੜ ਦੇ ਹੱਕ 'ਚ ...
ਬਾਘਾ ਪੁਰਾਣਾ, 29 ਨਵੰਬਰ (ਕਿ੍ਸ਼ਨ ਸਿੰਗਲਾ)-ਦੇਸ਼ ਵਿਦੇਸ਼ ਵਿਚ ਪ੍ਰਸਿੱਧੀ ਹਾਸਲ ਮਾਲਵੇ ਦਾ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਨਕਸਰ ਠਾਠ ਮੰਡੀਰਾਂ ਵਾਲਾ ਨਵਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ ਵਲੋਂ ਮਾਨਵਤਾ ਦੀ ਭਲਾਈ ...
ਬਾਘਾ ਪੁਰਾਣਾ, 29 ਨਵੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ 'ਤੇ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਆਈਲਟਸ ਐਂਡ ਇਮੀਗ੍ਰੇਸ਼ਨ ਵਿਖੇ ਵਿਦਿਆਰਥੀ ਆਈਲਟਸ ਦੀ ਕੋਚਿੰਗ ਲੈ ਕੇ ਵਧੀਆ ਬੈਂਡ ...
ਨਿਹਾਲ ਸਿੰਘ ਵਾਲਾ, 29 ਨਵੰਬਰ (ਸੁਖਦੇਵ ਸਿੰਘ ਖ਼ਾਲਸਾ)-ਪਿਛਲੇ ਲੰਬੇ ਸਮੇਂ ਤੋਂ ਪਿਕਟਸ ਅਧੀਨ ਕੰਮ ਕਰਦੇ ਆ ਰਹੇ ਕੰਪਿਊਟਰ ਅਧਿਆਪਕਾਂ ਵਲੋਂ ਰੈਗੂਲਰ ਕਰਨ ਅਤੇ ਹੋਰ ਜਾਇਜ਼ ਮੰਗਾਂ ਲਈ ਮੋਹਾਲੀ ਵਿਖੇ ਸ਼ਾਂਤੀਪੂਰਨ ਸੰਘਰਸ਼ ਕਰਦੇ ਸਮੇਂ ਮੋਹਾਲੀ ਪੁਲਿਸ ਵਲੋਂ ਕੀਤੇ ...
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਰਾਜ ਪੱਧਰੀ ਜੇਤੂ ਮੋਗਾ ਦੇ ਦੋ ਬੱਚੇ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨਮ ਵਿਖੇ ਹੋਣ ਵਾਲੇ ਹੁਨਰ ਮੁਕਾਬਲਿਆਂ ਵਿਚ ਭਾਗ ਲੈਣਗੇ | ਵਧੀਕ ਡਿਪਟੀ ਕਮਿਸ਼ਨਰ (ਵਿ) ਹਰਚਰਨ ਸਿੰਘ ਨੇ ਦੱਸਿਆ ਕਿ 46-ਵੇਂ ਵਿਸ਼ਵ ਹੁਨਰ ...
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ. ਟੀ. ਰੋਡ ਤੇ ਜੀ. ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਬਰਾੜ ਨਿਵਾਸੀ ...
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ)-ਬਲੂ ਬਰਡ ਆਈਲਟਸ ਅਤੇ ਇਮੀਗੇ੍ਰਸ਼ਨ ਸੰਸਥਾ ਜੋ ਮੋਗਾ ਦੇ ਮੇਨ ਬਾਜਾਰ ਵਿਚ ਪੁਰਾਣੀਆਂ ਕਚਹਿਰੀਆਂ ਦੇ ਨੇੜੇ ਸਥਿਤ ਹੈ | ਇਹ ਸੰਸਥਾ ਲਗਾਤਾਰ ਵਿਦੇਸ਼ ਵਿਚ ਪੜਾਈ ਕਰਨ ਦੇ ਚਾਹਵਾਨ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ...
ਕੋਟ ਈਸੇ ਖਾਂ, 29 ਨਵੰਬਰ (ਨਿਰਮਲ ਸਿੰਘ ਕਾਲੜਾ)-ਧੰਨ ਧੰਨ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੀ 48-ਵੀ ਬਰਸੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 3,4,5,6 ਦਸੰਬਰ ਨੂੰ ਉਨ੍ਹਾਂ ਦੇ ਤਪ ਅਸਥਾਨ ਦੌਲੇਵਾਲਾ ਵਿਖੇ ਮਨਾਈ ਜਾ ਰਹੀ ਹੈ, ਦੀਆਂ ਤਿਆਰੀਆਂ ਮੁਕੰਮਲ ਹਨ | ਉਕਤ ...
ਕੋਟ ਈਸੇ ਖਾਂ, 29 ਨਵੰਬਰ (ਨਿਰਮਲ ਸਿੰਘ ਕਾਲੜਾ)-ਗੁਰਦੁਆਰਾ ਸ਼ਹੀਦ ਗੰਜ ਸਲੀਣਾ ਦੇ ਮੁੱਖ ਸੇਵਾਦਾਰ ਪਰਮ ਹੰਸ ਸੰਤ ਗੁਰਜੰਟ ਸਿੰਘ ਦੀ ਕੋਸ਼ਿਸ਼ ਸਦਕਾ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਤੋਂ ਅਟਾਰੀ ਜਾਂਦੀ ਸੜਕ ਤੱਕ ਨਵੀ ਸੜਕ ਬਣਾਉਣ ਦਾ ਨੀਂਹ ਪੱਥਰ ਹਲਕਾ ਧਰਮਕੋਟ ਦੇ ...
ਮੋਗਾ, 29 ਨਵੰਬਰ (ਜਸਪਾਲ ਸਿੰਘ ਬੱਬੀ)-ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਮੋਗਾ ਵਲੋਂ 1 ਨਵੰਬਰ ਤੋਂ 30 ਨਵੰਬਰ ਤੱਕ ਚੱਲ ਰਹੇ 'ਪੰਜਾਬੀ ਮਾਹ 2021' ਦੀ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ਵਿਖੇ ਪਿ੍ੰਸੀਪਲ ਖੁਸ਼ਵੰਤ ਸਿੰਘ ਦੀ ਪ੍ਰਧਾਨਗੀ ਹੇਠ ...
ਕੋਟ ਈਸੇ ਖਾਂ, 29 ਨਵੰਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਕਰੀਬ ਇਕ ਸਾਲ ਤੋਂ ਚੱਲ ਰਹੇ ਸਫਲਤਾ ਪੂਰਵਕ ਕਿਸਾਨ ਅੰਦੋਲਨ 'ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਲਗਾਤਾਰ ਆਪਣੀਆਂ ਡਿਊਟੀਆਂ ...
ਅਜੀਤਵਾਲ, 29 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਦੁਨੀਆਂ ਦੇ ਪੀਰ ਪੈਗ਼ੰਬਰ, ਸਾਂਝੀ ਵਾਲਤਾ ਦੇ ਪ੍ਰਤੀਕ ਪਹਿਲੇ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552-ਵੇ ਆਗਮਨ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਸਣੇ ਪੰਜਾ ਸਾਹਿਬ, ਸੱਚਾ ਸੌਦਾ, ਗੁਰਦੁਆਰਾ ਰੋੜੀ, ਗੁਰਦੁਆਰਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX