ਫ਼ਿਰੋਜ਼ਪੁਰ, 29 ਨਵੰਬਰ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਰੋਹਿਤ ਕੁਮਾਰ ਮਾਂਟੂ ਵੋਹਰਾ ਨੂੰ ਉਮੀਦਵਾਰ ਐਲਾਨਣ ਤੋਂ ਖ਼ਫ਼ਾ 'ਹਲਕਾ ਚਲਾਓ-ਵਰਕਰ ਬਚਾਓ' 51 ਮੈਂਬਰੀ ਕਮੇਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ੇ ਦੇਣ ਦਾ ਐਲਾਨ ਕੀਤਾ ਹੈ | ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿੱਕਰ ਸਿੰਘ ਕੁਤਬੇਵਾਲਾ ਦੇ ਨਿਵਾਸ ਸਥਾਨ 'ਤੇ ਅੱਜ ਹੋਈ ਮੀਟਿੰਗ, ਜਿਸ ਵਿਚ ਦਿਲਬਾਗ ਸਿੰਘ ਵਿਰਕ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ, ਗੁਰਭੇਜ ਸਿੰਘ ਸੂਬਾ ਜਦੀਦ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਨਛੱਤਰ ਸਿੰਘ ਖਾਈ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਕਿਲਚੇ ਮੀਤ ਪ੍ਰਧਾਨ, ਲਾਲ ਸਿੰਘ ਖਾਈ ਸਰਕਲ ਪ੍ਰਧਾਨ, ਗੁਰਜੀਤ ਸਿੰਘ ਚੀਮਾ ਸਰਕਲ ਪ੍ਰਧਾਨ, ਗਗਨਦੀਪ ਸਿੰਘ ਗੋਬਿੰਦ ਨਗਰ ਸਰਕਲ ਪ੍ਰਧਾਨ ਕਿਸਾਨ ਵਿੰਗ, ਜਸਬੀਰ ਸਿੰਘ ਬੱਗੇ ਵਾਲਾ ਸਰਕਲ ਪ੍ਰਧਾਨ ਯੂਥ ਵਿੰਗ ਆਰਿਫ਼ ਕੇ, ਕੁਲਵਿੰਦਰ ਸਿੰਘ ਕੁਤਬੇਵਾਲਾ ਪ੍ਰਧਾਨ ਬੀ.ਸੀ ਵਿੰਗ, ਬਲਜਿੰਦਰ ਸਿੰਘ ਰੱਜੀ ਵਾਲਾ ਸਰਕਲ ਪ੍ਰਧਾਨ ਕਿਸਾਨ ਵਿੰਗ, ਜੱਜਬੀਰ ਸਿੰਘ ਕਮਾਲੇਵਾਲਾ, ਸਰਵਨ ਸਿੰਘ ਇਲਮੇਵਾਲਾ, ਚਰਨਦੀਪ ਸਿੰਘ ਬੱਗੇਵਾਲਾ, ਗੁਰਪ੍ਰੀਤ ਸਿੰਘ ਫਰੀਦੇਵਾਲਾ, ਗੁਰਜੀਤ ਸਿੰਘ ਗੁਰਦਿੱਤੀਵਾਲਾ, ਰਾਜੇਸ਼ ਕੁਮਾਰ ਆਰਿਫ਼ ਕੇ, ਦਵਿੰਦਰ ਸਿੰਘ ਟੋਨਾ ਉਪਲ ਵਕੀਲਾਂਵਾਲਾ, ਹਰਜਿੰਦਰ ਸਿੰਘ ਅੱਕੂਵਾਲਾ, ਸੁਰਿੰਦਰ ਸਿੰਘ ਗੈਂਦਰ, ਸੁਰਜੀਤ ਸਿੰਘ ਅਟਾਰੀ, ਬੋਹੜ ਸਿੰਘ ਖੇਮਕਰਨ, ਕੁਲਦੀਪ ਸਿੰਘ ਪੀਰੂ ਵਾਲਾ, ਸਤਨਾਮ ਸਿੰਘ ਚਾਂਦੀ ਵਾਲਾ, ਹਰਭਜਨ ਸਿੰਘ ਖੁੰਦਰ ਗੱਟੀ, ਦਇਆ ਸਿੰਘ ਝੁੱਗੇ ਨਿਹੰਗਾਂਵਾਲੇ, ਪਰਮਜੀਤ ਸਿੰਘ ਅਲੀ ਕੇ, ਹਿੰਮਤ ਸਿੰਘ ਪੱਲਾ ਮੇਘਾ, ਸਵਰਨ ਸਿੰਘ, ਬੂਟਾ ਸਿੰਘ ਸੰਧੂ, ਦੇਸ ਰਾਜ ਖਿਲਚੀਆਂ, ਰਵਿੰਦਰ ਸਿੰਘ ਬਸਤੀ ਮੱਖਣ ਸਿੰਘ, ਦਰਸ਼ਨ ਸਿੰਘ ਖਿਲਚੀਆਂ, ਸਾਬਰ ਸੂਬਾ ਕਾਹਨ ਚੰਦ, ਪਿਆਰਾ ਸਿੰਘ ਬੱਗੇ ਵਾਲਾ, ਕੈਪਟਨ ਪਿਆਰਾ ਸਿੰਘ, ਮੋਹਨ ਕੈਲੋਵਾਲ, ਮਨਦੀਪ ਸਿੰਘ ਸਾਬਕਾ ਸਰਪੰਚ ਕੈਲੋਵਾਲ ਆਦਿ ਆਗੂ ਹਾਜ਼ਰ ਸਨ, ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਲਕੇ 'ਚ ਬਾਹਰੀ ਉਮੀਦਵਾਰ ਉਤਾਰ ਕੇ ਪਾਰਟੀ ਦੇ ਵਰਕਰਾਂ ਦੀ ਬੇਕਦਰੀ ਕੀਤੀ ਹੈ | ਆਗੂਆਂ ਨੇ ਕਿਹਾ ਕਿ ਰੋਹਿਤ ਵੋਹਰਾ ਨੂੰ ਇਸ ਦੇ ਹਲਕੇ ਦਾ ਇੰਚਾਰਜ ਲੱਗਣ ਤੋਂ ਬਾਅਦ ਅਸੀਂ ਪਾਰਟੀ ਹਾਈਕਮਾਨ ਨੂੰ ਹਲਕੇ ਦੀ ਸਥਿਤੀ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਸੀ, ਪਰ ਪਾਰਟੀ ਵਲੋਂ ਹੁਣ ਉਮੀਦਵਾਰ ਐਲਾਨਣ ਵੇਲੇ ਵੀ ਕਿਸੇ ਵਰਕਰ ਦੀ ਕੋਈ ਰਾਇ ਨਹੀਂ ਲਈ ਅਤੇ ਨਾ ਹੀ ਬੂਥਾਂ ਤੱਕ ਕੰਮ ਕਰਨ ਵਾਲੇ ਵਰਕਰਾਂ ਨੂੰ ਭਰੋਸੇ ਵਿਚ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸਮੁੱਚੇ ਹਲਕੇ ਦੇ ਵਰਕਰਾਂ 'ਚ ਭਾਰੀ ਰੋਸ ਹੈ, ਜਿਸ ਦਾ ਪਤਾ ਆਉਣ ਵਾਲੇ ਦਿਨਾਂ ਵਿਚ ਹੋਰ ਪਾਰਟੀ ਵਰਕਰਾਂ ਵਲੋਂ ਦਿੱਤੇ ਜਾਣ ਵਾਲੇ ਅਸਤੀਫ਼ਿਆਂ ਤੋਂ ਲੱਗ ਜਾਏਗਾ | ਆਗੂਆਂ ਨੇ ਇਹ ਵੀ ਕਿਹਾ ਕਿ ਉਹ ਘਰ-ਘਰ ਜਾ ਕੇ ਹਲਕੇ ਦੇ ਵਰਕਰਾਂ ਨਾਲ ਹੋਈ ਬੇਇਨਸਾਫ਼ੀ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਗੇ | ਉਨ੍ਹਾਂ ਕਿਹਾ ਕਿ ਕਮੇਟੀ ਸੰਯੁਕਤ ਕਿਸਾਨ ਮੋਰਚੇ ਵਲੋਂ ਆਉਣ ਵਾਲੇ ਦਿਨਾਂ ਵਿਚ ਲਏ ਜਾਣ ਵਾਲੇ ਫ਼ੈਸਲੇ 'ਤੇ ਫੁੱਲ ਚੜ੍ਹਾਉਂਦਿਆਂ ਅਗਲੀ ਰਣਨੀਤੀ ਬਣਾਏਗੀ |
ਜਲਦ ਦੂਰ ਹੋਵੇਗੀ ਸਾਥੀਆਂ ਦੀ ਨਾਰਾਜ਼ਗੀ-ਰੋਹਿਤ ਵੋਹਰਾ
ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਰੋਹਿਤ ਵੋਹਰਾ ਨੂੰ ਉਮੀਦਵਾਰ ਐਲਾਨਣ ਦੇ ਵਿਰੋਧ ਵਿਚ 'ਹਲਕਾ ਚਲਾਓ-ਵਰਕਰ ਬਚਾਓ' ਕਮੇਟੀ ਵਲੋਂ ਅਸਤੀਫ਼ੇ ਦੇਣ 'ਤੇ ਉਮੀਦਵਾਰ ਰੋਹਿਤ ਵੋਹਰਾ ਨੇ ਕਿਹਾ ਕਿ ਹਰ ਪਰਿਵਾਰ ਵਿਚ ਕਿਸੇ ਨਾ ਕਿਸੇ ਮਸਲੇ 'ਤੇ ਨਾਰਾਜ਼ਗੀ ਹੋ ਜਾਂਦੀ ਹੈ, ਜਿਸ ਨੂੰ ਮਿਲ ਬੈਠ ਕੇ ਸੁਲਝਾ ਲਿਆ ਜਾਂਦਾ ਹੈ ਅਤੇ ਇਹ ਸਭ ਵੀ ਸਾਡੇ ਭਰਾ ਅਤੇ ਪਰਿਵਾਰਕ ਮੈਂਬਰ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਸ ਹਲਕੇ ਤੋਂ ਉਮੀਦਵਾਰ ਬਣਾਇਆ ਹੈ ਅਤੇ ਉਹ ਜਲਦ ਹੀ ਇਨ੍ਹਾਂ ਨਾਰਾਜ਼ ਸਾਥੀਆਂ ਦੀ ਨਾਰਾਜ਼ਗੀ ਦੂਰ ਕਰਕੇ ਆਪਣੇ ਨਾਲ ਤੋਰਨ ਵਿਚ ਸਫਲ ਹੋਣਗੇ |
ਫ਼ਿਰੋਜ਼ਪੁਰ, 29 ਨਵੰਬਰ (ਜਸਵਿੰਦਰ ਸਿੰਘ ਸੰਧੂ)- ਹੱਡ ਭੰਨ੍ਹਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਬਣਦੇ ਹੱਕਾਂ 'ਤੇ ਡਾਕੇ ਪੈਣ, ਲੰਮਾ ਸਮਾਂ ਮਿਹਨਤਾਨਾ ਨਾ ਮਿਲਣ, ਠੇਕੇਦਾਰ ਵਲੋਂ ਸ਼ੋਸ਼ਣ ਕਰਨ ਆਦਿ ਕਾਰਨਾਂ ਨੂੰ ਦੇਖਦਿਆਂ ਮਜ਼ਦੂਰ ਦੀ ਹੁੰਦੀ ਦੋਵੇਂ ਹੱਥੀਂ ਲੁੱਟ ...
ਜ਼ੀਰਾ, 29 ਨਵੰਬਰ (ਜੋਗਿੰਦਰ ਸਿੰਘ ਕੰਡਿਆਲ)- ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕਰਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਨੇ ਪੰਜਾਬ ਦੇ ਮਜ਼ਦੂਰਾਂ ਨਾਲ ਫੂਡ ਏਜੰਸੀਆਂ ਵਿਚੋਂ ਠੇਕੇਦਾਰੀ ਪ੍ਰਥਾ ਬੰਦ ਕਰਨ ਦਾ ਵਾਅਦਾ ਅਜੇ ਤੱਕ ਸਿਰੇ ਨਹੀਂ ਚੜ੍ਹਾਇਆ, ਜਿਸ ਕਰਕੇ ...
ਫ਼ਿਰੋਜ਼ਪੁਰ, 29 ਨਵੰਬਰ (ਕੁਲਬੀਰ ਸਿੰਘ ਸੋਢੀ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਦਿੱਤੀ ਗਈ ਤੀਜੀ ਗਰੰਟੀ ਨਾਲ ਮਹਿਲਾ ਵਰਗ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ, ਜਿਸ ਸਬੰਧੀ ਆਮ ...
ਫ਼ਿਰੋਜ਼ਪੁਰ, 29 ਨਵੰਬਰ (ਜਸਵਿੰਦਰ ਸਿੰਘ ਸੰਧੂ)- ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਫ਼ਿਰੋਜ਼ਪੁਰ ਵਲੋਂ ਅੱਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਸੂਬਾਈ ਆਗੂ ਰਵਿੰਦਰ ਲੂਥਰਾ ਦੀ ਅਗਵਾਈ ਹੇਠ ਐਨ.ਐੱਚ.ਐਮ ਕਾਮਿਆਂ ਨੂੰ ਤੁਰੰਤ ਰੈਗੂਲਰ ਕਰਨ ਦੇ ...
ਗੁਰੂਹਰਸਹਾਏ, 29 ਨਵੰਬਰ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)- ਆਪਣੀਆਂ ਮੰਗਾਂ ਨੂੰ ਲੈ ਕੇ ਐਨ.ਐੱਚ.ਐਮ ਮੁਲਾਜਮਾਂ ਨੇ ਕਮਿਊਨਿਟੀ ਹੈਲਥ ਸੈਂਟਰ ਗੁਰੂਹਰਸਹਾਏ ਵਿਖੇ ਧਰਨਾ ਲਗਾਇਆ | ਇਸ ਧਰਨੇ ਦੌਰਾਨ ਵੱਡੀ ਗਿਣਤੀ ਵਿਚ ਐਨ.ਐੱਚ.ਐਮ. ਮੁਲਾਜਮਾਂ ਨੇ ਸ਼ਮੂਲੀਅਤ ਕੀਤੀ ...
ਫ਼ਿਰੋਜ਼ਪੁਰ, 29 ਨਵੰਬਰ (ਤਪਿੰਦਰ ਸਿੰਘ)- ਡਾਇਰੈਕਟ ਹੈੱਡ ਮਾਸਟਰ ਐਸੋਸੀਏਸ਼ਨ ਪੰਜਾਬ ਦੀ ਤਹਿਸੀਲ ਫ਼ਿਰੋਜ਼ਪੁਰ ਇਕਾਈ ਦੀ ਭਰਵੀਂ ਇਕੱਤਰਤਾ ਸਾਰਾਗੜ੍ਹੀ ਪਾਰਕ ਵਿਖੇ ਹੋਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੇ ਦੱਸਿਆ ਕਿ ਹੈੱਡ ਮਾਸਟਰ ਗਰੁੱਪ ਦੀਆਂ ਲੰਬੇ ...
ਫ਼ਿਰੋਜ਼ਪੁਰ/ਆਰਿਫ਼ ਕੇ, 29 ਨਵੰਬਰ (ਤਪਿੰਦਰ ਸਿੰਘ, ਬਲਬੀਰ ਸਿੰਘ ਜੋਸਨ)- ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਫ਼ਿਰੋਜ਼ਪੁਰ ਰੇਂਜ ਫ਼ਿਰੋਜ਼ਪੁਰ ਵਲੋਂ ਜਾਰੀ ਹੁਕਮਾਂ ਮੁਤਾਬਿਕ ਮਾੜੇ ਅਨਸਰਾਂ ਅਤੇ ਨਸ਼ਾ ਸਮਗਲਰਾਂ ...
ਫ਼ਿਰੋਜ਼ਪੁਰ, 29 ਨਵੰਬਰ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਪੈਰ ਪਸਾਰਦੇ ਹੋਏ ਇਕ ਹੋਰ ਵਿਅਕਤੀ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ, ਜਿਸ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ | ਵਿਭਾਗ ਦੇ ਬੁਲਾਰੇ ਨੇ ...
ਮਮਦੋਟ, 29 ਨਵੰਬਰ (ਸੁਖਦੇਵ ਸਿੰਘ ਸੰਗਮ)- ਜ਼ਿਲ੍ਹਾ ਪੁਲਿਸ ਫ਼ਿਰੋਜ਼ਪੁਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮਮਦੋਟ ਪੁਲਿਸ ਵਲੋਂ 350 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਮਾਮਲੇ ਸਬੰਧੀ ਥਾਣਾ ਮਮਦੋਟ ਦੇ ਸਬ ...
ਫ਼ਿਰੋਜ਼ਪੁਰ, 29 ਨਵੰਬਰ (ਰਾਕੇਸ਼ ਚਾਵਲਾ)- ਕਲਾਸ ਵਿਚ ਬੈਂਚ 'ਤੇ ਬੈਠਣ ਨੂੰ ਲੈ ਕੇ ਰੰਜਿਸ਼ ਕੱਢਦੇ ਹੋਏ 15 ਵਰਿ੍ਹਆਂ ਦੇ ਇਕ ਲੜਕੇ 'ਤੇ 15-20 ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿਚ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਨੇ ਮਨਜਿੰਦਰ ਸਿੰਘ ਪੁੱਤਰ ...
ਫ਼ਿਰੋਜ਼ਪੁਰ, 29 ਨਵੰਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਤੋਂ ਰੋਹਿਤ ਵੋਹਰਾ ਨੂੰ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅੱਜ ਰੋਹਿਤ ਵੋਹਰਾ ਵਲੋਂ ਅਕਾਲੀ-ਬਸਪਾ ਵਰਕਰਾਂ ...
ਕੁੱਲਗੜ੍ਹੀ, 29 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਕੇਂਦਰ ਸਰਕਾਰ ਵਲੋਂ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਿੱਲ ਲੋਕ ਸਭਾ ਵਿਚ ਪਾਸ ਕਰ ਦਿੱਤੇ ਗਏ ਹਨ, ਜਿਸ ਨਾਲ ਦੇਸ਼-ਵਿਦੇਸ਼ ਵਿਚ ਵੱਸਦੇ ਕਿਸਾਨ, ਮਜ਼ਦੂਰ ਅਤੇ ਕਿਸਾਨ ਹਿਤੈਸ਼ੀ ਲੋਕਾਂ ਵਿਚ ਭਾਰੀ ...
ਮਮਦੋਟ, 29 ਨਵੰਬਰ (ਸੁਖਦੇਵ ਸਿੰਘ ਸੰਗਮ)- ਆਮ ਆਦਮੀ ਪਾਰਟੀ ਵਲੋਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਅਗਵਾਈ ਹੇਠ ਮਮਦੋਟ ਦੇ ਪਿੰਡ ਸਾਹਨਕੇ ਵਿਖੇ ਇਕ ਵੱਡੀ ਮੀਟਿੰਗ ਕੀਤੀ ਗਈ, ਜਿਸ ਦੌਰਾਨ 'ਆਪ' ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ...
ਗੁਰੂਹਰਸਹਾਏ, 29 ਨਵੰਬਰ (ਹਰਚਰਨ ਸਿੰਘ ਸੰਧੂ)- ਵਿਕਾਸ ਕਾਰਜਾਂ 'ਚ ਹੋਰ ਤੇਜ਼ੀ ਲਿਆਉਣ ਅਤੇ ਚੱਲ ਰਹੇ ਕੰਮਾਂ ਨੂੰ ਪੂਰਾ ਕਰਵਾਉਣ ਦੇ ਲਈ ਹਲਕਾ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਹਲਕਾ ...
ਫ਼ਿਰੋਜ਼ਪੁਰ, 29 ਨਵੰਬਰ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਦੇ ਬੱਸ ਸਟੈਂਡ ਨਜ਼ਦੀਕ ਸਥਿਤ ਬੰਗਲਾਮੁਖੀ ਮਾਤਾ ਮੰਦਰ ਤੋਂ ਭਗਤਾਂ ਨੇ ਛਾਉਣੀ ਬਾਜ਼ਾਰਾਂ 'ਚ ਸ਼ੋਭਾ ਯਾਤਰਾ ਕੱਢੀ ਗਈ, ਜੋ ਵੱਖ-ਵੱਖ ਬਾਜ਼ਾਰਾਂ 'ਚੋਂ ਦੀ ਹੁੰਦੀ ਵਾਪਸ ਮੰਦਰ ਪਹੁੰਚ ਕੇ ...
ਜ਼ੀਰਾ, 29 ਨਵੰਬਰ (ਮਨਜੀਤ ਸਿੰਘ ਢਿੱਲੋਂ)- ਭਗਤ ਨਾਮਦੇਵ ਸੇਵਾ ਸੁਸਾਇਟੀ ਜ਼ੀਰਾ ਵਲੋਂ ਇਲਾਕਾ ਨਿਵਾਸ ਸੰਗਤਾਂ ਦੇ ਸਹਿਯੋਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਮਾਗਮ ਕਰਵਾ ਕੇ ਸ਼ੋ੍ਰਮਣੀ ਭਗਤ ਨਾਮਦੇਵ ਜੀ ਦਾ 751ਵਾਂ ਜਨਮ ਦਿਹਾੜਾ ਸ਼ਰਧਾ-ਭਾਵਨਾ ਨਾਲ ...
ਜ਼ੀਰਾ, 29 ਨਵੰਬਰ (ਜੋਗਿੰਦਰ ਸਿੰਘ ਕੰਡਿਆਲ)- ਪੰਜਾਬ ਦੀ ਧਰਤੀ 'ਤੇ ਜਨਮ ਲੈਣਾ ਅਤੇ ਉਸ ਤੋਂ ਵੱਧ ਪੰਜਾਬੀਆਂ ਦੇ ਘਰ ਜੰਮਣਾ ਕਿਸੇ ਖ਼ੁਸ਼ਨਸੀਬੀ ਤੋਂ ਘੱਟ ਨਹੀਂ ਹੁੰਦਾ ਅਤੇ ਪੰਜਾਬ ਵਿਚ ਰਹਿਣਾ ਸਵਰਗ ਵਿਚ ਰਹਿਣ ਦੇ ਬਰਾਬਰ ਹੈ | ਇਹ ਪ੍ਰਗਟਾਵਾ ਇੰਡੀਅਨ ਨੈਸ਼ਨਲ ...
ਗੁਰੂਹਰਸਹਾਏ, 29 ਨਵੰਬਰ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪੁਲਿਸ ਥਾਣਾ ਗੁਰੂਹਰਸਹਾਏ ਅੱਗੇ ਅੱਜ 30 ਨਵੰਬਰ ਨੂੰ ਲਾਏ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਹੈ | ਜ਼ਿਲ੍ਹਾ ਪੁਲਿਸ ਕਪਤਾਨ ਫ਼ਿਰੋਜ਼ਪੁਰ ਅਤੇ ...
ਫ਼ਿਰੋਜ਼ਪੁਰ, 29 ਨਵੰਬਰ (ਤਪਿੰਦਰ ਸਿੰਘ)- ਐੱਚ.ਐਮ. ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਵਲੋਂ ਕਰਨਲ ਪਿਊਸ ਬੇਰੀ ਕਮਾਂਡਿੰਗ ਅਫ਼ਸਰ 13 ਪੰਜਾਬ ਬਟਾਲੀਅਨ ਦੇ ਹੁਕਮਾਂ ਅਨੁਸਾਰ ਐਨ.ਸੀ.ਸੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਐਨ.ਸੀ.ਸੀ ...
ਜ਼ੀਰਾ, 29 ਨਵੰਬਰ (ਜੋਗਿੰਦਰ ਸਿੰਘ ਕੰਡਿਆਲ)- ਗੁਰਦੁਆਰਾ ਨਾਨਕ ਨਗਰੀ ਮਖੂ ਰੋਡ ਜ਼ੀਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨਾਨਕ ਨਗਰੀ ਜ਼ੀਰਾ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਭਗਤ ਬਾਬਾ ਨਾਮਦੇਵ ਦੇ ਜਨਮ ਦਿਹਾੜੇ ...
ਗੁਰੂਹਰਸਹਾਏ, 29 ਨਵੰਬਰ (ਹਰਚਰਨ ਸਿੰਘ ਸੰਧੂ)- ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸ਼ੋ੍ਰਮਣੀ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦਾ ਪ੍ਰਧਾਨ ਬਣਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਗੁਰੂਹਰਸਹਾਏ ਨੇ ਉਨ੍ਹਾਂ ਨੂੰ ਵਧਾਈ ...
ਮਮਦੋਟ, 29 ਨਵੰਬਰ (ਸੁਖਦੇਵ ਸਿੰਘ ਸੰਗਮ)- ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਏ ਸਿੱਖ ਸਮਾਜ ਸੁਧਾਰ ਸਭਾ ਪੰਜਾਬ ਵਲੋਂ ਪ੍ਰਧਾਨ ਕਾਮਰੇਡ ਹੰਸਾ ਸਿੰਘ ਦੀ ਅਗਵਾਈ 'ਚ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਮੀਟਿੰਗ ਕਰਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਦੌਰਾਨ ਬਰਾਦਰੀ ...
ਫ਼ਿਰੋਜ਼ਪੁਰ, 29 ਨਵੰਬਰ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਹੁਸੈਨੀਵਾਲਾ ਅਤੇ ਸਤਲੁਜ ਦਰਿਆ ਵਿਚਕਾਰ ਵਸੇ ਵੀਅਰ ਸਟੇਟ ਨੁਮਾ ਗੱਟੀਆਂ ਪਿੰਡਾਂ ਦੇ ਵਾਸੀਆਂ ਨੂੰ ਸ਼ਹਿਰ ਆਉਣ-ਜਾਣ ਲਈ ਚੌੜੀ ਤੇ ਨਵੀਂ ਸੜਕ ਦੇਣ ਲਈ ਪੰਜਾਬ ਸਰਕਾਰ ਵਲੋਂ ਲੱਖਾਂ ਰੁਪਏ ...
ਗੁਰੂਹਰਸਹਾਏ, 29 ਨਵੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਦੇ ਸਮਾਜ ਸੇਵੀ ਮਦਨ ਨਰੂਲਾ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਗੁਰੂਹਰਸਹਾਏ ਸ਼ਹਿਰ 'ਚ ਰੇਲਵੇ ਸਕਾਈ ਬਰਿੱਜ ਬਣਾਉਣ ਦੇ ਲਈ ਪਿਛਲੇ 20 ਸਾਲਾਂ ਤੋਂ ਯਤਨ ਕੀਤਾ ਜਾ ਰਿਹਾ ਸੀ, ਜੋ ਉਨ੍ਹਾਂ ਦਾ ...
ਜ਼ੀਰਾ, 29 ਨਵੰਬਰ (ਮਨਜੀਤ ਸਿੰਘ ਢਿੱਲੋਂ)- ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਅਤੇ ਅੰਗਰੇਜ਼ੀ ਵਿਸ਼ੇ 'ਚ ਮੁਹਾਰਤ ਹਾਸਲ ਕਰਨ ਸੰਬੰਧੀ ਐਂਮਬਰੋਜੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਵਾਣ ਰੋਡ ਜ਼ੀਰਾ ਵਿਖੇ ਤੀਸਰੀ ਤੇ ਚੌਥੀ ਕਲਾਸ ਦੇ ਬੱਚਿਆਂ ਦੀ ...
ਜ਼ੀਰਾ, 29 ਨਵੰਬਰ (ਮਨਜੀਤ ਸਿੰਘ ਢਿੱਲੋਂ)- ਕੇਂਦਰ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਲਿਆਂਦੇ ਗਏ ਕਾਲੇ ਖੇਤੀ ਕਾਨੂੰਨ ਹੁਣ ਮੋਦੀ ਸਰਕਾਰ ਵਲੋਂ ਰੱਦ ਕਰ ਦਿੱਤੇ ਗਏ ਹਨ, ਜਿਸ ਨਾਲ ਸਮੁੱਚੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਵਪਾਰੀ ਵਰਗ ਵਿਚ ਖ਼ੁਸ਼ੀ ...
ਗੁਰੂਹਰਸਹਾਏ, 29 ਨਵੰਬਰ (ਕਪਿਲ ਕੰਧਾਰੀ)- 23 ਨਵੰਬਰ ਤੋਂ 30 ਨਵੰਬਰ ਤੱਕ ਮਾਂ ਬੋਲੀ ਨੂੰ ਸਮਰਪਿਤ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸੇ ਲੜੀ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਸਿੱਖਿਆ ਫ਼ਿਰੋਜ਼ਪੁਰ ਰਾਜੀਵ ਛਾਬੜਾ, ਉਪ ...
ਗੁਰੂਹਰਸਹਾਏ, 29 ਨਵੰਬਰ (ਕਪਿਲ ਕੰਧਾਰੀ)- ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਰਾਜੀਵ ਕੁਮਾਰ ਛਾਬੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ, ਜ਼ਿਲ੍ਹਾ ਸਾਇੰਸ ਮੈਂਟਰ ਉਮੇਸ਼ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ...
ਫ਼ਿਰੋਜ਼ਪੁਰ, 29 ਨਵੰਬਰ (ਜਸਵਿੰਦਰ ਸਿੰਘ ਸੰਧੂ)- ਚੰਨੀ ਕਾਂਗਰਸ ਪੰਜਾਬ ਸਰਕਾਰ ਵਲੋਂ ਚਲਾਈ ਵਿਕਾਸ ਮੁਹਿੰਮ ਅਧੀਨ ਵਿਧਾਇਕਾ ਸਤਿਕਾਰ ਕੌਰ ਗਹਿਰੀ ਵਲੋਂ ਮਨਜ਼ੂਰ ਕਰਵਾਏ ਵਿਕਾਸ ਪੋ੍ਰਜੈਕਟਾਂ 'ਚੋਂ ਗ੍ਰਾਮ ਪੰਚਾਇਤ ਪਿੰਡ ਆਲੇ ਵਾਲਾ ਦੀ ਫਿਰਨੀ, ਕਿ੍ਸ਼ਨਾ ਨਗਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX