ਬਠਿੰਡਾ, 29 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਪਿੰਡ ਮਾਈਸਰਖਾਨਾ ਵਿਖੇ ਸਥਿਤ ਮਾਲਵਾ ਪਰਾਂਤੀਆਂ ਬ੍ਰਾਹਮਣ ਸਭਾ ਮੰਦਿਰ 'ਤੇ ਲਗਾਈ ਗਈ ਪਾਬੰਦੀ ਦਾ ਮਾਮਲਾ ਪੂਰੀ ਤਰ੍ਹਾਂ ਭਖ ਗਿਆ ਹੈ ਤੇ ਪਾਬੰਦੀ ਹਟਾਉਣ ਲਈ ਹਿੰਦੂ ਸਮਾਜ ਦੇ ਲੋਕ ਸੜਕਾਂ 'ਤੇ ਉਤਰਨ ਲਈ ਮਜਬੂਰ ਹੋ ਗਏ ਹਨ | ਇਸ ਮਸਲੇ ਨੂੰ ਲੈ ਕੇ ਅੱਜ ਮੰਦਿਰ ਦੀ ਸਬ-ਪ੍ਰਬੰਧਕ ਕਮੇਟੀ ਵਲੋਂ ਸਥਾਨਕ ਫ਼ੌਜੀ ਚੌਕ ਵਿਖੇ ਧਰਨਾ ਲਗਾ ਕੇ ਕਈ ਘੰਟੇ ਸ਼ਹਿਰ ਦੀ ਆਵਾਜਾਈ ਠੱਪ ਕੀਤੀ ਗਈ, ਜਿਸ ਕਾਰਨ ਸ਼ਹਿਰ 'ਚ ਵਾਹਨਾਂ ਦੇ ਵੱਡੇ-ਵੱਡੇ ਜਾਮ ਲੱਗੇ ਰਹੇ | ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਭਲਕੇ ਸਬ-ਕਮੇਟੀ ਨਾਲ ਤੈਅ ਕੀਤੇ ਗਏ ਮੀਟਿੰਗ ਦੇ ਸਮੇਂ ਬਾਅਦ ਹਿੰਦੂ ਸਮਾਜ ਦੇ ਲੋਕਾਂ ਵਲੋਂ ਚੱਕਾ ਜਾਮ ਖੋਲਿ੍ਹਆ ਗਿਆ | ਸਬ-ਕਮੇਟੀ ਦੇ ਪ੍ਰਧਾਨ ਕੈਲਾਸ਼ ਪਰਬਤ, ਪ੍ਰੇਮ ਪਾਲ ਸ਼ਰਮਾ, ਰਤਨ ਸ਼ਰਮਾ, ਰਣਜੀਤ ਸ਼ਰਮਾ ਤੇ ਡਾ. ਜਸਵੰਤ ਸ਼ਰਮਾ ਨੇ ਦੋਸ਼ ਲਗਾਉਂਦੇ ਕਿਹਾ ਕਿ ਹਿੰਦੂ ਸਮਾਜ ਦੇ ਪੁਰਾਤਨ ਮੰਦਿਰ ਵਜੋਂ ਜਾਣੇ ਜਾਂਦੇ 'ਮਾਲਵਾ ਪਰਾਂਤੀਆਂ ਬ੍ਰਾਹਮਣ ਸਭਾ ਮੰਦਿਰ ਮਾਈਸਰਖਾਨਾ' ਦੇ ਪਹਿਲਾਂ ਰਹਿ ਚੁੱਕੇ ਕੁੱਝ ਪ੍ਰਬੰਧਕਾਂ ਵਲੋਂ ਮੰਦਿਰ ਦੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕੀਤੀ ਗਈ ਹੈ ਜਿਸ ਦੇ ਚੱਲਦੇ ਉਨ੍ਹਾਂ ਖ਼ਿਲਾਫ਼ ਕੀਤੀ ਗਈ ਅਦਾਲਤੀ ਕਾਰਵਾਈ ਤਹਿਤ ਉਨ੍ਹਾਂ ਪ੍ਰਬੰਧਕਾਂ ਨੂੰ ਅਦਾਲਤ ਵਲੋਂ ਲਾਂਬੇ ਕੀਤੇ ਜਾ ਚੁੱਕਿਆ ਹੈ ਤੇ ਮੰਦਿਰ ਦਾ ਪ੍ਰਬੰਧ ਚਲਾਉਣ ਲਈ ਇੱਕ ਸਬ-ਕਮੇਟੀ ਬਣਾਈ ਗਈ ਹੈ ਪਰ ਉਕਤ ਪ੍ਰਬੰਧਕਾਂ ਨੇ ਸਬ-ਕਮੇਟੀ ਦਾ ਕੰਮਕਾਜ ਪ੍ਰਭਾਵਿਤ ਕਰਨ ਲਈ ਸਿਆਸੀ ਸ਼ਹਿ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਦਿਰ 'ਚ ਦਫ਼ਾ 145 ਲਗਵਾਉਂਦੇ ਮੰਦਿਰ ਨੂੰ ਤਾਲਾ ਲਗਵਾ ਦਿੱਤਾ ਹੈ, ਜਿਸ ਕਾਰਨ ਹਿੰਦੂ ਸਮਾਜ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਤੇ ਹਿੰਦੂ ਸਮਾਜ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸੇ ਰੋਸ ਵਜੋਂ ਅੱਜ ਉਨ੍ਹਾਂ ਨੂੰ ਚੱਕਾ ਜਾਮ ਕਰਨ ਪਿਆ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਦਿਰ 'ਤੇ ਲਗਾਈ ਗਈ ਪਾਬੰਦੀ ਤੁਰੰਤ ਹਟਾਈ ਜਾਵੇ ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਤੋਂ ਪ੍ਰਦਰਸ਼ਨਕਾਰੀਆਂ ਕੋਲ ਪੁੱਜੇ ਅਧਿਕਾਰੀਆਂ ਨੇ ਭਲਕੇ ਡਿਪਟੀ ਕਮਿਸ਼ਨਰ ਨਾਲ ਸਬ-ਕਮੇਟੀ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਤੇ ਇਸ ਭਰੋਸੇ ਬਾਅਦ ਲਗਭਗ ਤਿੰਨ ਘੰਟਿਆਂ ਬਾਅਦ ਧਰਨਾ ਸਮਾਪਤ ਕੀਤਾ ਗਿਆ, ਜਿਸ ਬਾਅਦ ਸ਼ਹਿਰ ਦੀ ਆਵਾਜਾਈ ਬਹਾਲ ਹੋਈ | ਇਸ ਮੌਕੇ ਰਾਜਿੰਦਰ ਕਾਲੀਆ, ਬੀਤ ਸ਼ਰਮਾ, ਜੱਗੀ ਸ਼ਰਮਾ, ਵਿਜੈ ਸ਼ਰਮਾ, ਸੁਖਦੀਪ ਸ਼ਰਮਾ, ਨਵ ਕੁਮਾਰ, ਬਬਲੂ ਸ਼ਰਮਾ, ਗੁਰਸ਼ਨ ਸ਼ਰਮਾ, ਮੀਤ ਸ਼ਰਮਾ, ਰਾਜ ਕੁਮਾਰ, ਮਨੀਸ਼ ਸ਼ਰਮਾ, ਰਘਬੀਰ ਸ਼ਰਮਾ, ਗੁਰਪ੍ਰੀਤ, ਮਨਦੀਪ, ਪ੍ਰੇਮ ਪਰਾਸ਼ਰ, ਹਸ਼ਨਪ੍ਰੀਤ ਸ਼ਰਮਾ ਤੇ ਬੱਬੂ ਸ਼ਰਮਾ ਸਮੇਤ ਹਿੰਦੂ ਸਮਾਜ ਦੇ ਹੋਰ ਲੋਕ ਮੌਜੂਦ ਸਨ |
ਬਠਿੰਡਾ, 29 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਵਲੋਂ ਖੇਤੀਬਾੜੀ ਸਬੰਧੀ ਤਿੰਨ ਕੇਂਦਰੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ 12 ਕਿਸਾਨ ਪਰਿਵਾਰਾਂ ਨੂੰ ਇੱਥੇ ਨਿਯੁਕਤੀ ...
ਚਾਉਕੇ, 29 ਨਵੰਬਰ (ਮਨਜੀਤ ਸਿੰਘ ਘੜੈਲੀ)-ਅੱਜ ਆਮ ਆਦਮੀ ਪਾਰਟੀ ਹਲਕਾ ਮੌੜ ਵਲੋਂ ਪਿੰਡ ਚਾਉਕੇ ਵਿਖੇ ਹਲਕਾ ਇੰਚਾਰਜ ਸੁਖਵੀਰ ਸਿੰਘ ਮਾਈਸਰ ਖਾਨਾ ਦੀ ਅਗਵਾਈ ਹੇਠ 'ਇਕ ਮੌਕਾ ਕੇਜਰੀਵਾਲ ਨੂੰ ' ਮੁਹਿੰਮ ਤਹਿਤ ਮਹਾਂ ਜਨ ਸਭਾ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ...
ਬਠਿੰਡਾ, 29 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੱਦੇਨਜ਼ਰ ਸੂਬੇ ਭਰ 'ਚ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਦੀ ਸ਼ੁਰੂਆਤ ਕਰਨ ਦੇ ਨਿਰਦੇਸ਼ ...
ਮੰਡੀ, 29 ਨਵੰਬਰ (ਲੱਕਵਿੰਦਰ ਸ਼ਰਮਾ)-ਖੇਤਰ ਦੇ ਨੰਬਰਦਾਰ ਯੂਨੀਅਨ ਆਗੂਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਲੁਧਿਆਣਾ ਦੀ ਵਿਸ਼ਾਲ ਰੈਲੀ 'ਤੇ ਜਾਣ ਲਈ ਖੇਤਰ ਦੇ ਨੰਬਰਦਾਰਾਂ ਨੂੰ ਲਾਮਬੰਦ ਕੀਤਾ | ਇਸ ਮੌਕੇ ਯੂਨੀਅਨ ਆਗੂ ਜਗਤਾਰ ਬਹਿਮਣ ਜੱਸਾ, ...
ਬਠਿੰਡਾ, 29 ਨਵੰਬਰ (ਅਵਤਾਰ ਸਿੰਘ)-ਪੰਜਾਬ ਪੁਲਿਸ ਵਿਚ ਕਾਂਸਟੇਬਲਾਂ ਦੀ ਭਰਤੀ ਵਿਚ ਹੋਈ ਧਾਂਦਲੀ ਨੂੰ ਲੈ ਕੇ ਨੌਜਵਾਨ ਲੜਕੇ-ਲੜਕੀਆਂ ਨੇ ਸੜਕਾਂ 'ਤੇ ਉੱਤਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬੱਸ ਅੱਡੇ ਅੱਗੇ ਧਰਨਾ ਲਗਾਇਆ | ਉਨ੍ਹਾਂ ਪੰਜਾਬ ਸਰਕਾਰ ...
ਬਠਿੰਡਾ, 29 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਖਾਲੀ ਭਾਂਡੇ ਖੜਕਾ ਐੱਨ.ਐੱਚ.ਐੱਮ. ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਸਿਵਲ ਹਸਪਤਾਲ ਵਿਖੇ ਪਿੱਟ ਸਿਆਪਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਨਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ...
ਬਠਿੰਡਾ, 29 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰੀ ਪਾਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੂੰ ਵੋਟਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਕਾਲਜ ਵਲੋਂ ਇੱਕ ਵੋਟਰ ਜਾਗਰੂਕਤਾ ਰੈਲੀ ਕੀਤੀ ਗਈ | ਕਾਲਜ ਦੇ ਵੋਟਰ ਜਾਗਰੂਕਤਾ ਕਲੱਬ ਵਲੋਂ ...
ਭੁੱਚੋ ਮੰਡੀ, 29 ਨਵੰਬਰ (ਬਿੱਕਰ ਸਿੰਘ ਸਿੱਧੂ)-ਆਦੇਸ਼ ਹਸਪਤਾਲ ਭੁੱਚੋ ਖੁਰਦ ਵਿਖੇ ਸ਼ਿਓਰ ਸਕਿਉਰਟੀ ਏਜੰਸੀ ਅਧੀਨ ਠੇਕੇ 'ਤੇ ਕੰਮ ਕਰਦੇ ਲਗਪਗ 350 ਦੇ ਕਰੀਬ ਸਫ਼ਾਈ ਸੇਵਕਾਂ ਅਤੇ ਵਾਰਡ ਅਟੈਂਡੈਂਟਾਂ ਜਿਨ੍ਹਾਂ ਵਿਚ ਮਹਿਲਾਵਾਂ ਦੀ ਗਿਣਤੀ ਜ਼ਿਆਦਾ ਹੈ ਵਲੋਂ ਆਪਣੀਆਂ ...
ਗੋਨਿਆਣਾ, 29 ਨਵੰਬਰ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਜੰਡਾਂਵਾਲਾ ਵਿੰਝੂਕਾ ਦੇ ਜੰਮਪਲ ਕੁਲਦੀਪ ਸਿੰਘ ਬਰਾੜ ਜੋ ਕਿ ਪੰਜਾਬ ਮੰਡੀ ਬੋਰਡ ਡੀ. ਜੀ. ਐੱਮ. ਦੇ ਅਹੁਦੇ 'ਤੇ ਤਾਇਨਾਤ ਸਨ, ਨੂੰ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਜਨਰਲ ਮੈਨੇਜਰ ਪੰਜਾਬ ਮੰਡੀ ਬੋਰਡ ਬਣਾ ...
ਬਠਿੰਡਾ, 29 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਜੁਆਇੰਟ ਐਕਸ਼ਨ ਕਮੇਟੀ ਅਕਾਊਾਟਸ ਕੇਡਰ ਨੇ ਮੁੱਖ ਇੰਜ:/ਵੰਡ (ਪੱਛਮ) ਬਠਿੰਡਾ ਦੇ ਦਫ਼ਤਰ ਸਾਹਮਣੇ ਲਗਾਤਾਰ ਸੱਤਵੇਂ ਦਿਨ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਮੀਤ ਪ੍ਰਧਾਨ ਰੇਸ਼ਮ ਸਿੰਘ ਅਤੇ ਰਣਜੀਤ ਸਿੰਘ ਨੇ ...
ਬਠਿੰਡਾ, 29 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਪੀ.ਡਬਲਿਯੂ.ਡੀ. ਜਲ ਸਪਲਾਈ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ 'ਤੇ ਫ਼ੀਲਡ ਕਾਮਿਆਂ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿਚ 3 ਦਸੰਬਰ ਨੂੰ ਝੰਡਾ ਮਾਰਚ ਕਰਨ ਦਾ ਪ੍ਰੋਗਰਾਮ ...
ਰਾਮਪੁਰਾ ਫੂਲ 29 ਨਵੰਬਰ (ਗੁਰਮੇਲ ਸਿੰਘ ਵਿਰਦੀ)-ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰ ਕੇ ਸ਼ਖ਼ਸੀਅਤ ਦਾ ਵਿਕਾਸ ਕਰਨ ਨੈਤਿਕ ਕਦਰਾਂ ਕੀਮਤਾਂ ਦੇਸ਼ ਭਗਤੀ ਦੀ ਭਾਵਨਾ ਪ੍ਰਬਲ ਕਰਨ ਹਮੇਸ਼ਾ ਹੀ ਦੇਸ਼ ਸੇਵਾ ਲਈ ਸਮਰਪਿਤ ਰਹਿਣ ਰਾਸ਼ਟਰ ਦੀ ਆਨ,ਬਾਣ,ਸ਼ਾਨ ...
ਸੀਂਗੋ ਮੰਡੀ, 29 ਨਵੰਬਰ (ਪਿ੍ੰਸ ਗਰਗ)-ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਮੀਡੀਆ 'ਚ ਪੱਤਰਕਾਰ ਜੋ ਫ਼ੀਲਡ ਵਿਚ ਰਹਿ ਕੇ ਹਰ ਤਰ੍ਹਾਂ ਦੀਆਂ ਖ਼ਬਰਾਂ ਰਾਹੀਂ ਸਮਾਜ ਸੇਵਾ ਕਰਦੇ ਹਨ, ਇਨ੍ਹਾਂ ਪ੍ਰਤੀ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇ ਕੇ ਬਣਦੀਆਂ ਸਹੂਲਤਾਂ ਤੁਰੰਤ ਦੇਣੀਆਂ ...
ਬਠਿੰਡਾ, 29 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਵਲੋਂ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਵਰਲਡ ਕੈਂਸਰ ਕੇਅਰ ਸੁਸਾਇਟੀ ਨਾਲ ਮਿਲ ਕੇ ਸ਼ਹਿਰ ਵਿਚ ਮੈਗਾ ਕੈਂਸਰ ਕੈਂਪ ਲਗਾਇਆ ਗਿਆ | ਜਿਸ ਵਿਚ ਕੈਂਸਰ ਨੂੰ ਪਹਿਲੀ ਸਟੇਜ 'ਤੇ ਫੜ੍ਹਣ ...
ਭਾਈਰੂਪਾ, 29 ਨਵੰਬਰ (ਵਰਿੰਦਰ ਲੱਕੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਬੀਤੇ ਕੱਲ੍ਹ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ 'ਚ ਜ਼ਿਲ੍ਹਾ ਬਠਿੰਡਾ ਦੇ ਐਲਾਨੇ ਗਏ ...
ਰਾਮਾਂ ਮੰਡੀ, 29 ਨਵੰਬਰ (ਤਰਸੇਮ ਸਿੰਗਲਾ)-ਰਾਮਾਂ ਮੰਡੀ ਵਿਚ ਲੜਕਿਆਂ ਲਈ ਸਰਕਾਰੀ ਸੈਕੰਡਰੀ ਜਾ ਹਾਈ ਕੋਈ ਸਕੂਲ ਨਹੀਂ ਹੈ ਜਦਕਿ ਸਿੱਖਿਆ ਮੰਤਰੀ ਪ੍ਰਗਟ ਸਿੰਘ ਪੰਜਾਬ ਵਿਚ ਦਿੱਲੀ ਦੇ ਮੁਕਾਬਲੇ ਵਧੀਆ ਸਕੂਲ ਅਤੇ ਸਿੱਖਿਆ ਦੇ ਦਾਅਵੇ ਕਰ ਰਹੇ ਹਨ | ਇਹ ਦੋਸ਼ ਲਗਾਉਂਦੇ ...
ਤਲਵੰਡੀ ਸਾਬੋ, 29 ਨਵੰਬਰ (ਰਵਜੋਤ ਸਿੰਘ ਰਾਹੀ)-ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਗੁਰਮਤਿ ਸੇਵਾ ਸੁਸਾਇਟੀ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਹਿਯੋਗ ਸਦਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ...
ਨਥਾਣਾ, 29 ਨਵੰਬਰ (ਗੁਰਦਰਸ਼ਨ ਲੁੱਧੜ)-ਆਮ ਆਦਮੀ ਪਾਰਟੀ ਵਲੋਂ ਬਾਬਾ ਕਾਲੂ ਨਾਥ ਯਾਦਗਾਰੀ ਸਥਾਨਕ ਪਾਰਕ ਵਿਖੇ ਮਿਸ਼ਨ-2022 ਦੇ ਮੱਦੇਨਜ਼ਰ ਰੈਲੀ ਕੀਤੀ ਗਈ ਅਤੇ ਬੀਤੇ ਪੰਜ ਸਾਲਾਂ ਤੋਂ ਰਾਜ ਕਰ ਰਹੀ ਕਾਂਗਰਸ ਪਾਰਟੀ ਦੀਆਂ ਨਾਕਾਮੀਆਂ ਨੂੰ ਇਕ-ਇਕ ਕਰਕੇ ਗਿਣਾਇਆ ਗਿਆ | ਇਸ ...
2022 'ਚ 'ਆਪ' ਦੀ ਸਰਕਾਰ ਲਿਆਉਣ ਦਾ ਸੱਦਾ ਬਠਿੰਡਾ, 29 ਨਵੰਬਰ (ਵੀਰਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਮਹਿਲਾ ਸ਼ਕਤੀ ਦੇ ਸਵੈਮਾਣ ਨੂੰ ਉੱਚਾ ਚੁੱਕਣ ਲਈ ਦਿੱਤੀ ਗਈ ਗਾਰੰਟੀ ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਅੰਦਰ ਸਰਕਾਰ ਬਣਨ 'ਤੇ ਹਰ ...
ਕੋਟਫੱਤਾ, 29 ਨਵੰਬਰ (ਰਣਜੀਤ ਸਿੰਘ ਬੁੱਟਰ)-ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਕੋਟਸ਼ਮੀਰ ਵਿਖੇ ਪੁੱਜੇ, ਜਿੱਥੇ ਉਨ੍ਹਾਂ ਵੱਖ-ਵੱਖ ਥਾਵਾਂ 'ਤੇ ਯੂਥ ਅਕਾਲੀ ਦਲ ਦੇ ਵਰਕਰਾਂ ਨਾਲ ਮਿਲਣੀ ਕੀਤੀ | ਸ੍ਰੀ ਭੱਟੀ ਨੇ ...
ਤਲਵੰਡੀ ਸਾਬੋ, 29 ਨਵੰਬਰ (ਰਣਜੀਤ ਸਿੰਘ ਰਾਜੂ, ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਬਾਰੇ ਜਾਣਕਾਰੀ ਦੇਣ ਲਈ 'ਸਾਡਾ ਲੋਕਤੰਤਰ ਸਾਡਾ ਸੰਵਿਧਾਨ' ਵਿਸ਼ੇ 'ਤੇ ਅੰਤਰ-ਕਾਲਜ ਕਇਜ਼ ਮੁਕਾਬਲੇ ਕਰਵਾਏ, ਜਿਸ ਵਿਚ ...
ਮੌੜ ਮੰਡੀ, 29 ਨਵੰਬਰ (ਗੁਰਜੀਤ ਸਿੰਘ ਕਮਾਲੂ)-ਸ਼ਹੀਦ ਬਾਬਾ ਜ਼ੋਰਾਵਰ ਸਿੰਘ ਪਬਲਿਕ ਸੀ: ਸੈਂ: ਸਕੂਲ ਜੋਧਪੁਰ ਪਾਖਰ (ਬਠਿੰਡਾ) ਵਿਖੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਯੁਵਕ ਸੇਵਾਵਾਂ ਬਠਿੰਡਾ ਦੇ ਨਿਰਦੇਸ਼ਾਂ ਅਨੁਸਾਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੇ ਜਨਮ ...
ਬਠਿੰਡਾ, 29 ਨਵੰਬਰ (ਅਵਤਾਰ ਸਿੰਘ)-ਪੰਜਾਬ ਵਿੱਤ ਮੰਤਰੀ ਪੰਜਾਬ ਵਲੋਂ ਅੱਜ ਸ੍ਰੀ ਗਊਸ਼ਾਲਾ ਸਿਰਕੀ ਬਾਜ਼ਾਰ ਨੂੰ ਆਧੁਨਿਕੀਕਰਨ ਲਈ 7 ਲੱਖ 75 ਹਜ਼ਾਰ ਰੁਪਏ ਦੀ ਗ੍ਰਾਂਟ ਰਾਸ਼ੀ ਕਰਨ ਸਬੰਧੀ ਇਕ ਸਾਦੇ ਸਮਾਗਮ ਵਿਚ ਗਊਸ਼ਾਲਾ ਦੇ ਅਧਿਕਾਰੀਆਂ ਨੂੰ ਗ੍ਰਾਂਟ ਦੀ ਰਾਸ਼ੀ ਦਾ ...
ਭਗਤਾ ਭਾਈਕਾ, 29 ਨਵੰਬਰ (ਸੁਖਪਾਲ ਸਿੰਘ ਸੋਨੀ)-'ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ' ਭਗਤਾ ਭਾਈ ਕਾ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ, ਜੋ ਅੱਜ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ, ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਪਹਿਲ ਦੇ ਅਧਾਰ 'ਤੇ ਕਦਮ ਵਧਾ ਰਹੀ ਹੈ | ਇਸ ...
ਤਲਵੰਡੀ ਸਾਬੋ, 29 ਨਵੰਬਰ (ਰਣਜੀਤ ਸਿੰਘ ਰਾਜੂ)-ਸੰਸਦ ਦੇ ਦੋਵਾਂ ਸਦਨਾਂ ਵਿਚ ਅੱਜ ਆਖਿਰ ਤਿੰਨੇ ਕਾਲੇ ਖੇਤੀ ਕਾਨੂੰਨਾਂ ਦਾ ਵਾਪਸ ਹੋ ਜਾਣਾ ਪਿਛਲੇ ਇਕ ਸਾਲ ਤੋਂ ਉਕਤ ਕਾਨੂੰਨ ਵਾਪਸੀ ਲਈ ਦਿੱਲੀ ਦੇ ਮੋਰਚਿਆਂ ਤੇ ਚੱਲ ਰਹੇ ਕਿਸਾਨ ਸੰਘਰਸ਼ ਦੀ ਲਾਮਿਸਾਲ ਜਿੱਤ ਹੈ | ...
ਸੰਗਤ ਮੰਡੀ, 29 ਨਵੰਬਰ (ਅੰਮਿ੍ਤਪਾਲ ਸ਼ਰਮਾ)-ਸਿੱਖਿਆ ਵਿਭਾਗ ਵਲੋਂ ਪੰਜਾਬੀ ਭਾਸ਼ਾ ਨੂੰ ਸਮਰਪਿਤ ਸੰਗਤ ਬਲਾਕ ਦੇ ਐਲੀਮੈਂਟਰੀ ਸਕੂਲਾਂ ਦੇ ਵਿੱਦਿਅਕ ਮੁਕਾਬਲੇ ਸੰਗਤ ਮੰਡੀ ਵਿਖੇ ਕਰਵਾਏ ਗਏ | ਬਲਾਕ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਏ ਕਲਮ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX