ਤਾਜਾ ਖ਼ਬਰਾਂ


ਹੁਣ ਜੇਲ੍ਹ ਜਾਣਗੇ ਨਵਜੋਤ ਸਿੰਘ ਸਿੱਧੂ
. . .  4 minutes ago
ਪਟਿਆਲਾ, 20 ਮਈ - ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਕਈ ਸਾਬਕਾ ਵਿਧਾਇਕ ਪਹੁੰਚ ਰਹੇ ਹਨ | ਨਵਜੋਤ ਸਿੰਘ ਸਿੱਧੂ ਹੁਣ ਜੇਲ੍ਹ ਜਾਣਗੇ...
ਵਿਦਿਆਰਥੀਆਂ ਅਤੇ ਮੁਲਾਜਮਾਂ ਦੀ ਮੰਗ ਨੂੰ ਦੇਖਦਿਆਂ ਨਵੀਂ ਸੰਗਰੂਰ -ਪਟਿਆਲਾ ਬੱਸ ਸਰਵਿਸ ਸ਼ੁਰੂ
. . .  13 minutes ago
ਸੰਗਰੂਰ, 20 ਮਈ (ਧੀਰਜ ਪਸ਼ੋਰੀਆ) - ਰੋਜਾਨਾ ਸੰਗਰੂਰ ਤੋਂ ਪਟਿਆਲਾ ਜਾਣ ਵਾਲੇ ਵਿਦਿਆਰਥੀਆਂ ਅਤੇ ਮੁਲਾਜਮਾਂ ਦੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ...
ਨਵੇਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇਤਾ ਦੀ ਚੋਣ ਤੱਕ ਜੇਸਨ ਕੈਨੀ ਹੀ ਨੇਤਾ ਵਜੋਂ ਨਿਭਾਉਣਗੇ ਸੇਵਾਵਾਂ
. . .  42 minutes ago
ਕੈਲਗਰੀ, 20 ਮਈ (ਜਸਜੀਤ ਸਿੰਘ ਧਾਮੀ) - ਜੇਸਨ ਕੈਨੀ ਉਦੋਂ ਤੱਕ ਅਲਬਰਟਾ ਦੇ ਪ੍ਰੀਮੀਅਰ ਬਣੇ ਰਹਿਣਗੇ ਜਦੋਂ ਤੱਕ ਦੁਆਰਾ ਨਵੇਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇਤਾ ਦੀ ਚੋਣ...
ਪੁਣੇ 'ਚ ਡੁੱਬਣ ਦੀਆਂ ਦੋ ਘਟਨਾਵਾਂ 'ਚ 8 ਮੌਤਾਂ
. . .  53 minutes ago
ਪੁਣੇ (ਮਹਾਰਾਸ਼ਟਰ) 20 ਮਈ - ਪੁਣੇ ਜ਼ਿਲ੍ਹੇ ਵਿਚ ਵੀਰਵਾਰ ਨੂੰ ਦੋ ਵੱਖ-ਵੱਖ ਘਟਨਾਵਾਂ ਵਿਚ ਡੁੱਬਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਅੱਠ ...
ਕੈਨੇਡਾ 5ਜੀ, 4ਜੀ ਨੈੱਟਵਰਕ ਰਾਹੀਂ ਹੁਆਵੇਈ, ਜ਼ੈਡ.ਟੀ.ਈ. 'ਤੇ ਲਗਾਵੇਗਾ ਪਾਬੰਦੀ
. . .  about 1 hour ago
ਟੋਰਾਂਟੋ [ਕੈਨੇਡਾ], 20 ਮਈ - ਕੈਨੇਡੀਅਨ ਸਰਕਾਰ ਚੀਨੀ ਦੂਰਸੰਚਾਰ ਦਿੱਗਜ ਕੰਪਨੀਆਂ ਹੁਆਵੇਈ ਅਤੇ ਜ਼ੈਡ.ਟੀ.ਈ. ਨੂੰ ਇਸਦੇ 5ਜੀ ਅਤੇ 4ਜੀ ਵਾਇਰਲੈਸ ਨੈਟਵਰਕਸ 'ਤੇ ਪਾਬੰਦੀ ਲਗਾਵੇਗੀ...
ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੁਰੰਗ ਡਿੱਗਣ ਕਾਰਨ 10 ਮਜ਼ਦੂਰ ਲਾਪਤਾ
. . .  49 minutes ago
ਸ੍ਰੀਨਗਰ, 20 ਮਈ - ਰਾਮਬਨ ਦੇ ਮੇਕਰਕੋਟ ਖੇਤਰ ਵਿਚ ਖੂਨੀ ਨਾਲਾ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੁਰੰਗ ਦੇ ਡਿੱਗਣ ਕਾਰਨ 10 ਮਜ਼ਦੂਰ ਲਾਪਤਾ ਹੋ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਆਈ.ਪੀ.ਐੱਲ.2022 : ਬੈਂਗਲੌਰ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਫਰਾਂਸ : ਅਨੁਰਾਗ ਠਾਕੁਰ ਨੇ ਭਾਰਤ-ਬੰਗਲਾਦੇਸ਼ ਸਹਿ-ਨਿਰਮਿਤ ਬਾਇਓਪਿਕ 'ਮੁਜੀਬ: ਦਿ ਮੇਕਿੰਗ ਆਫ਼ ਏ ਨੇਸ਼ਨ' ਦੇ ਟ੍ਰੇਲਰ ਕੀਤਾ ਲਾਂਚ
. . .  1 day ago
ਦਿੱਲੀ ਪੁਲਿਸ ਨੇ 3 ਸ਼ਾਰਪਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 19 ਮਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੱਸਿਆ ਕਿ ਦਿੱਲੀ 'ਚ ਹੋਈ ਗੋਲੀਬਾਰੀ ਤੋਂ ਬਾਅਦ 3 ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੋਂ ਨੀਰਜ ਬਵਾਨਾ, ਟਿੱਲੂ ਤਾਜਪੁਰੀ ਅਤੇ ਪਰਵੇਸ਼ ਮਾਨ ...
ਆਈ.ਪੀ.ਐੱਲ.2022 : ਗੁਜਰਾਤ ਨੇ ਬੈਂਗਲੌਰ ਨੂੰ 169 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਾਂਗਰਸ ਨੇ ਮੇਰਾ ਦਿਲ ਤੋੜਿਆ - ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬੀਅਤ ਦੇ ਜਜ਼ਬਾਤ ਨੂੰ ਸਮਝਿਆ ਤੇ ਸਤਿਕਾਰਿਆ - ਸੁਨੀਲ ਜਾਖੜ
. . .  1 day ago
ਅਫਗਾਨਿਸਤਾਨ : ਚਿਹਰਾ ਢੱਕ ਕੇ ਪੜ੍ਹੇਗੀ ਟੀ.ਵੀ. ਐਂਕਰ, ਤਾਲਿਬਾਨ ਦਾ ਨਵਾਂ ਫ਼ਰਮਾਨ
. . .  1 day ago
ਸਤਲੁਜ ਦਰਿਆ 'ਚ ਤਿੰਨ ਮੁੰਡੇ ਡੁੱਬੇ, 2 ਦੀਆਂ ਲਾਸ਼ਾਂ ਬਰਾਮਦ
. . .  1 day ago
ਸਿਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਸਤਲੁਜ ਲਾਗਲੇ ਪਿੰਡ ਖ਼ੁਰਸਦਪੁਰ ਦੇ ਤਿੰਨ ਮੁੰਡਿਆਂ ਦੀ ਸਤਲੁਜ ਦਰਿਆ 'ਚ ਡੁੱਬ ਜਾਣ ਦੀ ਖ਼ਬਰ ਹੈ, ਜਿਨ੍ਹਾਂ 'ਚੋਂ 2 ਮੁੰਡਿਆਂ ਦੀਆਂ ਲਾਸ਼ਾਂ ਤਾਂ ਬਰਾਮਦ ਹੋ ਗਈਆਂ ਹਨ ਪਰ ਇਕ ਦੀ ਭਾਲ ਜਾਰੀ ਹੈ। ਤਿੰਨੇ ਮੁੰਡੇ 13 ਤੋਂ 14 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ।
ਆਈ.ਪੀ.ਐੱਲ. 2022: ਗੁਜਰਾਤ ਨੇ ਜਿੱਤਿਆ ਟਾਸ, ਲਿਆ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 19 ਮਈ-ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਇਟਨਸ ਦਰਮਿਆਨ ਆਈ.ਪੀ.ਐੱਲ. 2022 ਦਾ 67ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਹੋਈ ਗੋਲੀਬਾਰੀ
. . .  1 day ago
ਤਲਵੰਡੀ ਭਾਈ, 19 ਮਈ (ਕੁਲਜਿੰਦਰ ਸਿੰਘ ਗਿੱਲ)-ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਠੇਠਰ ਕਲਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਕੁਝ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਦੀ ਸੂਚਨਾ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ।
ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਹੋਈ ਬੈਠਕ
. . .  1 day ago
ਚੰਡੀਗੜ੍ਹ, 19 ਮਈ- ਪੰਜਾਬ 'ਚ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ ਅਤੇ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਪ੍ਰੋਗਰੈਸਿਵ ਡੇਅਰੀ ਫਾਰਮਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕੀਤਾ ਜਾਵੇਗਾ।
ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸੁਨੀਲ ਜਾਖੜ ਭਾਜਪਾ 'ਚ ਗਏ- ਵਿਧਾਇਕ ਸੰਦੀਪ ਜਾਖੜ
. . .  1 day ago
ਅਬੋਹਰ, 19 ਮਈ (ਸੁਖਜੀਤ ਸਿੰਘ ਬਰਾੜ)-ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਕਾਂਗਰਸ ਪਾਰਟੀ ਛੱਡ ਕੇ ਭਾਜਪਾ 'ਚ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੁਨੀਲ ਕੁਮਾਰ ਜਾਖੜ...
ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ 'ਤੇ ਹੋਈ ਵਿਚਾਰ ਚਰਚਾ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ...
ਸਰਬ ਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਟਿਆਲਾ ਤੋਂ ਅਣਦੱਸੀ ਥਾਂ ਵੱਲ ਗਏ ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 19 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਸਰਵ ਉੱਚ ਅਦਾਲਤ ਵਲੋਂ ਆਏ ਇਕ ਫ਼ੈਸਲੇ ਮੁਤਾਬਿਕ ਮੁਸੀਬਤਾਂ ਵਧ ਗਈਆਂ ਹਨ। ਉਨ੍ਹਾਂ ਨੂੰ ਤਿੰਨ ਦਹਾਕੇ ਪਹਿਲਾਂ ਹੋਏ ਇਕ ਕਤਲ ਮਾਮਲੇ 'ਚ ਇਕ ਸਾਲ ਦੀ ਸਜ਼ਾ ਸੁਣਾਈ...
ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 19 ਮਈ-ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਉਨ੍ਹਾਂ ਦੇ ਦਿੱਲੀ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਬਹੁਤ...
ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ, ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ: ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 19 ਮਈ-ਸੁਪਰੀਮ ਕੋਰਟ ਵਲੋਂ ਨਵਜੋਤ ਸਿੰਘ ਸਿੱਧੂ 'ਤੇ ਫ਼ੈਸਲਾ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ। ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਗ੍ਰਹਿ ਮੰਤਰਾਲੇ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਗ੍ਰਹਿ ਮੰਤਰਾਲੇ ਪਹੁੰਚੇ ਹਨ।ਉਨ੍ਹਾਂ ਵੱਲੋਂ ਸਰਹੱਦੀ ਸੁਰੱਖਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਕਿਸਾਨਾਂ ਦੇ ਧਰਨੇ ਦੇ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।
ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ 'ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 19 ਮਈ- ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਨਵਜੋਤ ਸਿੰਘ ਸਿੱਧੂ ਨੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕੋਈ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਨਹੀਂ ਦੇ ਸਕਦਾ...ਸਿੱਧੂ ਨੇ ਕਾਂਗਰਸ ਪਾਰਟੀ...
ਖ਼ਬਰ ਦਾ ਅਸਰ, ਬੋਰਡ ਨੇ ਦਸਵੀਂ ਜਮਾਤ ਦਾ ਨਤੀਜਾ ਵੈੱਬਸਾਈਟ ਤੋਂ ਹਟਾਇਆ
. . .  1 day ago
ਗੁਰਾਇਆ, 19 ਮਈ ( ਚਰਨਜੀਤ ਸਿੰਘ ਦੁਸਾਂਝ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੀ ਪਹਿਲੀ ਟਰਮ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਸੀ। ਇਸ 'ਚ ਪੰਜਾਬੀ ਵਿਸ਼ੇ ਦੇ ਅੰਕ 60 ਅੰਕਾਂ 'ਚੋਂ ਦੇਣ ਦੀ ਬਜਾਏ 30 ਅੰਕਾਂ 'ਚੋਂ ਦਿੱਤੇ ਗਏ ਲੱਗਦੇ ਸੀ ਅਤੇ ਕਿਸੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਮੱਘਰ ਸੰਮਤ 553

ਕਪੂਰਥਲਾ / ਫਗਵਾੜਾ

ਵੱਡੇ ਸਵਾਲ ਖੜ੍ਹੇ ਕਰ ਗਈ ਹੈ ਖ਼ਾਲਸਾ ਸੁਪਰ ਸਟੋਰ ਤੇ ਲੁਟੇਰਿਆਂ ਵਲੋਂ ਕੀਤੀ ਲੁੱਟਮਾਰ

ਸੁਲਤਾਨਪੁਰ ਲੋਧੀ, 29 ਨਵੰਬਰ (ਪ. ਪ. ਰਾਹੀਂ)-ਪਵਿੱਤਰ ਨਗਰੀ ਦੇ ਸਭ ਤੋਂ ਸੁਰੱਖਿਅਤ ਇਲਾਕੇ ਵਜੋਂ ਮੰਨੇ ਜਾਂਦੇ ਅਰਬਨ ਅਸਟੇਟ 'ਚ ਬੀਤੇ ਦਿਨੀਂ ਰਾਤ 7.30 ਵਜੇ ਦੇ ਕਰੀਬ ਖ਼ਾਲਸਾ ਸੁਪਰ ਸਟੋਰ 'ਤੇ ਹਥਿਆਰਬੰਦ ਲੁਟੇਰਿਆਂ ਵਲੋਂ ਸ਼ਰੇਆਮ ਹਥਿਆਰਾਂ ਦੀ ਨੋਕ 'ਤੇ ਕੀਤੀ ਗਈ ਲੁੱਟਮਾਰ ਨੇ ਲੋਕਾਂ ਤੇ ਪ੍ਰਸ਼ਾਸਨ ਸਾਹਮਣੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ | ਉੱਥੇ ਹੀ ਲੁਟੇਰਿਆਂ ਵਲੋਂ ਦਿਖਾਏ ਗਏ ਹੌਂਸਲੇ ਤੋਂ ਵੀ ਲੋਕ ਹੈਰਾਨ ਹਨ | ਇੱਥੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਜਿੱਥੇ ਖ਼ਾਲਸਾ ਸੁਪਰ ਸਟੋਰ ਸਥਿਤ ਹੈ, ਉਥੋਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਰਿਹਾਇਸ਼ ਮਹਿਜ਼ 100 ਮੀਟਰ ਦੀ ਦੂਰੀ 'ਤੇ ਸਥਿਤ ਹੈ ਅਤੇ ਹਰ ਵਕਤ ਸੁਰੱਖਿਆ ਬਲ ਤਾਇਨਾਤ ਰਹਿੰਦੇ ਹਨ | ਉਕਤ ਘਟਨਾ ਵਾਲੇ ਦਿਨ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਰਿਹਾਇਸ਼ ਤੇ ਵਰਕਰਾਂ ਨਾਲ਼ ਮੀਟਿੰਗ ਕਰਨ ਆਏ ਸਨ, ਜ਼ੋ ਕਿ ਸ਼ਾਮ 4.30 ਵਜੇ ਤੱਕ ਉੱਥੇ ਰਹੇ | ਡਿਪਟੀ ਮੁੱਖ ਮੰਤਰੀ ਦੇ ਆਉਣ ਕਾਰਨ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਤੇ ਥਾਂ-ਥਾਂ ਤੇ ਬੈਰੀਕੇਡ ਲਗਾਏ ਗਏ ਸਨ | ਖ਼ਾਲਸਾ ਸੁਪਰ ਸਟੋਰ ਦੇ ਨਾਲ ਪੈਂਦੇ ਚੌਂਕ ਵਿਚ ਬੀਤੇ ਕੱਲ੍ਹ 5.30 ਵਜੇ ਤੱਕ ਪੁਲਿਸ ਤਾਇਨਾਤ ਰਹੀ ਹੈ ਤੇ ਇੱਥੇ ਪੁਲਿਸ ਵਲੋਂ ਉਪ ਮੁੱਖ ਮੰਤਰੀ ਦੀ ਆਮਦ ਨੂੰ ਦੇਖਦਿਆਂ ਬੈਰੀਕੇਡ ਲਾ ਕਿ ਸੜਕ ਤੋਂ ਆਵਾਜਾਈ ਬੰਦ ਕੀਤੀ ਗਈ ਸੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੇ ਪਾਸੇ ਤੋਂ ਪੁੱਡਾ ਕਾਲੋਨੀ ਨੂੰ ਆਉਣ ਵਾਲੀ ਸੜਕ ਉੱਪਰ ਕਾਫ਼ੀ ਚਹਿਲ ਪਹਿਲ ਰਹਿੰਦੀ ਹੈ ਤੇ ਪੀ. ਸੀ. ਆਰ ਦੀਆਂ ਟੀਮਾਂ ਵੀ ਆਮ ਹੀ ਗਸ਼ਤ ਕਰਦੀਆਂ ਰਹਿੰਦੀਆਂ ਹਨ, ਪਰ ਇਹ ਸਭ ਕੁੱਝ ਹੋਣ ਦੇ ਬਾਵਜੂਦ ਵੀ ਲੁਟੇਰਿਆਂ ਵਲੋਂ ਵਰਤੀ ਗਈ ਦਲੇਰੀ ਨੇ ਸਭ ਨੂੰ ਅਚੰਭੇ ਵਿਚ ਪਾ ਦਿੱਤਾ ਹੈ | ਖ਼ਾਲਸਾ ਸੁਪਰ ਸਟੋਰ ਦੇ ਮਾਲਕਾਂ ਅਨੁਸਾਰ ਸੀ.ਸੀ.ਟੀ.ਵੀ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ 7.15 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੇ ਪਾਸੇ ਤੋਂ ਇੱਕ ਬੋਲੈਰੋ ਗੱਡੀ ਆਉਂਦੀ ਹੈ ਜੋ ਸਟੋਰ ਤੋਂ ਕੁੱਝ ਦੂਰੀ ਤੇ ਸਥਿਤ ਰੈਸਟੋਰੈਂਟ ਕੋਲੋਂ ਵਾਪਸ ਮੁੜਦੀ ਹੈ, ਜੋ ਤਲਵੰਡੀ ਚੌਧਰੀਆਂ ਰੋਡ ਵੱਲ ਨੂੰ ਜਾ ਕੇ ਪਾਰਕ ਕੋਲ ਖੜੀ ਹੋ ਜਾਂਦੀ ਹੈ | ਮਾਲਕਾਂ ਅਨੁਸਾਰ ਸਟੋਰ ਦੇ ਅੰਦਰ ਤਿੰਨ ਲੁਟੇਰੇ ਹੀ ਆਉਂਦੇ ਹਨ, ਜਦ ਕਿ ਇਕ ਲੁਟੇਰਾ ਬਾਹਰ ਖੜ੍ਹਾ ਰਹਿੰਦਾ ਹੈ | ਲੁਟੇਰਿਆਂ ਵਲੋਂ ਖੋਹੇ ਗਏ ਦੋ ਮੋਬਾਈਲ ਫ਼ੋਨ ਕੁੱਝ ਦੂਰੀ ਤੋਂ ਉਸ ਰਾਤ ਹੀ ਪ੍ਰਾਪਤ ਹੋ ਗਏ ਸਨ | ਇੱਥੇ ਇਹ ਵੀ ਵਰਨਣਯੋਗ ਹੈ ਕਿ ਬੀਤੇ ਕੁੱਝ ਦਿਨਾਂ ਦੌਰਾਨ ਹੋਈਆਂ ਸ਼ਹਿਰ ਤੇ ਇਸ ਦੇ ਆਸ-ਪਾਸ ਲਗਾਤਾਰ ਹੋਈਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਲੋਕਾਂ ਵਿਚ ਵੱਡਾ ਸਹਿਮ ਪਾ ਦਿੱਤਾ ਹੈ ਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ | ਜਾਣਕਾਰੀ ਮੁਤਾਬਿਕ ਪੁਲਿਸ ਪ੍ਰਸ਼ਾਸਨ ਵਲੋਂ ਲੁਟੇਰਿਆਂ ਦੀ ਪੈੜ ਦੱਬਣ ਲਈ ਬੀਤੀ ਰਾਤ ਤੋਂ ਹੀ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਦੀਆਂ ਗਤੀਵਿਧੀਆਂ ਨੂੰ ਸੰਜੀਦਗੀ ਨਾਲ ਦੇਖ ਰਹੀ ਹੈ | ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਘਟਨਾ ਤੋਂ ਬਾਅਦ ਖ਼ੁਦ ਮੌਕੇ 'ਤੇ ਜਾ ਕੇ ਸਟੋਰ ਮਾਲਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਲੁਟੇਰਿਆਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਨ੍ਹਾਂ ਮੌਕੇ 'ਤੇ ਹੀ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਟਰੇਸ ਕੀਤਾ ਜਾਵੇ | ਸ਼ਹਿਰ ਅੰਦਰ ਦਿਨੋ-ਦਿਨ ਵੱਧ ਰਹੀਆਂ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਦੇਖਦਿਆਂ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਰ ਚੌਂਕ ਵਿਚ ਕੈਮਰੇ ਲਾਉਣ ਦੇ ਨਾਲ ਪੱਕੇ ਨਾਕੇ ਲਾਏ ਜਾਣ | ਇਸੇ ਤਰ੍ਹਾਂ ਸ਼ਹਿਰ ਅੰਦਰ ਪੀ. ਸੀ. ਆਰ. ਦੀਆਂ ਟੀਮਾਂ ਹੋਰ ਤਾਇਨਾਤ ਕੀਤੀਆਂ ਜਾਣ ਤੇ ਉਨ੍ਹਾਂ ਦੀ ਗਸ਼ਤ ਵਧਾਈ ਜਾਵੇ | ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਜਾਂਚ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਜਲਦ ਹੀ ਸਲਾਖ਼ਾਂ ਪਿੱਛੇ ਹੋਣਗੇ |

ਸਿਪਾਹੀਆਂ ਦੀ ਭਰਤੀ 'ਚ ਧਾਂਦਲੀ ਦਾ ਦੋਸ਼ ਲਗਾਉਂਦੇ ਹੋਏ ਨੌਜਵਾਨਾਂ ਵਲੋਂ ਬੱਸ ਸਟੈਂਡ ਦੇ ਬਾਹਰ ਚੱਕਾ ਜਾਮ

ਕਪੂਰਥਲਾ, 29 ਨਵੰਬਰ (ਸਡਾਨਾ)-ਸੂਬਾ ਸਰਕਾਰ ਵਲੋਂ ਸਿਪਾਹੀਆਂ ਦੀ ਭਰਤੀ ਸਬੰਧੀ ਦੋ ਦਿਨ ਪਹਿਲਾਂ ਐਲਾਨੇ ਗਏ ਨਤੀਜੇ ਵਿਚ ਪੱਖਪਾਤ ਦਾ ਦੋਸ਼ ਲਗਾਉਂਦਿਆਂ ਵੱਡੀ ਗਿਣਤੀ ਵਿਚ ਨੌਜਵਾਨ ਲੜਕੇ ਲੜਕੀਆਂ ਨੇ ਸਥਾਨਕ ਬੱਸ ਸਟੈਂਡ ਦੇ ਬਾਹਰ ਚੱਕਾ ਜਾਮ ਕਰਕੇ ਸਰਕਾਰ ਵਿਰੁੱਧ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੀਲੇ ਟੀਕਿਆਂ ਸਮੇਤ ਇਕ ਕਾਬੂ

ਕਪੂਰਥਲਾ, 29 ਨਵੰਬਰ (ਸਡਾਨਾ)-ਥਾਣਾ ਸਿਟੀ ਮੁਖੀ ਇੰਸਪੈਕਟਰ ਗੌਰਵ ਧੀਰ ਦੀ ਅਗਵਾਈ ਹੇਠ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਇਕ ਵਿਅਕਤੀ ਨੂੰ ਹੈਰੋਇਨ ਤੇ ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਕਾਂਜਲੀ ਰੋਡ 'ਤੇ ਗਸ਼ਤ ਦੌਰਾਨ ਕਥਿਤ ਦੋਸ਼ੀ ...

ਪੂਰੀ ਖ਼ਬਰ »

ਜਥੇ. ਸਰਵਣ ਸਿੰਘ ਕੁਲਾਰ ਅੰਤਿ੍ੰਗ ਕਮੇਟੀ ਦੇ ਮੈਂਬਰ ਬਣੇ

ਫਗਵਾੜਾ, 29 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਰਵਣ ਸਿੰਘ ਕੁਲਾਰ ਹਲਕਾ ਇੰਚਾਰਜ ਫਗਵਾੜਾ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ੰਗ ਕਮੇਟੀ ਦਾ ਮੈਂਬਰ ਨਾਮਜ਼ਦ ...

ਪੂਰੀ ਖ਼ਬਰ »

ਫ਼ਰਜ਼ੀ ਟ੍ਰੈਵਲ ਏਜੰਟ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਲੱਖਾਂ ਰੁਪਏ ਦੀ ਠੱਗੀ, ਕੇਸ ਦਰਜ

ਫਗਵਾੜਾ, 29 ਨਵੰਬਰ (ਹਰਜੋਤ ਸਿੰਘ ਚਾਨਾ)-ਭੈਣ ਨੂੰ ਵਿਦੇਸ਼ 'ਚ ਪੱਕਾ ਕਰਵਾਉਣ ਤੇ ਭਰਾ ਨੂੰ ਇੰਡੀਆ ਤੋਂ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਇਕ ਟ੍ਰੈਵਲ ਏਜੰਟ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਐੱਸ. ਐੱਚ. ਓ. ਸਿਟੀ ਗਗਨਦੀਪ ਸਿੰਘ ਨੇ ...

ਪੂਰੀ ਖ਼ਬਰ »

ਮਾਂ ਬੋਲੀ ਦਾ ਕਰਜ਼ਾ ਉਤਾਰਨ ਲਈ ਮੈਂ ਸੰਸਾਰ ਦੇ ਪੰਜਾਬੀਆਂ ਨੂੰ ਕਲਾਵੇ 'ਚ ਲੈਣ ਦੀ ਕੋਸ਼ਿਸ਼ ਕਰ ਰਿਹੈ-ਸੁੱਖੀ ਬਾਠ

ਕਪੂਰਥਲਾ, 29 ਨਵੰਬਰ (ਅਮਰਜੀਤ ਕੋਮਲ)-ਕੈਨੇਡਾ 'ਚ ਜਾ ਕੇ ਮੇਰੀ ਰੋਟੀ ਰੋਜ਼ੀ ਦਾ ਵਸੀਲਾ ਮੇਰੀ ਮਾਂ ਬੋਲੀ ਹੀ ਰਹੀ ਹੈ ਤੇ ਮਾਂ ਬੋਲੀ ਦਾ ਕਰਜ਼ਾ ਉਤਾਰਨ ਲਈ ਮੈਂ ਪੂਰੇ ਸੰਸਾਰ ਦੇ ਪੰਜਾਬੀਆਂ ਨੂੰ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਨੰੂਹ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਸਹੁਰੇ ਵਿਰੁੱਧ ਕੇਸ ਦਰਜ

ਕਪੂਰਥਲਾ, 29 ਨਵੰਬਰ (ਸਡਾਨਾ)-ਨੰੂਹ ਦੀ ਮਾਰਕੁੱਟ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਪੁਲਿਸ ਨੇ ਸਹੁਰੇ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਲਈ ਛਾਪੇਮਾਰੀ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਪ੍ਰੀਤੀ ਪਤਨੀ ਇੰਦਰਜੀਤ ਸਿੰਘ ਵਾਸੀ ਮੁਹੱਲਾ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਇੰਪਲਾਈਜ਼ ਫੈਡਰੇਸ਼ਨ ਵਲੋਂ ਗੇਟ ਰੈਲੀ

ਕਪੂਰਥਲਾ, 29 ਨਵੰਬਰ (ਵਿ. ਪ੍ਰ.)-ਸਰਕਲ ਤੇ ਸ਼ਹਿਰੀ ਸਬ ਡਵੀਜ਼ਨ ਕਪੂਰਥਲਾ ਦੇ ਮੁਲਾਜ਼ਮਾਂ ਨੇ ਇੰਪਲਾਈਜ਼ ਫੈਡਰੇਸ਼ਨ ਤੇ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੀ ਅਗਵਾਈ ਵਿਚ ਸ਼ਹਿਰੀ ਸਬ ਡਵੀਜ਼ਨ ਦੇ ਦਫ਼ਤਰ ਮੂਹਰੇ ਗੇਟ ਰੈਲੀ ਕੀਤੀ | ਰੋਹ ਵਿਚ ਆਏ ਮੁਲਾਜ਼ਮਾਂ ਨੇ ...

ਪੂਰੀ ਖ਼ਬਰ »

ਲੁਟੇਰੇ ਔਰਤ ਤੋਂ ਪਰਸ ਖੋਹ ਕੇ ਫ਼ਰਾਰ

ਨਡਾਲਾ, 29 ਨਵੰਬਰ (ਮਾਨ)-ਬੀਤੀ ਦੇਰ ਸ਼ਾਮ ਨਡਾਲਾ ਵਿਖੇ ਇਕ ਸਕੂਟਰੀ ਦੇ ਪਿੱਛੇ ਬੈਠੀ ਪਰਵਾਸੀ ਔਰਤ ਕੋਲੋਂ ਲੁਟੇਰੇ ਪਰਸ ਖੋਹ ਕੇ ਫ਼ਰਾਰ ਹੋ ਗਏ, ਜਿਸ ਵਿਚ 70 ਹਜ਼ਾਰ ਦੇ ਜ਼ੇਵਰਾਤ ਤੇ ਹੋਰ ਕੀਮਤੀ ਸਮਾਨ ਸੀ | ਇਸ ਸਬੰਧੀ ਪੀੜਤ ਸੁਧੀਰ ਰਜ਼ਕ ਵਾਸੀ ਜ਼ਿਲ੍ਹਾ ਕੋਡਰਮਾ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੀ ਕਾਰਜਕਾਰਨੀ ਦੇ ਨਵਨਿਯੁਕਤ ਮੈਂਬਰਾਂ ਦਾ ਅਕਾਲੀ ਆਗੂਆਂ ਵਲੋਂ ਸਨਮਾਨ

ਕਪੂਰਥਲਾ, 29 ਨਵੰਬਰ (ਅਮਰਜੀਤ ਕੋਮਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 'ਚ ਨਵੇਂ ਚੁਣੇ ਕਾਰਜਕਾਰਨੀ ਦੇ ਮੈਂਬਰਾਂ ਜਥੇ: ਜਰਨੈਲ ਸਿੰਘ ਡੋਗਰਾਂਵਾਲਾ, ਜਥੇ: ਸਰਵਣ ਸਿੰਘ ਕੁਲਾਰ ਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਨੂੰ ਅਕਾਲੀ-ਬਸਪਾ ਗੱਠਜੋੜ ਦੇ ...

ਪੂਰੀ ਖ਼ਬਰ »

ਮਾਣਭੱਤਾ ਕੱਚਾ ਕੰਟਰੈਕਟ ਮੁਲਾਜ਼ਮ ਮੋਰਚਾ ਤੇ ਡੈਮੋਕ੍ਰੇਟਿਕ ਫੈਡਰੇਸ਼ਨ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ

ਕਾਲਾ ਸੰਘਿਆਂ, 29 ਨਵੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਦੇ ਸਰਕਾਰੀ ਹਸਪਤਾਲ ਵਿਖੇ ਵੱਖ-ਵੱਖ ਬਲਾਕਾਂ ਦੇ ਡੀ. ਐੱਮ. ਐੱਫ਼. ਤੇ ਮਾਣਭੱਤਾ ਕੱਚਾ ਕੰਟਰੈਕਟ ਮੁਲਾਜ਼ਮ ਮੋਰਚੇ ਵਲੋਂ ਡੈਮੋਕ੍ਰੇਟਿਕ ਫੈਡਰੇਸ਼ਨ ਦੇ ਕਨਵੀਨਰ ਗੁਰਇੰਦਰਜੀਤ ਸਿੰਘ ਛੱਜਲਵੱਡੀ ਤੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਦੋ ਮਾਮਲੇ ਆਏ ਸਾਹਮਣੇ

ਕਪੂਰਥਲਾ, 29 ਨਵੰਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 511 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ | ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ਵਿਚ 33 ਸਾਲਾ ਵਿਅਕਤੀ ਵਾਸੀ ਆਰ.ਸੀ.ਐੱਫ. ਤੇ 47 ਸਾਲਾ ਔਰਤ ਵਾਸੀ ਕਪੂਰਥਲਾ ਸ਼ਾਮਿਲ ...

ਪੂਰੀ ਖ਼ਬਰ »

ਸਰਬ ਨੌਜਵਾਨ ਸਭਾ ਨੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਕਰਵਾਏ ਸਮੂਹਿਕ ਵਿਆਹ

ਫਗਵਾੜਾ, 29 ਨਵੰਬਰ (ਹਰਜੋਤ ਸਿੰਘ ਚਾਨਾ)-ਸਰਬ ਨੌਜਵਾਨ ਸਭਾ ਵਲੋਂ ਲੋੜਵੰਦ ਲੜਕੀਆਂ ਦੇ ਆਨੰਦ ਕਾਰਜਾਂ ਦੀ ਲੜੀ ਤਹਿਤ 10 ਲੋੜਵੰਦ ਜੋੜਿਆਂ ਦੇ ਆਨੰਦ ਕਾਰਜਾਂ ਸਬੰਧੀ ਸਮਾਗਮ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਕਰਵਾਇਆ ਗਿਆ | ਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਕਣਕ ਦੀ ਵੰਡ ਤੇ ਰਾਸ਼ਨ ਕਾਰਡ ਸੰਬੰਧੀ ਮੁਸ਼ਕਿਲਾਂ ਨੂੰ ਲੈ ਕੇ ਗਰੀਬ ਲੋਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਮੂਹਰੇ ਧਰਨਾ

ਕਪੂਰਥਲਾ, 29 ਨਵੰਬਰ (ਅਮਰਜੀਤ ਕੋਮਲ)-ਗ਼ਰੀਬ ਲੋਕਾਂ ਨੂੰ ਵੱਖ-ਵੱਖ ਸਕੀਮਾਂ ਤਹਿਤ ਦਿੱਤੀ ਜਾਣ ਵਾਲੀ ਕਣਕ ਦੀ ਸੁਚਾਰੂ ਤਰੀਕੇ ਨਾਲ ਵੰਡ, ਨਵੇਂ ਰਾਸ਼ਨ ਕਾਰਡ ਬਣਾਉਣ, ਪਹਿਲਾਂ ਬਣੇ ਕੁੱਝ ਰਾਸ਼ਨ ਕਾਰਡਾਂ ਨੂੰ ਆਨਲਾਈਨ ਕਰਨ 'ਤੇ ਇਸ ਸਬੰਧੀ ਲੋਕਾਂ ਦੀਆਂ ਹੋਰ ...

ਪੂਰੀ ਖ਼ਬਰ »

ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ-ਡੀ. ਟੀ. ਐੱਫ.

ਕਪੂਰਥਲਾ, 29 ਨਵੰਬਰ (ਵਿ. ਪ੍ਰ.)-ਡੈਮੋਕਰੈਟਿਕ ਟੀਚਰ ਫ਼ਰੰਟ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਸਥਾਨਕ ਸ਼ਾਲੀਮਾਰ ਬਾਗ ਵਿਚ ਹੋਈ, ਜਿਸ ਵਿਚ ਕੱਚੇ ਅਧਿਆਪਕਾਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ | ਇਸ ...

ਪੂਰੀ ਖ਼ਬਰ »

ਗ਼ੈਰ ਸੰਵਿਧਾਨਕ ਪੱਤਰ ਰੱਦ ਕਰਵਾਉਣ ਲਈ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ

ਫਗਵਾੜਾ, 29 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਅਨੁਸੂਚਿਤ ਜਾਤੀ ਸਮਾਜ ਤੇ ਪਛੜੀ ਸ਼੍ਰੇਣੀ ਸਮਾਜ ਦੀ ਸਿਰਮੌਰ ਜਥੇਬੰਦੀ ਗਜ਼ਟਿਡ ਤੇ ਨਾਨ ਗਜ਼ਟਿਡ ਐੱਸ.ਸੀ./.ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਕਪੂਰਥਲਾ ਦਾ ਇਕ ਵਫ਼ਦ ਐਡੀਸ਼ਨਲ ਸਟੇਟ ਪ੍ਰਧਾਨ ਸਤਵੰਤ ਸਿੰਘ ...

ਪੂਰੀ ਖ਼ਬਰ »

ਬਿਸ਼ਨਪੁਰ ਜੱਟਾਂ ਦੇ ਦੋ ਦਰਜਨ ਦੇ ਕਰੀਬ ਅਕਾਲੀ ਦਲ ਨਾਲ ਸੰਬੰਧਿਤ ਪਰਿਵਾਰ ਕਾਂਗਰਸ 'ਚ ਸ਼ਾਮਿਲ

ਕਪੂਰਥਲਾ, 29 ਨਵੰਬਰ (ਵਿ. ਪ੍ਰ.)-ਬਲਾਕ ਸੰਮਤੀ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਬਿਸ਼ਨਪੁਰ ਦੀ ਪ੍ਰੇਰਨਾ ਨਾਲ ਪਿੰਡ ਬਿਸ਼ਨਪੁਰ ਜੱਟਾਂ ਦੇ 2 ਦਰਜਨ ਦੇ ਕਰੀਬ ਅਕਾਲੀ ਦਲ ਨਾਲ ਸਬੰਧਿਤ ਪਰਿਵਾਰਾਂ ਦੇ ਮੈਂਬਰਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ...

ਪੂਰੀ ਖ਼ਬਰ »

ਮਾਡਲ ਟਾਊਨ ਵੈੱਲਫੇਅਰ ਸੁਸਾਇਟੀ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਕਪੂਰਥਲਾ, 29 ਨਵੰਬਰ (ਅਮਰਜੀਤ ਕੋਮਲ)-ਮਾਡਲ ਟਾਊਨ ਵੈੱਲਫੇਅਰ ਸੁਸਾਇਟੀ ਰਜਿ: ਕਪੂਰਥਲਾ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ...

ਪੂਰੀ ਖ਼ਬਰ »

'ਮਨੁੱਖਤਾ ਦਾ ਵਾਰਸ ਗੁਰੂ ਤੇਗ ਬਹਾਦਰ' ਡਾ. ਵਾਸੂ ਦੀ ਪੁਸਤਕ 'ਤੇ ਵਿਚਾਰ-ਚਰਚਾ

ਫਗਵਾੜਾ, 29 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵਲੋਂ ਪ੍ਰਧਾਨ ਰਵਿੰਦਰ ਚੋਟ ਦੀ ਅਗਵਾਈ 'ਚ ਪਿ੍ੰਸੀਪਲ ਡਾ: ਇੰਦਰਜੀਤ ਸਿੰਘ ਵਾਸੂ ਦੀ ਨਵ-ਪ੍ਰਕਾਸ਼ਤ ਪੁਸਤਕ 'ਮਨੁੱਖਤਾ ਦਾ ਵਾਰਿਸ ਗੁਰੂ ਤੇਗ ਬਹਾਦਰ' 'ਤੇ ਵਿਚਾਰ-ਚਰਚਾ ਕਰਵਾਈ ਗਈ | ...

ਪੂਰੀ ਖ਼ਬਰ »

ਪਿ੍ੰਸੀਪਲ ਗੁਰਮੀਤ ਸਿੰਘ ਪਲਾਹੀ ਨੂੰ ਮਿਲਿਆ 'ਮਾਤ ਭਾਸ਼ਾ ਸੇਵਾ' ਪੁਰਸਕਾਰ

ਫਗਵਾੜਾ, 29 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਲੋਕ ਰੰਗ ਮੰਚ ਪੰਜਾਬ ਤੇ ਪੰਜਾਬ ਜਾਗਿ੍ਤੀ ਮੰਚ ਵਲੋਂ ਕਰਵਾਏ ਸਨਮਾਨ ਸਮਾਰੋਹ ਦੌਰਾਨ ਉਚੇਰੀ ਸਿੱਖਿਆ, ਭਾਸ਼ਾਵਾਂ, ਖੇਡਾਂ ਮਾਮਲਿਆਂ ਦੇ ਮੰਤਰੀ ਪ੍ਰਗਟ ਸਿੰਘ ਨੂੰ ਪੰਜਾਬ ਦਾ ਮਾਣ ਪੁਰਸਕਾਰ, ਪ੍ਰਸਿੱਧ ਕਵੀ ਸੁਰਜੀਤ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਜਵਾਨ ਗੰਭੀਰ ਜ਼ਖ਼ਮੀ

ਫਗਵਾੜਾ, 29 ਨਵੰਬਰ (ਹਰਜੋਤ ਸਿੰਘ ਚਾਨਾ)-ਸਤਨਾਮਪੁਰਾ ਸੜਕ 'ਤੇ ਮੋਟਰਸਾਈਕਲ ਤੇ ਟਰੱਕ ਦੀ ਹੋਈ ਟੱਕਰ ਵਿਚ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਚੁੱਕ ਕੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ, ਪਰ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ...

ਪੂਰੀ ਖ਼ਬਰ »

ਸਟੋ੍ਰਕ ਹੋਣ 'ਤੇ ਮਰੀਜ਼ ਨੂੰ ਬਚਾਉਣ ਲਈ ਪਹਿਲੇ ਤਿੰਨ ਤੋਂ ਚਾਰ ਘੰਟੇ ਬਹੁਤ ਅਹਿਮ-ਸਿਵਲ ਸਰਜਨ

ਕਪੂਰਥਲਾ, 29 ਨਵੰਬਰ (ਸਡਾਨਾ)-ਸਟੋ੍ਰਕ ਕਾਰਨ ਹਰ ਸਾਲ ਪੂਰੀ ਦੁਨੀਆ ਵਿਚ ਅਣਗਿਣਤ ਮੌਤਾਂ ਹੁੰਦੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਨੇ ਵਿਸ਼ਵ ਸਟ੍ਰੋਕ ਦਿਵਸ ਦੇ ਸਬੰਧ ਵਿਚ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਕਾਲਮਨਵੀਸ ਪੱਤਰਕਾਰਾਂ ਨੂੰ ਦੂਜੇ ਪੱਤਰਕਾਰਾਂ ਵਾਂਗ ਸਹੂਲਤ ਦੇਣ 'ਤੇ ਵਿਚਾਰ ਕਰ ਰਹੇ ਹਾਂ-ਪਰਗਟ ਸਿੰਘ

ਫਗਵਾੜਾ, 29 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਪੰਜਾਬੀ ਕਾਲਮਨਵੀਸ ਪੱਤਰਕਾਰਾਂ ਨੂੰ ਸਰਕਾਰੀ ਐਕਰੀਡੇਟਿਡ ਪੱਤਰਕਾਰਾਂ ਵਾਲੀਆਂ ਸਹੂਲਤਾਂ ਦੇ ਕੇ ਵੈਟਰਨ ਕਾਲਮਨਵੀਸ ਪੱਤਰਕਾਰਾਂ ਨੂੰ ਪੈਨਸ਼ਨ ਤੇ ਹੋਰ ਸਹੂਲਤਾਂ ਦੇਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ | ਇਸ ਗੱਲ ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਅਧਿਕਾਰੀ ਬਿਨਾਂ ਕਿਸੇ ਦਬਾਅ ਆਪਣੇ ਫ਼ਰਜ਼ ਕਾਨੂੰਨੀ ਦਾਇਰੇ 'ਚ ਰਹਿ ਕੇ ਨਿਭਾਉਣ-ਪੁਰੋਹਿਤ

ਕਪੂਰਥਲਾ, 29 ਨਵੰਬਰ (ਅਮਰਜੀਤ ਕੋਮਲ)-ਪ੍ਰਸ਼ਾਸਨਿਕ ਅਧਿਕਾਰੀ ਬਿਨਾਂ ਕਿਸੇ ਦਬਾਅ ਦੇ ਆਪਣੇ ਫ਼ਰਜ਼ ਪੂਰੀ ਤਨਦੇਹੀ ਨਾਲ ਨਿਭਾਉਣ ਤੇ ਕਾਨੂੰਨੀ ਦਾਇਰੇ 'ਚ ਰਹਿੰਦੇ ਹੋਏ ਆਮ ਲੋਕਾਂ ਪ੍ਰਤੀ ਦਇਆ ਵਾਲਾ ਰਵੱਈਆ ਅਪਣਾਉਣ | ਇਹ ਸ਼ਬਦ ਬਨਵਾਰੀ ਲਾਲ ਪੁਰੋਹਿਤ ਰਾਜਪਾਲ ...

ਪੂਰੀ ਖ਼ਬਰ »

ਬੀਬੀ ਗੁਰਪ੍ਰੀਤ ਕੌਰ ਰੂਹੀ ਦੇ ਕਾਰਜਕਾਰਨੀ ਦਾ ਮੈਂਬਰ ਬਣਨ 'ਤੇ ਅਕਾਲੀ ਆਗੂਆਂ ਵਲੋਂ ਵਧਾਈ

ਕਪੂਰਥਲਾ, 29 ਨਵੰਬਰ (ਵਿ. ਪ੍ਰ.)-ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ 'ਚ ਕਾਰਜਕਾਰਨੀ ਦਾ ਮੈਂਬਰ ਬਣਾਏ ਜਾਣ 'ਤੇ ਸ਼ੋ੍ਰਮਣੀ ਅਕਾਲੀ ਦਲ ਦੀ ਪੀ. ਏ. ਸੀ. ਦੇ ਮੈਂਬਰ ਇੰਜ: ਸਵਰਨ ਸਿੰਘ, ...

ਪੂਰੀ ਖ਼ਬਰ »

ਵਿਧਾਇਕ ਚੀਮਾ ਨੇ ਹਲਕਾ ਸੁਲਤਾਨਪੁਰ ਲੋਧੀ ਦਾ ਸਰਬਪੱਖੀ ਵਿਕਾਸ ਕਰਵਾਇਆ-ਜਸਪਾਲ ਕੌਰ ਚੀਮਾ

ਸੁਲਤਾਨਪੁਰ ਲੋਧੀ, 29 ਨਵੰਬਰ (ਨਰੇਸ਼ ਹੈਪੀ, ਥਿੰਦ)-ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸੁਲਤਾਨਪੁਰ ਲੋਧੀ ਹਲਕੇ ਦਾ ਸਰਬਪੱਖੀ ਵਿਕਾਸ ਬਿਨਾ ਕਿਸੇ ਭੇਦਭਾਵ ਕਰਵਾਇਆ ਜੋ ਆਪਣੇ ਆਪ 'ਚ ਇਕ ਮਿਸਾਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ਦੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਡਿਸਟਿ੍ਕ ਨੇ ਸਨਮਾਨ ਸਮਾਰੋਹ ਕਰਵਾਇਆ

ਬੇਗੋਵਾਲ, 29 ਨਵੰਬਰ (ਸੁਖਜਿੰਦਰ ਸਿੰਘ)-ਲਾਇਨ ਕਲੱਬ ਡਿਸਟਿ੍ਕਟ 321-ਡੀ ਵਲੋਂ ਸਨਮਾਨ 2020-21 ਨਾਂਅ ਹੇਠ ਇਕ ਸਮਾਰੋਹ ਡਿਸਟਿ੍ਕਟ ਗਵਰਨਰ ਲਾਇਨ ਜੀ. ਐੱਸ. ਸੇਠੀ ਦੀ ਅਗਵਾਈ ਹੇਠ ਐੱਸ.ਐੱਸ. ਪੈਲੇਸ ਬੇਗੋਵਾਲ 'ਚ ਕਰਵਾਇਆ ਗਿਆ, ਜਿਸ 'ਚ ਡਿਸਟਿ੍ਕਟ 321-ਡੀ ਦੇ ਵੱਖ-ਵੱਖ ਖੇਤਰਾਂ ...

ਪੂਰੀ ਖ਼ਬਰ »

ਕਬੱਡੀ ਖੇਡ ਨੂੰ ਪ੍ਰਫ਼ੁੱਲਿਤ ਕਰਨ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ-ਕੰਬੋਜ, ਬਿਧੀਪੁਰ

ਸੁਲਤਾਨਪੁਰ ਲੋਧੀ, 29 ਨਵੰਬਰ (ਥਿੰਦ, ਹੈਪੀ)-ਮਾਂ ਖੇਡ ਕਬੱਡੀ ਅੱਜ ਦੁਨੀਆਂ ਭਰ ਦੇ ਅਨੇਕਾਂ ਦੇਸ਼ਾਂ ਵਿਚ ਖੇਡੀ ਜਾਣ ਲੱਗੀ ਹੈ | ਪੰਜਾਬੀ ਜਿੱਥੇ ਵੀ ਗਏ ਹਨ, ਉਨ੍ਹਾਂ ਨੇ ਆਪਣੀ ਮਾਂ ਖੇਡ ਕਬੱਡੀ ਨੂੰ ਉੱਥੇ ਹੀ ਆਬਾਦ ਕੀਤਾ ਹੈ ਅਤੇ ਹੁਣ ਉੱਥੇ ਵੱਡੇ-ਵੱਡੇ ਟੂਰਨਾਮੈਂਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX